|

ਪਿਛਲੇ ਕੁਝ ਸਮੇਂ ਤੋਂ
ਸਮਾਜਕ ਕਦਰਾਂ - ਕੀਮਤਾਂ ਨੇ ਬੜੀ ਤਕੜੀ ਕਰਵਟ ਲਈ ਹੈ।
ਮਨੁੱਖ ਜਿਵੇਂ
ਮਨੁੱਖਤਾ ਤੋਂ ਹੈਵਾਨੀਅਤ ਵੱਲ ਨੂੰ ਤੇਜ਼ੀ ਨਾਲ ਕਦਮ ਪੁੱਟ ਰਿਹਾ ਹੋਵੇ।
ਪ੍ਰਮਾਤਮਾ ਦਾ ਡਰ
ਭਾਓ ਜਿਵੇਂ ਬਿਲਕੁਲ ਖ਼ਤਮ ਹੋ ਗਿਆ ਹੋਵੇ।
ਸਵਰਗ - ਨਰਕ ਦਾ ਡਰ
ਜਿਵੇਂ ਪਰ ਲਾ ਕੇ ਉਡ ਗਿਆ ਹੋਵੇ।
ਗੁਰੂ ਨਾਨਕ ਦੇਵ ਜੀ
ਦਾ ਸੰਦੇਸ਼ ਗਲੀਂ ਅਸੀਂ ਚੰਗੀਆਂ ਅਚਾਰੀ ਬੁਰੀਆਂ ਜਿਵੇਂ ਅਸੀਂ ਸਾਕਾਰ ਕਰ ਰਹੇ
ਹੋਈਏ।
ਪਿਛਲੇ ਦਿਨੀਂ ਇਕ ਵਿਦੇਸ਼
ਤੋਂ ਆਇਆ ਜੋੜਾ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ
’ਤੇ ਗਿਆ ਤਾਂ ਰਸਤੇ
’ਚ
ਆਉਂਦਿਆਂ ਉਸ ਦੇ ‘ਪਤੀ
ਪ੍ਰਮੇਸ਼ਰ’
ਨੇ ਜਿਸ ਨੇ ਉਸ ਹੂਰ ਦਾ
ਪੱਲਾ ਪ੍ਰਮਾਤਮਾ ਨੂੰ ਸਾਕਸ਼ੀ ਜਾਣ ਕੇ ਇਹ ਸਹੁੰ ਖਾ ਕੇ ਫੜਿਆ ਸੀ,
ਕਿ ਉਹ ਜੀਵਨ ਮਰਨ
ਦਾ ਸਾਥ ਨਿਭਾਉਣਗੇ ਦੇ ਰਾਹ ’ਚ
ਘਰ ਨੂੰ ਪਰਤਦਿਆਂ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਕਸੂਰ ਉਸ ਦਾ ਸਿਰਫ
ਏਨਾ ਸੀ ਕਿ ਉਹ ਕਰੋੜਾਂ ਰੁਪਏ ਦੀ ਜਾਇਦਾਦ ਦੀ ਮਾਲਕਣ ਸੀ ਅਤੇ ਉਸ ਨੇ ਕਰੋੜਾਂ
ਰੁਪਏ ਦਾ ਬੀਮਾ ਕਰਵਾਇਆ ਹੋਇਆ ਸੀ।
ਸਿਰਫ ਬੀਮੇ ਦੀ ਰਕਮ
ਹਾਸਲ ਕਰਨ ਅਤੇ ਉਸ ਦੀ ਜਾਇਦਾਦ ’ਤੇ
ਕਬਜ਼ਾ ਕਰਨਾ ਹੀ ਸਾਡਾ ਉਦੇਸ਼ ਰਹਿ ਗਿਆ ਹੈ।
ਬਹੁਤ ਹੀ ਸੂਝਵਾਨ ਲੋਕਾਂ ਨੇ
ਸਟੇਜਾਂ ਤੋਂ ਅਤੇ ਅਖਬਾਰੀ ਕਾਲਮਾਂ ਰਾਹੀਂ ਸਭ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼
ਕੀਤੀ ਸੀ ਤੇ ਕਰ ਰਹੇ ਨੇ ਕਿ ਅੱਜ ਦਾ ਪ੍ਰਚਾਰ ਮੀਡੀਆ ਨਿੱਕਿਆਂ - ਵੱਡਿਆਂ ਸਭ
ਨੂੰ ਗੁੰਮਰਾਹ ਕਰ ਰਿਹਾ ਹੈ।
ਕੁਝ ਨਿਕੰਮੇ ਕਿਸਮ
ਦੇ ਅਖੌਤੀ ਲੇਖਕਾਂ ਅਤੇ ਉਸੇ ਕਿਸਮ ਦੇ ਗਾਇਕਾਂ ਨੇ ਜਿਵੇਂ ਪੰਜਾਬ ਦੇ ਬੱਚਿਆਂ
ਅਤੇ ਨੌਜਵਾਨਾਂ ਦੀਆਂ ਜੜ੍ਹਾਂ ਪੁੱਟਣ ਦਾ ਠੇਕਾ ਲੈ ਲਿਆ ਹੋਵੇ।
ਪਿਛਲੇ ਕੁਝ ਸਮੇਂ
ਤੋਂ ਅਜਿਹਾ ਅਮਲ ਬਾ-ਦਸਤੂਰ ਜਾਰੀ ਹੈ।
ਇਸ ਦਾ ਤਿੱਖਾ
ਪ੍ਰਭਾਵ ਹੁਣੇ ਤੋਂ ਮਿਲਣਾ ਸ਼ੁਰੂ ਹੋ ਗਿਆ ਜਿਸ ਦਾ ਸਬੂਤ ਉਸ ਘਟਨਾ ਤੋਂ ਵੀ ਮਿਲ
ਜਾਵੇਗਾ ਜਿਸ ਵਿਚ ਗਾਇਕ ਅਖੌਤੀ ਪ੍ਰੇਮੀ ਨੇ ਦੋ ਭੈਣਾਂ
’ਤੇ
ਤੇਜ਼ਾਬ ਸੁੱਟ ਕੇ ਉਨ੍ਹਾਂ ਨੂੰ ਬਦਸੂਰਤ ਕਰਨ ਦਾ ਯਤਨ ਕੀਤਾ,
ਕਿਉਂਕਿ ਉਨ੍ਹਾਂ ਨੇ
ਉਸ ਨੂੰ ਗਲਤ ਹਰਕਤਾਂ ਤੋਂ ਵਰਜਿਆ ਸੀ।
ਇਥੇ ਹੀ ਵਸ ਨਹੀਂ
ਸਿਰਫ ਦੂਜੀ ਕਲਾਸ ਦੇ ਚਾਰ ਬੱਚਿਆਂ ਨੇ ਆਪਣੇ ਨਾਲ ਪੜ੍ਹਦੀ ਕੇਵਲ ਅੱਠ ਸਾਲ ਦੀ
ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ।
ਸਿੱਟਾ ਇਹ ਨਿਕਲਿਆ
ਕਿ ਉਹ ਚਾਰੇ ਬੱਚੇ ਅੱਜ ਬੱਚਿਆਂ ਵਾਲੀ ਜੇਲ੍ਹ
ਦੀ ਹਵਾ ਖਾ ਰਹੇ ਹਨ।
ਕੌਣ ਹੈ ਇਸ ਲਈ
ਜ਼ਿੰਮੇਵਾਰ?
ਭਗਤ ਪੂਰਨ ਸਿੰਘ ਪਿੰਗਲਵਾੜੇ
ਦੇ ਬਾਨੀ,
ਜਿਨ੍ਹਾਂ ਨੇ ਆਪਣੀ ਸਾਰੀ
ਜ਼ਿੰਦਗੀ ਨਿਆਸਰਿਆਂ,
ਬੇਸਹਾਰਾ ਅਤੇ ਗੰਭੀਰ ਰੋਗਾਂ
ਤੋਂ ਪੀੜਤ ਲੋਕਾਂ ਦੀ ਭਲਾਈ ਲਈ ਭੇਟ ਕਰ ਦਿੱਤੀ।
ਉਸੇ ਨਕਸ਼ੇ ਕਦਮ
’ਤੇ
ਚਲਦਿਆਂ ਇਕ ਪਿੰਗਲਵਾੜਾ ਪਟਿਆਲਾ ਵਿਖੇ ਵੀ ਕੰਮ ਕਰ ਰਿਹਾ ਹੈ।
ਇਕ ਸਨਕੀ ਕਿਸਮ ਦੇ
ਫੌਜੀ ਨੇ ਦੋ ਦਰਜਨ ਦੇ ਕਰੀਬ ਨੰਨ੍ਹੇ ਬੱਚਿਆਂ ਦਾ ਕਤਲ ਕਰ ਦਿੱਤਾ।
ਇਹ ਵੀ ਉਸ ਤੋਂ
ਬਾਅਦ ਜਾਂ ਪਹਿਲਾਂ ਕਿ ਉਹ ਆਪਣੇ ਦੇਹ ਦੀ ਤ੍ਰਿਪਤੀ ਵੀ ਕਰਦਾ ਸੀ।
ਕੀ ਅਜਿਹੀ ਕਿਸਮ ਦੇ
ਅਨਸਰ ਸਾਡੇ ਸਮਾਜ ਦੀ ਦੇਣ ਨਹੀਂ?
ਕੀ ਸਾਡੀ ਸਿੱਖਿਆ ਪ੍ਰਣਾਲੀ
ਇਸ ਪ੍ਰਤੀ ਦੋਸ਼ੀ ਨਹੀਂ?
ਕੀ ਪ੍ਰਚਾਰ ਮੀਡੀਆ ਅਤੇ
ਮੁੰਬਈ ਫਿਲਮ ਨਗਰੀ ਇਸ ਲਈ ਦੋਸ਼ੀ ਨਹੀਂ?
ਕੀ ਇਥੇ ਦੀ ਰੱਖਿਅਕ ਪੁਲੀਸ
ਲਈ ਇਹ ਨਮੋਸ਼ੀ ਵਾਲੀ ਗੱਲ ਨਹੀਂ ਕਿ ਇਕ ‘ਸੀਰੀਅਲ
ਕਿਲਰ’
ਐਨਾ ਲੰਮਾ ਸਮਾਂ ਉਸ ਦੇ ਨੱਕ
ਥੱਲੇ ਪਨਪਦਾ ਰਿਹਾ?
ਉਹ ਲੋਕ ਜਿਨ੍ਹਾਂ ਉਪਰ ਅਸੀਂ
ਅੰਨ੍ਹਾਂ ਵਿਸ਼ਵਾਸ ਕਰਕੇ ਉਨ੍ਹਾਂ ਦੇ ਹੱਥ ’ਚ
ਲੱਖਾਂ ਕਰੋੜਾਂ ਰੁਪਏ ਦਾ ਹਿਸਾਬ ਫੜਾ ਦਿੰਦੇ ਹਾਂ ਜੇ ਓਹੀ ਵਿਸ਼ਵਾਸਘਾਤ ਕਰ ਜਾਣ,
ਜੇ ਵਾੜ ਹੀ ਖੇਤ
ਨੂੰ ਖਾਣ ਲਗ ਪਏ ਤਾਂ ਫਿਰ ਆਮ ਲੋਕਾਂ ਦਾ ਕੀ ਬਣੇਗਾ।
ਬਿਲਕੁਲ ਇਹੀ ਕਰ
ਵਿਖਾਇਆ ਹੈ ਇਕ ਬੈਂਕ ਦੇ ਕਰਮਚਾਰੀਆਂ ਨੇ ਜਿਨ੍ਹਾਂ ਨੇ ਆਪ ਹੀ ਪਾਏ ਏ. ਟੀ. ਐੱਮ.
ਦੇ ਨੋਟ ਰਾਤ ਨੂੰ ਇਸ ਬਹਾਨੇ ਕੱਢਣ ਦਾ ਮਨ ਬਣਾ ਲਿਆ ਕਿ ਇਹ ਮਸ਼ੀਨ ਖਰਾਬ ਹੋ ਗਈ
ਹੈ।
ਜਦੋਂ ਸਕਿਓਰਿਟੀ ਲਈ ਤਾਇਨਾਤ
ਗੰਨਮੈਨਾਂ ਨੂੰ ਸ਼ਟਰ ਬੰਦ ਹੋਣ ’ਤੇ
ਸ਼ੱਕ ਹੋਇਆ ਤਾਂ ਉਨ੍ਹਾਂ ਨੇ ਸ਼ਟਰ ਥੱਲਿਓਂ ਦੀ ਦੇਖਿਆ ਤਾਂ ਉਹ ਸਾਰੇ ਰੁਪਏ ਆਪਣੇ
ਥੈਲੇ ’ਚ
ਭਰ ਚੁੱਕੇ ਸੀ।
ਜੇਕਰ ਇਹ ਘਟਨਾ
ਵਾਪਰ ਜਾਂਦੀ ਤਾਂ ਕੀ ਪਤਾ ਕਿਸ - ਕਿਸ ਨੇ ਲਪੇਟਿਆ ਜਾਣਾ ਸੀ?
ਗੁਰੂ ਬਿਨਾਂ ਗਤ ਨਹੀਂ,
ਇਸੇ ਕਰਕੇ ਅਸੀਂ
ਆਪਣੇ ਲਾਡਲੇ-ਲਾਡਲੀਆਂ ਨੂੰ ਇਨ੍ਹਾਂ ਕੋਲ ਆਪਣੀ ਜ਼ਿੰਦਗੀ ਦੇ ਅਹਿਮ ਸਾਲ ਬਿਤਾਉਣ
ਲਈ ਭੇਜ ਦਿੰਦੇ ਹਾਂ ਤਾਂ ਕਿ ਉਹ ਆਪਣੀ ਜ਼ਿੰਦਗੀ ਸੰਵਾਰ ਸਕਣ ਪਰ ਲੁਧਿਆਣੇ ਜ਼ਿਲੇ
ਦੀ ਇਕ ਅਧਿਆਪਕਾ ਨੂੰ ਪਤਾ ਨਹੀਂ ਕਿਸੇ ਨੇ ਐਨਾ ਅਧਿਕਾਰ ਦੇ ਦਿੱਤਾ ਕਿ ਉਸ ਨੇ
ਆਪਣੇ ਹੀ ਵਿਦਿਆਰਥੀ ਨੂੰ ਐਨੀ ਵੱਡੀ ਸਜ਼ਾ ਦੇ ਦਿੱਤੀ ਕਿ ਜਿਹੜੀ ਸ਼ਾਇਦ ਕੋਈ ਵੀ
ਦੇਣ ਤੋਂ ਝਿਜਕਦਾ ਹੋਵੇ।
ਉਸ ਦਾ ਕਸੂਰ ਸਿਰਫ
ਇੰਨਾ ਸੀ ਕਿ ਉਹ ਘਰ ਦਾ ਕੰਮ ਨਹੀਂ ਕਰਕੇ ਲਿਆਇਆ ਸੀ।
ਕੀ ਅਸੀਂ ਐਨੇ ਹੀ
ਹੈਸਿਆਰੇ ਹੋ ਗਏ ਹਾਂ ਕਿ ਆਪਣੇ ਪਰਾਏ ਦੀ ਪਛਾਣ ਭੁੱਲ ਗਏ,
ਕੀ ਅਸੀਂ ਆਪਣੇ ਹੀ
ਰੁਜ਼ਗਾਰ - ਦਾਤਾਵਾਂ ਨਾਲ ਅਜਿਹਾ ਸਲੂਕ ਕਰਾਂਗੇ,
ਕੀ ਅਸੀਂ ਆਪਣੇ ਹੀ
ਬੱਚੇ ਨੂੰ ਵੀ ਅਜਿਹੇ ਹੀ ਕਸੂਰ ਬਦਲੇ,
ਅਜਿਹੀ ਹੀ ਸਜ਼ਾ ਦੇਵਾਂਗੇ।
ਪੰਜਾਬ ਵਿਚ ਵੀ ਇਕ ਉੱਚ
ਅਧਿਕਾਰੀ ਨੇ ਅਜਿਹੇ ਕਾਲਖ ਦੇ ਢੇਰ ਇਕੱਠੇ ਕੀਤੇ ਕਿ ਉਹ ਉਨ੍ਹਾਂ ਨੂੰ ਰੱਖ ਰੱਖ
ਕੇ ਵੀ ਭੁੱਲ ਜਾਂਦਾ ਹੋਵੇਗਾ ਪਰ ਉਸ ਨੂੰ ਵੀ ਅਚਿੰਤੇ ਬਾਜ ਪੈ ਗਏ।
ਹੁਣੇ ਜਿਹੇ ਹੀ ਇਕ
ਆਈ. ਏ. ਐੱਸ. ਅਧਿਕਾਰੀ ਦੇ ਘਰ ਜਦੋਂ ਚੌਕਸੀ ਵਿਭਾਗ ਦੇ ਅਧਿਕਾਰੀਆਂ ਨੇ ਛਾਪਾ
ਮਾਰਿਆ ਤੇ ਉਸ ਦੇ ਲਾਕਰ ਤੇ ਘਰ ਦੀਆਂ ਅਲਮਾਰੀਆਂ ਨੋਟਾਂ ਨਾਲ ਭਰੀਆਂ ਮਿਲੀਆਂ।
ਕੀ ਐਨੇ ਨੋਟ
ਚਾਹੀਦੇ ਨੇ ਸਾਨੂੰ ਜ਼ਿੰਦਗੀ ਜਿਊਣ ਲਈ?
ਕੀ ਨੋਟ ਹੀ ਸਾਡੀ ਪਹਿਲੀ
ਅਤੇ ਆਖਰੀ ਚਾਹਤ ਹੈ?
ਕੀ ਅਸੀਂ ਸਭ ਨਿਯਮ ਛਿੱਕੇ
ਟੰਗ ਕੇ ਇਸੇ ਤਰ੍ਹਾਂ ਪੁਸ਼ਤਾਂ ਲਈ ਧਨ ਜੋੜ ਕੇ ਰੱਖ ਜਾਵਾਂਗੇ?
ਕੀ ਕਦੇ ਉਨ੍ਹਾਂ ਦੀ
ਹੋਣੀ ਬਾਰੇ ਵੀ ਸੋਚਿਆ ਹੈ ਜਿਹੜੇ ਉਹ ਨੋਟ ਸਾਨੂੰ ਦੇ ਰਹੇ ਨੇ?
ਪਿਛਲੇ ਦਿਨੀਂ ਇਕ ਹੋਰ ਦਿਲ
ਕੰਬਾਊ ਖਬਰ ਪੜ੍ਹੀ ਜਿਸ ਵਿਚ ਦੱਸਿਆ ਗਿਆ ਕਿ ਇਕ ਪਿਓ ਨੇ ਹੀ ਆਪਣੀ ਬਾਲੜੀ ਧੀ
ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ।
ਸ਼ਾਇਦ ਉਹ ਉਸ ਦੇ
ਕੁਕਰਮਾਂ ਦੀ ਸਜ਼ਾ ਚੁੱਕੀ ਵੀ ਫਿਰਦੀ ਹੈ।
ਧਿਰਕਾਰ ਨੇ ਅਜਿਹੇ
ਸਮਾਜਕ ਨਿਯਮਾਂ ਦੇ ਅਤੇ ਸਰਕਾਰੀ ਕਾਨੂੰਨਾਂ ਦੇ ਜਿਹੜਾ ਅਜਿਹੇ ਅਨਸਰਾਂ ਨੂੰ ਪਨਪਣ
ਦੇ ਰਿਹਾ ਹੈ।
ਅਸੀਂ ਤਾਂ ਪਸ਼ੂਆਂ
ਤੋਂ ਵੀ ਗਏ ਗੁਜ਼ਰੇ ਹੋ ਗਏ ਹਾਂ ਕਿ ਅਸੀਂ ਰਿਸ਼ਤਿਆਂ ਦੀ ਪਛਾਣ ਭੁੱਲ ਗਏ।
ਪਵਿੱਤਰਤਾ ਨੂੰ
ਪ੍ਰਣਾਏ ਇਹ ਸਭ ਰਿਸ਼ਤੇ ਕਦੋਂ ਆਦਰ ਸਤਿਕਾਰ ਪਾਉਣਗੇ?
ਮੁੰਬਈ ਦੀ ਵਿਸ਼ਾਲ ਨਗਰੀ ਪਤਾ
ਨਹੀਂ ਕਿਸ ਕਿਸ ਤਰ੍ਹਾਂ ਦੇ ਅਨਸਰਾਂ ਨੂੰ ਸੰਭਾਲੀ ਬੈਠੀ ਹੈ।
ਇਥੋਂ ਹੀ ਇਕ ਨੌਵੀਂ
ਜਮਾਤ ਦੇ ਲੜਕੇ ਨੇ ਕਿਸੇ ਨੂੰ ਆਪਣੇ ਹੀ ਮੋਬਾਈਲ ਫੋਨ
’ਤੇ
ਅਜਿਹਾ ਮੈਸੇਜ਼ ਭੇਜਿਆ ਕਿ ਅਗਲਾ ਘਰ ਵੀ ਤਬਾਹ ਕਰ ਸੁੱਟਿਆ ਤੇ ਆਪਣਾ ਵੀ।
ਕੀ ਸਾਇੰਸ ਦੀ
ਤਰੱਕੀ ਇਸੇ ਕੰਮ ਆਉਣੀ ਸੀ ਕਿ ਅੱਲ੍ਹੜ ਉਮਰ ਦੇ ਨੌਜਵਾਨ ਮੋਬਾਇਲ ਫੋਨਾਂ ਬਿਨਾਂ
ਰੋਟੀ ਨਹੀਂ ਖਾਂਦੇ।
ਇਸ ਦੇ ਬਿਨਾਂ
ਪੜ੍ਹਨ ਨਹੀਂ ਜਾਂਦੇ ਅਤੇ ਨਾ ਹੀ ਇਸ ਬਿਨਾਂ ਪੇਪਰ ਦੇਣ ਜਾਂਦੇ ਨੇ।
ਮੋਬਾਈਲ ਫੋਨ ਦੀ
ਕਾਢ ਜਾਂ ਲੋੜ ਸਿਰਫ ਇਸ ਹੱਦ ਤੱਕ ਹੋ ਸਕਦੀ ਹੈ ਕਿ ਇਹ ਐਮਰਜੈਂਸੀ ਵੇਲੇ ਕੰਮ
ਆਉਂਦਾ ਪਰ ਇਸ ਨੇ ਤਾਂ ਲੋਕਾਂ ਦੇ ਦਿਮਾਗ ਹਿਲਾ ਕੇ ਰੱਖ ਦਿੱਤੇ ਨੇ।
ਅੱਜ ਹਰ ਰੇਹੜੀ-ਫੜੀ
ਵਾਲਾ ਇਸ ਨੂੰ ਚੁੱਕੀ ਫਿਰਦਾ ਹੈ ਅਤੇ ਚੋਰ - ਉਚੱਕੇ ਇਸ ਦੇ ਸਹਾਰੇ ਹੀ ਆਪਣੇ
ਕਾਰੇ ਸਿਰੇ ਚੜ੍ਹਾਉਂਦੇ ਨੇ।
ਪਿਛਲੇ ਕੁਝ ਸਮੇਂ ਤੋਂ
ਅਖਬਾਰੀ ਤੇ ਸਰਕਾਰੀ ਸਰਵੇ ਦੱਸਦੇ ਹਨ ਕਿ ਪੰਜਾਬ ਵਿਚ ਲੜਕਿਆਂ ਦੇ ਮੁਕਾਬਲੇ
ਲੜਕੀਆਂ ਦੀ ਗਿਣਤੀ ਦਾ ਗ੍ਰਾਫ ਦਿਨੋ - ਦਿਨ ਡਿਗਦਾ ਜਾ ਰਿਹਾ ਹੈ।
ਸਖ਼ਤ ਕਾਨੂੰਨਾਂ ਦੇ
ਬਾਵਜੂਦ ਸਭ ਇਸ ਕਿੱਤੇ ’ਚ
ਸ਼ਾਮਲ ਲੋਕ ਲੜਕੀਆਂ ਦੀ ਘਟਦੀ ਗਿਣਤੀ ਲਈ ਜ਼ਿੰਮੇਵਾਰ ਹਨ ਜੋ ਕੰਨਿਆ ਦਾ ਕਤਲ ਕਰਨ
ਤੋਂ ਬਾਅਦ ਵੀ ਸਾਫ ਬਚ ਨਿਕਲਦੇ ਹਨ।
ਜੇ ਅਸੀਂ ਅਜੇ ਵੀ
ਆਪਣੀ ਅੰਤਰ - ਆਤਮਾ ਦੀ ਆਵਾਜ਼ ਨਾ ਸੁਣੀ ਤਾਂ ਆਉਣ ਵਾਲਾ ਸਮਾਂ ਸਾਨੂੰ ਕਦੀ ਮਾਫ
ਨਹੀਂ ਕਰੇਗਾ।
ਜੇ ਲੜਕੀਆਂ ਦੀ
ਗਿਣਤੀ ਇਵੇਂ ਹੀ ਘਟਦੀ ਰਹੀ ਤਾਂ ਸਮਾਜਕ ਢਾਂਚਾ ਚਰਮਰਾ ਜਾਏਗਾ।
ਜੇ ਲੜਕੇ,
ਜਾਣੀ ਵੰਸ਼ ਵਾਰਸਾਂ
ਪ੍ਰਤੀ ਸਾਡੀ ਲਾਲਸਾ ਅਜੇ ਵੀ ਨਾ ਸੰਭਲੀ,
ਜੇ ਆਪਣੀ ਕੁੱਲ ਦੇ ਚਿਰਾਗ
ਨੂੰ ਬਲਦਾ ਰੱਖਣ ਲਈ ਇਸੇ ਤਰ੍ਹਾਂ ਹੱਥਕੰਡੇ ਅਪਣਾਉਂਦੇ ਰਹੇ ਤਾਂ ਸ਼੍ਰੀ ਪਾਤਰ ਦੇ
ਸ਼ੇਅਰ ਦੇ ਅਨੁਸਾਰ ਜੇ ਹਵਾ ਇਵੇਂ ਰਹੀ ਸਾਡੀਆਂ ਕਬਰਾਂ ਉਤੇ ਤਾਂ ਕੀ ਸਾਡੇ ਘਰਾਂ
ਦੇ ਚਿਰਾਗ ਵੀ ਬੁਝੇ ਰਹਿਣਗੇ। |