WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਸ਼ੰਕਰਾਚਾਰੀਆ ਦੀ ਗ੍ਰਿਫਤਾਰੀ ਤੇ ਸੰਘ ਪਰਿਵਾਰ ਦਾ ਜਨੂੰਨ

-         ਉਦੇਸ਼ ਕੱਕੜ

ਸੰਕਰਾਰਮਨ ਕਤਲ ਦੇ ਮੁੱਖ ਮੁਲਜ਼ਮ ਸਮਝੇ ਜਾਂਦੇ ਸ਼ੰਕਰਾਚਾਰੀਆ ਜੈਇੰਦਰ ਸਰਸਵਤੀ ਦੇ ਕੇਸ ਸਬੰਧੀ ਸੁਰੂ ਵਿਚ ਮਾਨਯੋਗ ਮਜਿਸਟਰੇਟ ਨੇ ਆਪਣਾ ਫੈਸਲ਼ਾ ਸੁਣਾਉਂਦਿਆਂ ਹੋਇਆ ਟਿਪਣੀ ਕੀਤੀ ਕਿ ਕੇਸ ਨਾਲ ਸਬੰਧਤ ਦਸਤਾਵੇਜ਼ਾਂ ਤੇ ਹੋਰ ਕਾਗਜ਼ ਪਤਰਾਂ ਦੀ ਛਾਣਬੀਣ ਕਰਨ ਪਿਛ ਅਦਾਲਤ ਇਹ ਸਮਝਦੀ ਹੈ ਕਿ ਮੁਲਜ਼ਮ ਨੂੰ ਪੁਲਿਸ ਹਿਰਾਸਤ ਵਿਚ ਭੇਜਣਾ ਜ਼ਰੂਰੀ ਹੈ, ਇਹ ਕੇਸ ਦੀ ਜਾਂਚ ਲਈ ਵਧੇਰੇ ਜ਼ਰੂਰੀ ਹੈ. ਇਹ ਕੇਸ ਦੀ ਜਾਂਚ ਲਈ ਵਧੇਰੇ ਜ਼ਰੂਰੀ ਹੈ। ਦੂਜੇ ਪਾਸੇ ਭਾਜਪਾ ਸਮੇਤ ਦੇਸ਼ ਦੇ ਵਖ ਵਖ ਫਿਰਕੂ ਸੰਗਠਨਾਂ ਨੇ ਦੇਸ਼ਵਿਆਪੀ ਅੰਦੋਲਨ ਛੇੜਨ ਦੀਆਂ ਧਮਕੀਆਂ ਦੇ ਦਿਤੀਆਂ। ਇਥੋਂ ਤਕ ਕਿ ਇਸ ਦੌੜ ਵਿਚ ਭਾਜਪਾ ਨੇਤਾ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਸਭ ਤੋਂ ਮੂਹਰੇ ਹੋ ਖਲੋਤੇ। ਉਨ੍ਹਾਂ ਨੂੰ ਸ਼ੰਕਰਾਚਾਰੀਆ ਦੀ ਗ੍ਰਿਫਤਾਰੀ ਦੇਸ਼ ਵਿਚ ਲਗੀ ਐਮਰਜੈਂਸੀ ਵਾਂਗ ਦਿਸਣ ਲਗੀ। ਇਸ ਗੱਲ ਨੇ ਉਨ੍ਹਾਂ ਦੀ ਨੀਂਦ ਹਰਾਮ ਕਰ ਦਿਤੀ। ਇਸਦੇ ਨਾਲ ਹੀ ਉਨ੍ਹਾਂ ਕਮਿਊਨਿਸਟਾਂ ਸਮੇਤ ਹੋਰ ਲੋਕਾਂ ਤੇ ਚਿਕੜ ਉਛਾਲੀ ਕਰਦਿਆਂ ਲੋਕਾਂ ਦੀ ਭਾਵਨਾਵਾਂ, ਭੜਕਾਉਣ ਵਿਚ ਕੋਈ ਕਸਰ ਨਹੀਂ ਬਾਕੀ ਛੱਡੀ। ਭੜਕਾਊ ਤਕਰੀਰਾਂ ਵਿਚ ਇਹ ਧਮਕੀਆਂ ਦਿਤੀਆਂ ਗਈਆਂ ਕਿ ਦੇਸ਼ ਦੀ ਸ਼ਾਂਤੀ ਖਤਰੇ ਵਿਚ ਪੈ ਜਾਵੇਗੀ। ਇਸ ਗੱਲ ਤੋਂ ਰਾਜਸੀ ਲਾਭ ਪ੍ਰਾਪਤ ਕਰਨ ਦੇ ਕਕੋਝੇ ਯਤਨ ਕੀਤੇ ਜਾ ਰਹੇ ਹਨ। ਇਹੋ ਜਿਹੇ ਬਿਆਨ ਦਾਗ ਕੇ ਅਡਵਾਨੀ ਜੀ ਵਰਗੇ ਕੱਦਾਵਾਰ ਨੇਤਾ ਆਖਰਕਾਰ ਅਵਾਮ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਨ?

ਵੱਖ ਵਖ ਚਿੰਤਕਾਂ ਦੀ ਟਿੱਪਣੀਆਂ ਤੋਂ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਹਤਿਆ ਦੇ ਮਾਮਲੇ ਵਿਚ ਗ੍ਰਿਫਤਾਰ ਸ਼ੰਕਰਾਚਾਰੀਆ ਨੂੰ ਪੁਲਿਸ ਹਿਰਾਸਤ ਵਿਚ ਭੇਜਣ ਲਈ ਕਈ ਅਧਾਰ ਮੌਜੂਦ ਸਨ ਜਿਨ੍ਹਾਂ ਨੂੰ ਅਦਾਲਤ ਨੇ ਵੀ ਜਾਇਜ਼ ਠਹਿਰਾਇਆ ਹੈ। ਇਥੋਂ ਤਕ ਕਿ ਹੁਣ ਸੁਪਰੀਮ ਕੋਰਟ ਤੋਂ ਵੀ ਉਨ੍ਹਾਂ ਨੂੰ ਕੋਈ ਰਿਆਇਤ ਨਹੀਂ ਮਿਲ ਰਹੀ। ਕੀ ਭਾਜਪਾ ਨੇਤਾ ਅਜਿਹੇ ਮੁਦੇ ਤੇ ਦੇਸ਼ਵਿਆਪੀ ਅੰਦੋਲਨ ਦੇ ਨਾਂ ਤੇ ਦੇਸ਼ ਦੀ ਏਕਤਾ ਤੇ ਅਖਮਡਤਾ ਨੂੰ ਖਤੇ ਵਿਚ ਪਾਉਣ ਦੀ ਕੋਝੀ ਚਾਲ ਤਾਂ ਨਹੀਂ ਸਨ ਚਲ ਰਹੇ? ਕੀ ਇਹ ਅਦਾਲਤੀ ਫੈਸਲ਼ੇ ਦੀ ਅਣਦੇਖੀ ਨਹੀਂ? ਕੀ ਇਨ੍ਹਾਂ ਨੂੰ ਅਦਾਲਤ ਦੀ ਮਰਿਆਦਾ ਦਾ ਜ਼ਰਾ ਵੀ ਧਿਆਨ ਨਹੀਂ?

ਇਤਿਹਾਸ ਗਵਾਹ ਹੈ ਕਿ ਭਾਜਪਾ ਨੂੰ ਆਮ ਚੋਣਾਂ ਵਿਚ ਕਰਾਰੀ ਹਾਰ ਦੇ ਕੇ ਦੇਸ਼ ਦੇ ਲੋਕਾਂ ਨੇ ਹਿੰਦੂਤਵ ਦੇ ਪੱਤੇ ਨੂੰ ਪੂਰੀ ਤਰ੍ਹਾਂ ਨਕਾਰ ਦਿਤਾ ਹੈ। ਦੇਸ਼ਵਾਸੀਆਂ ਨੇ ਇਨ੍ਹਾਂ ਫਿਰਕੂ ਸੰਗਠਨਾਂ ਦੀ ਮੁੱਖਤਾ ਵਿਰੋਧੀ ਕਾਰਵਾਈਆਂ ਨੂੰ ਆਪਣੇ ਹੱਡੀਂ ਹੰਢਾਇਆਹੈ। ਮੋਦੀ ਵਰਗੇ ਨੇਤਾਵਾਂ ਤੇ ਹਜ਼ਾਰਾਂ ਲੋਕਾਂ ਨੂੰ ਕਤਲ ਕਰਵਾਉਣ ਦੇ ਇਲਜ਼ਾਮ ਸ਼ਰ੍ਹੇਆਮ ਲਗ ਚੁਕੇ ਹਨ। ਬੇਲਗਾਮ ਉਮਾ ਭਾਰਤੀ ਥਾਂ ਥਾਂ ਜ਼ਹਿਰ ਉਗਲਦੀ ਰਹੀ ਹੈ। ਮੰਦਰ ਮਸਜਿਦ ਵਾਵੇਲਾ ਜਿਉਂ ਦਾ ਤਿਉਂ ਨਹੀਂ। ਗੁਜਰਾਤ ਦੇ ਦੰਗੇ, ਦਿੱਲੀ ਦੰਗੇ, ਅਸਾਮ ਦੀ ਹਿੰਸਾ, ਪੰਜਾਬ ਦੇ ਕਾਲੇ ਦਿਨ, ਜੰਮੂ ਕਸ਼ਮੀਰ ਦਾ ਸੰਤਾਪ ਇਹ ਸਭ ਫਿਰਕੂ ਨਫਰਤ ਦੇ ਨਤੀਜੇ ਹਨ। ਜਿਨ੍ਹਾਂ ਨੂੰ ਸਮੇਂ ਸਮੇਂ ਸਿਰ ਇਹੋ ਜਿਹੇ ਫਿਰਕੂ ਤੇ ਵੋਟ ਬਟੋਰੂ ਸੰਗਠਨਾਂ ਨੇ ਪੱਟੇ ਪਾਏ ਹਨ। ਲੋਕਾਂ ਨੂੰ ਅਸਲੀ ਮੁਦਿਆਂ ਤੋਂ ਪਾਸੇ ਹਟਾਉਣ ਲਈ ਧਾਰਮਿਕ ਜਨੂੰਨੀਆਂ ਵਲੋਂ ਉਨ੍ਹਾਂ ਦੀਆਂ ਭਾਵਨਾਵਾਂ ਭੜਕਾ ਕੇ ਭਰਾ ਮਾਰ ਜੰਗ ਕਰਵਾਉਣ ਦੀ ਕੋਝੀਆਂ ਸਾਜਸ਼ਾਂ ਮਹਾਂਭਾਰਤ ਤੋਂ ਲੈ ਕੇ ਅਜ ਤਕ ਵੀ ਜਾਰੀ ਹਨ। ਜੋ ਫਿਰਕੂ ਪਾਰਟੀਆਂ ਧਰਮ ਤੇ ਸਿਆਸਤ ਨੂੰ ਇਕੋ ਫਰੰਟ ਤੋਂ ਚਲਾਉਣ ਦੀ ਵਕਾਲਤ ਕਰਦੀਆਂ ਹਨ ਉਹ ਲੋਕਾਂ ਦੀਆਂ ਦੁਸ਼ਮਣ ਨੰਬਰ ਇੱਕ ਹਨ। ਇਤਿਹਾਸ ਗਵਾਹ ਹੈ, ਸਮੇਂ ਸਮੇਂ ਸਿਰ ਦੁਨੀਆਂ ਭਰ ਵਿਚ ਇਨ੍ਹਾਂ ਧਾਰਮਿਕ ਜਨੂੰਨੀਆਂ ਨੇ ,ਮਿਹਨਤਕਸ਼ ਲੋਕਾਂ ਤੇ ਜੋ ਕਹਿਰ ਢਾਹਿਆ ਹੈ ਉਹ ਕਿਸੇ ਤੋਂ ਭੁਲਿਆ ਨਹੀਂ।

ਇਥੇ ਚੇਤੇ ਕਰਵਾਇਆ ਜਾਂਦਾ ਹੈ ਕਿ ਕਾਂਚੀ ਮੱਠ ਦੇ ਖਜ਼ਾਨਚੀ ਸੰਕਰਾਰਮਨ ਨੂੰ ਦਿਨ ਦਿਹਾੜੇ ਮੱਠ ਦੇ ਅੰਦਰ ਹੀ ਬੜੀ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ ਸੀ ਕਿਉਂਕਿ ਉਹ ਮੱਠ ਦੇ ਖਾਤੇ ਵਿਚੋਂ ਕਢਵਾਏ ਗਏ ਲੱਖਾਂ ਕਰੋੜਾਂ ਰੁਪਿਆਂ ਦਾ ਹਿਸਾਬ ਕਿਤਾਬ ਮੰਗਦਾ ਸੀ। ਪੁਲਿਸ ਨੇ ਇਸ ਸਬੰਧ ਵਿਚ ਕਈ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੋਇਆ ਸੀ ਜਿਨ੍ਹਾਂ ਪਾਸੋਂ ਢੇਰ ਸਾਰੇ ਸਬੂਤ ਇਕਠੇ ਕਰਨ ਉਪਰੰਤ ਹੀ ਮੱਠ ਦੇ ਮੁਖੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੁਣ ਤਾਂ ਇਹ ਕਤਲ ਦੇ ਮੁਖ ਮੁਲਜ਼ਮ ਅਪੂ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ ਹੈ। ਹਰ ਮੁਲਾਜ਼ਮ ਦੀ ਤਰ੍ਹਾਂ ਸ਼ੰਕਰਾਚਾਰੀਆ ਨੇ ਵੀ ਪੁਲਿਸ ਤੇ ਬੇਯਕੀਨੀ ਦਾ ਪ੍ਰਗਟਾਵਾ ਕਰਦੇ ਹੋਇਆ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਪੁਲਿਸ ਉਸ ਤੇ ਕੇਸ ਥੋਪ ਰਹੀ ਹੈ।

ਭਾਜਪਾ ਵਲੋਂ ਖੜ੍ਹੇ ਕੀਤੇ ਵਾਵੇਲੇ ਤੋਂ ਇਸ ਦਾ ਕਿਰਦਾਰ ਜੱਗ ਜ਼ਾਹਰ ਹੋਇਆ ਹੈ ਕਿ ਆਪਣੇ ਸੌੜੇ ਸਿਆਸੀ ਹਿਤਾਂ ਲਈ ਇਹ ਮੌਕਾਪ੍ਰਸਤ ਰਾਜਨਿਤਕ ਆਗੂ ਆਪਣੇ ਅਹੁਦੇ ਦੀ ਕਿਵੇਂ ਕੁਵਰਤੋਂ ਕਰਦੇ ਆ ਰਹੇ ਹਨ।

ਮਿਹਨਤਕਸ਼ ਲੋਕਾਂ ਤੇ ਜਮਹੂਰੀ ਜਥੇਬੰਦੀਆ ਨੂੰ ਚਾਹੀਦਾ ਹੈ ਕਿ ਇਨ੍ਹਾਂ ਸਮਾਜ ਵਿਰੋਧੀ ਤਤਾਂ ਦੇ ਹਥਕੰਡਿਆਂ ਦਾ ਸਿਕਾਰ ਨਾ ਬਣਨ ਤੇ ਆਪਸੀ ਭਾਈਚਾ ਕਾਇਮ ਰਖਦੇ ਹੋਇਆ ਸ਼ਾਂਤੀ ਬਣਾਈ ਰਖਣ। ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ ਕਿ ਉਹ ਇਹੋ ਜਿਹੇ ਫਿਰਕੂ ਸੰਗਠਨਾਂ ਦੇ ਅੰਦੋਲਨ ਦ੍ਰਿੜ੍ਹਤਾ ਨਾਲ ਅਸਫਲ ਕਰੇ ਤੇ ਨਿਆਂਪਾਲਿਕਾ ਵਿਚ ਕੀਤੀ ਜਾ ਰਹੀ ਦਖਲਅੰਦਾਜ਼ੀ ਨੂੰ ਰੋਕੇ। ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਧਰਮ ਦੇ ਠੇਕੇਦਾਰਾਂ ਤੋਂ ਹੀ ਖਤਰਾ ਹੈ ਜਾਂ ਫਿਰ ਮੌਕਾਪ੍ਰਸਤ ਰਾਜਨੀਤਕ ਲੋਕਾਂ ਤੋਂ। ਵੈਸੇ ਇਨ੍ਹਾਂ ਦੇ ਅੰਦੋਲਨ ਨੂੰ ਕੋਈ ਹੁੰਗਾਰਾ ਨਹੀਂ ਮਿਲਿਆ, ਇਸ ਕਰਕੇ ਭਾਰਤ ਵਾਸੀ ਵਧਾਈ ਦੇ ਪਾਤਰ ਹਨ।


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com