WWW 5abi.com  ਸ਼ਬਦ ਭਾਲ

ਤੁਹਾਡੇ ਵਿਚਾਰਾਂ ਦਾ ਸੁਆਗਤ ਹੈ... ਸਾਨੂੰ ਲਿਖੋ

ਪਾਠਕਾਂ ਦੇ ਵਿਚਾਰਾਂ ਨਾਲ 5abi.com ਅਦਾਰੇ ਦਾ
ਸਹਿਮਤ ਹੋਣਾ ਕੋਈ ਜ਼ਰੂਰੀ ਨਹੀ।

5_cccccc1.gif (41 bytes)

5ਆਬੀ.ਕਾਮ ਦੇ ਪਾਠਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ
ਸਿਰਫ ਪੰਜਾਬੀ
(ਗੁਰਮੁੱਖੀ ਲਿੱਪੀ) ਵਿੱਚ ਲਿਖੇ ਖਤ ਹੀ ਛਾਪੇ ਜਾਣਗੇ

5_cccccc1.gif (41 bytes)

5_cccccc1.gif (41 bytes)

ਗੋਵਰਧਨ ਗੱਬੀ, ਮੋਹਾਲੀ, ਪੰਜਾਬ

22/05/05

ਕੰਦੋਲਾ ਸਾਹਬ,
ਮਨ ਬਹੁਤ ਖੁਸ਼ ਹੋਇਆ ਕਿ ਪੰਜਾਬੀ ਡਾਟ ਕਾਮ ਫਿਰ ਸੁਰਜੀਤ ਹੋ ਗਿਆ ਹੈ। ਪਹਿਲਾਂ ਰੋਜ਼ ਦੇਖੀਦਾ ਸੀ ਤਾਂ ਬੁਝੀਆਂ ਅੱਖਾਂ ਨਾਲ ਦੇਖਣਾ ਪੈਂਦਾ ਸੀ ਕਿ ਪਤਾ ਨੀ ਕੀ ਹੋ ਗਿਆ ਕਿ ਸੰਸਾਰ ਪਧਰ ਦੀ ਪਤ੍ਰਿਕਾ ਅਚਾਨਕ ਕਿਸੇ ਖਾਸ ਕਾਰਨਾਂ ਕਰਕੇ ਸੁਸਸਤ ਹੋ ਗਈ ਹੈ। ਪਰ ਅੱਜ ਫਿਰ ਇਸ ਨੂੰ ਹਰੀ ਭਰੀ ਦੇਖਿਆ ਤਾਂ ਲਗਾ ਕਿ ਨਹੀਂ ਇਹ ਪਤ੍ਰਿਕਾ ਉਸ ਥੋਰ ਵਾਂਗ ਹੈ, ਉਸ ਪੈਲੀਆਂ ਚ ਉਗਦੇ ਬਰੂਂ ਤੇ ਖਬੱਲ ਘਾਹ ਵਾਂਗ ਹੈ ਜਿਹੜਾ ਬੰਨ੍ਹੇ ਤੇ ਪਿਆ ਭੀ ਮਾੜਾ ਜਿਹਾ ਪਾਣੀ ਲਗਣ ਨਾਲ ਜੀ ਉਠਦਾ ਹੈ। ਜੀਵਨ ਦੀ ਉਮੀਦ ਜਗਾ ਲੈਂਦਾ ਹੈ। ਸੋ ਕੰਦੋਲਾ ਸਾਹਬ ਤੁਹਾਨੁੰ ਮੇਰੀ ਤਰਫੋੰ ਤਹਿਦਿਲੋਂ ਮੁਬਾਰਕਾਂ ਕਿ ਪੰਜਾਬੀ ਡਾਟਕਾਮ ਫਿਰ ਕਾਇਮ ਹੋ ਗਿਆ ਹੈ।
ਤੁਹਾਡਾ ਆਪਣਾ ਛੋਟਾ ਵੀਰ
ਗੋਵਰਧਨ ਗੱਬੀ
ਮੋਹਾਲੀ ਪੰਜਾਬ

ਗੁਰਦਿਆਲ ਸਿੰਘ ਰਮਤਾ ਡੈਨਮਾਰਕ

20/05/05

ਸੋਚ
ਪੰਜਾਬੀਆਂ ਦੇ ਹੱਥੋਂ ਪੰਜਾਬ ਬੇਕਾਬੂ ਹੁੰਦਾ ਨਜ਼ਰ ਆ ਰਿਹਾ ਹੈ।

ਭਾਗ ਪਹਿਲਾ

5 ਆਬੀ ਦੇ ਸਤਿਕਾਰਯੋਗ ਪਾਠਕੋ, ਕਾਫੀ ਵੀਰਾਂ ਦੀਆਂ ਦੁਖੀ ਹਿਰਦੇ ਨਾਲ ਲਿਖੀਆਂ ਹੋਈਆਂ ਚਿਠਿਆਂ ਪੰਜਾਬ ਬਾਰੇ ਪੜੀਆਂ, ਜਿਥੋਂ ਇਹ ਨਜ਼ਰ ਆ ਰਿਹਾ ਹੈ ਕਿ ਹਰ ਇਕ ਪੰਜਾਬੀ ਦੇ ਦਿਲ ਵਿਚ ਪੰਜਾਬ ਨਾਲ ਇਕ ਨਿੱਘਾ ਪਿਆਰ ਹੈ। ਕਿਉਂਕਿ ਸਾਡਾ ਜਨਮ ਅਸਥਾਨ ਹੈ ਕਿਉਂ ਨਾਂ ਪਿਆਰ ਹੋਵੇ। ਅਰਸੇ ਤੋਂ ਅਸੀਂ ਪੰਜਾਬੀ ਲੋਕ ਰਿਜਕ ਦੀ ਖਾਤਰ ਪੰਜਾਬ ਨੂੰ ਛੱਡ ਕੇ ਗੋਰਿਆਂ ਦੇ ਦੇਸ਼ਾਂ ਨੂੰ ਨੌਕਰੀਆਂ ਦੀ ਭਾਲ ਵਿਚ ਤੁਰੇ ਹੋਏ ਹਾਂ। ਬਹੁਤ ਸਾਰੇ ਤਾਂ ਗਰੀਬ ਲੋਕ ਹਨ। ਜਿਨ੍ਹਾਂ ਕੋਲ ਭਾਰਤ ਵਿੱਚ ਰੋਜ਼ੀ ਕਮਾਣ ਦੇ ਕੋਈ ਇਤਨੇਂ ਅੱਛੇ ਸਾਧਨ ਨਹੀਂ ਹਨ, ਘੱਟ ਪੜੇ ਹੋਏ ਹੋਣ ਦੇ ਕਾਰਣ, ਕੋਈ ਨੌਕਰੀ ਨਾਂ ਮਿਲਣਾਂ, ਨਾਂ ਕੋਈ ਜ਼ਮੀਨ ਨਾਂ ਕੋਈ ਜੈਦਾਤ, ਗਰੀਬੀ ਦੇ ਨਾਲ ਟੁਟੇ ਹੋਏ ਲੱਕ ਦੇ ਲੋਕ, ਲੇਕਨ ਬਹੁਤ ਸਾਰੇ ਲੋਗ ਐਸੇ ਵੀ ਹਨ ਜਿਹੜੇ ਕਿ ਦਾਦਿਆਂ ਪੜਤਾਦਿਆਂ ਦੀਆਂ ਕਰੋੜਾਂ ਜ਼ਮੀਨਾਂ ਦੇ ਮਾਲਕ ਹਨ ਉਨ੍ਹਾਂ ਦੇ ਬੱਚੇ ਜਦੋਂ ਜਵਾਨ ਹੋ ਜਾਂਦੇ ਹਨ ਲੜਕੀ ਜਾਂ ਫਿਰ ਲੜਕਾ ਭਾਈਆ ਸਾਨੂੰ ਕਨੇਡਾ ਭੇਜ ਦੇ ਪਿੰਡ ਵਿਚ ਕੀ ਰੱਖਿਆ ਹੋਇਆ ਹੈ, ਪੁਤਰ ਆਪਣੇਂ ਕੋਲ ਨਿਆਂਈਂਆਂ ਵਿਚ ਕਿੱਨੇਂ ਖੱਤੇ ਹਨ ਦਿਲ ਲਾ ਕੇ ਵਾਹੀ ਕਰੋ ਬਾਹਰ ਕਾਨੂੰ ਧੱਕੇ ਖਾਣੇਂ ਹਨ, ਭਾਈਆ ਤੂੰ ਪੈਸੇ ਦੇਣ ਦਾ ਮਾਰਿਆ ਇਹ ਗੱਲਾਂ ਕਰਦਾ ਹੈਗਾਂ ਤੈਨੂੰ ਜਾ ਕੇ ਦਿਖਾਉਂਗਾ, ਗੱਲ ਕਾਦੀ ਘਰ ਚੇ ਕਲੇਸ਼ ਸ਼ੁਰੂ ਹੋ ਗਿਆ, ਤ੍ਰਕਾਲਾਂ ਪਈਆਂ ਜੈਲਾ ਆਪਣੀਂ ਮਾਂ ਦੇ ਕੋਲ ਬੈਠ ਗਿਆ ਬੀਬੀ ਭਾਈਏ ਨੂੰ ਕਹਿ ਕਿ ਮੈਨੂੰ ਕਨੇਡਾ ਭੇਜ ਦੇਵੇ, ਪੁਤ੍ਰ ਤੇਰੇ ਪਿਉ ਨੇ ਨਹੀਂ ਮੰਨਣਾਂ, ਬਹੁਤ ਕੱਬਾ ਹੈਗਾ, ਬੀਬੀ ਮੈਂ ਗੱਡੀ ਹੇਠਾਂ ਆ ਕੇ ਮਰ ਜਾਣਾਂ ਹੈਗਾ, ਨਾਂ ਮੇਰਾ ਪੁਤ ਇਹ ਕੀ ਕਹਿਨਾਂ ਮਰਨ ਤੇਰੇ ਦੁਸ਼ਮਨ, ਨਾਲ ਹੀ ਬੀਬੀ ਨੇਂ ਰੋਣਾਂ ਸ਼ੁਰੂ ਕਰ ਦਿੱਤਾ, ਜੈਲੇ ਪੁਤਰ ਹੁਣ ਤੂੰ ਸੌਂ ਜਾ ਮੈਂ ਮਨਾਨੀਂ ਆਂ ਤੇਰੇ ਪਿਉ ਨੂੰ।

ਜੈਲੇ ਦਿਆ ਭਾਈਆ ਲੈ ਦੁਧ ਦਾ ਗਲਾਸ ਪੀ ਲੈ, ਲਿਆ ਉਰੇ, ਤੂੰ ਅਜ ਥੱਕਿਆ ਥੱਕਿਆ ਕਿਉਂ ਐ, ਕੀ ਦੱਸਾਂ ਜੈਲੇ ਸੌਰੀ ਦੇ ਨੇਂ ਪਰੇਸ਼ਾਨ ਕਰ ਦਿੱਤਾ, ਕਹਿੰਦਾ ਹੈ ਮੈਨੂੰ ਕਨੇਡਾ ਭੇਜ, ਏਨੀ ਜ਼ਮੀਨ ਹੈ ਆਪਣੇਂ ਕੋਲ ਉਥੇ ਜਾ ਕੇ ਜੈਲਾ ਕੀ ਕਰੇ ਗਾ ਮੈਂ ਮਰ ਗਿਆ ਸਾਰਾ ਕੁਝ ਇਸੇ ਦਾ ਤੇ ਹੈ, ਇਹਨੂੰ ਸਮਝਾ ਜ਼ਿਦ ਨਾਂ ਕਰੇ, ਜੈਲੇ ਦਿਆ ਭਾਈਆ ਇਹ ਤੇਰੇ ਨਾਲੋਂ ਭੀ ਜ਼ਿਆਦਾ ਕੱਬਾ ਹੈਗਾ, ਇਹਨੂੰ ਭੇਜ ਦੇਈਏ ਜਦੋਂ ਉਥੇ ਧੱਕੇ ਪੈਣਗੇ ਆਪੇ ਪਤਾ ਲਗ ਜਾਉਗਾ। ਅੱਛਾ ਜਿਦਾਂ ਤੂੰ ਕਹਿਨੀਂ , ਉਹ ਛੱਪੜ ਵਾਲਿਆਂ ਦਾ ਜੀਤਾ ਵੀ ਤੇ ਗਿਆ ਹੈਗਾ ਕਿਨੇਂ ਪੈਸੇ ਭੇਜ ਚੁਕਾ ਇਥੇ ਡੱਖਾ ਵੀ ਨਹੀਂ ਸੀ ਤੋੜਦਾ,ਜੈਲੇ ਦੇ ਬਾਪੂ ਜੈਲਾ ਵੀ ਕਮਾਊਗਾ ਪੁਤ੍ਰ ਕਿਹਦਾ। ਬਾਪੂ ਖ਼ੁਸ਼ ਹੋ ਗਿਆ। ਜੈਲਿਆ ਤਿਆਂਰ ਹੋ ਜਾ ਕਨੇਡਾ ਲਈ, ੳਏ ਸੌਰੀ ਦਿਆ ਮੇਰੇ ਲਈ ਵੀ ਕੋਈ ਮੇਮ ਸ਼ੇਮ ਲੱਭ ਲਈਂ ਦੋਨੋਂ ਪਿਉ ਪੁਤ ਰੱਲ ਕੇ ਕੰਮ ਕਰਾਂਗੇ ਤੇਰੀ ਬੇਬੇ ਨੂੰ ਪੈਸਿਆਂ ਨਾਲ ਤੋਲ ਦਿਆਂਗੇ, ਵੇਖ ਖਾਂ ਇਨੂਂ ਬੁੱਡੇ ਬਾਰੇ ਜੁਅਨੀ ਚੜ੍ਹੀ ਹੋਈ ਆ ਸ਼ਰਮ ਨਹੀਂ ਆਂਦੀ, ਕਮਲੀਏ ਕਾਨੂੰ ਲੜਨੀਂ ਏਂ ਮੈਂ ਤਾਂ ਊਈਂ ਮਖੌਲ ਕੀਤਾ ਸੀ। ਜੈਲੇ ਨੂੰ ਜਹਾਜੇ ਝੜਾ ਦਿੱਤਾ ਕਨੇਡਾ ਪਹੁੰਚ ਗਿਆ ਗਰੀਨ ਕਾਰਡ ਹੈ ਨਹੀਂ ਲੁਕ ਸ਼ਿਪ ਕੇ ਥੋੜੇ ਡਾਲਰਾਂ ਦੇ ਰੇਟ ਤੇ ਕੰਮ ਕਰਦਾ, ਫਿਰ ਰਾਤ ਨੂੰ ਦੇਰ ਤਕ ਰੈਸਟੂਰੰਟ ਵਿਚ ਸਫਾਈ ਦਾ ਕੰਮ ਕਰਦਾ, ਜਿਹਨੇਂ ਕਦੇ ਪੰਜਾਬ ਵਿਚ ਡੱਖਾ ਨਹੀਂ ਸੀ ਤੋੜਿਆ। ਕਮਲਿਆ ਏਨਾਂ ਕੰਮ ਤੂੰ ਖੇਤਾਂ ਵਿਚ ਕਰਦਾ ਰਿਜਕ ਤੇਰੇ ਪਿੱਛੇ ਪਿੱਛੇ ਹੁੰਦਾ। ਗੱਲ ਕਾਦੀ ਅਸੀਂ ਸਦੀਆਂ ਤੋਂ ਗੁਲਾਮੀਆਂ ਹੇਠ ਰਹੇ ਹਾਂ ਪਿੰਜਰੇ ਦੇ ਪੰਛੀ ਬਣ ਚੁਕੇ ਹਾਂ। ਪਿੰਜਰੇ ਦੇ ਪੰਛੀ ਨੂੰ ਅਜ਼ਾਦ ਵੀ ਕਰ ਦਿੱਤਾ ਜਾਏ ਅਜ਼ਾਦ ਪੰਛੀ ਉਸ ਨੂੰ ਚੁੰਜਾਂ ਮਾਰ ਮਾਰ ਕੇ ਹੀ ਮਾਰ ਦੇਂਦੇ ਹਨ। ਜੈਲੇ ਦਾ ਭਾਈਆ ਹੁਣ ਕੱਲਾ ਰਹਿ ਗਿਆ ਚਾਰ ਬਈਏ ਕਮ ਤੇ ਰੱਖ ਲਏ। ਬਾਕੀ ਦੂਸਰੇ ਖਤ ਵਿਚ।

ਗੁਰਦਿਆਲ ਸਿੰਘ ਰਮਤਾ ਡੈਨਮਾਰਕ।

ਜੀਵਨ ਨਿਹਾਲੇਵਾਲੀਆ ਮੋਗਾ, ਡੈਨਮਾਰਕ

20/05/05

ਪੰਜਾਬ ਵਿੱਚ ਕਿੰਨੀਆ ਹੀ ਮਾਸੂਮ ਲੜਕੀਆ ,ਅਰੋਤਾ ਆਦਿ ਦੀਆ ਇੱਜੱਤਾ ਨਾਲ ਖਿਲਵਾੜ ਕਈਆ ਨੇ ਸਿੱਖੀ ਦੀ ਸ਼ਾਨ ਪੱਗ ਦੀ ਸਾਅ ਹੇਠ ਕੀਤਾ , ਮਸਲਣ ਪੰਜਾਬ ਦੇ ਰਹਿ ਚੁੱਕੇ ਇੱਕ ਸਹੀਦ ਹੋਏ ਮੁਖ ਮੰਤਰੀ ਦੇ ਪੋਤੇ, ਹਰਿਆਣੇ ਦੇ ਇਕ ਡੇਰੇ ਦੇ ਮੁਖੀ ਬਣੇ ਰਾਮ ਰਹੀਮ, ਪਿਹੋਵੇ ਵਾਲੇ,,,,,,, ਕਈ ਪੁਲੀਸ ਦੇ ਅਫਸਰ,ਅਤੇ ਹਰ ਰੋਜ ਅਜਿਹੀਆ ਘਟਨਾਵਾ ਵਾਪਰ ਦੀਆ ਰਹਿੰਦੀਆ ਹੈ ਪਰ ਕਿੱਤੇ ਕਿਸੇ ਸਿੱਖ ਜਥੇਬੰਦੀ ਨੇ ਕੋਈ ਕਿੰਨਤੁ ਪਰਨਤੂ ਨਹੀ ਕੀਤੀ, ਅਲੀਲ ਵਾਦ ਅਤੇ ਬੇਸ਼ਰਮੀ ਦੀਆ ਹੱਦਾ ਤੁਹਾਨੂੰ ਸਹਿਰ ਵਿੱਚ ਕੁੜਆ ਦੇ ਸਕੂਲਾ ਜਾ ਕਾਲਜਾ ਨਜਦੀਕ ਪੋਸਟਰ ਵੈਖ ਕੇ ਅੰਦਾਜਾ ਹੋ ਜਾਵੇਗਾ , ਪਰ ਕਿਤੇ ਕੋਈ ਸਿੱਖ ਜਥੇਬੰਦੀ ਜਾ ਸਰਮੋਣੀ ਕਮੇਟੀ ਦੇ ਮੈਬਰ ਦੇ ਕੰਨ ਹੇਠ ਜੂ ਨਹੀ ਸਰਕੀ , ਕਿ ਸਹਿਰਾ ਵਿੱਚ ਕਿਸੇ ਦੀਆ ਧੀ ਭੈਣਾ ਜਾ ਕਿਸੇ ਸਿੱਖ ਜਥੇਬੰਦੀ ਦੇ ਮੇਬਰਾ ਦੀਆ ਧ ਨਹੀ ਪੜਦੀਆ।

ਫਿਲਮ ਜੋ ਬੌਲੇ ਸੋ ਨਿਹਾਲ ਜਿਸ ਵਿੱਚ ਸੰਨੀ ਦਿਉਲ ਨੇ ਸਿੱਖ ਦੀ ਵਫਾਦਾਰੀ ਅਤੇ ਸੱਚੇ ਪੁਲੀਸ ਅਫਸਰ ਦੀ ਭੂਮਿਕਾ ਨਿਭਾਈ ਹੈ,ਅਤੇ ਸਿੱਖ ਪਾਤਰ ਨੂੰ ਇਕ ਵਧੀਆ ਢੰਗ ਨਾਲ ਪੇਸ ਕੀਤਾ ਹੈ ਦਾ ਰੋਲ ਸਿੱਖ ਦੇ ਬਣੇ ਬੈਠੇ ਚੋਧਰੀਆ ਨੂੰ ਬੁਰਾ ਲਗਿਆ , ਕਿਉ ਕਿ ਇਸ ਪਗੜੀ ਧਾਰੀ ਪਾਤਰ ਦੇ ਫਿਲਮ ਪੋਸਟਰ ਦੇ ਨਾਲ ਇਕ ਅਰਧ ਨੰਗਨ ਲੜਕੀ ਦੀ ਤਸਵੀਰ ਹੇ ਕਿੰਨੀ ਹਾਸੋ ਹੁਸੀਨ ਗ
ਲ ਹੇ ਕਿੰਤੂ ਪਰਨਤੂ ਕਰਨ ਦੀ, ਜਦ ਇਕ ਸਿੱਖ ਨੁੰ ਮਜਾਕ ਦਾ ਪਾਤਰ, ਬੇਵਕੂਫ, ਵਿਖਾਇਆ ਜਾਦਾ ਹੈ ਤਾ ਇਹ ਸਾਰੇ ਖੁਸ ਹਨ, ਕਿੳ ਕਿ ਇਹ ਵੀ ਉਸ ਸਿੱਖੀ ਰੂਪ ਚ ਬੇਵਕੂਫ ਵਿਖਾਏ ਗਏ ਪਾਤਰ ਨੂੰ ਵੇਖ ਚਾਰ ਦੰਦੀਆ ਕੱਢ ਲੈਦੇ ਹਨ,ਅਤੇ ਧੀਆ ਭੈਣਾ ਦੇ ਸਕੂਲ, ਕਾਲਜਾ ਕੋਲ ਲੱਗੈ ਅਸਲੀਲ ਪੋਸਟਰਾ ਦੀ ਸਿੱਖ ਚੋਧਰੀਆ ਨੁੰ ਪ੍ਰਵਾਹ ਨਹੀ, ਅਤੇ ਜੇ ਕਿਸੇ ਫਿਲਮ ਬਣਾਉਣ ਵਾਲੇ ਨੇ ਸਿੱਖ ਪਾਤਰ ਨੂੰ ਸਹੀ ਢੰਗ ਨਾਲ ਪੇਸ ਕਰ ਦਿਤਾ ਤਾ ਇਹਨਾ ਨੂੰ ਬਰਦਾਸਤ ਨਹੀ,
ਪਾਠਕ ਵੀਰੋ ਤੁਹਾਡਾ ਕਿ ਵਿਚਾਰ ਹੈ ਇਸ ਪ੍ਰਤੀਕਰਮ ਬਾਰੇ।
ਜੀਵਨ ਨਿਹਾਲੇਵਾਲੀਆ ਮੋਗਾ
ਡੈਨਮਾਰਕ

ਗੁਰਮੀਤ ਸਿੰਘ –ਯੂ.ਕੇ.

20/05/05

ਪਿਆਰੇ ਸੰਪਾਦਕ ਜੀਓ,
ਮੰਗਲਵਾਰ - ਫਿਲਮ “ਜੋ ਬੋਲੇ ਸੋ ਨਿਹਾਲ” ਦੇਖੀ। ਕੋਈ ਇਤਰਾਜ਼ਯੋਗ ਗੱਲ ਨਹੀਂ ਲੱਗੀ। ਸਗੋਂ, ਭੋਲੇ ਭਾਲੇ ਸਿੱਖ ਪੁਲੀਸਮੈਨ ਨੂੰ ਸਕ੍ਰੀਨ ‘ਤੇ ਦੇਖ ਕੇ ਪ੍ਰਸੰਨਤਾ ਮਿਲੀ।
ਗੁਰਮੀਤ ਸਿੰਘ –ਯੂ.ਕੇ.

5_cccccc1.gif (41 bytes)

ਪੱਤਰ 2005

1 2 3 4 5 6 7 8

Terms and Conditions
Privacy Policy
© 1999-2005, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2005, 5abi.com