WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਹੁਣ ਇਰਾਨ ਨੂੰ ਨਿਸ਼ਾਨਾ ਬਣਾਉਣ ਦੇ ਮਨਸੂਬੇ
-     ਬਲਰਾਮ ਦੱਤ ਸ਼ਰਮਾ

ਇਸ ਨੂੰ ਇਕ ਤਮਾਸ਼ਾ ਹੀ ਕਿਹਾ ਜਾਣਾ ਚਾਹੀਦਾ ਹੈ ਕਿ ਅਮਰੀਕਾ ਵਲੋਂ ਕੌਮਾਂਤਰੀ ਅਮਨ ਦਾ ਨਾਅਰਾ ਲਾਇਆ ਜਾ ਰਿਹਾ ਹੈ, ਪਰ ਖੁਦ ਅਜਿਹੇ ਕੰਮ ਕੀਤੇ ਜਾ ਰਹੇ ਹਨ ਜਿਨ੍ਹਾਂ ਦਾ ਸਿੱਧਾ ਸਿੱਟਾ ਜਗ੍ਹਾ-ਜਗ੍ਹਾ ਹਿੰਸਾ ਫੈਲਾਉਣਾ ਹੈ 

ਕਿਉਂਕਿ ਜਾਰਜ ਡਬਲਿਊ ਬੁਸ਼ ਮੁੜ ਚੋਣ ਜਿੱਤ ਗਏ ਹਨ, ਇਸ ਲਈ ਉਨ੍ਹਾਂ ਨੇ ਇਰਾਕ ਵਿਚ ਜੋ ਕੁਝ ਕੀਤਾ ਹੈ, ਉਸ ਉਤੇ ਲੋਕ ਰਾਇ ਦੀ ਮੋਹਰ ਲੱਗ ਗਈ ਹੈਇਸ ਲਈ ਹੁਣ ਅਮਰੀਕਾ ਨੂੰ ਇਰਾਕ ਤੋਂ ਬਾਅਦ ਇਰਾਨ ਨੂੰ ਨਿਸ਼ਾਨਾ ਬਣਾਉਣ ਦਾ ਰਾਹ ਸੌਖਾ ਹੋ ਗਿਆ ਹੈਇਸ ਕਰਕੇ ਹੁਣ ਇਰਾਨ ਤੇ ਪ੍ਰਮਾਣੂ ਹਥਿਆਰ ਬਣਾਉਣ ਦਾ ਇਲਜ਼ਾਮ ਲੱਗਣਾ ਸ਼ੁਰੂ ਹੋ ਗਿਆ ਹੈਅਮਰੀਕਾ ਦੀ ਇਹ ਕੋਸ਼ਿਸ਼ ਹੈ ਕਿ ਇਰਾਨ ਆਪਣਾ ਐਟਮੀ ਕੰਮ ਪੂਰੀ ਤਰ੍ਹਾਂ ਬੰਦ ਕਰ ਦੇਵੇਇਰਾਨ ਭਾਵੇਂ ਇਹ ਮੰਨਣ ਲਈ ਤਿਆਰ ਹੀ ਹੋਵੇਗਾ, ਪਰ ਅਮਰੀਕਾ ਨੇ ਤਾਂ ਇਸ ਇਸਲਾਮੀ ਮੁਲਕ ਤੇ ਪਾਬੰਦੀਆਂ ਲਾਉਣ ਲਈ ਯੂ.ਐਨ.ਓ. ਵਿਚ ਕੋਸ਼ਿਸ਼ਾਂ ਜਾਰੀ ਕਰ ਦਿੱਤੀਆਂ ਹਨ 

ਇਰਾਨ ਨੇ ਫ਼ੁਰਤੀ ਦਿਖਾਈ ਹੈਉਸ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਐਟਮੀ ਹਥਿਆਰ ਬਣਾਉਣ ਦੇ ਸਾਰੇ ਕੰਮ ਨੂੰ ਸਿਰੇ ਤੋਂ ਹੀ ਬੰਦ ਕਰ ਰਿਹਾ ਹੈ ਉਸ ਦੇ ਇਸ ਐਲਾਨ ਦੀ ਤਸਦੀਕ ਯੂ.ਐਨ.ਓ. ਦੀ ਇੰਟਰਨੈਸ਼ਨਲ ਐਨਰਜੀ ਏਜੰਸੀ ਦੇ ਮੁਖੀ ਮੁਹੰਮਦ ਅਲ ਬਰਦਈ ਨੇ ਵੀ ਕੀਤੀ ਹੈ ਸ੍ਰੀ ਬਰਦਈ ਦਾ ਕਹਿਣਾ ਹੈ ,‘ਮੈਂ ਸਮਝਦਾ ਹਾਂ ਕਿ ਇਰਾਨ ਵਿਚ ਐਟਮੀ ਮੋਰਚੇ ਤੇ ਸਭ ਕੁਝ ਰੋਕ ਦਿੱਤਾ ਗਿਆ ਹੈਅਸੀਂ ਹੁਣ ਹਰ ਕੰਮ ਤੇ ਸੀਲ ਲਾ ਰਹੇ ਹਾਂ ਤਾਂ ਜੋ ਕਿਸੇ ਤਰ੍ਹਾਂ ਦਾ ਸ਼ੱਕ ਨਾ ਰਹਿ ਜਾਵੇ ਕਿ ਇਸ ਬਾਰੇ ਕੋਈ ਢਿੱਲ ਦਿੱਤੀ ਗਈ ਹੈਇਸਫਾਗਨ ਵਿਖੇ ਯੂਰੇਨੀਅਮ ਨੂੰ ਸੋਧਣ ਦਾ ਕੰਮ ਵੀ ਹੁਣ ਨਹੀਂ ਹੋ ਰਿਹਾ

ਇਰਾਨ ਨੇ ਕਾਫ਼ੀ ਸਮਝਦਾਰੀ ਦਿਖਾਈ ਇਰਾਕ ਦੇ ਹਸ਼ਰ ਤੋਂ ਉਹ ਨਾ ਫਾਕਿਫ਼ ਨਹੀਂਉਸ ਨੇ ਸਾਰਾ ਕੰਮ ਇੰਟਰਨੈਸ਼ਨਲ ਐਨਰਜੀ ਏਜੰਸੀ ਦੀ ਮੀਟਿੰਗ ਤੋਂ ਤਿੰਨ ਦਿਨ ਪਹਿਲਾਂ ਹੀ ਸਿਰੇ ਚਾੜ੍ਹ ਦਿੱਤਾਇਸ ਨਾਲ ਇਸ ਅਮਰੀਕੀ ਮਨਸੂਬੇ ਨੂੰ ਤਕੜਾ ਝਟਕਾ ਲੱਗਾ ਕਿ ਇਰਾਨ ਬਾਰੇ ਮਾਮਲਾ ਸੁਰੱਖਿਆ ਪ੍ਰੀਸ਼ਦ ਵਿਚ ਪੇਸ਼ ਕਰਕੇ ਤਹਿਰਾਨ ਨੂੰ ਇਸ ਗੱਲ ਲਈ ਮਜਬੂਰ ਕੀਤਾ ਜਾਵੇ ਕਿ ਉਹ ਆਪਣੇ ਸਾਰੇ ਐਟਮੀ ਕੰਮ ਕਾਰ ਤੇ ਕਾਰਗੁਜ਼ਾਰੀ ਦਾ ਪੂਰੀ ਤਰ੍ਹਾਂ ਪ੍ਰਗਟਾਵਾ ਕਰੇ

 ਅਮਰੀਕਾ ਦੀ ਇਹ ਮੰਗ ਉਸ ਧੱਕੇਸ਼ਾਹੀ ਤੋਂ ਕਿਸੇ ਤਰ੍ਹਾਂ ਘੱਟ ਨਹੀਂ ਜੋ ਉਹ ਇਰਾਕ ਵਿਚ ਕਰਦਾ ਰਿਹਾ ਸੀ ਸੱਦਾਮ ਤੇ ਇਲਜ਼ਾਮ ਲਾਏ ਗਏ ਕਿ ਉਹ ਜੈਵਿਕ ਹਥਿਆਰ ਰੱਖੀ ਬੈਠਾ ਹੈ ਜਿਸ ਨਾਲ ਸਾਰੀ ਦੁਨੀਆਂ ਦੇ ਮੁਲਕਾਂ ਦੀ ਹੋਂਦ ਤੇ ਪੂਰੀ ਮਨੁੱਖਤਾ ਨੂੰ ਬਹੁਤ ਖਤਰਾ ਹੈਸੱਦਾਮ ਵਾਰ ਵਾਰ ਕਹਿੰਦਾ ਰਿਹਾ ਕਿ ਉਸ ਕੋਲ ਕੁਝ ਨਹੀਂ ਹੈਬੁਸ਼ ਨੇ ਸੱਦਾਮ ਨੂੰ ਤਬਾਹ ਕਰ ਦਿੱਤਾਇਰਾਕ ਬੁਰੀ ਤਰ੍ਹਾਂ ਬਰਬਾਦ ਕਰਕੇ ਉਥੇ ਇਸਲਾਮੀ ਜੱਹਾਦ ਤੇ ਮਾਰਾਮਾਰੀ ਦਾ ਅਜਿਹਾ ਰਾਹ ਖੋਲਿਆ ਅਜਿਹੀ ਅੱਗ ਉਥੇ ਪੈਦਾ ਕੀਤੀ ਜਿਸ ਦਾ ਭਾਂਬੜ ਹਾਲੇ ਤਕ ਇਰਾਕ ਵਿਚ ਮੱਚਿਆ ਹੋਇਆ ਹੈਇਹ ਕੋਈ ਵੱਡੀ ਗੱਲ ਨਹੀਂ ਕਿ ਹੁਣ ਇਰਾਨ ਨਾਲ ਵੀ ਉਹੀ ਸਲੂਕ ਕੀਤਾ ਜਾਵੇ ਜੋ ਇਰਾਕ ਨਾਲ ਹੋਇਆ ਸੀਇਰਾਨ ਵਿਚ ਉਥੇ ਦੀ ਨਾਮ ਨਿਹਾਦ ਆਜ਼ਾਦੀ ਦੀ ਲੜਾਈ ਦਾ ਲਾਰਾ ਲਾ ਕੇ ਇਸ ਇਸਲਾਮੀ ਮੁਲਕ ਵਿਚ ਵੀ ਲਪਟਾਂ ਦਾ ਲਾਂਬੂ ਲਾ ਦਿੱਤਾ ਜਾਵੇਜੇ ਸੱਦਾਮ ਦੀ ਸਫ਼ਾਈ ਨਹੀਂ ਮੰਨੀ ਗਈ ਸੀ ਤਾਂ ਇਰਾਨ ਦੇ ਪੱਖ ਨੂੰ ਬੁਸ਼ ਕਿਵੇਂ ਸਮਝ ਲੈਣਗੇ 

ਇਰਾਨ ਦਾ ਕੁਝ ਹੋਰ ਵੀ ਕਹਿਣਾ ਹੈਉਸ ਨੇ ਸਾਫ਼ ਕਿਹਾ ਕਿ ਮੁਲਕ ਦੇ ਪ੍ਰਮਾਣੂ ਪ੍ਰੋਗਰਾਮ ਬਿਜਲੀ ਪੈਦਾ ਕਰਨ ਲਈ ਚਲਾਏ ਜਾ ਰਹੇ ਹਨਉਨ੍ਹਾਂ ਤੋਂ ਬੰਬ ਨਹੀਂ ਬਣਾਏ ਜਾ ਰਹੇਇਰਾਨ ਨੇ  ਇਕ ਕਦਮ ਹੋਰ ਅਗਾਂਹ ਵਧਾ ਲਿਆਉਸ ਨੇ ਯੂਰਪੀ ਯੂਨੀਅਨ ਨਾਲ ਇਕ ਸੌਦਾ ਕਰ ਲਿਆ ਕਿ ਉਸ ਨੇ ਐਟਮੀ ਹਥਿਆਰਾਂ ਦੇ ਬਣਾਉਣ ਦਾ ਕੰਮ ਰੋਕ ਦਿੱਤਾ ਹੈਇਸ ਲਈ ਯੂਨੀਅਨ ਇਰਾਨ ਦੇ ਪੱਖ ਨੂੰ ਸੁਰੱਖਿਆ ਪ੍ਰੀਸ਼ਦ ਵਿਚ ਚੰਗੇਰੀ ਤਰ੍ਹਾਂ ਪੇਸ਼ ਕਰੇਯੂਰਪੀ ਯੂਨੀਅਨ ਨੇ ਆਸ ਪ੍ਰਗਟਾਈ ਹੈ ਕਿ ਭਾਵੇਂ ਇਰਾਨ ਦਾ ਇਹ ਸਮਝੌਤਾ ਆਰਜ਼ੀ ਹੈ, ਪਰ ਇਸ ਦੇ ਲਾਭ ਨੂੰ ਮੁੱਖ ਰੱਖ ਕੇ ਇਰਾਨ ਇਸ ਸਮਝੌਤੇ ਨੂੰ ਪੱਕਾ ਕਰ ਦੇਵੇਗਾ ਕਿਉਂਕਿ ਇਸ ਦੇ ਬਦਲੇ ਉਹ ਇਰਾਨ ਨੂੰ ਕਈ ਤਰ੍ਹਾਂ ਦੇ ਆਰਥਿਕ ਤੇ ਰਾਜਨੀਤਕ ਲਾਭ ਦੇਵੇਗਾ

ਪਰ ਅਮਰੀਕਾ ਦੇ ਖਿਆਲ, ਸੋਚ ਤੇ ਮਾਨਤਾ ਆਪਣੀ ਹੁੰਦੀ ਹੈਇਰਾਕ ਤੇ ਸੱਦਾਮ ਦੀ ਤਬਾਹੀ ਦੇ ਬਾਵਜੂਦ ਉਸ ਨੂੰ ਉਥੋਂ ਉਹ ਹਥਿਆਰ ਨਹੀਂ ਮਿਲੇ ਜਿਨ੍ਹਾਂ ਦੀ ਹੋਂਦ ਦੀ ਰਟ ਲਗਪਗ ਡੇਢ ਦਹਾਕੇ ਤਕ ਅਮਰੀਕਾ ਨੇ ਲਾਈ ਰੱਖੀ ਤੇ ਦੋ ਵਾਰ ਖਾੜੀ ਵਿਚ ਵੱਡੀ ਪੱਧਰ ਤੇ ਜੰਗ ਵੀ ਛੇੜੀਹੁਣ ਯੂਰਪੀ ਯੂਨੀਅਨ ਦੇ ਸਮਝੌਤੇ, ਆਸ ਤੇ ਇਰਾਨ ਦੇ ਯਕੀਨ ਦਿਵਾਉਣ ਦੇ ਬਾਵਜੂਦ ਅਮਰੀਕਾ ਦਾ ਇਹ ਕਹਿਣਾ ਹੈ ਕਿ ਇਰਾਨ ਆਪਣੇ ਸਮਝੌਤੇ ਤੇ ਕਾਇਮ ਰਹੇਗਾਇਹ ਹੋ ਵੀ ਸਕਦਾ ਹੈਦੁਨੀਆਂ ਦਾ ਕੋਈ ਵੀ ਮੁਲਕ ਇਸ ਗੱਲ ਦੀ ਗਾਰੰਟੀ ਨਹੀਂ ਲੈ ਸਕਦਾ ਕਿ ਇਰਾਕ ਜਾਂ ਕੋਈ ਹੋਰ ਜੋ ਵੀ ਕਹਿ ਰਿਹਾ ਹੈ, ਉਸ ਤੇ ਕਾਇਮ ਰਹੇਗਾ ਪਰ ਜੇ ਯੂਰਪੀ ਯੂਨੀਅਨ ਨੂੰ ਕੋਈ ਆਸ ਹੈ ਤਾਂ ਉਸ ਦੀ ਪਰਖ ਜ਼ਰੂਰ ਕੀਤੀ ਜਾਣੀ ਚਾਹੀਦੀ ਹੈਇਹ ਹੋ ਜਾਵੇਗਾ ਤੇ ਇਹ ਨਹੀਂ ਹੋਵੇਗਾ, ਇਹ ਸ਼ਬਦ ਤਾਂ ਸਿਰਫ਼ ਸ਼ੱਕ ਨੂੰ ਜ਼ਾਹਰ ਕਰਦੇ ਹਨਅਮਰੀਕਾ ਜੇ ਸਾਰੀ ਦੁਨੀਆਂ ਵਿਚ ਸਭ ਤੋਂ ਵੱਧ ਤਾਕਤਵਰ ਹੈ ਤਾਂ ਉਸ ਨੂੰ ਕੋਈ ਕਾਰਵਾਈ ਕਰਨ ਤੋਂ ਪਹਿਲਾ ਕਿਸੇ ਵੀ ਗਲਤ ਕੰਮ ਕਰਨ ਵਾਲੇ ਮੁਲਕ ਨੂੰ ਹਰ ਮੌਕਾ ਦੇਣਾ ਚਾਹੀਦਾ ਹੈਇਰਾਨ ਉਸ ਦੀ ਜਾਂ ਦੁਨੀਆਂ ਦੇ ਬਾਕੀ ਮੁਲਕਾਂ ਜਾਂ ਕਿਸੇ ਕੌਮਾਂਤਰੀ ਸੰਸਥਾ ਦੀ ਗੱਲ ਨਹੀਂ ਮੰਨੇਗਾ, ਇਸ ਅਟਕਲ ਨੂੰ ਸਬੂਤ ਤਾਂ ਨਹੀਂ ਮੰਨਿਆ ਜਾ ਸਕਦਾ 

ਇਰਾਨ ਤੇ ਪਾਬੰਦੀਆਂ ਲਾਉਣੀਆਂ ਹੋਣ ਤਾਂ ਇਹ ਕੰਮ ਚਾਰ ਛੇ ਮਹੀਨਿਆਂ ਪਿੱਛੋਂ ਵੀ ਹੋ ਸਕਦਾ ਹੈ ਬੁਸ਼ ਸਾਹਿਬ ਨੂੰ ਕਿਸੇ ਪੰਡਤ ਨੇ ਮਹੂਰਤ ਤਾਂ ਕੱਢ ਕੇ ਨਹੀਂ ਦੱਸਿਆ ਕਿ ਅਗਲੇ ਇਕ ਦੋ ਹਫ਼ਤਿਆਂ ਵਿਚ ਇਰਾਨ ਦਾ ਮਾਮਲਾ ਨਿਪਟਾ ਲੈਣਾ ਚਾਹੀਦਾ ਹੈ 

ਅਮਰੀਕਾ ਦਾ ਇਹ ਕਹਿਣਾ ਹੈ ਕਿ ਇਰਾਨ ਆਪਣੀਆਂ ਐਟਮੀ ਭੱਠੀਆਂ ਕਦੇ ਬੰਦ ਨਹੀਂ ਕਰੇਗਾਤਹਿਰਾਨ ਤੋਂ 300 ਕਿਲੋਮੀਟਰ ਦੱਖਣ ਵਿਚ ਨਟਾਂਜ ਵਿਖੇ ਇਰਾਨੀ ਐਟਮੀ ਸੋਧ ਕੇਂਦਰ ਤੇ ਇਸ ਬਾਰੇ ਸਾਰਾ ਕੰਮ ਹੋ ਰਿਹਾ ਹੈਅਮਰੀਕਾ ਦਾ ਇਹ ਕਹਿਣਾ ਹੈ ਕਿ ਇਸ ਨੂੰ ਬੰਦ ਕਰਨ ਦੇ ਐਲਾਨ ਦੇ ਬਾਵਜੂਦ ਯੂਰੇਨੀਅਮ ਸੋਧਣ ਦਾ ਕੰਮ ਵਧਾ ਦਿੱਤਾ ਹੈਅਲ ਬਰਦਈ ਨੇ ਵੀ ਇਹ ਮੰਨਿਆ ਹੈ ਕਿ ਇਰਾਨ ਨੇ ਕਈ ਟਨ ਯੂਰੇਨੀਅਮ ਹੈਕਸਾਫ਼ ਲੈਰਾਈਡ ਤਿਆਰ ਕੀਤਾ ਹੈਇਸ ਨੂੰ ਐਟਮੀ ਬਿਜਲੀ ਪਲਾਂਟਾਂ ਜਾਂ ਹਥਿਆਰ ਬਣਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ 

ਜੇ ਬਹੁਤ ਸਾਧਾਰਨ ਢੰਗ ਨਾਲ ਦਲੀਲ ਦਿੱਤੀ ਜਾਵੇ ਤਾਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਕਿਸੇ ਵੀ ਬੰਦੇ ਨੂੰ ਉਸ ਵੇਲੇ ਤਕ ਸਜ਼ਾ ਨਹੀਂ ਦਿੱਤੀ ਜਾ ਸਕਦੀ ਜਦ ਤਕ ਉਸ ਨੂੰ ਦੋਸ਼ੀ ਕਰਾਰ ਨਾ ਦਿੱਤਾ ਜਾਵੇ ਕਿਸੇ ਨੂੰ ਦੋਸ਼ੀ ਸਾਬਤ ਤਾਂ ਹੀ ਕੀਤਾ ਜਾ ਸਕਦਾ ਹੈ ਜੇ ਉਸ ਦੇ ਖਿਲਾਫ਼ ਪੱਕੇ ਤੇ ਠੋਸ ਸਬੂਤ ਹੋਣਹਾਂ, ਇਰਾਨ ਤੇ ਇਕ ਇਲਜ਼ਾਮ ਜ਼ਰੂਰ ਲਾਇਆ ਜਾ ਸਕਦਾ ਹੈਉਸ ਨੇ ਫਰਾਂਸ, ਜਰਮਨੀ ਤੇ ਇੰਗਲੈਂਡ ਨਾਲ ਅਕਤੂਬਰ 2003 ਵਿਚ ਇਕ ਸਮਝੌਤਾ ਕੀਤਾ ਸੀ ਇਰਾਨ ਨੇ ਉਸ ਵੇਲੇ ਇਹ ਮੰਨਿਆ ਸੀ ਕਿ ਉਹ ਐਟਮੀ ਉਤਪਾਦਨ ਬੰਦ ਕਰ ਦੇਵੇਗਾਪਰ ਛੇਤੀ ਹੀ ਇਰਾਨ ਦਾ ਇਹ ਸਮਝੌਤਾ ਟੁੱਟ ਗਿਆਉਸ ਨੇ ਫੇਰ ਸਾਰਾ ਕੰਮ ਸ਼ੁਰੂ ਕਰ ਦਿੱਤਾਇਹ ਸਮਝੌਤਾ ਰੱਦ ਕਰਕੇ ਇਰਾਨ ਇਨ੍ਹਾਂ ਮੁਲਕਾਂ ਦਾ ਕਸੂਰਵਾਰ ਹੋ ਗਿਆਉਨ੍ਹਾਂ ਨੇ ਕੀ ਕੀਤਾ ਜਾਂ ਕੀ ਨਹੀਂ ਕੀਤਾ, ਇਹ ਹਾਲੇ ਸਪਸ਼ਟ ਨਹੀਂ ਹੈ ਪਰ ਉਨ੍ਹਾਂ ਤਿੰਨਾਂ ਮੁਲਕਾਂ ਨੇ ਇਕ ਵਾਰੀ ਤਾਂ ਇਰਾਨ ਨੂੰ ਝੂਠਾ ਸਾਬਤ ਕਰ ਹੀ ਦਿੱਤਾ 

ਹੁਣ ਇਸੇ ਨੂੰ ਮੁੱਖ ਆਧਾਰ ਮੰਨ ਕੇ  ਤੇ ਇੰਟਰਨੈਸ਼ਨਲ ਅਟਾਮਿਕ ਐਨਰਜੀ ਏਜੰਸੀ ਦੇ ਸ਼ੱਕ ਨੂੰ ਬੁਨਿਆਦ ਮੰਨ ਲਿਆ ਗਿਆ ਹੈ ਕਿ ਇਰਾਨ ਕਦੇ ਵੀ ਐਟਮੀ ਹਥਿਆਰ ਦੇ ਕੰਮ ਤੋਂ ਨਹੀਂ ਹਟੇਗਾਪਰ ਅਲ ਬਰਦਈ ਦੀ ਤਾਜ਼ਾ ਰਿਪੋਟ ਤਾਂ ਇਰਾਨ ਦੇ ਪੱਖ ਵਿਚ ਹੈਇਸ ਲਈ ਅਮਰੀਕਾ ਜਾਂ ਯੂ.ਐਨ.ਓ. ਵਲੋਂ ਇਰਾਨ ਦੇ ਖਿਲਾਫ਼ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਅਸਲ ਉਥੇ ਹੋ ਕੀ ਰਿਹਾ ਹੈਜੇ ਇਰਾਨ ਵਿਚ ਵੀ ਇਰਾਕ ਦੀ ਤਰ੍ਹਾਂ ਜਲਦਬਾਜ਼ੀ ਕੀਤੀ ਗਈ ਤਾਂ ਮਹਾਂ ਸ਼ਕਤੀ ਅਮਰੀਕਾ ਨੂੰ ਕੌਮਾਂਤਰੀ ਭਾਈਚਾਰੇ ਸਾਹਮਣੇ ਆਪਣਾ ਮੂੰਹ ਦਿਖਾਉਣਾ ਹੀ ਮੁਸ਼ਕਲ ਹੋ ਜਾਵੇਗਾਇਰਾਨ ਦੇ ਐਟਮੀ ਪਲਾਂਟਾਂ ਤੇ ਜਖੀਰਿਆਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਪ੍ਰਚਾਰਤ ਕਰਕੇ ਅਮਰੀਕਾ ਕੌਮਾਂਤਰੀ ਭਾਈਚਾਰੇ ਨੂੰ ਅਸਲੀਅਤ ਸਮਝਾ ਸਕਦਾ ਹੈ 

ਪਰ ਅਮਰੀਕਾ ਦੀ ਦੋ ਧਾਰੀ ਨੀਤੀ ਦਾ ਕੀ ਬਣੇਗਾਇਕ ਪਾਸੇ ਤਾਂ ਉਸ ਨੂੰ ਮੁਸਲਿਮ ਮੁਲਕ ਇਰਾਨ ਦੀ ਐਟਮੀ ਭੱਠੀਆਂ ਸਤਾ ਰਹੀਆਂ ਹਨ ਪਰ ਦੂਜੇ ਪਾਸੇ ਐਟਮੀ ਧਮਾਕਾ ਕਰਨ ਵਾਲੇ ਪਾਕਿਸਤਾਨ ਨੂੰ 30 ਕਰੋੜ ਡਾਲਰ ਦੀ ਫੌਜੀ ਸਹਾਇਤਾ ਦੇਣ ਦਾ ਐਲਾਨ ਵੀ ਕਰ ਦਿੱਤਾ ਹੈਕਿਹਾ ਤਾਂ ਇਹ ਜਾਂਦਾ ਹੈ ਕਿ ਦੁਨੀਆਂ ਭਰ ਦੇ ਇਸਲਾਮੀ ਅਤਿਵਾਦੀਆਂ ਵਿਰੁਧ ਕਾਰਵਾਈ ਕਰਵਾਉਣ ਵਿਚ ਮਦਦ ਦੇਣ ਲਈ ਅਮਰੀਕਾ ਨੇ ਮੁਸ਼ੱਰਫ਼ ਨੂੰ ਇਹ ਇਨਾਮ ਦਿੱਤਾ ਹੈ 

ਪਰ ਸਵਾਲ ਇਹ ਹੈ ਕਿ ਕੀ ਕੋਈ ਸਮਝਦਾਰ ਮੁਲਕ ਜਾਂ ਆਦਮੀ ਸ਼ੈਤਾਨ ਨੂੰ ਬਾਰੂਦ ਦੇ ਕੇ ਇਹ ਤਸੱਲੀ ਕਰ ਸਕਦਾ ਹੈ ਕਿ ਉਸ ਨਾਲ ਉਹ ਤਬਾਹੀ ਨਹੀਂ ਮਚਾਏਗਾ ਬਲਕਿ ਗਰੀਬਾਂ ਨੂੰ ਲੰਗਰ ਵਰਤਾਵੇਗਾਇਰਾਨ ਵਿਚੋਂ ਤੇਲ ਖੋਹਣ ਲਈ ਉਥੇ ਤਾਂ ਐਟਮੀ ਹਥਿਆਰਾਂ ਦੇ ਬਹਾਨੇ ਘੜੇ ਜਾ ਰਹੇ ਹਨ ਪਰ ਪਾਕਿਸਤਾਨ ਨੂੰ ਤਬਾਹੀ ਮਚਾਉਣ ਦੇ ਹਥਿਆਰ ਦੇ ਕੇ ਜਾਰਜ ਡਬਲਿਊ, ਬੁਸ਼ ਕੀ ਨੇਕੀ ਖੱਟ ਰਹੇ ਹਨ ਇਹ ਰੱਬ ਜਾਣੇਉਹ ਸ਼ਾਇਦ ਚੋਰ ਤੋਂ ਚੋਰੀ ਵੀ ਕਰਵਾਉਣਾ ਚਾਹੁੰਦੇ ਹਨ ਤੇ ਸੇਠ ਨੂੰ ਚੋਰ ਬਣਾ ਕੇ ਫੜਾਉਣਾ ਵੀ ਚਾਹੁੰਦੇ ਹਨ

 

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com