WWW 5abi.com  ਪੰਨੇ ਸ਼ਬਦ ਭਾਲ (ਸਿਰਫ ਹਿੰਦਿਕ ਵਿਧੀ ਨਾਲ)

ਤੁਹਾਡੇ ਵਿਚਾਰਾਂ ਦਾ ਸੁਆਗਤ ਹੈ... ਸਾਨੂੰ ਲਿਖੋ

ਪਾਠਕਾਂ ਦੇ ਵਿਚਾਰਾਂ ਨਾਲ 5abi.com ਅਦਾਰੇ ਦਾ
ਸਹਿਮਤ ਹੋਣਾ ਕੋਈ ਜ਼ਰੂਰੀ ਨਹੀ।

5_cccccc1.gif (41 bytes)

ਰੁਪਿੰਦਰ ਢਿਲੋਂ ਮੋਗਾ, ਨਾਰਵੇ

30/08/04

ਪਿਆਰੇ ਵੀਰ ਰਾਜ ਜੀ,
ਸਤਿ ਸਿਰੀ ਅਕਾਲ ਜੀ,

ਖੈਰ ਸਾਡੇ ਅਤੇ ਗੋਰਿਆਂ ਚ ਬਹੁਤ ਫਰਕ ਹੈ, ਨਾ ਸਿਰਫ ਸਰੂਤ , ਰੰਗ ਰੂਪ, ਸੋਚਣੀ ਆਦਿ, ਸਮੇ ਦੇ ਅਨੁਸਾਰ ਚਲਣਾ ਵੀ ਬਹੁਤ ਜਰੂਰੀ ਹੈ, ਮੇਰਾ ਸਿਰ ਗੁਰੂ ਗਰੰਥ ਸਾਹਿਬ ਅੱਗੇ ਝੁਕਦਾ ਹੈ ਅਤੇ ਸਿੱਖ ਧਰਮ ਚ ਮੇਰਾ ਅਟੁਟ ਵਿਸ਼ਵਾਸ ਹੈ ਪਰ ਮੈ ਆਪਣੇ ਆਪ ਨੂੰ ਕੱਟਡ੍ ਸਿੱਖ ਨਹੀ ਮਾਣਦਾ, ਸੋ ਮੈ ਆਪਣੇ ਰੂਪ ਨਾਲ ਸੁੰਤਸ਼ਟ ਹਾ,ਰਾਜ ਵੀਰ ਜੀ ਮੈ ਤੁਹਾਡਾ ਕੋਲੋ ਪੁਛਣਾ ਚਾਹੁੰਦਾ ਹਾਕਿ ਉਸ ਵਕਤ ਸਿਧਾਤ ਕਿੱਥੇ ਹੁੰਦੇ ਹਨ ਜਦ ਝੂਠੀ ਚੋਧਰ ਖਾਤਿਰ ਗੁਰੂਦੁਆਰਾ ਸਾਹਿਬ ਅੰਦਰ ਗੁਰੂ ਗਰੰਥ ਸਾਹਿਬ ਦੀ ਹਜੂਰੀ ਵਿੱਚ ਦਸਤਾਰਾ ਉਤਾਰੀਆ ਜਾਦੀਆਂ ਹਨ.ਗੁਰੂ ਗੋਬਿੰਦ ਸਿੰਘ ਜੀਆਂ ਵਲੋ ਖਾਲਸਾ ਪੰਥ ਦੀ ਸਥਾਪਨਾ ਵੇਲੇ ਖਤਮ ਕੀਤੀ ਜਾਤ ਪਾਤ ਦਾ ਚੱਕਰ ਅੱਜ ਵੀ ਜਾਰੀ ਹੈ ਗੁਰੂ ਦੇ ਨਾਮ ਤੇ ਘੱਟ ਜਾਤਾ ਦੇ ਨਾਮ ਤੇ ਵੱਧ ਗੁਰੂਦੁਆਰਾ ਬਣ ਰਹੇ ਹਨ, ਜਿਵੇ ਰਾਮਗਡੀਆਂ ਦਾ , ਮਜਹਬੀਆਂ ਦਾ,  ਜੱਟਾ ਦਾ,  ਰਵੀਦਾਸੀਆਂ ਦਾ ਗੁਰੂਦੁਆਰਾ ਆਦਿ, ਗੁਰੂ ਜੀਆਂ ਦੀ ਸਿੱਖਿਆ ਸਿੱਖ ਜਾਤ ਰਹਿਤ ਹੈ ਦੇ ਉਲਟ 95 ਪ੍ਤੀਸ਼ਟ ਸਿੱਖਾ ਚ ਵਿਆਹ ਬ੍ਹਹਾਮਣਾਂ ਦੀਆਂ ਬਣਾਈਆ ਜਾਤਾ ਚ ਹੁੰਦੇ ਹਨ, ਅਖਬਾਰਾ ਦੀਆਂ ਸੁਰਖੀਆਂ ਇਸ ਦੀ ਗਵਾਹੀ ਭਰ ਦੀਆਂ ਹਨ, ਰਾਮਗਡੀਆਂ ਲਡ੍ਕੇ ਲਈ ਰਾਮਗਡੀਆਂ ਲਡ੍ਕੀ, ਜੱਟ ਸਿੱਖ ਲਡ੍ਕੇ ਲਈ,,,,,,,,,,,,,,,,,,,,,,ਕਿ ਗੁਰੂ ਜੀਆਂ ਦੀ ਪਹਿਲੀ ਅਤੇ ਮੁੱਖ ਸਿੱਖਿਆ ਦੇ ਸਿਧਾਤਾ ਦੇ ਉਲਟ ਨਹੀ, ਹਜਾਰਾ ਮੇਰੇ ਸਿੱਖ ਵੀਰ ਅਮਰਿਤ ਰੂਪੀ ਬਾਟੇ ਦੀ ਚੁਲੀ ਲੈਣ ਤੋ ਬਾਅਦ ਵੀ ਦੇਹ ਧਾਰੀਆ ਗੁਰੂਆ ਦੇ ਅੱਗੇ ਸਿਰ ਙੁਕਾ ਰਹੇ ਹਨ,ਅਖਬਾਰਾ ਦੀਆ ਸੁਰਖੀਆਂ ਤੇ ਤਸਵੀਰਾਂ ਇਸ ਦੀ ਗਵਾਹ ਹਨ, ਕਿ ਇਹ ਸਿੱਖੀ ਸਿੱਧਾਤਾ ਦੇ ਉਲਟ ਨਹੀ, ਮੈਨੂੰ ਫਖਰ ਹੈ ਕਿ ਮੈ ਆਪਣਾ ਇਸ ਰੂਪ ਚ ਹੁੰਦਾ ਹੋਇਆ ਵੀ ਗੁਰੂ ਗਰੰਥ ਤੋ ਇਲਾਵਾ ਦੇਹ ਧਾਰੀ ਅੱਗੇ ਮੱਥਾ ਤਾ ਨਹੀ ਟੇਕਦਾ, ਗੁਰੂ ਗਰੰਥ ਸਾਹਿਬ ਦੀ ਹਜੂਰੀ ਵਿੱਚ ਪਰੂਨ ਰੂਪ ਚ ਸੱਜੇ ਹੋਏ ਸਿੱਖ ਵੀਰ ਦੀ ਦਸਤਾਰ ਤਾ ਨਹੀ ਉਛਾਲਦਾ, ਖੈਰ ਜੋ ਵੀਰ ਵੀ ਵ.ਹਾਉਸ ਵਿੱਚ ਗਏ ਸਿੱਖੀ ਸਰੂਪ ਚ ਗਏ ਦਸਤਾਰਾ ਉਤਾਰ ਕੇ ਨਹੀ, ਸਿੱਖੀ ਸਰੂਪ ਅਤੇ ਖਾਲਸੇ ਦੇ ਪਰੂਨ ਰੂਪ ਵਿੱਚ ਫਰਕ ਹੈ, ਅਮਰੀਕਾ ਅਤੇ ਹੋਰ ਮੁਲਕਾ ਵਿੱਚ ਮਸਲਾ ਸਿੱਖੀ ਪਛਾਣ ਦਾ ਹੈ ਨਾਹ ਕਿ ਖਾਲਸਾ ਦੇ ਪਰੂਨ ਰੂਪ ਦਾ, ਉਥੇ ਜੋ ਵੀ ਗਏ ਸਿੱਖੀ ਸਰੂਪ ਚ ਗਏ ਨਾਹ ਕਿ ਮੇਰਾ ਰੂਪ ਚ, ਇਸ ਨੂੰ ਸਿੱਖੀ ਸਿਧਾਤਾ ਦੇ ਉਲਟ ਨਜਰੀਆਂ ਨਾਲ ਵੇਖਣਾ ਉਚਿੱਤ ਨਹੀ,ਰਹੀ ਗੱਲ ਮੇਰੇ ਵਰਗੇ ਰੂਪ ਚ ਬਹੁਤੇ ਗੁਰੂ ਗਰੰਥ ਸਾਹਿਬ ਅੱਗੇ ਸਿਰ ਝੁਕਾਣ ਵਾਲੇ ਕੱਲਕਤਾ ਬੰਬਈ ਹਾਈਵੇ ਤੇ ਟੱਰਕ ਚਲਾਉਦੇ ਹਨ ਆਪਣੀ ਮਹਿਨਤ ਦਾ ਕੁਝ ਹਿੱਸਾ ਨਾਗ ਪੁਰ ਨਜਦੀਕ ਗੁਰੂ ਦੀ ਗੋਲਕ ਵਿੱਚ ਪਾਉਦੇ ਹਨ ਜੋ ਨਾਗਪੁਰ ਦੇ ਇੱਕ ਸਿੱਖ ਟਰਾਸਪੋਰਟਰ ਦੇ ਜਰੀਏ ਉਸ ਏਰੀਏ ਵਿੱਚ ਸਿੱਖੀ ਨੂੰ ਅਪਣਾ ਰਹੇ ਲੋਕਾ ਨੂੰ ਪੰਜਾਬੀ ਸਿੱਖਾਉਣ ਅਤੇ ਗੁਰੂਦੁਆਰੇ ਬਣਾਉਣ ਚ ਸਹਾਈ ਹੋ ਰਹੀ ਹੈ, ਖੈਰ ਮੇਰੇ ਵਰਗੇ ਵੀਰਾ ਵਲੋ ਦਸਤਾਰ ਤੋ ਬਿਨਾ ਸਿੱਖੀ ਲਈ ਹੋ ਰਹੀ ਇਸ ਸੇਵਾ ਸਿੱਖੀ ਸਿਧਾਤਾ ਦੇ ਉਲਟ ਅਤੇ ਚੋਧਰ ਖਾਤਿਰ ਗੁਰੂ ਘਰ ਚ ਘੱਟ ਰਹੀਆਂ ਘੱਟਨਾਵਾ ਨੂੰ ਕਿਸ ਸਿਧਾਤ ਨਾਲ ਵੇਖੋਗੇ, ਵਰਨਣਯੋਗ ਗੱਲ ਇਸ ਜੱਗਾ ਸਿੱਖ ਕੋਮ ਦੀ ਉੱਚ ਕਮੇਟੀ ਦੀ ਕੁਝ ਸਖਸੀਅਤਾ ਆਪਣੀ ਫੇਰੀ ਪਾ ਆਏ ਅਤੇ ਕੁਝ ਫੋਕੇ ਵਾਅਦਿਆਂ ਤੋ ਇਲਾਵਾ ਅੱਗੇ ਕੁਝ ਨਹੀ ਹੋਇਆ, ਅਜੋਕੇ ਸਮੇ ਸੁਰਖਿਆ ਪੱਖੋ ਚਾਹੇ ਕੋਈ ਵੀ ਮੁਲਕ ਹੋਵੇ ਕਿਸੇ ਵੀ ਧਰਮ ਦੇ ਬੰਦੇ ਇਸ ਤਰਾ ਦੇ ਸ਼ਾਸਤਰ ਲਿਜਾਣ ਦੀ ਆਗਿਆ ਨਹੀ ਦੈਵੇਗਾ,ਚਾਹੇ ਉਹ ਇਸਾਈ,ਮੁਸਲਮਾਨ ਜਾ ਸਿੱਖ ਕਿਉ ਨਾ ਹੋਵੇ,ਵੈਸਾ ਵੀ ਮੁਸਲਮਾਨ ਅਮਰੀਕਾ ਚ ਸਿੱਖਾ ਨਾਲੋ ਕਈ ਗੁਣਾ ਜਿਆਦਾ ਹਨ, ਜੇ ਬੁਸ਼ ਸਰਕਾਰ ਦੀ ਵੋਟਾ ਖਾਤਿਰ  ਕੋਈ ਚਾਲ ਹੁੰਦੀ ਤਾ ਕਿੱਸੇ ਨਾ ਕਿੱਸੇ ਰੂਪ ਚ ਇਹ ਮੋਕਾ ਉਹਨਾ ਨੂੰ ਮਿਲਦਾ,ਹਰ ਸਿੱਖੀ ਸਰੂਪ ਵਾਲਾ ਅਮਰਿਤਧਾਰੀ  ਨਹੀ ਹੁੰਦਾ, ਵ,ਹਾਉਸ ਨੂੰ ਇਹ ਸੁਭਾਗ ਗੁਰੂ ਗਰੰਥ ਸਾਹਿਬ ਦੇ 400 ਸਾਲਾ ਪ੍ਕਾਸ਼ ਦਿਹਾਡ੍ ਕਾਰਨ ਮਿਲਿਆ, ਇਸ ਨੂੰ ਸਿਆਸੀ ਚਾਲ ਕਹੋ ਜਾ ਹੋਰ ਆਪਣੀ ਸੋਚ ਤੇ ਹੈ,ਹਰ ਇਸਾਈ ਪਾਦਰੀ ਦੇ ਰੂਪ ਚ ਨਹੀ ਹੁੰਦਾ ਅਤੇ ਮੁਸਲਮਾਨ ਮੋਲਵੀ ਦੇ ਰੂਪ ਵਿੱਚ, ਪੰਜਾਬ ਨਸ਼ਿਆ ਦੀ ਦਲ ਦਲ ਵਿੱਚ ਧੱਸਦਾ ਜਾ ਰਿਹਾ ਹੈ, ਸਰਕਾਰੀ ਅੰਕਿਡਿਆ ਅਨੁਸਾਰ ਛੋਟਾ ਜਾ ਪੰਜਾਬ ਸੂਬਾ ਸ਼ਰਾਬ ਦੀ ਖੱਪਤ ਚ ਮੋਢੀ ਜਾ ਰਿਹਾ ਹੈ ਪਿੰਡਾ ਵਿੱਚ ਅਫੀਮ , ਪੋਸਤ ਸ਼ਰੇਆਮ ਵਿੱਕ ਰਹੀ ਹੈਕਿ ਸਿੱਖਾ ਦੀ ਬਹੁਮਤ ਵਾਲਾ ਸੂਬਾ ਚ ਇਹ ਸਿੱਖ ਸਿਧਾਤਾ ਦੇ ਉਲਟ, ਨਹੀ ਹੋ ਰਿਹਾ,ਸਿੱਖ ਭਾਈਚਾਰੇ ਦੇ ਵਿਆਹ ਸ਼ਾਦੀਆਂ ਚ ਮਾਸ ਅਤੇ ਸ਼ਰਾਬ ਦੀ ਖੁਲ ਕੇ ਹੋ ਰਹੀ ਵਰਤੋ ਸਿੱਖੀ ਸਿਧਾਤਾ ਦੇ ਉਲਟ ਨਹੀ,ਕਿ ਕਿਸੇ ਸਿੱਖ ਕੋਸਲ ਨੇ ਇਸ ਦੇ ਸੰਬਧ ਵਿੱਚ ਕਿੱਤੇ ਵਿਚਾਰ ਕੀਤਾ ਹੈ

ਮੇਰਾ ਖਿਆਲ ਵਿੱਚ ਸਿੱਖੀ ਸਰੂਪ ਚ ਦਸਤਾਰ ਸੱਜਾ ਕੇ ਵਾਈਟ ਹਾਉਸ ਚ ਗੁਰੂ ਗਰੰਥ ਸਾਹਿਬ ਅੱਗੇ ਸਿਰ ਝੁਕਾਣ ਵਾਲਿਆਂ ਨੇ ਕੁਝ ਗੱਲਤ ਨਹੀ ਕੀਤਾ,ਦੁਸਰਾ ਹੱਰ ਇੱਕ ਦੀ ਸੋਚ ਅਤੇ ਸਮਝ ਤੇ ਨਿਰਭਰ ਹੈ।

ਰੁਪਿੰਦਰ ਢਿਲੋਂ ਮੋਗਾ, ਨਾਰਵੇ

ਬ ਸ ਰੰਧਾਵਾ

g`l suxIN vy jogIAw!
- isævcrn j`gI ku`sw, AwstrIAw

30/08/04

Editor Ji

Likhan nu bahut likhi jande han. Par jo ras Kusa Ji di kalam vich hei, is kalam nu namskar. Kusa Ji de bhut sare navel vi parhe han. meri salam de dena!

B. S. Randhawa

ਭਜਨ ਸਿੰਘ, ਯੁਬਾ ਸਿਟੀ (ਕੈਲੀਫੋਰਨੀਆ)

29/08/04

ਰਾਜ ਭੁਪਿੰਦਰ ਸਿੰਘ ਜੀ,

ਲਗਦਾ ਹੈ ਕਿ ਆਪ ਜੀ ਨੇ ਜਗਰਾਜ ਸਿੰਘ ਪਿੰਡ ਢੁੱਡੀਕੇ ਹੁਰਾਂ ਦਾ ਖਤ ਅਣਗੌਲਿਆ ਕਰ ਦਿੱਤਾ ਹੈ । ਅਮਰੀਕਾ ਅਤੇ ਹੋਰ ਕਈ ਯੂਰਪੀ ਦੇਸ਼ਾਂ ਦੇ ਦੌਰਿਆਂ ਤੇ ਪੰਜਾਬ ਤੋਂ ਕਈ ‘ਸਿੱਖੀ ਦੇ ਸੇਵਾਦਾਰ’ ਹਰ ਸਾਲ ਆਉਂਦੇ ਹਨ। ਸ਼ਾਇਦ ਆਪ ਜੀ ਜਾਣਦੇ ਹੋਵੋ ਕਿ ਇਹ ਸਭ ਜੱਥੇਦਾਰ ਘੋੜਿਆਂ ਦੀਆਂ ਕਾਠੀਆਂ ਤੇ ਨਹੀਂ ਬਲਿਕ ਹਵਾਈ ਜਹਾਜਾਂ ਦੀਆਂ ਅਰਾਮਦਾਇਕ ਸੀਟਾਂ ਦਾ ਅਨੰਦ ਮਾਣਦੇ ਆਉਂਦੇ ਹਨ। ਮੈਂ ਅਜਿਹੀ ਕਿਸੇ ਵੀ ਏਅਰਲਾਈਨ (ਖਾਸ ਕਰਕੇ ਅਮਰੀਕਾ ਨੂੰ ਆਉਣ ਵਾਲੀ ) ਤੋਂ ਵਾਕਿਫ ਨਹੀਂ ਜੋ ਕਿ ਕਿਸੇ ਵੀ ਲੰਬਾਈ ਦੀ ਕ੍ਰਿਪਾਨ ਪਹਿਨ ਕੇ ਸਫਰ ਕਰਨ ਦੇਵੇ । ਫਿਰ ਇਹ ਅਮ੍ਰਿਤਧਾਰੀ ਸ਼ਖਸੀਅਤਾਂ ਰੋਸ ਵਜੋਂ ਏਅਰਪੋਰਟ ਦੇ ਅੰਦਰ ਦਾਖਿਲ ਨਾ ਹੋਣ?  ਏਅਰਪੋਰਟ ਦੇ ਬਾਹਰ ਹੀ ਧਰਨੇ ਤੇ ਕਿਉਂ ਨਹੀਂ ਬੈਠ ਜਾਂਦੀਆਂ? ਜੇ ਡਾਲਰਾਂ ਦੀ ਧਰਤੀ ਤੇ ਆਉਣ ਲਈ ਕਕਾਰ ਤਿਆਗੇ ਜਾ ਸਕਦੇ ਹਨ ਤਾਂ ਫਿਰ ਇਸ ਡਾਲਰਾਂ ਦੀ ਧਰਤੀ ਦੀ ਸਰਵਉਚ ਇਮਾਰਤ ਵਿਚ ਜਾਣ ਲਈ ਕਿਉਂ ਨਹੀਂ? ਇਕ ਸਾਬਤ-ਸੂਰਤ ਸਿੱਖ ਲਈ ਕ੍ਰਿਪਾਨ ਉਸ ਦਾ ਇਕ ਵਸਤਰ ਹੈ, ਜਿਸ ਤੋਂ ਇਲਾਵਾ ਉਹ ਅਧੂਰਾ ਹੈ ਪਰ ਦੂਸਰੇ ਲਈ ਇਹ ਕ੍ਰਿਪਾਨ ਇਕ ਹਥਿਆਰ ਹੈ ਜੋ ਕਿ ਹਰ ਥਾਂ ਤੇ ਨਹੀਂ ਲੈ ਕੇ ਜਾਇਆ ਸਕਦਾ। ਜਦੋਂ ਤੁਸੀਂ ਆਪਣੇ ‘ਵਤਨ’ ਦੀ ਪਾਰਲੀਮੈਂਟ ਵਿਚ ਕ੍ਰਿਪਾਨ ਲੈ ਕੇ ਦਾਖਿਲ ਹੋ ਜਾਉਗੇ ਤਦ ਹੋਰਨਾ ਮੁਲਕਾਂ ਦੀਆਂ ਸਰਵਉਚ ਸੰਸਥਾਵਾਂ ਨੇ ਵੀ ਕੋਈ ਇਤਰਾਜ਼ ਨਹੀਂ ਕਰਨਾ ।

ਪਿਛਲੇ ਸਾਲ ਅਮਰੀਕਾ ਦੇ ਸੂਬੇ ਫਲੋਰਿਡਾ ਵਿਚ ਇਕ ਮੁਸਲਮਾਨ ਔਰਤ ਨੇ ਅਦਾਲਤ ਵਿਚ ਕੇਸ ਕੀਤਾ ਕਿ ਉਸ ਦੇ ਡਰਾਈਵਿੰਗ ਲਾਇਸੰਸ ਤੇ ਲੱਗਣ ਵਾਲੀ ਫੋਟੋ ਲੈਣ ਵੇਲੇ ਉਸ ਨੂੰ ਆਪਣਾ ਚਿਹਰਾ ਨੰਗਾ ਕਰਨ ਲਈ ਨਾ ਕਿਹਾ ਜਾਵੇ ਕਿਉਂਕਿ ਆਪਣੇ ਧਰਮ ਅਨੁਸਾਰ ਉਹ ਆਪਣਾ ਚਿਹਰਾ ਹਰ ਵਕਤ ਢੱਕ ਕੇ ਰੱਖਣਾ ਚਾਹੁੰਦੀ ਹੈ ਅਤੇ ਫੋਟੋ ਲੈਣ ਵੇਲੇ ਵੀ ਆਪਣੇ ਚਿਹਰੇ ਤੋਂ ਕੱਪੜਾ ਨਹੀਂ ਉਤਾਰੇਗੀ । ਆਵਾਜਾਈ ਮਹਿਕਮੇ ਦਾ ਕਹਿਣਾ ਸੀ ਕਿ ਢਕੇ ਹੋਏ ਚਿਹਰੇ ਵਾਲੀ ਫੋਟੋ ਨਾਲ ਉਹ ਡਰਾਈਵਰ ਦੀ ਪਹਿਚਾਣ ਕਿਵੇਂ ਕਰਨਗੇ? ਅਦਾਲਤ ਨੇ ਫੈਸਲਾ ਦਿੱਤਾ ਕਿ ਡਰਾਈਵਿੰਗ ਲਾਇਸੰਸ ਮੁਢਲਾ ਹੱਕ ਨਹੀਂ ਬਲਿਕ ਇਕ ਸਹੂਲਤ ਹੈ। ਉਹ ਔਰਤ ਬੜੀ ਖੁਸ਼ੀ ਨਾਲ ਆਪਣੇ ਧਰਮ ਦਾ ਪਾਲਣ ਕਰ ਸਕਦੀ ਹੈ ਪਰ ਇਸ ਲਈ ਉਸ ਨੂੰ ਕਾਰ ਚਲਾਉਣ ਦੀ ਸਹੂਲਤ ਤਿਆਗਣੀ ਪਵੇਗੀ। ਕਿਸੇ ਵਿਅਕਤੀ ਦੀ ਨਿੱਜੀ ਵਿਚਾਰਧਾਰਾ ਕਰਕੇ ਇੱਕ ਸੂਬਾ ਆਪਣਾ ਕਨੂੰਨ ਨਹੀਂ ਬਦਲ ਸਕਦਾ।

ਹੁਣ ਜੇ ਕੋਈ ਕਹੇ ਕਿ ਬੰਦੂਕ ਅਤੇ ਹੱਥ-ਗੋਲਾ ਉਹਨਾ ਦੇ ਧਰਮ ਦਾ ਹਿੱਸਾ ਹੈ, ਉਹਨਾ ਦੇ ਵਸਤਰਾਂ ਦਾ ਅਨਿਖੜਵਾਂ ਅੰਗ ਹੈ ਤਾਂ ਇਹ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਉਸ ਇਨਸਾਨ ਨੂੰ ਹਰ ਜਗ੍ਹਾ ਬੇ-ਸ਼ਰਤ ਦਾਖਲਾ ਮਿਲ ਜਾਵੇ ।

ਫਰਾਂਸ ਦੀ ਸਰਕਾਰ ਵਲੋਂ ਦਸਤਾਰ ਤੇ ਪਾਬੰਦੀ ਇੱਕ ਮੰਦਭਾਗਾ ਕਦਮ ਹੈ। ਸ਼ੋਮਣੀ ਕਮੇਟੀ ਇਸ ਫੈਸਲੇ ਸਬੰਧੀ ਕੀ ਕਰ ਰਹੀ ਹੈ, ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ। ਜੇ ਕਿਸੇ ਸੱਜਣ ਨੂੰ ਇਸ ਬਾਰੇ ਵਧੇਰੇ ਜਾਣਕਾਰੀ ਹੋਵੇ ਤਾਂ ਮਿਹਰਬਾਨੀ ਕਰਕੇ ਜਰੂਰ ਸਾਂਝੀ ਕਰਨਾ ਜੀ ।

ਭਜਨ ਸਿੰਘ
ਯੁਬਾ ਸਿਟੀ (ਕੈਲੀਫੋਰਨੀਆ)

ਉਂਕਾਰ ਸਿੰਘ, ਚੀਨ

29/08/04

manch,你好!

sat shre akal gee saria nu sade lai bahut sahrm bali gal ha ke asi olympics vicho sirf ek he tmga lake ai han baki agr china bal dekhia jabe tan os kol tan tamgia da dher lagha ha manu hale tak samj nhi aii kio klo kio my name ic onkar singh i am living in china this is my e mail adress caryy20002 @yahoo.com

致  礼!

ਜ ਭੁੱਲਰ

g`l suxIN vy jogIAw!
- isævcrn j`gI ku`sw, AwstrIAw
29/08/04

Hi

I just want to comment about your vishesh lekh, gal sun va jogia, it is so interesting, no words to praise, our reality, wonderful. Going to forward to every body. please keep up the good work by bringing up these kind of articles.

Regards,

JBhullar

ਰਾਜਾ ਢਿੱਲੋਂ

28/08/04

ਰਾਜ ਭੂਪਿੰਦਰ ਸਿੰਘ, ਭਾਰਤ

28/08/04

ਪਿਆਰੇ ਸੰਪਾਦਕ ਜੀਓ,

ਰੁਪਿੰਦਰ ਜੀ ਦੇ ਮਿਤੀ 25-08-2004 ਦੇ ਪਤਾ ਦੇ ਸਬੰਧ ਵਿਚ ਮੈਂ ਕਹਿਣਾ ਚਾਹੁੰਦਾ ਹਾਂ ਕਿ :-

1. ਜਿਹੜੀ ਸਿੱਖ ਕੌਮ ਦੀ ਪਹਿਚਾਣ ਉਹ ਅਮਰੀਕਾ ਵਿਚ ਬਨਾਉਣ ਲਈ ਕਹਿ ਰਹੇ ਹਨ , ਉਹ ਕੌਮ ਕਿਹੋ ਜਿਹੀ ਹੋਵੇ ? ਕੀ ਰੁਪਿੰਦਰ ਜੀ ( ਉਨਾਂ ਦੀ 5ਆਬੀ.ਕਾਮ ਤੇ ਲੱਗੀ ਫੋਟੋ ਅਨੁਸਾਰ) ਆਪਣੇ ਆਪ ਨੂੰ ਅਜਿਹੇ ਸਿੱਖ ਦੇ ਰੂਪ ਵਿਚ ਦਿਖਾਉਣਾ ਚਾਹੁੰਦੇ ਹਨ ਜੋ ਕਿ ਸਿਰੋ ਘੋਨ-ਮੋਨ ਹੋਵੇ ? ਕੀ ਫਰਕ ਰਹਿ ਗਿਆ ਉਨਾਂ ਦੇ ਰੂਪ ਤੇ ਗੋਰਿਆਂ ਦੇ ਰੂਪ ਵਿਚ । ਕਿਥੇ ਗਿਆ ਉਨਾਂ ਦਾ ਸਿੱਖੀ ਨਿਆਰਾਪਣ, ਜਿਸ ਨੂੰ ਵੇਖ ਕੇ ਅਮਰੀਕਾ ਨਿਵਾਸੀ ਇਹ ਕਹਿਣ ਕਿ, ਇਹ ਸਿੱਖ ਹੈ । ਕਿਹੜੀ ਮਜਬੂਰੀ ਹੈ , ਜਿਸ ਕਾਰਨ ਉਹ ਆਪਣਾ ਅਸਲੀ ਸਿੱਖੀ ਸਰੂਪ ਛੁਪਾ ਰਹੇ ਹਨ ?

2. ਵਾੲਹੀਟ ਹਾਊਸ ਅਕਾਲ ਪੁਰਖ ਤੋਂ ਉਚਾ ਨਹੀਂ ਹੈ, ਇਹ ਗਲ ਠੀਕ ਹੈ ਪਰ ਵਾੲਹੀਟ ਹਾਊਸ ਏਨਾਂ ਉਚਾ ਵੀ ਨਹੀਂ , ਜਿਸ ਤੇ ਜਾਣ ਲਈ ਸਿੱਖਾਂ ਨੂੰ ਆਪਣੇ ਕਕਾਰ ਤਿਆਗਣੇ ਪੈਣ । ਕਲ ਨੂੰ ਫਰਾਂਸ ਦੇਸ਼ ਦੀ ਸਰਕਾਰ ਇਹ ਕਹੇਗੀ ਕਿ ਉਨਾਂ ਦੀ ਪਾਰਲੀਮੈਂਟ ਵਿਚ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ ਕਰਵਾਇਆ ਤਾਂ ਹੀ ਕਰਾਇਆ ਜਾ ਸਕਦਾ ਹੈ ਬਸ਼ਰਤੇ ਕਿ ਸਿੱਖ ਆਪਣੀ ਦਸਤਾਰ ਉਤਾਰ ਕੇ ਆਉਣ ! ਕਿਥੇ ਕਿਥੇ ਸਮਝਾਉਤਾ ਕਰੋਗੇ ? ਜਿਸ ਸੁਨਹਿਰੀ ਮੌਕੇ ਦੀ ਗਲ ਤੁਸੀਂ ਕਰਦੇ ਹੋ ਉਹ ਸੁਨਹਿਰੀ ਨਾ ਹੋ ਕਿ ਇਕ ਅਜਿਹਾ ਮੌਕਾ ਬਣਾ ਦਿਤਾ ਗਿਆ, ਜਿਸ ਵਿਚ ਸਾਰੀ ਦੁਨੀਆਂ ਨੇ ਇਹ ਵੇਖ ਲਿਆ ਹੈ ਕਿ ਸਿੱਖ ਕੌਮ ਨੂੰ ਵੀ 'ਲਾਲਚ' ਦੇ ਕੇ ਉਨਾਂ ਦੇ ਧਾਰਮਿਕ ਚਿੰਨ ਉਤਰਵਾਏ ਜਾ ਸਕਦੇ ਹਨ !

3. ਰੁਪਿੰਦਰ ਜੀ ਕਹਿ ਰਹੇ ਹਨ ਕਿ ਕੁਝ ਵੀਰਾਂ ਵਲੋਂ ਵਾੲਹੀਟ ਹਾਊਸ ਵਿਚ ਨਾਂ ਜਾਣ ਕਾਰਣ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦਾ ਨਿਰਾਦਰ ਹੋਇਆ ਹੈ । ਮੇਰੇ ਅਨੁਸਾਰ ਜਿਹੜੇ ਸਿੱਖਾਂ ਨੇ ਇਸ ਸਮਾਗਮ ਕਰਨ ਦੀ ਹਾਮੀ ਭਰੀ ( ਤੇ ਉਹ ਵੀ ਇਸ ਸ਼ਰਤ ਨਾਲ ਕਿ ਉਹ ਅਮ੍ਰਿਤਧਾਰੀ ਹੋਣ ਦੇ ਬਾਵਜੂਦ ਕਿਰਪਾਨ ਨਹੀਂ ਪਹਿਨਣਗੇ ) ਉਨਾਂ ਵਲੋਂ ਸਿੱਖੀ ਦਾ ਮਜਾਕ ਉਡਾਇਆ ਗਿਆ ਹੈ । ਅਮਰੀਕਾ ਵਿਚ ਕਿਰਪਾਨ ਦਾ ਪਹਿਨਣਾ ਸੁਰਖਿਆ ਲਈ ਖਤਰਾ ਹੈ ਤੇ ਫਰਾਂਸ ਵਿਚ ਦਸਤਾਰ ਸਜਾਉਣਾ । ਜੇ ਸਿੱਖਾਂ ਦੇ ਧਾਰਮਿਕ ਚਿੰਨਾਂ ਤੇ ਸ਼ੱਕ ਹੀ ਕਰਨਾ ਹੈ ਤਾਂ ਕੀ ਲੋੜ ਸੀ , ਉਸ ਵਾੲਹੀਟ ਹਾਊਸ ਵਿਚ ਜਾਣ ਦੀ ? ਕੀ ਬੁਸ਼ ਆਪਣੀ ਹਾਜਰੀ ਕਿਸੇ ਹੋਰ ਗੁਰਦੁਆਰਾ ਸਾਹਿਬ ਵਿਚ ਨਹੀਂ ਲਗਵਾ ਸਕਦਾ ਸੀ ? ਕਿਤੇ ਇਹ ਸਮਾਗਮ ਵੀ ਬੁਸ਼ ਦੇ 'ਚਮਚਿਆਂ' ਵਲੋਂ ਤਾਂ ਨਹੀਂ ਸੀ ਰਚਿਆ ਗਿਆ ? ਇਸ ਬਾਰੇ ਵੀ ਵਿਚਾਰ ਕਰਨ ਦੀ ਲੋੜ ਹੈ । ਕਿਉਂਕਿ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਦੀਆਂ ਚੋਣਾਂ ਵੀ ਨਜਦੀਕ ਹਨ ਤੇ ਇਹ ਸਮਾਗਮ ਵਾੲਹੀਟ ਹਾਊਸ ਵਿਚ ਕਰਵਾ ਕੇ ਬੁਸ਼, ਪੰਜਾਬੀਆਂ ਦੇ ਮਨ ਜਿਤ ਕੇ ਵੋਟਾਂ ਬਟੋਰਣ ਦੀ ਕੋਸ਼ਿਸ਼ ਦਾ ਇਕ ਹਿਸਾ ਹੋ ਸਕਦਾ ਹੈ !

5. ਸ਼੍ਰੋਮਣੀ ਕਮੇਟੀ ਵਲੋਂ ਕਈ ਕਿਤਾਬਾਂ ਪੰਜਾਬੀ ਦੇ ਨਾਲ ਨਾਲ ਹਿੰਦੀ ਤੇ ਅੰਗਰੇਜੀ ਵਿਚ ਛਾਪੀਆਂ ਜਾ ਰਹੀਆਂ ਹਨ ਤੇ ਬਾਕੀ ਰਹਿੰਦੀਆਂ ਸਾਰੀਆਂ ਕਿਤਾਬਾਂ ਦਾ ਹਿੰਦੀ/ ਅੰਗਰੇਜੀ ਵਿਚ ਉਲਥਾ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕੀਤੀ ਜਾ ਰਹੀ ਹੈ ਤਾਂ ਕਿ ਪੰਜਾਬ ਤੋਂ ਬਾਹਰਲੇ ਸਿੱਖ ਵੀ ਆਪਣੇ ਇਤਿਹਾਸ ਤੋਂ ਜਾਣੂ ਹੋ ਸਕਣ । ਪਰ ਜੇ ਸਿੱਖ ਪੰਜਾਬੀ ਸਿੱਖਣ ਦਾ ਉਪਰਾਲਾ ਕਰਨ , ਤਾਂ ਹੋਰ ਵੀ ਚੰਗਾ ਹੋਵੇਗਾ ।

ਰਾਜ ਭੂਪਿੰਦਰ ਸਿੰਘ, ਭਾਰਤ ।

ਸੁਖਦੇਵ ਸਿੰਘ 'ਰ" ਕਨੇਡਾ

28/08/04

5ਆਬੀ.ਕਾਮ ਦੇ ਪਾਠਕੌ

ਤੀਆਂ ਕਿਉ ਮਨਾਈਆ ਜਾਦੀਆ ਹੰਨ??

ਇਹਨਾਂ ਦਾਂ ਪਛੌਕੜ ਕੀ ਹੈ ??

ਕੀ ਸਿਖ ਬੀਬੀਆ ਨੂੰ ਤੀਆਂ ਮਂਨਾਂਉਣੀਆ ਚਾਹੀਦੀਆ ਹਨ??

ਪੰਜਾਬ ਵਿਚ ਨਿਕਿਆ ਹੁਦਿਆ ਸੁਣਦੇ ਸੀ ਕਿ ਗੁਲਾਮ ਭਾਰਤ ਵਿਚ ਔਰਤਾ ਦੇ ਵਿਉਪਾਰ ਕਰਨ ਲਈ ਮੰਡੀਆ ਲੱਗਦੀਆ ਸੱਨ ਜੋ ਤੀਆ ਦਾ ਰੂਪ ਧਾਰ ਗਈਆ , ਕੀ ਇਹ ਠੀਕ ਹੈ??

ਕਿਰਪਾ ਕਰਕੇ ਕੋਈ ਸੱਜਨ ਇਸ ਤੇ ਰੋਸ਼ਨੀ ਪਾਉਣ । ਮੇਹਰਬਾਨੀ

ਦਾਸ

ਸੁਖਦੇਵ ਸਿੰਘ 'ਰ" ਕਨੇਡਾ

ਰੁਪਿੰਦਰ ਢਿਲੋਂ ਮੋਗਾ, ਨਾਰਵੇ

25/08/04

ਸਤਿ ਸੀ ਅਕਾਲ,

ਹਜਾਰਾ ਲੱਖਾ ਦੀ ਤਾਦਾਦ ਚ ਰਹਿੰਦੇ ਹੋਏ ਵੀ ਸਿੱਖ ਕੋਮ ਅਮਰੀਕਾ 'ਚ ਆਪਣੀ ਪਹਿਚਾਣ ਨਹੀ ਬਣਾ ਸਕੀ, ਜਿਸ ਕਾਰਨ 11 ਸੰਤਬਰ ਦੇ ਵਾਕਿਆ ਤੋ ਬਾਅਦ ਕੁਝ ਅਮਰੀਕੀਆ ਵਲੋਂ ਸਿੱਖਾ ਨੂੰ ਮੁਸਲਮਾਨ ਸਮਝਦੇ ਹੋਏ ਬੁਰੀ ਤਰਾ ਜਲੀਲ ਕੀਤਾ ਗਿਆ, ਕੁਟਮਾਰ ਤੋ ਇਲਾਵਾ ਇਸੇ ਭੁਲੇਖੇ ਕਾਰਨ ਕੁਝ ਸਿੱਖ ਵੀਰਾ ਦੀਆ ਜਾਨਾ ਵੀ ਗਈਆ, ਇਸ ਦਾ ਕਾਰਨ ਸੀ ,ਸਿੱਖੀ ਦਾ ਅਮਰੀਕਾ 'ਚ ਨਾ ਮਾਤਰ ਪ੍ਚਾਰ.

ਵਾਈਟ ਹਾਊਸ ਅਕਾਲ ਪੁਰਖ ਤੋ ਉੱਚਾ ਨਹੀ ਪਰ ਅਮਰੀਕਾ ਵਿੱਚ ਇਸ ਦੀ ਪੱਦਵੀ ਸੁਪਰੀਮੋ ਵਾਲੀ ਹੈ. ਠੀਕ ਹੈ ਸਿੱਖੀ ਸਿਧਾਤ ਆਪਣੀ ਜਗਾ ਹੈ ਪਰ ਸਿੱਖਾ ਲਈ ਆਪਣੀ ਪਹਿਚਾਣ ਨੂੰ ਅਮਰੀਕਾ 'ਚ ਹੋਰ ਮਜਬੂਤ ਕਾਰਨ ਲਈ ਇਸ ਤੋ ਵੱਡਾ ਕਿ ਸੁਨਹਿਰੀ ਮੋਕਾ ਹੋ ਸਕਦਾ ਸੀ ਕਿ ਗੁਰੂ ਗੰਥ ਸਾਹਿਬ ਜੀ ਦਾ ਵਾਈਟ ਹਾਊਸ ਚ ਪ੍ਕਾਸ਼ ਹੋਣਾ ਅਤੇ ਕੀਰਤਨ ਦੀਆ ਆਨੰਦ ਮਈ ਸੁਰਾ ਦਾ ਵਾਈਟ ਹਾਊਸ ਚ ਗੁੰਜਣਾ ਅਤੇ ਇਸ ਦਾ ਵੇਰਵਾ ਅਮਰੀਕੀ ਮੀਡੀਆ ਚ ਆਉਣਾ ਇੱਕ ਵੱਡੀ ਗੱਲ ਹੈ,

ਕਿਰਪਾਨ ਦਾ ਮਸਲਾ ਖਡਾ ਕਰਕੇ ਵਾਈਟ ਹਾਉਸ ਚ ਕੁਝ ਸਿੱਖ ਵੀਰਾ ਵੱਲੋ ਨਾ ਜਾਣਾ ਅਤੇ ਇਸ ਸਮਾਗਮ ਦਾ ਬਾਈਕਾਟ ਕਰਨਾ ਅਤੇ ਜਾਣ ਵਾਲਿਆ ਕੁਝ ਵੀਰਾ ਵੱਲੋ ਸਿੱਖੀ ਸਿਧਾਤਾ ਦੇ ਉਲਟ ਜਾਣਾ ਕਹਿਣਾ ਉਚਿਤ ਨਹੀ, ਵ.ਹਾਉਸ 'ਚ ਨਾ ਜਾਕੇ ਉਹਨਾ ਵੀਰਾ ਨੇ ਇੱਕ ਤਰਾ ਗੁਰੂ ਗੰਰਥ ਸਾਹਿਬ ਦਾ ਨਿਰਾਧਰ ਕੀਤਾ ਹੈ, ਇਹੀ ਮੋਕਾ ਦੁਨੀਆ ਭਰ ਵਿੱਚ ਸ਼ਕ ਨਾਲ ਵੇਖੀ ਜਾ ਰਹੀ ਕੋਮ ਨੂੰ ਮਿਲਿਆ ਹੁੰਦਾ ਤਾ ਬਹੁਮਤ 'ਚ ਇਹਨਾ ਲੋਕਾ ਨੇ ਇਸ ਨੂੰ ਫਖਰ ਨਾਲੀ ਗੱਲ ਸਮਝਣਾ ਸੀ, ਅੱਗੇ ਵੀ ਕਿਰਪਾਨ ਮਸਲਾ ਕਰਕੇ ਸਿੱਖ ਆਪਣੀ ਆਵਾਜ ਇੰਡੀਆ ਦੀ ਪਾਰਲੀਮੈਂਟ ਅਤੇ ਦੁਨੀਆ ਭਰ 'ਚ ਪੰਹੁਚਾਣ ਚ ਅੱਸਮਰਥ ਰਹੇ, ਵੈਸੇ ਵੀ ਪੰਜਾਬ 'ਚ ਹਰ ਕੋਈ ਆਪਣੇ ਆਪ ਨੂੰ ਸਿੱਖ ਸਾਬਿਤ ਕਰਨ ਲਈ ਕਿਰਪਾਨ ਨਹੀ ਚੁਕੀ ਫਿਰਦਾ,ਸਾਡੇ ਕੁਝ ਗੁਰੂਆਂ ਨੇ ਜੇ ਕਿਰਪਾਨ ਚੁਕੀ ਤਾ ਸਿਰਫ ਜੁਲਮ ਖਿਲਾਫ, ਅਜੋਕੇ ਯੁਗ ਵਿੱਚ ਜਦ ਕਈ ਮੁਲਕਾ ਵਿੱਚ ਅੱਤਵਾਦ ਦਾ ਛਾਵਾ ਮੰਡਰਾਂ ਰਿਹਾ ਹੈ ਤੇ ਸੁਰਖਿਆ ਪੱਖੋ ਹਰ ਮੁਲਕ ਦੇ ਆਪਣੇ ਅਸੂਲ ਹਨ, ਜੋ ਕੋਈ ਵੀ ਮੁਲਕ ਇੱਕ ਵਿਸ਼ੇਸ ਫਿਰਕੇ ਕਰਕੇ ਤੋਡ੍ ਨਹੀ ਸਕਦਾ, ਸਭ ਤੋ ਜਰੂਰੀ ਮੋਜੂਦਾ ਸਮੇ ਸਿੱਖ ਕੋਮ ਚ ਹੋਰ ਮਸਲਿਆ ਨੂੰ ਹੱਲ ਕਰਨਾ ਜਰੂਰੀ ਹੈ, ਸਿੱਖੀ ਦਾ ਪ੍ਚਾਰ , ਅਜੀਤ ਅਖਬਾਰ ਦੀ ਖਬਰ ਅਨੁਸਾਰ ਹਰਿਆਣਾ ਦਾ ਇੱਕ ਜਾਟ ਸਿੱਖ ਧਰਮ ਤੋ ਪ੍ਭਾਵਿਤ ਹੋਕੇ ਮਹਿਮ ਹਰਿਆਣਾ ਤੋ ਸਾਈਕਲ ਤੇ ਪੰਜਾਬ ਚ ਪੈਦੇ ਮਸ਼ਹੂਰ ਧਾਰਮਿਕ ਅਸਥਾਨ ਦੀ ਯਾਤਰਾ ਕਰ ਆਇਆ,ਉਸ ਨੂੰ ਗਿਲਾ ਹੈ ਕਿ ਸਿੱਖਾ ਦੀ ਸ਼ਰੋਮੇਣੀ ਕਮੇਟੀ ਸਿੱਖ ਇਤਿਹਾਸ ਨੂੰ ਹਿੰਦੀ ਭਾਸ਼ਾ ਕਿਉ ਨਹੀ ਛਾਪਦੀ, ਪੰਜਾਬੀ ਨਾ ਆਉਦੀ ਕਾਰਨ ਉਹ ਸਿੱਖ ਇਤਿਹਾਸ ਪਡ੍ਨੋ ਅੱਸਮਰਥ ਹੈ,ਇਸ ਤਰਾ ਦੇ ਕਈ ਉਦਾਰਣ ਹਨ, ਕਈ ਹੋਰ ਧਰਮਾ ਚ ਵਿਸ਼ਵਾਸ ਰੱਖਣ ਵਾਲੇ ਸਿੱਖੀ ਅਪਨਾਉਣਾ ਚਾਹੁੰਦੇ ਹਨ ਪਰ ਹੋਰ ਭਾਸ਼ਾਵਾ ਚ ਇਸ ਦਾ ਪ੍ਚਾਰ ਨਾ ਹੋਣ ਕਾਰਨ ਅੱਸਮਰਥ ਹਨ,ਸ਼ਰੋਮਣੀ ਕਮੇਟੀ ਨੂੰ ਇਸ ਸੰਬਧ ਵਿੱਚ ਕੁਝ ਉਪਰਲਾ ਕਰਨਾ ਚਾਹਿਦਾ ਹੈ, ਇਸੀ ਤਰਾ ਨਾਗਪੁਰ ਦੇ ਆਲੇ ਦੁਆਲੇ ਅਤੇ ਦੱਖਣ ਵੱਲ ਸਿੱਖੀ ਸਰੂਪ ਚ 10ਤੋ12 ਕਰੋਡ੍ ਲੋਕੀ ਵੱਸਦੇ ਹਨ ਪਰ ਉਹਨਾ ਦੀ ਭਾਸ਼ਾ ਚ ਸਿੱਖ ਇਤਿਹਾਸ ਨਾ ਹੋਣ ਕਾਰਨ ਸਿੱਖੀ ਤੋ ਬੇਮੁਖ ਹਨ, ਅਜਿਹੇ ਮਸਲੇ ਹੱਲ ਕਰਨੇ ਜਰੂਰੀ ਹਨ.

ਰੁਪਿੰਦਰ ਢਿਲੋਂ ਮੋਗਾ
ਨਾਰਵੇ

ਹਰਜੀਤ ਸਿੰਘ ਹੌਲੈਂਡ

25/08/04

ਝੁਲਤੇ ਨਿਸ਼ਾਨ ਰਹੇ ਪੰਥ ਮਹਾਂਰਾਜ ਜੀ ਕੇ,
ਲਗਤੇ ਦੀਵਾਨ ਰਹੇ ਗੁਰੂ ਗ੍ਰੰਥ ਮਹਾਂਰਾਜ ਜੀ ਕੇ।

ਸਮੂਹ ਜਗਤ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਉੱਪਰ ਲੱਖ-ਲੱਖ ਵਧਾਈ ਹੋਵੇ

ਅੱਜ ਪੂਰੀ ਦੁਨੀਆ ਦੇ ਵਿੱਚ ਸਿੱਖ ਕੌਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਬਹੂਤ ਹੀ ਵਧੀਆ ਤਰੀਕੇ ਨਾਲ ਨਗਰ ਕੀਰਤਨਾ ਦੇ ਰੂਪ ਵਿੱਚ ਮਨਾ ਰਹੀ ਹੈ। ਜਾਂ ਹੋਰ ਵਿਚਾਰ ਗੋਸ਼ਟੀਆ, ਧਾਰਮਿਕ ਦੀਵਾਨਾ ਦੇ ਰੂਪ ਵਿੱਚ ਮਨਾ ਰਹੀ ਹੈ। ਚੰਗੇ ਭਾਗਾ ਨੂੰ ਅਸੀ ਵੀ ਇਸ ਦਿਨ ਨੂੰ ਦੇਖ ਰਹੇ ਹਾਂ। ਦਾਸ ਆਪ ਸਭ ਸੰਗਤਾ ਦੇ ਚਰਨਾ ਵਿੱਚ ਇੱਕ ਜਰੂਰੀ ਬੇਨਤੀ ਕਰਨਾ ਚਾਹੂੰਦਾ ਹੈ ਕੇ ਅੱਜ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਉੱਪਰ ਪ੍ਰਣ ਕਰਨਾ ਚਾਹੀਦਾ ਹੈ ਕੇ ਜੋ ਵੀਰ ਨਸ਼ੇ ਕਰਦੇ ਹਨ ਉਹ ਨਸ਼ੇ ਤਿਆਗਣ ਦਾ ਪ੍ਰਣ ਕਰਨ , ਜੋ ਵੀਰ ਅਨਮੋਲ ਰੋਮਾ ਦੀ ਬੇਅਦਬੀ ਕਰਦੇ ਹਨ ਉਹ ਆਪਣਾ ਗੁਰੂ ਸਾਹਿਬਾਨ ਵਲੋ ਬਖੀਸ਼ਆ ਹੋਇਆ ਸਿੱਖੀ ਸਰੂਪ ਧਾਰਨ ਕਰਨ, ਜੋ ਵੀਰ ਸਿੱਖੀ ਸਰੂਪ ਵਿੱਚ ਤਾਂ ਹਨ ਪਰ ਅਨਮੋਲ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀ ਕੀਤੀ ਉਹ ਅੰਮ੍ਰਿਤ ਛਕਣ ਦਾ ਪਰਣ ਕਰਨ।

ਦੇਸ਼- ਵਿਦੇਸ਼ ਅੰਦਰ ਗੁਰੂ ਘਰਾਂ ਦਾ ਪ੍ਰਬੰਧ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਯਾਦਾ ਅਨੁਸਾਰ ਹੀ ਹੋਵੇ, ਅਤੇ ਪ੍ਰਬੰਧਕ ਵੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਅਦਾ ਅਨੁਸਾਰ ਹੀ ਸਥਾਪਤ ਹੋਣ। ਅਤੇ ਗੁਰੂ ਘਰਾਂ ਵਿੱਚ ਅਤੇ ਸੰਗਤਾ ਨੂੰ ਆਪਣੇ ਘਰਾਂ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਂਰਾਜ ਜੀ ਦੇ ਵੱਧ ਤੋ ਵੱਧ ਸਤਿਕਾਰ ਲਈ ਜੋਗ ਉਪਰਾਲੇ ਕਰਨੇ ਚਾਹੀਦੇ ਹਨ। ਕਿਸੇ ਵੀ ਮਨੁੱਖ ਦੀ ਪੂਜਾ ਨਹੀ ਹੋਣੀ ਚਾਹੀਦੀ। ਦੇਹਧਾਰੀ ਗੁਰੂ ਡਮ ਜੋ ਜੋਰ ਫੜਦਾ ਜਾ ਰਿਹਾ ਹੈ ਉਸ ਤੋ ਬਚ ਕੇ ਰਹਿਣਾ ਚਾਹੀਦਾ ਹੈ। ਇਹੀ ਸਾਡਾ ਸਹੀ ਮਕਸਦ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਦਾ ਹੋਣਾ ਚਾਹੀਦਾ ਹੈ।ਸਾਡਾ ਸਾਰਿਆ ਦਾ ਪੂਰਨ ਵਿਸ਼ਵਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਂਰਾਜ ਜੀ ੳਪਰ ਹੈ ਅਤੇ ਹੋਣਾ ਚਾਹੀਦਾ ਹੈ। ਵਾਈਟ ਹਾਉਸ ਅਮਰੀਕਾ ਵਿੱਚ ਸ਼ਬਦ ਕੀਰਤਨ ਦਾ ਹੋਣਾ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ।ਇਸ ਉਪਰਾਲੇ ਲਈ ਗੁਰੂ ਕੇ ਸਿੱਖ ਵਧਾਈ ਦੇ ਪਾਤਰ ਹਨ।

ਪੰਥ ਤੇਰੇ ਦੀਆ ਗੂੰਜਾਂ , ਜੁੱਗੋ ਜੁੱਗ ਪੈਂਦੀਆ ਰਹਿਣਗੀਆ।

ਭੁੱਲਾ ਚੁੱਕਾ ਦੀ ਖਿਮਾ ਸਹਿਤ,

ਵਾਹਿਗੁਰੁ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ।

ਹਰਜੀਤ ਸਿੰਘ ਹੌਲੈਂਡ

ਜਗਰਾਜ ਸਿੰਘ ਪਿੰਡ ਢੁਡੀਕੇ

25/08/04

ਸ਼੍ਰੀ ਮਾਨ ਰਾਜ ਭੁਪਿੰਦਰ ਸਿੰਘ ਜੀਓ,

ਆਪ ਜੀ ਦੇ 19/08/04 ਦੇ ਸਵਾਲ ਦਾ ਜਵਾਬ :- ਜਿਸ ਤਰ੍ਹਾਂ ਹਰ ਹਵਾਈ ਸਫਰ ਪਹਿਲਾਂ ਅਤੇ ਸਿਖੀ ਸਿਧਾਂਤ ਬਾਦ ’ਚ ਹੁੰਦੇ ਹਨ , ਠੀਕ ਉਸੇ ਤਰਾਂ ……… ਜਗਰਾਜ ਸਿੰਘ ਪਿੰਡ ਢੁਡੀਕੇ

ਲਾਟ ਭਿੰਡਰ

pMjwbI hux ikqwb vI pVHdy hn!
- dlbIr isMG

19/08/04

ਅੱਜ ਜਰਾ ਸਵੱਖਤੇ ਜਾਗ ਆ ਗਈ ਤੇ ਤੁਹਾਡੀ ਸਾਈਟ ਖ੍ਹੋਲਕੇ ਪੜ੍ਹਨ ਬੈਠ ਗਿਆ। ਦਲਬੀਰ ਸਿੰਘ ਹੁਰ੍ਹਾਂ ਦਾ ਇੱਕ ਲੇਖ ਪੜ੍ਹਿਆ, ਇਨਾ ਚੰਗਾ ਲਗਿਆ ਕਿ ਉਹਨਾਂ ਦੇ ਸਾਰੇ ਹੀ ਨਿਬੰਧਾਂ ਵਾਂਗ ਲਿਖੇ ਹੋਏ ਸਾਰੇ ਹੀ ਲੇਖ ਪੜ੍ਹ ਮਾਰੇ। ਜੇ ਤੁਹਾਡੇ ਪਾਸ ਉਹਨਾਂ ਦਾ ਈਮੇਲ ਪਤਾ ਹੋਇਆ ਤਾਂ ਜਰੂਰ ਦਸਣਾ। ਧੰਨਵਾਦ!
 

ਰਾਜ ਭੂਪਿੰਦਰ ਸਿੰਘ, ਭਾਰਤ

19/08/04

ਸਿੱਖਾਂ ਦੀ ਵ੍ਹਾਈਟ ਹਾਊਸ ਵਿਖੇ ਧਾਰਮਕ ਸਮਾਗਮ ਵਿਚ ਸ਼ਿਰਕਤ

ਬੀਤੇ ਦਿਨੀ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਨੇ ਸ੍ਰੀ ਗੁਰੂ ਗ੍ਰੰਥ ਸ਼ਾਹਿਬ ਜੀ ਦੇ 400 ਸਾਲਾ ਪ੍ਰਕਾਸ ਦਿਵਸ ਦੇ ਸਬੰਧ ਵਿਚ ਹੋਏ ਸਮਾਗਮ ਵਿਚ ਕਈ ਸਿੱਖਾਂ ਨੂੰ ਸੱਦਾ ਪਤਰ ਦਿਤਾ ਗਿਆ । ਪਰ ਵ੍ਹਾਈਟ ਹਾਊਸ ਦੇ ਅੰਦਰ ਜਾਣ ਸਮੇਂ ਕ੍ਰਿਪਾਨ ਲਿਜਾਣ ਤੇ ਪਾਬੰਦੀ ਲਗਾ ਦਿਤੀ ਗਈ ਸੀ । ਇਸ ਲਗਾਈ ਗਈ ਪਾਬੰਦੀ ਦੇ ਰੋਸ ਵਜੋਂ 'ਵਰਡ ਸਿੱਖ ਕੌਂਸਲ' ਦੇ ਨੁਮਾਇੰਦੇ ਸਮਾਗਮ ਵਿਚ ਸ਼ਾਮਲ ਨਹੀਂ ਹੋਏ । ਇਸ ਕੌਂਸਲ ਦੇ ਨੁਮਾਇੰਦਿਆਂ ਲਈ ਸਿੱਖੀ ਸਿਧਾਂਤ ਪਹਿਲਾਂ ਹਨ ਤੇ ਵ੍ਹਾਈਟ ਹਾਊਸ ਬਾਦ ਵਿਚ ।

ਕੀ ਵ੍ਹਾਈਟ ਹਾਊਸ ਵਿਚਲੇ ਸਮਾਗਮ ਵਿਚ ਸ਼ਾਮਲ ਹੋ ਰਹੇ ਬਾਕੀ ਸਿੱਖਾਂ ਲਈ ਇਸ ਸੋਚ ਤੇ ਪਹਿਰਾ ਦੇਣਾ ਜਰੂਰੀ ਨਹੀ ਸੀ ?

ਰਾਜ ਭੂਪਿੰਦਰ ਸਿੰਘ, ਭਾਰਤ ।

ਕਰਨੈਲ ਸਿੰਘ

19/08/04

ਆਦਰਣੀਯ ਚਾਹਲ ਸਾਹਿਬ,

ਆਪ ਜਿਹੇ (ਅਮਰੀਕਨ-ਕਮਿਸ਼ਨਰ ਦੀ ਪਦਵੀ ਦੇ) ਮਹਾਨ ਪੰਜਾਬੀ ਵੱਲੋਂ ਇਸ ਨਾਚੀਜ਼ ਦੀ ਤੁਕ-ਬੰਦੀ ਪ੍ਰਤੀ ਸਰਾਹੁਣਾ ਕਰਨਾ, ਕਿਸੇ ਵੀ ਲੇਖਕ ਲਈ ਸਾਂਭਣ ਲਾਇਕ ਪੱਤਰ ਹੈ।

ਏਸ ਤਰਾਂ ਦਾ ਪੱਤਰ ਬੜੇ ਚਿਰਾਂ ਪਿੱਛੋਂ ਆਪਣੀ ਸੱਥ ਵਿਚ ਪੜ੍ਹਨ ਵਿਚ ਆਇਆ ਹੈ। ਯਾਦ ਹੈ ਕਦੇ ਸ. ਭੂਪਿੰਦਰ ਸਿੰਘ ਹੋਰਾਂ ਨੇ ਵੀ ਕਿਸੇ ਲੇਖਕ ਬਾਰੇ ਏਨੇ ਸੋਹਣੇ ਸ਼ਬਦ ਅੰਕਤ ਕੀਤੇ ਸਨ।

ਮੈਂ ਤਾਂ ਇਕ ਪ੍ਰੌਢ ਆਯੂ ਦਾ ਲੇਖਕ ਹਾਂ।

ਐਡੀਟਰ ਸਾਹਿਬ ਦੀ ਸੁਹਿਰਤਾ ਕਾਰਨ ਕਈ ਉੱਚ ਕੋਟੀ ਦੇ ਲੇਖਕਾਂ ਦਾ ਕਲਾਮ ਵੀ ਅਕਸਰ ਏਸ ਵੈਬਸਾਈਟ ਤੇ ਛਾਪਿਆ ਵੇਖਿਆਂ ਹੈ। ਸੋਚਦਾ ਹਾਂ, ਜੇ ਕਰ ਆਪ ਤੋਂ ਸੇਧ ਲੈ ਕੇ ਹੋਰ ਪੰਜਾਬੀ ਪਾਠਕ, ਹਰ ਪ੍ਰਸੰਸਾ ਯੋਗ ਰਚਨਾ ਬਾਰੇ ਆਪਣੇ ਵੱਡ ਮੁੱਲੇ ਸ਼ਬਦ ਸਾਂਝੇ ਕਰ ਸਕਿਆ ਕਰਨ ਤਾਂ ਨਵੇਂ ਅਤੇ ਯੁਵਕ ਲੇਖਕਾਂ ਨੂੰ ਵੀ ਅੱਗੇ ਆਉਣ ਲਈ ਉਤਸ਼ਾਹ ਮਿਲੇ।

ਚੰਗੇ ਲੇਖਕ ਕੌਮਾਂ ਦਾ ਸਰਮਾਇਆ ਹੁੰਦੇ ਨੇ ।

ਤੁਹਾਡੇ ਜਿਹੇ ਬੁੱਧੀ ਜੀਵੀਆਂ ਦੇ ਮਨੋਹਰ ਸ਼ਬਦ, ਪੰਜਾਬੀ ਕੌਮ ਲਈ ਭਾਸ਼ਾ ਦੇ ( ਖਨਿਗ ਮੳਕੲਰ) ਸਾਬਤ ਹੋ ਸਕਦੇ ਨੇ।

ਸਨੇਹ,

ਕਰਨੈਲ ਸਿੰਘ

ਸ਼ਮਸ਼ੇਰ ਸਿੰਘ ਫ਼ਲੌਰੀਡਾ

19/08/04

ਮਾਨ ਯੋਗ ਗੱਬੀ ਸਾਹਿਬ,

ਇਰਾਕੀ ਉਗਰਵਾਦੀਆਂ ਵੱਲੋਂ ਬੰਦੀ ਬਣਾਏ ਭਾਰਤੀ ਡਰਾਈਵਰਾਂ ਬਾਰੇ ਤੁਹਾਡਾ ਲੇਖ "ਕਾਸ਼ ਉਹ ਵੀ ਕਿਸੇ ਮੰਤਰੀ ਦੇ ਰਿਸ਼ਤੇਦਾਰ ਹੁੰਦੇ।ਸੋਲਾਂ ਆਨੇ ਸਹੀ ਹੈ।

ਪਰ ਜਦੋਂ ਉਹ ਉਗਰਵਾਦੀ ਕਿਸੇ ਮਾਨਯਤਾ ਪ੍ਰਾਪਤ ਸੰਸਥਾ ਦੇ ਮੈਂਬਰ ਨਹੀਂ ਹਨ, ਉਹਨਾਂ ਤੱਕ ਪਹੁੰਚ ਕਰਨ ਬਾਰੇ ਤੁਸੀਂ ਹੀ ਕੋਈ ਹੱਲ ਦੱਸੋ। ਉਹਨਾਂ ਵੱਲੋਂ ਨਿੱਤ ਬਿਆਨ ਬਦਲੇ ਜਾਂਦੇ ਹਨ। ਕਦੇ ਅਮਿਤਾਬ ਬੱਚਨ ਵਰਗੇ ਐਕਟਰਾਂ ਵੱਲੋਂ ਅਪੀਲ ਦੀ ਗੱਲ, ਕਦੇ 50 ਮਿਲੀਅਨ ਡਾਲਰ ਦੇਣ ਦੀ ਗੱਲ।

ਅਸਾਨੂੰ ਏਥੇ ਬੈਠਿਆਂ ਨੂੰ ਕੁਝ ਪਤਾ ਨਹੀ ਕਿ ਕਿਹੜੀ ਸ਼ਕਤੀ ( ਅਲ਼ ਕਾਇਦਾ ਵਰਗੀ ) ਉਹਨਾਂ ਪਿੱਛੇ ਕੰਮ ਕਰ ਰਹੀ ਹੈ। ਅਤੇ ਉਹਨਾਂ ਦਾ ਏਸ ਸ਼ੜਯੰਤਰ ਪਿੱਛੇ ਕੀ ਮੰਤਵ ਹੈ?

ਯਾਦ ਹੈ? ਪਿੱਛੇ ਜਿਹੇ ਪਾਕਿਸਤਾਨ ਵਿਚ ਕਿਸੇ ਪਰਲ ਨਾਮ ਦੇ ਪੱਤਰਕਾਰ ਦਾ ਕਤਲ ਹੋਇਆ ਸੀ। ਅਤੇ ਅਮਰੀਕਾ ਜਿਹੇ ਮੁਲਕ ਦੇ ਅਮੀਰ ਸੰਪਰਕ ਵੀ ਵੇਖਦੇ ਰਹਿ ਗਏ।

ਜਿੰਨੇ ਹਿੰਦੁਸਤਾਨੀ ਡਰਾਈਵਰ / ਕਾਮੇਂ, ਭਾਰਤੀ ਸਰਕਾਰ ਦੀ ਅਨੁਮਤੀ ਬਿਨਾ (ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿਚ) ਇਰਾਕ ਵਰਗੀਆਂ ਥਾਂਵਾਂ ਤੇ ਮਾਇਆ ਦੇ ਲਾਲਚ ਵਿਚ ਕੰਮ ਕਰ ਰਹੇ ਹਨ, ਜੇ ਤੁਸੀਂ ਦੇਸ਼ ਦੇ ਮੰਤਰੀ ਜਾਂ ਪਰਧਾਨ ਮੰਤਰੀ ਹੋਵੋ, ਤਾਂ ਕਿੰਨੇ ਕੁ ਲੋਕਾਂ ਲਈ 50/ 50 ਮਿਲਿਅਨ ਡਾਲਰ ( 223 ਕਰੋੜ ਰੁਪਈਆ ) ਦੇ ਸਕੋਗੇ?

ਪਰਧਾਨ ਮੰਤਰੀ ਨੂੰ ਥਾਂਈ ਲੈਂਡ ਜਾਣ ਦੀ ਥਾਂ ਇਰਾਕ ਜਾਣ ਦੀ ਸਿਫ਼ਾਰਿਸ਼ ਤਾਂ ਤੁਸੀਂ ਕਰ ਰਹੇ ਹੋ। ਆਪ ਹੀ ਦੱਸੋ, ਕਿਸ ਥਾਂ ਤੇ ਜਾ ਕੇ ਉਹ ਕਿਸ ਨੁਮਾਇੰਦੇ ਨੂੰ ਮਿਲਣ ਜਾਣ। ਉਹ ਵਿਚਾਰੇ ਆਂਧਰਾ ਪ੍ਰਦੇਸ਼ ਦੇ ਖੁਦਕਸ਼ੀ ਕੀਤੇ ਕਿਸਾਨ ਦੇ ਪਰਵਾਰ ਨੂੰ ਕੁਝ ਲੱਖ ਰੁਪਏ ਰਾਹਤ ਦੇਣ ਗਏ, ਤਾਂ ਵਿਰੋਧੀ ਦਲ ਨੇ ਸੌ ਸੁਆਲ ਕੀਤੇ।

ਕੀ ਤੁਸੀਂ ਆਪਣੇ ਲਈ ਲੋਕ ਸਭਾ ਦੀ ਸੀਟ ਪੱਕੀ ਕਰਨ ਆਂਧਰਾ ਗਏ ਸੀ?

ਜਿਹਨਾਂ ਹਾਲਾਤ ਵਿਚ ਆਪਣੇ ਮਿੱਤਰ ਪਿਆਰੇ ਫਸੇ ਹਨ, ਅਤੇ ਉਹਨਾਂ ਦੇ ਰਿਸ਼ਤੇਦਾਰ ਧਰਨੇ ਲਾ ਰਹੇ ਹਨ, ਬਸਾਂ ਸਾੜ ਰਹੇ ਹਨ, ਪਤਾ ਨਹੀਂ ਉਹ ਗੱਲਾਂ ਕਿੰਨੀਆਂ ਕੁ ਠੀਕ ਹਨ।

ਉਹਨਾਂ ਦੇ ਸੰਤਾਪ ਬਾਰੇ ਗੱਲਾਂ ਦਾ ਨਿਕਾਸ ਤਾਂ ਕਿਸੇ ਓਸ ਮੁਲਕ ਸੇ ਦੁਭਾਸੀਏ ਰਾਹੀ ਜਾਂ ਕਿਸੇ ਗੁਆਂਢੀ ਮੁਸਲਮਾਨ ਦੋਸਤ ਮੁਲਕ ਰਾਹੀਂ ਜਾਂ (ਓਸ ਤਾਕਤ ਨਾਲ ਜੋ ਉਗਰਵਾਦੀਆਂ ਨਾਲ ਕੰਮ ਕਰ ਰਹੀ ਹੈ) ਸੰਪਰਕ ਕਰਨ ਨਾਲ ਹੀ ਹੋ ਸਕਦਾ ਹੈ। ਸ਼ਾਂਇਦ ਏਸੇ ਲਈ ਸਮਾ ਲੱਗ ਰਿਹਾ ਹੋਵੇਗਾ। It does not look like, well defined case.

ਮੁਫ਼ਤੀ ਹੋਰਾਂ ਦੀ ਧੀ ਬਾਰੇ, ਸਾਡੇ ਸਥਾਨਕ ਸੰਪਰਕ ਆਸਾਨੀ ਨਾਲ ਗੱਲ ਨਜਿੱਠ ਗਏ, ਜੋ ਸਾਡੀ ਭਾਸ਼ਾ ਬੋਲਦੇ ਸਨ, ਕਿ ਉੱਗਰਵਾਦੀਆਂ ਦੇ ਬੰਦੇ ਛੱਡ ਦਿਓ।

ਜਿਨ੍ਹਾਂ ਗ਼ਲਤ ਅੰਸਰਾਂ ਨੇ ਅਮਰੀਕਾ ਵਰਗੀ ਤਾਕਤ ਦਾ ਨੱਕ ਵਿੱਚ ਦਮ ਕੀਤਾ ਹੋਇਆ ਹੈ, ਜਿੰਨ੍ਹਾਂ ਨੇ ਪਾਕਿਸਤਾਨ ਦੇ ( ਆਪਣੇ ਮੁਸਲਮਾਨ ਭਰਾ) ਨੂੰ ਕਤਲ ਕਰਨ ਵੇਲੇ ਢਿੱਲ ਨਹੀਂ ਲਾਈ, ਉਹਨਾਂ ਨਾਲ ਨਜਿੱਠਣ ਦਾ ਤਰੀਕਾ ਤਾਂ ਸਦ ਭਾਵ ਹੀ ਹੋ ਸਕਦਾ ਹੈ। ਅਜੇ ਪਤਾ ਨਹੀ ਕਵੈਤ ਵਿਚੋਂ ਗਏ, ਹੋਰ ਕਿੰਨੇਂ ਭਾਰਤੀ ਡਰਾਈਵਰ ਜਾਂ ਕਾਂਮੇਂ ਉਹਨਾਂ ਨੇ ਫੜਨੇ ਹਨ। ਜਾਂ ਪਹਿਲਾਂ ਹੀ ਬੰਦੀ ਬਣਾ ਕੇ ਰੱਖੇ ਹੋਏ ਹਨ, ਤਾਂ ਕਿ ਵਾਰੀ ਵਾਰੀ ਏਸ ਤਰਾਂ ਦੇ ਡਰਾਮੇ ਕਰਕੇ ਮੰਗਾ ਮਨਵਾਈਏ, ਮੋਟੀ ਉਗਰਾਹੀ ਕਰੀਏ।

ਦੋ ਬੰਦਿਆ ਖਾਤਰ 50 / 50 ਮਿਲੀਅਨ ਡਾਲਤ ( 225 ਕਰੋੜ ਰੁਪਏ) ਦੇਣ ਪਿੱਛੋਂ ਅਗਲੀ ਵਾਰੀਂ ਜੇ ਉਹਨਾਂ ਨੇ ਦੁੱਗਣੀ, ਤਿੱਗਣੀ ਰਕਮ ਮੰਗ ਲਈ ਤਾਂ ਅੱਜ ਦੀ ਸਰਕਾਰ ਨੂੰ ਤਾਂ ਅਡਵਾਨੀਆਂ ਪਰਮੋਦ ਮਹਾਜਨਾਂ ਨੇ ਨਹੀਂ ਛੱਡਣਾ।

ਕਿਸੇ ਨੇ ਕਹਿਣੈਂ ਕਿ ਸਰਦਾਰ ਮਨਮੋਹਨ ਸਿੰਘ ਨੇ ਇਕ ਸਿੱਖ ਨੂੰ ਛੁਡਾਉਣ ਲਈ ਇਹ ਸਭ ਕੀਤਾ।

ਜਦੋਂ ਕਿ ਕਾਰਗਲ ਦੇ ਸੈਂਕੜੇ ਸ਼ਹੀਦਾਂ ਦੇ ਪਰਵਾਰਾਂ ਨੂੰ ਲੱਖ ਦੋ ਲੱਖ ਰੁਪਏ ਦੀ ਮਦਦ ਲਈ ਇੰਤਜ਼ਾਰ ਕਰਦਿਆ ਮੁੱਦਤਾਂ ਹੋ ਗਈਆਂ ਹਨ। ਉਹ ਸਿਪਾਹੀ, ਚੋਰੀ ਛੁੱਪੇ ਡਾਲਰ /ਰਿਆੜ ਕਮਾਉਣ ਨਹੀਂ ਗਏ ਸਨ। ਉਹ ਵਿਚਾਰੇ ਤਾਂ ਮੁਲਕ ਦੀ ਆਜ਼ਾਦੀ ਲਈ ਸ਼ਹੀਦ ਹੋਏ ਸਨ। ਜੇ ਸਰਕਾਰ 225 ਲੱਖ ਦੇ ਸਕੇ ਤਾਂ ਇਕ ਦੀ ਥਾਂ ਕੋਈ ਸੌ ਪਰਵਾਰਾਂ ਦਾ ਗੁਜ਼ਾਰਾ ਚੱਲ ਸਕਦਾ ਹੈ।

ਜੇ ਸਰਕਾਰ ਨੇ ਕੁਝ ਨਾ ਕੁਝ ਉਪਰਾਲੇ ਕੀਤੇ ਹਨ, ਆਪਣੇ ਏਲਚੀ ਭੇਜੇ ਹਨ ਤਾਂ ਜ਼ਰੂਰ ਹੀ ਏਸ ਘੋਰ ਸਮੱਸਿਆ ਦਾ ਦਰਦ ਮਹਿਸੂਸ ਹੋ ਰਿਹਾ ਹੋਵੇਗਾ।

ਇਹ ਸੱਚ ਮੁੱਚ ਬੜਾ ਗੰਭੀਰ ਮੁਆਮਲਾ ਹੈ, ਹੁਣ ਤੱਕ ਕੀਤੇ ਮੁਜ਼ਾਹਰੇ, ਸੜੀਆਂ ਬਸਾਂ ਨੇ ਸਭ ਨੂੰ ਚੋਕੰਨਾਂ ਕਰ ਦਿੱਤਾ ਹੋਣਾ ਹੈ। ਆਪਣੇ ਕੋਲ ਕੋਈ ਨਿੱਗਰ ਪਲਾਨ ਹੋਵੇ ਤਾਂ ਸਰਕਾਰੀ ਪ੍ਰਬੰਧਕਾਂ ਨੂੰ ਆਪਾਂ ਜ਼ਰੂਰ ਦੱਸੀਏ।

ਉਂਜ ਤੁਹਾਡਾ ਲੇਖ ਪ੍ਰਭਾਵ ਪਾਉਣ ਦੇ ਆਸ਼ੇ ਨਾਲ ਸੰਪੂਰਨ ਜਾਪਦੈ।

ਸ਼ਮਸ਼ੇਰ ਸਿੰਘ ਫ਼ਲੌਰੀਡਾ

ਡਾ: ਜਸਬੀਰ ਸਿੰਘ ਕੰਗ, ਅਮਰੀਕਾ

19/08/04

Sikhs coming out of White house complex (Eisenhower Executive Office Building) after attending a function in regard to 400th anniversary celebration of Shiri Guru Granth Sahib (Sikh Scripture) on August 18, 2004

ਰਾਜ ਭੂਪਿੰਦਰ ਸਿੰਘ, ਭਾਰਤ

ਕਿਸੇ ਦਾ ਪਰਮਾਤਮਾ- ਕਿਸੇ ਦੀ ਜ਼ਮੀਰ
- ਦਲਬੀਰ ਸਿੰਘ

18/08/04

ਕਿਸੇ ਦਾ ਪਰਮਾਤਮਾ- ਕਿਸੇ ਦੀ ਜ਼ਮੀਰ
- ਦਲਬੀਰ ਸਿੰਘ

ਓਥੇ ਅਮਲਾਂ ਦੇ ਹੋਣਗੇ ਨਿਬੇੜੇ,
ਬਾਤ ਕਿਸੇ ਪੁਛਣੀ ਨਹੀਂ ।

ਗਲਾਂ ਜਿਨੀਆਂ ਮਰਜੀ ਕਰੀ ਜਾਵੋ, ਪਰ ਗਲ ਤਾਂ ਅਮਲ ਕਰਨ ਤੇ ਮੁਕਦੀ ਹੈ । ਇਕ 'ਅਮਲ' ਉਹ ਵੀ ਹੁੰਦਾ ਹੈ ਜੋ ਕਿ 'ਅਮਲੀ' ਕਰਦੇ ਹਨ ਤੇ ਇਕ ਅਮਲ ਉਹ ਜੋ ਕਿ ਆਪਣੇ ਜੀਵਨ ਵਿਚ ਲਿਆਉਣਾ ਹੁੰਦਾ ਹੈ । ਜਿਵੇਂ ਇੱਕ 'ਅਮਲੀ', ਅਮਲ ਕੀਤੇ ਬਗੈਰ ਨਹੀਂ ਰਹਿ ਸਕਦਾ, ਇੰਜ ਹੀ ਸੰਤ ਸੁਭਾਅ ਵਾਲਾ ਮਨੁੱਖ ਹਰ ਚੰਗੀ ਗੱਲ ਤੇ ਅਮਲ ਕਰਨੋ ਬਗੈਰ ਨਹੀਂ ਰਹਿ ਸਕਦਾ । ਕੁਝ ਲੋਕ ਤਾਂ ਸਭ ਜਾਣਦੇ ਹੋਏ ਵੀ ਅਮਲ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਕਿਉਂਕਿ ਉਨਾਂ ਨੂੰ ਨਤੀਜਾ ਪ੍ਰਾਪਤ ਕਰਨ ਦੀ ਕਾਹਲ ਹੁੰਦੀ ਹੈ ਤੇ ਉਹ ਹਰ ਥਾਂ ਸਿਰਫ ਫਾਰਮੈਲਿਟੀ ਹਿਤ ਹੀ ਕਾਰਵਾਈ ਕਰਦੇ ਹਨ ਤਾਂ ਕਿ ਇੰਜ ਲਗੇ ਕਿ ਉਹ ਕੰਮ ਕਰ ਰਹੇ ਹਨ । ਜੇ ਕਰ, ਹਰ ਕੋਈ ਪ੍ਰਮਾਤਮਾ ਨੂੰ ਹਾਜਰ ਨਾਜਰ ਸਮਝੇ ਤਾਂ ਮਾੜਾ ਕੰਮ ਕਰਨ ਦੀ ਨੌਬਤ ਹੀ ਨਹੀਂ ਆ ਸਕਦੀ, ਪਰ ਕੀ ਕਰੀਏ , ਇਥੇ ਵੀ ਕਈ ਰਬ ਨੂੰ 'ਠਿਬੀ' ਲਾਉਣ ਤੋਂ ਬਾਜ ਨਹੀਂ ਆਉਂਦੇ ।

ਰਾਜ ਭੂਪਿੰਦਰ ਸਿੰਘ, ਭਾਰਤ

ਤਨਾਮ ਸਿੰਘ ਚਾਹਲ ਕੈਲੇਫੋਰਨੀਆ

ਜੇ ਦੀਵੇ ਦੀ ਲਾਟ ਨਾ ਹੁੰਦੀ
- ਕਰਨੈਲ ਸਿੰਘ ਗਿਆਨੀ, ਕੈਲੇਫੋਰਨੀਆ

18/08/04

ਪਿਆਰੇ ਸੰਪਾਦਕ ਜੀ,
ਸਤ ਸਿਰੀ ਅਕਾਲ ।
ਆਮ ਤੌਰ ਤੇ ਮੈਂਨੂੰ ਕਵਿਤਾਵਾਂ ਪੜਨ ਦਾ ਸ਼ੌਕ ਨਹੀਂ ਹੈ ਜੀ ।ਲੇਕਿਨ ਜੇਕਰ ਕੋਈ ਕਵਿਤਾ ਕਦੇ ਮੇਰੇ ਮਨ ਨੂੰ ਛੂੰਹਦੀ ਮੈਨੂੰ ਪੜਨ ਨੂੰ ਮਿਲ ਜਾਵੇ ਤਾਂ ਮੈਂ ਉਸ ਕਵਿਤਾ ਨੂੰ ਵਾਰ ਵਾਰ ਪੜ ਕੇ ਬਹੁਤ ਆਨੰਦ ਲੈਂਦਾ ਹਾਂ ਜੀ।ਇਸ ਵਾਰ ਗਿਆਨੀ ਕਰਨੈਲ ਸਿੰਘ ਹੁਰਾਂ ਦੀ ਕਵਿਤਾ ਜੇ ਦੀਵੇ ਵਿਚ ਲਾਟ ਨਾਂ ਹੁੰਦੀ ਵਾਰ ਵਾਰ ਪੜ ਕੇ ਬਹੁਤ ਆਨੰਦ ਮਾਣਿਆ ਹੈ।ਬਹੁਤ ਵਧਿਆ ਰਚਨਾ ਹੈ ਜੀ।

ਤਨਾਮ ਸਿੰਘ ਚਾਹਲ ਕੈਲੇਫੋਰਨੀਆ

ਸੁਰਿੰਦਰ ਸੰਘਾ, ਸਰੀ, ਕਨੇਡਾ

ਅਡਵਾਨੀ ਨੇ ਫਿਰ ਕੀਤਾ ਭਾਜਪਾ ਦੀ ਮਾਨਸਿਕਤਾ ਦਾ ਖੁਲਾਸਾ
- ਹਰਕਿਸ਼ਨ ਸਿੰਘ ਸੁਰਜੀਤ

02/08/04

I congratulate com HS Surjeet and left front that they continuesly exposing  and fighting against the communal forces who want to destroy the secular fabric of the country. the last parliamentary electios proved that the  electorate of India gave crushing defeat to the communal BJP and its combine.The new coalition govt.must work for uplifitng the masses who are deprived form basic necessities. I hope your paper will cotinue to publish these progressive articles. with best wishes,

surinder sangha Surrey B.C. Canada

ਰਾਜ ਭੁਪਿੰਦਰ ਸਿੰਘ, ਭਾਰਤ

ਸੰਤ, ਸਿੱਖ ਅਤੇ ਪੰਥ
- ਡਾ: ਸਤਿਨਾਮ ਸਿੰਘ ਸੰਧੂ
02/08/04

ਸੰਤ, ਸਿੱਖ ਅਤੇ ਪੰਥ

-ਡਾ• ਸਤਿਨਾਮ ਸਿੰਘ ਸੰਧੂ

ਡਾ: ਸਤਿਨਾਮ ਸਿੰਘ ਜੀ ਨੇ ਇਸ ਲੇਖ ਵਿਚ, ਜੋ ਤਾਕਤਾਂ ਸਿੱਖੀ ਨੂੰ ਢਾਹ ਲਾ ਰਹੀਆਂ ਹਨ, ਦਾ ਵਿਸਥਾਰ ਸਹਿਤ ਵਰਨਣ ਕੀਤਾ ਹੈ । "ਪੰਥ ਦਾ ਖਤਰਾ" ਵੀ ਬਾਖੂਬੀ ਬਿਆਨ ਕੀਤਾ ਹੈ । ਪੰਥ ਦੇ ਰਾਖੇ, ਆਪਣੀ ਰਖਿਆ ਪਹਿਲਾਂ ਸੋਚਦੇ ਹਨ ਤੇ ਪੰਥ ਦੀ ਬਾਦ ਵਿਚ । ਸੰਤ ਡੇਰਿਆਂ ਤੇ ਮੇਲੇ ਲਾ ਲਾਕੇ, ਆਪਣਾ ਦਾਲ ਫੁਲਕਾ ਚਲਾਈ ਜਾ ਰਹੇ ਹਨ । ਲੇਖਕ ਇਹ ਪੁਛ ਰਿਹਾ ਹੈ ਕਿ ਗੋਲਕ ਨੂੰ ਜੰਦਰਾ ਕਿਉਂ ਮਾਰਿਆ ਜਾਂਦਾ ਹੈ ? ਕੀ ਧਨ ਭੇਟਾ ਕਰਨ ਆਇਆ ਵਿਅਕਤੀ ਚੋਰ ਹੋ ਸਕਦਾ ਹੈ ? ਕੀ ਸੇਵਾਦਾਰਾਂ ਤੇ ਸ਼ੱਕ ਕੀਤਾ ਜਾਂਦਾ ਹੈ ? ਇਸ ਬਾਰੇ ਮੈਂ ਵੀ ਬਹੁਤ ਸੋਚਦਾ ਹੁੰਦਾ ਸੀ । ਪਰ ਇੱਕ ਵਾਰ ਜਦੋਂ ਮੈਨੂੰ ਗੁਰਦੁਆਰਾ ਸ਼੍ਰੀ ਸੀਸ ਗੰਜ ਸਾਹਿਬ, ਦਿੱਲੀ ਵਿਖੇ ਜਾਣ ਦਾ ਮੌਕਾ ਮਿਲਿਆ ਤਾਂ ਉਥੇ ਮੈਂ ਦੇਖਿਆ ਕਿ ਸੇਵਾਦਾਰਾਂ ਨੇ ਇੱਕ ਮੋਨਾ ਵਿਅਕਤੀ ਫੜਿਆ ਹੋਇਆ ਸੀ ਤੇ ਉਸ ਦੀ 'ਸੇਵਾ' ਹੋ ਰਹੀ ਸੀ । ਪੁੱਛਣ ਤੇ ਪਤਾ ਲਗਿਆ ਕਿ ਉਹ ਗੁਰਦੁਆਰਾ ਸਾਹਿਬ ਦੀ ਗੋਲਕ ਦੇ ਉਪਰ ਪਏ ਵੱਡੀ ਕਰੰਸੀ ਦੇ ਨੋਟ , ਬੜੀ ਸਫਾਈ ਨਾਲ ( ਮੱਥਾ ਟੇਕਣ ਦੇ ਬਹਾਨੇ ) ਚੁਰਾ ਲੈਂਦਾ ਸੀ, ਜੋ ਕਿ ਉਸ ਦਿਨ ਇੱਕ ਸੇਵਾਦਾਰ ਦੀ ਨਜਰੀਂ ਪੈ ਗਿਆ । ਇਹ ਤਾਂ ਇੱਕ ਵਾਕਿਆ ਸੀ, ਜੋ ਕਿ ਅੱਖੀ ਵੇਖਿਆ ਸੀ । ਇਸ ਤਰਾਂ ਦੇ ਕਈ ਵਾਕਿਆ ਹੋਰ ਵੀ ਹੋ ਸਕਦੇ ਹਨ । ਸੋ ਗੋਲਕ ਨੂੰ ਜੰਦਰਾ ਲਾਣਾ ਜਰੂਰੀ ਹੈ । ਸ਼ਰੋਮਣੀ ਕਮੇਟੀ ਵਿਚ ਸਿਆਸਤ ਦੀ ਬਹੁਤਾਤ, ਇਸ ਦੀ ਕਾਰਵਾਈ ਵਿਚ ਵਿਘਨ ਪਾ ਰਹੀ ਹੈ । ਇਸੇ ਕਰ ਕੇ ਹਰ ਰੋਜ ਨਵੇਂ ਨਵੇਂ ਸੰਤ ਆ ਰਹੇ ਹਨ । ਹਰ ਇੱਕ ਸੰਤ ਆਪਣੇ ਡੇਰੇ ਦੀ ਮਰਿਆਦਾ ਚਲਾ ਰਿਹਾ ਹੈ । ਇਨਾਂ ਦਾ ਮਕਸਦ ਇੱਕੋ ਹੀ ਹੈ ਕਿ ਚੜਾਵੇ ਦੇ ਰੂਪ ਵਿਚ ਵੱਧ ਤੋਂ ਵੱਧ ਮਾਇਆ ਇਕਠੀ ਕਿਵੇਂ ਇਕੱਠੀ ਕੀਤੀ ਜਾਵੇ ? ਇਹ ਤਾਂ ਸੀ, ਉਹ ਸਭ ਕੁਝ , ਜੋ ਸਿੱਖੀ ਨੂੰ ਢਾਹ ਲਾ ਰਿਹਾ ਹੈ । ਪਰ ਹੁਣ ਅਸੀਂ ਆਪ ਇਹ ਸੋਚਣਾ ਹੈ ਕਿ ਇਹ ਸਭ ਕੁਝ ਦੇਖ ਕੇ, ਕੀ ਅਸੀਂ ਆਪਣੇ ਫਰਜ ਦੀ ਪਛਾਣ ਕਰਨ ਤੋਂ ਮੁਨਕਰ ਤਾਂ ਨਹੀਂ ਹੋ ਰਹੇ ?

ਜੇਕਰ ਸਾਡੇ ਬੱਚਿਆਂ ਨੂੰ ਦਸਾਂ ਗੁਰੁ ਸਹਿਬਾਨ ਦੇ ਨਾਮ ਪਤਾ ਨਹੀਂ ਹਨ, ਉਨਾਂ ਨੂੰ ਬਾਣੀ ਬਾਰੇ ਪਤਾ ਨਹੀਂ ਹੈ, ਉਹ ਖੰਡਿਤ ਹੋ ਕੇ ਨਸ਼ਿਆਂ ਵੱਲ ਜਾ ਰਹੇ ਹਨ ; ਤਾਂ ਅਸੀਂ ਆਪ ਇਸ ਲਈ ਕੀ ਕਰ ਰਹੇ ਹਾਂ ? ਸਾਡੇ ਵਿਚੋਂ ਕਿੰਨੇ ਕੁ ਮਾਪੇ ਹਨ ਜੋ ਆਪ ਬਾਣੀ ਸਵੇਰੇ ਸ਼ਾਮ ਬਾਣੀ ਪੜ੍ਹਦੇ, ਸੁਣਦੇ ਹਨ ? ਕਿੰਨੇ ਕੁ ਗੁਰਦੁਆਰਾ ਸਾਹਿਬ ਦੇ ਦਰਸ਼ਨ ਸਵੇਰੇ ਸ਼ਾਮ ਕਰਨ ਜਾਂਦੇ ਹਨ ? ਕਿੰਨੇ ਕੁ ਹਨ ਜੋ ਨਸ਼ਿਆਂ ਤੋਂ ਬਚੇ ਹੋਏ ਹਨ ? ਕਿੰਨੇ ਕੁ ਹਨ, ਜੋ ਆਪ ਖੰਡਿਤ ਨਹੀਂ ਹਨ ? ਜੇ ਅਸੀਂ ਆਪ ਸਾਰੇ ਇਨਾਂ ਸਵਾਲਾਂ ਤੇ ਪੂਰੇ ਨਹੀਂ ਉਤਰਦੇ ਤਾਂ ਬੱਚਿਆਂ ਤੋਂ ਆਸ ਕਰਨੀ ਕਿੰਨੀ ਕੁ ਜਾਇਜ ਹੋਵੇਗੀ ? ਲੇਖਕ ਪੁੱਛ ਰਿਹਾ ਹੈ ਕਿ ਅਜ ਦੀ ਕੌਮ ਵਿਚ ਕਿਹੜਾ ਮਾਡਲ ਸਿੰਘ ਹੈ ਜਿਸ ਤੋਂ ਬੱਚੇ ਪ੍ਰੇਰਨਾ ਲੈ ਸਕਣ । ਕੀ ਚਾਰ ਸਾਹਿਬਜਾਦੇ, ਪੰਜ ਪਿਆਰੇ, ਚਾਲੀ ਮੁਕਤੇ ਕਿਸੇ ਮਾਡਲ ਸਿੰਘ ਤੋਂ ਘੱਟ ਹਨ ? ਇੰਨਾਂ ਨੂੰ ਅਸੀਂ ਹਰ ਰੋਜ ਅਰਦਾਸ ਵਿਚ ਯਾਦ ਕਰਦੇ ਹਾਂ । ਬੱਚਿਆਂ ਨੂੰ ਇਨਾਂ ਦੀ ਇੱਕ ਇੱਕ ਸਾਖੀ ਸੁਨਾਓ । ਦੱਸੋ ਕਿ ਭਾਈ ਤਾਰੂ ਜੀ ਨੇ ਕਿਵੇਂ ਕੇਸ ਕਟਾਉਣ ਦੀ ਜਗਾਹ ਆਪਣੀ ਖੋਪਰੀ ਲੁਹਾਉਣੀ ਪਰਵਾਨ ਕੀਤੀ ਤਾਂ ਕਿ ਬੱਚਿਆਂ ਨੂੰ ਆਪਣੇ ਕੇਸਾਂ ਦੀ ਕੀਮਤ ਪਤਾ ਲਗ ਸਕੇ । ਇਹ ਵੀ ਦੱਸੋ ਕਿ ਕਿਵੇਂ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਨੇ ਮੁਸਲਿਮ ਧਰਮ ਨੂੰ ਅਪਰਵਾਨ ਕਰਦੇ ਹੋਏ, ਆਪਣੇ ਆਪ ਨੂੰ ਕੰਧਾਂ ਵਿਚ ਚਿਨਣ ਨੂੰ ਪਹਿਲ ਦਿਤੀ । ਇਹ ਸਭ ਕੁਝ ਸੁਣ ਕੇ ਬੱਚੇ ਆਪਣੇ ਅਮੀਰ ਵਿਰਸੇ ਨੂੰ ਜਾਣ ਕੇ ਗੌਰਵ ਮਹਿਸੂਸ ਕਰਨਗੇ ਤੇ ਉਨਾਂ ਵਿਚ ਇੱਕ ਨਵੀਂ ਸ਼ਕਤੀ ਆਏਗੀ ਜੋ ਕਿ ਉਨਾਂ ਨੂੰ ਸਿੱਖੀ ਮਾਰਗ ਤੇ ਚਲਣ ਵਿਚ ਸਹਾਇਕ ਹੋਵੇਗੀ । ਸਭ ਤੋਂ ਪਹਿਲਾਂ ਮਾਪਿਆਂ ਨੂੰ ਆਪ ਤਿਆਰ ਬਰ ਤਿਆਰ ਹੋਣਾ ਪਵੇਗਾ । ਇਹ ਨਹੀਂ ਕਿ ਮਾਪੇ ਆਪ ਜੋ ਮਰਜੀ ਕਰੀ ਜਾਣ ਤੇ ਜਦੋਂ ਬੱਚੇ ਗਲਤ ਰਸਤੇ ਜਾਣ ਤਾਂ ਪੰਥ, ਸੰਤ ਤੇ ਸ਼ਰੋਮਣੀ ਕਮੇਟੀ ਦੇ ਨੁਕਸ ਕੱਢ ਕੇ ਆਪਣੇ ਆਪ ਨੂੰ ਸੁਰਖਰੂ ਸਮਝ ਲਿਆ ਜਾਵੇ ।

ਅਜ ਦੇ ਬੱਚਿਆਂ ਲਈ ਇੰਟਰਨੈੱਟ ਤੇ ਸਿੱਖ ਧਰਮ ਬਾਰੇ ਬਹਤੁ ਕੁਝ ਉਪਲਬਧ ਹੈ , ਜਿਸ ਵਿਚ ਸਭ ਤੋਂ ਪਹਿਲਾਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸੰਪੁਰਣ ਬਾਣੀ , ਗੁਰਮੁਖੀ ਵਿਚ, ਹਿੰਦੀ ਵਿਚ, ਰੋਮਨ ਵਿਚ ( ਵਿਆਖਿਆ ਸਹਿਤ ) ਮੌਜੂਦ ਹੈ । ਇਸ ਤੋਂ ਇਲਾਵਾ ਕਈ ਮਾਹਵਾਰ ਰਸਾਲੇ ਜਿਵੇਂ ਕਿ ਸਿੱਖ ਫੁਲਵਾੜੀ, ਗੁਰਮਤਿ ਪ੍ਰਕਾਸ਼, ਗੁਰਬਾਣੀ ਇਸ ਜਗ ਮਹਿ ਚਾਨਣ ਆਦਿ ਵਰਗੇ ਕਈ ਰਸਾਲੇ ਹਨ ਜੋ ਕਿ ਘਰਾਂ ਵਿਚ ਡਰਾਇੰਗ ਰੂਮ ਦੀ ਸ਼ੋਭਾ ਵਧਾ ਸਕਦੇ ਹਨ ਤੇ ਬੱਚੇ ਤੇ ਵੱਡੇ ਸਮੇਂ ਸਮੇਂ ਸਿਰ ਇਨਾਂ ਨੂੰ ਪੜ੍ਹ ਸਕਦੇ ਹਨ । ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ, ਪੰਜਾਬ, ਭਾਰਤ ਵਲੋਂ 2 ਸਾਲ ਦਾ ਪਤਰ-ਵਿਹਾਰ ਰਾਹੀਂ ਸਿੱਖ ਧਰਮ ਬਾਰੇ ਕੋਰਸ ਕਰਾਇਆ ਜਾਂਦਾ ਹੈ, ਇਮਤਿਹਾਨ ਪਾਸ ਕਰਨ ਤੋਂ ਬਾਦ ਸਰਟੀਫਿਕੇਟ ਵੀ ਦਿਤਾ ਜਾਂਦਾ ਹੈ । ਇਸ ਲਈ ਸਾਨੂੰ ਸੁਧਾਰ ਆਸ ਦੂਜਿਆਂ ਤੇ ਨਾਂ ਰੱਖਦੇ ਹੋਏ, ਆਪਣੇ ਆਪ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਹੀ ਸਿੱਖ ਸਮਾਜ ਵਿਚ ਕੋਈ ਪ੍ਰਭਾਵਸ਼ਾਲੀ ਸੁਧਾਰ ਹੋ ਸਕੇਗਾ । ਤੇ ਜੇ ਕਰ ਅਸੀਂ ਇੱਕ ਦੂਜੇ ਵੱਲ ਉਗਲਾਂ ਕਰ ਕਰ ਨੁਕਸ ਕਢਦੇ ਰਹੇ ਤਾਂ ਫਿਰ ਇਸੇ ਜੋਗੇ ਹੀ ਰਹਿ ਜਾਵਾਂਗੇ । ਆਓ ! ਸਾਰੇ ਰਲ ਕੇ ਹੰਭਲਾ ਮਾਰੀਏ ਤੇ ਸਿੱਖੀ ਨੂੰ ਭਰਮਾਂ ਦੇ ਜਾਲ ਵਿਚੋਂ ਕੱਢ ਕੇ ਉਹੋ ਜਿਹਾ ਹੀ ਸਮਾਜ ਉਸਾਰੀਏ, ਜਿਸ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਤੋਂ ਆਸ ਕੀਤੀ ਸੀ ।

ਰਾਜ ਭੁਪਿੰਦਰ ਸਿੰਘ, ਭਾਰਤ ।

ਸਤਿਨਾਮ ਸਿੰਘ, ਸਵਿਟਜ਼ਰਲੈਂਡ

29/07/04

ਬੀਬੀ ਅ ਕੌਰ ਜੀ ਦੇ ਵਿਚਾਰ ਬਹੁਤ ਹੀ ਸ਼ਲਾਘਾ ਯੋਗ ਹਨ। ਅਸੀ ਇਹਨਾਂ ਵਿਚਾਰਾਂ ਤੋ ਬਹੁਤ ਪ੍ਰਭਾਵਿਤ ਹਾਂ ਤੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਕੇ ਇਸ ਤਰੀਕੇ ਤੇ ਚੱਲ ਕੇ ਦੇਸ਼ ਨੂੰ ਤਰੱਕੀ ਤੇ ਲਿਜਾਣ ਵਾਸਤੇ ਇਸ ਵਿਧੀ ਨੂੰ ਅਪਣਾਇਆ ਜਾਵੇ। ਅੱਗੇ ਤੋਂ ਵੀ ਬੀਬੀ ਅ ਕੌਰ ਜੀ ਨੂੰ ਬੇਨਤੀ ਕਰਦੇ ਹਾਂ ਕੇ ਇਸੇ ਪ੍ਰਕਾਰ ਅਨੇਕ ਵਿਚਾਰ ਜਾਰੀ ਰੱਖਣ।

ਸਤਿਨਾਮ ਸਿੰਘ ਸਵਿਟਜ਼ਰਲੈਂਡ ਤੋਂ

ਰਾਜ ਭੂਪਿੰਦਰ ਸਿੰਘ, ਭਾਰਤ

29/07/04

ਮਨਿੰਦਰ ਪਾਲ ਸਿੰਘ ਵਲੋਂ ਬਰਤਾਨੀਆਂ ਵਿਚ ਹਨਾ ਫੌਸਟਰ ਦਾ ਸ਼ਰਾਬ ਦੇ ਨਸ਼ੇ ਵਿਚ ਬਲਾਤਕਾਰ ਤੇ ਕਤਲ - ਇਕ ਖਬਰ

ਇਸ ਕਾਰਨਾਮੇ ਦਾ ਮੂਲ ਕਾਰਨ ਸ਼ਰਾਬ ਹੈ ਜੋ ਕਿ ਪੰਜਾਬੀ ਤੇ ਹੋਰ ਏਸ਼ੀਅਨ ਪੀਣ ਦੇ ਆਦੀ ਹਨ । ਸ਼ਰਾਬ ਪੀ ਕੇ ਬੰਦੇ ਦੀ ਸੋਚ ਉਹ ਨਹੀਂ ਰਹਿੰਦੀ , ਜਿਸ ਦੀ ਉਸ ਤੋਂ ਆਸ ਕੀਤੀ ਜਾਂਦੀ ਹੈ ; ਨਤੀਜਾ ਕੋਈ ਗਲਤ ਵਾਕਿਆ ਵਾਪਰ ਜਾਣਾ । ਕੇ ਕਰ ਕੋਹਲੀ ਸ਼ਰਾਬ ਦਾ ਆਦੀ ਨਾਂ ਹੁੰਦਾ ਤਾਂ ਇਹ ਕਤਲ ਹੋਣਾ ਹੀ ਨਹੀਂ ਸੀ । ਸੋ ਇਸ ਤੋਂ ਬਾਕੀ ਪੰਜਾਬੀਆਂ ਨੂੰ ਸਬਕ ਸਿੱਖਣ ਦੀ ਲੋੜ ਹੈ । ਸਮੇਂ ਦੀ ਲੋੜ ਹੈ ਕਿ ਸਾਰੇ ਸ਼ਰਾਬ ਦੇ ਨਸ਼ੇ ਤੋਂ ਬਚਣ ਤੇ ਸ਼ਾਮ ਨੂੰ ਸਮੇਂ ਸਿਰ ਘਰ ਆ ਕੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ।

ਇਸ ਤੋਂ ਅੱਗੇ , ਗੁਰਬਾਣੀ ਪੜਣ, ਸੁਨਣ ਤੇ ਗਾਉਣ । ਫਿਰ ਵੇਖਣ, ਕਿਵੇਂ ਉਨਾਂ ਦੇ ਜੀਵਨ ਵਿਚ ਤਬਦੀਲੀ ਆਉਂਦੀ ਹੈ । ਉਪਰੰਤ ਅੰਮ੍ਰਿਤ ਸੰਚਾਰ ਕਰ ਕੇ ਗੁਰੂ ਦੇ ਲੜ ਲਗ ਜਾਣ, ਗੁਰੂ ਦੇ ਕਹੇ ਤੇ ਜੀਵਨ ਨਿਰਬਾਹ ਕਰਨ । ਗਲ ਸਿਰਫ ਸੱਚੇ ਮਨੋਂ ਸ਼ੁਰੂਆਤ ਕਰਨ ਦੀ ਤੇ ਜੀਭ ਦੇ ਸੁਆਦ ਛਡਣ ਦੀ ਹੈ ।

ਵਾਹਿਗੁਰੂ ਸਭ ਨੂੰ ਸੁਮਤ ਬਖਸ਼ੇ ।
ਰਾਜ ਭੂਪਿੰਦਰ ਸਿੰਘ, ਭਾਰਤ ।

5_cccccc1.gif (41 bytes)

 ਪੱਤਰ 2003  

1 2 3 4 5 6 7 8 9 10 11 12 13  14 15 16 17 18 19 20 21 22 23 24 25 26 27 28

ਪੱਤਰ 2004

1 2 3 4 5 6 7 8  9  10  11 12  13  14  15  16 17 18 19 20 | 21 22 23 24

Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com