|
ਗ਼ਮ
-
ਸਾਥੀ
ਲੁਧਿਆਣਵੀ ਲੰਡਨ
ਜ਼ਿੰਦਗੀ ਦੇ ਵਿਚ ਗ਼ਮ ਹੀ ਗ਼ਮ
ਹੈ ।
ਗ਼ਮ ਹੈ ਜਦ ਤਕ ਜਿਸਮ
‘ਚ
ਦਮ ਹੈ ।
=ਗ਼ਮ
ਹੈ ਨਾਗ਼-ਨਿਵਾਸੀਂ ਰਹਿਣਾ,
ਗ਼ਮ ਇਕ ਬੜਾ ਭਿਅੰਕਰ ਜਮ ਹੈ
।
=ਗ਼ਮ
ਸੂਲ਼ਾਂ ਦੀ ਸੇਜ ਦੇ ਤੁੱਲ ਹੈ,
ਗ਼ਮ ਤਾਂ ਅੱਗ ਦਾ ਤਪਦਾ ਥੰਮ
ਹੈ ।
=ਜੋ
ਘੁਣ ਹੱਡਾਂ ਨੂੰ ਖਾ ਜਾਵੇ,
ਉਸ ਦਾ ਦੂਜਾ ਨਾਮ ਹੀ ਗ਼ਮ
ਹੈ ।
=ਜ਼ਿੰਦਗੀ
ਦੇ ਵਿਚ ਦੁੱਖ਼ ਬਥੇਰੇ,
ਜ਼ਿੰਦਗੀ ਵਿਚ ਪ੍ਰਸੰਨਤਾ ਕਮ
ਹੈ ।
=ਹਾਸੇ
ਹੱਸੀਏ ਫ਼ੋਕੇ ਫ਼ੋਕੇ,
ਅੱਖ਼ਾਂ ਦੇ ਵਿਚ ਹਰਦਮ ਨਮ
ਹੈ ।
=ਕਹਿੰਦੇ
ਜਿਸ ਦੇ ਪਾਸ ਨਾ ਗ਼ਮ ਹੈ,
ਉਸ ਦੇ ਕੋਲ਼ ਤਾਂ ਚੰਮ ਹੀ
ਚੰਮ ਹੈ ।
“ਸਾਥੀ”
ਨੂੰ ਇਸ ਗੱਲ ਦਾ ਗ਼ਮ ਹੈ,
ਦੁਨੀਆਂ ਵਿਚ ਕਿਉਂ ਏਨਾ ਗ਼ਮ
ਹੈ । |