|

ਇਹ ਸੁਭਾਵਿਕ ਹੀ ਹੈ ਜੇ
ਜਨਵਰੀ ਦੇ ਪਹਿਲੇ ਹਫਤੇ ਹਰ ਭਾਰਤੀ ਦੇ ਮਨ ਵਿਚ ਇਹ ਭਾਵਨਾ ਪੈਦਾ ਹੋਵੇ ਕਿ ਇਸ
ਨਵੇਂ ਸਾਲ ਵਿਚ ਕੀ ਕੁਝ ਹੋਵੇਗਾ? ਇਸ ਸਬੰਧੀ ਧੁੰਦਲੀਆਂ ਜਿਹੀਆਂ ਧਾਰਨਾਵਾਂ ਜਾਂ
ਭਵਿਖ ਦਾ ਅੰਦਾਜ਼ਾ ਲਗਾਉਣ ਦੀ ਅਸਮਰੱਥਾ ਸਮੱਸਿਆ ਨਹੀਂ। ਸਭ ਤੋਂ ਵੱਡੀ ਗੱਲ ਇਹ
ਹੈ ਕਿ ਵੱਡੇ ਪੱਧਰ ਦੀ ਕਲਪਨਾਸ਼ੀਲਤਾ ਤੇ ਵੱਡੇ ਤੋਂ ਵੱਡੇ ਜੋਤਿਸ਼ੀ ਵਲੋਂ ਪੇਸ਼
ਕੀਤੀ ਜਾਣ ਵਾਲੀ ਭਵਿੱਖਬਾਣੀ ਦੇ ਬਾਵਜੂਦ ਕਈ ਵਾਰ ਸੱਚ ਪਹਿਲਾਂ ਸਾਹਮਣੇ ਨਹੀਂ
ਆਉਂਦਾ ਜਾਂ ਉਹਭਵਿਖ ਦੇ ਕਥਨ ਜਾਂ ਕਲਪਨਾ ਤੋਂ ਉਲਟ ਹੁੰਦਾ ਹੈ। ਜੇ ਤੁਸੀਂ ਇਹ
ਦੇਖਣਾ ਹੋਵੇ ਤਾਂ ਪਿਛਲੇ ਇਕ ਦਹਾਕੇ ਦੇ ਘਟਨਾਚੱਕਰਾਂ ਨੂੰ ਲੈ ਲਓ ਤੇ ਉਨ੍ਹਾਂ ਦੀ
ਤੁਲਨਾ ਆਪਣੀ ਪਹਿਲੀ ਕਲਪਨਾ ਨਾਲ ਕਰੋ, ਜਿਸ ਵਿਚ ਤੁਸੀਂ ਵਖ ਵਖ ਸੰਭਾਵਨਾਵਾਂ
ਬਾਰੇ ਸੋਚਿਆ ਹੋਵੇਗਾ ਜਾਂ ਜੋਤਿਸ਼ੀਆਂ ਨੇ ਭਵਿਖਬਾਣੀਆਂ ਕੀਤੀਆਂ ਹੋਣਗੀਆਂ। ਤੁਸੀਂ
ਦੇਖੋਗੇ ਕਿ ਅਸਲ ਵਿਚ ਜੋ ਵਾਪਰਿਆ, ਉਹ ਪੈਂਟੈਸੀ ਤੋਂ ਵੀ ਕਿਤੇ ਜ਼ਿਆਦਾ ਸੀ।
1990 ਦੇ ਦਹਾਕੇ ਦੇ ਸ਼ੁਰੂ ਵਿਚ ਕਿਸਨੇ ਇਸ ਗੱਲ ਦੀ ਕਲਲਨਾ ਵੀ ਕੀਤੀ ਹੋਵੇਗੀ ਕਿ
ਕਦੇ ਸੋਵੀਅਤ ਸੰਘ ਵਰਗੀ ਮਹਾਸ਼ਕਤੀ ਦਾ ਅੰਤ ਹੋ ਜਾਵੇਗਾ। 2000 ਵਿਚ ਕਿਸਨੇ ਇਹ
ਕਲਪਨਾ ਕੀਤੀ ਹੋਵੇਗੀ ਕਿ ਉਸਦੇ ਵਰਲਡ ਟਰੇਡ ਸੈਂਟਰ ਦੇ ਦੋਵੇਂ ਟਾਵਰ ਕਿਸੇ ਦਿਨ
ਅੱਤਵਾਦੀ ਹਮਲੇ ਵਚਿ ਤਬਾਹ ਹੋ ਜਾਣਗੇ। ਤੁਸੀਂ ਸਾਰੀਆਂ ਘਟਨਾਵਾਂ ਤੇ ਨਜ਼ਰ ਮਾਰੇ
ਤਾਂ ਦੇਖੋਗੇ ਕਿ ਜੋ ਕਦੇ ਅਸੰਭਵ ਮੰਨਿਆ ਜਾਂਦਾ ਸੀ, ਉਹ ਸਾਰੇ ਘਟਨਾਚਕਰ ਬਾਅਦ
ਵਿਚ ਅਸਲੀ ਘਟਨਾਚਕਰਾਂ ਵਜੋਂ ਵਾਪਰੇ। ਹੁਣ ਅਜਿਹੇ ਹਾਲਾਤ ਵਿਚ ਅਸੀਂ ਇਸ ਗੱਲ ਦੀ
ਹੀ ਕਾਮਨਾ ਕਰ ਸਕਦੇ ਹਾਂ ਕਿ ਸਾਲ 2005 ਵਿਚ ਕੁਝ ਵੀ ਅਣਹੋਣੀ ਨਾ ਵਾਪਰੇ। ਉਂਝ
ਤੁਸੀਂ ਇਸ ਗੱਲ ਨੂੰ ਮੰਨ ਕੇ ਚਲੋ ਕਿ ਜ਼ਿੰਦਗੀ ਵਿਚ ਬੇਯਕੀਨੀ ਵੀ ਇਕ ਅੱਟਲ ਸੱਚ
ਹੈ।
ਭਾਰਤੀ ਸੱਤਾਧਾਰੀ ਗਠਜੋੜ
ਦਿੱਲੀ, ਜੋ ਭਾਰਤ ਦੀ ਲੋਕਤੰਤਰਿਕ
ਸਿਆਸੀ ਸੱਤਾ ਦਾ ਕੇਂਦਰ ਹੈ, ਵਿਚ ਸੱਤਾ ਇਕ ਸੀਮਤ ਮਿਆਦ ਉਪਰੰਤ ਤਬਦੀਲ ਹੁੰਦੀ ਹੈ। ਉਂਝ
ਕੋਈ ਮੂਰਖ ਹੀ ਹੋਵੇਗਾ, ਜੋ ਆਪਣੇ ਹੋਸ਼ੋ ਹਵਾਸ ਵਿਚ ਖੁਦ ਸੱਤਾ ਦਾ ਤਿਆਗ ਕਰਨਾ ਚਾਹੇਗਾ।
ਇਹ ਚੰਗੀ ਗੱਲ ਹੈ ਕਿ ਇਥੇ ਚੋਣਾਂ ਰਾਹੀਂ ਸ਼ਾਂਤੀ ਨਾਲ ਸੱਤਾ ਤਬਦੀਲੀ ਹੁੰਦੀ ਹੈ।
ਦਿੱਲੀ ਵਿਚ ਸੱਤਾਧਾਰੀ ਗਠਜੋੜ ਦੀਆਂ
ਆਪਣੀਆਂ ਸਮਸਿਆਵਾਂ ਹਨ। ਗਠਜੋੜ ਦੇ ਸਹਾਇਕਾਂ ਵਿਚ ਆਪਸੀ ਵਿਰੋਧਾਭਾਸ ਵੀ ਹੁੰਦੇ ਰਹਿੰਦੇ
ਹਨ, ਟਕਰਾਅ ਵੀ ਹੁੰਦੇ ਹਨ ਪਰ ਇਨ੍ਹਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਹੱਲ ਕਰ ਲਿਆ ਜਾਂਦਾ
ਹੈ। ਗਠਜੋੜ ਨੂੰ ਚਲਾਉਣ ਦਾ ਸਭ ਤੋਂ ਪ੍ਰਮੁਖ ਸਿਧਾਂਤ ਇਹੀ ਹੈ ਕਿ ਸਬੰਧਤ ਵਿਅਕਤੀ
ਕੈਬਨਿਟ ਵਿਚ ਜੋ ਵੀ ਮੰਤਰੀ ਅਹੁਦਾ ਮਿਲੇ, ਉਸਨੂੰ ਲੈ ਲਵੋ ਤੇ ਅੰਗਰੇਜ਼ੀ ਦੀ ਇਸ ਕਹਾਵਤ
ਨੂੰ ਧਿਆਨ ਵਿਚ ਰਖੋ ਕਿ ਹੱਥ ਵਿਚ ਆਈ ਇਕ ਚਿੜੀ ਝਾੜੀਆਂ ਵਿਚ ਚੂਕਣ ਵਾਲੀਆਂ ਦੋ ਚਿੜੀਆਂ
ਨਾਲੋਂ ਜ਼ਿਆਦਾ ਕੀਮਤੀ ਹੁੰਦੀ ਹੈ। ਉਂਝ ਸਭ ਤੋਂ ਵਧੀਆ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ
ਡਾਕਟਰ ਮਨਮੋਹਨ ਸਿੰਘ ਦਿੱਲੀ ਦੀ ਰਵਾਇਤੀ ਸਿਆਸੀ ਬਿਮਾਰੀ ਖੁਸ਼ਾਮਦ ਦੇ ਸ਼ਿਕਾਰ ਨਹੀਂ, ਇਸ
ਲਈ ਉਨ੍ਹਾਂ ਨੂੰ ਖੁਸਮਾਦਾਂ ਨਾਲ ਘਿਰਨ ਦੀ ਉਸ ਤਰ੍ਹਾਂ ਦੀ ਕੋਈ ਸਮਸਿਆ ਨਹੀਂ, ਜਿਸ ਕਾਰਨ
ਦਿੱਲੀ ਦੇ ਕਈ ਸਿਆਸਤਦਾਨ ਸਵੇਰ ਹੁੰਦਿਆਂ ਹੀ ਇਨ੍ਹਾਂ ਨਾਲ ਘਿਰ ਜਾਂਦੇ ਹਨ। ਇਨ੍ਹਾਂ
ਨੇਤਾਵਾਂ ਲਈ ਹਰ ਸਵੇਰੇ ਖੁਸ਼ਾਮਦਾਂ ਵਲੋਂ ਕੀਤੀ ਜਾਣ ਵਾਲੀ ਖੁਸ਼ਾਮਦ ਦੀ ਮਾਲਿਸ਼ ਇਕ
ਲਾਜ਼ਮੀ ਜਿਹੀ ਚੀਜ਼ ਬਣ ਜਾਂਦੀ ਹੈ। ਇਹ ਸਾਲ ਕੇਂਦਰ ਤੇ ਜ਼ਿਆਦਾਤਰ ਸੂਬਿਆਂ ਵਿਚ ਇਕੋ
ਜਿਹੀ ਸਥਿਤੀ ਵਾਲਾ ਹੀ ਰਹੇਗਾ। ਉਂਝ ਇਹ ਹੋ ਸਕਦਾ ਹੈ ਕਿ ਫਰਵਰੀ ਵਿਚ ਹਰਿਆਣਾ ਤੇ
ਝਾਰਖੰਡ ਵਿਚ ਸੱਤਾ ਤਬਦੀਲ ਹੋਵੇ। ਇਹ ਗੱਲ ਸਤਾਧਾਰੀ ਗਠਜੋੜ ਲਈ ਖੁਸ਼ੀ ਵਾਲੀ ਹੋ ਸਕਦੀ ਹੈ
ਪਰ ਕਾਂਗਰਸ ਲਈ ਫਿਕਰ ਦਾ ਕਾਰਨ ਵੀ ਹੋ ਸਕਦੀ ਹੈ ਕਿਉਂਕਿ ਇਸਦੇ ਕਈ ਨੇਤਾਵਾਂ ਦੀਆਂ
ਕੇਂਦਰ ਤੇ ਸੂਬਿਆਂ ਵਿਚ ਵੱਡੀਆਂ ਇੱਛਾਵਾਂ ਸਿਖਰਾਂ ਤੇ ਹਨ। ਉਂਝ ਕਾਂਗਰਸ ਲਈ ਆਪਣੇ ਕੌਮੀ
ਪੱਧਰ ਨੂੰ ਦੇਖਦਿਆਂ ਬਿਹਾਰ ਤੇ ਉਥਰ ਪ੍ਰਦੇਸ਼ ਵਿਚ ਸੌੜੀ ਸਥਿਤੀ ਫਿਕਰ ਦਾ ਕਾਰਨ ਹੋ ਸਕਦੀ
ਹੈ ਪਰ ਉਹ ਕੇਂਦਰ ਵਿਚ ਆਪਣੀ ਅਗਵਾਈ ਹੇਠ ਸਤਾਧਾਰੀ ਗਠਜੋੜ ਦੀ ਹੋਂਦ ਖਾਤਰ ਇਨ੍ਹਾਂ
ਸੂਬਿਆਂ ਵਿਚ ਕਿਸੇ ਤਰ੍ਹਾਂ ਦੀ ਛੇੜਛਾੜ ਨਹੀਂ ਕਰੇਗੀ, ਇਸ ਲਈ ਇਸ ਸਾਲ ਸਥਿਤੀ ਸਾਧਾਰਨ
ਬਣੇ ਰਹਿਣ ਦੀ ਹੀ ਸੰਭਾਵਨਾ ਹੈ।
ਬੁਸ਼ ਇਸ ਸਾਲ ਵਿਚ
ਜਾਰਜ ਬੁਸ਼ ਦੀਆਂ ਸੇਵਾਵਾਂ ਇਸ ਸਾਲ
ਇਰਾਕ ਤੋਂ ਨਹੀਂ ਜਾਣਗੀਆਂ, ਭਾਵੇਂ ਉਥੇ ਸੰਨ 2004 ਤੋਂ ਜ਼ਿਆਦਾ ਅਮਰੀਕੀ ਫੌਜੀਆਂ ਅਤੇ
ਇਰਾਕੀਆਂ ਦੀ ਮੌਤ ਹੀ ਕਿਉਂ ਨਾ ਹੋ ਜਾਵੇ। ਬੁਸ਼ ਦੀ ਸੋਚ ਇਹ ਹੈ ਕਿ ਇਰਾਕ ਵਿਚ ਚੋਣਾਂ
ਪਿਛੋਂ ਬਗਦਾਦ ਵਿਚ ਚੁਣੀ ਹੋਈ ਜਿੜੀ ਸਰਕਾਰ ਆਏਗੀ, ਉਹ ਦੇਸ਼ ਤੇ ਜਾਂ ਉਨ੍ਹਾਂ ਖੇਤਰਾਂ
ਤੇ, ਜੋ ਬਗਦਾਦ ਦੀ ਸੱਤਾ ਨੂੰ ਸਵੀਕਾਰ ਕਰਨਗੇ, ਤੇ ਰਾਜ ਕਰੇਗੀ, ਅਮਰੀਕੀ ਫੌਜੀ ਖੇਤਰ ਦੇ
ਤੇਲ ਸਾਧਨਾਂ ਦੀ ਰਾਖੀ ਕਰੇਗੀ ਤੇ ਉਨ੍ਹਾਂ ਅਨਸਰਾਂ ਨਾਲ ਨਜਿਠੇਗੀ, ਜੋ ਅਮਰੀਕਨ ਹਿਤਾਂ
ਤੋਂ ਉਲਟ ਜਾਣਗੇ। ਇਸ ਦਰਮਿਆਨ ਪੈਂਟਾਗਨ ਉਨ੍ਹਾਂ ਗਲਾਂ ਨਾਲ ਨਜਿਠਣ ਦੀ ਯੋਜਨਾ ਬਣਾਵੇਗਾ,
ਜੋ ਅਚਾਨਕ ਸਾਹਮਣੇ ਆਉਣਗੀਆਂ। ਉਸਦੇ ਅਗੇ ਕੁਝ ਉਲ ਸਵਾਲਾਂ ਕਾਰਨ ਅਜਿਹੀ ਹਾਲਤ ਵੀ ਆ
ਸਕਦੀ ਹੈ ਕਿ ਉਹ ਕੁਝ ਅਸੰਭਵ ਜਿਹੀਆਂ ਲਗਣ ਵਾਲੀਆਂ ਗਲਾਂ ਨੂੰ ਲੈ ਕੇ ਵੀ ਕੁਝ ਯੋਜਨਾਵਾਂ
ਬਣਾਏ। ਹੁਣ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਇਰਾਕ ਵਿਚ ਸੁੰਨੀ ਬਾਗੀਆਂ ਦਾ ਰੁਖ ਕੀ
ਹੋਵੇਗਾ, ਜੋ ਉਥੇ ਅਗਲੀਆਂ ਚੋਣਾਂ ਪਿਛੋਂ ਸ਼ੀਆ ਸਰਕਾਰ ਬਣ ਜਾਵੇ। ਕੀ ਉਹ ਸਰਕਾਰ ਸਾਊਦੀ
ਅਰਬ ਤਕ ਫੈਲ਼ੇ ਸੁੰਨੀ ਬਾਗੀਆਂ ਦੀ ਪ੍ਰਣਾਲੀ ਨਾਲ ਆਪਣਾ ਸਮਝੌਤਾ ਕਰ ਸਕੇਗੀ? ਹੋਰ ਸਵਾਲ
ਇਹ ਵੀ ਹੈ ਕਿ ਈਰਾਨ ਦਾ ਆਪਣੀ ਪ੍ਰਮਾਣੂ ਸਮਰਥਾ ਪ੍ਰਤੀ ਅਮਰੀਕਨ ਇਸਰਾਈਲ ਵਿਰੋਧੀ ਰਵਈਏ
ਬਾਰੇ ਕੀ ਵਤੀਰਾ ਹੋਵੇਗਾ, ਖਾਸ ਕਰਕੇ ਉਸ ਵੇਲੇ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ,
ਜਦੋਂਕਿ ਪ੍ਰਮਾਣੂ ਸੰਪੰਨ ਹੋਣਾ ਈਰਾਨ ਦੀ ਕੌਮੀ ਭਾਵਨਾ ਨਾਲ ਜੁੜ ਗਿਆ ਹੈ। ਲਗਭਗ ਇਹੀ
ਸਥਿਤੀ ਪਾਕਿਸਤਾਨ ਭਰੀਆਂ ਰਹਿੰਦੀਆਂ ਹਨ ਤਾਂ ਕੀ ਉਥੇ ਮੁੜ ਚੋਣਾਂ ਹੋਣਗੀਆਂ? ਕੀ ਅਮਰੀਕਾ
ਵਲੋਂ ਮੁੜ 2003 ਵਰਗੀ ਹਮਲਾਵਰੀ ਸਥਿਤੀ ਅਪਣਾਈ ਜਾਵੇਗੀ ਤੇ ਉਸ ਵੇਲੇ ਕੀ ਉਸਦਾ ਨਿਸ਼ਾਨਾ
ਈਰਾਨ ਹੋਵੇਗਾ?
ਓਸਾਮਾ ਬਿਨ ਲਾਦਿਨ?
ਸਭ ਤੋਂ ਹੈਰਾਨੀਜਨਕ ਗੱਲ ਕੀ ਆਉਣ
ਵਾਲੇ ਦਿਨਾਂ ਵਿਚ ਇਹ ਹੋ ਸਕਦੀ ਹੈ ਕਿ ਅਮਰੀਕਾ ਤੇ ਪਛਮ ਓਸਾਮਾ ਬਿਨ ਲਾਦਿਨ ਨਾਲ ਆਪਣੀ
ਦੁਸ਼ਮਣੀ ਨੂੰ ਭੁਲਾ ਕੇ ਉਸਦੀ ਮੌਜੂਦਗੀ ਨੂੰ ਜਾਇਜ਼ ਮੰਨ ਲੈਣ ਤੇ ਉਸ ਹਾਲਤ ਵਿਚ ਕੀ ਅਰਬ
ਜਗਤ ਵਿਚ ਉਸਦਾ ਅਧਾਰ ਖੇਤਰ ਪਛਮ ਲਈ ਇਕ ਪ੍ਰਾਪਤੀ ਹੋ ਸਕਦੀ ਹੈ? ਹਾਂ ਕਿਉਂਕਿ ਉਸ ਵੇਲੇ
ਉਹ ਉਨ੍ਹਾਂ ਦਾ ਸਹਾਇਕ ਹੋਵੇਗਾ। ਅਤਵਾਦ ਦਾ ਕੀ ਬਣੇਗਾ? ਜਦੋਂ ਕੋਈ ਵੀ ਦੁਸ਼ਮਣ ਕਿਤੇ
ਹਮਲਾ ਕਰਦਾ ਹੈ ਤਾਂ ਉਹ ਦੂਜੇ ਲਈ ਅਤਵਾਦੀ ਹੀ ਹੁੰਦਾ ਹੈ। ਇਸੇ ਤਰ੍ਹਾਂ ਜੰਗੀ ਦੇਸ਼ ਵੀ
ਇਕ ਦੂਜੇ ਲਈ ਅਤਵਾਦੀ ਹੀ ਹੁੰਦਾ ਹੈ। ਇਸੇ ਤਰ੍ਹਾਂ ਜੰਗੀ ਦੇਸ਼ ਵੀ ਇਕ ਦੂਜੇ ਲਈ ਅਤਵਾਦੀ
ਹੀ ਹੁੰਦੇ ਹਨ। ਜਦੋਂ ਸਮਝੌਤੇ ਹੋ ਜਾਂਦੇ ਹਨ ਤਾਂ ਅਤਵਾਦੀ ਜਾਂ ਦੁਸ਼ਮਣ ਦੇ ਲੇਬਲ ਵੀ ਉਤਰ
ਜਾਂਦੇ ਹਨ।
ਭਾਰਤੀ ਕ੍ਰਿਕਟ
ਭਾਰਤ ਦੇ ਪ੍ਰਾਈਵੇਟ ਸੈਕਟਰ ਦਾ ਸਭ
ਤੋਂ ਵੱਡਾ ਉਦਯੋਗ ਕ੍ਰਿਕਟ ਲਗਦਾ ਹੈ ਕਿ ਇਕ ਹੀ ਦਿਸ਼ਾ ਵਲ ਅਗੇ ਵਧਦਾ ਰਹੇਗਾ ਤੇ ਉਹ ਦਿਸ਼ਾ
ਹੋਵੇਗੀ ਬੈਂਕ ਬੈਲੈਂਸ ਵਧਾਉਣਾ। ਸੌਰਭ ਗਾਂਗੁਲੀ ਸ਼ਾਂਇਦ 50 ਸਾਲ ਦੀ ਉਮਰ ਤਕ ਭਾਰਤੀ
ਕ੍ਰਿਕਟ ਟੀਮ ਦਾ ਕਪਤਾਨ ਬਣਿਆ ਰਹੇਗਾ। ਸ਼ਾਇਦ ਜਗਮੋਹਨ ਡਾਲਮੀਆ ਵੀ 75 ਸਾਲ ਦੀ ਉਮਰ ਤਕ
ਭਾਰਤੀ ਕ੍ਰਿਕਟ ਦੇ ਕਰਤਾ ਧਰਤਾ ਬਣੇ ਰਹਿਣਗੇ।
ਬੀ ਸੀ ਸੀ ਆਈ ਚੋਣਾਂ ਨੂੰ ਲੈ ਕੇ
ਸ਼ਰਦ ਪਵਾਰ ਤੇ ਡਾਲਮੀਆ ਦਰਮਿਆਨ ਸੁਰੂ ਹੋਇਆ ਵਿਵਾਦ ਸ਼ਾਇਦ ਉਸ ਵੇਲੇ ਤਕ ਅਦਾਲਤਾਂ ਵਿਚ
ਚਲਦਾ ਰਹੇਗਾ, ਜਦੋਂ ਤਕ ਸ਼ਰਦ ਪਵਾਰ ਦਾ ਆਪਣੀ ਚੋਣ ਦਾ ਕਾਰਜਕਾਲ ਖਤਮ ਨਹੀਂ ਹੋ ਜਾਂਦਾ।
ਇਸਦਾ ਮਤਲਬ ਇਹ ਹੋਵੇਗਾ ਕਿ ਜੇ ਡਾਲਮੀਆ ਹਾਰ ਵੀ ਜਾਣ ਤਾਂ ਵੀ ਉਨ੍ਹਾਂ ਦੀ ਜਿੱਤ ਹੀ
ਹੋਵੇਗੀ।
ਭਾਜਪਾ ਕੀ ਕਰੇਗੀ?
ਭਾਜਪਾ 2005 ਦੇ ਅਖੀਰਲੇ ਹਫਤੇ
2004 ਵਿਚ ਹੋਈਆਂ ਚੋਣਾਂ ਵਿਚ ਆਪਣੀ ਹਾਰ ਨੂੰ ਨਹੀਂ ਮੰਨੇਗੀ। ਪ੍ਰਮੋਦ ਮਹਾਜਨ ਵਲੋਂ
ਤਿਆਰ ਕੀਤੇ ਗੇ ਉਭਰਦੇ ਸਿਤਾਰੇ ਸਪਤਾਲ ਮਲਿਕ ਵਲੋਂ ਪੇਸ਼ ਕੀਤੇ ਗਏ ਪ੍ਰਸਤਾਵ ਵਿਚ ਕਿਹਾ
ਜਾਵੇਗਾ ਕਿ ਪਾਰਟੀ ਦੀ ਹਾਰ ਦਾ ਕਾਰਨ ਮੌਸਮ ਰਿਹਾ। ਜੇ ਗਰਮੀਆਂ ਵਿਚ ਸਮੇਂ ਤੇ ਮੀਂਹ ਪੈ
ਜਾਂਦਾ ਤਾਂ 36 ਲੋਕ ਸਭਾ ਚੋਣ ਹਲਕਿਆਂ ਵਿਚ ਭਾਜਪਾ ਦੇ ਪੱਖ ਵਿਚ ਗੁਜਰਾਤ ਤੇ ਉਤਰ
ਪ੍ਰਦੇਸ਼ ਵਿਚ ਵੋਟਾਂ ਦਾ ਸੰਤੁਲਨ ਆ ਜਾਂਦਾ।
ਉਮਾ ਭਾਰਤੀ ਭਾਵੇਂ ਲਖ ਕੋਸ਼ਿਸ਼ਾਂ ਕਰ
ਲਵੇ ਪਰ ਹੁਣ ਉਹ ਮੱਧ ਪ੍ਰਦੇਸ਼ ਦੀ ਮੁਖ ਮੰਤਰੀ ਮੁੜ ਨਹੀਂ ਬਣ ਸਕੇਗੀ।
ਲਾਲੂ ਯਾਦਵ
ਲਾਲੂ ਯਾਦਵ ਤੇ ਰਾਬੜੀ ਦੇਵੀ ਆਪਣੇ
ਇਨਕਮ ਟੈਕਸ ਦਾਅਵਿਆਂ ਨੂੰ ਨਜਿਠ ਨਹੀਂ ਸਕਣਗੇ। ਉਹ ਚੋਣ ਨਤੀਜਿਆਂ ਨੂੰ ਇਨਕਮ ਟੈਕਸ
ਪ੍ਰਤੀ ਅਪਣਾਏ ਗਏ ਰਵਈਏ ਦਾ ਨਤੀਜਾ ਦਸਣਗੇ। ਲਾਲੂ ਰੇਲਵੇ ਬਜਟ 2005 ਵਿਚ 32 ਤੋਂ 42
ਸਾਲ ਦੇ ਵਿਅਕਤੀਆਂ ਲਈ 2 ਲੱਖ ਨਵੀਆਂ ਨੌਕਰੀਆਂ ਦਾ ਐਲਾਨ ਕਰਨਗੇ। ਇਹ ਵਖਰੀ ਗੱਲ ਹੈ ਕਿ
ਇਹ ਨੌਕਰੀਆਂ ਬਾੜ, ਛਪਰਾ, ਨਾਲੰਦਾ ਤੇ ਮਧੇਪੁਰਾ ਦੇ ਯਾਦਵ ਜਾਤ ਵਾਲਿਆਂ ਲਈ ਹੀ
ਹੋਣਗੀਆਂ, ਜਿਨ੍ਹਾਂ ਨੂੰ ਰੇਲਾਂ ਵਿਚ ਅਪਰਾਧ ਰੋਕਣ ਲਈ ਮਾਰਸ਼ਲ ਆਰਟ ਦੀ ਖਾਸ ਸਿਖਲਾਈ
ਦਿਤੀ ਜਾਵੇਗੀ। ਪ੍ਰਧਾਨ ਮੰਤਰੀ ਲਾਲੂ ਦਾ ਵਿਭਾਗ ਬਦਲ ਕੇ ਉਨ੍ਹਾਂ ਨੂੰ ਮਛੀ ਪਾਲਣ ਵਿਭਾਗ
ਦੇਣਾ ਚਾਹੁਣਗੇ ਪਰ ਸੋਨੀਆ ਗਾਂਧੀ ਸ਼ਾਇਦ ਅਜਿਹਾ ਨਾ ਕਰਨ ਦੇਵੇ। |