ਤੁਹਾਡੇ ਵਿਚਾਰਾਂ ਦਾ ਸੁਆਗਤ ਹੈ... ਸਾਨੂੰ ਲਿਖੋ

ਪਾਠਕਾਂ ਦੇ ਵਿਚਾਰਾਂ ਨਾਲ 5abi.com ਅਦਾਰੇ ਦਾ
ਸਹਿਮਤ ਹੋਣਾ ਕੋਈ ਜ਼ਰੂਰੀ ਨਹੀ।

5_cccccc1.gif (41 bytes)

5_cccccc1.gif (41 bytes)

ਕਿਤਾਬਾਂ ਪਣ੍ਹਨ ਦੀ ਰੁਚੀ ਵਧਾਉਣ ਵੱਲ ਵਿਸ਼ੇਸ਼ ਧਿਆਨ ਦੇਣ ਦੀ ਫੌਰੀ ਲੋੜ

ਇਹ ਗੱਲ ਕੋਈ ਨਵੀਂ ਨਹੀਂ ਹੈ ਕਿ ਪੰਜਾਂਬੀ ਲੋਕ ਆਪਣੀ ਮਾਂ ਬੋਲੀ ਵਿਚ ਲਿਖੀਆਂ ਚੀਜ਼ਾਂ ਪਵ੍ਹਨ ਵੱਲ ਅਕਸਰ ਹੀ ਤਵੱਜੌਂ ਨਹੀਂ ਦਿੰਦੇ।

ਕੁੱਝ ਮਹੀਂਨੇ ਪਹਿਲਾਂ ਮੈਂ ਏਸ ਵੈਬਸਾਈਟ ਉਤੇ ਇਕ ਵਿਗਿਆਪਨ ਦਿਤਾ ਸੀ ਜਿਸ ਵਿਚ ਨੌਨ- ਪਰੌਫਿਟ ਮੇਕਿੰਗ ਬੇਸਿਸ ਉਤੇ ਮੈਂ ਆਪਣੀ ਪ੍ਰਸਿਧ ਪੁਸਤਕ “ਸਮੁੰਦਰੋਂ ਪਾਰ” ਦੀ ਪੇਸ਼ਕਸ਼ ਕੀਤੀ ਸੀ । ਐਪਰ ਉਸ ਦਾ ਹੁੰਗਾਰਾ ਅਤੀ ਸੀਮਤ ਆਇਆ । ਆਓ! ਇਕ ਵੇਰ ਫੇਰ ਕੋਸ਼ਿਸ਼ ਕਰੀਏ ।

“ਸਮੁੰਦਰੋਂ ਪਾਰ” ਦਾ ਮੁੱਲ ਸਾਢੇ ਸੱਤ ਬ੍ਰਿਟਿਸ਼ ਪੌਂਡ ਰੱਖਿਆ ਗਿਆ ਹੈ । ਇਸ ਵਿੱਚੋਂ ਤਿੰਨ ਪੌਂਡ ਏਸ ਵੈਬ ਸਾਈਟ ਨੂੰ ਦੇ ਦਿੱਤੇ ਜਾਣਗੇ ਤੇ ਬਾਕੀ ਦੇ ਪੋਸਟ ਅਤੇ ਪ੍ਰਿੰਟ ਦੇ ਹਨ। ਇਸ ਵਿਚ ਭਾਰਤ ਤੋਂ ਇੰਗਲੈਂਡ ਮੰਗਵਾਉਣ ਦਾ ਖ਼ਰਚ ਵੀ ਹੈ । ਇਸ ਦੇਸ਼ ਤੋਂ ਹੋਰਨਾਂ ਦੇਸਾਂ ਤੀਕ ਪੋਸਟ ਕਰਨ ਦੇ ਚਾਰਜਜ਼ ਵੀ ਕਾਫੀ ਹਨ । ਆਰਡਰ ਕਰਨ ਲਈ ਇਸ ਪਤੇ “ਤੇ ਸੰਪਰਕ ਕਰੋ ।  --- ਸਾਥੀ ਲੁਧਿਆਣਵੀ, ਲੰਡਨ  (ਖਰੀਦਣ ਲਈ ਇਥੇ ਕਲਿੱਕ ਕਰੋ)

5_cccccc1.gif (41 bytes)

ਗੁਰਤੇਜ ਸਿੰਘ, ਵੈਲਿੰਗਟਨ-ਨਿਊਜ਼ੀਲੈਂਡ

09/07/04

ਸ: ਰਾਜ ਭੂਪਿੰਦਰ ਸਿੰਘ ਜੀ,

ਆਪ ਜੀ ਦੀ ਸ: ਜੋਗਿੰਦਰ ਸਿੰਘ ਦੀ ਪ੍ਰੋੜਤਾ ਪੜ੍ਹੀ। ਪਹਿਲਾਂ ਤਾਂ ਸ: ਜੋਗਿੰਦਰ ਸਿੰਘ ਨੂੰ ਇਹ ਕਿਹਾ ਜਾਵੇ ਕਿ ਉਹ ਗੁਰਬਿਲਾਸ ਪਾਤਸ਼ਾਹੀ ਛੇਵੀਂ ਦਾ ਖੁਲਾਸਾ ਕਰਣ। ਬਾਕੀ ਇਹ ਕਿ ਖੋਜੀਆਂ ਨੇ ਖੋਜ ਤੋਂ ਰੁਕਣਾ ਨਹੀਂ ਹੈ। ਖਿੱਲੀ ਤਾਂ ਹੀ ਉੱਡਦੀ ਹੈ ਜੇ ਅੱਖਾਂ ਮੀਟ ਕੇ ਬੈਠ ਜਾਵੋ ਜਿਵੇਂ ਸ਼ਰੋਮਣੀ ਕਮੇਟੀ ਦਾ ਸਿੱਖ ਇਤਿਹਾਸ ਖੋਜ ਬੋਰਡ ਬੈਠਾ ਹੈ।

ਬਾਕੀ ਸ: ਰਾਜ ਭੂਪਿੰਦਰ ਸਿੰਘ ਜੀ, ਇੱਕ ਜਿਗਿਆਸਾ ਭਰਿਆ ਸੁਆਲ:

ਆਪ ਜੀ ਦੇ ਦੋ ਵਾਕ ਪੜ੍ਹੇ:

" ਉਹ ਸੇਵਾ ਨਹੀਂ ਕਰ ਪਾ ਰਹੀ" ਅਤੇ
" ਸਹੀ ਪਾਠ ਸੁਣ ਨਹੀਂ ਪਾਉਂਦੇ"

ਇਹ ਵਾਕ-ਬਣਤਰ ਸਿਰਫ ਅਤੇ ਸਿਰਫ ਪੰਜਾਬੀ ਵਿਆਕਰਣ ਦੇ ਹਵਾਲੇ ਨਾਲ ਹੀ ਸਮਝਾਉਣ ਦੀ ਕਿਰਪਾ ਕਰੋ ਜੀ। ਕਿਉਂਕਿ ਪਿੱਛੇ ਜਿਹੇ ਇੱਕ ਸੱਜਣ ਨੇ ਸੁਆਲ ਕੀਤਾ ਸੀ ਕਿ ਹਿੰਦੀ ਬੋਲਦੇ ਇਲਾਕੇ ਅਤੇ ਡੋਗਰੀ ਬੋਲਦੇ ਇਲਾਕੇ ਵਿਚਕਾਰ ਪੰਜਾਬ ਹੈ ਤਾਂ ਫਿਰ ਡੋਗਰੀ ਹਿੰਦੀ ਦੀ ਉਪ-ਭਾਖ਼ਾ ਕਿਵੇਂ ਹੋਈ? ਇਸ ਸੁਆਲ ਦਾ ਜੁਆਬ ਤਾਂ ਨਹੀਂ ਸੀ ਆਇਆ ਪਰ ਜਿਸ ਤਰ੍ਹਾਂ ਪੰਜਾਬੀ ਦਾ ਫ਼ਸਤਾ ਵੱਢਿਆ ਜਾ ਰਿਹਾ ਹੈ ਲੱਗਦਾ ਨਹੀਂ ਕਿ ਪੰਜਾਬੀ ਦੇ ਨਾਂ ਤੇ ਦਸਾਂ ਸਾਲਾਂ ਤੱਕ ਅਜਿਹਾ ਸੁਆਲ ਪੁੱਛਣ ਲਈ ਕੁਝ ਬਚੇਗਾ ਵੀ ਕਿ ਨਹੀਂ? ਤੇ ਫ਼ਸਤਾ ਵੱਢਣ ਦੀਆਂ ਮੁਬਾਰਕਾਂ ਲੈਣ ਲਈ ਕੱਛਾਂ ਕੋਈ ਹੋਰ ਨਹੀਂ ਵਜਾਉਣਗੇ ਸਗੋਂ ਪੰਜਾਬ ਦੀ ਹੀ ਇਕ ਵੱਡਾ ਪੰਜਾਬੀ ਅਖ਼ਬਾਰ ਅਤੇ ਪੰਜਾਬੀ ਦੇ ਟੀਵੀ ਚੈਨਲ ਹੋਣਗੇ।

ਧੰਨਵਾਦ ਸਹਿਤ,

ਗੁਰਤੇਜ ਸਿੰਘ, ਵੈਲਿੰਗਟਨ-ਨਿਊਜ਼ੀਲੈਂਡ

ਰਾਜ ਭੂਪਿੰਦਰ ਸਿੰਘ, ਭਾਰਤ

08/07/04

ਪਿਆਰੇ ਸੰਪਾਦਕ ਜੀ ,

ਸ. ਗੁਰਤੇਜ ਸਿੰਘ ਜੀ ਦੇ ਪਤਰ ਮਿਤੀ 7/7/04 ਦੇ ਹਵਾਲੇ ਵਿਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸ. ਜੋਗਿੰਦਰ ਸਿੰਘ ਜੀ ਨੇ ਸੰਗਤਾਂ ਨੂੰ ਸੁਚੇਤ ਕੀਤਾ ਹੈ ਕਿ ਗਲਤ ਕੀਤੀਆਂ ਖੋਜਾਂ ਸਿੱਖ ਧਰਮ ਨੂੰ ਸੱਟ ਮਾਰਦੀਆਂ ਹਨ ਤੇ ਮਨਾਂ ਵਿਚ ਕਈ ਤਰਾਂ ਦੇ ਸ਼ੰਕੇ ਪੈਦਾ ਹੁੰਦੇ ਹਨ । ਸੋ ਸਬੰਧਤ ਖੋਜਕਾਰੀ ਅਜਿਹੇ ਕਦਮ ਨਾਂ ਹੀ ਪੁਟਣ, ਤਾਂ ਬਹੁਤ ਚੰਗਾ ਹੋਵੇਗਾ । ਬਾਕੀ ਗਲ ਆਉਂਦੀ ਹੈ ਸ਼੍ਰੋਮਣੀ ਕਮੇਟੀ ਦੀ, ਇਸ ਵਿਚ ਤਾਂ ਹੁਣ ਸਿਆਸਤ ਰਲਗੱਡ ਹੋ ਗਈ ਹੈ ਤੇ ਇਹ ਉਹ ਸੇਵਾ ਨਹੀਂ ਕਰ ਪਾ ਰਹੀ ਜਿਸ ਦੀ ਕਿ ਇਸ ਤੋਂ ਆਸ ਕੀਤੀ ਜਾਂਦੀ ਹੈ । ਸ. ਜੋਗਿੰਦਰ ਸਿੰਘ ਦੀ ਇਹ ਤਾੜਨਾ ਵੀ ਬਹੁਤ ਹੈ ਕਿ ਉਹ ਗਲਤ ਖੋਜਕਾਰੀਆਂ ਨੂੰ ਸਿੱਖ ਧਰਮ ਦੀ ਖਿੱਲੀ ਉਡਾਉਣ ਤੋਂ ਰੋਕ ਰਹੇ ਹਨ, ਤਾਂ ਕਿ ਸੰਗਤ ਇਨਾਂ ਦੀਆਂ ਖੋਜਾਂ ਤੋਂ ਸਾਵਧਾਨ ਰਹਿਣ ।

ਸ. ਹਰਪਾਲ ਸਿੰਘ ਜੀ ਨੂੰ ਉਨਾਂ ਦੇ ਪਤਰ ਮਿਤੀ 7/7/04 ਦੇ ਹਵਾਲੇ ਵਿਚ ਇਹ ਬੇਨਤੀ ਹੈ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪ ਇਕਠੇ ਹਾਲ ਵਿਚ ਸਜਾਉਣ ਦੀ ਜਗਾਹ, ਸਿਰਫ ਇਕ ਹੀ ਸਰੂਪ ਤੋਂ ਪਾਠ ਕਰਨ ਦੀ ਸਲਾਹ ਦੇਣ । ਇਕ ਤੋਂ ਵੱਧ ਸਰੂਪਾਂ ਤੋਂ ਇੱਕੋ ਸਮੇਂ ਪਾਠ ਕਰਨਾ ਠੀਕ ਨਹੀਂ , ਕਿਉਂਕਿ ਸੁਨਣ ਵਾਲੇ ਵੀ ਸਹੀ ਪਾਠ ਸੁਣ ਨਹੀਂ ਪਾਉਂਦੇ ਤੇ ਪਾਠ ਕਰਨ ਵਾਲੇ ਦੀ ਬਿਰਤੀ ਵੀ ਨਹੀਂ ਲਗਦੀ । ਹਾਂ, ਜੇ ਇੱਕ ਤੋਂ ਜਿਆਦਾ ਪਾਠ ਕਰਨੇ ਹਨ ਤਾਂ ਲੜੀਵਾਰ ਪਾਠ ਕੀਤੇ ਜਾ ਸਕਦੇ ਹਨ ( ਭਾਵ ਇੱਕ ਪਾਠ ਦੇ ਭੋਗ ਤੋਂ ਬਾਦ ਦੂਜਾ ਪਾਠ ਅਰੰਭ ਕੀਤਾ ਜਾਵੇ, ਪਰ ਸਰੂਪ ਇੱਕ ਹੀ ਹੋਵੇ ) । ਇੱਕੋ ਸਮੇਂ , ਇੱਕ ਤੋਂ ਵੱਧ ਸਰੂਪਾਂ ਤੋਂ ਪਾਠ ਕਰਨਾ , ਕੁਝ ਡੇਰਿਆਂ ਆਦਿ ਤੇ ਵੇਖਿਆ ਜਾਂਦਾ ਹੈ ਤੇ ਸੰਗਤਾਂ ਇਸ ਦੀ ਨਕਲ ਕਰਨ ਲਗ ਜਾਂਦੀਆਂ ਹਨ । ਪਾਠ ਕਰਨ ਦਾ ਅਸਲ ਮਕਸਦ ਤਾਂ ਪਾਠ ਸੁਨਣਾ , ਵਿਚਾਰਨਾ ਤੇ ਅਮਲ ਕਰਨਾ ਵੀ ਹੈ , ਨਾਂ ਕਿ ਪਾਠ ਰੱਖਾ ਕੇ ਚਲੇ ਜਾਣਾ ਤੇ ਫਿਰ ਭੋਗ ਵਾਲੇ ਦਿਨ ਆ ਕੇ ਕੀਰਤਨ ਵਿਚ ਸ਼ਾਮਲ ਹੋ ਜਾਣਾ ।

ਸੋ ਵੀਰ ਜੀ, ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰੋ ਕਿ ਸਹੀ ਪਾਠ ਸੁਨਣ ਲਈ ਸਿਰਫ ਇੱਕ ਸਰੂਪ ਤੋਂ ਹੀ ਇੱਕ ਸਮੇਂ ਪਾਠ ਕੀਤਾ ਜਾਵੇ । ਅਸੀਂ ਵੀ ਅਰਦਾਸ ਕਰਦੇ ਹਾਂ ਕਿ ਸੰਗਤ ਇੱਕ ਮਤਿ ਭਾਵ ਗੁਰਮਤਿ ਅਨੁਸਾਰ ਚੱਲੇ ਤੇ ਦੋ-ਫਾੜ ਨਾਂ ਹੋਵੇ । ਗਲ ਆਪੋ ਆਪਣੀ ਮਨਾਉਣ ਦੀ ਨਹੀਂ ਹੈ ਸਗੋਂ ਗੁਰੂ ਦੀ ਮੰਨਣ ਦੀ ਹੋਣੀ ਚਾਹੀਦੀ ਹੈ ।

ਵਾਹਿਗੁਰੂ ਸਭ ਤੇ ਮਿਹਰ ਕਰੇ ਤੇ ਸਭ ਨੂੰ ਸੁਮਤ ਦੇਵੇ ! ! !

ਰਾਜ ਭੂਪਿੰਦਰ ਸਿੰਘ, ਭਾਰਤ ।

ਗੁਰਤੇਜ ਸਿੰਘ, ਵੈਲਿੰਗਟਨ-ਨਿਊਜ਼ੀਲੈਂਡ

07/07/04

ਸ: ਜੋਗਿੰਦਰ ਸਿੰਘ ਜੀ,

ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ।।

ਆਪ ਜੀ ਦਾ ਸਿੱਖ ਸੰਗਤ ਨੂੰ ਸੁਚੇਤ ਕਰਣ ਵਾਲ਼ਾ ਖ਼ਤ ਪੜ੍ਹਿਆ। ਚੰਗਾ ਹੁੰਦਾ ਜੇਕਰ ਆਪ ਇਹ ਵੀ ਦੱਸਦੇ ਕਿ ਸ਼ਰੋਮਣੀ ਕਮੇਟੀ ਦਾ ਸਿੱਖ ਇਤਿਹਾਸ ਖੋਜ ਬੋਰਡ ਇਸ ਸਿਲਸਿਲੇ ਵਿੱਚ ਕੀ ਕਰ ਰਿਹਾ ਹੈ? ਅੱਖਾਂ ਮੀਟ ਲੈਣ ਨਾਲ ਸੁਚੇਤ ਨਹੀਂ ਹੋਇਆ ਜਾਂਦਾ। ਬੇਨਤੀ ਹੈ ਕਿ ਸਾਰੀ ਸਿੱਖ ਸੰਗਤ ਨੂੰ ਸਿੱਖ ਇਤਿਹਾਸ ਖੋਜ ਬੋਰਡ ਦੀ ਕਾਰਗੁਜ਼ਾਰੀ ਬਾਰੇ ਥੋੜ੍ਹਾ ਚਾਨਣਾ ਜ਼ਰੂਰ ਪਾਓ ਜੀ। ਕਿਸੇ ਅਖਾਉਤੀ ਖੋਜ ਦਾ ਮੁਕਾਬਲਾ ਟਕਸਾਲੀ ਖੋਜ ਨਾਲ ਹੀ ਹੋ ਸਕਦਾ ਹੈ ਨਾ ਕਿ ਗੱਲਾਂ ਵੱਢਣ ਨਾਲ।

ਚੰਗਾ ਤਾਂ ਇਹ ਹੁੰਦਾ ਕਿ ਇਹ ਤਾੜਣਾ ਖ਼ਤ ਆਪ ਜੀ ਦੀ ਬਜਾਏ ਸਿੱਖ ਇਤਿਹਾਸ ਖੋਜ ਬੋਰਡ ਦਾ ਕੋਈ ਵਿਦਵਾਨ ਲਿਖਦਾ ਤੇ ਇਤਿਹਾਸਕ ਹਵਾਲਿਆਂ ਨਾਲ ਅਜਿਹੀ ਕੋਝੀ ਸਾਜ਼ਿਸ਼ ਦੀ ਭੰਡੀ ਕਰਦਾ। ਪਰ ਸਿੱਖ ਇਤਿਹਾਸ ਖੋਜ ਬੋਰਡ ਸਾਰਾ ਸਾਲ ਕੀ ਕਰਦਾ ਹੈ ਕਿਸੇ ਨੂੰ ਵੀ ਨਹੀਂ ਪਤਾ? ਉਨ੍ਹਾਂ ਦੇ ਸਲਾਨਾ ਟੀਚੇ ਕੀ ਹਨ ਕੋਈ ਨਹੀਂ ਜਾਣਦਾ? ਹਾਲੀਆ ਸ਼ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਕਈ ਨਾਮ-ਨਿਹਾਦ ਜਥੇਬੰਦੀਆਂ ਸ਼ਰੋਮਣੀ ਕਮੇਟੀ ਦਾ ਬਜਟ 250 ਕਰੋੜ ਸਲਾਨਾ ਤੋਂ 1000 ਕਰੋੜ ਸਲਾਨਾ ਕਰਨ ਦੇ ਦੱਮਗਜੇ ਮਾਰ ਰਹੀਆਂ ਹਨ ਪਰ ਟੀਚਿਆਂ ਦੀ ਸੂਚੀ ਤੇ ਉਨ੍ਹਾਂ ਟੀਚਿਆਂ ਨੂੰ ਪੂਰਾ ਕਰਣ ਵਾਲ਼ੀ ਪਾਰਦਰਸ਼ਤਾ ਬਾਰੇ ਕੋਈ ਗੱਲ ਨਹੀਂ ਕਰਦਾ।

ਕੁਝ ਚਿਰ ਪਹਿਲਾਂ ਇਥੋਂ ਵੈਲਿੰਗਟਨ ਤੋਂ ਇਕ ਸੱਜਣ ਅੰਮ੍ਰਿਤਸਰ ਗਏ। ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਮੇਰਾ ਗੁਰਮਤਿ ਪ੍ਰਕਾਸ਼ ਦਾ ਚੰਦਾ ਨਵਿਆਂ ਕੇ ਆਉਣ। ਉਹ ਪੁੱਛਦੇ ਪੁੱਛਾਉਂਦੇ ਧਰਮ ਪਰਚਾਰ ਬੋਰਡ ਪਹੁੰਚ ਗਏ। ਜਿਹੜੇ ਕਰਮਚਾਰੀ ਨੇ ਰਸੀਦ ਕੱਟ ਕੇ ਨਾਂ ਵਹੀ ਤੇ ਚਾੜ੍ਹਣਾ ਸੀ ਉਸ ਨੇ ਪੰਦਰਾਂ ਵੀਹ ਮਿੰਟ ਗੱਪ-ਸ਼ੱਪ ਵਿੱਚ ਲੰਘਾ ਦਿੱਤੇ ਤੇ ਜਦ ਇਕ ਦੂਜਾ ਕਰਮਚਾਰੀ ਪਹੁੰਚਿਆ ਤਾਂ ਉਸ ਕੋਲੋਂ ਸਾਰੀ ਲਿਖਾ ਪੜ੍ਹੀ ਕਰਾਕੇ ਆਪ ਘੁੱਗੀ ਮਾਰ ਦਿੱਤੀ। ਇਥੋਂ ਗਏ ਸੱਜਣ ਨੂੰ ਇਹ ਟਸਣ ਜਿਹਾ ਸਮਝ ਨਾ ਆਇਆ ਪਰ ਫਿਰ ਵੀ ਉਸ ਨਾਲ ਹੋਈ ਪੰਦਰਾਂ ਵੀਹ ਮਿੰਟ ਗੱਪ-ਸ਼ੱਪ ਤੋਂ ਇਹ ਅੰਦਾਜ਼ਾ ਲਾ ਲਿਆ ਕਿ ਇਹ ਕਰਮਚਾਰੀ ਕੋਰਾ ਅਨਪੜ੍ਹ ਸਿਰਫ਼ ਘੁੱਗੀ ਮਾਰਣ ਜੋਗਾ ਹੀ ਸੀ।

ਸੋ ਵਕ਼ਤ ਦੀ ਸਭ ਤੋਂ ਵੱਡੀ ਲੋੜ ਤਾਂ ਇਹ ਹੈ ਕਿ ਸਭ ਤੋਂ ਪਹਿਲਾਂ ਸ਼ਰੋਮਣੀ ਕਮੇਟੀ ਆਪਣੇ ਫ਼ਰਜ਼ ਲਈ ਸੁਚੇਤ ਹੋਵੇ। ਸੰਗਤਾਂ, ਖਾਸ ਕਰਕੇ ਬਦੇਸਾਂ ਵਿੱਚ ਰਹਿਣ ਵਾਲ਼ੀ ਨੂੰ, ਸ਼ਰੋਮਣੀ ਕਮੇਟੀ ਤੋਂ ਸੁਚੇਤ ਰਹਿਣ ਦੀ ਲੋੜ ਹੈ।

ਧੰਨਵਾਦ ਸਹਿਤ,

ਗੁਰਤੇਜ ਸਿੰਘ, ਵੈਲਿੰਗਟਨ-ਨਿਊਜ਼ੀਲੈਂਡ

ਹਰਪਾਲ ਸਿੰਘ, ਆਸਟ੍ਰੇਲੀਆ

07/07/04

ਸਤਿਕਾਰਯੋਗ ਸੰਪਾਦਕ ਸਾਹਿਬ ਅਤੇ ਪਾਠਕੋ

ਸਤਿ ਸ੍ਰੀ ਅਕਾਲ

ਬੇਨਤੀ ਹੈ ਕਿ ਅਸੀਂ ਸਾਧ ਸੰਗਤ ਦੋਚਿੱਤੀ ਵਿੱਚ ਹਾਂ। ਸਾਧ ਸੰਗਤ ਦੇ ਕੁਝ ਮੈਂਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪ ਇਕੱਠੇ ਇੱਕ ਹਾਲ ਵਿੱਚ ਰੱਖ ਕੇ ਅਖੰਡ ਪਾਠ ਕਰਨਾ ਚਾਹੁੰਦੇ ਹਨ। ਕਿਰਪਾ ਕਰਕੇ ਸਾਨੂੰ ਰਾਹ ਵਿਖਾਓ, ਕੀ ਇਹ ਗੁਰ ਮਰਿਯਾਦਾ ਅਨੁਸਾਰ ਠੀਕ ਹੈ। ਅਗਰ ਆਪ ਜੀ ਸਾਨੂੰ ਇਸ ਮੁਸ਼ਕਿਲ ਵਿੱਚੋਂ ਕੱਢ ਸਕੋ ਤਾਂ ਸੰਗਤ ਦੋ-ਫਾੜ ਹੋਣ ਤੋਂ ਬੱਚ ਸਕਦੀ ਹੈ।

ਦਾਸ

ਹਰਪਾਲ ਸਿੰਘ
ਆਸਟ੍ਰੇਲੀਆ

ਸਰਵਜੀਤ ਸਿੰਘ

06/07/04

ਸੰਪਾਦਕ ਅਤੇ ਪਾਠਕਾਂ ਨੂੰ ਸਤਿ ਸ੍ਰੀ ਆਕਾਲ

5ਆਬੀ ਬੈਬ ਸਾਈਟ ਦੀ ਨਵੀਂ ਦਿਖ ਦੇਖ ਕੇ ਬਹੁਤ ਖੁਸ਼ੀ ਹੋਈ ਹੈ। ਕੰਦੋਲਾ ਸਾਹਿਬ ਜੀ ਬਹੁਤ ਬਹੁਤ ਮੁਬਾਰਕਾਂ। ਅੱਜ ਪਹਿਲੀ ਵੇਰਾ unicode ਵਿੱਚ type ਕਰਨ ਦਾ ਯੱਤਨ ਕੀਤਾ ਹੈ ਆਸ ਹੈ ਕਿ ਛੇਤੀ ਹੀ ਹੱਥ ਚੱਲ ਪੈਣਗੇ। ਅੱਗੋ ਤੋਂ unicode ਵਿੱਚ ਹੀ ਪੱਤਰ ਲਿਖਾਂਗੇ।

ਹੋਈਆਂ ਭੁਲਾਂ ਲਈ ਖਿਮਾ ਕਰਨਾ ਜੀ

ਆਦਰ ਸਾਹਿਤ

ਸਰਵਜੀਤ ਸਿੰਘ

ਸ੍ਰੀ ਆਕਾਲ ਤਖਤ ਸੂਚਿਕਾ

06/07/04

ਗੁਰਸ਼ਰਨ ਸਿੰਘ

06/07/04

Dear Editor,

Aap ji da punjabi paranH da suneha sir mathe te. par aap ji je es di inventory vadha deyo te kai mere varge lok v os vichon kujh aapney matlab da masala labh lainge

ਕਰਨੈਲ ਸਿੰਘ ਗਿਆਨੀ ਫ਼ਿਲਾਡੈਲਫ਼ੀਆ

04/07/04

ਆਦਰਣੀਯ ਅਨੀਲ ਕੁਮਾਰ ਜੀ,
ਕਿੱਥੇ ਛੇੜ ਦਿੱਤੀ ਤੁਸੀਂ ਸੁਰਜੀਤ ਬਿੰਦਰਖੀਏ ਦੇ ਟੁਰ ਜਾਣ ਦੀ ਵੇਦਨਾ ਭਰੀ ਗੱਲ?

ਓਸ ਕੁ ਸਮੇਂ ਵਿਚ ਮੈਂ ਵੀ ਇਕ, ਮਰਸੀਆ ਲਿਖਿਆ ਸੀ, ਸ਼ਾਇਦ ਕਿਧਰੇ ਛਪਿਆ ਵੀ ਹੋਵੇ। ਅੱਜ ਵੀ ਪੜ੍ਹਦਾ ਹਾਂ, ਤਾਂ ਬਿਨਾ ਅਧੀਰ ਹੋਏ ਨਹੀਂ ਪੜ੍ਹ ਸਕਦਾ।

ਸੁਰਜੀਤ ਬਿੰਦਰਖੀਏ ਦੀ ਯਾਦ ਵਿਚ

ਉਸ ਰਾਤੀਂ ਸੁਫ਼ਨੇ ਵਿਚ, ਬਦਸ਼ਗਨੀ ਜਹੀ ਡਿੱਠੀ।
ਦਿਨ ਚੜ੍ਹਦੇ ਆ ਪਹੁੰਚੀ, ਇਕ ਪਾਟੀ ਹੋਈ ਚਿੱਠੀ।

ਮੈਂ ਝਬਦੇ ਖੋਲ੍ਹ ਕੇ ਜਦ, ਕੁਝ ਅੱਖਰ ਬੈਠਾ ਪੜ੍ਹ,
ਬੇਬਸ ਹੀ ਅੱਖੀਆਂ 'ਚੋਂ, ਟੁਰਿਆ ਹੰਝੂਆਂ ਦਾ ਹੜ੍ਹ।

ਚਿੱਠੀ ਵਿਚ ਲਿਖਿਆ ਸੀ, ਸੁਰਜੀਤ ਟੁਰ ਗਿਆ ਏ।
ਕੁਝ ਹੋਰ ਮੈਂ ਕੀ ਲਿੱਖਾਂ, ਬੇੜਾ ਹੀ ਰੁੜ੍ਹ ਗਿਆ ਏ।

ਇਹ ਪੱਤ੍ਰ ਲਿਖਦੇ ਮੇਰੀ, ਕਲਮ ਪਈ ਰੁਕਦੀ ਏ।
ਜਦ ਉਸਦਾ ਨਾਮ ਲਵਾਂ, ਇਹ ਜੀਭਾ ਸੁੱਕਦੀ ਏ।

ਕਿੱਨਾਂ ਵੀ ਸਬਰ ਕਰਾਂ, ਅੱਥਰੂ ਨਾ ਥੰਮ੍ਹਦੇ ਸਨ।
ਉਸ ਪਾਟੀ ਚਿੱਠੀ ਦੇ, ਅੱਖਰ ਵੀ ਕੰਬਦੇ ਸਨ।

ਕੀ ਸੱਚਮੁੱਚ ਚਲਾ ਗਿਆ, ਵਿਸ਼ਵਾਸ ਨਹੀ ਆਉਂਦਾ।
ਕੋਈ ਦੇਵੇ ਦਿਲਾਸੇ ਵੀ, ਧਰਵਾਸ ਨਹੀ ਆਉਂਦਾ।

ਕੀ ਕੀ ਮੈਂ ਗੁਣ ਦੱਸਾਂ, ਯਾਰਾਂ ਦਾ ਯਾਰ ਸੀ ਉਹ।
ਹਰ ਨਿੱਕੇ ਵੱਡੇ ਲਈ ਇਕ ਨਿੱਘਾ ਪਿਆਰ ਸੀ ਉਹ।

ਸੁਣ ਉਸਦੇ ਗੀਤਾਂ ਨੂੰ ਐਂਜ ਅਸੀਂ ਸਲਾਹੁੰਦੇ ਸਾਂ।
ਤੇ ਕਿੰਨਾਂ ਕਿੰਨਾਂ ਚਿਰ ਹੀ, ਭੰਗੜੇ ਪਾਉਂਦੇ ਸਾਂ।

ਉਸ ਨਾਲ ਬਿਤਾਏ ਪਲ, ਹੁਣ ਕਿਵੇਂ ਭੁਲਾਵਾਂਗੇ।
ਉਸ ਤਾਈਂ ਬੁਲਾਵਣ ਲਈ, ਦੱਸ ਕਿੱਥੇ ਜਾਵਾਂਗੇ।

ਓਏ ਡਾਢਿਆ ਰੱਬਾ ਇਹ, ਕੀ ਕਹਿਰ ਤੂੰ ਢਾਏ ਨੇ।
ਘਰ ਦਿਆਂ ਤਾਂ ਰੋਣਾ ਸੀ, ਰੋਂਦੇ ਹਮਸਾਏ ਨੇ।

ਜਿਸ ਵੀਰ ਦੀਆਂ ਹੇਕਾਂ ਨੇ, ਦੁਨੀਆ ਨੂੰ ਮੋਹ ਲੀਤਾ।
ਅੱਜ ਜ਼ਾਲਮ ਕੁਦਰਤ ਨੇ, ਓਸੇ ਨੂੰ ਖੋਹ ਲੀਤਾ।

ਉਸਦੀ ਬੇ-ਰਹਿਮੀ ਤੋਂ, ਜੇ ਯਾਰ ਰੁੱਠ ਗਿਆ ਏ,
ਮੇਰਾ ਤਾਂ ਰੱਬ ਵੱਲੋਂ, ਵਿਸ਼ਵਾਸ ਉੱਠ ਗਿਆ ਏ।

ਸਨੇਹ,
ਕਰਨੈਲ ਸਿੰਘ ਗਿਆਨੀ ਫ਼ਿਲਾਡੈਲਫ਼ੀਆ

ਗੁਰਜੀਤ ਸਿੰਘ

04/07/04

ਬਹੁਤ ਅਫਸੋਸ ਦੀ ਗੱਲ ਹੈ ਕਿ ਜੇਕਰ ਇਕ ਪਾਰਟੀ ਦੇ ਵਰਕਰ ਹੀ ਆਪਸ ਵਿੱਚ ਲੜਕੇ ਇਕ ਦੁਜੇ ਨੂੰ ਮਾਰ ਮੁਕਾਉਣ ਤੱਕ ਉਤਰ ਆਂਉਣ ਅਤੇ ਉਸ ਤੋਂ ਵੀ ਵੱਧ ਅਫਸੋਸ ਦੀ ਗੱਲ ਹੈ ਕਿ ਵੋਟਰਾਂ ਨੂੰ ਸਮਝ ਨਹੀਂ ਕਿ ਕਿਸ ਤਰਾਂ ਦੀ ਪਾਰਟੀ ਨੂੰ ਵੋਟ ਪਾਉਣੀ ਹੈ।

ਅਜ ਪੰਜਾਬ ਅਜਿਹੇ ਬਾਦਲ ਅਤੇ ਕਾਂਗਰਸ ਬੀਜੇਪੀ ਪਾਰਟੀਆਂ ਦੇ ਕਾਰਨ ਸੰਤਾਪ ਹੰਢਾ ਰਿਹਾ ਹੈ ਜਿਹਨਾਂ ਨੇ ਕਦੇ ਵੀ ਲੋਕਾਂ ਦੇ ਭਲੇ ਨਹੀ ਕੀਤੇ ਸਗੋਂ ਲੋਕਾਂ ਦਾ ਧਨ ਸਰਕਾਰੀ ਫੰਡ ਵਿਚੋਂ ਗੋਲਕਾਂ ਵਿੱਚੋਂ ਖਾਧਾ ਇੱਕ ਨੇ ਸਾਡੇ ਗੁਰਧਾਮਾਂ ਨੂੰ ਤਹਿਸ਼ ਨਹਿਸ਼ ਕੀਤਾ ਨਵੰਬਰ ਦੇ ਕਤਲੇਆਮ ਵਿੱਚ ਹਾਜਾਰਾਂ ਸਿੱਖਾਂ ਨੂੰ ਮਾਰ ਮੁਕਾਇਆ ਅਤੇ ਇਕ ਨੇ ਹਮੇਸ਼ਾਂ ਇੰਦਰਾਂ ਗਾਂਧੀ ਨੂੰ ਦੁਰਗਾ ਮਾਤਾ ਦੀ ਤੁਲਣਾ ਦਿੱਤੀ ਸਿੱਖਾਂ ਦੇ ਗੁਰਧਾਮ ਨੂੰ ਢਾਉਣ ਲਈ ।

ਬਾਦਲ ਉਸੇ ਪਾਰਟੀ ਨਾਲ ਘਿਓ ਖਿਚੜੀ ਹੈ ਜਿਸਦਾ ਪ੍ਰਧਾਨ ਅਤੇ ਸਾਬਕਾ ਡਿਪਟੀ ਪ੍ਰਾਈਮ ਮਨਿਸਟਰ ਹਮੇਸ਼ਾਂ ਹਿੰਦੂਤਵ ਦੀ ਗੱਲ ਕਰਦਾ ਹੈ। ਜੇਕਰ ਇਸੇ ਤਰਾਂ ਸਿਲਸਲਾ ਜਾਰੀ ਰਿਹਾ ਉਹ ਦਿਨ ਦੂਰ ਨਹੀਂ ਜਦੋਂ ਸਾਨੂੰ ਖਾਨਾਜੰਗੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਅਜੇ ਵੀ ਲੋਕੋ ਸਮਾਂ ਹੈ ਸ਼੍ਰੋਮਣੀ ਕਮੇਟੀ ਵਿਚ ਸੱਚੇ ਸੁਚੇ ਅਤੇ ਇਮਾਨਦਾਰੀ ਉਮੀਦਵਾਰਾਂ ਨੂੰ ਅੱਗੇ ਲਿਆੳਦਾ ਜਾਵੇ ਤਾਂ ਜੋ ਪਹਿਲਾਂ ਇਲਾਕੇ ਅਤੇ ਗੁਰਧਾਮਾਂ ਵਿਚੋਂ ਭ੍ਰਿਸ਼ਟਾਚਾਰ ਖਤਮ ਹੋਵੇ ਫਿਰ ਸਟੇਟ ਅਤੇ ਦੇਸ਼ ਦੇ ਬਾਰੇ ਵੀ ਸੋਚਿਆ ਜਾ ਸਕਦਾ ਹੈ।

ਕੋਈ ਲਫਜ ਗਲਤ ਕਿਹਾ ਗਿਆ ਹੋਵੇ ਤਾਂ ਮੁਆਂਫੀ ਚਾਹੂੰਦਾ ਹਾਂ।

ਗੁਰਜੀਤ ਸਿੰਘ

ਅਮਰਜੀਤ ਸਿੰਘ ਸ਼ੌਕੀਨ, ਜਰਮਨੀ

04/07/04

Dear Sir,

Your homepage 5abi.com deserves only plus comments. A site full of information for all Punjabis thru out the world. My congratulations.

I would like to enrich your site with more information thru book world.

Amarjit Singh Shaukeen, Germany

ਅਨਿਲ ਕੁਮਾਰ (ਪਿੰਡ ਘੱਗਾ)

03/07/04

ਸ਼ਿਵ ਦੇ ਬੋਲ "ਵਿਹਲ ਜਦ ਵੀ ਮਿਲੀ ਹੈ ਫ਼ਰਜ਼ਾਂ ਤੋਂ, ਤੇਰੇ ਮੁੱਖ ਦੀ ਕਿਤਾਬ ਲੈ ਬੈਠਾ" ਸਾਡੇ ਵਰਗੇ ਪ੍ਰਦੇਸੀਆਂ ਲਈ ਕਾਫ਼ੀ ਢੁੱਕਵੇਂ ਹੋ ਨਿਬੜਦੇ ਨੇ ਜਦ ਬਾਕੀ ਦੇ ਝਮੇਲਿਆਂ ਨਾਲ ਲੁਕਣਮੀਟੀ ਖੇਡਦੇ ਆਪਾਂ ਸ਼ੁਕਰਵਾਰ ਸ਼ਾਮ ਨੂੰ ਮਾਂ ਬੋਲੀ ਦੇ ਇਸ਼ਕ ਦਾ ਕੋਈ ਬੰਦੋਬਸਤ ਲੱਭਣ ਲੱਗ ਪੈਂਦੇ ਹਾਂ। ਅੱਜ ਮੈਂ ਘਰ ਮੁੜਦਾ ਹੋਇਆ ਇਕ ਪੰਜਾਬੀ ਸਮਾਨ ਦੀ ਦੁਕਾਨ ਤੋਂ ਪੰਜਾਬੀ ਗਾਣਿਆਂ ਦੀ ਇਕ ਡੀ.ਵੀ.ਡੀ ਚੁੱਕ ਲਿਆਇਆ।

ਇਸ ਵਿਚ ਨਵੇਂ ਕਲਾਕਾਰਾਂ ਦੇ ਗਾਣਿਆਂ ਦੇ ਨਾਲ ਜਸਪਾਲ ਭੱਟੀ ਦੀ 'ਫੁੱਲ ਟੈਂਸ਼ਨ' ਦਾ ਵੀ ਕੋਈ ਹਿੱਸਾ ਹੈ। ਪੈੱਗ ਤੇ ਕੁੱਕੜ ਨਾਲ ਪੂਰਾ ਆਨੰਦ ਮਾਣਿਆ ਜਾ ਰਿਹਾ ਸੀ ਕਿ ਮਾਹੋਲ ਇਕੋ ਦੱਮ ਗਮਗੀਨ ਹੋ ਗਿਆ।

ਡੀ.ਵੀ.ਡੀ ਦੇ ਐਨ ਅੱਧ ਵਿਚ ਪਹੁੰਚ ਕੇ ਗੁਰਦਾਸ ਮਾਨ ਹੁਰੀਂ ਆ ਗਏ ਅਤੇ ਉਨਾਂ ਨੇ ਸੁਰਜੀਤ ਬਿੰਦਰੱਖੀਏ ਦਾ ਮਰਸੀਆ ਗਾਕੇ ਪੜਿਆ। ਸ਼ਾਇਦ ਇਹ ਗੁਰਦਾਸ ਮਾਨ ਦਾ ਹੱਥੀਂ ਲਿਖਿਆ ਹੋਇਆ ਹੈ ਅਤੇ ਉਸ ਨੇ ਰੁਮਾਲ ਨਾਲ ਆਪਣਾ ਸਿਰ ਢੱਕਿਆ ਹੋਇਆ ਹੈ ਜਿਵੇਂ ਆਪਾਂ ਗੁਰੂ ਮਹਾਰਾਜ (ਸ਼੍ਰੀ ਗੁਰੁ ਗ੍ਰੰਥ ਸਾਹਿਬ ) ਦੀ ਹਾਜ਼ਰੀ ਵੇਲੇ ਕਰੀਦਾ ਹੈ ਅਤੇ ਪਿੱਛੇ ਬਹੁਤ ਸਾਰੀ ਸੰਗਤ ਗਮਗੀਨ ਜੁੜੀ ਬੈਠੀ ਹੈ। ਸੋ ਲੱਗਦੈ ਕਿ ਇਹ ਦ੍ਰਿਸ਼ ਸੁਰਜੀਤ ਦੇ ਤੁਰ ਜਾਣ ਮਗਰੋਂ ਉਸ ਦੇ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਵੇਲੇ ਦਾ ਹੈ।

ਮੈਂ ਕੀ ਦੱਸਾਂ , ਇਕ ਤਾਂ ਗੁਰਦਾਸ ਮਾਨ ਦੀ ਲ਼ਿਖਤ ਦੇ ਬੋਲ ਤੇ ਦੂਜਾ ਉਸਦੀ ਅਵਾਜ਼ (ਜੋ ਬਿਨਾਂ ਕਿਸੇ ਸੰਗੀਤ ਦੇ ਹੈ), ਨੇ ਕਾਲਜੇ 'ਚੋਂ ਰੁੱਗ ਭਰ ਲਿਆ ਕਿਉਂਕਿ ਇਹ ਹੈ ਵੀ ਤਾਂ ਸਾਡੇ ਨੋਜਵਾਨ ਵੀਰ ਸੁਰਜੀਤ ਬਿੰਦਰੱਖੀਏ ਦੇ ਨੜੋਏ ਦੇ ਵੇਲੇ ਸੀ।

ਕੁੱਝ ਅੰਸ਼ ਮੈਨੂੰ ਮੂੰਹ-ਜ਼ਬਾਨੀ ਯਾਦ ਹੋ ਗਏ ਜੋ ਮੈਂ ਹੇਠਾਂ ਪੇਸ਼ ਕਰ ਰਿਹਾ ਹਾਂ:

"ਮਾਂ ਬੋਲੀ ਇਤਿਹਾਸ ਦਾ ਵਿਹੜਾ ਜਦ ਵੀ ਹੂੰਝੇਗੀ,
'ਬਿੰਦਰੱਖੀਏ' ਦੀ ਆਵਾਜ਼ ਕਿਸੇ ਕੋਨੇ ਵਿਚ ਗੂੰਜੇਗੀ।

ਨਿਓਕੇ ਚੱਕੀਂ ਜਵਾਨਾਂ ਵੇ ਡਿੱਗ ਪਈ ਨੱਥ ਪੰਜਾਬੀ ਦੀ,
ਵੇ ਤੇਰੇ ਗੀਤਾਂ ਨਾਲ ਸਜੀ ਸੀ, ਸੱਥ ਪੰਜਾਬੀ ਦੀ ।

ਕੀ ਕਹਿ ਕੇ ਸਮਝਾਵਾਂ ਵੇ ਤੇਰੇ ਰੋਂਦੇ ਮਾਪਿਆਂ ਨੂੰ,
ਦੁਸ਼ਮਣ ਵੀ ਨਾ ਚੰਗਾ ਸਮਝਣ, ਵੇ ਵੈਣ ਸਿਆਪਿਆਂ ਨੂੰ।

ਗੀਤ ਵਿਲਕਦੇ ਰਹਿਣਗੇ ਵੇ ਤੇਰੀਆਂ ਲੰਮੀਆਂ ਹੇਕਾਂ ਨੂੰ,
ਤੂੰ ਤਾਂ ਸੇਕਣ ਤੁਰ ਗਿਓ ਵੇ, ਸੂਰਜ ਦਿਆਂ ਸੇਕਾਂ ਨੂੰ ।

ਸਿਰ ਦੀ ਪੱਗੜੀ ਗੱਲ ਦੇ ਕੈਂਠੇ ਨੂੰ ਜਦ ਢੂੰਡੇਗੀ,
'ਬਿੰਦਰੱਖੀਏ' ਦੀ ਆਵਾਜ਼ ਕਿਸੇ ਕੋਨੇ ਵਿਚ ਗੂੰਜੇਗੀ ।

ਪੇਸ਼ ਕਰਤਾ - ਗੁਰਦਾਸ ਮਾਨ।

ਸਤਿਕਾਰ ਨਾਲ,

ਅਨਿਲ ਕੁਮਾਰ (ਪਿੰਡ ਘੱਗਾ)

5_cccccc1.gif (41 bytes)

 ਪੱਤਰ 2003  

1 2 3 4 5 6 7 8 9 10 11 12 13  14 15 16 17 18 19 20 21 22 23 24 25 26 27 28

ਪੱਤਰ 2004

1 2 3 4 5 6 7 8  9  10  11 12  13  14  15  16 17 18 19 20 | 21

Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com