|
ਪਾਠਕਾਂ ਦੇ
ਵਿਚਾਰਾਂ ਨਾਲ 5abi.com
ਅਦਾਰੇ ਦਾ
ਸਹਿਮਤ ਹੋਣਾ ਕੋਈ ਜ਼ਰੂਰੀ ਨਹੀ। |
|
|
|
|
|
|
ਕਿਤਾਬਾਂ ਪਣ੍ਹਨ
ਦੀ ਰੁਚੀ ਵਧਾਉਣ ਵੱਲ ਵਿਸ਼ੇਸ਼ ਧਿਆਨ ਦੇਣ
ਦੀ ਫੌਰੀ ਲੋੜ
ਇਹ ਗੱਲ ਕੋਈ ਨਵੀਂ ਨਹੀਂ ਹੈ ਕਿ
ਪੰਜਾਂਬੀ ਲੋਕ ਆਪਣੀ ਮਾਂ ਬੋਲੀ ਵਿਚ
ਲਿਖੀਆਂ ਚੀਜ਼ਾਂ ਪਵ੍ਹਨ ਵੱਲ ਅਕਸਰ ਹੀ
ਤਵੱਜੌਂ ਨਹੀਂ ਦਿੰਦੇ।
ਕੁੱਝ ਮਹੀਂਨੇ ਪਹਿਲਾਂ ਮੈਂ ਏਸ
ਵੈਬਸਾਈਟ ਉਤੇ ਇਕ ਵਿਗਿਆਪਨ ਦਿਤਾ ਸੀ ਜਿਸ
ਵਿਚ ਨੌਨ- ਪਰੌਫਿਟ ਮੇਕਿੰਗ ਬੇਸਿਸ ਉਤੇ
ਮੈਂ ਆਪਣੀ ਪ੍ਰਸਿਧ ਪੁਸਤਕ “ਸਮੁੰਦਰੋਂ
ਪਾਰ” ਦੀ ਪੇਸ਼ਕਸ਼ ਕੀਤੀ ਸੀ । ਐਪਰ ਉਸ ਦਾ
ਹੁੰਗਾਰਾ ਅਤੀ ਸੀਮਤ ਆਇਆ । ਆਓ! ਇਕ ਵੇਰ
ਫੇਰ ਕੋਸ਼ਿਸ਼ ਕਰੀਏ ।
“ਸਮੁੰਦਰੋਂ ਪਾਰ” ਦਾ ਮੁੱਲ
ਸਾਢੇ ਸੱਤ ਬ੍ਰਿਟਿਸ਼ ਪੌਂਡ ਰੱਖਿਆ ਗਿਆ ਹੈ
। ਇਸ ਵਿੱਚੋਂ ਤਿੰਨ ਪੌਂਡ ਏਸ ਵੈਬ ਸਾਈਟ
ਨੂੰ ਦੇ ਦਿੱਤੇ ਜਾਣਗੇ ਤੇ ਬਾਕੀ ਦੇ ਪੋਸਟ
ਅਤੇ ਪ੍ਰਿੰਟ ਦੇ ਹਨ। ਇਸ ਵਿਚ ਭਾਰਤ ਤੋਂ
ਇੰਗਲੈਂਡ ਮੰਗਵਾਉਣ ਦਾ ਖ਼ਰਚ ਵੀ ਹੈ । ਇਸ
ਦੇਸ਼ ਤੋਂ ਹੋਰਨਾਂ ਦੇਸਾਂ ਤੀਕ ਪੋਸਟ ਕਰਨ
ਦੇ ਚਾਰਜਜ਼ ਵੀ ਕਾਫੀ ਹਨ । ਆਰਡਰ ਕਰਨ ਲਈ ਇਸ
ਪਤੇ “ਤੇ ਸੰਪਰਕ ਕਰੋ । --- ਸਾਥੀ ਲੁਧਿਆਣਵੀ, ਲੰਡਨ (ਆਰਡਰ ਲਈ ਇਥੇ ਕਲਿੱਕ
ਕਰੋ) |
|
|

|
|
ਸਰਵਜੀਤ ਸਿੰਘ
|
|
06/07/04
ਸੰਪਾਦਕ ਅਤੇ ਪਾਠਕਾਂ ਨੂੰ ਸਤਿ ਸ੍ਰੀ ਆਕਾਲ
5ਆਬੀ ਬੈਬ ਸਾਈਟ ਦੀ ਨਵੀਂ ਦਿਖ ਦੇਖ ਕੇ ਬਹੁਤ ਖੁਸ਼ੀ ਹੋਈ ਹੈ।
ਕੰਦੋਲਾ ਸਾਹਿਬ ਜੀ ਬਹੁਤ ਬਹੁਤ ਮੁਬਾਰਕਾਂ। ਅੱਜ ਪਹਿਲੀ ਵੇਰਾ
unicode ਵਿੱਚ
type ਕਰਨ ਦਾ ਯੱਤਨ ਕੀਤਾ ਹੈ ਆਸ ਹੈ
ਕਿ ਛੇਤੀ ਹੀ ਹੱਥ ਚੱਲ ਪੈਣਗੇ। ਅੱਗੋ ਤੋਂ
unicode ਵਿੱਚ ਹੀ ਪੱਤਰ ਲਿਖਾਂਗੇ।
ਹੋਈਆਂ
ਭੁਲਾਂ ਲਈ ਖਿਮਾ ਕਰਨਾ ਜੀ
ਆਦਰ ਸਾਹਿਤ
ਸਰਵਜੀਤ ਸਿੰਘ |
|
ਸ੍ਰੀ ਆਕਾਲ ਤਖਤ ਸੂਚਿਕਾ |
|
06/07/04
 |
|
ਗੁਰਸ਼ਰਨ ਸਿੰਘ |
|
06/07/04
Dear Editor,
Aap ji da punjabi paranH da suneha
sir mathe te. par aap ji je es di inventory vadha deyo
te kai mere varge lok v os vichon kujh aapney matlab da
masala labh lainge |
|
ਕਰਨੈਲ ਸਿੰਘ ਗਿਆਨੀ
ਫ਼ਿਲਾਡੈਲਫ਼ੀਆ |
|
04/07/04
ਆਦਰਣੀਯ ਅਨੀਲ ਕੁਮਾਰ ਜੀ,
ਕਿੱਥੇ ਛੇੜ ਦਿੱਤੀ ਤੁਸੀਂ ਸੁਰਜੀਤ ਬਿੰਦਰਖੀਏ ਦੇ ਟੁਰ ਜਾਣ ਦੀ
ਵੇਦਨਾ ਭਰੀ ਗੱਲ?
ਓਸ ਕੁ ਸਮੇਂ ਵਿਚ ਮੈਂ ਵੀ ਇਕ, ਮਰਸੀਆ ਲਿਖਿਆ ਸੀ, ਸ਼ਾਇਦ ਕਿਧਰੇ
ਛਪਿਆ ਵੀ ਹੋਵੇ। ਅੱਜ ਵੀ ਪੜ੍ਹਦਾ ਹਾਂ, ਤਾਂ ਬਿਨਾ ਅਧੀਰ ਹੋਏ ਨਹੀਂ
ਪੜ੍ਹ ਸਕਦਾ।
ਸੁਰਜੀਤ ਬਿੰਦਰਖੀਏ ਦੀ ਯਾਦ ਵਿਚ
ਉਸ ਰਾਤੀਂ ਸੁਫ਼ਨੇ ਵਿਚ, ਬਦਸ਼ਗਨੀ ਜਹੀ ਡਿੱਠੀ।
ਦਿਨ ਚੜ੍ਹਦੇ ਆ ਪਹੁੰਚੀ, ਇਕ ਪਾਟੀ ਹੋਈ ਚਿੱਠੀ।
ਮੈਂ ਝਬਦੇ ਖੋਲ੍ਹ ਕੇ ਜਦ, ਕੁਝ ਅੱਖਰ ਬੈਠਾ ਪੜ੍ਹ,
ਬੇਬਸ ਹੀ ਅੱਖੀਆਂ 'ਚੋਂ, ਟੁਰਿਆ ਹੰਝੂਆਂ ਦਾ ਹੜ੍ਹ।
ਚਿੱਠੀ ਵਿਚ ਲਿਖਿਆ ਸੀ, ਸੁਰਜੀਤ ਟੁਰ ਗਿਆ ਏ।
ਕੁਝ ਹੋਰ ਮੈਂ ਕੀ ਲਿੱਖਾਂ, ਬੇੜਾ ਹੀ ਰੁੜ੍ਹ ਗਿਆ ਏ।
ਇਹ ਪੱਤ੍ਰ ਲਿਖਦੇ ਮੇਰੀ, ਕਲਮ ਪਈ ਰੁਕਦੀ ਏ।
ਜਦ ਉਸਦਾ ਨਾਮ ਲਵਾਂ, ਇਹ ਜੀਭਾ ਸੁੱਕਦੀ ਏ।
ਕਿੱਨਾਂ ਵੀ ਸਬਰ ਕਰਾਂ, ਅੱਥਰੂ ਨਾ ਥੰਮ੍ਹਦੇ ਸਨ।
ਉਸ ਪਾਟੀ ਚਿੱਠੀ ਦੇ, ਅੱਖਰ ਵੀ ਕੰਬਦੇ ਸਨ।
ਕੀ ਸੱਚਮੁੱਚ ਚਲਾ ਗਿਆ, ਵਿਸ਼ਵਾਸ ਨਹੀ ਆਉਂਦਾ।
ਕੋਈ ਦੇਵੇ ਦਿਲਾਸੇ ਵੀ, ਧਰਵਾਸ ਨਹੀ ਆਉਂਦਾ।
ਕੀ ਕੀ ਮੈਂ ਗੁਣ ਦੱਸਾਂ, ਯਾਰਾਂ ਦਾ ਯਾਰ ਸੀ ਉਹ।
ਹਰ ਨਿੱਕੇ ਵੱਡੇ ਲਈ ਇਕ ਨਿੱਘਾ ਪਿਆਰ ਸੀ ਉਹ।
ਸੁਣ ਉਸਦੇ ਗੀਤਾਂ ਨੂੰ ਐਂਜ ਅਸੀਂ ਸਲਾਹੁੰਦੇ ਸਾਂ।
ਤੇ ਕਿੰਨਾਂ ਕਿੰਨਾਂ ਚਿਰ ਹੀ, ਭੰਗੜੇ ਪਾਉਂਦੇ ਸਾਂ।
ਉਸ ਨਾਲ ਬਿਤਾਏ ਪਲ, ਹੁਣ ਕਿਵੇਂ ਭੁਲਾਵਾਂਗੇ।
ਉਸ ਤਾਈਂ ਬੁਲਾਵਣ ਲਈ, ਦੱਸ ਕਿੱਥੇ ਜਾਵਾਂਗੇ।
ਓਏ ਡਾਢਿਆ ਰੱਬਾ ਇਹ, ਕੀ ਕਹਿਰ ਤੂੰ ਢਾਏ ਨੇ।
ਘਰ ਦਿਆਂ ਤਾਂ ਰੋਣਾ ਸੀ, ਰੋਂਦੇ ਹਮਸਾਏ ਨੇ।
ਜਿਸ ਵੀਰ ਦੀਆਂ ਹੇਕਾਂ ਨੇ, ਦੁਨੀਆ ਨੂੰ ਮੋਹ ਲੀਤਾ।
ਅੱਜ ਜ਼ਾਲਮ ਕੁਦਰਤ ਨੇ, ਓਸੇ ਨੂੰ ਖੋਹ ਲੀਤਾ।
ਉਸਦੀ ਬੇ-ਰਹਿਮੀ ਤੋਂ, ਜੇ ਯਾਰ ਰੁੱਠ ਗਿਆ ਏ,
ਮੇਰਾ ਤਾਂ ਰੱਬ ਵੱਲੋਂ, ਵਿਸ਼ਵਾਸ ਉੱਠ ਗਿਆ ਏ।
ਸਨੇਹ,
ਕਰਨੈਲ ਸਿੰਘ ਗਿਆਨੀ ਫ਼ਿਲਾਡੈਲਫ਼ੀਆ |
|
ਗੁਰਜੀਤ ਸਿੰਘ |
|
04/07/04
ਬਹੁਤ ਅਫਸੋਸ ਦੀ ਗੱਲ ਹੈ ਕਿ ਜੇਕਰ ਇਕ ਪਾਰਟੀ ਦੇ ਵਰਕਰ ਹੀ ਆਪਸ
ਵਿੱਚ ਲੜਕੇ ਇਕ ਦੁਜੇ ਨੂੰ ਮਾਰ ਮੁਕਾਉਣ ਤੱਕ ਉਤਰ ਆਂਉਣ ਅਤੇ ਉਸ ਤੋਂ
ਵੀ ਵੱਧ ਅਫਸੋਸ ਦੀ ਗੱਲ ਹੈ ਕਿ ਵੋਟਰਾਂ ਨੂੰ ਸਮਝ ਨਹੀਂ ਕਿ ਕਿਸ
ਤਰਾਂ ਦੀ ਪਾਰਟੀ ਨੂੰ ਵੋਟ ਪਾਉਣੀ ਹੈ।
ਅਜ ਪੰਜਾਬ ਅਜਿਹੇ ਬਾਦਲ ਅਤੇ ਕਾਂਗਰਸ ਬੀਜੇਪੀ ਪਾਰਟੀਆਂ ਦੇ ਕਾਰਨ
ਸੰਤਾਪ ਹੰਢਾ ਰਿਹਾ ਹੈ ਜਿਹਨਾਂ ਨੇ ਕਦੇ ਵੀ ਲੋਕਾਂ ਦੇ ਭਲੇ ਨਹੀ
ਕੀਤੇ ਸਗੋਂ ਲੋਕਾਂ ਦਾ ਧਨ ਸਰਕਾਰੀ ਫੰਡ ਵਿਚੋਂ ਗੋਲਕਾਂ ਵਿੱਚੋਂ
ਖਾਧਾ ਇੱਕ ਨੇ ਸਾਡੇ ਗੁਰਧਾਮਾਂ ਨੂੰ ਤਹਿਸ਼ ਨਹਿਸ਼ ਕੀਤਾ ਨਵੰਬਰ ਦੇ
ਕਤਲੇਆਮ ਵਿੱਚ ਹਾਜਾਰਾਂ ਸਿੱਖਾਂ ਨੂੰ ਮਾਰ ਮੁਕਾਇਆ ਅਤੇ ਇਕ ਨੇ
ਹਮੇਸ਼ਾਂ ਇੰਦਰਾਂ ਗਾਂਧੀ ਨੂੰ ਦੁਰਗਾ ਮਾਤਾ ਦੀ ਤੁਲਣਾ ਦਿੱਤੀ ਸਿੱਖਾਂ
ਦੇ ਗੁਰਧਾਮ ਨੂੰ ਢਾਉਣ ਲਈ ।
ਬਾਦਲ ਉਸੇ ਪਾਰਟੀ ਨਾਲ ਘਿਓ ਖਿਚੜੀ ਹੈ ਜਿਸਦਾ ਪ੍ਰਧਾਨ ਅਤੇ
ਸਾਬਕਾ ਡਿਪਟੀ ਪ੍ਰਾਈਮ ਮਨਿਸਟਰ ਹਮੇਸ਼ਾਂ ਹਿੰਦੂਤਵ ਦੀ ਗੱਲ ਕਰਦਾ ਹੈ।
ਜੇਕਰ ਇਸੇ ਤਰਾਂ ਸਿਲਸਲਾ ਜਾਰੀ ਰਿਹਾ ਉਹ ਦਿਨ ਦੂਰ ਨਹੀਂ ਜਦੋਂ
ਸਾਨੂੰ ਖਾਨਾਜੰਗੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਅਜੇ ਵੀ ਲੋਕੋ
ਸਮਾਂ ਹੈ ਸ਼੍ਰੋਮਣੀ ਕਮੇਟੀ ਵਿਚ ਸੱਚੇ ਸੁਚੇ ਅਤੇ ਇਮਾਨਦਾਰੀ
ਉਮੀਦਵਾਰਾਂ ਨੂੰ ਅੱਗੇ ਲਿਆੳਦਾ ਜਾਵੇ ਤਾਂ ਜੋ ਪਹਿਲਾਂ ਇਲਾਕੇ ਅਤੇ
ਗੁਰਧਾਮਾਂ ਵਿਚੋਂ ਭ੍ਰਿਸ਼ਟਾਚਾਰ ਖਤਮ ਹੋਵੇ ਫਿਰ ਸਟੇਟ ਅਤੇ ਦੇਸ਼ ਦੇ
ਬਾਰੇ ਵੀ ਸੋਚਿਆ ਜਾ ਸਕਦਾ ਹੈ।
ਕੋਈ ਲਫਜ ਗਲਤ ਕਿਹਾ ਗਿਆ ਹੋਵੇ ਤਾਂ ਮੁਆਂਫੀ ਚਾਹੂੰਦਾ ਹਾਂ।
ਗੁਰਜੀਤ ਸਿੰਘ |
|
ਅਮਰਜੀਤ ਸਿੰਘ ਸ਼ੌਕੀਨ, ਜਰਮਨੀ |
|
04/07/04
Dear
Sir,
Your homepage 5abi.com deserves only plus comments. A
site full of information for all Punjabis thru out the
world. My congratulations.
I
would like to enrich your site with more information
thru book world.
Amarjit Singh Shaukeen, Germany |
|
ਅਨਿਲ ਕੁਮਾਰ (ਪਿੰਡ ਘੱਗਾ) |
|
03/07/04
ਸ਼ਿਵ ਦੇ ਬੋਲ "ਵਿਹਲ ਜਦ ਵੀ ਮਿਲੀ ਹੈ ਫ਼ਰਜ਼ਾਂ ਤੋਂ, ਤੇਰੇ ਮੁੱਖ ਦੀ
ਕਿਤਾਬ ਲੈ ਬੈਠਾ" ਸਾਡੇ ਵਰਗੇ ਪ੍ਰਦੇਸੀਆਂ ਲਈ ਕਾਫ਼ੀ ਢੁੱਕਵੇਂ ਹੋ
ਨਿਬੜਦੇ ਨੇ ਜਦ ਬਾਕੀ ਦੇ ਝਮੇਲਿਆਂ ਨਾਲ ਲੁਕਣਮੀਟੀ ਖੇਡਦੇ ਆਪਾਂ
ਸ਼ੁਕਰਵਾਰ ਸ਼ਾਮ ਨੂੰ ਮਾਂ ਬੋਲੀ ਦੇ ਇਸ਼ਕ ਦਾ ਕੋਈ ਬੰਦੋਬਸਤ ਲੱਭਣ ਲੱਗ
ਪੈਂਦੇ ਹਾਂ। ਅੱਜ ਮੈਂ ਘਰ ਮੁੜਦਾ ਹੋਇਆ ਇਕ ਪੰਜਾਬੀ ਸਮਾਨ ਦੀ ਦੁਕਾਨ
ਤੋਂ ਪੰਜਾਬੀ ਗਾਣਿਆਂ ਦੀ ਇਕ ਡੀ.ਵੀ.ਡੀ ਚੁੱਕ ਲਿਆਇਆ।
ਇਸ ਵਿਚ ਨਵੇਂ ਕਲਾਕਾਰਾਂ ਦੇ ਗਾਣਿਆਂ ਦੇ ਨਾਲ ਜਸਪਾਲ ਭੱਟੀ ਦੀ
'ਫੁੱਲ ਟੈਂਸ਼ਨ' ਦਾ ਵੀ ਕੋਈ ਹਿੱਸਾ ਹੈ। ਪੈੱਗ ਤੇ ਕੁੱਕੜ ਨਾਲ ਪੂਰਾ
ਆਨੰਦ ਮਾਣਿਆ ਜਾ ਰਿਹਾ ਸੀ ਕਿ ਮਾਹੋਲ ਇਕੋ ਦੱਮ ਗਮਗੀਨ ਹੋ ਗਿਆ।
ਡੀ.ਵੀ.ਡੀ ਦੇ ਐਨ ਅੱਧ ਵਿਚ ਪਹੁੰਚ ਕੇ ਗੁਰਦਾਸ ਮਾਨ ਹੁਰੀਂ ਆ ਗਏ
ਅਤੇ ਉਨਾਂ ਨੇ ਸੁਰਜੀਤ ਬਿੰਦਰੱਖੀਏ ਦਾ ਮਰਸੀਆ ਗਾਕੇ ਪੜਿਆ। ਸ਼ਾਇਦ ਇਹ
ਗੁਰਦਾਸ ਮਾਨ ਦਾ ਹੱਥੀਂ ਲਿਖਿਆ ਹੋਇਆ ਹੈ ਅਤੇ ਉਸ ਨੇ ਰੁਮਾਲ ਨਾਲ
ਆਪਣਾ ਸਿਰ ਢੱਕਿਆ ਹੋਇਆ ਹੈ ਜਿਵੇਂ ਆਪਾਂ ਗੁਰੂ ਮਹਾਰਾਜ (ਸ਼੍ਰੀ ਗੁਰੁ
ਗ੍ਰੰਥ ਸਾਹਿਬ ) ਦੀ ਹਾਜ਼ਰੀ ਵੇਲੇ ਕਰੀਦਾ ਹੈ ਅਤੇ ਪਿੱਛੇ ਬਹੁਤ ਸਾਰੀ
ਸੰਗਤ ਗਮਗੀਨ ਜੁੜੀ ਬੈਠੀ ਹੈ। ਸੋ ਲੱਗਦੈ ਕਿ ਇਹ ਦ੍ਰਿਸ਼ ਸੁਰਜੀਤ ਦੇ
ਤੁਰ ਜਾਣ ਮਗਰੋਂ ਉਸ ਦੇ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਵੇਲੇ ਦਾ
ਹੈ।
ਮੈਂ ਕੀ ਦੱਸਾਂ , ਇਕ ਤਾਂ
ਗੁਰਦਾਸ ਮਾਨ ਦੀ ਲ਼ਿਖਤ ਦੇ ਬੋਲ ਤੇ ਦੂਜਾ ਉਸਦੀ ਅਵਾਜ਼ (ਜੋ ਬਿਨਾਂ
ਕਿਸੇ ਸੰਗੀਤ ਦੇ ਹੈ), ਨੇ ਕਾਲਜੇ 'ਚੋਂ ਰੁੱਗ ਭਰ ਲਿਆ ਕਿਉਂਕਿ ਇਹ
ਹੈ ਵੀ ਤਾਂ ਸਾਡੇ ਨੋਜਵਾਨ ਵੀਰ ਸੁਰਜੀਤ ਬਿੰਦਰੱਖੀਏ ਦੇ ਨੜੋਏ ਦੇ
ਵੇਲੇ ਸੀ।
ਕੁੱਝ ਅੰਸ਼ ਮੈਨੂੰ ਮੂੰਹ-ਜ਼ਬਾਨੀ ਯਾਦ ਹੋ ਗਏ ਜੋ ਮੈਂ ਹੇਠਾਂ ਪੇਸ਼
ਕਰ ਰਿਹਾ ਹਾਂ:
"ਮਾਂ ਬੋਲੀ ਇਤਿਹਾਸ ਦਾ ਵਿਹੜਾ ਜਦ ਵੀ ਹੂੰਝੇਗੀ,
'ਬਿੰਦਰੱਖੀਏ' ਦੀ ਆਵਾਜ਼ ਕਿਸੇ ਕੋਨੇ ਵਿਚ ਗੂੰਜੇਗੀ।
ਨਿਓਕੇ ਚੱਕੀਂ ਜਵਾਨਾਂ ਵੇ ਡਿੱਗ ਪਈ ਨੱਥ ਪੰਜਾਬੀ ਦੀ,
ਵੇ ਤੇਰੇ ਗੀਤਾਂ ਨਾਲ ਸਜੀ ਸੀ, ਸੱਥ ਪੰਜਾਬੀ ਦੀ ।
ਕੀ ਕਹਿ ਕੇ ਸਮਝਾਵਾਂ ਵੇ ਤੇਰੇ ਰੋਂਦੇ ਮਾਪਿਆਂ ਨੂੰ,
ਦੁਸ਼ਮਣ ਵੀ ਨਾ ਚੰਗਾ ਸਮਝਣ, ਵੇ ਵੈਣ ਸਿਆਪਿਆਂ ਨੂੰ।
ਗੀਤ ਵਿਲਕਦੇ ਰਹਿਣਗੇ ਵੇ ਤੇਰੀਆਂ ਲੰਮੀਆਂ ਹੇਕਾਂ ਨੂੰ,
ਤੂੰ ਤਾਂ ਸੇਕਣ ਤੁਰ ਗਿਓ ਵੇ, ਸੂਰਜ ਦਿਆਂ ਸੇਕਾਂ ਨੂੰ ।
ਸਿਰ ਦੀ ਪੱਗੜੀ ਗੱਲ ਦੇ ਕੈਂਠੇ ਨੂੰ ਜਦ ਢੂੰਡੇਗੀ,
'ਬਿੰਦਰੱਖੀਏ' ਦੀ ਆਵਾਜ਼ ਕਿਸੇ ਕੋਨੇ ਵਿਚ ਗੂੰਜੇਗੀ ।
ਪੇਸ਼ ਕਰਤਾ - ਗੁਰਦਾਸ ਮਾਨ।
ਸਤਿਕਾਰ ਨਾਲ,
ਅਨਿਲ ਕੁਮਾਰ (ਪਿੰਡ ਘੱਗਾ) |
|
ਪ੍ਰੋ.ਪ੍ਰੀਤਮ ਸਿੰਘ ਗਰੇਵਾਲ |
ਚਿੱਠੀ
ਉਂਕਾਰਪ੍ਰੀਤ
ਟਰਾਂਟੋ, ਕਨੇਡਾ |
03/07/04
ਅੱਜ 5ਆਬੀ ਵਿਚ ਉਂਕਾਰਪ੍ਰੀਤ ਜੀ ਦੀ ਭਾਵਭਰੀ ਅਤੇ ਦਿਲ ਨੂੰ ਟੁੰਬਣ
ਵਾਲੀ ਨਜ਼ਮ ‘ਚਿੱਠੀ’ ਪੜ੍ਹੀ। ਇਸਦੀ ਸੰਖੇਪਤਾ ਅਤੇ ਸ਼ਿੱਦਤ ਸੁਲਘਾਉਂਦੇ
ਲਫਜ਼ਾਂ ਦੀ ਦਾਦ ਦੇਣੀ ਬਣਦੀ ਹੈ।
‘ਫੋਨ ਛੇਤੀ ਕਰਿਆ ਕਰ’ ਦੇ ਚਾਰ ਸਰਲ ਸ਼ਬਦਾਂ ਥੱਲੇ ਦੁਰਾਡੀਆਂ
ਤਾਂਘਾਂ ਤੇ ਵਿਛੋੜੇ ਦੀ ਵੇਦਨਾ ਤੜਪ ਰਹੀ ਹੈ।
ਰਬਾਬ, ਬਗਦਾਦ, ਸੁਲਤਾਨਪੁਰ ਦੇ ਬਿੰਬ ਬੀਬੀ ਨਾਨਕੀ ਦੇ ਵੀਰ ਨਾਨਕ
ਦੀਆਂ ਉਦਾਸੀਆਂ ਸਮੇ ਬਿਦੇਸੀਂ ਵਾਸੇ ਦਾ ਅਹਿਸਾਸ ਕਰਵਾਉਂਦੇ ਹਨ। ਕੋਈ
ਫੋਨ ਰਾਹੀਂ ਵੀ ਰਾਬਤਾ ਨਹੀਂ ਸੀ!
ਆਸ ਹੈ 5ਆਬੀ ਵਿਚ ਉਂਕਾਰਪ੍ਰੀਤ ਦੀਆਂ ਹੋਰ ਕਵਿਤਾਵਾਂ ਵੀ ਛਪਦੀਆਂ
ਰਹਿਣਗੀਆਂ।
ਪ੍ਰੋ.ਪ੍ਰੀਤਮ ਸਿੰਘ ਗਰੇਵਾਲ
|
|
ਰਾਜ ਭੂਪਿੰਦਰ ਸਿੰਘ, ਭਾਰਤ |
|
03/07/04 ਲੇਖਕ ਨੇ ਭਾਰਤ ਲਈ ਜੈਫਰੀ ਅਰਚਰਾਂ ਦੀ ਲੋੜ ਮਹਿਸੂਸ ਕੀਤੀ ਹੈ ।
ਪਰ ਮੇਰੇ ਖਿਆਲ ਵਿਚ ਭਾਰਤ ਕੋਲ
ਮੌਜੂਦਾ ਸਮੇਂ ਵਿਚ ਦੋ ਹੀਰੇ ਹਨ :-
1. ਰਾਸ਼ਟਰਪਤੀ - ਏ. ਪੀ. ਜੇ. ਅਬਦੁਲ ਕਲਾਮ
2. ਪ੍ਰਧਾਨ ਮੰਤਰੀ - ਮਨਮੋਹਨ ਸਿੰਘ .
ਜੇ ਕਰ ਇਨਾਂ ਦੋਨਾਂ ਦੀ ਵਿਚਾਰਧਾਰਾ ਸਹੀ ਤਰੀਕੇ ਨਾਲ ਸਾਰੇ ਭਾਰਤ
ਵਿਚ ਲਾਗੂ ਕਰ ਦਿਤੀ ਜਾਵੇ ਤਾਂ ਭਾਰਤ ਤਰੱਕੀ ਦੇ ਰਾਹ ਤੇ ਚਲ ਕੇ ਵਿਕਾਸ-ਸ਼ੀਲ ਦੇਸਾਂ ਦਾ ਮੁਕਾਬਲਾ
ਕਰਨ ਦੇ ਸਮਰਥ ਹੋ ਸਕਦਾ ਹੈ ਤੇ ਸਾਡੇ ਵੀਰਾਂ ਭੈਣਾਂ ਨੂੰ ਚੰਗੇ ਭਵਿਖ ਦੀ ਆਸ ਵਿਚ ਬਾਹਰ ਜਾਣ ਦੀ
ਲੋੜ ਸ਼ਾਇਦ ਨਾ ਪਵੇ । ਕਿਉਂ ਕਿ ਬਾਹਰ ਜਾ ਕੇ ਵੀ ਤਾਂ ਸ. ਕਰਮ ਸਿੰਘ ਮਾਨ ਦੀ ਕਹਾਣੀ "
ਨਟ ਏ ਬੈਡ ਆਈਡੀਆ " ਵਿਚਲੇ ਨਾਇਕ ਵਰਗੀ ਜਿੰਦਗੀ ਬਹੁਤਿਆ ਦੇ ਪਲੇ ਪੈਂਦੀ ਹੈ , ਜਿਸ ਵਿਚ ਪਿਸ
ਪਿਸ ਕੇ ਬੰਦਾ ਆਪਣਾ ਆਪ ਹੀ ਭੁਲ ਜਾਂਦਾ ਹੈ ਕਿ ਉਹ ਕੀ ਹੈ, ਕੀ ਕਰਨ ਆਇਆ ਹੇ ਤੇ ਕੀ ਕਰਨ
ਜਾ ਰਿਹਾ ਹੈ ?
ਰਾਜ ਭੂਪਿੰਦਰ ਸਿੰਘ, ਭਾਰਤ ।
|
|
ਸੁਰਿੰਦਰ ਸੰਘਾ, ਕਨੇਡਾ |
|
03/07/04
congratulation to you for producing
very important articles from com. H. S. Surjeet, kuldeep
Nayer, Khshwant Singh and others.People living overseas
are very much intrested in the indian polatics. So
please keep your good work. With many thanks,
Surinder Sangha Surrey Canada |
ਕਰਨੈਲ ਸਿੰਘ
ਗਿਆਨੀ ਫ਼ਿਲਾਡੈਲਫ਼ੀਆ |
| 02/07/04 ਸਾਥੀ ਜੀ,
ਸ਼ਾਇਦ ਮੈਂ ਤੁਹਾਡਾ ਉਹ ਵਿਗਿਆਪਨ ਨਾ ਪੜ੍ਹ
ਸਕਿਆ ਹੋਵਾਂ। ਏਨਾ ਕੁਝ ਇਲਮ ਹੈ ਕਿ ਆਪ ਇਕ
ਨਾਮਵਰ ਕਵੀ ਹੋ। ਹੋ ਸਕਦਾ ਹੈ, ਜਿਸ ਤਰਾਂ
ਤੁਹਾਡੀ ਕੀਰਤੀ ਹੈ, ਆਪ ਇਕ ਤੋਂ ਵੱਧ
ਵਿਸ਼ਿਆਂ ਤੇ ਲਿਖਦੇ ਹੋ।
ਕੀ 'ਸਮੁੰਦਰੋਂ ਪਾਰ' , ਤੁਹਾਡੀ ਕਾਵਿ
ਪੁਸਤਕ ਹੈ?
ਸਨੇਹ,
ਕਰਨੈਲ ਸਿੰਘ ਗਿਆਨੀ ਫ਼ਿਲਾਡੈਲਫ਼ੀਆ |
ਸਰਵਨ ਢੰਡਾ |
| 02/07/04 Dear Editor,
The font used in LETTERS TO THE
EDITOR is not very easy to read whereas the font used to publish other articles and the daily
news is easier to read. For your kind consideration.
5abi.com is rendering a great
service to our beloved mother tongue PUNJABI and PUNJABIES around the globe. May it keep
flourishing for ever!
Sarwan Dhanda, Canada |
ਗੁਰਚਰਨ
ਰਾਮਪੁਰੀ, ਕਨੇਡਾ |
| 01/07/04 Dear Friend,
Your web-site is wonderful. Iqbal Mahal gave me your address. Keep up.
Gurcharan Rampuri |
ਰਾਜ ਭੂਪਿੰਦਰ
ਸਿੰਘ, ਭਾਰਤ |
| 01/07/04 ਪਿਆਰੇ ਸੰਪਾਦਕ
ਜੀ,
ਕਾਫੀ ਸਮਾਂ ਮੇਰਾ ਕੰਪਯੂਟਰ ਖਰਾਬ ਰਿਹਾ,
ਜਿਸ ਕਾਰਨ ਮੈਂ 5ਆਬੀ.ਕਾਮ ਦੀ ਸੱਥ ਤੋਂ
ਵਿਛੜਿਆ ਰਿਹਾ। ਅੱਜ ਜਦ ਮੈਂ ਪਾਠਕਾਂ ਦੇ
ਪਤਰ ਪੜੇ ਤੇ ਨਵੇਂ ਫੌਂਟਾਂ ਬਾਰੇ ਪੜਿਆ ਤਾਂ
ਇੰਜ ਲਗਿਆ ਕਿ ਮੈਂ ਕਿਸੇ ਗੂੜ੍ਹੀ ਨੀਂਦ ਬਾਦ
ਜਾਗਿਆ ਹੋਵਾਂ। ਅਜੇ ਪਾਠਕਾਂ ਦੀ ਗਲਬਾਤ
ਨੂੰ ਸਮਝਣ ਲਈ ਕੁਝ ਸਮਾਂ ਲਗੇਗਾ ।
ਸੋ ਤਦ ਤਕ ਮੇਰੇ ਵਲੋਂ ਸਭ ਨੂੰ ਸੁਭ
ਇਛਾਵਾਂ। ਅਜੇ ਤਾਂ ਦੇਰ ਬਾਦ ਹਾਜਰੀ ਹੀ ਲਗਾ
ਰਿਹਾ ਵਾਂ ।
ਰਾਜ ਭੂਪਿੰਦਰ ਸਿੰਘ, ਭਾਰਤ । |
ਗੁਰਤੇਜ ਸਿੰਘ,
ਵੈਲਿੰਗਟਨ-ਨਿਊਜ਼ੀਲੈਂਡ |
| 29/06/04 ਸੰਪਾਦਕ
ਜੀ,
ਪਾਠਕਾਂ ਦੀ ਜਾਣਕਾਰੀ ਲਈ ਇਹ ਜ਼ਰੂਰ ਦੱਸ
ਦਿਓ ਕਿ ਯੂਨੀਕੋਡ ਪੰਜਾਬੀ ਫੌਂਟਾਂ ਵਿੱਚ
ਟਾਈਪ ਕਰਣ ਵਾਸਤੇ ਵਿੰਡੋ ਐਕਸਪੀ ਜ਼ਰੂਰੀ
ਹੈ ਤੇ ਜਿਹੜੇ ਪਾਠਕਾਂ ਕੋਲ ਇਹ ਨਹੀਂ ਹੈ ਉਹ
ਪਹਿਲਾਂ ਵਾਂਙ ਹੀ ਕਿਸੇ ਵੀ ਪੰਜਾਬੀ ਫੌਂਟ
ਵਿੱਚ ਖ਼ਤ ਭੇਜ ਸਕਦੇ ਹਨ ਜੋ ਕਿ ਤੁਸੀਂ ਪਰਤਾ
ਲਵੋਗੇ।
ਦੂਜੀ ਗੱਲ ਇਹ ਕਿ ਯੂਨੀਕੋਡ ਪੰਜਾਬੀ
ਫੌਂਟਾਂ ਵਿੱਚ ਟਾਈਪ ਕਰਣ ਵਾਸਤੇ ਹੁਣ ਕਿਸੇ
ਨਵੇਂ ਕੀ-ਬੋਰਡ ਦਾ ਝੰਜਟ ਨਹੀਂ। ਜਿਵੇਂ
ਪੰਨੂੰ ਸਾਹਬ ਨੇ ਦੱਸਿਆ ਹੈ ਕਿ ਭਾਵੇਂ 'ਫੁਨੈਟਿਕ'
ਤੇ ਭਾਵੇਂ 'ਰੈਮਿੰਗਟਨ' ਵਿੱਚ ਟਾਈਪ ਕਰੋ,
ਅੱਗੇ ਇਹ ਇੱਕੋ ਕੋਡ ਵਿੱਚ ਚਲਾ ਜਾਵੇਗਾ।
ਹਾਂ ਇਕ ਛੋਟਾ ਪਰ ਜ਼ਰੂਰੀ ਫਰਕ ਹੈ 'ੳ,ਅ,ੲ'
ਨਾਲ ਲਗਾਂ-ਮਾਤਰਾਂ ਟਾਈਪ ਕਰਣ ਦਾ। ਸਾਰੇ
ਪਾਠਕਾਂ ਨੂੰ ਪਤਾ ਹੀ ਹੈ ਕਿ 'ੳ,ਅ,ੲ' ਨਾਲ
ਸਾਰੀਆਂ ਲਗਾਂ-ਮਾਤਰਾਂ ਨਹੀਂ ਲੱਗਦੀਆਂ, ਸੋ
ਇਹ ਯੂਨੀਕੋਡ ਪੰਜਾਬੀ ਫੌਂਟ ਗਲਤ ਲਗਾਂ-ਮਾਤਰਾਂ
ਪਾਉਣ ਤੋਂ ਰੋਕਦਾ ਹੈ।
ਧੰਨਵਾਦ ਸਹਿਤ,
ਗੁਰਤੇਜ ਸਿੰਘ, ਵੈਲਿੰਗਟਨ-ਨਿਊਜ਼ੀਲੈਂਡ |
ਗੁਰਤੇਜ ਸਿੰਘ, ਵੈਲਿੰਗਟਨ-ਨਿਊਜ਼ੀਲੈਂਡ |
29/06/04
ਗੁਰਸੇਵਕ
ਸਿੰਘ ਜੀ,
ਪੰਜਾਬੀ
ਵਿੱਚ ਨਰ ਲਈ ਇਹ ਸ਼ਬਦ 'ਹਾਣੀ' ਹੀ ਹੈ, ਪਰ
ਮਾਦਾ ਲਈ ਉਸੇ ਲਹਿਜ਼ੇ ਨੂੰ ਬਰਕਰਾਰ ਰੱਖਣ
ਲਈ ‘ਹਾਨਣ' ਹੈ।
(ਵੇਖੋ ਪੰਜਾਬੀ ਯੂਨੀਵਰਸਿਟੀ,
ਪੰਜਾਬੀ-ਅੰਗਰੇਜ਼ੀ
ਕੋਸ਼ 2002 ਪੰਨਾ 163)
ਧੰਨਵਾਦ
ਸਹਿਤ,
ਗੁਰਤੇਜ
ਸਿੰਘ, ਵੈਲਿੰਗਟਨ-ਨਿਊਜ਼ੀਲੈਂਡ |
ਅਨਿਲ ਕੁਮਾਰ (ਪਿੰਡ
ਘੱਗਾ) |
| 29/06/04 ਕਿਰਪਾਲ
ਸਿੰਘ ਪੰਨੂੰ ਜੀ,
"ਪੰਜਾਬੀ ਇੰਟਰਨੈਟ, ਨਵੀਂ ਵਿੱਧੀ
ਨਵੇਂ ਫ਼ੌਂਟ" ਬਾਰੇ ਆਪ ਜੀ ਦਾ ਜਾਣਕਾਰੀ
ਭਰਪੂਰ (ਪਰ ਸੰਖੇਪ) , ਖ਼ਤ ਸਲਾਹੁਣਯੋਗ ਹੈ।
ਸੰਪਾਦਕ ਹੁਰਾਂ ਨੂੰ ਬਹੁਤ-ਬਹੁਤ
ਮੁਬਾਰਕਾਂ ਜਿਨਾਂ ਪੰਜਾਬੀ ਨੂੰ ਵੇਲੇ ਦੀ
ਹਾਨਣ (ਗੁਰਤੇਜ ਸਿੰਘ ਜੀ ਨਿਊਜ਼ੀਲੈਂਡ
ਵਾਲਿਆਂ ਦੇ ਬੋਲਾਂ ਅਨੁਸਾਰ) ਬਣਾਈ ਰੱਖਣ
ਵਿਚ ਵੱਡਮੁਲਾ ਯੋਗਦਾਨ ਪਾਇਆ ਹੈ।
ਸੁਖਜਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਜੀ -ਮਾਂ
ਬੋਲੀ ਦਾ ਅਧੁਨਿਕ ਯੁੱਗ ਵਿਚ ਸਿਰ ਉੱਚਾ
ਰੱਖਣ ਲਈ ਅਸੀਂ ਸੱਭ ਆਪ ਦੇ ਧੰਨਵਾਦੀ ਹਾਂ।
ਸਿਰਫ਼ ਇਕ ਬੇਨਤੀ ਹੈ ਕਿ ਜੇ ਹੋ ਸਕੇ ਤਾਂ
ਪੰਜਾਬੀ ਦੇ ਵੱਖੋ-ਵੱਖ ਫ਼ੌਂਟਾਂ ਦੇ ਬਾਰੇ
ਅਤੇ ਇਸ ਨਵੀਂ ਵਿੱਧੀ ਬਾਰੇ ਵਿਸਥਾਰ ਸਹਿਤ
ਜਾਣਕਾਰੀ ਆਮ ਪਾਠਕ ਨੂੰ ਉਪਲੱਬਧ ਕਰਾਈ
ਜਾਏ। ਜੇ ਹੋ ਸਕੇ ਤਾਂ ਸੰਪਾਦਕ ਜੀ ਇਸ ਬਾਰੇ
ਇਕ ਵੱਖਰੀ ਥਾਂ ਨਿਯਤ ਕਰ ਸਕਣ ਅਤੇ ਕੋਈ ਵੀ
ਕਿਰਪਾਲ ਸਿੰਘ ਪੰਨੂੰ, ਜਾਂ ਸੁਖਜਿੰਦਰ
ਸਿੰਘ ਜਾਂ ਭੁਪਿੰਦਰ ਸਿੰਘ ਜੀ ਵਰਗਾ ਕੋਈ
ਮਾਹਰ ਆਪਣੀ ਜਾਣਕਾਰੀ ਵੱਧ ਤੋਂ ਵੱਧ ਆਮ
ਪਾਠਕਾਂ ਨਾਲ ਸਾਂਝੀ ਕਰੇ ਤਾਂ ਖਾਸ ਕਰ
ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਨੂੰ
ਬਹੁਤ ਲਾਭ ਹੋ ਸਕਦਾ ਹੈ ਜੋ ਸੀਮਤ ਦਾਇਰੇ
ਵਿਚ ਰਹਿ ਕੇ ਬਹੁਤਾ ਕੁੱਝ 5ਆਬੀ ਜਿਹੀਆਂ
ਵੈੱਬ ਸਾਇਟਾਂ ਤੋਂ ਹੀ ਸਿੱਖਣ ਦੀ ਆਸ ਰੱਖਦੇ
ਹਨ।
ਅਦਾਰਾ 5ਆਬੀ ਦੀ ਨਵੀਂ ਪੁਲਾਂਘ ਦੀ
ਖੁਸ਼ੀ ਅਤੇ ਮਾਂ ਬੋਲੀ ਲਈ ਸਦਾ ਹੀ ਉਚੇਰੀਆਂ
ਨਵੀਆਂ ਪੁਲਾਂਘਾਂ ਦੀ ਤਾਂਘ, ਵਿਚ ਸ਼ਾਮਲ-
ਅਨਿਲ ਕੁਮਾਰ (ਪਿੰਡ ਘੱਗਾ) |
ਗੁਰਸੇਵਕ ਸਿੰਘ |
| 29/06/04 ਸ਼ਬਦ
ਹਾਨਣ ਅਤੇ ਹਾਣਨ ਵਿਚੋਂ ਕਿਹੜਾ ਠੀਕ
ਹੈ ਜੀ?
|
ਗੁਰਤੇਜ ਸਿੰਘ, ਵੈਲਿੰਗਟਨ-ਨਿਊਜ਼ੀਲੈਂਡ |
28/06/04
ਪੰਜਾਬੀ
ਨੂੰ ਵੇਲ਼ੇ ਦੀ ਹਾਨਣ ਬਨਾਉਣ ਅਤੇ ਇਸ ਹੰਭਲੇ
ਲਈ ਬਹੁਤ ਬਹੁਤ ਮੁਬਾਰਕਬਾਦ।
ਧੰਨਵਾਦ
ਸਹਿਤ,
ਗੁਰਤੇਜ
ਸਿੰਘ, ਵੈਲਿੰਗਟਨ-ਨਿਊਜ਼ੀਲੈਂਡ |
ਕਿਰਪਾਲ ਸਿੰਘ
ਪੰਨੂੰ ਟੋਰਾਂਟੋ |
| 28/06/04 ਪੰਜਾਬੀ ਇੰਟਰਨੈੱਟ -
ਨਵੀਂ ਵਿਧੀ, ਨਵੇਂ ਫੌਂਟ
ਕਿਰਪਾਲ ਸਿੰਘ ਪੰਨੂੰ ਟੋਰਾਂਟੋ
5abi ਪਾਠਕਾਂ
ਲਈ ਜ਼ਰੂਰੀ ਸੂਚਨਾ
5abi.com ਦੇ
ਪਾਠਕਾਂ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ
ਸੂਚਨਾ ਤਕਨੀਕ ਵਿੱਚ, ਦੇਰ ਤੋਂ ਚਲੀ ਆ ਰਹੀ,
ਪੰਜਾਬੀ ਅੱਖਰਮਾਲਾ ਦੀ, ਨੁਕਸਾਨਦੇਹ,
ਸਮੱਸਿਆ ਦਾ ਹਮੇਸ਼ਾ ਲਈ ਹੱਲ ਕਰਨ ਲਈ, 5abi.com ਨੇ ਨਵੀਂ ਵਿਧੀ
ਰਾਹੀਂ ਭਾਰਤ ਦੀ ਪੰਜਾਬੀ ਪਰਮਾਣਿਕ
ਨਿਯਮਵੱਧ ਅੱਖਰਮਾਲਾ ਨੂੰ ਅਪਣਾਅ ਕੇ ਇਸ ਦਾ
ਪਰਯੋਗ ਕੀਤਾ ਹੈ। ਹੁਣ ਤੋਂ 5abi.com ਦੇ ਕੁੱਝ ਪੰਨੇਂ ਪੜ੍ਹਨ ਲਈ
ਤੁਹਾਡੇ ਕੰਪਿਊਟਰ ਤੇ ਨਵੀਂ ਵਿਧੀ ਅਤੇ
ਨਵੀਂ ਫੌਂਟ ਦਾ ਹੋਣਾ ਜ਼ਰੂਰੀ ਹੈ। ਇਸ ਵਿਧੀ
ਨਾਲ਼ ਪੰਜਾਬੀ ਭਾਸ਼ਾ ਦੀ ਸੂਚਨਾ ਖੇਤਰ ਵਿੱਚ
ਤਰੱਕੀ ਦੀਆਂ ਮੁਸ਼ਕਲਾਂ ਨੂੰ ਹੱਲ ਕਰ ਲਿਆ
ਗਿਆ ਹੈ। ਅਤੇ ਅਸੀਂ ਜਲਦੀ ਹੀ ਪੰਜਾਬੀ ਦੇ
ਨਵੇਂ ਸੌਫਟ ਵੇਅਰ ਪੰਜਾਬੀ ਜਗਤ ਲਈ ਮੁਫ਼ਤ ਮੁਹੱਈਆ
ਕਰਾਂਗੇ। ਇਸ ਮੁਹਿੱਮ ਨੂੰ ਜ਼ਾਰੀ ਰੱਖਣ ਲਈ 5abi.com ਨੂੰ ਸਮੁੱਚੇ
ਪੰਜਾਬੀ ਜਗਤ ਦੇ ਸਹਿਯੋਗ ਦੀ ਸਖਤ ਜਰੂਰਤ
ਰਹੇਗੀ!
ਸਰਦਾਰ ਗੁਰਤੇਜ ਸਿੰਘ ਨਿਊਜ਼ੀਲੈਂਡ ਦੇ
ਜਾਣਕਾਰੀ ਦੇਣ ਉੱਤੇ (ਧੰਨਵਾਦ ਉਨ੍ਹਾਂ ਦਾ)
ਮੈਂ '5ਆਬੀ ਡਾਟ ਕਾਮ' ਦੇ ਮੱਥੇ ਤੇ ਲਿਖਿਆ ਇਹ
ਮੁੱਖ ਨੋਟ ਪੜ੍ਹਿਆ ਅਤੇ ਵਿਚਾਰਿਆ। ਇਸ
ਲਿਖਤ ਸਬੰਧੀ ਮੇਰੇ ਮਨ ਵਿੱਚ ਉਪਜੇ
ਤੱਤਕਾਲੀ ਪਰਭਾਵਾਂ ਤੋਂ ਮੁਕਤ ਹੁੰਦਾ
ਹੋਇਆ ਅਤੇ ਸ਼ਿਸ਼ਟਾਚਾਰ ਦੇ ਘੇਰੇ ਦੇ ਅੰਦਰ
ਰਹਿੰਦਾ ਹੋਇਆ, ਮੈਂ ਆਪਣੇ ਵਿਚਾਰ ਅੱਗੇ ਪੇਸ਼
ਕਰਦਾ ਹਾਂ:
ਪਿਆਰੇ ਸੁਖਜਿੰਦਰ ਸਿੰਘ ਅਤੇ ਭੂਪਿੰਦਰ
ਸਿੰਘ ਹੋਰਾਂ ਨੇ ਇੱਕ ਨਵਾਂ ਉੱਦਮ ਕੀਤਾ ਹੈ
ਇਸ ਦੀ ਭਰਪੂਰ ਸ਼ਲਾਘਾ ਕੀਤੀ ਹੀ ਬਣਦੀ ਹੈ।
ਇਹੋ ਜਿਹੇ ਯਤਨ ਨਿਰੰਤਰ ਹੁੰਦੇ ਰਹਿਣੇ
ਚਾਹੀਦੇ ਹਨ। ਇਹੋ ਹੀ ਪੰਜਾਬੀ ਭਾਸ਼ਾ ਨੂੰ
ਕੰਪਿਊਟਰ ਦੇ ਸਮਿਆਂ ਦੇ ਹਾਣ ਦੀ ਬਨਾਉਣਗੇ
ਅਤੇ ਰੱਖਣਗੇ। ਸਰਦਾਰ ਬਲਦੇਵ ਸਿੰਘ
ਕੰਦੋਲਾ ਨੂੰ ਵੀ ਇਹ ਵਾਜਬ ਮਾਣ ਜਾਂਦਾ ਹੈ
ਕਿ ਉਨ੍ਹਾਂ ਨੇ ਆਪਣੀ ਵੈੱਬ ਸਾਈਟ 'ਪੰਜਆਬੀ
ਡਾਟ ਕਾਮ' ਉੱਤੇ ਇਹ ਤਜਰਬਾ ਕਰਨ ਦੀ ਪਹਿਲ ਵੀ
ਕੀਤੀ ਹੈ ਅਤੇ ਹਿੰਮਤ ਵੀ ਕੀਤੀ ਹੈ।
ਚੰਗਾ ਤਾਂ ਇਹੋ ਹੀ ਸੀ ਕਿ ਨਿਰਮਾਤਾ ਆਪ ਹੀ
ਇਸ ਨਵੇਂ ਪਰਯੋਗ ਸਬੰਧੀ ਵਿਸਥਾਰ ਵਿੱਚ
ਲਿਖਦੇ ਕਿ ਇਹ ਕੀ ਹੈ? ਇਸ ਦੇ ਕੀ ਮੁੱਖ ਗੁਣ
ਹਨ? ਇਹ ਪੰਜਾਬੀ ਇੰਟਰਨੈੱਟ ਦੀਆਂ
ਸਮੱਸਿਆਵਾਂ ਨੂੰ ਕਿਵੇਂ ਦੂਰ ਕਰਦੀ ਹੈ?
ਉਨ੍ਹਾਂ ਦਾ ਭਾਵ 'ਪੰਜਾਬੀ ਵਰਣਮਾਲ਼ਾ ਦੀ
ਨੁਕਸਾਨ ਦਾਇਕ ਸਮੱਸਿਆ' ਤੋਂ ਕੀ ਭਾਵ ਹੈ?
ਆਦਿ ''' ਖੈਰ ਜੋ ਮੈਂ ਅਪਣੇ ਆਪ ਵਿੱਚ ਸਮਝ
ਸਕਿਆ ਹਾਂ, ਹੁਣ ਉਨ੍ਹਾਂ ਦਾ ਵਰਨਣ ਕੀਤਾ
ਜਾਂਦਾ ਹੈ।
'ਪੰਜਾਬੀ ਦੀ ਨਿਯਮਵੱਧ ਅੱਖਰਮਾਲਾ' ਸੰਸਾਰ
ਭਰ ਵਿੱਚ ਇੱਕ ਹੀ ਹੈ। ਪਹਿਲੋਂ ਜਿਤਨੀਆਂ ਵੀ
ਗੁਰਮੁਖੀ ਫੌਂਟਾਂ ਬਣੀਆਂ ਹਨ, ਉਨ੍ਹਾਂ ਸਭ
ਵਿੱਚ ਹੀ ਲੱਗਪੱਗ ਸਾਰੀ ਦੀ ਸਾਰੀ ਇਸ
ਅੱਖਰਮਾਲਾ ਨੂੰ ਸ਼ਾਮਲ ਕੀਤਾ ਗਿਆ ਹੈ। ਇੱਥੇ
ਇਸ 'ਪੰਜਾਬੀ ਦੀ ਨਿਯਮਵੱਧ ਅੱਖਰਮਾਲਾ' ਦਾ
ਦਰਸਾਉਣਾ ਵੀ ਜ਼ਰੂਰੀ ਬਣ ਜਾਂਦਾ ਹੈ ਕਿ
ਨਿਰਮਾਤਾ ਕਿਸ ਅੱਖਰਮਾਲਾ ਦੀ ਗੱਲ ਕਰ ਰਹੇ
ਹਨ, ਜੋ ਹੋਰ ਫੌਂਟਾਂ ਵਿੱਚ ਨਹੀਂ ਹੈ।'
'ਪੰਜਾਬੀ ਭਾਸ਼ਾ ਵਿੱਚ ਸੂਚਨਾ ਤਕਨੀਕ' ਦੀ
ਸਭ ਤੋਂ ਵੱਧ ਖਤਰਨਾਕ ਅਤੇ ਅੜਿੱਕਾ ਡਾਹੂ
ਸਮੱਸਿਆ ਹੈ ਇਸ ਦੀਆਂ ਗੁਰਮੁਖੀ ਫੌਂਟਾਂ ਦਾ
ਵੱਖੋ ਵੱਖ ਕੋਡਾਂ ਉੱਤੇ ਹੋਣਾ। ਇਨ੍ਹਾਂ
ਨਿਰਤਾਵਾਂ ਨੇ 'ਸਾਬ' ਵਿੱਚ ਯੂਨੀਕੋਡ ਵਿਧੀ
ਅਪਨਾਈ ਹੈ ਜੋ ਕਿ ਪਹਿਲੋਂ ਹੀ ਉਪਲਬਧ ਹੈ।
ਅਤੇ ਜਿਸ ਦੀ 'ਰਾਵੀ' ਫੌਂਟ ਵੀ ਚਿਰਾਂ ਤੋਂ
ਪਰਾਪਤ ਹੈ। ਇਸ 'ਸਾਬ' ਫੌਂਟ ਵਿੱਚ ਵੀ ਉਸ
ਵਾਲ਼ੇ ਕੋਡ ਹੀ ਵਰਤੇ ਗਏ ਹਨ। ਹੋਰ ਕੋਈ ਪਾਏ
ਹੀ ਨਹੀਂ ਜਾ ਸਕਦੇ। ਜੇ ਨਵੇਂ ਚਿੰਨ੍ਹ ਪਾਉਣ
ਦੀ ਗੁੰਜਾਇਸ਼ ਹੈ ਤਾਂ ਕੇਵਲ ਰਿਜਰਵ ਰੱਖੇ ਗਏ
ਕੋਡਾਂ ਵਿੱਚ ਹੀ ਹੈ। ਜੇ ਉਹ ਵੀ ਇੱਕ ਸਾਰ ਹੀ
ਵਰਤੇ ਜਾਣ ਤਾਂ ਠੀਕ ਹੈ, ਨਹੀਂ ਤਾਂ ਫਿਰ 'ਬਾਰਾਂ
ਪੂਰਬੀਏ, ਅਠਾਰਾਂ ਚੁੱਲ੍ਹੇ' ਵਾਲ਼ੀ ਕਹਾਵਤ
ਮੁੜ ਚਾਲੂ ਹੋ ਜਾਇਗੀ। ਹਾਂ ਉਸ ਵਿੱਚ ਕੋਈ
ਸੁਧਾਰ ਕੀਤਾ ਗਿਆ ਹੋਵੇ ਉਹ ਮੇਰੀ ਜਾਣਕਾਰੀ
ਵਿੱਚ ਨਹੀਂ ਆਇਆ। ਇਹ ਨਿਰਮਾਤਾਵਾਂ ਨੂੰ
ਵਿਸਥਾਰ ਨਾਲ਼ ਜ਼ਰੂਰ ਦੱਸ ਦੇਣਾ ਚਾਹੀਦਾ ਹੈ।
ਤਾਂ ਕਿ ਉਨ੍ਹਾਂ ਦੀ ਘਾਲਣਾ ਦਾ ਸਹੀ ਮੁੱਲ
ਅੰਕਿਆ ਜਾ ਸਕੇ।
ਅਸੀਂ ਜਦੋਂ ਵੀ ਇਸ ਵਿਧੀ ਅਨੁਸਾਰ ਦਰਸਾਏ
ਗਏ ਲੇਖਾਂ ਲੇਖਣੀਆਂ ਨੂੰ ਪੰਜਆਬੀ ਵਿੱਚ ਵੀ
ਵਾਚਦੇ ਹਾਂ ਤਾਂ ਉਹ 'ਰਾਵੀ' ਫੌਂਟ ਵਿੱਚ ਹੀ
ਦਿਖਾਈ ਦਿੰਦੇ ਹਨ। ਜਦੋਂ ਉਨ੍ਹਾਂ ਨੂੰ
ਡਾਊਨ ਲੋਢ ਕਰਦੇ ਹਾਂ ਤਾਂ ਵੀ ਉਹ 'ਰਾਵੀ'
ਫੌਂਟ ਵਿੱਚ ਹੀ ਉੱਤਰਦੇ ਹਨ। ਹਾਂ ਅੱਗੇ
ਚੱਲਕੇ ਉਨ੍ਹਾਂ ਨੂੰ 'ਸਾਬ' ਵਿੱਚ ਬਦਲਿਆ
ਜ਼ਰੂਰ ਜਾ ਸਕਦਾ ਹੈ। ਫਿਰ 'ਸਾਬ' ਦਾ ਕੀ ਲਾਭ
ਹੋਇਆ? ਇਸ ਮੁੱਦੇ ਨੂੰ ਸਮਝਣ, ਸਮਝਾਉਣ ਦੀ
ਲੋੜ ਹੈ।
ਦਿੱਖ ਵਿੱਚ 'ਰਾਵੀ' ਅਤੇ 'ਸਾਬ' ਫੌਂਟ ਵਿੱਚ
ਥੋੜ੍ਹਾ ਹੀ ਅੰਤਰ ਹੈ ਕੋਈ ਵਰਨਣ ਯੋਗ ਨਹੀਂ
ਹੈ।
ਇਸ ਗੱਲ ਦਾ ਸਿਹਰਾ ਇਨ੍ਹਾਂ ਵੀਰਾਂ ਨੂੰ
ਜ਼ਰੂਰ ਜਾਂਦਾ ਹੈ ਕਿ ਇਨ੍ਹਾਂ ਨੇ ਯੂਨੀਕੋਡ
ਦੀ ਦੂਸਰੀ ਫੌਂਟ ਤਿਆਰ ਕਰ ਲਈ ਹੈ। ਇਨ੍ਹਾਂ
ਤੋਂ ਇਹ ਆਸ ਕਰਨੀ ਬਿਲਕੁੱਲ ਵਾਜਬ ਹੈ ਕਿ ਇਹ
ਹੋਰ ਯੂਨੀਕੋਡ ਪਰ ਸੁੰਦਰ ਪੰਜਾਬੀ ਫੌਂਟਾਂ
ਵੀ ਤਿਆਰ ਕਰਨਗੇ। ਅਜੇ ਪੰਜਾਬੀ ਲਿਖਾਰੀਆਂ
ਨੇ ਵੀ ਯੂਨੀਕੋਡ ਵੱਲ ਮੋੜ ਨਹੀਂ ਕੱਟਿਆ।
ਇਸ ਨਵੀਂ ਯੂਨੀਕੋਡ ਫੌਂਟ ਦਾ 'ਸਾਬ' ਨਾਉਂ
ਵੀ ਕੋਈ ਬਹੁਤਾ ਢੁਕਵਾਂ ਨਹੀਂ ਜਾਪਿਆ। ਜਾਂ
ਤੇ ਸਾਨੂੰ ਇਸ ਦੇ ਅਰਥਾਂ ਦਾ ਪਤਾ ਨਹੀਂ ਜਾਂ
ਫਿਰ ਇਹ ਅਸਲੋਂ ਹੀ ਨਿੱਜੀ ਨਾਉਂ ਹੈ। ਜਿਵੇਂ
ਕਿ ਪਰਿਵਾਰਕ ਮੈੰਬਰਾਂ ਦੇ ਨਾਵਾਂ ਜਾਂ
ਨਿਰਮਾਣ ਵਿੱਚ ਸਹਿਯੋਗੀਆਂ ਦੇ ਸਰਬਜੀਤ,
ਅਮਰਜੀਤ, ਅਮਨ ਵੀਰ ਅਤੇ ਬਰਿੰਦਰ ਦੇ ਪਹਿਲੇ
ਅੱਖਰਾਂ ਤੋਂ 'ਸਾਬ' ਬਣਾ ਲਿਆ ਗਿਆ ਹੋਵੇ।
ਖੈਰ ਇਹ ਮੁੱਦਾ ਵੀ ਸਪਸ਼ਟੀ ਕਰਨ ਦਾ ਲੋੜਵੰਦ
ਹੈ।
ਨਿਰਮਾਤਾ ਤਾਂ ਜ਼ਰੂਰ ਇਸ ਨੂੰ ਜਾਣਦੇ
ਹੋਣਗੇ ਪਰ ਆਮ ਪਾਠਕ ਦੀ ਜਾਣਕਾਰੀ ਲਈ ਇਹ
ਲਿਖਿਆ ਜਾਂਦਾ ਹੈ ਕਿ ਯੂਨੀਕੋਡ ਫੌਂਟਾਂ
ਨੂੰ ਵਰਡ 2000 ਜਾਂ ਇਸ ਤੋਂ ਉੱਪਰ ਹੀ ਲਿਖਿਆ
ਪੜ੍ਹਿਆ ਜਾ ਸਕਦਾ ਹੈ। ਅਜੇ ਸਾਰਾ ਪੰਜਾਬੀ
ਸੰਸਾਰ ਵਰਡ 2000 ਤੀਕਰ ਨਹੀਂ ਪਹੁੰਚਿਆ।
ਪੰਜਾਬੀ ਅੱਖਰਾਂ ਦੇ ਕੋਡਾਂ ਦੇ ਮਿਆਰੀ
ਕਰਨ ਲਈ ਬੜੇ ਯਤਨ ਕੀਤੇ ਜਾ ਚੁੱਕੇ ਹਨ ਜੋ
ਸਫਲ ਨਹੀਂ ਹੋਏ। ਜਿਸ ਵਿੱਚ ਅਣਗਹਿਲੀ
ਪੰਜਾਬ ਸਰਕਾਰ ਦੀ ਹੈ। ਹੁਣ ਇਸ ਮਿਆਰੀਕਰਨ
ਦੀ ਆਸ ਯੂਨੀਕੋਡ ਪੰਜਾਬੀ ਫੌਂਟ ਉੱਤੇ ਹੀ ਹੈ,
ਜਿਸ ਉੱਤੇ ਪਹੁੰਚਣ ਲਈ ਅਜੇ ਕੁੱਝ ਸਮਾਂ
ਲੱਗੇਗਾ। ਵੈਸੇ ਤਾਂ ਪੰਜਾਬੀ ਨਿਰਮਾਤਾਵਾਂ
ਨੇ ਇਸ ਪੰਜਾਬੀ ਯੂਨੀਕੋਡ ਫੌਂਟ ਦੀ ਉਲੰਘਣਾ
ਅਰੰਭ ਕਰ ਦਿੱਤੀ ਹੈ। ਕਿਉਂਕਿ ਇਹ ਫੌਂਟ ਅਜੇ
ਪੰਜਾਬੀ ਦੀਆਂ ਕਲਾਸੀਕਲ ਅਤੇ ਭਵਿੱਖੀ
ਲੋੜਾਂ ਨੂੰ ਪੂਰਨ ਤੋਂ ਅਸਮਰੱਥ ਹੈ। ਫਿਰ ਵੀ
'ਖੁਆਰ ਹੋਏ ਸਭ ਮੁੜੇਂਗੇ'।
ਇੱਥੇ ਇਹ ਵੀ ਦੱਸ ਦੇਣਾ ਜ਼ਰੂਰੀ ਹੋ ਜਾਂਦਾ
ਹੈ ਕਿ 'ਮਾਈਕਰੋ ਸਾਫਟ ਵਰਡ' ਨੇ ਨਿੱਜੀ ਕੀ
ਬੋਰਡ ਲੇਅ ਆਊਟ ਦਾ ਪਰਬੰਧ ਕਰ ਦਿੱਤਾ ਹੈ।
ਜੋ ਬਹੁਤ ਸੌਖਾ ਅਤੇ ਸਿੱਧਾ ਸਾਦਾ ਹੈ। ਜਿਸ
ਅਨੁਸਾਰ ਤੁਸੀਂ ਕਿਸੇ ਵੀ ਫੌਂਟ ਨੂੰ 'ਰਮਿੰਗਟਨ',
'ਫੁਨੈਟਿਕ' ਜਾਂ 'ਨਿੱਜੀ' ਲੇਅ ਆਊਟ ਅਨੁਸਾਰ
ਕਰ ਸਕਦੇ ਹੋ। ਪਰ ਉਸ ਦੇ ਟੈੱਕਸਟ ਵਿੱਚ ਕੋਈ
ਅੰਤਰ ਨਹੀਂ ਆਉਂਦਾ। ਤੇ ਉਸਨੂੰ ਕਿਸੇ ਵੀ
ਵਿਧੀ ਨਾਲ਼ ਘੱਟ ਵੱਧ ਕਰ ਸਕਦੇ ਹੋ। ਪਰ ਇਹ
ਤਾਂ ਹੀ ਹੋ ਸਕਦਾ ਹੈ ਜੇ ਤੁਹਾਡੇ ਕੋਲ਼ ਘੱਟੋ
ਘੱਟ ਵਿੰਡੋ ਐੱਕਸਪੀ ਅਤੇ ਵਰਡ 2000 ਹੋਵੇ।
ਸੋ ਵੀਰ ਸੁਖਜਿੰਦਰ ਸਿੰਘ, ਭੂਪਿੰਦਰ ਸਿੰਘ
ਅਤੇ ਬਲਦੇਵ ਕੰਦੋਲਾ ਵੱਲੋਂ ਕੀਤੇ ਗਏ ਯਤਨ
ਸ਼ਲਾਘਾ ਯੋਗ ਹਨ। ਇਨ੍ਹਾਂ ਪਰਤੀ ਕੁੱਝ
ਪਰਕਾਸ਼ ਦੀ ਲੋੜ ਹੈ ਜੋ ਇਹ ਵੀਰ ਵਿਸਥਾਰ ਨਾਲ਼
ਲਿਖ ਭੇਜਣਗੇ।
ਇਨ੍ਹਾਂ ਵੀਰਾਂ ਦੀ ਘਾਲਣਾ ਨੂੰ ਸੌ ਸੌ
ਪਰਨਾਮ। |
ਪ੍ਰਸ਼ੋਤਮ ਦਾਸ
ਭਾਰਦਵਾਜ, ਕਨੇਡਾ |
|
26/06/04
Principal Bajwa Sahib's article about America and Iraq
deserves praise, he has brought the clear picture in front of the readers.Would you please
convey him this message.
Thank you.
With regards -
Parshotam Dass Bhardwaj |
ਗੁਰਇਕਬਾਲ ਸਿੰਘ
ਮਝੈਲੀਆ, ਬੈਲਜੀਅਮ |
| 25/06/04 Dear Editor
Surinder Mahal's indication and worry is absolutely right and
I really appreciate that. Under this too religious and comlicated, confusing and vain
(fruitless) discussion we have and still are not only overlooking but ignoring the vital
issues for our existence and means of communicating on the net. Every body must and must
contribute to this noble caues.
I appeal to the Panjabis or the world to come forward and
motivate others.
ਹੋਰ ਵਿਸ਼ੇ ਵੀ ਜ਼ਰੂਰੀ ਹਨ ਪਰ ਇਸ ਸਮੱਸਿਆ
ਤੋਂ ਵੀ ਅੱਖਾਂ ਨਾ ਮੀਟੋ । ਸਾਰੇ
ਪ੍ਰੇਰਨਾਲਓ ਤੇ ਕਰੋ ਕਿ ਇਹ ਅਦਾਰਾ ਸਦਾ ਸਦਾ
ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਰਹੇ ।
ਮੈਂ ਆਪਣਾ ਸਹਿਯੋਗ ਭੇਜ ਰਿਹਾ ਹਾਂ । ਅੰਤ 'ਚ
ਵੀਰ ਸੁਰਿੰਦਰ ਮਾਹਲ ਜੀ ਦਾ ਅਤਿਅੰਤ
ਧੰਨਵਾਦੀ ਹਾਂ ਮੈਨੂੰ ਮੇਰੇ ਫਰਜ਼ ਤੋਂ
ਜਾਣੂੰ ਕਰਾਉਣ ਲਈ ਆਸ ਹੈ ਮੇਰੇ ਸਰੇ ਪੰਜਾਬੀ
ਨੂੰ ਪਿਆਰ ਕਰਨ ਵਾਲੇ ਵੀਰ ਇੱਧਰ ਜ਼ਰੂਰ
ਤਵੱਜੋ ਦੇਣਗੇ ।
ਰੱਬ ਭਲੀ ਕਰੇਗਾ ।
ਸਾਰਿਆਂ ਨੂੰ ਸਲਾਮ, ਨਮਸਕਾਰ ਅਤੇ ਪਿਆਰ ਭਰੀ
ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ .....
ਗੁਰਇਕਬਾਲ ਸਿੰਘ ਮਝੈਲੀਆ,
ਬੈਲਜੀਅਮ |
ਇੰਦਰਜੀਤ
ਗੁਗਨਾਣੀ, ਇੰਗਲੈਂਡ |
| 25/06/04 ਕੰਦੋਲਾ ਸਾਹਿਬ
ਸਤਿ ਸ੍ਰੀ ਅਕਾਲ, ਜਦ ਤੋਂ ਇਹ ਪਤਾ ਲੱਗਾ ਹੈ
ਕਿ 5ਆਬੀ.ਕਾਮ ਮੁਸੀਬਤ ਵਿਚ ਹੈ ਤਾਂ ਰਾਤਾਂ
ਦੀ ਨੀਂਦ ਉਡ ਗਈ ਹੈ॥ ਬਹੁਤ ਨਾ ਲਿਖਦਿਆਂ,
ਸਿਰਫ ਏਨਾ ਹੀ ਕਹਾਂਗਾ ਬਾਅਦ ਵਿਚ ਕੁਝ ਨਹੀਂ
ਹੋ ਸਕਣਾ, ਆਓ ਢੀਠ ਨਾ ਬਨੀਏ ਤੇ ਕੁਝ ਦੇਈਏ ।
ਚਲੋ ਮੈਂ ਪਹਿਲ ਕਰਦਾਂ, ਜਿਵੇਂ ਸੁਰਿੰਦਰ
ਮਾਹਲ ਨੇ ਕਿਹਾ ਪਹਿਲੇ 20 ਪੋਂਡ ਮੇਰੇ ਵਲੋਂ
ਰਹੇ ।
ਇੰਦਰਜੀਤ ਗੁਗਨਾਣੀ
ਇੰਗਲੈਂਡ |
ਨਵਨੀਤ |
| 24/06/04 Thank you so much..... Mr.
Dhillon for putting such a simple technique of getting familiar with Punjabi Language. It
helped me to initiate learning.
Thanks Once again.
Navneet |
ਸੁਰਿੰਦਰ ਮਾਹਲ,
ਪੰਜਾਬੀ ਅਕੈਡਮੀ, ਲੈੱਸਟਰ, ਇੰਗਲੈਂਡ |
| 23/06/04 ਗੁਰਸੇਵਕ ਜੀ ! ਯਾਦਆਵਰੀ
ਲਈ ਸ਼ੁਕਰੀਆ । ਓਸ ਚੱਕਰ 'ਚ ਤਾਂ ਮੈਂ ਪਹਿਲੇ
ਰਾਊਂਡ 'ਚ ਹੀ 'ਚਿੱਤ' ਹੋ ਕੇ ਬਾਹਰ ਹੋ ਗਿਆ ਸੀ
…ਤੇ ਤੁਸੀਂ ਵੇਖਿਆ ਨੀਂ ਮੈਨੂੰ ਲੁੜਕਦੇ
ਨੂੰ?
……… ਮੈਂ ਆਪਣੀ ਗੱਲ ਅੱਗੇ ਤੋਰੀ ਸੀ ਆਪਣੀ
ਅਠਾਰਾਂ ਜੂਨ ਦੀ ਚਿੱਠੀ ਵਿੱਚ …ਪਰ ਕਿਸੇ 'ਗ਼ੌਰ'
ਹੀ ਨਹੀਂ ਕੀਤਾ … ਵਾਰਿਸ ਸ਼ਾਹ ਨੂੰ ਸਹੀ
ਸਾਬਿਤ ਕਰਨ ਲਈ ਕਿਸੇ ਉਸ ਵੱਲ੍ਹ ਦੇਖਿਆ ਤੱਕ
ਨਹੀਂ….ਜਿਵੇਂ ਸੜਕ ਕਿਨਾਰੇ ਕਿਸੇ ਮੰਗਤੇ
ਦਾ ਨਿਰਬਲ 'ਸਰੀਰ ਜਿਹਾ' ਪਿਆ ਹੁੰਦਾ ਹੈ …….'ਤੇ
ਤੁਹਾਡੀ 'ਅਗਾਂਹ ਤੋਰੀ' ਗੱਲ ਨੇ ਵਾਹਵਾ
ਧਿਆਨ ਖਿੱਚਿਆ ਹੈ - ਵਧਾਈ ਹੋਵੇ । ਮੈਂ ਸਨਕੀ
ਜ਼ਰਾ ਵੀ ਨਹੀਂ । ਖ਼ੈਰ ਇਹ ਹੁੰਦਾ ਹੀ ਹੈ …ਜਿਵੇਂ
ਪਹਿਲਾਂ ਵਿਧਾਨ ਸਭਾ ਦੀਆਂ ਚੋਣਾਂ ਵੇਲੇ ……ਫੇਰ
ਲੋਕ ਸਭਾ ਦੀਆਂ ਵੇਲੇ ……… ਫੇਰ ਮਨਮੋਹਣ
ਸਿੰਘ ਹੁਣੀਂ 5ਆਬੀ ਦਾ ਬਨੇਰਾ ਕਈ ਚਿਰ ਮੱਲੀ
ਰੱਖਿਆ । ਤੇ ਹੁਣ ਸੁੱਖ ਨਾਲ ਗੁਰਦਵਾਰਾ
ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆ ਖੜੀਆਂ
ਹੋਈਆਂ ……ਕੱਲ੍ਹ ਨੂੰ ਅੰਬਿਕਾ ਸੋਨੀ
ਪੰਜਾਬ ਦੀ 'ਸ਼ੈਦ' ਮੁੱਖ ਮੰਤਰੀ ਬਣਜੇ …ਮੈਦਾਨ
ਫੇਰ ਭਖਿਆ ਲਓ … ਤੇ ਏਸੇ ਤਰਾਂ ਚੱਲ ਸੋ ਚੱਲ …
ਤੁਸੀਂ ਵੀ ਮਸਰੂਫ, ਅਚਾਰੀਆ ਜੀ ਵੀ ਤੇ
ਗੁਰਤੇਜ ਜੀ ਵੀ …… ਤੇ ਸੱਭ ਤੋਂ ਵੱਧ ਮਸਰੂਫ 'ਵਿਚਾਰਾ
ਨੰਗੇ ਧੜ ਲੜਦਾ ਸੰਪਾਦਕ' ਜੋ ਸਾਰੇ ਵਾਰ ਝੱਲ
ਕੇ ਵੀ ਸੀ ਨੀ ਕਰਦਾ … ਜਿਸਦੇ ਹਰ ਹਾਲਤ ਵਿੱਚ
ਅਫ਼ਰੀਨ ਜਾਣਾ ਮੇਰਾ ਪਹਿਲਾ ਫ਼ਰਜ਼ ਹੋ
ਨਿੱਬੜਿਆ ਹੈ …
ਜਿਸਨੇ ਕਦੇ ਸੁਪਨਾ ਲਿਆ ਸੀ ਕਿ ਉੱਡਦੇ
ਜਹਾਜ਼ਾਂ ਦੀ ਚਾਲ ਮਿਣਨ ਦਾ …… ਨਿਊਕਲੀਅਰ
ਤੱਤਾਂ ਦਾ ਅਸਰ ਜਾਨਣ ਤੇ ਮਨੁੱਖਤਾ ਨੂੰ
ਇਸਦੇ ਮਾਰੂ ਪ੍ਰਭਾਵਾਂ ਤੋਂ ਬਚਾਉਣ ਦੇ
ਸਾਧਨ ਲੱਭਣ ਦਾ ……ਜਿਸਨੇ ਬੀ.ਬੀ.ਸੀ
ਕੰਪਿਊਟਰ ਅਤੇ ਆਈ.ਬੀ.ਐੱਮ ਮਸ਼ੀਨਾਂ ਤੇ 'ੳ-ਅ-ੲ'
ਪਾਉਣਾ ਇੱਕ ਵੰਗਾਰ ਵਾਂਗੂੰ ਲਿਆ ਸੀ … ਤੇ
ਕਦੇ ਨਹੀਂ ਸੀ ਸੋਚਿਆ ਕਿ ਇਸ ਊੜੇ ਦੇ
ਚਿੱਬਾਂ ਵਿੱਚ ਹੀ ਉਸਦੇ ਆਪਣੇ ਸ਼ਿੰਗਾਰੇ
ਸੁਪਨੇ ਕੁੱਝ ਇਸ ਤਰਾਂ ਹੋ ਜਾਣੇ ਹਨ ਜਿਵੇਂ
ਘੜੇ ਜਾਂ ਗਾਗਰ ਚੋਂ ਮਹੀਨਿਆਂ ਬਾਦ ਕਮੀਜ਼
ਕੱਢੀਦੀ ਹੈ। ……ਅਤੇ ਉਹ ਐਡਨਬਰਾ
ਯੁਨੀਵਰਸਿਟੀ (ਸਕੌਟਲੈਂਡ, ਯੂ. ਕੇ) ਵਿੱਚ ਐਮ.ਐੱਸ.ਸੀ
ਦੇ ਪੜ੍ਹਾਕੂਆਂ ਦਾ ਮਾਸਟਰ ਬਣਨ ਦੇ ਬਾਵਜੂਦ
ਵੀ ਉਲਝ ਕੇ ਰਹਿ ਗਿਆ ਪੰਜਾਬੀ ਦੇ ਪਿਆਰ 'ਚ ……ਜਿਸ
ਦਾ ਅੱਜ ਤੱਕ ਕਿਸੇ ਹਾਲ ਨਹੀ ਪੁੱਛਿਆ …….
ਹਾਂ ਅਮਲੋਂ ਬਾਹਰੀਆਂ ਘੋਟਵੀਂਆਂ ਤੇ
ਪੋਚਵੀਆਂ ਸਲਾਹਾਂ ਨਾਲ ਜ਼ਰੂਰ ਉਸਨੂੰ ਲੱਦੀ
ਰੱਖਿਆ ਹੈ। ਅੱਜ ਹੈ ਕਿ 5ਆਬੀ.ਕਾਮ ਆਪਣੀ
ਬੇਮਿਸਾਲ ਕਾਮਯਾਬੀ ਦੇ ਬਾਵਜੂਦ ਵੀ ਇਸ 'ਪਦਾਰਥਵਾਦੀ'
ਜਗਤ ਵਿਚ ਚਲਦੀ ਰਹਿਣੋ ਅਸਮਰਥ ਹੈ!
ਸਾਥੀਓ ! ਬੜਾ ਹੀ ਸੌਖਾ ਹੈ ਗੱਲਾਂ ਨੂੰ
ਅੱਗੇ ਵਧਾਉਣਾ ਜਾਂ ਤੋਰਨਾ । ਕੋਈ ਜ਼ੋਰ
ਲੱਗਦੈ? ਕੋਈ ਮੁੱਲ ਲੱਗਦੈ? ਕੋਈ ਪਹਾੜ
ਚੜ੍ਹਨਾ ਜਾਂ ਦਰਿਆ ਤਰਨਾ ਹੈ? ਚਾਰ ਅੱਖਰ ਹੀ
ਤਾਂ ਪਾ ਦੇਣੇ ਹਨ ਜਿਵੇਂ ਜੁਗਰਾਜ ਜੀ ਨੇ
ਸ਼ਮਸ਼ੇਰ ਫਲੌਰਿਡਾ ਵਾਲੇ ਦੇ ਖ਼ਿਆਲਾਂ ਵਾਰੇ
ਕਿਹਾ ਸੀ । ……ਅਤੇ ਅਸੀਂ ਤੁਸੀਂ ਬਾਦਲ,
ਕੈਪਟਨ, ਭੱਠਲ, ਰਾਮੂੰਵਾਲੀਆ, ਬਾਜਪਈ ਵਾਰੇ
ਬੜਾ ਸੁਣਿਆ ਤੇ ਮਨਮੋਹਣ ਸਿੰਹੁ ਵਾਰੇ ਹੁਣੇ
ਜਹੇ ਹੀ ਸਪੀਕਰ ਬੰਦ ਹੋਏ ਹਨ। ਅਸਰ ਜਾਂ ਫਰਕ
ਦਾ ਤਾਂ ਤੁਹਾਨੂੰ ਹੀ ਪਤਾ ਹੋਊ … ਹਾਂ 'ਭੁਸ'
ਜਾਂ 'ਰੀਝ' ਪੂਰੀ ਜ਼ਰੂਰ ਹੋ ਗਈ ਹੋਵੇਗੀ ।
ਸ਼ਾਇਦ ਇਹੋ ਹੀ, ਸਿਰਫ ਪੰਜਾਬੀ ਹੀ ਨਹੀਂ
ਬਲਕਿ, ਇਨਸਾਨੀ ਫਿਤਰਤ ਬਣ ਗਈ ਹੈ ।
ਹੁਣ ਸਾਨੂੰ ਬੜਾ ਫਿਕਰ ਹੈ ਸਿੱਖੀ ਦਾ,
ਗੁਰਦਾਵਾਰਿਆਂ ਦਾ ਅਤੇ ਹੋਰ ਵੀ ਬਹੁਤ
ਸਾਰੀਆਂ ਘਾਟਾਂ ਦਾ ……ਚੱਲੋ! ਪੰਜਾਬ ਦੇ
ਲੋਕਾਂ .. ਪਿਆਰੇ ਵੋਟਰਾਂ ਵਾਰੇ ਮੈਂ ਕੁੱਝ
ਵੀ ਨੀਂ ਕਹਿੰਦਾ …ਉਹਨਾਂ ਦੀ ਵਫਾਈ ਅਤੇ ਜਾਂ
ਉੱਚੀ ਸੋਚ ਵਾਰੇ ….ਬੜੇ ਸਾਊ ਤੇ ਭੋਲੇ ਨੇ
ਵਿਚਾਰੇ…ਜਿੱਧਰ ਮਰਜ਼ੀ ਹੱਕ ਲਓ…ਬਿਲਕੁਲ
ਸੀਲ ਗਊਆਂ……ਹਾਂ ਉਹਨਾਂ ਦੇ ਫਿਕਰਮੰਦਾਂ
ਨੂੰ ਜ਼ਰੂਰ ਬੇਨਤੀ ਕਰਾਂਗਾ ਜਿਸ ਨੀਲੇ ਦੇ
ਸ਼ਾਹ ਸਵਾਰ ਤੁਸੀਂ ਬਣੇ ਫੱਬੇ ਬੈਠੇ ਹੋ ਇਹਦੇ
ਵਾਰੇ ਵੀ ਕੋਈ ਫਿਕਰ ਕਰੋ। ਕਿ ਇਹੋ ਸਕੀਮ ਘੜ
ਰੱਖੀ ਹੈ ਕਿ ਇਸ ਦੁਆਰੇ ਨਹੀਂ ਤਾਂ ਕਿਤੇ
ਹੋਰ ਸਹੀ। "ਲੰਡੇ ਨੇ ਤਾਂ ਪੱਠੇ ਹੀ ਖਾਣੇ
ਹਨ" । (ਮੈਂ ਇਹ ਮੁਹਾਵਰਾ ਵਰਤ ਕੇ ਕਤਈ
ਖ਼ੁਸ਼ੀ ਮਹਿਸੂਸ ਨ੍ਹੀਂ ਕਰ ਰਿਹਾ - ਸੱਚ
ਜਾਣਿਓਂ) । ਪਰ ਅਸੀਂ ਆਪਣੀ ਚਿੱਠੀ ਹਰ ਹੀਲੇ
ਛਾਪੀ ਜਾਣ ਦਾ ਪੂਰਾ ਹੱਕ ਸਮਝਦੇ ਹੀ ਨਹੀਂ
ਬਲਕਿ ਕਦੇ ਕਦੇ ਚਿਤਾਰ ਵੀ ਦਿੰਦੇ ਹਾਂ। ਅਤੇ
ਉਹ ਵੀ ਕੁੱਝ ਘੰਟਿਆਂ ਦੇ ਅੰਦਰ ਅੰਦਰ
ਕਿਉਂਕਿ 'ਕਲੌਕ ਕਾਰਡ' ਲਾਉਣ ਤੋਂ ਪਹਿਲਾਂ
ਪਹਿਲਾਂ ਛਪੀ ਦੇਖ ਕੇ ਬਾਕੀਆਂ ਨੂੰ ਦੱਸਿਆ
ਅਤੇ ਪ੍ਰਭਾਵਿਤ ਕੀਤਾ ਜਾ ਸਕੇ ।
ਸਿਰਫ ਯਾਦ ਹੀ ਕਰਾ ਰਿਹਾ ਹਾਂ ਕਿ ਓਹੋ ਗੱਲ
ਨਾ ਹੋਵੇ ਕਿ ਵਕਤ ਏਧਰ ਓਦਰ ਦੀਆਂ ਗੱਲਾਂ 'ਚ
ਹੀ ਵਿਹਾ ਦਿਓ। ਮੌਕਾ ਹੈ ਜ਼ਰੂਰ ਸੰਭਲੋ।
ਪੰਜਾਬੀ ਭਾਸ਼ਾ ਨਾਲ ਸਿਰਫ ਗੱਲਾਂ ਦਾ ਹੀ
ਪਿਆਰ ਹੈ ਜਾਂ ਕੁਝ ਕਰ ਦਿਖਾਣ ਦਾ ਵੀ! ਮੈਂ
ਦਿਲੋਂ ਅਪੀਲ ਕਰ ਦਿਆਂ ਕਿ ਹਰ ਵਿਦੇਸ਼ੀ ਪਾਠਕ
ਇੱਕ ਸਾਲ ਦੀ ਬਹੁਤਾ ਨਹੀਂ ਤਾਂ $30.00 ਡਾਲਰ
ਨਾਲ 5ਆਬੀ ਡੌਟ ਕੌੱਮ ਦੇ ਸਹਿਯੋਗੀ ਬਨਣ ਤਾਂ
ਕਿ ਸਾਹਿਤ ਅਤੇ ਖਬਰਾਂ ਦੇ ਨਾਲ ਨਾਲ ਪੰਜਾਬੀ
ਸਿੱਖਣ ਦੇ ਨਵੇਂ ਢੰਗ ਤਰੀਕੇ ਵੀ ਪੇਸ਼ ਕੀਤੇ
ਕਾ ਸਕਣ। ਬਹੁਤਿਆਂ ਲਈ ਇਹ ਇੱਕ ਰੋਜ਼ਾਨਾ ਜਾਂ
ਹਫ਼ਤੇ ਦੇ ਸ਼ੁਗਲ ਵਾਂਗ ਹੀ ਹੋਵੇਗਾ । ....ਦੇਖਿਆ
ਬਹੁਤ ਜਲਦੀ ਸਮਝ ਗਏ ਨਾ ? ……ਅਤੇ ਇਹ ਮੁੱਢਲੀ
ਬੇਨਤੀ ਮੈਂ ਗੁਰਸੇਵਕ ਜੀ, ਅਚਾਰੀਆ ਜੀ,
ਗੁਰਤੇਜ ਜੀ, ਸ਼ਮਸ਼ੇਰ ਜੀ, ਇਕਬਾਲ, ਸ਼ੁਕਲਾ
ਸਾਹਬ ਡੈਨਮਾਰਕ, ਰੁਪਿੰਦਰ ਢਿੱਲੋਂ ਮੋਗਾ,
ਲਖਵੀਰ ਸਗਲੀਆ ਜੀ, ਗਰੁਇਕਬਾਲ ਬਾਕੀ ਵੀ
ਆਪਣੇ ਨਾਮ ਆਪ ਸ਼ਾਮਿਲ ਕਰ ਲੈਣ …… ਮੇਰੇ
ਖਿਆਲ 'ਚ ਰਾਜਭੁਪਿੰਦਰ ਸਿੰਘ ਜੀ ਤਾਂ ਆਪ ਹੀ
ਸਮਝਦਾਰ ਹਨ ਅਤੇ ਮੇਰੀ ਇਸ ਬੇਨਤੀ ਦੀ ਡੱਟ
ਕੇ ਪ੍ਰੋੜ੍ਹਤਾ (ਸਪੋਰਟ) ਕਰਨਗੇ । ਕਿਓਂ ਹੈ
ਨਾ ਵੀਰ ਜੀ ?
ਇਹ ਵੀ ਮੇਰਾ ਯਕੀਨ ਹੈ ਕਿ ਇਹ ਸਹਿਯੋਗ
ਗੁਰਦਵਾਰਿਆਂ ਜਾਂ ਮੰਦਰਾਂ ਚੋਂ ਨਹੀਂ
ਬਲਕਿ ਤੁਹਾਡੇ ਵਰਗੇ ਪੰਜਾਬੀਅਤ ਨੂੰ ਪਿਆਰ
ਕਰਨ ਵਾਲੇ ਅਜੀਜ਼ ਮਿੱਤਰਾਂ ਤੋਂ ਹੀ ਮਿਲਣਾ
ਹੈ ਜਿਨ੍ਹਾਂ ਨੂੰ ਹਜ਼ਾਰਾਂ ਮੀਲ ਦੂਰ ਰਹਿਕੇ
ਵੀ "ਆਪਣੇ ਪੰਜਾਬ" ਨਾਲ ਲਗਾਉ ਹੈ, ਪਿਆਰ
ਹੈ। ਏਸੇ ਤਰਾਂ ਪਿਆਰ, ਸੁਹਿਰਦਤਾ, ਮਾਲੀ
ਸਹਿਯੋਗ 5ਆਬੀ ਡੌਟ ਕੌੱਮ ਨਾਲ ਵੀ ਜਿਤਾਓ
ਤਾਂ ਕਿ ਪਤਾ ਲੱਗੇ ਵਾਕਈ ਤੁਸੀਂ 'ਅੰਦਰਲੇ
ਦਿਲ ਨਾਲ' ਸੋਚਦੇ ਤੇ ਮਹਿਸੂਸਦੇ ਹੋ । ਨਹੀਂ
ਤਾਂ ਕਹਿੰਦੇ ਨੇ ਪੱਕਾ ਬਣਿਆ ਮਕਾਨ ਵੀ ਢਹਿ
ਜਾਏਗਾ ਅਗਰ ਉਹਦੀਆਂ ਨੀਹਾਂ ਮਜ਼ਬੂਤ ਨਹੀਂ।
ਇਸ ਮੇਰੀ ਬੇਨਤੀ ਨੂੰ ਸਿਰਫ ਮੇਰੀ ਲਿਖਣ ਦੀ 'ਰੀਝ'
ਜਾਂ 'ਭੁਸ' ਹੀ ਨਾ ਸਮਝਿਓ ਇਸਤੇ ਜ਼ਰੂਰ ਅਤੇ
ਜਲਦੀ ਅਮਲ ਕਰਿਓ ਤਾਂ ਕਿ ਅਸੀਂ ਇੱਕ 'ਅੰਤਰਰਾਸ਼ਟਰੀ
ਪਰਿਵਾਰ' ਦੇ ਮੈਂਬਰ ਹੋਰ ਨੇੜੇ ਹੋ ਕੇ, ਸਿਰ
ਜੋੜ ਕੇ ਕੋਈ ਨਵੇਂ ਅਮਲੀ ਫ਼ੈਸਲੇ ਕਰ ਸਕੀਏ
ਅਤੇ ਪੰਜਾਬੀ ਭਾਸ਼ਾ ਨੂੰ ਅਧੁਨਿਕ ਤਕਨੀਕੀ
ਯੁੱਗ ਵਿਚ ਮਾਣ ਪ੍ਰਾਪਤ ਕਰਾ ਸਕੀਏ।
ਗੁਰਤੇਜ ਜੀ ਨੇ ਵੀ ਸੁਝਾਅ ਸਮੇਤ ਆਪਣਾ
ਪੂਰਾ ਪੂਰ ਹੱਕ ਜਿਤਾਇਆ ਹੈ ਕਿ "ਸਾਂਝੇ
ਦਸਖ਼ਤ ਕਰਕੇ ਸੰਪਾਦਕ 5ਆਬੀ.ਕੌਮ ਰਾਹੀਂ"
ਹੱਕ ਹੋਣਾ ਵੀ ਚਾਹੀਦਾ ਹੈ । ਪਰ ਮੈਂ ਆਪਣਾ
ਫ਼ਿਕਰ ਇਹ ਸਪਸ਼ਟ ਕਰ ਦਿਆਂ ਕਿ ਇਸ ਅਦਾਰੇ/ਅਖਬਾਰ
ਨੂੰ ਕੋਈ ਸਰਕਾਰੀ ਮੱਦਦ ਜਾਂ ਕਿਸੇ
ਜਥੇਬੰਦੀ ਵਲੋਂ ਕੋਈ ਸਪੋਰਟ ਨਹੀਂ ਹੈ।
ਰੋਜ਼ਾਨਾ 'ਅੱਪਡੇਟ' ਕਰ ਸਕਣ ਲਈ ਬਹੁਤ ਹੀ
ਘੁੱਟਵੇਂ ਤੇ ਸੀਮਤ ਵਸੀਲੇ ਹਨ। ਇਹ
ਵੈਬਸਾਈਟ ਧਾਗਿਆਂ, ਤਬੀਤਾਂ, ਜਾਦੂ ਮੰਤਰਾਂ
ਵਾਲੇ ਸ਼ੇਖ਼ ਚਿਲੀਆਂ ਦੇ ਇਸ਼ਤਿਹਾਰ ਲੋਕਾਂ
ਨੂੰ ਪੁੱਠੇ ਰਾਹੇ ਪੈਣ ਤੋਂ ਰੋਕਣ ਲਈ ਨਹੀਂ
ਫੜਦਾ ਜਿਸਦੇ ਆਸਰੇ ਅਤੇ ਸਹਾਰੇ ਸਮੁੱਚੇ
ਇੰਗਲੈਂਡ ਅਤੇ ਕੈਨੇਡਾ ਦੇ ਅਖ਼ਬਾਰ/ਰਸਾਲੇ
ਬੜ੍ਹਕਾਂ ਮਾਰਦੇ ਹਨ। ਨਹੀਂ ਯਕੀਨ ਤਾਂ
ਪੜ੍ਹਕੇ ਦੇਖ ਲਓ! ਨਿਊਜ਼ੀਲੈਂਡ ਅਤੇ
ਆਸਟ੍ਰੇਲੀਆ ਦੇ ਅਖ਼ਬਾਰਾਂ ਬਾਰੇ ਮੈਨੂੰ
ਕੋਈ ਗਿਆਨ ਨਹੀਂ ਹੈ । ਸੋ ਕੁੱਝ ਕਹਿ ਨੀਂ
ਸਕਦਾ। ਅਸੀਂ, ਪੰਜਾਬੀ ਅਕੈਡਮੀ ਲੈੱਸਟਰ, ਦੇ
ਸਾਰੇ ਕਾਮੇ ਇਸ ਗੱਲ ਲਈ ਚਿੰਤਾਤੁਰ ਹਾਂ ਤੇ
ਵਿੱਤ ਮੁਤਾਬਿਕ ਮੱਦਦ ਕਰਨ ਲਈ ਬਚਨ ਵੱਧ
ਹਾਂ। ਪਰ ਇਹ ਸਮੱਸਿਆ ਸਿਰਫ ਸਾਡੀਓ ਈ ਮੱਦਦ
ਨਾਲ ਹੱਲ ਹੋਣ ਵਾਲੀ ਨਹੀਂ ਹੈ ਅਤੇ ਨਾ ਹੀ ਇਹ
ਸਾਡੀ ਇਕੱਲਿਆਂ ਦੀ ਸਮੱਸਿਆ ਹੈ। ਇਹ ਸਾਡੀ
ਸੱਭ ਦੀ ਸਾਂਝੀ ਤੇ ਤੁਰੰਤ ਧਿਆਨ ਮੰਗਦੀ
ਸਮੱਸਿਆ ਹੈ । ਏਸੇ ਲਈ ਮੈਂ ਅਮਲੋਂ ਅਤੇ
ਵੱਸੋਂ ਬਾਹਰੀਆਂ ਸਮੱਸਿਆਂਵਾਂ ਲਈ ਅਸੀਂ
ਹਜ਼ਾਰ ਸਕੀਮ ਦੇਣ ਲਈ ਸਦਾ ਸਦਾ ਤਤਪਰ ਰਹਿੰਦੇ
ਹਾਂ ਪਰ ਜੋ ਵੱਸ 'ਚ ਹੈ ਉਹਦੇ ਵੱਲ੍ਹ ਕਿਸੇ ਦਾ
ਧਿਆਨ ਹੀ ਨਾ ਜਾਵੇ ਤਾਂ ਸੋਚਣ ਲਈ ਮਜ਼ਬੂਰ
ਹੋਣਾ ਪੈਦਾ ਹੈ ।
ਅ.ਕੌਰ (ਸ਼ਾਇਦ ਅਨਮੋਲ ਕੌਰ - ਗ਼ਲਤ ਹੋਵਾਂ ਤਾਂ
ਮਾਫ ਕਰਨਾ) ਜੀ ਨੇ 5ਆਬੀ ਦੇ ਸਬੰਧ ਵਿੱਚ
ਟੈਗੋਰ ਜੀ ਦਾ ਸ਼ੇਅਰ ਬਿਲਕੁਲ ਸਹੀ ਕੰਮ ਲਈ
ਵਰਤਿਆ ਸੀ ਪਰ ਜੇ ਅਸੀਂ ਸਾਰੇ ਉਸ ਤੇ ਅਮਲ ਕਰ
ਸਕੀਏ ਤਾਂ। ਇਸ ਦੀਵੇ ਨੂੰ ਜਗਦਾ ਰੱਖਣ ਲਈ
ਤੇਲ ਅਤਿ ਜ਼ਰੂਰੀ ਹੈ ਅਤੇ ਇਹ ਤੁਹਾਡੇ
ਸਾਰਿਆਂ ਦੇ ਵੱਸ ਵਿੱਚ ਹੈ ।
ਏਸੇ ਸੰਦਰਭ 'ਚ ਮੈਨੂੰ ਸੁਰਜੀਤ ਪਾਤਰ ਸਾਹਬ
ਦੀ ਇੱਕ ਨਜ਼ਮ ਯਾਦ ਆ ਗਈ ਜੋ ਮੈਂ ਦੁਹਰਾਏ
ਬਿਨਾਂ ਨ੍ਹੀਂ ਰਹਿ ਸਕਦਾ । ਹੋ ਸਕਦੈ
ਬਹੁਤਿਆਂ ਇਹ ਪੜ੍ਹੀ ਹੋਵੇ ਪਰ ਭੁਲਾ ਦਿੱਤੀ
ਗਈ ਹੋਵੇ :
" ਮੈਂ ਜਿਨ੍ਹਾਂ ਲੋਕਾਂ ਲਈ ਪੁਲ ਬਣ ਗਿਆ
ਸਾਂ,
ਉਹ ਜਦੋਂ ਮੇਰੇ ਉੱਪਰੋਂ ਲੰਘ ਕੇ ਜਾ ਰਹੇ ਸਨ..
ਤਾਂ ਮੈਂ ਸੁਣਿਆ ਕਿ ਉਹ ਮੇਰੇ ਵਾਰੇ ਕਹਿ
ਰਹੇ ਸਨ..
ਕਿੱਥੇ ਰਹਿ ਗਿਆ ਹੈ ਉਹ ਮਾੜਕੂ ਜਿਹਾ ਬੰਦਾ…
ਸ਼ਾਇਦ ਪਿੱਛੇ ਮੁੜ ਗਿਆ ਹੋਣਾਂ ਹੈ ……
ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਉਸ
ਵਿੱਚ ਦਮ ਨਹੀਂ ਹੈ …"
(ਕੋਈ ਸਤਰ ਗ਼ਲਤ ਹੋਵੇ ਤਾਂ ਮੁਆਫ਼ੀ ਕਿ ਨਜ਼ਮ
ਮੇਰੇ ਸਾਹਮਣੇ ਨਹੀਂ ਹੈ)
… ਬਾਕੀ ਸਾਥੀਓ ਇਹ ਕਿਸੇ ਗੋਲ੍ਹਕ ਦੀ ਲੜਾਈ
ਨਹੀਂ, ਨਾ ਹੀ ਕਿਸੇ ਸਿਆਸੀ ਪਾਰਟੀ ਲਈ ਚੰਦਾ
ਹੈ। ਇਹ ਇੱਕ ਨੇਕ ਕਾਰਜ ਲਈ ਅਪੀਲ ਹੈ ਜਿਸ ਲਈ
ਮੈਨੂੰ ਕੋਈ ਸ਼ਰਮ ਜਾਂ ਝਿਜਕ ਮਹਿਸੂਸ ਨਹੀਂ
ਹੋ ਰਹੀ ਕਿਉਂਕਿ ਇਸ ਵਿੱਚ ਤੁਸੀਂ ਮੇਰੇ
ਨਾਲੋਂ ਵੀ ਵੱਧ ਭਾਈਵਾਲ ਹੋ ….ਪੰਜਾਬੀ ਦੀ
ਤਰੱਕੀ ਦੇ ਨਾਲ ਨਾਲ 5ਆਬੀ.ਕੌਮ ਦੇ ਭਾਰਤੀ
ਸਟਾਫ ਲਈ ਰੁਜ਼ਗਾਰ! ... ਨਾਲੇ ਪੁੰਨ ਤੇ ਨਾਲੇ
ਫ਼ਲੀਆਂ!!
ਅਗਲੇ ਹਫ਼ਤੇ ਹੀ ਕੋਈ ਤਬਦੀਲੀ ਦੇਖਣ ਅਤੇ ਇਸ
ਵਿਸ਼ੇ ਤੇ ਲੰਬੀਆਂ ਚੌੜੀਆਂ ਤਕਰੀਰਾਂ ਜਾਂ
ਭਾਸ਼ਣ ਨਾ ਪੜ੍ਹਨ/ਸੁਣਨ ਦੀ ਆਸ ਨਾਲ ………
ਤੁਹਾਡਾ ਸ਼ੁੱਭ ਚਿੰਤਕ, ਖ਼ੈਰ ਖਵਾਹ ਅਤੇ
ਪੰਜਾਬੀ ਬੋਲੀ ਦਾ 'ਚਿੰਤਕ'
ਸੁਰਿੰਦਰ ਮਾਹਲ,
ਲੈੱਸਟਰ, ਇੰਗਲੈਂਡ |
|

|
|
|
|
|
|