WWW 5abi.com  ਸ਼ਬਦ ਭਾਲ

ਤੁਹਾਡੇ ਵਿਚਾਰਾਂ ਦਾ ਸੁਆਗਤ ਹੈ... ਸਾਨੂੰ ਲਿਖੋ

ਪਾਠਕਾਂ ਦੇ ਵਿਚਾਰਾਂ ਨਾਲ 5abi.com ਅਦਾਰੇ ਦਾ
ਸਹਿਮਤ ਹੋਣਾ ਕੋਈ ਜ਼ਰੂਰੀ ਨਹੀ।

5_cccccc1.gif (41 bytes)

5ਆਬੀ.ਕਾਮ ਦੇ ਪਾਠਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ
ਸਿਰਫ ਪੰਜਾਬੀ
(ਗੁਰਮੁੱਖੀ ਲਿੱਪੀ) ਵਿੱਚ ਲਿਖੇ ਖਤ ਹੀ ਛਾਪੇ ਜਾਣਗੇ

5_cccccc1.gif (41 bytes)

ਖਾਸ ਸੂਚਨਾ: 5ਆਬੀ.ਕਾਮ ਦੇ ਪਾਠਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਤਕਨੀਕੀ ਅੜਚਨਾਂ ਕਰਕੇ ਅਗਲੇ ਕੁਝ ਹਫਤਿਆਂ ਵਿਚ 5ਆਬੀ.ਕਾਮ ਦੀ ਸੇਵਾ ਵਿਚ ਰੁਕਾਵਟ ਪੈਣ ਦੀ ਸੰਭਾਵਨਾ ਹੈ। ਇਸ ਲਈ 5ਆਬੀ ਅਦਾਰਾ ਤਹਿ ਦਿਲੋਂ ਖਿਮਾ ਦਾ ਜਾਚਕ ਹੈ!

5_cccccc1.gif (41 bytes)

ਬਲਦੇਵ ਸਿੰਘ ਬਾਜਵਾ , ਜਰਮਨੀ

100405

ਪਹਿਲਾਂ ਵਾਰਤਾਲਾਪ ਥੋੜੀ ਬੰਦ ਹੋ ਗਈ ਸੀ
ਪਰ ਸ੍ਰ: ਰਾਜ ਭੁਪਿੰਦਰ ਸਿੰਘ ਜੀ ਨੇ ਪੁਲੀਤਾ ਲਾ ਕੇ ਇਸ ਨੂੰ ਫਿਰ ਛੇੜ ਲਿਆ ਹੈਰਾਜ ਜੀ ਦਾ ਦੁਖਾਂਤ ਇਹ ਹੈ ਕਿ ਇਹ ਅਗਲੇ ਦੀ ਲਿਖੀ ਗੱਲ ਦਾ ਉਤਰ ਦਿੰਦੇ ਨਹੀਂ, ਆਪਣੀਆਂ ਹੀ ਮਾਰਨ ਲੱਗ ਜਾਂਦੇ ਹਨਵੀਰ ਰੁਪਿੰਦਰ ਢਿੱਲੋਂ ਨੇ ਵੀ ਇਹ ਹੀ ਕਿਹਾ ਹੈ 

ਮੇਰੀ ਨਜ਼ਰ ਵਿਚ ਰਾਜ ਭੁਪਿੰਦਰ ਸਿੰਘ ਫ਼ੋਕੀ-ਪ੍ਰਸਿੱਧੀ ਦੇ ਭੁੱਖੇ ਹਨ, "ਚੀਪ-ਪਬਲੀਸਿਟੀ" ਦੇ ਇੱਛੁਕ! ਪਹਿਲਾਂ ਇਹ ਆਸਟਰੀਆ ਦੇ ਜਾਣੇ-ਪਹਿਚਾਣੇ ਲੇਖਕ ਸਿ਼ਵਚਰਨ ਜੱਗੀ ਕੁੱਸਾ ਦੇ ਮਗਰ ਵੀ ਪਏ ਰਹੇ ਹਨਸਿਰਫ਼ ਇਸ ਕਰਕੇ ਕਿ ਕਿਵੇਂ ਨਾ ਕਿਵੇਂ ਮੇਰਾ ਨਾਂ ਵੈੱਬ-ਸਾਈਟ ਉਪਰ ਆਵੇ!!! ਮੇਰੀ ਜਾਚੇ ਇਹਨਾਂ ਨੂੰ ਕਿਸੇ ਦਾ ਕੋਈ ਦੁੱਖ ਨਹੀਂ, ਨਾ ਹੀ ਇਹ ਆਪਣੀ ਹੁਣ ਤੱਕ ਸਿੱਖੀ ਬਾਰੇ ਕੋਈ "ਪ੍ਰਾਪਤੀ" ਦਰਸਾਉਂਦੇ ਹਨਬੱਸ ਫ਼ੋਕੇ ਨਾਅਰੇ, ਫ਼ੋਕੀਆਂ ਟਾਹਰਾਂ, ਦਮਗੱਜੇ ਅਤੇ ਚੋਭਾਂ ਲਾਉਣ ਦੇ ਹੀ ਸ਼ੌਕੀਨ ਹਨ! ਸਿੰਗੜੀ ਛੇੜ ਕੇ ਕੱਛਾਂ ਵਜਾਉਣ ਵਾਲੇ!! ਸ੍ਰ: ਰਾਜ ਭੁਪਿੰਦਰ ਜੀ ਜੇ ਦੁਨੀਆਂ ਵਿਚ ਨਾਂਮ ਬਣਾਉਣਾ ਹੋਵੇ ਤਾਂ ਕੁਝ ਨਾ ਕੁਝ ਕਰ ਕੇ ਦਿਖਾਉਣਾ ਪੈਂਦਾ ਹੈ 

ਰਾਜ ਭੁਪਿੰਦਰ ਜੀ! ਤੁਹਾਨੂੰ ਇਕ ਭਈਆਂ ਵਾਲੀ ਖ਼ਬਰ ਨੇ ਤਾਂ ਪ੍ਰਭਾਵਿਤ ਕੀਤਾ, ਪਰ ਅਖਬਾਰਾਂ ਵਿਚ ਹੋਰ ਵੀ ਬਹੁਤ ਖਬਰਾਂ ਛਪਦੀਆਂ ਹਨ, ਉਹਨਾਂ ਉਪਰ ਤੁਸੀਂ ਕਿਉਂ ਨਹੀਂ ਨੋਟਿਸ ਲੈਂਦੇ? ਵਿਦੇਸ਼ਾਂ ਵਿਚ ਤਾਂ ਸਿੱਖ ਦਸਤਾਰ ਦੇ ਮਸਲੇ ਨੂੰ ਵੀ ਜੰਗੀ-ਪੱਧਰ 'ਤੇ ਚੁੱਕੀ ਫਿਰਦੇ ਹਨ, ਕੱਲ੍ਹ ਹੀ ਇਕ ਵੀਰ ਨੇ ਨਾਰਵੇ ਤੋਂ ਖ਼ਤ ਲਿਖਿਆ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਸਿੱਖਾਂ ਨੂੰ ਦਸਤਾਰ ਸਜਾਉਣ ਦਾ ਅਧਿਕਾਰ ਨਹੀਂ, ਰਾਜ ਜੀ, ਤੁਸੀਂ ਪੰਜਾਬ ਵਿਚ ਕੀ ਗਤੀਵਿਧੀਆਂ ਦਿਖਾ ਰਹੇ ਹੋ? ਖ਼ਬਰਾਂ ਇਹ ਵੀ ਆ ਰਹੀਆਂ ਹਨ ਕਿ ਸ੍ਰ: ਬਾਦਲ ਨੇ ਧਰਮੀ-ਫ਼ੌਜੀਆਂ ਅਤੇ 1984 ਵਿਚ ਗ੍ਰਿਫ਼ਤਾਰ ਕੀਤੇ ਗਏ ਸਿੰਘਾਂ ਦੀ ਰਿਹਾਈ ਵਿਚ ਅੜਿੱਕਾ ਡਾਹਿਆ, ਤੁਸੀਂ ਜਨਾਬ ਜੀ ਕੁਝ ਕੀਤਾ? ਤਰਨਤਾਰਨ ਲਾਗੇ ਆਸ਼ੂਤੋਸ਼ ਦੇ ਸ਼ਰਧਾਲੂਆਂ ਨੇ ਸਮਾਗਮ ਕਰਨ ਦੀ ਜਿ਼ਦ ਕੀਤੀ, ਸਿੰਘਾਂ ਨਾਲ ਜੁੱਤੀਓ-ਜੁੱਤੀ ਹੋਏ, ਤੁਸੀਂ ਕਿਹੜਾ ਪ੍ਰਤੀਕਰਮ ਦਿਖਾਇਆ? ਕੀ ਤੁਸੀਂ ਇਹ ਖਬਰ ਅਖਬਾਰਾਂ ਵਿਚ ਨਹੀਂ ਪੜ੍ਹੀ? ਬਾਹਰਲੇ ਸਿੰਘਾਂ ਨੇ ਤਾਂ ਦਰਸ਼ਨ-ਦਾਸੀਆਂ ਵਰਗੇ ਅਖੌਤੀ ਸਾਧਾਂ ਦੀਆਂ ਪਾਖੰਡ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ, ਤੁਸੀਂ ਕਿਹੜੀ ਮੱਲ ਮਾਰੀ? 1984 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਬਾਹਰਲੇ ਸਿੱਖਾਂ ਨੇ ਕੀ-ਕੀ ਯੋਗਦਾਨ ਨਹੀਂ ਪਾਇਆ, ਤੁਸੀਂ ਰਾਜ ਜੀ ਦੱਸੋ ਕਦੇ ਇੱਕ ਚਿੱਠੀ ਕਿਸੇ ਮੰਤਰੀ ਜਾਂ ਸੰਸਥਾ ਨੂੰ ਲਿਖੀ? ਕੀ ਇਹ ਹੀ ਤੁਹਾਡੀ ਸਿੱਖੀ ਹੈ? ਜੇ ਤੁਸੀਂ ਸਿੱਖਾਂ ਦੀਆਂ ਮੁਸ਼ਕਿਲਾਂ ਪ੍ਰਤੀ ਅਵਾਜ਼ ਨਹੀਂ ਉਠਾ ਸਕਦੇ, ਤਾਂ ਕਿਹੜੇ ਸਿੱਖ ਹੋ ਤੁਸੀਂ? ਭਈਆਂ ਦੇ ਇੱਕ ਜੱਥੇ ਵੱਲੋਂ ਜੇ ਅੰਮ੍ਰਿਤ ਛਕਿਆ ਤਾਂ ਤੁਸੀਂ ਮਾੜੇ ਭਲਵਾਨ ਵਾਂਗ ਥਾਪੀਆਂ ਮਾਰਨ ਲੱਗ ਪਏ, ਜਿਹੜੇ ਸਿੱਖਾਂ ਨੇ ਅਮਰੀਕਾ, ਕੈਨੇਡਾ ਜਾਂ ਯੂਰਪ ਵਿਚ ਗੋਰੇ ਸਿੰਘ ਸਜਾਏ ਹਨ, ਉਹਨਾਂ ਬਾਰੇ ਚੁੱਪ ਕਿਉਂ ਧਾਰ ਲੈਂਦੇ ਹੋ? ਨਿਊਯਾਰਕ ਵਿਚ ਵੁੱਡਲੈਡਜ਼ ਦੇ ਹਾਈ ਸਕੂਲ ਵਿਚ ਇੱਕ ਸਿੱਖ ਬੱਚੇ ਅਮਨਦੀਪ ਸਿੰਘ ਨੂੰ ਤਾਂ ਬਾਹਰਲੇ ਸਿੱਖਾਂ ਨੇ ਕ੍ਰਿਪਾਨ ਪਾ ਕੇ ਸਕੂਲ ਜਾਣ ਦੀ ਵੀ ਇਜਾਜ਼ਤ ਲੈ ਦਿੱਤੀ, ਤੁਸੀਂ ਸਿੱਖਾਂ ਨੂੰ ਜੇਲ੍ਹ ਵਿਚ ਦਸਤਾਰ ਸਜਾਉਣ ਦਾ ਹੱਕ ਹੀ ਲੈ ਦਿਓ! ਜਾਂ ਕੋਈ ਮੈਮੋਰੰਡਮ ਹੀ ਗੌਰਮਿੰਟ ਨੂੰ ਦੇ ਦਿਓਤੁਸੀਂ ਤਾਂ ਬੱਸ ਇੱਕ ਸ਼ੋਸ਼ਾ ਛੱਡ ਦਿੰਦੇ ਹੋ, ਆਪਣੇ ਆਪ ਨੂੰ ਸਹੀ ਸਿੱਧ ਕਰਨ ਲਈ ਉਸ ਨੁਕਤੇ 'ਤੇ ਹੀ ਨਹੀਂ ਆਉਂਦੇ, ਅਗਲੇ ਦੇ ਸੁਆਲ ਦਾ ਉਤਰ ਹੀ ਨਹੀਂ ਦਿੰਦੇਮੇਰੇ ਵਰਗੇ ਆਪਸ ਵਿਚ ਖਹਿਬੜੀ ਜਾਂਦੇ ਹਨਤੁਹਾਡਾ ਤਾਂ ਉਹ ਹਿਸਾਬ ਹੈ ਕਿ ਜੰਨ ਕੁਪੱਤੀ ਸੁਥਰਾ ਭਲਾ ਮਾਣਸ! 

ਰਾਜ ਭੁਪਿੰਦਰ ਜੀ! ਆਪਣੀ ਫ਼ੋਕੀ ਸ਼ੁਹਰਤ ਲਈ ਕੌਮ ਦੇ ਸਿੰਗ ਨਾ ਫ਼ਸਾਇਆ ਕਰੋ!! ਤੁਸੀਂ ਤਾਂ ਅੱਗ ਲਾ ਕੇ ਤਮਾਸ਼ਾ ਦੇਖਣ ਵਾਲੇ ਹੋ! ਕ੍ਰਿਪਾ ਕਰੋ, ਇਹ ਤਮਾਸ਼ਾ ਬੰਦ ਕਰੋ! ਜੇ ਤੁਸੀਂ ਸਿੰਘ ਜਾਂ ਕੇਸਾਧਾਰੀ ਨੂੰ ਸਿੱਖ ਮੰਨਦੇ ਹੋ, ਤਾਂ ਲੌਂਗੋਵਾਲ, ਟੌਹੜਾ, ਬਾਦਲ, ਅਮਰਿੰਦਰ, ਸੁਖਬੀਰ ਬਾਦਲ, ਬੇਅੰਤ ਸਿੰਘ, ਦਰਬਾਰਾ ਸਿੰਘ, ਗਿਆਨੀ ਜ਼ੈਲ ਸਿੰਘ, ਅਜੀਤ ਸਿੰਘ ਸੰਧੂ, ਸਵਰਨ ਸਿੰਘ ਘੋਟਣਾ, ਕਰਮ ਪਾਲ ਸਿੰਘ ਗਿੱਲ ਸਭ ਕੇਸਾਧਾਰੀ ਹੀ ਹਨ, ਜਾਂ ਸਨਇਹਨਾਂ ਨੂੰ ਕੋਈ ਵਾਸਤਾ ਕਿਉਂ ਨਹੀਂ ਪਾਉਂਦੇ? ਕਿਉਂ ਸਾਡੇ ਵਰਗਿਆਂ ਦੇ ਮਗਰ ਪਏ ਹੋਏ ਹੋ? ਇਹ ਲੋਕ ਪੰਜਾਬ ਵਿਚ ਹੀ ਬੈਠੇ ਹਨ, ਕਿਤੇ ਅਮਰੀਕਾ-ਕੈਨੇਡਾ ਨਹੀਂ! ਕਦੇ ਇਹਨਾਂ ਕੌਮ ਦੇ ਆਗੂਆਂ ਨੂੰ ਵੀ ਕਦੇ ਪੁੱਛਿਆ ਹੈ ਕਿ ਤੁਸੀਂ ਬਾਦਲ, ਟੌਹੜਾ, ਲੌਂਗੋਵਾਲ, ਸੰਧੂ, ਗਿੱਲ ਨਾਂਮ ਨਾਲ ਕਿਉਂ ਲਾਏ ਹਨ? ਕ੍ਰਿਪਾ ਕਰੋ ਕੌਮ 'ਤੇ ਤਰਸ ਕਰੋ ਅਤੇ ਆਪਣੀਆਂ ਫ਼ੁੱਟ-ਪਾਊ ਘਤਿੱਤਾਂ ਬੰਦ ਕਰੋ! ਤੁਸੀਂ ਕੌਮ ਦੀ ਖਾਤਰ ਕੋਈ ਉਸਾਰੂ-ਨਿੱਗਰ ਕੰਮ ਕਰੋ, ਪ੍ਰਸਿੱਧੀ ਤਾਂ ਕੀ, ਕੌਮ ਵੀ ਤੁਹਾਨੂੰ ਆਪਣੀ ਰਿਣੀ ਮਹਿਸੂਸ ਕਰੇਗੀ!

ਕ੍ਰਿਪਾ ਕਰਕੇ ਮੇਰੇ ਸੁਆਲਾਂ ਦਾ ਉੱਤਰ ਜ਼ਰੂਰ ਦੇਣਾ

ਬਲਦੇਵ ਸਿੰਘ ਬਾਜਵਾ  
ਜਰਮਨੀ

ਰਾਜ ਭੁਪਿੰਦਰ ਸਿੰਘ, ਭਾਰਤ

040405

ਪਿਆਰ ਸੰਪਾਦਕ ਜੀਓ,

 ਸਤਿ ਸ੍ਰੀ ਅਕਾਲ,
 'ਇੰਡੀਅਨ  ਐਕਸਪਰੇਸ' ਅਖਬਾਰ ਦੇ ਇਸ ਐਤਵਾਰ ਦੇ ਅੰਕ ਵਿਚ ਇੱਕ ਖਬਰ ਲੱਗੀ ਹੈ -
 " ਪੰਜਾਬ ਵਿਚ ਸਰਦਾਰ-ਬਿਹਾਰ ਤੋਂ "

 ਇਸ ਖਬਰ ਵਿਚ ਇਹ ਲਿਖਿਆ ਗਿਆ ਹੈ ਕਿ ਜਲੰਧਰ ਦੇ ਨੇੜੇ ਤਲਵਨ,ਗਿਲਜੀਆਂ, ਜਮਸ਼ੇਰ, ਰੰਧਾਵਾ ਮਸੰਦਾ, ਬੋਲੀਨਾ, ਨਗਲ ਸ਼ਾਮਾ ਵਰਗੇ ਪਿੰਡਾਂ ਵਿਚ ਬਿਹਾਰੀ ਪਰਿਵਾਰ ਅੰਮ੍ਰਿਤ ਸੰਚਾਰ ਕਰਕੇ ਸਿੱਖੀ ਧਾਰਨ ਕਰ ਰਹੇ ਹਨ ।  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਇਹ ਸਭ ਬਿਨਾ ਕਿਸੇ ਦਬਾਅ ਦੇ ਹੋ ਰਿਹਾ ਹੈ

 ਹੁਣ ਅਸੀਂ ਵੇਖਣਾ ਹੈ ਕਿ ਸਾਡੇ 'ਬਾਹਰ' ਬੈਠੇ 'ਅਗਾਂਹ ਵਧੂ' ਸਿੱਖ, ਸਿੱਖੀ ਤੋਂ ਦੂਰ ਕਿਉਂ ਜਾ ਰਹੇ ਹਨ ? ਕੀ ਉਨ੍ਹਾਂ ਨੂੰ 'ਮਨ' ਦੀ ਸਿੱਖੀ ਦੇ ਨਾਲ ਨਾਲ 'ਤਨ' ਦੀ ਸਿੱਖੀ ਧਾਰਨ ਕਰਨ ਵਿਚ ਹੋਰ ਦੇਰ ਕਰਨੀ ਜਾਇਜ ਹੈ ? ਕੀ ਉਨ੍ਹਾਂ ਦੀ ਪੰਜਾਬ ਬਾਰੇ ਚਿੰਤਾ, ਕਿ ਬਿਹਾਰੀ ਪੰਜਾਬ  ਵਿਚ ਵੱਧ ਰਹੇ ਹਨ, ਵਾਕਿਆ ਹੀ ਜਾਇਜ ਹੈ ? ਕਿਤੇ ਇਹ ਨਾ ਹੋਵੇ ਕਿ ਬਿਹਾਰੀ ਸਰਦਾਰ, ਪੰਜਾਬ ਵਿਚ ਜਿਆਦਾ ਹੋ ਜਾਣ ਤੇ ਪੰਜਾਬੀ ਸਿੱਖ, ਗੋਰਿਆਂ ਦੀ ਰੀਸ ਕਰਦੇ ਕਰਦੇ 'ਬਿਹਾਰੀ' ਨਾ ਬਣ ਜਾਣ !   ਗੋਰੇ ਉਂਜ ਨਾ ਪਛਾਨਣ ਤੇ ਪੰਜਾਬ ਵਿਚ ਸਿੱਖੀ ਪਛਾਣ ਖਤਮ ਹੋ ਜਾਵੇ ਫਿਰ ਨਾਂ ਘਰ ਦੇ ਨਾ ਘਾਟ ਦੇ

 ਸੋਚੋ  ਜਰਾ ਠੰਡੇ ਦਿਲ ਤੇ ਦਿਮਾਗ ਨਾਲ
 ਰਾਜ ਭੁਪਿੰਦਰ ਸਿੰਘ, ਭਾਰਤ

ਲਾਲੀ ਬਰਾਡ਼ ਨੋਰਵੇ

1903/05

ਆਪ ਜੀ ਦੇ ਵਿਚਾਰ ਪੜੇ ਹਨ ਜੋ ਇਕ ਸਚਾਈ ਹਨ
ਇਸ ਦੇਸ਼ ਵਿੱਚ ਘੱਟ ਗਿਣਤੀਆਂ ਨਾਲ ਇਹੋ ਹੀ ਸਲੂਕ ਹੋਣਾਂ ਹੈ

ਪਹਿਲਾਂ ਪੰਜਾਬ ਨੂੰ ਤੋੜ ਕੇ ਛੋਟਾ ਕਰ ਦਿਤਾ ਫਿਰ ਫਾਜਿਲਕਾ ਅਬੋਹਰ ਨੂੰ ਵੱਖ ਕਰਨ ਦੀਆਂ ਗੱਲਾਂ, ਫਿਰ ਲਿੰਕ ਨਹਿਰ ਕੱਢਣ ਦੀਆਂ ਗੱਲਾਂ
ਹੁਣ ਪੰਜਾਬ ਵਿਚ ਭਈਏ ਵਾੜ ਕੇ ਉਥੇ ਸਰਕਾਰ ਵੀ ਭਈਆਂ ਦੀ ਬਣਾਉਣ ਦੀਆਂ ਗੱਲਾਂਪੰਜਾਬ ਵਿੱਚ ਸਰਕਾਰ ਤਾਂ ਸਿਖਾਂ ਦੀ ਹੀ ਚਾਹੀਦੀ ਹੈ............... ਵਗੈਰਾ 2,ਇਹ ਵਿਚਾਰ ਹਨ(ਸਤਿਨਾਮ ਸਿੰਘ)ਸ਼ਾਇਦ ਸਵਿਜ਼ਰਲੈਡ ਅਤੇ ਤੁਹਾਡੀ ਹੀ ਪ੍ਰਰੇਨਾ ਸਰੋਤ ਆਪਣੇ ਵਿਚਾਰ ਇਸ ਤਰਾ ਲਿਖ ਰਿਹਾ ਹਾ। ਭਾਰਤ ਵਿੱਚ ਹੋਰ ਵੀ ਘੱਟ ਗਿਣਤੀ ਕੋਮਾ ਰਹਿ ਰਹੀਆ ਹਨ,ਵਾਕਿਆ ਹੀ ਇਹਨਾ ਮਾਡ਼ਾ ਸਲੂਕ ਕਿਸੇ ਨਾਲ ਨਹੀ ਹੋ ਰਿਹਾ ਕਿ......

1)      ਕਿ ਭਾਰਤ ਦਾ ਪੀ ਔਮ  ਇੱਕ ਸਿੱਖ ਹੈ, ਇਸ ਕੋਮ ਦਾ ਇੱਕ ਹੋਣਹਾਰ ਜਰਨੈਲ ਭਾਰਤੀ ਫੋਜਾ ਦਾ ਜਰਨੈਲ,ਕਈ ਸੂਬਿਆ ਦਾ ਗਵਰਨਰ ਸਿੱਖ,ਕਈ ਸੂਬਿਆ ਚ MLA ਸਿੱਖ ਆਦਿ 2,ਜਿਹਨਾ ਬਿਹਾਰੀਆ ਦੇ ਮਗਰ ਕੁਝ ਸੁਝਵਾਣ ਵੀਰ ਕੁਝ ਦਿਨਾ ਤੋ ਮਗਰ ਪਏ ਹੋਏ ਹਨ ,ਉਸੇ ਬਿਹਾਰ  ਚੋ ਨਵੇ ਨਿਕਲੇ ਸੂਬੇ ਝਾਰਖੰਡ  ਦਾ ਬਣਨ ਜਾ ਰਿਹਾ ਸਪੀਕਰ  ਇੰਦਰ ਸਿੰਘ ਨਾਮਧਾਰੀ ਘੱਟ ਗਿਣਤੀ ਕੋਮ ਚੋ ਹੁੰਦਾ ਹੋਇਆ ਵੀ ਦਾਲਟੰਨ ਗੰਜ  ਏਰੀਆ ਚੋ ਲਗਾਤਾਰ 5 ਵੀ ਵਾਰ MLA ਚੁਣਿਆ ਗਿਆ.।ਤੁਹਾਡੇ ਦਰ ਤੇ ਪੰਜਾਬ ਮਜਦੂਰੀ ਕਰ ਕੇ 2ਡੰਗ  ਰੋਟੀ ਖਾਣ ਵਾਲਿਆ ਨੇ ਤੂਹਾਥੋ ਕੋਈ  ਬਾਦਸ਼ਾਹੀਆ  ਨਹੀ ਮੰਗੀਆ।ਪਰ ਯਾਦ ਰੱਖੋ ਸਾਡੇ ਹੀ ਸਿੱਖ ਭਰਾ ਭਾਰਤ ਦੇ ਹੋਰ ਸੂਬਿਆ ਚ ਕਾਰਖਾਨਿਆ ਦੇ ਮਾਲਕ, ਟਰਾਸਪਰੋਟਰ, ਪੰਟਰੋਲ ਪੰਪਾ , ਹੋਟਲਾ ਦੇ ਮਾਲਕ ਆਦਿ ਕਾਰੋਬਾਰ ਕਰ ਸਹੋਣੀ ਰੋਟੀ  ਖਾ ਰਹੇ ਹਨ,ਅਤੇ ਇਹਨਾ ਕੋਲ ਕੰਮ ਕਰਨ ਵਾਲੇ ਵੀ ਭਾਈਆ, ਘਰਾ ਚ ਰੋਟੀ,ਪੋਚਾ ਕਰਨ ਵਾਲੀਆ ਵੀ ਭਾਈਆ ਰਾਣੀਆ। ਇਸ ਦੇ ਉਲਟ ਕਿੰਨੇ ਕੁ ਲਾਲੀ,ਸਤਿਨਾਮ, ਦੇਵ, ਅਨੋਖ,ਆਦਿ ਭਾਈਆ  ਦੇ ਥੱਲੇ ਪੰਜਾਬ ਚੋ ਕੰਮ ਕਰ ਰਹੇ ਹਨ,ਜੇ ਅਸੀ ਚੰਗੇ ਭਵਿੱਖ ਲਈ ਵਿਦੇਸ਼ਾ ਚ ਡੇਰੇ ਲਈ ਬੈਠੇ ਹਾ ਤਾ ਕਿ ਹੋਰ ਕੋਈ ਪੰਜਾਬ ਵੱਲ ਮੂੰਹ ਨਹੀ ਕਰ ਸਕਦਾ।ਕਿੰਨਾ ਸਹੋਣਾ ਲਿੱਖਿਆ ਇੱਕ ਦਿਨ ਮੇਰੇ ਹੀ ਮੋਗਾ ਇਲਾਕੇ ਦੇ  ਹਾਗਕਾਗ ਰਹਿੰਦੇ ਭਰਾ ਨੇ  ਕਿ  ਸਾਡਾ ਭਾਈਆ... -ਭਾਈਆ ਵੀ ਸਾਡਾ ਅਤੇ ਬਾਹਰ ਬੈਠੇ ਭਾਈਆ  ਲਈ  ਜਹਿਰ ਵੀ ਉਗਲਣਾ,ਖੈਰ ਜਿੰਨੀ ਵਾਰ ਪੰਜਾਬ ਗਿਆ  ਭਾਈਆ ਨੂੰ ਸਰਦਾਰੀਆ ਤਾ ਘੱਟ ਮਜਦੂਰੀਆ ਕਰਦੇ, ਕਈ ਸਰਦਾਰ ਸਾਹਿਬ ਹੋਣਾ ਨੂੰ ਪੈਗ ਦੀ ਚੁਸਕੀਆ ਅਤੇ ਭਾਈਆ ਨੂੰ ਕੋਲ ਹੀ ਲਾਆਨ ਦਾ ਘਾਹ  ਕੱਟਦੇ ਵੇਖਿਆ,ਕਿਉ ਕਿ ਨਾਹ ਹੀ ਸਰਦਾਰ ਸਾਹਿਬ ਘਾਹ ਕੱਟ ਸਕਦੇ ਹਨ ਅਤੇ ਨਾ ਹੀ ਕਾਕਾ ਹਰੀ  ਸਿੰਘ ਘਾਹ ਕੱਟਣਾ ਮੁਨਾਸਬ ਸੱਮਝਦਾ ਹੈ ,ਕਿਉ ਉਸ ਦੇ ਦਿੱਲ ਵਿੱਚ ਹਰੀ ਤੋ ਹੈਰੀ ਬਣਨ ਦੀ ਹਸਰਤ ਹੈ(ਵਿਦੇਸ਼ ਚ ਪੰਜਾਬੀ ਭਾਈਆ) ਹੈ.। ਖੁਦ ਝੁੱਗੀ ਚ ਰਹਿ ਕੇ ਤੁਹਾਡੈ ਵੱਰਗੇ ਸਰਦਾਰਾ ਦੀ ਬਣ ਕੋਠੀਆ ਦੀ ਉਸਾਰੀ, ਹਰ ਉਹ ਕੰਮ  ਜਿਸ ਤੋ ਸਾਡੀ ਪੰਜਾਬੀ ਕੋਮ ਨੱਕ ਬੁਲ ਕੱਢਣ ਲੱਗ ਗਈ ਆਦਿ  ਕਰਦੇ ਵੇਖਿਆ,ਹਾ ਇੱਸ ਦੇ ਉਲਟ ਕਈ ਵਿਦੇਸਾ ਚ ਸਾਡੇ ਹੀ ਭਰਾ ਜੋ 50 ਵਿਆ ਦੇ ਗੇਡ਼  ਚ ਵੀ ਨਹੀ ਪੁਹੰਚੇ ਕੋਈ ਨਾ ਕੋਈ ਬਿਮਾਰੀ ਦਾ ਬਹਾਨਾ ਬਣਾ ਕੇ ਗੋਰਿਆ ਤੋ ਸ਼ੋਸਲਾ ਅਤੇ ਹੋਰ ਭੱਤੇ ਖਾਦੇ, ਕੈਨੇਡਾ,ਅਮਰੀਕਾ, ਮੁਲਕਾ ਚ ਬੁਢੇ ਉਮਰੀ ਮਾਪਿਆ ਨੂੰ ਸੱਦ ਕੇ ਪੈਨਸ਼ਨ ਲਵਾਉਦੇ ਜਰੂਰ ਵੇਖ ਰਿਹਾ ਹਾ।

2)           ਭੱਲੇ ਮਾਣਸੋ ਅਸੀ ਕੋਈ ਹੋਰ ਚਮਡ਼ੀ ਦੇ ਨਹੀ ਬਣੇ ਹੋਏ ਕਿ ਖੁਦ ਮਨਮਰਜੀਆ ਕਰੀਏ ਅਤੇ ਦੂਜਿਆ ਪ੍ਤੀ ਨਫਰਤ।ਅਸੀ ਸੱਰਬਤ ਦਾ ਭੱਲਾ ਮੰਗਣ ਵਾਲੇ ਅਤੇ( ਮਾਨਸ ਕੀ ਜਾਤ ਸੱਭ ਏਕ ਪਹਿਚਾਣਿਉ)ਦਾ ਹੋਕਾ ਦੇਣ ਵਾਲੇ ਗੁਰੂਆ ਦੇ ਸਿੱਖ ਹਾ।ਅੱਗੇ ਪਹਿਲਾ ਵੀ ਅਜਿਹੀ ਨਫਰਤ ਭਰੀ ਸੋਚ ਨੇ ਬਾਬਾ ਨਾਨਕ ਦਾ ਨਨਕਾਣਾ ਨਾ ਦੂਰ ਹੁੰਦਿਆ ਹੋਏ ਵੀ ਦੂਰ ਕਰਤਾ, ਰੱਬ ਦਾ ਵਾਸਤਾ ਹੁਣ  ਪਟਨਾ ਸਾਹਿਬ ਤੇ ਹਜੂਰ ਸਾਹਿਬ ਦੂਰ ਨਾ ਕਰੋ। ਜੇ ਨਹੀ ਟੱਲਣਾ ਤਾ ਛੱਡੋ ਇਹ ਵਿਦੇਸ਼ੀ ਮੁੱਲਕ ,ਚਾਲੇ ਪਾਉ ਵਾਪਸ ਪੰਜਾਬ ਨੂੰ, ਖੱਡ਼ੇ ਕਰੋ ਮਰੋਚੇ ਭੱਰੋ ਪੰਜਾਬੀਆ ਦੇ ਕੰਨ, ਝੁਖੋ ਪੰਜਾਬ ਨੂੰ ਇੱਕ ਵਾਰ ਅੱਤਵਾਦ ਦੀ ਅੱਗ ਚ, ਹੋਣ ਦੋ ਸੁਹਾਗਣਾ ਰਾਡ਼ੀਆ, ਕਰੋ ਵੱਖ ਮਾਵਾ ਤੋ ਪੁਤ, ਭੈਣਾ ਤੋ ਵੀਰ ਅਤੇ ਉਜਾਡ਼ੋ ਪੰਜਾਬੋ ਬਾਹਰ ਬੈਠੇ ਲੱਖਾ ਸਿੱਖ ਭਰਾਵਾ ਨੂੰ,ਹੋਣ ਦੋ ਦੂਰ ਪਟਨਾ ਤੇ ਹਜੂਰ ਸਾਹਿਬ।

3)         ਇੱਕ ਗੱਲ ਮੈ ਤੁਹਾਨੂੰ ਦੱਸ ਦੈਵਾ ਪਾਣੀ ਵਿੱਚ ਰੋਦੀ ਮੱਛੀ ਦੇ ਅਥਰੂ ਕਿਸੇ ਨੂੰ ਵਿਖਾਈ ਨਹੀ ਦਿੰਦੇ,ਅੰਕ 11 ਦਾ ਏਕਾ ਚਾਹੇ ਅੱਗੇ ਲਾ ਲਉ  ਚਾਹੇ ਮਗਰ ਉਹ 11 ਹੀ ਰਹਿਣਾ,ਸੋ ਅਜਿਹੀ ਅੱਗ ਨਾ ਲਉ,ਇਸ  ਦੁਨੀਆ ਨੇ ਇੱਹੀ ਚੱਲੀ ਜਾਣਾ,ਖੈਰ  ਟਾਈਮ ਕਾਫੀ ਹੋ ਗਿਆ, ਸਵੇਰੇ ਜੱਲਦੀ ਉੱਠ ਅਖਬਾਰ ਵੀ ਪਾਉਣੇ ਹਨ,ਵਾਸਕਾ ਵੀ ਗੋਰਿਆ ਦੇ ਦਫਤਰਾ ਚ ਮਾਰ  ਪੰਜਾਬੀ ਭਾਈਏ ਦਾ ਫਰਜ ਨਿਭਾਉਣਾ ਹੈ(ਸਫਾਈ ਦਾ ਕੰਮ)ਲਿਖਦਾ ਹੋਇਆ ਸਰਬੱਤ ਦਾ ਭਲਾ ਮੰਗਦੇ ਹੋਏ ਸੱਭ ਨੂੰ ਸਤਿ ਸਰੀ ਅਕਾਲ

 

ਲਾਲੀ ਬਰਾਡ਼ ਨੋਰਵੇ

ਸਤਿਨਾਮ ਸਿੰਘ

14/03/05

ਸਿਰਦਾਰ ਸੰਤੋਖ ਸਿੰਘ ਜੀ,
ਆਪ ਜੀ ਦੇ ਵਿਚਾਰ ਪੜੇ ਹਨ ਜੋ ਇਕ ਸਚਾਈ ਹਨ।
ਇਸ ਦੇਸ਼ ਵਿੱਚ ਘੱਟ ਗਿਣਤੀਆਂ ਨਾਲ ਇਹੋ ਹੀ ਸਲੂਕ ਹੋਣਾਂ ਹੈ।
ਪਹਿਲਾਂ ਪੰਜਾਬ ਨੂੰ ਤੋੜ ਕੇ ਛੋਟਾ ਕਰ ਦਿਤਾ ਫਿਰ ਫਾਜਿਲਕਾ ਅਬੋਹਰ ਨੂੰ ਵੱਖ ਕਰਨ ਦੀਆਂ ਗੱਲਾਂ, ਫਿਰ ਲਿੰਕ ਨਹਿਰ ਕੱਢਣ ਦੀਆਂ ਗੱਲਾਂ।
ਹੁਣ ਪੰਜਾਬ ਵਿਚ ਭਈਏ ਵਾੜ ਕੇ ਉਥੇ ਸਰਕਾਰ ਵੀ ਭਈਆਂ ਦੀ ਬਣਾਉਣ ਦੀਆਂ ਗੱਲਾਂ। ਪੰਜਾਬ ਵਿੱਚ ਸਰਕਾਰ ਤਾਂ ਸਿਖਾਂ ਦੀ ਹੀ ਚਾਹੀਦੀ ਹੈ
ਭਾਵੇ ਉਹ ਸਿਖ ਬਾਦਲ ਵਰਗਾ ਜਾਂ ਕੈਪਟਨ ਵਰਗਾ ਹੀ ਹੋਵੇ।
ਜਿਸ ਤਰਾ ਅੰਮ੍ਰਿਤਸਰ ਦਾ ਡੀ.ਸੀ ਹਮੇਸ਼ਾਂ ਸਿਖ ਹੁੰਦਾ ਹੈ, ਇਹ ਸ਼੍ਰੋਮਣੀ ਕਮੇਟੀ ਨੇ ਪੰਜਾਬ ਸਰਕਾਰ ਕੋਲੋ ਕਨੂੰਨ ਹੀ ਪਾਸ ਕਰਵਾਇਆ ਹੈ।
ਘੱਗਾ ਜੀ,ਰਾਮੂਵਾਲੀਆ ਜੀ ਤੇ ਰਾਜ ਜੀ ਆਪ ਜੀ ਬਈਆਂ ਪ੍ਰਤੀ ਬੜੀ ਨਿਮਰਤਾ ਦਿਖਾ ਰਹੇ ਹੋ, ਤੁਹਾਡੀ ਇਹਨਾਂ ਨਾਲ ਕੋਈ ਪੁਰਾਣੀ
ਰਿਸ਼ਤੇ ਦਾਰੀ ਹੈ। ਗੁਰੂ ਤੇਗ ਬਹਾਦਰ ਨੇ ਇਹਨਾਂ ਦੀ ਖਾਤਰ ਆਪਣਾ ਸਿਰ ਬਲੀਦਾਨ ਦਿਤਾ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦੀ
ਖਾਤਰ ਜੰਗਲਾਂ ਵਿਚ ਸਾਉਣਾਂ ਕੀਤਾ ਸੀ, ਇਹ ਫਿਰ ਤੁਹਾਡੇ ਨਹੀ ਬਣੇ ਹੁਣ ਤੁਸੀ ਇਹਨਾਂ ਨੂੰ ਪੰਜਾਬ ਆਉਣ ਦਾ ਸੱਦਾ ਦੇ ਕੇ ਇਹਨਾਂ ਦਾ ਸੁਆਗਤ ਕਰ ਕੇ ਕੀ ਸਾਬਤ ਕਰਨਾਂ ਚਹੁੰਦੇ ਹੋ।ਇਸ ਦੇਸ਼ ਵਿਚ ਆਪਣੇ ਆਪ ਨੂੰ ਸਿਖ ਦੱਸਣ ਵਾਲਿਉ ਤੇ ਬਹੁਤ ਉਚੀਆਂ ਉਚੀਆਂ ਗੱਲਾਂ ਕਰਨ
ਵਾਲੇ ਅਸੀ, ਮੈ ਤੇ ਤੁਸੀ ਸਭ ਇਸ ਬਰਾਦਰੀ ਦੇ ਗੁਲਾਮ ਹਾਂ। ਸਾਡਾ ਪਰਸਨਲ ਕਨੂੰਨ ਹੀ ਨਹੀ, ਸਾਨੂੰ ਸਿਖ ਮੰਨਣ ਨੂੰ ਤਿਆਰ ਹੀ ਨਹੀ।
ਸਾਡੇ ਵਿਆਹ ਦੇ ਸਰਟੀਫੀਕੇਟ ਤੇ ਹਿੰਦੂ ਧਾਰਾ ਐਕਟ ਨੰ: 8 ਲਾਗੂ ਹੁੰਦਾ ਹੈ। ਐਵੇ ਉਚੀਆਂ ਉਚੀਆਂ ਡੀਂਗਾਂ ਨਾ ਮਾਰੋ। ਜਰਾ ਠਹਿਰੋ
ਤੁਹਾਨੂੰ ਸਾਰਾ ਚਾਨਣ ਹੋ ਜਾਵੇ ਗਾ। ਕੇ ਕੌਣ ਸਹੀ ਹੈ ਤੇ ਕੌਣ ਗਲਤ।
ਸਰਦਾਰ ਸੰਤੋਖ ਸਿੰਘ ਜੀ ਤੁਹਾਡਾ ਧੰਨਵਾਦ, ਇਹ ਅੰਦਾਜਾ ਹੋ ਗਿਆ ਕੇ ਸਾਡੀ ਸੋਚ ਵਾਂਗਰ ਹੋਰ ਵੀ ਪਿਆਰੇ ਹਨ।
ਦਾਸ ਸਭ ਨੂੰ ਬੇਨਤੀ ਕਰਦਾ ਹੈ ਕੇ ਆਪਣੇ ਆਪਣੇ ਵਿਚਾਰ ਖੋਹਲ ਕੇ ਲਿਖੋ, ਜਿਸ ਤਰਾਂ ਸਿਰਦਾਰ ਸੰਤੋਖ ਸਿੰਘ ਜੀ ਨੇ ਲਿਖੇ ਹਨ।

ਸਤਿਨਾਮ ਸਿੰਘ

ਸ਼ਿਵਚਰਨ ਜੱਗੀ ਕੁੱਸਾ

13/03/05

ਮੈਂ ਗ਼ੈਰਹਾਜ਼ਰ ਨਹੀਂ ਹਾਂ

ਮੇਰੇ ਅਥਾਹ ਅਦਬ ਦੇ ਪਾਤਰ, ਪਿਆਰੇ ਬਾਈ ਸ੍ਰੀ ਅਨਿਲ ਕੁਮਾਰ ਘੱਗਾ ਜੀਓ! ਦਿਲੀ-ਸਤਿਕਾਰ ਪੁੱਜੇ ਜੀ!!
ਕਾਫ਼ੀ ਦੇਰ ਤੋਂ 'ਭਈਆਂ' ਦੇ ਵਿਸ਼ੇ 'ਤੇ ਬਹਿਸ ਚੱਲ ਰਹੀ ਹੈ।
ਮੈਂ ਤਾਂ ਆਪਣੇ ਆਰਟੀਕਲ ਵਿਚ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਹੁਣ ਫ਼ੈਸਲਾ ਲੀਡਰਾਂ ਅਤੇ ਬੁੱਧੀਜੀਵੀਆਂ ਦੇ ਹੱਥ ਹੈ। ਨਾ ਤਾਂ ਮੈਂ ਲੀਡਰ ਹਾਂ ਅਤੇ ਨਾ ਹੀ ਬੁੱਧੀਜੀਵੀ! ਫਿਰ ਮੈਂ ਚੱਲਦੀ ਬਹਿਸ ਵਿਚ ਆਪਣੇ ਬਿਆਨਾਂ ਨੂੰ ਸੱਚੇ ਦਰਸਾਉਣ ਲਈ ਕਿਉਂ ਜੋਰ ਲਾਈ ਜਾਵਾਂ? ਜੋ ਫ਼ੈਸਲਾ ਪੰਜਾਬੀ ਵੀਰ ਕਰ ਰਹੇ ਹਨ, ਮੇਰੇ ਵੱਲੋਂ ਉਹਨਾਂ ਦਾ ਦਿਲੀ-ਸੁਆਗਤ ਹੈ, ਕਿਉਂਕਿ ਲੋਕ-ਰਾਜ ਵਿਚ ਕਿਸੇ ਨੂੰ ਵੀ ਆਪਣੇ ਵਿਚਾਰ ਦੇਣ ਦਾ ਪੂਰਾ-ਪੂਰਾ ਹੱਕ ਹੈ। ਮੈਂ ਕਾਹਤੋਂ ਦਾਅਵੇ ਕਰੀ ਜਾਵਾਂ, ਕਿ ਸਹੇ ਦੀਆਂ ਤਾਂ ਬਾਈ ਜੀ ਟੰਗਾਂ ਹੀ ਤਿੰਨ ਹੁੰਦੀਆਂ ਹਨ? ਇਹਦਾ ਅਸਿੱਧਾ ਮਤਲਬ ਤਾਂ ਫਿਰ ਇਹ ਹੋਇਆ ਕਿ ਮੈਂ ਬੁੱਧੀਜੀਵੀਆਂ ਨਾਲੋਂ ਵੱਡਾ ਹਾਂ? ਫੇਰ ਤਾਂ ਮੇਰੇ ਨਾਲ ਪੰਜਵੇਂ ਗੁਰੂ ਜੀ ਦੀ ਆਖੀ ਉਹ ਗੱਲ ਹੋਵੇਗੀ ਕਿ: ਆਪਸ ਕਉ ਜਉ ਭਲਾ ਕਹਾਵੈ।। ਤਿਸੈ ਭਲਾਈ ਨਿਕਟ ਨ ਆਵੈ।। ਮੈਂ ਤਾਂ ਇਕ ਨੀਚ ਜਿਹਾ ਬੰਦਾ ਹਾਂ ਬਾਈ ਜੀ! ਨੀਚਾ ਅੰਦਰਿ ਨੀਚੁ ਜਾਤਿ।। ਨੀਚੀ ਹੂੰ ਅਤਿ ਨੀਚੁ।। ਨਾਨਕ ਤਿਨੁ ਕੇ ਸੰਗਿ ਸਾਥਿ।। ਵਡਿਆ ਸਿਉ ਕਿਆ ਰੀਸੁ।। ਕਾਹਨੂੰ ਮੈਂ ਆਪਣੇ ਆਰਟੀਕਲ ਦੀ ਪ੍ਰੋੜਤਾ ਲਈ ਜਾਂ ਸੱਚ ਸਾਬਤ ਕਰਨ ਲਈ ਝੂਠ-ਤੂਫ਼ਾਨ ਤੋਲੀ ਜਾਂਵਾਂ? ਬਾਬੇ ਦੀ ਬਾਣੀ ਫ਼ੁਰਮਾਉਂਦੀ ਹੈ: ਕੂੜੁ ਬੋਲਿ ਮੁਰਦਾਰੁ ਖਾਇ।। ਅਵਰੀ ਨੋ ਸਮਝਾਵਣ ਜਾਇ।। ਕਾਹਤੋਂ ਪਾਪਾਂ ਦਾ ਭਾਗੀ ਬਣਾਂ?

ਸਾਰੇ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਖੁੱਲ੍ਹ ਕੇ ਆਪਣੇ ਵਿਚਾਰ ਲਿਖੋ! ਪਰ ਇਕ ਦੂਜੇ ਦੀ ਨਿੱਜੀ ਨਿੰਦਿਆ ਨਾ ਕਰੋ। ਕਿਉਂਕਿ, ਨਿੰਦਾ ਭਲੀ ਕਿਸੇ ਕੀ ਨਾਹਿ।। ਮਨਮੁਖ ਮੁਘਧੁ ਕਰੰਨੁ।। ਮੂੰਹ ਕਾਲੇ ਤਿਨੁ ਨਿੰਦਕਾ ਨਰਕਾ ਘੋਰਿ ਪਾਵੰਨੁ।।, ਨਿੰਦਕੁ ਕਾ ਮੂੰਹ ਕਾਲਾ ਹੂਆ।। ਅਰੜਾਵੈ ਬਿਲਲਾਵੈ ਨਿੰਦਕੁ।। ਪਾਰਬ੍ਰਹਮ ਪ੍ਰਮੇਸਰੁ ਵਿਸਰਿਆ।। ਆਪਣਾ ਕੀਤਾ ਪਾਵੈ ਨਿੰਦਕੁ।।

ਇਸ ਤੋਂ ਇਲਾਵਾ, ਆਪਾਂ ਹਰ ਰੋਜ ਹੀ ਜਪੁਜੀ ਸਾਹਿਬ ਵਿਚ ਪੜ੍ਹਦੇ ਹਾਂ, ਅਸੰਖ ਨਿੰਦਕੁ ਸਿਰੁ ਕਰਿ ਭਾਰਿ।। ਨਾਨਕ ਨੀਚੁ ਕਹੈ ਵੀਚਾਰੁ।।

ਸ੍ਰ: ਰਾਜ ਭੁਪਿੰਦਰ ਸਿੰਘ ਜੀ ਹੋਰਾਂ ਦਾ ਮੈਂ ਮਨੋ-ਤਨੋਂ ਸਤਿਕਾਰ ਕਰਦਾ ਹਾਂ, ਬਾਈ ਇਕਬਾਲ ਰਾਮੂਵਾਲੀਆ ਜੀ ਮੇਰੇ ਵੱਡੇ ਬਾਈ ਅਤੇ ਮੇਰੇ ਇਲਾਕੇ ਦੇ ਹਨ, ਉਹਨਾਂ ਨਾਲ ਮੇਰੀ ਫ਼ੋਨ-ਵਾਰਤਾ ਵੀ ਹੁੰਦੀ ਰਹਿੰਦੀ ਹੈ। ਉਹਨ ਦੇ ਵੈੱਬ-ਸਾਈਟ ਅਤੇ ਅਖ਼ਬਾਰ ਵਿਚ ਮੇਰੀਆਂ ਰਚਨਾਵਾਂ ਵੀ ਛਪੀਆਂ ਹਨ ਅਤੇ ਇੰਟਰਵਿਊ ਵੀ ਛਪੀ ਹੈ, ਬਾਈ ਅਨਿਲ ਕੁਮਾਰ ਜੀ! ਇਹ ਆਪਣੀ ਕੋਈ ਨਿੱਜੀ ਲੜਾਈ ਨਹੀਂ, ਕਲਮੀ ਲੜਾਈ ਹੈ, ਵਿਚਾਰਧਾਰਾ ਦੀ ਜੰਗ ਹੈ, ਸਿਧਾਂਤਕ ਅਦਲਾ-ਬਦਲੀ ਹੈ। ਕਲਮੀਂ ਤੌਰ 'ਤੇ ਤਾਂ ਛੋਟਾ ਹਾਂ ਹੀ, ਹੋ ਸਕਦੈ ਸਾਰੇ ਮੇਰੇ ਨਾਲੋਂ ਉਮਰ ਵਿਚ ਵੀ ਵੱਡੇ ਹੋਣ? ਵੈਸੇ ਬਾਈ ਅਨਿਲ ਕੁਮਾਰ ਜੀ, ਆਪ ਜੀ ਦੇ ਪੇਂਡੂ ਸ੍ਰ: ਇੰਦਰ ਸਿੰਘ ਜੀ ਘੱਗਾ ਦਾ ਵੀ ਮੈਂ ਅਥਾਹ ਸਤਿਕਾਰ ਕਰਦਾ ਹਾਂ, ਬੜੇ ਪੜ੍ਹੇ-ਲਿਖੇ ਅਤੇ ਬੁੱਧੀਜੀਵੀ ਇਨਸਾਨ ਹਨ।

ਜਿਤਨੇ ਵੀਰਾਂ ਨੇ ਖ਼ਤ ਲਿਖੇ ਹਨ, ਮੈਂ ਉਤਨਾ ਵੱਡਾ ਬੰਦਾ ਹਾਂ ਨਹੀਂ, ਬੜਾ ਸਧਾਰਨ ਜਿਹਾ ਬੰਦਾ ਹਾਂ। ਜੇ ਕੋਈ ਮੇਰੇ ਨਿੱਜੀ ਜੀਵਨ ਬਾਰੇ ਵੀ ਕੁਝ ਆਖਦਾ ਹੈ ਤਾਂ ਮੈਨੂੰ ਤਾਂ ਉਸ ਦਾ ਵੀ ਕੋਈ ਗੁੱਸਾ ਨਹੀਂ! ਕਿਉਂਕਿ ਹਮ ਨਹੀ ਚੰਗੇ ਬੁਰਾ ਨਾਹਿ ਕੋਇ।। ਬਾਈ ਜੀ! ਜੇ ਗੁਰੂ-ਬਾਬੇ ਨੇ ਮੈਨੂੰ ਕਹਿਣ ਦਾ ਜਿਗਰਾ ਦਿੱਤਾ ਹੈ ਤਾਂ ਸਹਿਣ ਦਾ ਬਲ ਵੀ ਬਖ਼ਸਿ਼ਆ ਹੈ। ਮੈਂ ਆਪਣੇ ਬਾਈ ਗੁਰਦਾਸ ਮਾਨ ਨੂੰ ਇਕ ਵਾਰ ਪੁੱਛਿਆ ਕਿ ਬਾਈ ਜੀ ਤੁਸੀਂ ਆਪਣੇ ਆਪ ਨੂੰ "ਮਰ ਜਾਣਾ ਮਾਨ" ਕਿਉਂ ਆਖਦੇ ਹੋ? ਹੱਸ ਕੇ ਕਹਿੰਦਾ, "ਜੱਗੀ! ਮਰ ਜਾਣਾ ਮੈਨੂੰ ਮੇਰੀ ਮਾਂ ਆਖਦੀ ਹੁੰਦੀ ਸੀ, ਮਾਂ ਦਾ ਇਹ ਬੋਲ ਮੈਨੂੰ ਇਤਨਾ ਚੰਗਾ ਲੱਗਿਆ ਕਿ ਮੈਂ ਆਪਣੇ ਗੀਤਾਂ ਨਾਲ "ਮਰ ਜਾਣਾ" ਹੀ ਜੋੜ ਲਿਆ।"

ਬਾਕੀ ਬਾਈ ਜੀ ਭਈਏ ਅੱਜ-ਕੱਲ੍ਹ ਦੇ ਹੀ ਨਹੀਂ ਪੰਜਾਬ ਵਿਚ ਆ ਰਹੇ, ਬੜੇ ਲੰਬੇ ਅਰਸੇ ਤੋਂ ਆ ਰਹੇ ਹਨ। ਮੈਂ ਪਹਿਲਾਂ ਨਾ ਕੁਝ ਲਿਖ ਦਿੱਤਾ? ਪਰ ਜਦੋਂ ਗੱਲ, ਜਬੈ ਬਾਣੁ ਲਾਗਯੋ।। ਤਬੈ ਰੋਸੁ ਜਾਗਯੋ।। 'ਤੇ ਆ ਜਾਵੇ, ਉਦੋਂ ਹਰ ਆਦਮੀ ਕੋਈ ਨਾ ਕੋਈ ਵਿਚਾਰ ਜ਼ਰੂਰ ਕਰਦਾ ਹੈ। ਆਪਣੇ ਆਰਟੀਕਲ ਵਿਚ ਮੈਂ ਇਹ ਵੀ ਦਾਅਵਾ ਕੀਤਾ ਸੀ ਕਿ ਹੋ ਸਕਦੈ ਇਹ ਚਿੱਠੀ ਭਈਆਂ ਵੱਲੋਂ ਨਾ ਹੀ ਲਿਖੀ ਗਈ ਹੋਵੇ? ਕਿਸੇ ਪੰਜਾਬ ਅਤੇ ਪੰਜਾਬੀਅਤ ਦੇ ਦੋਖੀ ਦੀ ਸ਼ਰਾਰਤ ਹੋਵੇ? ਪਰ ਇਸ ਨੁਕਤੇ ਵੱਲ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ! ਅੱਗ ਲਾ ਕੇ ਡੱਬੂ ਕੰਧ 'ਤੇ ਚੜ੍ਹਨ ਵਾਲਾ ਮੇਰਾ ਮਤਾ ਨਹੀਂ ਹੈ, ਬਾਈ ਜੀ! ਮੈਂ ਤਾਂ ਫ਼ੈਸਲਾ ਬੁੱਧੀਜੀਵੀਆਂ 'ਤੇ ਹੀ ਛੱਡਿਆ ਹੋਇਆ ਹੈ! ਆਪ ਜੀ ਦੇ ਅਤੇ ਹੋਰ ਵੀਰਾਂ ਦੇ ਵਿਚਾਰ ਮੈਂ ਹਰ ਰੋਜ ਹੀ ਪੜ੍ਹਦਾ ਰਿਹਾ ਹਾਂ। ਬਾਈ ਜੀ ਬਣਕੇ ਇਹ ਨਾ ਸੋਚੋ ਬਈ ਮੈਂ ਗ਼ੈਰਹਾਜ਼ਰ ਹਾਂ!
ਆਪ ਦਾ ਨਿਮਾਣਾ ਜਿਹਾ, ਨਿੱਕਾ ਵੀਰ
ਸ਼ਿਵਚਰਨ ਜੱਗੀ ਕੁੱਸਾ

ਨੋਖ ਸਿ

13/03/05

ਨੋਖ ਸਿਘ ਯੋਰਪ
ਜੇ ਅਸੀ ਜਨੂਨੀ ਹੁਂਦੇ ਤਾਂ ਸਹੌਂ ੳਸ ਬਾਜਾਂ ਵਾਲੇ ਦੀ ਅਜ ਦਿਲੀ ਪਟਨੇ ਤੋਂ ਲੈ ਕੇ ਕਂਧਾਰ ਤਕ ਕੌਈ ਕੁਮਾਰ ਪੈਦਾ ਨਾਂ ਹੂਂਦਾ,ਮੈ ਬਾਬੇ ਨਾਨਕ ਦਾ ਨਿਮਾਣਾ ਜਿਹਾ ੳਪਾਸਕ ਹਾਂ,ਅਤੇ ਸਰਬਤ ਦਾ ਭਲਾ ਰੋਜ ਮਂਗਦਾ ਹਾਂ,ਕਿਸੇ ਹਿਂਦੂ ਦਾ ਵਿਰੁਧੀ ਵੀ ਨਹੀਂ ਹਾਂ,ਪਰ ਕੀ ਕਰਾਂ,ਇਨਾਂ ਜੁਲਮ ਵੇਖ ਕੇ ਅਖੀਂ ਜਰਿਆ ਵੀ ਨਹੀਂ ਜਾਂਦਾ,ਕਿ ਮੈਨੂ ਦਸੁਗੇ ਕਿ ਬਲੂਸਟਾਰ ਦੇ ਬਾਦ 80 ਕਰੋੜ ਹਿਂਦੂਆਂ ਵਿਚੌਂ ਇਕ ਨੇ ਵੀ ਹਾਅ ਦਾ ਨਾਹਰਾ ਮਾਰਿਆ ਹੋਵੇ ਹਾਂ ਲਡੂ ਜਰੂਰ ਵਂਡੇ ਸਨ,
ਮੇਰੇ ਹਿਰਦੇ ਨੂਂ ਵਲੂਂਧਰ ਕੇ,ਕੀ ਕਰਾਂ ਜਰਿਆ ਨਹੀਂ ਜਾਂਦਾ ਇਹ ਵੇਖ ਕੇ ਜਦੌ ਵੇਖਦਾਂ ਹਾਂ ਕਿ ਇਕ ਪਗ ਵਾਲਾ ਸਰਦਾਰ ਜਿਸ ਨੇ ਇਕਲੇ ਸਾਰੇ ਭਾਰਤ ਦੀ ਰਾਖੀ ਕੀਤੀ ਸੀ ਨੂ ਅਕਸਰ ਹਰ ਭਾਰਤੀ ਫਿਲਮ ਵਿਚ ਜੋਕਰ ਬਣਾਕੇ ਪੇ ਕੀਤਾ ਜਾਂਦਾ ਹੈ, ਤੇ ਤੁਹਾਦੇ ਵਰਗੇ ਉਦੁਂ ਕਿਲਕਾਰਿਆਂ ਮਾਰ ਹਸਦੇ ਹੋਣੇਂ ਨੇਂ,ਪਰ ਸਚ ਦਸਾਂ ੳਦੌਂ ਮੇਰੇ ਦਿਲ ਵਿਚ ਭਾਂਬੜ ਬਲਦੈ,ਬਾਕੀ ਦੁਕਾਨਦਾਰੀ ਬਾਣੀਆਂ ਦਾ ਕਂਮ ਹੈ ,ਮੇਰੇ ਵਰਗੇ ਸਿਧੇ ਬਨਦੇ ਕੋਲ ਤਾ ਸਿਧੀਆਂ ਗਲਾਂ ਹੀ ਹਨ,ਹਾਂ ਗਦਾਰ ਤਾਂ ਹਰ ਕੋਮ ਚ ਹਨ ਪਰ ਮੋਕਾ ਆਅਣ ਤੇ ਹਿਸਾਬ ਜਰੁਰ ਹੋਵੇਗਾ,ਬਾਕੀ ਪਂਜਾਬ ਵਿਚਲੇ ਹਿਂਦੂਹੀ ਸਿਖਾਂ ਦੇ ਸਭ ਤੌਂ ਵਢੇ ਵੈਰੀ ਹਨ,ਇਹ ਮੇਰਾ ਨਿਜੀ ਤਜਰਬਾ ਹੈ,ਜੋ ਮੈਨੂ 12 ਸਾਲਾਂ ਦੇ ਨੂ ਮੇਰੇ ਟੀਚਰ ਸਰਮਾਂ ਨੇ ਕਰਾਇਆ ਸੀ ਜਿਸਦੀ ਕੁੜਤਣ ਅਜ ਤਕ ਵੀ ਨਹੀਂ ਗਈ,ਅਸੀ ਕਿਹੜੀ ਗਲ ਦੀ ਸਰਮ ਕਰੀਏ ਆਪਣਾ ਹਕ ਮਂਗਣਦੀ,ਸਰਮ ਤਾਂ ੳਹਨਾਂ ਨੁ ਚਾਹੀਦੀ ਹੈ ਜਿਹਨਾਂ ਕਰਮ ਦੇ ਬਦਲੇ ਸਿਤਮ ਕੀਤੇ ਹਨ,ਪਰ ਕੀ ਕਰੀਏ ਜਿਨਾਂ ਦੀ ਇਜਤ ਸਦੀਆਂ ਪਹਿਲਾਂ ਹੀ ਚਲੀ ਗਈ ੳਨਾਂ ਨੂਂ ਕਾਹਦੀ ਸਰਮ,ਬਾਕੀ ਗਲ ਮਨਮੋਹਨ ਸਿਂਘ ਦੀ ੳਹ ਤਾਂ ਰਬੜ ਦੀ ਮੁਹਰ ਹੈ,84 ਵੇਲੇ ਵੀ ਤੁਹਾਢੇ ਭਾਰਤ ਦਾ ਰਾਸਟਰਪਤੀ ਕਹਿਣ ਨੂਂ ਸਿਖ ਹੀ ਸੀ,ਅਹੇ ਕੁਛ ਦਿਨ ਪਹਿਲਾਂ ਹੀ ਹਿਦੂਆਂ ਨੇ ਛਤੀਸਗੜ ਸਿਖਾਂ ਦੀਆਂ ਦੁਕਾਨਾ ਲੁਟੀਆਂ ਹਨ,ਕਿਸ ਨੇ ਸਾਰ ਲਈ ਤੇ ਹਿੰਦੂ ਭਈਆਂ ਦੀ ਗਿਣਤੀ ਪਂਜਾਬ ਵਿਚ ਵਧਾ ਕੇ ਇਹੋ ਕੁਝ ਪਂਜਾਬ ਵਿਚ ਕਰਾਉਣਾਂ ਚੁਹਂਦੇ ਹੋ,ਅਹਿਸਾਨਫਰਮੋਸੀ ਦੀ ਹਦ ਹੁ ਗਈ ਹੈ,ਆਪਣੀ ਕੋਮ ਬਾਰੇ ਸੋਚਣਾ ਜੇ ਨਾਜੀ ਹੈ ਤਾਂ ਮੈਂ ਨਾਜੀ ਹੀ ਸਹੀ,ਮੈ ਇਹਨਾ ਨਾਜੀ ਕਹਿਣ ਵਾਲਿਆਂ ਨੂ ਪੁਛਾਂਗਾ ਕਿ ਪਤਾ ਹੈ ਨਾਜੀ ਲਫਜ ਦਾ ਮਤਲਬ ਕੀ ਹੈ

ਅਨਿਲ ਕੁਮਾਰ (ਪਿੰਡ ਘੱਗਾ)

12/03/05

ਭਈਆਂ ਦਾ ਪੰਜਾਬ ਆਉਣਾ ਹਿੰਦੂ ਜਨੂੰਨੀਆਂ ਦੀ ਸੋਚੀ ਸਮਝੀ ਸਾਜ਼ਿਸ਼ ਹੋ ਸਕਦੀ ਹੈ, ਲਓ ਮੈਂ ਵੀ ਆਪ ਵਾਂਗ ਸੋਚਕੇ ਵੇਖ ਲੈਂਦਾ ਹਾਂ, ਕੀ ਫ਼ਰਕ ਪੈਂਦਾ ਹੈ? ਮੇਰੇ ਗੁਰੁ ਦਾ ਤਾਂ ਹਰ ਜਨੂੰਨੀ ਤੋਂ ਪਰਾਂ ਰਹਿਣ ਦਾ ਹੀ ਹੁਕਮ ਹੈ, ਕੀ ਹਿੰਦੂ, ਕੀ ਸਿੱਖ। ਪਰ ਭਾਈ ਸਾਹਿਬ ਜੀ, ਇਨਾਂ ਮਜ਼ਦੂਰਾਂ ਵਿਚ ਬਹੁਤ ਵੱਡੀ ਗਿਣਤੀ ਵਿਚ ਮੁਸਲਮ ਗਰੀਬ ਜਨਤਾ ਵੀ ਹੈ, ਸੋ ਥੋੜਾ ਸੋਚ ਕੇ ਨਾ ਬੋਲੀਏ? ਮੁਗਲਾਂ ਦੀ ਦੇਣ ਮੁਸਲਮ ਭਾਈਚਾਰਾ ਅੱਜ ਹਿੰਦੁਸਤਾਨ ਦਾ ਅੰਗ ਬਣ ਚੁੱਕਾ ਹੈ। ਇਥੋਂ ਤੱਕ ਕਿ ਹਿੰਦੁਸਤਾਨ ਦੁਨੀਆ ਵਿਚ ਮੁਸਲਮ ਵੱਸੋਂ ਦੇ ਹਿਸਾਬ ਨਾਲ ਦੂਜੇ ਸਥਾਨ ਤੇ ਹੈ। ਸਾਊਦੀ ਅਰਬ, ਪਾਕਿਸਤਾਨ, ਈਰਾਨ, ਈਰਾਕ ਵੱਡੇ-ਵੱਡੇ ਮੁਸਲਮ ਮੁਲਕਾਂ ਨਾਲੋਂ ਵੱਧ ਮੁਸਲਮਾਨ ਹਿੰਦੁਸਤਾਨ ਵਿਚ ਹਨ ਅਤੇ ਜੰਮੂ-ਕਸ਼ਮੀਰ ਹੀ ਨਹੀਂ ਬਲਕਿ ਹਰ ਸ਼ਹਿਰ ਵਿਚ, ਤੇ ਹੁਣ ਤੇ ਪਿੰਡਾਂ ਦੇ ਪਿੰਡ ਭਰੇ ਪਏ ਹਨ। ਆਹ ਸਾਡੇ ਮਾਲਵੇ ਵਿਚ ਕਿਸੇ ਵੀ ਜੁੰਮੇ (ਸ਼ੁਕਰਵਾਰ) ਦੇ ਦਿਨ ਮਲੇਰਕੋਟਲੇ ਜਾਂ ਇਸਦੇ ਆਲੇ ਦੁਆਲੇ ਪਿੰਡਾਂ ਵਿਚ ਗੇੜਾ ਕੱਢਕੇ ਦੇਖਣਾ। ਹੁਣ ਜੇ ਭਾਜਪਾ ਵਾਲੇ ਆਖਣ ਕਿ ਇਹ ਤਾਂ ਪਾਕਿਸਤਾਨ ਦੀ ਸੋਚੀ ਸਮਝੀ ਚਾਲ ਹੈ–ਤਾਂ ਆਪ ਜੀ ਨੂੰ ਸ਼ਾਇਦ ਇਹ ਗੱਲ ਬੜੀ ਪਸੰਦ ਆਵੇਗੀ। ਮੈਨੂੰ ਇਹ ਗੱਲ ਹਜਮ ਨਹੀਂ ਹੁੰਦੀ। ਵੀਰ ਜੀ ਆਜ਼ਾਦੀ ਦੀ ਲੜਾਈ ਵਿਚ ਅੰਗਰੇਜ਼ਾਂ ਨਾਲ ਇਨਾਂ ਨੇ ਵੀ ਬਰਾਬਰ ਦੀ ਟੱਕਰ ਲਈ ਸੀ। ਤੁਹਾਡੀ ਬੋਲ-ਬਾਣੀ ਤੋਂ ਤੁਸੀਂ ਅਡਵਾਨੀ ਦੇ ਯਾਰ ਜਾਪਦੇ ਹੋਂ ਤੇ ਦੂਜਿਆਂ ਨੂੰ ਜਨੂੰਨੀ ਦੱਸ ਰਹੇ ਹੋਂ।

ਵੀਰ ਜੀ ਧਰਮਾਂ ਦੇ ਵਿਤਕਰੇ ਪਾਕੇ ਤੁਸੀਂ ਹਿੰਦੂ-ਸਿੱਖਾਂ ਨੂੰ ਆਪਸ ਵਿਚ ਲੜਾਉਣ ਦੀਆਂ ਚਾਲਾਂ ਸਫਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਚੰਗੀ ਤਰਾਂ ਸਮਝਦੇ ਹੋਏ ਵੀ ਜਾਣ ਬੁੱਝਕੇ ਐਸੇ ਵਿਚਾਰ ਪੇਸ਼ ਕਰ ਰਹੇ ਹੋ ਜਿਵੇਂ ਅਸੀਂ ਇਹ ਪਹਿਲੀ ਵਾਰ ਸੁਣੇ ਹੋਏ ਹੋਣ। ਥੋੜਾ ਜਿਹਾ ਭੋਰਿਓਂ ਬਾਹਰ ਆਕੇ ਗੱਲ ਕਰੋ।ਹੁਣ ਵੀਹ ਸਾਲ ਹੋ ਚੁੱਕੇ ਹਨ ਆਪ ਜੀ ਵਰਗਿਆਂ ਨੂੰ ਇਨਾਂ ਫ਼ਿਰਕੂ ਗੱਲਾਂ ਦੀ ਦੁਕਾਨਦਾਰੀ ਕਰਦੇ ਹੋਏ। ਹਰ ਗੱਲ ਵਿਚ ਮਾਸੂਮਾਂ ਦਾ ਨਾਮ ਵਰਤਕੇ ਤੁਸੀਂ ਆਪਣੇ-ਆਪ ਨੂੰ ਵਧੀਆ ਧੰਦੇਬਾਜਾਂ ਵਿਚ ਗਿਣਦੇ ਹੋਵੋਂਗੇ। ਆਪ ਜੀ ਦੇ ਖੂਨ ਵਿਚ ਗੁਲਾਮੀ ਨਾ ਹੋਣ ਬਾਰੇ ਕਿਸੇ ਨੂੰ ਵਹਿਮ ਨਹੀਂ,ਪਰ ਆਪ ਜੀ ਦੇ ਆਪਣਿਆਂ ਨੂੰ ਇਸ ਗੱਲ ਉਪਰ ਸ਼ੱਕ ਜ਼ਰੂਰ ਹੈ ਕਿ ਮਜ਼ਦੂਰਾਂ ਖਿਲਾਫ ਪ੍ਰਚਾਰ ਸਾਨੂੰ ਸ਼ਹੀਦੀ ਦੇ ਰਸਤੇ ਤੇ ਲੈ ਜਾਵੇਗਾ ਜਾਂ ਬਰਬਾਦੀ ਦੇ। ਮੈਂ ਇਕ ਸਵਾਲ ਕੀਤਾ ਸੀ ਕਿ ਕਿਉਂ ਨਹੀਂ ਸਾਡੇ ‘ਬਾਪੂ’ ਕੰਵਲ ਵਰਗੇ ਲੇਖਕਾਂ ਨੇ ਸਾਡੇ ਜਵਾਨਾਂ ਨੂੰ ਪੜਾਈ-ਲਿਖਾਈ ਕਰਨ ਲਈ ਕੋਈ ਚੰਗਾ ਜਿਹਾ ਨਾਵਲ ਲਿਖਿਆ? ਵੀਰ ਜੀ ਜਿਸ ਤਰਾਂ ਦੇ ਨਾਵਲ ਲਿਖ-ਲਿਖ ਇਹ ਲੋਕ ਕਮਾਈਆਂ ਕਰਦੇ ਨੇ ਇਨਾਂ ਕਮਾਈਆਂ ਵਿਚ ਬਰਕਤ ਨਹੀਂ ਜੇ ਪੈਣੀ। ਤੇ ਹੁਣ ਤਾਂ ਪੰਜਾਬ ਦੇ ਜਵਾਨਾਂ ਨੇ ਬਥੇਰੀ ਪਿੰਜ ਸਹੀ ਹੈ ਆਪਣੇ ਪਿੰਡਿਆਂ ਤੇ – ਹੁਣ ਨਹੀਂ ਚੋਲੇ ਵਾਲੇ ਬਾਬਿਆਂ ਨੂੰ ਮਾਵਾਂ ਨੇ ਲਾਡਲੇ ਦੇਣੇ ਮਰਜੀਵੜੇ ਬਣਨ ਲਈ।

ਸਿੱਖਾਂ ਦੀ ਵਿਦੇਸ਼ਾਂ ਵਿਚ ਚੜਦੀ ਕਲਾ ਦੀ ਗੱਲ ਕਰਦੇ ਹੋਂ। ਇਸੇ ਵੈੱਬ ਸਾਇਟ ਤੇ ਜੱਗੀ ਕੁੱਸਾ ਜੀ ਦਾ ਹੀ ਇਕ ਹੋਰ ਲੇਖ ਲੱਗਾ ਹੋਇਆ ਹੈ “ਵਿਦੇਸ਼ਾਂ ਵਿਚ ਰੁੱਲਦੀ ਪੰਜਾਬ ਦੀ ਜਵਾਨੀ …” ਜੋ ਉਨਾਂ ਵੀਰਾਂ ਬਾਰੇ ਹੈ ਜੋ ਕਈ ਕਿਸਮ ਦੀਆਂ ਬਿਮਾਰੀਆਂ ਤੋਂ ਪੀੜਤ ਵਿਦੇਸ਼ਾਂ ਦੀਆਂ ਜੇਲ੍ਹਾਂ ਆਦਿ ਵਿਚ ਧੱਕੇ ਖਾ ਰਹੇ ਹਨ। ਉਨਾਂ ਬਾਰੇ ਦੱਸਣਾ-ਕੀ ਆਪ ਨੂੰ ਨਹੀਂ ਪਤਾ ਕਿ ਪੰਜਾਬ ਦੇ ਮੁੰਡਿਆਂ ਦਾ ਇਹ ਹਾਲ ਕਿਸੇ ਹਿੰਦੂ ਜਨੂਨੀ ਦੀ ਸਾਜ਼ਿਸ਼ ਦੇ ਕਰਕੇ ਨਹੀਂ ਬਲਕਿ ਆਪਣੀ ਕੌਮ ਦੇ ਲਾਲਚੀ ਲੀਡਰਾਂ ਕਰਕੇ ਹੈ। ਉਨਾਂ ਲੀਡਰਾਂ ਕਰਕੇ ਹੈ ਜਿਨਾਂ ਨੇ ਹੁਣ ਤੱਕ ਕੋਈ ਚੱਜ ਦੀ ਮੱਤ ਨਹੀਂ ਦਿੱਤੀ। ਤੇ ਜਿਹੜੇ ਵੀਰ ਇਸ ਵੈੱਬ ਸਾਇਟ ਦੇ ਰਾਹੀਂ ਦਲੇਰੀ ਨਾਲ ਐਸੇ ਲੀਡਰਾਂ ਜਾਂ ਲੇਖਕਾਂ ਦੀਆਂ ਚਾਲਾਂ ਨੂੰ ਸਫਲ ਨਹੀਂ ਹੋਣ ਦੇਣਾ ਚਾਹੁੰਦੇ ਤਾਂ ਆਪ ਜੀ ਨੂੰ ਸ਼ਰਮ ਕਿਉਂ ਆ ਰਹੀ ਹੈ। ਆਪ ਜੀ ਨੁੰ ਬੇਨਤੀ ਹੈ ਕਿ ਇਕ ਸੱਚੇ ਸਿੱਖ ਦੇ ਨਾਤੇ ਆਪਣੇ ਜੋਸ਼ ਨੂੰ ਪੰਜਾਬ ਅਤੇ ਸਿੱਖੀ ਦੇ ਭਲੇ ਲਈ ਸਾਂਭਕੇ ਰੱਖੋ ਐਵੇਂ ਅੰਜਾਈਂ ਨਾ ਤਾਕਤ ਗਵਾਓ। ਸੱਚ ਹੈ ਕਿ ਐਸੀ ਤਾਕਤ ਦੀ ਮਿਸਾਲ ਹਿੰਦੁਸਤਾਨ ਤਾਂ ਕੀ ਦੁਨੀਆਂ ਵਿਚ ਵੀ ਵਿਰਲੀ-ਟਾਵੀਂ ਹੀ ਹੈ।

ਵੀਰ ਜੀ ਹੁਣ ਤੇ ਮਨਮੋਹਨ ਸਿੰਘ ਜੀ ਵਰਗੇ ਸਿੱਖ ਪੂਰੇ ਹਿੰਦੁਸਤਾਨ ਉਪਰ ਰਾਜ ਕਰ ਰਹੇ ਹਨ। ਆਪਣਾ ਫਰਜ਼ ਬਣਦਾ ਹੈ ਕਿ ਐਸੇ ਮੌਕਿਆਂ ਦਾ ਲਾਭ ਉਠਾਈਏ ਤੇ ਸਿੱਖੀ ਦੀ ਸ਼ਾਨ ਨੂੰ ਮੁੜ ਬਹਾਲ ਕਰਨ ਵਿਚ ਆਪਾਂ ਉਨਾਂ ਦੇ ਹੱਥ ਮਜ਼ਬੂਤ ਕਰੀਏ ਨਾ ਕਿ ਗੈਰਾਂ ਦੇ ਹੱਥਾਂ ਤੇ ਚੜਕੇ ਫੇਰ ਕੰਡ ਲਵਾਈਏ।ਹੁਣ ਕੋਈ ਚੱਜ ਦੇ ਕਾਰਨਾਮੇ ਕਰਕੇ ਜਗਦੀਸ਼ ਟਾਇਟਲਰ, ਐਚ. ਕੇ. ਐਲ. ਭਗਤ ਵਰਗਿਆਂ ਦੇ ਕਾਰਨਾਮਿਆਂ ਨੂੰ ਜੱਗ ਜਾਹਰ ਕਰਨ ਵਿਚ ਕੋਈ ਵੀ ਕਸਰ ਬਾਕੀ ਨਾ ਛੱਡੀਏ। ਜੋਧਪੁਰ ਵਰਗੀਆਂ ਜੇਲ੍ਹਾਂ ਵਿਚ ਬੁੱਢੇ ਹੋ ਚੁੱਕੇ ਆਪਣੇ ਹੀ ਖੁਨ ਦੀ ਸਾਰ ਲਈਏ। ਉਨਾਂ ਸੱਭਨਾਂ ਦੀ ਸਾਰ ਲਈਏ ਜੋ ਵੀ ਪੰਜਾਬ ਦੀ ਨਫ਼ਰਤ ਦੀ ਅੱਗ ਨਾਲ ਝੁਲਸੇ ਹਨ। ਪੰਜਾਬ ਦੀਆਂ ਜਾਇਜ਼ ਮੰਗਾਂ ਦੀ ਸਾਰ ਲਈਏ। ਪਾਣੀਆਂ ਦੇ ਮਸਲੇ, ਚੰਡੀਗੜ ਦਾ ਮਸਲਾ ਤੇ ਭਾਵੇਂ ਹੁਣ ਪ੍ਰਦੇਸੀ ਮਜ਼ਦੂਰਾਂ ਦਾ ਮਸਲਾ। ਇਹ ਸਾਰੀਆਂ ਗੱਲਾਂ ਤਾਂ ਗੱਲਬਾਤ ਨਾਲ ਹੀ ਨਿਬੜਣੀਆਂ ਨੇ ਨਾ ਕਿ ਭੜਕੀਲੇ ਪ੍ਰਚਾਰਾਂ ਨਾਲ।ਮੈਨੂੰ ਪੂਰੀ ਉਮੀਦ ਹੈ ਕਿ ਮਨਮੋਹਨ ਸਿੰਘ ਜੀ ਆਪਣੀ ਪੂਰੀ ਵਾਹ ਲਗਾ ਦੇਣਗੇ ਕਿ ਪੰਜਾਬ ਨੂੰ ਬਣਦਾ ਸਥਾਨ ਮਿਲੇ। (ਵੀਰ ਜੀ ਮੈਂ ਕਾਂਗਰਸੀਆ ਨਹੀਂ ਹਾਂ)। ਪਰ ਵੀਰ ਜੀ ਭਈਆਂ ਨਾਲ ਲੜਣ ਨਾਲ ਤਾਂ ਪੰਜਾਬ ਨੂੰ ਪਿਛਾਂਹ ਖਿੱਚਣ ਵਾਲਿਆਂ ਨੂੰ ਹੀ ਫਾਇਦਾ ਹੋਵੇਗਾ ਤੇ ਆਪਾਂ ਫੇਰ ਵੀਹ-ਪੰਜਾਹ ਸਾਲ ਪਿਛਾਂਹ ਚਲੇ ਜਾਵਾਂਗੇ।ਕਿਰਪਾ ਕਰਕੇ ਦੂਰ ਦੀ ਸੋਚੋ।ਜੇ ਤੁਸੀਂ ਅਜੇ ਵੀ ਦੁਕਾਨਦਾਰੀ ਕਰੀ ਜਾਣੀ ਹੈ ਤਾਂ ਰਾਹੋਂ ਲਾਂਭੇ ਹੋ ਜਾਓ ਅਸੀਂ ਆਪੇ ਸੰਭਾਲ ਲਵਾਂਗੇ ਆਪਣੇ ਪੰਜਾਬ ਨੂੰ ਵੀ ਤੇ ਤੁਹਾਡੇ ਵਰਗਿਆਂ ਨੂੰ ਵੀ।

ਕੁੱਸਾ ਜੀ ਦੀ ਸੱਚਾਈ ਬਾਰੇ ਗੱਲ ਛੱਡ ਦਵੋ। ਜੇ ਸਚਾਈ ਹੁੰਦੀ ਤਾਂ ਸਰਦਾਰ ਬਲਬੀਰ ਸਿੰਘ ਰੰਧਾਵਾ ਹੁਰਾਂ ਵੱਲੋਂ ਬਖਸ਼ੀਸ਼ ਦੀਆਂ ਬੇਨਤੀਆਂ ਨਹੀਂ ਸੀ ਆਉਣੀਆਂ। ਤੁਸੀਂ ਐਵੇਂ ਨਾ ਝੂਠੀਆਂ ਯਾਰੀਆਂ ਪੁਗਾਈ ਜਾਓ। ਮੈਨੂੰ ਕੋਈ ਖੁਸ਼ੀ ਨਹੀਂ ਹੈ ਆਪ ਜੀ ਨੂੰ ਸ਼ਰਮਿੰਦਾ ਕਰਕੇ। ਤੁਸੀਂ ਮੈਨੂੰ ਬਿਹਾਰੀਆਂ-ਯੂ. ਪੀ. ਵਾਲਿਆਂ ਨਾਲੋਂ ਸੌ-ਗੁਣਾ ਚੰਗੇ ਲੱਗਦੇ ਹੋਂ, ਜੇ ਵਿਸ਼ਵਾਸ਼ ਕਰੋਂ ਤਾਂ।ਪਰ ਆਪ ਜੀ ਦੀਆਂ ਕਰਤੂਤਾਂ ਵੇਖਕੇ ਮੇਰਾ ਵੀ ਪੰਜਾਬੀ ਖੂਨ ਟਿਕਦਾ ਈ ਨੀਂ।ਫੇਰ ਤੁਸੀਂ ਮੈਨੂੰ ਮੁਗਲਾਂ ਤੋਂ ਵੀ ਭੈੜੇ ਲੱਗਦੇ ਹੋਂ।ਕਈਆਂ ਦੇ ਫੋਨ ਆਏ ਕਿ ਛੱਡ ਪਰਾਂ ਕੀ ਲੈਣੈ ਤੂੰ.. ਪਰ ਵੀਰ ਜੀ ਮੈਂ ਗੈਰਤਮੰਦ ਪੰਜਾਬੀ ਹਾਂ, ਕੋਈ ਤਮਾਸ਼ਬੀਨ ਨਹੀਂ। ਆਪਣੇ ਪੰਜਾਬੀਆਂ ਲਈ ਕੋਈ ਹੋਰ ਆਫ਼ਤ ਆਉਂਦੀ ਵੇਖਕੇ ਮੈਂ ਨਹੀਂ ਚੁੱਪ ਨਹੀਂ ਸਾਂ ਰਹਿ ਸਕਦਾ। ਮੈਂ ਕੋਈ ਲੇਖਕ-ਸ਼ੇਖਕ ਵੀ ਨਹੀਂ ਹਾਂ, ਨਾ ਹੀ ਮੈਂ ਇਨਾਂ ਚਿੱਠੀਆਂ ਦੀ ਕੋਈ ਕਮਾਈ ਮੱਥੇ ਮਾਰਨੀ ਹੈ। ਇਕ ਆਮ ਇਨਸਾਨ ਹਾਂ ਅਤੇ ਆਮ ਪੰਜਾਬੀ ਵਾਂਗ ਪੰਜ ਦਰਿਆਵਾਂ ਦੇ ਹੀ ਝਰਨੇ ਦਿਲ ਵਿਚ ਚੁੱਕੀ ਫਿਰਦਾਂ ਅਤੇ ਇਹੋ ਖੈਰ ਮੰਗਦਾਂ ਕਿ ‘ਜਬ ਆਬ ਕੀ ਅਓਧ ਨਿਧਾਨ ਬਣੇ’ ਤਾਂ ਪੰਜਾਬ ਦੀ ਮਿੱਟੀ ਦਾ ਬਣਿਆ ਮੇਰਾ ਜੁੱਸਾ ਉਸੇ ਵਿਚ ਹੀ ਜਾ ਰਲੇ ਨਹੀਂ ਤਾਂ ਮੇਰੀ ਰੂਹ ਨੇ ਭੂਤਨਾ ਬਣਕੇ ਹਰ ਪੰਜਾਬੀ ਨੂੰ ਚੰਬੜਦੇ ਫਿਰਨੈਂ।

ਸ: ਬਲਬੀਰ ਸਿੰਘ ਰੰਧਾਵਾ ਜੀ,
ਆਪ ਜੀ ਦਾ ਦੂਸਰਾ ਖਤ ਵੀ ਪੜਿਆ ਅਤੇ ਜੱਗੀ ਜੀ ਬਾਰੇ ਹੋਰ ਵਧੇਰੇ ਜਾਣਕੇ ਬਹੁਤ ਚੰਗਾ ਲੱਗਾ। ਮੈਂ ਤਾਂ ਪਹਿਲਾਂ ਵੀ ਕਈ ਥਾਈਂ ਆਖ ਚੁੱਕਾ ਹਾਂ ਕਿ ਜੱਗੀ ਜੀ ਨਾਲ ਕੋਈ ਜਾਤੀ ਤੌਰ ਤੇ ਰੋਸ ਨਹੀਂ ਹੈ। ਸ਼ਾਇਦ ਤੁਸੀਂ ਵੀ ਸਮਝਦੇ ਹੋਵੋਂ ਕਿ ਚੰਗਾ ਹੁੰਦਾ ਜੇ ਜੱਗੀ ਜੀ ਆਪ ਹੀ ਸਾਡੇ ਭਰਮਾਂ ਦੀ ਨਿਵਰਤੀ ਕਰਦੇ, ਪਰ ਫਿਰ ਵੀ ਮੈਂ ਆਪਣੇ ਵੱਲੋਂ ਆਪ ਜੀ ਨੂੰ ਪੂਰਾ ਭਰੋਸਾ ਦਿਵਾਉਂਦਾ ਹਾਂ ਕਿ ਇਸ ਵਿਸ਼ੇ ਉਪਰ ਹੁਣ ਹੋਰ ਟਿੱਪਣੀਆਂ ਨਹੀਂ ਭੇਜਾਂਗਾ।ਜੇ ਜੱਗੀ ਜੀ ਆਪ ਜੀ ਵੱਲੋਂ ਕੀਤੀ ਅਰਜੋਈ ਨਾਲ ਸਹਿਮਤ ਹਨ ਤਾਂ ਮੈਂ ਤਾਂ ਸਿਰਫ ਤੇ ਸਿਰਫ ਇਹੋ ਬੇਨਤੀ ਕਰਦਾ ਹਾਂ ਕਿ ਹੁਣ ਕੋਈ ਚੰਗਾ ਜਿਹਾ ਨਾਵਲ ਲਿਖਣ ਜੋ ਸਾਨੂੰ ਸਾਰਿਆਂ ਨੂੰ ਲੜਦੇ-ਭਿੜਦਿਆਂ ਨੂੰ ਇਕ ਕਰਨ ਦੀ ਕੋਸ਼ਿਸ਼ ਕਰੇ।ਕੋਈ ਐਸੀ ਲਿਖਤ ਲਿਖਣ ਜਿਸ ਨਾਲ ਪੰਜਾਬੀਆਂ ਦੀ ਸ਼ਾਨ ਵਿਚ ਵਾਧਾ ਹੋਵੇ ਤੇ ਪੜਨ ਵਾਲਾ ਹਰ ਪੰਜਾਬੀ ਆਪਣੇ ਐਸੇ ਲੇਖਕ ਉਪਰ ਅਸ਼ਕੇ ਜਾਏ।ਸਾਡੀਆਂ ਸ਼ੁੱਭ ਇਛਾਵਾਂ ਪੰਜਾਬ ਅਤੇ ਪੰਜਾਬੀਅਤ ਦਾ ਭਲਾ ਚਾਹੁਣ ਵਾਲਿਆਂ ਦੇ ਹਰਦਮ ਅੰਗਸੰਗ ਹਨ।ਅਸੀਂ ਅਰਦਾਸ ਕਰਾਂਗੇ ਕਿ ਗੁਰੁ ਐਸੇ ਲੇਖਕਾਂ ਦੀ ਕਲਮ ਨੂੰ ਤੇਗ ਬਣਾਏ।ਕੋਈ ਕੁਤਾਹੀ ਹੋਈ ਹੋਵੇ ਤਾਂ ਅਣਜਾਣ ਸਮਝਕੇ ਭੁੱਲ ਬਖਸ਼ਣ ਵਿਚ ਵਡੱਪਣ ਸਮਝਣਾ ਜੀ।
ਸਤਿਕਾਰ ਨਾਲ, ਅਨਿਲ ਕੁਮਾਰ (ਪਿੰਡ ਘੱਗਾ)।

ਬਲਵਿੰਦਰ ਸਿੰਘ

12/03/05

ਪੰਜਾਬੀ ਭਰਾਵੋ,
ਭਈਆਂ ਬਾਰੇ ਬਹਿਸ ਬੰਦ ਕਰੋ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪਰਵਾਸੀ ਮਜ਼ਦੂਰਾਂ ਦੇ ਪੰਜਾਬ ਆਉਣ ਤੋਂ ਪਹਿਲਾਂ ਉਹਨਾਂ ਦਾ ਰਿਕਾਰਡ ਚੈੱਕ ਕਰੇ, ਉਹਨਾਂ ਦੇ ਸਨਾਖਤੀ ਕਾਰਡ ਹੋਣ , ਉਹਨਾਂ ਨੂੰ ਨਜਾਇਜ ਕਬਜੇ ਅਤੇ ਬਸਤੀਆਂ ਨਾਂ ਉਸਾਰਨ ਦਿੱਤੀਆਂ ਜਾਣ ਤੇ ਉਹ ਵਾਪਿਸ ਯੂ ਪੀ/ਬਿਹਾਰ ਜਾਣ ਤੋਂ ਪਹਿਲਾਂ ਪੰਜਾਬ ਤੋਂ ਕਲੀਅਰੈਂਸ ਲੈਣ ਤਾਂ ਕਿ ਉਹ ਜ਼ੁਰਮ ਕਰਕੇ ਪੰਜਾਬ ਵਿੱਚੋਂ ਭੱਜ ਨਾਂ ਸਕਣ । ਪੰਜਾਬ ਵਿੱਚ
ਸ਼ੁਰੂ ਤੋਂ ਹੀ ਪਰਵਾਸ ਹੁੰਦਾ ਆਇਆ ਹੈ, ਅਸੀਂ ਜੱਟ ਵੀ ਤਾਂ ਪੰਜਾਬ ਵਿੱਚ ਪਰਵਾਸ ਕਰਕੇ ਆਏ ਸੀ ਤੇ ਫਿਰ ਸਾਰੇ ਭਾਰਤ ਅਤੇ ਸਾਰੀ ਦੁਨੀਆਂ ਵਿੱਚ ਚਲੇ ਗਏ। ਮਨੁੱਖ ਖੁਰਾਕ ਦੀ ਭਾਲ ਵਿੱਚ ਭੱਜਾ ਫਿਰਦਾ ਰਿਹਾ ਹੈ ਤੇ ਫਿਰ ਰਿਹਾ ਹੈ ਲੇਬਰ ਰੁਜ਼ਗਾਰ ਦੀ ਭਾਲ ਵਿੱਚ ਉਸ ਥਾਂ ਤੇ ਜਾਂਦੀ ਹੈ ਜਿੱਥੇ ਲੇਬਰ ਦੀ ਜਰੂਰਤ ਹੋਵੇ ਤੇ ਫਿਰ ਭਈਏ ਪੰਜਾਬ ਵਿੱਚ ਕਿੳ ਨਹੀਂ ਆ ਸਕਦੇ? ਜੇਕਰ ਅਸੀਂ ਚਾਹੁੰਦੇ ਹਾਂ ਕਿ ਭਈੲ ਪੰਜਾਬ ਵਿੱਚ ਘੱਟ ਆਉਣ ਜਾਂ ਨਾਂ ਆਉਣ ਤਾਂ ਇਸ ਲਈ ਸਾਡੇ ਪੰਜਾਬੀ ਨੌਜਵਾਨਾਂ ਨੂੰ ਕੰਮ ਕਰਨਾ ਪਵੇਗਾ, ਜਿਹਨਾਂ ਨੇ ਕੰਮ ਨਾਂ ਕਰਨ ਦੀ ਸੌਂਹ ਖਾਧੀ ਹੋਈ ਹੈ।

ਜੱਟ ਜਿਸ ਨੂੰ ਸਭ ਤੋਂ ਵੱਧ ਮਿਹਨਤੀ ਗਿਣਿਆ ਜਾਂਦਾ ਸੀ ਉਸਦਾ ਮੁੰਡਾ ਕੰਮ ਕਰਨ ਨੂੰ ਆਪਣੀ ਸ਼ਾਨ ਦੇ ਖਿਲਾਫ ਸਮਝਦਾ ਹੈ। ਜੇਕਰ ਕੋਈ ਪੰਜਾਬਣ ਆਪਣੀ ਮਰਜ਼ੀ ਨਾਲ ਕਿਸੇ ਭਈਏ ਨਾਲ ਵਿਆਹ ਕਰਵਾਉਦੀ ਹੈ ਤਾਂ ਇਸ ਵਿੱਚ ਕੀ ਹਰਜ਼ ਹੈ ? ਕੈਨੇਡਾ ਤੋਂ ਛਪਦੇ ਇੱਕ ਅਖ਼ਬਾਰ ਵਿੱਚ ਛਪੀ ਤਾਜ਼ਾ ਖਬਰ ਮੁਤਾਬਿਕ ਪੰਜਾਬ ਦੇ ਹਰੇਕ ਪਿੰਡ ਵਿੱਚ 8-10 ਬਿਹਾਰ , ਬੰਗਾਲ, ਰਾਜਸਥਾਨ ਦੀਆਂ ਔਰਤਾਂ ਵੱਸਦੀਆਂ ਹਨ ਜੋ ਕਿ ਮੁੱਲ ਖ੍ਰੀਦੀਆਂ ਗਈਆਂ ਹਨ ਅਤੇ ਅਸੀਂ ਗੀਤ ਵੀ ਬੜੇ ਮਾਣ ਨਾਲ ਸੁਣਦੇ ਹਾਂ " ਯੂਪੀ ਚ ਬਲੈਕ ਚੱਲਦੀ -- ਸਿਰੇ ਦੀ ਛਾਂਟਕੇ ਲਿਆਉਣੀ" ਫਿਰ ਇਹ ਇੱਕ ਪਾਸੜ ਰਿਸ਼ਤੇਦਾਰੀ ਕਿੳ? ਪਿਛਲੇ ਸਾਲ ਪੰਜਾਬੀ ਫਿਲਮਾਂ ਦੀ ਹੀਰੋਇਨ (ਸਾਇਦ ਮਿਸ ਪੰਜਾਬਣ ) ਚਾਂਦਨੀ ਤੂਰ ਨੇ ਖਰਬਾਂ ਪਤੀ ਭਈਏ ਨਾਲ ਵਿਆਹ ਕਰਵਾਇਆ ਸੀ ਤਾਂ ਕਈ ਪੰਜਾਬੀਆਂ ਨੇ ਭਾਵੁਕ ਹੋਕੇ ਬਿਆਨ ਦਿੱਤੇ ਸਨ ਕਿ ਇਸ ਨਾਲ ਪੰਜਾਬ ਦਾ ਸਿਰ ਉਚਾ ਹੋਇਆ ਹੈ। ਅੱਜ ਮਾਰਚ 12 ਨੁੰ ਚੰਡੀਗੜ ਤੋਂ ਛਪਦੀ ਅੰਗਰੇਜੀ ਟਰਬਿਨ ਦੀ ਤਾਜ਼ਾ ਖਬਰ ਪੜੋ " ਆਸਟਰੇਲੀਆ ਤੋਂ ਆਏ ਅਮੀਰ ਭਾਰਤੀ ਜਿਸ ਨੂੰ ਏਡਜ਼ ਦੀ ਬਿਮਾਰੀ ਸੀ ਤੇ ਕੁੜੀ ਦੇ ਘਰਦਿਆਂ ਨੂੰ ਬਿਮਾਰੀ ਦਾ ਪਤਾ ਸੀ ਫਿਰ ਵੀ ਕੁੜੀ ਦਾ ਵਿਆਹ ਉਸ ਨਾਲ ਕਰ ਦਿੱਤਾ "। ਕੀ ਏਡਜ਼ ਦਾ ਮਰੀਜ਼ ਭਈਏ ਤੋਂ ਚੰਗਾ ਹੋਗਿਆ ?

ਪੰਜਾਬੀਆਂ ਦੀ ਅਣਖ਼ ਨੂੰ ਖਤਰਾ ਤਾਂ ਅਸਲੀਲਤਾ ਤੋਂ ਹੈ ਜੋ ਕਿ ਫਿਲਮਾਂ, ਸੀਰੀਅਲਾਂ, ਗਾਣਿਆਂ ਵਿੱਚ ਸਭ ਹੱਦਾਂ ਪਾਰ ਕਰ ਗਈ ਹੈ ਤੇ ਵੀ ਸੀ ਆਰ, ਟੀਵੀ ਰਾਹੀਂ ਸਾਡੇ ਘਰਾਂ ਵਿੱਚ ਵੜ ਗਈ ਹੈ।ਅਸਲੀਲਤਾ ਦੇ ਸਿਖਰ ਇੱਕ ਗੀਤ " ਮੁੰਡਾ ਮੰਗਦਾ ਬਦਾਮਾਂ ਵਾਲੀ ਖੀਰ ਕੁੜੀੳ ਨੀ " ਦੀ ਤਾਰੀਫ ਵਿੱਚ ਕਿਸੇ ਸੱਜਣ ਨੇ ਜਲੰਧਰੋਂ ਛਪਦੇ ਇੱਕ ਅਖਬਾਰ ਵਿੱਚ ਲਿਖਿਆ ਸੀ ਕਿ ਇਸ ਗੀਤ ਨੂੰ ਗਾਉਣ ਵਾਲੀਆਂ ਭੈਣਾਂ ਹੋਣਹਾਰ ਬਾਪ ਦੀਆਂ ਸਪੁੱਤਰੀਆਂ ਹਨ ।

ਰੱਬ ਰਾਖਾ।
ਬਲਵਿੰਦਰ ਸਿੰਘ।

ਸਤਿਨਾਮ ਸਿੰਘ

12/03/05

ਸਾਰੇ ਵੇਬ ਦੇ ਪਾਠਕਾਂ ਨੂੰ ਸਤਿ ਸ੍ਰੀ ਅਕਾਲ।
ਬਹਿਸ ਹੁਣ ਬਹੁਤ ਹੋ ਗਈ ਹੈ ਇਸ ਬਾਰੇ ਅਗਾਂਹ ਹੋਰ ਲਿਖਣਾਂ ਜਾਂ ਕਿਸੇ ਨੂੰ ਬੁਰਾ ਭਲਾ ਕਹਿਣਾਂ ਵਾਜਿਬ ਨਹੀ। ਕਹਿੰਦੇ ਹਨ ਕੇ ਅਉਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਬਾਅਦ ਹੀ ਸਵਾਦ ਆਉਂਦਾ ਹੈ ਤੇ ਪਤਾ ਚਲਦਾ ਹੈ। ਕੁਝ ਸਾਲ ਇੰਤਜਾਰ ਕਰੋ ਫਿਰ ਤੁਹਾਨੰ ਸਭ ਚਾਨਣ ਹੋ ਜਾਏ ਗਾ ਕੇ ਭਈਆਂ ਦਾ ਆਉਣਾਂ ਕੀ ਗੁਲ ਖਿਲਾਉਂਦਾ ਹੈ।

ਸਰਦਾਰ ਸੰਤੋਖ ਸਿੰਘ ਜੀ ਦੇ ਵਿਚਾਰ ਵਧੀਆ ਹਨ। ਜੱਗੀ ਜੀ ਬਾਰੇ ਜੋ ਊਲ ਜਲੂਲ਼ ਸਾਡੇ ਵੀਰ ਲਿਖ ਰਹੇ ਹਨ ਉਹ ਵੀ ਬਹੁਤ ਸ਼ਰਮਨਾਕ ਹਨ, ਕਿਸੇ ਨੂੰ ਕਿਸੇ ਦੇ ਨਿਜੀ ਮਾਮਲੇ ਬਾਰੇ ਸਵਾਲ ਜੁਆਬ ਬਿਲਕੁਲ ਜਾਇਜ ਨਹੀ ਤੇ ਕਿਸੇ ਗੈਰ ਸਿੱਖ ਨੂੰ ਤਾਂ ਕੋਈ ਹੱਕ ਹੀ ਨਹੀ ਕੇ ਉਹ ਕਿਸੇ ਨੂੰ ਕਿਸੇ ਦੇ ਕਕਾਰਾਂ ਬਾਰੇ ਪੁਛੇ। ਵੀਰ ਰਾਮੂਵਾਲੀਆ ਜੀ,ਘੱਗਾ ਜੀ ਤੇ ਰਾਜ ਜੀ ਤੁਸੀ ਭਈਆਂ ਦਾ ਰੱਜ ਕਾ ਸਮਰਥਨ ਕਰੋ, ਰਿਸ਼ਤੇਦਾਰੀਆਂ ਵੀ ਬਣਾ ਲਉ ਸਾਨੂੰ ਕੋਈ ਇਤਰਾਜ ਨਹੀ। ਜੇ ਹੋ ਸਕੇ ਤਾਂ ਇਕ ਦਫਤਰ ਖੋਲੋ ਜਿਥੋਂ ਹਰ ਪੰਜਾਬੀ ਕੰਮ ਵਾਸਤੇ ਭਈਆ ਲੈ ਜਾਵੇ, ਸ਼ਾਇਦ ਇਸ ਤਰਾਂ ਪੰਜਾਬ ਖੁਸ਼ਹਾਲ ਹੋ ਜਾਵੇ। ਇਕ ਗੱਲ ਮੈ ਹੋਰ ਲਿਖਾਂ ਗਾ, ਹਰ ਪੰਜਾਬੀ ਕਿਸੇ ਪੰਜਾਬੀ ਦੀ ਗਾਲ ਜਾਂ ਬੁਰਾ ਭਲਾ ਤਾਂ ਸਹਾਰ ਲਏ ਗਾ ਪਰ ਕਿਸੇ ਭਈਏ ਦੀ ਗਾਲ ਸਹਾਰਨੀ ਮੁਸ਼ਕਲ ਹੈ। ਇਹ ਜਿਹੜੀਆਂ ਗੱਲਾਂ ਰਾਮੂਵਾਲੀਆ ਜੀ ਕਰਦੇ ਹਨ ਕੇ ਉਹ ਆਪਣੀ ਬੇਟੀ ਜਾਂ ਬੇਟੇ ਦੀ ਕਿਸੇ ਭਈਏ ਨਾਲ ਸ਼ਾਦੀ ਕਰਨ ਤੋਂ ਵੀ ਗੁਰੇਜ ਨਹੀ ਕਰਦੇ। ਇਹ ਸਿਰਫ ਲਿਖਦੇ ਹੀ ਹਨ ਜਦ ਕਦੇ ਕਰਨ ਦਾ ਮੌਕਾ ਆਇਆ ਉਦੋਂ ਪਤਾ ਲੱਗੇ ਗਾ। ਕਹਿਣੀ ਤੇ ਕਰਨੀ ਦਾ ਬਹੁਤ ਫਰਕ ਹੈ।

ਦਾਸ ਨੇ ਪਹਿਲੇ ਪੱਤਰ ਵਿਚ ਲਿਖਿਆ ਸੀ ਕੇ ਭਈਆਂ ਬਾਰੇ ਸਰਕਾਰ ਨੂੰ ਉਸਦੀ ਬਿਹਾਰ ਵਿਚੋਂ ਸ਼ਨਾਖਤ ਕਰਵਾੳਣੀ ਚਾਹੀਦੀ ਹੈ ਤਾਂ ਹੀ ਉਸ ਨੂੰ ਪੰਜਾਬ ਵਿੱਚ ਕੰਮ ਦੀ ਇਜਾਜਤ ਦਿਤੀ ਜਾਵੇ। ਇਹਨਾਂ ਭਈਆਂ ਦੀ ਗਿਣਤੀ ਵੀ ਇਕ ਮੁਨਾਸਿਬ ਗਿਣਤੀ ਤੱਕ ਹੋਣੀ ਚਾਹੀਦੀ ਹੈ, ਇਹ ਸਭ ਕੁਝ ਤਾਂ ਸਰਕਾਰ ਹੀ ਕਰ ਸਕਦੀ ਹੈ, ਸਰਕਾਰ ਨੂੰ ਤਾਂ ਨੀਲੀਆਂ ਪੱਗਾਂ ਲਾਹੁਣ ਤੋਂ ਵਿਹਲ ਹੀ ਨਹੀ। ਹਿਮਾਚਲ ਪ੍ਰਦੇਸ, ਕਸ਼ਮੀਰ ਵਿੱਚ ਪੰਜਾਬੀਆਂ ਨੂੰ ਜਾਇਦਾਦ ਖ੍ਰੀਦਣ ਦਾ ਜੇ ਹੱਕ ਨਹੀ ਹੈ ਤਾਂ ਪੰਜਾਬ ਵਿੱਚ ਵੀ ਇਹ ਕਨੂੰਨ ਬਣ ਸਕਦਾ ਹੈ। ਇਸ ਬਾਰੇ ਵੀ ਕੋਈ ਚਾਨਣਾ ਪਾਉਣਾਂ ਚਾਹੀਦਾ ਹੈ। ਆਪਾਂ ਸਾਰੇ ਪੰਜਾਬ ਦੇ ਭਲੇ ਲਈ ਹੀ ਸੋਚਦੇ ਹਾਂ ਫਿਰ ਇਹ ਲਿਖ ਦੇਣਾ ਜਿਸ ਤਰਾਂ ਰਾਮੂਵਾਲੀਆ ਜੀ ਨੇ ਲਿਖਿਆ ਹੈ ਕੇ ਪੰਜਾਬ ਵਿਚ ਕਈ ਕਤਲ ਕਰਕੇ ਇਥੇ ਰਾਜਸੀ ਸ਼ਰਨਾਂ ਲੈ ਲਈਆਂ ਹਨ ਬਹੁਤ ਘਟੀਆ ਗੱਲ ਹੈ। ਰਾਮੂਵਾਲੀਆ ਜੀ ਕੇ.ਪੀ.ਐਸ ਦੇ ਰਿਸ਼ਤੇਦਾਰ ਹਨ ਜੋ ਇਹਨਾਂ ਨੂੰ ਪੰਜਾਬ ਦੀਆਂ ਸਾਰੀਆਂ ਐਫ.ਆਂਈ.ਆਰਾਂ ਪਹੁੰਚੀਆਂ ਹਨ। ਪਿਛਲੇ ਖੱਤ ਵਿੱਚ ਇਹਨਾਂ ਨੇ ਕੁਝ ਪਾਠਕਾਂ ਨੂੰ ਇਸ ਤਰਾਂ ਸੰਬੋਧਨ ਕਰਕੇ ਲਿਖਿਆ ਸੀ।
ਗਲਤੀ ਦੀ ਖਿਮਾਂ।

ਸਤਿਨਾਮ ਸਿੰਘ

ਬਲਵਿੰਦਰ ਸਿੰਘ

ਕੰਦੋਲਾ ਸਾਹਿਬ ਰਾਜ ਭੁਪਿੰਦਰ ਸਿੰਘ ਜੀ ਨੂੰ ਆਪਣੇ ਨਾਂ ਨਾਲ 'ਸਿੰਘ' ਲਾਉਣ ਉਪਰ ਬੜਾ ਮਾਣ ਹੈ। ਕੀ ਇਨਾਂ ਦੀ ਸਿੱਖੀ ਸਿੰਘ ਅਤੇ ਕੇਸਾਂ ਤੱਕ ਹੀ ਸੀਮਤ ਹੈ ਜਾਂ ਗੁਰਬਾਣੀ ਦਾ ਵੀ ਕੋਈ ਗਿਆਨ ਹੈ? ਜੱਗੀ ਕੁੱਸਾ ਜੀ ਸਾਡੇ ਗੁਰਦੁਆਰੇ 1999 ਦੀ ਵਿਸਾਖੀ ਵੇਲੇ ਬੋਲ ਕੇ ਗਏ ਸਨ।

ਉਨਾਂ ਨੂੰ 40 ਮਿੰਟ ਦਿੱਤੇ ਗਏ ਅਤੇ 40 ਮਿੰਟਾਂ ਵਿਚ ਹੀ ਉਹਨਾਂ ਨੇ ਆਏ ਹੁਕਮਨਾਮੇ ਦੀ ਵਿਆਖਿਆ ਭਾਈ ਮਰਦਾਨੇ ਦੇ ਪਿਛਲੇ ਜੀਵਨ ਤੋਂ ਲੈ ਕੇ ਮੂਲੇ ਖੱਤਰੀ ਤੱਕ ਬੜੇ ਹੀ ਮਨਮੋਹਣੇ ਢੰਗ ਨਾਲ ਕੀਤੀ। ਸੰਗਤਾਂ ਤਾਂ ਕੀ ਕਿਸੇ ਬੱਚੇ ਨੇ ਵੀ ਸਾਹ ਨਹੀਂ ਕੱਢਿਆ। ਆਪਾਂ ਇਉਂ ਕਰਦੇ ਹਾਂ ਕਿ ਰਾਜ ਭੁਪਿੰਦਰ ਸਿੰਘ ਜੀ ਨੂੰ ਅਤੇ ਜੱਗੀ ਕੁੱਸਾ ਨੂੰ ਕਿਤੇ ਇਕੱਠੇ ਕਰ ਦਿੰਦੇ ਹਾਂ, ਇਹ ਆਪਸ ਵਿਚ ਗੁਰੂ ਗਰੰਥ ਸਾਹਿਬ ਦੀ ਬਾਣੀ ਉਪਰ ਅਤੇ ਇਤਿਹਾਸ ਉਪਰ ਵਿਚਾਰ ਵਟਾਂਦਰਾ ਕਰ ਲੈਣ। ਫੇਰ ਦੇਖਾਂਗੇ ਕਿ ਘੋਨਮੋਨ ਜਾਂ ਫੇਰ ਆਪਣੇ ਆਪ ਨੂੰ ਸਿੰਘ ਅਖਵਾਉਣ ਵਾਲਾ ਜਿਤਦਾ ਹੈ?

ਪੱਤਰਕਾਰ ਦਲਬੀਰ ਸਿੰਘ ਦੀ ਕਿਤਾਬ ਵਿਚ ਪੜਿਆ ਹੈ ਕਿ ਇਕ ਵਾਰ ਸੰਤ ਜਰਨੈਲ ਸਿੰਘ ਖਾਲਸਾ ਨੇ ਉਸ ਨੂੰ ਅੰਮ੍ਰਿਤ ਸ਼ਕਣ ਲਈ ਆਖਿਆ ਤਾਂ ਦਲਬੀਰ ਸਿੰਘ ਨੇ ਪੁੱਛਿਆ ਕਿ ਕਿਹੜਾ ਛਕਾਂ ਜੀ? ਜਗਦੇਵ ਸਿੰਘ ਤਲਵੰਡੀ ਵਾਲਾ? ਗੁਰਚਰਨ ਸਿੰਘ ਟੋਹੜੇ ਵਾਲਾ? ਜਾਂ ਹਰਚੰਦ ਸਿੰਘ ਲੌਗੋਵਾਲ ਵਾਲਾ? ਸਾਡੇ ਗੁਰਦੁਆਰੇ ਦੇ ਪਰਧਾਨ ਤੋ ਪਤਾ ਲੱਗਿਆ ਕਿ ਜੱਗੀ ਕੁੱਸਾ ਨੂੰ ਸੰਗਤ ਉਸ ਦੇ ਸ਼ਹਿਰ ਦੇ ਗੁਰਦੁਆਰੇ ਦਾ ਪਰਧਾਨ ਬਣਾਉਣਾ ਚਾਹੁੰਦੀ ਸੀ, ਪਰ ਊਸ ਨੇ ਇਕ ਗੱਲ ਵਿਚ ਹੀ ਜਵਾਬ ਦੇ ਦਿਤਾ ਕਿ ਮੈ ਇਸ ਕਾਬਲ ਹੀ ਨਹੀ ਹਾਂ, ਮੈਨੂੰ ਗੁਰਦੁਆਰੇ ਦਾ ਪਰਧਾਨ ਬਣਨ ਲਈ ਕਦੇ ਨਾ ਕਿਹੋ। ਨਹੀ ਲੋਕ ਪਰਧਾਨਗੀ ਲਈ ਲੜਦੇ ਦੇਖੇ ਹਨ। ਗੁਰਦੁਆਰੇ ਉਸ ਨੂੰ ਹਮੇਸਾ ਜੁੱਤੀਆ ਅਤੇ ਬਰਤਨਾਂ ਦੀ ਸੇਵਾ ਕਰਦੇ ਹੀ ਦੇਖਿਆ ਹੈ।

ਬਲਵਿੰਦਰ ਸਿੰਘ

ਅਨੋਖ ਸਿੰਘ

11/03/05

ਕਾਫੀ ਦਿਨਾ ਤੌ ਭਈਆਂ ਬਾਰੇ ਹੋ ਰਹੀ ਬਹਿਸ ਬਾਰੇ ਪੜਨ ਤੋ ਬਾਦ ਆਪਣੇ ਵਿਚਾਰ ਲਿਖ ਰਿਹਾ ਹਾਂ ਮੈਨੂ ਵਿਦੇਸ ਆਇਆਂ ਕੋਈ 20 ਸੱਲ ਹੋ ਚੁਕੇ ਹਨ, ਪਬ ਵਿਚ ਮੇਰਾ ਵਾਹ ਭਇਆਂ ਨਾਲ ਕਾਫੀ ਰਿਹਾ ਹੈ, ਇਸ ਬਾਰੇ ਇਹ ਕਹਾਂਗਾ ਕਿ ਭਇਆਂ ਦੀ ਆਮਦ ਵਿਚਲਾ ਵਾਧਾ ਹਿਦੂ ਜਨੂਨੀਆਂ ਦੀ ਸੋਚੀ ਸਮਝੀ ਸਾਜਿਸ ਹੈ, ਜਿਸਦੇ ਤਹਿਤ ਸਿਖਾਂ ਨੂ ਪਜਾਬ ਵਿਚ ਘਟ ਗਿਣਤੀ ਬਣਾਇਆ ਜਾ ਚੁਕਿਆ ਹੈ, ਪਰ ਅਫਸੋਸਜਨਕ ਹੈ ਕਿ ਸਾਡੇ ਕੁਝ ਆਪਣੇ ਹੀ ਵੀਰ ਇਨਾ ਦੀ ਹਮਾਇਤ ਕਰ ਰਹੇ ਹਨ, ਮੈ ਕਹਿਣਾ ਚਾਵਾਗਾ ਕਿ ਆਪਣੀ ਕੋਮ ਲਈ ਦਰਦ ਰਖਣਾ ਨਾਜੀ ਹੈ, ਬਾਕੀ ਬੜੀ ਰਮ ਦੀ ਗਲ ਹੈ ਕਿ ਅਸੀ ਕੌਮ ਲਈ ਹੀਦ ਹੌਏ ਨੌਜਵਾਨਾ ਨੂਂ ਤੂਸੀ ਭਟਕੇ ਆਖ ਰਹੇ ਹੋ, ਜੇ ਤੌਹਾਧਾ ਖੂਨ ਪਾਤੀ ਹੋ ਚੁਕਾ ਹੈ ਕਿਰਪਾ ਕਰਕੇ ਸ੍ਹਹੀਦਾਂ ਨੂ ਵਿਚ ਨਾ ਘੜੀਸੋ, ਬਾਕੀ ਜਨੂਨੀ ਸੋਚ ਤਾਂ ਅਨਿਲ ਘਗੇ ਰਾਮੂਵਾਲਿਆਂ ਵਰਗਿਆਂ ਦੀ ਹੈ ਨਾ ਕਿ ਬਾਜਵਾ ਸਾਹਿਬ ਜਾਂ ਕੁਸਾ ਜੀ ਦੀ, ਬਾਕੀ ਸਿਖ ਜਿਨਾਂ ਚਿਰ ਭਾਰਤ ਵਿਚ ਹਨ ਖਤਰੇ ਵਿਚ ਹੀ ਰਹਿਣਗੇ ਕਿੳਕਿ ਸਾਡੇ ਖੂਨ ਵਿਚ ਹਿੰਦੂਆਂ ਵਾਂਗ ਗੋਲਾਮੀ ਨਹੀ ਹੈ,ਬਾਕੀ ਸਿਖਾਂ ਦੀ ਵਿਦੇਸਾਂ ਵਿਚ ਚੜਦੀ ਕਲਾ ਨਾਲ ਰਾਜਭੁਪਿੰਦਰ ਵਰਗਿਆਂ ਦਾ ਪੇਟ ਕਿਊ ਦੁਖਦਾ ਹੈ, ਜੋ ਕੁਸੇ ਵਰਗੇ ਲੇਖਕ ਵਿਚ ਤਰੁਟੀਆਂ ਦਸਦਾ ਹੈ ਕੇਵਲ ਇਸ ਕਰਕੇ ਕਿ ੳਸਦੀ ਕਲਮ ਦੀ ਸਚਾਈ ਨਹੀ ਪਚ ਰਹੀ, ਲਗਦੈ ਤੁਸੀ ਪੰਜਾਬ ਵਿਚਲੀ ਭਈਆਂ ਦੀ ਦੂਜੀ ਜੈਨਰੇਛਨ ਹੋ,

ਰਾਜ ਭੁਪਿੰਦਰ ਸਿੰਘ, ਭਾਰਤ

11/03/05

ਉਹ ਮੁੜ ਜੋ ਹੁਣ .................।
ਬਸ ਵੀ ਕਰੋ ................... ।

ਪਤਾ ਨਹੀਂ ਕੀ ਹੋ ਗਿਆ ਤੁਹਾਨੂੰ । ਐਂਵੇ ਹੀ ਖਹਿਬੜੀ ਜਾਂਦੇ ਐ ।
ਗੁਰਪਰੀਤ ਜੀ ਦੀ ਗੱਲ ਸੁਣੋ । ਸਾਡਾ ਨਹੀਂ ਜੇ ਸਰਦਾ - ਭਈਆਂ ਬਾਜੋਂ । ਜੇ ਜਿਆਦਾ ਪੰਜਾਬ ਦਾ ਹੇਜ ਹੈ ਤਾਂ ਵਾਪਸ ਆ ਜਾਓ ਤੇ ਵਟਾਓ ਆਪੋ ਆਪਣੇ ਪਿਤਾ-ਪੁਰਖੀ ਕਿਤਿਆਂ ਵਿਚ ਹੱਥ । ਕਰੋ ਬੇ-ਰੁਜਗਾਰ ਭਈਆਂ ਨੂੰ ।

ਦੇਵਗਿੱਲ ਜੀ ਪਛੜੀਆਂ ਜਾਤਾਂ ਦੇ ਭਲੇ ਦੀ ਗੱਲ ਕਰਦੇ ਹਨ । ਉਹ ਇਹ ਦਸਣ ਕਿ ਜਦੋਂ ਜੱਟ ਇਨ੍ਹਾਂ ਜਾਤਾਂ ਵਾਲਿਆਂ ਦੇ ਘਰ ਜਾ ਕੇ ਇਨ੍ਹਾਂ ਨੂੰ ਹਾੜੀ / ਸਾਉਣੀ ਸਮੇਂ ਦਿਹਾੜੀ-ਦੱਪਾ ਕਰਨ ਲਈ ਕਹਿੰਦਾ ਹੈ ਤਾਂ ਇਹ ਚੌੜੇ ਹੋ ਕੇ ਬਹਿ ਜਾਂਦੇ ਹਨ ਤੇ ਇਨ੍ਹਾਂ ਦੀਆਂ ਮੰਗਾਂ ਹੁੰਦੀਆਂ ਹਨ :-
1. ਦਿਨ ਵਿਚ ਤਿੰਨ ਵਾਰ ਰੋਟੀ,
ਸਵੇਰੇ-ਦੁਪਹਿਰ ਤਾਂ ਮਾਲਕ ਦੇ ਘਰ ਰੱਜ ਕੇ ਖਾਂਦੇ ਹਨ ਤੇ ਰਾਤ ਦੀ ਰੋਟੀ ਘਰੇ ਲੈ ਜਾਂਦੇ ਹਨ ।
2. ਦਿਨ ਵਿਚ 4 ਵਾਰ ਚਾਹ । ਘਰੇ ਭਾਵੇਂ ਇੱਕ ਵਾਰ ਵੀ ਨਾ ਪੀਂਦੇ ਹੋਣ ।
3. ਰੋਜ ਪੱਠਿਆਂ ( ਹਰਾ ਚਾਰਾ ) ਦੀਆਂ ਦੋ ਪੰਡਾਂ ਤੇ ਤੂੜੀ ਦੀ ਇੱਕ ਪੰਡ ।
4. ਇਸ ਤੋਂ ਇਲਾਵਾ ਦਿਹਾੜੀ ਵੀ ਠੋਕ ਕੇ ਲੈਣੀ ਹੈ । ਆਦਿ ਆਦਿ ।

ਮੁੰਨ ਲਓ ਜੱਟ ਨੂੰ ਜਿੰਨਾ ਮਰਜੀ । ਉਧਰੋਂ ਸਰਕਾਰ ਪੁਰਾ ਰੇਟ ਨਹੀਂ ਦਿੰਦੀ ਜਿਨਸ ਦਾ । ਤੇ ਰਹਿੰਦੀ ਖੁੰਹਦੀ ਕਸਰ ਇਹ ਕੱਢ ਦਿੰਦੇ ਹਨ ।
ਸੋ ਜੱਟ ਭਈਆਂ ਦੇ ਪਿਛੇ ਪਿਛੇ ਨਾ ਫਿਰੇ ਤਾਂ ਕੀ ਕਰੇ ।

ਇਕਬਾਲ ਜੀ, ਦੇਵ ਗਿੱਲ ਨੂੰ 'ਕਿਸੇ' ਕਹਿ ਕੇ ਆਪਣੇ ਆਪ ਨੂੰ ਪਤਾ ਨਹੀਂ ਕੀ ਦਰਸਾ ਰਹੇ ਹਨ ? ਤੁਸੀਂ ਇਹ ਵੀ ਲਿਖ ਰਹੇ ਹੋ ਕਿ 500 ਸਾਲ ਬਾਦ ਵੀ ਬਾਬੇ ਨਾਨਕ ਦੀ ਗੱਲ ਨਹੀਂ ਮੰਨੀ ਗਈ ਤੇ ਅਸੀਂ ਪੂਰਨ ਰੂਪ ਵਿਚ ਇਨਸਾਨ ਨਹੀਂ ਬਣੇ । ਕੀ ਸਾਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਵਾਜੀਆਂ ਗਈਆਂ ਸਰਦਾਰੀਆਂ ਯਾਦ ਹਨ । ਕਿੰਨੇ ਕੁ ਉਨ੍ਹਾਂ ਸਰਦਾਰੀਆਂ ਤੇ ਕਾਇਮ ਹਾਂ । ਪਤਾ ਉਦੋਂ ਲਗਦਾ ਹੈ ਜਦੋਂ ਨਾਲ ਵਾਲਾ ਕਹਿੰਦਾ ਹੈ ਕਿ ਭਈਆ, ਕੀ ਟਾਈਮ ਹੋਇਆ ਹੈ ਤੇ ਅਸੀਂ ਆਪਣੇ ਸਿਰ ਤੇ ਹੱਥ ਫੇਰ ਕੇ ਸੋਚਦੇ ਹਾਂ ਕਿ ਸਰਦਾਰੀਆਂ ਤਾਂ ਅਸੀਂ ਆਪ ਹੀ ਗਵਾ ਲਈਆਂ ਹਨ । ਇਹ ਵੀ ਨਹੀਂ ਸੋਚਿਆ ਕਿ ਘੱਟੋ ਘੱਟ ਆਪਣੇ ਨਾਵਾਂ ਨਾਲ ' ਸਿੰਘ / ਕੌਰ ' ਹੀ ਲਗਾ ਲਈਏ । ਅਗਲੇ ਨੂੰ ਪਤਾ ਤਾਂ ਲਗੇ ਕਿ ਅਸੀਂ ਪੁਰਸ਼ ਹਾਂ ਕਿ ਇਸਤਰੀ ।

ਬਾਕੀ ਤੁਸੀਂ ਆਪਣੇ ਬੱਚਿਆਂ ਨੂੰ ਕਿਸੇ ਵੀ ਜਾਤ ਬਰਾਦਰੀ ਵਿਚ ਵਿਆਹੋ, ਇਹ ਤੁਹਾਡੀ ਮਰਜੀ ਪਰ ਬਾਕੀਆਂ ਨੂੰ ਨਾਦਾਨ ਕਹਿਣਾ ਵੀ ਠੀਕ ਨਹੀਂ ।

ਰਾਜ ਭੁਪਿੰਦਰ ਸਿੰਘ, ਭਾਰਤ

ਦੇਵ ਗਿੱਲ

11/03/05

ਰਾਮੂਵਾਲ ਸਾਹਿਬ ਤੁਸੀ ਮੇਰੀ ਅਸਲੀ ਗੱਲ ਦਾ ਜਵਾਬ ਦਿੱਤਾ ਨਹੀ। ਸਾਰੀ ਗੱਲ ਗੋਲ ਮੋਲ ਕਰ ਗਏ । ਮੇਰਾ ਸਵਾਲ ਇਹ ਸੀ ਭਾਈਆਂ ਦੀ ਪੰਜਾਬ ਨੂੰ ਕੀ ਦੇਣ ਹੈ? ਉਹਨਾਂ ਕਹਿੜੀ ਪੰਜਾਬ ਲਈ ਕੁਰਬਾਨੀ ਕਰਤੀ ਜੋ ਤੁਹਡੇ ਵਰਗੇ ਉਹਨਾਂ ਦਾ ਹੱਕ ਮੱਗਣ ਲੱਗ ਪਏ।
ਰਾਮੂਵਾਲ ਜੀ ਜੋ ਪ੍ਰਦੇਸਾ ਵਿਚ ਪੰਜਾਬੀ ਵੱਸਦੇ ਹਨ ਉਹਨਾਂ ਵਿਚੋ ਦੋ ਜਾਂ ਤਿੰਨ ਪਰਸਿੰਨਟ ਧੋਖਾਧੜੀ ਕਰਦੇ ਹਨ। ਭਾਈਆ ਚ ਅੱਸੀ ਤੋ ਨੰਬੇ ਪਰਸਿੰਨਟ ਚੋਰ ਹਨ। ਪੰਜਾਬੀਆ ਨੇ ਬਾਬੇ ਨਾਨਕ ਜੀ ਦਾ ਉਪਦੇਸ਼ ਮਨ ਕੇ ਹੀ ਉਹਨਾਂ ਨੂੰ ਆਪਣੇ ਘਰਾਂ ਚ ਜਗਾਂ ਦਿੱਤੀਆ । ਪਰ ਫਿਰ ਵੀ ਉਹ ਸਾਡੇ ਸਿਰ ਚੱੜ ਬੋਲਦੇ ਨੇ ।
ਦੇਵ ਗਿੱਲ

ਬਲਬੀਰ ਸਿੰਘ ਰੰਧਾਵਾ

11/03/05

ਪਰਮ ਸਤਿਕਾਰਯੋਗ ਸਰਦਾਰ ਰਾਜ ਭੁਪਿੰਦਰ ਸਿੰਘ ਜੀ, ਆਪ ਜੀ ਨੇ ਮੇਰੇ ਕੋਲੋਂ ਸ਼ਿਵਚਰਨ ਜੱਗੀ ਕੁੱਸਾ ਜੀ ਦੇ ਘੋਨ-ਮੋਨ ਹੋਣ ਬਾਰੇ ਪੁੱਛਿਆ ਹੈ।
ਸਰਦਾਰ ਜੀ ਇਹ ਤਾਂ
ਸ਼ਿਵਚਰਨ ਜੱਗੀ ਕੁੱਸਾ ਜੀ ਹੀ ਦੱਸ ਸਕਦੇ ਹਨ। ਇਸ ਤੋਂ ਇਲਾਵਾ ਇਸ ਦਾ ਉਤਰ ਤਾਂ ਉਹ ਆਪਣੀ ਇੰਟਰਵਿਊ ਵਿਚ ਦੇ ਵੀ ਚੁੱਕੇ ਹਨ, ਜੋ ਕਈ ਅਖਬਾਰਾਂ ਰਸਾਲਿਆਂ ਅਤੇ ਵੈੱਬ ਸਾਈਟਾਂ ਉਪਰ ਲੱਗ ਚੁੱਕੀ ਹੈ। ਮੈਂ ਤਾਂ ਉਹਨਾਂ ਦੇ ਗੁਣਾਂ ਉਪਰ ਹੀ ਥੋੜਾ ਚਾਨਣਾ ਪਾਇਆ ਸੀ ਕਿ ਉਹ ਬੜੇ ਘਾਗ ਬੁਲਾਰੇ ਹਨ, ਕਿਉਂਕਿ ਮੈਂ ਉਨਾਂ ਨੂੰ ਕਈ ਥਾਂ ਸਟੇਜਾਂ ਉਤੇ ਬੋਲਦੇ ਸੁਣਿਆ ਅਤੇ ਦੇਖਿਆ ਹੈ। ਜੇ ਆਪ ਜੀ ਨੇ ਉਹਨਾਂ ਦੇ ਔਗਣਾਂ ਬਾਰੇ ਜਾਣਕਾਰੀ ਲੈਣੀ ਹੈ ਤਾਂ ਕੰਦੋਲਾ ਸਾਹਿਬ ਤੋਂ ਕੁੱਸਾ ਜੀ ਦਾ ਫੂਨ ਨੰਬਰ ਲੈ ਲਵੋ ਅਤੇ ਉਹਨਾਂ ਨੂੰ ਉਹਨਾਂ ਦੇ ਔਗਣਾਂ ਬਾਰੇ ਪੁੱਛ ਲਵੋ। ਵੈਸੇ ਜਿਵੇਂ ਕੁੱਸਾ ਦੇ ਨੇੜਲੇ ਸਾਥੀ ਦੱਸਦੇ ਹਨ ਕਿ ਉਹ ਆਪਣੀ ਪ੍ਰਸ਼ੰਸਾ ਸੁਣ ਕੇ ਕਦੇ ਫੂਕ ਵਿਚ ਨਹੀਂ ਆਇਆ ਅਤੇ ਆਪਣੀ ਆਲੋਚਨਾ ਸੁਣ ਕੇ ਮੱਥੇ ਤਿਊੜੀ ਨਹੀਂ ਪਾਈ। ਉਹਨਾਂ ਦੀ ਇੰਟਰਵਿਊ ਵਿਚ ਵੀ ਸ਼ਾਇਦ ਤੁਸੀਂ ਇਹ ਲਾਈਨ ਪੜ੍ਹੀ ਹੋਵੇ? ਮੈਨੂੰ ਤਾਂ ਇਤਨੀ ਟਾਈਪ ਕਰਨੀ ਵੀ ਨਹੀਂ ਆਉਂਦੀ, ਹਾਂ, ਕੰਦੋਲਾ ਸਾਹਿਬ ਦੀਆਂ ਕੋਸ਼ਿਸ਼ਾਂ ਕਰ ਕੇ ਮਾੜੀ ਮੋਟੀ ਟਾਈਪ ਕਰਨ ਜਰੂਰ ਸਿੱਖ ਗਿਆ ਹਾਂ। ਮੈਂ ਤਾਂ ਆਪ ਜੀ ਨੂੰ ਕੁੱਸਾ ਸਾਹਿਬ ਨੂੰ ਬਖ਼ਸ਼ਣ ਲਈ ਬੇਨਤੀ ਕੀਤੀ ਸੀ, ਤੁਸੀਂ ਮੇਰੇ ਪਿੱਛੇ ਹੀ ਪੈ ਗਏ? ਮੈਨੂੰ ਪਾਠਕਾਂ ਦੇ ਪੱਤਰਾਂ ਵਿਚ ਛਪਣ ਦਾ ਕੋਈ ਸ਼ੌਕ ਨਹੀਂ। ਮੈਂ ਤਾਂ ਇਕ ਬਿਰਧ ਬੰਦਾ ਹਾਂ। ਸਰਦਾਰ ਜੀ ਕਿਰਪਾ ਕਰੋ!
ਆਪ ਜੀ ਦਾ ਪੰਜਾਬੀ ਵੀਰ
ਬਲਬੀਰ ਸਿੰਘ ਰੰਧਾਵਾ

ਅਨਿਲ ਕੁਮਾਰ (ਪਿੰਡ ਘੱਗਾ)

11/03/05

ਦੇਵ ਗਿੱਲ ਦੇ ਵਿਚਾਰਾਂ ਨੂੰ ਜਾਣਕੇ ਖੁਸ਼ੀ ਹੋਈ। ਪੰਜਾਬ ਦੇ ਨੀਵੀਂਆਂ ਜਾਤਾਂ (ਬ੍ਰਾਹਮਣਵਾਦ ਦੀ ਕ੍ਰਿਪਾ ਸਦਕਾ) ਅਤੇ ਆਰਥਿਕ ਪੱਖੋਂ ਪੱਛੜੀਆਂ ਸ਼੍ਰੇਣੀਆਂ (ਜਿਨਾਂ ਵਿਚ ਕਈ ਮੇਰੇ ਵੀਰ ਉੱਚੀਆਂ ਜਾਤਾਂ ਦੇ ਵੀ ਹੋਣਗੇ) ਦੇ ਭਲੇ ਦਾ ਫ਼ਿਕਰ ਸਾਨੂੰ ਪੰਜਾਬੀ ਹੋਣ ਦੇ ਨਾਤੇ ਬਾਹਰੋਂ ਆਉਣ ਵਾਲੇ ਮਜ਼ਦੂਰਾਂ ਨਾਲੋਂ ਵੱਧ ਹੋਣਾ ਹੀ ਚਾਹੀਦਾ ਹੈ। ਮੈਂ ਸ਼ਾਇਦ ਇਹ ਗੱਲ ਆਪਣੇ ਪਹਿਲੇ ਖਤਾਂ ਵਿਚ ਜ਼ਿਆਦਾ ਜ਼ੋਰ ਪਾਕੇ ਨਹੀਂ ਆਖ ਸਕਿਆ। ਮੈਂ ਪਹਿਲੀ ਚਿੱਠੀ ਵਿਚ ਹੀ ਆਖਿਆ ਸੀ ਕਿ ਜੇ ਬਾਹਰ ਦੇ ਮਜ਼ਦੂਰਾਂ ਨਾਲ ਪੰਜਾਬ ਦੀ ਆਰਥਿਕਤਾ ਨੂੰ ਨੁਕਸਾਨ ਹੋ ਰਿਹਾ ਹੋਵੇ ਤਾਂ ਜ਼ਰੂਰ ਢੁੱਕਵੇਂ ਕਦਮ ਉੱਠਾਏ ਜਾਣੇ ਚਾਹੀਦੇ ਹਨ। ਮੈਂ ਤਾਂ ਇੰਨਾ ਹੀ ਕਰ ਸਕਦਾ ਹਾਂ। ਹਾਂ, ਜੇ ਕਿਸੇ ਨੇ ਸਾਡੇ ਇਨਾਂ ਵੀਰਾਂ ਦੇ ਹੱਕਾਂ ਨੂੰ ਮਾਰਨ ਬਾਰੇ ਕੋਈ ਭੜਕਾਊ ਲੇਖ ਲਿਖਿਆ ਤਾਂ ਵੀਰ ਜੀ ਮੈਂ ਪੂਰੇ ਵਿਸ਼ਵਾਸ਼ ਨਾਲ ਆਖਦਾ ਹਾਂ ਕਿ ਜੋਸ਼ ਵਿਖਾਣ ਵਿਚ ਕਮੀ ਨਹੀਂ ਆਏਗੀ। ਮੈਂ ਤਾਂ ਸਗੋਂ ਆਪਣੇ ਆਪ ਨੂੰ ਗੁਰੁ ਦਾ ਨਿਮਾਣਾ ਸੇਵਕ ਸਮਝਦਾ ਹੋਇਆ ਆਪਣੇ ਆਪ ਨੂੰ ਭਾਈ ਲਾਲੋ ਵਾਲੀ ਗੱਲ ਵਿਚ ਪਿੱਛੜੇ ਵਰਗ ਦੇ ਲੋਕਾਂ ਨਾਲ ਹੀ ਜੋੜਣ ਵਿਚ ਮਾਣ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਤੁਸੀਂ ਕਿਤੇ ਬਹੁਤੇ ਤੱਤੇਪਣ ਵਿਚ ਤੇ ਨੀਂ ਮੇਰੀਆਂ ਚਿੱਠੀਆਂ ਪੜੀਆਂ? ਮੇਰੇ ਮੁਤਾਬਕ ਭਾਈ ਲਾਲੋ ਸਿਰਫ਼ ਬਿਹਾਰੀ ਮਜ਼ਦੂਰ ਹੀ ਨਹੀਂ – ਸਗੋਂ ਕਈ ਮਲਿਕ ਭਾਗੋ ਦੇ ਵੀ ਬਾਪ ਮਿਲ ਸਕਦੇ ਹਨ। ਤੇ ਮੇਰੇ ਖਿਆਲ ਵਿਚ ਰਾਜ ਭੁਪਿੰਦਰ ਅਤੇ ਇਕਬਾਲ ਜੀ ਹੁਰਾਂ ਦੇ ਵੀ ਵਿਚਾਰ ਐਸੇ ਹੀ ਹਨ।

ਆਪ ਜੀ ਦੀ ਦੂਸਰੀ ਗੱਲ ਨੇ ਮੈਨੂੰ ਬਹੁਤ ਪ੍ਰਭਾਵਤ ਕੀਤਾ ਹੈ ਕਿ ਸਾਨੂੰ ਮਜ਼ਦੂਰ ਜਮਾਤ ਦੇ ਵਿਚ ਅੰਤਰਜਾਤੀ ਵਿਆਹ ਕਰਣ-ਕਰਵਾਉਣ ਦੀ ਦਲੇਰੀ ਦਿਖਾਉਣੀ ਚਾਹੀਦੀ ਹੈ। ਵੀਰ ਜੀ, ਮੈਂ ਸਮਝਦਾਂ ਕਿ ਅੰਤਰਜਾਤੀ ਵਿਆਹ ਸਾਡੀ ਆਪਸੀ ਕੁੜੱਤਣ ਵੀ ਦੂਰ ਕਰਨਗੇ ਅਤੇ ਬ੍ਰਾਹਮਣਵਾਦ ਦਾ ਜੂਲਾ ਵੀ ਸਾਡੇ ਗਲੋਂ ਲਾਹੁਣਗੇ, ਜਿਸ ਨੂੰ ਲਾਹੁਣ ਦਾ ਸਾਡੇ ਗੁਰੂਆਂ ਨੇ ਵੀ ਬਹੁਤ ਉਪਰਾਲਾ ਕੀਤਾ। ਜਿਵੇਂ-ਜਿਵੇਂ ਵਿਦਿਆ ਦਾ ਪਸਾਰਾ ਵੱਧ ਰਿਹਾ ਹੈ, ਆਪਾਂ ਆਸ ਕਰ ਸਕਦੇ ਹਾਂ ਕਿ ਆਪਣੇ ਬੱਚੇ ਇਕ ਦਿਨ ਜਾਤ-ਪਾਤ ਦੀਆਂ ਬੇੜੀਆਂ ਨੂੰ ਜ਼ਰੂਰ ਤੋੜਣਗੇ। ਸੋ ਜੇ ਆਪਾਂ ਸੱਚ ਹੀ ਐਸਾ ਪਸੰਦ ਕਰਦੇ ਹਾਂ ਤਾਂ ਫਿਰ ਤਾਂ ਸਾਨੂੰ ਐਸੇ ਭੜਕੀਲੇ ਲੇਖ ਲਿਖਣੇ ਹੀ ਨੀਂ ਚਾਹੀਦੇ। ਫੇਰ ਆਪਣੇ ਵਿਚ ਸ਼ਕਤੀ ਹੋਵੇ ਜਾਂ ਨਾਂ, ਸਾਨੂੰ ਆਪਣੇ ਦੋਹਤਿਆਂ-ਪੋਤਿਆਂ ਦੇ ਪੋਤੜੇ ਤਾਂ ਬਦਲਣੇ ਹੀ ਪੈਣਗੇ। ਵੈਸੇ ਵੀ ਮੀਆਂ-ਬੀਵੀ ਰਾਜ਼ੀ ਤਾਂ ਆਪਣੇ ਵਰਗੇ ਫ਼ੱਫ਼ੇ-ਕੁੱਟ ਕਾਜੀਆਂ ਨੂੰ ਕਿਸਨੇ ਪੁੱਛਣੈ? ਪਹਿਲਾਂ ਕਿਹੜਾ ਸਾਰੇ ਜਵਾਈ ਜਾਂ ਨੂੰਹਾਂ ਸਾਰੀਆਂ ਸੱਸਾਂ ਦੇ ਨੱਕ ਦੇ ਮੇਚ ਆਉਂਦੇ ਨੇ। ਸੋ ਮਾਲਕ ਆਪਣੇ ਬੱਚਿਆਂ ਨੂੰ ਚੰਗੀ ਸੂਝ ਬਖਸ਼ੇ, ਉਹ ਆਪਣੇ ਗੁਰੁ ਦੇ ਰਾਹ ਤੇ ਚਲਦੇ ਹੋਏ ਉਹ ਕੁੱਝ ਕਰ ਵਿਖਾਣ ਜੋ ਕੁੱਝ ਕਰਣ ਦੀ ਹਿੰਮਤ ਦੀ ਆਪਣੇ ਵਿਚ ਕਮੀ ਰਹਿ ਗਈ ਹੋਵੇ ਅਤੇ ਸਾਡੇ ਜਾਤ-ਪਾਤ ਧਰਮਾਂ ਵਿਚ ਵੰਡੇ ਸਮਾਜ ਨੂੰ ਚੰਗੀ ਸੇਧ ਦੇਣ ਦੀ ਹਰ ਸੰਭਵ ਕੋਸ਼ਿਸ਼ ਕਰਨ।

ਹੁਣ ਤੁਸੀਂ ਪੁੱਛਦੇ ਹੋਂ ਕਿ ਭਈਆਂ ਦੀ ਪੰਜਾਬ ਨੂੰ ਦੇਣ? ਇਸਦਾ ਜਵਾਬ ਤਾਂ ਵਿਦੇਸ਼ਾਂ ਤੋਂ ਆਉਂਦੇ ਕਿਸੇ ਵੀ ਪੰਜਾਬੀ ਕੋਲੋਂ ਪੁੱਛ ਲੈਣਾ ਕਿ ਉਸਦੀ ਉਸ ਮੁਲਕ ਨੂੰ ਕੀ ਦੇਣ ਹੈ ਜਿੱਥੇ ਉਹ ਘਰ ਪਾਈ ਬੈਠਾ ਹੈ ਜਾਂ ਹਾੜੀ-ਸੌਣੀ ਦੇ ਦਿਨੀਂ ਰੇਲਵੇ ਸਟੇਸ਼ਨਾਂ ਤੇ ਭਈਏ ਭਾਲਦੇ ਮੱਛਰਾਂ ਨਾਲ ਲਾਖੇ ਹੋਏ ਕਿਸੇ ਅੜਬ ਜੱਟ ਨੂੰ ਪੁੱਛਣਾ ਜਿਸਦਾ ਆਪਣਾ ਕੋਈ ਗੱਭਰੂ ਸ਼ਾਇਦ ਪਹਿਲਾਂ ਐਸੇ ਭੜਕੀਲੇ ਲੇਖਾਂ ਦੀ ਭੇਂਟ ਚੜ ਗਿਆ ਹੋਵੇ ਜਾਂ ਫੇਰ ਫੈਂਸੀਆਂ-ਟੀਕਿਆਂ ਨਾਲ ਕਿਤੇ ਵਾਹਣਾਂ ‘ਚ ਰੁੱਲਦਾ ਹੋਵੇ।ਉਸ ਦੀਆਂ ਉਨੀਂਦਰੇ ਦੀਆਂ ਅੱਖਾਂ ਦੀ ਲਾਲੀ ਤੁਹਾਨੂੰ ਸਾਰੇ ਜਵਾਬ ਦੇ ਦਵੇਗੀ।

ਤੁਸੀਂ ਸਿੱਖਾਂ ਨੂੰ ਭਈਆਂ ਕੋਲੋਂ ਖਤਰਾ ਘਟਾਉਣ ਲਈ ਕੋਈ ਸਲਾਹ ਨਹੀਂ ਦਿੱਤੀ? ਨਫ਼ਰਤ ਭਰੇ ਲੇਖ ਲਿਖਕੇ ਜੇ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਖਤਰਾ ਘਟਦਾ ਹੋਵੇ ਤਾਂ ਵੀਰ ਜੀ ਸਾਰੀ ਵੈੱਬ ਸਾਇਟ ਹੀ ਤੁਹਾਡੇ ਲਈ ਵਿਹਲੀ ਕਰਨ ਲਈ ਬੇਨਤੀ ਕਰ ਛੱਡਦੇ ਹਾਂ। ਕੋਈ ਹੋਰ ਸੇਵਾ ਦੱਸੋ। ਤੁਸੀਂ ਆਪਣਾ ਦਮ ਵਿਖਾ ਲੈਣਾ। ਜੇ ਗੱਲ ਨਾ ਬਣੇਂ ਤਾਂ ਆਪਣੇ ਤੋਰੀ-ਫ਼ੁਲਕੇ ਦਾ ਪ੍ਰਬੰਧ ਕਿਸੇ ਹੋਰ ਢੰਗ ਨਾਲ ਕਰਨਾ, ਇਹ ਕਾਠ ਦੀ ਹਾਂਡੀ ਬਾਰ-ਬਾਰ ਚੁੱਲ੍ਹੇ ਤੇ ਨੀਂ ਚੜਨੀਂ। ਤੁਹਾਨੂੰ ਉਸ ਲੇਖ ਵਿਚਲੀ ਇਕ ਵੀ ਗੱਲ ਉਪਰ ਇਤਰਾਜ਼ ਨਹੀਂ? ਇਹ ਤਾਂ ਤੁਸੀਂ ਲੱ