|

ਇਹ ਸਹੀ ਹੈ ਕਿ ਵੱਖ ਵੱਖ
ਸੰਭਾਵਨਾਵਾਂ ਤੇ ਚਰਚੇ ਅਕਸਰ ਹੁੰਦੇ ਹੀ ਰਹਿੰਦੇ ਹਨ ਪਰ ਪ੍ਰਧਾਨ ਮੰਤਰੀ ਡਾਕਟਰ
ਮਨਮੋਹਨ ਸਿੰਘ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਰਮਿਆਨ ਸ਼ਾਇਦ ਇਸ ਬਾਰੇ
ਕੋਈ ਚਰਚਾ ਨਾ ਹੋਵੇ। ਦੁਨੀਆ ਦੇ ਰਾਜਨੇਤਾ ਆਮ ਤੌਰ ਤੇ ਮੀਡੀਆ ਤੇ ਉਸ ਦੀ ਭੂਮਿਕਾ
ਬਾਰੇ ਪਰਸਪਰ ਚਰਚਾ ਨਹੀਂ ਕਰਦੇ। ਜੇ ਕਦੇ ਅਜਿਹੀ ਕੋਈ ਚਰਚਾ ਹੋਵੇ ਵੀ ਤਾਂ ਇਹ
ਰਾਜਨੇਤਾ ਅਜਿਹੀ ਕਿਸੇ ਚਰਚਾ ਤੋਂ ਇਨਕਾਰ ਵੀ ਕਰ ਦਿੰਦੇ ਹਨ।
ਕੀਵ ਦੀਆਂ ਸੜਕਾਂ ਤੇ
ਯੂਕ੍ਰੇਨੀ ਆਏ ਦਿਨ ਮੁਜ਼ਾਹਰੇ ਕਰਦੇ ਰਹਿੰਦੇ ਹਨ। ਬੀ ਬੀ ਸੀ ਤੇ ਸੀ ਐਨ ਐਨ
ਸਵੇਰੇ, ਦੁਪਹਿਰੇ, ਸ਼ਾਂਮੀਂ ਤੇ ਰਾਤ ਨੂੰ ਇਨ੍ਹਾਂ ਮੁਜ਼ਾਹਰਿਆਂ ਦੀਆਂ ਖਬਰਾਂ ਤੇ
ਦ੍ਰਿਸ਼ ਪ੍ਰਸਾਰਤ ਕਰਦੇ ਰਹਿੰਦੇ ਹਨ। ਇਹ ਵਿਰੋਧ ਮੁਜ਼ਾਹਰੇ 21 ਨਵੰਬਰ ਨੂੰ ਹੋਈ
ਪੋਲਿੰਗ ਦੇ ਵਿਰੋਧ ਵਿਚ ਕੀਤੇ ਜਾ ਰਹੇ ਹਨ, ਜਿਨ੍ਹਾਂ ਬਾਰੇ ਇਹ ਦੋਸ਼ ਲਗਾਇਆ ਜਾ
ਰਿਹਾ ਹੈ ਕਿ ਇਨ੍ਹਾਂ ਵਿਚ ਹੇਰਾ ਫੇਰੀ ਕਰਕੇ ਪ੍ਰਧਾਨ ਮੰਤਰੀ ਵਿਕਟਰ ਯਾਨੁਕੋਵਿਚ
ਨੂੰ ਜਿਤਾਇਆ ਗਿਆ ਹੈ। ਮੁਜ਼ਾਹਾਕਾਰੀ ਇਹ ਮੰਗ ਕਰ ਰਹੇ ਹਨ ਕਿ ਪੱਛਮ ਸਮਰਥਕ
ਵਿਕਟਰ ਯੂਸ਼ੈਨਕੋ, ਜੋ ਕਿ ਯੂਕ੍ਰੇਨ ਨੂੰ ਨਾਟੋ ਤੇ ਯੂਰਪੀਅਨ ਯੂਨੀਅਨ ਵਿਚ ਸ਼ਾਮਲ
ਕਰਨ ਦੇ ਪਖ ਵਿਚ ਹਨ, ਨੂੰ ਇਨ੍ਹਾਂ ਚੋਣਾਂ ਵਿਚ ਜੇਤੂ ਕਰਾਰ ਦਿਤਾ ਜਾਵੇ। ਉਨ੍ਹਾਂ
ਦਾ ਇਹ ਵੀ ਕਹਿਣਾ ਹੈ ਕਿ ਵਡੇ ਪੱਧਰ ਤੇ ਹੋਈ ਹੇਰਾ ਫੇਰੀ ਨਾਲ ਹੀ ਮਾਸਕੋ ਸਮਰਥਕ
ਯਾਨੁਕੋਵਿਚ ਦੇ ਹੱਕ ਵਿਚ ਚੋਣਾਂ ਦਾ ਪਲੜਾ ਝੁਕਾਇਆ ਗਿਆ।
ਇਥੋਂ ਤਕ ਕਿ ਚੋਣਾਂ ਤੋਂ
ਪਹਿਲਾਂ ਅਮਰੀਕੀ ਕਾਂਗਰਸ ਦੇ ਮੈਂਬਰ ਕੀਵ ਵਿਚ ਲੋਕਰਾਜੀ ਪ੍ਰਕਿਰਿਆ ਨੂੰ ਦੇਖਣ ਲਈ
ਆਏ ਸਨ। ਉਨ੍ਹਾਂ ਦੇ ਇਥੇ ਪਹੁੰਚਣ ਤੋਂ ਪਹਿਲਾਂ ਹੀ ਪਛਮੀ ਇਲੈਕਟ੍ਰਾਨਿਕ ਮੀਡੀਆਨੇ
ਕੀਵ ਦੇ ਇੰਡੀਪੈਂਡੈਂਸ ਸਕਵਾਇਰ ਵਿਚ ਆਪਣੇ ਤੰਬੂ ਗੱਡ ਦਿਤੇ ਸਨ। ਇਹ ਇਕ ਤਰ੍ਹਾਂ
ਨਾਲ ਪ੍ਰਾਯੋਜਿਤ ਨਾਰੰਗੀ ਕਰਾਂਤੀ ਨੂੰ ਦਰਸਾਉਣ ਦਾ ਤਰੀਕਾ ਸੀ।
ਕੀਵ ਵਿਚ ਟੀ ਵੀ ਕੈਮਰੇ
ਹਰੇਕ ਘਟਨਾਚਕਰ ਤੇ ਨਿਗ੍ਹਾ ਰਖ ਰਹੇ ਹਨ। ਆਰਗੇਨਾਈਜੇਸਨ ਫਾਰ ਸਕਿਓਰਿਟੀ ਐਂਡ ਕੋ
ਆਪ੍ਰੇਸ਼ਨ ਇਨ ਯੂਰਪ ਦੇ ਬੁਲਾਰੇ ਨੇ ਯੂਕ੍ਰੇਨ ਵਿਚ ਹੋਈ ਪੋਲਿੰਗ ਪ੍ਰਤੀ ਸ਼ਕ
ਪ੍ਰਗਟਾਇਆ ਹੈ ਪਰ ਸਵਾਲ ਇਹ ਉਠਦਾ ਹੈ ਕਿ ਆਖਰ ਇਹ ਹੇਰਾ ਫੇਰੀ ਹੋਈ ਕਿਥੇ?
ਸੀਨੇਟਰ ਰਿਚਰਡ ਲੂਗਰ ਨੇ ਟੀ ਵੀ ਤੇ ਕਾਫੀ ਖੁਲ੍ਹ ਕੇ ਇਸ ਬਾਰੇ ਕਿਹਾ। ਇਸ ਤੋਂ
ਬਾਅਦ ਯੂਕ੍ਰੇਨ ਦੀ ਫੌਜ ਸਾਹਮਣੇ ਆਈ।
ਯੈਕ੍ਰੇਨ ਦੀਆਂ ਸੁਰਖਿਆ
ਸੇਵਾਵਾਂ ਦੇ ਇਕ ਪ੍ਰਮੁਖ ਇਚਾਰਜਕ ਅਲੈਗਜ਼ੈਂਡਰ ਸਕਿਬਿਨੇਤਸਕੀ ਨੇ ਕਿਹਾ ਕਿ,
ਮੁਜ਼ਾਹਰਾਕਾਰੀਆਂ ਵਲੋਂ ਲਗਾਏ ਜਾ ਰਹੇ ਦੋਸ਼ਾਂ ਵਿਚ ਕੁਝ ਨਾ ਕੁਝ ਦਮ ਲਗਦਾ ਹੈ।
ਲੈਫਟੀਨੈਂਟ ਜਨਰਲ ਮਿਖਾਈਲ ਕੁਤਸਿਕ ਨੇ ਐਲਾਨ ਕੀਤਾ ਕਿ ਉਨ੍ਹਾਂ ਦੇ ਫੌਜੀ ਜਵਾਨ
ਆਪਣੇ ਲੋਕਾਂ ਵਿਰੁਧ ਕੋਈ ਕਾਰਵਾਈ ਨਹੀਂ ਕਰਨਗੇ।
ਪੱਛਮ ਦੀ ਰੂਚੀ
ਯੂਕ੍ਰੇਨ ਵਿਚ ਜੋ ਕੁਝ ਹੋ
ਰਿਹਾ ਹੈ, ਉਸ ਬਾਰੇ ਪਛਮ ਦੇ ਪ੍ਰੰਟ ਮੀਡੀਆ ਵਲੋਂ ਕਈ ਗਲਾਂ ਉਛਾਲੀਆਂ ਜਾ ਰਹੀਆ
ਹਨ। ਟਾਈਮ ਮੈਗਜ਼ੀਨ ਤੋਂ ਇਹ ਗੱਲ ਸਾਹਮਣੇ ਆਈ ਕਿ ਯੂਨੈਸਕੋ ਸਮਰਥਕ ਸੰਗਠਨਾਂ ਨੂੰ
ਪੂਰੀ ਤਰ੍ਹਾਂਨਾਲ ਪਛਮ ਸਮਰਥਕ ਤਤਾਂ ਵਲੋਂ ਟਰੇਂਡ ਕੀਤਾ ਗਿਆ ਸੀ। ਇਨ੍ਹਾਂ ਵਿਚ
ਉਹੀ ਵਲੰਟੀਅਰ ਸ਼ਾਮਲ ਸਨ, ਜਿਨ੍ਹਾਂ ਨੇ ਸਰਬੀਆਂ ਤੇ ਜਾਰਜੀਆ ਵਿਚ ਰੌਕ ਮਿਊਜ਼ਿਕ,
ਕਠਪੁਤਲੀ ਸ਼ੋਅ ਤੇ ਮੁਫਤ ਖਾਣ ਪਿਣ ਵਾਲੀ ਸਮਗਰੀ ਵੰਡ ਕੇ ਚੋਣ ਕਰਾਂਤੀ ਲਿਆਂਦੀ
ਸੀ।
ਆਖਰ ਇਹ ਟ੍ਰੇਂਡ ਪੇਸ਼ੇਵਰ
ਅਸੰਤੁਸ਼ਟ ਕੌਣ ਹਨ, ਜੋ ਸਰਬੀਆ, ਜਾਰਜੀਆ ਵਿਚ ਚੋਣ ਕਰਾਂਤੀ ਕਰਵਾਉਣ ਤੋਂ ਬਾਅਦ
ਹੁਣ ਯੂਕ੍ਰੇਨ ਵਿਚ ਵੀ ਉਹੀ ਇਤਿਹਾਸ ਦੋਹਰਾ ਰਹੇ ਹਨ।
ਇਹ ਸਹੀ ਹੈ ਕਿ ਇਨ੍ਹਾਂ
ਤਿੰਨਾਂ ਹੀ ਮਾਮਲਿਆਂ ਵਿਚ ਵਿਦਿਆਰਥੀ ਅੰਦੋਲਨ ਕਾਫੀ ਅਹਿਮ ਭੂਮਿਕਾ ਨਿਭਾਉਣ ਵਾਲੇ
ਸਿਧ ਹੋਏ ਹਨ। ਇਨ੍ਹਾਂ ਵਿਦਿਆਰਥੀ ਅੰਦੋਲਨਾਂ ਨੂੰ ਲੋਕਤੰਤਰ ਸਮਰਤਕ ਸੰਗਠਨਾਂ ਤੇ
ਲੋਕਾਂ ਤੋਂ ਆਰਥਿਕ ਸਹਾਇਤਾ ਪ੍ਰਾਪਤ ਹੁੰਦੀ ਰਹੀ ਹੈ। ਇਨ੍ਹਾਂ ਨੂੰ ਜਾਰਜ ਸੋਰੇ
ਵਰਗੇ ਦਾਨੀਆਂ, ਜੋ ਕਿ ਪਛਮੀ ਟੀ ਵੀ ਨੈਟਵਰਕ ਨੂੰ ਪ੍ਰਭਾਵਤ ਕਰਨ ਦੀ ਸਮਰਥਾ ਰਖਦੇ
ਹਨ, ਦਾ ਵੀ ਸਹਿਯੋਗ ਮਿਲਦਾ ਰਿਹਾ ਹੈ।
ਗੁਲਾਬੀ ਕ੍ਰਾਂਤੀ
ਮੈਨੂੰ ਯਾਦ ਹੈ ਕਿ ਐਡਵਰਡ
ਸ਼ੰਵਰਨਾਦਜੇ ਨੇ ਜਨਤਕ ਤੌਰ ਤੇ ਕਿਹਾ ਸੀ ਕਿ ਪਿਛਲੇ ਸਾਲ ਜਾਰਜੀਆ ਵਿਚ ਹੋਈ
ਗੁਲਾਬੀ ਕਰਾਂਤੀ ਨੇ ਹੀ ਪੱਛਮ ਵਿਚ ਪੜ੍ਹੇ ਲਿਖੇ 36 ਸਾਲਾ ਮਿਖਾਈਲ ਨੂੰ ਜਾਰਜੀਆ
ਦਾ ਰਾਸ਼ਟਰਪਤੀ ਬਣਾਉਣ ਵਿਚ ਸਹਾਇਤਾ ਦਿਤੀ। ਪਰ ਪਛਮੀ ਨੈਟਵਰਕ ਨੇ ਸ਼ੇਵਰਨਾਦਜੇ ਦੇ
ਇਸ ਬਿਆਨ ਨੂੰ ਜ਼ਰਾ ਵੀ ਸਥਾਨ ਨਹੀਂ ਦਿਤਾ ਹਾਲਾਂਕਿ ਗੋਰਬਾਚੇਵ ਦੇ ਜ਼ਮਾਨੇ ਵਿਚ
ਉਨ੍ਹਾਂ ਦੇ ਵਿਦੇਸ਼ ਮੰਤਰੀ ਦੇ ਰੂਪ ਵਿਚ ਉਹ ਪੱਛਮੀ ਮੀਡੀਆ ਦੇ ਪਸੰਦੀਦਾ ਵਿਅਕਤੀ
ਸਨ।
ਰੂਸ ਨਾਲੋਂ ਟੁੱਟੇ ਦੇਸ਼ਾਂ
ਤੇ ਮੱਧ ਏਸੀਆ ਦੇ ਦੇਸ਼ਾਂ ਵਿਚ ਪੱਛਮੀ ਤਾਕਤਾਂ ਵਲੋਂ ਆਪਣੀਆ ਫੌਜੀ ਰਣਨੀਤੀਆਂ ਤੇ
ਅਮਲ ਜਾਰੀ ਹੈ। ਇਨ੍ਹਾਂ ਦੇਸ਼ਾਂ ਵਿਚ ਇਸ ਸਮੇਂ ਜੋ ਹੋ ਰਿਹਾ ਹੈ, ਉਸ ਪਿਛੇ
ਵਾਸ਼ਿੰਗਟਨ ਦੀ ਤਾਰਾਂ ਵੀ ਕਿਤੇ ਨਾ ਕਿਤੇ ਜੁੜੀਆਂ ਹੋਈਆਂ ਹਨ। ਅਸਲ ਵਿਚ ਇਨ੍ਹਾਂ
ਦੀ ਸ਼ੁਰੂਆਤ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੇ ਸ਼ਾਸਨਕਾਲ ਤੋਂ ਹੀ ਹੋ ਗਈ ਸੀ।
ਕਲਿੰਟਨ ਦੇ ਜ਼ਮਾਨੇ ਵਿਚ ਹੀ ਕੋਸੋਵ ਅਪ੍ਰੇਸ਼ਨ ਦੀ ਵਰਤੋਂ ਇਸ ਖੇਤਰ ਵਿਚ ਅਮਰੀਕੀ
ਫੌਜੀ ਅਡੇ ਬੌਂਡ ਸਟੀਲ ਦੀ ਸਥਾਪਨਾ ਲਈ ਕੀਤੀ ਗਈਸੀ। ਵੀਅਤਨਾਮ ਜੰਗ ਤੋਂ ਬਾਅਦ ਇ
ਵਿਦੇਸ਼ ਵਿਚ ਅਮਰੀਕਾ ਦਾ ਉਦੋਂ ਸਭ ਤੋਂ ਵੱਡਾ ਫੌਜੀ ਅੱਡਾ ਸੀ।
ਅਮਰੀਕਾ ਵਲੋਂ ਬੁਲਗਾਰੀਆ
ਵਿਚ ਉਸਕੰਦਰ ਵਿਖੇ ਕਾਲਾ ਸਾਗਰ ਵਿਚ ਇਕ ਵੱਡਾ ਸਮੁੰਦਰੀ ਫੌਜ ਦਾ ਅੱਡਾ ਵੀ ਬਣਾਇਆ
ਜਾ ਰਿਹਾ ਹੈ। ਕਦੇ ਇਸ ਖੇਤਰ ਵਿਚ ਸੋਵੀਅਤ ਸੰਘ ਦਾ ਕਾਲੇ ਸਾਗਰ ਵਿਚ ਵਿਸ਼ਾਲ
ਜਹਾਜ਼ੀ ਬੇੜਾ ਹੁੰਦਾ ਸੀ।
ਅਸਲ ਵਿਚ ਇਨ੍ਹਾਂ ਦੇਸ਼ਾਂ
ਵਿਚ ਪੱਛਮੀ ਦੇਸ਼ਾਂ ਤੇ ਰੂਸ ਦੇ ਆਪਣੇ ਹਿਤ ਦਾਅ ਤੇ ਲਗੇ ਹੋਏ ਹਨ। ਭਾਰਤ ਦੇ ਹਿਤ
ਵੀ ਇਨ੍ਹਾਂ ਦੇਸ਼ਾਂ ਨਾਲ ਜੁੜੇ ਹੋਏ ਹਨ ਤੇ ਸਾਰਿਆਂ ਨੂੰ ਆਪੋ ਆਪਣੇ ਹਿਤਾਂ ਦੀ
ਰਾਖੀ ਦੀ ਚਿੰਤਾ ਹੈ। ਸਾਰੇ ਅਜਿਹੀਆਂ ਨੀਤੀਆਂ ਤੇ ਚਲ ਰਹੇ ਹਨ। ਸ਼ੇਖ ਭੀ ਖੁਸ਼ ਰਹੇ
ਐਰ ਸ਼ੈਤਾਨ ਭੀ ਨਰਾਜ਼ ਨਾ ਹੋ। ਇਹ ਖੇਡ ਕੀ ਰੂਪ ਅਖਤਿਆਰ ਕਰਦੀ ਹੈ, ਇਹ ਦੇਖਣਾ
ਅਜੇ ਬਾਕੀ ਹੈ।
ਹੁਣ ਇਸ ਪਿਛੋਕੜ ਵਿਚ ਦੇਖੀਏ
ਤਾਂ ਪਛਮੀ ਮੀਡੀਆ ਇਨ੍ਹਾਂ ਖੇਤਰਾਂ ਵਿਚ ਆਪਣੇ ਹਿਤਾਂ ਨੂੰ ਧਿਆਨ ਵਿਚ ਰਖਦਿਆਂ
ਸੇਖ ਤੇ ਸੈਤਾਨ ਦੋਹਾਂ ਦਾ ਹੀ ਪਖ ਲੈ ਰਿਹਾ ਹੈ। ਸੋਵੀਅਤ ਸੰਘ ਦੀ ਸ਼ਾਸਨ ਪ੍ਰਣਾਲੀ
ਨੇ ਮੀਡੀਆ ਨੂੰ ਇਕ ਅਜਿਹੀ ਸਥਿਤੀ ਵਿਚ ਲੈ ਆਂਦਾ ਹੈ, ਜਿਸ ਤੋਂ ਜਨਤਾ ਦੂਰ ਹੁੰਦੀ
ਗਈ ਤੇ ਇਸ ਦੇ ਕਾਰਨ ਪੈਦਾ ਹੋਏ ਖਲਾਲ ਨੂੰ ਪਛਮੀ ਮੀਡੀਆ ਨੇ ਭਰਨ ਦੀ ਕੋਸ਼ਿਸ਼
ਕੀਤੀ।
ਅਜ ਸਥਿਤੀ ਇਹ ਹੈ ਕਿ ਪੱਛਮੀ
ਮੀਡੀਆ ਯੂਕ੍ਰੇਨ ਬਾਰੇ 15 ਮਿੰਟ ਦਾ ਨਿਊਜ਼ ਬੁਲੇਟਿਨ ਵਿਸ਼ੇਸ਼ ਤੌਰ ਤੇ ਪ੍ਰਸਾਰਿਤ
ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਵਿਸ਼ਵ ਪੱਧਰ ਤੇ ਇਥੇ ਪੈਦਾ ਹੋਏ ਸੰਕਰ
ਨੂੰ ਸਾਹਮਣੇ ਲਿਆ ਕੇ ਨਾਰੰਗੀ ਕਰਾਂਤੀ ਲਿਆ ਰਹੇ ਹਨ। ਅਮਰੀਕੀਆਂ ਲਈ ਇਾਕ ਵਿਚ
ਨਵੰਬਰ ਦਾ ਮਹੀਨਾ ਕਾਫੀ ਠੇਸ ਪਹੁੰਚਾਉਣ ਵਾਲਾ ਰਿਹਾ ਹੈ। ਇਸ ਮਹੀਨੇ ਉਥੇ 151
ਅਮਰੀਕੀ ਫੌਜੀ ਮਾਰੇ ਗਏ। ਵਿਦੇਸ਼ ਵਿਭਾਗ ਦੇ ਦੋ ਅਧਿਕਾਰੀ ਵੀ ਉਥੇ ਮਾਰੇ ਗਏ।
ਖੁਦਾ ਹੀ ਜਾਣਦਾ ਹੈ ਕਿ ਉਥੇ ਕਿੰਨੇ ਹਜ਼ਾਰ ਨਿਰਦੇਸ਼ ਇਰਾਕੀ ਮਾਰੇ ਗਏ। ਪਿਛਲੇ 10
ਦਿਨਾਂ ਤੋਂ ਅਮਰੀਕੀ ਅਧਿਕਾਰੀ ਮਰਨ ਵਾਲੇ
ਅਮਰੀਕੀ ਫੌਜੀਆ ਦੀ ਗਿਣਤੀ ਜਾਰੀ
ਨਹੀਂ ਕਰ ਰਹੇ ਹਨ।
ਠੀਕ ਹੈ ਕਿ ਪੱਛਮੀ ਮੀਡੀਆ ਤੇ ਦੇਸ਼ ਸੋਵੀਅਤ ਸੰਘ ਨਾਲੋਂ ਟੁੱਟੇ ਦੇਸ਼ਾਂ ਤੇ ਮਧ
ਏਸ਼ੀਆ ਦੇ ਦੇਸ਼ਾਂ ਵਿਚ ਨਾਰੰਗੀ ਕਰਾਂਤੀ ਦੀ ਖਬਰਾਂ ਜ਼ਰੂਰ ਦੇਣ ਪਰ ਦੁਨੀਆ ਦੇ
ਹੋਰਨਾਂ ਹਿਸਿਆਂ ਵਿਚ ਵਾਪਰ ਰਹੇ ਘਟਨਾਚਕਰਾਂ ਦੀ ਸੰਤੁਲਿਤ ਖਬਰਾਂ ਵੀ ਤਾਂ ਦੇਣ,
ਸਿਰਫ ਪੱਛਮ ਜਾਂ ਅਮਰੀਕੀ ਹਿਤਾਂ ਦੀ ਹੀ ਪੂਰਤੀ ਨਾ ਕਰਨ। |