
|
|
ਪ੍ਰੋ.ਪ੍ਰੀਤਮ ਸਿੰਘ
ਗਰੇਵਾਲ |
|
07/09/04
ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦੀ
ਯਾਦ ਵਿਚ ਲੀਨ ਸਮੂਹ ਸੰਗਤਾਂ ਨੂੰ ਹਾਰਦਿਕ ਮੁਬਾਰਕਾਂ!
ਆਓ ਅਰਦਾਸ ਕਰੀਏ ਕਿ ਗੁਰੂ ਸਾਨੂੰ ਸੁਮਤ ਬਖ਼ਸ਼ੇ ਅਸੀਂ ਬਾਹਰਲੀ
ਛਿਨ-ਭੰਗਰੀ ਸੁਨਹਿਰੀ ਸਜ ਧਜ ਤੋਂ ਅਗਾਂਹ ਲੰਘ, ਪਿਓ ਦਾਦੇ ਦੇ ਇਸ
ਅਮੁਲ ਖ਼ਜ਼ਾਨੇ ਨੂੰ ਖੋਲ੍ਹ ਕੇ ਗੁਰਸ਼ਬਦ ਦੇ ਅਟਲਾਧੇ ਗੁਰਮਤ ਲਾਲਾਂ
ਜਵਾਹਰਾਂ ਦੇ ਸਾਂਝੀਵਾਲ ਬਣ ਸਕੀਏ। ਇਹੀ ਪਰਉਪਕਾਰੀ ਸਤਿਗੁਰੂ ਜੀ ਦੀ
ਆਗਿਆ ਤੇ ਇੱਛਾ ਹੈ।
ਇਸ ਗੁਰਪੁਰਬ ਸੰਬੰਧੀ ਝਲਕੀਆਂ ਪ੍ਰਕਾਸ਼ਤ ਕਰਨ ਲਈ 5ਆਬੀ ਦਾ ਸ਼ੁਕਰੀਆ।
ਪ੍ਰੋ.ਪ੍ਰੀਤਮ ਸਿੰਘ ਗਰੇਵਾਲ |
|
ਰਨਜੀਤ ਸਿੰਘ, ਜਰਮਨੀ |
|
07/09/04
Rupinder ji,
app ji de pichhle pttran vich, koi vee, GURMAT noon
nikharn wali gal nahin he.
appna pakh rakhn joge tan ho javo, phir kise noon
sikhia vee dinde change lagoge, asal vich tusin khud tan
sikhi sidantan te pehra dena nahin chahunde, atte iss
giravat nu dujean ton, nazarandaz karan waste, horan de,
awgun ginwai jande ho. jo galtian derean walean wich
han, oho har suchet sikh janda he, jo kami shiromni
cometi wich atte kali dal wich he, oh wi sab jande han.
(40% pol hoian votan das dian han ki sikh is sari lider
ship ate voting system noo na psand krde han). mera
maksad, na te aap nu niwean krna he, atte na he, app nu
nirash, meri benti he ki guru de, HUKAM noon mano, ate
mera wishwash he, ki guru de hukma noo mann ton bad, ap
de vichar kuz hor hi honge.
Wahe Guru age app ji di chadi kala di ardas he ji.
ranjeet singh germany |
|
ਰੁਪਿੰਦਰ ਢਿਲੋਂ ਮੋਗਾ, ਨਾਰਵੇ |
|
07/09/04 ਨਾਰਵੇ ਦੇ
ਸਹਿਰ ਦਰਾਮਨ ਨਜਦੀਕ ਪੈਦੇ ਗੁਰੂ ਘਰ ਗੁਰੂ ਨਾਨਕ ਨਿਵਾਸ ,ਲੀਅਰ ਦੀ
ਗੁਰੂ ਘਰ ਦੀ ਕਮੇਟੀ ਦੀ ਚੋਣ ਚ ਕ੍ਮਵਾਰ ਇੰਦਰਜੀਤ ਸਿੰਘ
ਪ੍ਧਾਨ,ਹਰਿੰਦਰ ਪਾਲ ਸਿੰਘ ਮੀਤ ਪ੍ਧਾਨ,ਕੁਲਵੰਤ ਸਿੰਘ ਸੱਕਤਰ,ਜਗਜੀਤ
ਸਿੰਘ ਖਜ਼ਾਨਚੀ,ਬੀਬੀ ਸੁਖਰਾਜ ਕੋਰ ਨੂੰ ਸਲਾਹਾਕਾਰ ਚੁਣਿਆ ਗਿਆ.
ਰੁਪਿੰਦਰ ਢਿਲੋਂ ਮੋਗਾ, ਨਾਰਵੇ |
|
ਅ. ਕੌਰ |
|
07/09/04 ਪਾਣੀ ਤੋਂ ਬਿਨਾ ਹੋਰ ਸਾਧਨਾਂ ਤੋਂ ਬਿਜਲੀ
ਪ੍ਰਾਪਤ ਕਰਨਾ ਅੱਜ ਦੇ ਸਮੇਂ ਦੀ ਡਾਢੀ ਲੋੜ ਹੈ।ਕਚਰੇ ਤੋਂ ਬਿਜਲੀ
ਬਣਾ ਲੈਣ ਨਾਲ ਵਾਤਾਵਰਣ ਨੂੰ ਵੀ ਸਾਫ ਸੁਥਰਾ ਰੱਖਿਆ ਜਾ ਸਕਦਾ ਹੈ,ਜੋ
ਕਚਰਾ ਐਧਰ ਉਧਰ ਸੁੱਟਣ ਨਾਲ ਗੰਦਗੀ ਦਾ ਕਾਰਣ ਬਣ ਰਿਹਾ ਹੈ, ਉਹ ਸਮਾਜ
ਭਲਾਈ ਦੇ ਕੰਮ ਆ ਸਕਦਾ ਹੈ। ਸੋਲਰ ਸਿਸਟਮ ਨਾਲ ਬਿਜਲੀ ਪੈਦਾ ਕਰਨਾ
ਬਹੁਤ ਹੀ ਵਧੀਆ ਤਰੀਕਾ ਹੈ। ਇਸ ਦੀ ਵਰਤੋਂ ਨਿੱਜੀ ਰੂਪ ਵਿੱਚ ਹਰ
ਸਰਦੇ ਪੁਜਦੇ ਨਾਗਰਿਕ ਨੂੰ ਕਰਨੀ ਚਾਹੀਦੀ ਹੈ।ਬੈਲਜੀਅਮ ਇੱਕ ਅਜਿਹਾ
ਦੇਸ਼ ਹੈ ਜਿੱਥੇ ਸਰਕਾਰ ਇਸ ਕੰਮ ਵਾਸਤੇ 50%ਸਬਸਿਡੀ ਦਿੰਦੀ ਹੈ। ਜਿਸ
ਤੋਂ ਪਰੇਰਿਤ ਹੋਕੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਉਪਰ ਘਰੇਲ਼ੂ ਲੋੜ
ਅਨੁਸਾਰ ਛੋਟਾ ਜਿਹਾ ਪਲਾਂਟ ਲਾ ਰਹੇ ਹਨ।ਇਸ ਪਲਾਂਟ ਦਾ ਸਬੰਧ ਬਿਜਲੀ
ਮਹਿਕਮੇਂ ਦੇ ਮੀਟਰ ਨਾਲ ਜੁੜਿਆ ਹੁੰਦਾ ਹੈ। ਜਦੋਂ ਕਦੇ ਘੱਟ ਸੂਰਜ
ਚਮਕੇ ਤਾਂ ਬਿਜਲੀ ਮਹਿਕਮੇਂ ਦੀ ਬਿਜਲੀ ਵਰਤ ਲਈ ਨਹੀਂ ਤਾਂ ਆਪਣੀ
ਨਿੱਜੀ ਬਿਜਲੀ।ਇਸ ਦਾ ਇੱਕ ਇਹ ਵੀ ਫਾਇਦਾ ਹੈ ਕਿ ਜੇਕਰ ਪਲਾਂਟ ਲੋੜ
ਨਾਲੋਂ ਵੱਧ ਬਿਜਲੀ ਪੈਦਾ ਕਰੇ ਤਾਂ ਇਹ ਮੀਟਰ ਨੂੰ ਪੁੱਠਾ ਘੁਮਾਉਣ
ਲੱਗ ਜਾਂਦਾ ਹੈ।ਪਰ ਪੰਜਾਬ ਵਿੱਚ ਜਿਆਦਾ ਧੁੱਪ ਹੋਣ ਕਰਕੇ ਇਹ ਸਿਸਟਮ
ਬਹੁਤ ਹੀ ਕਾਮਯਾਬ ਹੈ ਕਿਤੋਂ ਕੁਝ ਲਿਆਉਣ ਦੀ ਲੋੜ ਨਹੀਂ।ਇੱਕ ਵਾਰ
ਪਲਾਂਟ ਫਿੱਟ ਕਰ ਦੇਣ ਤੋਂ ਬਾਦ ਕੁਝ ਵੀ ਹੋਰ ਕਰਨ ਦੀ ਲੋੜ ਨਹੀਂ ਰਹਿ
ਜਾਂਦੀ।ਸੋ ਇਹੋ ਜਿਹੇ ਸਸਤੇ ਸਾਧਨ ਨੂੰ ਵਰਤੋਂ ਵਿੱਚ ਲਿਆਉਣ ਤੋਂ ਜਰਾ
ਵੀ ਹਿਕਚਾਹਟ ਨਹੀਂ ਕਰਨੀ ਚਾਹੀਦੀ।ਸਰਕਾਰ ਨੂੰ ਇਧੱਰ ਛੇਤੀਂ ਧਿਆਨ
ਦੇਣ ਦੀ ਲੋੜ ਹੈ ਤਾਂ ਕਿ ਪੰਜਾਬ ਵੀ ਚਾਨਣ ਨਾਲ ਜਗਮਗਾ ਉੱਠੇ।
ਅ.ਕੌਰ |
|
ਰੁਪਿੰਦਰ ਢਿਲੋ,
ਨਾਰਵੇ |
|
06/09/04 ਰਾਜ ਭੁਪਿੰਦਰ
ਸਿੰਘ ਜੀ,
ਤੁਹਾਡੇ ਬਹੁਮੁਲੇ ਵਿਚਾਰਾ ਲਈ ਬਹੁਤ 2 ਸ਼ੁਕਰੀਆ,
ਮਾਫ ਕਰਨਾ ਕਿ ਤੁਹਾਡਾ ਉਤਰ ਮੇਰੇ ਕੇਸ ਰੱਖਣ ਜਾ ਨਾ ਰੱਖਣ
ਤੇ ਖਤਮ ਹੁੰਦਾ ਹੈ., ਮੈ ਆਪਣਾ ਪੱਤਰ ਵਿੱਚ ਸਿੱਖ ਸਿਧਾਤਾ ਦੇ ਉਲਟ
ਹੋ ਰਹੀ ਕੁਝ ਗੱਲਾ ਦਾ ਜਿੱਕਰ ਕੀਤਾ ਸੀ ਤੁਹਾਡਾ ਹੀ ਇੱਕ ਪੱਤਰ ਦੇ
ਜਵਾਬ ਵਿੱਚ ਕਿ ਕਿਸੇ ਸਾਡੀ ਸਿੱਖ ਕੋਸਲ ਨੇ ਉਸ ਪ੍ਤੀ ਸੋਚਿਆ
ਹੈ................,
ਰੁਪਿੰਦਰ ਢਿਲੋ, ਨਾਰਵੇ |
|
ਸਰਵਜੀਤ ਸਿੰਘ |
|
05/09/04
ਕਿੰਨਾ ਪ੍ਰਚਾਰ-ਪ੍ਰਸਾਰ ਕੀਤਾ ਹੈ ਸਿੱਖ ਧਰਮ ਦਾ ਅਕਾਲੀਆਂ ਨੇ?
- ਕੁਲਦੀਪ ਨਈਅਰ ਜੀ ਦਾ ਲੇਖ ‘ਕਿੰਨਾ ਪ੍ਰਚਾਰ-ਪ੍ਰਸਾਰ ਕੀਤਾ ਹੈ
ਸਿੱਖ ਧਰਮ ਦਾ ਅਕਾਲੀਆਂ ਨੇ?’ ਜਿਸ ਵਿੱਚ ਵਿਦਵਾਨ ਪੱਤਰਕਾਰ ਨੇ
ਅਕਾਲੀਆਂ ਦੀ ਅਸਲੀ ਤਸਵੀਰ ਪੇਸ਼ ਕੀਤੀ ਹੈ ,ਆਪ ਜੀ ਨੂੰ ਗੁਰੁ ਗ੍ਰੰਥ
ਸਾਹਿਬ ਜੀ ਦੀ ਬਾਣੀ ਵਾਰੇ ਵੀ ਕਾਫੀ ਜਾਣਕਾਰੀ ਹੈ ਪਰ ਹੈਰਾਨੀ ਹੋਈ
ਆਪ ਜੀ ਦੇ ਹੇਠ ਲਿਖੇ ਸ਼ਬਦ ਪੜ੍ਹਕੇ , ਕਿ ਆਪ ਜੀ ਨੂੰ ਗੁਰਬਾਣੀ ਦੇ
ਅਸਲ ਭਾਵ ਨੂੰ ਸਮਝਣ ਵਿੱਚ ਭੁਲੇਖਾ ਲੱਗ ਗਿਆ ਹੈ, ਆਪ ਜੀ ਲਿਖਦੇ ਹੋ,
“ਸਿੱਖਾਂ ਨੇ ਆਪਣੀਆਂ ਮਰਿਆਦਾਵਾਂ ਨੂੰ ਸਮਝਿਆ ਹੈ ਪਰ ਅਕਾਲੀ ਦਲ ਦੀ
ਸਿਆਸਤ ਦੇ ਸਿੱਟੇ ਵਜੋਂ ਧਰਮ ਨੂੰ ਉਸ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ
ਦੇਵ ਜੀ ਅਤੇ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ
ਸਿੱਖਿਆਵਾਂ ਤੋਂ ਦੂਰ ਕੀਤਾ ਹੈ। ਉਸ ਨਾਲ ਗੁੱਸਾ ਹੀ ਉਭਰਦਾ ਹੈ।
ਇਥੋਂ ਤਕ ਕਿ ਇਹ ਪ੍ਰਗਟਾਉਣ ਦੇ ਵੀ ਯਤਨ ਹੋਏ ਹਨ ਕਿ ਸ੍ਰੀ ਗੁਰੂ
ਗ੍ਰੰਥ ਸਾਹਿਬ ਵਿਚ ਜਿਸ ਭਗਵਾਨ ਰਾਮ ਦਾ ਜਿਕਰ ਹੋਇਆ ਹੈ। ਉਸ ਭਗਵਾਨ
ਰਾਮ ਤੋਂ ਵੱਖਰੇ ਹਨ ਜਿਨ੍ਹਾਂ ਦੀ ਹਿੰਦੂ ਪੂਜਾ ਕਰਦੇ ਹਨ। ਇਰਾਦਾ
ਹਿੰਦੂਆਂ ਅਤੇ ਸਿੱਖਾਂ ਵਿਚਾਲੇ ਫੁੱਟ ਪਾ ਕੇ ਸਿਆਸੀ ਲਾਹਾ ਲੈਣਾ
ਹੈ।”
ਕੁਲਦੀਪ ਨਈਅਰ ਜੀ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰੂ ਗ੍ਰੰਥ
ਸਾਹਿਬ ਜੀ ਵਿੱਚ ਰਾਮ ਸ਼ਬਦ 1758 ਵਾਰੀ ਆਇਆ ਹੈ ਜਿਸ ਵਿੱਚੋ ਬੁਹਤ
ਜਿਆਦਾ ਵਾਰੀ ਅਕਾਲ ਪੁਰਖ ਵਾਰੇ ਆਇਆ ਹੈ ਪਰ ਕੁਝ ਵਾਰੀ ਸੀਤਾ ਦੇ ਪਤੀ
ਰਾਮ ਵਾਰੇ ਵੀ ਆਇਆ ਹੈ ਜਿਸ ਦਾ ਆਪ ਜੀ ਨੇ ਜਿਕਰ ਕੀਤਾ ਹੈ ।
ਗੁਰੂ ਗ੍ਰੰਥ ਸਾਹਿਬ ਜੀ ਦਾ ਰਾਮ ਉਹ ਹੈ ਜੋ ਘਟ-ਘਟ ਵਿੱਚ ਰਮਿਆ
ਹੋਇਆ ਹੈ
ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥
ਰਾਮ ਬਿਨਾ ਕੋ ਬੋਲੈ ਰੇ ॥1॥ ਰਹਾਉ ॥
ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ ॥
ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ ॥1॥
ਏਕਲ ਚਿੰਤਾ ਰਾਖੁ ਅਨੰਤਾ ਅਉਰ ਤਜਹੁ ਸਭ ਆਸਾ ਰੇ ॥
ਪ੍ਰਣਵੈ ਨਾਮਾ ਭਏ ਨਿਹਕਾਮਾ ਕੋ ਠਾਕੁਰੁ ਕੋ ਦਾਸਾ ਰੇ ॥2॥3॥
(988)
ਮਨ ਰੇ ਰਾਮ ਜਪਹੁ ਸੁਖੁ ਹੋਇ ॥
ਬਿਨੁ ਗੁਰ ਪ੍ਰੇਮੁ ਨ ਪਾਈਐ ਸਬਦਿ ਮਿਲੈ ਰੰਗੁ ਹੋਇ ॥1॥ ਰਹਾਉ ॥ (58)
ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ॥
ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ॥ (133)
ਮੈ ਬਨਜਾਰਨਿ ਰਾਮ ਕੀ ॥
ਤੇਰਾ ਨਾਮੁ ਵਖਰੁ ਵਾਪਾਰੁ ਜੀ ॥1॥ ਰਹਾਉ ॥ (157)
ਮੈ ਮੂਰਖ ਕੀ ਗਤਿ ਕੀਜੈ ਮੇਰੇ ਰਾਮ ॥
ਗੁਰ ਸਤਿਗੁਰ ਸੇਵਾ ਹਰਿ ਲਾਇ ਹਮ ਕਾਮ ॥1॥ ਰਹਾਉ ॥ (166)
ਰਾਮ ਨਾਮ ਧਨੁ ਪੂੰਜੀ ਸੰਚੀ ਨਾ ਡੂਬੈ ਨਾ ਜਾਈ ॥
ਰਾਮ ਨਾਮੁ ਇਸੁ ਜੁਗ ਮਹਿ ਤੁਲਹਾ ਜਮਕਾਲੁ ਨੇੜਿ ਨ ਆਵੈ ॥
ਨਾਨਕ ਗੁਰਮੁਖਿ ਰਾਮੁ ਪਛਾਤਾ ਕਰਿ ਕਿਰਪਾ ਆਪਿ ਮਿਲਾਵੈ ॥7॥
(442)
ਕਹਤ ਕਬੀਰ ਰਾਮ ਗੁਨ ਗਾਵਉ ॥
ਹਿੰਦੂ ਤੁਰਕ ਦੋਊ ਸਮਝਾਵਉ ॥4॥4॥13॥ (478)
ਹੁਣ ਕਰੋ ਦਰਸ਼ਨ ਹਿੰਦੂਆ ਦੇ ਰਾਮ ਦੇ ਗੁਰੁ ਗ੍ਰੰਥ ਸਾਹਿਬ ਜੀ
ਵਿੱਚ,
ਮ 1 ॥
ਵਾਇਨਿ ਚੇਲੇ ਨਚਨਿ ਗੁਰ ॥
ਪੈਰ ਹਲਾਇਨਿ ਫੇਰਨ੍ ਸਿਰ ॥
ਉਡਿ ਉਡਿ ਰਾਵਾ ਝਾਟੈ ਪਾਇ ॥
ਵੇਖੈ ਲੋਕੁ ਹਸੈ ਘਰਿ ਜਾਇ ॥
ਰੋਟੀਆ ਕਾਰਣਿ ਪੂਰਹਿ ਤਾਲ ॥
ਆਪੁ ਪਛਾੜਹਿ ਧਰਤੀ ਨਾਲਿ ॥
ਗਾਵਨਿ ਗੋਪੀਆ ਗਾਵਨਿ ਕਾਨ੍ ॥
ਗਾਵਨਿ ਸੀਤਾ ਰਾਜੇ ਰਾਮ ॥ (465)
ਸਲੋਕੁ ਮ: 1 ॥
ਸਹੰਸਰ ਦਾਨ ਦੇ ਇੰਦ੍ਰੁ ਰੋਆਇਆ ॥
ਪਰਸ ਰਾਮੁ ਰੋਵੈ ਘਰਿ ਆਇਆ ॥
ਅਜੈ ਸੁ ਰੋਵੈ ਭੀਖਿਆ ਖਾਇ ॥
ਐਸੀ ਦਰਗਹ ਮਿਲੈ ਸਜਾਇ ॥
ਰੋਵੈ ਰਾਮੁ ਨਿਕਾਲਾ ਭਇਆ ॥
ਸੀਤਾ ਲਖਮਣੁ ਵਿਛੁੜਿ ਗਇਆ ॥
ਰੋਵੈ ਦਹਸਿਰੁ ਲੰਕ ਗਵਾਇ ॥ ਜਿਨਿ ਸੀਤਾ ਆਦੀ ਡਉਰੂ ਵਾਇ ॥ (953)
ਰਾਮੁ ਝੁਰੈ ਦਲ ਮੇਲਵੈ ਅੰਤਰਿ ਬਲੁ ਅਧਿਕਾਰ ॥
ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝੁ ਅਪਾਰੁ ॥
ਸੀਤਾ ਲੈ ਗਇਆ ਦਹਸਿਰੋ ਲਛਮਣੁ ਮੂਓ ਸਰਾਪਿ ॥
ਨਾਨਕ ਕਰਤਾ ਕਰਣਹਾਰੁ ਕਰਿ ਵੇਖੈ ਥਾਪਿ ਉਥਾਪਿ ॥25॥
ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣ ਜੋਗੁ ॥
ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ ॥
ਭੂਲਾ ਦੈਤੁ ਨ ਸਮਝਈ ਤਿਨਿ ਪ੍ਰਭ ਕੀਏ ਕਾਮ ॥
ਨਾਨਕ ਵੇਪਰਵਾਹੁ ਸੋ ਕਿਰਤੁ ਨ ਮਿਟਈ ਰਾਮ ॥26॥ (1412)
ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥
ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥50॥ (1429)
ਬਿਲਾਵਲੁ ਗੋਂਡ ॥
ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ ਰਹਾਉ ॥
ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ ॥
ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥1॥
ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥
ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥2॥
ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥
ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥3॥
ਹਿੰਦੂ ਅੰਨਾ ਤੁਰਕੂ ਕਾਣਾ ॥
ਦੁਹਾਂ ਤੇ ਗਿਆਨੀ ਸਿਆਣਾ ॥
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥4॥3॥7॥ (874)
ਨਈਅਰ ਜੀ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਸਿਰਫ ਰਾਮ ਦਾ ਜਿਕਰ ਹੀ
ਨਹੀ ਆਇਆ , ਬਾਣੀ ਵਿੱਚ ਤਾਂ ਰਾਵਣ ਦਾ ਜਿਕਰ ਵੀ ਹੈ
ਸੂਹੀ ਮਹਲਾ 5 ॥
ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ ॥
ਅਨਦ ਬਿਨੋਦ ਮੰਗਲ ਸੁਖ ਤਾਹਾ ॥1॥
ਚਲੁ ਸਖੀਏ ਪ੍ਰਭੁ ਰਾਵਣ ਜਾਹਾ ॥
ਸਾਧ ਜਨਾ ਕੀ ਚਰਣੀ ਪਾਹਾ ॥1॥ ਰਹਾਉ ॥ (742)
ਸਲੋਕੁ ਮ: 3 ॥
ਸੂਹੈ ਵੇਸਿ ਦੋਹਾਗਣੀ ਪਰ ਪਿਰੁ ਰਾਵਣ ਜਾਇ ॥
ਪਿਰੁ ਛੋਡਿਆ ਘਰਿ ਆਪਣੈ ਮੋਹੀ ਦੂਜੈ ਭਾਇ ॥ (785)
ਅਤੇ ਰਾਮ ਅਤੇ ਰਾਵਣ ਦਾ ਇਕੱਠਾ ਵੀ
ਮਾਣਸ ਜਨਮਿ ਹਰਿ ਪਾਈਐ ਹਰਿ ਰਾਵਣ ਵੇਰਾ ਰਾਮ ॥
ਗੁਰਮੁਖਿ ਮਿਲੁ ਸੋਹਾਗਣੀ ਰੰਗੁ ਹੋਇ ਘਣੇਰਾ ਰਾਮ ॥
ਜਿਨ ਮਾਣਸ ਜਨਮਿ ਨ ਪਾਇਆ ਤਿਨ੍ ਭਾਗੁ ਮੰਦੇਰਾ ਰਾਮ ॥
ਹਰਿ ਹਰਿ ਹਰਿ ਹਰਿ ਰਾਖੁ ਪ੍ਰਭ ਨਾਨਕੁ ਜਨੁ ਤੇਰਾ ਰਾਮ ॥3॥
(844)
ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ ॥
ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ॥5॥6॥ (659)
ਕੁਲਦੀਪ ਨਈਅਰ ਜੀ ਕੀ ਤੁਸੀ ਸੋਚਦੇ ਹੋ ਕਿ ਭਗਤ ਰਵਿਦਾਸ ਜੀ ਨੇ
ਉਸੇ ਉਚ ਜਾਤੀ ਵਾਲੇ ਰਾਜਾ ਰਾਮ ਚੰਦਰ ਦਾ ਜਿਕਰ ਕੀਤਾ ਹੋਵੇਗਾ ਜਿਸ
ਰਾਮ ਨੇ 132 ਸਾਲਾ ਬਜੁਰਗ ਰਿਸ਼ੀ ਸ਼ੰਭੂਕ ਦਾ ਕਤਲ ਸਿਰਫ ਇਸ ਕਰਕੇ
ਹੀ ਕਰ ਦਿੱਤਾ ਸੀ ਕੇ ਉਹ ਨੀਵੀ ਜਾਤੀ ਵਿੱਚੋ ਸੀ ਅਤੇ ਉਸ ਨੂੰ ਭਗਤੀ
ਕਰਨ ਦਾ ਕੋਈ ਅਧਿਕਾਰ ਨਹੀ ਸੀ?
ਇਥੇ ਇਹ ਸਾਰਾ ਵੇਰਵਾ ਦੇਣ ਤੋ ਮੇਰਾ ਮਕਸੱਦ ਕਿਸੇ ਦੀਆਂ
ਭਾਵਨਾਮਾਂ ਨੂੰ ਠੇਸ ਪੁਹਚਾਉਣਾ ਨਹੀ ਹੈ, ਸਗੋ ਇਹ ਦੱਸਣ ਤੋਂ ਹੈ ਕਿ
ਗੁਰਬਾਣੀ ਸਿਰਫ ਅਕਾਲੀਆਂ ਵਾਸਤੇ ਨਹੀ ਹੈ ਬਲਕਿ ਇਹ ਤਾਂ ਸਾਰੀ ਮਨੁਖਤਾ
ਵਾਸਤੇ ਹੈ । ਗੁਰੂ ਜੀ ਨੇ ਤਾਂ ਸਾਰੀ ਮਾਨਵਤਾਂ ਨੂੰ ਉਪਦੇਸ਼ ਦਿੱਤਾ
ਹੈ ਕਿ ਥਾਂ-ਥਾਂ ਦੀ ਭਟਕਣਾਂ ਅਤੇ ਫੋਕੇ ਕਰਮਕਾਡਾਂ ਨੂੰ ਛੱਡ ਕਿ ਇਕ
ਪ੍ਰਮਾਤਮਾਂ, ਰਾਮ, ਦੇ ਲੜ ਲੱਗੋ। ਇਸ ਵਿੱਚ ਹੀ ਸਾਡਾ ਭਲਾ ਹੈ।
ਹੋਈਆ ਭੁੱਲਾਂ ਲਈ ਖਿਮਾ ਕਰਨਾ ਜੀ
ਆਦਰ ਸਹਿਤ
ਸਰਵਜੀਤ ਸਿੰਘ
|
|
ਰਾਜ ਭੂਪਿੰਦਰ ਸਿੰਘ, ਭਾਰਤ |
|
05/09/04 ਪਿਆਰੇ ਸੰਪਾਦਕ
ਜੀਓ,
ਰੁਪਿੰਦਰ ਜੀ ਦੇ ਪਤਰ ਮਿਤੀ 30-8-04 ਦਾ ਜਵਾਬ ਹੇਠ ਦਿਤਾ ਜਾ
ਰਿਹਾ ਹੈ:-
1. ਰੁਪਿੰਦਰ ਜੀ , ਤੁਸੀਂ ਸ਼੍ਰੀ ਗੁਰੂ ਗੰਰਥ ਸਾਹਿਬ ਜੀ ਅੱਗੇ
ਆਪਣਾ ਸੀਸ ਝੁਕਾਉਂਦੇ ਹੋ, ਸਿੱਖ ਧਰਮ ਵਿਚ ਅਟੁਟ ਵਿਸ਼ਵਾਸ਼ ਰੱਖਦੇ ਹੋ
; ਪਰ ਫਿਰ ਵੀ ਤੁਸੀ ਆਪਣੇ ਸੰਪੂਰਨ ਕੇਸ ਨਹੀਂ ਰੱਖਦੇ, ਇਸ ਦੇ ਕਾਰਨ
ਮੈਂ ਪਹਿਲਾਂ ਵੀ ਪੁਛੇ ਸਨ, ਪਰ ਆਪ ਵਲੋਂ ਇਸ ਬਾਰੇ ਕੁਝ ਵੀ ਨਹੀਂ
ਦਸਿਆ ਗਿਆ । ਕੀ ਹੁਣ ਆਪ ਇਸ ਬਾਰੇ ਵਿਸਥਾਰ ਸਹਿਤ ਦਸੋਗੇ ਤਾਂ ਕਿ
ਆਪਾਂ ਇਸ ਬਾਰੇ ਵਿਚਾਰ ਕਰ ਸਕੀਏ ।
ਜਦੋਂ ਤੁਸੀਂ ਸ਼੍ਰੀ ਗੁਰੂ ਗੰਰਥ ਸਾਹਿਬ ਜੀ ਦੀ ਹਜੂਰੀ ਵਿਚ ਅਰਦਾਸ
ਵਿਚ ਮਨ ਜੋੜਦੇ ਹੋ ਤਾਂ , ਅਰਦਾਸ ਵਿਚ ਇਹ ਸ਼ਬਦ ਤੁਸੀਂ ਜਰੂਰ ਸੁਣਦੇ
ਹੋਵੋਗੇ -
. . . . . " ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ,
ਬਿਬੇਕ ਦਾਨ , ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰ ਦਾਨ ਨਾਮ ਦਾਨ
" . . . . .
ਇਹ ਉਹ ਦਾਨ ਹਨ , ਜੋ ਹਰ ਸਿੱਖ ਅਕਾਲ ਪੁਰਖ ਤੋਂ ਹਰ ਰੋਜ ਅਰਦਾਸ
ਵਿਚ ਮੰਗਦਾ ਹੈ, ਇਨਾਂ ਵਿਚ ਹੋਰ ਦਾਨਾਂ ਦੇ ਨਾਲ ਨਾਲ 'ਕੇਸ ਦਾਨ' ਵੀ
ਸ਼ਾਮਲ ਹੈ, ਜਿਸ ਦਾ ਮਤਲਬ ਇਹ ਹੈ ਕਿ ਹਰ ਸਿੱਖ ਨੂੰ ਕੇਸਾਂ ਦਾ ਦਾਨ
ਵੀ ਪਰਮਾਤਮਾ ਬਖਸ਼ੇ । ਦੂਜੇ ਅਖਰਾਂ ਵਿਚ ਅਕਾਲ ਪੁਰਖ ਸਿੱਖ ਦੀ ਮੱਤ
ਇਸ ਤਰਾਂ ਦੀ ਰੱਖੇ ਕਿ ਸਿੱਖ ਆਪਣੇ ਕੇਸਾਂ ਦੀ ਸੰਭਾਲ ਕਰ ਕੇ ਰੱਖੇ,
ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਵੇਖਾ ਵੇਖੀ ਕਈ ਸਿੱਖ
ਆਪਣੇ ਕੇਸਾਂ/ਰੋਮਾਂ ਦੀ ਬੇ-ਅਦਬੀ ਕਰੀ ਜਾ ਰਹੇ ਹਨ । ਕੀ ਅਜਿਹੇ
ਸਿੱਖ ਆਪਣੇ ਕੇਸਾਂ ਦੀ ਸੰਭਾਲ ਕਰਨ ਲਈ ਦੁਬਾਰਾ ਆਪਣੇ ਅੰਦਰ ਝਾਤੀ
ਮਾਰਨ ਦੀ ਕੋਸ਼ਿਸ਼ ਕਰਨਗੇ ? ਸੋ ਜੋ ਸਿੱਖ ਸ਼੍ਰੀ ਗੁਰੂ ਗੰਰਥ ਸਾਹਿਬ ਜੀ
ਜੀ ਤੇ ਗੁਰੂ ਰੂਪੀ ਵਿਸ਼ਵਾਸ਼ ਰੱਖਦੇ ਹਨ ਤੇ ਅਰਦਾਸ ਕਰਦੇ ਹਨ, ਉਹ
ਸਿੱਖੀ ਵਿਚ ਪਰਪੱਕ ਹੋ ਕੇ ਵਿਚਰਨ ਤਾਂ ਕਿ ਹੋਰ ਭੁੱਲੇ ਭੱਟਕੇ ਸਿੱਖ
, ਉਹਨਾਂ ਵੱਲ ਵੇਖ ਕੇ ਸਿੱਧੇ ਰਾਹੇ ਪੈ ਜਾਣ ।
2. ਸਿੱਖ ਧਰਮ ਵਿਚ ਅਟੁਟ ਵਿਸ਼ਵਾਸ਼, ਅਮਲੀ ਜੀਵਨ, ਕੇਸ ਰੱਖਣੇ ਤੇ
ਆਪਣੇ ਨਾਮ ਨਾਲ ਸਿੰਘ / ਕੌਰ ਲਗਾਉਣਾ, ਸਿੱਖ ਹੋਣ ਦੀ ਨਿਸ਼ਾਨੀ ਹੈ ।
ਆਪਣੇ ਧਰਮ ਵਿਚ ਪਰਪਕ ਰਹਿਣਾ ਕੱਟੜਤਾ ਨਹੀਂ ਹੁੰਦੀ । ਰੁਪਿੰਦਰ ਜੀ,
ਤੁਹਾਡਾ ਸਿੱਖ ਧਰਮ ਵਿਚ ਵਿਸ਼ਵਾਸ਼ ਹੋਣਾ ਬਹੁਤ ਚੰਗੀ ਗੱਲ ਹੈ , ਤੁਸੀਂ
ਚੰਗੇ ਇਨਸਾਨ ਹੋ, ਤੁਸੀਂ ਪੰਜਾਬੀ ਭਾਸ਼ਾ ਦੀ ਬਹੁਤ ਸੇਵਾ ਕਰਦੇ ਹੋ ਪਰ
ਕੇਸਾਂ ਤੋ ਬਗੈਰ, ਦਸਤਾਰ ਤੋਂ ਬਗੈਰ ਅਤੇ ਆਪਣੇ ਨਾਮ ਨਾਲ 'ਸਿੰਘ' ਨਾ
ਲਗਾ ਕੇ ਤੁਸੀਂ ਇੱਕ ਬਹੁਤ ਵੱਡੀ ਭੁੱਲ ਕਰ ਰਹੇ ਹੋ । ਜੇ ਤੁਸੀਂ
ਸਿੱਖੀ ਸਰੂਪ ਵਿਚ ਵਿਚਰੋਗੇ ਤਾਂ ਹੀ ਬਾਕੀਆਂ ਨੂੰ ( ਜਿਨਾਂ ਵਿਚ
ਗੋਰੇ ਵੀ ਸ਼ਾਮਲ ਹੋਣਗੇ) ਕਿਵੇਂ ਪਤਾ ਲਗੇਗਾ ਕਿ ਇੱਕ ਸਿੱਖ ਚੰਗੇ ਕੰਮ
ਕਰ ਰਿਹਾ ਹੈ । ਇਸ ਤੋਂ ਇਲਾਵਾ ਤੁਹਾਨੂੰ ਆਪਣੇ ਪਤਰ ਵਿਚ ਮੈਨੂੰ
ਸੰਬੋਧਿਤ ਕਰਨ ਲਗਿਆਂ ਮੇਰੇ ਨਾਮ ਨਾਲ 'ਸਿੰਘ' ਲਗਾਉਣਾ ਭੁਲਣਾ ਨਹੀਂ
ਚਾਹੀਦਾ ਕਿਉਂਕਿ ਮੈਂ ਆਪਣੇ ਨਾਮ ਨਾਲ ਹਮੇਸ਼ਾ 'ਸਿੰਘ' ਲਗਾਉਂਦਾ ਹਾਂ
।
3. ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਜੇ ਕੁਝ ਸਿੱਖ ਗਲਤ ਕਰਮ
ਕਰਦੇ ਹਨ ਤਾਂ ਸਾਨੂੰ ਉਨਾਂ ਵੱਲ ਨਾਂ ਵੇਖ , ( ਜੇ ਹੋ ਸਕੇ ਤਾਂ
ਉਨਾਂ ਨੂੰ ਚੰਗੇ ਪਾਸੇ ਆਉਣ ਲਈ ਪ੍ਰੇਰਨਾ ਚਾਹੀਦਾ ਹੈ ) ਚੰਗੇ
ਸਿੱਖਾਂ ਵੱਲ ਵੇਖਣਾ ਚਾਹੀਦਾ ਹੈ । ਚੰਗੇ ਮਾੜੇ ਹਰ ਥਾਂ ਹੁੰਦੇ ਹਨ (
ਗੋਰਿਆਂ ਵਿਚ ਵੀ ) ਪਰ ਸਾਨੂੰ ਚੰਗੇ ਬਨਣ ਲਈ, ਚੰਗੇ ਸਿੱਖ ਬਣੇ ਰਹਿਣ
ਲਈ, ਆਪਣੇ ਆਪ ਹੀ ਉਦਮ ਕਰਨਾ ਚਾਹੀਦਾ ਹੈ । ਜਿਵੇਂ ਕਿ ਗੁਰਬਾਣੀ ਵਿਚ
ਕਿਹਾ ਗਿਆ ਹੈ -
ਹੰਸਾ ਹੀਰਾ ਮੋਤੀ ਚੁਗਣਾ ਬਗ ਡਡਾ ਭਾਲਣ ਜਾਵੇ ॥ ......( ਪੰਨਾ
930 )
ਜਿਸ ਵਿਅਕਤੀ ਦਾ ਜਿਹੋ ਜਿਹਾ ਸੁਭਾਅ ਹੁੰਦਾ ਹੈ, ਉਹ ਉਹੋ ਜਿਹੇ
ਗੁਣਾਂ ਵਾਲੇ ਵਿਅਕਤੀ ਹੀ ਭਾਲਦਾ ਹੈ । ਜਿਵੇਂ ਕਿ ਇਕੋ ਸਰੋਵਰ ਵਿਚ
ਵਿਚਰ ਰਹੇ ਹੰਸ ਤਾਂ ਹੀਰੇ ਮੋਤੀ ਭਾਲਦੇ ਹਨ ਤੇ ਬਗਲੇ ਡੱਡੂਆਂ ਦੀ
ਭਾਲ ਕਰਦੇ ਹਨ । ਸੋ ਹੁਣ ਇਹ ਅਸੀਂ ਆਪ ਦੇਖਣਾ ਹੈ ਕਿ ਅਸੀਂ ਆਪਣਾ
ਸੁਭਾਅ ਉਨ੍ਹਾਂ ਹੰਸਾਂ ਵਰਗਾ ਬਨਾਣਾ ਹੈ, ਜੋ ਹਰ ਸਮੇਂ ਦੂਜਿਆਂ ਵਿਚ
ਚੰਗੇ ਗੁਣਾਂ ਵਾਲੇ ਸਾਥੀਆਂ ਦੀ ਭਾਲ ਵਿਚ ਰਹਿੰਦੇ ਹਨ ਨਾਂ ਕਿ
ਉਨ੍ਹਾਂ ਬਗਲਿਆਂ ਵਰਗਾ ਬਨਾਉਣਾ ਹੈ, ਜੋ ਕਿ ਹਰ ਸਮੇਂ ਦੂਜਿਆਂ ਵਿਚ
ਮੰਦੇ ਗੁਣਾਂ ਵਾਲੇ ਸਾਥੀਆਂ ਦੀ ਭਾਲ ਵਿਚ ਰਹਿੰਦੇ ਹਨ ।
4. ਸਿੱਖੀ ਧਾਰਨ ਨਾ ਕਰਨ ਦੇ ਬਹਾਨੇ ਤਾਂ ਬਹੁਤ ਬਨਾਏ ਜਾ ਸਕਦੇ
ਹਨ, ਪਰ ਸਿੱਖੀ ਸਰੂਪ ਵਿਚ ਹੋ ਕੇ , ਅਮਲੀ ਜੀਵਨ ਬਿਤਾਉਣਾ, ਆਪਣੇ ਆਪ
ਵਿਚ ਇਕ ਮਾਣ ਵਾਲੀ ਗੱਲ ਹੈ, ਜੋ ਸਾਨੂੰ ਹਰ ਇੱਕ ਨੂੰ ਆਪਣੇ, ਤੇ
ਸਿਰਫ ਆਪਣੇ ਤੋਂ ਹੀ ਸ਼ੁਰੂ ਕਰਨੀ ਹੋਵੇਗੀ । ਦੂਜਿਆਂ ਤੇ ਉਗਲਾਂ ਉਠਾ
ਉਠਾ ਕੇ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਸਗੋਂ ਉਹੀ ਸਮਾਂ
ਚੰਗੇ ਸਿੱਖ ਬਣ ਕੇ ਗੁਰੂ ਜੀ ਯਾਦ ਵਿਚ ਬਿਤਾਉਣਾ ਚਾਹੀਦਾ ਹੈ ।
ਰਾਜ ਭੂਪਿੰਦਰ ਸਿੰਘ, ਭਾਰਤ । |
|
ਗੁਰਤੇਜ ਸਿੰਘ, ਵੈਲਿੰਗਟਨ-ਨਿਊਜ਼ੀਲੈਂਡ |
|
03/09/04
ਨੌਜਵਾਨੋ ਉਠੋ ਅਤੇ ਸਮਾਜ ਨੂੰ ਬਦਲ ਦਿਉ!
- ਦਲਬੀਰ ਸਿੰਘ
ਇਹ ਸਿਰਲ਼ੇਖ ਕਈ ਪਾਠਕਾਂ ਨੂੰ ‘ਕਾਮਰੇਡਾਂ ਵਾਲਾ' ਲੱਗ ਸਕਦਾ ਹੈ।
ਕੋਈ ਗੱਲ ਨਹੀਂ।
ਮਾਣਯੋਗ ਦਲਬੀਰ ਸਿੰਘ ਜੀ,
ਐਥੰਜ਼ ਵਿੱਚ ਹੋਈਆਂ ਹਾਲੀਆ ਖੇਡਾਂ ਨੂੰ ਲੈ ਕੇ ਲਿਖੇ ਲੇਖ ਦਾ ਇਹ
ਸਿਰਲ਼ੇਖ 'ਕਾਮਰੇਡਾਂ ਵਾਲਾ' ਭਲਾ ਕਿਉਂ ਲੱਗੇਗਾ?
ਪੰਜਾਬ ਦੀ ਕੋਈ ਮਿਸਾਲ ਦੇਵੋ ਜਿੱਥੇ ਕਾਮਰੇਡਾਂ ਨੇ ਸਮਾਜ ਬਦਲ ਦਿੱਤਾ
ਹੋਵੇ?
ਕਾਮਰੇਡਾਂ ਦਾ ਪੰਜਾਬ ਜਾਂ ਫਿਰ ਭਾਰਤ ਵਿੱਚ ਕਿੰਨਾਂ ਕੁ ਪੁਰਾਣਾ
ਇਤਿਹਾਸ ਹੈ?
ਕੀ ਕਾਮਰੇਡਾਂ ਤੋਂ ਪਹਿਲਾਂ ਭਾਰਤ ਵਿੱਚ ਨੌਜਵਾਨ ਕਦੀ ਨਹੀਂ ਉੱਠੇ?
ਕੀ ਕਾਮਰੇਡਾਂ ਤੋਂ ਪਹਿਲਾਂ ਭਾਰਤ ਵਿੱਚ ਸਮਾਜਕ ਜਾਗਰੂਕਤਾ ਕਦੀ ਨਹੀਂ
ਆਈ?
ਕੀ ਇਹ "ਉੱਠਣ" ਦਾ ਮਾਅਰਕਾ ਕਾਮਰੇਡਾਂ ਨੇ "ਪੇਟੈਂਟ" ਕਰਵਾਇਆ ਹੋਇਆ
ਹੈ?
ਸੱਚ ਪੁੱਛੋ ਤਾਂ ਤੁਹਾਡਾ ਲੇਖ ਤੇ ਸਿਰਲ਼ੇਖ ਦੋਵੇਂ ਵਧੀਆ ਹਨ ਪਰ
ਕਾਮਰੇਡੀ ਵਾਲੀ ਕੋਸ਼ਿਸ਼ ਨੇ ਧੱਕਾ ਜਿਹਾ ਹੀ ਕਰ ਦਿੱਤਾ।
ਧੰਨਵਾਦ ਸਹਿਤ,
ਗੁਰਤੇਜ ਸਿੰਘ, ਵੈਲਿੰਗਟਨ-ਨਿਊਜ਼ੀਲੈਂਡ |
|
ਰੁਪੇਸ਼ |
|
03/09/04
Dalbirji:
Your artcile is very thoughtful. I
think it is responsibility of people like me and other
young people who should do something in sports.
Rupesh |
|
ਇਕ ਪਾਠਕ |
|
03/09/04 ਰਾਜ ਭੁਪਿੰਦਰ
ਸਿੰਘ ਚੱਠਾ ਸਾਬ ਦੀ ਜਹਾਜ਼ ਤੇ ਵ੍ਹਾਈਟ ਹਾਊਸ ਵਾਲੀ ਗੱਲ ਪੜ੍ਹ ਕੇ
ਧਰਮ ਸਹੁੰ ਦੀ ਹੱਸ ਹੱਸ ਵੱਖੀ ਚੜ੍ਹ ਗਈ ਤੇ ਇਲਾਜ ਕਰਨਾ ਪਿਆ
ਜਵੈਣ-ਲੂਣ ਦੇ ਫੱਕੇ ਤੇ ਗਰਮ ਪਾਣੀ ਨਾਲ।
ਕੀ ਹਵਾਈ ਜਹਾਜ਼ ਵਿੱਚ ਚੜ੍ਹਣਾ ਮਰਜ਼ੀ ਨਹੀਂ? ਜਾਓ ਫੇਰ ਨਹੀਂ ਤਾਂ
ਸਮੁੰਦਰੀ ਜਹਾਜ਼ ਵਿੱਚ ਜਾਂ ਫਿਰ ਸੜ੍ਹਕੋ-ਸੜ੍ਹਕ। ਹੋਰ ਤਾਂ ਹੋਰ ਸਫ਼ਰ
ਕਰਨ ਦੀ ਲੋੜ ਹੀ ਕੀ ਹੈ? ਨਾਲੇ ਹਵਾਈ ਜਹਾਜ਼ ਵਿੱਚ ਚੜ੍ਹਣ ਲੱਗੇ ਗਲ
ਵਿੱਚ ਕਿਰਪਾਨ ਪਾ ਕੇ ਤਾਂ ਕੋਈ ਵੀ ਆਪਣਾ ਫਾਇਦਾ ਕਰਦਾ ਹੈ ਪਰ
ਵ੍ਹਾਈਟ ਹਾਊਸ ਵਿੱਚ ਜਾਣ ਨਾਲ ਤਾਂ ਅਮਰੀਕਾ ਵਿੱਚ ਵੱਸਦੇ ਲੱਖਾਂ
ਸਿਖਾਂ ਦਾ ਫਾਇਦਾ ਹੋਇਆ ਹੈ। ਆਪਣੇ ਫਾਇਦੇ ਲਈ ਜਹਾਜ਼ ਵਿੱਚ ਚੜ੍ਹਣ
ਲੱਗੇ ਗਲ ਵਿੱਚ ਕਿਰਪਾਨ ਪਾ ਲਈ ਤਾਂ ਵਾਹ-ਵਾਹ ਤੇ ਵ੍ਹਾਈਟ ਹਾਊਸ
ਵੇਲੇ ਹਾਏ-ਹਾਏ। ਚੱਠਾ ਸਾਬ ਪਾਣੀ ਵਿੱਚ ਲਕੀਰਾਂ ਮਾਰਣੀਆਂ ਛੱਡੋ ਤੇ
ਲੌਜਿਕ ਦੇ ਮੁੱਢਲੇ ਨੇਮ ਪੜੋ। |
|
ਅਵਤਾਰ ਸਿੰਘ ਸ਼ਿਕਾਗੋ |
03/09/04
Dear Editor
hello
I am sending you a
picture of John Kerry. Avtar Singh president of the
'Sikh Society Of Dayton ' of Ohio alongwith S. Daljit
Singh Deol a member of the society , on behalf of Sikh
community of Dayton Ohio welcome Mr. John Kerry & Mr.
John Edward in Springfield Ohio in their recent visit
for 2004 president & vice president election campaign.In
the picture Mr. John Kerry Avtar Singh S.Daljit Singh
Deol.Almost 5000 people were there. |
|
ਗੁਰੂ ਨਾਨਕ ਸਿੱਖ ਸੋਸਾਇਟੀ |
|
03/09/04 ਗੁਰੂ ਮਾਨਿਓ ਗ੍ਰੰਥ
ਅੱਜ ਅਸੀਂ ਸਾਰੇ ਉਸ ਗੁਰੂ ਦਾ ਗੁਰਪੁਰਬ ਮਨਾ ਰਹੇ ਹਾਂ ਜੋ ਕਿਸੇ
ਇੱਕ ਫਿਰਕੇ ਦਾ ਨਾਂ ਹੋ ਕੇ ਹਵਾ ਦੀ ਭਾਤੀਂ ਸਰਬ ਸਾਂਝਾ ਹੈ।ਜੁਗੋ
ਜੁਗ ਅਟੱਲ ਸ਼ਬਦ ਗੁਰੂ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ’ ਸਾਰੇ ਸੰਸਾਰ
ਨੂੰ ਰੱਬੀ ਗਿਆਨ ਦਾ ਸੂਰਜ ਬਣ ਕੇ ਰਹਿਨੁਮਾਈ ਦੇ ਰਹੇ ਹਨ। ਉਹ ਰੂਹਾਂ
ਵਡਭਾਗੀਆਂ ਹਨ ਜੋ ਅੱਜ ਇਸ ਪਦਾਰਥਵਾਦ ਦੇ ਯੁੱਗ ਅੰਦਰ ਇੱਕ ਚਕਵੀ ਦੀ
ਤਰ੍ਹਾਂ ਇਸ ਗਿਆਨ ਦੇ ਸੋਮੇ ਨੂੰ ਪਿਆਰ ਕਰਕੇ ਮਹਾਂ ਅਨੰਦ ਦੀ
ਪ੍ਰਾਪਤੀ ਵਿੱਚ ਲੀਨ ਹਨ।ਸ਼ਬਦ ਕੀ ਹੈ? ਆਮ ਤੌਰ ਤੇ ਸ਼ਬਦ ਮਨੁੱਖੀ
ਰਸਨਾਂ ਤੋਂ ਨਿਕਲੀਆਂ ਹੋਈਆਂ ਸਾਰਥਕ ਜਾਂ ਨਿਰਾਰਥਕ ਧੁਨੀਆਂ ਦਾ
ਸੁਮੇਲ ਹੁੰਦਾ ਹੈ।ਸ਼ਬਦ ਦੀ ਕੀਮਤ ਰਸਨਾਂ ਉਪਰ ਨਿਰਭਰ ਕਰਦੀ ਹੈ।ਆਮ
ਕਰਕੇ ਇੱਕ ਸ਼ਬਦ ਨੂੰ ਵਾਰ ਵਾਰ ਸੁਣ ਕੇ ਅਸੀਂ ਅਕੇਵਾਂ ਮਹਿਸੂਸ ਕਰਨ
ਲੱਗ ਜਾਂਦੇ ਹਾਂ ,ਪਰ ਕੁਝ ਸ਼ਬਦ ਅਜਿਹੇ ਹੁੰਦੇ ਹਨ ਜਿਹਨਾਂ ਦਾ ਜਾਪ
ਹਰ ਵਾਰ ਨਵਾਂ ਰਸ ਪੈਦਾ ਕਰਦਾ ਹੈ,ਨਵਾਂ ਰੰਗ ਪ੍ਰਦਾਨ ਕਰਦਾ ਹੈ।ਇਸ
ਤਰ੍ਹਾਂ ਕਿਉਂ ਹੁੰਦਾ ਹੈ,ਆਓ ਜਰਾ ਵਿਚਾਰ ਕਰ ਕੇ ਦੇਖੀਏ----
ਸ਼ਬਦ ਦੀ ਉਤਪਤੀ ਧਰਮ ਅਨੁਸਾਰ ਪਰਮਾਤਮਾ ਤੋਂ ਹੋਈ ਹੈ।ਇੱਕ ਸਮਾਂ
ਸੀ ਜਦੋਂ ਸਾਰੇ ਬਹਿਮੰਡ ਵਿੱਚ ਅਰਬਦ ਨਰਬਦ ਧੁੰਦੂਕਾਰਾ ਭਾਵ ਚਾਰੇ
ਪਾਸੇ ਧੁੰਦ ਹੀ ਧੁੰਦ ਸੀ।ਇੱਕ ਦਮ ਪਰਮਾਤਮਾ ਤੋਂ ਸ਼ਬਦ ਪੈਦਾ ਹੋਇਆ
,ਉਸ ਸ਼ਬਦ ਤੋਂ ਜਿੰਦਗੀ ਦੀਆਂ ਅਨੇਕਾਂ ਹੀ ਨਦੀਆਂ ਵਹਿ ਤੁਰੀਆਂ।
ਫੁਰਮਾਣ ਹੈ-
ਕੀਤਾ ਪਸਾਉ ਏਕੋ ਕਵਾਉ।
ਉਹ ਕਵਾਉ ਭਾਵ ਸ਼ਬਦ ਸੀ ਉਅੰਕਾਰ। ਸ਼ਬਦ ਆਤਮਾ ਦੇ ਜਿਸ ਤਲ ਤੋਂ
ਨਿਕਲਦਾ ਹੈ,ਉਸ ਦਾ ਉੰਨਾ ਹੀ ਡੂੰਘਾ ਅਸਰ ਹੁੰਦਾ ਹੈ,ਗੁਰਬਾਣੀ ,ਗੁਰੂ
ਸਾਹਿਬ ਦੀ ਸੁਰਤ ਦਾ ਪਰਮਾਤਮਾ ਨਾਲ ਟਿਕਾਓ ਵੇਲੇ ਦੀ ਰਚਨਾਂ ਹੋਣ
ਕਰਕੇ ਸਦੀਵੀ ਅਲੌਕਿਕ ਅਸਰ ਕਰਦੀ ਹੈ।ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ
ਦੇ ਅਰਥ ਗੁਰੂ ਦੁਆਰਾ ਪ੍ਰਾਪਤ ਹੋਇਆ ਰੱਬੀ ਹੁਕਮ ਜਾਂ ਰੱਬੀ ਗਿਆਨ
ਹੈ।ਸਰੀਰ ਪੰਜ ਭੋਤਿਕ ਹੋਣ ਕਰਕੇ ਨਾਸ਼ਵਾਨ ਹੈ ਪਰ ਰੱਬੀ ਗਿਆਨ ਵਾਲੇ
ਸ਼ਬਦ ਹਮੇਸ਼ਾਂ ਅਮਰ ਹਨ ਜਿਸ ਤਰ੍ਹਾਂ ਰੱਬ ਅਮਰ ਹੈ।ਸਾਹਿਬ ਸ਼੍ਰੀ ਗੁਰੂ
ਨਾਨਕ ਜੀ ਤੋਂ ਪਹਿਲਾਂ ਜਿੰਨੇ ਵਲੀ ਪੀਰ ਔਲੀਏ ਆਏ,ਸਭਨਾਂ ਨੇ ਆਪਣੇ
ਆਪਣੇ ਤਰੀਕੇ ਅਨੁਸਾਰ ਮਾਨਵਤਾ ਦੀ ਰੱਬੀ ਗਿਆਨ ਨਾਲ ਰਹਿਨੁਮਾਈ
ਕੀਤੀ,ਕੁਝ ਸਮੇਂ ਤੱਕ ਉਹਨਾਂ ਦੇ ਰੁਹਾਨੀ ਫੁਰਮਾਨਾਂ ਦਾ ਅਸਰ ਲੁਕਾਈ
ਉਪਰ ਰਿਹਾ ,ਜਿਸ ਤਰ੍ਹਾਂ ਹੀ ਉਹ ਇਸ ਪੰਜ ਭੌਤਿਕ ਸਰੀਰ ਨੂੰ ਤਿਆਗ ਕੇ
ਮਹਾਂ ਜੋਤ ਵਿੱਚ ਸਮਾਏ ਉਹਨਾਂ ਦੀ ਇਸ ਰੂਹਾਨੀ ਰੋਸ਼ਨੀ ਨੂੰ ਲੁਕਾਈ ਦੀ
ਅਗਿਆਨਤਾ ਦਾ ਗ੍ਰਹਿਣ ਲਗ ਗਿਆ।ਇਸੇ ਕਰਕੇ ਵਾਰ ਵਾਰ ਮਹਾਂ ਪੁਰਸ਼ਾ ਨੂੰ
ਇਸ ਦੁਨੀਆਂ ਵਿੱਚ ਆਉਣਾ ਪਿਆ।ਪੰਦਰਵੀਂ ਸਦੀ ਵਿੱਚ ਜੋ ਸੂਰਜ ਹੋਂਦ
ਵਿੱਚ ਆਇਆ ਉਸ ਨੇ ਇਸ ਰੱਬੀ ਰੋਸ਼ਨੀ ਨੂੰ ਸ਼ਬਦਾ ਦੇ ਮਾਧਿਅਮ ਰਾਹੀਂ
ਇੱਕ ਐਸੇ ਗ੍ਰੰਥ ਵਿੱਚ ਇੱਕਤਰ ਕੀਤਾ ਜਿਸਦਾ ਸਾਨੀ ਹੋਰ ਕੋਈ ਵੀ ਨਹੀਂ
ਹੈ।ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਦਾ ਭ੍ਰਮਣ ਕਰਕੇ ਹਰ ਉਸ
ਰੁਹਾਨੀ ਕਿਰਨ ਨੂੰ ਇੱਕਠਾ ਕੀਤਾ ਜੋ ਸੱਚੀ ਸੇਧ ਦੇ ਸਕਦੀ ਸੀ।ਇਸ
ਵਿੱਚ ਸਮੇਂ,ਧਰਮ ਅਤੇ ਅਖੌਤੀ ਜਾਤ ਪਾਤ ਦਾ ਕੋਈ ਵਿਤਕਰਾ ਨਹੀਂ
ਕੀਤਾ।ਪਰਮਾਤਮਾ ਨੂੰ ਜਿਸ ਮਰਜੀ ਨਾਮ ਨਾਲ ਯਾਦ ਕਰ ਲਈਏ,ਕੋਈ ਫਰਕ
ਨਹੀਂ ਪੈਂਦਾ,ਬਸ਼ਰਤੇ ਸੱਚੇ ਮਨ ਨਾਲ ਅਰਾਧਨਾ ਕੀਤੀ ਜਾਏ।
ਗੱਲ ਇੱਥੇ ਹੀ ਖਤਮ ਨਹੀਂ ਹੋ ਗਈ। 1704 ਈ.ਵਿੱਚ ਇਸ ਮਹਾਂ ਗਿਆਨ
ਨੂੰ ਪੋਥੀ ਸਾਹਿਬ ਵਿੱਚ ਇੱਕਤਰ ਕਰਕੇ 1708 ਈ. ਨੂੰ ਦਸਮ ਪਾਤਸ਼ਾਹ ਨੇ
ਬਕਾਇਦਾ ਪਹਿਲਾਂ ਤੋਂ ਚੱਲੀ ਆ ਰਹੀ ਮਰਿਯਾਦਾ ਮੁਤਾਬਕ ਸਭ ਨਾਨਕ ਨਾਮ
ਲੇਵਾ ਨੂੰ ਸ਼ਬਦ ਗੁਰੂ ਦੇ ਲੜ ਲਾ ਦਿੱਤਾ।ਅਤੇ ਫੁਰਮਾਇਆ ---
ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ।
ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੈ।।
ਇਸ ਹੁਕਮ ਨੂੰ ਅਸੀਂ ਬੜੇ ਪਿਆਰ ਅਤੇ ਸ਼ਰਧਾ ਨਾਲ ਪੜ੍ਹਦੇ ਹਾਂ ।ਪਰ
ਅਫਸੋਸ ਹੈ ਕਿ ਇਸ ਦੀ ਵਿਚਾਰ ਨਹੀਂ ਕਰਦੇ।ਇਹ ਤਾਂ ਉਸ ਤਰ੍ਹਾਂ ਹੀ ਹੈ
ਜਿਵੇਂ ਇੱਕ ਪੁੱਤਰ ਆਪਣੇ ਪਿਤਾ ਨੂੰ ਆਖੈ ਬਈ ਪਿਤਾ ਜੀ ਮੈਂ ਤੁਹਾਡੀ
ਹਰ ਸੇਵਾ ਤਨ ਅਤੇ ਧਨ ਨਾਲ ਤਾਂ ਕਰ ਸਕਦਾ ਹਾਂ ਪਰ ਮਨ ਕਰਕੇ ਆਪ ਦਾ
ਕੋਈ ਹੁਕਮ ਨਹੀਂ ਮੰਨ ਸਕਦਾ।ਮੈਂ ਆਪਣੇ ਜੀਵਨ ਦਾ ਖੁਦ ਮਾਲਕ
ਹਾਂ,ਆਪਣੀ ਮਤ ,ਤੁਹਾਡੀ ਮਤ ਅਨੁਸਾਰ ਨਹੀਂ ਢਾਲ ਸਕਦਾ।ਹੁਣ ਦੱਸੋ ਉਸ
ਪੁੱਤਰ ਨੂੰ ਕੀ ਪਿਤਾ ਆਪਣੀ ਖੁਸ਼ੀ ਪਰਦਾਨ ਕਰੇਗਾ?ਕਦੇ ਵੀ ਨਹੀਂ।ਇਹ
ਹੀ ਹਾਲ ਸਾਡਾ ਹੈ।ਗੁਰੂ ਦੀ ਗੱਲ ਕਰਨ ਵਾਲਿਆਂ ਦੀ ਅਸੀਂ ਦਿਲ ਲਾ ਕੇ
ਸੇਵਾ ਕਰਦੇ ਹਾਂ,ਐਨਾਂ ਸਤਿਕਾਰ ਦਿੰਦੇ ਹਾਂ ਕਿ ਇੱਕ ਆਮ ਪਰਚਾਰਕ ਤੋ
ਉਸ ਨੂੰ ਗੁਰੂ ਦਾ ਰੁਤਬਾ ਦੇ ਦਿੰਦੇ ਹਾਂ।ਸ਼ਬਦ ਗੁਰੂ ਦੀ ਹਜੂਰੀ ਵਿੱਚ
ਉਸ ਇੱਕ ਆਮ ਪਰਚਾਰਕ ਨੂੰ ਮੱਥੇ ਟੇਕ ਟੇਕ ਕੇ ਆਪਣੇ ਆਪ ਨੂੰ ਇੱਕ
ਸੱਚਾ ਸੁੱਚਾ ਸਿੱਖ ਸਾਬਤ ਕਰਨ ਦੀ ਕੋਸ਼ਿਸ ਕਰਦੇ ਹਾਂ। ਪਰ ਕਿਸਦਾ
ਸਿੱਖ?ਸ਼ਬਦ ਗੁਰੂ ਦਾ ਜਾਂ ਦੇਹਧਾਰੀ ਪਰਚਾਰਕ ਦਾ?ਜਦੋਂ ਕਿ ਸ਼ਬਦ ਗੁਰੂ
ਦਾ ਫੁਰਮਾਨ ਹੈ----
ਗੁਰਮੁਖਿ ਬੂਝੈ ਸਬਦਿ ਪਤੀਜੇ।।ਉਸਤਤਿ ਨਿੰਦਾ ਕਿਸ ਕੀ ਕੀਜੈ।।
ਚੀਨਹੁ ਆਪੁ,ਜਪਹੁ ਜਗਦੀਸਰੁ,ਹਰਿ ਜਗੰਨਾਥ ਮਨਿ ਭਾਇਆ।।
ਸੋ ਆਓ,ਅੱਜ ਆਪਾਂ ਸ਼ਬਦ ਗੁਰੂ ਦੇ ਲੜ ਲਗ ਕੇ ਆਪਣੇ ਜੀਵਨ ਨੂੰ
ਗੁਰੂ ਮਤ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰੀਏ।ਫਿਰ ਹੀ ਗੁਰਪੁਰਬ ਮਨਾਏ
ਸਫਲ ਹੋ ਸਕਦੇ ਹਨ।
ਇਤੁ ਮਾਰਗਿ ਚਲੇ ਭਾਈਅੜੇ ਗੁਰੁ ਕਹੈ ਸੁ ਕਾਰ ਕਮਾਏ ਜੀਉ।।
ਤਿਆਗੇਂ ਮਨ ਕੀ ਮਤੜੀ ਵਿਸਾਰੇਂ ਦੂਜਾ ਭਾਉ ਜੀਉ |
|
ਸੁਖਦਰਸ਼ਨ ਸਿੰਘ ਗਿੱਲ ਮੋਗਾ, ਫਿਨਲੈਡ |
02/09/04
ਇੰਡੀਅਨ ਕੱਲਚਰਲ ਕੱਲਬ, ਫਿਨਲੈਡ ਦੀ ਕਮੇਟੀ ਦੇ ਪ੍ਧਾਨ ਸੁਖਦਰਸ਼ਨ
ਸਿੰਘ ਗਿੱਲ ,ਬੀਬੀ ਨਰਿੰਦਰ ਕੋਰ ਚਾਂਦੀ, ਬੀਬੀ ਜਸਵੀਰ ਕੋਰ
ਗਿੱਲ,ਅਤੇ ਸਮੂਹ ਮੈਬਰਾ ਵੱਲੋ ਗੁਰੂ ਗਰੰਥ ਸਾਹਿਬ ਜੀ ਦੇ 400 ਸਾਲਾ
ਪ੍ਕਾਸ਼ ਅਵਸਰ ਤੇ ਦੁਨੀਆ ਭਰ ਵਿੱਚ ਵੱਸਦੇ ਸਿੱਖ ਭਾਈਚਾਰਾ ਨੂੰ ਲੱਖ
ਲੱਖ ਵਧਾਈ ਹੋਵੇ
ਸੁਖਦਰਸ਼ਨ ਸਿੰਘ ਗਿੱਲ ਮੋਗਾ
ਫਿਨਲੈਡ |
|
ਰਾਜ ਭੂਪਿੰਦਰ ਸਿੰਘ, ਭਾਰਤ |
|
02/09/04 ਪਿਆਰੇ ਸੰਪਾਦਕ
ਜੀਓ,
ਸ. ਭਜਨ ਸਿੰਘ ਜੀ ਦੇ ਪਤਰ ਮਿਤੀ 29-8-04 ਦੇ ਹਵਾਲੇ ਵਿਚ ਮੇਰਾ
ਜਵਾਬ ਹੇਠ ਅਨੁਸਾਰ ਹੈ ਜੀ :-
1. ਹਵਾਈ ਜਹਾਜ ਵਿਚ ਸਫਰ ਕਰਨ ਵੇਲੇ ਅਮ੍ਰਿਤਧਾਰੀ ਸਿੱਖਾਂ ਵਲੋਂ
ਗਲ ਵਿਚ ਛੋਟੀ ਕ੍ਰਿਪਾਨ (ਗੁਰੂ ਦੀ ਨਿਸ਼ਾਨੀ ਵਜੋਂ) ਪਾਈ ਜਾਂਦੀ ਹੈ
ਤੇ ਜਦੋਂ ਜਹਾਜ ਦੀ ਧਰਤੀ ਤੇ ਵਾਪਸੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ
ਆਪਣੇ ਸਮਾਨ ਵਿਚੋਂ ਕ੍ਰਿਪਾਨ ਕੱਢ ਤੇ ਧਾਰਨ ਕੀਤੀ ਜਾਂਦੀ ਹੈ ।
2. ਹਵਾਈ ਜਹਾਜ ਦੇ ਸਫਰ ਕਰਨ ਨੂੰ, ਵਾੲਹੀਟ ਹਾਊਸ ਵਿਚ ਦਾਖਲ ਹੋਣ
ਨਾਲ ਮਿਲਾਣਾ ਠੀਕ ਨਹੀਂ, ਕਿਉਂਕਿ ਹਵਾਈ ਜਹਾਜ ਵਿਚ ਸਫਰ ਕਰਨਾ, ਲੰਬੇ
ਸਫਰ ਥੋੜੇ ਸਮੇਂ ਵਿਚ ਕਰਨ ਲਈ ਇਕ ਸਹੂਲਤ ਹੈ ਤੇ ਵਾੲਹੀਟ ਹਾਊਸ ਵਿਚ
ਜਾਣਾ ਜਾਂ ਨਾ ਜਾਣਾ ਤੁਹਾਡੇ ਮਰਜੀ ਮੁਤਾਬਿਕ ਹੈ ।
ਰਾਜ ਭੂਪਿੰਦਰ ਸਿੰਘ, ਭਾਰਤ । |
|
ਨਿਸ਼ਾਨ ਸਿੰਘ, ਨਿਊਜ਼ੀਲੈਂਡ |
|
02/09/04
Sat Shri
Akkal. To all punjabi Community.
Many Many Wishes on the celebration for 400
anniversary of Shri Guru Granth Sahib Ji. It is very
proudly matter for punjabi,s people. I wish to God
everybody live long and also passed the life with
happily. They always do enjoy where are they lived. Good
Bye see you again.
From Nishan Singh Hastings NewZealand |
|
ਅਮਰਜੀਤ ਟਾਂਡਾ, ਆਸਟ੍ਰੇਲੀਆ |
|
02/09/04

ਨਾਨਕ ਸ਼ਬਦ-ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼
ਦਿਵਸ ਤੇ ਸਮੂਹ ਸਿੱਖ ਜਗਤ ਨੂੰ ਲੱਖ 2 ਵਧਾਈ!!! |
|
ਰਾਜ ਭੂਪਿੰਦਰ ਸਿੰਘ, ਭਾਰਤ |
01/09/04
ਸਾਰੇ ਸਿੱਖ ਜਗਤ ਨੂੰ ਸ਼੍ਰੀ ਗੁਰੂ ਗੰਰਥ ਸਾਹਿਬ ਜੀ ਦੇ 400ਵੇਂ
ਪ੍ਰਕਾਸ਼ ਉਤਸਵ ਦੇ ਸੁਭਾਗੇ ਮੌਕੇ ਤੇ ਲੱਖ ਲੱਖ ਵਧਾਈ ਹੋਵੇ ਜੀ ! !
ਰਾਜ ਭੂਪਿੰਦਰ ਸਿੰਘ, ਭਾਰਤ । |
|
ਜੀਵਨ ਧਾਲੀਵਾਲ, ਡੈਨਮਾਰਕ |
|
01/09/04
sat sri
akal,
to all readers of 5abi com and wish you good wished
on the celebreation of 400th anniversery of shri guru
granth shaib, last days i have read letters of both
rupinder froom norway raj bhupinder ji, but i agree 100%
with rupinders letter y none of our supremo are reacting
when so many thing are going against sikhism , y people
like bhupinder ji are thinking that sikhs have done
wrong and against sikhs principles by going in white
house, i think they have not commited any sin and like
me i think many friends agree directly or in directly
agree with rupinder letter,
bhajansingh from yuba city and jagraj from dhudike
have also given good example,
our prominent sikh leader who created first this
sword issue have recently visited europe and i dont
think he carried his sword with him while traveling so
bhupinder what u understand by this and i dont think
jathedar vadanti carried his sword while last tiome he
was on europe and usa tour, in which world r u living
raj bhupinder ji, sikhs who entered white house were
there to attend the celebration of shri guru granth
sahibs 400 year , this is matter of respectand read
carefully 2 letter of rupinder moga u can find good
examples ,according to u(that tera warga sikh and gora
ch ki farak is issue less thinking of u)so try to read
in positive way bhupinder bhra ji not like ............
from
jeewan dhaliwal(nihal walia moga zilla)
denmark |
|
ਸ਼ਿਵਚਰਨ ਜੱਗੀ ਕੁੱਸਾ |
|
01/09/04 ਪੋਥੀ
ਪ੍ਰਮੇਸਰੁ ਕਾ ਥਾਨੁ।।
ਸਾਰੇ ਸਿੱਖ ਜਗਤ ਨੂੰ ਮੇਰੇ ਵੱਲੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ
ਦੇ 400 ਸਾਲਾ ਪਹਿਲੇ ਪ੍ਰਕਾਸ਼-ਉਤਸਵ ਦੀਆਂ ਢੇਰ ਸਾਰੀਆਂ
ਮੁਬਾਰਕਾਂ!!!! ਗੁਰੂ ਕ੍ਰਿਪਾ ਕਰੇ ਸਾਨੂੰ ਸਾਰਿਆਂ ਨੂੰ 'ਸ਼ਬਦ
ਗੁਰੂ, ਗੁਰੂ ਸ਼ਬਦ' ਨਾਲ ਜੁੜਨ ਦੀ ਸੁਮੱਤ ਬਖ਼ਸ਼ੇ। ਇਹੀ ਫ਼ਕੀਰ ਦੀ
ਦੁਆ ਹੈ!
ਸ਼ਿਵਚਰਨ ਜੱਗੀ ਕੁੱਸਾ |
|
ਸੁਖਬੀਰ ਸਿੰਘ, ਹੌਲੈਂਡ |
|
31/08/04
sat shri
akal ji....hoor ji ki hall hai ???
yarr main ek gall kahni chahda hann oh a hai ki a
site bohat bohat wadia hai......
main holland to sukhvir is nu lag bhag rojj hi dakhda
hann
ok veer bas a hi kahna c ki a site bohat hi jada
wadia hai is da koi jabaab nahi hai
changa veero
sat shri akal
bye bye RAB RAKHA |
|
ਭਜਨ |
|
31/08/04 ਸੰਪਾਦਕ ਜੀ
ਤੁਹਾਡੀਆ ਕਹਾਣੀਆਂ ਬਹੁਤ ਵਧੀਆ ਹਨ। ਸੱਚ ਦੀ ਹਕੀਕਤ ਡਲਕਾਂ ਮਾਰ
ਰਹੀ ਹੈ। ਕਹਾਣੀਕਾਰਾਂ ਦੀ ਕਲਮ ਨੂੰ ਰੱਬ ਹੋਰ ਤਰਾਸ਼ੇ। ਸਾਡੇ ਤਕ
ਛੇਤੀ ਹੋਰ ਕਹਾਣੀਆਂ ਭੇਜਣ।
ਭਜਨ |
|
ਲਖਵੀਰ ਵਿਰਕ
"ਸੱਗ੍ਹਲੀਆਂ", ਯੂਬਾ ਸਿਟੀ |
|
31/08/04
ਮਾਣਯੋਗ ਵੀਰ ਰਾਜਭੁਪਿੰਦਰ ਜੀੳ,
ਕ੍ਰਿਪਾ ਕਰਕੇ ਸਾਨੂੰ ਇਹ
ਦੱਸਣ ਦੀ ਖੇਚਲ ਕਰਨੀ ਕਿ ਭਾਰਤ ਦੀ ਪਾਰਲੀਆਮੈਂਟ ਵਿਚ ਕਿਹੜੀ ਤਾਰੀਖ਼
ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ
ਪ੍ਰਕਾਸ਼ ਕੀਤਾ ਗਿਆ ਸੀ ਜਾ ਹੈ?
ਖਿਮਾ ਦਾ ਯਾਚਕ
ਲਖਵੀਰ ਵਿਰਕ "ਸੱਗ੍ਹਲੀਆਂ"
ਯੂਬਾ ਸਿਟੀ |
|
ਪੰਜਾਬ ਯੂਥ ਕਲੱਬ, ਹਾਂਗ ਕਾਂਗ |
|
31/08/04
TO. 5ABI.COM
& EVERYONE
SAT SRI AKAAL,
JUGO JUG ATAL ''SHRI GURU GRANTH SAHIB JI'' DE 400th
PARKASH UTSAV DI AAP SAB NU LAKH LAKH VADHAEE HOVEY.
SAB SIKHAN KO HUKAM HAI GURU MANIO GRANTH.
BANI GURU GURU HAI BANI WICH BANI AMRITSARE.
FROM
PUNJAB YOUTH CLUB(HONG KONG) |
|
ਲਾਟ ਭਿੰਡਰ, ਕਨੇਡਾ |
|
31/08/04
ਸ੍ਰੀ ਗੁਰੁ ਗਰੰਥ ਸਾਹਿਬ ਦੇ 400 ਸਾਲਾ ਪ੍ਰਕਾਸ਼ ਦਿਵਸ ਸਮੇਂ
ਅੰਮ੍ਰਿਤਸਰ ਦੇ ਵਿਕਾਸ ਲਈ ਅੰਮ੍ਰਿਤਸਰ ਦੇ ਵਿਕਾਸ ਮੰਚ ਦੇ ਸਾਬਕਾ
ਪ੍ਰਧਾਨ ਡਾਕਟਰ ਚਰਨਜੀਤ ਸਿੰਘ ਗੁਮਟਾਲਾ ਵਲੋਂ ਵਿਸ਼ੇਸ਼ ਪੈਕੇਜ ਦੀ ਮੰਗ
ਬੜੀ ਪ੍ਰਸ਼ੰਸਾ ਯੋਗ ਅਤੇ ਢੁੱਕਵੀਂ ਮੰਗ ਹੈ।
ਡਾਕਟਰ ਸਾਹਿਬ ਨੇ ਜੇ ਇਹੀ ਮੰਗ ਆਪਣੇ ਪ੍ਰਧਾਨਗੀ ਅਹੁਦੇ ਤੇ
ਹੁੰਦਿਆਂ ਉਠਾਈ ਹੁੰਦੀ ਤਾਂ ਸ਼ਾਇਦ ਵਧੇਰੇ ਅਸਰ ਰਖਦੀ। ਅਕਾਲੀ ਦਲ
(ਸਿੱਖਾਂ ਦੀ ‘ਆਪਣੀ’) ਸਰਕਾਰ ਤਾਂ ਆਪਣੇ ਰਾਜ ਭਾਗ ਸਮੇਂ ਰਿਸ਼ਵਤ ਲੈਣ
ਦੇ ਨਵੇਂ ਰਿਕਾਰਡ ਕਾਇਮ ਕਰਨ ਵਿੱਚ ਹੀ ਰੁੱਝੀ ਰਹਿੰਦੀ ਹੈ। ਉਸਦੇ
ਸਾਬਕਾ ਹੋਣ ਤੇ ਉਸ ਪਾਸੋਂ ਮੁੜ ਕੁਰਸੀ ਹਥਿਆਉਣ ਲਈ ਲਾਏ ਜਾਂਦੇ
ਮੋਰਚਿਆਂ ਤੋਂ ਬਿਨਾ ਹੋਰ ਆਸ ਵੀ ਕੀ ਰੱਖੀ ਜਾ ਸਕਦੀ ਹੈ। ਜੇ
ਅੰਮ੍ਰਿਤਸਰ ਦੇ ਵਿਕਾਸ ਮੰਚ ਦੇ ਮੌਜੂਦਾ ਪ੍ਰਧਾਨ ਦੇ ਮੋਢਿਆਂ ਤੇ ਇਹ
ਪੰਜਾਲੀ ਰੱਖੀ ਜਾਵੇ (ਜੇਕਰ ਗੁਮਟਾਲਾ ਸਾਹਿਬ ਦੀ ਉਸ ਨਾਲ ਬਣਦੀ ਹੋਵੇ
ਤਾਂ) ਅਤੇ ਸਮੁੱਚਾ ਭਾਈਚਾਰਾ ਉਹਨਾਂ ਦਾ ਸਾਥ ਦੇਵੇ ਤਾਂ ਪ੍ਰਧਾਨ
ਮੰਤਰੀ ਜੀ ਦੇ ਦੋਹਵਾਂ ਕੰਨਾਂ ਤੱਕ ਆਵਾਜ ਪੁਚਾਕੇ ਕਾਮਯਾਬੀ ਹਾਸਲ
ਕੀਤੀ ਜਾ ਸਕਦੀ ਹੈ।
ਡਾਕਟਰ ਚਰਨਜੀਤ ਸਿੰਘ ਗੁਮਟਾਲਾ ਦੇ ਇਸ ਸ਼ੁੱਭ ਉੱਦਮ ਦਾ ਸਾਨੂੰ
ਸੱਭਨਾਂ ਨੂੰ, ਸੁਆਗਤ ਕਰਕੇ, ਪੂਰਾ ਸਹਿਯੋਗ ਦੇਣਾ ਚਾਹੀਦਾ ਹੈ। |
|
ਰੁਪਿੰਦਰ ਢਿਲੋਂ ਮੋਗਾ, ਨਾਰਵੇ |
|
30/08/04 ਪਿਆਰੇ ਵੀਰ
ਰਾਜ ਜੀ,
ਸਤਿ ਸਿਰੀ ਅਕਾਲ ਜੀ,
ਖੈਰ ਸਾਡੇ ਅਤੇ ਗੋਰਿਆਂ ਚ ਬਹੁਤ ਫਰਕ ਹੈ,
ਨਾ ਸਿਰਫ ਸਰੂਤ , ਰੰਗ ਰੂਪ,
ਸੋਚਣੀ ਆਦਿ, ਸਮੇ ਦੇ ਅਨੁਸਾਰ ਚਲਣਾ
ਵੀ ਬਹੁਤ ਜਰੂਰੀ ਹੈ, ਮੇਰਾ ਸਿਰ
ਗੁਰੂ ਗਰੰਥ ਸਾਹਿਬ ਅੱਗੇ ਝੁਕਦਾ ਹੈ ਅਤੇ ਸਿੱਖ ਧਰਮ ਚ ਮੇਰਾ ਅਟੁਟ
ਵਿਸ਼ਵਾਸ ਹੈ ਪਰ ਮੈ ਆਪਣੇ ਆਪ ਨੂੰ ਕੱਟਡ੍ ਸਿੱਖ ਨਹੀ ਮਾਣਦਾ,
ਸੋ ਮੈ ਆਪਣੇ ਰੂਪ ਨਾਲ ਸੁੰਤਸ਼ਟ ਹਾ,ਰਾਜ ਵੀਰ ਜੀ ਮੈ ਤੁਹਾਡਾ
ਕੋਲੋ ਪੁਛਣਾ ਚਾਹੁੰਦਾ ਹਾਕਿ ਉਸ ਵਕਤ ਸਿਧਾਤ ਕਿੱਥੇ ਹੁੰਦੇ ਹਨ ਜਦ
ਝੂਠੀ ਚੋਧਰ ਖਾਤਿਰ ਗੁਰੂਦੁਆਰਾ ਸਾਹਿਬ ਅੰਦਰ ਗੁਰੂ ਗਰੰਥ ਸਾਹਿਬ ਦੀ
ਹਜੂਰੀ ਵਿੱਚ ਦਸਤਾਰਾ ਉਤਾਰੀਆ ਜਾਦੀਆਂ ਹਨ.ਗੁਰੂ ਗੋਬਿੰਦ ਸਿੰਘ ਜੀਆਂ
ਵਲੋ ਖਾਲਸਾ ਪੰਥ ਦੀ ਸਥਾਪਨਾ ਵੇਲੇ ਖਤਮ ਕੀਤੀ ਜਾਤ ਪਾਤ ਦਾ ਚੱਕਰ
ਅੱਜ ਵੀ ਜਾਰੀ ਹੈ ਗੁਰੂ ਦੇ ਨਾਮ ਤੇ ਘੱਟ ਜਾਤਾ ਦੇ ਨਾਮ ਤੇ ਵੱਧ
ਗੁਰੂਦੁਆਰਾ ਬਣ ਰਹੇ ਹਨ, ਜਿਵੇ
ਰਾਮਗਡੀਆਂ ਦਾ , ਮਜਹਬੀਆਂ ਦਾ,
ਜੱਟਾ ਦਾ,
ਰਵੀਦਾਸੀਆਂ ਦਾ ਗੁਰੂਦੁਆਰਾ
ਆਦਿ, ਗੁਰੂ ਜੀਆਂ ਦੀ ਸਿੱਖਿਆ ਸਿੱਖ
ਜਾਤ ਰਹਿਤ ਹੈ ਦੇ ਉਲਟ 95 ਪ੍ਤੀਸ਼ਟ ਸਿੱਖਾ ਚ ਵਿਆਹ ਬ੍ਹਹਾਮਣਾਂ ਦੀਆਂ
ਬਣਾਈਆ ਜਾਤਾ ਚ ਹੁੰਦੇ ਹਨ, ਅਖਬਾਰਾ
ਦੀਆਂ ਸੁਰਖੀਆਂ ਇਸ ਦੀ ਗਵਾਹੀ ਭਰ ਦੀਆਂ ਹਨ,
ਰਾਮਗਡੀਆਂ ਲਡ੍ਕੇ ਲਈ ਰਾਮਗਡੀਆਂ ਲਡ੍ਕੀ, ਜੱਟ ਸਿੱਖ ਲਡ੍ਕੇ
ਲਈ,,,,,,,,,,,,,,,,,,,,,,ਕਿ ਗੁਰੂ ਜੀਆਂ ਦੀ ਪਹਿਲੀ ਅਤੇ ਮੁੱਖ
ਸਿੱਖਿਆ ਦੇ ਸਿਧਾਤਾ ਦੇ ਉਲਟ ਨਹੀ,
ਹਜਾਰਾ ਮੇਰੇ ਸਿੱਖ ਵੀਰ ਅਮਰਿਤ ਰੂਪੀ ਬਾਟੇ ਦੀ ਚੁਲੀ ਲੈਣ
ਤੋ ਬਾਅਦ ਵੀ ਦੇਹ ਧਾਰੀਆ ਗੁਰੂਆ ਦੇ ਅੱਗੇ ਸਿਰ ਙੁਕਾ ਰਹੇ
ਹਨ,ਅਖਬਾਰਾ ਦੀਆ ਸੁਰਖੀਆਂ ਤੇ ਤਸਵੀਰਾਂ ਇਸ ਦੀ ਗਵਾਹ ਹਨ,
ਕਿ ਇਹ ਸਿੱਖੀ ਸਿੱਧਾਤਾ ਦੇ ਉਲਟ ਨਹੀ,
ਮੈਨੂੰ ਫਖਰ ਹੈ ਕਿ ਮੈ ਆਪਣਾ ਇਸ ਰੂਪ ਚ ਹੁੰਦਾ ਹੋਇਆ ਵੀ
ਗੁਰੂ ਗਰੰਥ ਤੋ ਇਲਾਵਾ ਦੇਹ ਧਾਰੀ ਅੱਗੇ ਮੱਥਾ ਤਾ ਨਹੀ ਟੇਕਦਾ,
ਗੁਰੂ ਗਰੰਥ ਸਾਹਿਬ ਦੀ ਹਜੂਰੀ ਵਿੱਚ ਪਰੂਨ ਰੂਪ ਚ ਸੱਜੇ ਹੋਏ
ਸਿੱਖ ਵੀਰ ਦੀ ਦਸਤਾਰ ਤਾ ਨਹੀ ਉਛਾਲਦਾ,
ਖੈਰ ਜੋ ਵੀਰ ਵੀ ਵ.ਹਾਉਸ ਵਿੱਚ ਗਏ ਸਿੱਖੀ ਸਰੂਪ ਚ ਗਏ
ਦਸਤਾਰਾ ਉਤਾਰ ਕੇ ਨਹੀ, ਸਿੱਖੀ ਸਰੂਪ
ਅਤੇ ਖਾਲਸੇ ਦੇ ਪਰੂਨ ਰੂਪ ਵਿੱਚ ਫਰਕ ਹੈ,
ਅਮਰੀਕਾ ਅਤੇ ਹੋਰ ਮੁਲਕਾ ਵਿੱਚ ਮਸਲਾ ਸਿੱਖੀ ਪਛਾਣ ਦਾ ਹੈ
ਨਾਹ ਕਿ ਖਾਲਸਾ ਦੇ ਪਰੂਨ ਰੂਪ ਦਾ,
ਉਥੇ ਜੋ ਵੀ ਗਏ ਸਿੱਖੀ ਸਰੂਪ ਚ ਗਏ ਨਾਹ ਕਿ ਮੇਰਾ ਰੂਪ ਚ,
ਇਸ ਨੂੰ ਸਿੱਖੀ ਸਿਧਾਤਾ ਦੇ ਉਲਟ ਨਜਰੀਆਂ ਨਾਲ ਵੇਖਣਾ ਉਚਿੱਤ
ਨਹੀ,ਰਹੀ ਗੱਲ ਮੇਰੇ ਵਰਗੇ ਰੂਪ ਚ ਬਹੁਤੇ ਗੁਰੂ ਗਰੰਥ ਸਾਹਿਬ ਅੱਗੇ
ਸਿਰ ਝੁਕਾਣ ਵਾਲੇ ਕੱਲਕਤਾ ਬੰਬਈ ਹਾਈਵੇ ਤੇ ਟੱਰਕ ਚਲਾਉਦੇ ਹਨ ਆਪਣੀ
ਮਹਿਨਤ ਦਾ ਕੁਝ ਹਿੱਸਾ ਨਾਗ ਪੁਰ ਨਜਦੀਕ ਗੁਰੂ ਦੀ ਗੋਲਕ ਵਿੱਚ ਪਾਉਦੇ
ਹਨ ਜੋ ਨਾਗਪੁਰ ਦੇ ਇੱਕ ਸਿੱਖ ਟਰਾਸਪੋਰਟਰ ਦੇ ਜਰੀਏ ਉਸ ਏਰੀਏ ਵਿੱਚ
ਸਿੱਖੀ ਨੂੰ ਅਪਣਾ ਰਹੇ ਲੋਕਾ ਨੂੰ ਪੰਜਾਬੀ ਸਿੱਖਾਉਣ ਅਤੇ ਗੁਰੂਦੁਆਰੇ
ਬਣਾਉਣ ਚ ਸਹਾਈ ਹੋ ਰਹੀ ਹੈ,
ਖੈਰ ਮੇਰੇ ਵਰਗੇ ਵੀਰਾ ਵਲੋ ਦਸਤਾਰ ਤੋ ਬਿਨਾ ਸਿੱਖੀ ਲਈ ਹੋ
ਰਹੀ ਇਸ ਸੇਵਾ ਸਿੱਖੀ ਸਿਧਾਤਾ ਦੇ ਉਲਟ ਅਤੇ ਚੋਧਰ ਖਾਤਿਰ ਗੁਰੂ ਘਰ ਚ
ਘੱਟ ਰਹੀਆਂ ਘੱਟਨਾਵਾ ਨੂੰ ਕਿਸ ਸਿਧਾਤ ਨਾਲ ਵੇਖੋਗੇ,
ਵਰਨਣਯੋਗ ਗੱਲ ਇਸ ਜੱਗਾ ਸਿੱਖ ਕੋਮ ਦੀ ਉੱਚ ਕਮੇਟੀ ਦੀ ਕੁਝ
ਸਖਸੀਅਤਾ ਆਪਣੀ ਫੇਰੀ ਪਾ ਆਏ ਅਤੇ ਕੁਝ ਫੋਕੇ ਵਾਅਦਿਆਂ ਤੋ ਇਲਾਵਾ
ਅੱਗੇ ਕੁਝ ਨਹੀ ਹੋਇਆ, ਅਜੋਕੇ ਸਮੇ
ਸੁਰਖਿਆ ਪੱਖੋ ਚਾਹੇ ਕੋਈ ਵੀ ਮੁਲਕ ਹੋਵੇ ਕਿਸੇ ਵੀ ਧਰਮ ਦੇ ਬੰਦੇ ਇਸ
ਤਰਾ ਦੇ ਸ਼ਾਸਤਰ ਲਿਜਾਣ ਦੀ ਆਗਿਆ ਨਹੀ ਦੈਵੇਗਾ,ਚਾਹੇ ਉਹ
ਇਸਾਈ,ਮੁਸਲਮਾਨ ਜਾ ਸਿੱਖ ਕਿਉ ਨਾ ਹੋਵੇ,ਵੈਸਾ ਵੀ ਮੁਸਲਮਾਨ ਅਮਰੀਕਾ
ਚ ਸਿੱਖਾ ਨਾਲੋ ਕਈ ਗੁਣਾ ਜਿਆਦਾ ਹਨ, ਜੇ ਬੁਸ਼ ਸਰਕਾਰ ਦੀ ਵੋਟਾ
ਖਾਤਿਰ ਕੋਈ ਚਾਲ ਹੁੰਦੀ ਤਾ
ਕਿੱਸੇ ਨਾ ਕਿੱਸੇ ਰੂਪ ਚ ਇਹ ਮੋਕਾ ਉਹਨਾ ਨੂੰ ਮਿਲਦਾ,ਹਰ ਸਿੱਖੀ
ਸਰੂਪ ਵਾਲਾ ਅਮਰਿਤਧਾਰੀ ਨਹੀ
ਹੁੰਦਾ, ਵ,ਹਾਉਸ ਨੂੰ ਇਹ ਸੁਭਾਗ
ਗੁਰੂ ਗਰੰਥ ਸਾਹਿਬ ਦੇ 400 ਸਾਲਾ ਪ੍ਕਾਸ਼ ਦਿਹਾਡ੍ ਕਾਰਨ ਮਿਲਿਆ,
ਇਸ ਨੂੰ ਸਿਆਸੀ ਚਾਲ ਕਹੋ ਜਾ ਹੋਰ ਆਪਣੀ ਸੋਚ ਤੇ ਹੈ,ਹਰ
ਇਸਾਈ ਪਾਦਰੀ ਦੇ ਰੂਪ ਚ ਨਹੀ ਹੁੰਦਾ ਅਤੇ ਮੁਸਲਮਾਨ ਮੋਲਵੀ ਦੇ ਰੂਪ
ਵਿੱਚ, ਪੰਜਾਬ ਨਸ਼ਿਆ ਦੀ ਦਲ ਦਲ ਵਿੱਚ
ਧੱਸਦਾ ਜਾ ਰਿਹਾ ਹੈ, ਸਰਕਾਰੀ
ਅੰਕਿਡਿਆ ਅਨੁਸਾਰ ਛੋਟਾ ਜਾ ਪੰਜਾਬ ਸੂਬਾ ਸ਼ਰਾਬ ਦੀ ਖੱਪਤ ਚ ਮੋਢੀ ਜਾ
ਰਿਹਾ ਹੈ ਪਿੰਡਾ ਵਿੱਚ ਅਫੀਮ , ਪੋਸਤ ਸ਼ਰੇਆਮ ਵਿੱਕ ਰਹੀ ਹੈਕਿ ਸਿੱਖਾ
ਦੀ ਬਹੁਮਤ ਵਾਲਾ ਸੂਬਾ ਚ ਇਹ ਸਿੱਖ ਸਿਧਾਤਾ ਦੇ ਉਲਟ, ਨਹੀ ਹੋ
ਰਿਹਾ,ਸਿੱਖ ਭਾਈਚਾਰੇ ਦੇ ਵਿਆਹ ਸ਼ਾਦੀਆਂ
ਚ ਮਾਸ ਅਤੇ ਸ਼ਰਾਬ ਦੀ ਖੁਲ ਕੇ ਹੋ ਰਹੀ ਵਰਤੋ ਸਿੱਖੀ ਸਿਧਾਤਾ
ਦੇ ਉਲਟ ਨਹੀ,ਕਿ ਕਿਸੇ ਸਿੱਖ ਕੋਸਲ ਨੇ ਇਸ ਦੇ ਸੰਬਧ ਵਿੱਚ ਕਿੱਤੇ
ਵਿਚਾਰ ਕੀਤਾ ਹੈ
ਮੇਰਾ ਖਿਆਲ ਵਿੱਚ ਸਿੱਖੀ ਸਰੂਪ ਚ ਦਸਤਾਰ ਸੱਜਾ ਕੇ ਵਾਈਟ ਹਾਉਸ ਚ
ਗੁਰੂ ਗਰੰਥ ਸਾਹਿਬ ਅੱਗੇ ਸਿਰ ਝੁਕਾਣ ਵਾਲਿਆਂ ਨੇ ਕੁਝ ਗੱਲਤ ਨਹੀ
ਕੀਤਾ,ਦੁਸਰਾ ਹੱਰ ਇੱਕ ਦੀ ਸੋਚ ਅਤੇ ਸਮਝ ਤੇ ਨਿਰਭਰ ਹੈ।
ਰੁਪਿੰਦਰ ਢਿਲੋਂ ਮੋਗਾ, ਨਾਰਵੇ |
|
ਬ ਸ ਰੰਧਾਵਾ |
|
30/08/04
Editor Ji
Likhan nu bahut likhi jande han. Par jo ras Kusa Ji
di kalam vich hei, is kalam nu namskar. Kusa Ji de bhut
sare navel vi parhe han. meri salam de dena!
B. S. Randhawa |
|
ਭਜਨ ਸਿੰਘ, ਯੁਬਾ ਸਿਟੀ (ਕੈਲੀਫੋਰਨੀਆ) |
|
29/08/04 ਰਾਜ ਭੁਪਿੰਦਰ ਸਿੰਘ ਜੀ,
ਲਗਦਾ ਹੈ ਕਿ ਆਪ ਜੀ ਨੇ ਜਗਰਾਜ ਸਿੰਘ ਪਿੰਡ ਢੁੱਡੀਕੇ ਹੁਰਾਂ ਦਾ
ਖਤ ਅਣਗੌਲਿਆ ਕਰ ਦਿੱਤਾ ਹੈ । ਅਮਰੀਕਾ ਅਤੇ ਹੋਰ ਕਈ ਯੂਰਪੀ ਦੇਸ਼ਾਂ
ਦੇ ਦੌਰਿਆਂ ਤੇ ਪੰਜਾਬ ਤੋਂ ਕਈ ‘ਸਿੱਖੀ ਦੇ ਸੇਵਾਦਾਰ’ ਹਰ
ਸਾਲ ਆਉਂਦੇ ਹਨ। ਸ਼ਾਇਦ ਆਪ ਜੀ ਜਾਣਦੇ ਹੋਵੋ ਕਿ ਇਹ ਸਭ ਜੱਥੇਦਾਰ
ਘੋੜਿਆਂ ਦੀਆਂ ਕਾਠੀਆਂ ਤੇ ਨਹੀਂ ਬਲਿਕ ਹਵਾਈ ਜਹਾਜਾਂ ਦੀਆਂ
ਅਰਾਮਦਾਇਕ ਸੀਟਾਂ ਦਾ ਅਨੰਦ ਮਾਣਦੇ ਆਉਂਦੇ ਹਨ। ਮੈਂ ਅਜਿਹੀ ਕਿਸੇ ਵੀ
ਏਅਰਲਾਈਨ (ਖਾਸ ਕਰਕੇ ਅਮਰੀਕਾ ਨੂੰ ਆਉਣ ਵਾਲੀ ) ਤੋਂ ਵਾਕਿਫ ਨਹੀਂ
ਜੋ ਕਿ ਕਿਸੇ ਵੀ ਲੰਬਾਈ ਦੀ ਕ੍ਰਿਪਾਨ ਪਹਿਨ ਕੇ ਸਫਰ ਕਰਨ ਦੇਵੇ ।
ਫਿਰ ਇਹ ਅਮ੍ਰਿਤਧਾਰੀ ਸ਼ਖਸੀਅਤਾਂ ਰੋਸ ਵਜੋਂ ਏਅਰਪੋਰਟ ਦੇ ਅੰਦਰ
ਦਾਖਿਲ ਨਾ ਹੋਣ? ਏਅਰਪੋਰਟ ਦੇ ਬਾਹਰ ਹੀ ਧਰਨੇ ਤੇ ਕਿਉਂ ਨਹੀਂ
ਬੈਠ ਜਾਂਦੀਆਂ? ਜੇ ਡਾਲਰਾਂ ਦੀ ਧਰਤੀ ਤੇ ਆਉਣ ਲਈ ਕਕਾਰ ਤਿਆਗੇ ਜਾ
ਸਕਦੇ ਹਨ ਤਾਂ ਫਿਰ ਇਸ ਡਾਲਰਾਂ ਦੀ ਧਰਤੀ ਦੀ ਸਰਵਉਚ ਇਮਾਰਤ ਵਿਚ ਜਾਣ
ਲਈ ਕਿਉਂ ਨਹੀਂ? ਇਕ ਸਾਬਤ-ਸੂਰਤ ਸਿੱਖ ਲਈ ਕ੍ਰਿਪਾਨ ਉਸ ਦਾ ਇਕ ਵਸਤਰ
ਹੈ, ਜਿਸ ਤੋਂ ਇਲਾਵਾ ਉਹ ਅਧੂਰਾ ਹੈ ਪਰ ਦੂਸਰੇ ਲਈ ਇਹ ਕ੍ਰਿਪਾਨ ਇਕ
ਹਥਿਆਰ ਹੈ ਜੋ ਕਿ ਹਰ ਥਾਂ ਤੇ ਨਹੀਂ ਲੈ ਕੇ ਜਾਇਆ ਸਕਦਾ। ਜਦੋਂ
ਤੁਸੀਂ ਆਪਣੇ ‘ਵਤਨ’ ਦੀ ਪਾਰਲੀਮੈਂਟ ਵਿਚ ਕ੍ਰਿਪਾਨ ਲੈ ਕੇ ਦਾਖਿਲ ਹੋ
ਜਾਉਗੇ ਤਦ ਹੋਰਨਾ ਮੁਲਕਾਂ ਦੀਆਂ ਸਰਵਉਚ ਸੰਸਥਾਵਾਂ ਨੇ ਵੀ ਕੋਈ
ਇਤਰਾਜ਼ ਨਹੀਂ ਕਰਨਾ ।
ਪਿਛਲੇ ਸਾਲ ਅਮਰੀਕਾ ਦੇ ਸੂਬੇ ਫਲੋਰਿਡਾ ਵਿਚ ਇਕ ਮੁਸਲਮਾਨ ਔਰਤ
ਨੇ ਅਦਾਲਤ ਵਿਚ ਕੇਸ ਕੀਤਾ ਕਿ ਉਸ ਦੇ ਡਰਾਈਵਿੰਗ ਲਾਇਸੰਸ ਤੇ ਲੱਗਣ
ਵਾਲੀ ਫੋਟੋ ਲੈਣ ਵੇਲੇ ਉਸ ਨੂੰ ਆਪਣਾ ਚਿਹਰਾ ਨੰਗਾ ਕਰਨ ਲਈ ਨਾ ਕਿਹਾ
ਜਾਵੇ ਕਿਉਂਕਿ ਆਪਣੇ ਧਰਮ ਅਨੁਸਾਰ ਉਹ ਆਪਣਾ ਚਿਹਰਾ ਹਰ ਵਕਤ ਢੱਕ ਕੇ
ਰੱਖਣਾ ਚਾਹੁੰਦੀ ਹੈ ਅਤੇ ਫੋਟੋ ਲੈਣ ਵੇਲੇ ਵੀ ਆਪਣੇ ਚਿਹਰੇ ਤੋਂ
ਕੱਪੜਾ ਨਹੀਂ ਉਤਾਰੇਗੀ । ਆਵਾਜਾਈ ਮਹਿਕਮੇ ਦਾ ਕਹਿਣਾ ਸੀ ਕਿ ਢਕੇ
ਹੋਏ ਚਿਹਰੇ ਵਾਲੀ ਫੋਟੋ ਨਾਲ ਉਹ ਡਰਾਈਵਰ ਦੀ ਪਹਿਚਾਣ ਕਿਵੇਂ ਕਰਨਗੇ?
ਅਦਾਲਤ ਨੇ ਫੈਸਲਾ ਦਿੱਤਾ ਕਿ ਡਰਾਈਵਿੰਗ ਲਾਇਸੰਸ ਮੁਢਲਾ ਹੱਕ ਨਹੀਂ
ਬਲਿਕ ਇਕ ਸਹੂਲਤ ਹੈ। ਉਹ ਔਰਤ ਬੜੀ ਖੁਸ਼ੀ ਨਾਲ ਆਪਣੇ ਧਰਮ ਦਾ ਪਾਲਣ
ਕਰ ਸਕਦੀ ਹੈ ਪਰ ਇਸ ਲਈ ਉਸ ਨੂੰ ਕਾਰ ਚਲਾਉਣ ਦੀ ਸਹੂਲਤ ਤਿਆਗਣੀ
ਪਵੇਗੀ। ਕਿਸੇ ਵਿਅਕਤੀ ਦੀ ਨਿੱਜੀ ਵਿਚਾਰਧਾਰਾ ਕਰਕੇ ਇੱਕ ਸੂਬਾ ਆਪਣਾ
ਕਨੂੰਨ ਨਹੀਂ ਬਦਲ ਸਕਦਾ।
ਹੁਣ ਜੇ ਕੋਈ ਕਹੇ ਕਿ ਬੰਦੂਕ ਅਤੇ ਹੱਥ-ਗੋਲਾ ਉਹਨਾ ਦੇ ਧਰਮ ਦਾ
ਹਿੱਸਾ ਹੈ, ਉਹਨਾ ਦੇ ਵਸਤਰਾਂ ਦਾ ਅਨਿਖੜਵਾਂ ਅੰਗ ਹੈ ਤਾਂ ਇਹ ਉਮੀਦ
ਨਹੀਂ ਰੱਖਣੀ ਚਾਹੀਦੀ ਕਿ ਉਸ ਇਨਸਾਨ ਨੂੰ ਹਰ ਜਗ੍ਹਾ ਬੇ-ਸ਼ਰਤ ਦਾਖਲਾ
ਮਿਲ ਜਾਵੇ ।
ਫਰਾਂਸ ਦੀ ਸਰਕਾਰ ਵਲੋਂ ਦਸਤਾਰ ਤੇ ਪਾਬੰਦੀ ਇੱਕ ਮੰਦਭਾਗਾ ਕਦਮ
ਹੈ। ਸ਼ੋਮਣੀ ਕਮੇਟੀ ਇਸ ਫੈਸਲੇ ਸਬੰਧੀ ਕੀ ਕਰ ਰਹੀ ਹੈ, ਇਸ ਬਾਰੇ
ਮੈਨੂੰ ਕੋਈ ਜਾਣਕਾਰੀ ਨਹੀਂ। ਜੇ ਕਿਸੇ ਸੱਜਣ ਨੂੰ ਇਸ ਬਾਰੇ ਵਧੇਰੇ
ਜਾਣਕਾਰੀ ਹੋਵੇ ਤਾਂ ਮਿਹਰਬਾਨੀ ਕਰਕੇ ਜਰੂਰ ਸਾਂਝੀ ਕਰਨਾ ਜੀ ।
ਭਜਨ ਸਿੰਘ
ਯੁਬਾ ਸਿਟੀ (ਕੈਲੀਫੋਰਨੀਆ) |
|
ਉਂਕਾਰ ਸਿੰਘ, ਚੀਨ |
|
29/08/04 manch,你好!
sat shre akal gee saria nu sade lai bahut sahrm bali
gal ha ke asi olympics vicho sirf ek he tmga lake ai han
baki agr china bal dekhia jabe tan os kol tan tamgia da
dher lagha ha manu hale tak samj nhi aii kio klo kio my
name ic onkar singh i am living in china this is my e
mail adress caryy20002 @yahoo.com
致 礼! |
|
ਜ ਭੁੱਲਰ |
|
29/08/04
Hi
I just want to comment about your
vishesh lekh, gal sun va jogia, it is so interesting, no
words to praise, our reality, wonderful. Going to
forward to every body. please keep up the good work by
bringing up these kind of articles.
Regards,
JBhullar |
|
ਰਾਜਾ ਢਿੱਲੋਂ |
|
28/08/04
 |
|
ਰਾਜ ਭੂਪਿੰਦਰ
ਸਿੰਘ, ਭਾਰਤ |
|
28/08/04
ਪਿਆਰੇ ਸੰਪਾਦਕ ਜੀਓ,
ਰੁਪਿੰਦਰ ਜੀ ਦੇ ਮਿਤੀ 25-08-2004 ਦੇ ਪਤਾ ਦੇ ਸਬੰਧ ਵਿਚ ਮੈਂ
ਕਹਿਣਾ ਚਾਹੁੰਦਾ ਹਾਂ ਕਿ :-
1. ਜਿਹੜੀ ਸਿੱਖ ਕੌਮ ਦੀ
ਪਹਿਚਾਣ ਉਹ ਅਮਰੀਕਾ ਵਿਚ ਬਨਾਉਣ ਲਈ ਕਹਿ ਰਹੇ ਹਨ , ਉਹ ਕੌਮ ਕਿਹੋ
ਜਿਹੀ ਹੋਵੇ ? ਕੀ ਰੁਪਿੰਦਰ ਜੀ ( ਉਨਾਂ ਦੀ 5ਆਬੀ.ਕਾਮ ਤੇ
ਲੱਗੀ ਫੋਟੋ ਅਨੁਸਾਰ) ਆਪਣੇ ਆਪ ਨੂੰ ਅਜਿਹੇ ਸਿੱਖ ਦੇ ਰੂਪ ਵਿਚ
ਦਿਖਾਉਣਾ ਚਾਹੁੰਦੇ ਹਨ ਜੋ ਕਿ ਸਿਰੋ ਘੋਨ-ਮੋਨ ਹੋਵੇ ? ਕੀ ਫਰਕ ਰਹਿ
ਗਿਆ ਉਨਾਂ ਦੇ ਰੂਪ ਤੇ ਗੋਰਿਆਂ ਦੇ ਰੂਪ ਵਿਚ । ਕਿਥੇ ਗਿਆ ਉਨਾਂ ਦਾ
ਸਿੱਖੀ ਨਿਆਰਾਪਣ, ਜਿਸ ਨੂੰ ਵੇਖ ਕੇ ਅਮਰੀਕਾ ਨਿਵਾਸੀ ਇਹ ਕਹਿਣ ਕਿ,
ਇਹ ਸਿੱਖ ਹੈ । ਕਿਹੜੀ ਮਜਬੂਰੀ ਹੈ , ਜਿਸ ਕਾਰਨ ਉਹ ਆਪਣਾ ਅਸਲੀ
ਸਿੱਖੀ ਸਰੂਪ ਛੁਪਾ ਰਹੇ ਹਨ ?
2. ਵਾੲਹੀਟ ਹਾਊਸ ਅਕਾਲ ਪੁਰਖ
ਤੋਂ ਉਚਾ ਨਹੀਂ ਹੈ, ਇਹ ਗਲ ਠੀਕ ਹੈ ਪਰ ਵਾੲਹੀਟ ਹਾਊਸ ਏਨਾਂ ਉਚਾ ਵੀ
ਨਹੀਂ , ਜਿਸ ਤੇ ਜਾਣ ਲਈ ਸਿੱਖਾਂ ਨੂੰ ਆਪਣੇ ਕਕਾਰ ਤਿਆਗਣੇ ਪੈਣ ।
ਕਲ ਨੂੰ ਫਰਾਂਸ ਦੇਸ਼ ਦੀ ਸਰਕਾਰ ਇਹ ਕਹੇਗੀ ਕਿ ਉਨਾਂ ਦੀ ਪਾਰਲੀਮੈਂਟ
ਵਿਚ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ ਕਰਵਾਇਆ ਤਾਂ ਹੀ
ਕਰਾਇਆ ਜਾ ਸਕਦਾ ਹੈ ਬਸ਼ਰਤੇ ਕਿ ਸਿੱਖ ਆਪਣੀ ਦਸਤਾਰ ਉਤਾਰ ਕੇ ਆਉਣ !
ਕਿਥੇ ਕਿਥੇ ਸਮਝਾਉਤਾ ਕਰੋਗੇ ? ਜਿਸ ਸੁਨਹਿਰੀ ਮੌਕੇ ਦੀ ਗਲ ਤੁਸੀਂ
ਕਰਦੇ ਹੋ ਉਹ ਸੁਨਹਿਰੀ ਨਾ ਹੋ ਕਿ ਇਕ ਅਜਿਹਾ ਮੌਕਾ ਬਣਾ ਦਿਤਾ ਗਿਆ,
ਜਿਸ ਵਿਚ ਸਾਰੀ ਦੁਨੀਆਂ ਨੇ ਇਹ ਵੇਖ ਲਿਆ ਹੈ ਕਿ ਸਿੱਖ ਕੌਮ ਨੂੰ ਵੀ
'ਲਾਲਚ' ਦੇ ਕੇ ਉਨਾਂ ਦੇ ਧਾਰਮਿਕ ਚਿੰਨ ਉਤਰਵਾਏ ਜਾ ਸਕਦੇ ਹਨ !
3. ਰੁਪਿੰਦਰ ਜੀ ਕਹਿ ਰਹੇ ਹਨ
ਕਿ ਕੁਝ ਵੀਰਾਂ ਵਲੋਂ ਵਾੲਹੀਟ ਹਾਊਸ ਵਿਚ ਨਾਂ ਜਾਣ ਕਾਰਣ ਸ੍ਰੀ ਗੁਰੂ
ਗ੍ਰੰਥ ਸਹਿਬ ਜੀ ਦਾ ਨਿਰਾਦਰ ਹੋਇਆ ਹੈ । ਮੇਰੇ ਅਨੁਸਾਰ ਜਿਹੜੇ
ਸਿੱਖਾਂ ਨੇ ਇਸ ਸਮਾਗਮ ਕਰਨ ਦੀ ਹਾਮੀ ਭਰੀ ( ਤੇ ਉਹ ਵੀ ਇਸ ਸ਼ਰਤ ਨਾਲ
ਕਿ ਉਹ ਅਮ੍ਰਿਤਧਾਰੀ ਹੋਣ ਦੇ ਬਾਵਜੂਦ ਕਿਰਪਾਨ ਨਹੀਂ ਪਹਿਨਣਗੇ )
ਉਨਾਂ ਵਲੋਂ ਸਿੱਖੀ ਦਾ ਮਜਾਕ ਉਡਾਇਆ ਗਿਆ ਹੈ । ਅਮਰੀਕਾ ਵਿਚ ਕਿਰਪਾਨ
ਦਾ ਪਹਿਨਣਾ ਸੁਰਖਿਆ ਲਈ ਖਤਰਾ ਹੈ ਤੇ ਫਰਾਂਸ ਵਿਚ ਦਸਤਾਰ ਸਜਾਉਣਾ ।
ਜੇ ਸਿੱਖਾਂ ਦੇ ਧਾਰਮਿਕ ਚਿੰਨਾਂ ਤੇ ਸ਼ੱਕ ਹੀ ਕਰਨਾ ਹੈ ਤਾਂ ਕੀ ਲੋੜ
ਸੀ , ਉਸ ਵਾੲਹੀਟ ਹਾਊਸ ਵਿਚ ਜਾਣ ਦੀ ? ਕੀ ਬੁਸ਼ ਆਪਣੀ ਹਾਜਰੀ ਕਿਸੇ
ਹੋਰ ਗੁਰਦੁਆਰਾ ਸਾਹਿਬ ਵਿਚ ਨਹੀਂ ਲਗਵਾ ਸਕਦਾ ਸੀ ? ਕਿਤੇ ਇਹ ਸਮਾਗਮ
ਵੀ ਬੁਸ਼ ਦੇ 'ਚਮਚਿਆਂ' ਵਲੋਂ ਤਾਂ ਨਹੀਂ ਸੀ ਰਚਿਆ ਗਿਆ ? ਇਸ ਬਾਰੇ
ਵੀ ਵਿਚਾਰ ਕਰਨ ਦੀ ਲੋੜ ਹੈ । ਕਿਉਂਕਿ ਅਮਰੀਕਾ ਦੇ ਅਗਲੇ ਰਾਸ਼ਟਰਪਤੀ
ਦੀਆਂ ਚੋਣਾਂ ਵੀ ਨਜਦੀਕ ਹਨ ਤੇ ਇਹ ਸਮਾਗਮ ਵਾੲਹੀਟ ਹਾਊਸ ਵਿਚ ਕਰਵਾ
ਕੇ ਬੁਸ਼, ਪੰਜਾਬੀਆਂ ਦੇ ਮਨ ਜਿਤ ਕੇ ਵੋਟਾਂ ਬਟੋਰਣ ਦੀ ਕੋਸ਼ਿਸ਼ ਦਾ ਇਕ
ਹਿਸਾ ਹੋ ਸਕਦਾ ਹੈ !
5. ਸ਼੍ਰੋਮਣੀ ਕਮੇਟੀ ਵਲੋਂ ਕਈ
ਕਿਤਾਬਾਂ ਪੰਜਾਬੀ ਦੇ ਨਾਲ ਨਾਲ ਹਿੰਦੀ ਤੇ ਅੰਗਰੇਜੀ ਵਿਚ ਛਾਪੀਆਂ ਜਾ
ਰਹੀਆਂ ਹਨ ਤੇ ਬਾਕੀ ਰਹਿੰਦੀਆਂ ਸਾਰੀਆਂ ਕਿਤਾਬਾਂ ਦਾ ਹਿੰਦੀ/
ਅੰਗਰੇਜੀ ਵਿਚ ਉਲਥਾ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕੀਤੀ ਜਾ
ਰਹੀ ਹੈ ਤਾਂ ਕਿ ਪੰਜਾਬ ਤੋਂ ਬਾਹਰਲੇ ਸਿੱਖ ਵੀ ਆਪਣੇ ਇਤਿਹਾਸ ਤੋਂ
ਜਾਣੂ ਹੋ ਸਕਣ । ਪਰ ਜੇ ਸਿੱਖ ਪੰਜਾਬੀ ਸਿੱਖਣ ਦਾ ਉਪਰਾਲਾ ਕਰਨ ,
ਤਾਂ ਹੋਰ ਵੀ ਚੰਗਾ ਹੋਵੇਗਾ ।
ਰਾਜ ਭੂਪਿੰਦਰ ਸਿੰਘ, ਭਾਰਤ । |
|

|
|
|