WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਸਾਥੀ ਲੁਧਿਆਣਵੀ ਬਕਲਮਖ਼ੁਦ
ਇਕ ਨਵਾਂ ਸਥਾਈ ਕਾਲਮ


ਸਾਥੀ ਲੁਧਿਆਣਵੀ

ਮਨਮੋਹਣ ਸਿੰਘ ਸਰਕਾਰ ਤੇ ਕਮਿਉਨਿਸਟ ਪਾਰਟੀਆਂ

ਭਾਰਤ ਵਿਚ ਹੋਈਆਂ ਆਮ ਚੋਣਾ ਪਿਛੋਂ ਤੇ ਕਾਂਗਰਸ ਪਾਰਟੀ ਦੀ ਲੰਗੜੀ ਜਿੱਤ ਪਿੱਛੋਂ ਇਹ ਆਸ ਬੱਝ ਗਈ ਸੀ ਕਿ ਸ਼ਾਇਦ ਕਮਿਉਨਿਸਟ ਪਾਰਟੀਆਂ ਆਪਣੇ ਐਮ ਪੀਆਂ ਨੂੰ ਨਵੀਂ ਸਰਕਾਰ ਵਿਚ ਸ਼ਾਮਲ ਕਰਨ ਲਈ ਮੰਨ ਜਾਣ। ਪਰ ਅਜਿਹਾ ਹੋਇਆ ਨਹੀਂ, ਹਾਲਾਂਕਿ ਉਨ੍ਹਾਂ ਦੇ ਚੌਹਠ ਐਮ ਪੀ ਸਨ। ਭਾਰਤ ਦੇ ਇਤਿਹਾਸ ਵਿਚ ਇੰਨੀਆਂ ਸੀਟਾਂ ਉਨ੍ਹਾਂ ਨੇ ਕਦੇ ਵੀ ਨਹੀਂ ਸੀ ਜਿੱਤੀਆਂ। ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਵਰਗੇ ਪੁਰਾਣੇ ਘੁੱਗ ਕਮਿਉਨਿਸਟ ਲੀਡਰ ਇਹ ਦਲੀਲ ਦਿੰਦੇ ਹਨ ਕਿ ੳਨ੍ਹਾਂ ਨੂੰ ਕੁਰਸੀਆਂ, ਬੰਗਲੇ ਤੇ ਕਾਰਾਂ ਨਹੀਂ ਚਾਹੀਦੀਆਂ। ਉਹ ਤਾਂ ਬਾਹਰੋਂ ਹੀ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੂੰ ਡਿੱਗਣ ਨਹੀਂ ਦੇਣਗੇ ਤੇ ਬਾਹਰੋਂ ਹੀ ਉਨ੍ਹਾਂ ਨੂੰ ਸਪੋਰਟ ਕਰਨਗੇ। ਖ਼ਿਆਲ ਉਪਰਲੀ ਸਤਹ ਤੋਂ ਬਹੁਤ ਵਧੀਆ ਲਗਦਾ ਹੈ ਪਰ ਪ੍ਰੈਕਟੀਕਲ ਦ੍ਰਿਸ਼ਟੀਕੋਣ ਤੋਂ ਇਹ ਸਭ ਕੁਝ ਦਰੁਸਤ ਸਿੱਧ ਨਹੀਂ ਹੋਣ ਲੱਗਾ ।

ਇਲੈਕਸ਼ਨਾਂ ਇਸ ਲਈ ਲੜੀਆਂ ਜਾਂਦੀਆਂ ਹਨ ਕਿ ਸਿਆਸਤਦਾਨਾਂ ਨੂੰ ਆਪਣੀ ਗੱਲ ਕਹਿਣ ਲਈ ਪਲੇਟਫਰਮ ਮਿਲੇ ਤੇ ਸਭ ਤੋਂ ਵਧੀਆ ਪਲੇਟਫਾਰਮ ਦੇਸ ਦੀ ਪਾਰਲੀਮੈਂਟ ਹੀ ਹੂੰਦੀ ਹੈ।

ਪਾਰਲੀਮੈਂਟ ਵਿਚ ਸਭ ਤੋਂ ਵਧੀਆ ਸਥਾਨ ਉਸ ਪਾਰਟੀ ਦਾ ਹੁੰਦਾ ਹੈ ਜਿਹੜੀ ਪਾਵਰ ਵਿਚ ਆ ਜਾਵੇ । ਕਾਂਗਰਸ ਪਾਰਟੀ ਤਾਕਤ ਵਿਚ ਆਈ ਤਾਂ ਉਸ ਨੂੰ ਭਿਆਲ ਪਾਰਟੀਆਂ ਲੋੜੀਂਦੀਆਂ ਸਨ। ਕਾਂਗਰਸ ਲਈ ਚੌਹਠ ਕਾਮਰੇਡ ਐਮ ਪੀਜ਼ ਨਿਹਾਇਤ ਵਧੀਆ ਰਹਿਣੇ ਸਨ ਤੇ ਇੰਝ ਉਸ ਨੂੰ ਮਾੜੀਆਂ ਮੋਟੀਆਂ ਪਾਰਟੀਆਂ ਨੂੰ ਵੀ ਨਾਲ ਗੰਢਣ ਦੀ ਲੋੜ ਨਹੀਂ ਸੀ ਪੈਣੀ। ਜਿਸ ਕਰਕੇ ਉਹ ਕਮਿਉਨਿਸਟਾਂ ਨੂੰ ਵਧੇਰੇ ਵਜ਼ੀਰੀਆਂ ਵੀ ਦੇ ਸਕਦੀ ਸੀ।

ਕਮਿਉਨਿਸਟਾਂ ਦਾ ਇਹ ਕਹਿਣਾ ਕਿ ਉਨ੍ਹਾਂ ਨੂੰ ਵਜ਼ੀਰੀਆਂ ਆਦਿ ਨਹੀਂ ਚਾਹੀਦੀਆਂ, ਆਂਪਣੇ ਆਪ ਨੂੰ ਲੋਕਾਂ ਸਾਹਮਣੇ ਵਧੀਆ ਦਿਖਾਉਣ ਦਾ ਬੇਬੁਨਿਆਦ ਜਿਹਾ ਯਤਨ ਹੈ। ਦਰਅਸਲ ਉਹ ਜ਼ਿੱਮੇਵਾਰੀਆਂ ਤੋਂ ਡਰ ਗਏ ਲਗਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਦੇਸ ਨੂੰ ਚੁਣਾਉਤੀਆਂ ਵਧੇਰੇ ਹਨ ਤੇ ਕਾਂਗਰਸ ਸਰਕਾਰ ਇਨ੍ਹਾਂ ਚੁਣਾਉਤੀਆਂ ਉੱਤੇ ਕਾਬੂ ਨਹੀਂ ਪਾ ਸਕੇਗੀ ਤੇ ਇੰਝ ਉਹ ਵੀ ਇਸ ਅਸਫਲਤਾ ਦੀ ਜ਼ਿਮੇਵਾਰੀ ਕਿਉਂ ਸਹੇੜਨ ? ਮੇਰਾ ਖ਼ਿਆਲ ਹੈ ਕਿ ਕਮਿਉਨਿਸਟਾਂ ਨੇ ਉਦੋਂ ਡਾਕਟਰ ਮਨਮੋਹਨ ਸਿੰਘ ਦੇ ਪੈਰਾਂ ਹੇਠੋਂ ਦਰੀ ਖਿਚ ਲੈਣੀ ਹੈ ਜਦੋਂ ਇਨ੍ਹਾ ਨੂੰ ਕਿਸੇ ਹੋਰ ਕਿਸਮ ਦੀ ਸਿਆਸੀ ਖੱਟੀ ਦਿਸੇਗੀ। ਜੇਕਰ ਇਨ੍ਹਾਂ ਵਿਚ ਸੁਹਿਰਦਤਾ ਹੁੰਦੀ ਤਾਂ ਉਹ ਵਰਤਮਾਨ ਸਰਕਾਰ ਵਿਚ ਸ਼ਾਮਲ ਹੁੰਦੇ ਤੇ ਜ਼ਿੰਮੇਵਾਰੀ ਸੰਭਾਲਦੇ। ਅਗਰ ਉਨ੍ਹਾਂ ਦੇ ਐਮ ਪੀ ਕਾਰਾਂ ਅਤੇ ਬੰਗਲੇ ਪਸੰਦ ਨਹੀਂ ਕਰਦੇ ਤਾਂ ਉਹ ਈਮਾਨਦਾਰ ਵਜ਼ੀਰ ਬਣਕੇ ਹੋਰਨਾਂ ਸਿਆਸਤਦਾਨਾਂ ਲਈ ਚੰਗੀ ਮਿਸਾਲ ਬਣ ਸਕਦੇ ਸਨ ਤੇ ਅਵਾਮ ਕੋਲੋਂ ਵੀ ਵਾਹਵਾ ਖੱਟ ਸਕਦੇ ਸਨ।

ਇਸ ਵਾਰੇ ਤੁਹਾਡੇ ਕੀ ਵਿਚਾਰ ਹਨ ? ਕੀ ਲਿਖ਼ੋਗੇ?
ਸਾਥੀ ਲੁਧਿਆਣਵੀ ਲੰਡਨ (20/09/04)

ਆਪਣੇ ਵਿਚਾਰ ਸਾਨੂੰ ਲਿਖੋ


ਤ ਸ ਪਾਬਲਾ, ਬਰਤਾਨੀਆ (21/09/04)

MANMOHAN CONGRESS SARKAR & COMMUNIST PARTY. T.S.PABLA. UK

The outcome of the election came as a surprise but, of course, the ruling class has nothing to fear from Congress-it is their party, a bourgeois party. In their previous 45 years in power they did not solve a single problem of the masses, and faithfully served the interests of the ruling class. The bourgeoisie can not solve one of the problem of Indian society. Their politicians are corrupt and venal.( 9 corrupt minister including LALU railway Minister) Congress party promised to abolish the caste system. They have not. They promiseed to solve the agrarian problem.They have not. They promised to modernise the country. They have not. Their government must not be propped up by the parties of the working class and the village poor. The communist parties must not enter in to deals and pacts to prop up an anti-working class government.

The Indian bourgeoisie once claimed (CONGRESS PARTY) to be secular, democratic and even “SOCIALIST”. More recently we have seen the ugly face of reaction in the shape of the BJP. It was responsible for the ghastly anti-muslim pogroms in Gujarat. Behind it stands the openly communalist Rashtriya Swamyamsewak Sangh (RSS) and the quasi-fascist SHIV SENA.This turn to the right politically coincided with the turn to brutal, neo-liberal, ant-working class economic class policies. Both reflect the inability of the bourgeoisie to play any progressive roll in Indian society. The Congress is equally guilty of this crime. In 1984 the Congress Party condoned the massacre of Sikhs ( Rs. 1000.00 per head.INDIAN EXPRESS, 1984.). Congress was re-elected in the general election riding on the reactionary wave of communal frenzy that followed the SIKH slaughter.

The workers of India cannot place their trust in the Congress led govt. (Bourgeoisie). The worker’s parties ( Left parties) must not prop up their government of crooks. They cannot support either of the two groups of rival gangsters who have disputed for political power for so many years and have given nothing to the masses (80 %) but pain and misery. Half a century is long enough to judge the historical potential of the Indian Brutal landlords and capitalists. They have been weighed, they have measured and they have been found wanting. India's upper class live more 0pulently than the rich in America.,while its poor are chained to poverty levels compareable to Africa.They have squandered the wealth of India and condemned its people to penury. They have transformed what should be a paradise in to a hell on earth. They do not deserve to rule and Communist should not participate at all.

The CPI , CPI (M), CPI (M-L), have a mass base among the workers and peasants of India. Even on the electorol front which provides us with a far from complete picture- the CPs combines won 27.5 million votes(64 MPs). They must break with the bourgeoisie and begin a campaign of mass mobilizations. There must be no concession to the idea that opposing Congress will allow BJP back in. This is not a question of the lesser of two evils. With such mass support in society the Communist parties should be raising the need for a workers’ and peasant’s government. Such campaign would receive the enthusiastic support of millions of workers, peasants, dalits and members of the oppressed nationalities. It would instantly cut the ground from beneath the feet of communalists and reactionaries. If the working people of India were strong enough to defeat the BRITISH RAJ, they are strong enough to defeat the brutal Indian Landlords and capitalist. Only the working class can show a way out of this terrible impasse by revolutionary means. The Indian working class is the most powerful in the region. It has very militant traditions.

“KIA DAAR HAI JO NOOR KI CHAHAT MAING HAM KO BHI SHABE GAM KHA JAE,
KUCH LOG TO ESE BHI HONGE JO SUBAH DARKHSHANG DEKHENGE” ( Asar Hoshiarpuri).J.Joshi.

Jai Hind.
T.S.Pabla

ਆਪਣੇ ਵਿਚਾਰ ਸਾਨੂੰ ਲਿਖੋ


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com