ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ

  ਇਤਿਹਾਸ

  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ
  ਆਮ ਜਾਣਕਾਰੀ
  ਸਾਨੂੰ ਲਿਖੋ


ਸੁਨਾਮੀ ਦੀਆਂ ਬਾਜ਼ੀਗਰ ਲਹਿਰਾ
- ਸਤਪਾਲ ਗੋਇਲ

ਕਰਿਸਮਸ ਦਾ ਜਸ਼ਨ ਤੇ
ਖੇੜਿਆਂ ਭਰੀ ਰਾਤ ਹਾਲੀ ਹਾਸੇ ਵੰਡ ਰਹੀ ਸੀ

ਅਚਾਨਕ ਦੁੱਖ਼ ਦਾ ਸਮੁੰਦਰ ਧਰਤੀ ਵੱਲ ਵਧਿਆ
ਸ਼ਾਗਰ ਦੀ ਕੁੱਖ ਹੋਈ ਖ਼ੱਖ਼ੜੀ ਕਰੇਲੇ
ਹਿੰਦਮਹਾਂ ਸਾਗਰ ਹੋਇਆ ਉਥਲ ਪੁਥਲ
ਪਾਣੀ ਦੇ ਵਾਬਰੋਲੇ ਬਣੇ ਜਵਾਲਾਮੁੱਖੀ ਪਹਾੜ

ਲਹਿਰਾਂ ਨੇ ਬਦਲੇ ਰੁੱਖ
ਕਿਸ਼ਤੀਆਂ
, ਝੁੱਗੀਆਂ,ਛੱਪਰ
ਮਛੇਰੇ ਤੇ ਉਹਨਾਂ ਦੇ ਜਾਲ
ਕਰੋਪੀ ਨੇ ਕੀਤਾ ਸਭਦਾ ਬੁਰਾ ਹਾਲ

ਘਰ, ਹੋਟਲ, ਕਾਰਾਂ, ਰੇਲ ਗੱਡੀਆਂ
ਬਨੇ ਤਾਸ਼ ਦੇ ਪੱਤੇ
ਮਲਾਹ ਤੇ ਜਲਯਾਤਰੀ
ਬਨੇ ਘਾਹ-ਪੱਤੇ
ਰੁੜ੍ਹਗਿਆ ਸਭ ਕੁੱਝ
ਸੁਨਾਮੀ ਬਨੀ ਮੋਤ ਦੀ ਪੇਟੀ
ਹੋਏ ਲੀਰੋਲੀਰ ਹਜ਼ਾਰਾਂ ਸ਼ਰੀਰ

ਬੱਚੇ ਹੋਏ ਅਨਾਥ
ਮਾਪੇ ਹੋਏ ਬੱਚਿਆਂ ਤੋਂ ਦੂਰ

ਵਿੱਛੜਿਆ ਖੇੜਾ ਦਰ ਤੋਂ
ਕਿਨਾਰੇ ਬਨੇ ਲਾਸ਼ਾਂ ਦੇ ਅੰਬਾਰ
ਖ਼ੂਨ ਭਰੇ ਚਿਥੜੇ
ਡਰਾਉਣੇ ਚਿਹਰੇ
ਪਹਿਚਾਣੇ ਬੇਪਹਿਚਾਣੇ

ਗਿਲੀਆਂ ਲੱਕੜੀਆਂ
ਕਬਰਾਂ ਵੀ ਪਾਣੀ ਦੇ ਖੱਡੇ
ਸਬ ਕੁਝ ਉਜੜ ਗਿਆ
ਅਸੀਂ ਦੇਖਦੇ ਰਹਿ ਗਏ

hore-arrow1gif.gif (1195 bytes)


Terms and Conditions
Privacy Policy
© 1999-2005, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][