WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਐ ਪੰਜਾਬ ਕਰਾਂ ਕੀ ਸਿਫ਼ਤ ਤਿਰੀ?
- ਦਲਬੀਰ ਸਿੰਘ

ਦਲਬੀਰ ਸਿੰਘ

ਪੰਜਾਬ ਦੀ ਧਰਤੀ ਦੀ ਜਿੰਨੀ ਸਿਫ਼ਤ ਕੀਤੀ ਜਾਵੇ ਓਨੀ ਹੀ ਥੋੜੀ ਹੈਇਸ ਕਰਕੇ ਨਹੀਂ ਕਿ ਇਹ ਮੇਰੀ ਜਾਂ ਤੁਹਾਡੀ ਧਰਤੀ ਹੈਸਗੋਂ ਸਿਰਫ ਇਸ ਕਰਕੇ ਹੀ ਕਿ ਇਹ ਮੇਰੀ ਤੇ ਤੁਹਾਡੀ ਧਰਤੀ ਹੈਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਕੁਦਰਤ ਨੇ ਸਾਨੂੰ ਇਸ ਧਰਤੀ ਉਤੇ ਜਨਮ ਦੇਣ ਦਾ ਫੈਸਲਾ ਕੀਤਾ ਵਰਨਾ ਕਿਸੇ ਟੁੰਡਰਾ ਜਾਂ ਸਾਈਬੇਰੀਆ ਦੀ ਧਰਤੀ ਉਤੇ ਵੀ ਸੁੱਟ ਸਕਦੀ ਸੀ

ਪਰ ਇਹ ਕਹਿਣਾ ਗ਼ਲਤ ਹੈ ਕਿ ਟੁੰਡਰਾ ਜਾਂ ਸਾਈਬੇਰੀਆ ਜਾਂ ਕੋਈ ਵੀ ਹੋਰ ਧਰਤੀ ਉਥੇ ਪੈਦਾ ਹੋਏ ਲੋਕਾਂ ਲਈ ਦੁਪਰਿਆਰੀ ਹੈਕੋਈ ਬੰਦਾ ਜਿਸ ਵੀ ਧਰਤੀ ਉਤੇ ਪੈਦਾ ਹੋਵੇ ਉਹੀ ਉਸ ਦੀ ਸਭ ਤੋਂ ਪਿਆਰੀ ਥਾਂ ਹੁੰਦੀ ਹੈਜੰਗਲਾਂ ਵਿਚ ਪੈਦਾ ਹੋਣ ਵਾਲਿਆਂ ਲਈ ਜਾਂਗਲੀ ਜੀਵਨ ਹੀ ਸਭ ਤੋਂ ਉੱਤਮ ਹੁੰਦਾ ਾਹੈਉਨਾਂ ਨੂੰ ਹੋਰ ਕੋਈ ਵੀ ਜੀਵਨ ਚੰਗਾ ਨਹੀਂ ਲਗ ਸਕਦਾਪਹਾੜਾਂ ਵਿਚ ਪੈਦਾ ਹੋਣ ਵਾਲਿਆਂ ਲਈ ਪਹਾੜ ਹੀ ਸਭ ਤੋਂ ਵਧੀਆ ਥਾਂ ਹਨ ਕਿਉਂਕਿ ਉਹ ਇਥੇ ਹੀ ਪੈਦਾ ਹੋਏ ਅਤੇ ਇਥੇ ਹੀ ਪਰਵਾਨ ਚੜ੍ਹੇਸਮੁੰਦਰ ਕਿਨਾਰੇ ਜੰਮਣ ਵਾਲਿਆਂ ਲਈ ਸਮੁੰਦਰ ਹੀ ਜੀਵਨ ਹੁੰਦਾ ਹੈ ਅਤੇ ਉਹ ਸਮੁੰਦਰ ਤੋਂ ਦੂਰ ਨਹੀਂ ਜਾ ਸਕਦੇ

ਜੇ ਕਿਤੇ ਸਮੁੰਦਰ ਵਾਲਿਆਂ ਨੂੰ ਸਮੁੰਦਰ ਤੋਂ ਦੂਰ ਜਾਣਾ ਪੈ ਜਾਵੇ ਤਾਂ ਦੋ ਦਿਨਾਂ ਵਿਚ ਹੀ ਉਦਾਸ ਹੋ ਜਾਂਦੇ ਹਨਸੁਨਾਮੀ ਵਰਗੇ ਸਮੁੰਦਰੀ ਤੁਫਾਨ ਤਾਂ ਕਦੀ ਕਦੀ ਹੀ ਆਉਂਦੇ ਹਨਸਮੁੰਦਰ ਵਿਚ ਤਾਂ ਆਮ ਹੀ ਕਈ ਭਾਰੀ ਤੁਫਾਨ ਆਉਂਦੇ ਰਹਿੰਦੇ ਹਨਜੇ ਉਹ ਤੁਫਾਨਾਂ ਤੋਂ ਡਰ ਜਾਣ ਤਾਂ ਕਦੀ ਵੀ ਸਮੁੰਦਰ ਦਾ ਸਾਹਮਣਾ ਨਾ ਕਰ ਸਕਣਇਸੇ ਲਈ ਤਾਂ ਸੁਨਾਮੀ ਤੋਂ ਕੁਝ ਹਫਤਿਆਂ ਬਾਦ ਹੀ ਮਛੇਰੇ ਆਪੋ ਆਪਣੇ ਕਿੱਤੇ ਲਈ ਸਮੁੰਦਰ ਵਿਚ ਠਿੱਲ੍ਹ ਪਏ ਸਨਭਾਵੇਂ ਉਨਾਂ ਦੀਆਂ ਕਿਸ਼ਤੀਆਂ ਬਹੁਤੀਆਂ ਮਜ਼ਬੂਤ ਨਹੀਂ ਸਨ ਫਿਰ ਵੀ ਉਨਾਂ ਨੂੰ ਪਤਾ ਹੀ ਸੀ ਕਿ ਸਮੁੰਦਰ ਤੋਂ ਬਿਨਾਂ ਉਨਾਂ ਦਾ ਗੁਜ਼ਾਰਾ ਨਹੀਂ

ਜੇ ਲੋਕ ਸਮੁੰਦਰ ਤੋਂ ਹੀ ਡਰ ਜਾਣ ਤਾਂ ਫਿਰ ਕਿਸੇ ਹੈਮਿੰਗਵੇ ਦਾ ਕੋਈ ਬੁੱਢਾ ਕਦੀ ਵੀ ਉਸ ਨਾਲ ਆਹਢਾ ਨਾ ਲਵੇਹੀਮਿੰਗਵੇ ਵਾਲਾ ਬੁੱਢਾ ਤਾਂ ਅਮਰ ਹੋ ਗਿਆ ਕਿਉਂਕਿ ਉਸ ਨੂੰ ਇਕ ਲਿਖਾਰੀ ਮਿਲ ਗਿਆ ਸੀ ਪਰ ਅਜਿਹੇ ਲੱਕਾਂ ਕਰੋੜਾਂ ਹੋਰ ਬੁਢਿਆਂ ਦੀ ਕਹਾਣੀ ਅਮਰ ਹੋਣੀ ਤਾਂ ਇਕ ਪਾਸੇ ਨਸ਼ਰ ਵੀ ਨਹੀਂ ਹੋਈ ਕਿਉਂਕਿ ਉਨਾਂ ਨੂੰ ਕਈ ਵੀ ਚੰਗਾ ਲਿਖਾਰੀ ਨਹੀਂ ਸੀ ਮਿਲ ਸਕਿਆਚੰਗਾ ਲਿਖਾਰੀ ਤਾਂ ਇਕ ਪਾਸੇ ਉਨਾਂ ਨੂੰ ਆਮ ਜਿਹਾ ਲਿਖਾਰੀ ਵੀ ਨਹੀਂ ਮਿਲ ਸਕਿਆਕਿੰਨੀ ਦਿਲਚਸਪ ਗੱਲ ਹੈ ਕਿ ਜਿਸ ਬੁੱਢੇ ਨੂੰ ਕੋਈ ਲਿਖਾਰੀ ਮਿਲ ਜਾਵੇ ਉਹ ਤਾਂ ਅਮਰ ਹੋ ਜਾਂਦਾ ਹੈ ਪਰ ਜਿਸ ਨੂੰ ਕੋਈ ਲਿਖਾਰੀ ਨਾ ਮਿਲੇ ਉਸ ਦੀ ਕਹਾਣੀ ਕਿਸੇ ਨੂੰ ਪਤਾ ਨਹੀਂ ਲਗਦੀਕਈ ਵਾਰੀ ਤਾਂ ਉਸ ਦੇ ਘਰ ਦੇ ਨਜ਼ਦੀਕੀਆਂ ਨੂੰ ਵੀ ਨਹੀਂ ਕਿਉਂਕਿ ਹਰੇਕ ਬੁੱਢੇ ਕੋਲ ਕਹਾਣੀ ਦੱਸਣ ਦੀ ਕਲਾ ਵੀ ਨਹੀਂ ਹੁੰਦੀ

ਕਈ ਵਾਰੀ ਇਹ ਸੋਚ ਆਉਂਦੀ ਹੈ ਕਿ ਹਰੇਕ ਬੁੱਢੇ ਲਈ ਇਕ ਲ਼ਿਖਾਰੀ ਕਿਉਂ ਨਹੀਂ ਮਿਲ ਸਕਦਾ? ਪਰ ਇਹ ਸੋਚ ਬਹੁਤ ਹੀ ਬਚਗਾਨਾ ਹੈਜ਼ਿੰਦਗੀ ਦੀ ਇਹੀ ਤਰਾਸਦੀ ਹੈ ਕਿ ਇਥੇ ਹਰੇਕ ਜ਼ਿੰਦਗੀ ਦੀ ਕਹਾਣੀ ਕਾਗਜ਼ਾਂ ਵਿਚ ਨਹੀਂ ਆਉਂਦੀਵੈਸੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਸੰਸਾਰ ਵਿਚ ਸ਼ਾਇਦ ਹੀ ਕਈ ਸ਼ਖਸ ਐਸਾ ਹੋਵੇ ਜਿਸ ਦੀ ਜ਼ਿੰਦਗੀ ਉਤੇ ਕਹਾਣੀ ਨਾ ਲਿਖੀ ਜਾ ਸਕਦੀ ਹੋਵੇਹਰੇਕ ਨੂੰ ਹੀ ਇਹੀ ਲਗਦਾ ਹੈ ਕਿ ਉਸ ਦੀ ਕਹਾਣੀ ਕਿਤਾਬਾਂ ਵਿਚ ਛਪੀਆਂ ਕਹਾਣੀਆਂ ਤੋਂ ਜੇ ਚੰਗੀ ਨਹੀਂ ਤਾਂ ਮਾੜੀ ਵੀ ਨਹੀਂ ਜੇ ਹਰ ਕਹਾਣੀ ਹੀ ਲਿਖੀ ਜਾ ਸਕਦੀ ਹੋਵੇ ਜਾਂ ਲਿਖਣੀ ਸੰਭਵ ਹੋਵੇ ਤਾਂ ਇਕੋ ਜਿਹੀਆਂ ਹੀ ਏਨੀਆਂ ਕਹਾਣੀਆਂ ਹੋ ਜਾਣ ਕਿ ਉਨਾਂ ਵਿਚ ਫਰਕ ਕਰਨਾ ਮੁਸ਼ਕਲ ਹੋ ਜਾਵੇ

ਸਵਾਲ ਇਹ ਨਹੀਂ ਕਿ ਹਰੇਕ ਸ਼ਖ਼ਸ ਲਈ ਹੀ ਇਕ ਲਿਖਾਰੀ ਚਾਹੀਦਾ ਹੈਸਵਾਲ ਇਹ ਹੈ ਕਿ ਹਰੇਕ ਕਹਾਣੀ ਲਈ ਇਕ ਵਧੀਆ ਲਿਖਾਰੀ ਚਾਹੀਦਾ ਹੈਸਾਂਤਿਆਗੋ ਨਾਂ ਦੇ ਬੁੱਢੇ ਲਈ ਤਾਂ ਹੈਮਿੰਗਵੇ ਵਰਗਾ ਲਿਖਾਰੀ ਮਿਲ ਗਿਆ ਸੀਪਰ ਬਾਕੀ ਦੇ ਬੁੱਢਿਆਂ ਲਈ ਉਸ ਵਰਗਾ ਲਿਖਾਰੀ ਕਿਥੋਂ ਲੱਭਿਆ ਜਾਵੇ? ਇਸ ਸੰਸਾਰ ਵਿਚ ਜਿੰਨੇ ਬੁੱਢੇ ਸਮੁੰਦਰ ਨਾਲ ਜੂਝਦੇ ਹਨ ਓਨੇ ਹੈਮਿੰਗਵੇ ਨਹੀਂ ਮਿਲਦੇਇਸ ਲਈ ਬਹੁਤ ਸਾਰੇ ਬੁੱਢੇ ਆਪਣੀਆਂ ਕਹਾਣੀਆਂ ਸਿਰਫ ਆਪਣੇ ਬੱਚਿਆਂ ਨੂੰ ਹੀ ਸੁਨਾਉਣ ਜੋਗੇ ਰਹਿ ਜਾਂਦੇ ਹਨਸਮਾਂ ਪਾ ਕੇ ਉਨਾਂ ਦੀਆਂ ਕਹਾਣੀਆਂ ਵੀ ਉਨਾਂ ਵਾਂਗ ਹੀ ਮਰ ਮੁੱਕ ਜਾਂਦੀਆਂ ਹਨ

ਇਹੀ ਹਾਲ ਪੰਜਾਬ ਅਤੇ ਪੰਜਾਬੀਆਂ ਦਾ ਵੀ ਹੈ ਇਥੋਂ ਦੀ ਤਰਾਸਦੀ ਇਹ ਹੈ ਕਿ ਕਰੀਬ ਛੇ ਦਹਾਕੇ ਪਹਿਲਾਂ ਸਿਆਸਤ ਨੇ ਜੋ ਕਹਿਰ ਇਥੇ ਵਰਤਾਇਆ ਉਸ ਦੀ ਸਾਰੀ ਦੀ ਸਾਰੀ ਕਹਾਣੀ ਅੱਜ ਤਕ ਵੀ ਨਹੀਂ ਲਿਖੀ ਗਈਸੰਤਾਲੀ ਦਾ ਕਹਿਰ ਸੁਨਾਮੀ ਤੋਂ ਕਿਤੇ ਵੱਡਾ ਸੀ ਕਿਉਂਕਿ ਇਸ ਲਈ ਕੋਈ ਸਮੁੰਦਰ ਜ਼ਿੰਮੇਵਾਰ ਨਹੀਂ ਸੀਇਸ ਲਈ ਜ਼ਿੰਮੇਵਾਰ ਖੁਦ ਬੰਦਾ ਸੀ ਕੋਈ ਬਾਹਰਲਾ ਬੰਦਾ ਨਹੀਂ ਸਗੋਂ ਖੁਦ ਘਰ ਦਾ ਬੰਦਾ। 

ਸਭ ਤੋਂਪਹਿਲਾਂ ਇਸ ਲਈ ਉਹ ਅੰਗਰੇਜ਼ ਹਕੂਮਤ ਜ਼ਿੰਮੇਵਾਰ ਸੀ ਜਿਹੜੀ ਭਾਰਤ ਵਿਚੋਂ ਨਿਕਲਣ ਸਮੇਂ ਇਥੇ ਸਿਹ ਦਾ ਤੱਕਲਾ ਗੱਡਣਾ ਚਾਹੁੰਦੀ ਸੀ ਇਸ ਲਈ ਉਹ ਕਾਂਗਰਸੀ ਵੀ ਜ਼ਿੰਮੇਵਾਰ ਸਨ ਜਿਹੜੇ ਹਕੂਮਤ ਉਤੇ ਬੈਠਣ ਲਈ ਏਨੇ ਕਾਹਲੇ ਸਨ ਕਿ ਪਹਿਲਾਂ ਤਾਂ ਦੇਸ਼ ਦੀ ਵੰਡ ਲਈ ਹੀ ਰਾਜ਼ੀ ਹੋ ਗਏ ਅਤੇ ਫੇਰ ਹਕੂਮਤ ਉਤੇ ਕਬਜ਼ੇ ਦੀ ਕਾਹਲੀ ਵਿਚ ਇਹ ਤੈਅ ਤਕ ਕਰਨਾ ਵੀ ਭੁੱਲ ਗਏ ਕਿ ਦੇਸ਼ ਦੀ ਸਰਹੱਦ ਕਿਥੋਂ ਸ਼ੁਰੂ ਹੋਣੀ ਹੈ ਅਤੇ ਕਿਥੇ ਖਤਮਇਸ ਲਈ ਉਹ ਮੁਸਲਮ ਲੀਗੀ ਜ਼ਿੰਮੇਵਾਰ ਸਨ ਜਿਹੜੇ ਇਹ ਕੂੜ ਪਰਚਾਰ ਕਰਨ ਵਿਚ ਸਫਲ ਹੋ ਗਏ ਕਿ ਕੌਮਾਂ ਦੀ ਬਣਤਰ ਧਰਨ ਉਤੇ ਆਧਾਰਤ ਹੁੰਦੀ ਹੈ ਨਾ ਕਿ ਸਭਿਆਚਾਰ ਉਤੇ

ਇਸ ਲਈ ਕੁਝ ਹੱਦ ਤਕ ਪੰਜਾਬੀ ਵੀ ਜ਼ਿੰਮੇਵਾਰ ਸਨ ਜਿਹੜੇ ਸਦਾ ਵਾਂਗ ਹੀ ਭੋਲੇ ਭਾਅ ਵਿਚ ਮਾਰੇ ਹੀ ਨਹੀਂ ਗਏ ਸਗੋਂ ਧਰਮ ਦੇ ਆਧਾਰ ਉਤੇ ਵੰਡੀਆਂ ਪਾਉਣ ਵਾਲਿਆਂ ਹੱਥੀਂ ਗੁੰਮਰਾਹ ਵੀ ਹੋ ਗਏਜਿਹੜੀਆਂ ਤਲਵਾਰਾਂ ਅਤੇ ਬਰਛੇ ਉਹ ਕਦੀ ਉੱਤਰ ਪੱਛਮ ਵਲੋਂ ਆਉਣ ਵਾਲੇ ਧਾੜਵੀਆਂ ਦਾ ਮੂੰਹ ਮੋੜਣ ਲਈ ਵਰਤਿਆ ਕਰਦੇ ਸਨ ਉਨਾਂ ਦੀ ਵਰਤੋਂ ਆਪਣਿਆਂ ਦੇ ਹੀ ਖ਼ਿਲਾਫ਼ ਕਰਨੀ ਸ਼ੁਰੂ ਕਰ ਦਿਤੀਐਸੀ ਵਰਤੋਂ ਕੀਤੀ ਕਿ ਆਪਣਿਆਂ ਦੀਆਂ ਹੀ ਲੋਥਾਂ ਵਿਛਾ ਦਿਤੀਆਂਇਸ ਗੱਲ ਨੂੰ ਤਾਂ ਉਹ ਭੋਲੇ ਭੁੱਲ ਹੀ ਗਏ ਕਿ ਛਵ੍ਹੀਆਂ ਦੇ ਵਾਰ ਤਾਂ ਉਹ ਆਪਣੇ ਹੀ ਜਿਸਮ ਉਤੇ ਕਰੀ ਜਾ ਰਹੇ ਹਨਉਹ ਤਾਂ ਆਪਣੀਆਂ ਹੀ ਧੀਆਂ ਭੈਣਾਂ ਨਾਲ ਜਨਾਹ ਕਰ ਦੇ ਰਹੇ ਅਤੇ ਸ਼ਾਤਰ ਲੋਕ ਹੱਸਦੇ ਰਹੇ

ਇਸ ਦੌਰ ਦੀਆਂ ਕਹਾਣੀਆਂ ਬਹੁਤ ਸਾਰੇ ਲੇਖਕਾਂ ਨੇ ਲਿਖੀਆਂ ਹਨਪਰ ਮੈਨੂੰ ਇਹ ਕਹਿਣ ਵਿਚ ਕੋਈ ਵੀ ਝਿਜਕ ਨਹੀਂ ਕਿ ਹਣ ਤਕ ਵੀ ਕੋਈ ਐਸੀ ਲਿਖਤ ਨਹੀਂ ਲਿਖੀ ਗਈ ਜਿਸ ਨੂੰ ਇਸ ਤਰਾਸਦੀ ਦੇ ਹਾਣ ਦੀ ਕਿਹਾ ਜਾ ਸਕੇਜਾ ਤਾਂ ਸਾਡੇ ਕੋਲ ਐਸਾ ਕੋਈ ਲਿਖਾਰੀ ਹੀ ਨਹੀਂ ਜੋ ਇਸ ਤਰਾਸਦੀ ਦੀ ਪੂਰੀ ਥਾਹ ਪਾਉਣ ਦੇ ਸਮਰੱਥ ਹੋਵੇ ਅਤੇ ਜਾਂ ਫਿਰ ਪੰਜਾਬੀਆਂ ਕੋਲ ਸਭ ਕੁਝ ਭੁਲਾਉਣ ਦਾ ਮੀਰੀ ਗੁਣ ਹੈ ਜਿਸ ਕਾਰਨ ਉਹ ਇਸ ਤਰਾਸਦੀ ਨੂੰ ਵੀ ਹਊ ਪਰੇ ਕਰਨ ਦੇ ਰਾਹ ਤੁਰੇ ਹੋਏ ਹਨਪਰ ਇਸ ਗੱਲ ਤੋਂ ਤਾਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਮੰਟੋ ਵਰਗੇ ਉਂਗਲਾਂ ਉਤੇ ਗਿਣੇ ਜਾਣ ਵਾਲੇ ਲਿਖਾਰੀਆਂ ਤੋਂ ਬਿਨਾਂ ਸਾਡੇ ਕੋਲ ਸੰਤਾਲੀੇ ਦੀਆਂ ਕਹਾਣੀਆਂ ਲਿਖਣ ਵਾਲਾ ਕੋਈ ਵੀ ਵੱਡਾ ਲਿਖਾਰੀ ਨਹੀਂ

ਪਹਿਲਾਂ ਸੰਤਾਲੀ ਵਿਚ ਪੰਜਾਬੀਆਂ ਨੇ ਹਿੰਦੂ ਅਤੇ ਮੁਸਲਮਾਨਾਂ ਦੇ ਵਖਰੇਵੇਂ ਦੇ ਬਾਹਨੇ ਆਪਣਾ ਹੀ ਲਹੂ ਡੋਲਿਆ ਅਤੇ ਫੇਰ ਪਿਛਲੀ ਸਦੀ ਦੇ ਅੱਠਵੇਂ ਦਹਾਕੇ ਦੌਰਾਨ ਹਿੰਦੂਆਂ ਤੇ ਸਿੱਖਾਂ ਵਿਚਾਲੇ ਫਰਕ ਕਹਿ ਕੇ ਲਹੂ ਦੀ ਹੋਲ਼ੀ ਖੇਡੀ ਇਸ ਲਈ ਦੋਸ਼ੀ ਉਹ ਲੋਕ ਵੀ ਸਨ ਜਿਹੜੇ ਵੱੰਡੀਆਂ ਪਾ ਕੇ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੇ ਸਨ ਪਰ ਘੱਟ ਜ਼ਿੰਮੇਵਾਰ ਉਹ ਆਮ ਪੰਜਾਬੀ ਵੀ ਨਹੀਂ ਸਨ ਜਿਹੜੇ ਉਨਾਂ ਦੀਆਂ ਸ਼ਰਾਰਤਾਂ ਨੂੰ ਸਮਝ ਨਹੀਂ ਸਨ ਸਕੇਹੁਣ ਵੀ ਸਮਝ ਜਾਣ ਤਾਂ ਪਿਛਲੀਆਂ ਸਾਰੀਆਂ ਕੀਤੀਆਂ ਉਤੇ ਪੋਚਾ ਫੇਰਨ ਵਾਲੀ ਗੱਲ ਹੋ ਸਕਦੀ ਹੈ। 

ਇਤਹਾਸ ਵਿਚ ਗ਼ਲਤੀਆਂ ਵੀ ਹੁੰਦੀਆਂ ਹਨ ਅਤੇ ਇਨਾਂ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਵੀਇਹ ਕੁਝ ਸਿਰਫ ਪੰਜਾਬ ਵਿਚ ਹੀ ਨਹੀਂ ਹੁੰਦਾ, ਸਭ ਥਾਂਈਂ ਹੁੰਦਾ ਹੈਇਸ ਲਈ ਗ਼ਲਤੀ ਨੂੰ ਕਦੀ ਵੀ ਸੁਧਾਰਿਆ ਜਾ ਸਕਦਾ ਹੈਸਿਆਣੇ ਕਹਿੰਦੇ ਹਨ ਕਿ ਜਿਹੜਾ ਰਾਤ ਨੂੰ ਘਰ ਵਾਪਸ ਆ ਜਾਵੇ ਉਸ ਨੂੰ ਭੁੱਲਾ ਨਹੀਂ  ਕਹਿੰਦੇਭੁੱਲਾ ਤਾਂ ਉਹ ਹੁੰਦਾ ਹੈ ਜਿਹੜਾ ਘਰ ਦੇ ਬਾਹਰ ਆ ਕੇ ਤਾਂ ਬੈਠ ਜਾਵੇ ਪਰ ਇਸ ਗੱਲ ਨੂੰ ਮੰਨਣ ਤੋਂ ਹੀ ਨਾਂਹ ਕਰ ਦੇਵੇ ਕਿ ਇਹ ਉਸ ਦਾ ਘਰ ਹੈ

ਹੁਣ ਪੰਜਾਬੀਆਂ ਦੇ ਨਾਲੋ ਨਾਲ ਦੋ ਘਰ ਹੋ ਗਏ ਹਨ ਦੋਹਾਂ ਘਰਾਂ ਵਿਚਾਲੇ ਛੇ ਦਹਾਕੇ ਪਹਿਲਾਂ ਕੰਧ ਕੱਢ ਦਿਤੀ ਗਈ ਸੀਹੁਣ ਇਸ ਵਿਚ ਕਈ ਥਾਂਈਂ ਮੋਰੀਆਂ ਹੋਣ ਲੱਗੀਆਂ ਹਨਇਸ ਉਪਰੋਂ ਇੱਠਟ ਦੇ ਕਈ ਰਦੇ ਖੁਰ ਗਏ ਹਨ ਜਾਂ ਸਮੇਂ ਨੇ ਡੇਗ ਦਿਤੇ ਹਨਦੋਹਾਂ ਘਰਾਂ ਵਿਚਲੀ ਕੰਧ ਦੇ ਆਰ ਪਾਰ ਬੈਠੇ ਪੰਜਾਬੀ ਕੰਧ ਦੇ ਉਤੋਂ ਦੀ ਇਕ ਦੂਜੇ ਨਾਲ ਗੱਲਾਂ ਵੀ ਕਰਨ ਲੱਗੇ ਹਨਇਕ ਦੂਜੇ ਦਾ ਦੁੱਖ ਵੀ ਸੁਣਦੇ ਹਨ ਆਪਣਾ ਦੁੱਖ ਵੀ ਦੱਸਦੇ ਹਨਪਰ ਅਜੇ ਤਕ ਕੰਧ ਉਤੋਂ ਦੀ ਦਾਲ ਦੀ ਕੌਲੀ ਫੜਣ ਫੜਾਉਣ ਵਾਲੀ ਗੱਲ ਮੁੜ ਸ਼ੁਰੂ ਨਹੀਂ ਹੋਈ

ਮੈਂ ਕਈ ਸਾਲਾਂ ਤੋਂ ਹੀ ਆਸਵੰਦਾ ਹਾਂ ਕਿ ਇਕ ਦਿਨ ਇਹ ਕੰਧ ਢਹਿ ਜਾਣੀ ਹੈਉਸ ਦਿਨ ਤੋਂ ਹੀ ਸਿ ਦਿਨ ਦੋ ਫਿਲਾਸਫੀਆਂ ਦੇ ਆਧਾਰ ਉਤੇ ਵੰਡਿਆ ਗਿਆ ਜਰਮਨੀ ਇਕ ਹੋ ਗਿਆ ਸੀਪੰਜਾਬ ਵੀ ਤਾਂ ਇਸੇ ਤਰਾਂ ਦੀ ਫਿਲਾਸਫੀ ਦੇ ਆਧਾਰ ਉਤੇ ਹੀ ਵੰਡਿਆ ਗਿਆ ਸੀ ਕਿ ਹਿੰਦੂ ਅਤੇ ਮੁਸਲਮਾਨ ਵੱਖ ਵੱਖ ਕੌਮਾਂ ਹਨ ਪਰ ਪੰਜਾਬੀਆਂ ਨੂੰ ਦੇਰ ਨਾਲ ਹੀ ਸਹੀ, ਇਹ ਗੱਲ ਸਮਝ ਆਉਣ ਲੱਗ ਪਈ ਹੈ ਕਿ ਕੌਮ ਹਿੰਦੂ, ਮੁਸਲਮਾਨ ਜਾਂ ਸਿੱਖ ਉਤੇ ਆਧਾਰਤ ਨਹੀਂ ਹੁੰਦੀ ਇਹ ਤਾਂ ਧਰਮ ਹਨਕੌਮ ਤਾਂ ਰਹਿਤਲ ਜਾਂ ਸਭਿਆਚਾਰ ਉਤੇ ਆਧਾਰਤ ਹੁੰਦੀ ਹੈਸਾਡਾ ਸਾਭਿਆਚਾਰ ਪੰਜਾਬੀ ਸਭਿਆਚਾਰ ਹੈ ਜੇ ਕੋਈ ਦੇਸ਼ ਨਵਾਂ ਬਣਨਾ ਹੀ ਹੈ ਤਾਂ ਉਹ ਦੇਸ਼ ਪੰਜਾਬ ਹੀ ਹੋ ਸਕਦਾ ਹੈਕੋਈ ਹਿੰਦੂ ਰਾਸ਼ਟਰ, ਇਸਲਾਮ ਦੇਸ਼ ਜਾਂ ਖਾਲਸਾ ਰਾਜ ਨਹੀਂ

ਭਵਿੱਖ ਦੇ ਕਿਸੇ ਸ਼ੀਸ਼ੇ ਵਿਚ ਮੈਂ ਦੇਖ ਸਕਦਾ ਹਾਂ ਕਿ ਮੇਰਾ ਪੰਜਾਬ ਫਿਰ ਉਸੇ ਤਰਾਂ ਹੀ ਦਿੱਲੀ ਤਕ ਅਤੇ ਕਾਬਲ ਕੰਧਾਰ ਤਕ ਫੈੀਲਆ ਹੋਇਆ ਹੈ ਜਿਸ ਤਰਾਂ ਕਿਸੇ ਵੇਲੇ ਹੋਇਆ ਕਰਦਾ ਸੀ; ਅਤੇ ਕੋਈ ਸ਼ਾਇਰ ਗਾ ਰਿਹਾ ਹੈ ਕਿ ਐ ਪੰਜਾਬ ਤੇਰੀ ਸਿਫਤ ਕਿਸ ਤਰਾਂ ਕਰਾਂ? ਮੇਰੇ ਕੋਲ ਤਾਂ ਇਸ ਲਈ ਸ਼ਬਦ ਹੀ ਨਹੀਂ

ਮੈਨੂੰ ਇਹ ਸ਼ਾਇਰ ਸਭ ਤੋਂ ਵੱਡਾ ਲਿਖਾਰੀ ਪਰਤੀਤ ਹੁੰਦਾ ਹੈਆਪਣੀ ਮਾਂ ਦੀ ਵੀ ਭਲਾ ਕੋਈ ਤਾਰੀਫ ਕਰ ਸਕਿਆ ਹੈ?

 

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com