|
ਪ੍ਰਾਹੁਣਾ
-
ਕਰਨੈਲ
ਸਿਂਘ ਗਿਆਨੀ
–
ਫ਼ਿਲਾਡੈਲਫ਼ੀਆ
ਸਾਡੇ ਅੱਜ ਪ੍ਰਾਹੁਣਾ ਆਇਆ,
ਰੱਜ ਰੱਜ ਖੁਸ਼ੀਆਂ ਨਾਲ ਲਿਆਇਆ ।
ਚੂਰੀ ਕੁੱਟ ਕੁੱਟ ਪਾਈ ਕਾਵਾਂ,
ਵਾਟਾਂ ਤੱਕ ਤੱਕ ਥੱਕੀਆਂ ਬਾਹਵਾਂ,
ਮਸਾਂ ਕਟਾ ਕੇ ਆਇਆ ਨਾਵਾਂ ।
ਆਇਆ
ਟੁਰ ਕੇ ਜਿਹਡ਼ੀਆਂ ਰਾਹਵਾਂ,
ਉਹਨਾਂ ਤੋਂ ਮੈਂ ਸਦਕੇ ਜਾਵਾਂ ।
ਫੁੱਲੀ ਫਿਰਾਂ ਮੈਂ ਉਸਦੇ ਚਾਵਾਂ,
ਸੌਚਾਂ ਉਸ ਨੂੰ ਕਿੱਥੇ ਬ੍ਹਾਵਾਂ ।
ਦਿਲ ਅਪਣੇ ਦਾ ਕਰਾਂ ਵਿਛੌਣਾ,
ਖਵਰੇ ਉਸਦੇ ਮਨ ਕੀ ਭਾਉਣਾ,
ਖਵਰੇ ਕਿੰਨਾਂ ਪਿਆਰ ਜਤੌਣਾ,
ਖਵਰੇ ਕਿੰਨਾਂ ਹੋਰ ਸਤਾਉਣਾ,
ਨੀਂ ਉਹ ਨਖਰੇ ਦਾਰ ਪ੍ਰਾਹੁਣਾ।
|