WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਸ਼ਿਕਾਗੋ ਵਿਖੇ ਭੰਗੜੇ ਦੇ ਮੁਕਾਬਲੇ ’ਚ
ਇੰਗਲੈਂਡ ਦੀ ਟੀਮ ਨੇ ਪਹਿਲਾ ਇਨਾਮ ਜਿੱਤਿਆ
ਗੁਰਮੁੱਖ ਸਿੰਘ ਭੁੱਲਰ

 

ਸ਼ਿਕਾਗੋ, (ਗੁਰਮੁੱਖ ਸਿੰਘ ਭੁੱਲਰ) - ਸ਼ਿਕਾਗੋ ਏਰੀਏ ਦੇ ਬੜੇ ਹੀ ਨਾਮਵਾਰ ਮਸ਼ਹੂਰ ਕਨਵੈਨਸ਼ਨ ਸੈਂਟਰ ‘ਰੋਜਮੌਟ ਕਨਵੈਨਸ਼ਨ ਸੈਂਟਰ’ ਵਿਚ 20 ਨਵੰਬਰ ਦੀ ਸ਼ਾਮ ਨੂੰ ਭੰਗੜੇ ਦੀਆਂ ਵਰਦੀਆਂ ਪਹਿਨੀ ਗੱਭਰੂ ਅਤੇ ਮੁਟਿਆਰਾਂ ਦਾ ਹੜ੍ਹ ਆਇਆ ਪਿਆ ਸੀ। ਅਜਿਹੇ ਹਾਲ ਵਿਚ ‘ਭੰਗੜਾ ਮੁਕਾਬਲਾ’ ਹੋਣਾ ਪੰਜਾਬੀ ਸੱਭਿਆਚਾਰ ਲਈ ਬੜੇ ਮਾਣ ਵਾਲੀ ਗੱਲ ਹੈ। ਸਥਾਨਕ ਸੰਸਥਾ, ਪਜਾਬੀ ਸੱਭਿਆਚਾਰਕ ਸਭਾ (ਪੀ. ਸੀ. ਐਸ.) ਸ਼ਿਕਾਗੋ ਵੱਲੋਂ ਤੀਜਾ ਅੰਤਰ ਰਾਸ਼ਟਰੀ ਭੰਗੜਾ ਮੁਕਾਬਲਾ ਇਸ ਵਾਰ ਉਪਰੋਕਤ ਹਾਲ ਵਿਚ ਕਰਵਾਇਆ ਗਿਆ। ਜਿਸ ਵਿਚ ਕੁੱਲ ਅੱਠ ਟੀਮਾਂ ਨੇ ਭਾਗ ਲਿਆ ਅਤੇ ਟੀਮਾਂ ਸਨ ‘ਨੱਚਦਾ ਸੰਸਾਰ ਇੰਗਲੈਂਡ ਤੋਂ, ਰੂਹ ਪੰਜਾਬ, ਐਨ. ਆਰਬੋਰ ਯੂਨੀਵਰਸਿਟੀ ਆਫ ਮਿਸ਼ੀਗਨ, ਨੱਚਦੀ ਜਵਾਨੀ ਟੋਰਾਂਟੋ, ਰਿਦਿੰਮ ਬੁਵਾਇਜ਼ ਟੋਰਾਂਟੋ, ਪਰਡਿਊ ਯੂਨੀਵਰਸਿਟੀ ਇੰਡੀਆਨਾ, ਬੱਲੇ ਭੰਗੜਾ ਯੂਨੀਵਰਸਿਟੀ ਆਫ ਸ਼ਿਕਾਗੋ, ਜਵਾਨੀ, ਯਾਰਜ ਟਾਊਨ ਯੂਨੀਵਰਸਿਟੀ ਵਸ਼ਿੰਗਟਨ।’ ਸਾਰੀਆਂ ਹੀ ਟੀਮਾਂ ਨੇ ਬੜੀ ਮਿਹਨਤ ਨਾਲ ਤਿਆਰੀ ਕੀਤੀ ਸੀ। ਅਜਿਹਾ ਜੋਸ਼ ਸੀ ਕਿ ਹੋ ਸਕਦਾ ਹੈ ਕਿ ਅੱਜਕਲ ਇਹ ਜੋਸ਼ ਪੰਜਾਬ ਵਿਚ ਕਿਤੇ ਹੀ ਵੇਖਣ ਨੂੰ ਮਿਲਦਾ ਹੋਏ। ਕਈ ਟੀਮਾਂ ਵਿਚ ਤਾਂ ਭੰਗੜੇ ਦੇ ਖਿਡਾਰੀ 90 ਫੀਸਦੀ ਗੋਰੇ ਜਾਂ ਹੋਰ ਗੈਰ-ਪੰਜਾਬੀ ਸਨ ਇਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭੰਗੜਾ ਅੱਜ ਹਰੇਕ ਕੌਮ ਦੀ ਜਿੰਦ-ਜਾਨ ਬਣਦਾ ਜਾ ਰਿਹਾ ਹੈ। ਇਸ ਵਾਰੀ ਫਿਰ ਪਹਿਲੇ ਸਥਾਨ ’ਤੇ ਆਈ ‘ਗੁਰਚਰਨ ਮੱਲ’ ਦੀ ਕਮਾਂਡ ਹੇਠ ਇੰਗਲੈਂਡ ਤੋਂ ਆਈ ਟੀਮ ‘ਨੱਚਦਾ ਸੰਸਾਰ’ ਸੀ ਜਿਸ ਨੂੰ ਪਹਿਲਾ ਇਨਾਮ ਡਾਕਟਰ ਭੁਪਿੰਦਰ ਸਿੰਘ ਸੈਣੀ ਵੱਲੋਂ ਦਿੱਤਾ ਗਿਆ। ਜੋ ਕਿ 30000 ਡਾਲਰ ਦਾ ਸੀ।

ਦੂਜੇ ਨੰਬਰ ’ਤੇ ‘ਨੱਚਦੀ ਜਵਾਨੀ’ ਟੋਰਾਂਟੋ ਤੋਂ ਆਈ ਟੀਮ ਨੂੰ 1500 ਡਾਲਰ ਦਾ ਇਨਾਮ ਦਿੱਤਾ ਗਿਆ ਸੀ ਪਰ ਉਨਾਂ ਨੇ ਇਨਾਮ ਲੈਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਆਪਣੀ ਟੀਮ ਨੂੰ ਪਹਿਲੇ ਸਥਾਨ ’ਤੇ ਸਮਝ ਰਹੇ ਸਨ। ਟੀਮ ਦੇ ਮੁਖੀ ਨੇ ਸਟੇਜ ਉੱਤੇ ਹੀ ਆਪਣਾ ਰੋਸ ਜਾਹਰ ਕਰ ਦਿੱਤਾ ਪਰ ਪਤਾ ਨਹੀਂ ਕਿਉਂ ਅਜਿਹੇ ਉੱਚ ਦਰਜੇ ਦੇ ਖਿਡਾਰੀਆਂ ਕੋਲ ਸਹਿਨਸ਼ੀਲਤਾ ਨਾਂਅ ਦੀ ਚੀਜ਼ ਨਹੀਂ ਸੀ ਜੋ ਕਿ ਆਪਣੀ ਕਮੀ ਅਤੇ ਤਰੁੱਟੀਆਂ ਦਾ ਤੋੜਾ ਮਾਨਯੋਗ ਜੱਜਾਂ ’ਤੇ ਝਾੜ ਦਿੰਦੇ ਹਨ ਅਤੇ ਜੱਜਾਂ ਦੀ ਯੋਗਤਾ ਉੱਤੇ ਕਿੰਤੂ-ਪ੍ਰੰਤੂ ਸ਼ੁਰੂ ਕਰ ਦਿੰਦੇ ਹਨ। ਜਦ ਕਿ ਸਭ ਨੂੰ ਪਤਾ ਹੈ ਕਿ ਜੱਜਾਂ ਦਾ ਫੈਸਲਾ ਆਖਰੀ ਫੈਸਲਾ ਹੈ।

ਇਸ ਪ੍ਰੋਗਰਾਮ ਨੂੰ ਹੋਰ ਵਧੀਆ ਅਤੇ ਸਫ਼ਲ ਬਣਾਉਣ ਲਈ ਪੀ. ਸੀ. ਐਸ. ਵੱਲੋਂ ਇਸ ਵਾਰ ਇੰਗਲੈਂਡ ਤੋਂ ਜੈਜ਼ੀ ਬੀ ਦਾ ਗਰੁੱਪ ਵੀ ਹਾਜ਼ਰ ਸੀ ਜਿਸ ਨੇ ਇਸ ਸ਼ਾਮ ਦੀ ਸ਼ੁਰੂਆਤ ਇਕ ਧਾਰਮਿਕ ਗੀਤ ਤੋਂ ਕੀਤੀ ਤੇ ਉਸ ਤੋਂ ਬਾਅਦ ਆਪਣੇ ਸਾਰੇ ਹੀ ਹਿੱਟ ਗੀਤਾਂ ਨਾਲ ਤੇ ਆਪਣੀ ਨਵੀਂ ਐਲਬਮ ’ਚੋਂ ‘ਹੱਸਣਾ’ ਗਾ ਕੇ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਬਹੁਤ ਹੀ ਭਾਅ ਗਿਆ ਅਤੇ ਫਿਰ ਦੂਸਰਾ ਦੌਰ ਜੋ ਕਿ ਭੰਗੜਾ ਤੋਂ ਬਾਅਦ ਸੀ।

ਇਸ ਸ਼ਾਮ ਦੇ ਮੁੱਖ ਮਹਿਮਾਨ ਸਨ ਉੱਘੇ ਬਿਜ਼ਨਸਮੈਨ ਸ. ਦਰਸ਼ਨ ਸਿੰਘ ਧਾਲੀਵਾਲ ਅਤੇ ਉਨਾਂ ਦੀ ਧਰਮ ਪਤਨੀ ਡੈਬਰਾ ਧਾਲੀਵਾਰ ਜੋ ਆਪਣੇ ਪਰਿਵਾਰ ਸਮੇਤ ਉਚੇਚੇ ਤੌਰ ’ਤੇ ਪਹੁੰਚੇ ਸਨ। ਇਸ ਤੋਂ ਇਲਾਵਾ ਸਵਰਨਜੀਤ ਸਿੰਘ ਢਿੱਲੋਂ, ਡਾ. ਗੁਰਦਿਆਲ ਸਿੰਘ ਬਸਰਾਨ, ਹਰਦਿਆਲ ਸਿੰਘ ਦਿਉਲ, ਇੰਦਰ ਸਿੰਘ, ਠਾਕਰ ਸਿੰਘ ਬਸਾਤੀ, ਡਾ. ਗੁਰਮੁੱਖਪਾਲ ਸਿੰਘ, ਮਨਜਿੰਦਰ ਸਿੰਘ ਭੰਵਰਾ, ਮਨਦੀਪ ਸਿੰਘ ਭੂਰਾ, ਲਖਵੰਤ ਸਿੰਘ ਕੋਮਲ, ਬਲਵਿੰਦਰ ਸਿੰਘ, ਪੀ. ਸੀ. ਓ. ਵਿਸਕਾਨਸਨ, ਇੰਦਰਜੀਤ ਸਿੰਘ ਢਿੱਲੋਂ, ਦਰਸ਼ਨ ਸਿੰਘ ਦਰਾਰ, ਦੇਸੀ ਜੰਕਸ਼ਨ ਰੇਡੀਓ ਦੇ ਹੈਪੀ ਹੀਰ, ਰੌਣ ਮੇਲਾ ਦੇ ਮਨਜੀਤ ਗਿੱਲ, ਸਿੱਖ ਟੀ. ਵੀ. ਦੇ ਇੰਦਰ ਮੋਹਨ ਸਿੰਘ, ਡਾਕਟਰ ਕਾਲੇਕਾ, ਇੰਡੀਆਨਾ ਤੋਂ ਸੁਰਜੀਤ ਸਿੰਘ ਗਰੇਵਾਲ, ਕਰਨ ਸਿੱਧੂ, ਭੁਪਿੰਦਰ ਢਿੱਲੋਂ ਅਤੇ ਆਸਾ ਦੇ ਪ੍ਰਿੰ. ਸੋਹਨ ਸਿੰਘ, ਅਮੋਲਕ ਸਿੰਘ ਸਿੱਧਾ ਅਤੇ ਪ੍ਰੋ. ਰਾਮਦੇਵ ਵੀ ਆਪਣੀਆਂ- ਆਪਣੀਆਂ ਤਰਕਾਂ ਲਾ ਰਹੇ ਸਨ। ਪੰਜਾਬੀ ਹੈਰੀਟੇਜ ਸਭਾ ਦੇ ਪ੍ਰਧਾਨ ਜੈ ਰਾਮ ਸਿੰਘ ਕਾਹਲੋਂ, ਸੁਰਜੀਤ ਮਿਨਹਾਸ, ਜ¤ਸੀ, ਟੋਨੀ ਸੰਘੇੜਾ ਆਪਣੇ ਸਾਰੇ ਸਾਥੀਆਂ ਨਾਲ ਹਾਜ਼ਰ ਆ ਰਹੇ ਸਨ। ਖਾਣੇ ਦਾ ਪ੍ਰਬੰਧ ਵਾਇਸਰਾਏ ਆਫ ਇੰਡੀਆ ਦੇ ਜੈਨ ਸਾਹਿਬ ਦੇ ਹੱਥ ਸੀ। ਵੀਡੀਓ ਰਾਹੀਂ ਸਭ ਦੀ ਹਰਕਤਾਂ ਨੂੰ ਆਪਣੇ ਕੈਮਰੇ ਵਿਚ ਬੰਦ ਕਰ ਰਹੇ ਸਨ ਇੰਦਰਮੋਹਨ ਸਿੰਘ ਅਤੇ ਫੋਟੋ ਖਿੱਚਣ ਲਈ ਜਸਬੀਰ ਸਿੰਘ ਸੁੱਗਾ ਬੜੀ ਫੁਰਤੀ ਦਿਖਾ ਰਹੇ ਸਨ ਕਿ ਕਿਤੇ ਕੋਈ ਰਹਿ ਨਾ ਜਾਵੇ।

ਪ੍ਰੋਗਰਾਮ ਨੂੰ ਖੂਬਸੂਰਤ ਬਣਾਉਣ ਲਈ ਪੀ. ਸੀ. ਐਸ. ਦੀ ਸਾਰੀ ਟੀਮ ਡਾ. ਹਰਜਿੰਦਰ ਸਿੰਘ ਖਹਿਰਾ ਦੀ ਕਮਾਂਡ ਹੇਠ ਆਪਣੀਆਂ-ਆਪਣੀਆਂ ਜ਼ਿੰਮੇਵਾਰੀਆਂ ’ਤੇ ਪੂਰੀ ਤਿਆਰ ਸੀ ਮਹਿੰਦਰਜੀਤ ਸੈਣੀ, ਰਜਿੰਦਰ ਸਿੰਘ ਮਾਗੋ, ਗੁਲਜਾਰ ਸਿੰਘ ਮੁਲਤਾਨੀ, ਸੰਦੀਪ ਖੋਸਲਾ, ਹਰਵਿੰਦਰਪਾਲ ਲਾਇਲ, ਸੰਨੀ ਕੁਲਾਰ, ਇਸ ਸਾਲ ਦੇ ਨਵੇਂ ਪ੍ਰਧਾਨ ਉਂਕਾਰ ਸਿੰਘ ਸੰਘਾ, ਜਸਬੀਰ ਸਿੰਘ ਪਾਲੀਆ, ਬਿੰਦਰ ਸਿੰਘ ਪੰਮਾ, ਜਗਮੀਤ ਸਿੰਘ, ਅਮਰਪਾਲ ਸਿੰਘ ਮਠਾੜੂ, ਹਰਬੀਰ ਸਿੰਘ ਵਿਰਕ, ਅਮਰਜੀਤ ਅਟਵਾਲ, ਰੂਪ ਢਿੱਲੋਂ, ਯਾਦਵਿੰਦਰ ਸਿੰਘ ਗਰੇਵਾਲ, ਵੰਦਨਾ ਝਿੰਗਣ, ਭਗਵੰਤ ਸਿੰਘ ਸੰਧੂ ਅਤੇ ਬਾਕੀ ਸਾਰੇ ਹੀ ਮੈਂਬਰਾਂ ਨੇ ਆਪਣਾ ਪੂਰਾ ਯੋਗਦਾਨ ਪਾਇਆ। ਪੀ. ਸੀ. ਐਸ. ਦੀ ਸਾਰੀ ਟੀਮ ਵੱਲੋਂ ਡਾ. ਹਰਜਿੰਦਰ ਸਿੰਘ ਖਹਿਰਾ ਦਾ ਸਨਮਾਨ ਕੀਤਾ ਗਿਆ। ਇਸ ਤੋਂ ਬਾਅਦ ਸ. ਉਂਕਾਰ ਸਿੰਘ ਸੰਘਾ ਜੋ ਨਵੇਂ ਸਾਲ ਦੇ ਪ੍ਰਧਾਨ ਹਨ ਨੇ ਸਭ ਦਾ ਧੰਨਵਾਦ ਕੀਤਾ।

 

ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

 


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com