WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਸਾਥੀ ਲੁਧਿਆਣਵੀ ਬਕਲਮਖ਼ੁਦ
ਇਕ ਸਥਾਈ ਕਾਲਮ


ਸਾਥੀ ਲੁਧਿਆਣਵੀ

ਸਹਿਜਧਾਰੀ ਸਿੱਖਾਂ ਦੀ ਵੀ ਸੁਣੋ

ਬਕੱਲਮਖ਼ੁਦ ਕਾਲਮ ਅਧੀਨ ਛੱਪਦੇ ਮੇਰੇ ਵਿਚਾਰਾਂ ਨੂੰ ਤੁਸੀਂ ਜਿਸ ਸੰਜੀਦਗੀ ਅਤੇ ਉਤਸ਼ਾਹ ਨਾਲ ਲੈਂਦੇ ਹੋ ਉਸੇ ਉਤਸ਼ਾਹ,ਜ਼ਿੰਮੇਵਾਰੀ ਅਤੇ ਦਲੇਰੀ ਨਾਲ ਮੈਂ ਇਸ ਨੂੰ ਅਗੇ ਤੋਰਨਾ ਚਾਹੂੰਦਾ ਹਾਂ । ਮੈਨੂੰ ਪੰਜਾਬੀ ਫੌਂਟ ਟਾਈਪ ਕਰਨ ਵਿਚ ਥੋੜ੍ਹੀ ਮੁਸ਼ਕਲ ਪੇਸ਼ ਆਉਂਦੀ ਹੈ। ਪਰ ਇਹ ਸਮੱਸਿਆ ਹੌਲੀ ਹੌਲੀ ਹੱਲ ਹੋ ਰਹੀ ਹੈ। ਤੁਸੀਂ ਵੀ ਅਗਰ ਕੋਸ਼ਿਸ਼ ਕਰੋ ਤਾਂ ਇਹ ਬਹੁਤੀ ਵੱਡੀ ਗੱਲ ਨਹੀਂ ਹੈ । ਅਮਰੀਕਾ ਅਤੇ ਹੋਰ ਦੇਸਾਂ ਤੋਂ ਨਿਹਾਇਤ  ਬੁੱਧੀਜੀਵੀ ਦੋਸਤਾਂ ਵਲ੍ਹੋਂ ਬੜੇ ਚੰਗੇ ਹੂੰਗਾਰੇ ਮਿਲ ਰਹੇ ਹਨ। ਉਨ੍ਹਾਂ ਤੋਂ ਮੈਂ ਬੜਾ ਕੁਝ ਸਿੱਖ਼ਦਾ ਵੀ ਹਾਂ । ਮੇਰਾ ਵਿਸ਼ਵਾਸ ਹੈ ਕਿ ਇਨਸਾਨ ਸਾਰੀ ਉਮਰ ਸਿਖ਼ਿਆਰਥੀ ਹੀ ਰਹਿੰਦਾ ਹੈ। ਪੰਜਾਬੀ ਲੋਕ ਬੜੇ ਸੂਝਵਾਨ ਤੇ ਹਰ ਸਮੱਸਿਆ ਨੂੰ ਸਮਝਣ ਵਾਲੇ ਲੋਕ ਹਨ। ਸੋ ਮੇਰਾ ਵਿਸ਼ਵਾਸ ਹੈ ਕਿ ਅਸੀਂ ਇਸ ਕਾਲਮ ਰਾਹੀਂ ਬੜੀ ਸਾਰਥਕ ਬਹਿਸ ਛੇੜ ਸਕਦੇ ਹਾਂ ਤੇ ਉਹ ਵੀ ਹਰ ਵਿਸ਼ੇ ਉਤੇ । ਮੈਨੂੰ ਯਾਦ ਹੈ ਕਿ ਜਦੋਂ ਕਈ ਵਰ੍ਹੇ ਪਹਿਲਾਂ ਮੈਂ ਸੰਨਰਾਈਜ਼ ਰੇਡੀਓ ਉੱਤੇ ਡਿਸਕਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਸੀ ਤਾਂ ਕੁਝ ਸਰੋਤਿਆਂ ਨੇ ਸ਼ੰਕਾ ਪ੍ਰਗਟ ਕੀਤੀ ਸੀ ਕਿ ਪੰਜਾਬੀ ਵਿਚ ਸੰਜੀਦਾ ਡਿਸਕਸ਼ਨ ਹੋ ਹੀ ਨਹੀਂ ਸਕਦੀ। ਪਰ ਇਹ ਤੌਖ਼ਲਾ ਨਿਰਾਰਥਕ ਸਿੱਧ ਹੋਇਆ ਸੀ ।

ਕਈ ਸਾਲ ਪਹਿਲਾਂ ਮੈਂ ਇਕ ਆਰਟੀਕਲ ਲਿਖ਼ਿਆ ਸੀ ਜਿਸ ਦਾ ਸਿਰਲੇਖ਼ ਸੀ “ਰੁਮਾਲਾਂ ਵਾਲੇ ਸਰਦਾਰ”। ਇਸ ਲੇਖ਼ ਵਿਚ ਮੈਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਸੀ ਕਿ ਜੇਕਰ ਅੰਮ੍ਰਤਧਾਰੀ ਸਿੱਖ਼ ਵੱਡੇ ਵੀਰ ਹਨ ਤਾਂ ਮੋਨੇ ਵੀਰ ਛੋਟੇ ਭਰਾ ਹਨ। ਮੈਂ ਇਹ ਵੀ ਕਿਹਾ ਸੀ ਕਿ ਸਿੱਖ਼ ਧਰਮ ਇਕ ਧਰਮ ਹੀ ਨਹੀਂ ਹੈ ਇਹ ਵੇਅ ਔਫ਼ ਲਾਈਫ਼  ਵੀ ਹੈ। ਸਿੱਖ ਲੀਡਰਸ਼ਿਪ ਨੂੰ ਇਸ ਗੱਲ ਵੱਲ ਬੜਾ ਧਿਆਨ ਦੇਣਾ ਚਾਹੀਦਾ ਹੈ ਕਿ ਥੋੜ੍ਹੇ ਕੀਤਿਆਂ ਲੋਕੀਂ ਇਸ ਧਰਮ ਨੂੰ ਤਿਆਗਣ ਨਾ। ਜਦ ਕਿ ਏਸ ਵੇਲੇ ਹਾਲ ਇਹ ਹੈ ਕਿ ਇਸ ਚੋਂ ਬਹੁਤ ਸਾਰੇ ਲੋਕ ਨਿਰੰਕਾਰੀ, ਰਾਧਾਸੁਆਮੀ, ਹੋਰ ਅਨੇਕਾਂ ਫ਼ਿਰਕਿਆਂ ਅਤੇ ਮਜ਼ਹਬਾਂ ਵਿਚ ਸ਼ਾਮਲ ਹੋ ਰਹੇ ਹਨ। ਕਮਿਉਨਿਸਟ ਵਿਚਾਰਧਾਰਾ ਦੇ ਸਿੱਖ ਕਿਸੇ ਭੁਲੇਖੇ ਹੇਠ ਊਂਝ ਹੀ ਗੁਰਦੁਆਰੇ ਜਾਣੋਂ ਹਟ ਜਾਂਦੇ ਹਨ ਤੇ ਗੁਰਬਾਣੀ ਨੂੰ ਅਣਡਿੱਠ ਕਰਨ ਵਿਚ ਮਾਣ ਮਹਿਸੂਸ ਕਰਨ ਲੱਗ ਪੈਂਦੇ ਹਨ। ਅਤੇ ਹੁਣ ਇਕ ਮਹ੍ਹਿੰਮ ਐਸੀ ਚੱਲੀ ਹੋਈ ਹੈ ਕਿ ਸਹਿਜਧਾਰੀ ਸਿੱਖਾਂ ਨੂੰ ਦੁਰਕਾਰਿਆ ਤੇ ਵਿਸਾਰਿਆ ਜਾ ਰਿਹਾ ਹੈ ਜਦਕਿ ਸੱਚਾਈ ਇਹ ਹੈ ਕਿ ਬਾਹਰ ਦੀ ਗੱਲ ਤਾਂ ਛੱਡੋ, ਪੰਜਾਬ ਵਿਚ ਹੀ ਪੱਗਾਂ ਦਾਹੜੀਆਂ ਵਾਲ਼ਿਆਂ ਦੀ ਆਏ ਦਿਨ ਕਮੀ ਹੋ ਰਹੀ ਹੈ। ਜਦੋਂ ਸਹਿਜਧਾਰੀਆਂ ਨੂੰ ਇੱਝ ਲ਼ਾਂਭੇ ਕੀਤਾ ਜਾ ਰਿਹਾ ਹੈ ਤਾਂ ਉਹ ਹੌਲੀ ਹੌਲੀ ਗੁਰਦੁਆਰੇ ਜਾਣੋਂ ਵੀ ਹਟ ਜਾਣਗੇ । ਮੇਰੇ ਉਸ ਲੇਖ਼ ਵਾਰੇ ਉਦੌਂ ਇੰਗਲੈਂਡ ਅਤੇ ਹੋਰ ਦੇਸਾਂ ਵਿਚ ਭਰਪੂਰ ਚਰਚਾ ਹੋਈ ਸੀ। ਕੁਝ ਲੋਕਾਂ ਨੇ ਜਿੰਨ੍ਹਾਂ ਦਾ ਸਿੱਖ਼ੀ ਸਰੂਪ ਸੀ, ਕਾਫ਼ੀ ਤਿੱਖਾ ਪ੍ਰਤੀਕਰਮ ਦਿਖ਼ਾਇਆ ਸੀ । ਕਈਆਂ ਨੇ ਤਾਂ ਇਥੋਂ ਤੀਕ ਕਹਿ ਦਿੱਤਾ ਸੀ ਕਿ ਇਕ ਮੋਨੇ ਬੰਦੇ ਤੇ ਉਹ ਵੀ ਉਹ ਜਿਹੜਾ ਆਪਣੇ ਨਾਮ ਨਾਲ ਸਿੰਘ ਵੀ ਨਾ ਲਿਖ਼ਦਾ ਹੋਵੇ, ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਇਸ ਵਿਸ਼ੇ ਵਾਰੇ ਕੁਝ ਲਿਖ਼ੇ/ਕਹੇ ਵੀ। ਉਨ੍ਹਾਂ ਦਾ ਕਹਿਣਾਂ ਸੀ ਕਿ ਜਿਹੜਾ ਸਰੂਪ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਬਖ਼ਸ਼ਿਆ ਸੀ , ਉਸ ਤੋਂ ਮੂੰਹ ਮੋੜਨ ਵਾਲੇ ਲੋਕ ਸਿੱਖ ਅਖ਼ਵਾਉਣ ਦੇ ਉੱਕਾ ਹੀ ਹ੍ਹੱਕਦਾਰ ਨਹੀਂ ਹਨ । ਪਰੰਤੂ ਜਿਹੜੇ ਪਾਠਕ ਸਹਿਜਧਾਰੀ ਸਿੱਖ ਸਨ, ਉਂਨ੍ਹਾਂ ਨੇ ਅਜਿਹੇ ਲੇਖ਼ ਦਾ ਸੁਆਗਤ ਕੀਤਾ ਸੀ । ਉਨ੍ਹਾਂ ਦਾ ਕਹਿਣਾ ਸੀ ਕਿ ਸਿੱਖੀ ਸਰੂਪ ਵਾਲ਼ੇ ਵੀਰ ਸੰਕੀਰਣ ਸੋਚ ਰਖ਼ਦੇ ਹਨ ਤੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਸਹਿਜਧਾਰੀ ਸਿੱਖਾਂ ਦੀ ਮਾਨਸਿਕਤਾ ਨੂੰ ਸਮਝਣ ਤੇ ਉਨ੍ਹਾਂ ਨੂੰ ਅਣਡਿੱਠ ਨਾ ਕਰਨ ।

ਸਿੱਖੀ ਦਾ ਵਿਸ਼ੇਸ਼ ਧੁਰਾ ਗੁਰਬਾਣੀ ਹੈ ਜਿਸ ਨੂੰ ਵੱਧ ਤੋਂ ਵੱਧ ਖ਼ੇਤਰਾਂ ਅਤੇ ਜ਼ੁਬਾਨਾਂ ਵਿਚ ਫ਼ੈਲਾਉਣਾ ਚਾਹੀਦਾ ਹੈ ਨਾ ਕਿ ਇਸ ਨੂੰ ਇਕ ਸੰਕੁਚਤ ਦਾਇਰੇ ਵਿਚ ਹੀ ਬੰਦ ਕਰਕੇ ਰੱਖ ਦੇਣਾ ਚਾਹੀਦਾ ਹੈ। ਇੰਗਲੈਂਡ ਵਿਚ ਮੋਨੇ ਬੰਦਿਆਂ ਨੂੰ ਗੁਰਦੁਆਰਿਆਂ ਦੇ ਮੈਂਬਰ ਤਾਂ ਬਣਾ ਲਿਆ ਜਾਂਦਾ ਹੈ ਤੇ ਵੋਟਾਂ ਲਈ ਵੀ ਵਰਤ ਲਿਆ ਜਾਂਦਾ ਹੈ ਪਰ ਉਨ੍ਹਾਂ ਨੂੰ ਪ੍ਰਬੰਧਕ ਕਮੇਟੀਆਂ ਵਿਚ ਨਹੀਂ ਲਿਆ ਜਾਂਦਾ। ਮੈਂ ਮੰਨਦਾ ਹਾਂ ਕਿ ਗੁਰਦੁਆਰੇ ਦਾ ਪ੍ਰਧਾਨ, ਸਕੱਤਰ, ਖ਼ਜ਼ਾਨਚੀ ਤੇ ਗ੍ਰੰਥੀ ਤਾਂ ਸਿੱਖ਼ੀ ਸਰੂਪ ਵਾਲ਼ੇ ਹੀ ਹੋਣੇ ਚਾਹੀਦੇ ਹਨ ਪਰ ਹਰ ਪ੍ਰਬੰਧਕ ਕਮੇਟੀ ਵਿਚ ਸਹਿਜਧਾਰੀ ਸਿੱਖਾਂ ਦੀ ਪ੍ਰਤੀਨਿੱਧਤਾ ਜ਼ਰੂਰੀ ਹੈ ਭਾਵੇਂ ਇਸ ਵਿਚ ਕੇਵਲ ਇਕ ਹੀ ਜਣਾਂ ਮੋਨਾ ਕਿਉਂ ਨਾ ਹੋਵੇ। ਇੰਝ ਕਰਨ ਨਾਲ ਸਾਡੇ ਨੌਜਵਾਨ ਇਹ ਮਹਿਸੂਸ ਕਰਨਗੇ ਕਿ ਉਨ੍ਹਾਂ ਵਰਗੇ ਲੋਕ ਵੀ ਗੁਰਦੁਆਰਿਆਂ ਵਿਚ ਸਤਿਕਾਰੇ ਜਾ ਸਕਦੇ ਹਨ। ਅਜਿਹੇ ਵਿਅਕਤੀ ਇਨ੍ਹਾਂ ਅਦਾਰਿਆਂ ਦੀ ਭਲਾਈ ਅਤੇ ਬਿਹਤਰੀ ਵਿਚ ਤਕੜਾ ਰੋਲ ਅਦਾ ਕਰ ਸਕਦੇ ਹਨ। ਇਨ੍ਹਾਂ ਦਾ ਯੋਗਦਾਨ ਵਡਮੁੱਲਾ ਵੀ ਹੋ ਸਕਦਾ ਹੈ। ਮੈਂ ਇਸ ਗੱਲ ਤੋਂ ਮੁਨਕਰ ਨਹੀਂ ਹਾਂ ਕਿ ਸਿੱਖੀ ਸਰੂਪ ਵਿਚ ਰਹਿਣ ਵਾਲ਼ੇ ਵੀਰ ਕਾਫ਼ੀ ਬਹਾਦਰ ਹਨ ਤੇ ਵਾਲ਼ ਰੱਖ਼ਣ ਦੀ ਖ਼ੇਚਲ ਸਹਿ ਲੈਂਦੇ ਹਨ। ਪਰ ਅਗਰ ਅੱਜ ਕਲ ਲੋਕਾਂ ਵਿਚ ਵਾਲ਼ ਕਟਾਉਣ ਦਾ ਰਿਵਾਜ ਵੱਧ ਹੀ ਗਿਆ ਹੈ ਤਾਂ ਇਨ੍ਹਾਂ ਨਾਲ ਤੋੜ ਵਿਛੋੜਾ ਕਰ ਲੈਣਾ ਚੰਗੀ ਗੱਲ ਨਹੀਂ ਹੈ। ਇਕ ਸਰਵੇਖ਼ਣ ਅਨੁਸਾਰ ਪੰਜਾਬ ਵਿਚ ਸਿੱਖਾਂ ਦੀ ਗਿਣਤੀ ਦੋ ਕਰੋੜ ਨਾਲ਼ੋਂ ਵੀ ਹੇਠਾਂ ਚਲੀ ਗਈ ਹੈ। ਕੀ ਏਸ ਪਾਸੇ ਗੰਭੀਰ ਤੌਰ ਤੇ ਫ਼ੌਰਨ ਧਿਆਨ ਨਹੀਂ ਦੇਣਾ ਚਾਹੀਦਾ?

ਸੋ ਮੇਰੀ ਤੱਛ ਬੁੱਧੀ ਇਹ ਕਹ੍ਹਿੰਦੀ ਹੈ ਕਿ ਸਹਿਜਧਾਰੀ ਸਿੱਖਾਂ ਨੂੰ ਅਣਡਿੱਠ ਨਾ ਕੀਤਾ ਜਾਵੇ। ਹੋ ਸਕਦਾ ਹੈ ਕਿ ਇਕ ਦਿਨ ਉਹ ਖ਼ੁਦ ਹੀ ਇਹ ਮਹਿਸੂਸ ਕਰਨ ਲੱਗ ਪੈਣ ਕਿ ਉਨ੍ਹਾਂ ਨੂੰ ਸਿੰਘ ਸੱਜ ਜਾਣਾ ਚਾਹੀਦਾ ਹੈ। ਤੁਹਾਡੇ ਵਿਚਾਰ ਜਾਨਣ ਲਈ ਉਤਸਕ ਰਹਾਂਗਾ । ਇਹ ਵੀ ਕਹਿਣਾ ਚਾਹਾਂਗਾ ਕਿ ਕਿਸੇ ਦਾ ਦਿਲ ਦੁਖ਼ਾਉਣਾ ਮੇਰਾ ਮੰਤਵ ਨਹੀਂ ਹੈ। ਸਾਰਥਕ ਬਹਿਸ ਵਧੀਆ ਸਿੱਟੇ ਕੱਢ ਸਕਦੀ ਹੈ।

ਸਾਥੀ ਲੁਧਿਆਣਵੀ ਲ਼ੰਡਨ

ਆਪਣੇ ਵਿਚਾਰ ਸਾਨੂੰ ਲਿਖੋ


ਸੁਖਦੇਵ ਸਿੰਘ (17/11/04)
ਪਿਆਰੇ ਵੀਰ ਰਾਜ ਭੁਪਿੰਦਰ ਸਿੰਘ ਜੀ,
ਸਤਿ ਸ੍ਰੀ ਅਕਾਲ,

Many thanks for your prompt and courteous response. I am not sure when the patience of editorial team at 5abi.com will run out, but I will try my luck one more time.

You asked my reason for not being an Amritdhari Singh. I can sum up the answer in a single line. I want to start from A and work my way to Z; whereas your definition of a pure Sikh is starting from Z and then consider working towards A. You consider being an Amritdhari the beginning of the spiritual journey, for me that is the epitome of spiritual growth. A pure Amritdhari Sikh is a representative of his guru, his ambassador. Today there are 3 Sikhs the whole world knows about. Manmohan Singh, Khushwant Singh and Jarnail Singh Bhindranwale. The first two are NOT considered to be “Pure” Sikhs, and I will let you decide who has enhanced our reputation as a people and who has done more damage. Even today, 99.9% of the Pure and Amritdhari Sikhs have a hierarchy system and an Amritdhari Sikh does not marry outside his Cast or Gotra, (that includes my parents as well), especially to a lower cast Amritdhari Sikh. Who have I to look up to? I am aware I don’t have the inner strength or the moral fibre to be considered a Pure Singh, but I try at my own pace and pray that god guides me.

Mahatma Gandhi is probably the best-known individual in the whole world today. An individual, who not only influenced the destiny of his own country but that of the Blacks in America and South Africa as well. But even he was not Pure enough for fundamental Hindoos and paid the price with his life for his “Impurities”. Dr. Ambedkar, an individual par excellence, the father of Indian constitution, wanted to join Sikhism, with his millions of followers. But that would have meant “interference” by an intellectual and dominance of the Untouchables. We lost a golden opportunity to prove that we treat all Sikhs alike. But lets not politicize the issue here. The point I wish to make is when we start splitting a hair there is no end to it.

If the message, the context and fundamental concepts of Sikh religion were to be the same from Guru Nanak to Guru Gobind Singh, I am sure Guru Nanak would have started the Khalsa. I hope you don’t misunderstand me. I am not distorting or trying to be disrespectful to Sikhism, but merely trying to state the fact that all individuals and religions are reactive to the circumstances they grow under. And when I say if Guru Gobind Singh were alive today he would have ordered his followers to wear revolvers is not a crude joke to Guru Gobind Singh or to Sikh religion. Sikhism happen to be my and parents’ faith as well. It is just that we have different perception of the religion. That was the main theme of this discussion, not a point scoring session, but an intellectual discussion.

You expect me not to criticize our leaders. Sorry brother I have every right and duty to criticize the wrong, wherever I see one. I identify myself as a Sikh and associate myself with Sikhism and that gives me a legitimate right to speak my mind and criticize our leaders. I don’t live in India, but because of my faith I have made as far as Delhi Airport Police Station under Rajiv Gandhi’s regime, so don’t think that I am a big fan of Congress either. If four fingers are pointing in my direction, so be it, may be I am a million time lower than most, but that does not negate my right to criticize what I consider to be wrong. If one considers him, or her to be worthy of leading a nation, culture or religion, THEY have to prove their credibility, capability, NOT the masses. We have shot ourselves in the foot so many times. Our leaders treat us like mules. We, like a fish bite the same hook time after time.

Out of my respect for you I tried to type with Punjabi fonts last night. It took me over an hour to type few words, but I enjoyed it. Thanks for the encouragement. Lets not bore the reader any further and move on to some other topic. I feel embarrassed about the fact we are always discussing Sikhism. I believe we have made our point. This site is a common platform for all Punjabis and not just for Sikhs.

Your Brother

Sukhdev Singh

ਰਾਜ ਭੁਪਿੰਦਰ ਸਿੰਘ, ਭਾਰਤ (15/11/04)
ਪਿਆਰੇ ਸੁਖਦੇਵ ਸਿੰਘ ਜੀ,
ਸਤਿ ਸ੍ਰੀ ਅਕਾਲ,

ਤੁਹਾਡੇ 13-11-2004 ਦੇ ਵਿਚਾਰ ਪੜੇ ਜਿਨਾਂ ਲਈ ਮੇਰੀ ਪ੍ਰਤੀ ਕਿਰਿਆ ਹਾਜਰ ਹੈ ਜੀ :-

1. ਤੁਸੀਂ ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲਿਆ ਬਾਰੇ ਲਿਖਿਆ ਹੈ ਕਿ ਉਹ ਸਿੱਖੀ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨਾਂ ਨੇ ਹਿੰਦੂ ਹੁੰਦਿਆ ਹੋਇਆ ਵੀ ਸਿੱਖੀ ਸਰੂਪ ਧਾਰਨ ਕੀਤਾ । ਇਸ ਦਾ ਮਤਲਬ ਹੈ ਕਿ ਤੁਸੀਂ ਸਮਝਦੇ ਹੋ ਕਿ ਸਿੱਖੀ ਇਕ ਅਮੁਲ ਵਿਚਾਰਧਾਰਾ ਹੈ , ਜਿਸ ਨੂੰ ਅਪਣਾ ਕੇ ਹਰ ਕੋਈ ਆਪਣੀ ਤੇ ਆਪਣੇ ਸਮਾਜ ਦੀ ਸੋਚ ਬਦਲ ਕੇ ਬਹੁਤ ਹੀ ਚੰਗੇ ਕਰਮ ਕਰ ਸਕਦਾ ਹੈ । ਪਰ ਤੁਹਾਡੇ ਦੁਆਰਾ ਸਿੱਖੀ ਕਿਉਂ ਨਹੀਂ ਅਪਨਾਈ ਜਾ ਰਹੀ ? ਇਸ ਦੇ ਕਾਰਨ ਦਸਣ ਦੀ ਖੇਚਲ ਕਰੋ ਜੀ । ਹਾਲਾਂ ਕਿ ਤੁਸੀਂ ਇਸ ਗੱਲ ਦੀ ਵੀ ਗਵਾਹੀ ਭਰ ਰਹੇ ਹੋ ਕਿ ਅਮ੍ਰਿਤਧਾਰੀ ਹੋਣਾ ਆਪਣੇ ਆਪ ਵਿਚ ਬਹੁਤ ਹੀ ਚੰਗਾ ਹੈ । ਕੀ ਤੁਸੀਂ ਆਪਣੇ ਆਪ ਵਿਚ ਕੁਝ ਕਮੀਆਂ ਪਾ ਰਹੇ ਹੋ ਜੋ ਕਿ ਤੁਹਾਡੇ ਲਈ ਸਿੱਖੀ ਧਾਰਨ ਕਰਨ ਦੇ ਰਾਹ ਵਿਚ ਰੁਕਾਵਟ ਬਣ ਰਹੀਆਂ ਹਨ ? ਖੋਜੋ ਆਪਣਾ ਮਨ ਤੇ ਲਿਖੋ ਵਿਸਥਾਰ ਨਾਲ ।

2. ਤੁਸੀਂ ਆਪਣੀ ਗੱਲ ਕਰਨ ਤੋਂ ਕੰਨੀ ਕਤਰਾ ਰਹੇ ਹੋ ਤੇ ਦੂਜਿਆ ਤੇ ਉਗਲੀਂ ਕਰ ਕੇ ਕਿਹੜਾ ਕਰਤਵ ਨਿਭਾ ਰਹੇ ਹੋ ? ਯਾਦ ਰੱਖੋ ਕਿ ਜਦੋਂ ਅਸੀਂ ਦੂਜੇ ਵੱਲ ਇੱਕ ਉਗਲੀ ਕਰਦੇ ਹਾਂ ਤਾਂ ਹੱਥ ਦੀਆਂ ਬਾਕੀ ਤਿੰਨ ਉਗਲਾਂ ਤੇ ਇੱਕ ਅੰਗੂਠਾ ਸਾਡੇ ਵੱਲ ਹੁੰਦਾ ਹੈ ਜੋ ਕਿ ਇਹ ਇਸ਼ਾਰਾ ਕਰਦਾ ਹੈ ਕਿ ਐ ਇਨਸਾਨ, ਜੋ ਦੋਸ਼ ਤੇ ਕੰਮੀਆਂ , ਤੂੰ ਦੂਜਿਆ ਵਿਚ ਲੱਭ ਰਿਹਾ ਹੈਂ , ਉਨ੍ਹਾਂ ਬਾਰੇ ਆਪ ਕਿੰਨਾ ਕੁ ਹੁਸ਼ਿਆਰ (ਸਤਰਕ) ਹੈ, ਆਪਣੇ ਅੰਦਰ ਝਾਤੀ ਮਾਰ ਕੇ ਵੇਖ ਕਿ ਆਪ ਕੀ ਸੋਚ ਤੇ ਕਰ ਰਿਹਾ ਹੈ ?

ਦੂਜਿਆ ਦੀ ਅੱਖ ਵਿਚਲਾ ਕੱਖ ਦੇਖਣ ਨਾਲੋਂ ਆਪਣੀ ਅੱਖ ਵਿਚਲਾ ਸ਼ਤੀਰ ਦੇਖਣਾ ਕਈ ਦਰਜੇ ਚੰਗਾ ਹੁੰਦਾ ਹੈ ।

3. ਤੁਸੀਂ ਸਿੱਖ ਲੀਡਰਸ਼ਿਪ ਤੇ ਉਗਲੀ ਕਰ ਕੇ ਕਹਿ ਰਹੇ ਹੋ ਕਿ ਉਹ ਜੋ ਕਰ ਰਹੇ ਹਨ ਗਲਤ ਕਰ ਰਹੇ ਹਨ । ਮੈਂ ਮੰਨਦਾ ਹਾਂ ਕਿ ਉਨਾਂ ਦੀ ਸੋਚ ਰਾਜਨੀਤਕ ਸੋਚ ਹੈ ਪਰ ਵੀਰ ਜੀ ਇਹ ਸੋਚੋ ਕਿ ਤੁਸੀਂ ਕੀ ਕਰ ਰਹੇ ਹੋ । ਹਰ ਚੰਗੇ ਕੰਮ ਦੀ ਸ਼ੁਰੂਆਤ ਤਾਂ ਪਹਿਲਾਂ ਆਪਣੇ ਆਪ ਤੋਂ ਕਰਨੀ ਬਣਦੀ ਹੈ ਨਾਂ ਕਿ ਦੂਜਿਆਂ ਤੋਂ ਇਸ ਦੀ ਆਸ ਰੱਖੀ ਜਾਵੇ । ਇਹ ਨਾਂ ਹੋਵੇ ਕਿ ਸਾਰੇ ਇਹ ਸੋਚੀ ਜਾਣ ਕਿ ਜੀ, ਪਹਿਲਾਂ ਸਾਰੀ ਦੁਨੀਆਂ ਸੁਧਰ ਜਾਵੇ, ਫਿਰ ਅਸੀਂ ਵੀ ਆਪਣੇ ਬਾਰੇ ਸੋਚ ਲਵਾਂਗੇ ( ਨਾਂ ਕਿ ਕਰ ਲਵਾਂਗੇ ) ।

4. ਤੁਹਾਡਾ ਇਹ ਕਹਿਣਾ ਕਿ ਸਿੱਖੀ ਸ਼੍ਰੀ ਗੁਰੂ ਨਾਨਕ ਦੇਵ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਲਗਾਤਾਰ ਬਦਲਦੀ ਰਹੀ, ਵੀ ਠੀਕ ਨਹੀਂ । ਕਿਉਂਕਿ ਸਾਰੇ ਸਿੱਖ ਗੁਰੂ ਇਕੋ ਹੀ ਜੋਤ ਦੇ ਵੱਖ ਵੱਖ ਸਰੂਪ ਸਨ । ਕੀ ਤੁਹਾਨੂੰ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਤੇ ਕੋਈ ਸ਼ੱਕ ਹੈ ? ਗੁਰੂ ਜੀ ਜਾਣੀ ਜਾਣ ਸਨ ਤੇ ਉਨਾਂ ਨੂੰ ਆਉਣ ਵਾਲੇ ਸਮੇਂ ਬਾਰੇ ਵੀ ਜਾਣਕਾਰੀ ਸੀ । ਇਸ ਲਈ ਹੀ ਉਨਾਂ ਨੇ ਅਗਾਂਹ ਤੋਂ ਕਿਸੇ ਹੋਰ ਨੂੰ ਗੁਰੂ ਥਾਪਣ ਦੀ ਜਗਾਹ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਗੱਮੀ ਜੋਤ ਬਖਸ਼ ਕੇ ਸਾਰਿਆਂ ਨੂੰ ਸਦਾ ਲਈ ਇਨ੍ਹਾਂ ਦੇ ਲੜ ਲਾ ਦਿਤਾ । ਤੁਹਾਡਾ ਇਹ ਕਹਿਣਾ ਕਿ ਜੇ ਕਰ ਗੁਰੂ ਜੀ ਅੱਜ ਵੀ ਜਿੰਦਾ ਹੁੰਦੇ ਤੇ ਉਹ ਸਿੱਖਾਂ ਨੂੰ ਰਿਵਾਲਵਰ ਪਹਿਨਣ ਦਾ ਹੁਕਮ ਕਰਦੇ, ਆਪਣੇ ਆਪ ਵਿਚ ਇੱਕ ਬਹੁਤ ਮਾੜਾ ਮਜ਼ਾਕ ਹੈ । 'ਜੇ' ਅਸੀਂ ਨਹੀਂ ਲੱਭ ਸਕਦੇ ਕਿਉਂਕਿ ਜੋ ਕੁਝ ਹੋ ਚੁੱਕਾ ਹੈ, ਉਸ ਨੂੰ ਬਦਲਿਆ ਨਹੀਂ ਜਾ ਸਕਦਾ ।

5. ਅਖੀਰ ਵਿਚ ਤੁਸੀਂ ਉਨਾਂ ਪੰਜਾਬੀਆਂ ਨੂੰ ਵਧਾਈ ਦੇ ਰਹੇ ਹੋ , ਜੋ ਪੰਜਾਬੀ ਵਿਚ ਲਿਖਦੇ ਹਨ ਪਰ ਆਪ ਤੁਸੀਂ ਉਸੇ ਕੰਮ ਨੂੰ ਪਹਿਲ ਦੇ ਰਹੇ ਹੋ ਜੋ ਕਿ ਤੁਹਾਨੂੰ ਸੌਖਾ ਲੱਗੇ( ਭਾਵ ਪੰਜਾਬੀ ਹੁੰਦੇ ਹਏ ਤੁਸੀਂ ਅੰਗਰੇਜੀ ਵਿਚ ਲਿਖਣ, ਸੋਚਣ ਨੂੰ ਚੰਗਾ ਤੇ ਸੌਖਾ ਸਮਝ ਰਹੇ ਹੋ ) । ਕੀ ਗੱਲ ਹੋ ਗਈ ਵੀਰ ਜੀ, ਜੇ ਕਰ ਤੁਹਾਨੂੰ ਪੰਜਾਬੀ ਟਾਈਪ ਕਰਨੀ ਔਖੀ ਲਗਦੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਪੰਜਾਬੀ ਟਾਈਪ ਕਰਨੀ ਸ਼ੁਰੂ ਨਾਂ ਕਰੋ ।

ਵੀਰ ਜੀ, ਕਦੀ ਸੋਚਿਆ ਜੇ ਅਸੀਂ ਜਿੰਦਗੀ ਵਿਚ ਕਈ ਕੰਮ ਕਰਦੇ ਹਾਂ ਜੋ ਕਿ ਕਰਨੇ ਸੌਖੇ ਨਹੀਂ ਹੁੰਦੇ ਪਰ ਫਿਰ ਵੀ ਕਰਦੇ ਹਾਂ ਜਿੰਨਾਂ ਵਿਚ ਨੌਕਰੀ ਤੇ ਜਾਣਾ ਵੀ ਸ਼ਾਮਲ ਹੈ । ਕਈ ਵਾਰ ਇੰਜ ਮਹਿਸੂਸ ਕਰੀਦਾ ਹੈ ਕਿ ਚਲ ਛਡ ਅਜ ਨੌਕਰੀ ਤੇ ਨਹੀਂ ਜਾਂਦੇ, ਥੱਕੇ ਹੋਏ ਹਾਂ, ਪਰ ਫਿਰ ਦੁਬਾਰ ਮਨ ਵਿਚ ਸੋਚ ਆ ਜਾਂਦੀ ਹੈ ਕਿ ਨਹੀਂ, ਨੌਕਰੀ ਤਾਂ ਕਰਨੀ ਹੀ ਹੈ ਤੇ ਫਿਰ ਨੌਕਰੀ ਤੇ ਜਾਣ ਲਈ ਮਨ ਨੂੰ ਸਮਝਾ ਹੀ ਲਈਦਾ ਹੈ ।

ਸੋ ਪੰਜਾਬੀ ਵਿਚ ਲਿਖਣਾ ( ਟਾਈਪ ਕਰਨਾ ) ਸ਼ੁਰੂ ਤਾਂ ਕਰੋ ਭਾਵੇਂ ਹਰ ਪਤਰ ਵਿਚ ਦੋ ਲਾਈਨਾਂ ਪੰਜਾਬੀ ਦੀਆਂ ਲਿਖੋ ਤੇ ਬਾਕੀ ਅੰਗਰੇਜੀ ਵਿਚ ਲਿਖ ਲਓ ਤੇ ਫਿਰ ਹੌਲੀ ਹੌਲੀ ਪੰਜਾਬੀ ਟਾਈਪ ਕਰਨ ਦੀ ਰਫਤਾਰ ਵਧਦੀ ਜਾਵੇਗੀ ਤੇ ਫਿਰ ਤੁਸੀਂ ਵੀ ਸਾਥੀ ਲਧਿਆਣਵੀ ਜੀ ਵਾਂਗ ਪੰਜਾਬੀ ਟਾਈਪ ਕਰਨ ਵਿਚ ਸਭ ਤੋਂ ਮੂਹਰੇ ਨਿਕਲ ਜਾਵੋਗੇ । ਜੇ ਕਰ ਤੁਹਾਡੇ ਕੋ ਪੰਜਾਬੀ ਫੌਂਟ ਜਾਂ ਪੰਜਾਬੀ ਕੀ-ਬੋਰਡ ਨਹੀਂ ਤਾਂ ਲਿਖੋ, ਅਸੀਂ ਤੁਹਾਡੀ ਮਦਦ ਕਰਨ ਲਈ ਹਮੇਸ਼ਾ ਤਿਆਰ ਹਾਂ, ਪਰ ਵੀਰ ਜੀ, ਸ਼ੁਰੂ ਤਾਂ ਤੁਸੀਂ ਕਰਨਾ ਹੈ ।

ਤੁਹਾਡਾ ਇਹ ਕਹਿਣਾ ਕਿ ਜੋ ਕੰਮ ਸੌਖਾ ਲਗਦਾ ਹੈ ਉਹ ਕਰ ਲੈਣਾ ਚਾਹੀਦਾ ਹੈ ਇਹ ਵੀ ਦਰਸਾਉਂਦਾ ਹੈ ਕਿ ਤੁਸੀਂ ਹਰ ਕੰਮ ਕਰਨ ਵੇਲੇ(ਬਾਕੀਆਂ ਵਾਂਗ) ਪਹਿਲਾਂ ਇਹ ਵੀ ਸੋਚ ਲੈਂਦੇ ਹੋ ਕਿ ਜੋ ਕੰਮ ਕਰਨਾ ਸੌਖਾ ਹੈ ਉਹ ਹੀ ਕਰੋ ਬਾਕੀ ਕੰਮ ਜੋ ਔਖੇ ਲਗਦੇ ਹਨ, ਉਨਾਂ ਨੂੰ ਤਾਂ ਟਾਲਣਾ ਹੀ ਚੰਗਾ ਹੈ ।

ਵੀਰ ਜੀ ਸਿੱਖੀ ਧਾਰਨ ਕਰਨਾ ਆਪਣੇ ਆਪ ਵਿਚ ਬਹੁਤ ਹੀ ਔਖਾ ਤੇ ਅਲੂਣੀ ਸਿੱਲ ਚੱਟਣ ਵਰਗਾ ਹੀ ਕੰਮ ਹੈ । ਕੀ ਤੁਸੀਂ ਇਸ ਨੂੰ ਇਸ ਲਈ ਤਾਂ ਨਹੀਂ ਟਾਲ ਰਹੇ ਕਿ ਛੱਡੋ ਜੀ, ਇਸ ਨਾਲ ਕਿਹੜੀ ਕੋਈ ਤਨਖਾਹ ਮਿਲਣੀ ਹੈ । ਕਰੋ ਭਾਵੇਂ ਨਾਂ ਕਰੋ, ਇਕੋ ਹੀ ਗੱਲ ਹੈ । ਪਰ ਵੀਰ ਜੀ, ਸਿੱਖੀ ਧਾਰਨ ਕਰਨ ਦਾ ਵੀ ਬਹੁਤ ਲਾਭ ਹੁੰਦਾ ਹੈ ਤੇ ਇਹ ਵੀ ਥੋੜ-ਚਿਰਾ ਨਾਂ ਹੋ ਕੇ ਸਦੀਵੀ ਹੁੰਦਾ ਹੈ । ਪਦਾਰਥਕ ਨਾਂ ਹੋ ਕੇ ਆਤਮਿਕ ਹੁੰਦਾ ਹੈ ।

ਤੁਹਾਡੇ ਅਗਲੇ ਵਿਚਾਰਾਂ ਦੀ ਉਡੀਕ ਵਿਚ,
ਰਾਜ ਭੁਪਿੰਦਰ ਸਿੰਘ, ਭਾਰਤ ।

ਸੁਖਦੇਵ ਸਿੰਘ (13/11/04)

Dear Raj Bhupinder Singh Ji,

S.S.Akal,

It was with great respect that I read your response to my letter. Some people questioned Sathi Sahib about the ability of Punjabis to have a meaningful discussion on serious issues. Regardless of our opinions, even if we agree to disagree, can prove those doubters wrong.

Let me answer your last question first. The most dedicated, true spiritualistic Sikh I have ever seen, heard or met was Bhagat Puran Singh of Amritsar Pingelwara. He was a Hindoo, so overwhelmed by the Sikh faith that he converted to Sikhism. Last time I saw that saint was outside the Golden Temple taking donations for the disabled, and he was not wearing a long sword. There is nothing wrong with being an Amritdhari, you miss my point.

Being an Amritdhari is an icing on the cake. I congratulate those individuals who have made it, and I personally know few of them. You are making an announcement to the world “I have made it” There is nothing worst than being hollow within yet shouting to be “pure” or “Khalsa”.

Why did not you talk about the drink problem in Amritdhari Sikhs? Is taking dowry and killing unborn female foetuses compatible with Sikhism? Statistics show that Sikhs are number one when comes to these crimes. How about some Hukamnamas on these issues! Will the current leadership issue a Hukamnama that “ Any Sikh who drinks cannot be a leader of Akali party’?

You know the answer!

Sorry to correct you brother, I never said that Sikhs are uneducated! Please read the letter again. I was referring to our leaders. Whether we like it or not our leaders have always let us down. Look at the current leadership. Who is leading Akalis in Punjab? A thief who stole the equivalent of a Billion US dollars (that’s with a B – 1000 million), from his people. Please don’t ask me for evidence. If you need evidence ask those tens of thousands of people who paid suitcases full of cash to get any job. Jathedaar Jagdev Singh Talwandi never made a single speech in Raj Sabha. To address the parliament you need language skills, which unfortunately he did not have.

Who is running the religious scene at the Golden Temple? Regardless of his religious conviction, Bhai Ranjit Singh was a convicted murderer punished by a court of law. He referred to intellectuals as" lalli shalli" and allegedly slapped one of them as well. Bibi Jagir Kaur is fighting a murder case against her. What kind of message are we sending to the world? It was under the current leadership women were barred from serving in the Golden Temple.

That is the lowest point in Sikh fundamentalism and anti-feminism.

We all know that the foundation stone of the Golden Temple was laid by a Muslim and that Bhai Mardana, a Muslim, was a life long companion of Guru Nanak Dev Ji. It is also known that throughout the history descendents of Bhai Mardana have sung devotional songs in Golden Temple. Yet recently one of the descendent of Bhai Mardana was denied that right on the grounds that he was not an Amritdhari. Why was it felt necessary to change an existing tradition? We are one of the hardest working, intelligent people on the face of this earth, but equally emotional and negligent when selecting our leaders.

Sorry to correct you on the next issue as well. The message of Sikhism has always been one of universal brotherhood in the broad sense, yet the delivery message went through few revolutions from Guru Nanak to Guru Gobind Singh. Guru Arjen Dev was an angel of peace a poised, compassionate. Yet upon his death at the hands of Muslim rulers, Guru Hargobind changed the strategy to be forceful and started wearing weapons and fought wars with Moguls. As times changed next three Gurus preached peace, until the death of Guru Teg Bahadur, when Guru Gobind Singh decided to have a totally different strategy. So we cant say the Sikh psyche and mentality of Sikhism has been the same from Guru Nanak to Guru Gobind Singh. Far from it, it changed to adjust with the current climate. Individuals mature with age and so do progressive religions.

We are evolving as a human race. We are moving forward yet we constantly look backwards, afraid of the future. Gurus pointed the finger in the correct direction. Please follow the finger, don’t try to hold the finger, as it will get you nowhere. Please don’t try to lock our religion in a time capsule. I am sure if Guru Gobind Singh were alive today he would have recommended his followers to wear revolvers for self-defence instead of a sword. Humanity is on the verge of moving to other planets, yet we are fighting over whether we should be wearing long swords on planes and in parliament. Does it mean a Sikh will have to wear a Kirpan in outer space and on another planet as well?

Lastly, please don’t judge me by my language skills and handicaps. My English is not perfect, yet my Punjabi leaves even more to be desired for. I left India long time ago, and from the occasional letter have not written in Punjabi. I congratulate individuals who can write immaculate Punjabi. Only a fool would feel proud on his knowledge of language. And personally I feel nothing wrong with using any language one feels comfortable with. Guru Gobind Singh spoke and wrote in numerous languages and I am sure you don’t think any less of him for doing so. Lets not have a tunnel vision of this universe. That’s the message of Guru Granth Sahib.

Your Brother
Sukhdev Singh

ਰਾਜ ਭੂਪਿੰਦਰ ਸਿੰਘ, ਭਾਰਤ (12/11/04)
ਪਿਆਰੇ ਸੁਖਦੇਵ ਸਿੰਘ ਜੀ,
ਸਤਿ ਸ੍ਰੀ ਅਕਾਲ,

ਤੁਸੀਂ ਸਹਿਜਧਾਰੀ ਸਿੱਖਾਂ ਬਾਰੇ ਆਪਣੇ ਵਿਚਾਰ ਲਿਖਦੇ ਹੋਏ , ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਫਰੀਦ ਜੀ, ਕਬੀਰ ਜੀ , ਰਵੀਦਾਸ ਜੀ ਤੇ ਹੋਰ ਭਗਤਾਂ ਦੀ ਬਾਣੀ ਦਾ ਜਿਕਰ ਕੀਤਾ ਹੈ । ਫਰੀਦ ਜੀ, ਕਬੀਰ ਜੀ ਵਰਗੇ ਭਗਤ ਆਪੋ ਆਪਣੇ ਧਰਮਾਂ ਵਿਚ ਪਰਪੱਕ ਸਨ । ਪਰ ਉਨਾਂ ਦੀ ਵਿਚਾਰਧਾਰਾ ਉਚੀ ਸੁਚੀ ਸੀ, ਜਿਸ ਕਰ ਕੇ ਉਨਾਂ ਦੀ ਰਚਿਤ ਬਾਣੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੋਣ ਦਾ ਮਾਣ ਪ੍ਰਾਪਤ ਕੀਤਾ । ਹੁਣ ਤੁਸੀਂ ਦੱਸੋ ਕਿ ਤੁਸੀਂ ਆਪਣੇ ਧਰਮ ਵਿਚ ਪਰਪੱਕ ਹੋ ? ਹੁਣ ਇਥੇ ਇਹ ਨਾਂ ਕਹਿਣਾ ਕਿ ਮੈਂ ਇਕ ਸੱਚਾ ਸੁਚਾ ਇਨਸਾਨ ਹਾਂ ਤੇ ਮੈਂ ਧਰਮ ਵਿਚ ਵਿਸ਼ਵਾਸ ਨਹੀਂ ਰੱਖਦਾ ( ਕਿਉਂਕਿ ਕਈ ਵੀਰ ਆਪਣੀਆ ਕਮੀਆਂ / ਖਾਮੀਆਂ ਨੂੰ ਛੁਪਾਉਣ ਲਈ ਅਜਿਹੇ ਵਾਕਾਂ ਦੀ ਵਰਤੋਂ ਕਰਦੇ ਹਨ ) ।

ਇਸ ਦੇ ਨਾਲ ਹੀ ਤੁਸੀਂ ਕੁਝ 'ਅਨਪੜ ਸਿੱਖਾਂ' ਦੀ ਗੱਲ ਕੀਤੀ ਹੈ ਜੋ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਹਾਈਜੈਕ ਕਰ ਰਹੇ ਹਨ ਪਰ ਤੁਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਬਣਾਏ ਖਾਲਸਾ ਬਾਰੇ ਕਿਉਂ ਚੁੱਪ ਹੋ ? ਸਿੱਖ ਵਿਚਾਰਧਾਰਾ ਤਾਂ ਪਹਿਲੇ ਗੁਰੂ ਤੋਂ ਦਸਵੇਂ ਗੁਰੂ ਤੱਕ ਤਾਂ ਇੱਕ ਹੀ ਸੀ । ਕੀ ਤੁਹਾਡੀ ਪੜਾਈ ਲਿਖਾਈ ਇਹ ਹੀ ਦਰਸਾਉਂਦੀ ਹੈ ਕਿ ਆਪਣੇ ਮਤਲਬ ਲਈ ਕਿਸੇ ਵੀ ਗੁਰੂ, ਭਗਤ ਦਾ ਹਵਾਲਾ ਦੇ ਕੇ ਸਹਿਜਧਾਰੀ ਸਿੱਖਾਂ ਦਾ ਪੱਖ ਪੂਰਿਆ ਜਾਵੇ ! ਕੀ ਤੁਹਾਡੇ ਕੋਲ ਕੋਈ ਐਸਾ ਪਰਮਾਣ ਹੈ ਜਿਸ ਅਨੁਸਾਰ ਤੁਸੀਂ ਸਾਰੇ ਸਿੱਖੀ ਧਾਰਨ ਕਰਨ ਵਾਲਿਆਂ ਨੂੰ 'ਅਨਪੜ' ਕਹਿ ਰਹੇ ਹੋ । ਯਾਦ ਰੱਖੋ, ਹੰਕਾਰ ਦਾ ਸਿਰ ਹਮੇਸ਼ਾ ਨੀਵਾਂ ਹੁੰਦਾ ਹੈ ਤੇ ਤੁਸੀਂ ਵੀ ਇਸੇ ਦਾ ਸ਼ਿਕਾਰ ਹੋ ਕੇ ਆਪਣਾ ਸਿਰ ਨੀਵਾਂ ( ਕੇਸ ਕਤਲ ਕਰਵਾ ਕੇ) ਕਰ ਰਹੇ ਹੋ ਤੇ ਨਾਲ ਹੀ ਆਪਣੇ ਪੜੇ ਲਿਖੇ ਹੋਣ ਦੀ ਡੀਂਗ ਮਾਰ ਰਹੇ ਹੋ । ਜੇ ਕਰ ਪ੍ਰਮਾਤਮਾ ਨੇ ਤੁਹਾਨੂੰ ਪੜਾਈ ਲਿਖਾਈ ਬਖਸ਼ੀ ਹੈ ਤਾਂ ਇਸ ਨੂੰ 'ਹਜਮ' ਕਰਨ ਦੀ ਵੀ ਹਿਮੰਤ ਰੱਖੋ ! ਵੀਰ ਜੀ, ਜੇ ਕਰ ਤੁਸੀਂ ਇੰਨੇ ਹੀ ਪੜੇ ਲਿਖੇ ਹੋ ਤਾਂ ਪਹਿਲਾਂ ਆਪਣੀ ਮਾਂ-ਬੋਲੀ, ਪੰਜਾਬੀ ਲਿਖਣੀ (ਟਾਈਪ ਕਰਨੀ) ਤਾਂ ਸਿੱਖ ਲਓ !

ਬਾਕੀ ਤੁਸੀਂ ਇਹ ਲਿਖ ਰਹੇ ਹੋ ਕਿ ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਸਿੱਖ ਹੁੰਦੇ ਹਨ ਵੀ ਠੀਕ ਨਹੀਂ ਹੈ , ਕਿਉਂਕਿ ਕਈ ਗੈਰ-ਸਿੱਖ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਮੰਨਦੇ ਹਨ ਪਰ ਉਹ ਸਿੱਖ ਨਹੀਂ ਕਹਿਲਾ ਸਕਦੇ ।

ਤੁਹਾਡਾ ਇਹ ਕਹਿਣਾ ਕਿ ਕੁਝ ਸਿੱਖਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼੍ਰੀ ਹਰਮੰਦਰ ਸਾਹਿਬ ਜੀ ਵਿਚ ਦਾਖਲ ਹੋਣ ਤੋਂ ਰੋਕਿਆ ਸੀ, ਸਾਰੇ ਸਿੱਖਾਂ ਨੂੰ ਦੋਸ਼ੀ ਨਹੀਂ ਠਹਿਰਾ ਸਕਦਾ । ਜੇ ਕਰ ਕੁਝ ਸਿੱਖ ਭੁਲ ਕਰਦੇ ਹਨ ਤਾਂ ਸਾਰੇ ਦੋਸ਼ੀ ਨਹੀਂ ਹੋ ਸਕਦੇ । ਗੱਲ ਤਾਂ ਤੁਸੀਂ ਆਪਣੀ ਕਰੋ ਕਿ ਤੁਸੀਂ ਕੇਸ ਕਟਵਾ ਕੇ ਕੋਈ ਭੁੱਲ ਤਾਂ ਨਹੀਂ ਕਰ ਰਹੇ ਹੋ ?

ਤੁਸੀਂ ਇਹ ਵੀ ਕਹਿ ਰਹੇ ਹੋ ਕਿ ਸਹਿਜਧਾਰੀ ਸਿੱਖਾਂ ਨੂੰ ਕਿਸੇ ਤੀਜੀ ਧਿਰ ਦੀ ਮਾਨਤਾ ਨਹੀਂ ਲੈਣੀ ਚਾਹੀਦੀ, ਆਪਣੇ ਆਪ ਵਿਚ ਹੰਕਾਰ ਦਰਸਾ ਰਿਹਾ ਹੈ । ਪੜੋ ਭਾਈ ਕਾਨ੍ਹ ਸਿੰਘ ਨਾਭਾ ਰਚਿਤ ' ਮਹਾਨ ਕੋਸ਼ , ਜਿਸ ਵਿਚ ਸਹਿਜਧਾਰੀ ਨੂੰ ਸਿੱਖਾਂ ਦਾ ਉਹ ਅੰਗ ਦਸਿਆ ਗਿਆ ਹੈ ਜੋ ਕਿ ਖੰਡੇ ਦਾ ਅੰਮ੍ਰਿਤ ਪਾਨ ਨਹੀਂ ਕਰਦਾ ਤੇ ਕੱਛ ਕ੍ਰਿਪਾਨ ਦੀ ਰਹਿਤ ਨਹੀਂ ਰੱਖਦਾ , ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਿਨਾ ਆਪਣਾ ਹੋਰ ਧਰਮ ਪੁਸਤਕ ਨਹੀਂ ਮੰਨਦਾ । ਹੁਣ ਤੁਸੀ ਦੱਸੋ ਕਿ ਤੁਸੀਂ ਕਿਹੜੇ ਸਿੱਖ ਹੋ ? ਤੇ ਕੇਸ ਕਿਉਂ ਕਟਾ ਰਹੇ ਹੋ ? ਜੋ ਵੀ ਹੋ ਆਪਣੇ ਧਰਮ ਵਿਚ ਪਰਪੱਕ ਰਹੋ । ਐਂਵੇ ਆਪਣੇ ਆਪ ਨੂੰ ਸਹੀ ਠਹਿਰਾਉਣ ਲਈ ਹੋਰ ਧਰਮਾਂ ਦੀ ਉਦਾਹਰਣ ਦੇਣ ਦੀ ਕੋਈ ਲੋੜ ਨਹੀਂ । ਮਦਰ ਟਰੇਸਾ ਦੀ ਗੱਲ ਕਰ ਰਹੇ ਹੋ , ਉਹ ਵੀ ਇੱਕ ਸੱਚੀ ਇਸਾਈ ਸੀ ਤੇ ਤੁਸੀਂ ਕੀ ਹੋ ਇਸ ਬਾਰੇ ਆਪਣੇ ਮਨ ਤੋਂ ਪੁਛੋ ।

ਰਾਜ ਭੂਪਿੰਦਰ ਸਿੰਘ, ਭਾਰਤ ।

ਰਾਜੇਸ਼ ਜਲੋਟਾ, ਆਸਟ੍ਰੇਲੀਆ (09/11/04)

Dear Sathiji,

In my opinion, Sh. Anil Kumarji and S. Sukhdev Singhji have rightly said that any follower of Guru Granth Sahib (according to me the most secular holy book of the world)can be a sikh. This is the beauty of sikhism that it was a Muslim Fakir who laid the foundation stone of Sri Harimandir Sahib, so the people who always bring these issues of being a Khalsa or not is not good.

But on the other hand we should also not ignore the importance of Rahet Maryada. The issue is mutual respect and anyone wheather a Keshdari and/ or Khalsa or Sehajdhari who is following the right path is a sikh.

Kind regards!

Rajesh Jalota

Australia

ਅਨਿਲ ਕੁਮਾਰ, ਪਿੰਡ ਘੱਗਾ (09/11/04)

Sukhdev Singh Ji,

You have written a very good response to this discussion. I can believe that you must be leading life with inspiration from the teachings of our Gurus, Fakirs and Bhagats compiled together in Shri Guru Granth Sahib, a unique holy book ever compiled in the history of humankind.

I also agree that nobody has any right to challenge anyone's religious belief and that is why I have never cared to tell anyone that how much I believe in or what is my relationship to Sikhism.

Sehajdharis should not care about these 'Fake' claimants and highjackers of Sikhism, also called as 'Malechh Khalsa'. We know that they only do this to justify their falsehood and to show us that they are in some way superior than the rest of the Sikhs. We also know that Sikhism has a lot to teach us and not to have false 'Pride' or 'Prudence'. I am confident that these people will be defeated in their own games. I wish there were some better standards adopted by our people to have better representatives at the our religious institutions who can guide the people in the true sense and spirit of Sikhism and that will help promote Sikhism as well. I am hopeful one day Guru Ka Khalsa will be on the top. Just like Manmohan Singh , our PM. Can anyone tell me that Shri Manmohan Singh wears all (I mean all ) the Five 'Ks'.. ? Did Sonia Gandhi asked him that he ever cut his beard or not ... NO! - He was chosen to be PM because he deserved it and he has raised the esteem of Sikhism to high standards.(I am not saying that keeping Five "Ks" or leading a full Gursikh life, is not good ...

please beware of the cunning people who will try to translate my letter in that sense).

Humbly in support of the teachings of Shri Guru Granth Sahib for the welfare of humankind (Sarbat Da Bhala),

Anil Kumar (Pind GHAGGA)

ਸੁਖਦੇਵ ਸਿੰਘ (09/11/04)
Dear Sathi Sahib,

Many thanks for bringing the Sahijdhari Sikh subject into focus. We have to accept the fact that most religions and religious leaders look down on other religions. It seems that under the current leadership Sikhism is slowly heading that way. What was once a divine mission envisaged by Guru Nanak has been high jacked by few uneducated Sikhs. It seems lack of education is a prerequisite to be a leader in Sikhism.

If a person without long hair cannot be called a Sikh and cannot serve on the gurduara committee, how do you deal with the compilation of Guru Granth Sahib? Will you exclude the Bani of Farid, Kabir, Ravidas and numerous other non-Sikhs? When we bow down to Guru Granth Sahib, don’t we bow down to the beliefs of these Bhagats and Fakirs? It seems an absurd argument to exclude non-practicing Sikhs from Sikhism on the basis of their way of life. As long you are a follower of Guru Granth Sahib you are entitled to call yourself a Sikh.

We must not forget these very people refused to let Guru Teg Bahadur in to the Golden Temple and a frustrated Guru Gobind Singh never visited the Golden Temple. The scenery and time may be different but the soul remains the same. They are quick to issue a Hukmnama on silly subject, yet so far they have never openly issued a Hukamnama against Amritdhari Sikhs who drink. Yet drinking is explicitly forbidden in Sikhism. Is to do with the fact that majority of Sikh leaders drink?

The second problem is with the Sahijdhari Sikhs themselves. Why do we need an approval of a third party to be called a Sikh? Did not guru Nanak say religion is not about wearing Janeeu? Religion is the longing of the soul, a cry to search the truth, to find God and live a Godly life. I don’t have to apologise for my existence. As Mother Teresa put it very nicely “ In the final analysis it is between you and God it was never between you and them anyway”

Yours
Sukhdev Singh

ਦਲਬੀਰ ਸਿੰਘ, ਫਰਾਂਸ (08/11/04)

ਸਾਥੀ ਲੁਧਿਆਣਵੀ ਜੀ ਦਾ ਕਾਲਮ ਬਹੁਤ ਵਧੀਆ ਹੈ। ਮੋਨਿਆ ਸਿੱਖਾ ਵਾਰੇ ਪ੍ਹੜ ਕੇ ਕੁਝ ਲਾਈਨਾਂ ਲਿਖਣ ਨੂੰ ਦਿਲ ਕੀਤਾ ਹੁਣ ਦੇ ਬਹੁਤੇ ਲੀਡਰ ਤਾਂ ਮੋਨਿਆ ਸਿੱਖਾਂ ਵਲ ਮਾਰਨ ਖੁੰਢੀਂ ਗਾਂ ਵਾਂਗ ਦੇਖਦੇ ਨੇ। ਇਕ ਜੁਮੇਵਾਰ ਪ੍ਰਬੰਧਕ ਨੂੰ ਤਾਂ ਇਥੋਂ ਤੱਕ ਕਹਿੰਦਾ ਸੁਣਿਆ ਕਿ ਮੋਨਿਆ ਸਿੱਖਾਂ ਦੀ ਤਾਂ ਸਿੱਖੀ ਵਿੱਚ ਜਗਾ ਹੀ ਨਹੀ ਹੈ। ਭਲਾ ਕੋਈ ਪੁਛੇ ਮੋਨਿਆ ਸਿੱਖਾਂ ਲਈ ਨਹੀ ਹੈ ਤਾਂ ਕੀ ਉਹਨਾ ਮਸੰਦਾਂ ਲਈ ਹੈ। ਜੋ ਪਹਿਲਾਂ ਤੋਂ ਵੀ ਜਿਆਦਾ ਵੱਧ ਗਏ ਨੇ। ਅਗਰ ਅੱਜ ਦੇ ਸਮੇ ਦੀ ਹੀ ਗੱਲ ਕਰੀਏ ਤਾਂ ਜੋ ਬਾਹਰਲੇ ਮੁਲਕਾਂ ਵਿੱਚ ਵੱਡੇ ਵੱਡੇ ਗੁਰੂ ਘਰ ਬਣੇ ਹਨ। ਉਹਨਾਂ ਵਿੱਚ ਵੱਧ ਯੋਗਦਾਨ ਕਿੰਨਾ ਦਾ ਹੈ ? ਕੀ ਪਹਿਲਾ ਬਾਹਰਲੇ ਮੁਲਕਾਂ ਵਿੱਚ ਮੋਨੇ ਸਿੱਖ ਆਏ ਜਾਂ ਪ੍ਰਪੱਕ।

ਜਿਵੇ ਪੰਜਾਬ ਅਤੇ ਬਾਹਰਲੇ ਮੁਲਕਾਂ ਵਿੱਚ ਲੋਕੀ ਮੋਨੇ ਹੋ ਰਹੇ ਹਨ। ਖਬਰਾਂ ਮੁਤਾਬਕ ਸਿੱਖਾਂ ਦੀ ਜਨ ਸੰਖਿਆ ਵੀ ਘੱਟ ਗਈ ਹੈ। ਇਸ ਤੋਂ ਸਾਫ ਅੰਦਾਜਾ ਲਗਦਾ ਹੈ। ਕਿ ਲੋਕੀ ਸਿੱਖੀ ਨਾਲ ਜੁੜ ਨਹੀ ਟੁੱਟ ਰਹੇ ਹਨ। ਕਿਤੇ ਟੁਟਦੇ ਟੁਟਦੇ ਟੁੱਟ ਹੀ ਨਾਂ ਜਾਣ। ਇਹ ਵੱਡੀ ਫਿਕਰ ਵਾਲੀ ਗੱਲ ਹੈ। ਧਰਮੀ ਫਿਕਰਮੰਦਾਂ ਲਈ, ਨਾਂ ਕੇ ਧਰਮ ਦੇ ਠੇਕੇਦਾਰਾਂ ਲਈ।

ਦਲਬੀਰ ਸਿੰਘ
ਫਰਾਂਸ

ਰਾਜ ਭੂਪਿੰਦਰ ਸਿੰਘ, ਭਾਰਤ (07/1104)

ਪਿਆਰੇ ਸਾਥੀ ਜੀ,
ਸਤਿ ਸ੍ਰੀ ਅਕਾਲ,

ਸਹਿਜਧਾਰੀ = ਇਸ ਸ਼ਬਦ ਦਾ ਅੱਖਰੀ ਮਤਲਬ ਲੱਭਣ ਲਈ ਭਾਈ ਕਾਨ੍ਹ ਸਿੰਘ ਨਾਭਾ ਰਚਿਤ 'ਗੁਰ ਸ਼ਬਦ ਰਤਨਾਕਰ ਮਹਾਨ ਕੋਸ਼' ਵਿਚ ਇਸ ਤਰਾਂ ਲਿਖਿਆ ਮਿਲਦਾ ਹੈ :-

ਸਹਜਧਾਰੀ; 1. (ਵਿਸ਼ੇਸ਼ਣ) ਸਹਜ ( ਗਯਾਨ) ਧਾਰਨ ਵਾਲਾ, ਵਿਚਾਰਵਾਨ । 2. ਸੁਖਾਲੀ ਧਾਰਨਾ ਵਾਲਾ . ਸੌਖੀ ਰੀਤਿ ਅੰਗੀਕਾਰ ਕਰਨ ਵਾਲਾ । 3. (ਸੰਗਯਾ) -ਸਿੱਖਾਂ ਦਾ ਇੱਕ ਅੰਗ, ਜੋ ਖੰਡੇ ਦਾ ਅੰਮ੍ਰਿਤ ਪਾਨ ਨਹੀਂ ਕਰਦਾ ਅਤੇ ਕੱਛ ਕ੍ਰਿਪਾਨ ਦੀ ਰਹਿਤ ਨਹੀਂ ਰਖਦਾ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਿਨਾ ਆਪਣਾ ਹੋਰ ਧਰਮ ਪੁਸਤਕ ਨਹੀਂ ਮੰਨਦਾ ।

1. ਤੁਸੀਂ ਆਪਣੇ ਲੇਖ 'ਰੁਮਾਲਾਂ ਵਾਲੇ ਸਰਦਾਰ' ਵਿਚ ਅੰਮ੍ਰਿਤਧਾਰੀ ਸਿੱਖ ਵੀਰ ਤੇ ਮੋਨੇ ਵੀਰਾਂ ਬਾਰੇ ਦਸਿਆ ਹੈ । ਪਰ ਮੋਨੇ ਵੀ ਦੋ ਤਰਾਂ ਦੇ ਹੁੰਦੇ ਹਨ, ਇੱਕ ਤਾਂ ਸਿੱਖਾਂ ਵਿਚ ਮੋਨੇ ਤੇ ਬਾਕੀ ਗੈਰ-ਸਿੱਖ ਮੋਨੇ । ਸੋ ਆਪਾਂ ਇਸ ਬਹਿਸ ਵਿਚ ਉਨਾਂ ਸਿੱਖ ਵੀਰਾਂ ਦਾ ਜਿਕਰ ਕਰਾਂਗੇ ਜੋ ਸਿੱਖ ਪਰਿਵਾਰਾਂ ਵਿਚ ਪੈਦਾ ਹੁੰਦੇ ਹੋਏ ਵੀ ਮੋਨੇ ਹਨ। ਜੋ ਗੈਰ-ਸਿੱਖ ਹਨ ਤੇ ਗੁਰਦੁਆਰੇ ਜਾਂਦੇ ਹਨ, ਉਨਾਂ ਨੂੰ ਸਹਿਜਧਾਰੀ ਕਹਿਣਾ ਠੀਕ ਨਹੀਂ ਹੋਵੇਗਾ। ( ਮਹਾਨ ਕੋਸ਼ ਅਨੁਸਾਰ ਸਹਿਜਧਾਰੀ ਸਿੱਖਾਂ ਦਾ ਹੀ ਇੱਕ ਅੰਗ ਹੈ ) ।

2. ਤੁਹਾਡੇ ਕਹਿਣ ਅਨੁਸਾਰ ਸਿੱਖ ਧਰਮ, ਧਰਮ ਹੋਣ ਦੇ ਨਾਲ 'ਵੇਅ ਔਫ ਲਾਈਫ' ਵੀ ਹੈ। ( ਕੀ ਇਸ 'ਅੰਗਰੇਜੀ' ਲਈ ਪੰਜਾਬੀ ਦੇ ਸ਼ਬਦ ਨਹੀਂ ਮਿਲਦੇ ? ਇਸ ਨੂੰ 'ਰਹਿਣ ਸਹਿਣ ਦਾ ਤਰੀਕਾ' ਵੀ ਲਿਖਿਆ ਜਾ ਸਕਦਾ ਹੈ।)  ਜਦੋਂ ਅਸੀਂ ਸਿੱਖ ਧਰਮ ਨੂੰ 'ਰਹਿਣ ਸਹਿਣ ਦਾ ਤਰੀਕਾ' ਮੰਨ ਰਹੇ ਹਾਂ ਤਾਂ ਫਿਰ ਇਸ ਤਰੀਕੇ ਤੋਂ ਦੂਰ ਜਾਣਾ ਵੀ ਠੀਕ ਨਹੀਂ ਹੋਵੇਗਾ । ਗੱਲ ਆਉਂਦੀ ਹੈ ਸਿੱਖ ਲੀਡਰਸ਼ਿਪ ਦੀ, ਲੀਡਰ ਤਾਂ ਆਪੋ ਆਪਣੀ ਪੁਗਾਉਣ ਤੱਕ ਹੀ ਸੀਮਤ ਰਹਿੰਦੇ ਹਨ। ਹੁਣ ਤਾਂ ਸ਼ਰੋਮਣੀ ਕਮੇਟੀ ਵੀ ਸਿੱਖ ਲੀਡਰਸ਼ਿਪ ਦੀ ਸ਼ਿਕਾਰ ਹੋ ਰਹੀ ਹੈ। ਇਹੀ ਕਾਰਨ ਹੈ ਕਿ ਰਾਧਾਸੁਆਮੀ, ਨਿਰੰਕਾਰੀ ਤੇ ਹੋਰ ਡੇਰੇਦਾਰ, ਸਿੱਖ ਧਰਮ ਦੀਆਂ ਧੱਜੀਆਂ ਉਡਾ ਰਹੇ ਹਨ ਪਰ ਸਿੱਖ ਲੀਡਰ ਚੁੱਪ ਚਾਪ ਇਹ ਤਮਾਸ਼ਾ ਵੇਖ ਰਹੇ ਹਨ । ਉਧਰ ਕਮਿਊਨਿਸਟ ਵੀ ਆਪਣਾ ਪੁਰਾ ਜੋਰ ਲਾ ਕੇ ਸਿੱਖ ਧਰਮ ਦੀ ਐਸੀ ਤੈਸੀ ਫੇਰ ਰਹੇ ਹਨ ।

3. ਤੁਹਾਡਾ ਇਹ ਲਿਖਣਾ ਕਿ ਸਹਿਜਧਾਰੀ ਸਿੱਖਾਂ ਨੂੰ ਦੁਰਕਾਰਿਆ ਜਾ ਰਿਹਾ ਹੈ, ਵੀ ਠੀਕ ਨਹੀਂ ਹੈ। ਸਿਰਫ ਸ਼ਰੋਮਣੀ ਕਮੇਟੀ ਦੀਆਂ ਵੋਟਾਂ ਪਾਉਣ ਸਮੇਂ ਸਹਿਜਧਾਰੀ ਸਿੱਖਾਂ ਨੂੰ ਰੋਕਣ ਦੀ ਗੱਲ ਕੀਤੀ ਜਾਂਦੀ ਹੈ । ਬਾਕੀ ਹਰ ਗੁਰਦੁਆਰੇ ਵਿਚ ਹਰ ਰੋਜ ਕਈ ਸਹਿਜਧਾਰੀ ਸਿੱਖ ਤੇ ਹੋਰ ਜਾਤਾਂ ਦੇ ਸ਼ਰਧਾਲੂ ਜਾਂਦੇ ਹਨ ਪਰ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਕੀਤੀ ਜਾਂਦੀ । ਬਾਕੀ ਸਹਿਜਧਾਰੀਆਂ ਦਾ ਇਹ ਕਹਿਣਾ ਕਿ ਸਿੱਖੀ ਸਰੂਪ ਵਾਲੇ ਸੰਕੀਰਣ ਸੋਚ ਰੱਖਦੇ ਹਨ ਕਿਸੇ ਵੀ ਤਰਾਂ ਠੀਕ ਨਹੀਂ ਹੈ। ਕਿਉਂਕਿ ਸਿੱਖ ਕਹਾਉਣ ਲਈ ਸਿੱਖੀ ਸਰੂਪ ਵਿਚ ਵਿਚਰਨਾ ਜਰੂਰੀ ਹੁੰਦਾ ਹੈ ।

ਕਈ ਵੀਰ ਕਹਿੰਦੇ ਹਨ ਕਿ ਜੀ , ਅੰਮ੍ਰਿਤ ਤਾਂ ਛੱਕ ਲਈਏ , ਜੇ ਕਰ ਖਾਣ ਪੀਣ ਤੇ ਪਾਬੰਦੀ ਨਾਂ ਹੋਵੇ, ਜੇ ਕਰ ਨਿਤਨੇਮ ਨਾਂ ਕਰਨਾ ਪਵੇ ਆਦਿ ਆਦਿ । ਮਤਲਬ ਕਿ ਜੋ ਨਿਯਮ ਬਨਾਏ ਗਏ ਹਨ ਉਹ ਲਗਭਗ ਖਤਮ ਕਰ ਦਿਤੇ ਜਾਣ । ਹਾਂ, ਗੁਰਦੁਆਰੇ ਕਦੀ ਕਦੀ ਜਾਂ ਆਇਆ ਕਰਾਂਗੇ । ਸੋ ਇਸ ਸੋਚ ਨੂੰ ਸੰਕੀਰਣ ਸੋਚ ਦਾ ਨਾਂ ਦਿਤਾ ਜਾ ਸਕਦਾ ਹੈ ।

4. ਸਿੱਖੀ ਦਾ ਪਸਾਰ ਕਰਨਾ ਬਹੁਤ ਚੰਗੀ ਗੱਲ ਹੈ ਪਰ ਨਾਲ ਨਾਲ ਸਿੱਖੀ ਦੇ ਨਿਯਮ ਅਪਨਾਉਣੇ ਵੀ ਜਰੂਰੀ ਹੋਣੇ ਚਾਹੀਦੇ ਹਨ । ਜੇ ਕਰ ਇੰਗਲੈਂਡ ਵਿਚ ਮੋਨੇ ਬੰਦਿਆਂ ਨੂੰ ਮੈਂਬਰ ਬਨਾਇਆ ਜਾਂਦਾ ਹੈ ਤਾਂ ਇਹ ਵੀ ਗਲਤ ਹੈ । ਜਿਥੇ ਵੀ ਕਿਤੇ ਵੋਟਾਂ ਦੀ ਗੱਲ ਆ ਜਾਂਦੀ ਹੈ , ਉਥੇ ਗਲਤ ਹੋਣਾ ਹੀ ਹੁੰਦਾ ਹੈ । ਕਿੰਨਾ ਚੰਗਾ ਹੋਵੇ ਕਿ ਸਰਬਤ ਸੰਮਤੀ ਨਾਲ ਗੁਰਦੁਆਰਿਆ ਦੇ ਪ੍ਰਬੰਧਕਾਂ ਦੀ ਚੋਣ ਹੋਵੇ ਤਾਂ ਕਿ ਸਹੀ ਸੋਚ ਵਾਲੇ ਸੇਵਾਦਾਰ ਹੀ ਅੱਗੇ ਆਉਣ । ਬਾਕੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਿਚ ਸਹਿਜਧਾਰੀਆਂ ਦੀ ਪ੍ਰਤੀਨਿਧਤਾ ਬਿਲਕੁਲ ਨਹੀਂ ਹੋਣੀ ਚਾਹੀਦੀ , ਕਿਉਂਕਿ ਜੇ ਕਰ ਪ੍ਰਬੰਧਕ ਹੀ ਸਿੱਖੀ ਸਰੂਪ ਤੇ ਵਿਚਾਰਧਾਰਾ ਵਾਲਾ ਨਹੀਂ ਹੋਵੇਗਾ ਤਾਂ ਉਹ ਦੂਜਿਆਂ ਲਈ ਕੀ ਮਾਰਗ ਦਰਸ਼ਨ ਕਰੇਗਾ ।

ਸਿੱਖੀ ਤਾਂ ਵਾਲੋਂ ਨਿੱਕੀ ਤੇ ਖੰਨਿਓਂ ਤਿੱਖੀ ਹੈ ਤੇ ਇਹ ਨਿਭਾਉਣੀ ਹਰ ਕਿਸੇ ਦੇ ਵੱਸ ਨਹੀਂ । ਬਹੁਤ ਕੁਝ ਕੁਰਬਾਨ ਕਰਨਾ ਪੈਂਦਾ ਹੈ , ਇੱਕ ਸੱਚਾ ਸਿੱਖ ਬਨਣ ਲਈ । ਪਰ ਕਈ ਤਾਂ ਸਿੱਖੀ ਸਰੂਪ ਵਿੱਚ ਵਿਚਰਣ ਤੋਂ ਹੀ ਕਤਰਾਉਂਦੇ ਹਨ , ਅਮਲ ਤਾਂ ਅਜੇ ਦੂਰ ਦੀ ਗੱਲ ਹੈ । ਪੱਟ ਲਏ ਫੈਸ਼ਨਾਂ ਨੇ !

5. ਸਾਥੀ ਜੀ, ਆਪ ਦਾ ਇਹ ਕਹਿਣਾ ਕਿ ਅਜ ਕਲ ਵਾਲ ਕਟਾਉਣ ਦਾ ਰਿਵਾਜ ਚਲ ਪਿਆ ਹੈ ਤੇ ਇਸ ਲਈ ਸਹਿਜਧਾਰੀਆਂ ਨਾਲੋ ਤੋੜਾ ਵਿਛੋੜਾ ਚੰਗਾ ਨਹੀਂ, ਤੁਹਾਡੀ ਅਜੀਬ ਸੋਚ ਦਰਸਾਉਂਦਾ ਹੈ । ਇਕ ਚੰਗੇ ਲੇਖਕ ਹੁੰਦੇ ਹੋਏ ਤੁਸੀਂ ਇਹ ਕਹਿ ਰਹੇ ਹੋ ਕਿ ਸਿੱਖੀ ਵੀ ਰਿਵਾਜ ਨਾਲ ਬਦਲਣੀ ਚਾਹੀਦੀ ਹੈ ਆਪਣੇ ਆਪ ਵਿਚ ਨਾ ਸਮਝੀ ਹੈ । ਵੀਰ ਜੀ , ਰਿਵਾਜ ਤਾਂ ਹਰ ਰੋਜ ਬਦਲਦੇ ਹਨ ਤੇ ਕਿਥੇ ਕਿਥੇ ਸਮਝੌਤਾ ਕਰੋਗੇ ਸਿੱਖੀ ਖਾਤਰ ।

" ਸਿੱਖ ਨਿਯਮਾਂ ਦਾ ਪਾਬੰਦ ਹੈ, ਰਿਵਾਜਾਂ ਦਾ ਨਹੀਂ ।"

ਸੋ ਅੰਤ ਵਿਚ ਮੈਂ ਇਹੀ ਕਹਾਂਗਾ ਕਿ ਸਹਿਜਧਾਰੀਆਂ ਦਾ ਗੁਰਦੁਆਰਿਆਂ ਵਿਚ ਆਣਾ ਜਾਣਾ ਜਾਰੀ ਹੈ ਪਰ ਵੋਟ ਪਾਉਣ ਵਿਚ ਹੱਕ ਨਹੀਂ ਬਣਦਾ ਤੇ ਉਹ ਵੀ ਸਿੱਖੀ ਸਰੂਪ ਨਾਂ ਹੋਣ ਕਰ ਕੇ । ਸਹਿਜਧਾਰੀ ਦਾ ਮਤਲਬ ਹੈ ਕਿ ਸਹਿਜ ਸਹਿਜ ਸਿੱਖੀ ਵੱਲ ਆਉਣਾ, ਪਰ ਇਹ ਨਹੀਂ ਕਿ ਪੀੜੀ ਦਰ ਪੀੜੀ , ਸਾਰੇ ਸਹਿਜਧਾਰੀ ਹੀ ਬਣੇ ਰਹਿਣ ।

ਰਾਜ ਭੂਪਿੰਦਰ ਸਿੰਘ, ਭਾਰਤ ।

ਡਾ: ਹਰਜਿੰਦਰ ਸਿੰਘ ਬੱਲ, ਅਮਰੀਕਾ (07/1104)
Dear Ludhanavi sahib,

Wahe guru ji ka khalsa and Waheguru ji ke Fateh,

I just want to comment on your article. I don't understand the concept of Sahaj dari Sikhs. There is no prefix to " The Sikh " according to my thinking. All are equal in Sikhs, I myself consider as Gursikh because I had a blessing of Waheguru Ji that I took Amrit after moving to US. From, my friends circle, I was the only one who kept turban but I was not complete Gursikh. But, after coming over here I had the company of Gursikhs that's why I took Amrit. I think the change starts from yourself, if you want to change this world. We had very bad influence of the media back home that shows sikhs as stupid I mean in the movies, today I was watched hindi movie in which the crimnal's name was Bhullar. The Sikhs had a very great past that we faced hard time in keeping our faith. We sacrificed thousands of sikhs to keep our faith including small kids. Our religion becomes stronger in these times.

Next, thing regarding the representation of cut-sardar in gurdwara committee's. I think there is solution to that problem. There should be executive committee that represent every group. There shouldn't be any president as the root cause of every fight of gurdwara is from representation. Some wise man told me that there should not be single person taking care of gurdwara rituals I mean Granthi Singh. I live in Ohio and I saw no fight in gurdwara's where there is no single person taking care of gurdwara.

The other problem we are facing back home is involvement of our youth in drugs. Which is very serious problem. I am committing myself to do something about this problem. I am going to start from my village. I am going to Punjab this month and the grace of Waheguru I am organizing free medical camp. At least, something to start with.

Thanks, I should stop now and keep up the good work,

Dr Harjinder Singh Bal MD,

Youngstown Ohio USA.

ਕੁਲਬੀਰ ਸਿੰਘ ਸ਼ੇਰਗਿੱਲ, ਕਨੇਡਾ (07/11/04)

Sathi Ji Sehj Dhari Sikhs are not ignored by any one, any where in any GurDuara. But to read the world Rumalan Wale Sardar is joke towards Sehj Dhari Sikhs. At one time you are requesting to have their say in the Sikh Community and at the same time making fun of them by saying Rumalan Wale Sardar? Where you got this category? I have heard the first time. How many categories you have for Sikhs? I can learn from you?

Survival of the Sikhs is in question mark in these days as the family system in the western countries. But still, some are trying to save it. Sehj Dhari Sikhs are dependent upon the Sikhs because they already finished themselves in Appearance and may be from the code of conduct too. It is also true that some Sikhs have finished themselves from the code of conduct view and have the Appearance only. But still they are called the Sikh. Where we can stand, is a question mark? If we ask Guru Govind Singh Ji, He might be able to clarify by saying that

Rehat Piari Mujh Ko Sikh Piara Na

Then Sehj Dhari Sikh might have a little chance to appreciate themselves.

But still not because that disciplinary action he took against those who were Sikhs in Appearance and not obeying the code of conduct. So, where your Rumalan Wale Sardar can fit in, we all have to find the place together?

Kulbir Singh Shergill
Canada

ਪਾਲ ਦੋਸਾਂਝ (07/11/04)

Dear sathi ji read your column,completely not in favour of sikhism as per my view younger brothers should follow eleder brothers & father as per our past.let us learn from

'sahibzadas'all four followed same path one colour kesari 'only.however white is made of all colours but yours white is single white

ਡਾ: ਅਮ੍ਰਿਤ ਭਾਟੀਆ, ਆਸਟ੍ਰੀਆ (05/11/04)

You are perfectly alright in your opinion Ludhihanvi Sahib. Punjabi people (monas, sahijdari, radha swami and so on) from India in the foreign countries as well as outside Punjab in India are automatically considered as Sikhs no matter weather they go to mandirs or gurdwaras and I think it is because of our common heritage, language and culture etc etc but do u not think so that Guru Nanak (he himself also did not add the word Singh to his name, it really started with the Panth Khalsa and Guru Gobind Singh who started this tradition of adding Singh to the names of his followers to give them the feeling of being a lion) really wanted to bring together not only Punjabis (Hindu, Muslim, Christian and so on) but also people of all other religions together as well by showing that all that all religions are equal under the Sikhism and that is very well shown in Shri Guru Granth Sahib as well.


ਆਪਣੇ ਵਿਚਾਰ ਸਾਨੂੰ ਲਿਖੋ

ਭਾਰਤ ਵਿਚਲਾ ਹਿੰਦੂਤਵ

     

ਸਿਆਸਤਦਾਨ

ਮਨਮੋਹਨ ਸਿੰਘ ਸਰਕਾਰ

ਗੁਰੂਦੁਆਰਾ

ਸੱਦਾਮ ਹੁਸੈਨ


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com