ਪੇਨਸਲਵੇਨੀਆ:
ਪੇਨਸਲਵੇਨੀਆ ਦੇ ਗਵਰਨਰ ਐਡਵਰਡ ਜੀ ਰੇਂਡਲ ਤੇ ਇਨਵਾਇਰਮੈਂਟਲ ਪ੍ਰੋਟੈਕਸ਼ਨ ਸੈਕਟਰੀ
ਕੈਥਲੀਨ ਏ ਸਗਿੰਟੀ ਨੇ ਪ੍ਰਮਜਤਿੰਦਰ ਸਿੰਘ ਢਿਲੋਂ ਨੂੰ ਸਪੈਸ਼ਲ ਸਾਇੰਸ ਤੇ
ਟੈਕਨੋਲਜੀ ਰਿਸੋਰਸਜ਼ ਵਿਚ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਇਹ ਪਹਿਲੇ ਪੰਜਾਬੀ
ਸਿੱਖ ਹਨ ਜਿਨ੍ਹਾਂ ਨੂੰ ਅਜਿਹਾ ਅਹੁਦਾ ਦਿਤਾ ਗਿਆ ਹੈ। ਸੈਕਟਰੀ ਮਗਿੰਟੀ ਨੇ ਕਿਹਾ
ਕਿ ਸ੍ਰੀ ਢਿਲੋਂ ਵੇਸਟ ਵਾਟਰ ਟੈਕਨਾਲੋਜੀ ਵਿਚ ਆਪਣਾ ਯੋਗਦਾਨ ਪਾਉਣਗੇ ਤੇ ਇਸ ਨਾਲ
ਅਸੀਂ ਆਪਣੇ ਪਾਣੀ ਦੇ ਸਰੋਤਾਂ ਨੂੰ ਹੋਰ ਵਧੀਆਂ ਤਰੀਕੇ ਨਾਲ ਵਰਤ ਸਕਾਂਗੇ।
ਸੈਕਟਰੀ ਨੇ ਸ੍ਰੀ ਢਿਲੋਂ ਦੇ ਪਿਛੋਕੜ ਅਤੇ ਕਾਰਗੁਜ਼ਾਰੀ ਦੀ ਵਿਆਖਿਆ ਕੀਤੀ।
ਵਰਨਣਯੋਗ ਹੈ ਕਿ ਸ੍ਰੀ ਢਿੱਲੋਂ ਪਾਸ 26 ਸਾਲ ਦਾ ਇੰਜੀਨੀਅਰਿੰਗ ਵਿਚ ਵੱਖ ਵੱਖ
ਸਰਕਾਰੀ ਥਾਵਾਂ ਤੇ ਤਜਰਬਾ ਹੈ। ਫਿਲਾਡਾਲਫੀਆ ਵਾਟਰ ਡਿਪਾਰਟਮੈਂਟ ਵਿਚ ਵੀ ਉਹ ਰਹਿ
ਚੁਕੇ ਹਨ। ਇਸ ਤੋਂ ਪਹਿਲਾਂ ਸ੍ਰੀ ਢਿਲੋਂ ਨੇ ਕਲਕੱਤਾ ਇੰਡੀਆ ਤੋਂ ਇੰਜੀਨਅਰਿੰਗ
ਕੀਤੀ ਸੀ। ਸ੍ਰੀ ਢਿਲੋਂ ਨੇ ਕਿਹਾ ਕਿ ਇਕ ਸਿੱਖ ਹੋਣ ਦੇ ਨਾਤੇ ਤੇ ਸਰਕਾਰੀ ਤੌਰ
ਤੇ ਅਮਰੀਕਾ ਵਰਗੇ ਦੇਸ਼ ਵਿਚ ਵਿਚਰਨਾ ਸਿੱਖ ਲਈ ਮਾਤ ਵਾਲੀ ਗੱਲ ਹੀ ਹੈ। |