|
“ਵੜਾ
ਪਿਆਰਾ ਲੱਗਦਾ ਏ”
-
ਮਸਤਾਨ ਸਿੰਘ ਧਾਲੀਵਾਲ (ਟੋਰਾਂਟੌ,
ਕੈਨੇਡਾ)
ਇਹ ਗੋਰਾ ਗੋਰਾ ਮੁਖੜਾ ਤੇਰਾ,
ਵੜਾ ਪਿਆਰਾ ਲੱਗਦਾ ਏ
,
ਤੇਰੇ ਮੂਹਰੇ ਅੱਜ਼
ਪੁਨਿਆਂ ਦਾ,
ਚੰਨ ਵੀ ਵਿਚਾਰਾ ਲੱਗਦਾ ਏ
।
ਗੋਰੀ ਗੱਲ੍ਹ ਦੇ ਉਤੇ ਤੇਰੇ,
ਇਹ ਜੋ ਕਾਲਾ ਤਿਲ ਅੜੀਏ
,
ਫੁਲ ਗੁਲਾਬ਼ੀ ਉਤੇ
ਬੈਠਾ,
ਕੋਈ ਭੌਰ ਅਵਾਰਾ ਲੱਗਦਾ ਏ
।
ਨੀਲਾ ਅੰਬਰ ਜਾਪੇ ਤੇਰੀ,
ਚੁਨੀਂ ਸਿਤਾਰਿਆਂ
ਵਾਲੀ ਨੀਂ ,
ਨੱਕ ਤੇਰੇ ਦਾ ਲੌਂਗ
ਲਿਸ਼ਕਦਾ,
ਕੋਈ ਧਰੂੰ ਤਾਰਾ ਲੱਗਦਾ ਏ
।
ਦਿਲ ਸਾਡੇ ਵਿਚ ਧੱਸਦੀ ਜਾਵੇ,
ਇਹ ਤੇਰੀ ਨਜ਼ਰ ਕਟਾਰੀ
ਨੀਂ ,
ਕੱਢਕੇ ਰਹੂ ਇਹ ਜ਼ਾਨ
ਅਸਾਡੀ,
ਤੇਰੀ ਅੱਖਦਾ ਇਸ਼ਾਰਾ ਲੱਗਦਾ ਏ
।
ਸੁਰਖ ਗੁਲਾਬ਼ੀ ਬੁਲ੍ਹੀਆਂ ਵਿਚ,
ਇਹ ਚੱਮਕਦੇ ਮੋਤੀ
ਦੰਦਾਂ ਦੇ ,
ਝਿਲਮਿਲ ਝਿਲਮਿਲ ਕਰਦਾ ਕੋਈ,
ਅਜ਼ਬ ਨਜ਼ਾਰਾ ਲੱਗਦਾ ਏ
।
ਹੁਸਨ ਤੇਰੇ ਦਾ ਵੇਖ਼ਕੇ ਜ਼ਲਵਾ,
ਹੋਇਆ ਫਿਰੇ ਦੀਵਾਨਾਂ
ਨੀਂ ,
“ਧਾਲੀਵਾਲ ਮਸਤਾਨਾ”
ਵੀ ਕਿਸੇ,
ਹਿਜ਼ਰ ਦਾ ਮਾਰਾ ਲੱਗਦਾ
ਏ । |