|
 |
| ਸਾਥੀ ਲੁਧਿਆਣਵੀ |
ਦੇਸੀ ਸਿਆਸਤਦਾਨ
ਇੰਗਲੈਂਡ ਅਤੇ ਬਾਹਰਲੇ ਹੋਰ ਦੇਸਾਂ ਵਿਚ ਇਕ ਅਜਿਹਾ ਕਲਚਰ ਪੈਦਾ ਹੋ ਗਿਆ ਹੈ ਕਿ
ਅਸੀਂ ਦੇਸੋਂ ਆਉਂਦੇ ਸਿਆਸਤਦਾਨਾਂ ਦੀ ਖ਼ੂਬ ਝੋਲੀ ਚੁੱਕਦੇ ਹਾਂ। ਉਨ੍ਹਾਂ ਦੇ ਗਲ਼ਾਂ
ਵਿਚ ਹਾਰ ਪਾਉਣ ਵਾਲੇ ਇਥੇ ਕੁਝ ਅਜਿਹੇ “ਲੀਡਰ” ਪੈਦਾ ਹੋ ਗਏ ਹਨ ਕਿ ਅਸੀਂ
ਇਕ ਝੋਲੀ ਚੁੱਕਾਂ ਦਾ ਸਮਾਜ ਬਣ ਕੇ ਰਹਿ ਗਏ ਹਾਂ।
ਦੇਸੋਂ ਆਉਦੇ ਇਹ ਮੰਤਰੀ ਅਤੇ ਸਿਆਸਤਦਾਨ ਕਦੋਂ ਉਥੋ ਦੇ ਲੋਕਾਂ
ਲਈ ਕੰਮ ਕਰਦੇ ਹੋਣਗੇ? ਇਸ ਗਲ ਦਾ ਅੰਦਾਜ਼ਾ ਤੁਸੀਂ ਸਹਿਜੇ ਹੀ ਲਗਾ ਸਕਦੇ ਹੋ।
ਜਦੋਂ ਕੋਈ ਲੀਡਰ ਇਥੋਂ ਹੋ ਕੇ ਚਲਾ ਜਾਂਦਾ ਹੈ ਤਾਂ ਪੰਜਾਬੀ ਦੀਆਂ ਅਖ਼ਬਾਰਾਂ ਵਿਚ
ਖ਼ੂਬ ਮਸਾਲੇ ਲਗਾ ਲਗਾ ਕੇ ਖ਼ਬਰਾਂ ਅਤੇ ਤਸਵੀਰਾਂ ਲਗਾਈਆਂ ਜਾਂਦੀਆਂ ਹਨ। ਇਹ ਖ਼ਬਰਾਂ
ਅਤੇ ਤਸਵੀਰਾਂ ਇਸ਼ਤਿਹਾਰਾਂ ਦੀ ਸ਼ਕਲ ਵਿਚ ਲਗਾਈਆਂ ਜਾਂਦੀਆਂ ਹਨ ਜਿਸ ਦਾ ਸਾਫ਼ ਮਤਲਬ
ਕੀ ਹੁੰਦਾ ਹੈ? ਇਸ ਵਾਰੇ ਵੀ ਤੁਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹੋ ।
ਮੇਰਾ ਵਿਸ਼ਵਾਸ ਹੈ ਕਿ ਇਹ ਸਭ ਕੁਝ ਬਾਹਰ ਰਹਿੰਦੇ ਆਮ ਮਿਹਨਤਕਸ਼, ਵਤਨਪ੍ਰਸਤ ਅਤੇ
ਪ੍ਰਗਤੀਵਾਦੀ ਸੋਚ ਵਾਲੇ ਲੋਕਾਂ ਦੀ ਪ੍ਰਤੀਨਿਧਤਾ ਨਹੀਂ ਕਰਦਾ ਕਿਉਂਕਿ ਆਮ ਪਰਵਾਸੀ
ਤਾਂ ਚਾਹੁਂਦੇ ਹਨ ਕਿ ਇਹ ਸਿਆਸਤਦਾਨ ਭਾਰਤ ਜਾਂ ਪੰਜਾਬ ਦੇ ਭਲੇ ਵਾਸਤੇ ਹੀ ਸੋਚਣ ਤੇ
ਉਥੇ ਹੀ ਰਹਿ ਕੇ ਆਪਣੇ ਲੋਕਾਂ ਲਈ ਕੰਮ ਕਰਨ।
ਇਨ੍ਹਾਂ ਲੀਡਰਾਂ ਦਾ ਵਿਦੇਸ਼ੀ ਦੌਰਾ ਤਦੇ ਹੀ ਸਾਰਥਕ ਤਸਲੀਮ ਕੀਤਾ ਜਾ ਸਕਦਾ ਹੈ
ਅਗਰ ਉਹ ਇਥੋਂ ਕੋਈ ਵਧੀਆ ਗੱਲਾਂ ਸਿਖ ਕੇ ਜਾਣ ਤੇ ਉਥੇ ਜਾ ਕੇ ਇਸ ਨੂੰ ਅਮਲੀ ਸ਼ਕਲ
ਦੇਣ। ਪਰ ਅਜਿਹੇ ਕੋਈ ਵੀ ਸੰਕੇਤ ਨਹੀਂ ਜੇ ਮਿਲਦੇ।
ਤੁਸੀਂ ਆਪਣੇ ਵਿਚਾਰ ਦਿਓ । ਮੈਂ ਉਨ੍ਹਾ ਦਾ ਸਤਿਕਾਰ ਕਰਾਂਗਾ। ਇਸ ਕਾਲਮ ਦਾ
ਮੰਤਵ ਬਾਹਰ ਰਹਿੰਦੇ ਭਾਰਤੀਆਂ ਵਿਚ ਇਕ ਚੇਤੰਨ ਸਮਾਜ ਸਿਰਜਣ ਦਾ ਇਕ ਨਿਮਾਣਾ ਜਿਹਾ
ਉਪਰਾਲਾ ਹੈ । ਆਸ ਹੈ ਤੁਸੀਂ ਇਸ ਦਾ ਸੁਆਗਤ ਕਰੋਗੇ ।
ਸਾਥੀ ਲੁਧਿਆਣਵੀ ਲੰਡਨ (11/09/2004)
ਆਪਣੇ ਵਿਚਾਰ ਸਾਨੂੰ
ਲਿਖੋ |