WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਜਦੋਂ ਤੱਕ ਸਾਮਰਾਜ ਜਿਊਂਦਾ ਹੈ, ਸੰਸਾਰ ਅਮਨ ਕਾਇਮ ਨਹੀਂ ਹੋ ਸਕਦਾ
ਡਾ. ਬਲਦੇਵ ਸਿੰਘ, ਮੰਡੀ ਗੋਬਿੰਦਗੜ੍ਹ

ਸਾਮਰਾਜ ਦਾ ਇਹ ਖਾਸਾ ਰਿਹਾ ਹੈ ਕਿ ਉਹ ਸਾਰੀ ਦੁਨੀਆ ਨੂੰ ਆਪਣੇ ਅਧੀਨ ਰੱਖਣਾ ਚਾਹੁੰਦਾ ਹੈ, ਅਥਵਾ ਆਪਣਾ ਗੁਲਾਮ ਬਣਾ ਕੇ ਰੱਖਣਾ ਚਾਹੰਦਾ ਹੈਇਹ ਜਿੱਤਾਂ ਪ੍ਰਾਪਤ ਕਰਨ ਲਈ ਮਨੁੱਖਤਾ ਦਾ ਘਾਣ ਕਰ ਸਕਦਾ ਹੈ, ਖੂਨ ਦੀਆਂ ਨਦੀਆਂ ਵਹਾਅ ਸਕਦਾ ਹੈ, ਤੇਜ਼ਾਬ ਦਾ ਮੀਂਹ ਵਰ੍ਹਾ ਸਕਦਾ ਹੈ, ਇੱਕ ਦੇਸ ਨੂੰ ਦੂਜੇ ਦੇਸ ਨਾਲ ਲੜਾ ਸਕਦਾ ਹੈਇਸ ਨੂੰ ਆਪਣੀ ਐਟਮੀ ਸ਼ਕਤੀ ਉੱਤੇ ਏਨਾ ਮਾਣ ਹੈ ਕਿ ਇਸ ਦਾ ਆਪਣਾ ਕੋਈ ਵੀ ਨਹੀਂ ਹੁੰਦਾਇਹ ਦੇਸਾਂ ਵਿੱਚ ਫਿਰਕੂਵਾਦ, ਇਲਾਕਾਵਾਦ, ਜਾਤੀਵਾਦ ਫੈਲਾ ਕੇ ਅਤੇ ਕੱਟੜ - ਪੰਥੀਆਂ ਨੂੰ ਹਥਿਆਰ ਸਪਲਾਈ ਕਰ ਕੇ ਦੰਗੇ ਭੜਕਾ ਸਕਦਾ ਹੈ ਜੰਗਾਂ ਲਾਉਣਾ ਇਸ ਦਾ ਸ਼ੁਗਲ ਹੁੰਦਾ ਹੈਜੰਗ ਲਾਉਣ ਲਈ ਕੋਈ ਵੀ ਬਹਾਨਾ ਘੜਿਆ ਜਾ ਸਕਦਾ ਹੈਇਹ ਦੁਨੀਆ ਦੀ ਲੁੱਟ ਲਈ ਧਾੜਵੀਆਂ ਨੂੰ ਪਨਾਹ ਵੀ ਦਿੰਦਾ ਹੈਇਸ ਦੇ ਜੀਵਨ ਦਾ ਇਤਿਹਾਸ ਬਹੁਤ ਪੁਰਾਣਾ ਹੈਸਮੇਂ ਮੁਤਾਬਕ ਇਹ ਹਾਲਤਾਂ ਅਤੇ ਸ਼ਕਲਾਂ ਬਦਲ ਲੈਂਦਾ ਹੈਦੇਸਾਂ ਦੇ ਚਾਪਲੂਸ ਹਾਕਮਾਂ ਤੇ ਆਗੂਆਂ ਨੂੰ ਆਪਣੇ ਜਾਲ ਵਿੱਚ ਫਸਾਉਣ ਦਾ ਨੁਸਖਾ ਵੀ ਇਹ ਘੜ ਲੈਂਦਾ ਹੈਕਦੇ ਸਾਰੀ ਦੁਨੀਆ ਵਿੱਚ ਬਰਤਾਨਵੀ ਸਾਮਰਾਜ ਦੀ ਹੀ ਭੂਤੀ ਬੋਲਦੀ ਸੀਅਣਖੀ ਸੂਰਬੀਰਾਂ ਨੇ ਅਣਗਿਣਤ ਕੁਰਬਾਨੀਆਂ ਦੇ ਕੇ ਬਰਤਾਨਵੀ ਸਾਮਰਾਜ  ਦੀ ਗੁਲਮੀ ਦਾ ਜੂਲਾ ਗਲੋਂ ਲਾਹਿਆਭਾਰਤੀ ਸੂਰਬੀਰਾਂ ਨੇ ਵੀ ਅਨੇਕਾਂ ਕੁਰਬਾਨੀਆਂ ਦੇ ਕੇ ਬਰਤਾਨਵੀ ਸਾਮਰਾਜ ਨੂੰ ਇਥੋਂ ਭਜਾਇਆ, ਭਾਵੇਂ ਉਨ੍ਹਾਂ ਸੂਰਬੀਰਾਂ ਦੇ ਉਹ ਸੁਫਨੇ ਪੂਰੇ ਨਹੀਂ ਹੋਏ, ਜਿਨ੍ਹਾਂ ਨੂੰ ਆਪਣੇ ਦਿਲੋ - ਦਿਮਾਗ ਵਿੱਚ ਵਸਾ ਕੇ ਉਨ੍ਹਾਂ ਨੇ ਆਪਣੀਆਂ ਜਾਨਾਂ ਤੇ ਜਾਇਦਾਦਾਂ ਕੁਰਬਾਨ ਕੀਤੀਆਂ ਸਨ ਸਾਮਰਾਜੀਆਂ ਦੇ ਏਥੋਂ ਚਲੇ ਜਾਣ ਤੋਂ ਪਿੱਛੋਂ ਵੀ ਲੋਕਾਂ ਦੀ ਲੁੱਟ ਜਾਰੀ ਹੈ

ਜਦੋਂ 1945 ਵਿੱਚ ਬਰਤਾਨਵੀ ਸਾਮਰਾਜ ਬਹੁਤ ਕਮਜ਼ੋਰ ਹੋ ਗਿਆ ਤਾਂ ਉਸ ਦੀ ਕਮਾਨ ਅਮਰੀਕਾ ਨੇ ਸੰਭਾਲ ਲਈਮਨੁੱਖਤਾ ਨੂੰ ਉਸ ਨੇ ਸਭ ਤੋਂ ਪਹਿਲਾਂ ਤੋਹਫਾ ਦਿੱਤਾ ਜਾਪਾਨ ਦੇ ਦੋ ਸ਼ਹਿਰਾਂ ਨਾਗਾਸਾਕੀ ਤੇ ਹੀਰੋਸ਼ਾਮਾ ਉੱਤੇ ਐਟਮ ਬੰਬ ਸੱਟ ਕੇਇਸ ਦੇ ਨਾਲ ਹੀ ਆਪਣੇ ਜੋਟੀਦਾਰ ਵੀ ਬਣਾ ਲਏ1917 ਦੇ ਰੂਸੀ ਇਨਕਲਾਬ ਨੇ ਸਾਰੀ ਦਨੀਆਂ ਨੂੰ ਇੱਕ ਨਵਾਂ ਰਾਹ ਸਮਾਜਵਾਦੀ ਪ੍ਰਬੰਧ ਦਾ ਵਿਖਾਇਆ, ਜਿਸ ਉੱਤੇ ਕਿਰਤੀ ਸ਼੍ਰੇਣੀ ਲਗਾਤਾਰ ਅੱਗੇ ਵਧੀਸਮਾਜਵਾਦ ਨੇ ਸਾਮਰਾਜ ਨੇ ਖੂਨੀ ਪੰਜੇ ਰੋਕਣ ਲਈ ਦੂਜੀ ਤਾਕਤ ਹੋਂਦ ਵਿਚ ਲਿਆਂਦੀਦੂਜੇ ਪਾਸੇ ਨਵੇਂ ਆਜ਼ਾਦ ਹੋਏ ਦੇਸਾਂ ਨੇ ਅਮਨ - ਸ਼ਾਂਤੀ ਦੀ ਬਹਾਲੀ ਲਈ ਗੁੱਟ - ਨਿਰਲੇਪ ਲਹਿਰ ਦਾ ਗਠਨ ਕੀਤਾਇੱਕ ਸਮੇਂ ਜਦੋਂ ਭਾਰਤ ਇਸ ਸੰਸਥਾ ਦਾ ਚੇਅਰਮੈਨ ਸੀ ਤਾਂ ਇਸ ਦੇ ਮੈਂਬਰ ਦੇਸਾਂ ਦੀ ਗਿਣਤੀ 100 ਤੋਂ ਵੱਧ ਸੀਇਸ ਸੰਸਥਾ ਦੀਆਂ ਨੀਤੀਆਂ ਵੀ ਸਾਮਰਾਜ - ਵਿਰੋਧੀ ਹੀ ਸਨਇਸੇ ਕਾਰਨ ਇਹ ਸੰਸਥਾ ਸਾਮਰਾਜ ਨੂੰ ਰੜਕ ਰਹੀ ਸੀ

ਜਿੱਥੇ ਅੰਦਰੂਨੀ ਤੇ ਬਾਹਰੀ ਕਾਰਨਾਂ ਕਰ ਕੇ ਸੋਵੀਅਤ ਯੂਨੀਅਨ ਖੇਰੂੰ - ਖੇਰੂੰ ਹੋ ਗਿਆ ਅਤੇ ਇਕੱਲਾ ਅਮਰੀਕੀ ਸਾਮਰਾਜ ਹੀ ਦੁਨੀਆ ਦਾ ਥਾਣੇਦਾਰ ਬਣ ਬੈਠਾ, ਉਥੇ ਭਾਰਤ ਸਮੇਤ ਗੁੱਟ - ਨਿਰਲੇਪ ਲਹਿਰ ਵੀ ਆਪਣਾ ਮਹੱਤਵ ਗਵਾ  ਬੈਠੀਸਿੱਟੇ ਵਜੋਂ ਅਮਰੀਕੀ ਸਾਮਰਾਜ ਨੂੰ ਅਤੇ ਉਸ ਦੇ ਜੀ - ਹਜ਼ੂਰੀਏ ਦੇਸਾਂ ਦੇ ਹਾਕਮਾਂ ਨੂੰ ਇੱਕ - ਧਰੁਵੀ ਸੰਸਾਰ ਦਿੱਸਣ ਲੱਗ ਗਿਆ ਅਤੇ ਸਾਮਰਾਜ ਹੋਰ  ਵੀ ਪੰਖਾਰੂ ਹੋ ਗਿਆਇੰਡੋਨੇਸ਼ੀਆ, ਕਾਂਗੋ, ਗੁਆਟੇਮਾਲਾ, ਦੱਖਣੀ ਅਫ਼ਰੀਕਾ, ਫਲਸਤੀਨ, ਅਫ਼ਗ਼ਾਨਿਸਤਾਨ, ਇਰਾਕ ਆਦਿ ਦੇਸ ਸਾਮਰਾਜ ਦੀ ਚੱਕੀ ਪਿਸ ਚੁੱਕੇ ਹਨ ਜਾਂ ਪੀਸੇ ਜਾ ਰਹੇ ਹਨਪ੍ਰੰਤੂ ਵਿਗਿਆਨਕ ਦ੍ਰਿਸ਼ਟੀ ਤੋਂ ਇਹ ਸਦਾ ਸੱਚ ਰਹੇਗਾ ਕਿ ਸਮਾਂ ਕਦੇ ਵੀ ਸਥਰ ਨਹੀਂ ਰਹਿੰਦਾਜੇ ਅੱਜ ਦੇ ਸੰਸਾਰ ਵਰਤਾਰੇ ਨੂੰ ਤਿੱਖੀ ਨੀਝ ਨਾਲ ਵੇਖਿਆ ਜਾਵੇ ਤਾਂ ਸਾਮਰਾਜ ਦੇ ਪੈਰਾਂ  ਹੇਠੋਂ ਜ਼ਮੀਨ ਖਿਸਕਦੀ ਜਾ ਰਹੀ ਹੈਵੀਅਤਨਾਮ ਤੋਂ ਪਿੱਛੇ ਸਾਮਰਾਜ ਇਰਾਕ ਵਿੱਚ ਐਸਾ  ਫਸਿਆ ਹੈ ਕਿ ਉਥੇ ਹਰ ਸਮੇਂ ਉਸ ਨੂੰ ਆਪਣੀ ਮੌਤ ਹੀ ਨਜ਼ਰ ਆ ਰਹੀ ਹੈਉਹ ਭਾਰਤ ਸਮੇਤ ਦੂਜੇ ਦੇਸਾਂ ਦੇ ਤਰਲੇ ਕੱਢ ਰਿਹਾ ਹੈ ਕਿ ਇਰਾਕ ਵਿੱਚ ਆਪਣੀਆਂ ਫੌਜਾਂ ਮਰਨ ਲਈ ਭੇਜ ਦਿਉ ਅਤੇ ਮੇਰੀ ਜਾਨ ਬਚਾਓਹੁਣ ਤੱਕ ਇਰਾਕੀ ਗੁਰੀਲਿਆਂ ਨੇ ਅਮਰੀਕਾ ਤੇ ਉਸ ਦੇ ਸਹਿਯੋਗੀਆਂ ਦੇ 1400 ਫੌਜੀ ਮਾਰ ਦਿੱਤੇ ਹਨਪ੍ਰਤੱਖ ਹੀ ਹੈ ਕਿ ਜੋ ਹਸ਼ਰ ਵੀਅਤਨਾਮ ਵਿੱਚ ਹੋਇਆ ਸੀ, ਉਹੀ ਸਬਕ ਉਸ ਨੂੰ ਇਰਾਕ ਵਿੱਚ ਵੀ ਮਿਲੇਗਾ

ਦੱਖਣੀ ਅਮਰੀਕਾ ਦੇ ਦੇਸ ਵੈਨਜ਼ੂਏਲਾ, ਮੈਕਸੀਕੋ, ਅਰਜਨਟਾਈਨਾ ਤੇ ਬਰਾਜ਼ੀਲ ਵਿੱਚ ਪਿਛਲੇ ਚਾਰ ਸਾਲਾਂ ਵਿੱਚ ਖੱਬੇ - ਪੱਖੀ ਸਰਕਾਰਾਂ ਹੋਂਦ ਵਿੱਚ ਆ ਚੁੱਕੀਆਂ ਹਨ, ਜਿਹੜੀਆਂ ਅਮਰਕੀ ਸਾਮਰਾਜ ਲਈ ਮੁਸੀਬਤ ਬਣੀਆਂ ਹੋਈਆਂ ਹਨਕਿਊਬਾ, ਜੋ ਅਮਰੀਕਾ ਤੋਂ ਸਿਰਫ਼ 90 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ, ਪਿਛਲੇ ਲੰਮੇ ਸਮੇਂ ਤੋਂ  ਸਮਾਜਵਾਦ ਦੀ ਉਸਾਰੀ ਕਰ ਰਿਹਾ ਹੈਉਹ ਅਮਰੀਕਾ ਦੇ ਹਰਬਿਆਂ ਦੇ ਬਾਵਜੂਦ ਚੱਟਾਨ ਦੀ ਤਰ੍ਹਾਂ ਅਡੋਲ ਖੜਾ ਹੈਹਾਲਾਤ ਬਦਲ ਰਹੇ ਹਨ ਤੇ ਸੰਸਾਰ ਇੱਕ ਧਰੁਵੀ ਨਾ ਰਹਿ ਕੇ ਤਿੰਨ - ਧਰੁਵੀ ਬਣ ਰਿਹਾ ਹੈਲਾਤੀਨੀ ਅਮਰੀਕਾ ਇੱਕ ਪਾਸੇ ਅਤੇ ਅਰਬ ਦੇਸ ਦੂਜੇ ਪਾਸੇ ਖੜੇ ਹਨਸਾਮਰਾਜ ਦੇ ਆਪਣੇ ਹਮਸਫ਼ਰ ਵੀ ਡਗਮਗਾ ਰਹੇ ਹਨਰੂਸ ਤੇ ਚੀਨ ਮਿਲ ਕੇ ਭਾਰਤ ਉੱਤੇ ਦਬਾਅ ਪਾ ਰਹੇ ਹਨ ਕਿ ਸੰਸਾਰ ਅਮਨ ਲਈ ਇਹ ਤਿੰਨੇ ਸ਼ਕਤੀਆਂ ਇਕੱਠੀਆਂ ਹੋ ਜਾਣ ਅਤੇ ਸਾਮਰਾਜ ਦਾ ਹੰਕਾਰ ਤੋੜ ਦੇਣ

ਪਿਛਲੇ ਤਕਰੀਬਨ 15 - 20 ਸਾਲਾਂ ਤੋਂ ਖ਼ਾਸ ਕਰ ਕੇ ਜਦੋਂ ਤੋਂ ਸੋਵੀਅਤ  ਸੰਘ ਬਿਖਰਿਆ ਹੈ, ਭਾਰਤੀ ਹਾਕਮ ਅਮਰੀਕਾ ਨਾਲ ਆਪਣੇ ਸੰਬੰਧ ਨੇੜਤਾ ਵਾਲੇ ਬਣਾ ਰਹੇ ਹਨਭਾਰਤੀ ਵਿਦੇਸ਼ ਮੰਤਰੀ ਨੇ ਸਭ ਤੋਂ ਪਹਿਲਾਂ ਬਿਆਨ ਇਹ ਦਿੱਤਾ ਸੀ ਕਿ ਇਰਾਕ ਦੀ ਸਥਿਤੀ ਸੁਧਰੀ ਹੈ, ਭਾਰਤ ਆਪਣੀਆਂ ਫ਼ੌਜਾਂ ਇਰਾਕ ਵਿੱਚ ਭੇਜਣ ਬਾਰੇ ਸੋਚ - ਵਿਚਾਰ ਕਰੇਗਾਭਾਵੇਂ ਸਰਕਾਰ ਨੇ ਉਸ ਬਿਆਨ ਤੋਂ ਪਾਸਾ ਮੋੜ ਲਿਆ  ਸੀ, ਪ੍ਰੰਤੂ ਬਿਆਨ ਬਹੁਤ ਹੀ ਚਿੰਤਾ ਪੈਦਾ ਕਰਨ ਵਾਲਾ ਸੀਰਾਅ ਸਾਡੇ ਦੇਸ ਦੀ ਸਭ ਤੋਂ ਵੱਡੀ ਖੁਫੀਆ ਏਜੰਸੀ ਹੈ ਅਤੇ ਇਹ ਸਿੱਧੀ ਪ੍ਰਧਾਨ ਮੰਤਰੀ ਦੇ ਕੰਟਰੋਲ ਵਿੱਚ ਹੁੰਦੀ ਹੈਇਹ ਕਿਦਾ ਹੋ ਗਿਆ ਕਿ ਰਾਅ ਦਾ ਇੱਕ ਉੱਚ ਅਧਿਕਾਰੀ ਰਬਿੰਦਰ ਸਿੰਘ ਖੁਫੀਆ ਦਸਤਾਵੇਜ਼ਾਂ ਲੈ ਕੇ ਰਾਤੋ - ਰਾਤ ਕਠਮੰਡੂ ਰਾਹੀਂ ਅਮਰੀਕੀ ਪਾਸਪੋਰਟ ਲੈ ਕੇ ਚੋਰੀ - ਚੋਰੀ ਅਮਰੀਕਾ ਪਹੁੰਚ ਗਿਆ ਅਤੇ ਆਪਣੇ ਸਮੁੱਚੇ ਪਰਿਵਾਰ ਨਾਲ ਨਿਊਯਾਰਕ ਵਿੱਚ ਜੈਕਸਨ ਰਾਈਟਸ ਟਾਊਨ ਵਿਖੇ ਰਹਿ ਰਿਹਾ ਹੈ? ਉਸ ਨੇ ਆਪਣੇ ਲਈ ਅਤੇ ਆਪਣੇ ਸਹਿਯੋਗੀ ਰਾਅ ਦੇ ਅਧਿਕਾਰੀਆਂ ਲਈ ਅਮਰੀਕਾ ਵਿਚ ਵੱਡੀਆਂ - ਵੱਡੀਆਂ ਜਾਇਦਾਦਾਂ ਬਣਾ ਰੱਖੀਆਂ ਹਨਕੀ ਇਹ ਸਭ ਸੀ. ਆਈ. ਏ. ਦੇ ਏਜੰਟ ਨਹੀਂ ਹਨ? ਕੀ ਇਹ ਸਭ ਕੁਝ ਸਾਡੇ ਹਾਕਮਾਂ ਦੀਆਂ ਅੱਖਾਂ ਤੋਂ ਓਹਲੇ ਹੋ ਗਿਆ? ਜਾਂ ਹਾਕਮ ਬੇਪ੍ਰਵਾਹ ਰਹੇ? ਕੀ ਅਜਿਹੇ ਹਾਲਾਤ ਅਮਰੀਕਾ ਦੀ ਤਾਬੇਦਾਰੀ ਨਹੀਂ ਦਰਸਾਉਂਦੇ?

ਭਾਰਤ ਦੀ ਖੱਬੀ ਧਿਰ ਹਮੇਸ਼ਾ ਸਾਮਰਾਜ ਦੀ ਵਿਰੋਧੀ ਰਹੀ ਹੈ ਅਤੇ ਪੁਰਾਣੇ ਕਾਂਗਰਸੀ ਵੀ, ਭਾਵੇਂ ਕਿਸੇ ਵੀ ਤਰੀਕੇ ਨਾਲ ਸਹੀ, ਸਾਮਰਾਜ - ਵਿਰੋਧੀ ਹਨਮੌਜੂਦਾ ਮਨਮੋਹਨ ਸਿੰਘ ਸਰਕਾਰ ਆਪਣੀ ਵਿਦੇਸ਼ ਨੀਤੀ ਨੂੰ ਨਵੀਂ ਦਿਸ਼ਾ ਦੇ ਰਹੀ ਹੈਕਦੇਂ ਸਮਾਂ ਸੀ ਜਦੋਂ ਪਾਰਲੀਮੈਂਟ ਦੀਆਂ ਇੱਕ ਸਾਲ ਵਿੱਚ 178 ਮੀਟਿੰਗਾਂ ਨਿਸ਼ਚਿਤ ਸਨ ਅਤੇ ਅਸੈਂਬਲੀਆਂ ਦੀਆਂ ਵੀ ਨਿਸ਼ਚਿਤ ਸਨਪ੍ਰੰਤੂ ਅੱਜ ਹਾਲਾਤ ਇਹ ਹੈ ਕਿ ਪਾਰਲੀਮੈਂਟ ਲਈ ਘੱਟੋ - ਘੱਟ 100 ਮੀਟਿੰਗਾਂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਅਸੈਂਬਲੀਆਂ ਦਾ ਸਮਾਗਮ ਕਦੇ - ਕਦੇ ਇੱਕ ਦਿਨ ਦਾ ਹੀ ਹੁੰਦਾ ਹੈਇਨਾਂ ਸੰਸਥਾਵਾਂ ਵਿਚ ਗ਼ੈਰ - ਜ਼ਰੂਰੀ ਮੁੱਦੇ ਭਖਾਏ ਜਾਂਦੇ ਹਨਮਾਈਕ ਅਤੇ ਕੁਰਸੀਆਂ ਚੁੱਕ ਕੇ ਇਕ - ਦੂਜੇ ਦੇ ਸਿਰਾਂ ਉ¤ਤੇ ਮਾਰੀਆਂ ਜਾਂਦੀਆਂ ਹਨਬਹੁਤ ਸਾਰੇ ਆਗੂ ਅਸੈਂਬਲੀਆਂ ਅਤੇ ਪਾਰਲੀਮੈਂਟ ਵਿਚ ਜਾਂਦੇ ਹੀ ਨਹੀਂ ਅਤੇ ਬਹੁਤੇ ਕੁਰਸੀਆਂ ਉਤੇ ਬੈਠੇ ਸੌਂਦੇ ਦੇਖੇ ਜਾ ਸਕਦੇ ਹਨਬੱਜਟ ਪਾਸ ਕਰਨ ਜਾਂ ਕੋਈ ਹੋਰ ਬਿੱਲ ਪਾਸ ਕਰਨ ਸਮੇਂ ਵਿਰੋਧੀ ਧਿਰ ਜਾਣ ਬੁੱਝ ਕੇ ਕੋਈ ਬਹਾਨਾ ਬਣਾ ਕੇ ਵਾਕ - ਆਊਟ ਕਰ ਜਾਂਦੀ ਹੈਬੱਜਟ ਤੇ ਬਿੱਲ ਬਿਨਾਂ ਬਹਿਸ ਆਸਾਨੀ ਨਾਲ ਪਾਸ ਹੋ ਜਾਂਦੇ ਹਨ, ਕਿਉਂਕਿ ਕਾਬਜ਼ ਅਤੇ ਵਿਰੋਧੀ ਧਿਰ ਦੀ ਪਹੁੰਚ ਇੱਕ ਸਮਾਨ ਹੀ ਤਾਂ ਹੁੰਦੀ ਹੈਇਸ ਤਰ੍ਹਾਂ ਇਹ ਜਮਹੂਰੀਅਤ ਦਾ ਤਮਾਸ਼ਾ ਦੇਖਣ ਨੂੰ ਮਿਲਦਾ ਹੈਭਾਰਤੀ ਹਾਕਮਾਂ ਨੂੰ ਚਾਹੀਦਾ ਹੈ ਕਿ ਦੁਨੀਆ ਵਿਚ ਕਿਤੇ ਵੀ ਅਮਰੀਕੀ ਜ਼ੁਲਮ ਅੱਖਾਂ ਬੰਦ ਕਰ ਕੇ ਤੇ ਕੰਨਾਂ ਵਿੱਚ ਰੂੰ ਦੇ ਕੇ ਨਾ ਦੇਖਣ, ਸਗੋਂ ਜ਼ਾਲਮ ਦਾ ਡਟ ਕੇ ਵਿਰੋਧ ਕਰਨ ਅਤੇ ਮਜ਼ਲੂਮ ਦੇ ਹੱਕ ਵਿੱਚ ਆਵਾਜ਼ ਬੁ¦ਦ ਕਰਨ ਭਾਰਤੀ ਆਵਾਮ ਨੂੰ ਵੀ ਇਸ ਸੇਧ ਵਿੱਚ ਵਿਆਪਕ ਸੰਘਰਸ਼ ਲਾਮਬੰਦ ਕਰਨਾ ਚਾਹੀਦਾ ਹੈ, ਕਿਉਂਕਿ ਭਾਰਤ ਦਾ ਸਾਮਰਾਜ - ਵਿਰੋਧੀ ਇਤਿਹਾਸ ਰਿਹਾ ਹੈਇਸ ਨੂੰ ਮੁੱਖ ਰੱਖ ਕੇ ਰੂਸ, ਚੀਨ ਅਤੇ ਭਾਰਤ ਨੂੰ ਮਿਲ ਕੇ ਅਮਰੀਕੀ ਸਾਮਰਾਜ ਦਾ ਮੂੰਹ ਭੰਨਣਾ ਚਾਹੀਦਾ ਹੈਮਾਰਕਸ ਦਾ ਇਹ ਕਥਨ ਸੱਚਾ ਹੈ ਤੇ ਹਮੇਸ਼ਾ ਸੱਚਾ ਰਹੇਗਾ ਕਿ ਜਦੋਂ ਤੱਕ ਸਾਮਰਾਜ ਜਿਊਂਦਾ ਹੈ, ਜੰਗਾਂ ਅਟੱਲ ਹਨ

 

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com