|

ਜਿਹੜੇ ਲੋਕ ਰਾਸ਼ਟਰਪਤੀ ਜਾਰਜ ਬਸ਼
ਨੂੰ ਪਸੰਦ ਨਹੀਂ ਵੀ ਕਰਦੇ ਹਨ ਉਹ ਵੀ ਇਸ ਗਲ ਦੇ ਕਾਇਲ ਹਨ ਕਿ ਜੋ ਵੀ ਭਾਸ਼ਣ ਦਿੰਦੇ ਹਨ
ਉਸ ਵਿਚ ਉਨ੍ਹਾਂ ਦੀ ਬਹੁਤ ਮੁਹਾਰਤ ਹੁੰਦੀ ਹੈ ਅਤੇ ਖਾਸ ਕਰਕੇ ਉਹ ਭਾਸ਼ਣ ਜਿਹੜਾ ਉਨ੍ਹਾਂ
ਨੇ ਦੂਸਰੀ ਵਾਰ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਦਿੱਤਾ ਹੈ।
ਇਸ ਢੰਗ ਦੇ ਕਈ ਭਾਸ਼ਣ ਉਸ
ਨੇ ਸੰਸਾਰ ਭਰ ਦੇ ਕਈ ਪਲੇਟਫਾਰਮਾ ਤੋਂ ਦਿੱਤੇ ਹਨ।
ਉਹ ਹਰ ਭਾਸ਼ਣ ਵਿਚ ਲੋਕਤੰਤਰ
ਜਮਹੂਰੀਅਤ ਦੀ ਜ਼ੋਰਦਾਰ ਸ਼ਬਦਾਂ ਵਿਚ ਤਾਰੀਫ ਕਰਦੇ ਹਨ।
ਉਹ ਲੋਕਤੰਤਰ ਨੂੰ ਹੀ
ਆਜ਼ਾਦੀ ਮੰਨਦੇ ਹਨ ਅਤੇ ਜਿਹੜੇ ਲੋਕ ਲੋਕਤੰਤਰ ਦਾ ਵਿਰੋਧ ਕਰਦੇ ਹਨ,
ਉਹ ਉਨ੍ਹਾਂ ਵਿਰੁੱਧ ਲੜਾਈ
ਛੇੜ ਕੇ ਹੀ ਜਵਾਬ ਦਿੰਦੇ ਹਨ।
ਅੱਜ ਤਕ ਹਰ ਅਜ਼ਾਦ ਦੇਸ਼ ਇਸ ਅਸੂਲ
ਨੂੰ ਲੈ ਕੇ ਚਲਦਾ ਹੈ ਕਿ ਲੋਕਤੰਤਰ ਦਾ ਅਰਥ ਹੈ ਆਜ਼ਾਦੀ ਇਸ ਦਾ ਦੂਸਰਾ ਮਤਲਬ ਇਹ ਲਿਆ
ਜਾਂਦਾ ਹੈ ਕਿ ਕੋਈ ਵੀ ਆਜ਼ਾਦ ਦੇਸ਼ ਕਿਸੇ ਹੋਰ ਦੇਸ਼ ਦੇ ਅੰਦਰੂਨੀ ਮਸਲਿਆਂ ਵਿਚ ਦਖਲ ਨਹੀਂ
ਦੇ ਸਕਦਾ ਹੈ।
ਉਹ ਦੂਸਰਿਆਂ ਨੂੰ ਆਜ਼ਾਦੀ ਜਾਂ
ਲੋਕਤੰਤਰ ਦੇਣ ਲਈ ਨੰਬਰਦਾਰੀ ਨਹੀਂ ਕਰੇਗਾ।
ਇਹ ਸਭ ਕੁਝ ਯੂ. ਐੱਨ. ਓ.
ਦੇ ਮੰਗ ਪੱਤਰਾਂ ਵਿਚ ਸਾਫ ਕੀਤੀ ਗਈ ਹੈ।
ਇਹ ਉਸ ਵੇਲੇ ਦੀ ਗਲ ਹੈ
ਜਦੋਂ ਸੰਯੁਕਤ ਰਾਜ ਅਮਰੀਕਾ ਖੁਦ ਆਪ ਅਫਰੀਕਾ ਅਤੇ ਦੱਖਣੀ ਅਫਰੀਕਾ ਦੇ ਕਈ ਦੇਸ਼ਾਂ ਵਿੱਚ
ਉਹ ਲੋਕਤੰਤਰ ਅਤੇ ਆਜ਼ਾਦੀ ਦੇਣ ਦਾ ਵਿਰੋਧ ਕਰਦਾ ਸੀ।
ਕੈਨਡੋਲੀਜਾ ਰਾਈਸ ਅੱਜ ਤੋਂ
ਲਗਭਗ 40
ਸਾਲ ਪਹਿਲਾਂ ਇੰਗਲੈਂਡ ਦੇ
ਬਰਮਿੰਘਮ ਸ਼ਹਿਰ ’ਚ
ਇਹ ਵਿਰੋਧ ਰੈਲੀ ਵਿੱਚ ਹਿੱਸਾ ਲੈਣ ਗਈ ਸੀ ਜਦੋਂ ਕਿ ਉਹ ਉਸ ਵੇਲੇ ਇਕ ਛੋਟੀ ਉਮਰ ਦੀ
ਲੜਕੀ ਹੀ ਸੀ।
ਇਹ ਰੈਲੀ ਕਾਲੇ,
ਅਫਰੀਕੀ ਅਤੇ ਏਸ਼ੀਅਨ ਲੋਕਾਂ
ਦੇ ਹੱਕਾਂ ਦੀ ਪ੍ਰਾਪਤੀ ਲਈ ਬੁਲਾਈ ਗਈ ਸੀ।
ਰਾਸ਼ਟਰਪਤੀ ਜਾਰਜ ਬੁਸ਼ ਨੇ ਮੌਜੂਦਾ
ਭਾਸ਼ਣ ਵਿਚ ਅਮਰੀਕਾ ਦੇ ਇਤਿਹਾਸ ਨੂੰ ਸਹੀ ਢੰਗ ਨਾਲ ਦੋਬਾਰਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ
ਹੈ ਜੋ ਉਨ੍ਹਾਂ ਨੇ ਇਹ ਕਿਹਾ ਕਿ ਜਦੋਂ ਤੋਂ ਅਮਰੀਕਾ ਸੰਸਾਰ ਦੀ ਹੋਂਦ ਵਿਚ ਆਇਆ ਹੈ ਇਸ
ਦੇਸ਼ ਦੇ ਹਰ ਨਾਗਰਿਕ ਔਰਤ ਅਤੇ ਮਰਦ ਨੇ ਸਾਰੇ ਸੰਸਾਰ ਵਿਚ ਲੋਕਤੰਤਰ ਅਤੇ ਆਜ਼ਾਦੀ ਦੀ ਹੀ
ਰਾਖੀ ਕੀਤੀ ਹੈ।
ਅਤੇ ਸਾਰੇ ਸੰਸਾਰ ਦੇ ਲੋਕਾਂ ਨੂੰ
ਇੱਜਤ ਮਾਣ ਅਤੇ ਸ਼ਾਨ ਵਾਲੀ ਜ਼ਿੰਦਗੀ ਜਿਉਣ ਦਾ ਸਹਾਰਾ ਦਿੱਤਾ ਹੈ ਕਿਉਂਕਿ ਇਸ ਸੰਸਾਰ ਦੇ
ਸਾਰੇ ਹੀ ਮਨੁੱਖ ਪ੍ਰਮਾਤਮਾ ਦਾ ਰੂਪ ਹਨ।
ਇਸ ਕਿਸਮ ਦੇ ਸ਼ਬਦ ਇਕ ਹੋਰ
ਖਾਸ ਅਮਰੀਕਨ ਰਾਸ਼ਟਰਪਤੀ ਥਾਮਸ ਜੈਫਰਮਨ ਵੱਲੋਂ ਵੀ ਦਿੱਤੇ ਗਏ ਹਨ ਜਦੋਂ ਕਿ ਉਸ ਨੇ ਆਪਣੀ
ਨੋਕਰਾਣੀ ਮੈਲੀ ਨੂੰ ਗੁਲਾਮੀ ਤੋਂ ਛੁਟਕਾਰਾ ਨਹੀਂ ਦਿੱਤਾ ਸੀ ਬੇਸ਼ਕ ਉਹ ਤਾਂ ਬੱਚਿਆਂ ਦੀ
ਮਾਂ ਬਣ ਚੁੱਕੀ ਸੀ।
ਇਤਿਹਾਸ ਦੇ ਹਰ ਸਾਲ ਅਤੇ
ਪੰਨੇ ਉਪਰ ਅਮਰੀਕਾ ਰਾਸ਼ਟਰਪਤੀਆਂ ਦੇ ਕਹਿਣੀ - ਕਰਣੀ ਵਾਲੇ ਸ਼ਬਦ ਚਮਕਦੇ ਹਨ।
ਜੇਕਰ ਅਸੀਂ ਮੌਜੂਦਾ
ਇਤਿਹਾਸ ਜਾ ਰਾਸ਼ਟਰਪਤੀ ਬਾਰੇ ਵਿਚਾਰ ਕਰੀਏ ਤਾਂ ਵੀ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਕਥਨੀ
ਅਤੇ ਕਰਨੀ ਵਿਚ ਕਿਨਾਂ ਫਰਕ ਹੈ ਜਦੋਂ ਉਸ ਨੇ ਐਲਾਨ ਕੀਤਾ ਕਿ ਅਮਰੀਕਾ ਦੀਆਂ ਖਾਸ
ਦਿਲਚਸਪੀਆਂ ਅਤੇ ਡੂੰਘੇ ਆਤਮਕ ਵਿਚਾਰ ਵਿਚ ਕੋਈ ਫਰਕ ਨਹੀਂ ਹੈ।
ਉਨ੍ਹਾਂ ਦੀਆਂ ਇਨ੍ਹਾਂ
ਭਾਵਨਾਵਾਂ ਉਪਰ ਕੁਝ ਸ਼ੱਕ ਹੀ ਪੈਦਾ ਹੋ ਜਾਂਦਾ ਹੈ।
ਸਚ - ਮੁਚ ਇਹ ਅਸਲੀਅਤ ਹੀ
ਹੁੰਦੀ ਹੈ।
ਜਦੋਂ ਇਨ੍ਹਾਂ ਐਲਾਨਾਂ ਜਾਂ ਭਾਸ਼ਣਾਂ
ਦੀ ਗਹਿਰਾਈ ਵਿਚ ਜਾਂਦੇ ਹਨ ਤਾਂ ਕਰਨੀ - ਕਥਨੀ ਦਾ ਪਤਾ ਚਲਦਾ ਹੈ।
ਅੱਜ ਜਿਹੜੇ ਦੇਸ਼ ਆਜ਼ਾਦੀ ਜਾਂ
ਲੋਕਤੰਤਰ ਦਾ ਵਿਰੋਧ ਕਰਦੇ ਹਨ ਉਨ੍ਹਾਂ ਨੇ ਇਕ ਅਜੀਬ ਨਵੀਂ ਨੀਤੀ ਦਾ ਸਹਾਰਾ ਲੈ ਲਿਆ ਹੈ
ਅਤੇ ਉਹ ਇਸ ਕੰਮ ਲਈ ਅਮਰੀਕਾ ਨਾਲ ਦੋਸਤੀ ਬਣਾਉਂਦੇ ਹਨ ਜਾਂ ਅਮਰੀਕਾ ਨੂੰ ਉਸ ਦੇ ਵਿਚ
ਅੱਤਵਾਦ ਦੇ ਨਾ ਤੇ ਲੜਾਈ ਲਈ ਤਿਆਰ ਕਰ ਲੈਂਦੇ ਹਨ।
ਗੋਰੇ ਅਮਰੀਕਨ ਪਿਛਲੇ
200
ਸਾਲ ਤੋਂ ਕਾਲੇ ਲੋਕਾਂ ਨੂੰ
ਆਜ਼ਾਦੀ ਅਤੇ ਲੋਕਤੰਤਰ ਤੋਂ ਦੂਰ ਰਖ ਚੁਕੇ ਹਨ ਪਰ ਅੱਜ ਅਫਰੀਕਾ ਅਤੇ ਦੱਖਣੀ ਅਮਰੀਕਾ ਬਹੁਤ
ਦੇਸ਼ ਅਮਰੀਕਾ ਦੇ ਦੋਸਤ ਅਤੇ ਸਾਥੀ ਬਣ ਚੁਕੇ ਹਨ ਅਤੇ ਅਜ ਉਹ ਅੱਤਵਾਦ ਦੇ ਨਾ ਦੇ ਸਹਾਰਾ
ਲੈਕੇ ਬਹੁਤ ਦੇਸ਼ਾਂ ਵਿਚ ਆਪਣਾ ਸਿੱਕਾ ਜਮਾ ਰਹੇ ਹਨ।
ਇਹ ਦੇਸ਼ ਕਈ ਵਾਰ ਅਮਰੀਕਾ
ਦੀ ਮਦਦ ਨਾਲ ਜਾ ਅਮਰੀਕਾ ਦੀ ਸਹਿ ਤੇ ਛੋਟੇ ਦੇਸ਼ ਨੂੰ ਕੂਚਲ ਦੇ ਜਾ ਰਹੇ ਹਨ।
ਅੱਜ ਅਮਰੀਕਾ ਆਜ਼ਾਦੀ ਅਤੇ
ਲੋਕਤੰਤਰ ਦੇ ਗੀਤ ਗਾ ਕੇ ਬੁਤ ਵੱਡੇ ਵੱਡੇ ਆਦਰਸ਼ ਪੇਸ਼ ਕਰ ਰਿਹਾ ਹੈ।
ਪਰ ਇਸ ਕੰਮ ਪਿਛੇ ਇਕ ਅਜੀਬ
ਸਿਆਸਤ ਕੰਮ ਕਰ ਰਹੀ ਹੈ।
ਇਸ ਕਿਸਮ ਦੀਆਂ ਨੀਤੀਆਂ
ਵਿਚ ਕੋਈ ਨੁਕਸ ਵੀ ਨਜ਼ਰ ਨਹੀਂ ਆਉਂਦਾ ਹੈ।
ਮੁਸ਼ਕਲਾਂ ਅਤੇ ਮਸਲੇ ਉਸ
ਵੇਲੇ ਸਾਹਮਣੇ ਆਉਂਦੇ ਹਨ ਜਦੋਂ ਆਜ਼ਾਦੀ ਅਤੇ ਲੋਕਤੰਤਰ ਦੇ ਨਾ ਉਪਰ ਦੁਸ਼ਮਣ ਦੇਸ਼ਾਂ ਦੀਆਂ
ਨੀਤੀਆਂ ਤਿਆਰ ਕਰਨ ਲਈ ਦੋਸਤ ਅਤੇ ਸਾਥੀ ਮੁਲਕਾ ਦੀ ਵੀ ਜੀ ਹਜੂਰੀ ਅਨੁਸਾਰ ਲਿਸਟ ਤਿਆਰ
ਕੀਤੀ ਜਾਂਦੀ ਹੈ।
ਇਸ ਗਲ ਦਾ ਖਾਸ ਧਿਆਨ ਦਿੱਤਾ ਜਾਂਦਾ
ਹੈ ਕਿ ਆਜ਼ਾਦੀ ਅਤੇ ਲੋਕਤੰਤਰ ਦੀ ਬਹਾਲੀ ਉਸ ਦੀ ਮਦਦ ਕਰ ਸਕਣ।
ਲੋਕਤੰਤਰ ਅਤੇ ਆਜ਼ਾਦੀ ਦੀ ਲੜਾਈ ਲਈ
ਅਮਰੀਕਾ ਨੂੰ ਕੁਝ ਐਸੇ ਦੇਸ਼ ਵੀ ਮਿਲ ਜਾਂਦੇ ਹਨ ਜੋ ਇਸ ਕੰਮ ਤੋਂ ਅਮਰੀਕਾ ਦਾ ਧਿਆਨ ਹੋਰ
ਪਾਸੇ ਖਿਚ ਲੈਂਦੇ ਹਨ ਅਤੇ ਅਮਰੀਕਾ ਲਈ ਨਵੇਂ ਦੁਸ਼ਮਣ ਤਿਆਰ ਕਰ ਦਿੰਦੇ ਹਨ ਜਾ ਆਜ਼ਾਦੀ ਅਤੇ
ਲੋਕਤੰਤਰ ਦੀ ਬਹਾਲੀ ਲਈ ਲੜਾਈ ਲੰਬੀ ਕਰ ਦਿੰਦੇ ਹਨ।
ਇਨ੍ਹਾਂ ਦੇਸ਼ਾਂ ਨੇ ਹਥਿਆਰਾ
ਦੇ ਫੈਲਾ ਵਿਚ ਵਧ ਤੋਂ ਵਧ ਕੰਮ ਕੀਤਾ ਹੈ ਅਤੇ ਵਧ ਤੋਂ ਵਧ ਹਥਿਆਰ ਕੌਮਾਂਤਰੀ ਪੱਧਰ ਤੇ
ਵੇਚੇ ਹਨ ਉਸ ਦੇਸ਼ ਅੱਜ ਅਮਰੀਕਾ ਦੇ ਨਜ਼ਦੀਕੀ ਅਤੇ ਖਾਸ ਦੋਸਤ ਹਨ।
ਅਮਰੀਕਾ ਦੀ ਇਹ ਦੋਹਰੀ
ਨੀਤੀ ਦਾ ਜ਼ਾਲ ਉਸ ਨੂੰ ਆਪਣੇ ਚੱਕਰ ਵਿਚ ਫਸਾ ਰਹੇ ਹਨ।
ਜਿਹੜੇ ਦੇਸ਼ ਉਚੇ ਆਦਰਸ਼ਾ ਦਾ
ਗੀਤ ਅਲਾਪ ਰਹੇ ਹਨ ਅਤੇ ਆਪਣੇ ਆਪ ਨੂੰ ਅਮਰੀਕਾ ਦੇ ਸ਼ੁਭਚਿੰਤਕ ਅਤੇ ਸਚੇ ਸਾਥੀ ਮੰਨਦੇ ਹਨ
ਅਤੇ ਅੱਤਵਾਦ ਨੂੰ ਕੁਚਲਣ ਦੀਆਂ ਕਸਮਾਂ ਖਾਂਦੇ ਹਨ ਉਹੀ ਦੋਸਤ ਜਾ ਸਾਥੀ ਦੇਸ਼ ਅਲ-ਕਾਇਦਾ
ਗਰੁਪ ਨੂੰ ਆਪਣੇ ਦੇਸ਼ ਵਿਚ ਸਹਾਰਾ ਦੇ ਰਹੇ ਹਨ ਉਹ ਇਨ੍ਹਾਂ ਜਿਹਾਦੀ ਗਰੁੱਪਾਂ ਨੂੰ ਪੂਰੀ
ਆਰਥਕ ਮਦਦ ਵੀ ਦਿੰਦੇ ਹਨ।
ਉਹ ਆਜ਼ਾਦੀ ਅਤੇ ਲੋਕਤੰਤਰ
ਦੇ ਨਾ ਉਪਰ ਅਮਰੀਕਾ ਨੂੰ ਲੰਬੇ ਸਮੇਂ ਲਈ ਉਲਝਾ ਰਹੇ ਹਨ।
ਇਨ੍ਹਾਂ ਨੀਤੀਆਂ ਵਿਚ
ਅਮਰੀਕਾ ਨੂੰ ਲਾਭ ਘਟ ਅਤੇ ਨੁਕਸਾਨ ਜ਼ਿਆਦਾ ਹੈ।
ਆਪਣੇ ਮੌਜੂਦਾ ਭਾਸ਼ਣ ਵਿਚ ਪ੍ਰਧਾਨ
ਜਾਰਜ ਬੁਸ਼ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਦੇ ਸਾਰੇ ਸਾਥੀ ਜਾਣ ਸਕਦੇ ਹਨ ਕਿ ਅਮਰੀਕਾ
ਦੋਸਤੀ ਨੂੰ ਕਿੰਨਾ ਮਹੱਤਵ ਦਿੰਦਾ ਹੈ।
ਅਮਰੀਕਾ ਉਨ੍ਹਾਂ ਦੀ ਸਲਾਹ
ਨੂੰ ਮੰਨਦਾ ਹੈ ਅਤੇ ਉਸ ਉਪਰ ਯਕੀਨ ਕਰਦਾ ਹੈ।
ਅਮਰੀਕਾ ਉਨ੍ਹਾਂ ਕੋਲੋਂ
ਹਮੇਸ਼ਾ ਦੀ ਮਦਦ ਦੀ ਆਸ ਰੱਖਦਾ ਹੈ।
ਜਾਰਜ ਬੁਸ਼ ਦੀ ਨਵੀਂ ਮੰਤਰੀ
ਮੰਡਲ ਵਿਚ ਵਿਦੇਸ਼ ਸਕੱਤਰ ਕੋਨਡੋਲੀਜਾ ਰਾਈਸ ਨੇ ਮੰਨਿਆ ਹੈ ਕਿ ਬੁਸ਼ ਦੇ ਪਿਛਲੇ ਚਾਰ ਸਾਲ
ਦੇ ਰਾਜ ਵਿਚ ਸਰਕਾਰ ਵੱਲੋਂ ਅਨੇਕ ਗਲਤੀਆਂ ਹੋਈਆਂ ਹਨ।
ਹੁਣ ਇਹ ਆਸ ਕੀਤੀ ਜਾਂਦੀ
ਹੈ ਕਿ ਜਾਰਜ ਬੁਸ਼ ਆਉਣ ਵਾਲੇ ਚਾਰ ਸਾਲ ਦੇ ਸਮੇਂ ਵਿੱਚ ਉਨ੍ਹਾਂ ਗਲਤੀਆਂ ਨੂੰ ਦੁਹਰਾਇਆ
ਨਹੀਂ ਜਾਵੇਗਾ।
ਇਸ ਗਲ ਦਾ ਅੰਦਾਜ਼ਾ ਲਗਾਇਆ ਜਾ ਰਿਹਾ
ਹੈ ਕਿ ਜਾਰਜ ਬੁਸ਼ ਦੀ ਦੂਸਰੀ ਫੇਰੀ ਵਾਲੀ ਪ੍ਰਧਾਨਗੀ ਵਿਚ ਉਹ ਗਲਤੀਆਂ ਨੂੰ ਦੁਹਰਾਇਆ
ਨਹੀਂ ਜਾਵੇਗਾ ਜਿਹੜੀਆਂ ਉਸ ਨੇ ਆਪਣੇ ਸਹਿਯੋਗੀ ਸਾਥੀਆਂ ਨਾਲ ਕੀਤੀਆਂ ਹਨ।
ਇਨ੍ਹਾਂ ਗਲਤੀਆਂ ਕਾਰਣ ਹੀ
ਕਈ ਕੰਮਾਂ ਦੀਆਂ ਪੜੋਤਾਲਾ ਖਤਰੇ ਵਿਚ ਪੈ ਗਈਆਂ ਸਨ।
ਇਨ੍ਹਾਂ ਗੱਲਾਂ ਦਾ ਖਾਸ
ਧਿਆਨ ਰੱਖ ਕੇ ਹੀ ਕੁਝ ਇਸ ਢੰਗ ਦੀਆਂ ਨੀਤੀਆਂ ਤਿਆਰ ਕੀਤੀਆਂ ਜਾਣੀਆਂ ਹਨ ਕਿ ਹੁਣ
ਅੱਤਵਾਦ ਵਿਰੁੱਧ ਲੜਾਈ ਵਿਚ ਕੋਈ ਗਲਤੀ ਜਾ ਘਾਟ ਬਾਕੀ ਨਾ ਰਹੇ।
ਸੰਯੁਕਤ ਰਾਜ ਅਮਰੀਕਾ
ਸੰਸਾਰ ਦੀਆਂ ਚਾਰ ਕਿਸਮ ਦੀਆਂ ਆਜ਼ਾਦੀਆਂ ਨੂੰ ਬਚਾਉਣ ਲਈ ਸੰਸਾਰ ਦੀ ਦੂਸਰੀ ਲੜਾਈ ਲੜਿਆ
ਸੀ।
ਅਮਰੀਕਾ ਦੇ ਸਾਥੀ ਅਤੇ ਸਹਿਯੋਗੀ
ਦੋਸਤ ਨੇ ਇਨ੍ਹਾਂ ਚਾਰ ਆਜ਼ਾਦੀਆਂ ਨੂੰ ਬਚਾਉਣ ਦਾ ਬਹਾਣਾ ਲਾਗੂ ਕੀਤਾ ਸੀ।
ਉਨ੍ਹਾਂ ਦੋਸਤ ਸਹਿਯੋਗੀਆਂ
ਨੇ ਅਮਰੀਕਾ ਨੂੰ ਕਾਫੀ ਗੁਮਰਾਹ ਕੀਤਾ ਅਤੇ ਜਿਤੇ ਹੋਏ ਪ੍ਰਦੇਸ਼ ਅਮਰੀਕਾ ਦੇ ਕਬਜ਼ੇ ਹੇਠ ਨਾ
ਦਿੱਤੇ।
ਇਸ ਗਲਤੀ ਕਾਰਨ ਗੈਰ ਸਾਮਰਾਜੀ
ਲੜਾਈਆਂ ਸ਼ੁਰੂ ਹੋ ਗਈਆਂ ਅਤੇ ਅਮਰੀਕਾ ਨੂੰ ਫਜੂਲ ਵਿਚ ਹੀ ਵੀਤਕਾਮ ਦੇ ਲੜਾਈ ਵਿਚ ਬਹੁਤ
ਲੰਬੇ ਸਮੇਂ ਲਈ ਫਸਾ ਦਿੱਤਾ ਸੀ।
ਇਸ ਢੰਗ ਨਾਲ ਅੱਜ ਅਮਰੀਕਾ
ਫਿਰ ਜੋਖ਼ਮ ਲੈਂਦਾ ਨਜ਼ਰ ਆ ਰਿਹਾ ਹੈ ਅਤੇ ਉਸ ਦੇ ਦੋਸਤ - ਸਾਥੀ ਅਤੇ ਸਹਿਯੋਗੀ ਉਸ ਨੂੰ
ਗਲਤੀਆਂ ਕਰਵਾ ਕੇ ਪ੍ਰਮਾਣੂ ਲੜਾਈ ਵਿਚ ਫਸਾਉਂਦੇ ਨਜ਼ਰ ਆ ਰਹੇ ਹਨ।
ਉਨ੍ਹਾਂ ਦੀਆਂ ਨੀਤੀਆਂ ਇਕ
ਵਾਰ ਫਿਰ ਅੱਤਵਾਦ ਲਹਿਰ ਨੂੰ ਤਾਕਤ ਦੇ ਰਹੀਆਂ ਹਨ।
ਅੱਤਵਾਦ ਦੀ ਸਮਾਪਤੀ ਦੇ ਨਾ
ਹੇਠਾਂ ਅਮਰੀਕਾ ਨੂੰ ਖ਼ੁਦ ਅੱਤਵਾਦੀ ਬਨਣਾ ਪੈ ਰਿਹਾ ਹੈ।
ਮਧ ਏਸ਼ੀਆ ਵਿਚ ਵੀ ਸਾਧੀ
ਅਤੇ ਸਹਿਯੋਗੀ ਦੇਸ਼ਾਂ ਦੀਆਂ ਗਲਤ ਨੀਤੀਆਂ ਕਾਰਨ ਹੀ ਉਹ ਦੇਸ਼ ਆਜ਼ਾਦੀ ਅਤੇ ਲੋਕਤੰਤਰ ਤੋਂ
ਬਹੁਤ ਦੂਰ ਚਲੇ ਗਏ।
ਮੌਜੂਦਾ ਹਾਲਾਤ ਇਸ ਕਰਕੇ
ਪੈਦਾ ਹੋਏ ਹਨ ਕਿਉਂਕਿ ਜਦੋਂ ਅਮਰੀਕਾ ਨੂੰ ਆਪਣੀ ਧਰਤੀ ਉਪਰ ਹੀ ਧਮਕੀ ਆਈ ਦਾ ਮੁਕਾਬਲਾ
ਹੀ ਨਹੀਂ ਸਗੋਂ ਗਿਆਰਾ ਸਤੰਬਰ 2001
ਦੀ ਵਿਸ਼ਵ ਵਪਾਰ ਕੇਂਦਰ
ਵਾਲੀ ਸਭ ਤੋਂ ਜ਼ਬਰਦਸਤ ਅਤੇ ਖਤਰਨਾਕ ਘਟਨਾ ਨੂੰ ਸਹਿਣ ਕਰਨਾ ਪਿਆ।
ਇਸ ਘਟਨਾ ਨੇ ਅਮਰੀਕੀ ਅਤੇ
ਪ੍ਰਬੰਧ ਦੀਆਂ ਬੰਦ ਅੱਖਾਂ ਨੂੰ ਖੋਲਿਆ ਅਤੇ ਆਪਣੀਆਂ ਗਲਤ ਨੀਤੀਆਂ ਅਤੇ ਵਿਸ਼ਵਾਸਪਾਤਰ
ਸਾਥੀ - ਸਹਿਯੋਗੀ ਦੇਸ਼ਾਂ ਦਾ ਅਹਿਸਾਸ ਕਰਵਾਇਆ।
ਜਿਹੜੇ ਕੰਮ ਅਮਰੀਕਾ ਦੂਸਰੇ
ਦੇਸ਼ਾਂ ਵਿਚ ਖੁਦ ਕਰਦਾ ਸੀ ਜਾ ਕਰਵਾਉਂਦਾ ਸੀ ਅੱਜ ਉਸ ਨੂੰ ਆਪਣੇ ਦੇਸ਼ ਵਿਚ ਹੁੰਦੇ ਨਜ਼ਰ ਆ
ਰਹੇ ਹਨ।
ਅਮਰੀਕਾ ਨੂੰ ਆਪਣੇ ਦੇਸ਼ ਦੇ ਕੌਮੀ
ਹਿੱਤਾਂ ਦਾ ਬਚਾਓ ਕਰਨਾ ਤਾਂ ਮਹੱਤਵ ਪੂਰਨ ਹੈ ਅਤੇ ਸੰਸਾਰ ਦੇ ਸਾਰੇ ਸਚੇ ਲੋਕਤੰਤਰ
ਦੇਸ਼ਾਂ ਨੂੰ ਇਸ ਗੱਲ ਵਿਚ ਖੁਸ਼ੀ ਵੀ ਮਿਲ ਰਹੀ ਹੋਵੇਗੀ ਜੇਕਰ ਅਮਰੀਕਾ ਇਕ ਵਾਰ ਫਿਰ ਸਾਰੇ
ਸੰਸਾਰ ਨੂੰ ਇਹ ਯਕੀਨ ਦਿਲਵਾ ਦੇਵੇ ਕਿ ਉਹ ਸਾਰੇ ਸੰਸਾਰ ਵਿਚ ਆਜ਼ਾਦੀ ਅਤੇ ਲੋਕਤੰਤਰ ਲਈ
ਲੜ ਰਿਹਾ ਹੈ।
ਉਸ ਨੂੰ ਕੌਮੀ ਹਿੱਤਾਂ ਨਾਲੋਂ ਅੱਜ
ਕੌਮਾਂਤਰੀ ਹਿੱਤਾਂ ਦੀ ਜ਼ਿਆਦਾ ਜ਼ਰੂਰਤ ਹੈ ਪਰ ਸਾਰੇ ਹੀ ਸੰਸਾਰ ਦੀਆਂ ਮੁਸ਼ਕਲਾਂ ਅਤੇ
ਮੁਸੀਬਤਾਂ ਬਹੁਤ ਵਧ ਜਾਂਦੀਆਂ ਹਨ ਜਦੋਂ ਅਮਰੀਕਾ ਨੂੰ ਆਪਣੀਆਂ ਨੀਤੀਆਂ ਅਤੇ ਗੁਪਤ
ਸਰਵੇਖਣਾਂ ਵਿਚ ਗਲਤੀਆਂ ਲਗ ਜਾਂਦੀਆਂ ਹਨ ਅਤੇ ਸੰਸਾਰ ਦੀਆਂ ਲੋਕਤੰਤਰ ਸਰਕਾਰਾਂ ਇਹ ਘੋਖ
ਕਰਨੇ ਵਿਚ ਅਸਮਰਥ ਹੋ ਜਾਂਦੀਆਂ ਹਨ ਕਿ ਅਮਰੀਕਾ ਦਾ ਇਸ ਕੌਮ ਵਿਚ ਅਸਲੀ ਮੰਤਵ ਕੀ ਹੈ।
ਅਕਸਰ ਅਮਰੀਕਾ ਹਰ ਕੰਮ ਵਿਚ
ਤਾਕਤ ਦੇ ਨਸ਼ੇ ਤੋਂ ਕੰਮ ਲੈਂਦਾ ਹੈ ਅਤੇ ਉਸਦੇ ਕੰਮਾਂ ਵਿੱਚ ਹੰਕਾਰ ਅਤੇ ਤਾਕਤ ਦੇ ਨਸ਼ੇਂ
ਦੀ ਧੂ ਨਜ਼ਰ ਆਉਂਦੀ ਹੈ।
ਸਾਰਾ ਸੰਸਾਰ ਇਕ ਵਾਰ ਫਿਰ
ਜਾਰਜ ਬੁਸ਼ ਨੂੰ ਬਹੁਤ ਹੀ ਗਹਿਰੀ ਨਿਗਾ ਨਾਲ ਦੇਖ ਰਿਹਾ ਹੈ ਕਿ ਉਹ ਆਪਣੀ ਦੂਸਰੀ ਚਾਰ ਸਾਲ
ਦੀ ਮਿਆਦ ਵਿਚ ਕੀ ਕਰਦਾ ਹੈ।
ਕੀ ਉਹ ਅੱਗੇ ਨਾਲੋਂ ਵੀ
ਜ਼ਿਆਦਾ ਕਾਮਯਾਬ ਹੁੰਦਾ ਹੈ ਜਾਂ ਕੇਵਲ ਭਾਸ਼ਣਾਂ ਦਾ ਸਹਾਰਾ ਹੀ ਲੈਂਦਾ ਰਹੇਗਾ।
ਕੀ ਉਹ ਸਾਬਕਾ ਰਾਸ਼ਟਰਪਤੀ
ਥਾਮਸ ਜੈਫਰਸਨ ਨਾਲੋਂ ਜ਼ਿਆਦਾ ਨੀਤੀਵਾਨ ਬਣਕੇ ਕੌਮੀ ਅਤੇ ਕੌਮਾਂਤਰੀ ਆਜ਼ਾਦੀ ਅਤੇ ਲੋਕਤੰਤਰ
ਦੀ ਰੱਖਿਆ ਕਰੇਗਾ। |