|
|
|
ਪਾਠਕਾਂ ਦੇ
ਵਿਚਾਰਾਂ ਨਾਲ 5abi.com
ਅਦਾਰੇ ਦਾ
ਸਹਿਮਤ ਹੋਣਾ ਕੋਈ ਜ਼ਰੂਰੀ ਨਹੀ। |
|
|
|
ਕਿਤਾਬਾਂ ਪਣ੍ਹਨ
ਦੀ ਰੁਚੀ ਵਧਾਉਣ ਵੱਲ ਵਿਸ਼ੇਸ਼ ਧਿਆਨ ਦੇਣ
ਦੀ ਫੌਰੀ ਲੋੜ
ਇਹ ਗੱਲ ਕੋਈ ਨਵੀਂ ਨਹੀਂ ਹੈ ਕਿ
ਪੰਜਾਂਬੀ ਲੋਕ ਆਪਣੀ ਮਾਂ ਬੋਲੀ ਵਿਚ
ਲਿਖੀਆਂ ਚੀਜ਼ਾਂ ਪਵ੍ਹਨ ਵੱਲ ਅਕਸਰ ਹੀ
ਤਵੱਜੌਂ ਨਹੀਂ ਦਿੰਦੇ।
ਕੁੱਝ ਮਹੀਂਨੇ ਪਹਿਲਾਂ ਮੈਂ ਏਸ
ਵੈਬਸਾਈਟ ਉਤੇ ਇਕ ਵਿਗਿਆਪਨ ਦਿਤਾ ਸੀ ਜਿਸ
ਵਿਚ ਨੌਨ- ਪਰੌਫਿਟ ਮੇਕਿੰਗ ਬੇਸਿਸ ਉਤੇ
ਮੈਂ ਆਪਣੀ ਪ੍ਰਸਿਧ ਪੁਸਤਕ “ਸਮੁੰਦਰੋਂ
ਪਾਰ” ਦੀ ਪੇਸ਼ਕਸ਼ ਕੀਤੀ ਸੀ । ਐਪਰ ਉਸ ਦਾ
ਹੁੰਗਾਰਾ ਅਤੀ ਸੀਮਤ ਆਇਆ । ਆਓ! ਇਕ ਵੇਰ
ਫੇਰ ਕੋਸ਼ਿਸ਼ ਕਰੀਏ ।
“ਸਮੁੰਦਰੋਂ ਪਾਰ” ਦਾ ਮੁੱਲ
ਸਾਢੇ ਸੱਤ ਬ੍ਰਿਟਿਸ਼ ਪੌਂਡ ਰੱਖਿਆ ਗਿਆ ਹੈ
। ਇਸ ਵਿੱਚੋਂ ਤਿੰਨ ਪੌਂਡ ਏਸ ਵੈਬ ਸਾਈਟ
ਨੂੰ ਦੇ ਦਿੱਤੇ ਜਾਣਗੇ ਤੇ ਬਾਕੀ ਦੇ ਪੋਸਟ
ਅਤੇ ਪ੍ਰਿੰਟ ਦੇ ਹਨ। ਇਸ ਵਿਚ ਭਾਰਤ ਤੋਂ
ਇੰਗਲੈਂਡ ਮੰਗਵਾਉਣ ਦਾ ਖ਼ਰਚ ਵੀ ਹੈ । ਇਸ
ਦੇਸ਼ ਤੋਂ ਹੋਰਨਾਂ ਦੇਸਾਂ ਤੀਕ ਪੋਸਟ ਕਰਨ
ਦੇ ਚਾਰਜਜ਼ ਵੀ ਕਾਫੀ ਹਨ । ਆਰਡਰ ਕਰਨ ਲਈ ਇਸ
ਪਤੇ “ਤੇ ਸੰਪਰਕ ਕਰੋ । --- ਸਾਥੀ ਲੁਧਿਆਣਵੀ, ਲੰਡਨ (ਖਰੀਦਣ ਲਈ ਇਥੇ ਕਲਿੱਕ
ਕਰੋ) |
|
|

|
|
ਸਤਿਨਾਮ ਸਿੰਘ,
ਸਵਿਟਜ਼ਰਲੈਂਡ |
|
29/07/04
ਬੀਬੀ ਅ ਕੌਰ ਜੀ ਦੇ ਵਿਚਾਰ ਬਹੁਤ ਹੀ ਸ਼ਲਾਘਾ ਯੋਗ ਹਨ। ਅਸੀ ਇਹਨਾਂ
ਵਿਚਾਰਾਂ ਤੋ ਬਹੁਤ ਪ੍ਰਭਾਵਿਤ ਹਾਂ ਤੇ ਸਰਕਾਰ ਨੂੰ ਬੇਨਤੀ ਕਰਦੇ ਹਾਂ
ਕੇ ਇਸ ਤਰੀਕੇ ਤੇ ਚੱਲ ਕੇ ਦੇਸ਼ ਨੂੰ ਤਰੱਕੀ ਤੇ ਲਿਜਾਣ ਵਾਸਤੇ ਇਸ
ਵਿਧੀ ਨੂੰ ਅਪਣਾਇਆ ਜਾਵੇ। ਅੱਗੇ ਤੋਂ ਵੀ ਬੀਬੀ ਅ ਕੌਰ ਜੀ ਨੂੰ
ਬੇਨਤੀ ਕਰਦੇ ਹਾਂ ਕੇ ਇਸੇ ਪ੍ਰਕਾਰ ਅਨੇਕ ਵਿਚਾਰ ਜਾਰੀ ਰੱਖਣ।
ਸਤਿਨਾਮ ਸਿੰਘ ਸਵਿਟਜ਼ਰਲੈਂਡ ਤੋਂ |
|
ਰਾਜ ਭੂਪਿੰਦਰ ਸਿੰਘ, ਭਾਰਤ |
|
29/07/04
ਮਨਿੰਦਰ ਪਾਲ ਸਿੰਘ ਵਲੋਂ ਬਰਤਾਨੀਆਂ
ਵਿਚ ਹਨਾ ਫੌਸਟਰ ਦਾ ਸ਼ਰਾਬ ਦੇ ਨਸ਼ੇ ਵਿਚ ਬਲਾਤਕਾਰ ਤੇ ਕਤਲ - ਇਕ ਖਬਰ
ਇਸ ਕਾਰਨਾਮੇ ਦਾ ਮੂਲ ਕਾਰਨ ਸ਼ਰਾਬ ਹੈ ਜੋ ਕਿ ਪੰਜਾਬੀ ਤੇ ਹੋਰ
ਏਸ਼ੀਅਨ ਪੀਣ ਦੇ ਆਦੀ ਹਨ । ਸ਼ਰਾਬ ਪੀ ਕੇ ਬੰਦੇ ਦੀ ਸੋਚ ਉਹ ਨਹੀਂ
ਰਹਿੰਦੀ , ਜਿਸ ਦੀ ਉਸ ਤੋਂ ਆਸ ਕੀਤੀ ਜਾਂਦੀ ਹੈ ; ਨਤੀਜਾ ਕੋਈ ਗਲਤ
ਵਾਕਿਆ ਵਾਪਰ ਜਾਣਾ । ਕੇ ਕਰ ਕੋਹਲੀ
ਸ਼ਰਾਬ ਦਾ ਆਦੀ ਨਾਂ ਹੁੰਦਾ ਤਾਂ ਇਹ ਕਤਲ ਹੋਣਾ ਹੀ ਨਹੀਂ ਸੀ । ਸੋ ਇਸ
ਤੋਂ ਬਾਕੀ ਪੰਜਾਬੀਆਂ ਨੂੰ ਸਬਕ ਸਿੱਖਣ ਦੀ ਲੋੜ ਹੈ । ਸਮੇਂ ਦੀ ਲੋੜ
ਹੈ ਕਿ ਸਾਰੇ ਸ਼ਰਾਬ ਦੇ ਨਸ਼ੇ ਤੋਂ ਬਚਣ ਤੇ ਸ਼ਾਮ ਨੂੰ ਸਮੇਂ ਸਿਰ ਘਰ ਆ
ਕੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ।
ਇਸ ਤੋਂ ਅੱਗੇ , ਗੁਰਬਾਣੀ ਪੜਣ, ਸੁਨਣ ਤੇ ਗਾਉਣ । ਫਿਰ ਵੇਖਣ,
ਕਿਵੇਂ ਉਨਾਂ ਦੇ ਜੀਵਨ ਵਿਚ ਤਬਦੀਲੀ ਆਉਂਦੀ ਹੈ । ਉਪਰੰਤ ਅੰਮ੍ਰਿਤ
ਸੰਚਾਰ ਕਰ ਕੇ ਗੁਰੂ ਦੇ ਲੜ ਲਗ ਜਾਣ, ਗੁਰੂ ਦੇ ਕਹੇ ਤੇ ਜੀਵਨ
ਨਿਰਬਾਹ ਕਰਨ । ਗਲ ਸਿਰਫ ਸੱਚੇ ਮਨੋਂ ਸ਼ੁਰੂਆਤ ਕਰਨ ਦੀ ਤੇ ਜੀਭ ਦੇ
ਸੁਆਦ ਛਡਣ ਦੀ ਹੈ ।
ਵਾਹਿਗੁਰੂ ਸਭ ਨੂੰ ਸੁਮਤ ਬਖਸ਼ੇ ।
ਰਾਜ ਭੂਪਿੰਦਰ ਸਿੰਘ, ਭਾਰਤ । |
|
ਅ ਕੌਰ |
|
29/07/04
ਵਧਦੇ ਕਦਮ
ਸਮੁਚੇ ਪੰਜਾਬੀਆਂ ਸਮੇਤ ਕੁਲ ਭਾਰਤ ਵਾਸੀਆਂ ਵਸਤੇ ਇਹ ਫਖਰ ਵਾਲੀ
ਗੱਲ ਹੈ ਕਿ ਪੰਜਾਬ ਦੇ ਹੋਣਹਾਰ ਵਿਦਿਆਰਥੀਆਂ ਨੂੰ ਨਾਸਾ
ਅਮਰੀਕਾ ਵਿੱਚ ਪੁਲਾੜ ਸਬੰਧੀ ਖੋਜ ਭਰਪੂਰ ਕੰਮ ਕਰਨ ਦਾ ਅਵਸਰ ਪ੍ਰਾਪਤ
ਹੋਇਆ ਹੈ ਉਹ ਵੀ ਬਾਕੀ ਸੱਤ ਟੀਮਾਂ ਨੂੰ ਹਰਾਉਣ ਤੋਂ ਬਾਦ।
ਜਿੱਥੇ ਜਿੱਥੇ ਵੀ ਕੋਈ ਭਾਰਤੀ ਮੌਜੂਦ ਹੈ ਉਹ ਇਸ ਖੁਸ਼ੀ ਨਾਲ
ਫੁਲਿਆ ਨਹੀਂ ਸਮਾਉਂਦਾ। ਫਿਰ ਹੋਰ ਵੀ
ਖੁਸ਼ੀ ਵਾਲੀ ਗੱਲ ਇਹ ਹੈ ਕਿ ਐਨੀ ਛੋਟੀ ਉਮਰ।
14 ਸਾਲ ਦੀ ਉਮਰ ਦੇ ਵਿਦਿਆਰਥੀ ਦਾ ਇਸ ਖੋਜ ਵਿੱਚ ਸ਼ਾਮਲ
ਹੋਣਾ।
ਜਿੱਥੇ ਪੰਜਾਬ ਦਾ ਸਿਰ ਇਸ ਵਿਗਿਆਨਕ ਕਾਰਨਾਮੇ ਕਰਨ ਵਾਲਿਆ ਸਦਕਾ
ਉੱਚਾ ਹੋ ਰਿਹਾ ਹੈ ,ਉੱਥੇ ਨਾਲ ਹੀ ਪੰਜਾਬ ਦੀ ਧਰਤੀ ਆਪਣੇ ਇਹਨਾਂ
ਹੋਣਹਾਰ ਜਾਇਆਂ ਤੋਂ ਕੁਝ ਹੋਰ ਵੀ ਆਸ ਕਰ ਰਹੀ ਹੈ। ਪੰਜਾਬ ਵਾਸੀ
ਬਿਜਲੀ ਅਤੇ ਪਾਣੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਅੱਜ
ਦੇ ਯੁੱਗ ਵਿੱਚ ਵਿਗਿਆਨੀਆਂ ਨੇ ਸੋਲਰ ਸਿਸਟਮ ਨਾਲ ਬਿਜਲੀ
ਦੀਆਂ ਛੋਟੇ ਅਤੇ ਦਰਮਿਆਨੇ ਪੱਧਰ ਦੀਆਂ ਲੋੜਾਂ ਪੂਰੀਆਂ ਕਰਨੀਆਂ ਸ਼ੁਰੂ
ਕਰ ਲਈਆਂ ਹਨ , ਪੰਜਾਬ ਸਮੇਤ ਬਾਕੀ ਭਾਰਤ ਇਸ ਪੱਖੋਂ ਕਿਉਂ ਪੱਛੜ
ਰਿਹਾ ਹੈ। ਮਾਇਕ ਪੱਖੋਂ ਵੀ ਭਾਰਤ ਕੋਈ ਐਨਾ ਮਾੜਾ ਨਹੀਂ ਹੈ। ਆਪਣੇ
ਆਪ ਨੂੰ ਦੁਨੀਆਂ ਦੀ ਐਟਮੀ ਸ਼ਕਤੀ ਅਖਵਾਉਣ ਵਾਲਾ ਇਹ ਦੇਸ਼ ਸੋਲਰ ਸਿਸਟਮ
ਨੂੰ ਅਪਨਾਉਣ ਵਿੱਚ ਕਿਉਂ ਝਿਜਕ ਮਹਿਸੂਸ ਕਰ ਰਿਹਾ ਹੈ। ਅੱਜ ਦੇਸ਼ਵਾਸ਼ੀ
ਆਪਸ ਵਿੱਚ ਖਿਚੋਤਾਣ ਕਰ ਰਹੇ ਹਨ। ਕਿਉਂ ਨਾਂ ਇਸ ਔਖੇ ਵੇਲੇ ਰੱਬੀ
ਰਹਿਮਤ ਨੂੰ ਵਰਤਿਆ ਜਾਵੇ। ਪਾਣੀਆਂ ਦੀ ਵੰਡ ਉਪਰ ਝਗੜਾ ਹੋ ਸਕਦਾ ਹੈ
ਪਰ ਸੂਰਜੀ ਤਾਕਤ ਤੇ ਕੋਈ ਝਗੜਾ ਨਹੀਂ ਹੈ। ਇਸ ਨੂੰ ਕੋਈ ਜਿੰਨਾ ਮਰਜੀ
ਵਰਤ ਲਏ ,ਕਦੇ ਕੋਈ ਊਣਤਾਈ ਨਹੀਂ ਆਏਗੀ। ਇੱਥੋਂ ਤਕ ਕਿ ਇਸ ਮੁਫਤ ਦੇ
ਖਜਾਨੇ ਦੀ ਵਰਤੋਂ ਤਾਂ ਨਿੱਜੀ ਰੂਪ ਵਿੱਚ ਵੀ ਕੀਤੀ ਜਾ ਸਕਦੀ ਹੈ।
ਬਹੁਤ ਸਾਰੇ ਮੁਲਕਾਂ ਦੇ ਸਿਆਣੇ ਲੋਕ ਇਸ ਤੋਂ ਫਾਇਦਾ ਉਠਾ ਵੀ ਰਹੇ
ਹਨ, ਉਹ ਵੀ ਉਨਾਂ ਦੇਸ਼ਾਂ ਵਿੱਚ ਜਿੱਥੇ ਸੂਰਜ ਦੀ ਰਹਿਮਤ ਭਾਰਤ ਨਾਲੋਂ
ਬਹੁਤ ਘੱਟ ਹੈ ਸੂਰਜ ਤੋਂ ਬਿਨਾਂ ਹਵਾ ਦੇ ਨਾਲ ਬਿਜਲੀ ਪੈਦਾ ਕੀਤੀ ਜਾ
ਰਹੀ ਹੈ।ਵੱਡੇ ਵੱਡੇ ਖੰਭਿਆਂ ਵਾਲੇ ਪੱਖੇ ਲਗਾ ਕੇ ਹਾਲੈਂਡ ਅਤੇ
ਬੈਲਜੀਅਮ ਵਰਗੇ ਦੇਸ਼ਾਂ ਵਿੱਚ ਕੁਦਰਤੀ ਸਾਧਨਾਂ ਤੋਂ ਬਿਜਲੀ ਪ੍ਰਾਪਤ
ਕੀਤੀ ਜਾ ਰਹੀ ਹੈ।
ਸੋ ਭਰਤਵਾਸੀਆਂ ਨੂੰ ਵੀ ਆਪਸ ਵਿੱਚ ਲ਼ੜਨ ਦੀ ਥਾਂ ਕੁਦਰਤ ਦੀਆਂ
ਮੁਫਤ ਰਹਿਮਤਾਂ ਦਾ ਫਾਇਦਾ ਉਠਾ ਕੇ ਉਸ ਅਕਾਲਪੁਰਖ ਦਾ ਸ਼ੁਕਰ ਗੁਜਾਰ
ਬਨਣਾ ਚਾਹੀਦਾ ਹੈ।ਪਰਧਾਨ ਮੰਤਰੀ ਸ.ਮਨਮੋਹਨ ਸਿੰਘ ਜੀ ਨੂੰ ਇਹ ਬੇਨਤੀ
ਹੈ ਕਿ ਇਸ ਪਾਸੇ ਯੋਗ ਧਿਆਨ ਦੇਕੇ ਦੇਸ਼ ਦੀ ਖੁਸ਼ਹਾਲੀ ਵਿੱਚ ਵਾਧਾ
ਕੀਤਾ ਜਾਏ।
ਅ ਕੌਰ |
|
ਰਾਜ ਭੂਪਿੰਦਰ ਸਿੰਘ, ਭਾਰਤ |
|
29/07/04
ਅਕਾਲ ਤਖਤ ਸਾਹਿਬ ਵਿਖੇ ਵਿਸ਼ੇਸ਼ ਸੈਲ ਕਾਇਮ ਕਰਨ ਦੀ ਮੰਗ
- ਡਾ. ਚਰਨਜੀਤ ਸਿੰਘ ਗੁਮਟਾਲਾ
ਸਿੱਖ ਧਰਮ ਬਾਰੇ ਹੋਰ ਰਿਹਾ ਗੁਮਰਾਹ-ਪੂਰਨ ਪ੍ਰਚਾਰ ਤਾਂ ਹੀ ਠੱਲ
ਸਕੇਗਾ, ਜੇ ਕਰ ਸ਼ਰੋਮਣੀ ਕਮੇਟੀ ਦੇ ਨਾਲ ਨਾਲ ਸਾਰੇ ਸਿੱਖ ਵੀ ਇਸ ਦਾ
ਵਿਰੋਧ ਕਰਨ । ਜਿਵੇਂ ਕਿ ਸ.(ਡਾ:) ਚਰਨਜੀਤ ਸਿੰਘ ਜੀ ਨੇ ਇਸ ਲੇਖ
ਵਿਚ ਦਸਿਆ ਹੈ ਕਿ ਰੀਡਿਫ.ਕਾਮ ਦੇ ਲਗੀ ਇਤਰਾਜਯੋਗ ਲੜੀ ਵਿਚ ਸਿੱਖ
ਧਰਮ ਤੇ ਸਭ ਤੋਂ ਘਿਨਾਉਣੇ ਸਾਕਾ ਨੀਲ ਤਾਰਾ ਨੂੰ ਇੱਕ ਪਾਸੜ ਰੰਗਤ ਦੇ
ਕੇ ਪੇਸ਼ ਕੀਤਾ ਹੈ । ਲੇਖਕ ਨੂੰ ਬੇਨਤੀ ਹੈ ਕਿ ਇਸ ਲੇਖ-ਲੜੀ ਤੱਕ
ਪਹੁੰਚਣ ਲਈ 'ਵੈਬ-ਸਾਈਟ ਲਿੰਕ' ਦੇਵੇ ਤਾਂ ਕਿ ਇਸ ਲੇਖ ਲੜੀ ਦੇ ਜਵਾਬ
ਹਰ ਸਿੱਖ ਮੌਕੇ ਤੇ ਹੀ ਦੇ ਸਕੇ । ਇਸ ਲੜੀ ਵਿਚ ਸਾਕਾ ਨੀਲ ਤਾਰਾ ਲਈ
ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਚੁਨਣਾ 'ਜਾਇਜ'
ਠਹਿਰਾਉਣਾ ਇਕ ਬਹਾਨਾ ਹੀ ਸੀ ।
1. ਸਭ ਤੋਂ ਪਹਿਲਾਂ, ਜੇ ਕਰ ਸਰਕਾਰ ਨੂੰ ਸ਼ਕ ਸੀ ਕਿ ਮਾਲ ਅਸਬਾਬ
ਦੇ ਟਰੱਕਾਂ ਵਿਚ ਅਸਲਾ ਦਰਬਾਰ ਸਾਹਿਬ ਵਿਚ ਜਾ ਰਿਹਾ ਹੈ ਤਾਂ ਇਨਾਂ
ਟਰੱਕਾਂ ਦੀ ਪੂਰੀ ਤਲਾਸ਼ੀ ਲਏ ਬਗੈਰ, ਅੰਦਰ ਜਾਣ ਦੇਣਾ ਹੀ ਮੌਜੂਦਾ
ਪੁਲਿਸ ਅਫਸਰਾਂ ਦੀ ਡਿਊਟੀ ਤੋਂ ਕੁਤਾਹੀ ਮੰਨੀ ਜਾਣੀ ਚਾਹੀਦੀ ਸੀ ।
ਜਿਥੋਂ ਟਰੱਕਾਂ ਵਿਚ ਸਮਾਨ ਭਰਿਆ ਜਾਂਦਾ ਸੀ, ਪੁਲਿਸ ਨੂੰ ਉਸ ਸਮੇਂ
ਹੀ ਹਾਜਰ ਹੋਣਾ ਚਾਹੀਦਾ ਸੀ, ਉਪਰੰਤ ਟਰੱਕਾਂ ਦੇ ਨਾਲ ਨਾਲ ਰਹਿਣਾ
ਚਾਹੀਦਾ ਸੀ ਤਾਂ ਕਿ ਬਾਅਦ ਵਿਚ ਚੈਕਿੰਗ ਦੀ ਲੋੜ ਹੀ ਨਾਂ ਪੈਂਦੀ ।
2. ਸਾਕਾ ਨੀਲ ਤਾਰਾ ਲਈ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ
ਦਿਹਾੜਾ ਚੁਨਣ ਦੀ ਥਾਂ ਜੇ ਕਰ ਇਹ ਕਾਰਵਾਈ ਇਕ ਦਿਨ ਪਹਿਲਾਂ ਕਰ ਦਿਤੀ
ਜਾਂਦੀ ਤਾਂ ਹਜਾਰਾਂ ਬੇਕਸੂਰ ਲੋਕਾਂ ਦਾ ਘਾਣ ਹੋਣ ਤੋਂ ਬਚਾਇਆ ਜਾ
ਸਕਦਾ ਸੀ ।
3. ਬਾਕੀ ਖਾਲਿਸਤਾਨ ਦੇ ਡਰ ਦੇ ਨਾਲ ਪਾਕਿਸਤਾਨ ਦੀ ਫੌਜ ਦਾ
ਦਾਖਲਾ , ਸਰਕਾਰ ਵਲੋਂ ਮਹਿਜ ਇੱਕ ਬਹਾਨਾ ਹੀ ਸੀ । ਜਦੋਂ ਭਾਰਤ ਦੀ
ਫੌਜ ਬਾਰਡਰ ਤੇ ਤੈਨਾਤ ਸੀ ਤਾਂ ਦੁਸ਼ਮਣ ਕਿਵੇਂ ਅੰਦਰ ਆਉਣ ਦੀ ਹਿਮੰਤ
ਕਰ ਸਕਦਾ ਸੀ । ਇਹ ਤਾਂ ਮੀਡੀਏ ਦੁਆਰਾ ਫੈਲਾਈ ਗਈ ਇਕ ਖਬਰ ਸੀ ਤਾਂ
ਕਿ ਸਾਕਾ ਨੀਲ ਤਾਰਾ ਨੂੰ ਸਹੀ ਸਾਬਤ ਕੀਤਾ ਜਾ ਸਕੇ ।
4. ਸੰਤ ਭਿੰਡਰਾਂ ਵਾਲੇ ਦੀ ਓਸਾਮਾ ਲਾਦਨ ਨਾਲ ਬਰਾਬਰੀ ਕਰਨੀ,
ਆਪਣੇ ਆਪ ਵਿਚ ਇਕ ਕੋਝੀ ਸ਼ਾਜਸ਼ ਹੈ ਤੇ ਸਾਰੇ ਸਿੱਖਾਂ ਨੂੰ ਇਸ ਦੀ
ਪੁਰਜੋਰ ਨਿਖੇਧੀ ਕਰਨੀ ਚਾਹੀਦੀ ਹੈ ।
5. ਸ਼੍ਰੋਮਣੀ ਕਮੇਟੀ ਵਲੋਂ ਅਜਿਹੇ ਹੋਣ ਵਾਲੇ ਪ੍ਰਚਾਰ ਦੇ ਸਬੰਧ
ਵਿਚ ਵੀ ਜੋਰਦਾਰ ਕਾਰਵਾਈ ਕਰ ਕੇ ਰੀਡਿਫ.ਕਾਮ ਨੂੰ ਇੱਕ ਕਾਨੂੰਨੀ
ਨੋਟਿਸ ਦਿਤਾ ਜਾਣਾ ਚਾਹੀਦਾ ਹੈ ਤਾਂ ਕਿ ਇਹ ਵੈਬਸਾਈਟ ਅਗਾਂਹ ਤੋਂ
ਅਜਿਹੀਆਂ ਇੱਕ ਪਾਸੜ ਲੇਖ ਲੜੀਆਂ ਛਾਪਣ ਤੋਂ ਬਾਜ ਆਏ ।
ਰਾਜ ਭੂਪਿੰਦਰ ਸਿੰਘ, ਭਾਰਤ । |
|
ਰੁਪਿੰਦਰ ਢਿੱਲੋਂ ਮੋਗਾ,
ਨਾਰਵੇ |
|
26/07/04
ਸਤਿ ਸੀ ਅਕਾਲ,
ਸੰਦੀਪ ਸਿੰਘ ਚਾਹਲ ਵਲੋਂ ਇਰਾਨ ਵਿਚ ਗੁਰੂਦੁਆਰਾ ਸਾਹਿਬ ਵਿੱਚ
ਧੋਖੇਬਾਜ ਟਰੈਵਲ ਏਜੈਟਾ ਵਲੋਂ ਸੁਨਹਿਰੀ ਭਵਿੱਖ ਦੇ ਸੁਪਨੇ ਦਾ ਲਾਲਚ
ਦੇਕੇ ਯਰੂਪ ਪੁਹੰਚਣ ਦੀ ਆਸ ਲਾਈ ਬੈਠੇ ਪੰਜਾਬੀ ਨੋਂਜਵਾਨਾ ਦੀ
ਦਾਸਤਾਨ ਰੋਂਗਟੇ ਭਰੀ ਹੈ। ਪੰਜਾਬ ਸਰਕਾਰ ਨੂੰ ਅਜਿਹੇ ਧੋਖੇਬਾਜ ਟਰੈਵਲ
ਏਜੰਟਾ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹਿਦੀ ਹੈ ਤਾਕਿ ਅਰਬ ਅਤੇ
ਪਾਕਿਸਤਾਨ ਦੀਆਂ ਜੇਂਲਾ ਵਿੱਚ ਅਜਿਹੇ ਟਰੈਵਲ ਏਜੰਟਾ ਕਾਰਨ ਪੰਜਾਬੀ
ਨੋਜਵਾਨਾ ਦੀਆਂ ਜਵਾਨੀਆਂ ਨਾ ਰੁਲਣ ਅਤੇ ਮੇਰੀ ਬੇਨਤੀ ਹੈ ਪੰਜਾਬੀ
ਵੀਰਾ ਨੂੰ ਕਿ ਯਰੂਪ ਅਤੇ ਕੇਨੈਡਾ ਪੁਹੰਚਣ ਲਈ ਸਹੀ ਰਾਸਤਾ ਚੁੰਨਣ ਨਾ
ਕਿ ਧੋਖੇਬਾਜ ਏਜੰਟ.
ਰੁਪਿੰਦਰ ਢਿੱਲੋਂ ਮੋਗਾ
ਨਾਰਵੇ |
|
ਰਾਜ ਭੂਪਿੰਦਰ ਸਿੰਘ, ਭਾਰਤ |
|
26/07/04
ਪੰਜਾਬ ਤੋਂ ਆਏ ਨਾਟਕਕਾਰ ਗੁਰਸ਼ਰਨ ਸਿੰਘ ਦਾ ਕੈਲੇਫੋਰਨੀਆ ਵਿਚ
ਸ਼ਾਨਦਾਰ ਸਵਾਗਤ
ਸੰਦੀਪ ਸਿੰਘ ਚਾਹਲ, ਕੈਲੇਫੋਰਨੀਆ
ਸ. ਗੁਰਸ਼ਰਨ ਸਿੰਘ ਇਕ ਉੱਘਾ ਨਾਟਕਕਾਰ ਹੈ ਤੇ ਇਹ ਆਪਣੀ ਕਲਾ ਦਾ
ਪ੍ਰਗਟਾਵਾ ਪੰਜਾਬੀ ਨਾਟਕਾਂ ਰਾਹੀਂ ਦੁਨੀਆਂ ਦੇ ਕੋਨੇ ਕੋਨੇ
ਵਿਚ ਕਰਨ ਲਈ ਤਤਪਰ ਰਹਿੰਦਾ ਹੈ । ਸ. ਗੁਰਸ਼ਰਨ ਸਿੰਘ ਦਾ
ਕੈਲੀਫੋਰਨੀਆਂ ਵਿਖੇ ਸਨਮਾਨ ਪੰਜਾਬੀ ਬੋਲੀ ਤੇ ਸਭਿਆਚਾਰ ਦਾ ਸਨਮਾਨ
ਹੈ ।
ਵਾਹਿਗੁਰੂ ਇਸ ਨਾਟਕਾਰ ਨੂੰ ਲੰਬੀ ਉਮਰ ਬਖਸ਼ੇ ਤਾਂ ਕਿ ਪੰਜਾਬੀ
ਕਲਾ ਦਾ ਹੋਰ ਪਾਸਾਰ ਹੋ ਸਕੇ ।
------------------------ ਟਰੈਵਲ ਏਜੰਟਾਂ ਦੇ ਧੋਖੇ ਦਾ
ਸ਼ਿਕਾਰ ਪੰਜਾਬੀ ਮੁੰਡਿਆਂ ਨੇ ਇਰਾਨ ਦੇ ਗੁਰੂਦਵਾਰਾ ਸਾਹਿਬ ਵਿਚ ਸ਼ਰਨ
ਲਈ
-ਕਈ ਵਾਪਸ ਘਰਾਂ ਨੂੰ ਮੁੜਨ ਲਈ ਤਿਆਰ
ਸੰਦੀਪ ਸਿੰਘ ਚਾਹਲ, ਕੈਲੇਫੋਰਨੀਆ
ਬਾਹਰ ਜਾਣ ਦੇ ਚਾਹਵਾਨ, ਜੋ ਕਿ ਗੈਰ-ਕਾਨੂੰਨੀ ਰਸਤਾ ਅਖਤਿਆਰ
ਕਰਦੇ ਹਨ, ਉਨਾਂ ਦਾ ਜੋ ਹਾਲ ਹੁੰਦਾ ਹੈ, ਦਾ ਬਿਆਨ ਸ. ਸੰਦੀਪ ਸਿੰਘ
ਨੇ ਕੀਤਾ ਹੈ । ਫੋਟੋਆਂ ਦੇ ਕੇ ਤਾਂ ਸਾਰਾ ਕੁਝ ਸਾਫ ਕਰ ਦਿਤਾ ਹੈ ।
ਇਹ ਤਸਵੀਰਾਂ ਵੇਰਵੇ ਸਹਿਤ ਪੰਜਾਬ ਦੇ ਉੱਘੇ ਅਖਬਾਰਾਂ ਵਿਚ ਛਾਪੀਆਂ
ਜਾਣੀਆਂ ਚਾਹੀਦੀਆਂ ਹਨ ਤਾਂ ਕਿ ਹੋਰ ਅਣਜਾਣ ਬਾਹਰ ਜਾਣ ਦੇ ਚਾਹਵਾਨ ,
ਟਰੈਵਲ ਏਜੰਟਾਂ ਦੇ ਜਾਲ ਵਿਚ ਫਸਣੋਂ ਬੱਚ ਜਾਣ ।
ਰਾਜ ਭੂਪਿੰਦਰ ਸਿੰਘ, ਭਾਰਤ । |
|
ਪ੍ਰਭਜੋਤ ਸਿੰਘ |
|
21/07/04
If Guru Gobind Singh ji is looking to
his Punjab , he must be very proudful about the khalsa
he left here , who can fight one against "sawa lakh" is
now more powerful to fight against "sawa crore".
WAHEGURU BLESS AMRINDER SINGH"
We are proud of this son of
Punjab, who is fighting for Punjab. He has a lot of
challenges from his party against this decission but LET
US pray to allmighty WAHEGURU to give him power to fight
against all ODDS.
We are proud of Capt Amrinder
Singh and I request all the punjabis , where ever they
are to support Capt for this historical decission. Capt
shows that he has pain for punjab. Waheguru bless him
and give him the power to fight against 1.25 billions.
I request all punjabis to go up
the "party Bazi" and fight for our Punjab. W all have
pain for punjab but we think what I can do alone, let be
together and show this world that there is one community
on this planet that can STOP the worst storms with thrie
power of WILL. Lets do this change. THE TIME IS NOW.
IDENTIFY YOUR POWER. We all can bring our "Rangla
Punjab" back. LET US BE ONE AGAIN and make our dream
true.
Waheguru ji ka khalsa
Waheguru ji ki fateh
Prabhjot Singh |
|
ਰਾਜ ਭੂਪਿੰਦਰ ਸਿੰਘ, ਭਾਰਤ |
|
21/07/04
ਰੱਬ ਦੇ ਨਾਂ ਤੇ
- ਜੋਗਿੰਦਰ ਸੰਘੇੜਾ ( ਮਾਂਟਰੀਅਲ ਕਨੇਡਾ )
ਪਿਆਰੇ ਸੰਪਾਦਕ ਜੀ ,
ਇਸ ਕਵਿਤਾ ਵਿਚ ਜੋਗਿੰਦਰ ਜੀ ਵਲੋਂ ਧਰਮ ਦੇ ਠੇਕੇਦਾਰਾਂ ਦੀ
ਅਸਲੀਅਤ ਬਿਆਨਣ ਦੀ ਭਰਪੂਰ ਕੋਸ਼ਿਸ਼ ਕੀਤੀ ਗਈ ਹੈ । ਜਦੋਂ ਅਸੀਂ ਇਨਾਂ
ਲਈ 'ਠੇਕੇਦਾਰ' ਸ਼ਬਦ ਹੀ ਵਰਤ ਲਿਆ ਤਾਂ ਇਹ ਹੀ ਬਹੁਤ ਕੁਝ ਆਪਣੇ ਆਪ
ਵਿਚ ਸਮੇਟ ਲੈਂਦਾ ਹੈ ਕਿਉਂਕਿ ਠੇਕੇਦਾਰ ਦੀ ਮਨਸ਼ਾ ਤਾਂ ਹਰ ਕੰਮ
ਵਿਚੋਂ ਮੁਨਾਫਾ ਕਮਾਣਾ ਹੁੰਦਾ ਹੈ, ਤਰੀਕਾ ਭਾਵੇਂ ਕੋਈ ਵੀ ਵਰਤਣਾ
ਪਵੇ । ਇਹੀ ਸਭ ਕੁਝ ਮੌਜੂਦਾ ਠੇਕੇਦਾਰ ਕਰ ਰਹੇ ਹਨ ।
ਧਰਮ ਨੂੰ ਸਹੀ ਤੌਰ ਤੇ ਮੰਨਣ ਵਾਲਿਆਂ ਨੂੰ ਤਾਂ ਇਹ ਠੇਕੇਦਾਰ
,'ਅੱਗੇ' ਆਉਂਦੇ ਹੀ ਨਹੀਂ ਦਿੰਦੇ, ਜੇ ਕਰ ਕੋਈ ਸਹੀ ਸੇਵਾਦਾਰ ਅੱਗੇ
ਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਨਾਂ ਠੇਕੇਦਾਰਾਂ ਦੇ ਚਮਚੇ ਉਸ ਦੀ
ਅਜੇਹੀ 'ਸੇਵਾ' ਕਰਦੇ ਹਨ ਕਿ ਉਸ ਵਿਚਾਰੇ ਨੂੰ ਚੁੱਪ ਰਹਿਣ ਵਿਚ ਹੀ
ਬਿਹਤਰੀ ਨਜਰ ਆਉਂਦੀ ਹੈ ।
ਹਮਾਤੜ ਲੋਕ ਕੁਝ ਜਿਆਦਾ ਹੀ ਜਜਬਾਤੀ ਹੁੰਦੇ ਹਨ ਤੇ ਇਹ ਠੇਕੇਦਾਰ
ਸਮੇਂ ਅਨੁਸਾਰ ਕੋਈ ਅਜਿਹਾ ਸ਼ੋਸ਼ਾ ਛਡਦੇ ਹਨ ਕਿ ਮਾਹੌਲ ਇਕ ਦਮ ਉਤੇਜਕ
ਹੋ ਜਾਂਦਾ ਹੈ ਤੇ ਲੋਕ ਇਨਾਂ ਦੇ ਹੱਕ ਵਿਚ ਭੁਗਤ ਜਾਂਦੇ ਹਨ ।
ਸੋ ਸਮੇਂ ਦੀ ਲੋੜ ਹੈ ਕਿ ਇਨਾਂ ਠੇਕੇਦਾਰਾਂ ਦੀ ਪਛਾਣ ਕਰ ਕੇ
'ਠੋਕਰ' ਮਾਰੀ ਜਾਵੇ ਤਾਂ ਕਿ ਧਰਮ ਇਨਾਂ ਦੇ ਜੰਜਾਲ ਤੋਂ ਮੁਕਤ ਕਰਾਇਆ
ਜਾ ਸਕੇ ।
ਪਰ ਇਹ ਹਨ ਬਹੁਤ ਤੇਜ ਤਰਾਰ । ਇਹ ਵਾਰ ਵਾਰ ਆਪਣਾ ਭੇਸ ਬਦਲ
ਲੈਂਦੇ ਹਨ ਤੇ ਲੋਕਾਂ ਨੂੰ ਭਰਮਾਉਣ ਵਿਚ ਕਾਮਯਾਬ ਹੋ ਜਾਂਦੇ ਹਨ ।
ਰਬ ਹੀ ਬਚਾਵੇ, ਅਜਿਹੇ ਠੇਕੇਦਾਰਾਂ ਦੀ ਸੇਵਾ ਤੋਂ ।
ਰਾਜ ਭੂਪਿੰਦਰ ਸਿੰਘ, ਭਾਰਤ । |
|
ਜਗਰਾਜ ਸਿੰਘ (ਪਿੰਡ ਢੁੱਡੀਕੇ) |
|
18/07/04
ਪੰਜਾਬੀਏ ਜ਼ੁਬਾਨੇ ਨੀਂ ਰਕਾਨੇ ਮੇਰੇ ਦੇਸ਼ ਦੀਏ............
ਵੀਰ ਸੁਰਿੰਦਰ 'ਸਿੰਘ' ਮਾਹਲ ਜੀਓ, ਸਤਿ ਸ੍ਰੀ ਅਕਾਲ ।
ਵੇਖ ਲਿਆ ਕਮਾਲ ਸਾਡੀ ਮਾਂ ਬੋਲੀ ਦੀ ਲੱਤ ਨੂੰ ਤੋੜਨ (ਤ੍ਰੋੜਨ?)
ਵਾਲੇ ਇੰਝ ਵੀ ਕਰ ਸਕਦੇ ਨੇ ! ਇੱਥੇ ਮੈਂ ਇੱਕ ਪੱਤਰ ਦਾ
ਅੱਖਰੀਂ-ਉਲਥਾ ਕਰ ਰਿਹਾ ਹਾਂ :
phatte chakee chalo bha ji.Assen sare muft di bale bale
den joge hi han .per kugh support karan joge noheen.Eho
hi punjabi pathkan da dukhant hai ji.Bus tussen fatte te
fatta chakee chaloo ji.Rabb bhalli karega
ਫਾਟੇ ਚਾਕੀ ਚਾਲੋ ਭਾ ਜੀ. ਆਸੇਨ
ਸਾਰੇ ਮੂਫਟ ਡੀ ਬਾਲੇ ਬਾਲੇ ਡੇਨ ਜੋਗੇ ਹੀ ਹਾਨ.ਪੇਰ ਕੁੱਘ ਸੁਪੋਰਟ
ਕਾਰਾਨ ਜੋਗੇ ਨੋਹੀਨ.ਏਹੋ ਹੀ ਪੁਨਜਾਬੀ ਪਾਥਕਾਨ (ਪਥਕਣ ?) ਡਾ
ਡੁਖਾਂਟ ਹਾਈ ਜੀ.ਬੁਸ ਟੁੱਸੇਨ ਫਾਟੇ ਟੇ ਫਾਟਾ ਚਾਕੀ ਚਾਲੂ ਜੀ. ਰੱਬ
ਭੱਲੀ ਕਾਰੇਗਾ
ਕਿਰਪਾ ਕਰਕੇ ਖਿਲਵਾੜ ਨਾ ਕਰੋ ਜੀ ।
ਧੰਨਵਾਦ
ਜਗਰਾਜ ਸਿੰਘ (ਪਿੰਡ ਢੁੱਡੀਕੇ) |
|
ਗੁਰਤੇਜ ਸਿੰਘ, ਵੈਲਿੰਗਟਨ-ਨਿਊਜ਼ੀਲੈਂਡ
|
|
18/07/04 ਸ:
ਰਾਜ ਭੂਪਿੰਦਰ ਸਿੰਘ ਜੀ,
ਇਥੇ 5ਆਬੀ ਸੱਥ ਤੇ ਜਦ ਵੀ ਕੋਈ ਸਾਂਝੀ ਗੱਲ ਤੁਰਦੀ ਹੈ
ਤਾਂ ਉਸ ਨੂੰ ਜ਼ਾਤੀ ਰੰਜਸ਼ ਵਿੱਚ ਨਾ ਲਪੇਟੋ।
a.. ਨਾਵਲਾਂ ਦੀ ਜਿਹੜੀ ਤੁਸੀਂ ਗੱਲ ਕੀਤੀ ਉਸ ਵਿੱਚ ਪਾਤਰਾਂ ਦੇ
ਸੰਵਾਦ ਨੂੰ ਹਮੇਸ਼ਾ ਪੁੱਠੇ ਕੌਮਿਆਂ ਵਿੱਚ ਲਿਖਿਆ ਜਾਂਦਾ ਹੈ ਅਤੇ ਇਹ
ਮੁੱਖ ਵਾਰਤਕ ਦਾ ਬਦਲ ਕਦੀ ਵੀ ਨਹੀਂ ਬਣਦਾ
b.. ਪੰਜਾਬ ਦੀ ਸਾਖਰਤਾ ਵਾਲ਼ੀ ਗੱਲ ਨੂੰ ਟਾਲਮਟੋਲ ਨਾ ਕਰੋ।
ਜਨਮੇਜਾ ਸਿੰਘ ਜੌਹਲ ਦੇ ਨਾਂ ਦੀ ਵਰਤੋਂ ਬਾਰੇ ਗੱਲ ਪਹਿਲਾਂ ਹੀ
ਸਪਸ਼ਟ ਕੀਤੀ ਜਾ ਚੁੱਕੀ ਹੈ
c.. ਬਾਕੀ ਜਿਹੜੀ ਗੱਲ ਤੁਸੀਂ " ਮਲਟੀ-ਨੈਸ਼ਨਲ ਕੰਪਨੀਆਂ ਭਾਰਤ
ਵਿਚ ਨਿਵੇਸ਼ ਕਰਨ ਆ ਰਹੀਆਂ ਹਨ " ਬਾਰੇ ਕਹੀ ਹੈ, ਉਸ ਵਿੱਚੋਂ ਪੰਜਾਬ
'ਚ ਹੋ ਰਹੇ "ਨਿਵੇਸ਼" ਦੇ ਆਂਕੜੇ ਇਸ ਸੱਥ ਤੇ ਸਾਂਝੇ ਕਰੋ। ਨਾਲ ਹੀ
ਨਾਲ ਇਸ "ਨਿਵੇਸ਼" ਦੀ ਅਤੇ ਪੰਜਾਬ ਦੇ ਬੈਂਕਾਂ ਵਿੱਚ ਜਮ੍ਹਾਂ ਪੈਸੇ
ਰਾਹੀਂ ਕੌਮੀ ਸਰਮਾਏ ਨੂੰ ਦੇਣ ਦੀ ਆਪਸ ਵਿੱਚ ਤੁਲਣਾ ਕਰੋ, ਸਗੋਂ ਇਸ
ਨਾਲ " ਆਪਾ ਵਿਰੋਧੀ " ਦਾ ਧੰਦੂਕਾਰਾ ਵੀ ਨਿੱਤਰ ਜਾਵੇਗਾ
ਚੰਗਾ ਤਾਂ ਇਹੀ ਹੁੰਦਾ ਹੈ ਕਿ ਤਰਕ-ਦਰ-ਤਰਕ ਗੱਲ ਕਰਕੇ ਹੋਰ
ਪਾਠਕਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾਵੇ ਪਰ ਜ਼ਾਤੀ ਰੰਜਸ਼
ਬਣਾਉਣਾ ਉਸ ਮਾਨਸਿਕਤਾ ਦਾ ਹਿੱਸਾ ਹੈ ਜਿਹੜੀ ਚਾਹੁੰਦੀ ਨਹੀਂ ਕਿ
ਕਿਸੇ ਮਸਲੇ ਤੇ ਗੰਭੀਰ ਗੱਲ-ਬਾਤ ਹੋਵੇ ਤੇ ਜਿਹੜੀ ਵੀ ਹੋਵੇ ਉਹ ਉੱਥੇ
ਹੀ ਠੱਪ ਦਿਓ।
ਧੰਨਵਾਦ ਸਹਿਤ,
ਗੁਰਤੇਜ ਸਿੰਘ, ਵੈਲਿੰਗਟਨ-ਨਿਊਜ਼ੀਲੈਂਡ |
|
ਲਖਵਿੰਦਰ ਸਿੰਘ, ਜਲੰਧਰ |
|
18/07/04
phatte chakee
chalo bha ji.Assen sare muft di bale bale den joge hi
han .per kugh support karan joge noheen.Eho hi punjabi
pathkan da dukhant hai ji.Bus tussen fatte te fatta
chakee chaloo ji.Rabb bhalli karega
Lakhvinder Sidhu
Jalandhar |
|
ਗੁਰਪ੍ਰੀਤ ਸਿੰਘ ਖਰੜ |
|
18/07/04
hello editor ji,
thanks for so nice readable
punjabi newspaper on web, the pics of SPORT MELA ,
NORWAY BY MR DHILLON"MOGA" made my feelings so strong
that potates and punjabis are found all over the
world,before this it was not in my thinkings that sikhs
can exist in small country like norway but large number
of crowd gathered in pics made my thoughts more strong
that aalo and punjabi duniya da har hissa wich han,such
cooperation and efforts made by your 5abi.com is
apperciable some gains wisdom of indivdual by news and
pic of punjabi culture all over world ,thanks mr dhillon
to gain my knowledge that sikhs and punjabis exist in
norway.
thanking you
gurpreet singh kharar |
|
ਡਾ.ਅਮਰਜੀਤ ਟਾਂਡਾ,
ਅਸਟ੍ਰੇਲੀਆ |
|
18/07/04
ਕਲਮ ਵਾਲਾ ਫੱਕਰ-ਸ਼ਬਦ ਸ਼ਰਧਾਂਜਲੀ
(ਡਾ.ਚੰਨਣ ਸਿੰਘ 'ਚੰਨ')
ਚੰਨਣ ਵਰਗੀਆਂ ਮਹਿਕਾਂ ਵੰਡਦਾ,
ਸ਼ਬਦ ਸਜਾਉਂਦਾ
ਸ਼ਾਹਿਤ ਦਾ ਗੱਡਾ ਲੱਦ ਕੇ
ਚਿੱਤਰਾਂ ਤੇ ਫੋਟੋਆਂ ਨਾਲ ਕੰਧਾਂ ਸਜਾ ਕੇ
ਪਤਾ ਨਹੀਂ ਕੀ ਕੀ ਗੁਥਲੀਆਂ ‘ਚ ਪਾ ਕੇ
ਏਨਾ ਨਿਕ-ਸੁਕ ਕੱਠਾ ਕਰ ਕੇ
ਪਤਾ ਨਹੀਂ ਕਿੱਧਰ ਚਲਾ ਗਿਆ ਹੈ-
“ਸ਼ਬਦ ਸ਼ੈਦਾਈ” ਜੇਹਾ
ਆਪਣੇ ਨਾਂ ਵਾਲੀ ਪਲੇਟ ਵੀ ਲਾਹ ਕੇ ਲੈ ਗਿਆ ਹੈ- |
|
ਰਾਜ ਭੂਪਿੰਦਰ ਸਿੰਘ, ਭਾਰਤ |
|
18/07/04 ਸ.
ਗੁਰਤੇਜ ਸਿੰਘ ਜੀ,
ਆਪ ਦੇ ਪਤਰ ਮਿਤੀ 17.7.04 ਦੇ ਸਬੰਧ ਵਿਚ ਮੇਰਾ ਇਹ ਵਿਚਾਰ ਹੈ
ਕਿ ਬੋਲੀ ਲਿਖਣ ਦਾ ਖਾਸ ਅਸੂਲ ਆਮ ਤੌਰ ਤੇ ਵਰਤਿਆ ਜਾਂਦਾ ਹੈ ਪਰ ਕਈ
ਵਾਰ ਨਿਜ ਬੋਲੀ ਗਈ ਬੋਲੀ ਵੀ ਲਿਖੀ ਜਾਂਦੀ ਹੈ ਜੋ ਕਿ ਪੰਜਾਬੀ
ਕਹਾਣੀਆਂ ਤੇ ਨਾਵਲਾਂ ਵਿਚ ਆਮ ਵੇਖਣ ਵਿਚ ਆਉਂਦੀ ਹੈ । ਇਹ ਸਭ ਕੁਝ
ਤੁਸੀਂ ਅੰਗਰੇਜੀ ਤੇ ਹੋਰ ਭਾਸ਼ਾਵਾਂ ਵਿਚ ਵੀ ਵੇਖ ਸਕਦੇ ਹੋ । ਇਸ ਨੂੰ
ਕਹਿੰਦੇ ਹਨ , ਖਾਸ ਇਲਾਕੇ ਦੀ ਬੋਲੀ ।
ਵੀਰ ਜੀ, ਤੁਸੀਂ ਵੀ ਇਕ ਵਾਰ 5ਆਬੀ.ਕਾਮ ਦੇ ਪਤਰਾਂ ਵਿਚ
ਸ. ਜਨਮੇਜਾ ਸਿੰਘ ਜੌਹਲ ਜੀ ਦਾ ਨਾਮ 'ਜਨਮੇਜੇ ਜੌਹਲ' ਲਿਖ ਗਏ ਸੀ ।
ਸੋ ਅਜਿਹਾ ਲਿਖ ਕੇ, ਕੀ ਤੁਸੀਂ ਬੋਲੀ ਲਿਖਣ ਦੇ ਅਸੂਲ ਤੋਂ ਪਾਸੇ ਹੋ
ਕੇ , ਸਾਖਰਤਾ ਦੀ ਪੌੜੀ ਤੋਂ ਕਿਤੇ ਥਲੇ ਤਾਂ ਨਹੀਂ ਉਤਰ ਗਏ !
ਵੀਰ ਜੀ, ਤੁਸੀਂ ਵੀ ਪੰਜਾਬ ਤੋਂ ਗਏ ਹੋ ਤੇ ਜੋ ਪੰਜਾਬ ਵਿਚ
ਹੁੰਦਾ ਆ ਰਿਹਾ ਹੈ , ਉਸ ਤੋਂ ਆਪ ਭਲੀ ਪ੍ਰਕਾਰ ਜਾਣੂ ਹੋ । ਤੁਹਾਡਾ
ਮੁੱਢ ਵੀ ਪੰਜਾਬ ਵਿਚਲਾ ਹੀ ਹੈ ਤੇ ਤੁਹਾਡੇ ਸਰੀਰ ਵਿਚ ਪੰਜਾਬੀ ਖੂਨ
ਚਲ ਰਿਹਾ ਹੈ ('ਬਾਹਰ' ਜਾ ਕੇ ਪਤਾ ਨਹੀਂ ਲੋਕ ਇੰਨੇ 'ਸਿਆਣੇ' ਕਿਉਂ
ਹੋ ਜਾਂਦੇ ਹਨ, ਸਮਝ ਨਹੀਂ ਆਉਂਦੀ ) ਇਕ ਪਾਸੇ ਤੁਸੀਂ ਪੰਜਾਬ ਦੇ
ਲੋਕਾਂ ਨੂੰ ਪਾਰਖੂ ਤੇ ਖੁਸ਼ਹਾਲ ਕਹਿਣ ਲਈ, ਇਥੋਂ ਦੇ ਲੋਕਾਂ ਕੋਲ
ਮੋਬਾਇਲ, ਕਾਰਾਂ ਤੇ ਕੋਠੀਆਂ ਹੋਣ ਦਾ ਜਿਕਰ ਕਰ ਰਹੇ ਹੋ ਤੇ ਦੂਜੇ
ਪਾਸੇ ਤੁਹਾਡੇ ਕਹੇ ਅਨੁਸਾਰ ਇਥੇ ਭੰਗ ਭੁਜ ਰਹੀ ਹੈ । ਕੀ ਇਹ ਆਪਾ
ਵਿਰੋਧੀ ਵਿਚਾਰ ਨਹੀਂ ਹਨ ?
ਅਜਕਲ ਪੰਜਾਬ ਵਿਚ ਉਹ ਸਭ ਕੁਝ ਆ ਰਿਹਾ ਹੈ ਜੋ ਕਿ 'ਬਾਹਰ' ਵੇਖਿਆ
ਜਾਂਦਾ ਹੈ । ਦੁਨੀਆਂ ਭਰ ਦੀਆਂ ਮਲਟੀ-ਨੈਸ਼ਨਲ ਕੰਪਨੀਆਂ ਭਾਰਤ ਵਿਚ
ਨਿਵੇਸ਼ ਕਰਨ ਆ ਰਹੀਆਂ ਹਨ ਤੇ ਤੁਸੀਂ ਲਾਲ ਫੀਤਾ ਸ਼ਾਹੀ ਦੇ ਪਰਦੇ ਵਿਚ
ਪਰਵਾਸੀ ਵੀਰਾਂ ਦੇ ਨਿਵੇਸ਼ ਨਾਂ ਕਰਨ ਦੀ ਗਲ ਕਰ ਰਹੇ ਹੋ । ਜੋ
ਮਹਿਲਾਂ ਵਰਗੀਆਂ ਕੋਠੀਆਂ ਪੰਜਾਬ ਵਿਚ ਵੇਖਣ ਨੂੰ ਮਿਲਦੀਆਂ ਹਨ ,
ਉਹਨਾਂ ਵਿਚੋਂ ਬਹੁਤੀਆਂ ਤਾਂ ( ਦੁਆਬੇ ਵਿਚ ) ਪਰਵਾਸੀ ਵੀਰਾਂ ਦੀਆਂ
ਹੁੰਦੀਆਂ ਹਨ ਜੋ ਕਿ ਲੱਖਾਂ ਰੁਪਏ ਲਾ ਕੇ, ਇਹ ਕੋਠੀਆਂ ਉਸਾਰ ਕੇ,
ਮਹੀਨਾ ਦੋ ਮਹੀਨੇ ਰਹਿ ਕੇ, ਜੰਦਰੇ ਲਾ ਕੇ ਵਾਪਸ ਚਲੇ ਜਾਂਦੇ ਹਨ ।
ਇਨਾਂ ਮਹਿਲਾਂ ਨੂੰ ਵੇਖ ਵੇਖ ਕੇ, ਹਮਾਤੜ ਪੰਜਾਬ ਵੀ ਇਹ ਸੋਚ ਕੇ
ਪੂਛਾਂ ਤੁੜਾਉਣ ਲਗ ਜਾਂਦੇ ਹਨ ਕਿ ਆਪਾਂ ਕਿਸੇ ਤੋਂ ਘੱਟ ਨਹੀਂ ?
ਮੇਰੀ ਪਰਵਾਸੀ ਵੀਰਾਂ ਨੂੰ ਸਲਾਹ ਹੈ ਕਿ ਆਪਣੇ ਖੂਨ ਪਸੀਨੇ ਦੀ
ਕਮਾਈ ਨੂੰ ਬਾਹਰਲੇ ਬੈਕਾਂ ਵਿਚ ਰੱਖਣ ਦੀ ਥਾਂ ਆਪਣੀ ਜਨਮ ਭੂਮੀ ਤੇ
ਲਿਆਉਣ ਤੇ ਇਸ ਦੀ ਤੇ ਇਥੋਂ ਦੇ ਲੋਕਾਂ ਦੀ ਉਨਤੀ ਵਿਚ ਹਿਸੇਦਾਰ ਬਨਣ
।
ਰਾਜ ਭੂਪਿੰਦਰ ਸਿੰਘ, ਭਾਰਤ । |
|
ਗੁਰਤੇਜ ਸਿੰਘ, ਵੈਲਿੰਗਟਨ-ਨਿਊਜ਼ੀਲੈਂਡ
|
|
17/07/04 ਸ:
ਰਾਜ ਭੂਪਿੰਦਰ ਸਿੰਘ ਜੀ,
ਜਿਹੜੀ ਤੁਸੀਂ 15-20 ਮੀਲ ਤੇ ਬੋਲੀ ਬਦਲ ਜਾਣ ਦੀ ਗੱਲ ਕੀਤੀ ਹੈ,
ਇਹ ਕੋਈ ਅਲੋਕਾਰੀ ਚੀਜ਼ ਨਹੀਂ ਕਿ ਜਿਹੜੀ ਸਿਰਫ ਪੰਜਾਬ ਵਿੱਚ ਹੀ
ਮੌਜੂਦ ਹੋਵੇ। ਬੋਲੀ-ਲਹਿਜ਼ੇ ਸਾਰੇ ਜੱਗ ਤੇ ਹੀ ਫਾਸਲੇ ਨਾਲ ਬਦਲਦੇ
ਜਾਂਦੇ ਹਨ। ਪਰ ਜਦੋਂ ਲਿਖਣ ਦੀ ਵਾਰੀ ਆਉਂਦੀ ਹੈ ਤਾਂ ਬੋਲੀ ਇਕ
ਮਿੱਥੇ ਅਸੂਲ ਵਿੱਚ ਬੱਝ ਜਾਂਦੀ ਹੈ। ਪਰ ਇਹ ਅਸੂਲ ਪੰਜਾਬ ਵਿੱਚ ਹੀ
ਕਿਉਂ ਤਿੜਕਦੇ ਹਨ? ਦੁਨੀਆਂ ਦਾ ਹਰ ਖਿੱਤਾ ਸਾਖਰਤਾ ਦੀ ਪੌੜੀ ਚੜ੍ਹਦਾ
ਉੱਪਰ ਨੂੰ ਜਾ ਰਿਹਾ ਹੈ ਪਰ ਪੰਜਾਬ ਹੇਠਾਂ ਨੂੰ ਕਿਉਂ ਜਾ ਰਿਹਾ ਹੈ?
ਦੂਜੀ ਗੱਲ ਪੰਜਾਬ ਵਿੱਚ ਮੰਦਵਾੜੇ ਦੀ। ਅਕਸਰ ਹੀ ਇਹ ਖਬਰਾਂ
ਪੜ੍ਹਣ ਨੂੰ ਮਿਲਦੀਆਂ ਹਨ ਕਿ ਪੰਜਾਬ ਵਿੱਚ ਰਹਿੰਦੇ ਲੋਕ ਵਧੀਆ
ਚੀਜ਼ਾਂ ਦੇ ਪਾਰਖੂ ਤੇ ਖਰੀਦਦਾਰ ਹਨ, ਇਸੇ ਕਰਕੇ ਨਵੀਂ ਤੋਂ ਨਵੀਂ
ਕਾਰ ਤੇ ਨਵੇਂ ਤੋਂ ਨਵਾਂ ਮੋਬਾਈਲ ਰੱਖਦੇ ਹਨ ਤੇ ਮਹਿਲਾਂ ਵਰਗੇ ਘਰਾਂ
ਵਿੱਚ ਰਹਿੰਦੇ ਹਨ। ਫਿਰ ਸਨਅਤ-ਤਕਨੀਕ ਦੇ ਮਾਮਲੇ ਅਤੇ ਸਾਖਰਤਾ ਦੇ
ਖੇਤਰ ਵਿੱਚ ਚਪੇੜ ਕਿਵੇਂ ਖਾ ਜਾਂਦੇ ਹਨ?
ਪਰਵਾਸੀ ਵੀਰ ਤਾਂ ਪੈਸਾ ਲਾਉਣ ਲਈ ਮੁੜ-ਮੁੜ ਕੇ ਪੰਜਾਬ ਜਾਂਦੇ ਹਨ
ਪਰ ਲਾਲ ਫੀਤਾ ਸ਼ਾਹੀ, ਭੁੱਜਦੀ ਭੰਗ, ਅਤੇ ਦੁੱਧ ਵਿੱਚ ਪੈਂਦੀ ਕਾਂਜੀ
ਵੇਖ ਕੇ ਗੂੰਗੇ ਹੋਏ ਕੰਨਾਂ ਨੂੰ ਹੱਥ ਲਾਉਂਦੇ ਮੁੜਦੇ ਹਨ।
ਧੰਨਵਾਦ ਸਹਿਤ,
ਗੁਰਤੇਜ ਸਿੰਘ, ਵੈਲਿੰਗਟਨ-ਨਿਊਜ਼ੀਲੈਂਡ |
|
ਹਰਮਨਦੀਪ ਮੁਕੇਰ, ਕਨੇਡਾ |
|
16/07/04
Editor veer jio
Sat sri akal
I live here in Toronto and read
your paper every once in a while and like it a lot.
I am not saying that to get my letter printed in
the paper , I just thought I should let you know that
how much we ppl appreciate your neutral approach to
everything from politics to sports.
I read few more online papers from Toronto that
are totally biased and their only goal is to write
against few well chosen ppl, the ppl I do not see
anything wrong with.There is one paper whose only goal
is to write against the major political party ,The
liberal party of Canada and its MP's like S. Gurbaksh
Singh mallhi. He is very good
person and always ready to help ppl even if you do not
belong to his riding.He is the pride of us Punjabi's in
country like Canada.Some ppl just can not swallow the
fact that he has won his seat fourth consecutive
time.This is disgusting .
We really appreciate your neutral
approach towards all matters , no matter how major or
minor they are.I have always liked Govardhan gabhi's
writings about Saddam Hussein, he is right about him
being the Lion(king), anybody who saw him in that so
called court appearance can not disagree with Mr.
Gabhi.Your efforts to present
Punjabi sahit in a good manner are well appreciated
too.It will be really good if you can start some column
about the classic poets and story writers like Amrita
Pritam ,Patar ,Dhir etc.Thank you very much, keep up the
good work.Let me know if I could be of any help.
Thanks
Harmandeep Muker
Etobicoke(Toronto) |
|
ਰਾਜ ਭੂਪਿੰਦਰ ਸਿੰਘ, ਭਾਰਤ |
|
16/07/04
ਇਕ ਸ਼ਰਧਾਂਜਲੀ - ਡਾ. ਚੰਨਣ ਸਿੰਘ 'ਚੰਨ'
ਹਰਜਿੰਦਰ ਸਿੰਘ 'ਕੰਵਲ'
ਪਿਆਰੇ ਸੰਪਾਦਕ ਜੀ,
ਡਾ: ਚੰਨਣ ਸਿੰਘ ਜੀ ਦਾ ਬੇਵਕਤ ਵਿਛੋੜਾ ਸਾਰੇ ਪੰਜਾਬੀ ਜਗਤ ਲਈ
ਇਕ ਬਹੁਤ ਵੱਡਾ ਘਾਟਾ ਹੈ । ਕਾਸ਼ ਚੰਨ ਜੀ ਕੁਝ ਹੋਰ ਸਮਾਂ ਪੰਜਾਬੀ ਦੀ
ਸੇਵਾ ਕਰ ਸਕਦੇ ! ਮੇਰੀ 5ਆਬੀ.ਕਾਮ ਨੂੰ ਬੇਨਤੀ ਹੈ
ਕਿ ਚੰਨ ਜੀ ਦੀਆਂ ਲਿਖਤਾਂ ਤੇ ਹੋਰ ਕਿਰਤਾਂ ਇੱਕ ਇਕ ਕਰ ਕੇ ਇਸ ਵੈਬ
ਸਾਈਟ ਤੇ ਛਾਪੀਆਂ ਜਾਣ ਤਾਂ ਕਿ ਉਨਾਂ ਦੀ ਕੀਤੀ ਸੇਵਾ ਤੋਂ ਸਾਰੇ
ਪਾਠਕ ਜਾਣੂ ਹੋ ਸਕਣ ।
ਵਾਹਿਗੁਰੂ ਅੱਗੇ ਹੱਥ ਜੋੜ ਕੇ ਅਰਜੋਈ ਹੈ ਕਿ ਚੰਨ ਜੀ ਨੂੰ ਆਪਣੇ
ਚਰਨਾਂ ਵਿਚ ਨਿਵਾਸ ਬਖਸ਼ੇ ਤੇ ਪਿਛੇ ਰਹਿ ਗਏ ਪਰਿਵਾਰ ਤੇ ਭਾਣਾ ਮੰਨਣ
ਦੀ ਮੇਹਰ ਕਰੇ ।
ਹੁਣ ਆਈਏ ਸੁਰਿੰਦਰ ਮਾਹਲ ਜੀ ਦੇ ਮਿਤੀ 14/7/04 ਦੇ ਪਤਰ ਵੱਲ ,
ਜਿਸ ਵਿਚ ਉਨਾਂ ਨੇ ਇੰਗਲੈਂਡ ਦੇ ਸਿੱਖ ਲਾਰਡ ਮੇਅਰਾਂ ਬਾਰੇ ਜਾਣਕਾਰੀ
ਦਿਤੀ, ਬਹੁਤ ਵਧੀਆ ਕੀਤਾ । ਬਾਕੀ ਉਨਾਂ ਦੇ ਕੁਝ ਇਤਰਾਜ ਕਿ ਪੰਜਾਬੀ
ਅਖਬਾਰਾਂ ਵਿਚਲੀਆਂ ਰਿਪੋਰਟਾਂ ਵਿਚ ਕੁਝ ਸ਼ਬਦ ਅਜੀਬ ਜਿਹੇ ਹੁੰਦੇ ਹਨ,
ਜਿਵੇਂ ਕਿ ' ਪੈ ਨਿਕਲਿਆ ', ' ਐਹ ਵਾਲਾ', 'ਔਹ ਵਾਲਾ', 'ਕਿਹੜੇ
ਵਾਲਾ' ਆਦਿ। ਇਸ ਬਾਰੇ ਮੇਰਾ ਇਹ ਕਹਿਣਾ ਹੈ ਕਿ ਲੋਕ ਬੋਲੀ ਹਰ 15-20
ਮੀਲ ਦੇ ਫਾਸਲੇ ਕੁਝ ਕੁਝ ਬਦਲਦੀ ਜਾਂਦੀ ਹੈ ਜੋ ਕਿ ਬੋਲੀ ਵਿਚ
ਭਿਨੰਤਾ ਆਉਣ ਦਾ ਕਾਰਣ ਬਣਦੀ ਹੈ । ਇਸ ਨੂੰ ਬੋਲੀ ਦਾ ਤੋੜਨਾ ਮਰੋੜਨਾ
ਨਹੀਂ ਕਹਿਣਾ ਚਾਹੀਦਾ । ਹਰ ਇਲਾਕੇ ਦੀ ਆਪਣੀ ਬੋਲੀ ਹੁੰਦੀ ਹੈ ਜੋ ਕਿ
ਉਥੋਂ ਦੇ ਰਹਿਣ ਵਾਲੇ ਲੋਕਾਂ ਦਾ ਰਹਿਣ ਸਹਿਣ ਤੇ ਸਭਿਆਚਾਰ ਆਦਿ ਤੇ
ਨਿਰਭਰ ਕਰਦੀ ਹੈ । ਸੋ ਮਾਹਲ ਜੀ, ਜੇ ਕਰ ਆਪ ਪੰਜਾਬ ਆਵੋ ਤਾਂ ਸਾਰੇ
ਜਿਲਿਆ ਵਿਚ ਘੁੱਮ ਫਿਰ ਕੇ ਵੇਖੋ ਤਾਂ ਹੀ ਅਸਲੀਅਤ ਪਤਾ ਲਗੇਗੀ ਨਾ !
ਮਾਹਲ ਜੀ ਇਹ ਵੀ ਪੁੱਛ ਰਹੇ ਹਨ ਕਿ ਜੇ ਪੰਜਾਬ ਵਿਚ ਕੁਝ ਸਨਅਤਾਂ
, ਮੰਦਵਾੜੇ ਕਰ ਕੇ ਬੰਦ ਹੋ ਰਹੀਆਂ ਹਨ ਤਾਂ ਕੀ ਪਰਵਾਸੀ ਵੀਰ ਪੰਜਾਬ
ਵਿਚ ਨਿਵੇਸ਼ ਕਰ ਸਕਦੇ ਹਨ ? ਮੇਰੇ ਖਿਆਲ ਵਿਚ ਜੋ ਸਨਅਤਾਂ ਬੰਦ ਹੋ
ਰਹੀਆਂ ਹਨ , ਉਹ ਸਨਅਤਾਂ ਪੁਰਾਣੇ ਤਰੀਕੇ ਹੀ ਵਰਤ ਰਹੀਆਂ ਤੇ ਸਫਲ
ਹੁੰਦੇ ਰਹਿਣ ਲਈ ਨਵੇਂ ਤਰੀਕੇ ਅਪਨਾਉਣੇ ਜਰੂਰੀ ਹੁੰਦੇ ਹਨ । ਸੋ
ਪਰਵਾਸੀ ਵੀਰ, ਬਾਹਰੋਂ ਨਵੇਂ ਤਰੀਕੇ ( ਟੈਕਨਾਲੋਜੀ) ਲਿਆ ਕੇ ਪੰਜਾਬ
ਵਿਚ ਸਨਅਤਾਂ ਲਗਾ ਸਕਦੇ ਹਨ ਜੋ ਕਿ ਮੌਜੂਦਾ ਸਮੇਂ ਵਿਚ ਬਹੁਤ ਸਫਲ
ਹੋਣਗੀਆਂ । ਇਸ ਨਾਲ ਪੰਜਾਬ ਵਿਚ ਹੋਰ ਰੁਜਗਾਰ ਪੈਦਾ ਕੀਤਾ ਜਾ ਸਕਦਾ
ਹੈ , ਜਿਸ ਨਾਲ ਕਈ ਪਰਿਵਾਰ ਪਲ ਸਕਦੇ ਹਨ ।
ਰਾਜ ਭੂਪਿੰਦਰ ਸਿੰਘ, ਭਾਰਤ। |
|
ਸੁਰਿੰਦਰ ਮਾਹਲ, ਬਰਤਾਨੀਆ |
|
14/07/04
ਅਕਾਲੀ ਦਲ ਅਤੇ ਕਾਂਗਰਸ ਦੀ ਜਾਂ ਕਹਿ ਲਓ ਕਿ ਦੋ ਵਿਰੋਧੀ ਆਗੂਆਂ ਦਾ
ਪੰਜਾਬ ਦੇ ਸਾਂਝੇ ਮਸਲੇ ਲਈ ਮੋਢੇ ਨਾਲ ਮੋਢਾ ਲਾਕੇ ਖੜ੍ਹ ਜਾਣਾ
ਪੰਜਾਬ ਲਈ ਇੱਕ ਸ਼ੁੱਭ ਸ਼ਗਨ ਕਿਹਾ ਜਾ ਸਕਦਾ ਹੈ ਪਰ ਇਹ ਦੋਨੋ ਆਗੂ ਜਾਂ
ਪਾਰਟੀਆਂ ਪੰਜਾਬ ਦੀ ਭਲਾਈ ਲਈ ਕਿੰਨੀਆਂ ਕੁ ਸੁਹਿਰਦ ਹਨ ਇਹ ਤਾਂ ਔਣ
ਵਾਲਾ ਸਮਾਂ ਹੀ ਦੱਸ ਸਕੇਗਾ। ਤਸਵੀਰ ਸੰਪੂਰਨ ਸਪਸ਼ਟ ਨਹੀਂ ਕਿਓਂਕਿ
ਪਿੱਛੇ ਜਹੇ ਬਹੁਤ ਸਾਰੇ ਪਿੰਡਾਂ ਨੇ ਮਿਲਕੇ ਸਭਾ ਬਣਾਈ ਸੀ ਜਿਸਨੇ ਇਸ
ਨਹਰਿ ਨੂੰ ਜਲਦੀ ਚਾਲੂ ਕੀਤੇ ਜਾਣ ਲਈ ਮੁਹਿੰਮ ਵਿੱਢਣ ਦਾ ਫੈਸਲਾ
ਕੀਤਾ ਸੀ ।
ਡਾ. ਚੰਨ ਜੀ ਦਾ ਵਿਛੋੜਾ ਪੰਜਾਬੀਅਤ ਖਾਸ ਕਰਕੇ ਇੰਗਲੈਂਡ ਦੀ
ਪੰਜਾਬੀਅਤ ਲਈ ਨਾ ਪੂਰਾ ਹੋ ਸਕਣ ਵਾਲਾ ਘਾਟਾ ਹੈ ।
ਹੁਸਨ ਜੀ ਤੁਹਾਡੀ ਜਾਣਕਾਰੀ ਵਾਸਤੇ ਸਿਰਫ ਇੰਨਾ ਹੀ ਕਿ ਪਿਆਰਾ
ਸਿੰਘ ਇੰਗਲੈਂਡ ਦੇ ਪਹਿਲੇ ਸਿੱਖ ਲੋਰਡ ਮੇਅਰ ਨਹੀਂ ਹਨ। ਇਸਤੋਂ
ਪਹਿਲਾਂ ਵੀ ਸਿਰਫ ਲੈੱਸਟਰ ਵਿੱਚ ਹੀ ਨਹੀਂ ਬਲਕਿ ਇੰਗਲੈਂਡ ਦੇ ਹੋਰ
ਸ਼ਹਿਰਾਂ ਵਿੱਚ ਸਿੱਖ ਲੋਰਡ ਮੇਅਰ ਰਹਿ ਚੁੱਕੇ ਹਨ। ਪਾਠਕਾਂ ਦੇ ਗਿਆਤ
ਲਈ; ਪਿਆਰਾ ਸਿੰਘ ਲੈੱਸਟਰ ਦੇ 546ਵੇਂ ਲੋਰਡ ਮੇਅਰ ਬਣੇ ਹਨ । ਇਹਨਾਂ
ਤੋਂ ਪਹਿਲਾਂ ਕੁਲਦੀਪ ਸਿੰਘ ਭੱਟੀ ਲੈੱਸਟਰ ਦੇ ਸਿੱਖ ਲੋਰਡ ਮੇਅਰ ਰਹਿ
ਚੁੱਕੇ ਹਨ । ਬਾਕੀ ਜੌਹਨ ਸਿੰਘ ਗਿੱਲ ਅਤੇ ਸੁਖਦੇਵ ਸਿੰਘ ਲੰਬੜ ਜੀ
ਤੁਹਾਡੀ ਖੁਸ਼ੀ ਬਿਲਕੁਲ ਜਾਇਜ਼ ਹੈ । ਸਾਨੂੰ ਹਰ ਵਤਨੀ ਦੀ ਤਰੱਕੀ ਤੇ
ਏਸੇ ਤਰਾਂ ਮਾਣ ਕਰਨਾ ਚਾਹੀਦਾ ਹੈ । ਲੈੱਸਟਰ ਵਾਰੇ ਹੋਰ ਜਾਣਕਾਰੀ ਲਈ
ਕਲਿੱਕ ਕਰੋ :-
http://www.leicester.gov.uk/departments/page.asp?pgid=5811
http://www.localhistories.org/leicester.html
ਬਾਕੀ ਜੋ ਵੀ ਵੀਰ ਭੈਣਾਂ ਸ਼ੁੱਧ ‘ਤੇ ਸਪਸ਼ਟ ਪੰਜਾਬੀ ਲਿਖਣ ਲਈ
ਪੂਰੀ ਲਗਨ ਅਤੇ ਦ੍ਰਿੜਤਾ ਨਾਲ ਸਾਵਧਾਨ ਹਨ ਉਹਨਾਂ ਨੂੰ ਵੀ ਵਧਾਈ।
ਪਿੱਛੇ ਜਹੇ ਸਥਾਨਕ ਅਖਬਾਰ ‘ਚ ਨਿੰਦਰ ਘੁਗਿਆਣਵੀ ਦੁਆਰਾ ਲਿਖਿਆ
ਪੜ੍ਹਨ ਨੂੰ ਮਿਲਿਆ ਕਿ “ ਮਹਿਮਾਨ ਬਹੁਤੇ ਹੋਣ ਕਰਕੇ ਹਾਲ ਛੋਟਾ ‘ਪੈ
ਗਿਆ” ਜਾਂ ਫਿਰ “ਇੰਤਜ਼ਾਮ ਵਧੀਆ ਨਾ ਹੋਣ ਕਰਕੇ ਇੱਕ ਖਾਸ ਮਹਿਮਾਨ
ਮੈਨੂੰ ਪੈ ਨਿੱਕਲਿਆ” । ਰੱਬ ਹੀ ਜਾਣੇ ਇਹ ਕਿਸ ਇਲਾਕੇ ਦੀ ਬੋਲੀ ਹੈ
। ਜਦੋਂ ਕੋਈ ਚੀਜ਼ ਮੰਗੋ ਤਾਂ ਇੱਕ ਸਵਾਲ ਆਮ ਸੁਣਨ ਨੂੰ ਮਿਲਦਾ ਹੈ “
ਐਹ ਵਾਲਾ?” ਜਾਂ “ਓਹ ਵਾਲਾ?”, ਜਾਂ ਫੇਰ “ਕਿਹੜੇ ਵਾਲਾ?” ਕਹਿਣ ਤੋਂ
ਭਾਵ ਜਦ ਕੋਈ ਬਾਤ ਨਹੀਂ ਪੁੱਛਦਾ ਤਾਂ ਇਸ ਹਾਲਤ ਵਿੱਚ ਪੰਜਾਬੀ ਦੀ
ਲੱਤ ਨੂੰ ਖ਼ੂਬ ਤੋੜਿਆ (ਤ੍ਰੋੜਿਆ?) ਮਰੋੜਿਆ ਜਾ ਰਿਹਾ ਹੈ । ਤੇ
ਕਹਿਣਾ ਹੀ ਪੈਂਦਾ ਹੈ ਕਿ “ਪੰਜਾਬੀਏ ਜ਼ੁਬਾਨੇ, ਨੀਂ ਰਕਾਨੇ ਮੇਰੇ ਦੇਸ਼
ਦੀਏ…..”
ਅਖ਼ੀਰ ‘ਚ ਗੱਬੀ ਸਾਹਬ ਟ੍ਰਬਿਊਨ ਵਿੱਚ ਛਪੀਆਂ ਹਾਲੀਆ ਖ਼ਬਰਾਂ ‘ਚ
ਮੁਹਾਲੀ ਵਿੱਚ ਬੰਦ ਹੋਏ ਅਤੇ ਹੋ ਰਹੇ ਵਪਾਰਾਂ ਵਾਰੇ ਪੜ੍ਹਨ ਨੂੰ
ਮਿਲਿਆ ਕੀ ਉੱਧਰ ਵੀ ਆਪਦਾ ਧਿਆਨ ਗਿਆ ? ਕਿ ਕੀ ਵਜਾਹ ਸੀ ਇਸ
ਮੰਦਵਾੜੇ ਦੀ ਕਿ ਚੰਗੇ ਭਲੇ ਚੱਲਦੇ ਰੁਜ਼ਗ਼ਾਰ ਖਤਮ ਹੋ ਗਏ ਜਾਂ ਹੋਣ
ਕਿਨਾਰੇ ਹਨ? ਅਤੇ ਇਹੋ ਜਹੇ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦਿਆਂ ਕੀ
ਪ੍ਰਵਾਸੀ ਭਾਰਤੀ ਖਾਸ ਕਰ ਪੰਜਾਬੀ, ਪੰਜਾਬ ‘ਚ ਨਿਵੇਸ਼ ਕਰਨਾ
ਚਾਹੁਣਗੇ?
ਅਖ਼ੀਰ ‘ਚ ਪਾਠਕਾਂ ਨੂੰ ਬੇਨਤੀ ਹੈ ਕਿ ਮਿੰਨੀ ਕਹਾਣੀ ਅਤੇ ਕਵਿਤਾ
ਵੱਲ੍ਹ ਵੀ ਬਣਦਾ ਧਿਆਨ ਦਿਆ ਕਰਨ ।
ਗ਼ਲਤੀਆਂ ਤੇ ਉਹਨਾਂ ਦਾ ਹੱਲ ਸੋਚਣਾ ਹਰ ਪਾਠਕ ਦਾ ਜਮ੍ਹਾਂਦਰੂ ਹੱਕ
ਹੈ ।
ਏਨੇ ਕੁ ਹੀ ਲਫਜ਼ਾਂ ਨਾਲ ਖ਼ਿਮਾਂ ਦਾ ਜਾਚਕ
ਸੁਰਿੰਦਰ ਮਾਹਲ ਵਲੋਂ ਖ਼ੁਦਾ ਹਾਫਿਜ਼ !!! |
|
ਗਿ. ਮਨਜੀਤ ਸਿੰਘ |
|
14/07/04
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ ਪਰਵਾਨ
ਕਰਨੀ ਜੀ,
ਦਾਸ ਗਿਆਨੀ ਮਨਜੀਤ ਸਿੰਘ ਵੀ ਪੰਜਾਬੀ ਵਿਚ ਅਖ਼ਬਾਰਾਂ
ਵਿਚ ਲੇਖ਼ ਦਿੰਦਾ ਹਾਂ ਅਤੇ ਅਜ ਜਦੋਂ ਇੰਟਰਨੈਟ ਤੇ 5ਆਬੀ ਨਾਂ
ਦਾ ਨਵਾਂ ਪੇਪਰ ਛਪਣ ਬਾਰੇ ਪੜਿਆ ਅਤੇ
ਸਾਡਾ ਮਨੋਰਥ ਕਾਲਮ
ਪੜਿਆ ਤਾਂ ਕੁਝ ਆਸ ਦੀ ਕਿਰਨ ਮਹਸੂਸ ਹੋਈ ਕਿ ਚਲੋ ਕੋਈ ਤਾਂ ਸੱਚ
ਬੋਲਣ ਯਾਂ ਲਿਖਣ ਵਾਲਾ ਮੀਡਿਆ ਵਿਚ ਆਇਆ ਹੈ। ਵਾਹਿਗੁਰੂ ਆਪ ਜੀ ਨੂੰ
ਕਾਮਯਬੀ ਬਖ਼ਸ਼ੇ॥
ਆਪ ਜੀ ਦਾ ਸ਼ੁਭ ਚਿੰਤਕ
ਗਿ. ਮਨਜੀਤ ਸਿੰਘ |
|
ਅ ਕੌਰ |
|
14/07/04
ਮਾਣਯੋਗ ਸੰਪਾਦਕ ਜੀ,
ਸੰਤੋਖ ਸਿੰਘ ਸੰਤੋਖ ਦੇ ਲੇਖ 'ਪੰਜਾਬੀ ਪੱਤਰਕਾਰੀ ਦੇ ਮਸਲੇ'
ਵਿੱਚ ਚੌਦਾਂ ਪੈਰੇ ਹਨ। ਪਹਿਲੇ ਬਾਰਾਂ ਪੈਰੇ ਨਿਰੋਲ ਇਤਿਹਾਸਕ
ਹਨ। ਲੇਖਕ ਨੇ ਕਿਤੇ ਵੀ ਇਹ ਕੋਸ਼ਿਸ਼ ਨਹੀਂ ਕੀਤੀ ਕਿ ਸਭ ਤੋਂ ਪਹਿਲਾਂ
ਮਸਲੇ ਨੂੰ ਹੀ ਪਛਾਣਿਆ ਜਾਵੇ। ਉਸ ਤੋਂ ਬਾਅਦ ਇਹ ਲਿਖਣਾ ਚਾਹੀਦਾ ਸੀ
ਕਿ ਇਹ ਮਸਲਾ ਹਾਲੇ ਵੀ ਕਿਉਂ ਖੜ੍ਹਾ ਹੈ? ਅਤੇ ਫੇਰ ਹੱਲ ਸੁਝਾਏ
ਜਾਂਦੇ। ਤੇਰਵ੍ਹੇਂ ਪੈਰੇ ਵਿੱਚ ਲੇਖਕ ਨੂੰ ਸੁਫ਼ਨਾ ਆ ਗਿਆ ਕਿ ਮਸਲਾ
ਇਹ ਹੈ। ਪਰ ਮਸਲੇ ਨਾਲ ਇਨਸਾਫ਼ ਫੇਰ ਵੀ ਨਾ ਹੋਇਆ। ਲੇਖਕ ਨੇ ਜਿਸ
ਤਰ੍ਹਾਂ ਪਹਿਲੇ ਬਾਰਾਂ ਪੈਰੇ ਘੜ੍ਹੇ ਹਨ ਉਹ ਹਰ ਸ਼ੈਅ ਤੇ ਉਂਗਲੀ ਕਰੀ
ਜਾਂਦਾ ਰਿਹਾ ਅਤੇ ਪੰਜਾਬੀ ਪੱਤਰਕਾਰੀ ਨੂੰ ਨਿਖੇੜਣ ਵਿੱਚ ਕਾਮਯਾਬ
ਨਹੀਂ ਹੋ ਸਕਿਆ।
ਚੌਧਵੇਂ ਪੈਰੇ ਵਿੱਚ ਤਾਂ ਸੰਤੋਖ ਸਿੰਘ ਸੰਤੋਖ ਨੇ ਹੱਦ ਹੀ ਕਰ
ਦਿੱਤੀ ਤੇ ਜਾ ਭੰਗੜੇ ਵੱਲ ਟਪੂਸੀ ਮਾਰੀ। ਦੋ ਵਾਕਾਂ ਵਿੱਚ ਹੀ ਲੇਖਕ
ਨੇ ਇਹ ਦਾਅਵਾ ਠੋਕ ਦਿੱਤਾ ਕਿ ਪੰਜਾਬੀ ਪੱਤਰਕਾਰੀ ਨੂੰ ਭੰਗੜਾ ਬਣ
ਜਾਣਾ ਚਾਹੀਦਾ ਹੈ। ਬਾਰਾਂ ਪੈਰੇ ਇਤਿਹਾਸ ਬਾਰੇ ਲਿਖ ਕੇ ਤੇਰਵ੍ਹੇਂ
ਪੈਰੇ ਵਿੱਚ ਸੁਫ਼ਨਾ ਲੈ ਕੇ ਚੌਧਵੇਂ ਵਿੱਚ ਨਵਾਂ ਹੀ ਦਾਅਵਾ ਠੋਕ
ਦਿੱਤਾ।
ਮਾਣਯੋਗ ਸੰਪਾਦਕ ਜੀ, ਕੀ ਪੰਜਾਬੀ ਲੇਖਣੀ ਦਾ ਮਿਆਰ ਵਾਕਿਆ ਹੀ
ਏਨਾ ਡਿੱਗ ਚੁੱਕਾ ਹੈ? ਮਸਲਾ ਤਾਂ ਇਹ ਹੈ ਕਿ ਅਖੌਤੀ ਲੇਖਕ ਹੀ ਨਹੀਂ
ਜਾਣਦੇ ਕਿ ਕੀ ਅਤੇ ਕਿਵੇਂ ਲਿਖਣਾ ਹੈ? ਜਿਸ ਦੀਦਾ-ਦਲੇਰੀ ਨਾਲ ਅਖੌਤੀ
ਲੇਖਕ ਪੰਜਾਬੀ ਪੱਤਰਕਾਰੀ ਤੇ ਸਾਹਿਤ ਉੱਤੇ ਡਾਕਾ ਮਾਰ ਰਹੇ ਹਨ, ਭਲਕੇ
ਕਿਤੇ ਅਜਿਹੇ ਲੇਖ ਨਾ ਵੇਖਣੇ ਪੈ ਜਾਣ ਜਿਨ੍ਹਾਂ ਦਾ ਸਿਰਲੇਖ
ਹੋਵੇ-ਪੰਜਾਬੀ ਪੱਤਰਕਾਰੀ ਦੇ ਮਸਲੇ ਦਾ ਮਸਲਾ। |
|
ਅਜੈ ਚੱਡਾ |
|
14/07/04
site is really
very good , i like the Kavita section , please try to
give more kavitas of Shiv Kumar Batalawi
Regards
AJAY CHADHA
ENGINEER(IT)
NTPC, TTPS |
|
ਸਾਥੀ ਲੁਧਿਆਣਵੀ ਲੰਡਨ |
|
12/07/04
ਪਿਆਰੇ ਸੰਪਾਦਕ ਜੀ,
ਇਹ ਗੱਲ ਬੜੇ ਦੁੱਖ ਨਾਲ ਸੁਣੀ ਹੈ ਕਿ ਪਿਆਰੇ ਹਮਕਲਮ ਚੰਨਣ ਸਿੰਘ
ਚੰਨ ਨਹੀਂ ਰਹੇ ।
ਆਪ ਜੀ ਡਾਢੇ ਹੀ ਮਿਲਾਪੜੇ ਸੁਭਾ ਦੇ ਸਨ । ਕਵੀ ਦਰਬਾਰਾਂ ਵਿਚ ਆਪ
ਜੀ ਬੜੀ ਰੌਣਕ ਲਗਾਇਆ ਕਰਦੇ ਸਨ। ਸਮੁੱਚੇ ਤੌਰ ਤੇ ਆਪ ਜੀ ਦੀ ਪੰਜਾਬੀ
ਸਾਹਿਤ ਅਤੇ ਸਭਿਆਚਾਰ ਨੂੰ ਬੜੀ ਦੇਣ ਸੀ । ਮੇਰੇ ਵਲ੍ਹੋਂ ਤੇ ਮੇਰੇ
ਪਰਵਾਰ ਵਲ੍ਹੋਂ ਚੰਨ ਜੀ ਦੇ ਪਰਵਾਰ ਤੇ ਸਾਕਾਂ ਸੰਬੰਧੀਆਂ ਨੂੰ ਬਹੁਤ
ਬਹੁਤ ਅਫ਼ਸੋਸ ।
ਰੱਬ ਕਰੇ ਉਨ੍ਹਾਂ ਦੀ ਰੂਹ ਨੁੰ ਵਾਹਿਗੁਰੂ ਸ਼ਾਂਤੀ ਦੇਵੇ ਤੇ
ਪਿਛਾਂਹ ਰਹਿ ਗਿਆਂ ਨੂੰ ਭਾਣਾ ਮੰਨਣ ਦੀ ਸ਼ਕਤੀ ਦੇਵੇ ।
ਚੰਨ ਜੀ ਵਾਂਗ ਇੰਗਲੈਂਡ ਵਿਚ ਰਹਿੰਦੇ ਕਈ ਦੋਸਤ ਹੁਣ ਤੀਕ ਰੱਬ
ਨੂੰ ਪਿਆਰੇ ਹੋ ਗਏ ਹਨ। ਹੁਣ ਸਾਰੇ ਲੇਖ਼ਕਾਂ ਨੂੰ ਚਾਹੀਦਾ ਹੈ ਕਿ ਉਹ
ਮਿਲ ਬੈਠ ਕੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਸੇਵਾ ਕਰਿਆ ਕਰਨ।
ਇਹ ਗੱਲ ਯਾਦ ਰੱਖੋ ਕਿ ਦੁਸ਼ਮਣ ਮਰੇ 'ਤੇ ਖ਼ੁਸ਼ੀ ਨਾ ਕਰੀਏ, ਸੱਜਣਾਂ
ਵੀ ਮਰ ਜਾਣਾ।
ਸਾਥੀ ਲੁਧਿਆਣਵੀ ਲੰਡਨ |
|

|
|
|
|
|
|