|

‘ਜੰਗਲ
ਮੇ ਮੋਰ ਨਾਚਾ, ਕਿਸੀ ਨੇ ਨਾ ਦੇਖਾ’
ਸ੍ਰੀਲੰਕਾ ਦੀ ਗਾਲੇ
ਬੰਦਰਗਾਹ ਵਿਚ ਬੀਤੇ ਦਿਨੀਂ ਭਾਰਤੀ ਸਮੁੰਦਰੀ ਫੌਜ ਦੇ ਇਕ ਅਧਿਕਾਰੀ ਨੂੰ ਜਦੋਂ
ਮੈਂ ਇਹ ਗਾਣਾ ਗੁਣਗੁਣਾਉਂਦੇ ਹੋਏ ਸੁਣਿਆ ਤਾਂ ਮੈਨੂੰ ਇਹ ਮਹਿਸੂਸ ਕਰਨ ਵਿਚ ਕੁਝ
ਸਮਾਂ ਲਗ ਗਿਆ ਕਿ ਉਸ ਨੂੰ ਇਸ ਗੱਲ ਦੀ ਸ਼ਿਕਾਇਤ ਸੀ ਕਿ ਭਾਰਤੀ ਸਮੁੰਦਰੀ ਫੌਜ
ਵਲੋਂ ਸ੍ਰੀਲੰਕਾ ਦੇ ਸੁਨਾਮੀ ਪੀੜਤਾਂ ਦੀ ਜਿਸ ਤਰ੍ਹਾਂ ਪ੍ਰਸੰਸਾਯੋਗ ਤਰੀਕੇ ਨਾਲ
ਮਦਦ ਕੀਤੀ ਗਈ, ਉਸ ਵਲ ਮੀਡੀਆ ਨੇ ਜ਼ਰਾ ਵੀ ਧਿਆਨ ਨਹੀਂ ਦਿਤਾ।
ਸੁਨਾਮੀ ਨਾਲ ਸਬੰਧਤ
ਅਖਬਾਰਾਂ ਦੇ ਵੱਡੇ ਪੱਧਰ ਦੇ ਪ੍ਰਚਾਰ ਵਿਚ ਭਾਰਤੀ ਸਮੁੰਦਰੀ ਫੌਜ ਦੇ ਉਨ੍ਹਾਂ 37
ਜਹਾਜ਼ਾਂ ਤੇ ਉਨ੍ਹਾਂ ਦੇ ਕਰਮਚਾਰੀਆਂ ਵਲੋਂ ਕੀਤੇ ਗਏ ਅਣਥਕ ਸਹਾਇਤਾ ਕਾਰਜਾਂ ਦਾ
ਕਿਤੇ ਵੀ ਵਰਣਨ ਨਹੀਂ ਹੋ ਸਕਿਆ। ਇਨ੍ਹਾਂ ਵਿਚ ਉਹ 10 ਭਾਰਤੀ ਜਹਾਜ਼ ਵੀ ਸ਼ਾਮਲ
ਹਨ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜਾ ਕੇ ਸ੍ਰੀਲੰਕਾ ਦੇ ਪੀੜਤਾਂ ਦੀ ਦਿਨ ਰਾਤ
ਇਕ ਕਰਕੇ ਸਹਾਇਤਾ ਕੀਤੀ। ਹੋਰਨਾਂ ਜਹਾਜ਼ਾ ਨੇ ਸਾਡੇ ਪੂਰਬੀ ਕੰਢੇ ਤੇ ਮਾਲਦੀਵ
ਵਿਚ ਜਾ ਕੇ ਰਾਹਤ ਕਾਰਜ ਕੀਤੇ। ਇਨ੍ਹਾਂ ਕੰਮਾਂ ਵਿਚ ਉਨ੍ਹਾਂ ਨੇ ਨਾ ਦਿਨ ਦੇਖਿਆ,
ਨਾ ਰਾਤ।
26 ਦਸੰਬਰ 2004 ਸਮੁੰਦਰੀ
ਫੌਜ ਦੇ ਕਰਮਚਾਰੀਆਂ ਲਈ ਆਪਣੇ ਪਰਿਵਾਰਾਂ ਨਾਲ ਬਿਤਾਇਆ ਜਾਣ ਵਾਲਾ ਦਿਨ ਸੀ। ਉਸ
ਦਿਨ ਐਤਵਾਰ ਸੀ। ਦੇਸ਼ ਵਿਚ ਕਿਤਿਓਂ ਵੀ ਕਿਸੇ ਜੰਗ ਦਾ ਖਤਰਾ ਨਹੀਂ ਸੀ। ਅਧਿਕਾਰੀ
ਉਸ ਦਿਨ ਆਪਣੇ ਪਰਿਵਾਰਾਂ ਨੂੰ ਘੁੰਮਾਉਣ ਫਿਰਾਉਣ ਲਿਜਾ ਸਕਦੇ ਸਨ। ਉਸ ਦਿਨ ਕੋਚੀ
ਵਿਚ ਸਵੇਰੇ ਮੌਸਮ ਸਾਫ ਸੀ ਤੇ ਧੁੱਪ ਨਿਕਲੀ ਹੋਈ ਸੀ।
ਉਸੇ ਵੇਲੇ ਅਚਾਨਕ ਕੈਪਟਨ ਕੇ
ਮੁਰਲੀਧਰਨ ਨਈਅਰ ਨੂੰ ਹੁਕਮ ਮਿਲਿਆ ਕਿ ਉਹ ਆਪਣਾ ਪਿਕਨਿਕ ਪ੍ਰੋਗਰਾਮ ਤਿਆਗ ਕੇ
ਆਪਣੇ ਜਹਾਜ਼ ਨੂੰ ਸ੍ਰੀਲੰਕਾ ਵਲ ਲੈ ਜਾਵੇ। ਇਸੇ ਤਰ੍ਹਾਂ ਦੇ ਹੁਕਮ ਬਾਕੀ
ਜਹਾਜ਼ਾਂ ਨੂੰ ਵੀ ਮਿਲੇ। ਇਨ੍ਹਾਂ ਵਿਚ ਕੈਪਟਨ ਟੀ ਕੇ ਅਸ਼ੋਕਨ ਦੀ ਕਮਾਂਡ ਵਾਲਾ ਆਈ
ਐਨ ਐਸ ਆਬਜ਼ਰਵਰ ਵੀ ਸ਼ਾਮਲ ਸੀ। ਕੈਪਟਨ ਸਤਿਏਂਦਰ ਵੈਦ ਨੂੰ ਹੁਕਮ ਮਿਲਿਆ ਕਿ ਉਹ
ਵਿਜਗਾਪਟਨਮ ਵਿਚ ਆਈ ਐਨ ਐਸ ਘੋਰਪਦ ਨੂੰ ਸੁਨਾਮੀ ਪੀੜਤਾਂ ਦੀ ਸਹਾਇਤਾ ਲਈ ਲੈ
ਜਾਵੇ। ਇਹ ਜਹਾਜ਼ ਟੈਂਕਾਂ ਵਰਗੇ ਭਾਰੇ ਜੰਗੀ ਹਥਿਆਰਾਂ ਨੂੰ ਲਿਜਾਣ ਲਈ ਬਣਾਇਆ
ਗਿਆ ਹੈ। ਇਸ ਜਹਾਜ਼ ਵਿਚ ਵੱਡੀ ਮਾਤਰਾ ਵਿਚ ਰਾਹਤ ਸਮਗਰੀ ਲੱਦੀ ਗਈ। ਇਸ ਦੇ ਨਾਲ
ਹੀ ਜਮਨਾ ਤੇ ਮਿਸਾਈਲ ਸ਼ਿਪ ਕਿਰਚ ਵਿਚ ਵੀ ਰਾਹਤ ਸਮਗਰੀ ਲੱਦੀ ਗਈ ਤੇ ਇਨ੍ਹਾਂ ਨੂੰ
ਸ੍ਰੀਲੰਕਾ ਦੀ ਤ੍ਰਿਕੋਮਾਲੀ ਬੰਦਰਗਾਹ ਲਈ ਰਵਾਨਾ ਕਰ ਦਿਤਾ।
ਇਹ ਜਹਾਜ਼ 27 ਤੋਂ 29
ਦਸੰਬਰ ਤਕ ਉਥੇ ਪਹੁੰਚੇ। ਸ੍ਰੀਲੰਕਾ ਜਾਣ ਵੇਲੇ ਰਸਤੇ ਵਿਚ ਹੀ ਸਰਵੇਖਣ ਜਹਾਜ਼
ਜ਼ਮਨਾ ਨੂੰ 45 ਬਿਸਤਰਿਆਂ ਵਾਲੇ ਤੈਰਦੇ ਹਸਪਤਾਲ ਵਿਚ ਤਬਦੀਲ ਕਰ ਦਿਤਾ ਗਿਆ।
ਮਛੇਰਿਆਂ ਦੇ ਸਹਾਇਕ
ਸੰਸਾਰ ਪ੍ਰਸਿੱਧ ਸੈਰਗਾਹ
ਨੀਲੇਵੇਲੀ ਵਿਚ ਸਾਰੇ ਹੋਟਲ ਤੇ ਹੋਰ ਰਿਜ਼ਾਰਟ ਸੁਨਾਮੀ ਲਹਿਰਾਂ ਵਿਚ ਰੁੜ ਗਏ। ਇਸ
ਖੇਤਰ ਦੇ ਜਿਹੜੇ ਮਛੇਰੇ ਇਸ ਦੌਰਾਨ ਹੋਰਨਾਂ ਟਾਪੂਆਂ ਵਿਚ ਫਸ ਗਏ ਸਨ, ਉਹ ਹੁਣ
ਭਾਰਤੀ ਸਮੁੰਦਰੀ ਫੌਜ ਦੀ ਸਹਾਇਤਾ ਹਾਸਲ ਕਰਨ ਦਾ ਯਤਨ ਕਰਦੇ ਰਹੇ। ਸਮੁੰਦਰੀ ਫੌਜ
ਦੇ ਇਕ ਦਰਜਨ ਕਰਮਚਾਰੀ ਉਥੇ ਮਲਬੇ ਵਿਚ ਮਿਲੇ ਕਈ ਦਰਜਨ ਜਨਰੇਟਰ ਸੈਟਾਂ ਦੀ
ਮੁਰੰਮਤ ਦੇ ਕੰਮ ਵਿਚ ਲਗੇ ਸਨ। ਜਦੋਂ ਅਸੀਂ ਉਥੇ ਗਏ ਤਾਂ ਅਸੀਂ ਦੇਖਿਆ ਕਿ 20
ਤੋਂ ਜ਼ਿਆਦਾ ਮਛੇਰੇ ਅਜਿਹੇ ਸਹੀ ਕੀਤੇ ਗਏ ਆਪਣੇ ਜੈਨਰੇਟਰ ਸੈਟਾਂ ਨੂੰ ਨਾਲ ਲਿਜਾ
ਰਹੇ ਸਨ। ਇਥੋਂ ਤਕ ਕਿ ਇਕ ਵਿਅਕਤੀ ਇਨ੍ਹਾਂ ਭਾਰਤੀ ਕਰਮਚਾਰੀਆਂ ਕੋਲ ਆਪਣੀ ਸਿੰਗਰ
ਸਿਲਾਈ ਮਸ਼ੀਨ ਨੂੰ ਮੁਰੰਮਤ ਕਰਵਾਉਣ ਲਈ ਵੀ ਲਿਆਇਆ ਸੀ ਤੇ ਉਸਨੂੰ ਸਹੀ ਕਰਵਾ ਕੇ
ਖੁਸ਼ ਹੋ ਕੇ ਜਾ ਰਿਹਾ ਸੀ। ਲੋਕ ਉਥੇ ਆਪਣੇ ਖਰਾਬ ਰੇਡੀਓ, ਟਰਾਂਜਿਸਟਰ, ਟੂ ਇਨ
ਵਨ, ਟੀ ਵੀ ਸੈਟ ਤੇ ਹੋਰ ਅਜਿਹੀਆਂ ਹੀ ਖਰਾਬ ਹੋਈਆਂ ਚੀਜ਼ਾਂ ਲੈ ਕੇ ਆ ਰਹੇ ਸਨ
ਤੇ ਸਮੁੰਦਰੀ ਫੌਜ ਦੇ ਜਵਾਨ ਉਨ੍ਹਾਂ ਦੀ ਮੁਰੰਮਤ ਕਰਕੇ ਦੇ ਰਹੇ ਸਨ।
ਸੁਨਾਮੀ ਦੀਆਂ ਲਹਿਰਾਂ ਇਸ
ਇਲਾਕੇ ਦੇ 100 ਤੋਂ ਜ਼ਿਆਦਾ ਖੁਹਾਂ ਨੂੰ ਵਹਾਅ ਕੇ ਲੈ ਗਈਆਂ ਸਨ। ਹੁਣ ਜਿਹੜਾ
ਪਾਣੀ ਮੁਹਈਆ ਸੀ, ਉਸ ਨਾਲ ਉਹ ਸਿਰਫ ਆਪਣੇ ਘਰਾਂ ਦੇ ਬਚੇ ਹੋਏ ਬਰਾਂਡੇ ਤੇ ਰਸੋਈ
ਦੀ ਹੀ ਧੁਆਈ ਕਰ ਸਕਦੇ ਸਨ। ਸੂਰਜ ਛਿਪਣ ਵੇਲੇ ਲੋਕ ਹੁਣ ਉਨ੍ਹਾਂ ਦੂਰ ਦੁਰਾਡੇ ਦੇ
ਖੂਹਾਂ ਵਿਚੋਂ ਪੀਣ ਵਾਲਾ ਪਾਣੀ ਲਿਜਾ ਰਹੇ ਸਨ, ਜੋ ਕਦੇ ਉਨ੍ਹਾਂ ਨੂੰ ਆਪਣੇ
ਗੁਆਂਢ ਵਿਚ ਸਤਿਤ ਖੁਹਾਂ ਤੋਂ ਮਿਲਦਾ ਸੀ।
ਨਵੇਂ ਸਿਰਿਓਂ ਮੁੜ ਵਸੇਬਾ
ਸੁਨਾਮੀ ਲਹਿਰਾਂ ਨੇ
ਸ੍ਰੀਲੰਕਾ ਦੇ ਇਸ ਤਟਵਰਤੀ ਖੇਤਰ ਵਿਚ ਸੈਂਕੜੇ ਮੀਲ ਤਕ ਅਜਿਹੀ ਤਬਾਹੀ ਮਚਾਈ ਕਿ
ਹੁਣ ਉਥੇ ਨਵੇਂ ਸਿਰਿਓਂ ਕੰਮ ਕਰਕੇ ਵੱਡੇ ਪੈਮਾਨੇ ਤੇ ਮੁੜ ਵਸੇਬੇ ਕਾਰਜ ਕਰਨਾ
ਪਵੇਗਾ।
ਇਹ ਤ੍ਰਾਸਦੀ ਹੀ ਹੈ ਕਿ
ਪਹਿਲਾਂ ਸੁਨਾਮੀ ਦੀ ਪਰਲੇ ਨੇ ਉਨ੍ਹਾਂ ਦਾ ਸਭ ਕੁਝ ਖੋਹ ਲਿਆ। ਹੁਣ ਤਾਂ ਉਨ੍ਹਾਂ
ਦੇ ਪੁਰਖਿਆਂ ਵਲੋਂ ਬਣਾਏ ਗਏ ਮਕਾਨਾਂ, ਖੇਤਾਂ ਤੇ ਬਾਗਾਂ ਦੇ ਬਚੇ ਅਵਸ਼ੇਸ਼ ਵੀ
ਉਨ੍ਹਾਂ ਕੋਲੋਂ ਮੁੜ ਵਸੇਬੇ ਦੇ ਨਾਂ ਤੇ ਖੋਹੇ ਜਾਣ ਵਾਲੇ ਹਨ। ਇਨ੍ਹਾਂ ਵਿਚੋਂ
ਬਹੁਤੇ ਲੋਕਾਂ ਨੇ ਆਪਣੀ ਜਾਇਦਾਦ ਹੀ ਨਹੀਂ ਗੁਆਈ, ਸਗੋਂ ਆਪਣੇ ਪਰਿਵਾਰ ਵਾਲਿਆਂ
ਨੂੰ ਗੁਆ ਦਿਤਾ ਹੈ। ਉਨ੍ਹਾਂ ਦੇ ਮਨਾਂ ਤੇ ਇਸ ਨਾਲ ਜੋ ਜ਼ਖਮ ਬਣੇ ਹਨ, ਉਨ੍ਹਾਂ
ਨੂੰ ਭਰਨ ਵਿਚ ਪਤਾ ਨਹੀਂ ਕਿੰਨਾ ਸਮਾਂ ਲਗੇਗਾ।
ਭਾਰਤੀ ਸਮੁੰਦਰੀ ਫੌਜ ਵਲੋਂ
ਮਲ੍ਹਮ
ਇਨ੍ਹਾਂ ਪੀੜਤ ਲੋਕਾਂ ਦੇ
ਜ਼ਖਮਾਂ ਤੇ ਭਾਰਤੀ ਸਮੁੰਦਰੀ ਫੌਜ ਵਲੋਂ ਰਾਹਤ ਸਹਾਇਤਾ ਦੇ ਕੇ ਮਲ੍ਹਮ ਲਗਾਈ ਜਾ
ਰਹੀ ਹੈ। ਇਨ੍ਹਾਂ ਲੋਕਾਂ ਨੂੰ ਇਨ੍ਹਾਂ ਦੀ ਸੇਵਾ ਭਾਵਨਾ ਤੋਂ ਇਹ ਅਹਿਸਾਸ ਹੋ
ਰਿਹਾ ਹੈ ਕਿ ਉਨ੍ਹਾਂ ਦੀ ਮਦਦ ਕਰਨ ਲਈ ਉਹ ਗੁਆਂਢੀ ਭਰਾ ਆਏ ਹਨ, ਜੋ ਉਨ੍ਹਾਂ ਦੇ
ਦੁਖ ਦਰਦ ਨੂੰ ਆਪਣਾ ਦੁਖ ਦਰਦ ਸਮਝਦੇ ਹਨ। ਅਜਿਹੇ ਮੁਸੀਬਤਾਂ ਦੇ ਸਾਰੇ ਲੋਕਾਂ ਲਈ
ਉਨਹਾਂ ਦੀ ਜਾਇਦਾਦ ਵਿਚੋਂ ਬਚੇ ਕਿਸੇ ਪੁਰਾਣੇ ਟਰਾਂਜਿਸਟਰ ਦੀ ਮੁਰੰਮਤ, ਉਸ ਦੀ
ਟੁੱਟੀ ਹੋਈ ਰਸੋਈ ਦੀ ਖਿੜਕੀ ਦੀ ਮੁਰੰਮਤ, ਬਿਮਾਰੀ ਵੇਲੇ ਉਸ ਦੀ ਦੇਖਭਾਲ ਆਦਿ
ਅਜਿਹੀਆਂ ਗਲਾਂ ਹਨ, ਜੋ ਉਨ੍ਹਾਂ ਨੂੰ ਦਿਲਾਸਾ ਦਿੰਦੀਆਂ ਹਨ ਤੇ ਆਪਣੀ ਸਹਾਇਤਾ
ਕਰਨ ਵਾਲੇ ਪ੍ਰਤੀ ਉਨ੍ਹਾਂ ਦੇ ਮਨ ਵਿਚ ਅਪਣਤ ਦੀ ਭਾਵਨਾ ਪੈਦਾ ਕਰ ਦਿੰਦੀਆਂ ਹਨ।
ਭਾਰਤੀ ਸਮੁੰਦਰੀ ਫੌਜ ਉਥੇ ਸਿਰਫ ਸਿਲਾਈ ਮਸ਼ੀਨਾਂ, ਟਰਾਂਜਿਸਟਰਾਂ ਆਦਿ ਦੀ ਹੀ
ਮੁਰੰਮਤ ਦਾ ਕੰਮ ਨਹੀਂ ਕਰ ਰਹੀ।
ਗਾਲੇ ਬੰਦਰਗਾਹ ਇਸ ਵੇਲੇ
ਮਛੀਆਂ ਫੜਨ ਵਾਲੀਆਂ ਟੁਟੀਆਂ ਹੋਈਆਂ ਕਿਸ਼ਤੀਆਂ ਲਾਸ਼ਾਂ ਤੇ ਮਲਬੇ ਨਾਲ ਭਰੀ ਪਈ ਸੀ।
ਆਈ ਐਨ ਐਸ ਆਬਜ਼ਰਵਰ ਨੇ ਜਮਨਾ ਤੇ ਸਮੁੰਦਰੀ ਫੌਜ ਦੇ ਗੋਤਾਖੋਰਾਂ ਦੀ ਮਦਦ ਨਾਲ
ਰਿਕਾਰਟ ਟਾਈਮ ਵਿਚ ਇਸ ਬੰਦਰਗਾਹ ਨੂੰ ਮੁੜ ਕੰਮ ਦੇ ਕਾਬਲ ਬਣਾ ਦਿਤਾ।
ਗਾਲੇ ਬੰਦਰਗਾਹ ਵਿਚ ਸੁਨਾਮੀ
ਨੇ ਆਪਣੀ ਇਕ ਅਜਿਹੀ ਯਾਦਗਾਰ ਛੱਡੀ ਹੈ, ਜੋ ਸ਼ਾਇਦ ਦੇਖਣ ਵਾਲਿਆਂ ਨੂੰ ਹੈਰਾਨ ਕਰ
ਦੇਵੇਗੀ। ਉਥੇ ਸੁਨਾਮੀ ਦੀਆਂ ਲਹਿਰਾਂ ਨੇ ਇਕ ਹਜ਼ਾਰ ਟਨ ਭਾਰ ਵਲੇ ਜਹਾਜ਼ ਨੂੰ
ਉਛਾਲ ਕੇ ਪਲੇਟਫਾਰਮ ਦੇ ਉਪਰ ਲਿਆ ਖੜ੍ਹਾ ਕੀਤਾ ਹੈ। ਆਬਜ਼ਰਵਰ ਜਹਾਜ਼ ਦੇ ਡੈਕ
ਤੋਂ ਇਹ ਇੰਝ ਲੱਗਦਾ ਸੀ ਜਿਵੇਂ ਕਿ ਸ੍ਰੀਲੰਕਾ ਦੀ ਸਮੁੰਦਰੀ ਫੌਜ ਦੇ ਇਸ ਮੁਖ
ਦਫਤਰ ਵਿਚ ਕਿਸੇ ਜਹਾਜ਼ ਦਾ ਵੱਡਾ ਮਾਡਲ ਬਣਾਇਆ ਗਿਆ ਹੋਵੇ।
ਸਮੁੰਦਰੀ ਫੌਜ ਵਲੋਂ ਸਰਵੇਖਣ
ਦੋ ਦਿਨ ਪਹਿਲਾਂ ਹੀ ਭਾਰਤੀ
ਹਾਈ ਕਮਿਸ਼ਨ ਨੇ ਸ੍ਰੀਲੰਕਾਈ ਸਰਕਾਰ ਨੂੰ ਗਾਲੇ ਤੇ ਤ੍ਰਿੰਕੋਮਾਲੀ ਖੇਤਰ ਦੇ
ਸਮੁੰਦਰੀ ਗਰਭ ਦੇ ਸਰਵੇਖਣ ਦੇ ਦਸਤਾਵੇਜ਼ ਸੌਂਪੇ। ਇਹ ਕੰਮ ਸਮੁੰਦਰੀ ਫੌਜ ਦੇ
ਇੰਜੀਨੀਅਰਾਂ ਨੇ ਰਾਹਤ ਤੇ ਮੁੜ ਵਸੇਬੇ ਦੇ ਕਾਰਜਾਂ ਦੌਰਾਨ ਕੀਤਾ।
ਇਸ ਸਰਵੇਖਣ ਨਾਲ ਇਨ੍ਹਾਂ
ਬੰਦਰਗਾਹਾਂ ਦੀ ਮੁਰੰਮਤ ਤੇ ਇਨ੍ਹਾਂ ਦੇ ਸੁਧਾਰ ਵਿਚ ਸਹਾਇਤਾ ਮਿਲੇਗੀ।
ਅਮਰੀਨਾਂ ਨੂੰ ਪ੍ਰਚਾਰ
ਜਦੋਂ ਅਸੀਂ ਗਾਲੇ ਵਿਚ
ਕੋਗਾਟਾ ਹਵਾਈ ਅੱਡੇ ਵੱਲ ਜਾ ਰਹੇ ਸੀ ਤਾਂ ਅਸੀਂ ਦੇਖਿਆ ਕਿ ਅਮਰੀਕੀ ਜੰਗੀ ਜਹਾਜ਼
ਯੂ ਐਸ ਐਸ ਡੁਲੁਥ ਨਾਲ ਅਮਰੀਕੀ ਮੈਰੀਨਸ ਤੇ ਜ਼ਮੀਨ ਪੁੱਟਣ ਵਾਲੇ ਤੇ ਸਮਤਲ ਕਰਨ
ਵਾਲੇ ਭਾਰੀ ਯੰਤਰ ਉਤਾਰੇ ਜਾ ਰਹੇ ਸਨ। ਅਮਰੀਕੀ ਫੌਜੀ ਸਮੁੰਦਰੀ ਕੰਢੇ ਤੋਂ 100
ਮੀਟਰ ਦੂਰ ਹਵਾਈ ਅੱਡੇ ਨੇੜੇ ਆਪਣਾ ਅੱਡਾ ਸਥਾਪਤ ਕਰ ਰਹੇ ਸਨ। ਯੂ ਐਸ ਐਸ ਡੁਲੁਥ
15 ਦਿਨ ਬਾਅਦ ਇਸ ਪੀੜਤ ਖੇਤਰ ਵਿਚ ਪਹੁੰਚਿਆ, ਜਦੋਂਕਿ ਉਥੇ ਭਾਰਤੀ ਸਮੁੰਦਰੀ ਫੌਜ
ਵਲੋਂ ਰਾਹਤ ਕਾਰਜਾਂ ਦੇ ਨਾਲ ਹੀ ਆਮ ਜੀਵਨ ਨੂੰ ਕਾਫੀ ਹੱਦ ਤਕ ਸਾਧਾਰਨ ਬਣਾ ਦਿਤਾ
ਗਿਆ ਸੀ।
ਅਗਲੀ ਸਵੇਰ ਸਾਰੀਆਂ
ਅਖਬਾਰਾਂ ਵਿਚ ਅਮਰੀਕੀ ਮੈਰੀਨਸ ਦੇ ਉਥੇ ਪਹੁੰਚਣ ਦੀਆਂ ਫੋਟੋਆਂ ਛਪੀਆਂ ਗਈਆਂ ਸਨ
ਅਤੇ 10 ਭਾਰਤੀ ਜਹਾਜ਼ਾਂ ਤੇ ਉਨ੍ਹਾਂ ਦੇ ਦੋ ਹਜ਼ਾਰ ਕਰਮਚਾਰੀਆਂ ਵਲੋਂ ਕੀਤੇ ਗਏ
ਪ੍ਰਸੰਸਾਯੋਗ ਕਾਰਜ ਅਮਰੀਕੀ ਮੈਰੀਨਸ ਦੇ ਪ੍ਰਚਾਰ ਦੇ ਪਿਛੋਕੜ ਵਿਚ ਗੁਆਚ ਗਏ ਸਨ।
ਇਹ ਵਖਰੀ ਗਲ ਹੈ ਕਿ
ਸ੍ਰੀਲੰਕਾ, ਉਸ ਦੀ ਸੁਨਾਮੀ ਪੀੜਤ ਭਾਰਤੀ ਸਮੁੰਦਰੀ ਫੌਜ ਤੇ ਉਸ ਦੇ ਜਵਾਨਾਂ ਦੀ
ਮਦਦ ਨੂੰ ਸ਼ਾਇਦ ਕਦੇ ਨਹੀਂ ਭੁਲਾਇਆ ਜਾ ਸਕਦਾ ਪਰ ਦੇਸ਼ ਦੀ ਜਨਤਾ ਤੇ ਸੰਸਾਰ ਨੂੰ
ਇਸ ਸਭ ਦੀ ਜਾਣਕਾਰੀ ਸ਼ਾਇਦ ਹੀ ਮਿਲ ਸਕੇਗੀ। ਅਜਿਹਾ ਉਸੇਲੇ ਤਕ ਹੁੰਦਾ ਰਹੇਗਾ
ਜਦੋਂ ਤਕ ਸਾਡੇ ਰਖਿਆ ਤੇ ਵਿਦੇਸ਼ ਮੰਤਰਾਲੇ ਵਲੋਂ ਲਾਗੂ ਕੀਤੀ ਜਾਣ ਵਾਲੀ ਯੋਜਨਾ
ਵਿਚ ਮੀਡੀਆ ਨੂੰ ਵੀ ਗੰਭੀਰਤਾ ਨਾਲ ਸ਼ਾਮਲ ਨਹੀਂ ਕੀਤਾ ਜਾਂਦਾ। |