WWW 5abi.com  ਪੰਨੇ ਸ਼ਬਦ ਭਾਲ (ਸਿਰਫ ਹਿੰਦਿਕ ਵਿਧੀ ਨਾਲ)

ਤੁਹਾਡੇ ਵਿਚਾਰਾਂ ਦਾ ਸੁਆਗਤ ਹੈ... ਸਾਨੂੰ ਲਿਖੋ

ਪਾਠਕਾਂ ਦੇ ਵਿਚਾਰਾਂ ਨਾਲ 5abi.com ਅਦਾਰੇ ਦਾ
ਸਹਿਮਤ ਹੋਣਾ ਕੋਈ ਜ਼ਰੂਰੀ ਨਹੀ।

ਕਿਤਾਬਾਂ ਪਣ੍ਹਨ ਦੀ ਰੁਚੀ ਵਧਾਉਣ ਵੱਲ ਵਿਸ਼ੇਸ਼ ਧਿਆਨ ਦੇਣ ਦੀ ਫੌਰੀ ਲੋੜ

ਇਹ ਗੱਲ ਕੋਈ ਨਵੀਂ ਨਹੀਂ ਹੈ ਕਿ ਪੰਜਾਂਬੀ ਲੋਕ ਆਪਣੀ ਮਾਂ ਬੋਲੀ ਵਿਚ ਲਿਖੀਆਂ ਚੀਜ਼ਾਂ ਪਵ੍ਹਨ ਵੱਲ ਅਕਸਰ ਹੀ ਤਵੱਜੌਂ ਨਹੀਂ ਦਿੰਦੇ।

ਕੁੱਝ ਮਹੀਂਨੇ ਪਹਿਲਾਂ ਮੈਂ ਏਸ ਵੈਬਸਾਈਟ ਉਤੇ ਇਕ ਵਿਗਿਆਪਨ ਦਿਤਾ ਸੀ ਜਿਸ ਵਿਚ ਨੌਨ- ਪਰੌਫਿਟ ਮੇਕਿੰਗ ਬੇਸਿਸ ਉਤੇ ਮੈਂ ਆਪਣੀ ਪ੍ਰਸਿਧ ਪੁਸਤਕ “ਸਮੁੰਦਰੋਂ ਪਾਰ” ਦੀ ਪੇਸ਼ਕਸ਼ ਕੀਤੀ ਸੀ । ਐਪਰ ਉਸ ਦਾ ਹੁੰਗਾਰਾ ਅਤੀ ਸੀਮਤ ਆਇਆ । ਆਓ! ਇਕ ਵੇਰ ਫੇਰ ਕੋਸ਼ਿਸ਼ ਕਰੀਏ ।

“ਸਮੁੰਦਰੋਂ ਪਾਰ” ਦਾ ਮੁੱਲ ਸਾਢੇ ਸੱਤ ਬ੍ਰਿਟਿਸ਼ ਪੌਂਡ ਰੱਖਿਆ ਗਿਆ ਹੈ । ਇਸ ਵਿੱਚੋਂ ਤਿੰਨ ਪੌਂਡ ਏਸ ਵੈਬ ਸਾਈਟ ਨੂੰ ਦੇ ਦਿੱਤੇ ਜਾਣਗੇ ਤੇ ਬਾਕੀ ਦੇ ਪੋਸਟ ਅਤੇ ਪ੍ਰਿੰਟ ਦੇ ਹਨ। ਇਸ ਵਿਚ ਭਾਰਤ ਤੋਂ ਇੰਗਲੈਂਡ ਮੰਗਵਾਉਣ ਦਾ ਖ਼ਰਚ ਵੀ ਹੈ । ਇਸ ਦੇਸ਼ ਤੋਂ ਹੋਰਨਾਂ ਦੇਸਾਂ ਤੀਕ ਪੋਸਟ ਕਰਨ ਦੇ ਚਾਰਜਜ਼ ਵੀ ਕਾਫੀ ਹਨ । ਆਰਡਰ ਕਰਨ ਲਈ ਇਸ ਪਤੇ “ਤੇ ਸੰਪਰਕ ਕਰੋ ।  --- ਸਾਥੀ ਲੁਧਿਆਣਵੀ, ਲੰਡਨ  (ਖਰੀਦਣ ਲਈ ਇਥੇ ਕਲਿੱਕ ਕਰੋ)

5_cccccc1.gif (41 bytes)

ਗੁਰਤੇਜ ਸਿੰਘ, ਵੈਲਿੰਗਟਨ-ਨਿਊਜ਼ੀਲੈਂਡ

17/07/04

ਸ: ਰਾਜ ਭੂਪਿੰਦਰ ਸਿੰਘ ਜੀ,

ਜਿਹੜੀ ਤੁਸੀਂ 15-20 ਮੀਲ ਤੇ ਬੋਲੀ ਬਦਲ ਜਾਣ ਦੀ ਗੱਲ ਕੀਤੀ ਹੈ, ਇਹ ਕੋਈ ਅਲੋਕਾਰੀ ਚੀਜ਼ ਨਹੀਂ ਕਿ ਜਿਹੜੀ ਸਿਰਫ ਪੰਜਾਬ ਵਿੱਚ ਹੀ ਮੌਜੂਦ ਹੋਵੇ। ਬੋਲੀ-ਲਹਿਜ਼ੇ ਸਾਰੇ ਜੱਗ ਤੇ ਹੀ ਫਾਸਲੇ ਨਾਲ ਬਦਲਦੇ ਜਾਂਦੇ ਹਨ। ਪਰ ਜਦੋਂ ਲਿਖਣ ਦੀ ਵਾਰੀ ਆਉਂਦੀ ਹੈ ਤਾਂ ਬੋਲੀ ਇਕ ਮਿੱਥੇ ਅਸੂਲ ਵਿੱਚ ਬੱਝ ਜਾਂਦੀ ਹੈ। ਪਰ ਇਹ ਅਸੂਲ ਪੰਜਾਬ ਵਿੱਚ ਹੀ ਕਿਉਂ ਤਿੜਕਦੇ ਹਨ? ਦੁਨੀਆਂ ਦਾ ਹਰ ਖਿੱਤਾ ਸਾਖਰਤਾ ਦੀ ਪੌੜੀ ਚੜ੍ਹਦਾ ਉੱਪਰ ਨੂੰ ਜਾ ਰਿਹਾ ਹੈ ਪਰ ਪੰਜਾਬ ਹੇਠਾਂ ਨੂੰ ਕਿਉਂ ਜਾ ਰਿਹਾ ਹੈ?

ਦੂਜੀ ਗੱਲ ਪੰਜਾਬ ਵਿੱਚ ਮੰਦਵਾੜੇ ਦੀ। ਅਕਸਰ ਹੀ ਇਹ ਖਬਰਾਂ ਪੜ੍ਹਣ ਨੂੰ ਮਿਲਦੀਆਂ ਹਨ ਕਿ ਪੰਜਾਬ ਵਿੱਚ ਰਹਿੰਦੇ ਲੋਕ ਵਧੀਆ ਚੀਜ਼ਾਂ ਦੇ ਪਾਰਖੂ ਤੇ ਖਰੀਦਦਾਰ ਹਨ, ਇਸੇ ਕਰਕੇ ਨਵੀਂ ਤੋਂ ਨਵੀਂ ਕਾਰ ਤੇ ਨਵੇਂ ਤੋਂ ਨਵਾਂ ਮੋਬਾਈਲ ਰੱਖਦੇ ਹਨ ਤੇ ਮਹਿਲਾਂ ਵਰਗੇ ਘਰਾਂ ਵਿੱਚ ਰਹਿੰਦੇ ਹਨ। ਫਿਰ ਸਨਅਤ-ਤਕਨੀਕ ਦੇ ਮਾਮਲੇ ਅਤੇ ਸਾਖਰਤਾ ਦੇ ਖੇਤਰ ਵਿੱਚ ਚਪੇੜ ਕਿਵੇਂ ਖਾ ਜਾਂਦੇ ਹਨ?

ਪਰਵਾਸੀ ਵੀਰ ਤਾਂ ਪੈਸਾ ਲਾਉਣ ਲਈ ਮੁੜ-ਮੁੜ ਕੇ ਪੰਜਾਬ ਜਾਂਦੇ ਹਨ ਪਰ ਲਾਲ ਫੀਤਾ ਸ਼ਾਹੀ, ਭੁੱਜਦੀ ਭੰਗ, ਅਤੇ ਦੁੱਧ ਵਿੱਚ ਪੈਂਦੀ ਕਾਂਜੀ ਵੇਖ ਕੇ ਗੂੰਗੇ ਹੋਏ ਕੰਨਾਂ ਨੂੰ ਹੱਥ ਲਾਉਂਦੇ ਮੁੜਦੇ ਹਨ।

ਧੰਨਵਾਦ ਸਹਿਤ,

ਗੁਰਤੇਜ ਸਿੰਘ, ਵੈਲਿੰਗਟਨ-ਨਿਊਜ਼ੀਲੈਂਡ

ਹਰਮਨਦੀਪ ਮੁਕੇਰ, ਕਨੇਡਾ

16/07/04

Editor veer jio
Sat sri akal

I live here in Toronto and read your paper every once in a while and like it a lot. I am not saying that to get my letter printed in the paper , I just thought I should let you know that how much we ppl appreciate your neutral approach to everything from politics to sports. I read few more online papers from Toronto that are totally biased and their only goal is to write against few well chosen ppl, the ppl I do not see anything wrong with.There is one paper whose only goal is to write against the major political party ,The liberal party of Canada and its MP's like S. Gurbaksh Singh mallhi. He is very good person and always ready to help ppl even if you do not belong to his riding.He is the pride of us Punjabi's in country like Canada.Some ppl just can not swallow the fact that he has won his seat fourth consecutive time.This is disgusting .

We really appreciate your neutral approach towards all matters , no matter how major or minor they are.I have always liked Govardhan gabhi's writings about Saddam Hussein, he is right about him being the Lion(king), anybody who saw him in that so called court appearance can not disagree with Mr. Gabhi.Your efforts to present Punjabi sahit in a good manner are well appreciated too.It will be really good if you can start some column about the classic poets and story writers like Amrita Pritam ,Patar ,Dhir etc.Thank you very much, keep up the good work.Let me know if I could be of any help.

Thanks
Harmandeep Muker
Etobicoke(Toronto)

ਰਾਜ ਭੂਪਿੰਦਰ ਸਿੰਘ, ਭਾਰਤ

ਇਕ ਸ਼ਰਧਾਂਜਲੀ-ਡਾ: ਚੰਨਣ ਸਿੰਘ ਚੰਨ
- ਹਰਜਿੰਦਰ ਸਿੰਘ ਕੰਵਲ

16/07/04

ਇਕ ਸ਼ਰਧਾਂਜਲੀ - ਡਾ. ਚੰਨਣ ਸਿੰਘ 'ਚੰਨ'
ਹਰਜਿੰਦਰ ਸਿੰਘ 'ਕੰਵਲ'

ਪਿਆਰੇ ਸੰਪਾਦਕ ਜੀ,

ਡਾ: ਚੰਨਣ ਸਿੰਘ ਜੀ ਦਾ ਬੇਵਕਤ ਵਿਛੋੜਾ ਸਾਰੇ ਪੰਜਾਬੀ ਜਗਤ ਲਈ ਇਕ ਬਹੁਤ ਵੱਡਾ ਘਾਟਾ ਹੈ । ਕਾਸ਼ ਚੰਨ ਜੀ ਕੁਝ ਹੋਰ ਸਮਾਂ ਪੰਜਾਬੀ ਦੀ ਸੇਵਾ ਕਰ ਸਕਦੇ !  ਮੇਰੀ 5ਆਬੀ.ਕਾਮ ਨੂੰ ਬੇਨਤੀ ਹੈ ਕਿ ਚੰਨ ਜੀ ਦੀਆਂ ਲਿਖਤਾਂ ਤੇ ਹੋਰ ਕਿਰਤਾਂ ਇੱਕ ਇਕ ਕਰ ਕੇ ਇਸ ਵੈਬ ਸਾਈਟ ਤੇ ਛਾਪੀਆਂ ਜਾਣ ਤਾਂ ਕਿ ਉਨਾਂ ਦੀ ਕੀਤੀ ਸੇਵਾ ਤੋਂ ਸਾਰੇ ਪਾਠਕ ਜਾਣੂ ਹੋ ਸਕਣ ।

ਵਾਹਿਗੁਰੂ ਅੱਗੇ ਹੱਥ ਜੋੜ ਕੇ ਅਰਜੋਈ ਹੈ ਕਿ ਚੰਨ ਜੀ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਤੇ ਪਿਛੇ ਰਹਿ ਗਏ ਪਰਿਵਾਰ ਤੇ ਭਾਣਾ ਮੰਨਣ ਦੀ ਮੇਹਰ ਕਰੇ ।

ਹੁਣ ਆਈਏ ਸੁਰਿੰਦਰ ਮਾਹਲ ਜੀ ਦੇ ਮਿਤੀ 14/7/04 ਦੇ ਪਤਰ ਵੱਲ , ਜਿਸ ਵਿਚ ਉਨਾਂ ਨੇ ਇੰਗਲੈਂਡ ਦੇ ਸਿੱਖ ਲਾਰਡ ਮੇਅਰਾਂ ਬਾਰੇ ਜਾਣਕਾਰੀ ਦਿਤੀ, ਬਹੁਤ ਵਧੀਆ ਕੀਤਾ । ਬਾਕੀ ਉਨਾਂ ਦੇ ਕੁਝ ਇਤਰਾਜ ਕਿ ਪੰਜਾਬੀ ਅਖਬਾਰਾਂ ਵਿਚਲੀਆਂ ਰਿਪੋਰਟਾਂ ਵਿਚ ਕੁਝ ਸ਼ਬਦ ਅਜੀਬ ਜਿਹੇ ਹੁੰਦੇ ਹਨ, ਜਿਵੇਂ ਕਿ ' ਪੈ ਨਿਕਲਿਆ ', ' ਐਹ ਵਾਲਾ', 'ਔਹ ਵਾਲਾ', 'ਕਿਹੜੇ ਵਾਲਾ' ਆਦਿ। ਇਸ ਬਾਰੇ ਮੇਰਾ ਇਹ ਕਹਿਣਾ ਹੈ ਕਿ ਲੋਕ ਬੋਲੀ ਹਰ 15-20 ਮੀਲ ਦੇ ਫਾਸਲੇ ਕੁਝ ਕੁਝ ਬਦਲਦੀ ਜਾਂਦੀ ਹੈ ਜੋ ਕਿ ਬੋਲੀ ਵਿਚ ਭਿਨੰਤਾ ਆਉਣ ਦਾ ਕਾਰਣ ਬਣਦੀ ਹੈ । ਇਸ ਨੂੰ ਬੋਲੀ ਦਾ ਤੋੜਨਾ ਮਰੋੜਨਾ ਨਹੀਂ ਕਹਿਣਾ ਚਾਹੀਦਾ । ਹਰ ਇਲਾਕੇ ਦੀ ਆਪਣੀ ਬੋਲੀ ਹੁੰਦੀ ਹੈ ਜੋ ਕਿ ਉਥੋਂ ਦੇ ਰਹਿਣ ਵਾਲੇ ਲੋਕਾਂ ਦਾ ਰਹਿਣ ਸਹਿਣ ਤੇ ਸਭਿਆਚਾਰ ਆਦਿ ਤੇ ਨਿਰਭਰ ਕਰਦੀ ਹੈ । ਸੋ ਮਾਹਲ ਜੀ, ਜੇ ਕਰ ਆਪ ਪੰਜਾਬ ਆਵੋ ਤਾਂ ਸਾਰੇ ਜਿਲਿਆ ਵਿਚ ਘੁੱਮ ਫਿਰ ਕੇ ਵੇਖੋ ਤਾਂ ਹੀ ਅਸਲੀਅਤ ਪਤਾ ਲਗੇਗੀ ਨਾ !

ਮਾਹਲ ਜੀ ਇਹ ਵੀ ਪੁੱਛ ਰਹੇ ਹਨ ਕਿ ਜੇ ਪੰਜਾਬ ਵਿਚ ਕੁਝ ਸਨਅਤਾਂ , ਮੰਦਵਾੜੇ ਕਰ ਕੇ ਬੰਦ ਹੋ ਰਹੀਆਂ ਹਨ ਤਾਂ ਕੀ ਪਰਵਾਸੀ ਵੀਰ ਪੰਜਾਬ ਵਿਚ ਨਿਵੇਸ਼ ਕਰ ਸਕਦੇ ਹਨ ? ਮੇਰੇ ਖਿਆਲ ਵਿਚ ਜੋ ਸਨਅਤਾਂ ਬੰਦ ਹੋ ਰਹੀਆਂ ਹਨ , ਉਹ ਸਨਅਤਾਂ ਪੁਰਾਣੇ ਤਰੀਕੇ ਹੀ ਵਰਤ ਰਹੀਆਂ ਤੇ ਸਫਲ ਹੁੰਦੇ ਰਹਿਣ ਲਈ ਨਵੇਂ ਤਰੀਕੇ ਅਪਨਾਉਣੇ ਜਰੂਰੀ ਹੁੰਦੇ ਹਨ । ਸੋ ਪਰਵਾਸੀ ਵੀਰ, ਬਾਹਰੋਂ ਨਵੇਂ ਤਰੀਕੇ ( ਟੈਕਨਾਲੋਜੀ) ਲਿਆ ਕੇ ਪੰਜਾਬ ਵਿਚ ਸਨਅਤਾਂ ਲਗਾ ਸਕਦੇ ਹਨ ਜੋ ਕਿ ਮੌਜੂਦਾ ਸਮੇਂ ਵਿਚ ਬਹੁਤ ਸਫਲ ਹੋਣਗੀਆਂ । ਇਸ ਨਾਲ ਪੰਜਾਬ ਵਿਚ ਹੋਰ ਰੁਜਗਾਰ ਪੈਦਾ ਕੀਤਾ ਜਾ ਸਕਦਾ ਹੈ , ਜਿਸ ਨਾਲ ਕਈ ਪਰਿਵਾਰ ਪਲ ਸਕਦੇ ਹਨ ।

ਰਾਜ ਭੂਪਿੰਦਰ ਸਿੰਘ, ਭਾਰਤ।

ਸੁਰਿੰਦਰ ਮਾਹਲ, ਬਰਤਾਨੀਆ

14/07/04

ਅਕਾਲੀ ਦਲ ਅਤੇ ਕਾਂਗਰਸ ਦੀ ਜਾਂ ਕਹਿ ਲਓ ਕਿ ਦੋ ਵਿਰੋਧੀ ਆਗੂਆਂ ਦਾ ਪੰਜਾਬ ਦੇ ਸਾਂਝੇ ਮਸਲੇ ਲਈ ਮੋਢੇ ਨਾਲ ਮੋਢਾ ਲਾਕੇ ਖੜ੍ਹ ਜਾਣਾ ਪੰਜਾਬ ਲਈ ਇੱਕ ਸ਼ੁੱਭ ਸ਼ਗਨ ਕਿਹਾ ਜਾ ਸਕਦਾ ਹੈ ਪਰ ਇਹ ਦੋਨੋ ਆਗੂ ਜਾਂ ਪਾਰਟੀਆਂ ਪੰਜਾਬ ਦੀ ਭਲਾਈ ਲਈ ਕਿੰਨੀਆਂ ਕੁ ਸੁਹਿਰਦ ਹਨ ਇਹ ਤਾਂ ਔਣ ਵਾਲਾ ਸਮਾਂ ਹੀ ਦੱਸ ਸਕੇਗਾ। ਤਸਵੀਰ ਸੰਪੂਰਨ ਸਪਸ਼ਟ ਨਹੀਂ ਕਿਓਂਕਿ ਪਿੱਛੇ ਜਹੇ ਬਹੁਤ ਸਾਰੇ ਪਿੰਡਾਂ ਨੇ ਮਿਲਕੇ ਸਭਾ ਬਣਾਈ ਸੀ ਜਿਸਨੇ ਇਸ ਨਹਰਿ ਨੂੰ ਜਲਦੀ ਚਾਲੂ ਕੀਤੇ ਜਾਣ ਲਈ ਮੁਹਿੰਮ ਵਿੱਢਣ ਦਾ ਫੈਸਲਾ ਕੀਤਾ ਸੀ ।

ਡਾ. ਚੰਨ ਜੀ ਦਾ ਵਿਛੋੜਾ ਪੰਜਾਬੀਅਤ ਖਾਸ ਕਰਕੇ ਇੰਗਲੈਂਡ ਦੀ ਪੰਜਾਬੀਅਤ ਲਈ ਨਾ ਪੂਰਾ ਹੋ ਸਕਣ ਵਾਲਾ ਘਾਟਾ ਹੈ ।

ਹੁਸਨ ਜੀ ਤੁਹਾਡੀ ਜਾਣਕਾਰੀ ਵਾਸਤੇ ਸਿਰਫ ਇੰਨਾ ਹੀ ਕਿ ਪਿਆਰਾ ਸਿੰਘ ਇੰਗਲੈਂਡ ਦੇ ਪਹਿਲੇ ਸਿੱਖ ਲੋਰਡ ਮੇਅਰ ਨਹੀਂ ਹਨ। ਇਸਤੋਂ ਪਹਿਲਾਂ ਵੀ ਸਿਰਫ ਲੈੱਸਟਰ ਵਿੱਚ ਹੀ ਨਹੀਂ ਬਲਕਿ ਇੰਗਲੈਂਡ ਦੇ ਹੋਰ ਸ਼ਹਿਰਾਂ ਵਿੱਚ ਸਿੱਖ ਲੋਰਡ ਮੇਅਰ ਰਹਿ ਚੁੱਕੇ ਹਨ। ਪਾਠਕਾਂ ਦੇ ਗਿਆਤ ਲਈ; ਪਿਆਰਾ ਸਿੰਘ ਲੈੱਸਟਰ ਦੇ 546ਵੇਂ ਲੋਰਡ ਮੇਅਰ ਬਣੇ ਹਨ । ਇਹਨਾਂ ਤੋਂ ਪਹਿਲਾਂ ਕੁਲਦੀਪ ਸਿੰਘ ਭੱਟੀ ਲੈੱਸਟਰ ਦੇ ਸਿੱਖ ਲੋਰਡ ਮੇਅਰ ਰਹਿ ਚੁੱਕੇ ਹਨ । ਬਾਕੀ ਜੌਹਨ ਸਿੰਘ ਗਿੱਲ ਅਤੇ ਸੁਖਦੇਵ ਸਿੰਘ ਲੰਬੜ ਜੀ ਤੁਹਾਡੀ ਖੁਸ਼ੀ ਬਿਲਕੁਲ ਜਾਇਜ਼ ਹੈ । ਸਾਨੂੰ ਹਰ ਵਤਨੀ ਦੀ ਤਰੱਕੀ ਤੇ ਏਸੇ ਤਰਾਂ ਮਾਣ ਕਰਨਾ ਚਾਹੀਦਾ ਹੈ । ਲੈੱਸਟਰ ਵਾਰੇ ਹੋਰ ਜਾਣਕਾਰੀ ਲਈ ਕਲਿੱਕ ਕਰੋ :-

http://www.leicester.gov.uk/departments/page.asp?pgid=5811

http://www.localhistories.org/leicester.html

ਬਾਕੀ ਜੋ ਵੀ ਵੀਰ ਭੈਣਾਂ ਸ਼ੁੱਧ ‘ਤੇ ਸਪਸ਼ਟ ਪੰਜਾਬੀ ਲਿਖਣ ਲਈ ਪੂਰੀ ਲਗਨ ਅਤੇ ਦ੍ਰਿੜਤਾ ਨਾਲ ਸਾਵਧਾਨ ਹਨ ਉਹਨਾਂ ਨੂੰ ਵੀ ਵਧਾਈ। ਪਿੱਛੇ ਜਹੇ ਸਥਾਨਕ ਅਖਬਾਰ ‘ਚ ਨਿੰਦਰ ਘੁਗਿਆਣਵੀ ਦੁਆਰਾ ਲਿਖਿਆ ਪੜ੍ਹਨ ਨੂੰ ਮਿਲਿਆ ਕਿ “ ਮਹਿਮਾਨ ਬਹੁਤੇ ਹੋਣ ਕਰਕੇ ਹਾਲ ਛੋਟਾ ‘ਪੈ ਗਿਆ” ਜਾਂ ਫਿਰ “ਇੰਤਜ਼ਾਮ ਵਧੀਆ ਨਾ ਹੋਣ ਕਰਕੇ ਇੱਕ ਖਾਸ ਮਹਿਮਾਨ ਮੈਨੂੰ ਪੈ ਨਿੱਕਲਿਆ” । ਰੱਬ ਹੀ ਜਾਣੇ ਇਹ ਕਿਸ ਇਲਾਕੇ ਦੀ ਬੋਲੀ ਹੈ । ਜਦੋਂ ਕੋਈ ਚੀਜ਼ ਮੰਗੋ ਤਾਂ ਇੱਕ ਸਵਾਲ ਆਮ ਸੁਣਨ ਨੂੰ ਮਿਲਦਾ ਹੈ “ ਐਹ ਵਾਲਾ?” ਜਾਂ “ਓਹ ਵਾਲਾ?”, ਜਾਂ ਫੇਰ “ਕਿਹੜੇ ਵਾਲਾ?” ਕਹਿਣ ਤੋਂ ਭਾਵ ਜਦ ਕੋਈ ਬਾਤ ਨਹੀਂ ਪੁੱਛਦਾ ਤਾਂ ਇਸ ਹਾਲਤ ਵਿੱਚ ਪੰਜਾਬੀ ਦੀ ਲੱਤ ਨੂੰ ਖ਼ੂਬ ਤੋੜਿਆ (ਤ੍ਰੋੜਿਆ?) ਮਰੋੜਿਆ ਜਾ ਰਿਹਾ ਹੈ । ਤੇ ਕਹਿਣਾ ਹੀ ਪੈਂਦਾ ਹੈ ਕਿ “ਪੰਜਾਬੀਏ ਜ਼ੁਬਾਨੇ, ਨੀਂ ਰਕਾਨੇ ਮੇਰੇ ਦੇਸ਼ ਦੀਏ…..”

ਅਖ਼ੀਰ ‘ਚ ਗੱਬੀ ਸਾਹਬ ਟ੍ਰਬਿਊਨ ਵਿੱਚ ਛਪੀਆਂ ਹਾਲੀਆ ਖ਼ਬਰਾਂ ‘ਚ ਮੁਹਾਲੀ ਵਿੱਚ ਬੰਦ ਹੋਏ ਅਤੇ ਹੋ ਰਹੇ ਵਪਾਰਾਂ ਵਾਰੇ ਪੜ੍ਹਨ ਨੂੰ ਮਿਲਿਆ ਕੀ ਉੱਧਰ ਵੀ ਆਪਦਾ ਧਿਆਨ ਗਿਆ ? ਕਿ ਕੀ ਵਜਾਹ ਸੀ ਇਸ ਮੰਦਵਾੜੇ ਦੀ ਕਿ ਚੰਗੇ ਭਲੇ ਚੱਲਦੇ ਰੁਜ਼ਗ਼ਾਰ ਖਤਮ ਹੋ ਗਏ ਜਾਂ ਹੋਣ ਕਿਨਾਰੇ ਹਨ? ਅਤੇ ਇਹੋ ਜਹੇ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦਿਆਂ ਕੀ ਪ੍ਰਵਾਸੀ ਭਾਰਤੀ ਖਾਸ ਕਰ ਪੰਜਾਬੀ, ਪੰਜਾਬ ‘ਚ ਨਿਵੇਸ਼ ਕਰਨਾ ਚਾਹੁਣਗੇ?

ਅਖ਼ੀਰ ‘ਚ ਪਾਠਕਾਂ ਨੂੰ ਬੇਨਤੀ ਹੈ ਕਿ ਮਿੰਨੀ ਕਹਾਣੀ ਅਤੇ ਕਵਿਤਾ ਵੱਲ੍ਹ ਵੀ ਬਣਦਾ ਧਿਆਨ ਦਿਆ ਕਰਨ ।

ਗ਼ਲਤੀਆਂ ਤੇ ਉਹਨਾਂ ਦਾ ਹੱਲ ਸੋਚਣਾ ਹਰ ਪਾਠਕ ਦਾ ਜਮ੍ਹਾਂਦਰੂ ਹੱਕ ਹੈ ।

ਏਨੇ ਕੁ ਹੀ ਲਫਜ਼ਾਂ ਨਾਲ ਖ਼ਿਮਾਂ ਦਾ ਜਾਚਕ
ਸੁਰਿੰਦਰ ਮਾਹਲ ਵਲੋਂ ਖ਼ੁਦਾ ਹਾਫਿਜ਼ !!!

ਗਿ. ਮਨਜੀਤ ਸਿੰਘ

14/07/04

ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ ਪਰਵਾਨ ਕਰਨੀ ਜੀ,

ਦਾਸ ਗਿਆਨੀ ਮਨਜੀਤ ਸਿੰਘ ਵੀ ਪੰਜਾਬੀ ਵਿਚ ਅਖ਼ਬਾਰਾਂ ਵਿਚ ਲੇਖ਼ ਦਿੰਦਾ ਹਾਂ ਅਤੇ ਅਜ ਜਦੋਂ ਇੰਟਰਨੈਟ ਤੇ 5ਆਬੀ ਨਾਂ ਦਾ ਨਵਾਂ ਪੇਪਰ ਛਪਣ ਬਾਰੇ ਪੜਿਆ ਅਤੇ ਸਾਡਾ ਮਨੋਰਥ ਕਾਲਮ ਪੜਿਆ ਤਾਂ ਕੁਝ ਆਸ ਦੀ ਕਿਰਨ ਮਹਸੂਸ ਹੋਈ ਕਿ ਚਲੋ ਕੋਈ ਤਾਂ ਸੱਚ ਬੋਲਣ ਯਾਂ ਲਿਖਣ ਵਾਲਾ ਮੀਡਿਆ ਵਿਚ ਆਇਆ ਹੈ। ਵਾਹਿਗੁਰੂ ਆਪ ਜੀ ਨੂੰ ਕਾਮਯਬੀ ਬਖ਼ਸ਼ੇ॥

ਆਪ ਜੀ ਦਾ ਸ਼ੁਭ ਚਿੰਤਕ

ਗਿ. ਮਨਜੀਤ ਸਿੰਘ

ਅ ਕੌਰ

ਪੰਜਾਬੀ ਪੱਤਰਕਾਰੀ ਦੇ ਮਸਲੇ
- ਸੰਤੋਖ ਸਿੰਘ ਸੰਤੋਖ

14/07/04

ਮਾਣਯੋਗ ਸੰਪਾਦਕ ਜੀ,

ਸੰਤੋਖ ਸਿੰਘ ਸੰਤੋਖ ਦੇ ਲੇਖ 'ਪੰਜਾਬੀ ਪੱਤਰਕਾਰੀ ਦੇ ਮਸਲੇ' ਵਿੱਚ  ਚੌਦਾਂ ਪੈਰੇ ਹਨ। ਪਹਿਲੇ ਬਾਰਾਂ ਪੈਰੇ ਨਿਰੋਲ ਇਤਿਹਾਸਕ ਹਨ। ਲੇਖਕ ਨੇ ਕਿਤੇ ਵੀ ਇਹ ਕੋਸ਼ਿਸ਼ ਨਹੀਂ ਕੀਤੀ ਕਿ ਸਭ ਤੋਂ ਪਹਿਲਾਂ ਮਸਲੇ ਨੂੰ ਹੀ ਪਛਾਣਿਆ ਜਾਵੇ। ਉਸ ਤੋਂ ਬਾਅਦ ਇਹ ਲਿਖਣਾ ਚਾਹੀਦਾ ਸੀ ਕਿ ਇਹ ਮਸਲਾ ਹਾਲੇ ਵੀ ਕਿਉਂ ਖੜ੍ਹਾ ਹੈ? ਅਤੇ ਫੇਰ ਹੱਲ ਸੁਝਾਏ ਜਾਂਦੇ। ਤੇਰਵ੍ਹੇਂ ਪੈਰੇ ਵਿੱਚ ਲੇਖਕ ਨੂੰ ਸੁਫ਼ਨਾ ਆ ਗਿਆ ਕਿ ਮਸਲਾ ਇਹ ਹੈ। ਪਰ ਮਸਲੇ ਨਾਲ ਇਨਸਾਫ਼ ਫੇਰ ਵੀ ਨਾ ਹੋਇਆ। ਲੇਖਕ ਨੇ ਜਿਸ ਤਰ੍ਹਾਂ ਪਹਿਲੇ ਬਾਰਾਂ ਪੈਰੇ ਘੜ੍ਹੇ ਹਨ ਉਹ ਹਰ ਸ਼ੈਅ ਤੇ ਉਂਗਲੀ ਕਰੀ ਜਾਂਦਾ ਰਿਹਾ ਅਤੇ ਪੰਜਾਬੀ ਪੱਤਰਕਾਰੀ ਨੂੰ ਨਿਖੇੜਣ ਵਿੱਚ ਕਾਮਯਾਬ ਨਹੀਂ ਹੋ ਸਕਿਆ।

ਚੌਧਵੇਂ ਪੈਰੇ ਵਿੱਚ ਤਾਂ ਸੰਤੋਖ ਸਿੰਘ ਸੰਤੋਖ ਨੇ ਹੱਦ ਹੀ ਕਰ ਦਿੱਤੀ ਤੇ ਜਾ ਭੰਗੜੇ ਵੱਲ ਟਪੂਸੀ ਮਾਰੀ। ਦੋ ਵਾਕਾਂ ਵਿੱਚ ਹੀ ਲੇਖਕ ਨੇ ਇਹ ਦਾਅਵਾ ਠੋਕ ਦਿੱਤਾ ਕਿ ਪੰਜਾਬੀ ਪੱਤਰਕਾਰੀ ਨੂੰ ਭੰਗੜਾ ਬਣ ਜਾਣਾ ਚਾਹੀਦਾ ਹੈ। ਬਾਰਾਂ ਪੈਰੇ ਇਤਿਹਾਸ ਬਾਰੇ ਲਿਖ ਕੇ ਤੇਰਵ੍ਹੇਂ ਪੈਰੇ ਵਿੱਚ ਸੁਫ਼ਨਾ ਲੈ ਕੇ ਚੌਧਵੇਂ ਵਿੱਚ ਨਵਾਂ ਹੀ ਦਾਅਵਾ ਠੋਕ ਦਿੱਤਾ।

ਮਾਣਯੋਗ ਸੰਪਾਦਕ ਜੀ, ਕੀ ਪੰਜਾਬੀ ਲੇਖਣੀ ਦਾ ਮਿਆਰ ਵਾਕਿਆ ਹੀ ਏਨਾ ਡਿੱਗ ਚੁੱਕਾ ਹੈ? ਮਸਲਾ ਤਾਂ ਇਹ ਹੈ ਕਿ ਅਖੌਤੀ ਲੇਖਕ ਹੀ ਨਹੀਂ ਜਾਣਦੇ ਕਿ ਕੀ ਅਤੇ ਕਿਵੇਂ ਲਿਖਣਾ ਹੈ? ਜਿਸ ਦੀਦਾ-ਦਲੇਰੀ ਨਾਲ ਅਖੌਤੀ ਲੇਖਕ ਪੰਜਾਬੀ ਪੱਤਰਕਾਰੀ ਤੇ ਸਾਹਿਤ ਉੱਤੇ ਡਾਕਾ ਮਾਰ ਰਹੇ ਹਨ, ਭਲਕੇ ਕਿਤੇ ਅਜਿਹੇ ਲੇਖ ਨਾ ਵੇਖਣੇ ਪੈ ਜਾਣ ਜਿਨ੍ਹਾਂ ਦਾ ਸਿਰਲੇਖ ਹੋਵੇ-ਪੰਜਾਬੀ ਪੱਤਰਕਾਰੀ ਦੇ ਮਸਲੇ ਦਾ ਮਸਲਾ।

ਅਜੈ ਚੱਡਾ

14/07/04

site is really very good , i like the Kavita section , please try to give more kavitas of Shiv Kumar Batalawi

Regards
AJAY CHADHA
ENGINEER(IT)
NTPC, TTPS

ਸਾਥੀ ਲੁਧਿਆਣਵੀ ਲੰਡਨ

ਇਕ ਸ਼ਰਧਾਂਜਲੀ-ਡਾ: ਚੰਨਣ ਸਿੰਘ ਚੰਨ
- ਹਰਜਿੰਦਰ ਸਿੰਘ ਕੰਵਲ

12/07/04

ਪਿਆਰੇ ਸੰਪਾਦਕ ਜੀ,

ਇਹ ਗੱਲ ਬੜੇ ਦੁੱਖ ਨਾਲ ਸੁਣੀ ਹੈ ਕਿ ਪਿਆਰੇ ਹਮਕਲਮ ਚੰਨਣ ਸਿੰਘ ਚੰਨ ਨਹੀਂ ਰਹੇ ।

ਆਪ ਜੀ ਡਾਢੇ ਹੀ ਮਿਲਾਪੜੇ ਸੁਭਾ ਦੇ ਸਨ । ਕਵੀ ਦਰਬਾਰਾਂ ਵਿਚ ਆਪ ਜੀ ਬੜੀ ਰੌਣਕ ਲਗਾਇਆ ਕਰਦੇ ਸਨ। ਸਮੁੱਚੇ ਤੌਰ ਤੇ ਆਪ ਜੀ ਦੀ ਪੰਜਾਬੀ ਸਾਹਿਤ ਅਤੇ ਸਭਿਆਚਾਰ ਨੂੰ ਬੜੀ ਦੇਣ ਸੀ । ਮੇਰੇ ਵਲ੍ਹੋਂ ਤੇ ਮੇਰੇ ਪਰਵਾਰ ਵਲ੍ਹੋਂ ਚੰਨ ਜੀ ਦੇ ਪਰਵਾਰ ਤੇ ਸਾਕਾਂ ਸੰਬੰਧੀਆਂ ਨੂੰ ਬਹੁਤ ਬਹੁਤ ਅਫ਼ਸੋਸ ।

ਰੱਬ ਕਰੇ ਉਨ੍ਹਾਂ ਦੀ ਰੂਹ ਨੁੰ ਵਾਹਿਗੁਰੂ ਸ਼ਾਂਤੀ ਦੇਵੇ ਤੇ ਪਿਛਾਂਹ ਰਹਿ ਗਿਆਂ ਨੂੰ ਭਾਣਾ ਮੰਨਣ ਦੀ ਸ਼ਕਤੀ ਦੇਵੇ ।

ਚੰਨ ਜੀ ਵਾਂਗ ਇੰਗਲੈਂਡ ਵਿਚ ਰਹਿੰਦੇ ਕਈ ਦੋਸਤ ਹੁਣ ਤੀਕ ਰੱਬ ਨੂੰ ਪਿਆਰੇ ਹੋ ਗਏ ਹਨ। ਹੁਣ ਸਾਰੇ ਲੇਖ਼ਕਾਂ ਨੂੰ ਚਾਹੀਦਾ ਹੈ ਕਿ ਉਹ ਮਿਲ ਬੈਠ ਕੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਸੇਵਾ ਕਰਿਆ ਕਰਨ।

ਇਹ ਗੱਲ ਯਾਦ ਰੱਖੋ ਕਿ ਦੁਸ਼ਮਣ ਮਰੇ 'ਤੇ ਖ਼ੁਸ਼ੀ ਨਾ ਕਰੀਏ, ਸੱਜਣਾਂ ਵੀ ਮਰ ਜਾਣਾ।

ਸਾਥੀ ਲੁਧਿਆਣਵੀ ਲੰਡਨ

ਰਾਜ ਭੂਪਿੰਦਰ ਸਿੰਘ, ਭਾਰਤ

ਦਲਿਤਾਂ ਬਾਰੇ ਕਥਨੀ ਤੇ ਕਰਨੀ ਵਿਚ ਸਦਾ ਅੰਤਰ ਰਿਹਾ - ਮਹੀਪ ਸਿੰਘ
12/07/04

ਦਲਿਤਾਂ ਬਾਰੇ ਕਥਨੀ ਤੇ ਕਰਨੀ ਵਿਚ ਸਦਾ ਅੰਤਰ ਰਿਹਾ
-ਮਹੀਪ ਸਿੰਘ

ਇਸ ਲੇਖ ਵਿਚ ਲੇਖਕ ਵਲੋਂ ਜੋ ਨੁਕਤੇ ਉਠਾਏ ਗਏ ਹਨ. ਉਹ ਕਾਫੀ ਹੱਦ ਤਕ ਠੀਕ ਹਨ । ਦਲਿਤਾਂ ਨੂੰ  ਅਜੇ ਵੀ ਕਈ ਜਗਾਹ ਕੌੜੇ ਤਜਰਬੇ ਸਹਿਣੇ ਪੈਂਦੇ । ਗੋਵਰਧਨ ਗੱਬੀ ਜੀ ਦਾ ਇਹ ਕਹਿਣਾ ਕਿ ਕਿਸੇ ਦਲਿਤ ਦੀ ਉਚ ਪ੍ਰਾਪਤੀ ਲਈ ਉਸ ਨੂੰ 'ਕੋਟੇ' ਵਿਚੋਂ ਕਿਹਾ ਜਾਂਣਾ, ਠੀਕ ਨਹੀਂ ਹੈ । ਕਿਉਂਕਿ ਦਲਿਤਾਂ ਦੇ ਉਚ ਪੜਾਈ ਦੇ ਦਾਖਲੇ ਸਮੇਂ ਵੀ ਕੁਝ ਸੀਟਾਂ ਰਾਖਵੀਆਂ ਰੱਖੀਆਂ ਜਾਂਦੀਆਂ ਹਨ, ਜਿਸ ਨਾਲ ਉੱਚ ਮੈਰਿਟ ਦੇ ਵਿਅਕਤੀਆਂ ਨੂੰ ਦਾਖਲਾ ਨਹੀਂ ਮਿਲਦਾ ਪਰ ਇਕ ਦਲਿਤ, ਜੋ ਕਿ ਮਸਾਂ ਹੀ 'ਪਾਸ' ਨੰਬਰ ਲੈ ਸਕਦਾ ਹੈ, ਨੂੰ ਉਹ ਸੀਟ ਮਿਲ ਜਾਂਦੀ ਹੈ ਤੇ ਇਹ 'ਵਿਤਕਰਾ' ਦੂਜਿਆਂ ਦੇ ਦਿਲਾਂ ਵਿਚ ਨਫਰਤ ਪੈਦਾ ਕਰਨ ਵਿਚ ਸਹਾਈ ਹੁੰਦਾ ਹੈ ਤੇ ਜਾਤ ਪਾਤ ਜੋ ਪਹਿਲਾਂ ਹੀ ਮਾਣ ਨਹੀਂ ਹੁੰਦੀ , ਨੂੰ ਹੋਰ ਵੱਧਣ ਦਾ ਮੌਕਾ ਮਿਲ ਜਾਂਦਾ ਹੈ ।

ਦਲਿਤ ਜੇ ਗਰੀਬ ਘਰ ਤੋਂ ਹੋਵੇ ਤਾਂ ਵੀ ਜਰਿਆ ਜਾ ਸਕਦਾ ਹੈ ਪਰ ਜੋ ਦਲਿਤ ਪਹਿਲਾਂ ਹੀ ਉਚ ਨੌਕਰੀਆਂ ਤੇ ਬਿਰਾਜਮਾਨ ਹਨ, ਉਨਾਂ ਦੇ ਬੱਚੇ ਵੀ ਮਸਾਂ 'ਪਾਸ' ਨੰਬਰ ਲੈ ਕੇ 'ਕੋਟੇ' ਵਿਚ ਸੀਟਾਂ ਲਈ ਜਾਣ, ਤਾਂ ਇਹ ਉਚਿਤ ਨਹੀਂ ਲਗਦਾ, ਕਿਉਂਕਿ ਦੂਜੇ ਪਾਸੇ ਜੋ ਗੈਰ-ਦਲਿਤ ਹੈ ਪਰ ਉਸ ਦੇ ਮਾਪੇ ਗਰੀਬ ਹਨ, ਉਸ ਉੱਚ ਮੈਰਿਟ ਹੋਣ ਦੇ ਬਾਵਜੂਦ ਵੀ ਨੂੰ ਦਾਖਲੇ ਜਾਂ ਨੌਕਰੀ ਵਿਚ ਕੋਈ ਪਹਿਲ ਨਹੀਂ ਦਿਤੀ ਜਾਂਦੀ । ਇਹ ਹੈ ਭਾਰਤ ਦਾ ਸੰਵਿਧਾਨ, ਜੋ ਕਿ ਇਕ ਪਾਸੇ ਕਹਿੰਦਾ ਹੈ ਕਿ ਸਾਰੇ ਨਾਗਰਿਕਾਂ ਨੂੰ ਹਰ ਸਮੇਂ, ਬਰਾਬਰ ਮੌਕੇ ਦਿਤੇ ਜਾਣੇ ਚਾਹੀਦੇ ਹਨ ਪਰ ਨਾਲ ਹੀ ਜਾਤ ਦੇ ਅਧਾਰ ਤੇ ( ਉਹ ਵੀ ਬਿਨਾਂ ਆਰਥਿਕ ਸਥਿਤੀ ਦੇਖੇ) ਪਹਿਲ ਦੇ ਅਧਾਰ ਤੇ ਦਾਖਲੇ ਤੇ ਨੌਕਰੀਆ ਦੇਣੀਆ ਜਾਰੀ ਹਨ । ਪੰਜਾਬ ਵਰਗੇ ਪ੍ਰਾਂਤਾ ' ਕੋਟੇ' ਵਿਚ ਤਾਂ ਪਹਿਲ ਦੇ ਅਧਾਰ ਤੇ ਤਰੱਕੀ ਵੀ ਦਿਤੀ ਜਾ ਰਹੀ ਹੈ , ਜਿਸ ਨਾਲ ਜੂਨੀਅਰ ਕਰਮਚਾਰੀ ਆਪਣੇ ਸੀਨੀਅਰ ਦਾ ਬੌਸ ਬਣ ਜਾਂਦਾ ਹੈ ਤੇ ਇਸ ਲਈ ਕਾਬਲੀਅਤ ਇਹ ਹੈ ਕਿ ਉਹ ਦਲਿਤ ਜਾਤ ਨਾਲ ਸਬੰਧ ਰਖਦਾ ਹੈ । ਇਹ 'ਕੋਟਾ ਸਿਸਟਮ' ਸਾਰੀ ਦੁਨੀਆਂ ਵਿਚ ਕਿਤੇ ਵੀ ਵੇਖਣ ਨੂੰ ਨਹੀਂ ਮਿਲਦਾ । ਇਹ ਸਭ ਕੁਝ ਸਵਾਰਥੀ ਰਾਜਸੀ ਨੇਤਾਵਾਂ ਦੀ ਸੌੜੀ ਸੋਚ ਦਾ ਨਤੀਜਾ ਹੈ , ਜਿਸ ਦਾ ਮੁਖ ਕਾਰਨ ਵੱਧ ਵੋਟਾਂ ਵਟੋਰਨਾ ਹੈ । ਇਸ ਤਰਾਂ ਕਰਨ ਨਾਲ ਜੋ ਦਲਤਿ ਇਕ ਵਾਰ ਕੋਟੇ ਵਿਚ ਨੌਕਰੀ ਲੈ ਗਿਆ , ਉਸੇ ਦਾ ਹੀ ਪਰਿਵਾਰ ਦਿਨ ਬਦਿਨ ਅੱਗੇ ਵਧਦਾ ਜਾਂਦਾ ਹੈ ਤੇ ਬਾਕੀ ਦਲਿਤ , ਉਸੇ ਤਰਾਂ ਹੀ ਗਰੀਬੀ ਦੀ ਚੱਕੀ ਵਿਚ ਪਿਸ ਰਹੇ ਹਨ ।

ਰਾਜ ਭੂਪਿੰਦਰ ਸਿੰਘ, ਭਾਰਤ ।

ਗੋਵਰਧਨ ਗੱਬੀ, ਮੁਹਾਲੀ ( ਪੰਜਾਬ)

ਦਲਿਤਾਂ ਬਾਰੇ ਕਥਨੀ ਤੇ ਕਰਨੀ ਵਿਚ ਸਦਾ ਅੰਤਰ ਰਿਹਾ - ਮਹੀਪ ਸਿੰਘ

12/07/04

ਦਲਿਤਾਂ ਬਾਰੇ ਕਥਨੀ ਤੇ ਕਰਨੀ…..ਲੇਖ ਵਿਚ ਮਹੀਪ ਸਿੰਘ ਜੀ ਨੇ ਛੂਆ ਛਾਤ ਵਰਗੀ ਨਾ ਮੁਰਾਦ ਬਿਮਾਰੀ, ਜਿਹੜੀ ਸਾਡੇ ਸਮਾਜ ਵਿਚ ਕੈਂਸਰ ਵਾਂਗ ਫੈਲੀ ਹੋਈ ਹੈ, ਵਾਰੇ ਬਹੁਤ ਹੀ ਸਹੀ ਤੇ ਸੱਚ ਗੱਲਾਂ ਲਿਖੀਆਂ ਹਨ। ਆਦਿ ਯੁਗ ਤੋਂ ਚਲੀ ਆ ਰਹੀ ਇਹ ਬਿਮਾਰੀ ਇਕਵੀਂ ਸਦੀ ਵਿਚ ਵੀ ਪਹੁੰਚ ਚੁੱਕੀ ਹੈ। ਇਹ ਉਚੀ ਜਾਤ ਜਾਂ ਸਵਰਨ ਜਾਤ ਦੀ ਮਾਨਸਿਕਤਾ ਵਾਲੇ ਲੋਕ ਭਾਵੈਂ ਜਿੰਨੀਆਂ ਮਰਜ਼ੀ ਬੁਧੀ ਜੀਵੀ ਮਾਅਰਕਾ ਗੱਲਾਂ ਕਰੀ ਜਾਣ ਪਰ ਉਹਨਾਂ ਅੰਦਰ ਵੀ ਅੱਜ ਵੀ ਛੂਆ ਛਾਤ ਦਾ ਕੀੜਾ ਕਿਤੇ ਨਾ ਕਿਤੇ ਛੁਪਿਆ ਰਹਿੰਦਾ ਹੈ।

ਮਹੀਪ ਜੀ ਨੇ ਤਾਂ ਜੱਜ, ਵਿਦਿਆਰਥੀਆਂ, ਨੇਤਾਵਾਂ ਬਾਰੇ ਗੱਲ ਕੀਤੀ ਹੈ। ਮੈਂ ਸਮਾਜ ਦੇ ਬੁਧੀਜੀਵੀ ਸਮਾਜ ਭਾਵ ਲੇਖਕਾਂ ਕਲਾਕਾਰਾਂ ਆਦਿ ਵਾਰੇ ਵੀ ਚਾਨਣਾ ਪਾਉਣਾ ਚਾਹੁੰਦਾ ਹਾਂ। ਉਦਾਹਰਣ ਦੇ ਤੌਰ ਤੇ ਮੈਂ ਇਕ ਬਹੁਤ ਮੰਨੇ ਪਰਮੰਨੇ ਕਹਾਣੀਕਾਰ ਵਲੋਂ ਉਸਦੇ ਹੀ ਇਕ ਹੋਰ ਸਾਹਿਤਕਾਰ ਦੀ ਉਤਮ ਰੱਚਨਾ ਨੂੰ ਪੜ੍ਹ ਕੇ ਉਸ ਵਾਰੇ ਦਿੱਤੇ ਵਿਚਾਰਾਂ ਨੂੰ ਹੁਬਹੁ ਪੇਸ਼ ਕਰਦਾ ਹਾਂ, ਬਹੁਤ ਵੱਧੀਆ ਲਿਖਿਆ ਹੈ ਆਪਣੇ ਨਾਨੇ ਬਾਰੇ ਯਾਰ…. ਜਾਤ ਦਾ ਵੈਸੇ ਸ਼ੀਬਾਂ( ਦਰਜੀ ) ਹੈ ਪਰ ਰਚਨਾ 'ਚ ਆਪਣੇ ਨਾਨੇ ਨੂੰ ਰਾਜਿਆਂ ਵਾਂਗ ਪੇਸ਼ ਕੀਤੈ…ਪਰ ਯਾਰ…. ਰਚਨਾਂ 'ਚ ਬਣਿਆ ਰਾਜਾ ਉਸਦਾ ਨਾਨਾ ਹਕੀਕਤ ਚ ਤਾਂ ਸ਼ੀਬਾਂ ਹੀ ਰਹੇਗਾ ਨਾ….। ਇਕ ਹੋਰ ਗਾਇਕ ਨੂੰ ਦੂਸਰੇ ਗਾਇਕ ਵਾਰੇ ਜਦੋਂ ਇਹ ਕਹਿੰਦਿਆਂ ਸੁਣਿਆਂ, ਯਾਰ…. ਇਹਨੇ ਤਾਂ ਰਾਜ ਗਾਇਕ ਬਨਣਾ ਹੀ ਸੀ ਕਿਉਂਕਿ ਉਹ ਕੋਟੇ ਵਿਚੋ ਹੈ ਨਾ…. ਤਾਂ ਲਗਿਆ ਕਿ ਯਾਰ ਤੁਹਾਡੀ ਜਾਤ ਤੁਹਾਡਾ ਪਿਛਾ ਕਦੇ ਨਹੀਂ ਛਡਦੀ ਭਾਵੇਂ ਤੁਸੀਂ ਆਪਣੀ ਕਾਬਿਲੀਅਤ ਦੇ ਸਿਰ ਤੇ ਕਿਸੇ ਵੀ ਬੁਲੰਦੀ ਤੇ ਕਿਉਂ ਨਾਂ ਪਹੁਚ ਜਾਉ…. ਚਲੋ ਰੱਬ ਖ਼ੈਰ ਕਰੇ ਤੇ ਸਾਰੀ ਦੁਨੀਆਂ ਦੀ ਜਾਤ ਸਵਰਨ ਹੋ ਜਾਵੇ….

ਗੋਵਰਧਨ ਗੱਬੀ
ਮੁਹਾਲੀ( ਪੰਜਾਬ)

ਗੁਰਤੇਜ ਸਿੰਘ, ਵੈਲਿੰਗਟਨ-ਨਿਊਜ਼ੀਲੈਂਡ

09/07/04

ਸ: ਰਾਜ ਭੂਪਿੰਦਰ ਸਿੰਘ ਜੀ,

ਆਪ ਜੀ ਦੀ ਸ: ਜੋਗਿੰਦਰ ਸਿੰਘ ਦੀ ਪ੍ਰੋੜਤਾ ਪੜ੍ਹੀ। ਪਹਿਲਾਂ ਤਾਂ ਸ: ਜੋਗਿੰਦਰ ਸਿੰਘ ਨੂੰ ਇਹ ਕਿਹਾ ਜਾਵੇ ਕਿ ਉਹ ਗੁਰਬਿਲਾਸ ਪਾਤਸ਼ਾਹੀ ਛੇਵੀਂ ਦਾ ਖੁਲਾਸਾ ਕਰਣ। ਬਾਕੀ ਇਹ ਕਿ ਖੋਜੀਆਂ ਨੇ ਖੋਜ ਤੋਂ ਰੁਕਣਾ ਨਹੀਂ ਹੈ। ਖਿੱਲੀ ਤਾਂ ਹੀ ਉੱਡਦੀ ਹੈ ਜੇ ਅੱਖਾਂ ਮੀਟ ਕੇ ਬੈਠ ਜਾਵੋ ਜਿਵੇਂ ਸ਼ਰੋਮਣੀ ਕਮੇਟੀ ਦਾ ਸਿੱਖ ਇਤਿਹਾਸ ਖੋਜ ਬੋਰਡ ਬੈਠਾ ਹੈ।

ਬਾਕੀ ਸ: ਰਾਜ ਭੂਪਿੰਦਰ ਸਿੰਘ ਜੀ, ਇੱਕ ਜਿਗਿਆਸਾ ਭਰਿਆ ਸੁਆਲ:

ਆਪ ਜੀ ਦੇ ਦੋ ਵਾਕ ਪੜ੍ਹੇ:

" ਉਹ ਸੇਵਾ ਨਹੀਂ ਕਰ ਪਾ ਰਹੀ" ਅਤੇ
" ਸਹੀ ਪਾਠ ਸੁਣ ਨਹੀਂ ਪਾਉਂਦੇ"

ਇਹ ਵਾਕ-ਬਣਤਰ ਸਿਰਫ ਅਤੇ ਸਿਰਫ ਪੰਜਾਬੀ ਵਿਆਕਰਣ ਦੇ ਹਵਾਲੇ ਨਾਲ ਹੀ ਸਮਝਾਉਣ ਦੀ ਕਿਰਪਾ ਕਰੋ ਜੀ। ਕਿਉਂਕਿ ਪਿੱਛੇ ਜਿਹੇ ਇੱਕ ਸੱਜਣ ਨੇ ਸੁਆਲ ਕੀਤਾ ਸੀ ਕਿ ਹਿੰਦੀ ਬੋਲਦੇ ਇਲਾਕੇ ਅਤੇ ਡੋਗਰੀ ਬੋਲਦੇ ਇਲਾਕੇ ਵਿਚਕਾਰ ਪੰਜਾਬ ਹੈ ਤਾਂ ਫਿਰ ਡੋਗਰੀ ਹਿੰਦੀ ਦੀ ਉਪ-ਭਾਖ਼ਾ ਕਿਵੇਂ ਹੋਈ? ਇਸ ਸੁਆਲ ਦਾ ਜੁਆਬ ਤਾਂ ਨਹੀਂ ਸੀ ਆਇਆ ਪਰ ਜਿਸ ਤਰ੍ਹਾਂ ਪੰਜਾਬੀ ਦਾ ਫ਼ਸਤਾ ਵੱਢਿਆ ਜਾ ਰਿਹਾ ਹੈ ਲੱਗਦਾ ਨਹੀਂ ਕਿ ਪੰਜਾਬੀ ਦੇ ਨਾਂ ਤੇ ਦਸਾਂ ਸਾਲਾਂ ਤੱਕ ਅਜਿਹਾ ਸੁਆਲ ਪੁੱਛਣ ਲਈ ਕੁਝ ਬਚੇਗਾ ਵੀ ਕਿ ਨਹੀਂ? ਤੇ ਫ਼ਸਤਾ ਵੱਢਣ ਦੀਆਂ ਮੁਬਾਰਕਾਂ ਲੈਣ ਲਈ ਕੱਛਾਂ ਕੋਈ ਹੋਰ ਨਹੀਂ ਵਜਾਉਣਗੇ ਸਗੋਂ ਪੰਜਾਬ ਦੀ ਹੀ ਇਕ ਵੱਡਾ ਪੰਜਾਬੀ ਅਖ਼ਬਾਰ ਅਤੇ ਪੰਜਾਬੀ ਦੇ ਟੀਵੀ ਚੈਨਲ ਹੋਣਗੇ।

ਧੰਨਵਾਦ ਸਹਿਤ,

ਗੁਰਤੇਜ ਸਿੰਘ, ਵੈਲਿੰਗਟਨ-ਨਿਊਜ਼ੀਲੈਂਡ

ਰਾਜ ਭੂਪਿੰਦਰ ਸਿੰਘ, ਭਾਰਤ

08/07/04

ਪਿਆਰੇ ਸੰਪਾਦਕ ਜੀ ,

ਸ. ਗੁਰਤੇਜ ਸਿੰਘ ਜੀ ਦੇ ਪਤਰ ਮਿਤੀ 7/7/04 ਦੇ ਹਵਾਲੇ ਵਿਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸ. ਜੋਗਿੰਦਰ ਸਿੰਘ ਜੀ ਨੇ ਸੰਗਤਾਂ ਨੂੰ ਸੁਚੇਤ ਕੀਤਾ ਹੈ ਕਿ ਗਲਤ ਕੀਤੀਆਂ ਖੋਜਾਂ ਸਿੱਖ ਧਰਮ ਨੂੰ ਸੱਟ ਮਾਰਦੀਆਂ ਹਨ ਤੇ ਮਨਾਂ ਵਿਚ ਕਈ ਤਰਾਂ ਦੇ ਸ਼ੰਕੇ ਪੈਦਾ ਹੁੰਦੇ ਹਨ । ਸੋ ਸਬੰਧਤ ਖੋਜਕਾਰੀ ਅਜਿਹੇ ਕਦਮ ਨਾਂ ਹੀ ਪੁਟਣ, ਤਾਂ ਬਹੁਤ ਚੰਗਾ ਹੋਵੇਗਾ । ਬਾਕੀ ਗਲ ਆਉਂਦੀ ਹੈ ਸ਼੍ਰੋਮਣੀ ਕਮੇਟੀ ਦੀ, ਇਸ ਵਿਚ ਤਾਂ ਹੁਣ ਸਿਆਸਤ ਰਲਗੱਡ ਹੋ ਗਈ ਹੈ ਤੇ ਇਹ ਉਹ ਸੇਵਾ ਨਹੀਂ ਕਰ ਪਾ ਰਹੀ ਜਿਸ ਦੀ ਕਿ ਇਸ ਤੋਂ ਆਸ ਕੀਤੀ ਜਾਂਦੀ ਹੈ । ਸ. ਜੋਗਿੰਦਰ ਸਿੰਘ ਦੀ ਇਹ ਤਾੜਨਾ ਵੀ ਬਹੁਤ ਹੈ ਕਿ ਉਹ ਗਲਤ ਖੋਜਕਾਰੀਆਂ ਨੂੰ ਸਿੱਖ ਧਰਮ ਦੀ ਖਿੱਲੀ ਉਡਾਉਣ ਤੋਂ ਰੋਕ ਰਹੇ ਹਨ, ਤਾਂ ਕਿ ਸੰਗਤ ਇਨਾਂ ਦੀਆਂ ਖੋਜਾਂ ਤੋਂ ਸਾਵਧਾਨ ਰਹਿਣ ।

ਸ. ਹਰਪਾਲ ਸਿੰਘ ਜੀ ਨੂੰ ਉਨਾਂ ਦੇ ਪਤਰ ਮਿਤੀ 7/7/04 ਦੇ ਹਵਾਲੇ ਵਿਚ ਇਹ ਬੇਨਤੀ ਹੈ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪ ਇਕਠੇ ਹਾਲ ਵਿਚ ਸਜਾਉਣ ਦੀ ਜਗਾਹ, ਸਿਰਫ ਇਕ ਹੀ ਸਰੂਪ ਤੋਂ ਪਾਠ ਕਰਨ ਦੀ ਸਲਾਹ ਦੇਣ । ਇਕ ਤੋਂ ਵੱਧ ਸਰੂਪਾਂ ਤੋਂ ਇੱਕੋ ਸਮੇਂ ਪਾਠ ਕਰਨਾ ਠੀਕ ਨਹੀਂ , ਕਿਉਂਕਿ ਸੁਨਣ ਵਾਲੇ ਵੀ ਸਹੀ ਪਾਠ ਸੁਣ ਨਹੀਂ ਪਾਉਂਦੇ ਤੇ ਪਾਠ ਕਰਨ ਵਾਲੇ ਦੀ ਬਿਰਤੀ ਵੀ ਨਹੀਂ ਲਗਦੀ । ਹਾਂ, ਜੇ ਇੱਕ ਤੋਂ ਜਿਆਦਾ ਪਾਠ ਕਰਨੇ ਹਨ ਤਾਂ ਲੜੀਵਾਰ ਪਾਠ ਕੀਤੇ ਜਾ ਸਕਦੇ ਹਨ ( ਭਾਵ ਇੱਕ ਪਾਠ ਦੇ ਭੋਗ ਤੋਂ ਬਾਦ ਦੂਜਾ ਪਾਠ ਅਰੰਭ ਕੀਤਾ ਜਾਵੇ, ਪਰ ਸਰੂਪ ਇੱਕ ਹੀ ਹੋਵੇ ) । ਇੱਕੋ ਸਮੇਂ , ਇੱਕ ਤੋਂ ਵੱਧ ਸਰੂਪਾਂ ਤੋਂ ਪਾਠ ਕਰਨਾ , ਕੁਝ ਡੇਰਿਆਂ ਆਦਿ ਤੇ ਵੇਖਿਆ ਜਾਂਦਾ ਹੈ ਤੇ ਸੰਗਤਾਂ ਇਸ ਦੀ ਨਕਲ ਕਰਨ ਲਗ ਜਾਂਦੀਆਂ ਹਨ । ਪਾਠ ਕਰਨ ਦਾ ਅਸਲ ਮਕਸਦ ਤਾਂ ਪਾਠ ਸੁਨਣਾ , ਵਿਚਾਰਨਾ ਤੇ ਅਮਲ ਕਰਨਾ ਵੀ ਹੈ , ਨਾਂ ਕਿ ਪਾਠ ਰੱਖਾ ਕੇ ਚਲੇ ਜਾਣਾ ਤੇ ਫਿਰ ਭੋਗ ਵਾਲੇ ਦਿਨ ਆ ਕੇ ਕੀਰਤਨ ਵਿਚ ਸ਼ਾਮਲ ਹੋ ਜਾਣਾ ।

ਸੋ ਵੀਰ ਜੀ, ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰੋ ਕਿ ਸਹੀ ਪਾਠ ਸੁਨਣ ਲਈ ਸਿਰਫ ਇੱਕ ਸਰੂਪ ਤੋਂ ਹੀ ਇੱਕ ਸਮੇਂ ਪਾਠ ਕੀਤਾ ਜਾਵੇ । ਅਸੀਂ ਵੀ ਅਰਦਾਸ ਕਰਦੇ ਹਾਂ ਕਿ ਸੰਗਤ ਇੱਕ ਮਤਿ ਭਾਵ ਗੁਰਮਤਿ ਅਨੁਸਾਰ ਚੱਲੇ ਤੇ ਦੋ-ਫਾੜ ਨਾਂ ਹੋਵੇ । ਗਲ ਆਪੋ ਆਪਣੀ ਮਨਾਉਣ ਦੀ ਨਹੀਂ ਹੈ ਸਗੋਂ ਗੁਰੂ ਦੀ ਮੰਨਣ ਦੀ ਹੋਣੀ ਚਾਹੀਦੀ ਹੈ ।

ਵਾਹਿਗੁਰੂ ਸਭ ਤੇ ਮਿਹਰ ਕਰੇ ਤੇ ਸਭ ਨੂੰ ਸੁਮਤ ਦੇਵੇ ! ! !

ਰਾਜ ਭੂਪਿੰਦਰ ਸਿੰਘ, ਭਾਰਤ ।

ਗੁਰਤੇਜ ਸਿੰਘ, ਵੈਲਿੰਗਟਨ-ਨਿਊਜ਼ੀਲੈਂਡ

07/07/04

ਸ: ਜੋਗਿੰਦਰ ਸਿੰਘ ਜੀ,

ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ।।

ਆਪ ਜੀ ਦਾ ਸਿੱਖ ਸੰਗਤ ਨੂੰ ਸੁਚੇਤ ਕਰਣ ਵਾਲ਼ਾ ਖ਼ਤ ਪੜ੍ਹਿਆ। ਚੰਗਾ ਹੁੰਦਾ ਜੇਕਰ ਆਪ ਇਹ ਵੀ ਦੱਸਦੇ ਕਿ ਸ਼ਰੋਮਣੀ ਕਮੇਟੀ ਦਾ ਸਿੱਖ ਇਤਿਹਾਸ ਖੋਜ ਬੋਰਡ ਇਸ ਸਿਲਸਿਲੇ ਵਿੱਚ ਕੀ ਕਰ ਰਿਹਾ ਹੈ? ਅੱਖਾਂ ਮੀਟ ਲੈਣ ਨਾਲ ਸੁਚੇਤ ਨਹੀਂ ਹੋਇਆ ਜਾਂਦਾ। ਬੇਨਤੀ ਹੈ ਕਿ ਸਾਰੀ ਸਿੱਖ ਸੰਗਤ ਨੂੰ ਸਿੱਖ ਇਤਿਹਾਸ ਖੋਜ ਬੋਰਡ ਦੀ ਕਾਰਗੁਜ਼ਾਰੀ ਬਾਰੇ ਥੋੜ੍ਹਾ ਚਾਨਣਾ ਜ਼ਰੂਰ ਪਾਓ ਜੀ। ਕਿਸੇ ਅਖਾਉਤੀ ਖੋਜ ਦਾ ਮੁਕਾਬਲਾ ਟਕਸਾਲੀ ਖੋਜ ਨਾਲ ਹੀ ਹੋ ਸਕਦਾ ਹੈ ਨਾ ਕਿ ਗੱਲਾਂ ਵੱਢਣ ਨਾਲ।

ਚੰਗਾ ਤਾਂ ਇਹ ਹੁੰਦਾ ਕਿ ਇਹ ਤਾੜਣਾ ਖ਼ਤ ਆਪ ਜੀ ਦੀ ਬਜਾਏ ਸਿੱਖ ਇਤਿਹਾਸ ਖੋਜ ਬੋਰਡ ਦਾ ਕੋਈ ਵਿਦਵਾਨ ਲਿਖਦਾ ਤੇ ਇਤਿਹਾਸਕ ਹਵਾਲਿਆਂ ਨਾਲ ਅਜਿਹੀ ਕੋਝੀ ਸਾਜ਼ਿਸ਼ ਦੀ ਭੰਡੀ ਕਰਦਾ। ਪਰ ਸਿੱਖ ਇਤਿਹਾਸ ਖੋਜ ਬੋਰਡ ਸਾਰਾ ਸਾਲ ਕੀ ਕਰਦਾ ਹੈ ਕਿਸੇ ਨੂੰ ਵੀ ਨਹੀਂ ਪਤਾ? ਉਨ੍ਹਾਂ ਦੇ ਸਲਾਨਾ ਟੀਚੇ ਕੀ ਹਨ ਕੋਈ ਨਹੀਂ ਜਾਣਦਾ? ਹਾਲੀਆ ਸ਼ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਕਈ ਨਾਮ-ਨਿਹਾਦ ਜਥੇਬੰਦੀਆਂ ਸ਼ਰੋਮਣੀ ਕਮੇਟੀ ਦਾ ਬਜਟ 250 ਕਰੋੜ ਸਲਾਨਾ ਤੋਂ 1000 ਕਰੋੜ ਸਲਾਨਾ ਕਰਨ ਦੇ ਦੱਮਗਜੇ ਮਾਰ ਰਹੀਆਂ ਹਨ ਪਰ ਟੀਚਿਆਂ ਦੀ ਸੂਚੀ ਤੇ ਉਨ੍ਹਾਂ ਟੀਚਿਆਂ ਨੂੰ ਪੂਰਾ ਕਰਣ ਵਾਲ਼ੀ ਪਾਰਦਰਸ਼ਤਾ ਬਾਰੇ ਕੋਈ ਗੱਲ ਨਹੀਂ ਕਰਦਾ।

ਕੁਝ ਚਿਰ ਪਹਿਲਾਂ ਇਥੋਂ ਵੈਲਿੰਗਟਨ ਤੋਂ ਇਕ ਸੱਜਣ ਅੰਮ੍ਰਿਤਸਰ ਗਏ। ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਮੇਰਾ ਗੁਰਮਤਿ ਪ੍ਰਕਾਸ਼ ਦਾ ਚੰਦਾ ਨਵਿਆਂ ਕੇ ਆਉਣ। ਉਹ ਪੁੱਛਦੇ ਪੁੱਛਾਉਂਦੇ ਧਰਮ ਪਰਚਾਰ ਬੋਰਡ ਪਹੁੰਚ ਗਏ। ਜਿਹੜੇ ਕਰਮਚਾਰੀ ਨੇ ਰਸੀਦ ਕੱਟ ਕੇ ਨਾਂ ਵਹੀ ਤੇ ਚਾੜ੍ਹਣਾ ਸੀ ਉਸ ਨੇ ਪੰਦਰਾਂ ਵੀਹ ਮਿੰਟ ਗੱਪ-ਸ਼ੱਪ ਵਿੱਚ ਲੰਘਾ ਦਿੱਤੇ ਤੇ ਜਦ ਇਕ ਦੂਜਾ ਕਰਮਚਾਰੀ ਪਹੁੰਚਿਆ ਤਾਂ ਉਸ ਕੋਲੋਂ ਸਾਰੀ ਲਿਖਾ ਪੜ੍ਹੀ ਕਰਾਕੇ ਆਪ ਘੁੱਗੀ ਮਾਰ ਦਿੱਤੀ। ਇਥੋਂ ਗਏ ਸੱਜਣ ਨੂੰ ਇਹ ਟਸਣ ਜਿਹਾ ਸਮਝ ਨਾ ਆਇਆ ਪਰ ਫਿਰ ਵੀ ਉਸ ਨਾਲ ਹੋਈ ਪੰਦਰਾਂ ਵੀਹ ਮਿੰਟ ਗੱਪ-ਸ਼ੱਪ ਤੋਂ ਇਹ ਅੰਦਾਜ਼ਾ ਲਾ ਲਿਆ ਕਿ ਇਹ ਕਰਮਚਾਰੀ ਕੋਰਾ ਅਨਪੜ੍ਹ ਸਿਰਫ਼ ਘੁੱਗੀ ਮਾਰਣ ਜੋਗਾ ਹੀ ਸੀ।

ਸੋ ਵਕ਼ਤ ਦੀ ਸਭ ਤੋਂ ਵੱਡੀ ਲੋੜ ਤਾਂ ਇਹ ਹੈ ਕਿ ਸਭ ਤੋਂ ਪਹਿਲਾਂ ਸ਼ਰੋਮਣੀ ਕਮੇਟੀ ਆਪਣੇ ਫ਼ਰਜ਼ ਲਈ ਸੁਚੇਤ ਹੋਵੇ। ਸੰਗਤਾਂ, ਖਾਸ ਕਰਕੇ ਬਦੇਸਾਂ ਵਿੱਚ ਰਹਿਣ ਵਾਲ਼ੀ ਨੂੰ, ਸ਼ਰੋਮਣੀ ਕਮੇਟੀ ਤੋਂ ਸੁਚੇਤ ਰਹਿਣ ਦੀ ਲੋੜ ਹੈ।

ਧੰਨਵਾਦ ਸਹਿਤ,

ਗੁਰਤੇਜ ਸਿੰਘ, ਵੈਲਿੰਗਟਨ-ਨਿਊਜ਼ੀਲੈਂਡ

ਹਰਪਾਲ ਸਿੰਘ, ਆਸਟ੍ਰੇਲੀਆ

07/07/04

ਸਤਿਕਾਰਯੋਗ ਸੰਪਾਦਕ ਸਾਹਿਬ ਅਤੇ ਪਾਠਕੋ

ਸਤਿ ਸ੍ਰੀ ਅਕਾਲ

ਬੇਨਤੀ ਹੈ ਕਿ ਅਸੀਂ ਸਾਧ ਸੰਗਤ ਦੋਚਿੱਤੀ ਵਿੱਚ ਹਾਂ। ਸਾਧ ਸੰਗਤ ਦੇ ਕੁਝ ਮੈਂਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪ ਇਕੱਠੇ ਇੱਕ ਹਾਲ ਵਿੱਚ ਰੱਖ ਕੇ ਅਖੰਡ ਪਾਠ ਕਰਨਾ ਚਾਹੁੰਦੇ ਹਨ। ਕਿਰਪਾ ਕਰਕੇ ਸਾਨੂੰ ਰਾਹ ਵਿਖਾਓ, ਕੀ ਇਹ ਗੁਰ ਮਰਿਯਾਦਾ ਅਨੁਸਾਰ ਠੀਕ ਹੈ। ਅਗਰ ਆਪ ਜੀ ਸਾਨੂੰ ਇਸ ਮੁਸ਼ਕਿਲ ਵਿੱਚੋਂ ਕੱਢ ਸਕੋ ਤਾਂ ਸੰਗਤ ਦੋ-ਫਾੜ ਹੋਣ ਤੋਂ ਬੱਚ ਸਕਦੀ ਹੈ।

ਦਾਸ

ਹਰਪਾਲ ਸਿੰਘ
ਆਸਟ੍ਰੇਲੀਆ

ਸਰਵਜੀਤ ਸਿੰਘ

06/07/04

ਸੰਪਾਦਕ ਅਤੇ ਪਾਠਕਾਂ ਨੂੰ ਸਤਿ ਸ੍ਰੀ ਆਕਾਲ

5ਆਬੀ ਬੈਬ ਸਾਈਟ ਦੀ ਨਵੀਂ ਦਿਖ ਦੇਖ ਕੇ ਬਹੁਤ ਖੁਸ਼ੀ ਹੋਈ ਹੈ। ਕੰਦੋਲਾ ਸਾਹਿਬ ਜੀ ਬਹੁਤ ਬਹੁਤ ਮੁਬਾਰਕਾਂ। ਅੱਜ ਪਹਿਲੀ ਵੇਰਾ unicode ਵਿੱਚ type ਕਰਨ ਦਾ ਯੱਤਨ ਕੀਤਾ ਹੈ ਆਸ ਹੈ ਕਿ ਛੇਤੀ ਹੀ ਹੱਥ ਚੱਲ ਪੈਣਗੇ। ਅੱਗੋ ਤੋਂ unicode ਵਿੱਚ ਹੀ ਪੱਤਰ ਲਿਖਾਂਗੇ।

ਹੋਈਆਂ ਭੁਲਾਂ ਲਈ ਖਿਮਾ ਕਰਨਾ ਜੀ

ਆਦਰ ਸਾਹਿਤ

ਸਰਵਜੀਤ ਸਿੰਘ

ਸ੍ਰੀ ਆਕਾਲ ਤਖਤ ਸੂਚਿਕਾ

06/07/04

ਗੁਰਸ਼ਰਨ ਸਿੰਘ

06/07/04

Dear Editor,

Aap ji da punjabi paranH da suneha sir mathe te. par aap ji je es di inventory vadha deyo te kai mere varge lok v os vichon kujh aapney matlab da masala labh lainge

ਕਰਨੈਲ ਸਿੰਘ ਗਿਆਨੀ ਫ਼ਿਲਾਡੈਲਫ਼ੀਆ

04/07/04

ਆਦਰਣੀਯ ਅਨੀਲ ਕੁਮਾਰ ਜੀ,
ਕਿੱਥੇ ਛੇੜ ਦਿੱਤੀ ਤੁਸੀਂ ਸੁਰਜੀਤ ਬਿੰਦਰਖੀਏ ਦੇ ਟੁਰ ਜਾਣ ਦੀ ਵੇਦਨਾ ਭਰੀ ਗੱਲ?

ਓਸ ਕੁ ਸਮੇਂ ਵਿਚ ਮੈਂ ਵੀ ਇਕ, ਮਰਸੀਆ ਲਿਖਿਆ ਸੀ, ਸ਼ਾਇਦ ਕਿਧਰੇ ਛਪਿਆ ਵੀ ਹੋਵੇ। ਅੱਜ ਵੀ ਪੜ੍ਹਦਾ ਹਾਂ, ਤਾਂ ਬਿਨਾ ਅਧੀਰ ਹੋਏ ਨਹੀਂ ਪੜ੍ਹ ਸਕਦਾ।

ਸੁਰਜੀਤ ਬਿੰਦਰਖੀਏ ਦੀ ਯਾਦ ਵਿਚ

ਉਸ ਰਾਤੀਂ ਸੁਫ਼ਨੇ ਵਿਚ, ਬਦਸ਼ਗਨੀ ਜਹੀ ਡਿੱਠੀ।
ਦਿਨ ਚੜ੍ਹਦੇ ਆ ਪਹੁੰਚੀ, ਇਕ ਪਾਟੀ ਹੋਈ ਚਿੱਠੀ।

ਮੈਂ ਝਬਦੇ ਖੋਲ੍ਹ ਕੇ ਜਦ, ਕੁਝ ਅੱਖਰ ਬੈਠਾ ਪੜ੍ਹ,
ਬੇਬਸ ਹੀ ਅੱਖੀਆਂ 'ਚੋਂ, ਟੁਰਿਆ ਹੰਝੂਆਂ ਦਾ ਹੜ੍ਹ।

ਚਿੱਠੀ ਵਿਚ ਲਿਖਿਆ ਸੀ, ਸੁਰਜੀਤ ਟੁਰ ਗਿਆ ਏ।
ਕੁਝ ਹੋਰ ਮੈਂ ਕੀ ਲਿੱਖਾਂ, ਬੇੜਾ ਹੀ ਰੁੜ੍ਹ ਗਿਆ ਏ।

ਇਹ ਪੱਤ੍ਰ ਲਿਖਦੇ ਮੇਰੀ, ਕਲਮ ਪਈ ਰੁਕਦੀ ਏ।
ਜਦ ਉਸਦਾ ਨਾਮ ਲਵਾਂ, ਇਹ ਜੀਭਾ ਸੁੱਕਦੀ ਏ।

ਕਿੱਨਾਂ ਵੀ ਸਬਰ ਕਰਾਂ, ਅੱਥਰੂ ਨਾ ਥੰਮ੍ਹਦੇ ਸਨ।
ਉਸ ਪਾਟੀ ਚਿੱਠੀ ਦੇ, ਅੱਖਰ ਵੀ ਕੰਬਦੇ ਸਨ।

ਕੀ ਸੱਚਮੁੱਚ ਚਲਾ ਗਿਆ, ਵਿਸ਼ਵਾਸ ਨਹੀ ਆਉਂਦਾ।
ਕੋਈ ਦੇਵੇ ਦਿਲਾਸੇ ਵੀ, ਧਰਵਾਸ ਨਹੀ ਆਉਂਦਾ।

ਕੀ ਕੀ ਮੈਂ ਗੁਣ ਦੱਸਾਂ, ਯਾਰਾਂ ਦਾ ਯਾਰ ਸੀ ਉਹ।
ਹਰ ਨਿੱਕੇ ਵੱਡੇ ਲਈ ਇਕ ਨਿੱਘਾ ਪਿਆਰ ਸੀ ਉਹ।

ਸੁਣ ਉਸਦੇ ਗੀਤਾਂ ਨੂੰ ਐਂਜ ਅਸੀਂ ਸਲਾਹੁੰਦੇ ਸਾਂ।
ਤੇ ਕਿੰਨਾਂ ਕਿੰਨਾਂ ਚਿਰ ਹੀ, ਭੰਗੜੇ ਪਾਉਂਦੇ ਸਾਂ।

ਉਸ ਨਾਲ ਬਿਤਾਏ ਪਲ, ਹੁਣ ਕਿਵੇਂ ਭੁਲਾਵਾਂਗੇ।
ਉਸ ਤਾਈਂ ਬੁਲਾਵਣ ਲਈ, ਦੱਸ ਕਿੱਥੇ ਜਾਵਾਂਗੇ।

ਓਏ ਡਾਢਿਆ ਰੱਬਾ ਇਹ, ਕੀ ਕਹਿਰ ਤੂੰ ਢਾਏ ਨੇ।
ਘਰ ਦਿਆਂ ਤਾਂ ਰੋਣਾ ਸੀ, ਰੋਂਦੇ ਹਮਸਾਏ ਨੇ।

ਜਿਸ ਵੀਰ ਦੀਆਂ ਹੇਕਾਂ ਨੇ, ਦੁਨੀਆ ਨੂੰ ਮੋਹ ਲੀਤਾ।
ਅੱਜ ਜ਼ਾਲਮ ਕੁਦਰਤ ਨੇ, ਓਸੇ ਨੂੰ ਖੋਹ ਲੀਤਾ।

ਉਸਦੀ ਬੇ-ਰਹਿਮੀ ਤੋਂ, ਜੇ ਯਾਰ ਰੁੱਠ ਗਿਆ ਏ,
ਮੇਰਾ ਤਾਂ ਰੱਬ ਵੱਲੋਂ, ਵਿਸ਼ਵਾਸ ਉੱਠ ਗਿਆ ਏ।

ਸਨੇਹ,
ਕਰਨੈਲ ਸਿੰਘ ਗਿਆਨੀ ਫ਼ਿਲਾਡੈਲਫ਼ੀਆ

ਗੁਰਜੀਤ ਸਿੰਘ

04/07/04

ਬਹੁਤ ਅਫਸੋਸ ਦੀ ਗੱਲ ਹੈ ਕਿ ਜੇਕਰ ਇਕ ਪਾਰਟੀ ਦੇ ਵਰਕਰ ਹੀ ਆਪਸ ਵਿੱਚ ਲੜਕੇ ਇਕ ਦੁਜੇ ਨੂੰ ਮਾਰ ਮੁਕਾਉਣ ਤੱਕ ਉਤਰ ਆਂਉਣ ਅਤੇ ਉਸ ਤੋਂ ਵੀ ਵੱਧ ਅਫਸੋਸ ਦੀ ਗੱਲ ਹੈ ਕਿ ਵੋਟਰਾਂ ਨੂੰ ਸਮਝ ਨਹੀਂ ਕਿ ਕਿਸ ਤਰਾਂ ਦੀ ਪਾਰਟੀ ਨੂੰ ਵੋਟ ਪਾਉਣੀ ਹੈ।

ਅਜ ਪੰਜਾਬ ਅਜਿਹੇ ਬਾਦਲ ਅਤੇ ਕਾਂਗਰਸ ਬੀਜੇਪੀ ਪਾਰਟੀਆਂ ਦੇ ਕਾਰਨ ਸੰਤਾਪ ਹੰਢਾ ਰਿਹਾ ਹੈ ਜਿਹਨਾਂ ਨੇ ਕਦੇ ਵੀ ਲੋਕਾਂ ਦੇ ਭਲੇ ਨਹੀ ਕੀਤੇ ਸਗੋਂ ਲੋਕਾਂ ਦਾ ਧਨ ਸਰਕਾਰੀ ਫੰਡ ਵਿਚੋਂ ਗੋਲਕਾਂ ਵਿੱਚੋਂ ਖਾਧਾ ਇੱਕ ਨੇ ਸਾਡੇ ਗੁਰਧਾਮਾਂ ਨੂੰ ਤਹਿਸ਼ ਨਹਿਸ਼ ਕੀਤਾ ਨਵੰਬਰ ਦੇ ਕਤਲੇਆਮ ਵਿੱਚ ਹਾਜਾਰਾਂ ਸਿੱਖਾਂ ਨੂੰ ਮਾਰ ਮੁਕਾਇਆ ਅਤੇ ਇਕ ਨੇ ਹਮੇਸ਼ਾਂ ਇੰਦਰਾਂ ਗਾਂਧੀ ਨੂੰ ਦੁਰਗਾ ਮਾਤਾ ਦੀ ਤੁਲਣਾ ਦਿੱਤੀ ਸਿੱਖਾਂ ਦੇ ਗੁਰਧਾਮ ਨੂੰ ਢਾਉਣ ਲਈ ।

ਬਾਦਲ ਉਸੇ ਪਾਰਟੀ ਨਾਲ ਘਿਓ ਖਿਚੜੀ ਹੈ ਜਿਸਦਾ ਪ੍ਰਧਾਨ ਅਤੇ ਸਾਬਕਾ ਡਿਪਟੀ ਪ੍ਰਾਈਮ ਮਨਿਸਟਰ ਹਮੇਸ਼ਾਂ ਹਿੰਦੂਤਵ ਦੀ ਗੱਲ ਕਰਦਾ ਹੈ। ਜੇਕਰ ਇਸੇ ਤਰਾਂ ਸਿਲਸਲਾ ਜਾਰੀ ਰਿਹਾ ਉਹ ਦਿਨ ਦੂਰ ਨਹੀਂ ਜਦੋਂ ਸਾਨੂੰ ਖਾਨਾਜੰਗੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਅਜੇ ਵੀ ਲੋਕੋ ਸਮਾਂ ਹੈ ਸ਼੍ਰੋਮਣੀ ਕਮੇਟੀ ਵਿਚ ਸੱਚੇ ਸੁਚੇ ਅਤੇ ਇਮਾਨਦਾਰੀ ਉਮੀਦਵਾਰਾਂ ਨੂੰ ਅੱਗੇ ਲਿਆੳਦਾ ਜਾਵੇ ਤਾਂ ਜੋ ਪਹਿਲਾਂ ਇਲਾਕੇ ਅਤੇ ਗੁਰਧਾਮਾਂ ਵਿਚੋਂ ਭ੍ਰਿਸ਼ਟਾਚਾਰ ਖਤਮ ਹੋਵੇ ਫਿਰ ਸਟੇਟ ਅਤੇ ਦੇਸ਼ ਦੇ ਬਾਰੇ ਵੀ ਸੋਚਿਆ ਜਾ ਸਕਦਾ ਹੈ।

ਕੋਈ ਲਫਜ ਗਲਤ ਕਿਹਾ ਗਿਆ ਹੋਵੇ ਤਾਂ ਮੁਆਂਫੀ ਚਾਹੂੰਦਾ ਹਾਂ।

ਗੁਰਜੀਤ ਸਿੰਘ

ਅਮਰਜੀਤ ਸਿੰਘ ਸ਼ੌਕੀਨ, ਜਰਮਨੀ

04/07/04

Dear Sir,

Your homepage 5abi.com deserves only plus comments. A site full of information for all Punjabis thru out the world. My congratulations.

I would like to enrich your site with more information thru book world.

Amarjit Singh Shaukeen, Germany

ਅਨਿਲ ਕੁਮਾਰ (ਪਿੰਡ ਘੱਗਾ)

03/07/04

ਸ਼ਿਵ ਦੇ ਬੋਲ "ਵਿਹਲ ਜਦ ਵੀ ਮਿਲੀ ਹੈ ਫ਼ਰਜ਼ਾਂ ਤੋਂ, ਤੇਰੇ ਮੁੱਖ ਦੀ ਕਿਤਾਬ ਲੈ ਬੈਠਾ" ਸਾਡੇ ਵਰਗੇ ਪ੍ਰਦੇਸੀਆਂ ਲਈ ਕਾਫ਼ੀ ਢੁੱਕਵੇਂ ਹੋ ਨਿਬੜਦੇ ਨੇ ਜਦ ਬਾਕੀ ਦੇ ਝਮੇਲਿਆਂ ਨਾਲ ਲੁਕਣਮੀਟੀ ਖੇਡਦੇ ਆਪਾਂ ਸ਼ੁਕਰਵਾਰ ਸ਼ਾਮ ਨੂੰ ਮਾਂ ਬੋਲੀ ਦੇ ਇਸ਼ਕ ਦਾ ਕੋਈ ਬੰਦੋਬਸਤ ਲੱਭਣ ਲੱਗ ਪੈਂਦੇ ਹਾਂ। ਅੱਜ ਮੈਂ ਘਰ ਮੁੜਦਾ ਹੋਇਆ ਇਕ ਪੰਜਾਬੀ ਸਮਾਨ ਦੀ ਦੁਕਾਨ ਤੋਂ ਪੰਜਾਬੀ ਗਾਣਿਆਂ ਦੀ ਇਕ ਡੀ.ਵੀ.ਡੀ ਚੁੱਕ ਲਿਆਇਆ।

ਇਸ ਵਿਚ ਨਵੇਂ ਕਲਾਕਾਰਾਂ ਦੇ ਗਾਣਿਆਂ ਦੇ ਨਾਲ ਜਸਪਾਲ ਭੱਟੀ ਦੀ 'ਫੁੱਲ ਟੈਂਸ਼ਨ' ਦਾ ਵੀ ਕੋਈ ਹਿੱਸਾ ਹੈ। ਪੈੱਗ ਤੇ ਕੁੱਕੜ ਨਾਲ ਪੂਰਾ ਆਨੰਦ ਮਾਣਿਆ ਜਾ ਰਿਹਾ ਸੀ ਕਿ ਮਾਹੋਲ ਇਕੋ ਦੱਮ ਗਮਗੀਨ ਹੋ ਗਿਆ।

ਡੀ.ਵੀ.ਡੀ ਦੇ ਐਨ ਅੱਧ ਵਿਚ ਪਹੁੰਚ ਕੇ ਗੁਰਦਾਸ ਮਾਨ ਹੁਰੀਂ ਆ ਗਏ ਅਤੇ ਉਨਾਂ ਨੇ ਸੁਰਜੀਤ ਬਿੰਦਰੱਖੀਏ ਦਾ ਮਰਸੀਆ ਗਾਕੇ ਪੜਿਆ। ਸ਼ਾਇਦ ਇਹ ਗੁਰਦਾਸ ਮਾਨ ਦਾ ਹੱਥੀਂ ਲਿਖਿਆ ਹੋਇਆ ਹੈ ਅਤੇ ਉਸ ਨੇ ਰੁਮਾਲ ਨਾਲ ਆਪਣਾ ਸਿਰ ਢੱਕਿਆ ਹੋਇਆ ਹੈ ਜਿਵੇਂ ਆਪਾਂ ਗੁਰੂ ਮਹਾਰਾਜ (ਸ਼੍ਰੀ ਗੁਰੁ ਗ੍ਰੰਥ ਸਾਹਿਬ ) ਦੀ ਹਾਜ਼ਰੀ ਵੇਲੇ ਕਰੀਦਾ ਹੈ ਅਤੇ ਪਿੱਛੇ ਬਹੁਤ ਸਾਰੀ ਸੰਗਤ ਗਮਗੀਨ ਜੁੜੀ ਬੈਠੀ ਹੈ। ਸੋ ਲੱਗਦੈ ਕਿ ਇਹ ਦ੍ਰਿਸ਼ ਸੁਰਜੀਤ ਦੇ ਤੁਰ ਜਾਣ ਮਗਰੋਂ ਉਸ ਦੇ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਵੇਲੇ ਦਾ ਹੈ।

ਮੈਂ ਕੀ ਦੱਸਾਂ , ਇਕ ਤਾਂ ਗੁਰਦਾਸ ਮਾਨ ਦੀ ਲ਼ਿਖਤ ਦੇ ਬੋਲ ਤੇ ਦੂਜਾ ਉਸਦੀ ਅਵਾਜ਼ (ਜੋ ਬਿਨਾਂ ਕਿਸੇ ਸੰਗੀਤ ਦੇ ਹੈ), ਨੇ ਕਾਲਜੇ 'ਚੋਂ ਰੁੱਗ ਭਰ ਲਿਆ ਕਿਉਂਕਿ ਇਹ ਹੈ ਵੀ ਤਾਂ ਸਾਡੇ ਨੋਜਵਾਨ ਵੀਰ ਸੁਰਜੀਤ ਬਿੰਦਰੱਖੀਏ ਦੇ ਨੜੋਏ ਦੇ ਵੇਲੇ ਸੀ।

ਕੁੱਝ ਅੰਸ਼ ਮੈਨੂੰ ਮੂੰਹ-ਜ਼ਬਾਨੀ ਯਾਦ ਹੋ ਗਏ ਜੋ ਮੈਂ ਹੇਠਾਂ ਪੇਸ਼ ਕਰ ਰਿਹਾ ਹਾਂ:

"ਮਾਂ ਬੋਲੀ ਇਤਿਹਾਸ ਦਾ ਵਿਹੜਾ ਜਦ ਵੀ ਹੂੰਝੇਗੀ,
'ਬਿੰਦਰੱਖੀਏ' ਦੀ ਆਵਾਜ਼ ਕਿਸੇ ਕੋਨੇ ਵਿਚ ਗੂੰਜੇਗੀ।

ਨਿਓਕੇ ਚੱਕੀਂ ਜਵਾਨਾਂ ਵੇ ਡਿੱਗ ਪਈ ਨੱਥ ਪੰਜਾਬੀ ਦੀ,
ਵੇ ਤੇਰੇ ਗੀਤਾਂ ਨਾਲ ਸਜੀ ਸੀ, ਸੱਥ ਪੰਜਾਬੀ ਦੀ ।

ਕੀ ਕਹਿ ਕੇ ਸਮਝਾਵਾਂ ਵੇ ਤੇਰੇ ਰੋਂਦੇ ਮਾਪਿਆਂ ਨੂੰ,
ਦੁਸ਼ਮਣ ਵੀ ਨਾ ਚੰਗਾ ਸਮਝਣ, ਵੇ ਵੈਣ ਸਿਆਪਿਆਂ ਨੂੰ।

ਗੀਤ ਵਿਲਕਦੇ ਰਹਿਣਗੇ ਵੇ ਤੇਰੀਆਂ ਲੰਮੀਆਂ ਹੇਕਾਂ ਨੂੰ,
ਤੂੰ ਤਾਂ ਸੇਕਣ ਤੁਰ ਗਿਓ ਵੇ, ਸੂਰਜ ਦਿਆਂ ਸੇਕਾਂ ਨੂੰ ।

ਸਿਰ ਦੀ ਪੱਗੜੀ ਗੱਲ ਦੇ ਕੈਂਠੇ ਨੂੰ ਜਦ ਢੂੰਡੇਗੀ,
'ਬਿੰਦਰੱਖੀਏ' ਦੀ ਆਵਾਜ਼ ਕਿਸੇ ਕੋਨੇ ਵਿਚ ਗੂੰਜੇਗੀ ।

ਪੇਸ਼ ਕਰਤਾ - ਗੁਰਦਾਸ ਮਾਨ।

ਸਤਿਕਾਰ ਨਾਲ,

ਅਨਿਲ ਕੁਮਾਰ (ਪਿੰਡ ਘੱਗਾ)

5_cccccc1.gif (41 bytes)

 ਪੱਤਰ 2003  

1 2 3 4 5 6 7 8 9 10 11 12 13  14 15 16 17 18 19 20 21 22 23 24 25 26 27 28

ਪੱਤਰ 2004

1 2 3 4 5 6 7 8  9  10  11 12  13  14  15  16 17 18 19 20 | 21 22

Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com