|

ਰਾਸ਼ਟਰੀ ਸੁਰਖਿਆ ਸਲਾਹਕਾਰ
ਜੇ ਐਨ ਦੀਕਸ਼ਿਤ ਅਚਾਨਕ ਮੌਤ ਨਾਲ ਖੁਫੀਆ ਏਜੰਸੀਆਂ ਦੇ ਕਈ ਬਣੇ ਬਣਾਏ ਸਮੀਕਰਨ
ਵਿਗੜ ਗਏ ਹਨ। ਨਰਸਿਮ੍ਹਨ ਲਈ ਖੁਫੀਆ ਵਿਭਾਗ ਦਾ ਮੁਖੀ ਬਣਨ ਦਾ ਰਸਤਾ ਸਾਫ ਹੋ ਗਿਆ
ਹੈ। ਹੁਣ ਉਹ ਮੌਜੂਦਾ ਆਈ ਬੀ ਮੁਖੀ ਅਜੀਤ ਡੋਵਲ ਦਾ ਸਥਾਨ ਲੈਣਗੇ। ਰਹੀ ਗੱਲ ਅਜੀਤ
ਡੇਵਲ ਦੀ ਤਾਂ ਉਨ੍ਹਾਂ ਨੂੰ ਉਪ ਕੌਮੀ ਸਲਾਹਕਾਰ ਨਿਯੁਕਤ ਕੀਤਾ ਜਾਵੇਗਾ। ਡੋਵਲ
ਜਨਵਰੀ ਵਿਚ ਹੀ ਰਿਟਾਇਰ ਹੋ ਜਾਣਗੇ। ਸਭ ਤੋਂ ਖਾਸ ਗੱਲ ਤਾਂ ਇਹ ਹੈ ਕਿ ਡੋਵਲ ਦਾ
ਨਾਂ ਜੇ ਐਨ ਦੀਕਸ਼ਤ ਨੇ ਹੀ ਚਲਾਇਆ ਸੀ। ਇਕ ਹੋਰ ਸੀਨੀਅਰ ਸਤੀਸ਼ ਚੰਦਰਨ ਨੂੰ ਕਿਥੇ
ਭੇਜਿਆ ਜਾਵੇਗਾ, ਇਹ ਕਿਸੇ ਨੂੰ ਨਹੀਂ ਪਤਾ। ਐਨ ਸੀ ਪਾਡੀ ਨੂੰ ਵਿਸ਼ੇਸ਼ ਨਿਰਦੇਸ਼ਕ
ਬਣਾਉਣ ਦੀ ਤਿਆਰੀ ਹੈ ਪਰ ਨਰਸਿਮ੍ਹਨ ਸਿਰਫ 11 ਮਹੀਨਿਆਂ ਲਈ ਹੀ ਆਈ ਬੀ ਮੁਖੀ ਦੀ
ਕੁਰਸੀ ਸੰਭਾਲਣਗੇ। ਇਸ ਤੋਂ ਬਾਅਦ ਉਨ੍ਹਾਂ ਨੇ ਵੀ ਰਿਟਾਇਰ ਹੋ ਜਾਣਾ ਹੈ।
ਰਾਜਪਾਲਾਂ ਦਾ ਫੇਰਬਦਲ
ਕਈ ਰਾਜਪਾਲਾਂ ਦੀ ਛੁੱਟੀ ਹੋ
ਰਹੀ ਹੈ। ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਬੋਰੀਆਂ ਬਿਸਤਰ ਲਪੇਟਣ ਲਈ ਨਿਰਦੇਸ਼ ਦੇ
ਦਿਤੇ ਹਨ। ਇਕ ਸਹਾਰਥੀ ਨੇ ਕੇਂਦਰ ਸਰਕਾਰ ਦੇ ਇਕ ਅਹਿਮ ਅਹੁਦੇਦਾਰ ਕੋਲ ਅਪੀਲ
ਕੀਤੀ ਕਿ ਰਾਜਪਾਲ ਹੁੰਦਿਆਂ ਧੀ ਦੇ ਹਥ ਪੀਲੇ ਕਰਨ ਦੀ ਬੜੀ ਇੱਛਾ ਸੀ। ਜੇ ਕੁਝ
ਦਿਨਾਂ ਦੀ ਹੋਰ ਮੋਹਲਤ ਮਿਲ ਜਾਂਦੀ ਤਾਂ ਆਪਣੀ ਲਾਡਲੀ ਲਈ ਯੋਗ ਵਰ ਲਭ ਲੈਂਦਾ।
ਅਹਿਮ ਅਹੁਦੇਦਾਰ ਪਿਘਲ ਗਏ, ਕਿਉਂਕਿ ਇਸ ਰਾਜਪਾਲ ਨੂੰ ਕਈ ਮਹੀਨਿਆਂ ਦੀ ਮੋਹਲਤ
ਮਿਲ ਗਈ, ਸਭ ਕੁਝ ਠੀਕ ਠਾਕ ਹੋ ਗਿਆ ਹੈ, ਧੀ ਲਈ ਯੋਗ ਵਰ ਵੀ ਹਥ ਆਇਆ ਤੇ ਰਾਜ
ਭਵਨ ਤੋਂ ਗਾਜਿਆਂ ਵਾਜਿਆਂ ਨਾਲ ਲਾਡਲੀ ਦੀ ਡੋਲੀ ਵੀ ਤੁਰ ਗਈ ਤਾਂ ਹੁਣ ਕੇਂਦਰ
ਸਰਕਾਰ ਨੇ ਉਨ੍ਹਾਂ ਨੂੰ ਆਪਣਾ ਆਖਰੀ ਫਰਮਾਨ ਸੁਣਾ ਦਿਤਾ ਹੈ ਕਿ ਰੁਖਸਤੀ ਦੀ
ਤਿਆਰੀ ਕਰੋ ਤੇ ਅਗੋਂ ਉਹ ਵੀ ਆਪਣਾ ਬੋਰੀਆਂ ਬਿਸਤਰਾ ਬੰਨ੍ਹਣ ਵਿਚ ਰੁਝ ਗਏ ਹਨ।
ਸੋ ਜਨਵਰੀ ਦੇ ਅਖੀਰ ਤਕ ਰਾਜਪਾਲਾਂ ਨੂੰ ਬਾਹਰਲਾ ਦਰਵਾਜ਼ਾ ਦਿਖਾਇਆ ਜਾਵੇਗਾ।
ਮਹਾਰਥੀ ਦੀ ਮਹਿਮਾ
ਰਾਜਗ ਸਰਕਾਰ ਦੌਰਾਨ ਨਿਯੁਕਤ
ਹੋਏ ਕਈ ਰਾਜਪਾਲਾਂ ਤੇ ਭ੍ਰਿਸ਼ਟਾਚਾਰ ਦੇ ਕਈ ਗੰਭੀਰ ਦੋਸ਼ ਵੀ ਲਗੇ ਹਨ। ਉਨ੍ਹਾਂ
ਵਿਚੋਂ ਇਕ ਨਾਰਥ ਈਸਟ ਵਿਚ ਰਾਜਪਾਲ ਹਨ। ਉਨ੍ਹਾਂ ਨੂੰ ਵੀ ਬੋਰੀਆ ਬਿਸਤਰ ਬੰਨ੍ਹਣ
ਦੇ ਉਪਰੋਂ ਆਦੇਸ਼ ਆ ਗਏ ਹਨ। ਇਸ ਮਹਾਰਥੀ ਦੇ ਰਾਜਪਾਲ ਹੁੰਦਿਆਂ ਚੰਡੀਗੜ੍ਹ ਵਿਚ
ਆਪਣੀ ਇਕ ਸੰਸਥਾ ਖੋਲ੍ਹ ਲਈ ਅਤੇ ਨਾਰਥ ਈਸਟ ਦੇ ਮੁੰਡਿਆਂ ਕੁੜੀਆਂ ਤੋਂ ਭਾਰੀ ਫੀਸ
ਵਸੂਲ ਕੇ ਉਨ੍ਹਾਂ ਨੂੰ ਚੰਡੀਗੜ੍ਹ ਵਾਲੀ ਸੰਸਥਾ ਵਿਚ ਦਾਖਲਾ ਦਿਵਾ ਦਿਤਾ ਜਾਂਦਾ
ਸੀ ਤੇ ਸਭ ਤੋਂ ਹੈਰਾਨੀ ਵਾਲੀ ਗਲ ਤਾਂ ਇਹ ਹੈ ਕਿ ਇਹ ਸਾਰਾ ਗੋਰਖ ਧੰਦਾ ਰਾਜਪਾਲ
ਦੇ ਰਾਜ ਭਵਨ ਤੋਂ ਹੀ ਚਲ ਰਿਹਾ ਸੀ। ਜਦੋਂ ਇਸ ਗੱਲ ਦੀ ਸ਼ਿਕਾਇਤ ਕੇਂਦਰ ਸਰਕਾਰ ਨੇ
ਰਾਸ਼ਟਰਪਤੀ ਤਕ ਪਹੁੰਚਾਈ ਤਾਂ ਆਦਤ ਮੁਤਾਬਿਕ ਰਾਸ਼ਟਰਪਤੀ ਨੇ ਇਸ ਗੱਲ ਦਾ ਸਖਤ
ਨੋਟਿਸ ਲਿਆ ਤੇ ਰਾਜਪਾਲ ਦੀ ਰੁਖਸਤੀ ਦਾ ਰਾਹ ਪੱਧਰਾ ਹੋ ਗਿਆ।
ਉਮਾ ਤੇ ਗੌਰ
ਸੰਨਿਆਸਣ ਉਮਾ ਭਾਰਤੀ ਨੇ ਇਕ
ਵਾਰ ਫਿਰ ਲੋਹ ਪੁਰਸ਼ ਦੇ ਮੋਮ ਵਰਗੇ ਦਿਲ ਨੂੰ ਬੁਰੀ ਤਰ੍ਹਾਂ ਪਿਘਲਾ ਦਿਤਾ ਹੈ।
ਉਮਾ ਨੇ ਮੱਧ ਪ੍ਰਦੇਸ਼ ਦੇ ਮੁਖ ਮੰਤਰੀ ਬਾਬੂ ਲਾਲ ਗੌਰ ਨੂੰ ਲੈ ਕੇ ਆਪਣੇ ਕੌਮੀ
ਪ੍ਰਧਾਨ ਕੋਲ ਕੁਝ ਗੰਭੀਰ ਸ਼ਿਕਾਇਤਾਂ ਦਰਜ ਕਰਵਾਈਆਂ। ਆਨੇ ਬਹਾਨੇ ਬਾਬੂ ਨੂੰ
ਭੋਪਾਲ ਤੋਂ ਦਿੱਲੀ ਤਲਬ ਕੀਤਾ ਗਿਆ।ਗੌਰ ਦੇ ਦਿੱਲੀ ਪਹੁੰਚਣ ਤੋਂ ਬਾਅਦ ਉਤੇ ਇਕ
ਉਚ ਪਧਰੀ ਮੀਟਿੰਗ ਹੋਈ, ਜਿਸ ਵਿਚ ਉਮਾ, ਗੌਰ, ਗੁਰੂਮੁਰਤੀ ਤੇ ਅਡਵਾਨੀ ਵੀ ਮੌਜੂਦ
ਸਨ। ਅਡਵਾਨੀ ਨੇ ਕਹਿਣਾ ਸੁਰੂ ਕੀਤਾ- ਉਮਾ ਨੂੰ ਤੁਹਾਡੇ ਤੋਂ ਕਈ ਸ਼ਿਕਾਇਤਾਂ ਹਨ
ਪਰ ਉਨ੍ਹਾਂ ਦੀ ਇਕ ਸ਼ਿਕਾਇਤ ਦਾ ਮੈਂ ਇਥੇ ਵਿਸ਼ੇਸ਼ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ
ਤੁਸੀਂ ਜਨਤਕ ਮੰਚਾਂ ਉਤੋਂ ਉਮਾ ਜੀ ਵਿਰੁਧ ਫਜ਼ੂਲ ਜਿਹਾ ਬੋਲਦੇ ਰਹਿੰਦੇ ਹੋ। ਇਸ
ਦੇ ਲਈ ਤੁਹਾਨੂੰ ਉਮਾ ਜੀ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਅਡਵਾਨੀ ਦੇ ਇਸ ਬਦਲੇ ਤੇਵਰ
ਨੂੰ ਦੇਖ ਕੇ ਗੌਰ ਹੈਰਾਨ ਰਹਿ ਗਏ। ਜਦੋਂ ਉਨ੍ਹਾਂ ਨੇ ਇਸ ਮੁੱਦੇ ਤੇ ਜ਼ਿਆਦਾ
ਨਾਂਹ ਨੁਕਰ ਕੀਤੀ ਤਾਂ ਅਡਵਾਨੀ ਨੂੰ ਗੁੱਸਾ ਆ ਗਿਆ ਤੇ ਉਹ ਸਖਤ ਲਹਿਜ਼ੇ ਵਿਚ
ਬੋਲੇ-ਮੈਂ ਪਾਰਟੀ ਪ੍ਰਧਾਨ ਦੇ ਨਾਤੇ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਤੁਸੀਂ ਉਮਾ
ਜੀ ਤੋਂ ਮੁਆਫੀ ਮੰਗੋ। ਗੁਰੂਮੂਰਤੀ ਨੇ ਉਸ ਵਿਚ ਇਕ ਹੋਰ ਪੇਚ ਜੜ ਦਿਤਾ ਤੇ ਗੌਰ
ਨੂੰ ਕਿਹਾ- ਮੁਆਫੀ ਉਸੇ ਸਥਾਨ ਤੇ ਮੰਗਣੀ ਪਵੇਗੀ, ਜਿਥੇ ਉਮਾ ਜੀ ਨੇ ,ਮੁਆਫੀ
ਮੰਗੀ ਸੀ ਤੇ ਸਚਮੁਚ ਅਜਿਹਾ ਹੀ ਹੋਇਆ।
ਜਾਕੋ ਰਾਖੇ ਜਸਵੰਤ
ਅਫਸਰਸ਼ਾਹੀ ਜਸਵੰਤ ਸਿੰਘ ਦੇ
ਵਤੀਰੇ ਕਾਰਨ ਪ੍ਰੇਸ਼ਾਨੀ ਵਿਚ ਹੈ। ਕਿਸੇ ਵੀ ਪ੍ਰਭਾਵਸ਼ਾਲੀ ਅਫਸਰ ਨੂੰ ਜਸਵੰਤ ਸਿੰਘ
ਦਾ ਫੋਨ ਚਲਾ ਜਾਂਦਾ ਹੈ ਤਾਂ ਉਹ ਕਹਿੰਦੇ ਹਨ- ਮਾਈ ਨੇਮ ਇਜ਼ ਜਸਵੰਤ ਸਿੰਘ। ਅਫਸਰ
ਜਵਾਬ ਦਿੰਦਾ ਹੈ_ ਯੈਸ ਸਰ। ਜਸਵੰਤ ਸਿੰਘ ਕਹਿੰਦੇ ਹਨ- ਆਈ ਵਾਜ਼ ਦਾ ਫਾਈਨੈਂਸ
ਮਨਿਸਟਰ ਆਫ ਇੰਡੀਆ।
ਅਫਸਰ ਕਹਿੰਦਾ ਹੈ। ਵੂਈ ਨੋ
ਯੂ ਸਰ। ਸਿੰਘ ਕਹਿੰਦੇ ਹਨ। ਨਾਓ ਲਿਸਟਨ, ਆਈ ਵਾਜ਼ ਦਾਐਕਸਟ੍ਰਨਲ ਅਫੇਰਜ਼ ਮਨਿਸਟਰ
ਆਫ ਗਵਰਨਮੈਂਟ ਆਫ ਇੰਡੀਆ। ਅਗੋਂ ਅਫਸਰ ਫਿਰ ਕਹਿੰਦ ਹੈ- ਯੈਸ ਸਰ, ਵੂਈ ਆਲ ਨੋ
ਯੂ। ਸਿੰਘ ਕਹਿੰਦੇ ਹਨ। ਨੋ, ਯੂ ਪਲੀਜ਼ ਲਿਸਨ, ਆਈ ਵਾਜ਼ ਆਲਸੋ ਦਾ ਡਿਫੈਂਸ
ਮਨਿਸਟਰ ਆਫ ਇੰਡੀਆ।
ਹੈਰਾਨ- ਪ੍ਰੇਸ਼ਾਨ ਅਫਸਰ ਇਹ
ਜਾਨਣ ਲਈ ਬੇਕਰਾਰ ਹੈ ਕਿ ਆਖਿਰ ਜਸਵੰਤ ਸਿੰਘ ਨੇ ਉਨ੍ਹਾਂ ਨੂੰ ਫੋਨ ਕਿਉਂ ਕੀਤਾ
ਹੈ ਪਰ ਉਦੋਂ ਤਕ ਪੰਜ ਮਿੰਟ ਦੀ ਇੰਟਰੋਡਕਸ਼ਨ ਤੋਂ ਬਾਅਦ ਜਸਵੰਤ ਸਿੰਘ ਦਾ ਫੋਨ
ਡਿਸਕਨੈਕਟ ਹੋ ਜਾਂਦਾ ਹੈ।
ਬਾਰੂ ਦਾ ਬੋਲਬਾਲਾ
ਜਿਵੇਂ ਪਾਣੀ ਬਿਨਾਂ ਮੱਛੀ,
ਉਵੇਂ ਹੀ ਬਾਰੂ ਬਿਨਾਂ ਮਨਮੋਹਨ ਸਚਮੁਚ ਤੜਫਣ ਲਗਦੇ ਹਨ। ਮੀਡੀਆ ਅਗੇ ਤਾਂ ਜਿਵੇਂ
ਅਰਥ ਸ਼ਾਸਤਰੀ ਪ੍ਰਧਾਨ ਮੰਤਰੀ ਦੀ ਘੰਡੀ ਦੱਬੀ ਰਹਿੰਦੀ ਹੈ। ਲਿਹਾਜ਼ਾ ਮਾਮਲਾ ਚਾਹੇ
ਉਨ੍ਹਾਂ ਦੀ ਵਿਦੇਸ਼ ਯਾਤਰਾ ਦਾ ਹੋਵੇ ਜਾਂ ਕਸ਼ਮੀਰ ਯਾਤਰਾ ਦਾ, ਬਾਰੂ ਹਮੇਸ਼ਾ
ਉਨ੍ਹਾਂ ਦੇ ਆਸ ਪਾਸ ਹੀ ਨਜ਼ਰ ਆਉਂਦੇ ਹਨ ਤਾਂ ਹੀ ਮਨਮੋਹਨ ਸਿੰਘ ਮਨ ਦੀ ਗਲ ਕਹਿ
ਸਕਦੇ ਹਨ। ਇਕ ਅਜਿਹੀ ਹੀ ਯਾਤਰਾ ਤੇ ਪ੍ਰਧਾਨ ਮਮਤਰੀ ਨਾਲ ਗਏ ਬਾਰੂ ਆਪਣੀ ਨਿੱਜੀ
ਖਰੀਦਦਾਰੀ ਲਈ ਜ਼ਰਾ ਬਾਹਰ ਨਿਕਲ ਗਏ ਤੇ ਇਸੇ ਦਰਮਿਆਨ ਨਾਲ ਗਏ ਇਕ ਪੱਤਰਕਾਰ ਨੇ
ਮਨਮੋਹਨ ਸਿੰਘ ਨੂੰ ਕੋਈ ਸਵਾਲ ਪੁੱਛ ਲਿਆ ਤਾਂ ਐਸ ਪੀ ਜੀ ਵਾਲਿਆਂ ਨੇ ਸ਼ਾਪਿੰਗ ਦੇ
ਦੌਰਾਨ ਹੀ ਬਾਰੂ ਨੂੰ ਲਭ ਲਿਆ ਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਕੋਲ ਲੈ ਕੇ ਆਏ,
ਤਾਂ ਕਿਤੇ ਜਾ ਕੇ ਮਨਮੋਹਨ ਮੂੰਹੋਂ ਕੁਝ ਬੋਲੇ।
ਤੇ ਅਖੀਰ ਵਿਚ....
ਹਰਿਆਣਾ ਦਾ ਅਗਲਾ ਮੁਖ ਮੰਤਰੀ ਕੌਣ? ਇਹ ਯਕਸ਼ ਸਵਾਲ ਸਿਆਸੀ ਹਲਕੇ ਨੂੰ ਸੋਚੀਂ ਪਾ
ਰਿਹਾ ਹੈ। ਇਕ ਪੇਂਡੂ ਹਰਿਆਣਵੀ ਨੇ ਇਸ ਦਾ ਸੌਖਾ ਜਿਹਾ ਜਵਾਬ ਦਿਤਾ। ਕਮਲੇ,
ਅਜਿਹਾ ਸਵਾਲ ਹੀ ਕਿਉਂ ਪੁਛਦੇ ਹੋ? ਜੇ 40 ਹੋਏ ਤਾਂ ਕਾਂਗਰਸ ਕੋਲ ਭਜਨ ਲਾਲ ਨੂੰ
ਮੁਖ ਮੰਤਰੀ ਬਣਾਉਣ ਤੋਂ ਸਿਵਾਏ ਹੋਰ ਚਾਰਾ ਹੀ ਕੀ ਹੈ ਤੇ ਜੇ ਕਾਂਗਰਸ ਦੀ ਝੋਲੀ
ਵਿਚ 50 ਤੋਂ ਜ਼ਿਆਦਾ ਸੀਟਾਂ ਆ ਗਈਆਂ ਤਾਂ ਫਿਰ ਭਜਨ ਲਾਲ ਨੂੰ ਮਨਾਉਣ ਦਾ ਫਾਇਦਾ
ਹੀ ਕੀ ਹੈ? |