|
ਸ਼ਰਧਾਂਜਲੀ
-
ਮਨਜੀਤ ਸਹੂੰਗੜਾ,
ਨਿਊਯਾਰਕ
ਮੌਤ ਕਹਿਰ ਬਣ ਕੇ ਵਾਪਰੀ ਨਿਰਦੋਸ਼
ਮਨੁੱਖਤਾ ਤੇ
ਢੇਰ ਲਾਸ਼ਾ ਦੇ ਦੇਖ ਦਿਲ ਕੰਬ ਉਠਿਆ
ਸ਼ਾਂਤ ਸਮੁੰਦਰ ਚੋਂ ਇੱਕ ਐਹੋ ਜਿਹੀ ਲਹਿਰ ਉੱਠੀ
ਸਭ ਕੁੱਝ ਉਥੇ ਉਜਾੜ ਤੇ ਝੰਬ ਸੁਟਿਆ
ਬੋਲਣਾ ਅਜੇ ਤੱਕ ਸੀ ਜਿਹਨਾਂ ਨੇ ਨਹੀਂ ਸਿੱਖਿਆ
ਤੋਤਲੀ ਜੁਬਾਨ ਵਿੱਚ ਅਠਖੇਲੀਆਂ ਕਰਦੇ ਸੀ
ਮਾਂ ਬਾਪ ਭੈਣ ਭਾਈ ਕਿਤੇ ,ਕਿਤੇ
ਉਹ ਮਸੂਮ ਡੁੱਬ ਡੁੱਬ ਤਰਦੇ ਸੀ
ਦਿਲ ਕੰਬਾਊ ਸੀ ਦ੍ਰਿਸ਼ ਉਹ ਸਾਰਾ
ਪਲਾਂ ਵਿੱਚ ਹੀ ਸਮੁੰਦਰ ਵਹਾ ਕੇ ਸਭ ਲੈ ਤੁਰਿਆ
ਖੁਸ਼ੀਆਂ ਸੋਗ ਵਿੱਚ ਉਦੋਂ ਹੀ ਬਦਲ ਗਈਆਂ
ਜਦੋਂ ਹਿੱਕ ਸਮੁੰਦਰ ਦੀ ਨੇ ਲੰਮਾ ਇੱਕ ਸਾਹ ਭਰਿਆ
ਚਾਰੇ ਪਾਸੇ ਪਿਆ ਚੀਕ ਚਿਹਾੜਾ ਸੀ
ਖੌਰੇ ਉਹ ਕਿਹੜਾ ਮਨਹੂਸ ਦਿਹਾੜਾ ਸੀ
ਨਿਮਾਣੀਆਂ ਜਿੰਦਾਂ ਦੀ ਜਾਨ ਕਿਵੇਂ ਨਿੱਕਲੀ ਹੋਊ
ਤੀਲਾ ਤੀਲਾ ਹੋ ਗਏ ਰੈਣ ਬਸੇਰੇ
ਚਾਰੇ ਪਾਸੇ ਪਿਆ ਖਿਲਾਰਾ ਸੀ
ਜੋ ਮਰ ਗਏ ਬਣਨਗੇ ਤਾਰੇ ਅੰਬਰਾਂ ਦੇ
ਬਚੇ ਹੋਏ ਯਾਦ ਕਰਨਗੇ ਤੱਕ ਅੰਬਰ ਦੇ ਤਾਰਿਆਂ ਨੂੰ
ਸੱਚੇ ਦਿਲੋਂ “
ਮਨਜੀਤ”
ਸ਼ਰਧਾ ਦੇ ਫੁੱਲ ਭੇਂਟ ਕਰਦਾ
ਨਿਰਦੋਸ਼ ਸਭ “
ਟੀ ਸੁਨਾਮੀ”
ਦੇ ਮਰੇ ਵਿਚਾਰਿਆਂ ਨੂੰ
ਰੱਬਾ ਐਹੋ ਜਿਹਾ ਕਹਿਰ ਫਿਰ ਕਦੇ ਨਾ ਵਰਤੇ
ਸਾਰੇ ਜਗਤ ਵਿੱਚ ਠੰਢ ਵਰਤਾ ਦੇਵੀਂ
ਖੁਸ਼ੀਆਂ ਖੇੜਿਆਂ ਤੇ ਸੁੱਖਾਂ ਦੀ ਕਰੀਂ ਵਰਖਾ
ਭਾਣਾ ਮੰਨਣ ਤੇ ਜਰਨ ਦਾ ਬੱਲ ਸਭਨਾਂ ਨੂੰ ਦੇਵੀਂ |