
ਹੁਣ
ਸਮਾਂ ਆ ਗਿਆ ਹੈ ਕਿ ਕਸਮੀਰ ਮੁੱਦੇ ਦਾ ਮੁਲਾਂਕਣ ਕੀਤਾ ਜਾਵੇ।
ਭਾਰਤ
ਅਤੇ ਪਾਕਿਸਤਾਨ ਦਰਮਿਆਨ ਗੱਲਬਾਤ ਦਾ ਅਹਿਮ ਮੁੱਦਾ ਹੋਣ ਦੇ ਬਾਵਜੂਦ ਦੋਹਾਂ ਦੇਸ਼ਾਂ
ਦਰਮਿਆਨ ਗੱਲਬਾਤ ਵਿਚ ਲੋਕ ਸਭਾ ਚੋਣਾਂ ਕਾਰਨ ਇਕ ਆਰਜ਼ੀ ਠਹਿਰਾਅ ਜਿਹਾ ਆ ਗਿਆ ਸੀ।
ਹੁਣ
ਇਸ ਗਲਬਾਤ ਨੂੰ ਮੁੜ ਅਗੇ ਵਧਾਉਣ ਦੀ ਪ੍ਰਕਿਰਿਆ ਨੂੰ ਡਾਕਟਰ ਮਨਮੋਹਨ ਸਿੰਘ
ਪ੍ਰਵੇਜ਼ ਮੁਸ਼ੱਰਫ ਦੀ ਨਿਊਯਾਰਕ ਵਿਚ ਹੋਈ ਸਿਖਰ ਵਾਰਤਾ ਨਾਲ ਗਤੀ ਮਿਲੀ ਹੈ।
ਕਸਮੀਰ ਸਮੱਸਿਆ ਦੀ ਮੌਜੂਦਾ ਸਥਿਤੀ ਤੇ ਚਰਚਾ ਕਰਨ ਤੋਂ ਪਹਿਲਾਂ ਯੂ ਐਸ ਕੌਂਸਲ਼ ਆਫ
ਫਾਰੇਨ ਰਿਲੇਸਨਜ਼ ਦੇ ਮੁਖੀ ਰਿਚਰਡ ਹਰਾਸ ਵਲੋਂ ਕੁਝ ਮਹੀਨੇ ਪਹਿਲਾਂ ਕਹੀ ਗਈ ਇਸ
ਗੱਲ ਨੂੰ ਯਾਦ ਕਰਨਾ ਹੋਵੇਗਾ।
ਭਾਰਤ
ਤੇ ਪਾਕਿਸਤਾਨ ਦਰਮਿਆਨ ਜੰਮੂ ਕਸਮੀਰ ਵਰਗੇ ਕੌਮਾਂਤਰੀ ਸੰਘਰਸ਼ ਦੇ ਮੁਦਿਆਂ ਨੂੰ
ਹੱਲ ਕਰਨ ਲਈ ਉਨ੍ਹਾਂ ਕਿਹਾ ਸੀ ਕਿ ਹਲ ਲਈ ਸਥਿਤੀ ਦੇ ਅਨੁਕੂਲ ਹੋਣ ਦੀ ਉਡੀਕ ਵਿਚ
ਸਮਾਂ ਗੁਆਉਣ ਦੀ ਬਜਾਏ ਅਮਰੀਕੀ ਕੁਟਨੀਤੀਕਾਰਾਂ ਨੂੰ ਇਸ ਪ੍ਰਕਿਰਿਆ ਨੂੰ ਪ੍ਰਪੱਕ
ਬਣਾਉਣ ਲਈ ਯਤਨ ਕਰਨੇ ਚਾਹੀਦੇ ਹਨ।
ਅਟਲ
ਬਿਹਾਰੀ ਵਾਜਪਾਈ ਵਲੋ ਸੁਰੂ ਕੀਤੀ ਗਈ ਭਾਰਤ ਪਾਕਿਸਤਾਨ ਵਾਰਤਾ ਤੇ ਇਸ ਨੂੰ
ਮਨਮੋਹਨ ਸਿੰਘ ਵਲੋਂ ਅਗੇ ਜਾਰੀ ਰਖਣਾ ਇਸੇ ਪ੍ਰਪਕਤਾ ਦੀ ਪ੍ਰਕਿਰਿਆ ਨੂੰ ਪ੍ਰਦਰਸਤ
ਕਰਦਾ ਹੈ।
ਪਿਛਲੇ ਕੁਝ ਮਹੀਨਿਆਂ ਵਿਚ ਕਸਮੀਰ ਦੀ ਸਥਿਤੀ ਤੇ ਪਾਕਿਸਤਾਨ ਦੇ ਹਾਲਾਤ ਵਿਚ ਕਾਫੀ
ਤਬਦੀਲੀਆਂ ਆਈਆਂ ਹਨ।
ਕਸਮੀਰ ਵਿਚ ਅਤਵਾਦੀ ਹਿੰਸਾ ਜਾਰੀ ਹੈ ਅਤੇ ਅਤਵਾਦੀ ਵਲੋਂ ਸੁਰਖਿਆ ਬਲਾਂ ਅਤੇ
ਨਵੀਂ ਦਿੱਲੀ ਨਾਲ ਗੱਲਬਾਤ ਦੇ ਹਮਾਇਤੀ ਹੁਰੀਅਤ ਦੇ ਅਤਵਾਦੀ ਨੇਤਾਵਾਂ ਨੂੰ ਆਪਣਾ
ਨਿਸਾਨਾ ਬਣਾਇਆ ਕਾ ਰਿਹਾ ਹੈ।
ਇਸ
ਨਾਲ ਪਾਕਿਸਤਾਨ ਹਮਾਇਤੀ ਅਲੀ ਸਾਹ ਗਿਲਾਨੀ ਦੀ ਅਗਵਾਈ ਵਾਲੇ ਹੁਰੀਅਤ ਦੇ ਧੜੇ ਅਤੇ
ਮੁਖ ਧਾਰਾ ਵਾਲੇ ਉਦਾਰਵਾਦੀ ਗਰੁਪ ਦਰਮਿਆਨ ਖਾਈ ਲਗਾਤਾਰ ਵਧਦੀ ਜਾ ਰਹੀ ਹੈ।
ਪਾਕਿਸਤਾਨ ਤੋਂ ਆਏ ਪਤਰਕਾਰਾਂ ਦੇ ਦਲ ਤੇ ਉਦਾਰਵਾਦੀ ਨੇਤਾਵਾਂ ਦਰਮਿਆਨ ਹੋਈ
ਗਲੱਬਾਤ ਨਾਲ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਉਦਾਰਵਾਦੀ ਹੁਰੀਅਤ ਨੇਤਾਵਾਂ ਦਾ
ਪਾਕਿਸਤਾਨ ਦੇ ਇਰਾਦਿਆਂ ਪ੍ਰਤੀ ਮੋਹ ਭੰਗ ਹੋਇਆ ਹੈ।
ਇਸ
ਗੱਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਾਕਿਸਤਾਨ ਵਲੋਂ ਮਾਡਰੇਟ
ਨੇਤਾਵਾਂ ਦੇ ਇਕ ਰੁਖ ਵਿਚ ਤਬਦੀਲੀ ਤੇ ਭਾਰਤ ਪਾਕਿਸਤਾਨ ਵਾਰਤਾ ਨੂੰ ਦੇਖਦਿਆਂ
ਹੁਣ ਹੁਰੀਅਤ ਦੇ ਉਨ੍ਹਾਂ ਕਟੜਪੰਥੀ ਨੇਤਾਵਾਂ ਨੂੰ ਮਦਦ ਕਰਨ ਵਿਚ ਘਟ ਦਿਲਚਸਪੀ
ਦਿਖਾਈ ਜਾ ਰਹੀ ਹੈ, ਜਿਨ੍ਹਾਂ ਨੂੰ ਉਹ ਹੁਣ ਤਕ ਉਤਸਾਹਤ ਕਰ ਰਿਹਾ ਹੈ।
ਭਾਵੇਂ ਸਰਹੱਦ ਪਾਰਲੀ ਘੁਸਪੈਠ ਅਜੇ ਜਾਰੀ ਹੈ ਪਰ ਇਨ੍ਹਾਂ ਦੀ ਸਹਾਇਤਾ ਕਰਨ ਵਾਲੇ
ਅਤਵਾਦੀ ਨੂੰ ਕਈ ਕਾਰਨਾਂ ਕਰਕੇ ਹੁਣ ਹੋਰ ਸਮਸਿਆਵਾਂ ਪੈਦਾ ਹੋਣ ਲਗੀਆਂ ਹਨ
ਜਿਨ੍ਹਾਂ ਬਾਰੇ ਅਸੀਂ ਇਸ ਲੇਖ ਵਿਚ ਅਗੇ ਜ਼ਿਕਰ ਕਰਾਂਗੇ।
ਹੁਣ
ਸਰਦੀ ਦੇ ਆਉਣ ਦੇ ਨਾਲ ਹੀ ਘੁਸਪੈਠ ਸਰਗਰਮੀਆਂ ਦੇ ਪਧਰ ਵਿਚ ਕੁਝ ਕਮੀ ਆ ਸਕਦੀ ਹੈ।
ਇਸ
ਲਈ ਮੌਜੂਦਾ ਕਸਮੀਰ ਮੁੱਦੇ ਦਾ ਵਿਸਲੇਸਣ ਭਾਰਤ ਤੇ ਪਾਕਿਸਤਾਨ ਦਰਮਿਆਨ ਵਧ ਰਹੇ
ਸਬੰਧਾਂ ਤੇ ਪਾਕਿਸਤਾਨ ਵਿਚ ਵਾਪਰ ਰਹੇ ਮੁਕਤਾਬਲਤਨ ਅਹਿਮ ਘਟਨਾਚਕਰਾਂ ਨੂੰ ਧਿਆਨ
ਵਿਚ ਰਖਣ ਦੀ ਲੋੜ ਹੈ।
ਈਰਾਨ
ਪਾਕਿਸਤਾਨ ਭਾਰਤ ਗੈਸ ਪਾਈਪ ਲਾਈਨ
ਕਸਮੀਰ ਸਬੰਧੀ ਵਿਵਵਾਦ ਦੇ ਹੱਲ ਦੇ ਸਬੰਧ ਵਿਚ ਪ੍ਰਪਕ ਹੋ ਰਹੀਆਂ ਸਥਿਤੀਆਂ ਦੇ
ਨਾਲ ਭਾਰਤ ਪਾਕਿਸਤਾਨ ਸਬੰਧਾਂ ਦੇ ਮਾਹੌਲ ਵਿਚ ਵੀ ਕਾਫੀ ਤਬਦੀਲੀ ਆਈ ਹੈ।
ਲੋਕਾਂ ਵਿਚ ਲੋਕਾਂ ਦੇ ਸੰਪਰਕ ਤੇ ਆਰਥਿਕ ਮੁਦਿਆਂ ਤੇ ਜ਼ੋਰ ਦਿਤੇ ਜਾਣ ਨਾਲ
ਦੋਹਾਂ ਹੀ ਦੇਸ਼ਾਂ ਦੇ ਲੋਕਾਂ ਦਰਮਿਆਨ ਸਦਭਾਵਨਾ ਦਾ ਵਾਤਾਵਰਣ ਪੈਦਾ ਹੋਇਆ ਹੈ।
ਜੇ
ਈਰਾਨ ਪਾਕਿਸਤਾਨ, ਭਾਰਤ ਗੈਸ ਪਾਈਪ ਲਾਈਨ ਜੋ ਕਿ ਹੁਣ ਆਪਸੀ ਗਲਬਾਤ ਦੇ ਪੜਾਅ ਤਕ
ਪਹੁੰਚ ਗਈ ਜੋ ਉਹ ਲਾਗੂ ਹੋ ਕੇ ਟੋਸ ਸਰੂਪ ਧਾਰਨ ਕਰ ਲੈਂਦੀ ਹੈ ਤਾਂ ਇਹ ਭਾਰਤ
ਪਾਕਿਸਤਾਨ ਸਬੰਧਾਂ ਵਿਚ ਹੋਰ ਸੁਧਾਰ ਦੀ ਦਿਸ਼ਾ ਵਿਚ ਸਹਾਇਕ ਸਾਬਤ ਹੋਵੇਗੀ।
ਇਨ੍ਹਾਂ ਘਟਨਾਚਕਰਾਂ ਨੇ ਕਸਮੀਰ ਮੁੱਦੇ ਦੇ ਮੁਕਾਬਲੇ ਹੋਰਨਾਂ ਮੁਦਿਆਂ ਨੂੰ
ਪਹਿਲਾਂ ਹੱਲ ਕਰਨ ਦੀ ਦਿਸ਼ਾ ਵਿਚ ਰਸਤਾ ਦਿਤਾ ਹੈ ਨਹੀਂ ਤਾਂ ਹੁਣ ਤਕ ਕਸਮੀਰ
ਮੁੱਦਾ ਦੋਵੇਂ ਗੁਆਂਢੀਆਂ ਦਰਮਿਆਨ ਕਿਸੇ ਸਾਰਥਕ ਗਲਬਾਤ ਦੀ ਸੁਰੂਆਤ ਵਿਚ ਸਭ ਤੋਂ
ਵੱਡੀ ਰੁਕਾਵਟ ਹੁੰਦਾ ਸੀ ਕਿਉਂਕਿ ਇਸ ਤੋਂ ਪਹਿਲਾਂ ਪਾਕਿਸਤਾਨ ਜ਼ਿਦ ਕਰਦਾ ਸੀ ਕਿ
ਹੋਰਨਾਂ ਗਲਾਂ ਦੀ ਬਜਾਏ ਪਹਿਲਾਂ ਕਸਮੀਰ ਸਮਸਿਆ ਨੂੰ ਹੱਲ ਕੀਤਾ ਜਾਵੇ।
ਪਾਕਿਸਤਾਨ ਵਿਚ ਬਦਲਦਾ ਮਾਹੌਲ
ਸਭ
ਤੋਂ ਅਹਿਮ ਪਾਕਿਸਤਾਨ ਵਿਚ ਬਦਲ ਰਿਹਾ ਮਾਹੌਲ ਹੈ।
ਬੇਸਕ
ਪ੍ਰਵੇਜ਼ ਮੁਸ਼ਰਫ ਇਕ ਫੌਜੀ ਜਨਰਲ ਨਾਲ ਅਜਿਹੇ ਜੋੜ ਤੋੜ ਕਰਨ ਵਾਲੇ ਰਾਜਨੇਤਾ ਵਜੋਂ
ਉਭਰ ਕੇ ਸਾਹਮਣੇ ਆਏ ਹਨ, ਜੋ ਵਖ ਵਖ ਸਿਆਸੀ ਅਨਸਰਾਂ ਨਾਲ ਆਪਣੀ ਪ੍ਰਬੰਧ ਮੁਹਾਰਤ
ਨਾਲ ਫੌਜ ਅਤੇ ਸੱਤਾ ਦੇ ਉਚ ਸਿਆਸੀ ਅਹੁਦੇ ਤੇ ਆਪਣਾ ਕੰਟਰੋਲ ਬਣਾਈ ਰਖਣ ਵਿਚ ਸਫਲ
ਰਹੇ ਹਨ।
ਅਫਗ਼ਾਨਿਸਤਾਨ ਤੇ ਕਟੜਪੰਥੀ ਅਤਵਾਦੀ ਦੇ ਮਾਮਲੇ ਵਿਚ ਕਟੇ ਗਏ ਉਲਟੇ ਮੜ ਨਾਲ
ਉਨ੍ਹਾਂ ਨੂੰ ਆਪਣੇ ਪ੍ਰਤੀ ਅਮਰੀਕਾ ਦਾ ਪੂਰਨ ਸਮਰਥਨ ਵੀ ਮਿਲਿਆ ਹੈ ਭਾਵੇਂ ਕਿ ਇਸ
ਸਭ ਕਾਸੇ ਲਈ ਉਨ੍ਹਾਂ ਤੇ ਅਮਰੀਕੀ ਕਠਪੁਤਲੀ ਦਾ ਲੇਬਲ ਹੀ ਕਿਉਂ ਨਾ ਲਗ ਰਿਹਾ
ਹੋਵੇ? ਇਨ੍ਹਾਂ ਕਾਰਨਾਂ ਕਰਕੇ ਹੀ ਇਸਲਾਮੀ ਅਤਵਾਦੀ ਨੇ ਉਨ੍ਹਾਂ ਨੂੰ ਆਪਣੀ ਹਿਟ
ਲਿਸਟ ਵਿਚ ਰਖਿਆ ਹੋਇਆ ਹੈ।
ਸੁੰਨੀ ਅਤੇ ਸ਼ੀਆ ਭਾਈਚਾਰਿਆਂ ਦਰਮਿਆਨ ਵਧ ਰਹੀ ਹਿੰਸਾ ਨੇ ਵੀ ਪਾਕਿਸਤਾਨੀ ਸਮਾਜ
ਦੀ ਸਥਿਰਤਾ ਲਈ ਇਕ ਖਤਰਾ ਪੈਦਾ ਕਰ ਦਿਤਾ ਹੈ।
ਪਾਕਿਸਤਾਨੀ ਫੌਜ ਅਤੇ ਆਈ ਐਸ ਆਈਵਿਚ ਅਜਿਹੇ ਅਨਸਰ ਹਨ, ਜੋ ਕਟੜਪੰਥੀ ਅਤਵਾਦੀ ਦੇ
ਹਮਾਇਤੀ ਹਨ।
ਇਨ੍ਹਾਂ ਤਥਾਂ, ਜੋ ਕਿ ਉਨ੍ਹਾਂ ਦੀ ਸਥਿਤੀ ਨੂੰ ਕਮਜ਼ੋਰ ਕਰ ਸਕਦੇ ਹਨ, ਕਾਰਨ ਹੁਣ
ਜਰਨਲ ਮੁਸ਼ੱਰਫ ਲਈ ਕਸਮੀਰ ਦੇ ਮੁੱਦੇ ਤੇ ਪਾਕਿਸਤਾਨੀਆਂ ਦੀ ਭਾਵਨਾਵਾਂ ਨੂੰ ਉਸ
ਤਰ੍ਹਾਂ ਉਭਾਰ ਸਕਣਾ ਮੁਸਕਲ ਹੋ ਜਾਵੇਗਾ ਜਿਸ ਤਰ੍ਹਾਂ ਉਹ ਉਨ੍ਹਾਂ ਦੀ ਹਮਾਇਤ
ਹਾਸਲ ਕਰਨ ਲਈ ਭੂਤਕਲ ਵਿਚ ਇਕ ਰਣਨੀਤੀ ਵਜੋਂ ਇਸ ਨਾਲ ਪਾਕਿਸਤਾਨੀ ਕਟੜਪੰਥੀ ਦੀ
ਸ਼ਥਿਤੀ ਹੀ ਮਜ਼ਬੂਤ ਹੋਵੇਗੀ।
ਇਸ
ਤੋਂ ਇਲਾਵਾ ਜੋ ਹਾਲਾਤ ਮੁਤਾਬਕ ਦਲੀਲਾਂ ਤੇ ਵਿਚਾਰ ਕੀਤਾ ਜਾਵੇ ਤਾਂ ਮੁਸ਼ਰਫ ਵਲੋਂ
ਕਟੜਪੰਥੀ ਅਤਵਾਦੀ ਨਾਲ ਖੂਲ੍ਹੇ ਟਕਰਾਅ ਤੋਂ ਇਹ ਗੱਲ ਸਾਹਮਣੇ ਆ ਸਕਦੀ ਹੈ।
ਕਿ
ਇਸਲਾਮਾਬਾਦ ਵਲੋਂ ਕਸਮੀਰ ਵਿਚ ਅਤਵਾਦੀ ਨੂੰ ਹਮਾਇਤ ਅਤੇ ਸਹਾਇਤਾ ਜਾਰੀ ਰਖਣ ਨਾਲ
ਮੁਸ਼ਰਫ ਲ੍ਈ ਖੁਦ ਤੇ ਪਾਕਿਸਤਾਨੀ ਸਮਾਜ ਦੀ ਸ਼ਥਿਰਤਾ ਲਈ ਖਤਰਾ ਪੈਦਾ ਹੋ ਜਾਵੇਗਾ।
ਉਹ
ਇਸ ਤੱਥ ਤੋਂ ਅਣਜਾਣ ਨਹੀਂ ਹੋਣਗੇ ਕਿ ਅਜ ਪਾਕਿਸਤਾਨ ਨੂੰ ਮਜ਼ਹਬੀ ਕਟੜਪੰਥੀ ਤੋਂ
ਜਿਸ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਇਸਲਾਮਾਬਾਦ ਵਲੋਂ ਪਹਿਲਾਂ ਭਾਰਤੀ
ਪੰਜਾਬ ਤੇ ਫਿਰ ਅਫਗ਼ਾਨਿਸਤਾਨ ਵਿਚ ਅਤਵਾਦ ਨੂੰ ਉਤਸਾਹਤ ਤੇ ਸਹਾਇਤ ਦੇਣ ਦੇ ਨਤੀਜੇ
ਵਜੋਂ ਹੀ ਪੈਦਾ ਹੋਇਆ ਹੈ।
ਇਸਲਾਮਾਬਾਦ ਤੇ ਅਮਰੀਕਾ ਨੇ 90 ਦੇ ਦਹਾਕੇ ਵਿਚ ਜੋ ਖੇਡ ਖੇਡੀ ਸੀ, ਉਸ ਨੇ ਇਸ
ਰਾਖਸਸ ਨੂੰ ਜਨਮ ਦਿਤਾ ਸੀ ਤੇ ਇਹ ਅਜ ਇਨ੍ਹਾਂ ਦੋਹਾਂ ਲਈ ਹੀ ਨਹੀਂ ਸਗੋਂ ਸੰਸਾਰਕ
ਭਾਈਚਾਰੇ ਲਈ ਵੀ ਖਤਰੇ ਦਾ ਕਾਰਨ ਬਣ ਗਿਆ ਹੈ।
ਇਨ੍ਹਾਂ ਤੇ ਹੋਰਨਾਂ ਕਾਰਨਾਂ ਖਾਸ ਕਰਕੇ ਅਮਰੀਕੀ ਦਬਾਅ ਅਤੇ ਕੌਮਾਂਤਰੀ ਲੋਕਮਤ ਦੇ
ਦਬਾ ਨਾਲ ਜਨਰਲ ਮੁਸ਼ਰਫ ਦੇ ਭਾਰ ਪ੍ਰਤੀ ਰਵਈਏ ਵਿਚ ਹੋਰ ਜ਼ਿਆਦਾ ਤਬਦੀਲੀ ਆ ਸਕਦੀ
ਹੈ।
ਇਹ
ਬਿਨਾਂ ਕਾਰਨ ਹੀ ਨਹੀਂ ਹੈ ਕਿ ਮੁਸ਼ਰਫ ਨੇ ਹੁਣੇ ਜਿਹੇ ਆਪਣੀ ਨਿਊਯਾਰਕ ਯਾਤਰਾ
ਦੌਰਾਨ ਇਸ ਗੱਲ ਨੂੰ ਸਵੀਕਾਰ ਕੀਤਾ ਸੀ ਕਿ ਕਸਮੀਰ ਵੀ ਪਾਕਿਸਤਾਨੀ ਸਾਸਕ ਕਸਮੀਰ
ਨੂੰ ਹੜਪਣ ਲਈ ਭਾਰਤ ਵਿਰੁਧ ਸੁਰੂ ਕੀਤੀਆਂ ਗਈਆਂ ਜੰਗਾਂ ਵਿ ਹੋਈ ਆਪਣੀ ਹਾਰ ਦੇ
ਤਜਰਬੇ ਨੂੰ ਨਹੀਂ ਭੁਲ ਸਕਦਾ।
ਭਾਰਤ
ਵੀ ਪਾਕਿਸਤਾਨ ਪ੍ਰਤੀ ਸਥਾਈ ਦੁਸਮਣੀ ਨੂੰ ਬਣਾਈ ਨਹੀਂ ਰਖ ਸਕਦਾ।
ਇਸ
ਸਥਾਈ ਦੁਸਮਣੀ ਨੂੰ ਬਣਾਈ ਨਹੀਂ ਰਖ ਸਕਦਾ।
ਇਸ
ਸਥਿਤੀ ਕਾਰਨ ਭਾਰਤੀ ਅਰਥ ਵਿਵਸਥਾ ਤੇ ਕਸਮੀਰ ਕਾਰਨ ਵੱਡਾ ਬੋਝ ਪਿਆ ਹੋਇਆ ਹੈ।
ਉਹ
ਇਸ ਲਈ ਕਿਸੇ ਸਨਮਾਨਜਨਕ ਹਲ ਨੂੰ ਹੀ ਪਹਿਲ ਦੇਵੇਗਾ ਭਾਵੇਂ ਉਹ ਆਪਸੀ ਲੇਣ ਦੇਣ ਦੇ
ਆਧਾਰ ਤੇ ਹੀ ਕਿਉਂ ਨਾ ਹੋਵੇ ਪਰ ਨਾਲ ਹੀ ਉਹ ਇਹ ਵੀ ਚਾਹੇਗਾ ਕਿ ਇਹ ਭਾਰਤ ਦੇ
ਸੰਵਿਧਾਨ ਤੇ ਅਖੰਡਤਾ ਮੁਤਾਬਕ ਹੋਵੇ।
ਇਹ
ਕੁਝ ਅਜਿਹੇ ਤੱਤ ਤੇ ਮੁਸਕਲਾਂ ਹਨ ਜਿਨ੍ਹਾਂ ਨੂੰ ਕਸਮੀਰ ਦੀ ਗੁੰਝਲਦਾਰ ਸਮਸਿਆ ਦੇ
ਹਲ ਲਈ ਭਾਰਤ ਤੇ ਪਾਕਿਸਤਾਨ ਨੂੰ ਹਲ ਕਰਨਾ ਹੀ ਪਵੇਗਾ।
ਇਹ
ਕੰਮ ਸੌਖਾ ਨਹੀਂ ਪਰ ਮੌਜੂਦਾ ਪ੍ਰਪਕਤਾ ਦੀ ਪ੍ਰਕਿਰਿਆ ਜੋ ਕਿ ਪੂਰੀ ਗਲਬਾਤ ਦਾ
ਪ੍ਰਤੀਕ ਹੈ, ਇਸ ਗੱਲ ਨੂੰ ਪ੍ਰਦਰਸਨ ਕਰਦੀ ਹੈ ਕਿ ਦੋਵੇਂ ਹੀ ਦੇਸ ਸਹੀ ਰਸਤੇ ਤੇ
ਚਲ ਰਹੇ ਹਨ।
ਇਸ
ਨੇ ਇਕ ਅਜਿਹਾ ਵਾਤਾਵਰਣ ਤਿਆਰ ਕੀਤਾ ਹੈ ਜਿਸ ਵਿਚੋਂ ਕਸਮੀਰ ਮੁਦੇ ਦੀ ਅੰਨ੍ਹੀ
ਗੁਫਾ ਵਿਚੋਂ ਰਸਤਾ ਲਭਿਆ ਜਾ ਸਕਦਾ ਹੈ।
ਇਸ
ਪ੍ਰਕਿਰਿਆ ਵਿਚ ਸਮਾਂ ਲਗ ਸਕਦਾ ਹੈ ਪਰ ਸਾਨੂੰ ਇਸ ਸਬੰਧ ਵਿਚ ਆਸ ਬਣਾਈ ਰਖਣੀ
ਚਾਹੀਦੀ ਹੈ। |