|
ਖਬਿਉਂ ਸਜੇ ਖੜੇ
ਹਨ ਸ:ਹਰਜੀਤ ਸਿੰਘ ਸੰਧੂ, ਪ੍ਰੋ: ਹਰਭਜਨ ਸਿੰਘ,ਰੁਪਿੰਦਰ ਕੌਰ,ਡਾ: ਧਨਵੰਤ ਕੌਰ,
ਸ:ਸਤਨਾਮ ਸਿੰਘ ਚਾਹਲ ,ਸਤਿੰਦਰ ਕੌਰ ਡਾ: ਸਿਆਸਤ ਸਿੰਘ ਜੰਮੂ,ਤੇ ਸ੍ਰੀਮਤੀ ਭਾਨੋ |
|
ਮਿਲਪੀਟਸ-ਪੰਜਾਬੀ ਯੂਨੀਵਰਸਟੀ ਪਟਿਆਲਾ ਵਿਚ ਪੰਜਾਬੀ ਵਿਭਾਗ ਦੇ ਮੁਖੀ ਡਾ:
ਜਸਵਿੰਦਰ ਸਿੰਘ ਤੇ ਡਾ: ਧਨਵੰਤ ਕੌਰ ਜਿਹੜੇ ਦੂਸਰੀ ਅੰਤਰਰਾਸ਼ਟਰੀ ਪੰਜਾਬੀ ਕਹਾਣੀ
ਕਾਨਫਰੰਸ ਵਿਚ ਭਾਗ ਲੈਣ ਲਈ ਇਥੇ ਆਏ ਸਨ ਦਾ ਕੈਲੇਫੋਰਨੀਆ ਦੇ ਵਖ ਵਖ ਸ਼ਹਿਰਾਂ ਵਿਚ
ਇਥੋਂ ਦੀਆਂ ਸਾਹਿਤਕ ਸਭਾਵਾਂ, ਲੇਖਕ ਜਥੇਬੰਦੀਆ
ਤੇ ਸਿੱਖ ਆਗੂਆਂ ਨੇ ਸ਼ਾਨਦਾਰ ਸਵਾਗਤ ਕੀਤਾ।
ਇਸੇ ਹੀ ਸਬੰਧ ਵਿਚ ਸ:ਸਤਨਾਮ ਸਿੰਘ ਚਾਹਲ ਦੇ ਘਰ ਵਿਚ ਉਹਨਾਂ ਦੇ ਮਾਣ ਵਿਚ ਇਕ
ਡਿਨਰ ਮੀੰਟਿੰਗ ਕੀਤੀ ਗਈ ਜਿਸ ਵਿਚ ਹੋਰਨਾਂ ਤੋਂ ਇਲਾਵਾ ਪ੍ਰੋ: ਹਰਭਜਨ ਸਿੰਘ
ਕਾਲਾ ਸੰਘਿਆਂ, ਡਾ: ਸਿਆਸਤ ਸਿੰਘ ਜੰਮੂ, ਸ: ਹਰਜੀਤ ਸਿੰਘ ਸੰਧੂ ਮੁਖ ਸੰਪਾਦਕ
ਕੌਮੀ ਏਕਤਾ ਤੇ ਸ਼੍ਰੀਮਤੀ ਭਾਨੂੰ ਆਦਿ ਸ਼ਾਮਲ ਹੋਏ। ਡਾ: ਜਸਵਿੰਦਰ ਸਿੰਘ ਤੇ ਡਾ:
ਧਨਵੰਤ ਕੌਰ ਨੇ ਮੀਟਿੰਗ ਵਿਚ ਪੰਜਾਬੀ ਸਾਹਿਤ ਤੇ ਪੰਜਾਬੀ ਮਾਂ ਬੋਲੀ ਦੇ ਵਿਕਾਸ
ਬਾਰੇ ਆਪਣੇ ਵਿਚਾਰ ਸਾਂਝੇ ਕੀਤੇ |