WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਇਕ ਬੁੱਢੀ ਜਿਹੀ ਗੁੱਡੀ ਦੀ ਛੋਟੀ ਜਿਹੀ ਕਹਾਣੀ
- ਦਲਬੀਰ ਸਿੰਘ

ਦਲਬੀਰ ਸਿੰਘ

ਉਸ ਦੀ ਉਮਰ ਸੱਠਾਂ ਨੂੰ ਟੱਪ ਚੁਕੀ ਹੈ ਫਿਰ ਵੀ ਉਹ ਹਾਲੇ ਮਸਾਂ ਅੱਠਾਂ ਸਾਲਾਂ ਦੀ ਗੁੱਡੀ ਹੀ ਹੈ

ਇਸ ਲਈ ਇਸ ਸਿਰਲੇਖ ਨੂੰ ਕਿਸੇ ਹੋਰ ਤਰਾਂ ਵੀ ਲਿਖਿਆ ਜਾ ਸਕਦਾ ਸੀਮਿਸਾਲ ਵਜੋਂ ਇਸ ਨੂੰ ਕਿਹਾ ਜਾ ਸਕਦਾ ਸੀ ਕਿ ਇਹ ਇਕ ਛੋਟੀ ਜਿਹੀ ਗੁੱਡੀ ਦੀ ਕਹਾਣੀ ਹੈਉਸ ਛੋਟੀ ਜਿਹੀ ਗੁੱਡੀ ਦੀ ਕਹਾਣੀ ਜਿਸ ਦੀ ਉਮਰ ਤਾਂ ਭਾਵੇਂ ਸੱਠਾਂ ਤੋਂ ਵੀ ਟੱਪ ਗਈ ਹੈ ਪਰ ਜਿਸ ਅੰਦਰ ਇਕ ਨਿੱਕੀ ਜਿਹੀ ਅੱਠਾਂ ਸਾਲਾਂ ਦੀ ਕੁੜੀ ਅੱਜ ਵੀ ਜਿਉਂਦੀ ਹੈਉਹ ਨਿੱਕੀ ਜਿਹੀ ਕੁੜੀ ਆਪਣੀਆਂ ਗੁੱਡੀਆਂ ਪਟੋਲੇ ਉਸੇ ਤਰਾਂ ਹੀ ਹੁਣ ਤਕ ਵੀ ਸਾਂਭੀ ਜਾਂਦੀ ਹੈ ਜਿਵੇਂ ਉਸ ਨੇ ਸੱਠ ਵਰੇ ਪਹਿਲਾਂ ਨਿੱਕੀ ਹੁੰਦਿਆਂ ਸਾਂਭੇ ਹੋਣਗੇਬੱਸ ਖਬਰੇ ਪਟੋਲਿਆਂ ਦਾ ਰੂਪ ਹੀ ਬਦਲ ਗਿਆ ਹੈਜਾਂ ਫਿਰ ਇਹ ਬਦਰੰਗ ਹੋ ਗਏ ਹਨ 

ਉਦੋਂ ਉਸ ਦਾ ਸਰਮਾਇਆ ਹੀ ਇਹੀ ਨਿੱਕੀਆਂ ਜਿਹੀਆਂ ਗੁੱਡੀਆਂ ਅਤੇ ਪਟੋਲੇ ਸਨਉਸ ਤੋਂ ਵੱਧ ਉਸ ਨੂੰ ਬਚਪਨ ਵਿਚ ਕਦੀ ਵੀ ਕੁਝ ਵੀ ਨਸੀਬ ਹੀ ਨਹੀਂ ਸੀ ਹੋਇਆਇਸ ਤੋਂ ਵੱਧ ਉਸ ਨੂੰ ਜ਼ਿੰਦਗੀ ਵਿਚ ਵੀ ਤਾਂ ਕਦੀ ਕੁਝ ਨਸੀਬ ਨਹੀਂ ਸੀ ਹੋਇਆ

 ਅਸਲ ਵਿਚ ਤਾਂ ਸਾਡੀਆਂ ਬਹੁਤੀਆਂ ਗੁੱਡੀਆਂ ਨੂੰ ਬਚਪਨ ਵਿਚ ਬਹੁਤਾ ਕੁਝ ਨਸੀਬ ਹੀ ਨਹੀਂ ਹੁੰਦਾਲੀਰਾਂ ਦੀਆਂ ਗੁੱਡੀਆਂ ਵੀ ਜੇ ਉਹ ਨਾ ਬਨਾਉਣ ਤਾਂ ਉਨਾਂ ਕੋਲ ਬਚਪਨ ਦਾ ਕੂਝ ਵੀ ਨਾ ਹੋਵੇਨਾ ਕੋਈ ਜਾਇਦਾਦ ਅਤੇ ਨਾ ਕੋਈ ਸਰਮਾਇਆ ਬਚਪਨ ਵਿਚ ਕੋਈ ਕੋਠੇ ਮਾੜੀਆਂ ਤਾਂ ਚਾਹੀਦੀਆਂ ਨਹੀਂ ਹੁੰਦੀਆਂਉਦੋਂ ਤਾਂ ਸਿਰਫ ਇਕ ਸੁਪਨਾ ਹੀ ਚਾਹੀਦਾ ਹੁੰਦਾ ਹੈਇਹ ਸੁਪਨਾ ਹਾਸਲ ਕਰਨ ਲਈ ਜ਼ਰੂਰੀ ਹੁੰਦਾ ਹੈ ਕਿ ਉਸ ਦੀ ਦਾਦੀ ਜਾਂ ਨਾਨੀ ਉਸ ਨੂੰ ਪਰੀਆਂ ਦੀਆਂ ਕਹਾਣੀਆਂ ਸੁਣਾਵੇਕਹਾਣੀ ਤੋਂ ਵੱਡਾ ਕੋਈ ਸੁਪਨਾ ਨਹੀਂ ਹੁੰਦਾਪਰ ਕਹਾਣੀ ਤੋਂ ਵੱਡਾ ਕੋਈ ਧੋਖਾ ਨਹੀਂ ਹੁੰਦਾ 

ਉਸ ਦੀ ਦਾਦੀ ਜਾਂ ਨਾਨੀ ਉਸ ਗੁੱਡੀ ਨੂੰ ਪਰੀਆਂ ਦੀਆਂ ਉਹੀ ਕਹਾਣੀਆਂ ਸੁਣਾਉਂਦੀ ਹੈ ਜਿਹੜੀਆਂ ਉਸ ਨੇ ਆਪਣੀਆਂ ਦਾਦੀਆਂ ਅਤੇ ਨਾਨੀਆਂ ਤੋਂ ਸੁਣੀਆਂ ਸਨਦਾਦੀ ਜਾ ਨਾਨੀ ਉਹ ਕਹਾਣੀਆਂ ਸੁਣਾਉਂਦੀ ਹੈ ਜਿਸ ਵਿਚ ਕੋਈ ਨਾ ਕੋਈ ਰਾਜ ਕੁਮਾਰ ਵੀ ਸ਼ਾਮਲ ਹੁੰਦਾ ਹੈਸੋਹਣਾ ਸਜੀਲਾ ਅਤੇ ਬਾਂਕਾ ਰਾਜ ਕੁਮਾਰ ਉਹ ਦਿਉ ਦੀ ਕੈਦ ਵਿਚੋਂ ਛੁਡਾ ਕੇ ਪਰੀ ਨੂੰ ਸੰਕਟ ਵਿਚੋਂ ਕੱਢਦਾ ਹੈ ਅਤੇ ਉਸ ਦਾ ਦਿਲ ਜਿੱਤ ਲੈਂਦਾ ਹੈਫਿਰ ਉਸ ਨੂੰ ਆਪਣੇ ਮਹਿਲੀਂ ਪਾ ਲੈਂਦਾ ਹੈ ਬੱਸ, ਇਥੇ ਹੀ ਕਹਾਣੀ ਖਤਮ ਹੁੰਦੀ ਹੈ ਜਦੋਂ ਹਰ ਕਹਾਣੀ ਦਾ ਅੰਤ ਰਾਜ ਕੁਮਾਰ ਵਲੋਂ ਉਸ ਪਰੀ ਨੂੰ ਮਹਿਲੀਂ ਪਾ ਲੈਣ ਵਿਚ ਹੀ ਹੁੰਦਾ ਹੈ ਤਾਂ ਕਹਾਣੀ ਸੁਣਨ ਵਾਲੀ ਗੁੱਡੀ ਇਸ ਤੋਂ ਵੱਡਾ ਅਤੇ ਵੱਖਰਾ ਸੁਪਨਾ ਕਿਵੇਂ ਲੈ ਸਕਦੀ ਹੈ

ਉਸ ਦਾ ਸੁਪਨਾ ਸਿਰਫ ਰਾਜ ਕੁਮਾਰ ਦੇ ਮਹਿਲਾਂ ਤਕ ਹੀ ਸੀਮਤ ਰਹਿ ਜਾਂਦਾ ਹੈਇਸ ਤੋਂ ਪਰੇ ਦਾ ਕੋਈ ਸੁਪਨਾ ਹੀ ਨਹੀਂ ਹੁਦਾਪਰ ਇਹ ਵੀ ਤਾਂ ਨਿਰਾ ਸੁਪਨਾ ਹੀ ਹੁੰਦਾ ਹੈ ਨਾ! ਜਦੋਂ ਹਕੀਕਤ ਸਾਹਮਣੇ ਆਉਂਦੀ ਹੈ ਤਾਂ ਉਸ ਦਾ ਸੁਪਨਾ ਚੂਰ ਚੂਰ ਹੋ ਜਾਂਦਾ ਹੈ ਜਿਸ ਗੁੱਡੀ ਨੇ ਅੱਠਾਂ ਸਾਲਾਂ ਦੀ ਉਮਰ ਵਿਚ ਕਿਸੇ ਤਰਾਂ ਦੀ ਕਹਾਣੀ ਆਪਣੀ ਨਾਨੀ ਜਾਂ ਦਾਦੀ ਤੋਂ ਸੁਣੀ ਸੀ ਉਸ ਗੁੱਡੀ ਨੂੰ ਤੇਰਾਂ ਸਾਲਾਂ ਦੀ ਹੋਣ ਉਤੇ ਹੀ ਕਿਸੇ ਰਾਜ ਕੁਮਾਰ ਦੇ ਹਵਾਲੇ ਕਰ ਦਿਤਾ ਜਾਂਦਾ ਹੈਅਤੇ ਉਹ ਮਾਂ ਤੋਂ ਪੁੱਛਦੀ ਹੈ- ਜੇ ਭਾਈ ਨੇ ਮੈਨੂੰ ਮਾਰਿਆ ਤਾਂ....!

ਮਾਂ ਨੇ ਅਤੇ ਉਸ ਦੀ ਮਾਂ ਨੇ ਵੀ ਤਾਂ ਇਸੇ ਤਰਾਂ ਹੀ ਬਾਲ ਉਮਰੇ ਕਿਸੇ ਭਾਈ ਦੇ ਮਹਿਲਾਂ ਵਿਚ ਵਾਸਾ ਕੀਤਾ ਸੀ ਅਤੇ ਆਪੋ ਆਪਣੀਆਂ ਮਾਵਾਂ ਤੋਂ ਇਹੀ ਸਵਾਲ ਪੁੱਛਿਆ ਸੀਉਨਾਂ ਨੂੰ ਇਹੀ ਕਿਹਾ ਗਿਆ ਸੀ ਕਿ ਇਹ ਵੀ ਕੋਈ ਸਵਾਲ ਹੈ? ਇਸ ਲਈ ਗੁੱਡੀ ਵਲੋਂ ਕੀਤਾ ਗਿਆ ਸਵਾਲ ਉਨਾਂ ਨੂੰ ਓਪਰਾ ਨਹੀਂ ਲ਼ਗਦਾਮਾਂ ਉਸ ਗੁੱਡੀ ਨੂੰ ਢਾਰਸ ਦਿੰਦੀ ਹੋਈ ਕਹਿੰਦੀ ਹੈ ਕਿ ਕਿਸੇ ਗੱਲ ਤੋਂ ਡਰੇ ਨਾਸਗੋਂ ਉਹ ਆਪਣੇ ਘਰ ਵਾਲੇ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੇ 

ਗੁੱਡੀ ਨੂੰ ਤਾਂ ਖਬਰੇ ਪਤਾ ਹੀ ਨਹੀਂ ਸੀ ਕਿ ਉਸ ਦੀ ਮਾਂ ਕੀ ਕਹਿ ਰਹੀ ਹੈਫਿਰ ਵੀ ਉਹ ਆਪਣੀਆਂ ਗੁੱਡੀਆਂ ਨੂੰ ਮਾਂ ਕੋਲ ਛੱਡ ਕੇ ਰਾਜ ਕੁਮਾਰ ਦੇ ਮਹਿਲੀਂ ਪਹੁੰਚਦੀ ਹੈ ਜਿਥੇ ਉਸ ਲਈ ਗੁੱਡੀਆਂ ਨਹੀਂ ਹੁੰਦੀਆਂਪਰ ਉਹ ਜਿਹੜੀਆਂ ਗੁੱਡੀਆਂ ਉਹ ਚੱਡ ਆਈ ਸੀ ਉਹਨਾਂ ਨੇ ਉਸ ਦਾ ਕਦੀ ਵੀ ਪਿੱਛਾ ਨਹੀਂ ਸੀ ਛੱਡਣਾਕਿੰਨਾ ਨਿਰਦਈ ਹੈ ਇਹ ਸਭ ਕੁਝ

ਮਹਿਲਾਂ ਦੇ ਨਾਂ ਉਤੇ ਇਕ ਢਾਰਾ ਅਤੇ ਲਿੱਪਣ ਲਈ ਬਨੇਰੇਚਾਅ ਦੋ ਦਿਨਾਂ ਵਿਚ ਹੀ ਪਤਾ ਨਹੀਂ ਕਿਥੇ ਉਡ ਗਿਆਤੇਰਾਂ ਸਾਲਾਂ ਦੀ ਗੁੱਡੀ ਹੁਣ ਕਿਸੇ ਦੀ ਭਾਬੀ, ਕਿਸੇ ਦੀ ਚਾਚੀ, ਕਿਸੇ ਦੀ ਮਾਮੀਹਾਲੇ ਕੱਲ ਤਕ ਤਾਂ ਉਹ ਖੁਦ ਚਾਚੀਆਂ ਮਾਮੀਆਂ ਨਾਲ ਲਾਡੀਆਂ ਕਰਦੀ ਸੀਅੱਜ ਉਸ ਲਈ ਨਵੇਂ ਹੀ ਰਿਸ਼ਤੇ ਬਣ ਗਏ ਰੰਗ ਦੀ ਰਤਾ ਕੇ ਪੱਕੇ ਦੀ ਸੀਜਦੋਂ ਰਾਜ ਕੁਮਾਰ ਨੇ ਸੁਹਾਗ ਦੀ ਰਾਤ ਨੂੰ ਦੇਖੀ ਤਾਂ ਭੂਤ ਭੂਤ ਕਰਕੇ ਭੱਜ ਗਿਆਅਖੇ ਕਾਲੀ ਕਲੂਟੀ ਮੇਰੇ ਮੱਥੇ ਮਾਰੀ ਗੁੱਡੀ ਬੇਚਾਰੀ ਦਾ ਕੀ ਕਸੂਰ? ਉਸ ਨੇ ਕਿਹੜਾ ਰੰਗ ਆਪ ਮੰਗ ਕੇ ਲਿਆ ਸੀ ਫਿਰ ਵੀ ਸੋਚਦੀ ਹੈ ਕਿ ਕੀ ਰਾਜ ਕੁਮਾਰ ਨੂੰ ਸਿਰਫ ਗੋਰਾ ਰੰਗ ਹੀ ਚਾਹੀਦਾ ਹੈ, ਗੁਣ ਨਹੀਂ? ਪਰ ਸੁਹੱਪਣ ਨੂੰ ਗੋਰੇ ਰੰਗ ਨਾਲ ਤੋਲਣ ਵਾਲੇ ਇਸ ਗੱਲ ਨੂੰ ਕਿਵੇਂ ਸਮਝਣ?

ਰਾਜ ਕੁਮਾਰ ਸਿਧਾਰਥ ਨਹੀਂ ਸੀਇਸ ਲਈ ਉਹ ਨੱਸ਼ ਕੇ ਕਿਤੇ ਨਹੀਂ ਸੀ ਗਿਆ ਸਾਲ ਵਿਚ ਹੀ ਉਸਨੇ ਗੁੱਡੀ ਨੂੰ ਇਕ ਧੀ ਦੀ ਮਾਂ ਬਣਾ ਦਿਤਾ ਸੀਚੌਦਾਂ ਸਾਲਾਂ ਦੀ ਗੁੱਡੀ ਹੁਣ ਇਕ ਹੋਰ ਗੁੱਡੀ ਦੀ ਮਾਂ ਸੀਉਸ ਤੋਂ ਬਾਦ ਦੋ ਸਾਲਾਂ ਬਾਦ ਹੀ ਇਕ ਹੋਰ ਗੁੱਡੀ ਆ ਗਈਫਿਰ ਇਕ ਹੋਰਇਸ ਤਰਾਂ ਛੇ ਆ ਗਈਆਂਰਾਜ ਕੁਮਾਰ ਦੇ ਇਕ ਕਮਰੇ ਵਾਲੇ ਮਹੱਲ ਵਿਚ ਕੁਰਬਲ ਕੁਰਬਲ ਹੋਣ ਲੱਗੀਜਿਸ ਗੁੱਡੀ ਨੇ ਅਜੇ ਦਸ ਸਾਲ ਪਹਿਲਾਂ ਹੀ ਮਾਪਿਆਂ ਤੋਂ ਵਿਛੜਣ ਲਗਿਆਂ ਆਪਣੇ ਨਵੇਂ ਝਿਲ਼ ਮਿਲ ਕਰਦੇ ਕੱਪੜਿਆਂ ਨੂੰ ਦੇਖ ਕੇ ਖੁਸ਼ੀ ਮਹਿਸੂਸ ਕੀਤੀ ਸੀ ਉਸ ਦੇ ਕੱਪੜਿਆਂ ਵਿਚੋਂ ਬੱਚਿਆਂ ਦੇ ਪਿਸ਼ਾਬ ਅਤੇ ਗੂੰਹ ਦੀ ਗੰਧ ਆਉਣ ਲੱਗੀ 

ਉਤੋਂ ਸਿਤਮ ਇਹ ਕਿ ਗੁਡੀਆਂ ਦੀ ਹੀ ਕਤਾਰ ਲੱਗ ਗਈ ਸੀ ਪਰ ਘਰ ਦਾ ਵਾਰਸ ਨਹੀਂ ਸੀ ਆਇਆਕੁੜੀਆਂ ਤਾਂ ਪਰਾਇਆ ਧਨ ਹੁੰਦੀਆਂ ਹਨ ਇਸ ਲਈ ਆਪਣੇ ਘਰ ਲਈ ਤਾਂ ਵਾਰਸ ਚਾਹੀਦਾ ਹੀ ਹੁੰਦਾ ਹੈਇਸ ਰਾਜ ਕੁਮਾਰ ਨੂੰ ਵੀ ਉਸ ਦੀ ਰਿਆਸਤ ਲਈ ਵਾਰਸ ਚਾਹੀਦਾ ਸੀਆਖਰ ਚਾਰ ਮਰਲੇ ਥਾਂ ਮਸਾਂ ਮਸਾਂ ਹੀ ਤਾਂ ਖਰੀਦੀ ਸੀਜੇ ਵਾਰਸ ਨਾ ਹੋਇਆ ਤਾਂ ਇਸ ਨੂੰ ਕੌਣ ਸਾਂਭੇਗਾ? ਬਹੁਤੇ ਮਰਲਾਰਾਜ ਕੁਮਾਰਾਂ ਦੀ ਇਹੀ ਤਰਾਸਦੀ ਹੁੰਦੀ ਹੈ ਕਿ ਉਹ ਵੀ ਰਿਆਸਤਾਂ ਦੇ ਮਾਲਕਾਂ ਵਾਂਗ ਹੀ ਆਪਣੇ ਮਰਲਿਆਂ ਦੇ ਵਾਰਸ ਚਾਹੁੰਦੇ ਹਨ 

ਵਾਰਸ ਭਾਲਣ ਦੀ ਲਿਲਕ ਹੀ ਸਾਡੀਆਂ ਗੁੱਡੀਆਂ ਅਤੇ ਗੁੱਡਿਆਂ ਨੂੰ ਇਸ ਗੱਲ ਲਈ ਮਜਬੂਰ ਕਰਦੀ ਹੈ ਕਿ ਉਹ ਉਨਾਂ ਲੋਕਾਂ ਦੇ ਪੈਰੀਂ ਮੱਥੇ ਟੇਕਣ ਜਿਨਾਂ ਨੂੰ ਇਸ ਸੰਸਾਰ ਦੀਆਂ ਗੁਡੀਆਂ ਨਾਲ ਕੋਈ ਮੋਹ ਨਹੀਂਉਹ ਸਿਰਫ ਇਨਾਂ ਦੀਆਂ ਦੇਹਾਂ ਨਾਲ ਹੀ ਮੋਹ ਕਰਦੇ ਹਨਦੇਹਾਂ ਬਿਨਾਂ ਵਾਰਸ ਪੈਦਾ ਨਹੀਂ ਹੁੰਦੇ  

ਮਹਾਭਾਰਤ ਹੋਵੇ ਜਾਂ ਰਾਮਾਇਣ, ਯੂਨਾਨੀ ਮਿਥਿਹਾਸ ਹੋਵੇ ਜਾਂ ਰੋਮਨ, ਸਭ ਵਿਚ ਹੀ ਜਿਹੜੀਆਂ ਕਰਾਮਾਤਾਂ ਬਾਲਾਂ ਦੇ ਜਨਮ ਬਾਰੇ ਸ਼ਾਮਲ ਕੀਤੀਆਂ ਗਈਆਂ ਹਨ ਉਹ ਲੁੱਚਿਆਂ ਦੀਆਂ ਕਰਤੂਤਾਂ ਨੂੰ ਲੁਕੋਂਦੀਆਂ ਹਨ ਨਾਲ ਹੀ ਗੁਡੀਆਂ ਦੀ ਹੋਣੀ ਉਤੇ ਵੀ ਗਹਿਰੀ ਗੱਲ ਕਹਿੰਦੀਆਂ ਹਨਸਿਰਫ ਸਮਝਣ ਦੀ ਹੀ ਲੋੜ ਹੈ

ਆਖਰਕਾਰ ਗੁੱਡੀ ਨੇ ਵਾਰਸ ਪੈਦਾ ਕਰ ਹੀ ਦਿਤਾ ਕੀ ਹੋਇਆ ਜੇ ਛੇ ਭੈਣਾਂ ਦਾ ਇਕੋ ਇਕ ਭਰਾ ਸੀ ਜਿਉਂਦਾ ਵਸਦਾ ਰਹੇਵੱਡਾ ਹੋਵੇਗਾ ਤਾਂ ਜਿਥੇ ਭੈਣਾਂ ਦਾ ਭਾਈ ਹੋਵੇਗਾ ਉਥੇ ਉਨਾਂ ਦਾ ਸਾਰੀ ਉਮਰ ਦਾ ਮਾਪਾ ਵੀ ਤਾਂ ਹੋਵੇਗਾਨਾਲ ਹੀ ਗੁੱਡੀ ਅਤੇ ਰਾਜ ਕੁਮਾਰ ਦੇ ਬੁਢਾਪੇ ਦਾ ਸਹਾਰਾ ਵੀਰੱਬ ਨੇ ਚਾਹਿਆ ਤਾਂ ਸਾਰੇ ਪਰਿਵਾਰ ਦੀਆਂ ਰੀਝਾਂ ਪੂਰੀਆਂ ਕਰੂਗਾ 

ਹੁਣ ਤਕ ਮਸਾਂ ਹੀ ਤੀਹਾਂ ਨੂੰ ਪਹੁੰਚੀ ਗੁੱਡੀ, ਜੋ ਹੁਣੇ ਹੀ ਬੁੱਢੀ ਲੱਗਣ ਲੱਗ ਪਈ ਸੀ, ਵੀ ਅੰਤਾਂ ਦੀ ਖੁਸ਼ ਸੀ ਅਤੇ ਉਸ ਦੇ ਪੇਟ ਤੋਂ ਪੈਦਾ ਹੋਈਆਂ ਹੋਰ ਗੁੱਡੀਆਂ ਵੀਵੀਰ ਤੋਂ ਵੱਡੀ ਹੋਰ ਮੁਰਾਦ ਕੀ ਹੋ ਸਕਦੀ ਹੈ? ਜਦੋਂ ਇਨਾਂ ਗੁੱਡੀਆਂ ਨੇ ਆਪੋ ਆਪਣੇ ਘਰੀਂ ਜਾਣਾ ਹੈ ਉਦੋਂ ਵੀਰ ਦੇ ਹੀ ਨਾਂ ਦੀਆਂ ਔਂਸੀਆਂ ਪਾਉਣੀਆਂ ਹਨਉਸੇ ਨੇ ਹੀ ਤਾਂ ਘੋੜੀ ਉਤੇ ਚੜ੍ਹ ਕੇ ਭੈਣਾਂ ਨੂੰ ਮਿਲਣ ਆਉਣਾ ਹੈਉਸੇ ਦਾ ਨਾਂ ਲੇ ਕੇ ਤਾਂ ਸੱਸਾਂ ਨੂੰ ਗਾਲਾਂ ਕੱਢਣੀਆਂ ਹਨਉਸੇ ਨੇ ਤਾਂ ਛੱਟਾਂ ਅਤੇ ਨਾਨਕੀ ਛੱਕਾਂ ਲੈ ਕੇ ਆਉਣੀਆਂ ਹਨਇਕ ਵੀਰ ਦੇਈਂ ਵੇ ਰੱਬਾ ਮੇਰੀ ਸਾਰੀ ਉਮਰ ਦੇ ਮਾਪੇ...! 

ਪੈਂਤੀਆਂ ਨੂੰ ਪਹੁੰਚਦੀ ਗੁੱਡੀ ਜਵਾਈਆਂ ਵਾਲੀ ਬਣ ਗਈਦੋ ਸਾਲਾਂ ਵਿਚ ਹੀ ਉਸ ਨੂੰ ਨਾਨੀ ਕਹਿਣ ਵਾਲੇ ਆ ਗਏਦਸਾਂ ਕੁ ਸਾਲਾਂ ਵਿਚ ਹੀ ਉਸ ਦੀਆਂ ਸਭ ਗੁੱਡੀਆਂ ਵਿਆਹੀਆਂ ਗਈਆਂਦੋਹਤਿਆਂ ਦੋਹਤਰੀਆਂ ਦੀ ਕਤਾਰ ਲਗ ਗਈ ਉਹ ਸੋਚਦੀ ਹੈ ਕਿ ਹੁਣ ਉਸ ਦਾ ਪੁੱਤਰ ਵੱਡਾ ਹੋਵੇਗਾ ਤਾਂ ਉਹ ਉਸ ਲਈ ਸਭ ਤੋਂ ਸੋਹਣੀ ਬਹੂ ਲੈ ਕੇ ਆਵੇਗੀਉਸ ਦੇ ਪੁੱਤਰ ਦੀ ਬਹੂ ਜਦੋਂ ਘਰ ਵਿਚ ਝਾਂਜਰਾਂ ਪਾ ਕੇ ਤੁਰੀ ਫਿਰੇਗੀ ਤਾਂ ਉਸ ਨੂੰ ਉਸ ਵਿਚੋਂ ਆਪਣੇ ਉਹ ਦਿਨ ਚੇਤੇ ਆਉਣਗੇ ਜਦੋਂ ਉਹ ਤੇਰਾਂ ਸਾਲਾਂ ਦੀ ਉਮਰ ਵਿਚ ਪਹਿਲੀ ਵਾਰੀ ਬਹੂ ਬਣ ਕੇ ਆਈ ਸੀ 

ਉਹ ਇਨਾਂ ਦਿਨਾਂ ਨੂੰ ਮੁੜ ਜਿਉਣਾ ਚਾਹੁੰਦੀ ਸੀ ਉਦੋਂ ਜਦੋਂ ਉਹ ਆਪ ਆਈ ਸੀ ਤਾਂ ਇਨਾਂ ਪਲਾਂ ਨੂੰ ਜੀਅ ਹੀ ਨਹੀਂ ਸੀ ਸਕੀਆਉਂਦੀ ਦੇ ਹੀ ਗੋਦੀ ਵਿਚ ਗੁੱਡੀਆਂ ਪਟੋਲਿਆਂ ਦੀ ਥਾਂ ਗੁੱਡੀਆਂ ਦਾ ਗੰਦ ਮੂਤ ਪੈ ਗਿਆ ਸੀਹੁਣ ਉਹ ਆਪਣੇ ਪੁੱਤਰ ਦੀ ਬਹੂ ਵਿਚੋਂ ਆਪਣੀ ਜਵਾਨੀ ਨੂੰ ਲੱਭੇਗੀਲੱਭੇਗੀ ਹੀ ਨਹੀਂ ਸਗੋਂ ਉਸ ਜਵਾਨੀ ਨੂੰ ਜਿਊਣ ਦੀ ਵੀ ਕੋਸ਼ਿਸ਼ ਕਰੇਗੀ 

ਪਰ ਕੀ ਉਹ ਇਸ ਤਰਾਂ ਕਰ ਸਕੀ? ਕੀ ਉਹ ਇਸ ਤਰਾਂ ਕਰ ਸਕੇਗੀ? ਜਦੋਂ ਕੋਈ ਅਨਪੜ ਗੁੱਡੀ ਸੱਠਾਂ ਸਾਲਾਂ ਦੀ ਬੁੱਢੜੀ ਉਮਰੇ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਜਿਊਣ ਦੀ ਲਾਲਸਾ ਰੱਖੇ ਤਾਂ ਕੀ ਉਹ ਅਜਿਹਾ ਕਰ ਸਕਦੀ ਹੈ? ਕੀ ਜ਼ਮਾਨਾ ਉਸ ਨੂੰ ਇੰਜ ਕਰਨ ਦੇਵੇਗਾ? ਉਸ ਨੂੰ ਕਮਲੀ ਜਾਂ ਸਿਰਫਿਰੀ ਤਾਂ ਨਹੀਂ ਕਹੇਗਾ? ਇਸ ਦਾ ਜਵਾਬ ਮੇਰੇ ਕੋਲ ਨਹੀਂ ਹੈਕਿਸੇ ਹੋਰ ਕੋਲ ਹੋਵੇ ਤਾਂ ਪਤਾ ਨਹੀਂ ਖਬਰੇ....   

ਅੱਜ ਉਹ ਗੁੱਡੀ ਸੱਠਾਂ ਨੂੰ ਪਾਰ ਕਰ ਚੁਕੀ ਹੈ ਅਤੇ ਉਸ ਦੇ ਅੰਦਰ ਕਈ ਸਾਲ ਪਹਿਲਾਂ ਮਰ ਚੁੱਕਾ ਉਹ ਸੁਪਨਾ ਫਿਰ ਮਰ ਰਿਹਾ ਹੈ ਜਿਹੜਾ ਕਿਤੇ ਨਾ ਕਿਤੇ ਸੁੱਤਾ ਪਿਆ ਸੀ ਅਤੇ ਰਤਾ ਕੁ ਜਾਗਣ ਲੱਗਾ ਸੀਪਰ ਉਸ ਤੋਂ ਬਾਦ ਉਸ ਦੀਆਂ ਢਿਡੋਂ ਜਾਈਆਂ ਅਤੇ ਉਸ ਦੇ ਪੁੱਤਰ ਦੀ ਲੜ-ਲਾਈ ਵੀ ਤਾਂ ਉਸੇ ਤਰਾਂ ਹੀ ਆਪੋ ਆਪਣੇ ਸੁਪਨੇ ਨੂੰ ਜਗਾਈ ਰੱਖਣ ਦੇ ਆਹਰ ਵਿਚ ਹਨਉਨਾਂ ਨੂੰ ਜਾਂ ਕਿਸੇ ਨੂੰ ਵੀ ਇਸ ਬੁੱਢੀ ਗੁੱਡੀ ਦਾ ਸੁਪਨਾ ਕਿਵੇਂ ਦਿਖਾਈ ਦੇਵੇਗਾ

ਉਸ ਗੁੱਡੀ ਦੀ ਬੱਸ ਏਨੀ ਕੁ ਹੀ ਕਹਾਣੀ ਹੈ ਜਿਸ ਨੂੰ ਸੁਨਾਉਣ ਲਈ ਕੋਈ ਸਖਤ ਕਲਮ ਚਾਹੀਦੀ ਹੈ....!

 

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com