WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਸਾਥੀ ਲੁਧਿਆਣਵੀ ਬਕਲਮਖ਼ੁਦ
ਇਕ ਸਥਾਈ ਕਾਲਮ


ਸਾਥੀ ਲੁਧਿਆਣਵੀ

ਕੀ ਹੋਵੇਗਾ ਯਾਸਾਰ ਆਰਾਫ਼ਾਤ ਪਿੱਛੋਂ ?

ਯਾਸਰ ਆਰਾਫ਼ਾਤ ਦੀ ਮੌਤ ਨੇ ਮੱਧ ਪੂਰਬ ਦੀ ਸਿਆਸਤ ਨੂੰ ਇਕ ਨਵੇਂ ਮੋੜ ਉਤੇ ਲੈ ਆਂਦਾ ਹੈ। ਅਮਰੀਕਾ ਅਤੇ ਇਜ਼ਰਾਈਲ਼ ਦਾ ਇਹ ਸੰਯੁਕਤ ਫ਼ੈਸਲਾ ਸੀ ਕਿ ਜਿੰਨੀ ਦੇਰ ਤੀਕ ਫ਼ਲਸਤੀਨੀ ਲੋਕਾਂ ਦਾ ਇਹ ਮਹਿਬੂਬ ਆਗੂ ਜਿਉਂਦਾ ਹੈ, ਉਨੀ ਦੇਰ ਤੀਕ ਮਿਡਲ ਈਸਟ ਵਿਚ ਅਮਨ ਚੈਨ ਨਹੀਂ ਜੇ ਹੋ ਸਕਦਾ ਤੇ ਨਾ ਹੀ ਇਸ ਮਸਲੇ ਵਾਰੇ ਕਿਸੇ ਨਾਲ਼ ਕੋਈ ਗੱਲਬਾਤ ਹੀ ਹੋ ਸਕਦੀ ਹੈ। ਉਨ੍ਹਾਂ ਦੀਆਂ ਨਜ਼ਰਾਂ ਵਿਚ ਯਾਸਰ ਆਰਾਫ਼ਾਤ ਇਕ ਟੈਰੋਰਿਸਟ (ਅੱਤਵਾਦੀ) ਤੋਂ ਵੱਧ ਕੁਝ ਵੀ ਨਹੀਂ ਸੀ ਹਾਲਾਂਕਿ ਅਮਰੀਕਾ ਨੇ 1975 ਵਿਚ ਇਸ ਗੱਲ ਨੂੰ ਸਵੀਕਾਰ ਕਰ ਲਿਆ ਸੀ ਕਿ ਅਰਾਫ਼ਾਤ ਹੁਣ ਅਮਨ- ਪਸੰਦ ਵਿਅਕਤੀ ਸੀ ਤੇ ਉਸ ਨਾਲ਼ ਸਮਝੌਤੇ ਦੀ ਗੱਲਬਾਤ ਹੋ ਸਕਦੀ ਸੀ। ਉਧਰ ਓਸਲੋ ਵਿਚ ਹੋਈ ਗਲਬਾਤ ਤੋਂ ਪਹਿਲਾਂ ਪੀ ਐਲ ਓ ਨੇ ਵੀ ਇਜ਼ਰਾਈਲ ਦੀ ਹੋਂਦ ਨੂੰ ਸਵੀਕਾਰ ਕਰ ਲਿਆ ਸੀ। ਇਜ਼ਰਾਈਲ ਨੇ ਵੀ ਇਸ ਗੱਲ ਨੂੰ ਤਸਲੀਮ ਕਰ ਲਿਆ ਸੀ ਕਿ ਪੈਲਸਟਾਈਨ ਲਿਬਰੇਸ਼ਨ ਆਰਗੇਨਾਈਜ਼ੇਸ਼ਨ (ਪੀ.ਐਲ.ਓ) ਹੀ ਇਕ ਅਜਿਹੀ ਜਥੇਬੰਦੀ ਹੈ ਜਿਸ ਨਾਲ਼ ਤਬਾਦਲਾ- ਏ- ਖ਼ਿਆਲਾਤ ਅਤੇ ਅਮਨ ਦੀ ਗੱਲਬਾਤ ਕੀਤੀ ਜਾ ਸਕਦੀ ਹੈ। ਖ਼ੈਰ ਹੁਣ ਜਦਕਿ ਯਾਸਰ ਆਰਾਫ਼ਾਤ ਇਸ ਦੁਨੀਆਂ ਵਿਚ ਨਹੀਂ ਰਹੇ ਤਾਂ ਹਰ ਅਮਨ-ਪਸੰਦ ਵਿਅਕਤੀ ਅਤੇ ਦੁਨੀਆਂ ਦੇ ਹਰ ਦੇਸ ਦਾ ਫ਼ਰਜ਼ ਬਣਦਾ ਹੈ ਕਿ ਉਹ ਅਮਰੀਕਾ ਅਤੇ ਇਜ਼ਰਾਈਲ ਤੋਂ ਮੰਗ ਕਰੇ ਕਿ ਇਹ ਲੋਕ ਗੱਲਬਾਤ ਦੇ ਟੇਬਲ ਉਤੇ ਬੈਠਣ ਤੇ ਇਸ ਖ਼ਿੱਤੇ ਵਿਚ ਅਮਨ ਅੱਮਾਨ ਪੈਦਾ ਕਰਨ ਦਾ ਯਤਨ ਕਰਨ। ਸਾਡੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਟੋਨੀ ਬਲੇਅਰ ਅਮਰੀਕਾ ਦੇ ਰਾਸ਼ਟਰਪਤੀ ਜੌਰਜ ਡਬਲਯੂ ਬੁਸ਼ ਦੇ ਬਹੁਤ ਵੱਡੇ ਭਿਆਲ਼ ਹਨ (ਕਈ ਲੋਕ ਉਨ੍ਹਾਂ ਨੂੰ ਬੁਸ਼ ਦਾ ਪੂਡਲ ਵੀ ਕਹਿ ਦਿੰਦੇ ਹਨ)। ਆਪ ਜੀ ਹੁਣੇ ਹੁਣੇ ਵਾਸ਼ਿੰਗਟਨ ਵਿਖ਼ੇ ਜੌਰਜ ਡਬਲਯੂ ਬੁਸ਼ ਤੋਂ ਇਹ ਵਾਅਦਾ ਲੈ ਕੇ ਆਏ ਹਨ ਕਿ ਉਹ ਆਪਣੇ ਦੂਜੇ ਦੌਰ ਦੇ ਪ੍ਰਧਾਨਗੀ- ਕਾਲ ਦੌਰਾਨ ਪੈਲਸਟਾਈਨ ਦੇ ਮਸਲੇ ਦਾ ਜ਼ਰੂਰ ਹੀ ਕੋਈ ਨਾ ਕੋਈ ਹੱਲ ਲੱਭਣ । ਜੌਰਜ ਬੁਸ਼ ਨੇ ਕੌਲ ਕੀਤਾ ਹੈ ਕਿ ਉਹ ਜ਼ਰੂਰ ਹੀ ਮਿਡਲ ਈਸਟ ਵਿਚ ਅਮਨ ਅੱਮਾਨ ਕਾਇਮ ਕਰਨ ਵੱਲ ਗੰਭੀਰਤਾ ਨਾਲ ਧਿਆਨ ਦੇਣਗੇ ।

ਯਾਸਰ ਆਰਾਫ਼ਾਤ ਬੇਸ਼ਕ ਇਕ ਹਰਮਨ ਪਿਆਰੇ ਲੀਡਰ ਸਨ ਪਰ ਉਨ੍ਹਾਂ ਨੇ ਓਸਲੋ ਐਕੌਰਡ ਤੇ ਫਿਰ ਕੈਂਪ ਡੇਵਿਡ ਵਾਲ਼ਾ ਸਮਝੌਤਾ ਨਾ ਮੰਨ ਕੇ ਗ਼ਲਤੀ ਕੀਤੀ ਸੀ । ਨਿਰਸੰਦੇਹ ਉਨ੍ਹਾਂ ਨੇ ਇੰਝ ਨਾ ਕਰਕੇ ਆਪਣੇ ਵਲ੍ਹੋਂ ਤਾਂ ਫ਼ਲਸਤੀਂਨੀ ਲੋਕਾਂ ਲਈ ਵਧੇਰੇ ਹੱਕ ਲੈ ਲੈਣ ਦਾ ਹੀ ਯਤਨ ਕੀਤਾ ਸੀ ਪਰ ਇਕ ਦੂਰ- ਅੰਦੇਸ਼ ਅਤੇ ਵੀਯਨਰੀ ਸਿਆਸੀ ਲੀਡਰ ਦੀ ਇਹੋ ਪਛਾਣ ਹੁੰਦੀ ਹੈ ਕਿ ਉਹ ਕਈ ਵੇਰ ਅਜਿਹੇ ਫ਼ੈਸਲੇ ਵੀ ਲੈਂਦਾ ਹੈ ਜਿਹੜੇ ਹਾਲ ਦੀ ਘੜੀ ਤਾਂ ਏਨੇ ਹਰਮਨ ਪਿਆਰੇ ਨਹੀਂ ਹੁੰਦੇ ਪਰ ਛੇਕੜ ਨੂੰ ਲੋਕਾਂ ਦੇ ਭਲੇ ਵਾਸਤੇ ਚੰਗੇ ਸਿੱਟੇ ਕੱਢ ਦਿੰਦੇ ਹਨ। ਉਦੋਂ ਦੇ ਅਮਰੀਕਨ ਪ੍ਰਧਾਨ ਬਿੱਲ ਕਲੰਟਨ ਦੀ ਇਹ ਗੱਲ ਸਹੀ ਸੀ ਕਿ ਇਜ਼ਰਾਈਲ ਜਿੰਨੀ ਛੋਟ ਇਸ ਸਮਝੌਤੇ ਤਹਿਤ ਦਿੰਦਾ ਸੀ, ਉਹ ਯਾਸਾਰ ਆਰਾਫ਼ਾਤ ਨੂੰ ਸਵੀਕਾਰ ਕਰ ਲੈਣੀ ਚਾਹੀਦੀ ਸੀ ਤੇ ਬਾਅਦ ਵਿਚ ਕਦੇ ਫ਼ੇਰ ਬਾਕੀ ਦੇ ਹਿੱਸਿਆਂ ਵਾਰੇ ਗੱਲਬਾਤ ਕੀਤੀ ਜਾ ਸਕਦੀ ਸੀ। ਯਾਸਰ ਆਰਾਫ਼ਾਤ ਨੇ ਆਮ ਤੌਰ ਤੇ ਸਾਰੇ ਫ਼ੈਸਲੇ ਆਪ ਹੀ ਲੈਣ ਦੀ ਹਮੇਸ਼ਾ ਠਾਣੀ ਰੱਖੀ ਸੀ ਤੇ ਉਸ ਨੇ ਆਪਣੇ ਹੋਰ ਸਾਥੀਆਂ ਨੂੰ ਅੱਗੇ ਨਹੀਂ ਸੀ ਆਉਣ ਦਿੱਤਾ। ਜਿਸ ਦਾ ਸਿੱਟਾ ਹੁਣ ਇਹ ਨਿਕਲ ਰਿਹਾ ਹੈ ਕਿ ਵੱਖ਼ ਵੱਖ਼ ਗਰੁੱਪ ਆਪਸ ਵਿਚ ਹੁਣ ਤੋਂ ਹੀ ਖ਼ਹਿਬੜ ਪਏ ਹਨ ਜਦ ਕਿ ਪ੍ਰਧਾਨ ਚੁਨਣ ਦੀ ਤਾਰੀਖ਼ ਅਜੇ ਜਨਵਰੀ 2005 ਵਿਚ ਆਉਣੀ ਹੈ । ਯਾਸਰ ਆਰਾਫ਼ਾਤ ਦੇ ਮਰਨ ਤੋਂ ਕੇਵਲ ਦੋ ਦਿਨਾਂ ਬਾਅਦ ਹੀ ਅਲ ਅਕਸਾ ਮਾਰਟਾਇਰਜ਼ ਬ੍ਰਿਗੇਡ ਦੇ ਬੰਦਿਆਂ ਨੇ ਗੋਲ਼ੀ ਚਲਾ ਕੇ ਦੋ ਬੰਦੇ ਮਾਰ ਮੁਕਾਏ । ਇਹ ਘਟਨਾ ਉਦੋਂ ਵਾਪਰੀ ਜਦੋਂ ਪੈਲਸਟਾਈਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪੀ ਐਲ ਓ ਦੇ ਸਾਬਕਾ ਨੰਬਰ ਤਿੰਨ ਲੀਡਰ ਪਰ ਵਰਤਮਾਨ ਪੀ ਐਲ ਓ ਚੇਅਰਮੈਨ ਮਹਿਮੂਦ ਅੱਬਾਸ, ਯਾਸਾਰ ਆਰਾਫ਼ਾਤ ਦੀ ਯਾਦ ਨੂੰ ਸ਼ਰਧਾਂਜਲੀ ਦੇਣ ਆਏ ਸਨ। ਮੁੱਢਲੇ ਖ਼ਾੜਕੂ ਗਰੱਪ ਅੱਲ ਫ਼ਤਿਹ ਦੀ ਖ਼ਾੜਕੂ ਸ਼ਾਖ਼ਾ ਅਲ ਅਕਸਾ ਮਾਰਟਾਇਰਜ਼ ਬ੍ਰਿਗੇਡ ਅਤੇ ਹੋਰ ਗ਼ਰਮ ਖ਼ੂਨ ਫ਼ਲਸਤੀਨੀਆਂ ਦਾ ਕਹਿਣਾ ਹੈ ਕਿ ਮਹਿਮੂਦ ਅੱਬਾਸ ਅਮਰੀਕੀਆਂ ਅਤੇ ਇਜ਼ਰਾਈਲੀਆਂ ਦਾ ਚਮਚਾ ਹੈ। ਉਨ੍ਹਾਂ ਦੀ ਇਹ ਗੱਲ ਇਸ ਲਈ ਸੱਚੀ ਲੱਗ ਰਹੀ ਹੈ ਕਿ ਅਮਰੀਕਾ ਅਤੇ ਇਜ਼ਰਾਈਲ ਨੇ ਸਾਫ਼ ਕਿਹਾ ਹੈ ਕਿ ਉਹ ਅੱਬਾਸ ਨਾਲ਼ ਵਧੇਰੇ ਖ਼ੁੱਲ੍ਹ ਕੇ ਗੱਲ ਕਰ ਸਕਦੇ ਹਨ। ਇਹ ਗੱਲ ਉਨ੍ਹਾਂ ਨੇ ਅੱਜ ਤੋਂ ਕਿੰਨੀ ਹੀ ਦੇਰ ਪਹਿਲਾਂ ਤੋਂ ਕਹਿਣੀ ਸ਼ੁਰੂ ਕੀਤੀ ਹੋਈ ਹੈ। ਪਰ ਮੇਰੀ ਜਾਚੇ ਅੱਬਾਸ ਅਮਰੀਕੀਆਂ ਅਤੇ ਇਜ਼ਰਾਈਲੀਆਂ ਦਾ ਚਮਚਾ ਨਹੀਂ ਹੈ ਸੱਗ਼ੋਂ ਉਸ ਨੂੰ ਇਸ ਗੱਲ ਦਾ ਗਿਆਨ ਹੈ ਕਿ ਸਮਝੌਤਾਵਾਦੀ ਰੁਚੀ ਅਖ਼ਤਿਆਰ ਕੀਤੇ ਬਿਨਾ ਫ਼ਲਸਤੀਨੀ ਮਸਲਾ ਹੱਲ ਨਹੀਂ ਜੇ ਹੋਣਾ ਕਿਉਂਕਿ ਪਿਛਲੇ ਚਾਲ਼ੀਆਂ ਸਾਲਾਂ ਤੋਂ ਜਿਸ ਕਿਸਮ ਦੀ ਮਾਰਧਾੜ ਚੱਲ ਰਹੀ ਹੈ, ਉਸ ਨਾਲ਼ ਵਧੇਰੇ ਜਾਨੀ ਅਤੇ ਮਾਲੀ ਨੁਕਸਾਨ ਫ਼ਲਸਤੀਂਨੀਆਂ ਦਾ ਹੀ ਹੋਇਆ ਹੈ। ਇਜ਼ਰਾਈਲੀਆਂ ਦਾ ਮੁਕਾਬਲਾ ਕਰਨ ਵਾਸਤੇ ਉਨ੍ਹਾਂ ਕੋਲ਼ ਇੱਟਾਂ, ਰੋੜਿਆਂ, ਜਿਸਮਾਂ ਅਤੇ ਹੌਸਲਿਆਂ ਤੋਂ ਸਿਵਾ ਕੁਝ ਵੀ ਨਹੀਂ ਹੈ। ਮਹਿਮੂਦ ਅੱਬਾਸ ਤੋਂ ਬਿਨਾਂ ਜਿਨ੍ਹਾਂ ਕੈਂਡੀਡੇਟਾਂ ਦੇ ਨਾਮ ਲਏ ਜਾ ਰਹੇ ਹਨ ਉਨ੍ਹਾਂ ਵਿਚ ਫ਼ਾਰੂਕ ਖਾਦੂਮੀ (ਅੱਬੂ ਲਤੀਫ਼) ਦਾ ਨਾਮ ਵੀ ਉੱਭਰ ਕੇ ਆਉਂਦਾ ਹੈ । ਇਹ ਵਿਅੱਕਤੀ ਓਸਲੋ ਐੱਕੌਰਡ ਦਾ ਸਭ ਤੋਂ ਵੱਡਾ ਵਿਰੋਧੀ ਸੀ। ਕਈਆਂ ਲੋਕਾਂ ਦਾ ਕਹਿਣਾ ਹੈ ਕਿ ਦਰਅਸਲ ਇਸੇ ਨੇ ਹੀ ਯਾਸਰ ਆਰਾਫ਼ਾਤ ਨੂੰ ਪ੍ਰੇਰਿਆ ਸੀ ਕਿ ਉਹ ਇਸ ਸਮਝੌਤੇ ਨੂੰ ਰੀਜੈਕਟ ਕਰ ਦੇਣ ।

ਕੋਈ ਵੀ ਮਸਲਾ ਗੱਲਬਾਤ ਕਰਨ ਬਾਂਝੋਂ ਹ੍ਹੱਲ ਨਹੀਂ ਹੋ ਸਕਦਾ । ਜੋ ਹਾਲ ਮਿਡਲ ਈਸਟ ਦੇ ਦੇਸ ਈਰਾਕ ਦਾ ਲੜਾਈ ਨੇ ਕੀਤਾ ਹੈ, ਉਹ ਸੱਭ ਨੂੰ ਦਿਸਦਾ ਹੀ ਹੈ। ਸੋਵੀਅਤ ਯੂਨੀਅਨ ਦੇ ਢਹਿ ਢੇਰੀ ਹੋ ਜਾਣ ਪਿੱਛੋਂ ਅਮਰੀਕਾ ਨੂੰ ਲਲਕਾਰਨ ਵਾਲ਼ਾ ਕੋਈ ਵੀ ਦੇਸ ਜਾਂ ਗੂੱਟ ਨਹੀਂ ਰਿਹਾ। ਚੀਨ ਅਤੇ ਭਾਰਤ ਵਰਗੇ ਦੇਸ ਨਪੰਨਸਕ ਹੋ ਕੇ ਰਹਿ ਗਏ ਹਨ ।

ਸੋ ਦੋਸਤੋ ਮੇਰਾ ਸਵਾਲ ਇਹ ਹੈ ਕਿ ਫ਼ਲਸਤੀਂਨੀ ਸੁਆਲ ਦਾ ਭਵਿੱਖ਼ ਕੀ ਹੈ ਤੇ ਇਸ ਦਾ ਹੱਲ ਕੀ ਹੋ ਸਕਦਾ ਹੈ ?

ਸਾਥੀ ਲੁਧਿਆਣਵੀ ਲ਼ੰਡਨ

ਆਪਣੇ ਵਿਚਾਰ ਸਾਨੂੰ ਲਿਖੋ


ਸੁਖਦੇਵ ਸਿੰਘ (20/11/04)

Hello Saathi Sahib,

Thanks for highlighting another interesting subject for discussion. I believe the future of Palestine is intertwined with that of Israel. Neither can live in peace while the other is suffering. However your analysis of the current situation seems heavily tilted in the favor of the Palestinian cause. Who speaks for Israel? Historically we have never done justice to Israel. Gandhi and Nehru were against the creation of Israel. India voted against the entry of Israel to UNO. India did not even establish diplomatic relations with Israel till 1992 despite the fact that Israel has extended a hand of friendship lots of times.

There is no denying in the fact that current Israeli regime has brutally crushed the Palestinian uprising, but do you blame the Israelis for the situation? Every Arab neighbour wants to destroy Israel. You portrayed Arafat as great leader of his people but forgot to mention his dark side. Arafat was an old toothless lion who became vegetarian in his old age. Initially he was a terrorist, hell bent on the destruction of Israel and organized terrorist attacks against Israel. The peace gestures of a loser in a battlefield, is no peace at all. It was Israel who offered peace to all neighbouring countries in 1967, but they all rejected peace and suffered. We must not forget that the war was not won with any American help. American support for Israel came after Israel had already established itself as a big power.

To understand Middle East, one has to understand their history, culture and religion as well. Jewish religion is probably the oldest recorded religion in the world. Jewish people have lived in Palestine and most parts of Middle East since the dawn of time. The biggest challenge to their existence came with the growing power of Islam. In my opinion Islam has not been fair to Jews. To understand the mentality of Arabs one has to read only a few lines in the Koran:

...Those Jews who incurred the Curse of Allah and His Wrath, some of whom He has transformed into monkeys and swine...

O you who believe! Do not take the Jews and Christians for friends.

Verily, you will find the Jews the greediest of mankind for life and even greedier than those who ascribe partners [other gods] to Allah.

Would any one feel comfortable amongst a group of people who refer to them as blood- suckers, asses, monkeys and pigs, during their prayers 5 times a day? There has been animosity between the two cultures and religions since the creation of Islam. Prophet Mohammed wanted all Jews to convert to Islam. In return he offered them protection and even ordered his followers to pray facing Jerusalem, the holy city of Jews, instead of Mecca. However when Jews rejected his overtures, Mohammed turned against them and unleashed a barrage of abuse as stated in the Koran. In the Koran there are lot of positive references to Jews as well, but majority of Muslims read only what they want to read and call it the teaching of God. There is no reference of Islam in the Jewish Tora as it came long before Islam.

Anyway coming back to your question. Any peace in Middle East will be short lived even as I wish and pray there is a lasting peace. Even if peace is achieved at this time, it is only a matter of time before Iran acquires the Bomb. And Iran probably hates Israel more than any other country.

Yours

Sukhdev Singh


ਆਪਣੇ ਵਿਚਾਰ ਸਾਨੂੰ ਲਿਖੋ

   

ਸਹਿਜਧਾਰੀ ਸਿੱਖ

ਭਾਰਤ ਵਿਚਲਾ ਹਿੰਦੂਤਵ

ਸਿਆਸਤਦਾਨ

ਮਨਮੋਹਨ ਸਿੰਘ ਸਰਕਾਰ

ਗੁਰੂਦੁਆਰਾ

ਸੱਦਾਮ ਹੁਸੈਨ


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com