 |
|
ਗੋਵਰਧਨ ਗੱਬੀ |

“ਮੁਝਕੋ ਯਕੀਂ ਹੈ/
ਸੱਚ ਕਹਿਤੀ ਥੀਂ/ ਜੋ ਭੀ ਅੰਮੀ ਕਹਿਤੀ ਥੀਂ/ ਜਬ ਮੇਰੇ ਬਚਪਨ ਕੇ ਦਿਨ ਥੇ/ਚਾਂਦ
ਪੇ ਪਰੀਆਂ ਰਹਿਤੀ ਥੀਂ”
ਇਹ ਕਾਵਿਕ ਵਾਕ ਪਿੱਛੇ ਜਿਹੇ
ਪਹਿਲੀ ਵਾਰ ਚੰਡੀਗੜ੍ਹ ਚ ਆਏ ਮਸ਼ਹੂਰ ਸ਼ਾਇਰ ਤੇ ਗੀਤਕਾਰ ਜਾਵੇਦ ਅਖ਼ਤਰ ਨੇ ਇਕ
ਸਮਾਰੋਹ ਵਿਚ ਆਪਣੀ ਕਵਿਤਾ ਸੁਣਾਉਂਦੇ ਹੋਏ ਕਹੇ।
ਉਸਨੇ ਦੱਸਿਆ ਕਿ ਇਸ
ਮੁਕਾਮ ਤੇ ਪਹੁਚਣ ਵਿਚ ਉਸਦੀ ਮਾਂ ਦੇ ਵਿਅਕਤੀਤਵ ਦਾ ਬਹੁਤ ਵੱਡਾ ਹੱਥ ਹੈ।
ਉਹ ਜੋ ਕੁਝ ਵੀ
ਜ਼ਿੰਦਗੀ ਚ ਬਣ ਪਾਏ ਹਨ ਉਸ ਪਿਛੇ ਉਹਨਾਂ ਦੀ ਮਾਂ ਦਾ ਹੀ ਅਸੀਰਵਾਦ ਹੈ।
ਦੋਸਤੋ!
ਉਸ ਸਮਾਰੋਹ ਵਿਚ ਮੈਂ ਵੀ ਸ਼ਾਮਿਲ ਸਾਂ।
ਇਹ ਵਾਕ ਸੁਣਦਿਆਂ ਸਾਰ ਹੀ
ਕਈ ਬਚਪਨ ਦੀਆਂ ਕਈ ਸਾਰੀਆਂ ਯਾਦਾਂ ਮੇਰੇ ਜਹਿਣ ਵਿਚ ਤਾਜ਼ਾ ਹੋ ਗਈਆਂ।
ਇਹਨਾਂ ਯਾਦਾਂ ਵਿਚ ਮਾਂ ਦਾ
ਚੇਹਰਾ ਬਹੁਤ ਹੀ ਅਹਿਮ ਸਥਾਨ ਰੱਖਦਾ ਹੈ।
ਜੇ ਸਚਮੁਚ ਮਾਂ ਨੇ ਸਾਨੂੰ
ਜ਼ਿੰਦਗੀ ਜਿਉਣ ਦਾ ਸਬਕ ਨਾ ਪੜ੍ਹਾਇਆ ਹੁੰਦਾ,
ਸਾਨੂੰ ਕਣਕ ਦੇ ਦਾਣਿਆਂ ਵਾਂਗ ਘਰਾਟ
ਦੇ ਪੁੜਾਂ ਵਿਚੋਂ ਨਾ ਲੰਘਾਇਆ ਹੁੰਦਾ।
ਕਪੜਸ਼ਾਨ ਨਾ ਕੀਤਾ ਹੂੰਦਾ!
ਇਕ ਪੈਂਗੁਇਨ ਸਮੁੰਦਰੀ ਪੰਛੀ ਦੀ ਮਾਂ ਵਾਂਗ ਆਪਣੇ ਬੱਚੇ ਨੂੰ ਤੈਰਣਾ ਸਿਖਾਉਣ ਖਾਤਿਰ
ਠਾਠਾਂ ਮਾਰਦੇ ਸਮੁੰਦਰ ਚ ਧੱਕਾ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਅਸੀਂ ਵੀ ਰੁਲ ਜਾਂਦੇ।
ਦੁਨੀਆਂ ਦੇ ਸਮੁੰਦਰ ਦੀਆਂ
ਲਹਿਰਾਂ ਚ ਕਿਤੇ ਗੁਆਚ ਜਾਂਦੇ।
ਬਚਪਨ ਤੋਂ ਹੀ ਮੈਂ ਮਾਂ ਨੂੰ ਬਹੁਤ
ਸਿਰੜੀ ਪਾਇਐ।
ਜੇ ਕਦੇ ਕੋਈ ਮੁਸ਼ਕਿਲ ਆ
ਜਾਣੀ ਤਾਂ ਪਿਤਾ ਜੀ ਬਹੁਤ ਜਲਦ ਘਬਰਾ ਜਾਂਦੇ ਸਨ।
ਚਿੜਚਿੜੇ ਹੋ ਜਾਂਦੇ ਸਨ।
ਬੁੜਬੁੜਾਉਂਦੇ ਸਨ,
ਹੁਣ ਕੀ ਹੋਵੇਗਾ ! ਅਸੀਂ
ਕੀ ਕਰਾਂਗੇ! ਪਰ ਮਾਂ ਨੇ ਹਮੇਸ਼ਾਂ ਸੰਯਮ ਵਰਤਣ ਲਈ ਕਹਿਣਾ।
ਹੋਸਲਾ ਦੇਣਾ।
ਜਲਦ ਹੀ ਮੁਸ਼ਕਿਲ ਦਾ ਹੱਲ
ਨਿਕਲ ਜਾਣ ਦਾ ਭਰੋਸਾ ਦੇਣਾ।
ਉਸ ਨੇ ਹੀਲਾ ਕਰਨਾ।
ਅਸੀਂ ਸਾਥ ਦੇਣਾ
।
ਸੱਚਮੁਚ ਹੱਲ ਨਿਕਲ ਵੀ
ਜਾਣਾ।
ਮੇਰੀ ਮਾਂ ਕੋਰੀ ਅਨਪੜ੍ਹ
ਹੈ।
ਉਸਨੇ ਕਦੇ ਸਕੂਲ ਜਾ ਕੇ
ਨਹੀਂ ਦੇਖਿਆ।
ਕਿਸੇ ਮੱਠ ਚੋ ਕੋਈ ਸਿਖਿਆ ਨਹੀਂ ਲਈ।
ਫਿਰ ਵੀ ਮਾਂ ਦੇ ਵਿਚਾਰਾਂ
ਤੇ ਵਿਵਹਾਰਾਂ ਨੇ ਮੈਨੂੰ ਬਹੁਤ ਹੀ ਪ੍ਰਭਾਵਿਤ ਕੀਤਾ।
ਬਚਪਨ ਵਿਚ ਜਦੋਂ ਕੋਈ ਗਲਤੀ ਕਰਦਾ
ਤਾਂ ਮੇਰੀ ਮਾਂ ਮੈਨੂੰ ਝਿੜਕਦੀ,
ਮਾਰਦੀ,
ਕੁਟਦੀ ਪਰ ਮੈਂ ਰੋਂਦਾ
ਨਹੀਂ ਸੀ।
ਜਦੋਂ ਮੈਂ ਨਹੀਂ ਰੋਣਾ ਤਾਂ ਉਸਨੇ
ਹੋਰ ਮਾਰਨਾ! ਫਿਰ ਮਾਰਨਾ…ਤੇ
ਵਸ ਮਾਰਦੇ ਜਾਣਾ …ਤਦ
ਤਕ ਮਾਰਦੇ ਰਹਿਣਾ ਜਦ ਤਕ ਮੈਂ ਕੁਰਲਾ ਨਾ ਉਠਣਾ ! ਚੀਕਾਂ ਨਾ ਮਾਰਣਾ ਸ਼ੁਰੂ ਕਰ ਦੇਣੀਆਂ।
ਆਂਢ-ਗੁਆਂਢ ਨਾ ਇਕੱਠਾ ਕਰ
ਲੈਣਾ।
ਜਦੋਂ ਚੀਕਾਂ ਮਾਰਣੀਆਂ।
ਕੁਰਲਾਉਣਾ ਤਾਂ ਮਾਂ ਨੇ
ਮੈਨੂੰ ਹੋਰ ਮਾਰਨਾ।
ਚਪੇੜਾਂ ਧੱਫੇ ਮਾਰਦੇ ਜਾਣਾ।
ਵਾਰ ਵਾਰ ਇਹ ਵਾਕ
ਦੋਹਰਾਉਣਾ,
ਗੱਬੀ ਚੁੱਪ! ਜੇ ਆਵਾਜ਼ ਕੱਢੀ ਤਾਂ
ਮੈਂ ਤੇਰੀ ਗਿੱਚੀ ਮਰੌੜ ਦਿਆਂਗੀ! ਘਸੀਟਦੇ ਹੋਏ ਅੰਦਰ ਲੈ ਜਾਣਾ।
ਫਿਰ ਹਿੱਕ ਨਾਲ ਲਾ ਕੇ ਖੁਦ
ਰੋਣਾ ਤੇ ਮੈਨੂੰ ਚੁਪ ਕਰਾਉਣਾ।
ਤਦ ਮੈਨੂੰ ਮਾਂ
‘ਤੇ
ਬਹੁਤ ਗੁੱਸਾ ਆਉਂਦਾ! ਸੋਚਦਾ! ਕਿਹੋ ਜਿਹੀ ਮਾਂ ਹੈ?
ਮਾਰਦੀ ਵੀ ਹੈ! ਰੋਣ ਵੀ
ਨਹੀਂ ਦਿੰਦੀ! ਪਰ ਫਿਰ ਮੈਨੂੰ ਸਮਝ ਆ ਗਿਆ ਕਿ ਉਹ ਇੰਝ ਕਿਉਂ ਕਰਦੀ ਸੀ?
ਕਿਉ ਮਾਰਦੀ ਸੀ ਜਿਆਦਾ!
ਕਿਉਂ ਨਹੀਂ ਰੋਣ ਦੇਣਾ ਚਾਹੁੰਦੀ ਸੀ ! ਮੇਰੇ ਰੋਣ ਦੀ ਅਵਾਜ ਕਿਉਂ ਨਹੀਂ ਸੀ ਨਿਕਲਣ ਦੇਣਾ
ਚਾਹੁੰਦੀ।
ਦਰਅਸਲ ਚ ਉਹ ਚਾਹੁੰਦੀ ਸੀ
ਕਿ ਮੈਂ ਮਜਬੂਤ ਬਣ ਜਾਵਾਂ! ਜ਼ਿੰਦਗੀ ਚ ਚਾਹੇ ਜਿੰਨੀਆਂ ਮਰਜ਼ੀ ਔਕੜਾਂ ਤੇ ਮੁਸ਼ਕਿਲਾਂ ਆਉਣ।ਕਿੰਨੇ
ਹੀ ਪਹਾੜ ਕਿਉਂ ਨਾ ਟੁਟਣ! ਕਿਤੇ ਥਿੜਕ ਨਾ ਜਾਵਾਂ! ਘਬਰਾ ਨਾ ਜਾਵਾਂ! ਮੇਰੇ ਰੋਣ ਦੀ
ਆਵਾਜ ਕੋਈ ਨਾ ਸੁਣੇ! ਕੋਈ ਹਮਦਰਦੀ ਨਾ ਜਤਾਏ! ਕਿਤੇ ਰੋਣ ਦਾ ਆਦੀ ਨਾ ਹੋ ਜਾਵਾਂ ! ਰੋਣਾ
ਕਮਜੋਰੀ ਨਾ ਬਣ ਜਾਵੇ! ਲੋਕਾਂ ਦੀ ਹਮਦਰਦੀ ਦਾ ਮੋਹਤਾਜ ਨਾ ਬਣ ਜਾਵਾਂ ! ਲੋਕ ਵਿਚਾਰਾ ਨਾ
ਕਹਿਣ।ਤਰਸ
ਨਾ ਖਾਣ! ਮੈਂ ਕਿਤੇ ਤਰਸਯੋਗ ਜ਼ਿੰਦਗੀ ਨਾ ਅਪਨਾ ਲਵਾਂ!
ਦੋਸਤੋ! ਮਾਂ ਦੀ ਉਸ ਮਾਰ ਸਦਕਾ ਹੀ
ਹੁਣ ਕਿਸੇ ਵੀ ਹਾਲਾਤ ਵਿਚ ਅਵਲ ਤਾਂ ਮੈਂ ਰੋਂਦਾ ਨਹੀਂ ਹਾਂ ਪਰ ਜੇ ਰੋਣਾ ਪੈ ਵੀ ਜਾਵੇ
ਤਾਂ ਰੋਣ ਦੀ ਆਵਾਜ਼ ਨਹੀਂ ਹੁੰਦੀ! ਮਾਂ ਵਲੋਂ ਦਿੱਤਾ ਇਹ ਅਣਮੋਲ ਤੋਹਫਾ ਉਮਰ ਯਾਦ
ਰੱਖਾਂਗਾ।
ਅੱਜ ਮੈਂ ਸੋਚਦਾ ਹਾਂ ਕਿ ਕਿਵੇਂ ਹੋ
ਗਈ ਸੀ ਮਾਂ ਨੂੰ ਜ਼ਿੰਦਗੀ ਦੀ ਇੰਨੀ ਸਮਝ! ਕਿਉਂ ਬਣਾਉਣਾ ਚਾਹੁੰਦੀ ਸੀ ਉਹ ਸਾਨੂੰ ਇਕ
ਮਜਬੂਤ ਇਨਸਾਨ! ਸ਼ਾਇਦ ਇਸਦੇ ਪਿੱਛੇ ਵੀ ਇਕ ਇਤਿਹਾਸ ਛੁਪਿਆ ਹੈ।
ਜਿਵੇਂ ਹੀ ਮੈਂ ਹੋਸ਼
ਸੰਭਾਲੀ! ਦੁਨੀਆਂ ਨੂੰ ਸਮਝਣ ਲਗਾ! ਮਾਂ -ਪਿਉ ਨੂੰ ਪਹਿਚਾਨਣ ਲੱਗਾ! ਆਂਢ ਗੁਆਂਢ ਨੂੰ
ਆਪਣੇ ਮਾਂ ਪਿਉ ਨਾਲ ਮੇਚਣ ਲੱਗਾ ਤਾਂ ਮੈਂ ਦੇਖਿਆ ਕਿ ਮੇਰੀ ਮਾਂ ਤਾਂ ਪੂਰਨ ਹੈ ਪਰ
ਮੇਰੇ ਪਿਤਾ ਜੀ ਅਪੂਰਨ ਹਨ।
ਹੋਰਨਾਂ ਬੱਚਿਆਂ ਦੇ ਪਿਤਾ
ਵਾਂਗ ਦੋ ਹੱਥਾਂ ਵਾਲੇ ਨਹੀਂ ਸਗੋਂ ਇਕ ਹੱਥ ਦੇ ਮਾਲਕ ਸਨ।
ਅਧੂਰੇ ਸਨ।
ਅੰਗਹੀਣ ਸਨ।
ਫਿਰ ਕਈ ਵਾਰ ਪਾਪਾ ਜੀ ਦੀ
ਹੱਡ ਬੀਤੀ ਸੁਣੀ।
ਸਮਝਣ ਦੀ ਕੋਸ਼ਿਸ਼ ਕੀਤੀ।ਹੋਲੇ
ਹੋਲੇ ਸਮਝ ਆਣਾ ਸ਼ੁਰੂ ਹੋਈ।
ਅਸਲ ਚ ਮੇਰੇ ਪਿਤਾ ਜੀ ਫੌਜ ਵਿਚ
ਸਿਪਾਹੀ ਸਨ।
ਵਿਆਹ ਤੋਂ ਦੋ ਸਾਲ ਬਾਦ
ਸਲਾਨਾ ਛੁੱਟੀ ਦੌਰਾਣ ਇਕ ਹਾਦਸੇ ਵਿਚ ਉਹ ਆਪਣਾ ਖੱਬਾ ਹਥ ਮੁਹਾ ਬੈਠੇ! ਉਹਨਾਂ ਦਿਨਾਂ ਦੇ
ਕਾਨੂੰਨ ਮੁਤਾਬਿਕ ਸਰਕਾਰ ਨੇ ਨਕਾਰਾ ਕਰਾਰ ਦੇ ਕੇ ਉਹਨਾਂ ਨੂੰ ਬਿਨਾਂ ਪੈਨਸ਼ਨ ਦਿੱਤਿਆਂ
ਘਰ ਭੇਜ ਦਿੱਤਾ।
ਜਦੋਂ ਉਹ ਹੱਥ ਦਾ ਅਪਰੇਸ਼ਨ
ਕਰਵਾ ਕੇ ਘਰ ਵਾਪਸ ਪਰਤੇ ਤਾਂ ਸਭ ਤੋਂ ਪਹਿਲਾਂ ਉਹ ਸਾਡੀ ਮਾਂ ਕੋਲ ਹੀ ਗਏ।
ਉਹਨੂੰ ਬਾਹਰ ਇਕ ਇਕਾਂਤ
ਥਾਂ ਤੇ ਲੈ ਗਏ ਤੇ ਕਿਹਾ,
ਤੂੰ ਅਜੇ ਜਵਾਨ ਹੈਂ।
ਸੋਹਣੀ ਸੁਣੱਖੀ ਹੈਂ।
ਵੱਡੀ ਗਲ ਇਹ ਕਿ ਅਜੇ ਸਾਡੇ
ਕੋਈ ਬੱਚਾ ਵੀ ਨਹੀਂ ਹੈ।
ਮੈਂ ਤਾਂ ਅੰਗਹੀਣ ਹੋ
ਗਿਆਂ! ਸ਼ਾਇਦ ਤੇਰੀ ਰੱਖਿਆ ਪੂਰੀ ਤਰਾਂ ਨਹੀਂ ਕਰ ਸਕਾਂਗਾ।
ਤੈਨੂੰ ਹੋਰ ਪਤੀਆਂ ਵਾਂਗ
ਸਾਰਾ ਕੁਝ ਮੁਹਈਆ ਨਹੀਂ ਕਰਵਾ ਪਾਵਾਂਗਾ।
ਤੈਨੂੰ ਲੋਕੀ ਤਾਨ੍ਹੇ
ਮਾਰਨਗੇ ।
ਟੁੰਡੇ ਦੀ ਜਨਾਨੀ ਕਹਿ ਕੇ
ਟਿੱਚਰਾਂ ਕਰਨਗੇ।
ਸੋ ਤੂੰ ਚਾਹੇਂ ਤਾਂ ਮੈਨੂੰ
ਛਡ ਕੇ ਜਾ ਸਕਦੀ ਹੈਂ।
ਮੈਂ ਲਿਖਤਾਂ ਦੇ ਦਿਆਂਗਾ।
ਤੂੰ ਆਪਣਾ ਵਿਆਹ ਕਿਸੇ ਹੋਰ
ਨੌਜਵਾਨ ਨਾਲ ਕਰਵਾ ਸਕਦੀ ਹੈਂ
।
ਮੇਰਾ ਕੀ ਹੈ ! ਮੈਂ ਤਾਂ
ਮੰਗ ਕੇ ਵੀ ਗੁਜ਼ਾਰਾ ਕਰ ਲਵਾਂਗਾ।
ਭਿਖਾਰੀ ਬਣ ਜਾਵਾਂਗਾ।
ਸਾਧੂ ਵਾਲਾ ਚੋਲਾ ਪਾ
ਲਵਾਂਗਾ! ਪਰ ਮਾਂ ਨੇ ਉਸ ਵੇਲੇ ਬਹੁਤ ਹੀ ਦਲੇਰਾਣਾ ਤੇ ਮਹਾਨਤਾ ਭਰਿਆ ਜਵਾਬ ਪਾਪਾ ਜੀ
ਨੂੰ ਦਿੱਤਾ,
ਦੇਖ ਸੱਜਣਾ ! ਦੋ ਸਾਲ ਹੋ ਗਏ ਤੇਰੇ
ਲੜ ਲੱਗੀ ਨੂੰ! ਇਕ ਗਲ ਦਸ?
ਜੇ
ਮੈਂ ਅੰਗਹੀਣ ਹੋ ਜਾਂਦੀ,
ਤਾਂ ਕੀ ਤੂੰ ਮੈਨੂੰ ਤਿਆਗ ਦਿੰਦਾ
?
ਪਾਪਾ ਜੀ ਦੀਆਂ ਅੱਖਾਂ ਵਿਚ ਹੰਝੂ ਆ
ਗਏ।
ਮੁਹੋਂ ਨਿਕਲਿਆ,
ਨਹੀਂ
।
ਮਾਂ ਨੇ ਕਿਹਾ,
ਫੇਰ ਮੈਂ ਤੈਨੂੰ ਕਿੰਝ ਛੱਡ
ਸਕਦੀ ਹਾਂ! ਕਿੰਝ ਤੈਨੂੰ ਠੋਕਰਾਂ ਖਾਣ ਲਈ ਛਡ ਦੇਵਾਂ ?
ਕਿਵੇਂ ਕਿਸੇ ਹੋਰ ਨਾਲ
ਵਿਆਹ ਕਰਵਾ ਲਵਾਂ! ਅਗਨੀ ਸਾਹਮਣੇ ਅਸੀਂ ਦੋਨਾਂ ਨੇ ਫੇਰੇ ਲਏ ਹਨ! ਦੁਖ ਸੁਖ ਵਿਚ ਇਕ
ਦੂਸਰੇ ਦਾ ਸਾਥ ਦੇਣ ਦੇ ਵਚਣ ਦਿੱਤੇ ਹਨ ! ਦੇਖ ਸੱਜਣਾ! ਇਕ ਗਲ ਤਾਂ ਪੱਕੀ ਹੈ! ਮੰਗ ਕੇ
ਤਾਂ ਢਿਡ ਭਰਨਾ ਨਹੀਂ! ਤੇਰੇ ਦੋਨੋਂ ਹਥ ਤਾਂ ਗਏ ਨਹੀਂ ! ਦੋ ਹਥ ਰਬ ਨੇ ਮੈਨੂੰ ਦਿੱਤੇ
ਹਨ।
ਕੀ ਤਿੰਨ ਹਥ ਮਿਲ ਕੇ ਦੋ
ਜੀਆਂ ਦਾ ਢਿਡ ਨਹੀਂ ਪਾਲ ਸਕਦੇ ?
ਮੈਂ ਕਿਤੇ ਦਿਹਾੜੀ ਦੱਪਾ ਕਰ
ਲਵਾਂਗੀ।
ਮਜਦੂਰੀ ਕਰ ਲਵਾਂਗੀ
।
ਦੋਸਤੋ! ਉਹ ਦਿਨ ਤੇ ਅੱਜ ਦਾ ਦਿਨ
ਮਾਂ ਕਦੇ ਵੀ ਜ਼ਿੰਦਗੀ ਚ ਘਬਰਾਈ ਨਹੀਂ ! ਨਾ ਹੀ ਸਾਨੂੰ ਘਬਰਾਉਣ ਦਿੱਤਾ।
ਅਸੀਂ ਸਾਰੇ ਜ਼ਿੰਦਗੀ ਦੀ
ਰਾਹ ‘ਤੇ
ਅਡੋਲ ਚਲਦੇ ਰਹੇ।
ਜ਼ਿੰਦਗੀ ਦੀ ਜਦੋ-ਜਹਿਦ ਵਿਚ
ਅਗਾਂਹ ਰਹੇ।ਸ਼ਾਲਾ!
ਅੱਗੇ ਵੀ ਜਿੱਤਦੇ ਰਹਾਂਗੇ ! ਆਮੀਨ! |