 |
|
ਦਲਬੀਰ
ਸਿੰਘ |

ਅਸੀਂ ਇਕ ਤੋਂ ਬਾਦ ਇਕ ਝਗੜੇ
ਨੂੰ ਜਨਮ ਦਿੰਦੇ ਅਤੇ ਕਾਇਮ ਰਖਦੇ ਹਾਂ।
ਸਭ ਤੋਂ ਪਹਿਲਾਂ
ਤਾਂ ਇਹੀ ਗੱਲ ਝਗੜੇ ਵਾਲੀ ਹੈ ਕਿ ਅਸੀਂ ਭਾਰਤੀ ਹਾਂ ਜਾਂ ਹਿੰਦੋਸਤਾਨੀ?
ਜਾਂ ਫਿਰ ਅਸੀਂ
ਹਿੰਦੋਸਤਾਨੀ ਹਾਂ ਕਿ ਹਿੰਦੂਸਤਾਨੀ?
ਇੰਡੀਅਨ ਹਾਂ ਜਾਂ
ਕਿ ਭਾਰਤੀਆ?
ਕਿੰਨੇ ਹੀ ਸਮੇਂ ਤੋਂ ਅਸੀਂ
ਇਹ ਹੀ ਨਿਰਣਾ ਨਹੀਂ ਕਰ ਸਕੇ ਕਿ ਅਸੀਂ ਕੀ ਹਾਂ?
ਇਸ ਦੁਬਿਧਾ ਦਾ ਕੋਈ
ਵੀ ਅੰਤ ਦਿਖਾਈ ਨਹੀਂ ਦਿੰਦਾ।
ਇਸ ਦਾ ਕੋਈ ਅੰਤ ਹੈ
ਵੀ ਨਹੀਂ ਹੈ।
ਇਸ ਲਈ ਕਦੀ ਭਾਰਤੀ
ਹੁੰਦੇ ਹਾਂ ਅਤੇ ਕਦੀ ਹਿੰਦੋਸਤਾਨੀ।
ਅਸਾਂ ਹਿੰਦੋਸਤਾਨੀਆਂ ਨਾਲ ਬਹੁਤੀ
ਵਾਰੀ ਇੰਜ ਹੀ ਹੁੰਦਾ ਹੈ।
ਅਸੀਂ ਹਾਂ ਹੀ ਇਸੇ ਤਰਾਂ
ਦੇ।
ਜਦੋਂ ਵੀ ਕਦੀ ਪਰਵਾਸੀ ਭਾਰਤੀ ਆਪਣੇ
ਦੇਸ਼ ਵਿਚ ਆ ਕੇ ਆਵਾਸੀ ਭਾਰਤੀਆਂ ਨਾਲ
‘ਵਿਕਾਸ’
ਦੀ ਗੱਲ ਕਰਨ ਲਗਦੇ ਹਨ
ਉਦੋਂ ਹੀ ਭਾਰਤ ਦੇ ਪਛੜੇਵੇਂ ਦੀ ਉਦਾਸੀ ਭਰੀ ਦਾਸਤਾਨ ਸ਼ੁਰੂ ਹੋ ਜਾਂਦੀ ਹੈ।
ਆਮ ਤੌਰ ਉਤੇ ਇਹੀ ਕਿਹਾ
ਜਾਂਦਾ ਹੈ ਕਿ ‘ਉਨਾਂ
ਮੁਲਕਾਂ’
ਵਿਚ ਤਾਂ ਸਭ ਕੁਝ ਹੀ ਵਧੀਆ ਵਧੀਆ
ਹੈ ਪਰ ਭਾਰਤ ਦਾ ਹਾਲ ਬਹੁਤ ਹੀ ਮਾੜਾ ਹੈ।
ਦੇਖੋ ਜੀ,
ਇਥੇ ਸੜਕਾ ਹੀ ਨਹੀਂ ਹਨ।
ਓਧਰ ਸੜਕਾਂ ਮਲਾਈ ਵਰਗੀਆਂ
ਹਨ।
ਲੋਕਾਂ ਦਾ ਕਰੈਕਟਰ ਹੈ।
ਸਾਡੇ ਲੋਕਾਂ ਨੂੰ ਤਾਂ
ਕਿਸੇ ਗੱਲ ਦਾ ਸ਼ਊਰ ਹੀ ਨਹੀਂ।
ਇਸ ਤਰਾਂ ਦੀਆਂ ਹੋਰ ਵੀ
ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹਨ।
ਕਿੱਸਾ ਇਹ ਕਿ ਭਾਰਤ ਤਾਂ
ਕੁਝ ਵੀ ਨਹੀਂ ਜਦ ਕਿ ‘ਉਹ
ਦੇਸ਼’
ਬਹੁਤ ਕੁਝ ਹਨ।
ਸੱਚ ਹੈ ਕਿ ਉਹ ਦੇਸ਼ ਬਹੁਤ ਅੱਗੇ ਹਨ।
ਉਨਾਂ ਨੇ ਹਰੇਕ ਖੇਤਰ ਵਿਚ
ਬਹੁਤ ਤਰੱਕੀ ਕੀਤੀ ਹੈ।
ਸੜਕਾਂ,
ਰੇਲਾਂ,
ਆਵਾਜਾਈ ਦੇ ਅਤੇ ਹੋਰ
ਢਾਂਚਾਗਤ ਮਾਮਲੇ ਤਾਂ ਇਕ ਪਾਸੇ ਰਹੇ,
ਉਨਾਂ ਮੁਲਕਾਂ ਨੇ ਸਭ ਤੋਂ
ਵੱਡੀ ਗੱਲ ਇਹ ਕੀਤੀ ਹੈ ਕਿ ਵੱਢੀ ਖਤਮ ਕਰ ਦਿਤੀ ਹੈ।
ਵੱਢੀ ਸਿਰਫ ਉਪਰਲੇ ਹਲਕਿਆਂ
ਲਈ ਰਹਿ ਗਈ ਹੈ।
ਉਥੇ ਵੀ ਇਸ ਦਾ ਨਾਂ ਬਦਲ ਕੇ ਲਾਬੀ
ਫੀਸ ਰੱਖ ਦਿਤਾ ਗਿਆ ਹੈ।
ਜਾਂ ਫਿਰ ਕਮਿਸ਼ਨ ਬਣਾ ਦਿਤਾ
ਗਿਆ ਹੈ।
ਕਿਸੇ ਵੀ ਸੌਦੇ ਵਿਚੋਂ ਫੀਸ ਦੇ ਰੂਪ
ਵਿਚ ਕਮਿਸ਼ਨ ਲਵੋ ਅਤੇ ਸਰਕਾਰ ਨੂੰ ਦੱਸ ਦੇਵੋ॥
ਮਾਮਲਾ ਖਤਮ।
ਉਥੇ
‘ਹੇਠਲੇ
ਪੱਧਰ’
ਉਤੇ ਕੋਈ ਵੀ ਕਰਮਚਾਰੀ ਰਿਸ਼ਵਤ ਨਹੀਂ
ਲੈਂਦਾ।
ਸਭ ਕੰਮ ਬਿਨਾਂ ਰਿਸ਼ਵਤ ਦੇ ਹੀ
ਹੁੰਦੇ ਹਨ।
ਪੁਲਸ ਦੇ ਸਿਪਾਹੀ ਕਿਸੇ ਨੂੰ
ਨਾਜਾਇਜ਼ ਤੰਗ ਨਹੀਂ ਕਰਦੇ।
ਇਸ ਦੇ ਮੁਕਾਬਲੇ ਭਾਰਤ ਦੇ
ਮੁਲਾਜ਼ਮ ਬਿਨਾਂ ਰਿਸ਼ਵਤ ਲਿਆਂ ਕੋਈ ਕੰਮ ਨਹੀਂ ਕਰਦੇ।
ਪੁਲਸ ਤਾਂ ਖੈਰ ਬਦਨਾਮ ਹੀ
ਬਹੁਤ ਹੈ।
ਉਸ ਦੇ ਕਾਰਨਾਮਿਆਂ ਦੀਆਂ ਤਾਂ
ਖਬਰਾਂ ਹਰ ਰੋਜ਼ ਹੀ ਆਉਂਦੀਆਂ ਰਹਿੰਦੀਆਂ ਹਨ।
ਫਿਰ ਵੀ ਇਸ ਮਹਿਕਮੇ ਵਿਚ
ਕੋਈ ਸੁਧਾਰ ਨਹੀਂ ਆਉਂਦਾ।
ਕਲਰਕ ਤੋਂ ਲੈ ਕੇ ਵੱਡੇ
ਤੋਂ ਵੱਡੇ ਅਫਸਰ ਤਕ ਕੋਈ ਵੀ ਬਿਨਾਂ ਪੈਸੇ ਲਿਆਂ ਜਾਇਜ਼ ਕੰਮ ਤਕ ਨਹੀਂ ਕਰਦਾ।
ਵਗੈਰਾ ਵਗੈਰਾ..।
ਗੱਲਾਂ ਕਾਫੀ ਠੀਕ ਹਨ।
ਪਿਛਲੇ ਦਿਨੀਂ ਪਰਵਾਸੀ ਭਾਰਤੀ
ਲਿਖਾਰੀ ਇਕਬਾਲ ਰਾਮੂਵਾਲੀਆ ਨਾਲ ਇਕ ਸਹਿਜ ਮੁਲਾਕਾਤ ਵਿਚ ਵੀ ਗੱਲਬਾਤ ਇਸੇ ਵੱਲ ਮੁੜ ਪਈ
ਕਿ ਜਿਵੇਂ ‘ਬਾਹਰਲੇ
ਮੁਲਕਾਂ’
ਨੇ ਤਰੱਕੀ ਕੀਤੀ ਹੈ ਉਵੇਂ ਹੀ ਭਾਰਤ
ਕਿਉਂ ਨਹੀਂ ਕਰ ਸਕਦਾ?
ਉਸ ਦਾ ਕਹਿਣਾ ਸੀ ਕਿ ਸਾਡੇ ਲੋਕਾਂ
ਵਿਚ ਇੱਛਾ ਸ਼ਕਤੀ ਹੀ ਨਹੀਂ।
ਨਹੀਂ ਤਾਂ ਕੀ ਏਨਾ ਵੀ
ਨਹੀਂ ਹੋ ਸਕਦਾ ਕਿ ਜਿਹੜੀਆਂ ਨਵੀਆਂ ਬਸਤੀਆਂ ਬਣਦੀਆਂ ਹਨ ਉਨਾਂ ਦੇ ਨੰਬਰ ਹੀ
‘ਉਨਾਂ
ਮੁਲਕਾਂ’
ਵਾਂਗ ਲਗਾ ਦਿਤੇ ਜਾਣ?
ਘੱਟੋ ਘੱਟ ਲੋਕਾਂ ਨੂੰ
ਮਕਾਨ ਲੱਭਣ ਵਿਚ ਮੁਸ਼ਕਲ ਤਾਂ ਨਾ ਆਵੇ।
ਉਸ ਦੀ ਗੱਲ ਤੋਂ ਇਹ ਜ਼ਰੂਰ
ਪੁਸ਼ਟੀ ਹੋਈ ਕਿ ਜਿਸ ਬੰਦੇ ਨੂੰ ਜਿਸ ਕਿਸਮ ਦੀ ਮੁਸ਼ਕਲ ਆਵੇ ਉਸ ਨੂੰ ਹੀ ਉਹ ਸਭ ਤੋਂ ਵੱਡੀ
ਮੰਨਦਾ ਹੈ।
ਪਰ ਸਵਾਲ ਤਾਂ ਇਹ ਹੈ ਕਿ ਜਿਸ ਦੇਸ਼
ਵਿਚ ਤੀਹ ਫੀ ਸਦੀ ਲੋਕਾਂ ਕੋਲ ਮਕਾਨ ਤਾਂ ਕੀ ਇਕ ਝੌਪੜੀ ਵੀ ਨਹੀਂ ਉਥੇ ਕਿਸ ਮਕਾਨ ਉਤੇ
ਨੰਬਰ ਲਾਉਗੇ?
ਜਦੋਂ ਵੀ ਇੰਗਲੈਂਡ,
ਕੈਨੇਡਾ ਜਾਂ ਅਮਰੀਕਾ ਦੀ
ਪਦਾਰਥਕ ਅਤੇ ਢਾਂਚਾਗਤ ਤਰੱਕੀ ਦੀ ਕੋਈ ਉਸਤਤ ਕਰਦਾ ਹੈ ਤਾਂ ਮੈਨੂੰ ਉਦੋਂ ਤਕ ਕੋਈ ਬੁਰਾ
ਨਹੀਂ ਲਗਦਾ ਜਦੋਂ ਤਕ ਇਸ ਨੂੰ ਭਾਰਤ ਦੀ ਬੁਰਾਈ ਕਰਨ ਲਈ ਨਾ ਵਰਤਿਆ ਜਾਵੇ।
ਪਰ ਜਿਉਂ ਹੀ ਕੋਈ ਪਰਵਾਸੀ
ਹੀ ਨਹੀਂ ਸਗੋਂ ਕੁਝ ਦਿਨਾਂ ਦਾ ਗੇੜਾ ਲਾ ਕੇ ਪਰਤਿਆ ਆਵਾਸੀ ਵੀ ਇਸੇ ਰਾਹ ਤੁਰ ਪੈਂਦਾ ਹੈ
ਤਾਂ ਮੈਨੂੰ ਲ਼ਗਦਾ ਹੈ ਕਿ ਉਸ ਨੂੰ ਇਤਹਾਸਕ ਪਦਾਰਥਵਾਦ ਪੜਾਉਣ ਦੀ ਲੋੜ ਹੈ।
ਇਹ ਕੰਮ ਕਾਫੀ ਔਖਾ ਹੈ।
ਵਿਰੋਧ ਵਿਕਾਸ ਦੇ ਉਸ
ਸਿਧਾਂਤ ਨੂੰ ਪੜਾਉਣਾ ਤਾਂ ਹੋਰ ਵੀ ਔਖਾ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਜਿਹੜੀਆਂ ਕੌਮਾਂ
ਜਾਂ ਦੇਸ਼,
ਤਰੱਕੀ ਦੇ ਮਾਮਲੇ ਵਿਚ ਅੱਵਲ ਆ ਗਏ
ਹਨ ਉਨਾਂ ਦੇ ਅੱਵਲ ਆਉਣ ਦੇ ਕੀ ਕੀ ਕਾਰਨ ਹੈਨ।
ਗੱਲ ਲਾਂਭੇਜਾਂਦੀ ਹੈ ਫਿਰ ਵੀ ਦੱਸਣ
ਨੂੰ ਜੀਅ ਕਰਦਾ ਹੈ।
ਮੇਰੇ ਸਹਿਕਰਮੀ ਕਰਮਜੀਤ
ਸਿੰਘ ਦੀ ਸੁਣਾਈ ਹੋਈ ਗੱਲ ਚੇਤੇ ਆ ਗਈ।
ਕੁਝ ਸਾਲ ਪਹਿਲਾਂ ਉਸ ਨੂੰ
ਕਿਸੇ ਸਾਥੀ ਨੇ ਕਿਹਾ ਕਿ ਉਸ ਨੂੰ ਵਿਰੋਧ ਵਿਕਾਸੀ ਪਦਾਰਥਵਾਦ ਜਾਂ ਡਇਲੈਕਿਟਕਸ ਪੜਾਵੇ।
ਜਦੋਂ ਕਰਮਜੀਤ ਸਿੰਘ ਹੁਰਾਂ
ਲੈਕਚਰ ਸ਼ੁਰੂ ਕੀਤਾ ਤਾਂ ਕੀ ਦੇਖਦੇ ਹਨ ਕਿ ਦਸਾਂ ਮਿੰਟਾਂ ਵਿਚ ਹੀ
‘ਵਿਦਿਆਰਥੀ’
ਘੁਰਾੜੇ ਮਾਰ ਰਿਹਾ ਸੀ।
ਜਿਸ ਨੂੰ ਸਮਝਣ ਦੀ ਲਲਕ
ਨਹੀਂ ਉਸ ਨੂੰ ਵਿਰੋਧ ਵਿਕਾਸੀ ਪਦਾਰਥਵਾਦ ਪੜਾਉਣਾ ਸੌਖਾ ਨਹੀਂ ਹੁੰਦਾ।
ਅੱਜ ਕਲ ਤਾਂ ਵੈਸੇ ਹੀ ਇਸ
ਬਾਰੇ ਕੋਈ ਜਾਣਕਾਰੀ ਹਾਸਲ ਕਰਨ ਤਕ ਦੀ ਕੋਸ਼ਿਸ਼ ਨਹੀਂ ਕਰਦਾ।
ਕਈਆਂ ਨੂੰ ਤਾਂ ਪਤਾ ਹੀ
ਨਹੀਂ ਕਿ ਇਹ ਕਿਸ ਸ਼ੈਅ ਨੂੰ ਕਹਿੰਦੇ ਹਨ।
ਕਿਉਂਕਿ ਸੋਵੀਅਤ ਰੂਸ ਦੇ
ਟੁੱਟਣ ਤੋਂ ਬਾਦ ਮਾਰਕਸੀ ਸਫਾਂ ਵਿਚ ਉਦਾਸੀ ਛਾਈ ਰਹੀ ਹੈ ਇਸ ਲਈ ਹਰ ਜਣਾ ਖਣਾ ਹੀ
ਮਾਰਕਸਵਾਦੀਆਂ ਨੂੰ ਤਾਂ ਨਿੰਦਦਾ ਹੀ ਹੈ,
ਮਾਰਕਸਬਾਦ ਨੂੰ ਵੀ ਨਾਲ ਹੀ
ਨਿੰਦ ਸੁੱਟਦਾ ਹੈ।
ਅਜਿਹੀ ਹਾਲਤ ਵਿਚ
ਡਾਇਲੈਕਟਿਕਟਸ ਨੂੰ ਜਾਨਣ ਅਤੇ ਸਮਝਣ ਦੀ ਲਲਕ ਕਿਸ ਕੋਲ ਹੋਵੇਗੀ?
ਨਾ ਸਮਝ ਹੋਵੇ ਅਤੇ ਨਾ ਹੀ
ਉਹ ਸੰਸਾਰ ਦੀ ਅਸਾਵੀਂ ਸਥਿਤੀ ਨੂੰ ਸਮਝ ਸਕਣ।
ਖੈਰ,
ਇਸ ਗੱਲ ਤੋਂ ਮੁਨਕਰ ਨਹੀਂ
ਕਿ ਜਿਨਾਂ ਦੇਸ਼ਾਂ ਤੋਂ ਇਹ ਪਰਵਾਸੀ ਪਰਤ ਕੇ ਆਉਂਦੇ ਹਨ ਉਨਾਂ ਨੇ ਬਹੁਤ ਤਰੱਕੀ ਕੀਤੀ ਹੈ।
ਇਸ ਗੱਲ ਤੋਂ ਵੀ ਇਨਕਾਰ
ਨਹੀਂ ਕਿ ਭਾਰਤ ਇਸ ਸਬੰਧ ਵਿਚ ਬਹੁਤ ਹੀ ਪੱਛੜਿਆ ਹੋਇਆ ਹੈ।
ਭਾਰਤ ਤੋਂ ਲੋਕ ਇਨਾਂ
ਮੁਲਕਾਂ ਵਿਚ ਜਾਂਦੇ ਹੀ ਇਸ ਲਈ ਹਨ ਕਿਉਂਕਿ ਇਨਾਂ ਮੁਲਕਾਂ ਨੇ ਬਹੁਤ ਤਰੱਕੀ ਕੀਤੀ ਹੈ।
ਮਨੁੱਖ ਆਪਣਾ ਅੱਡਾ ਪੁੱਟ
ਕੇ ਜਾਂਦਾ ਹੀ ਉਥੇ ਹੈ ਜਿਥੇ ਉਸ ਲਈ ਜ਼ਿੰਦਗੀ ਬਿਹਤਰ ਹੋ ਸਕਦੀ ਹੋਵੇ।
ਜੇ ਜ਼ਿੰਦਗੀ ਨੇ ਬਦਤਰ ਹੀ
ਹੋਣਾ ਹੈ ਤਾਂ ਕਿਸ ਦਾ ਸਿਰ ਫਿਰਿਆ ਹੈ ਜੋ ਆਪਣਾ ਖੁਸ਼ਹਾਲ ਦੇਸ਼ ਛੱਡ ਕੇ ਪਰਦੇਸੀਂ ਚਲੇ
ਜਾਵੇ?
ਕਿਉਂਕਿ
‘ਉਨ੍ਹਾਂ
ਦੇਸ਼ਾਂ’
ਦੇ ਮੁਕਾਬਲੇ ਹਿੰਦੋਸਤਾਨ ਕਾਫੀ
ਪਿੱਛੇ ਹੈ ਇਸ ਲਈ ਨਿਸ਼ਚੇ ਹੀ ਅਸੀਂ ਆਵਾਸੀ ਭਾਰਤੀ ਦੋਸ਼ੀ ਹਾਂ।
ਉਹੀ ਲੋਕ ਦੋਸ਼ੀ ਹੋਣਗੇ
ਜਿਹੜੇ ਇਸ ਦੇਸ਼ ਵਿਚ ਰਹੀ ਜਾਂਦੇ ਹਨ।
ਜੇ ਉਹ ਵੀ ਹੋਰਨਾਂ ਵਰਗੇ
ਹੁੰਦੇ ਤਾਂ ਉਹ ਵੀ ਚਲੇ ਜਾਂਦੇ ਅਤੇ ਖੁਸ਼ਹਾਲ ਦੇਸ਼ਾਂ ਵਿਚ ਜਾ ਕੇ
‘ਬਣੇ
ਬਣਾਏ’
ਦੀ ਮੌਜ ਕਰਦੇ।
ਉਨਾਂ ਨੂੰ ਨਵਾਂ ਬਨਾਉਣਾ
ਨਾ ਪੈਂਦਾ।
ਨਵਾਂ ਬਨਾਉਣ ਲਈ ਮਿਹਨਤ ਕਰਨੀ
ਪੈਂਦੀ ਹੈ ਅਤੇ ਕਈ ਤਰਾਂ ਦੀਆਂ ਮੁਸ਼ਕਲਾਂ ਸਹਿਣੀਆਂ ਪੈਂਦੀਆਂ ਹਨ।
ਜਿਸ ਤਰਾਂ ਦੀਆਂ ਮੁਸ਼ਕਲਾਂ
ਅੱਜ ਸਾਨੂੰ ਪੇਸ਼ ਆ ਰਹੀਆਂ ਹਨ ਉਸ ਤਰਾਂ ਦੀਆਂ
‘ਉਨਾਂ
ਮੁਲਕਾਂ’
ਦੇ ਲੋਕਾਂ ਨੂੰ ਸਦੀ ਪਹਿਲਾਂ ਆਈਆਂ
ਸਨ।
ਪਰ ਇਸ ਦਲੀਲ ਨਾਲ ਮੈਂ ਬਿਲਕੁਲ ਹੀ
ਰਾਜ਼ੀ ਨਹੀਂ ਕਿ ਸਿਰਫ ਅਸੀਂ ਹੀ ਦੋਸ਼ੀ ਹਾਂ।
ਜਿਹੜੇ ਲੋਕ ਇਸ ਤਰਾਂ ਦੀ
ਦਲੀਲ ਦਿੰਦੇ ਹਨ ਉਹ ਦੂਜੇ ਅਰਥਾਂ ਵਿਚ ਕਹਿ ਰਹੇ ਹੁੰਦੇ ਹਨ ਕਿ ਭਾਰਤੀ ਲੋਕ ਇਕ ਕੌਮ ਦੇ
ਤੌਰ ਉਤੇ ਹੀ ਮਾੜੇ,
ਰਿਸ਼ਵਤਖੋਰ,
ਕੰਮਚੋਰ ਅਤੇ ਭੋਂਦੂ ਹਨ।
ਇਹ ਵੀ,
ਕਿ ਜਿਹੜੇ ਲੋਕ ਭਾਰਤ ਵਿਚ
ਹੀ ਰਹਿ ਗਏ ਹਨ ਉਹ ਤਾਂ ਮਾੜੀ ‘ਕਿਸਮ’
ਦੇ ਹਨ ਪਰ ਜੋ ਵਿਦੇਸ਼ਾਂ
ਵਿਚ ਚਲੇ ਗਏ ਉਹ ‘ਉਮਦਾ’
ਕਿਸਮ ਦੇ।
ਇਸ ਦਾ ਦੂਜਾ ਅਰਥ ਇਹ ਹੈ
ਕਿ ਬਾਹਰ ਚਲੇ ਗਏ ਬੰਦੇ ਚੰਗੇ ਹਨ ਕਿਉਂਕਿ ਉਹ ਖੁਸ਼ਹਾਲ ਦੇਸ਼ਾਂ ਵਿਚ ਹਨ ਜਦਕਿ ਭਾਰਤ ਵਿਚ
ਰਹਿ ਗਏ ਲੋਕ ਮਾੜੇ ਹਨ ਕਿਉਂਕਿ ਉਹ ਗਰੀਬ ਦੇਸ਼ ਵਿਚ ਹਨ।
ਕਿਤੇ ਉਹ ਇਹ ਤਾਂ ਨਹੀਂ
ਸਮਝਦੇ ਕਿ ਸਿਰਫ ਉਹੀ ਲੋਕ ਹੀ ‘ਉਨਾਂ
ਮੁਲਕਾਂ’
ਵਿਚ ਗਏ ਹਨ ਜਿਹੜੇ ਵਧੀਆ ਹਨ?
ਜਿਹੜੇ
‘ਘਟੀਆ’
ਹਨ ਉਨਾਂ ਲਈ ਭਾਰਤ ਵਿਚ ਹੀ
ਰਹਿਣਾ ਠੀਕ ਹੈ।
ਕਈ ਵਾਰੀ ਮੇਰੀ ਸੋਚ ਬਹੁਤ ਹੀ
ਠਿੱਬੀ ਜਾਂ ਖੱਚਰਮੋਛਾ ਮਾਰ ਜਾਂਦੀ ਹੈ।
ਸਵਾਲ ਤਾਂ ਇਹ ਸੀ ਕਿ ਜੇ
ਬਾਹਰਲੇ ਮੁਲਕ ਅਮੀਰ ਹਨ ਤਾਂ ਕੀ ਉਨਾਂ ਦੀ ਅਮੀਰੀ ਵਿਚ ਸਾਡਾ ਯੋਗਦਾਨ ਨਹੀਂ?
ਕੀ ਅਸੀਂ ਦੋ ਸੌ ਸਾਲ ਤਕ
ਉਨਾਂ ਦੀ ਗ਼ੁਲਾਮੀ ਕਰ ਕੇ ਉਨਾਂ ਦੀ ਖੂਸ਼ਹਾਲੀ ਵਿਚ ਹਿੱਸਾ ਨਹੀਂ ਪਾਇਆ?
ਕੀ ਅਸੀਂ ਉਨਾਂ ਨੂੰ ਇਹ
ਮੌਕਾ ਨਹੀਂ ਦਿਤਾ ਕਿ ਉਹ ਤਰੱਕੀ ਦੇ ਮਾਮਲੇ ਵਿਚ ਸਾਥੋਂ ਦੋ ਸੌ ਸਾਲ ਅਗੇ ਚਲੱਣ?
ਸਾਡੇ ਉਤੇ ਦੋਸ਼ ਇਹ ਲੱਗ
ਸਕਦਾ ਹੈ ਕਿ ਅਸੀਂ ਗ਼ੁਲਾਮ ਹੋਏ ਹੀ ਕਿਉਂ?
ਪਰ ਜੇ ਇਤਹਾਸ ਵਿਚ ਅਸੀਂ
ਇਕ ਮਾਰ ਖਾ ਹੀ ਗਏ ਤਾਂ ਕੀ ਕੌਮ ਦੇ ਤੌਰ ਉਤੇ ਹੀ ਮੰਦੇ ਹੋ ਗਏ?
ਜੇ ਅਸੀਂ ਜੋ ਹਿੰਦੋਸਤਾਨ ਵਿਚ ਹੀ
ਰਹਿ ਗਏ,
ਮਾੜੇ ਵੀ ਹਾਂ ਤਾਂ ਕੀ ਬਾਹਰਲੇ
ਮੁਲਕਾਂ ਵਿਚ ਚਲੇ ਗਏ ਭਾਰਤੀ ਇਸ ਗੱਲ ਨੂੰ ਭੁੱਲ ਜਾਣਗੇ ਕਿ ਜੋ ਯੋਗਦਾਨ ਉਨਾਂ ਆਪਣੀ
ਮਿਹਨਤ ਅਤੇ ਅਕਲ ਨਾਲ ਹਿੰਦੋਸਤਾਨ ਦੀ ਤਰੱਕੀ ਵਿਚ ਪਾਉਣਾ ਸੀ ਉਹ ਹੁਣ ਪਹਿਲਾਂ ਤੋਂ ਹੀ
ਅਮੀਰ ਦੇਸ਼ਾਂ ਦੀ ਤਰੱਕੀ ਵਿਚ ਪਾ ਰਹੇ ਹਨ?
ਇਹ ਤਾਂ ਕੋਈ ਵੀ
ਡਾਇਲੈਕਟਿਕਸ ਨੂੰ ਸਮਝਣ ਵਾਲਾ ਸਮਝ ਜਾਏਗਾ ਕਿ ਜਿਸ ਦੇਸ਼ ਵਿਚ ਕੋਈ ਬੰਦਾ ਸੌ ਡਾਲਰ ਆਪਣੇ
ਲਈ ਕਮਾਉਂਦਾ ਹੈ ਤਾਂ ਇਕ ਹਜ਼ਾਰ ਡਾਲਰ ਦੇਸ਼ ਲਈ ਵੀ ਕਮਾ ਰਿਹਾ ਹੁੰਦਾ ਹੈ।
ਇਹੀ ਕਮਾਈ ਜੇ ਉਹ
ਹਿੰਦੋਸਤਾਨ ਲਈ ਕਰਦੇ ਤਾਂ ਕੀ ਹਿੰਦੋਸਤਾਨ ਵੀ ਤੇਜ਼ ਰਫਤਾਰ ਨਾਲ ਤਰੱਕੀ ਨਾ ਕਰਦਾ?
ਜਦੋਂ ਵੀ ਕੋਈ ਪਰਵਾਸੀ ਭਾਰਤੀ
ਸਾਨੂੰ ਹਿੰਦੋਸਤਾਨੀਆਂ ਨੂੰ ‘ਉਨਾਂ
ਮੁਲਕਾਂ’
ਵਰਗੀ ਖੁਸ਼ਹਾਲੀ ਜਾਂ ਉਨਾਂ ਵਰਗਾ
ਚਰਿਤਰ ਹਾਸਲ ਨਾ ਕਰ ਸਕਣ ਦਾ ਤਾਅਨਾ ਦਿੰਦਾ ਹੈ ਉਦੋਂ ਮੈਨੂੰ ਲ਼ਗਦਾ ਹੈ ਕਿ ਉਸ ਨੂੰ
ਇਤਹਾਸਕ ਅਤੇ ਵਿਰੋਧ ਵਿਕਾਸੀ ਪਦਾਰਥਵਾਦ ਪੜਾਵਾਂ।
ਪਰ ਅਜ ਦੇ ਦੌਰ ਵਿਚ
ਡਾਲਰਾਂ ਦੀ ਕਮਾਈ ਦੇ ਡੰਗੇ ਕਿਸ ਕਿਸ ਪਰਵਾਸੀ ਨੂੰ ਪੜਾਇਆ ਜਾ ਸਕਦਾ ਹੈ?
ਅਸੀਂ ਵਿਰੋਧ ਲਈ ਪਤਾ ਨਹੀਂ ਕਿਸ
ਕਿਸ ਤਰਾਂ ਦੀਆਂ ਦਲੀਲਾਂ ਘੜ ਲੈਂਦੇ ਹਾਂ! |