|
|
|
ਸਾਥੀ ਲੁਧਿਆਣਵੀ ਬਕਲਮਖ਼ੁਦ -
ਇਕ ਸਥਾਈ ਕਾਲਮ
|
|
|
 |
| ਸਾਥੀ ਲੁਧਿਆਣਵੀ |
ਸਾਧਾਂ ਸੰਤਾਂ ਤੇ ਮਹੰਤਾਂ ਦਾ ਦੇਸ਼ ਭਾਰਤ
ਸ਼ੰਕਰ ਅਚਾਰੀਆ ਜਯਇੰਦਰ ਸਰਸਵਤੀ
ਉੱਤੇ ਦੋਸ਼ ਹੈ ਕਿ ਉਸਦਾ ਹੱਥ ਆਪਣੇ ਹੀ ਕਾਂਚੀ ਮੱਠ ਭਾਵ ਡੇਰੇ ਦੇ ਇਕ ਮੈਨੇਜਰ ਸ਼ੰਕਰ
ਮਨੀ ਦੇ ਕਤਲ ਵਿਚ ਸੀ। ਹੁਣੇ ਹੁਣੇ ਮਿਲ਼ੀ ਖ਼ਬਰ ਨੇ ਇਸ ਗੱਲ ਵੱਲ ਵੀ ਸੰਕੇਤ ਕੀਤਾ ਹੈ
ਕਿ ਇਸ ਸਾਧ ਨੇ ਇਹ ਗੱਲ ਕਿਸੇ ਹੱਦ ਤੀਕ ਸਵੀਕਾਰ ਵੀ ਕਰ ਲਈ ਹੈ ।
ਸ਼ੰਕਰਅਚਾਰੀਆ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਏ
ਰੌਲ਼ੇ ਰੱਪੇ ਅਤੇ ਪ੍ਰੋਟੈਸਟਾਂ ਨੇ ਇਹ ਗੱਲ ਵੀ ਸਿੱਧ ਕਰ ਦਿੱਤੀ ਹੈ ਕਿ ਭਾਰਤ ਇਕ
ਇਹੋ ਜਿਹਾ ਦੇਸ਼ ਹੈ ਜਿਥੇ ਧਰਮ ਪ੍ਰਧਾਨ ਸਮਾਜ ਤੋਂ ਕਦੇ ਵੀ ਛੁਟਕਾਰਾ ਨਹੀਂ ਪਾਇਆ ਜਾ
ਸਕਦਾ। ਸੱਭ ਤੋਂ ਖ਼ਤਰਨਾਕ ਗੱਲ ਇਹ ਹੋ ਰਹੀ ਹੈ ਕਿ ਇਸ ਰੁਝਾਨ ਵਿਚ ਰਾਜਨੀਤੀ ਵੀ
ਬੁਰੀ ਤਰ੍ਹਾਂ ਮੁਲੱਵਸ ਹੋ ਚੁੱਕੀ ਹੈ । ਸਭ ਤੋਂ ਬੜਾ ਫ਼ਿਕਰ ਇਸ ਗੱਲ ਦਾ ਵੀ ਹੈ ਕਿ
ਦੇਸ਼ ਦੀਆਂ ਪ੍ਰਗਤੀਵਾਦੀ ਪਾਰਟੀਆਂ ਦੀ ਕੋਈ ਪੁੱਛ ਪ੍ਰਤੀਤ ਹੀ ਨਹੀਂ ਰਹੀ । ਇਹ
ਪ੍ਰਗਤੀਵਾਦੀ ਪਾਰਟੀਆਂ ਜਾਂ ਤਾਂ ਲੋਕਾਂ ਦੀ ਸਾਈਕੀ ਹੀ ਨਹੀਂ ਸਮਝ
ਸਕੀਆਂ ਤੇ ਜਾਂ ਫ਼ਿਰ ਵੈਸੇ ਹੀ ਇਹ ਸ਼ਾਇਦ ਨਪੁੰਨਸਕ ਹੋ ਚੁੱਕੀਆਂ ਹਨ। ਪਰੰਤੂ ਸਾਰਾ
ਦੋਸ਼ ਪ੍ਰਗਤੀਵਾਦੀ ਪਾਰਟੀਆਂ ਦਾ ਵੀ ਨਹੀਂ ਹੈ । ਭਾਰਤ ਦੇ ਆਮ ਲੋਕਾਂ ਉੱਤੇ ਵੀ
ਸਾਧਾਂ ਸੰਤਾਂ ਅਤੇ ਡੇਰਾਵਾਦੀਆਂ ਦਾ ਏਨਾ ਪ੍ਰਭਾਵ ਪੈ ਚੁੱਕਾ ਹੈ ਕਿ ਉਨ੍ਹਾਂ ਨੂੰ
ਰੀਜ਼ਨ ਅਤੇ ਪੁਲੀਟੀਕਲ ਚੁਸਤੀ ਵਾਲੀ ਗੱਲ ਸਮਝ ਹੀ ਨਹੀਂ ਆ ਰਹੀ ।
ਡੈਮੋਕਰੇਸੀ ਦੀ ਕਦਰ ਕਰਨ ਵਾਸਤੇ ਵੀ ਲੋਕਾਂ ਨੂੰ ਐਜੂਕੇਟ ਕਰਨ
ਦੀ ਲੋੜ ਹੁੰਦੀ ਹੈ। ਖ਼ੈਰ, ਇਸ ਤੋਂ ਵੱਧ ਦੁਖ਼ਾਂਤ ਵਾਲ਼ੀ ਗੱਲ ਇਹ ਵੀ ਹੈ ਕਿ ਜਿਨ੍ਹਾਂ
ਲੋਕਾਂ ਨੇ ਅਵਾਮ ਦੀ ਰਾਖ਼ੀ ਕਰਨੀ ਸੀ, ਉਹ ਹੀ ਇਨ੍ਹਾਂ ਭੇਖ਼ੀ ਸਾਧਾਂ ਤੇ ਡੇਰਾਵਾਦੀਆਂ
ਨਾਲ਼ ਮਿਲ਼ ਗਏ ਹਨ ਜਾਂ ੳਨ੍ਹਾਂ ਦੇ ਮਗ਼ਰ ਲੱਗ ਗਏ ਹਨ। ਪੰਜਾਬ ਦੀ ਸਿਅਸਤ ਹੀ ਲੈ ਲਓ,
ਲੀਡਰਾਂ ਵਲੋਂ ਕੋਈ ਵੀ ਕੰਮ ਕਿਸੇ ਸਾਧ ਸੰਤ ਜਾਂ ਲੋਕਾਂ ਨੂੰ ਰੱਬ ਜਾਂ ਕਿਸੇ ਸਾਧ
ਦੇ ਪੱਕੇ ਭਗਤ ਦਿਖ਼ਾਉਣ ਤੋਂ ਬਿਨਾ ਸ਼ੁਰੂ ਨਹੀਂ ਹੂੰਦਾ। ਭਨਿਆਰੇ ਵਾਲ਼ੇ ਦੇ ਕਿੱਸੇ
ਵਾਰੇ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ।
ਭਾਰਤ
ਦੇ ਸਿਆਸਤਦਾਨ ਬੜੇ ਚੁਸਤ ਹਨ। ਉਨ੍ਹਾਂ ਨੂੰ ਪਤਾ ਹੈ ਕਿ ਭਾਰਤ ਦੇ ਲੋਕਾਂ ਨੂੰ ਅਗ਼ਰ
ਮਗ਼ਰ ਲਗਾਇਆ ਜਾ ਸਕਦਾ ਹੈ ਤਾਂ ਕੇਵਲ ਤੇ ਕੇਵਲ ਧਰਮ ਦੇ ਨਾਮ ਉੱਤੇ ਹੀ ਲਗਾਇਆ ਜਾ
ਸਕਦਾ ਹੈ । ਐਥੇ ਬਾਹਰਲੇ ਦੇਸ਼ਾਂ ਦੀ ਗੱਲ ਹੀ ਲੈ ਲਓ । ਧਰਮ ਦੇ ਨਾਮ ਉਤੇ ਨਾ ਸਿਰਫ਼
ਹਜ਼ਾਰਾਂ ਹੀ ਲੋਕਾਂ ਨੂੰ ਇਕ ਦਮ ਇਕੱਠਿਆਂ ਹੀ ਕੀਤਾ ਜਾ ਸਕਦਾ ਹੈ ਸੱਗ਼ੋਂ ਉਨ੍ਹਾਂ
ਤੋਂ ਹਜ਼ਾਰਾਂ ਤੇ ਲੱਖ਼ਾਂ ਡਾਲਰ/ਪੌਂਡ ਵੀ ਇਕੱਠੇ ਕੀਤੇ ਜਾ ਸਕਦੇ ਹਨ । ਜ਼ਰਾ ਇਹਨਾਂ
ਦੇਸ਼ਾਂ ਵਿਚ ਆਪਣੇ ਲੋਕਾਂ ਨੂੰ ਇਹ ਕਹਿ ਕੇ ਦੇਖ਼ੋ ਕਿ ਅੱਜ ਫ਼ਲਾਣੇ ਥਾਂਵੇਂ ਨਸਲਵਾਦ
ਵਿਰੁੱਧ ਮੁਜ਼ਾਹਰਾ ਕਰਨਾ ਹੈ ,ਉਥੇ ਆਓ ਤੇ ਇਸ ਜ਼ੁਲਮ ਵਿਰੁੱਧ ਆਵਾਜ਼ ਉਠਾਓ । ਤੁਸੀਂ
ਦੇਖ਼ੋਗੇ ਕਿ ਢਾਈ ਟੋਟਰੂ ਵੀ ਇਕੱਠੇ ਨਹੀਂ ਹੋਣਗੇ । ਫ਼ਿਰ ਤੁਸੀਂ ਇਹ ਕਹਿ ਕੇ ਦੇਖ਼ੋ
ਕਿ ਆਓ ਬਾਹਰਲੇ ਦੇਸ਼ਾਂ ਵਿਚ ਕੋਈ ਪੰਜਾਬੀ/ਕੌਮੀ ਭਵਨ ਹੀ ਉਸਾਰ ਲਈਏ ਤੇ ਇਸ ਵਾਸਤੇ
ਕੁਝ ਫ਼ੰਡ ਇਕੱਠਾ ਕਰ ਲਈਏ । ਇਕ ਦੁਆਨੀ ਵੀ ਇਕੱਠੀ ਨਹੀਂ ਹੋਵੇਗੀ। ਜਦਕਿ ਗੁਰਦੁਆਰੇ,
ਮੰਦਰ ਜਾਂ ਮਸਜਦ ਦੀ ਉਸਾਰੀ ਲਈ ਖ਼ੁੱਲੇ ਗੱਫ਼ੇ ਮਿਲਣਗੇ। ਭਾਰਤੋਂ ਆਇਆ ਹੋਇਆ ਕੋਈ ਸਾਧ
ਹਜ਼ਾਰਾਂ ਪੌਂਡ/ਡਾਲਰ ਇਕੱਠੇ ਕਰਕੇ ਲੈ ਜਾਵੇਗਾ। ਜਾਨੀ ਕਿ ਮਤਲਬ ਇਹ ਹੈ ਕਿ ਭੁਗੋਲਕ
ਤੌਰ 'ਤੇ ਹੀ ਇਕ ਵਿਕਸਤ ਦੇਸ਼ ਵਿਚ ਆਉਣ ਨਾਲ ਕੋਈ ਕੌਮ ਤਰੱਕੀ ਨਹੀਂ ਕਰ ਸਕਦੀ । ਉਸ
ਨੂੰ ਮਨ- ਬਦਲੀ ਵੀ ਕਰਨੀ ਪਵੇਗੀ।
ਖ਼ੈਰ ਚਲੋ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ
ਵਾਰੇ ਕਿ ਭਾਰਤ ਵਿਚ ਧਰਮ ਦੀ ਦਖ਼ਲ -ਅੰਦਾਜ਼ੀ ਕੀ ਗੁੱਲ ਖ਼ਿਲਾ ਰਹੀ ਹੈ?
ਕਈ ਸਾਲ ਪਹਿਲਾਂ ਧ੍ਰਿੰਦਰਾ ਬ੍ਰਹਮਚਾਰੀ ਦੀਆਂ
ਕਾਰਗੁਜ਼ਾਰੀਆਂ ਵਾਰੇ ਅਖ਼ਬਾਰਾਂ ਵਿਚ ਖ਼ੂਬ ਚਰਚਾ ਹੋਈ ਸੀ। ਇਸ ਸਾਧ ਉਤੇ ਦੋਸ਼ ਲਗਾਏ ਗਏ
ਸਨ ਕਿ ਉਸ ਨੇ ਲੋਕਾਂ ਦੀਆਂ ਜ਼ਮੀਨਾ ਉੱਤੇ ਜਬਰੀ ਕਬਜ਼ੇ ਕੀਤੇ ਸਨ। ਭਾਰਤ ਦੇ
ਸਿਆਸਤਦਾਨਾਂ ਵਿਚਕਾਰ ਦਲਾਲੀਆਂ ਕੀਤੀਆਂ ਸਨ। ਸੈਕਸ ਸਕੈਂਡਲ ਕੀਤੇ ਸਨ। ਉਸ
ਨੂੰ ਇੰਦਰਾ ਗਾਂਧੀ ਨਾਲ਼ ਵੀ ਜੋੜਿਆ ਗਿਆ ਸੀ । ਇਸ ਵਿਚ ਕੋਈ ਸ਼ੱਕ ਵੀ ਨਹੀਂ ਸੀ ਕਿ
ਉਦੋਂ ਦੇ ਸਿਆਸਤਦਾਨ ਉਸ ਦੇ ਡੇਰੇ ਦੇ ਗੇੜੇ ਵੀ ਆਮ ਹੀ ਕੱਢਦੇ ਰਹਿੰਦੇ ਸਨ। ਏਹੋ
ਜਿਹੇ ਸਾਧ ਸਿਆਸਤਦਾਨਾ ਲਈ ਬਲੌਕ ਵੋਟ ਬੈਂਕ ਹੁੰਦੇ ਹਨ । ਇਸ ਕਰਕੇ ਸਿਆਸਤਦਾਨਾ ਨੂੰ
ਧ੍ਰਿੰਦਰਾ ਬ੍ਰਹਮਚਾਰੀ ਨਾਲੋਂ ਵੱਡਾ ਦਲਾਲ ਕੋਈ ਮਿਲ਼ ਵੀ ਨਹੀਂ ਸੀ ਸਕਦਾ। ਉਸ ਦੇ
ਸਿਆਸੀ ਅਤੇ ਸੈਕਸ ਸੰਬੰਧਾਂ ਵਾਰੇ ਅਮਰੀਕਨ ਲੇਖ਼ਕਾ ਕੈਥਰੀਨ ਫ਼ਰੈਂਕ ਨੇ ਖ਼ੂਬ ਲਿਖ਼ਆ
ਹੈ।
ਇਸੇ ਤਰ੍ਹਾਂ ਸੁਆਮੀ ਚੰਦਰਾਸੁਆਮੀ ਦਾ ਜ਼ਿਕਰ
ਕੀਤਾ ਜਾ ਸਕਦਾ ਹੈ । ਏਸ ਸਾਧ ਦੇ ਵੀ ਅਨੇਕਾਂ ਸਿਆਸੀ ਚੇਲੇ ਬਾਲਕੇ ਸਨ। ਇਹ ਸਾਧ
ਕੁਰੱਪਸ਼ਨ, ਆਰਮਜ਼ ਡੀਲਿੰਗਜ਼ ਅਤੇ ਧੋਖ਼ਾਦੇਹੀ ਵਿਚ ਐਕਸਪਰਟ ਸੀ ।
ਸੱਤਿਆ ਸਾਈਂ ਬਾਬਾ ਵਾਰੇ ਤਾਂ ਐਸ ਵੇਲੇ ਵੀ ਬੜੀ
ਚਰਚਾ ਹੈ ਕਿ ਉਸ ਦੀ ਨਾ ਸਿਰਫ਼ ਸਰਕਾਰੇ ਦਰਬਾਰੇ ਹੀ ਬੜੀ ਚਲਦੀ ਹੈ ਸਗ਼ੋਂ ਉਸ ਉੱਤੇ
ਮੁੰਡੇਬਾਜ਼ੀ, ਝੂਠ ਫ਼ਰੇਬ ਅਤੇ ਇਤਰਾਜ਼ਯੋਗ ਵਿਡਿਓ ਟੇਪਾਂ ਵਰਗੇ ਦੋਸ਼ ਵੀ ਲਗਦੇ ਹਨ।
ਸੋ ਦੋਸਤੋ ਆਖ਼ਰ ਭਾਰਤੀ ਲੋਕਾਂ ਨੂੰ ਇਹਨਾਂ
ਪਖ਼ੰਡੀ ਸਾਧਾਂ ਦੇ ਪੰਜੇ ਤੋਂ ਕਿਵੇਂ ਛੁਡਾਇਆ ਜਾਵੇ? ਬਲਕਿ ਕਹਿਣਾ ਚਾਹੀਦਾ ਹੈ ਕਿ
ਭਾਰਤੀ ਲੋਕਾਂ ਨੂੰ ਉਨ੍ਹਾਂ ਸਿਆਸਤਦਾਨਾ ਤੋਂ ਕਿਵੇਂ ਨਿਜਾਤ ਦੁਆਈ ਜਾਵੇ ਜਿਹੜੇ ਧਰਮ
ਦੇ ਨਾਮ ਉੱਤੇ ਭਾਰਤੀ ਲੋਕਾਂ ਦਾ ਘਾਣ ਕਰੀ ਜਾ ਰਹੇ ਹਨ ? ਕੀ ਲਿੱਖ਼ੋਗੇ ?
ਸਾਥੀ ਲੁਧਿਆਣਵੀ ਲ਼ੰਡਨ
ਆਪਣੇ ਵਿਚਾਰ ਸਾਨੂੰ
ਲਿਖੋ |
|
|
|
ਜਗਜੀਤ ਸਿੱਧੂ (17/12/04) |
|
Dear sathi ji
you are a brave person who have
dared to speak against these clever saints this is bad luck of india
that the people of india is always behind the religion leader i live
in germany and i have seen in this country that hitler was like a
god in the time of world war people was thinking that he is a god he
is making our country and religion progress but later people came to
know that he ruined the germany and germany remained slave due to
policies of hitler and now a days the peolpe is not ready to hear
the name of hitler they hate him but our people do not learn
anything from our slavery and from our big incidents like the damage
of babri masjid and 1984 riots so i donot hopr the people will learn
it will take long time |
|
ਸੁਖਦੇਵ ਸਿੰਘ (02/12/04) |
|
Hello Sathi Sahib, My
heartfelt congratulations for the wonderful subject you provided for
discussion!
Few years ago, a reporter asked Mehar Mittal,
‘why don’t you stop making these silly movies?’ His answer was
simple yet eye-opener, ‘why don’t you stop watching silly movies’.
That seems to reflect our current religious situation as well. We
get what we deserve. Just like brother Satpal Goyal, I used to get
angry with fake Pundits and Sants. No longer! I feel they are just
filling in a vacuum we create. It is irrelevant what religious
background they have. They have their own religion – money, power.
Is not it ironic that to get the simplest job in a government
department one needs some qualifications, yet to preach religion,
qualification is not considered important? If there are some
religious people in our country, it is not because of them, it is
despite them. Religion is a vehicle to facilitate an individual to
higher spiritual and moral level. The captain of that vehicle should
be highly educated, accomplished individual.
Education of the scriptures, Guru Granth
Sahib, Gita should be made compulsory in our education system. Only
then, will future generations appreciate the beauty of religion.
Majority of these crooks twist the meaning of religion to suit their
own end.
I wholeheartedly agree with Raj Bhupinder
Singh; the key to the problem is education. But how? May be we
should do some soul searching ourselves. Next time we go to the
temple or gurdwara, instead of donating money we should consider
donating a book. May sound absurd, but does it matter? I am sure it
is better than taking a bag of Aata that travels back and forth from
the gurduara to the shop, and the only people to benefit are the
shopkeepers who profit twice at our ignorance. We try to buy
salvation for our next life, while failing miserably at existing
life.
In my humble opinion, sites like 5abi.com, are
excellent sources of education. Please don’t consider it as a mere
literary site, but an educational and religious site as well. It is
the moral obligation of every enlightened individual to share his or
her views. For any society to move forward this kind of brain
storming sessions are crucial. A mind once stretched by new ideas
never regains its original dimension.
Keep up the good work!
Regards and best wishes
Sukhdev Singh |
|
ਸਤਪਾਲ ਗੋਇਲ (01/12/04) |
|
ਸ੍ਰੀਮਾਨ ਸੰਪਾਦਕ ਜੀ,
ਜਦੋਂ ਬਾੜ ਹੀ ਖੇਤ ਨੂੰ ਖਾਣ ਪਏ ਤਾਂ ਲੰਘਦੇ ਵੜਦੇ ਬੱਛੇ ਜਾਂ ਕੱਟਰੂ ਦਾ ਕੀ ਦੋਸ਼
ਜੇ ਉਹ ਮੂੰਹ ਮਾਰ ਜਾਣ। ਸਾਡੀਆਂ ਬਾੜਾਂ ਹੁਣ ਮੂੰਹ
ਹੀ ਨਹੀਂ ਮਾਰਦੀਆਂ ਸਗੋਂ ਫ਼ਸਲ ਤੇ ਕਿਸਾਨ ਦੋਨਾਂ ਨੂੰ ਭਸਮ ਕਰ ਰਹੀਆਂ ਹਨ।
ਸ਼ੰਕਰ ਅਚਾਰੀਆ ਸਰਸਵਟਤੀ ਦੀ
ਖ਼ਬਰ ਕਿ ਉਸ ਦਾ ਕਾਂਚੀ ਦੇ ਮੱਠ ਦੇ ਮੈਨੇਜਰ ਦੇ ਕਤਲ ਵਿੱਚ ਹੱਥ ਸਵਿਕਾਰ ਕਰ ਲਿਆ
ਗਿਆ ਹੈ ਸਾਡੇ ਦੇਸ ਅਤੇ ਸਾਰੇ ਦੇਸਵਾਸੀਆਂ ਲਈ ਬੜੀ ਸ਼ਰਮ ਦੀ ਗਲ ਹੈ।
ਇਹ ਰੰਗ ਵਿਰੰਗੇ ਪੂਪਨਿਆਂ ਨੇ ਸਾਡੀ ਬਚੀ ਖੁਚੀ ਮੁਠੀ ਭਰ ਖ਼ੁਸ਼ੀ ਤੇ ਚੰਦ
ਸਕੂਨ ਦੇ ਪਲਾਂ ਨੂ ਜ਼ਹਿਰ ਦਾ ਜਾਗ ਲਗਾ ਦਿੱਤਾ ਹੈ।
ਜੇ ਹਾਲੀ ਵੀ ਸਿਆਸੀ ਪਾਰਟੀਆਂ ਅਤੇ ਧਾਰਮਿਕ ਨੇਤਾ ਕੋਈ ਜਲੂਸ ਵਗੈਰਾ ਕੱਡਨ ਦੀ
ਕੋਸ਼ਿਸ਼ ਕਰਨ ਤਾਂ ਸਿਧਾ ਫੋਜ ਬੁਲਾ ਕੇ ਉਨ੍ਹਾਂ ਸਭ ਨੂੰ ਸ਼ੰਕਰ ਬਾਬਾ ਨਾਲ ਜੇਲ ਭੇਜ
ਦੇਨ। ਵੈਸੇ ਵੀ ਸਾਡੇ ਦਫ਼ਤਰਾਂ ਵਿੱਚ ਜੋ ਕੰਮ ਹੁੰਦਾ
ਹੈ ਉਹ ਸ਼ਾਇਦ ਰੱਬ ਵੀ ਹੁਣ ਜਾਣ ਗਿਆ ਹੈ ਨਹੀਂ ਤਾਂ ਇਸ ਤਰ੍ਹਾਂ ਦੇ ਹਾਲਾਤ ਭਾਰਤ
ਜਿਹੇ ਮੁਲਕ ਵਿੱਚ ਹੋਣ ਜਿਥੇ ਗੁਰੂ ਨਾਨਕ, ਕਬੀਰ,
ਬੁਧ, ਕਰਿਸ਼ਨ, ਰਾਮ,
ਤੁਲਸੀ ਦਾਸ, ਗਾਂਧੀ, ਤੇ ਅਸਲੀ ਸ਼ੰਕਰ ਅਚਾਰੀਆ ਜੈਸੇ
ਇਨਸਾਨ ਸਾਰੀ ਸਰਿਸ਼ਟੀ ਲਈ ਅਪਣੇ ਕੀਰਤੀਮਾਨ ਪਿੱਛੇ ਛੱਡ ਗਏ ਹਨ।
ਹਜ਼ਾਰਾਂ ਦੀ ਗਿਣਤੀ ਵਿੱਚ
ਸਿਆਸੀ ਲੀਡਰਾਂ ਉਪਰ ਬੇਇਮਾਨੀ ਦੇ ਅਦਾਲਤੀ ਮੁਕੱਦਮੇ ਚਲ ਰਹੇ ਹਨ।
ਇਹ ਖੋਤੇ ਭਰੀ ਅਸੈਂਬਲੀ ਵਿੱਚ ਵੀ ਛਿੱਤਰ ਖ਼ੋਲ੍ਹ ਲੈਂਦੇ ਹਨ।
ਤਰ੍ਹਾਂ ਤਰ੍ਹਾਂ ਦੇ ਕੱਪੜੇ, ਟਿਕੇ, ਧੋਤੀਆਂ, ਚੱਪਲ
ਤੇ ਨਾ ਜਾਨੇ ਕਿਨਾ ਦਿਖਾਵਾ ਕਰਦੇ ਹਨ ਇਹ ਭੂਸਰੇ ਟੱਟੂ ਕਿ ਇਹ ਸਬ ਕੁਝ
ਪੜ੍ਹ ਕੇ ਦਿਲ ਬਹੁਤ ਕਾਲ੍ਹਾ ਪੈ ਰਿਹਾ ਹੈ। ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ
ਜਿਵੇਂ ਅਸੀਂ ਸਾਰੇ ਕਾਤਲ ਹਾਂ। ਇਕ ਅੱਧਾ ਘਰ ਤਾਂ ਡੈਨ ਵੀ ਛੱਡ ਦਿੰਦੀ ਸੀ। ਜੇ
ਸਾਡੇ ਧਾਰਮਿਕ ਨੇਤਾ ਵੀ ਜ਼ਹਿਰੀਲੇ ਸੱਪ ਬਨ ਗਏ ਤਾਂ ਇਕ ਬੜੀ ਭਿਆਨਕ ਪਲੇਗ ਜਿਹੀ
ਬਿਮਾਰੀ ਸਾਡੀ ਹਵਾ ਵਿਚ ਆਉਣ ਦਾ ਡਰ ਹੋ ਸਕਦਾ ਹੈ। ਮੈਂ ਹਾਲੀ ਤੱਕ ਕਦੇ ਇਤਨਾ ਡਰਿਆ
ਕਦੇ ਵੀ ਮਹਿਸੂਸ ਨਹੀਂ ਕੀਤਾ ਜਿਨਾਂ ਅੱਜ ਕਰ ਰਿਹਾ ਹਾਂ। ਉਮੀਦ ਹੈ ਕੋਈ ਭਲੀ ਖ਼ਬਰ
ਮੇਰੀ ਇਸ ਸੋਚ ਨੂੰ ਕਿਸੇ ਹੋਰ ਪਹਿਲੂ ਵੱਲ ਲਜਾਣ ਵਿੱਚ ਕਾਮਿਯਾਬ ਹੋਵੇ। ਉਮੀਦ ਪੇ
ਦੁਨੀਆਂ ਜੀਤੀ ਹੈ???
ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ
ਬਿਭੂਤਿ।
ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤੀ।
ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ।
ਆਦੇਸੁ ਤਿਸੈ ਅਦੇਸ ਆਦੇਸੁ ਤਿਸੈ ਆਦੇਸ।(ਜਪੁਜੀ,ਪ28)
ਸਤਪਾਲ ਗੋਇਲ |
|
ਰਾਜ ਭੁਪਿੰਦਰ ਸਿੰਘ, ਭਾਰਤ (01/12/04) |
|
ਪਿਆਰੇ ਸਾਥੀ ਜੀ,
ਸਤਿ ਸ੍ਰੀ ਅਕਾਲ,
ਭਾਰਤ ਵਿਚ ਹੀ ਨਹੀਂ ਸਗੋਂ
ਸਾਰੇ ਸੰਸਾਰ ਵਿਚ ਹੀ ਧਰਮ ਤੇ ਸਿਆਸਤ ਦਾ ਆਪਸੀ ਗੂੜ੍ਹਾ ਸਬੰਧ ਹੈ । ਨੇਤਾ ਲੋਕ ਧਰਮ
ਦੇ ਗਲਤ ਹੋ ਰਹੀ ਵਰਤੋਂ ਤੋਂ ਬੇ-ਖਬਰ ਹਨ ( ਉਹ ਵੀ ਜਾਣ ਬੁਝ ਕੇ, ਘੇਸ ਵੱਟ ਕੇ )
ਤੇ ਅਖੌਤੀ ਧਾਰਮਿਕ ਆਗੂ ਆਪੋ ਆਪਣੀ ਡਫਲੀ ਵਜਾ ਕੇ ਲੋਕਾਂ ਨੂੰ ਗੁਮਰਾਹ ਕਰ ਕੇ ਖੂਬ
ਪੈਸੇ 'ਕਮਾ' ਰਹੇ ਹਨ । ਜਦੋਂ ਵੋਟਾਂ ਦਾ ਸਮਾਂ ਆਉਂਦਾ ਹੈ ਤਾਂ ਇਹੀ ਅਖੌਤੀ ਧਾਰਮਿਕ
ਆਗੂ, ਆਪਣੀ 'ਸੰਗਤ' ਨੂੰ ਕਿਸੇ ਉਸ ਖਾਸ ਪਾਰਟੀ ਨੂੰ ਹੀ ਚੁਨਣ ਲਈ ਪਰੇਰਦੇ ਹਨ, ਜਿਸ
ਪਾਰਟੀ ਨੇ ਇਨਾਂ ਧਾਰਮਿਕ ਆਗੂਆਂ ਦੀ ਕਿਸੇ ਵੇਲੇ 'ਸਹਾਇਤਾ' ਕੀਤੀ ਹੁੰਦੀ ਹੈ । ਸੋ
ਇਹ ਧਰਮ-ਸਿਆਸਤ ਦਾ ਮਿਲਗੋਭਾ ਜਿਹਾ ਬਣ ਗਿਆ ਹੈ ਤੇ ਆਮ ਆਦਮੀ ਕਈ ਵਾਰ ਸਮਝਦਾ ਸਮਝਦਾ
ਵੀ ਭੁਲੇਖਾ ਖਾ ਜਾਂਦਾ ਹੈ।
ਬਾਕੀ ਗੱਲ ਆਉਂਦੀ ਹੈ ਫੰਡ
ਇਕੱਠੇ ਕਰਨ ਦੀ । ਫੰਡ ਵੀ ਧਰਮ ਦੇ ਨਾਂ ਤੇ ਜਿਆਦਾ ਇਕੱਠਾ ਹੁੰਦਾ ਹੈ ਪਰ ਇਸ ਦਾ ਜੇ
ਕਰ ਸਹੀ ਇਸਤੇਮਾਲ ਕੀਤਾ ਜਾਵੇ ਤਾਂ ਸਮਾਜ ਵਿਚ ਕਈ ਚੰਗੇ ਕੰਮ ਨੇਪਰੇ ਚਾੜ੍ਹੇ ਜਾ
ਸਕਦੇ ਹਨ।
ਹੁਣ ਗੱਲ ਕਰਦੇ ਹਾਂ ਕਿ
ਭਾਰਤੀ ਲੋਕਾਂ ਨੂੰ ਇਨ੍ਹਾਂ ਪਾਖੰਡੀਆਂ ਤੋਂ ਕਿਵੇਂ ਛਡਾਇਆ ਜਾਵੇ । ਇਹ ਹੀ ਸਭ ਤੋਂ
ਅਹਿਮ ਸਵਾਲ ਹੈ । ਭਾਰਤ ਵਿਚ ਗਰੀਬੀ ਦੇ ਨਾਲ ਨਾਲ ਅਨਪੜਤਾ ਵੀ ਬਹੁਤ ਜਿਆਦਾ ਹੈ ਤੇ
ਅਨਪੜ ਲੋਕਾਂ ਨੂੰ ਗੁਮਰਾਹ ਕਰਨਾ ਬਹੁਤ ਆਸਾਨ ਹੁੰਦਾ ਹੈ। ਸੋ ਲੋੜ ਹੈ, ਵਿਦਿਆ ਦਾ
ਪਸਾਰ ਕਰਨ ਦੀ । ਇਸ ਤੋਂ ਉਪਰੰਤ ਧਰਮ ਦੀ ਸਹੀ ਵਿਆਖਿਆ ਕਰ ਕੇ ਮੁਫਤ ਪ੍ਰਚਾਰ ਕੀਤਾ
ਜਾਵੇ ਕਿ ਧਰਮ ਦੇ ਅਰਥ ਕੀ ਹਨ ? ਤਾਂ ਕਿ ਧਰਮ ਦੇ ਨਾਂ ਤੇ ਆਪਸੀ ਵੈਰ-ਵਿਰੋਧ ਖਤਮ
ਕਰ ਕੇ ਆਪਸੀ ਪਿਆਰ ਵਧਾਇਆ ਜਾ ਸਕੇ ।
ਧਰਮ ਦੀ ਸਹੀ ਵਿਆਖਿਆ ਕਰਨ ਲਈ
ਹੇਠ ਲਿਖੀਆਂ ਗੁਰਬਾਣੀ ਦੀਆਂ ਤੁਕਾਂ ਬਿਲਕੁਲ ਢੁੱਕਦੀਆਂ ਹਨ :-
"
ਸਰਬ ਧਰਮ ਮਹਿ ਸ੍ਰੇਸਟ ਧਰਮੁ।
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥ "
ਭਾਵ ਧਰਮ ਕੋਈ ਵੀ ਹੋਵੇ,
ਪ੍ਰਮਾਤਮਾ ਨੂੰ ਸਦਾ ਯਾਦ ਰੱਖੋ ਤੇ ਨਿਰਮਲ ਕਰਮ ਭਾਵ ਈਮਾਨਦਾਰੀ ਨਾਲ ਆਪੋ ਆਪਣਾ ਕੰਮ
ਕਰੋ ।
ਰਾਜ ਭੁਪਿੰਦਰ ਸਿੰਘ, ਭਾਰਤ । |
|
|
|
|
|