|
ਲੀਰਾਂ
ਦੀ ਖਿੱਦੋ
-
ਭੂਵਿੰਦਰ
ਕੌਰ ਗਿੱਲ
ਮੇਰੇ ਮਨ ਦੀ ਟੁੱਟੀ ਤਾਰ ਨੂੰ,
ਕਿਉਂ ਕੋਈ ਆ ਕੇ ਛੇੜਦੈ,
ਇਸ ਲੀਰਾਂ ਦੀ ਖਿੱਦੋ ਨੂੰ,
ਕਿਉਂ ਕੋਈ ਆ ਉਧੇੜਦੈ।
ਇਸ ਦਿਲ ਦੇ ਹਰ ਇੱਕ ਕੋਨੇ ਵਿਚ,
ਸੱਧਰਾਂ ਲੁਕਾਈ ਬੈਠੀ ਹਾਂ,
ਇਸ ਘੁੱਪ ਹਨੇਰੀ ਕੋਠੀ ਵਿਚ,
ਕਈ ਰਾਜ ਛੁਪਾਈ ਬੈਠੀ ਹਾਂ।
ਕੋਈ ਸੁਪਨਾ ਆ ਟੁੱਟ ਜਾਂਦਾ
ਏ,
ਅੱਖਾਂ ਨੂੰ ਜਦੋਂ ਉਘੇੜਦੈਂ
ਇਸ ਲੀਰਾਂ ਦੀ ਖਿੱਦੋ ਨੂੰ,
ਕਿਉਂ ਕੋਈ ਆ ਉਧੇੜਦੈ।
 |
|
ਭੂਵਿੰਦਰ ਕੌਰ ਗਿੱਲ |
ਇੱਕ ਔਰਤ ਹਾਂ,
ਇੱਕ ਜਾਤੀ ਹਾਂ,
ਮਰਦਾਂ ਵਿਚ ਆਣ ਪਛਾਤੀ ਹਾਂ,
ਇੱਕ ਪੈਰ ਦੀ ਜੁੱਤੀ ਕਹਾਉਣ
ਵਾਲੀ,
ਪੁਲਾੜਾਂ ਵਿਚ ਜਾ ਖਲੋਤੀ ਹਾਂ
ਇਹ ਢਿੱਡੋ ਜੰਮ ਕੇ ਦਏ ਮੱਤਾਂ,
ਤੇ ਰਾਹ ਜਾਂਦੀ ਨੂੰ ਛੇੜਦੈ,
ਇਸ ਲੀਰਾਂ ਦੀ ਖਿੱਦੋ ਨੂੰ,
ਕਿਉਂ ਕੋਈ ਆ ਉਧੇੜਦੈ।
ਔਰਤ ਹੀ ਔਰਤ ਨੂੰ ਮਾਰਨ ਦੀ,
ਅੱਜ ਕਰਦੀ ਬੈਠ ਸਲਾਹਾਂ
ਨੂੰ,
ਜਿਸ ਬੇੜੀ ਦੇ ਵਿਚ ਬੈਠੀ
ਹੈ,
ਦੇ ਰਿਸ਼ਵਤ ਉਹਨਾਂ ਮਲਾਹਾਂ ਨੂੰ,
ਇੱਕ ਜਾਨ ਬਚਾਵਣ ਵਾਲਾ ਅੱਜ,
ਪੈਸੇ ਲਈ ਪਿੰਜਣੀ ਗੇੜਦੈ,
ਇਸ ਲੀਰਾਂ ਦੀ ਖਿੱਦੋ ਨੂੰ,
ਕਿਉਂ ਕੋਈ ਆ ਉਧੇੜਦੈ॥ |