WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਭਾਰਤ ਸਭ ਤੋਂ ਪਹਿਲਾਂ ਸੁਨਾਮੀ ਪੀੜਤਾਂ ਦੀ ਮਦਦ ਲਈ ਅਗੇ ਆਇਆ
-         ਸਈਦ ਨਕਵੀ

ਕਈ ਵਾਰ ਕਿਸੇ ਤ੍ਰਾਸਦੀ ਦਾ ਬਹੁਤ ਜ਼ਿਆਦਾ ਪ੍ਰਚਾਰ ਤੇ ਉਸਦਾ ਬਹੁਤ ਜ਼ਿਆਦਾ ਸੰਸਾਰੀਕਰਨ ਕਈ ਸਮਸਿਆਵਾਂ ਤੇ ਵਿਚਾਦ ਵੀ ਪੈਦਾ ਕਰ ਦਿੰਦਾ ਹੈ। ਇਹੀ ਸਥਿਤੀ ਸੁਨਾਮੀ ਦੀ ਪਰਲੇ ਕਾਰਨ ਵੀ ਪੈਦਾ ਹੋਣ ਲੱਗੀ ਹੈ।

ਸਥਿਤੀ ਇਹ ਹੈ ਕਿ ਸੁਨਾਮੀ ਪੀੜਤਾਂ ਦੀ ਸਹਾਇਤਾ ਕਰਨ ਵਾਲੇ ਦੇਸ਼ ਜਾਂ ਏਜੰਸੀਆਂ ਕੌਣ ਹਨ, ਇਸ ਤੋਂ ਫਿਲਹਾਲ ਪੀੜਤਾਂ ਨੇ ਕੁਝ ਲੇਣਾ ਦੇਣਾ ਨਹੀਂ ਕਿਉਂਕਿ ਇਸ ਵੇਲੇ ਤਾਂ ਉਨ੍ਹਾਂ ਨੂੰ ਸਿਰਫ ਸਹਾਇਤਾ ਦੀ ਲੋੜ ਹੈ ਤਾਂ ਕਿ ਉਹ ਛੇਤੀ ਤੋਂ ਛੇਤੀ ਆਪਣੇ ਪੈਰਾਂ ਤੇ ਖੜ੍ਹੇ ਹੋ ਸਕਣ। ਅਜਿਹੇ ਮੁੜ ਵਸੇਬੇ ਵਾਲੇ ਤੇ ਸਹਾਇਤਾ ਕਾਰਜਾਂ ਵਿਚ ਲਗੇ ਵਖ ਵਖ ਦੇਸ਼ਾਂ ਵਲੋਂ ਆਪਣੇ ਤੌਰ ਤਰੀਕੇ ਥੋਪਣ ਜਾਂ ਆਪਣਾ ਗਲਬਾ ਦਿਖਾਉਣ ਨਾਲ ਸਹਾਇਤਾ ਮੁੜ ਵਸੇਬਾ ਕਾਰਜਾਂ ਵਿਚ ਵੱਡੀ ਰੁਕਾਵਟ ਖੜੀ ਹੋ ਸਕਦੀ ਹੈ। ਇਸ ਲਈ ਹੁਣ ਇਹ ਮੰਨਿਆ ਜਾਣ ਲਗਾ ਹੈ ਕਿ ਅਜਿਹੇ ਕੰਮਾਂ ਵਿਚ ਇਕ ਸੰਤੁਲਨ ਤੇ ਤਾਲਮੇਲ ਕਾਇਮ ਕੀਤਾ ਜਾਵੇ। ਇਸ ਲਈ ਇਸ ਆਫਤ ਤੋਂ ਪੀੜਤਾਂ ਲੋਕਾਂ ਦੀ ਸਹਾਇਤਾ ਲਈ ਪ੍ਰਮੁਖ ਤੇ ਪੀੜਤ ਰਾਸ਼ਟਰਾਂ ਦਾ ਇਕ ਕੋਰ ਗਰੁਪ ਬਣਾਏ ਜਾਣ ਦੀ ਲੋੜ ਮਹਿਸੂਸ ਕੀਤੀ ਗਈ, ਜਿਸ ਨਾਲ ਕਿ ਰਾਹਤ ਕਾਰਜਾਂ ਵਿਚ ਤਾਲਮੇਲ ਹੋਵੇ ਤੇ ਅਰਜਾਕਤਾ ਵਾਲੀ ਸਥਿਤੀ ਨਾ ਬਣੇ।

ਕੁਝ ਦੇਸ਼ਾਂ ਦੀ ਰਾਜਧਾਨੀਆਂ ਵਿਚ ਇਸ ਗੱਲ ਨੂੰ ਲੈ ਕੇ ਨਰਾਜ਼ਗੀ ਹੈ ਕਿ ਉਨ੍ਹਾਂ ਨੂੰ ਇਸ ਆਫਤ ਮੈਨੇਜਮੈਂਟ ਕੋਰ ਗਰੁਪ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਨ੍ਹਾਂ ਦੇਸ਼ਾਂ ਵਿਚ ਇਹ ਧਾਰਨਾ ਬਣ ਰਹੀ ਹੈ ਕਿ ਅਮਰੀਕਾ ਇਸ ਆਫਤ ਦੀ ਵਰਤੋਂ ਆਪਣੀ ਰਣਨੀਤੀ ਲਈ ਕਰਨੀ ਚਾਹੁੰਦਾ ਹੈ।

ਜੋ ਲੋਕ ਅਮਰੀਕਾ ਵਲੋਂ ਇਸ ਸਬੰਧੀ ਬਣਾਈਆਂ ਨੀਤੀਆਂ ਵਿਚ ਭਾਰਤ ਦੀ ਪ੍ਰਭਾਵਸ਼ਾਲੀ ਸਥਿਤੀ ਨਾ ਬਣਨ ਦੇਣ ਨੂੰ ਲੈ ਕੇ ਸ਼ਿਕਾਇਤਾਂ ਕਰ ਰਹੇ ਹਨ, ਉਨ੍ਹਾਂ ਨੂੰ ਅਸਲੀਅਤ ਦਾ ਨਹੀਂ ਪਤਾ। ਅਸਲ ਵਿਚ ਇਸ ਦਾ ਕਾਰਨ ਇਹ ਹੈ ਕਿ ਸੁਨਾਮੀ ਤੇ ਭੂਚਾਲ ਦੀ ਪਰਲੋ 26 ਦਸੰਬਰ ਨੂੰ ਉਦੋਂ ਆਈ ਸੀ ਜੋਂ ਸਾਰੀ ਦੁਨੀਆ ਕ੍ਰਿਸ਼ਮਸ ਤੋਂ ਬਾਅਦ ਤਿਉਹਾਰੀ ਵਾਤਾਵਰਣ ਵਿਚ ਰੁਝੀ ਹੋਈ ਸੀ।

ਸੰਯੁਕਤ ਰਾਸਟਰ ਦੇ ਸਕਤਰ ਜਨਰਲ ਕੋਫੀ ਅੰਨਾਨ, ਰਾਸ਼ਟਰਪਤੀ ਬੁਸ਼, ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ, ਜੋ ਸ਼ਿਰਾਕ ਆਦ ਪ੍ਰਮੁਖ ਨੇਤਾ ਛੁਟੀਆਂ ਬਿਤਾ ਰਹੇ ਸਨ। ਭਾਰਤ ਵਿਚ ਇਹ ਪ੍ਰੰਪਰਾ ਹੈ ਕਿ ਇਥੇ ਕਿਸੇ ਵੀ ਤਿਉਹਾਰ ਨੂੰ ਕਈ ਕਈਦਿਨਾਂ ਤਕ ਮਨਾਇਆ ਜਾਂਦਾ ਹੈ, ਇਸ ਲਈ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਉਨ੍ਹਾਂ ਦੇ ਮੰਤਰੀ ਮੰਡਲ ਦੇ ਸਹਿਯੋਗੀ, ਫੌਜ ਤੇ ਹੋਰ ਰਾਹਤ ਤੰਤਰ ਤੁਰੰਤ ਹੀ ਸਰਗਰਮ ਹੋ ਗਏ।

ਭਾਰਤ ਸਭ ਤੋਂ ਪਹਿਲਾਂ ਸਰਗਰਮ ਹੋਇਆ

26 ਦਸੰਬਰ ਨੂੰ ਭਾਵੇਂ ਐਤਵਾਰ ਸੀ ਪਰ ਉਸ ਦਿਨ ਵਿਦੇਸ਼ ਮੰਤਰਾਲੇ ਦੇ ਸਕਤਰ ਤਲਮੀਜ਼ ਅਹਿਮਦ ਆਪਣੇ ਦਫਤਰ ਵਿਚ ਮੌਜੂਦ ਸਨ ਤੇ ਉਹ ਸੁਨਾਮੀ ਦੇ ਰਾਹ ਵਿਚ ਪੈਂਦੇ ਦੇਸ਼ਾਂ ਵਿਚ ਸਥਿਤ ਭਾਰਤੀ ਦੂਤਘਰਾਂ ਤੋਂ ਇਸ ਪਰਲੇ ਦੀ ਅਸਲੀ ਸਥਿਤੀ ਦੀ ਰਿਪੋਰਟ ਪ੍ਰਾਪਤ ਕਰ ਰਹੇ ਸਨ। ਭਾਰਤੀ ਫੌਜ ਦੇ ਤਿੰਨੋਂ ਅੰਗ ਸਭ ਤੋਂ ਪਹਿਲਾਂ ਆਫਤ ਪੀੜਤਾਂ ਦੀ ਮਦਦ ਲਈ ਸਰਗਰਮ ਹੋਏ। ਕਾਰੋ ਨਿਕੋਬਾਰ ਵਿਚ ਭਾਵੇਂ ਭਾਰਤੀ ਹਵਾਈ ਫੌਜ ਦਾ ਇਕ ਹਵਾਈ ਅੱਡਾ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਤੇ ਇਥੋਂ ਦੇ ਜ਼ਿਆਦਾਤਰ ਕਰਮਚਾਰੀ ਸੁਨਾਮੀ ਲਹਿਰਾਂ ਦੀ ਭੇਟ ਚੜ੍ਹਗਏ ਪਰ ਇਸਦ ਬਾਵਜੂਦ ਹਵਾਈ ਫੌਜ ਆਪਣੀ ਪੂਰੀ ਤਾਕਤ ਨਾਲ ਰਾਹਤ ਕਾਰਜਾਂ ਵਿਚ ਰੁਝ ਗਈ।

ਸ੍ਰੀਲੰਕਾ ਤੇ ਇੰਡੋਨੇਸ਼ੀਆ ਵਿਚ ਮਹਾਵਿਨਾਸ਼

ਸ੍ਰੀਲੰਕਾ ਤੇ ਇੰਡੋਨੇਸ਼ੀਆ ਵਿਚ ਇਸ ਸਮੁੰਦਰੀ ਪਰਲੋ ਨਾਲ ਇੰਨੀ ਜ਼ਿਆਦਾ ਤਬਾਹੀ ਹੋਈ ਹੈ ਕਿ ਲੋਕਾਂ ਨੂੰ ਪੌਰਾਣਿਕ ਜਲ ਪਰਲੋ ਯਾਦ ਆ ਗਈ। ਇਨ੍ਹਾਂ ਦੇਸ਼ਾਂ ਦੇ ਸੁਨਾਮੀ ਪੀੜਤ ਖੇਤਰ ਵਿਚ ਸਰਕਾਰੀ ਤੰਤਰ ਤੇ ਬੁਨਿਆਦੀ ਢਾਂਚਾ ਬੁਰੀ ਤਰ੍ਹਾਂ ਤਬਾਹ ਹੋ ਗਿਆ।

ਭਾਰਤ ਦੇ ਦੱਖਣ ਪੂਰਬੀ ਹਿਸੇ ਵਿਚ ਸਮੁੰਦਰੀ ਪਰਲੋ ਨਾਲ ਬਹੁਤ ਤਬਾਹੀ ਹੋਈ ਪਰ ਸਰਕਾਰੀ ਤੰਤਰ ਤੇ ਬੁਨਿਆਦੀ ਢਾਂਚਾ ਕਾਫੀ ਹੱਦ ਤਕ ਸੁਰਖਿਅਤ ਰਿਹਾ। ਸੁਨਾਮੀ ਦੇ ਹਮਲੇ ਤੋਂ 48 ਘੰਟਿਆਂ ਦੇ ਅੰਦਰ ਹੀ ਭਾਰਤੀ ਜਹਾਜ਼, ਹਵਾਈਜਹਾਜ਼, ਰਾਹਤ ਕਰਮਚਾਰੀ, ਹੈਲੀਕਾਪਟਰ, ਫੀਲ਼ਡ ਹਾਸਪਿਟਲ ਦੇ ਕਰਮਚਾਰੀ ਸ੍ਰੀਲੰਕਾ ਤੇ ਮਾਲਦੀਵ ਵਿਚ ਵੀ ਸਹਾਇਤਾ ਕਾਰਜਾਂ ਲਈ ਪਹੁੰਚ ਗਏ। ਦੂਜੇ ਸ਼ਬਦਾਂ ਵਿਚ ਜਦੋਂ ਵਿਸ਼ਵ ਨੇਤਾ ਆਪਣੀਆਂ ਛੁਟੀਆਂ ਰਦ ਕਰਕੇ ਆਪਣੀਆਂ ਰਾਜਧਾਨੀਆਂ ਨੂੰ ਪਰਤੇ ਤੇ ਦੁਨੀਆ ਦੇ 10 ਦੇਸ਼ਾਂ ਵਿਚ ਆਈ ਆਫਤ ਨਾਲ ਹੋਈ ਤਬਾਹੀ ਦਾ ਅਨੁਮਾਨ ਲਗਾਉਂਦੇ, ਉਦੋਂ ਤਕ ਭਾਰਤ ਆਪਣੇ ਇਥੇ ਅਤੇ ਗੁਆਂਢੀ ਪੀੜਤ ਦੇਸ਼ਾਂ ਵਿਚ ਵਿਆਪਕ ਤੌਰ ਤੇ ਰਾਹਤ ਕਾਰਜ ਸੁਰੂ ਕਰ ਚੁਕਾ ਸੀ।

ਜਦੋਂ ਬੁਸ਼ ਦੀ ਅੱਖ ਖੁੱਲ੍ਹੀ

ਇਹੀ ਕਾਰਨ ਹੈ ਕਿ ਜਦੋਂ ਬੁਸ਼ ਛੁਟੀਆਂ ਵਿਚ ਆਪਣੀ ਥਕਾਵਟ ਦੂਰ ਕਰਕੇ ਵਾਪਸ ਪਰਤੇ ਤੇ ਉਨ੍ਹਾਂ ਨੇ ਸੁਨਾਮੀ ਦੀ ਤਬਾਹੀ ਦੀ ਸਥਿਤੀ ਦੀ ਰਿਪੋਰਟ ਨੂੰ ਵੇਖਿਆ ਤਾਂ ਤੁਰੰਤ ਹੀ ਮਨਮੋਹਨ ਸਿੰਘ ਨਾਲ ਟੈਲੀਫਲ਼ੋਨ ਤੇ ਗਲ ਕੀਤੀ। ਇਸ ਤੋਂ ਤੁਰੰਤ ਬਾਅਦ ਹੀ ਕੋਂਡਾਲੀਜ਼ਾ ਰਾਈਸ, ਕੋਲਿਨ ਪਾਵੈਲ, ਮਾਰਕ ਗ੍ਰਾਸਮੈਨ ਦੇ ਜੀ ਐਨ ਦੀਕਸ਼ਤ, ਨਟਵਰ ਸਿੰਘ ਸ਼ਿਆਮ ਸ਼ਰਣ ਆਦਿ ਲਈ ਫੋਨ ਆਏ। ਇਥੋਂ ਤਕ ਕਿ ਕ੍ਰਿਸਟੀਨਾ ਰੋਕਾ ਸੰਯੁਕਤ ਸਕੱਤਰ ਐਸ ਜੈਸ਼ੰਕਰ ਨਾਲ ਵੀ ਸੰਪਰਕ ਵਿਚ ਰਹੀ।

ਸੁਨਾਮੀ ਜਾਪਾਨ ਦੀ ਮੁਸੀਬਤ

ਸੁਨਾਮੀ ਜਪਾਨੀ ਸ਼ਬਦ ਹੈ ਜੋ ਵਿਨਾਸ਼ਕਾਰੀ ਸਮੁੰਦਰੀ ਲਹਿਰਾਂ ਲਈ ਵਰਤਿਆ ਜਾਂਦਾ ਹੈ। ਜਪਾਨ ਸੁਨਾਮੀ ਦੇ ਘਾਤਕ ਥਪੇੜਿਆਂ ਦਾ ਕਈ ਵਾਰ ਸ਼ਿਕਾਰ ਹੋ ਚੁਕਾ ਹੈ। 1960 ਵਿਚ ਚਿੱਲੀ ਵਿਚ ਆਏ ਭੂਚਾਲ ਨਾਲ ਪ੍ਰਸ਼ਾਂਤ ਸਾਗਰ ਵਿਚ ਸੁਨਾਮੀ ਦੀ ਵਿਨਾਸ਼ਕਾਰੀ ਲਹਿਰਾਂ ਪੈਦਾ ਹੋਈਆਂ ਸਨ ਤੇ ਉਨ੍ਹਾਂ ਨੇ 1700  ਕਿਲੋਮੀਟਰ ਦਾ ਸਫਰ ਤੈਅ ਕਰਕੇ ਜਪਾਨ ਵਿਚ ਭਾਰੀ ਤਬਾਹੀ ਮਚਾਈ ਸੀ। ਇਸੇ ਲਈ ਕੋਰ ਗਰੁਪ ਵਿਚ ਸਾਗਰ ਤਟਵਰਤੀ ਇਸ ਦੇਸ਼ ਨੂੰ ਮਹਤਵ ਦਿਤਾ ਗਿਆ ਸੀ।

ਆਸਟਰੇਲੀਆ ਇੰਡੋਨੇਸ਼ੀਆ ਦੇ ਨੇੜੇ ਹੈ, ਇਸ ਲਈ ਉਸਨੂੰ ਕੋਰ ਗਰੁਪ ਵਿਚ ਸ਼ਾਮਲ ਕੀਤਾ ਜਾਣਾ ਸੁਭਾਵਿਕ ਹੈ। ਜੇ ਚੀਨ ਵਲੋਂ ਖੁਚ ਨੂੰ ਕੋਰ ਗਰੁਪ ਵਿਚ ਸ਼ਾਮਲ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਜਾਂਦੀ ਤਾਂ ਇਸ ਗਲ ਨੂੰ ਇਹ ਮੰਨਿਆ ਜਾ ਸਕਦਾ ਸੀ ਕਿ ਇਹ ਵਾਸ਼ਿੰਗਟਨ ਤੇ ਬੀਜਿੰਗ ਵਿਚ ਕਿਸੇ ਗਲਤਫਹਿਮੀ ਜਾਂ ਮਤਬੇਦ ਕਾਰਨ ਹੋਇਆ ਹੋਵੇਗਾ।

ਸੰਯੁਕਤ ਰਾਸਟਰ ਦੇ ਸਕਤਰ ਜਨਰਲ ਕੋਫੀ ਅੰਨਾਨ ਨੂੰ ਵੀ ਇਸ ਗੱਲ ਪ੍ਰਤੀ ਨਰਾਜ਼ਗੀ ਹੋ ਸਕਦੀ ਹੈ ਕਿ ਇਸ ਆਫਤ ਰਾਹਤ ਕਾਰਜ ਵਿਚ ਅਮਰੀਕਾ ਵਲੋਂ ਸੰਯੁਕਤ ਰਾਸ਼ਟਰ ਨੂੰ ਕੋਰ ਗਰੁਪ ਵਿਚ ਉਹ ਮਹਤਵ ਨਹੀਂ ਦਿਤਾ ਗਿਆ ਹੈ, ਜੋ ਉਸ ਨੂੰ ਦਿਤਾ ਜਾਣਾ ਚਾਹੀਦਾ ਸੀ। ਕੈਨੇਡਾ ਤੇ ਯੂਰਪੀਅਨ ਯੂਨੀਅਨ ਵਲੋਂ ਵੀ ਅਜਿਹੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਹੁਣ ਜਕਾਰਤਾ ਵਿਚ ਸੁਨਾਮੀ ਸਿਖਰ ਸੰਮੇਲਨ ਵਿਚ ਪ੍ਰਸਪਰ ਸਹਿਯੋਗ ਲਈ ਜੋ ਢਾਂਚਾ ਉਭਰ ਕੇ ਸਾਹਮਣੇ ਆਵੇਗਾ, ਉਸ ਤੋਂ ਇਹ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਦੀ ਸ਼ਿਕਾਇਤਾਂ ਦੂਰ ਹੋਣਗੀਆਂ।

ਸੂਨਾਮੀ ਦੀ ਆਫਤ ਨੇ ਕਈ ਅਜਿਹੇ ਦੇਸ਼ਾਂ ਨੂੰ ਪ੍ਰਸਪਰ ਸਹਿਯੋਗ ਦੇ ਖੇਤਰ ਵਿਚ ਲੈ ਆਂਦਾ ਹੈ, ਜਿਨ੍ਹਾਂ ਦੇ ਨੇੜੇ ਆਉਣ ਦੀਆਂ ਸੰਭਾਵਨਾਵਾਂ ਵੀ ਨਹੀਂ ਸਨ।

 

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com