|
ਗਜ਼ਲ
-
ਕਮਲਜੀਤ
ਸਿੰਘ
ਦੁਖੜੇ ਯਾਰ ਬਣਾ ਸਾਡੇ,
ਬੇਵਫਾ ਬਣ ਕੇ ਤੁਰ ਗਏ ਨੇ।
ਵਫਾ ਨਾ ਕਰ ਸਕੇ ਹਾਸੇ,
ਖੌਰੇ ਕਿਹੜੇ ਵਹਿਣੀ ਰੁੜ ਗਏ ਨੇ।
ਚੰਨ ਜਿਹੀਆਂ ਸ਼ਕਲਾਂ ਵਾਲਿਆਂ ਦੇ,
ਦਿਲ ਨੇ ਕਾਲੀ ਰਾਤ ਜਿਹੇ।
ਇਹੋ ਜਿਹੀਆਂ ਕਰਦੇ ਨੇ ਗਲਾਂ,
ਜੋ ਅੰਬਰੀ ਤਾਰੇ ਜੁੜ ਗਏ ਨੇ।
ਗੁਰਬਤ ਵੇਖ ਕੇ ਮੇਰੀ,
ਕਿਨਾਰੇ ਕਰ ਲਏ ਸਜਣਾ।
ਜਿਨ੍ਹਾ ਦੇ ਵਾਅਦੇ ਮੋਮ ਜਿਹੇ,
ਸਮੇ ਦੇ ਸੇਕ ਤੋਂ ਖੁਰ ਗਏ ਨੇ।
ਇਹ ਸਚੇ ਆਸ਼ਕ ਨੇ ਜਿਹੜੇ ,
ਇਹ ਸ਼ਾਇਦ ਨੀਮ-ਪਾਗਲ ਨੇ।
ਚੀਰ ਪੱਟ,ਚਾਰ ਕੇ ਮੱਝੀਆਂ,
ਦਸੋ ਕੀ ਲੈ ਕੇ ਮੁੜ ਗਏ ਨੇ ।
ਹਿਜ਼ਰ ਦਾ ਲੰਬਾ ਪੈਂਡਾ ਏ,
ਤੁਰ ਤੁਰ ਅਜੇ ਨਹੀ ਥਕਿਆ।
ਚਾਹੇ ਰਾਜ਼ੂ ਸੈਣੀ ਰੋਣਾ ਹੋਰ,
ਕਰੇ ਕੀ ਹੰਝੂ ਥੁੜ ਗਏ ਨੇ। |