|

ਇਸ ਵਿਚ ਕੋਈ ਸ਼ੱਕ ਨਹੀਂ ਕਿ
ਨਹਿਰੂ ਮਾਰਕਾ ਸਮਾਜਵਾਦੀ ਆਰਥਿਕ ਢਾਂਚੇ ਤੋਂ 1991 ਵਿਚ ਦੇਸ਼ ਨੇ ਛੁੱਟੀ ਹਾਸਲ
ਕਰਕੇ ਇਹ ਸਹੀ ਦਿਸ਼ਾ ਵਿਚ ਕਦਮ ਚੁਕਿਆ। ਇਕ ਛੁੱਟੀ ਅਜੇ ਵੀ ਅਧੂਰੀ ਹੈ। ਜੇ ਪਿਛਲੀ
ਸਰਕਾਰ ਕੁਝ ਦਿਨ ਹੋਰ ਚੱਲ ਜਾਂਦੀ ਤੇ ਅਰੁਣ ਸੋਰੀ ਨੂੰ ਆਪਣੀਆਂ ਵਿਨਿਵੇਸ਼ ਨੀਤੀਆਂ
ਲਾਗੂ ਕਰਨ ਦਾ ਪੂਰਾ ਮੌਕਾ ਮਿਲ ਜਾਂਦਾ ਤਾਂ ਅਸੀਂ ਆਰਥਿਕ ਉਦਾਰੀਕਰਨ ਤੇ ਭੂ
ਮੰਡਲੀਕਰਨ ਨਾਲ ਪੂਰੀ ਤਰ੍ਹਾਂ ਜੁੜ ਗਏ ਹੁੰਦੇ। ਜੇ ਕਾਂਗਰਸ ਇਕੱਲੀ ਹੀ ਸਰਕਾਰ
ਚਲਾ ਰਹੀ ਹੁੰਦੀ ਤਾਂ ਵੀ ਆਪਣੇ ਯੋਗ ਅਰਥ ਸ਼ਾਸਤਰੀ ਨੇਤਾਵਾਂ ਦੇ ਹੁੰਦਿਆਂ ਪਿਛਲੀ
ਸਰਕਾਰ ਦਾ ਅਧੂਰਾ ਕੰਮ ਸਿਰੇ ਚਾੜ੍ਹ ਕੇ ਦੇਸ਼ ਨੂੰ ਇਕ ਨਵੀਂ ਆਰਥਿਕ ਦਿਸ਼ਾ ਜ਼ਰੂਰ
ਦਿੰਦੀ ਪਰ ਖਿਚੜੀ ਪ੍ਰਸਾਸਨ ਦੇ ਹਿੰਦੂਆਂ ਜਦੋਂ ਹਰ ਅਹਿਮ ਮੰਤਰਾਲਾ ਵਖਰੀ ਸਿਆਸੀ
ਖਾਹਿਸ਼ ਦਾ ਸ਼ਿਕਾਰ ਹੈ ਤੇ ਉਪਰੋਂ ਕਮਿਊਨਿਸਟਾਂ ਦੀ ਦਹਿਸ਼ਤ ਪੂਰੀ ਤਰ੍ਹਾਂ ਛਾਈ ਹੋਈ
ਹੈ, ਅਜਿਹਾ ਬਿਲਕੁਲ ਨਹੀਂ ਲਗਦਾ ਕਿ ਦੇਸ਼ ਨੂੰ ਪਬਲਿਕ ਸੈਕਟਰ ਦੇ ਚਿੱਟੇ ਹਾਥੀਆਂ
ਤੋਂ ਛੁਟਕਾਰਾ ਮਿਲ ਸਕੇਗਾ। ਕਾਮਰੇਡ ਭਰਾ ਪਹਿਲਾਂ ਤਾਂ ਇਸ ਗੱਲ ਦੀ ਵੀ ਵਕਾਲਤ
ਕਰਦੇ ਸਨ ਕਿ ਉਨ੍ਹਾਂ ਨੂੰ ਉਨ੍ਹਾਂ ਅਰਧ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਤੋਂ
ਕੋਈ ਪ੍ਰਹੇਜ਼ ਨਹੀਂ ਜੋ ਘਾਟੇ ਵਿਚ ਚਲ ਰਹੇ ਹਨ ਪਰ ਹੁਣ ਉਹ ਇਸ ਗੱਲ ਤੋਂ ਵੀ
ਮੁਕਰ ਗਏ ਹਨ ਤੇ ਸਰਕਾਰ ਤੇ ਦਬਾਅ ਪਾ ਰਹੇ ਹਨ ਕਿ ਘਾਟੇ ਵਿਚ ਚਲ ਰਹੀਆਂ
ਸੰਸਥਾਵਾਂ ਵਿਚ ਦੇਸ਼ ਦਾ ਅਰਬਾਂ ਰੁਪਇਆ ਲਗਾ ਕੇ ਉਨ੍ਹਾਂ ਵਿਚ ਨਵੀਂ ਜਾਨ ਫੂਕਣ ਦੀ
ਕੋਸ਼ਿਸ਼ ਕੀਤੀ ਜਾਵੇ। ਮੁਰਦਿਆਂ ਵਿਚ ਜਾਨ ਪਾਉਣ ਦਾ ਇਹ ਕੰਮ ਕਮਿਊਨਿਸਟ ਆਪਣੇ
ਪੁਰਾਣੇ ਗੜ੍ਹ ਪੱਛਮੀ ਬੰਗਾਲ ਵਿਚ ਤਾਂ ਨਹੀਂ ਕਰ ਸਕੇ ਪਰ ਹੁਣ ਉਹ ਸਾਰੇ ਦੇਸ਼ ਦੇ
ਆਰਥਿਕ ਭਵਿੱਖ ਨਾਲ ਖਿਲਵਾੜ ਕਰਨ ਤੇ ਤੁਲੇ ਹੋਏ ਹਨ ਤਾਂ ਕਿ ਨਿੱਜੀਕਰਨ ਦਾ
ਬੇਵਜ੍ਹਾ ਵਿਰੋਧ ਤੇ ਹੋਰ ਛਟੀਆਂ ਮੋਟੀਆਂ ਵਿੱਤੀ ਨੀਤੀਆਂ ਵਿਚ ਟੰਗਾਂ ਅੜਾ ਕੇ
ਵੋਟਾਂ ਬਟੋਰਨ ਲਈ ਹਰਮਨ ਪਿਆਰਤਾ ਦੀ ਖੇਡ ਉਹ ਪੂਰੀ ਤਰ੍ਹਾਂ ਖੇਡ ਸਕਣ।
ਸਰਕਾਰ ਦੀਆਂ ਉਦਾਰਵਾਦੀ
ਆਰਥਿਕ ਨੀਤੀਆਂ ਤੇ ਬ੍ਰੇਕ ਲਗਾਉਣ ਨਾਲ ਫਿਲਹਾਲ ਦੇਸ਼ ਦੀ ਸਲਾਨਾ ਵਿਕਾਸ ਦਰ ਵਿਚ
ਤਾਂ ਕੋਈ ਖਾਸ ਫਰਕ ਨਹੀਂ ਨਹੀਂ ਪਿਆ ਪਰ ਮਹਿੰਗਾਈ ਬਹੁਤ ਜ਼ਿਆਦਾ ਵਧ ਗਈ ਹੈ ਜੋ
ਕਿ ਅਸੁੰਲਿਤ ਆਰਥਿਕ ਵਿਕਾਸ ਦਾ ਇਕ ਲੱਛਣ ਹੈ। ਨਤੀਜਾ ਕੁਝ ਉਸ ਆਦਮੀ ਵਰਗਾ ਹੈ,
ਜਿਸ ਦੇ ਚਿਹਰੇ ਤੇ ਇਕ ਪਾਸੇ ਸ਼ੇਵ ਕਰਨ ਤੋਂ ਬਾਅਦ ਨਾਈ ਦੌੜ ਗਿਆ ਹੁੰਦਾ ਹੈ।
ਨਵੀਆਂ ਆਰਥਿਕ ਨੀਤੀਆਂ ਨੇ
ਭੂਮੰਡਲੀਕਰਨ ਵਪਾਰ ਦੇ ਦਰਵਾਜ਼ੇ ਦੇਸ਼ ਲਈ ਖੋਲ੍ਹ ਦਿਤੇ ਹਨ। ਕੋਈ ਜ਼ਮਾਨਤ ਸੀ
ਜਦੋਂ ਮੱਧ ਵਰਗੀਆਂ ਲਈ ਆਣਾ ਘਰ ਜਾਂ ਆਪਣੀ ਗੱਡੀ ਹਾਸਲ ਕਰਨੇ ਇਕ ਸੁਪਨਾ ਜਿਹਾ
ਸੀ। ਹੁਣ ਦੇਸ਼ ਦੀ ਟੁੱਟੀਆਂ ਭਜੀਆਂ ਸੜਕਾਂ ਤੇ ਕਾਰਾਂ ਦੀ ਭੀੜ ਨੇ ਇ ਨਵੀਂ
ਸਮੱਸਿਆ ਖੜੀ ਕਰ ਦਿਤੀ ਹੈ ਪਰ ਹਰ ਦੂਜੇ ਤੀਜੈ ਆਦਮੀ ਨੂੰ ਵੱਡੀਆਂ ਵੱਡੀਆ
ਕੌਮਾਂਤਰੀ ਬ੍ਰਾਂਡ ਦੀ ਕਾਰਾਂ ਚਲਾਉਂਦੇ ਦੇਖ ਕੇ ਅਤੇ ਖਪਤਕਾਰਵਾਦ ਦੀ ਲਹਿਰ ਵਿਚ
ਵਗਦੇ ਦੇਖ ਕੇ ਦੁਨੀਆ ਦੇ ਖੁਸ਼ਹਾਲ ਦੇਸ਼ਾਂ ਨਾਲ ਬਰਾਬਰੀ ਕਰਨ ਦਾ ਇਕ ਖੁਸ਼ਨੁਮਾ
ਅਹਿਸਾਸ ਵੀ ਹੁੰਦਾ ਹੈ।
ਨਵੀਂ ਆਰਥਿਕ ਕਰਾਂਤੀ ਨੇ
ਦੇਸ਼ ਵਿਚ ਕਰੋੜਪਤੀਆਂ ਤੇ ਅਰਬਪਤੀਆਂ ਦੀ ਲਾਈਨ ਲਗਾ ਦਿਤੀ ਹੈ। ਇਕ ਅੰਕੜੇ ਅਨੁਸਾਰ
ਚੀਨ ਤੇ ਰੂਸ ਤੋਂ ਬਾਅਦ ਭਾਰਤ ਵਿਚ ਹੀ ਪਿਛਲੇ ਦਹਾਕੇ ਵਿਚ ਅਜਿਹੇ ਅਮੀਰਾਂ ਦੀ
ਗਿਣਤੀ ਵਧੀ ਹੈ। ਚੀਨ ਨੇ ਬਿਨਾਂ ਸ਼ਕ ਸਾਡੀਆਂ ਹੁਣ ਤਕ ਦੀਆਂ ਗਲਤ ਆਦਰਸ਼ਵਾਦੀ ਤੇ
ਗੈਰ ਅਮਲੀ ਆਰਥਿਕ ਨੀਤੀਆਂ ਕਾਰਨ ਸਾਨੂੰ ਮੀਲਾਂ ਪਿੱਛੇ ਛੱਡ ਦਿਤਾ ਹੈ। ਉਥੇ
ਕਰੋੜਪਤੀਆਂ ਦੀ ਗਿਣਤੀ 236000 ਹੈ, ਰੂਸ ਵਿਚ 84000 ਤੇ ਭਾਰਤ ਵਿਚ 61000। ਇਸ
ਦੇ ਨਾਲ ਹੀ ਦੇਸ਼ ਵਿਚ ਇਕ ਨਵੇਂ ਖੁਸ਼ਹਾਲ ਮੱਧ ਵਰਗ ਦਾ ਵੀ ਉਦੈ ਹੋਇਆ ਹੈ ਜਿਸ ਦੀ
ਖਰਚ ਕਰਨ ਦੀ ਸਮਰੱਥਾ ਨੂੰ ਦੇਖ ਕੇ ਸਾਰੀ ਦੁਨੀਆ ਹੈਰਾਨ ਹੈ।
ਖੁਸ਼ਹਾਲ ਭਾਰਤ ਦੇ ਨਾਲ ਨਾਲ
ਜੋ ਗਰੀਬ ਭਾਰਤ ਰਹਿ ਰਿਹਾ ਹੈ, ਉਸ ਦੀ ਮੌਜੂਦਗੀ ਵੀ ਘੱਟ ਨਹੀਂ- 30 ਕਰੋੜ ਲੋਕ
ਅਜੇ ਵੀ ਇਸ ਦੇਸ਼ ਵਿਚ ਅਜਿਹੇ ਹਨ ਜੋ ਸਿਰਫ ਇਕ ਵੇਲੇ ਰੋਟੀ ਖਾ ਕੇ ਹੀ ਰੱਬ ਦਾ
ਸੁਕਰ ਕਰਦੇ ਹਨ ਤੇ ਵਾਰ ਉਨ੍ਹਾਂ ਹੀ ਨੇਤਾਵਾਂ ਨੂੰ ਸੱਤਾ ਤੇ ਵੀ ਬਿਠਾਉਂਦੇ ਹਨ
ਜੋ ਉਨ੍ਹਾਂ ਦੀ ਦੁਰਦਸ਼ਾ ਦਾ ਪ੍ਰਮੁਖ ਕਾਰਨ ਹਨ। ਮੁੰਬਈ ਕੋਲਕਾਤਾ, ਦਿੱਲੀ ਦੀ
ਉਨ੍ਹਾਂ ਅਕਾਸ਼ ਨੂੰ ਛੂਹੰਦੀਆਂ ਰਿਹਾਇਸ਼ੀ ਇਮਾਰਤਾਂ ਦੀਆਂ ਛੱਤਾਂ ਤੇ ਸ਼ਰਾਬ ਸ਼ਬਾਬ
ਦੀਆਂ ਪਾਰਟੀਆਂ ਕਰਦੇ ਲੋਕ ਹੇਠਾਂ ਝੁਗੀਆਂ ਝੌਂਪੜੀਆਂ ਵਿਚ ਰਹਿ ਰਹੇ ਲੋਕਾਂ ਨੂੰ
ਜਿਸ ਤਰ੍ਹਾਂ ਨਜ਼ਰਅੰਦਾਜ਼ ਕਰਦੇ ਹਨ, ਉਹ ਹੁਣ ਇਕ ਕੌਮੀ ਆਦਤ ਬਣ ਚੁਕੀ ਹੈ।
ਇਨ੍ਹਾਂ ਝੌਂਪੜੀਆਂ ਵਿਚ ਜੋ
ਲੋਕ ਰਹਿੰਦੇ ਹਨ, ਉਹ ਬੇਰੁਜ਼ਗਾਰ ਹਨ, ਭੁੱਖੇ ਹਨ, ਉਨ੍ਹਾਂ ਦੇ ਬੱਚੇ ਸਕੂਲ ਨਹੀਂ
ਜਾਂਦੇ, ਕੰਮ ਤੇ ਜਾਂਦੇ ਹਨ-ਹਾਂ, ਆਪਣੇ ਅਮੀਰਾਂ ਤੇ ਉਚ ਮੱਧ ਵਰਗੀ ਗੁਆਂਢੀਆਂ ਦੇ
ਘਰਾਂ ਵਿਚ ਜਿਥੇ ਉਨ੍ਹਾਂ ਦੀਆਂ ਮਾਵਾਂ ਨੌਕਰੀ ਕਰਦੀਆਂ ਹਨ-ਉਨ੍ਹਾਂ ਨੂੰ ਉਥੋਂ
ਫਟੇ ਪੁਰਾਣੇ ਕੌਮਾਂਤਰੀ ਬਰਾਂਡ ਦੇ ਕਪੱੜੇ ਜ਼ਰੂਰ ਪਹਿਨਣ ਨੂੰ ਮਿਲ ਜਾਂਦੇ ਹਨ।
ਇਨ੍ਹਾਂ ਦੋਹਾਂ ਭਾਰਤ ਦੇਸ਼ਾਂ
ਇਕ ਅਮੀਰ ਤੇ ਦੂਜਾ ਗਰੀਬ ਦਾ ਰਲੇਵਾਂ ਤਾਂ ਤਾਂ ਹੀ ਹੋ ਸਕਦਾ ਹੈ। ਸੰਪੰਨਤਾ ਦੀ
ਇਕ ਲੜੀ ਵਿਚ ਜੇ ਦੇਸ਼ ਦਾ ਨੇਤਾ ਤੇ ਬਾਬੂ ਆਪਣਾ ਪਰਿਵਾਰਕ ਤੇ ਸਵਕੇਂਦਰਤ ਸਿਆਸੀ
ਏਜੰਡਾ ਛਡ ਕੇ ਇਸ ਬਾਰੇ ਦ੍ਰਿੜ੍ਹਤਾ ਨਾਲ ਕੋਈ ਕੰਮ ਕਰੇਗਾ। ਸਿਆਸੀ ਖੇਡ ਖੇਡਣ
ਵਿਚ ਹੀ ਜੇ ਸਾਰਾ ਜ਼ੋਰ ਲਗ ਗਿਆ ਤਾਂ ਇਕ ਹੀ ਦੇਸ਼ ਵਿਚ ਰਹਿ ਰਹੇ ਇ ਦੋਵੇਂ ਵਰਗ
ਆਪਣੀ ਦੂਰੀ ਕਦੇ ਵੀ ਮੇਟ ਨਹੀਂ ਸਕਣਗੇ, ਇਹ ਦੂਰੀ ਹੋਰ ਵਧਦੀ ਜਾਵੇਗੀ।
ਸ਼ੱਕੀ ਪਤਨੀਆਂ ਨੂੰ ਗਲਤ
ਸਲਾਹ
ਅੱਜ ਕਲ ਮੈਗਜ਼ੀਨਾਂ ਵਿਚ
ਛੱਪ ਰਹੇ ਲੇਖਾਂ ਤੇ ਜਾਈਏ ਜਾਂ ਟੀ ਵੀ ਚੈਨਲਾਂ ਤੇ ਚਲ ਰਹੇ ਲੜੀਵਾਰਾਂ ਨੂੰ
ਗੰਭੀਰਤਾ ਨਾਲ ਲਈਏ ਤਾਂ ਸਚਮੁਚ ਅਜਿਹਾ ਲਗਦਾ ਹੈ ਜਿਵੇਂ ਆਊਟ ਡੋਰ ਸੈਕਸ ਦੇਸ਼ ਵਿਚ
ਇਕ ਮਹਾਂਮਾਰੀ ਵਾਂਗ ਫੁੱਟ ਪਿਆ ਹੈ ਤੇ ਸਾਡੀਆਂ ਇਥੋਂ ਦੀਆਂ ਵਿਆਹੁਤਾ ਔਰਤਾਂ ਨੂੰ
ਇਸ ਤੋਂ ਵੱਡਾ ਖਤਰਾ ਹੋਰ ਕੋਈ ਨਹੀਂ ਲਗਦਾ। ਪਤੀ ਦੀ ਬੇਵਫਾਈ ਬਾਰੇ ਆਪਣੀ
ਸਰਕੂਲੇਸ਼ਨ ਵਧਾਉਣ ਵਿਚ ਲੱਗੇ ਮੈਗਜ਼ੀਨਾਂ ਦੇ ਲੇਖ ਪੜ੍ਹ ਕੇ ਕਈ ਪਤਨੀਆਂ ਤਾਂ ਪਤੀ
ਦੀ ਜਾਸੂਸੀ ਕਰਦੀਆਂ ਕਰਦੀਆਂ ਸ਼ਾਰਲਕ ਹੋਮਜ਼ ਨੂੰ ਵੀ ਮਾਤ ਦੇ ਰਹੀਆਂ ਹਨ-
ਪ੍ਰਾਈਵੇਟ ਜਾਸੂਸ ਏਜੰਸੀਆਂ ਦੀ ਵੀ ਚਾਂਦੀ ਹੀ ਚਾਂਦੀ ਹੈ। ਪਤੀ ਪਤਨੀ ਦੀ ਰੋਜ਼
ਰੋਜ਼ ਦੀ ਘਿਚਘਿਚ ਨੇ ਤਾਂ ਬਚਿਆਂ ਨੂੰ ਵੀ ਪ੍ਰੇਸ਼ਾਨ ਕੀਤਾ ਹੋਇਆ ਹੈ। ਅਜ ਦੀ
ਪਤਨੀ ਨੂੰ ਸ਼ਾਇਦ ਯਮਰਾਜ ਦੇ ਆਣ ਤੇ ਵੀ ਇੰਨਾ ਡਰ ਨਾ ਲਗੇ ਜਿੰਨਾ ਦੂਜੀ ਐਰਤ ਵਲੋਂ
ਆਪਣੇ ਅਹੰ ਤੇ ਸੱਟ ਮਾਰਨ ਨਾਲ ਲਗਦਾ ਹੈ।
ਹਾਲ ਹੀ ਵਿਚ ਔਰਤਾਂ ਬਾਰੇ
ਇਕ ਅੰਗਰੇਜ਼ੀ ਮੈਗਜ਼ੀਨ ਨੇ ਤਾਂ ਕਮਾਲ ਹੀ ਕਰ ਦਿਤੀ ਹੈ। ਦੂਜੀ ਔਰਤ ਦੇ ਅਸਲੀ
ਜਾਂ ਕਾਲਪਨਿਕ ਜਾਦੂ ਨੂੰ ਤੋੜਨ ਲਈ ਔਰਤ ਦੇ ਅਸਲੀ ਜਾਂ ਕਾਲਪਨਿਕ ਜਾਦੂ ਨੂੰ ਤੋੜਨ
ਲਈ ਔਰਤਾਂ ਨੂੰ ਸਲਾਹ ਦਿਤੀ ਗਈ ਹੈ ਕਿ ਆਪਣੇ ਬੇਵਫਾ ਪਤੀ ਤੋਂ ਬਦਲਾ ਲੈਣ ਲਈ ਉਹ
ਵੀ ਕਿਤੇ ਅਫੇਅਰ ਕਰ ਲੈਣ। ਭਾਰਤੀ ਸੰਦਰਭ ਵਿਚ ਅਜਿਹੀ ਨਸੀਹਤ ਦੇਣੀ ਚੰਗੀਆਂ
ਭਲੀਆਂ ਗ੍ਰਹਿਣੀਆਂ ਦੀ ਨੀਂਹ ਹਿਲਾਉਣ ਵਾਂਗ ਹੈ।
ਜ਼ਰਾ ਕਲਪਨਾ ਕਰੋ, ਜੇ ਕੋਈ
ਸ਼ੱਕੀ ਪਤਨੀ ਇਸ ਸਲਾਹ ਨੂੰ ਗੰਭੀਰਤਾ ਨਾਲ ਲੈ ਲਵੇ ਤਾਂ ਉਸ ਦੇ ਘਰ ਦਾ ਤਾਂ ਫਿਰ
ਰੱਬ ਹੀ ਰਾਖਾ ਹੈ।
ਪਹਿਲਾਂ ਤਾਂ ਘਬਰਾਈ ਹੋਈ ਪਤਨੀ ਆਂਢ ਗੁਆਂਢ ਵਿਚ ਨਜ਼ਰ ਮਾਰੇ ਤੇ ਫਿਰ ਲਕਸ਼ਮਣ
ਰੇਖਾ ਟਪੱਣ ਲਈ ਇਧਰ ਉਧਰ ਇਸ ਤਰੀਕੇ ਨਾਲ ਭਟਕੇ ਕਿ ਰਾਹੋਂ ਭਟਕੇ ਪਤੀ ਨੂੰ ਇਸ ਦਾ
ਪਤਾ ਲੱਗ ਜਾਵੇ-ਤਾਂ ਵੀ ਹੋਵੇਗੀ ਗ੍ਰਹਿਣੀ ਦੇ ਬਦਲੇ ਦੀ ਅੱਗ ਠੰਡੀ। ਬਚਿਆਂ ਦਾ
ਪਾਲਣ ਪੋਸ਼ਣ, ਚੁੱਲ੍ਹਾ ਚੌਕਾ ਤਾਂ ਸਭ ਗਿਆ ਢੱਠੇ ਖੂਹ ਵਿਚ। ਅਜਿਹੀ ਸਲਾਹ ਦੇ ਕੇ
ਆਪਣੇ ਮੈਗਜ਼ੀਨ ਦੀ ਵਿਕਰੀ ਵਧਾਉਣ ਵਾਲਿਆਂ ਨੂੰ ਸਮਝਾਉਣ ਵਾਲਾ ਕੋਈ ਤਾਂ ਹੋਵੇ। |