ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ

  ਇਤਿਹਾਸ

  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ
  ਆਮ ਜਾਣਕਾਰੀ
  ਸਾਨੂੰ ਲਿਖੋ


ਅਸੀਂ ਜਿਉਂਦੇ ਹਾਂ
ਡਾ ਅਮਰਜੀਤ ਟਾਂਡਾ (ਸਿਡਨੀ)

ਅਸੀਂ ਜਿਉਂਦੇ ਹਾਂ
ਮਰੇ ਹੋਏ ਅਮਨ ਖਾਤਰ
ਰੰਗ ਬਿਰੰਗੇ ਸੁਪਨਿਆਂ ਦੇ
ਮਹਿਲਾਂ ਤੋ ਦੂਰ ਮਾਂਵਾ ਨੂੰ ਉਡੀਕਦੇ ਪਛਾਣਦੇ
ਘਰਾਂ ਦੀਆਂ ਵਲਗਣਾਂ ‘ਚੋਂ
ਗੁਆਚੇ ਜੀਵਨ ਦੀ ਪ੍ਰੀਭਾਸ਼ਾ ਲ‘ਭਦੇ -

ਸੀਨੇ ਚ ਸਕੇ ਭਰਾਵਾਂ ਦੀਆਂ
ਮੁੱਖਬਰੀਆਂ ਦੀ ਅੰਸ਼ ਪਾਲਣ ਲਈ
ਹਿੱਕਾਂ ‘ਤੇ ਸੱਜਰੇ ਸੋਨ ਤਗਮੇ ਸਜਾਉਣ ਲਈ
ਅਹਿਸਾਸਾਂ ਨੂੰ ਦਿਨ ਦਿਹਾੜੇ ਕੁਚਲ ਦੇਣ ਲਈ
ਮਾਂਵਾਂ ਦੀ ਗੋਦੀ ਚੋਂ
ਖੋਏ ਜਾਂਦੇ ਬਾਲਾਂ ਦਾ ਸਾਹਮਣੇ ਕਤਲ ਦੇਖਣ ਲਈ-

ਅਸੀਂ ਜਿਉਂਦੇ ਹਾਂ
ਕੰਮਾਂ ਕਾਰਾਂ ਲਈ, ਆਪਣੇ ਧੀਆਂ ਪੁੱਤਾਂ ਲਈ
ਘਰ ਤੋਂ ਦਫ਼ਤਰ ਤੀਕ ਸਾਡਾ ਜੀਵਨ ਖਿਲਰਿਆ ਨਜ਼ਰ ਆਉਂਦਾ ਹੈ-
ਚਿਰਾਂ ਤੋਂ ਗਿੜ੍ਹਦੇ ਹਲਟ ਹਾਂ ਅਸੀਂ –
ਤੇ ਮੂਹਰੇ ਜੁੱਤੇ ਹੋਏ ਮੌਲੇ ਬਲਦ ਵੀ ਅਸੀਂ ਹੀ ਹਾਂ
ਬਿਨ ਖੋਪਿਆਂ ਦੇ ਚਿਰਾਂ ਤੋਂ ਜੋੜੇ ਹੋਏ, ਚੱਲਦੇ ਪਏ ਹਾਂ
ਖੂਹ ਦੀਆਂ ਪੈੜਾਂ ‘ਚੋਂ ਕੁੱਤੇ ਦੀ ਠੱਕ 2 ਚੋਂ
ਗੀਤ ਦੇ ਸੁਰ ਲੱਭਦੇ ਹਾਂ ਅਸੀਂ-

ਅਸੀਂ ਜਿਉਂਦੇ ਹਾਂ
ਘਰਾਂ ਦੀਆਂ ਕਿਸ਼ਤਾਂ ਦੀ
ਗਿਣਤੀ ਮਿਣਤੀ ‘ਚ ਉਨੀਦਰੀਆਂ ਪਲਕਾਂ ‘ਤੇ
ਅਗਲੇ ਦਿਨ ਦੇ ਓਵਰਟੈਮ ਦੀ ਸੋਚ ਪਹਿਨ ਕੇ
ਨਿੱਕੀਆਂ ਭੈਣਾਂ ਦੇ ਵਿਆਹਾਂ ‘ਤੇ ਚੁੱਕੇ ਕਰਜ਼ੇ ਦਾ
ਬਾਪੂ ਦੀ ਕੰਡ ਤੋਂ ਭਾਰ ਉਤਾਰਨ ਲਈ
ਸਿਆੜਾਂ ਵਿਚ ਕੇਰੇ ਸੂਹੇ ਸੁਪਨਿਆਂ ਨੂੰ ਵੱਢੇ ਹੋਏ ਦੇਖਣ ਲਈ
ਜੋ ਸਾਰੀ ਉਮਰ ਨਹੀਂ ਵੱਢੇ ਹੋਣੇ

ਅਸੀਂ ਜਿਉਂਦੇ ਸਾਂ
ਤਾਂਹੀ ਸਮੁੰਦਰੀ ਤੂਫ਼ਾਨ ਸਾਡੇ ਸਾਹਮਣੇ
ਗੋਦੀਆਂ ‘ਚੋਂ ਨੰਨੇ ਲਾਡਲੇ ਬਾਲ ਖੋਹ ਕੇ ਲੈ ਗਿਆ
ਤੇ ਅਸੀਂ ਖੜ੍ਹੇ ਦੇਖਦੇ ਰਹੇ-
ਕਿਉਂਕਿ ਅਸੀਂ ਓਦੋਂ ਵੀ ਜਿਉਂਦੇ ਖੜ੍ਹੇ ਸਾਂ-

ਹਰ ਨਵੇਂ ਵਰ੍ਹੇ ਕਈ ਪਾਪ ਦੀਆਂ ਜੰਝਾਂ
ਜੋ ਬਹੁਤੀ ਦੂਰੋ ਵੀ ਨਹੀਂ ਆਉਂਦੀਆਂ –
ਵਾਸਿੰਗਟਨ, ਲੰਡਨ ਜਾਂ ਦਿੱਲੀ ਤੋਂ ਹੀ ਢੁੱਕਦੀਆਂ ਹਨ
ਤੇ ਅਸੀਂ ਕਾਲੀਆਂ ਐਨਕਾਂ ਵਿੱਚਦੀ ਖੜ੍ਹੇ ਤੱਕਦੇ ਰਹਿੰਦੇ ਹਾਂ-
ਡੌਲਿਆਂ ਦੇ ਮਸਲ ਦਿਖਾਉਂਦੇ
ਬੇਰੰਗ ਨਹੀਂ ਮੋੜਦੇ- ਕਿਉਂਕਿ ਅਸੀਂ ਜਿਉਂਦੇ ਹੁੰਦੇ ਹਾਂ

ਅਸੀਂ ਜਿਉਂਦੇ ਹਾਂ
ਭੂਰੀ ਚਿੱਟੀ ਰੇਤ ਦੇ ਕਣ ਜੋੜ 2 ਕੇ ਨੀਲਾ ਅਰਸ਼ ਸਾਜਣ ਲਈ
ਚਿਤਰ ਮਿਤਰੇ ਰੰਗਾਂ ਨੂੰ ਮਿਲਾ ਕੇ
ਕਿਸੇ ਸੱਚੀ ਮੁੱਚੀ ਦੇ ਹੁਸੀਨ ਭਵਿੱਖ ਦੇ
ਸੋਹਣੀ ਕੁੜੀ ਵਰਗੇ ਨਕਸ਼ ਉਸਾਰਨ ਵਾਸਤੇ

hore-arrow1gif.gif (1195 bytes)


Terms and Conditions
Privacy Policy
© 1999-2005, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com