|
ਕੈਨੇਡਾ
ਦੀ ਪਾਰਲੀਮੈਂਟ ’ਚ ਸਮਲਿੰਗਤਾ ਵਿਆਹ ਸੰਬੰਧੀ ਬਿੱਲ ਪੇਸ਼ ਕੀਤਾ ਜਾ ਰਿਹਾ ਹੈ।
ਪ੍ਰਵਾਨਗੀ ਮਿਲਣ ਉਪਰੰਤ ਇਹ ਕਾਨੂੰਨ ਦੀ ਸ਼ਕਲ ਅਖਤਿਆਰ ਕਰ ਲਵੇਗਾ। ਇਸ ਬਿੱਲ ਅਤੇ
ਕਾਨੂੰਨ ਦਾ ਪਰਛਾਵਾਂ ਹੋਰਨਾਂ ਦੇਸ਼ਾਂ ’ਤੇ ਵੀ ਜ਼ਰੂਰ ਪਵੇਗਾ। ਪਿਛਲੇ ਦਿਨੀਂ
ਅੰਮ੍ਰਿਤਸਰ ਦੀਆਂ ਸੁਰਖੀਆਂ ਵਿਚ ਰਾਜੂ ਤੇ ਮਾਲਾ ਅਜਿਹਾ ਵਿਆਹ ਕਰਕੇ ਮੀਡੀਆ ਦੀਆਂ
ਸੁਰਖੀਆਂ ਵਿਚ ਰਹੀਆਂ ਹਨ। ਸਮਲਿੰਗੀ ਵਿਆਹ ਦਾ ਸਿੱਖ ਧਰਮ ਵਿਚ ਕੋਈ ਸਥਾਨ ਨਹੀਂ
ਹੈ। ਇਹ ਕੁਦਰਤ ਦੀਆਂ ਕਦਰਾਂ ਦੇ ਉਲਟ ਹੈ। ਇਸ ਰੁਝਾਨ ਨਾਲ ਅਨੈਤਿਕਤਾ, ਵਿਭਚਾਰਾ
ਜਿਹੇ ਕਰਮ ਵਧਣਗੇ, ਮਨੁੱਖੀ ਸਮਾਜ ਦੇ ਵਿਕਾਸ ਵਿਚ ਖੜੋਤ ਪੈਦਾ ਹੋਵੇਗੀ।
ਗ੍ਰਿਹਸਥ
ਧਰਮ ਸਭ ਤੋਂ ਉੱਤਮ ਧਰਮ ਹੈ। ਇਸ ਵਿਚ ਇਕ ਪਵਿੱਤਰ ਤੇ ਆਦਰਯੋਗ ਜੀਵਨ ਜਿਉਣ ਦਾ
ਸੱਚਾ ਤੇ ਪ੍ਰਤੱਖ ਸੁਭਾਅ ਵਿਦਮਾਨ ਹੈ। ਸਿੱਖ ਗੁਰੂ ਸਾਹਿਬਾਨ ਨੇ ਗ੍ਰਿਹਸਥ ਧਰਮ
ਨੂੰ ਉੱਤਮ ਪ੍ਰਵਾਨ ਕਰਦਿਆਂ ਖੁਦ ਗ੍ਰਿਹਸਥ ਧਰਮ ਗ੍ਰਹਿਣ ਕੀਤਾ ਤੇ ਇਸ ਧਰਮ ਨੂੰ
ਧਾਰਨ ਕਰਨ ਦਾ ਉਪਦੇਸ਼ ਦਿੱਤਾ। ਕੈਨੇਡਾ ਵਿਚ ਸਮਲਿੰਗਤਾ ਵਿਆਹ ਦਾ ਮਾਮਲਾ ਪੂਰੀ
ਤਰ੍ਹਾਂ ਭਖਿਆ ਹੋਇਆ ਹੈ। ਵੱਡੀ ਗਿਣਤੀ ਵਿਚ ਸਿੱਖ ਕੈਨੇਡਾ ਵਿਚ ਰਹਿੰਦੇ ਹਨ।
ਕੈਨੇਡਾ ਦੀ ਸੰਸਦ ਵਿਚ ਛੇ ਸਿੱਖ ਮੈਂਬਰ ਹਨ। ਵੋਟਾਂ ਦੀ ਰਾਜਨੀਤੀ ਕਾਰਨ ਇਹ ਛੇ
ਸਿੱਖ ਵੀ ਇਸ ਮੁੱਦੇ ’ਤੇ ਵੰਡੇ ਗਏ ਹਨ। ਤਿੰਨ ਸਿੱਖ ਸੰਸਦ ਇਸ ਬਿੱਲ ਦੇ ਵਿਰੋਧ
ਵਿਚ ਨਿੱਤਰੇ ਹਨ। ਸ਼੍ਰੀ ਉੱਜਲ ਦੁਸਾਂਝ ਤੇ ਸ਼੍ਰੀ ਨਵਦੀਪ ਸਿੰਘ ਬੈਂਸ ਇਸ ਬਿੱਲ ਦੇ
ਹਮਾਇਤੀ ਹਨ। ਇਕ ਹੋਰ ਸਾਂਸਦ ਸ਼੍ਰੀਮਤੀ ਰੂਬੀ ਢੱਲ ਨੇ ਇਸ ਬਾਰੇ ਆਪਣਾ ਪੱਖ ਸਪੱਸ਼ਟ
ਨਹੀਂ ਕੀਤਾ। 16 ਜਨਵਰੀ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ
ਜੋਗਿੰਦਰ ਸਿੰਘ ਵੇਦਾਂਤੀ ਨੇ ਆਪਣੇ ਇਕ ਸੰਦੇਸ਼ ਵਿਚ ਕਿਹਾ ਹੈ ਕਿ ਪੱਛਮੀ ਦੇਸ਼ਾਂ
ਦੇ ਕੁਝ ਲੋਕਾਂ ਵਿਚ ਸਮਲਿੰਗੀ ਵਿਆਹਾਂ ਦਾ ਰੁਝਾਨ ਵਧਣ ਕਾਰਨ ਉੱਥੋਂ ਦੀਆਂ
ਸਰਕਾਰਾਂ ਵੱਲੋਂ ਅਜਿਹੇ ਵਿਆਹਾਂ ਨੂੰ ਕਾਨੂੰਨੀ ਮਾਨਤਾ ਦੇਣ ਬਾਰੇ ਭਾਰੀ ਵਾਦ -
ਵਿਵਾਦ ਚੱਲ ਰਿਹਾ ਹੈ। ਵਿਸ਼ਵ ਭਰ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਸੁਚੇਤ ਕੀਤਾ
ਜਾਂਦਾ ਹੈ ਕਿ ਸਮਲਿੰਗੀ ਵਿਆਹਾਂ ਨੂੰ ਗੁਰਮਤਿ ਵਿਚਾਰਧਾਰਾ ਤੇ ਸਿੱਖ ਸਹਿਤ
ਮਰਿਆਦਾ ਵਿਚ ਕੋਈ ਸਥਾਨ ਪ੍ਰਾਪਤ ਨਹੀਂ ਹੈ। ਸਮਲਿੰਗੀ ਵਿਆਹ ਰੋਗੀ ਮਾਨਸਿਕਤਾ ਦੀ
ਉਪਜ ਹੈ। ਸਮਲਿੰਗੀ ਸ਼ਾਦੀਆਂ ਗੈਰ - ਕੁਦਰਤੀ ਰੁਝਾਨ ਹੈ, ਜਿਸ ਨੂੰ ਪਸ਼ੂ - ਪੰਛੀ
ਵੀ ਪ੍ਰਵਾਨ ਨਹੀਂ ਕਰਦੇ। ਅਜਿਹੇ ਵਿਆਹ ਸਮਾਜੀ ਅਤੇ ਪਰਿਵਾਰਕ ਰਿਸ਼ਤਿਆਂ ਵਿਚ ਤਰੇੜ
ਪਾਉਣ ਦੇ ਨਾਲ - ਨਾਲ ਮਨੁੱਖਤਾ ਦੇ ਕਲਿਆਣ ਦੀ ਬਜਾਏ ਮਨੁੱਖਤਾ ਦੇ ਵਿਨਾਸ਼ ਦੀ
ਅਲਾਮਤ ਹਨ। ਸਿੱਖ ਸੰਗਤਾਂ ਅਜਿਹੇ ਰੁਝਾਨਾਂ ਨੂੰ ਨਾ ਹੀ ਉਤਸ਼ਾਹਿਤ ਕਰਨ ਅਤੇ ਨਾ
ਹੀ ਸਮਲਿੰਗੀ ਵਿਆਹਾਂ ਨੂੰ ਕੋਈ ਮਾਨਤਾ ਦੇਣ। ਸਿੱਖ ਧਰਮ ਦੇ ਉੱਚੇ - ਸੁੱਚੇ
ਆਦਰਸ਼ਾਂ ਦੀ ਦ੍ਰਿੜ੍ਹਤਾ ਲਈ ਸਮੂਹ ਸਿੱਖ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ
ਵਿਚਾਰਧਾਰਾ ਤੋਂ ਪ੍ਰੇਰਨਾ ਅਤੇ ਬਲ ਪ੍ਰਾਪਤ ਕਰਕੇ ਮਾਨਵੀ ਕਲਿਆਣ ਲਈ ਇਸਨੂੰ ਅਮਲੀ
ਜਾਮਾ - ਪਹਿਨਾਂ ਕੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ।
ਸਿੱਖ ਧਰਮ ਦੀ ਉਮਰ ਦੁਨੀਆ ਦੇ ਸਾਰੇ ਧਰਮਾਂ
ਨਾਲੋਂ ਛੋਟੀ ਹੈ। ਸਿੱਖ ਧਰਮ ਦੇ ਸਿਧਾਂਤ, ਫਿਲਾਸਫੀ ਤੇ ਰਹਿਤ ਮਰਿਆਦਾ ਬਹੁਤ ਹੀ
ਸਪਸ਼ਟ ਹਨ। ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਕਮੇਟੀ ਨੇ 1930 - 31
ਵਿਚ ‘ਰਹੁ - ਰੀਤੀ ਸਬ - ਕਮੇਟੀ’ ਦਾ ਗਠਨ ਕੀਤਾ ਸੀ, ਜਿਸ ਵਿਚ ਪੰਥ ਦੀਆਂ
ਪ੍ਰਮੁੱਖ ਜਥੇਬੰਦੀਆਂ, ਸੰਪਰਦਾਵਾਂ, ਵਿਦਵਾਨਾਂ, ਸੰਤ ਮਹਾਂਪੁਰਖਾਂ ਅਤੇ ਸਿੰਘ
ਸਾਹਿਬਾ ਨੂੰ ਪ੍ਰਤੀਨਿਧਤਾ ਦਿੱਤੀ ਗਈ। ਇਸ 25 ਮੈਂਬਰੀ ਕਮੇਟੀ ਨੇ ਸਿੰਘ ਸਭਾਵਾਂ,
ਸਿੱਖ ਜਥੇਬੰਦੀਆਂ ਅਤੇ ਵਿਦਵਾਨਾਂ ਤੋਂ ਲਿਖਤੀ ਰਾਏ ਵੀ ਮੰਗ ਸੀ। ਸ਼੍ਰੀ ਅਕਾਲ ਤਖ਼ਤ
ਸਾਹਿਬ ਦੇ ਹਜ਼ੂਰ 4 - 5 ਅਕਤੂਬਰ 1931 ਨੂੰ ਆਪਣੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ
ਪੇਸ਼ ਕੀਤੀ। ਸ਼੍ਰੋਮਣੀ ਕਮੇਟੀ ਨੇ ਇਹ ਰਿਪੋਰਟ ਸਰਬ ਹਿੰਦ ਸਿੱਖ ਮਿਸ਼ਨ ਬੋਰਡ ਨੂੰ
ਭੇਜੀ, ਜਿਸਨੇ ਆਪਣੇ ਮਤੇ ਰਾਹੀਂ ਅਤੇ ਸ਼੍ਰੋਮਣੀ ਕਮੇਟੀ ਨੇ ਆਪਣੇ ਮਤੇ ਰਾਹੀਂ
ਮਨਜ਼ੂਰੀ ਦਿੱਤੀ ਅਤੇ ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਨੇ ਆਪਣੀ ਇਕੱਤਰਤਾ 7
ਜਨਵਰੀ 1945 ਨੂੰ ਇਸ ਬਾਰੇ ਵਿਚਾਰ ਕਰਕੇ ਕੁਝ ਘਾਟਾ - ਵਾਧਾ ਕਰਨ ਦੀ ਸਿਫਾਰਸ਼
ਕੀਤੀ। ਇਸ ਉਪਰੰਤ ਹੀ ਇਹ ਸਿੱਖ ਰਹਿਤ ਮਰਿਆਦਾ ਲਾਗੂ ਕੀਤੀ ਗਈ, ਭਾਵ ਲੱਗਭਗ 15
ਸਾਲ ਦੇ ਵਿਚਾਰ - ਵਟਾਂਦਰੇ ਉਪਰੰਤ ਗੁਰਮਤਿ ਮਰਿਆਦਾ ਨੂੰ ਅੰਤਿਮ ਰੂਪ ਦੇ ਕੇ
ਲਾਗੂ ਕੀਤਾ ਗਿਆ।
ਸਿੱਖ ਰਹਿਤ ਮਰਿਆਦਾ ਅਨੁਸਾਰ ਵਿਆਹ ਲਈ ਅਨੰਦ
ਸੰਸਕਾਰ ਇਸ ਤਰ੍ਹਾਂ ਹੈ:-
(1) ਸਿੱਖ ਸਿੱਖਣੀ ਦਾ ਵਿਆਹ, ਬਿਨਾਂ ਜਾਤ -
ਪਾਤ, ਗੋਤ ਵਿਚਾਰੇ ਦੇ ਹੋਣਾ ਚਾਹੀਦਾ ਹੈ।
(2) ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ ਹੀ ਹੋਵੇ।
(3) ਸਿੱਖ ਦਾ ਵਿਆਹ ‘ਆਨੰਦ’ ਰੀਤ ਨਾਲ ਕਰਨਾ ਚਾਹੀਦਾ ਹੈ।
(4) ਲੜਕੀ - ਲੜਕੇ ਦਾ ਵਿਆਹ ਬਚਪਨ ਵਿਚ ਕਰਨਾ ਵਿਵਰਜਿਤ ਹੈ।
ਸਿੱਖ
ਧਰਮ ਵਿਚ ਵਿਆਹ ਕੁਦਰਤ ਦੇ ਨਿਯਮਾਂ ਅਨੁਸਾਰ ਹੀ ਹੁੰਦਾ ਹੈ। ਗੁਰਮਤਿ ਵਿਚ
ਸਮਲਿੰਗੀ ਵਿਆਹ ਲਈ ਕੋਈ ਥਾਂ ਨਹੀਂ। ਰਹਿਤ ਮਰਿਆਦਾ ਵਿਚ ਸਪਸ਼ਟ ਹੈ ਕਿ ‘ਸਿੱਖ -
ਸਿੱਖਣੀ’ (ਲੜਕਾ - ਲੜਕੀ) ਦਾ ਵਿਆਹ ਹੋਵੇਗਾ। ਇਸਾਈ ਤੇ ਇਸਲਾਮ ਧਰਮ ਅਨੁਸਾਰ
ਕਿਹਾ ਜਾਂਦਾ ਹੈ ਕਿ ਪ੍ਰਮਾਤਮਾ ਨੇ ਜਾਂ ਕੁਦਰਤ ਨੇ ਜਦੋਂ ਸ੍ਰਿਸ਼ਟੀ ਸਾਜੀ ਤਾਂ ਇਕ
ਔਰਤ ਤੇ ਇਕ ਮਰਦ ਬਾਬਾ ਆਦਮ ਅਤੇ ਆਦਿ ਨਾਰੀ - ਹਵਾ ਨੂੰ ਬਹਿਸ਼ਤ ਦੇ ਬਾਗ ਜਾਂ ਦੇਵ
ਲੋਕ ’ਚੋਂ ਧਰਤੀ ’ਤੇ ਭੇਜਿਆ। ਉਸ ਸਮੇਂ ਦੋ ਔਰਤਾਂ ਜਾਂ ਦੋ ਮਰਦਾਂ ਨੂੰ ਨਹੀਂ
ਭੇਜਿਆ। ਔਰਤ ਤੇ ਮਰਦ ਦਾ ਵਿਆਹ ਹੀ ਕੁਦਰਤ ਅਤੇ ਸਮਾਜੀ ਨਿਯਮਾਂ ਅਨੁਸਾਰ ਹੁੰਦਾ
ਹੈ। ਔਰਤ ਮਰਦ ਬਿਨਾਂ ਅਤੇ ਮਰਦ ਔਰਤ ਬਿਨਾਂ ਅਧੂਰਾ ਰਹਿੰਦਾ ਹੈ। ਇਸ ਲਈ ਵਿਆਹ ਹੋ
ਜਾਣ ਉਪਰੰਤ ਉਨ੍ਹਾਂ ਨੂੰ ‘ਏਕ ਜਯੋਤ ਦੋਇ ਮੂਰਤੀ’
ਕਿਹਾ ਜਾਂਦਾ ਹੈ। ਸਮਲਿੰਗੀ ਵਿਆਹ ਪੂਰੀ ਤਰ੍ਹਾਂ ਗ਼ੈਰ -ਕੁਦਰਤੀ ਤੇ ਜੰਗਲੀ ਬਿਰਤੀ
ਵਾਲਾ ਹੈ। ਮਨੁੱਖ ਜਦੋਂ ਜੰਗਲਾਂ ਵਿਚ ਰਹਿੰਦਾ ਸੀ, ਉਸ ਸਮੇਂ ਵੀ ਔਰਤ ਤੇ ਮਰਦ ਦਾ
ਵੀ ਵਿਆਹ ਹੁੰਦਾ ਸੀ। ਵਿਆਹ ਦੀ ਰਸਮ ਭਾਵੇਂ ਕਿਸੇ ਵੀ ਰਿਤੀ - ਰਿਵਾਜ ਅਨੁਸਾਰ
ਹੁੰਦੀ ਹੋਵੇ। ਦੁਨੀਆਂ ਵਿਚ ਜਿੰਨੇ ਵੀ ਜੀਵ - ਜੰਤੂ ਹਨ, ਉਹ ਠਰ - ਮਾਦਾ ਦੇ
ਸੰਯੋਗ ਤੋਂ ਹੀ ਪੈਦਾ ਹੋਏ ਹਨ। ਇਹ ਕੇਵਲ ਮਨੁੱਖ ਜਾਤੀ ਦੇ ਕੁਝ ਭੁੱਲੜ ਲੋਕ ਹੀ
ਹਨ ਜੋ ਸਮਲਿੰਗੀ ਵਿਆਹ ਦੀ ਗੱਲ ਕਰਦੇ ਹਨ।
ਸਿੱਖ ਵਿਦਵਾਨ ਤੇ ਸਿੱਖ ਇਨਸਾਈਕਲੋਪੀਡੀਆ
ਦੇ ਮੁੱਖ ਸੰਪਾਦਕ ਡਾ. ਜੋਧ ਸਿੰਘ ਨੇ ਇਸ ਸਬੰਧੀ ਵਿਚਾਰ ਪ੍ਰਗਟ ਕਰਦਿਆਂ
ਕਿਹਾ ਕਿ ਕੁੜੀ ਵੱਲੋਂ ਕੁੜੀ ਨਾਲ, ਮੁੰਡੇ ਵੱਲੋਂ ਮੁੰਡੇ ਨਾਲ ਵਿਆਹ ਕਰਾਉਣ ਦਾ
ਸੰਕਲਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਭਾਵਨਾ ਦੇ ਵਿਰੁੱਧ ਹੈ। ਇਹ ਗੱਲ ਕੁਦਰਤ ਦੇ
ਕਾਨੂੰਨ ਦੇ ਵੀ ਉਲਟ ਹੈ। ਕੁਦਰਤ ਦੇ ਕਾਨੂੰਨ ਦੀ ਜਦੋਂ ਵੀ ਮਨੁੱਖ ਨੇ ਉਲੰਘਣਾ
ਕੀਤੀ ਹੈ, ਉਦੋਂ ਹੀ ਉਸਨੂੰ ਭਾਰੀ ਕੀਮਤ ਚੁਕਾਉਣੀ ਪਈ ਹੈ। ਸਿੱਖ ਮਸਲਿਆਂ ਦੇ
ਮਾਹਰ ਡਾ. ਖੜਕ ਸਿੰਘ ਮੋਹਾਲੀ ਨੇ ਕਿਹਾ ਕਿ ਇਸ ਕਿਸਮ ਦੇ ਵਿਆਹਾਂ ਨੂੰ ਸਿੱਖ ਧਰਮ
ਪ੍ਰਵਾਨ ਨਹੀਂ ਕਰਦਾ। ਕੈਨੇਡੀਅਨ ਸਿੱਖ ਅਤੇ ਸਾਂਸਦ ਸ. ਗੁਰਬਖਸ਼ ਸਿੰਘ ਮੱਲ੍ਹੀ ਨੇ
ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੇ ਸੰਦੇਸ਼ ਨੂੰ ਢੁਕਵੇਂ ਸਮੇਂ ’ਤੇ
ਦਿੱਤਾ ਗਿਆ ਦਿਸ਼ਾ - ਨਿਰਦੇਸ਼ ਦੱਸਦਿਆਂ ਕਿਹਾ ਕਿ ਕੁਝ ਸੰਵੇਦਨਸ਼ੀਲ ਮੁੱਦਿਆਂ ’ਤੇ
ਹਰ ਕੌਮ ਨੂੰ ਰਹਿਨੁਮਾਈ ਦੀ ਲੋੜ ਹੁੰਦੀ ਹੈ। ਸਿੱਖ ਗੁਰੂ ਸਾਹਿਬਾਨ ਨੇ ਇਕ ਸਾਫ਼ -
ਸੁਥਰੀ ਕੰਮ ਸਿਰਜਣ ਲਈ ਕੁਰਬਾਨੀਆਂ ਕੀਤੀਆਂ ਹਨ। ਜ਼ੁਲਮ ਅਤੇ ਧੱਕੇਸ਼ਾਹੀ ਵਿਰੁੱਧ
ਆਵਾਜ਼ ਬੁਲੰਦ ਕਰਦਿਆਂ ਗੁਰੂ ਸਾਹਿਬਾਨ ਨੇ ਆਪਾ ਵਾਰਨ ਲੱਗਿਆਂ ਵੀ ਝਿਜਕ ਨਹੀਂ
ਕੀਤੀ। ਸਿੱਖ ਗੁਰੂਆਂ ਦਾ ਉਪਦੇਸ਼ ਹੈ ਕਿ ਗ੍ਰਹਿਸਤੀ ਜੀਵਨ ਦੀ ਨੀਂਹ ਔਰਤ ਤੇ ਮਰਦ
ਦੇ ਵਿਆਹ ਨਾਲ ਹੀ ਰੱਖੀ ਜਾਂਦੀ ਹੈ । ਇਸਦੇ ਉਲਟ ਚੱਲਣ ਵਾਲੇ ਲੋਕ ਗੁਰੂ ਤੋਂ
ਬੇਮੁਖ ਹੋਣ ਦੀ ਮਨਮੱਤ ਹੀ ਨਹੀਂ ਕਰਦੇ ਸਗੋਂ ਕੁਦਰਤ ਦੇ ਨਿਯਮਾਂ ਦੇ ਵਿਚ ਵੀ
ਵਿਘਨ ਪਾ ਰਹੇ ਹਨ।
ਮਨੂੰ ਆਦਿ ਰਿਸ਼ੀਆਂ ਨੇ ਅੱਠ
ਤਰ੍ਹਾਂ ਦੇ ਵਿਆਹ ਮੰਨੇ ਹਨ। ਇਸਤਰੀ ਨੂੰ ਵਰ ਲੈ ਜਾਣ ਦੀਆਂ ਅੱਠ ਕਿਰਿਆਵਾਂ
ਪਹਿਲਾ ਬ੍ਰਹਮ ਵਿਆਹ - ਅਜਿਹਾ ਵਿਆਹ ਹੈ ਜਿਸ ਵਿਚ ‘ਵਰ’ ਨੂੰ ਘਰ ਬੁਲਾ
ਕੇ ਚੀਜ਼ਾਂ ਤੇ ਵਸਤਰਾਂ ਸਹਿਤ ਕੰਨਿਆਦਾਨ ਕੀਤੀ ਜਾਂਦੀ ਹੈ। ਦੇਵ ਵਿਆਹ -
ਜਿਸ ਵਿਚ ਕੰਨਿਆ ਦੇਣ ਬਦਲੇ ਵਰ ਕੋਲੋਂ ਦੋ ਬੈਲ ਲਏ ਜਾਣ। ਪਾਜਾ ਪਤਯ - ਵਿਆਹ
ਸੰਤਾਨ ਦੀ ਉਤਪੱਤੀ ਲਈ ਹੀ ਪ੍ਰਸਪਰ ਸੰਮਤੀ ਨਾਲ ਆਪੋ ਵਿਚ ਵਿਆਹ ਕਰਨ। ਰਾਕਸ
ਵਿਆਹ - ਕੰਨਿਆ ਨੂੰ ਜੰਗ ’ਚ ਜਿੱਤਣਾ, ਪੈਸ਼ਾਚ ਵਿਆਹ - ਜਿਸ ’ਚ
ਜ਼ੁਲਮ ਨਾਲ ਰੋਂਦੀ ਕੰਨਿਆ ਨੂੰ ਖੋਹ ਕੇ ਲਿਜਾਇਆ ਜਾਵੇ। |