|
ਬਾਲ ਕਵਿਤਾ
-
ਜਪਮੀਤ ਕੌਰ
,
ਭਾਰਤ
ਅਸੀਂ ਨੰਨੇ ਮੁੰਨੇ ਬੱਚੇ,
ਪਰ ਹਾਂ ਮਨ ਦੇ ਸੱਚੇ ।
ਸਾਡੇ ਦਾਦੀ ਜੀ ਬਹੁਤ ਚੰਗੇ,
ਅਸੀਂ ਉਨ੍ਹਾਂ ਦੇ ਪਿਆਰ 'ਚ ਰੰਗੇ ।
ਮੇਰੀ ਮੰਮੀ ਬਨਾਵੇ ਰੋਟੀ,
ਮੈਂ ਖਾ ਖਾ ਹੋਵਾਂ ਮੋਟੀ ।
ਮੈਨੂੰ ਪਾਪਾ ਕਰਦੇ ਪਿਆਰ,
ਮੈਂ ਜਲਦੀ ਹੋਵਾਂ ਤਿਆਰ ।
ਮੇਰੇ ਵੀਰ ਜੀ ਖੇਡਣ ਫੁੱਟਬਾਲ,
ਬੰਨ ਕੇ ਜੂੜੇ ਉੱਤੇ ਰੁਮਾਲ ।
ਮੇਰੀ ਦੀਦੀ ਬਹੁਤ ਸਿਆਣੀ,
ਅਸੀਂ ਦੋਵੇਂ ਹਾਣੀ ਹਾਣੀ ।
ਮੈਂ ਬੱਚੀ ਬਹੁਤ ਨਿਆਰੀ,
ਨਾਲੇ ਲਗਦੀ ਸਭ ਨੂੰ ਪਿਆਰੀ ।
ਮੈਂ ਕਦੀ ਨਾਂ ਮਾਰਾਂ ਗੱਪ,
ਇਹ ਕਵਿਤਾ ਲਿਖਦੀ 'ਜਪ' ।
|