|
ਧੰਨ
ਗੁਰੂ ਨਾਨਕ ਪ੍ਰਗਟਿਆ
-
ਸਤਪਾਲ ਗੋਇਲ
ਧੰਨ ਗੁਰੂ ਨਾਨਕ ਪ੍ਰਗਟਿਆ
ਮਿਟਿਆ ਅੰਧੇਰਾ
ਹੋਇਆ ਸਵੇਰਾ
ਬਾਗਾਂ ਆਈ ਬਹਾਰ।
ਬਰਸੇ ਫੁੱਲ ਅੰਬਰਾਂ ਤੋਂ
ਮਹਿਕਾਂ ਹੋਈਆਂ ਸਵਾਰ
ਬਿੱਖਰਿਆ ਨੂਰ ਚਾਰੋਂ ਤਰਫ਼
ਚੇਤਨਾ ਦਾ ਹੋਇਆ ਪ੍ਰਕਾਸ਼।
ਖ਼ੁਮਾਰੀ-ਮੁਗਧ ਹੋਈ ਹਰ ਸ਼ੈ
ਉਭਰੇ ਰੰਗ ਲਾਲੋ ਲਾਲ
ਰਾਇ ਭੋਇ ਦੀ ਤਲਵੰਡੀ
ਬਨੀ ਸ੍ਰੀ ਨਨਕਾਨਾ ਸਾਹਿਬ।
ਆਇਆ ਕੋਈ ਸ਼ਾਹ ਫ਼ਕੀਰ
ਹਿੰਦੂਆਂ ਦਾ ਗੁਰੂ
ਮੁਸਲਮਾਨਾਂ ਦਾ ਪੀਰ
ਪ੍ਰਗਟਿਆ ਕੋਈ ਅਵਤਾਰ। |