 |
|
ਦਲਬੀਰ
ਸਿੰਘ |
ਉਸ
ਦੀ ਗੱਲ ਕਿੰਨੀ ਸਹੀ ਸੀ।
ਕਹਿੰਦਾ ਕਿ ਕਿ
ਕਿਸੇ ਸੋਹਣੀ ਨਾਰ ਨੂੰ ਦੇਖ ਕੇ ਜਿਵੇਂ ਕੋਈ ਨੱਢਾ ਆਹ ਭਰਦਾ ਹੈ ਉਸ ਤੋਂ ਹੀ ਤਾਂ
ਪਤਾ ਲਗਦਾ ਹੈ ਕਿ ਨਾਰ ਕਿੰਨੀ ਸੋਹਣੀ ਹੈ।
ਪਰ ਕੋਈ ਨਾਰ ਕਿੰਨੀ
ਸੋਹਣੀ ਹੈ,
ਇਸ ਦਾ ਪਤਾ ਸਿਰਫ ਇਸ ਗੱਲ
ਤੋਂ ਹੀ ਨਹੀਂ ਲਗਦਾ ਕਿ ਉਸ ਨੂੰ ਦੇਖ ਕੇ ਕੋਈ ਨੱਢਾ ਕਿੰਨਾ ਕੁ ਹਉਕਾ ਭਰਦਾ ਹੈ।
ਇਸ ਦਾ ਪਤਾ ਇਸ ਗੱਲ
ਤੋਂ ਲਗਦਾ ਹੈ ਕਿ ਕਿਸੇ ਨਾਰ ਨੂੰ ਦੇਖ ਕੇ ਕਿੰਨੇ ਜਵਾਨ ਹਉਕੇ ਭਰਦੇ ਹਨ।
ਇਹ ਗੱਲ ਕਿਸ ਨੇ
ਕਹੀ?
ਇਸ ਦੇ ਵਿਸਥਾਰ ਵਿਚ ਜਾਣ ਦੀ
ਲੋੜ ਨਹੀਂ।
ਇਹ ਕੋਈ ਵੀ ਹੋ
ਸਕਦਾ ਹੈ।
ਬਹੁਤੇ ਖਲਜਗਣ ਤੋਂ ਬਚਣ ਲਈ
ਭਾਵੇਂ ਮੁਰਾਰੀ ਨੂੰ ਹੀ ਮੰਨ ਲਵੋ।
ਪਰ ਸਵਾਲ ਇਹ ਹੈ ਕਿ
ਹਉਕੇ ਭਰਨ ਦਾ ਕੰਮ ਉਸ ਨੱਢੇ ਨੂੰ ਕਿਉਂ ਕਰਨਾ ਪੈ ਰਿਹਾ ਹੈ ਜਿਸ ਬਾਰੇ ਕਥਾ
ਕਹਾਣੀਆਂ ਵਿਚ ਕਿਹਾ ਜਾਂਦਾ ਹੈ ਕਿ ਉਹ ਬਹੁਤ ਹੀ ਬਹਾਦਰ ਅਤੇ ਜਾਂਬਾਜ਼ ਹੁੰਦਾ ਹੈ?
ਪੰਜਾਬ ਦੇ ਕਿੱਸਿਆਂ
ਨੂੰ ਲਵੋ ਜਾਂ ਹੋਰ ਕਥਾਵਾਂ ਨੂੰ,
ਪੜ੍ਹਦਿਆਂ ਇਹ ਪਤਾ
ਲਗੇਗਾ ਕਿ ਜਿੰਨੇ ਹਉਕੇ ਨਾਇਕਾ ਨੇ ਲਏ ਹਨ ਉਸ ਤੋਂ ਕਿਤੇ ਵੱਧ ਨਾਇਕ ਨੇ ਲਏ ਸਨ।
ਜਿੰਨੇ ਸਿਰਹਾਣੇ
ਹੰਝੂਆਂ ਨਾਲ ਨਾਇਕਾ ਨੇ ਭਿਉਂਵੇਂ ਸਨ ਉਸ ਤੋਂ ਘੱਟ ਨਾਇਕ ਨੇ ਵੀ ਨਹੀਂ ਸਨ
ਭਿਉਂਵੇਂ।
ਮੈਨੂੰ ਤਾਂ ਇਹ ਪਤਾ
ਹੀ ਨਹੀਂ ਲੱਗਾ ਕਿ ਇਸ਼ਕ ਵਿਚ ਝਨਾਵਾਂ ਨੂੰ ਤਰਨ ਵਾਲੀਆਂ ਨਾਇਕਾਵਾਂ ਘੱਟ ਕਿਉਂ
ਰੋਂਦੀਆਂ ਰਹੀਆਂ ਹਨ ਅਤੇ ਆਪਣੇ ਆਪ ਨੂੰ ਸ਼ੇਰ ਮਰਦ ਕਹਿਣ ਵਾਲੇ ਆਸ਼ਕ ਕਿਉਂ ਵਧੇਰੇ
ਰੋਂਦੇ ਰਹੇ ਹਨ?
ਗਿਆਨੀ ਲਾਲ ਸਿੰਘ ਹੁਰੀਂ
ਪੰਜਾਬੀ ਯੁਨੀਵਰਸਿਟੀ ਪਟਿਆਲਾ ਵਿਚ ਪੰਜਾਬੀ ਕਿੱਸਿਆਂ ਨੂੰ ਪੜ੍ਹਾਉਂਦੇ ਹੋਏ ਕਿਹਾ
ਕਰਦੇ ਸਨ ਕਿ ਪੰਜਾਬੀ ਨਾਇਕ ਅਸਲ ਵਿਚ ਨਾਇਕਾਵਾਂ ਨਾਲੋਂ ਕਮਜ਼ੋਰ ਸਿੱਧ ਹੁੰਦੇ ਹਨ।
ਉਹ ਆਮ ਤੌਰ ਉਤੇ
ਬਾਰਾਂ ਬਾਰਾਂ ਸਾਲ ਮੱਝਾਂ ਚਾਰਨ ਜਾਂ ਮੱਛੀਆਂ ਫੜ ਫੜ ਲਿਆਉਣ ਦੇ ਬਾਦ ਵੀ ਏਨਾ
ਹੌਸਲਾ ਨਹੀਂ ਸਨ ਕਰ ਸਕਦੇ ਕਿ ਆਪਣੀ ਪਰੇਮਕਾ ਦੀ ਬਾਂਹ ਫੜ ਸਕਣ।
ਬਹੁਤੀ ਵਾਰੀ ਇਸਤਰੀ
ਜਾਂ ਪਰੇਮਕਾ ਨੂੰ ਹੀ ਅੱਗੇ ਹੋ ਕੇ ਇਸ਼ਕ ਦੀ ਬਾਂਹ ਫੜਨੀ ਪੈਂਦੀ ਸੀ।
ਕਿਸੇ ਬੰਦੇ ਅਰਥਾਤ
ਮਰਦ ਨੂੰ ਕਿਸੇ ਔਰਤ ਵਿਚ ਸਭ ਤੋਂ ਚੰਗੀ ਕੀ ਗੱਲ ਲਗਦੀ ਹੈ?
ਇਸ ਦਾ ਪਹਿਲਾ ਜਵਾਬ
ਇਹੀ ਹੋਵੇਗਾ- ਸੂਰਤ।
ਸਭ ਕੁਝ ਸੂਰਤ ਤੋਂ
ਹੀ ਸ਼ੁਰੂ ਹੁੰਦਾ ਹੈ।
ਜਦੋਂ ਸੂਰਤ ਦੀ
ਚਰਚਾ ਹੁੰਦੀ ਹੈ ਉਦੋਂ ਇਹ ਸਵਾਲ ਉਠਦਾ ਹੈ ਕਿ ਸੂਰਤ ਵਿਚ ਕੀ?
ਇਸ ਸਬੰਧ ਵਿਚ
ਕਿੱਸਾਕਾਰਾਂ ਨੂੰ ਹੀ ਚੇਤੇ ਕੀਤਾ ਜਾਵੇ ਤਾਂ ਸਫਿਆਂ ਦੇ ਸਫੇ ਭਰ ਜਾਣ।
ਫਿਰ ਵੀ ਜੇ ਸਿਰਫ
ਇਕ ਖਾਸ ‘ਚੀਜ਼’
ਤਕ ਹੀ ਸੀਮਤ ਕਰਨਾ
ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਇਸਤਰੀ ਦੀਆਂ ਗੱਲ੍ਹਾਂ ਵਿਚ ਪੈਂਦੇ ਟੋਏ ਉਸ
ਨੂੰ ਬਹੁਤ ਹੀ ਚੰਗੇ ਲਗਦੇ ਹਨ ਅਤੇ ਉਸ ਦੇ ਮਨ ਨੂੰ ਭਰਮਾਉਂਦੇ ਹਨ।
ਇਸੇ ਲਈ ਤਾਂ
ਕਿੱਸਾਕਾਰਾਂ ਹੀ ਨਹੀਂ ਸਗੋਂ ਅੱਜ ਦੇ ਗੀਤ ਲੇਖਕਾਂ ਨੇ ਵੀ ਇਸਤਰੀ ਦੀਆਂ ਗੱਲ੍ਹਾਂ
ਦੇ ਟੋਇਆਂ ਦੀ ਤਰਾਂ ਤਰਾਂ ਨਾਲ ਉਸਤਤ ਕੀਤੀ ਹੈ।
ਕਈ ਵਾਰੀ ਕੋਈ ਐਸੀ
ਗੱਲ ਕਿਸੇ ਵਲੋਂ ਕੀਤੀ ਜਾਂਦੀ ਹੈ ਜਿਸ ਨੂੰ ਲੰਬਾ ਸਮਾਂ ਚੇਤੇ ਰਖਿਆ ਜਾਂਦਾ ਹੈ।
ਕਿਸੇ ਗੱਲ ਨੂੰ
ਕਹਾਵਤ ਬਣਨ ਲਈ ਸਦੀਆਂ ਨਹੀਂ ਤਾਂ ਦਹਾਕੇ ਤਾਂ ਲਗਦੇ ਹੀ ਹਨ।
ਪਰ ਕਈ ਵਾਰੀ ਤਾਂ
ਉਹ ਗੱਲ ਵੀ ਇਕ ਕਹਾਵਤ ਦਾ ਰੂਪ ਵੀ ਧਾਰਨ ਕਰ ਜਾਂਦੀ ਹੈ ਜਿਹੜੀ ਹੁਣੇ ਹੁਣੇ ਹੀ
ਕੀਤੀ ਗਈ ਹੋਵੇ।
ਇਸ ਸਬੰਧ ਵਿਚ
ਰੰਗੀਲੇ ਸਿਆਸਤਦਾਨ,
ਲੋਕਾਂ ਨਾਲ ਜੁੜੇ
ਹੋਏ ਨੇਤਾ ਅਤੇ ਭਾਰਤ ਦੇ ਰੇਲ ਮੰਤਰੀ ਸ੍ਰੀ ਲਾਲੁ ਪਰਸਾਦ ਯਾਦਵ ਵਲੋਂ ਕੁਝ ਸਾਲ
ਪਹਿਲਾਂ ਕਹੀ ਗਈ ਇਕ ਗੱਕ ਖਾਸ ਤੌਰ ਉਤੇ ਜ਼ਿਕਰਯੋਗ ਹੈ।
ਇਹ ਹੁਣ ਇਕ ਕਹਾਵਤ
ਵਰਗੀ ਹੀ ਹੋ ਗਈ ਹੈ ਅਤੇ ਇਸ ਨੂੰ ਵਾਰ ਵਾਰ ਦੁਹਰਾਇਆ ਜਾ ਰਿਹਾ ਹੈ।
ਚੋਣਾਂ ਦੌਰਾਨ
ਸਿਆਸਤਦਾਨ ਬਹੁਤ ਕੁਝ ਬੋਲਦੇ ਹਨ।
ਅਜਿਹੀ ਹੀ ਇਕ ਚੋਣ
ਰੈਲੀ ਵਿਚ ਸ੍ਰੀ ਲਾਲੂ ਨੇ ਕਿਹਾ ਸੀ ਕਿ ਉਹ ਬਿਹਾਰ ਦੀਆਂ ਸੜਕਾਂ ਨੂੰ ਹੇਮਾ
ਮਾਲਿਨੀ ਦੀਆਂ ਗੱਲ੍ਹਾਂ ਵਰਗੀਆਂ ਬਣਾ ਦੇਣੇਗੇ।
ਦੂਜੇ ਸ਼ਬਦਾਂ ਵਿਚ
ਉਹ ਕਹਿ ਰਹੇ ਸਨ ਕਿ ਬਿਹਾਰ ਦੀਆਂ ਸੜਕਾਂ ਬਹੁਤ ਹੀ ਮੁਲਾਇਮ ਅਰਥਾਤ ਮਲਾਈਦਾਰ
ਬਣਾਈਆਂ ਜਾਣਗੀਆਂ।
ਕੁਝ ਸਮੇਂ ਬਾਦ
ਹੇਮਾ ਮਾਲਿਨੀ ਵੀ ਉਥੇ ਪਹੁੰਚ ਗਈ।
ਉਹ ਲਾਲੂ ਦੀ
ਵਿਰੋਧੀ ਪਾਰਟੀ ਵਲੋਂ ਗਈ ਸੀ।
ਉਹ ਜਾ ਕੇ ਲੋਕਾਂ
ਤੋਂ ਪੁੱਛਣ ਲੱਗੀ ਕਿ ਮੇਰੀਆਂ ਗੱਲ੍ਹਾਂ ਵਰਗੀ ਸੜਕ ਕਿਥੇ ਹੈ?
ਲਾਲੂ ਦੇ ਕਿਸੇ
ਚੇਲੇ ਦਾ ਜਵਾਬ ਸੀ ਕਿ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਿਚ ਵੀ ਟੋਏ ਹਨ ਅਤੇ
ਬਿਹਾਰ ਦੀਆਂ ਸੜਕਾਂ ਵਿਚ ਵੀ।
ਫਿਰ ਇਹ ਸੜਕਾਂ ਉਸ
ਦੀਆਂ ਗੱਲ੍ਹਾਂ ਵਰਗੀਆਂ ਹੋਈਆਂ ਕਿ ਨਹੀਂ?
ਹੈ ਕੋਈ ਤੋੜ ਇਸ
ਦਲੀਲ ਦਾ?
ਕਈ ਵਾਰੀ ਇਸ ਤਰਾਂ
ਵੀ ਹੁੰਦਾ ਹੈ ਕਿ ਗੱਲ ਹੁੰਦੀ ਲਾਹੌਰ ਦੀ ਹੈ ਅਤੇ ਸ਼ੁਰੂ ਪਿਸ਼ੌਰ ਦੀ ਹੋ ਜਾਂਦੀ ਹੈ।
ਕਈ ਵਾਰੀ ਐਸਾ ਵੀ
ਹੋਇਆ ਹੈ ਕਿ ਕਿਸੇ ਵਿਸ਼ੇ ਬਾਰੇ ਲਿਖਣ ਲਈ ਉਤਸ਼ਾਹ ਜਾਂ ਹੁਲਾਰਾ ਕਿਸੇ ਐਸੀ ਗੱਲ
ਤੋਂ ਮਿਲਦਾ ਹੈ ਜਿਸ ਦਾ ਉਸ ਨਾਲ ਕੋਈ ਵੀ ਵਾਹ ਨਹੀਂ ਹੁੰਦਾ।
ਅੱਜ ਦੀ ਹੀ ਗੱਲ
ਲਵੋ।
ਗੋਰੀਆਂ ਗੱਲ੍ਹਾਂ ਵਿਚ
ਟੋਇਆਂ ਬਾਰੇ ਲਿਖਣ ਲਈ ਪਰੇਰਨਾ ਜਿਸ ਗੱਲ ਤੋਂ ਮਿਲੀ ਹੈ ਉਸ ਨੂੰ ਜਾਣ ਕੇ ਤੁਸੀਂ
ਵੀ ਹੈਰਾਨ ਹੋ ਜਾਵੋਗੇ।
ਹੋਇਆ ਇਹ ਕਿ ਸਾਡੇ
ਉਤੇ ਕੋਈ ਮੁਕੱਦਮਾ ਬਣ ਗਿਆ।
ਉਸ ਦੀ ਪੇਸ਼ੀ ਲਈ ਹਰ
ਮਹੀਨੇ ਦੋ ਮਹੀਨੇ ਮਗਰੋਂ ਸਿਰਸਾ ਦੀ ਅਦਾਲਤ ਵਿਚ ਪੇਸ਼ ਹੋਣਾ ਪੈਂਦਾ ਹੈ।
ਅਜਿਹਾ ਕਰਦਿਆਂ ਦਸ
ਸਾਲ ਹੋ ਗਏ ਹਨ।
ਕੇਸ ਦੀਆਂ ਤਰੀਕਾਂ
ਉਤੇ ਤਰੀਕਾਂ ਪੈ ਰਹੀਆਂ ਹਨ।
ਭਾਰਤ ਦਾ ਅਦਾਲਤੀ
ਸਿਸਟਮ ਐਸਾ ਹੈ ਕਿ ਅਦਾਲਤ ਵਿਚ ਕੋਈ ਕਾਰਵਾਈ ਭਾਵੇਂ ਹੋਵੇ ਜਾਂ ਨਾ,
ਜਿੰਨੀ ਦੇਰ ਤਕ ਜੱਜ
ਕੋਈ ਫੈਸਲਾ ਨਹੀਂ ਕਰ ਦਿੰਤਾ ਓਨੀ ਦੇਰ ਤਕ ਮੁਲਜ਼ਮਾਂ ਨੂੰ ਅਦਾਲਤ ਵਿਚ ਹਾਜ਼ਰੀ
ਜ਼ਰੂਰ ਹੀ ਭਰਨੀ ਪਵੇਗੀ।
ਇਸ ਗੱਲ ਨਾਲ ਕੋਈ
ਫਰਕ ਨਹੀਂ ਪੈਂਦਾ ਕਿ ਮੁਕੱਦਮਾ ਸੱਚਾ ਹੈ ਜਾਂ ਝੂਠਾ।
ਇਸ ਗੱਲ ਨੂੰ ਵੀ
ਜਾਨਣ ਵਾਲੇ ਜਾਣਦੇ ਹਨ ਕਿ ਬਹੁਤੇ ਮੁਕੱਦਮੇ ਝੂਠੇ ਹੀ ਹੁੰਦੇ ਹਨ।
ਪੁਲੀਸ ਕੋਈ
ਮੁੱਕਦਮਾ ਕਿਵੇਂ ਬਣਾਉਂਦੀ ਜਾਂ ਵਿਗਾੜਦੀ ਹੈ,
ਇਸ ਦੀ ਚਰਚਾ ਫਿਰ
ਕਿਸੇ ਸਮੇਂ ਕਰਾਂਗੇ।
ਵੈਸੇ ਜਿਨ੍ਹਾਂ ਨੂੰ
ਇਸ ਤਰਾਂ ਦਾ ਨਿਜੀ ਤਜਰਬਾ ਨਹੀਂ ਹੋਇਆ ਉਹ ਮਿਤਰ ਸੈਨ ਮੀਤ ਦੀਆਂ ਤਿੱ੍ਰਕੜੀ
ਕਿਤਾਬਾਂ ਪੜ੍ਹ ਲੈਣ।
ਕਾਫੀ ਚਾਨਣ ਹੋ
ਜਾਵੇਗਾ।
ਮੇਰਾ ਤਜਰਬਾ ਇਹੀ ਹੈ ਕਿ
ਭਾਰਤ ਵਿਚ ਪੁਲੀਸ ਆਪਣੀ ਕਿੜ ਕੱਢਣ ਲਈ ਐਸਾ ਮੁਕੱਦਮਾ ਬਣਾ ਸਕਦੀ ਹੈ ਜਿਸ ਦਾ
ਸਿੱਟਾ ਤਾਂ ਭਾਵੇਂ ਮੁਲਜ਼ਮਾਂ ਦੇ ਬਰੀ ਹੋਣ ਵਿਚ ਹੀ ਨਿਕਲਣਾ ਹੋਵੇ ਪਰ ਉਸ ਨਾਲ
ਉਨਾਂ ਦੀ ਖੁਆਰੀ ਹੋ ਸਕਦੀ ਹੈ।
ਹੋ ਸਕਦੀ ਹੀ ਨਹੀਂ
ਸਗੋਂ ਹੁੰਦੀ ਵੀ ਹੈ।
ਇਹ ਵੀ ਜਾਨਣ ਵਾਲੀ
ਗੱਲ ਹੈ ਕਿ ਅਦਾਲਤਾਂ ਦੀ ਸਦੀਆਂ ਤੋਂ ਐਸੀ ਭਾਸ਼ਾ ਚਲੀ ਆ ਰਹੀ ਹੈ ਕਿ ਜਾਂ ਤਾਂ
ਪੁਲੀਸ ਨੂੰ ਇਸ ਦੀ ਸ਼ਮਝ ਹੁੰਦੀ ਹੈ ਅਤੇ ਜਾਂ ਫਿਰ ਵਕੀਲਾਂ ਨੂੰ।
ਇਸੇ ਕਾਰਨ ਹੀ
ਬਹੁਤੀ ਵਾਰੀ ਮੁਲਜ਼ਮਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਨ੍ਹਾਂ ਉਤੇ ਬਣਾਏ ਗਏ ਕੇਸ
ਦਾ ਅਸਲ ਮੁੱਦਾ ਕੀ ਹੈ।
ਅਦਾਲਤੀ ਕਾਰਵਾਈ ਦੀ
ਗੱਲ ਚੱਲੀ ਹੀ ਹੈ ਤਾਂ ਇਹ ਦੱਸਣ ਵਿਚ ਵੀ ਕੋਈ ਗ਼ਲਤ ਗੱਲ ਨਹੀਂ ਹੋਣੀ ਕਿ ਭਾਰਤੀ
ਨਿਆਂ ਸਿਸਟਮ ਕਹਿੰਦਾ ਹੈ ਕਿ ਜਦੋਂ ਤਕ ਅਦਾਲਤ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ
ਦਿੰਦੀ ਉਦੋਂ ਤਕ ਉਹ ਮੁਲਜ਼ਮ ਤਾਂ ਹੈ ਪਰ ਮੁਜਰਮ ਨਹੀਂ।
ਪਰ ਇਹ ਸਾਬਤ ਕਰਨਾ
ਮੁਲਜ਼ਮ ਦਾ ਕੰਮ ਹੈ ਕਿ ਉਹ ਦੋਸ਼ੀ ਨਹੀਂ ਅਤੇ ਕਿ ਉਸ ਉਤੇ ਪਾਇਆ ਗਿਆ ਮੁਕੱਦਮਾ
ਝੂਠਾ ਹੈ।
ਇਸ ਕੰਮ ਵਿਚ ਉਸ ਦਾ ਕਿੰਨਾ
ਸਮਾਂ ਅਤੇ ਪੈਸਾ ਬਰਬਾਦ ਹੁੰਦਾ ਹੈ,
ਇਸ ਨਾਲ ਕਿਸੇ ਨੂੰ
ਕੋਈ ਸਰੋਕਾਰ ਨਹੀਂ।
ਇਕ ਪਾਸੇ ਵਕੀਲ ਉਸ
ਨੂੰ ਲੁੱਟਦੇ ਹਨ ਅਤੇ ਦੂਜੇ ਪਾਸੇ ਅਦਾਲਤਾਂ ਦੇ ਮੁਲਾਜ਼ਮ।
ਆਮ ਤੌਰ ਉਤੇ ਕਿਹਾ
ਜਾਂਦਾ ਹੈ ਕਿ ਅਦਾਲਤਾਂ ਵਿਚ ਕੋਈ ਵੀ ਕੰਮ ਕਰਵਾਉਣਾ ਹੋਵੇ,
ਪੈਸੇ ਦੇ ਜ਼ੋਰ ਨਾਲ
ਕਰਵਾਇਆ ਜਾ ਸਕਦਾ ਹੈ।
ਇਥੋਂ ਤਕ ਕਿ ਪੰਜਾਹ
ਰੁਪਏ ਦੇ ਕੇ ਕਿਸੇ ਵੀ ਮੁਕੱਦਮੇ ਨੂੰ ਕਿੰਨਾ ਵੀ ਲਮਕਾਇਆ ਜਾ ਸਕਦਾ ਹੈ।
ਜੇ ਇਤਬਾਰ ਨਹੀਂ
ਤਾਂ ਕਿਸੇ ਦਿਨ ਕਿਸੇ ਵੀ ਅਦਾਲਤ ਦਾ ਚੱਕਰ ਲਾ ਕੇ ਦੇਖ ਲੈਣਾ
ਸੋ ਹੋਇਆ ਇਹ ਕਿ ਤਰੀਕ ਭੁਗਤਣ ਲਈ ਚੰਡੀਗੜ ਤੋਂ ਸਿਰਸਾ ਜਾਂਦੇ ਹੋਏ ਕਾਫੀ ਸ਼ਹਿਰਾਂ
ਕਸਬਿਆਂ ਵਿਚੋਂ ਲੰਘਣਾ ਪੈਂਦਾ ਹੈ।
ਇਸ ਵਿਚ ਪਟਿਆਲਾ ਵੀ
ਹੈ,
ਭਵਾਨੀਗੜ੍ਹ ਵੀ,
ਸੁਨਾਮ ਵੀ ਹੈ,
ਮਾਨਸਾ ਵੀ,
ਝੂਨੀਰ ਵੀ ਅਤੇ
ਸਰਦੂਲਗੜ੍ਹ ਵੀ।
ਹੋਰ ਵੀ ਬਹੁਤ ਸ਼ਹਿਰ
ਹਨ ਪਰ ਇਨ੍ਹਾਂ ਦਾ ਜ਼ਿਕਰ ਸਿਰਫ ਨਾਵਾਂ ਦੀ ਗਿਣਤੀ ਵਿਚ ਹੀ ਵਾਧਾ ਕਰੇਗਾ।
ਇਨਾਂ ਵਿਚੋਂ
ਲੰਘਦਿਆਂ ਸਭ ਤੋਂ ਵੱਡਾ ਇੰਕਸ਼ਾਫ ਇਹ ਹੁੰਦਾ ਹੈ ਕਿ ਯਾਤਰੀਆਂ ਜਾਂ ਮਹਿਮਾਨਾਂ ਦੀ
ਆਉ ਭਗਤ ਕਰਨ ਲਈ ਮਸ਼ਹੂਰ ਪੰਜਾਬ ਨਿਵਾਸੀ ਹੁਣ ਬਹੁਤ ਹੀ ਕੋਰੇ ਅਤੇ ਨਿਰਮੋਹੇ ਹੋਈ
ਜਾਂਦੇ ਹਨ।
ਇਸ ਸਬੰਧ ਵਿਚ ਨਾ
ਤਾਂ ਝੂਨੀਰ ਦੇ ਵਾਸੀ ਹੀ ਬਰੀ ਹੋ ਸਕਦੇ ਹਨ ਅਤੇ ਨਾ ਸਰਦੂਲਗੜ ਦੇ ਅਤੇ ਨਾ ਹੀ
ਹੋਰ ਸ਼ਹਿਰਾਂ ਕਸਬਿਆਂ ਦੇ।
ਇਨਾਂ ਥਾਵਾਂ ਦੀਆਂ
ਪੰਚਾਇਤਾਂ ਜਾਂ ਨਗਰ ਪਾਲਿਕਾਵਾਂ ਬਾਰੇ ਤਾਂ ਕੁਝ ਨਾ ਹੀ ਕਿਹਾ ਜਾਵੇ ਤਾਂ ਚੰਗਾ
ਹੈ ਕਿਉਂਕਿ ਲਗਦਾ ਹੈ ਕਿ ਇਹ ਅੱਵਲ ਤਾਂ ਹੈ ਹੀ ਨਹੀਂ।
ਜੇ ਹਨ ਤਾਂ ਫਿਰ
ਸੁੱਤੀਆਂ ਪਈਆਂ ਹਨ।
ਆਮ ਲੋਕ ਤਾਂ ਭਲਾ
ਕਿਉਂ ਜਾਗਣ?
ਉਨਾਂ ਨੂੰ ਜਾਗਣ ਦੀ ਕੀ ਲੋੜ
ਹੈ
ਬਹੁਤੀ ਲੰਬਾਈ ਤਕ ਖਿੱਚਣ ਦੀ ਥਾਂ ਏਨੀ ਕੁ ਗੱਲ ਹੀ ਕਹਿਣੀ ਕਾਫੀ ਹੈ ਕਿ ਇਨਾਂ
ਕਸਬਿਆਂ ਵਿਚੋਂ ਲੰਘਦੇ ਸਮੇਂ ਮੇਰੇ ਵਰਗੇ ਉਸ ਬੰਦੇ ਨੂੰ ਵੀ ਰੱਬ ਚੇਤੇ ਆ ਜਾਂਦਾ
ਹੈ ਜਿਹੜਾ ਸਮਝਦਾ ਹੈ ਕਿ ਰੱਬ ਰੁੱਬ ਕੋਈ ਨਹੀਂ ਹੁੰਦਾ।
ਸੜਕ ਤਾਂ ਖਬਰੇ ਹੈ
ਹੀ ਨਹੀਂ।
ਜਿਹੜੀ ਮਿੱਟੀ ਕਦੀ ਪਾਈ ਵੀ
ਗਈ ਹੋਣੀ ਹੈ ਉਸ ਵਿਚ ਜਿੰਨੇ ਟੋਏ ਹਨ ਉਨਾਂ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ
ਕਿ ਇਹ ਟੋਏ ਜਾਣ ਬੁੱਝ ਕੇ ਪਾਏ ਗਏ ਹਨ।
ਜੇ ਵੈਸੇ ਹੀ ਪਏ ਹਨ
ਤਾਂ ਫਿਰ ਇਨਾਂ ਸ਼ਹਿਰਾਂ ਦੇ ਲੋਕ ਸੱਚਮੁਚ ਹੀ ਸੁੱਤੇ ਪਏ ਹਨ।
ਲਗਦਾ ਨਹੀਂ ਕਿ
ਉਨਾਂ ਨੂੰ ਇਨਾਂ ਟੋਇਆਂ ਤੋਂ ਕੋਈ ਤਕਲੀਫ ਹੁੰਦੀ ਹੈ।
ਲਾਲੂ ਯਾਦਵ ਨੇ ਤਾਂ
ਐਲਾਨ ਕਰਕੇ ਬਿਹਾਰ ਦੀਆਂ ਸੜਕਾਂ ਨੂੰ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਰਗੀਆਂ
ਬਣਾਇਆ ਸੀ।
ਸਾਡੇ ਲੋਕਾਂ ਨੂੰ
ਤਾਂ ਐਲਾਨ ਕਰਨ ਦੀ ਵੀ ਲੋੜ ਨਹੀਂ ਪਈ।
ਉਨ੍ਹਾਂ ਤਾਂ ਵੈਸੇ
ਹੀ ਇਨਾਂ ਨੂੰ ਟੋਇਆਂ ਵਾਲੀਆਂ ਗੱਲ੍ਹਾਂ ਵਰਗੀਆਂ ਬਣਾ ਦਿਤਾ ਹੈ।
ਖਬਰੇ ਇਨਾਂ ਟੋਇਆਂ
ਦੀ ਨਾਰ ਦੀਆਂ ਗੱਲ੍ਹਾਂ ਵਿਚਲੇ ਟੋਇਆਂ ਨਾਲ ਤੁਲਨਾ ਕਰਕੇ ਹੀ ਇਨਾਂ ਨੂੰ ਭਰਨ ਲਈ
ਕੋਈ ਤਰੱਦਦ ਨਹੀਂ ਕੀਤਾ ਜਾਂਦਾ
ਉਸ ਦੀ ਗੱਲ ਸੱਚਮੁਚ ਹੀ ਸਹੀ ਸੀ ਕਿ ਜਿਵੇਂ ਸੋਹਣੀ ਨਾਰ ਨੂੰ ਦੇਖ ਕੇ ਨੱਢਾ ਆਹ
ਭਰਦਾ ਹੈ ਉਵੇਂ ਹੀ ਸੜਕ ਨੂੰ ਦੇਖ ਕੇ ਮੁਸਾਫਰ ਹਉਕਾ ਲੈਂਦਾ ਹੈ।
ਮੁਹਾਵਰੇ ਇਸ ਤਰਾਂ
ਹੀ ਤਾਂ ਬਣਦੇ ਹਨ!
|