|
ਵਾਸ਼ਿੰਗਟਨ
- ਅਮਰੀਕਾ ਉਪਰ ਅੱਤਵਾਦੀ ਹਮਲਿਆਂ ਤੋਂ ਬਾਅਦ ਜਿਸ
ਤਰਾਸਦੀ ਵਿਚੋਂ ਅਮਰੀਕਨ ਸਿੱਖ ਗੁਜ਼ਰ ਰਿਹਾ ਸੀ, ਬਿਨਾਂ ਸ਼ੱਕ ਤਰਸਯੋਗ ਸੀ। ਪੂਰੇ
ਅਮਰੀਕਾ ਵਿਚ ਸਾਰੇ ਗੁਰਦੁਆਰਿਆਂ ਤੇ ਸਿੱਖ ਸੰਸਥਾਵਾਂ ਵਲੋਂ ਪੂਰਾ ਜ਼ੋਰ ਲਗਾ ਕੇ
ਤੇ ਅਮਰੀਕਨ ਉੱਚ ਅਧਿਕਾਰੀਆਂ ਤੇ ਉਚ ਸੰਸਥਾਵਾਂ - ਜਿਨ੍ਹਾਂ ਵਿਚ ਰੈਡ ਕਰਾਸ,
ਸੈਰਫ, ਪੁਲਿਸ ਤੇ ਸਿਆਸੀ ਲੋਕ ਵੀ ਆਉਂਦੇ ਹਨ - ਨੂੰ ਲੱਖਾਂ ਡਾਲਰ ਇੱਕਠਾ ਕਰਕੇ
ਵੀ ਦਿਤਾ ਪਰ ਸਥਿਤੀ ਨੂੰ ਥੋੜਾ ਬਹੁਤ ਫਰਕ ਜ਼ਰੂਰ ਪੈਂਦਾ ਰਿਹਾ ਪਰ ਅਮਰੀਕਨ
ਸਿੱਖਾਂ ਦੀ ਇਹ ਹਮੇਸ਼ਾ ਕੋਸ਼ਿਸ਼ ਰਹੀ ਕਿ ਕੋਈ ਪੂਰੀ ਅਮਰੀਕਾ ਪੱਧਰ ਦਾ ਅਜਿਹਾ ਕੰਮ
ਹੋਵੇ ਜਿਸ ਨਾਲ ਨਿਆਂ ਪ੍ਰਣਾਲੀ, ਪੁਲਿਸ ਤੇ ਸਿਆਸੀ ਤੇ ਆਮ ਲੋਕਾਂ ਤਕ ਪ੍ਰਭਾਵ
ਜਾਵੇ। ਤੇ ਆਖਿਰ ਇਸ ਆਸ ਤੇ ਕੋਸ਼ਿਸ਼ ਨੂੰ ਉਸ ਵੇਲੇ ਫੁੱਲ ਤੇ ਫਲ ਲਗਾ ਜਦੋਂ
ਅਮਰੀਕਾ ਸਰਕਾਰ ਨੇ ਸਿੱਖਾਂ ਦਾ ਵਧੀਆ ਪ੍ਰਭਾਵ ਦੇਣ ਲਈ ਕੱਲ੍ਹ ਇਕ ਖੂਬਸੂਰਤ
ਸ਼ਬਦਾਵਲੀ ਵਾਲਾ ਤੇ ਪ੍ਰਭਾਵੀ ਦਿਖ ਵਾਲਾ ਕਲੰਡਰ ਪੂਰੇ ਅਮਰੀਕਾ ਵਿਚ ਜਾਰੀ ਕੀਤਾ
ਗਿਆ।
ਇਹ ਕਲੰਡਰ ਸਾਰੇ ਪੁਲਿਸ ਸਟੇਸ਼ਨਾ,
ਸੋਸ਼ਲ ਸਕਿਓਰਿਟੀ ਦਫਤਰਾਂ, ਸੈਰਫ ਦਫਤਰਾਂ, ਫੈਡਰਲ ਦੇ ਦਫਤਰ ਤੇ ਨਿਆਂ ਵਿਭਾਗ ਦੇ
ਸਾਰੇ ਦਫਤਰਾਂ ਵਿਚ ਲਗੇਗਾ।
ਇਸ ਪੋਸਟਰ ਵਿਚ ਇਕ ਪਗੜੀਧਾਰੀ
ਸਿੱਖ, ਇਕ ਪਟਕੇ ਵਾਲਾ ਸਿੱਖ ਬੱਚਾ, ਗੋਲ ਪਗੜੀਧਾਰੀ ਵਾਲਾ ਨੌਜਵਾਨ ਅਤੇ ਸਿਰ ਉਤੇ
ਚੁੰਨੀ ਲਈ ਹੋਈ ਔਰਤ ਦਿਖਾਈ ਗਈ ਹੈ। ਹੋਰ ਤੇ ਹੋਰ ਇਸ ਪੋਸਟਰ ਵਿਚ ਸਿੱਖਾਂ ਦੇ
ਇਤਿਸਾਸ ਨੂੰ ਵਧੀਆ ਤਰੀਕੇ ਨਾਲ ਲਿਖਿਆ ਗਿਆ ਹੈ। ਇਸ ਪੋਸਟਰ ਵਿਚ ਧਾਰਮਿਕ ਚਿੰਨਾ
ਦਾ ਜ਼ਿਕਰ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਿਆਂ ਵਿਭਾਗ ਦੇ ਸਾਰੇ ਦਫਤਰਾਂ ਤੇ
ਪੁਲਿਸ ਏਜੰਸੀਆਂ ਨੂੰ ਇਸ ਪੋਸਟਰ ਵਿਚ ਹਦਾਇਤ ਵੀ ਕੀਤੀ ਹੋਈ ਹੈ ਕਿ ਸਿੱਖ
ਭੇਸਭੂਸਾ ਵਾਲੇ ਮਨੁਖ ਦੀ ਇਜ਼ਤ ਕੀਤੀ ਜਾਵੇ ਤੇ ਇਨ੍ਹਾਂ ਦੀ ਤਫਦੀਸ਼ ਕਰਨ ਸਮੇਂ
ਧਾਰਮਿਕ ਰਵਾਇਤਾਂ ਦਾ ਖਿਆਲ ਰਖਿਆ ਜਾਵੇ।
ਇਸ ਅਹਿਮ ਪੋਸਟਰ ਵਿਚ ਸਪਸ਼ਟ
ਲਿਖਿਆ ਹੋਇਆ ਹੈ ਕਿ ਇਹ ਸਿੱਖ ਧਰਮ, ਇਸਲਾਸ ਤੇ ਹਿੰਦੂ ਧਰਮ ਤੋਂ ਅਲਗ ਹੈ। ਇਸ
ਪੋਸਟਰ ਦੇ ਜਾਰੀ ਹੋਣ ਨਾਲ ਜਿਥੇ ਕਰੀਬ ਤਿੰਨ ਸਾਲਾਂ ਤੋਂ ਘਿਰਣਾ ਦਾ ਸ਼ਿਕਾਰ ਹੋ
ਰਹੇ ਸਿੱਖਾਂ ਦੀ ਮਿਹਨਤ ਨੂੰ ਜਿਥੇ ਫਲ ਲਗਾ ਹੈ ਉਥੇ ਇਸ ਪ੍ਰਾਪਤੀ ਨਾਲ ਸਿੱਖ
ਆਪਣੀ ਜਿੱਤ ਵੀ ਸਮਝ ਰਹੇ ਹਨ ਕਿਉਂਕਿ ਹੁਣ ਤਕ ਸਿਆਸੀ ਤੇ ਪੁਲਿਸ ਉੱਚ ਅਧਿਕਾਰੀਆਂ
ਅਗੇ ਇਹੀ ਮੰਗ ਦੁਹਰਾਈ ਜਾਂਦੀ ਸੀ ਕਿ ਸਿੱਖਾਂ ਦੀ ਪਹਿਚਾਣ ਲਈ ਕੁਝ ਨਾ ਕੁਝ ਕੀਤਾ
ਜਾਵੇ ਤੇ ਆਖਿਰ ਇਹੀ ਹੋ ਗਿਆ।
ਇਥੇ ਇਹ ਵੀ ਵਰਨਣਯੋਗ ਹੈ ਕਿ ਇਸ
ਸੰਘਰਸ਼ ਵਿਚ ਕਈ ਸਿੱਖਾਂ ਨੂੰ ਇਥੇ ਜਾਨ ਤੋਂ ਵੀ ਹੱਥ ਧੋਣੇ ਪਏ ਤੇ ਸਿੱਖਾਂ ਦੇ
ਬਿਜਨਸ ਘਿਰਣਾ ਦਾ ਸ਼ਿਕਾਰ ਵੀ ਹੋਵੇ ਤੇ ਅੱਜ ਤਕ ਇਹ ਸਿਲਸਿਲਾ ਜਾਰੀ ਹੈ। ਅਮਰੀਕਨ
ਸਿੱਖ ਹੀ ਨਹੀਂ ਸਗੋਂ ਦੁਨੀਆ ਤੇ ਖਾਸ ਕਰਕੇ ਪੰਜਾਬ ਵਸਦੇ ਸਿੱਖ ਅਮਰੀਕਾ ਵਲੋਂ ਇਹ
ਪੋਸਟਰ ਜਾਰੀ ਕਰਨ ਉਤੇ ਖੁਸ਼ੀ ਦਾ ਇਜ਼ਹਾਰ ਜ਼ਰੂਰ ਕਰਨਗੇ। ਅਮਰੀਕਨ ਸਿੱਖ ਆਗੂ
ਭਾਵੇਂ ਉਹ ਕਿਸੇ ਵੀ ਸੂਬੇ ਵਿਚ ਜਾਂ ਕਿਸੇ ਵੀ ਸੰਸਥਾ ਨਾਲ ਬੱਝਾ ਹੈ ਆਪਣਾ ਇਸ
ਸਿੱਖਾਂ ਦੇ ਪ੍ਰਭਾਵੀ ਪੋਸਟਰ ਪ੍ਰਤੀ ਖੁਸ਼ੀ ਨਾਲ ਪ੍ਰਤੀਕਰਮ ਦੇ ਰਿਹਾ ਹੈ। |