WWW 5abi.com  ਪੰਨੇ ਸ਼ਬਦ ਭਾਲ (ਸਿਰਫ ਹਿੰਦਿਕ ਵਿਧੀ ਨਾਲ)

ਤੁਹਾਡੇ ਵਿਚਾਰਾਂ ਦਾ ਸੁਆਗਤ ਹੈ... ਸਾਨੂੰ ਲਿਖੋ

ਪਾਠਕਾਂ ਦੇ ਵਿਚਾਰਾਂ ਨਾਲ 5abi.com ਅਦਾਰੇ ਦਾ
ਸਹਿਮਤ ਹੋਣਾ ਕੋਈ ਜ਼ਰੂਰੀ ਨਹੀ।

5_cccccc1.gif (41 bytes)

ਰੁਪਿੰਦਰ ਢਿਲੋ ਮੋਗਾ, ਨਾਰਵੇ

14/09/04

ਬਿੰਅਤ ਸਿੰਘ ਜੀ,

ਸਤਿ ਸ੍ਰੀ ਅਕਾਲ,

ਮੇਰਾ ਮੱਕਸਦ ਆਪਣੀ ਸੋਚ ਨੂੰ 5ਆਬੀ.ਕਾਮ ਦਾ ਪਾਠਕਾ ਨਾਲ ਸਾਝਾ ਕਰਨਾ ਹੈ ਨਾ ਕਿ ਤੁਹਾਡੇ ਪੱਤਰ ਵਿੱਚ ਦੀਆ ਗੱਲਾ ਨੂੰ ਸਾਬਿਤ ਕਰਨਾ, ਕਿਸੇ ਕਾਰਨ ਜੇ ਤੁਹਾਡੀ ਨਿੱਜੀ ਸੋਚ ਨੂੰ ਕੋਈ ਨੁਕਸਾਨ ਪਹੁੰਚਿਆ ਹੋਵੇ ਤਾ ਛਮਾ ਚਾਹੁੰਦਾ ਹਾ ,ਵੈਸੇ ਵੀ ਕੰਦੋਲਾ ਸਾਹਿਬ ਦਾ ਮਕਸਦ ਪੰਜਾਬੀ ਸੋਚ ਨੂੰ ਪੰਜਾਬੀ ਸੱਥ ਵਿੱਚ ਸਾਝਾ ਕਰਨਾ ਹੀ ਹੈ

ਖਿਮਾ ਦਾ ਯਾਚਕ

ਰੁਪਿੰਦਰ ਢਿਲੋ ਮੋਗਾ, ਨਾਰਵੇ

ਸੁਚੇਤ ਸਿੰਘ ਖਾਲਸਾ, ਕੇਨੈਡਾ
14/09/04

ਸਤਿ ਸ੍ਰੀ ਅਕਾਲ,

ਬੜੇ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਜੇ ਮੇਰੇ ਕੁਝ ਵੀਰ ਆਪਣੇ ਵਿਚਾਰ ਦੂਜਿਆ ਨਾਲ ਸਾਝਾ ਕਰ ਰਹੇ ਹਨ ਤਾ ਕੁਝ ਇੱਕ ਨੂੰ ਇਹ ਇਰਖਾ ਹੋ ਰਹੀ ਹੈ ਕਿ ਇਹਨਾ ਦਾ ਨਾਮ ਦੁਨੀਆ ਭਰ ਵਿੱਚ 5ਆਬੀ.ਕਾਮ ਪੜਨ ਵਾਲੇ ਪਾਠਕਾ ਵਿੱਚ ਕਿਉ ਪੜਿਆ ਜਾ ਰਿਹਾ ਹੈ, ਵੈਸੇ ਤੁਸੀ ਵੀ ਬੰਐਤ ਸਿੰਘ ਹਾਗਕਾਗ ਲਿਖ ਕੇ ਆਪਣੀ ਕਿਸ ਸੋਚ ਨੂੰ ਉਜਾਗਰ ਕੀਤਾ ਹੈ, ਇਹੀ ਕਿ ਤੁਹਾਡਾ ਨਾਮ ਵੀ ਦੁਨੀਆ ਭਰ ਵਿੱਚ ਇਸ ਵੈਬ ਸਾਈਟ ਪੜਨ ਵਾਲਿਆ ਵਿੱਚ ਪੜਿਆ ਜਾ ਸਕੇ ਕਿ ਹਾਗਕਾਗ ਵਿੱਚ ਬੰਐਤ ਸਿੰਘ ਨਾਮੀ ਸੱਜਣ ਪੁਰਸ ਵੱਸਦਾ ਹੈ। ਤੁਸੀ ਖੁਦ ਤਾ ਸਿੱਖ ਸਮਾਜ ਚ ਫੈਲ ਰਹੀਆ ਬੁਰਾਈਆ ਨੂੰ ਸਿੱਖ ਭਾਈਚਾਰੇ ਅੱਗੇ ਰੱਖਣ ਦੀ ਹਿੰਮਤ ਨਹੀ ਰੱਖਦੇ ਅਤੇ ਲਿੱਖਣ ਲਈ ਗੁਰੇਜ ਕਰ ਰਹੇ ਹੋ, ਪਰ ਹਾ ਦੂਜਿਆ ਦੀ ਬੁਰਾਈਆ ਅਤੇ ਨਿੰਦਾ ਜਰੂਰ ਕਰ ਰਹੇ ਹੋ। ਜੇ ਇਹੀ ਸੋਚ ਇਸ ਵੈਬ ਸਾਈਟ ਦੇ ਸੰਪਾਦਕ ਦੀ ਹੁੰਦੀ ਤਾ ਸ਼ਾਈਦ ਇਹ ਵੈਬ ਸਾਈਟ ਕੱਦੋ ਦਾ ਬੰਦ ਹੋ ਗਿਆਂ ਹੁੰਦਾ,  ਸ਼ੁਕਰ ਕਰੋ ਇਸ ਅਖਬਾਰ ਦੇ ਸੰਪਾਦਕ ਦਾ ਜਿਹਨਾ ਨੇ ਇਸ ਦਾ ਨਾਮ 5ਆਬੀ.ਕਾਮ ਰੱਖ ਕੇ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆ ਨੂੰ ਇਹ ਮੋਕਾ ਦਿੱਤਾ ਕਿ ਤੁਸੀ ਇੱਕ ਮੰਚ ਤੇ ਇੱਕਠੇ ਹੋ ਕੇ ਇਸ ਵੈਬ ਸਾਈਟ ਰਾਹੀ ਆਪਣੇ ਵਿਚਾਰ ਦੂਸਰਿਆ ਨਾਲ ਸਾਝੇ ਕਰ ਸੱਕਦੇ ਹੋ ਅਤੇ ਵਿਚਾਰ ਪ੍ਰਗਟ ਕਰਨ ਵੇਲੇ ਇਹ ਜਰੂਰੀ ਹੈ ਕਿ ਇਹ ਵਿਚਾਰ ਕੋਣ ਕਿੱਥੋ ਲਿਖ ਰਿਹਾ ਹੈ ਜੇ ਸੰਪਾਦਕ ਦੀ ਸੋਚ ਤੁਹਾਡੇ ਨਾਲ ਮੇਲ ਕਰਦੀ ਹੁੰਦੀ ਤਾ ਇਸ ਦਾ ਨਾਮ ਜਰੂਰ ਉਹਨਾ ਦੇ ਨਾਮ ਤੇ ਜਾ ਫਿਰ ਬੰਐਤ.ਕਾਮ,  ਸੁਚੇਤ.ਕਾਮ ਆਦਿ ਆਦਿ ਹੁੰਦਾ ਅਤੇ ਜੇ ਇਹੀ ਸੋਚ ਹੋਰ ਅਖਬਾਰਾ ਵਾਲਿਆ ਦ ਹੁੰਦੀ ਤਾ ਸ਼ਾਇਦ ਕੋਈ ਅਖਬਾਰ ਹੀ ਨਾ ਨਿੱਕਲਦਾ ਕਿਉ ਕਿ ਹਰ ਰਿਪੋਰਟ , ਖਬਰ ਭੇਜਣ ਵੇਲੇ ਸੰਬਧਤ ਦਾ ਨਾਮ ਜਰੂਰੀ ਹੈ। ਵੈਸੇ ਵੀ ਹਿੰਦੂਸਤਾਨ ਦੇ ਵੈਬ ਸਾਈਟਾ ਤੇ ਅਜਿਹੇ ਘੱਟ ਹੀ ਵੇਬ ਸਾਈਟ ਹਨ ਜਿੱਥੇ ਸਿੱਖ ਭਾਈਚਾਰਾ ਇਸ 5ਆਬੀ.ਕਾਮ ਵਾਗ ਆਪਣੇ ਵਿਚਾਰ ਰੱਖ ਸਕਦਾ ਹੋਵੇ।

ਮੇਰੀ ਬਨੇਤੀ ਹੈ ਵੀਰਾ ਨੂੰ ਕਿ ਇਸ ਵੀਰ ਦੇ ਪੱਤਰ ਨੂੰ ਜਜਬਾਤੀ ਤੋਰ ਤੇ ਨਾ ਲੈਦੇ ਹੋਏ ਆਪਣੇ ਵਿਚਾਰ ਲਿੱਖਣੇ ਜਾਰੀ ਰੱਖਣ।

ਖਿਮਾ ਦਾ ਯਾਚਕ

ਸੁਚੇਤ ਸਿੰਘ ਖਾਲਸਾ, ਕੇਨੈਡਾ

 
14/09/04

ਸਾਰੇ ਪਾਠਕਾ ਨੂੰ ਸਤਿ ਸ੍ਰੀ ਅਕਾਲ,

ਰਣਜੀਤ ਜੀ ਤੁਸੀ ਵਧਾਈ ਦੇ ਹੱਕਦਾਰ ਹੋ ਇਸ ਵਾਰ ਆਪਣੇ ਵਿਚਾਰ ਮਾ ਬੋਲੀ ਚ ਲਿਖ ਕੇ, ਪੜਨ ਦਾ ਵੀ ਅੱਲਗ ਹੀ ਮੱਜਾ ਆਇਆ ,ਮਾ ਬੋਲੀ ਸਾਡੀ ਆਪਣੀ ਹੈ ਅਤੇ ਰੋਮਨ ਲਿੱਪੀ ਚ ਇਸ ਦੀ ਸਕਲ ਵਿਗਾੜ ਕੇ ਇੰਝ ਲੱਗਦਾ ਹੈ ਕਿਵੇ ਆਪਾ ਆਪਣੀ ਮਾ ਨੂੰ ਕੋਸ ਰਹੇ ਹੋਇਆ ਪਰ ਸਾਝੀ ਵਾਲਤਾ ਦਾ ਊਪਦੇਸ ਦੇਣ ਵਾਲਾ ਸਿੱਖ ਧਰਮ ਕਿਸੇ ਦੀ ਜਾਗੀਰ ਨਹੀ ਨਾ ਤੁਹਾਡੀ ਨਾ ਮੇਰੀ, ਜੇ ਹੁੰਦਾ ਤਾ ਅੱਜ ਸਿੱਖ ਇਤਿਹਾਸ ਹੋਰ ਹੀ ਹੁੰਦਾ , ਨਾ ਹੀ ਸਾਡੇ ਗੁਰੁਆ ਦੀ ਸੋਚ ਸੀ ਅਤੇ ਨਾ ਹੀ ਇਹ ਗੁਰੂ ਦੇ ਸਿੱਖ ਦੀ ਹੋਣੀ ਚਾਹਿਦੀ ਹੈ ਜੇ ਸਾਡੇ ਗੁਰੂਆ ਦੀ ਸੋਚ ਹੁੰਦੀ ਤਾ ਸਾਡੇ ਗੁਰੂ ਮੁਸਲਮਾਨ ਮੀਆ ਮੀਰ ਤੋ ਹਰਿਮਮੰਦਰ ਸਾਹਿਬ ਦੀ ਪਹਿਲੀ ਇੱਟ ਨਾ ਰੱਖਵਾਉਦੇ, ਬਾਬੇ ਫਰੀਦ ਦੀ ਬਾਣੀ ਤੋ ਵਾਝੇ ਹੁੰਦੇ, ਭਾਈ ਮਤੀ ਦਾਸ ਦੀ ਕੁਰਬਾਨੀ ਨਾ ਹੁੰਦੀ ਆਦਿ ਸੋ ਵੀਰ ਤੁਹਾਡੇ ਪੱਤਰ ਦੇ ਇੱਖ ਭਾਗ ਨਾਲ ਮੈ ਸਹਿਮਤ ਨਹੀ ਕਿ ਸਿੱਖ ਵਿਰਸਾ ਸਿੱਖੀ ਸਰੂਪ ਵਾਲੇ ਤੋ ਹੋਰ ਕੋਈ ਸਿੱਖ ਇਸ ਬਾਰੇ ਆਪਣੀ ਰਾਏ ਨਹੀ ਦੇ ਸਕਦਾ,

ਸਤਿ ਨਾਮ ਵੀਰ ਨੂੰ ਫਤਿਹ,

ਵੀਰ ਜੀ ਮੈ ਭਾਈ ਜੀ ਹੀ ਹਾ ਪਰ ਪੱਤਰਕਾਰ ਲਵਲੀਨ ਕੋਰ, ਐਕਟਰ ਪ੍ਰਿਆ ਸਿੰਘ, ਅਰਚਨਾ ਪਰੂਨ ਸਿੰਘ, ਅਮ੍ਰਿਤਾ ਸਿੰਘ ਅਰੋਤਾ ਹਨ ਆਪਣੇ ਨਾਮ ਮੱਗਰ ਸਿੰਘ ਲਾਉਦੀਆ ਹਨ, ਵੀਰ ਜੀ ਤੁਹਾਡਾ ਅਖਾਨ ਕਿ ਜਦ ਗੋਰਾ ਮਿਸਟਰ ਸਿੰਘ ਕਹਿੰਦਾ ਹੈ ਤਾ ਫਖਰ ਮਹਿਸੂਸ ਹੁੰਦਾ ਹੈ

ਬਾਈ ਜੀ ਜੇ ਗੋਰਿਆਂ ਨੂੰ ਮਿਸਟਰ ਸਿੰਘ ਦਾ ਪਤਾ ਹੁੰਦਾ ਤਾ ਅਮਰੀਕਾ ਚ ਮੁਸਲਮਾਨਾ ਦਾ ਗੁਸਾ ਸਾਡੀ ਕੋਮ ਤੇ ਨਾ ਨਿੱਕਲਦਾ ,ਇਹ ਮਿਸਟਰ ਸਿੰਘ ਆਦਿ ਗੱਲਾ ਪੰਜਾਬ ਫੇਰੀ ਦੋਰਾਨ ਪਿੰਡ ਦੇ ਥੜੇ ਤੇ ਹੀ ਸਹੋਣੀਆ ਲੱਗਦੀਆ ਹੈ। ਜੇ ਕੁਝ ਵੀਰ ਇਸ ਗੱਲ ਦੀ ਹਮਾਇਤ ਕਰ ਰਹਾ ਹਨ ਕਿ ਸਿੱਖਾ ਨੇ ਵ, ਹਾਉਸ ਚ ਜਾ ਕੇ ਅਮਰੀਕਾ ਚ ਸਿੱਖੀ ਬਾਰੇ ਦਸਿਆ ਹੈ ਤਾ ਕੁਝ ਵੀਰ ਇਸ ਨੂੰ ਸਿੱਖ ਸਿਧਾਤਾ ਦੇ ਉਲਟ ਅਤੇ ਕੁਝ ਇਸ ਪੱਖ ਨੂੰ ਹਮਾਇਤ ਚ ਲਿੱਖਣ ਵਾਲਿਆ ਦੀ ਬੁਰਾਈ ਕਰ ਰਹੇ ਹਨ ਕਿ ਇਹ ਆਪਣਾ ਨਾਮ ਵੈਬ 5ਆਬੀ.ਕਾਮ ਤੇ ਪੜ ਕੇ ਆੜੀਆ ਚ ਟੋਰ ਮਾਰਦੇ ਹਨ ਜਿਵੇ ਅੱਜ ਹਾਗਕਾਗੀਆ ਨੇ ਲਿਖਿਆ।

ਚੱਲ ਭਾਈ ਧਰਮ ਸਿੰਘਾ ,,,,,,,ਖੜ ਜਾ ਕਿੱਤੇ ਭਾਊ ਅਮ੍ਰਿਤਸਰੀਆ ਗੁੱਸਾ ਨਾ ਮਨ ਜਾਵੇ , ਇਸ ਵਾਰ ਮੈ ਆਪਣੇ ਨੂੰ,,,,

ਜੀਵਨ ਸਿੰਘ ਨਿਹਾਲੇ ਵਾਲੀਆ , ਡੈਨਮਾਰਕ..... ਖੁਸ਼ ਵੀਰ ਸਤਨਾਮ ਸਵਿਟਜੈਰਲੈਡ

ਚਰਨਜੀਤ ਸਿੰਘ, ਨਾਰਵੇ

14/09/04

Hello beant singh(Hong kong) ji,

sat sri akal.

i dont think see any wrong in the brevet(letters) of B.SINGH\R.SINGH.I am very happy that some of my sikhs brothers are daring to discuss current events of sikh politics openly and it is very interesting to follow the debatt .

Please try to read in positive way , ja phir yaar beant chiniyya ch rehda rehda dil wich irkha bhar gayyi ki q dusra likhda rehda han. take it easy .

from

charanjit singh, norway

ਗੋਪਾਲ ਸ ਹੰਸ

14/09/04

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮਿਹਰਵਾਨੀ ਕਰਕੇ ਹੇਠ ਲਿਖੇ ਸ਼ਬਦ ਦੀ ਖੋਜ ਕਰੋ ਜੀ ਹੋਰ ਵੀ ਅਜੇਹੇ ਸ਼ਬਦ ਹਨ ਜੋ ਗੁਰੁ ਦੀ ਕਹੀ ਗਲ ਵਾਰੇ ਦਸਦਾ ਹਨ, ਸੋਚਣ ਵਾਲੀ ਗਲ ਇਹ ਹੈ ਕਿ ਕੌਣ ਅਮਲ ਕਰਦਾ ਹੈ.

ਧਨਾਸਰੀ ਮਹਲਾ 4 ॥

ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ ਕਿਉ ਚਾਲਹ ਗੁਰ ਚਾਲੀ ॥ ਸਤਗੁਰੁ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ ॥1॥ ਗੁਰਸਿਖ ਮੀਤ ਚਲਹੁ ਗੁਰ ਚਾਲੀ ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥1॥ ਰਹਾਉ ॥ ਹਰਿ ਕੇ ਸੰਤ ਸੁਣਹੁ ਜਨ ਭਾਈ ਗੁਰੁ ਸੇਵਿਹੁ ਬੇਗਿ ਬੇਗਾਲੀ ॥ ਸਤਗੁਰੁ ਸੇਵਿ ਖਰਚੁ ਹਰਿ ਬਾਧਹੁ ਮਤ ਜਾਣਹੁ ਆਜੁ ਕਿ ਕਾਲੀ ॥2॥ ਹਰਿ ਕੇ ਸੰਤ ਜਪਹੁ ਹਰਿ ਜਪਣਾ ਹਰਿ ਸੰਤੁ ਚਲੈ ਹਰਿ ਨਾਲੀ ॥ ਜਿਨ ਹਰਿ ਜਪਿਆ ਸੇ ਹਰਿ ਹੋਏ ਹਰਿ ਮਿਲਿਆ ਕੇਲ ਕੇਲਾਲੀ ॥3॥ ਹਰਿ ਹਰਿ ਜਪਨੁ ਜਪਿ ਲੋਚ ਲੁਚਾਨੀ ਹਰਿ ਕਿਰਪਾ ਕਰਿ ਬਨਵਾਲੀ ॥ ਜਨ ਨਾਨਕ ਸੰਗਤਿ ਸਾਧ ਹਰਿ ਮੇਲਹੁ ਹਮ ਸਾਧ ਜਨਾ ਪਗ ਰਾਲੀ ॥4॥4॥

ਬਿਅੰਤ ਸਿੰਘ ਹਾਂਗਕਾਂਗ

13/09/04

ਪਿਆਰੇ ਸੰਪਾਦਕ ਜੀ,

ਸ਼ਾਇਦ ਇਸ ਸੈਕਸ਼ਨ ਵਿਚ ਲੋਕੀਂ ਕੋਈ ਵਧੇਰੇ ਕੰਮ ਦੀ ਗੱਲ ਲਿਖਣ ਤੋਂ ਗੁਰੇਜ਼ ਕਰ ਰਹੇ ਹਨ, ਜਦੋਂ ਤੋਂ ਇਹ ਭੂਪਿੰਦਰ ਸਿੰਘ / ਰੂਪਿੰਦਰ ਸਿੰਘ ਆਦਿ ਕੁਝ ਕੁ ਸੱਜਨਾਂ ਨੇ, ਨਾ ਖਤਮ ਹੋਣ ਵਾਲੀ ਬਹਿਸ ਕਰਨ ਲਈ ਇਸ ਨੂੰ ਮੋਨੋਪੋਲਾਈਜ਼ ਕੀਤਾ ਹੋਇਆ ਹੈ। ਇਹਨਾਂ ਦੀ ਬਹਿਸ ਦਾ ਅਮਰੀਕਾ ਦੇ ਉਹਨਾਂ ਲੋਕਾਂ ਤੇ ਕੋਈ ਫ਼ਰਕ ਨਹੀਂ ਪੈਂਦਾ ਜਿੰਨ੍ਹਾਂ ਨੇ ਉਹ ਕੁਝ ਕੀਤਾ, ਜਿਸ ਵਿਰੁੱਧ ਇਹ ਐਨੀ ਦੂਰ ਬੈਠੇ ਫ਼ੈਸਲੇ ਸੁਣਾਈ ਜਾਂਦੇ ਨੇ। ਜਿੰਨ੍ਹਾਂ ਬਾਰੇ ਇਹ ਵਿਦਵਤਾ ਝਾੜ ਕੇ ਸਾਰੇ ਲੋਕਾਂ ਵਿਚ ਆਪਣਾ ਤੇ ਕੌਮ ਦਾ ਤਮਾਸ਼ਾ ਬਨਾਉਣ ਡਹੇ ਨੇ।

ਕੀ ਇਹਨਾਂ ਨੂੰ ਕੋਈ ਹੋਰ ਕੰਮ ਨਹੀਂ ਹੈ? ਕੀ ਇਹਨਾਂ ਨੇ ਦੂਸਰੀਆਂ ਹਿੰਦੋਸਤਾਨੀ ਵੈਬ ਸਾਈਟਾਂ ਵਿਚ ਇੰਜ ਹੁੰਦਾ ਵੇਖਿਆ ਹੈ?

ਸੁਣਿਆ ਹੈ ਕਿ ਕੁਝ ਸਮਾਂ ਪਹਿਲਾਂ ਅਕਾਲ ਤਖਤ ਦੇ ਜਥੇਦਾਰ, ਹਾਂਗਕਾਂਗ ਆਉਣ ਵੇਲੇ ਆਪਣੀ ਕਿਰਪਾਨ ਜਹਾਜ਼ ਦੀ ਕੈਬਨ ਵਿਚ ਨਹੀਂ ਸੀ ਲਿਜਾ ਸਕੇ। ਅਤੇ ਸਹਿਜ ਧਾਰੀਆਂ ਨੂੰ ਵੋਟਾਂ ਪਾਉਣ ਤੋਂ ਮਨਾਹੀ ਦੇ ਬਾਵਜੂਦ ਕਲੀਨ ਸ਼ੇਵਡ ਲੋਕਾਂ ਨੇ ਕਮੇਟੀ ਚੋਣਾ ਵਿਚ ਵੋਟਾਂ ਪਾਈਆਂ ਹਨ।

ਜੇ ਇਹ ਗੱਲਾਂ ਸਹੀ ਹਨ, ਤਾਂ ਇਹਨਾਂ ਨੂੰ ਕਹੋ, ਪੰਜਾਬ ਵਿਚ ਸਿੱਖੀ ਦੇ ਉਹਨਾਂ ਠੇਕੇਦਾਰਾਂ ਨਾਲ ਪਹਿਲੇ ਜਾਕੇ ਸਿੱਝਣ। ਐਂਵੇਂ ਲੱਸੀ ਰਿੜਕੀ ਜਾਣ ਲਈ ਤੁਸੀਂ ਆਪਣੀ ਵੈਬ ਸਾਈਟ ਨੂੰ ਕਿਉਂ ਇਕ ਅਖਾੜਾ ਬਨਣ ਦੇਈ ਜਾ ਰਹੇ ਹੋ। ਕੀ ਇਹਨਾਂ ਦੇ ਖਤ ਛਾਪਣੇ ਜ਼ਰੂਰੀ ਹਨ? ਜਾਂ ਤੁਹਾਡੇ ਕੋਲ ਕੋਈ ਕੰਮ ਦੇ ਖਤ ਆ ਹੀ ਨਹੀਂ ਰਹੇ, ਇਹਨਾਂ ਦੀ ਵਜਾਹ ਕਰਕੇ। ਜਾਂ ਫਿਰ ਇਸ ਵੈਬਸਾਈਟ ਦਾ ਨਾਮ ਬਦਲ ਕੇ ਡਬਲਯੂ ਡਬਲਯੂ. ਭੂਪਿੰਦਰ _ਰੂਪਿੰਦਰ.ਕਾਮ ਰੱਖ ਦੇਣਾ ਚਾਹੀਦੈ?

ਜੇ ਇਹ ਢੀਠ ਨਹੀਂ ਤਾਂ ਅੱਗੇ ਤੋਂ ਕੋਈ ਕੰਮ ਦੀ ਗੱਲ ਲਿਖਣ। ਸ਼ਾਇਦ ਇਹ ਆਪਣਾ ਨਾਮ ਦੁਨੀਆਂ ਭਰ ਨੂੰ ਛਪਿਆ ਵਿਖਾ ਕੇ, ਆਪਣੇ ਆੜੀਆਂ ਵਿਚਕਾਰ ਡੀਂਗਾਂ ਮਾਰਦੇ ਹੋਣ ਗੇ। ਕਿ ਪੰਜ-ਆਬੀ ਸੱਥ ਇਹਨਾਂ ਬਿਨਾ ਨਹੀ ਚਲਦੀ।

ਬਿਅੰਤ ਸਿੰਘ ਹਾਂਗਕਾਂਗ

ਰਣਜੀਤ ਸਿੰਘ, ਜਰਮਨੀ

13/09/04

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੁ ਜੀ ਕੀ ਫ਼ਤਿਹ

ਜੀਵਨ ਧਾਲੀਵਾਲ ਜੀ , ਜਿਵੇਂ ਆਪ ਜੀ ਰੋਮਨ ਲੀਪੀ ਵਿਚ ਲਿਖੀ ਹੋਈ ਪੰਜਾਬੀ ਪਸੰਦ ਨਹੀਂ ਕਰਦੇ, ੳਦਾਂ ਹੀ ਸਿੱਖੀ ਸਿਧਾਂਤਾਂ ਤੇ ਪਹਿਰਾ ਨਾਂ ਦੇਣ ਵਾਲਾ ਜਾਦੋਂ ਗੁਰੂਮਤਿ ਦੀਆਂ ਗਲਾਂ ਕਰਦਾ ਹੈ ਤਾਂ ਗੁਰਮਤਿ ਤੋਂ ਅਣਜਾਣੀਂਆਂ ਗੱਲਾਂ ਹੀ ਕਰਦਾ ਹੈ।

ਮੇਰੀ ਦੁਜੀ ਚਿੱਠੀ (09-09-04) ਵੀ ਰੋਮਾਨ ਲੀਪੀ ਵਿਚ ਹੀ ਲਿਖੀ ਹੋਈ ਸੀ, ਜਿਸ ਵਿਚ ਮੈਂ ਰੁਪਿੰਦਰ ਜੀ ਨੂੰ ਬੇਂਨਤੀ ਕੀਤੀ ਸੀ ਕਿ ਮੇਨੂੰ ਦੱਸੋ ਪੰਜਾਬੀ ਵਿਚ ਕਿਵੇਂ ਲਿਖ ਸਕੀਦਾ ਹੈ। ਸੰਪਾਦਕ ਜੀ ਨੇਂ ਚਿਠੀ ਤਾਂ ਨਹੀਂ ਨੇਟ ਤੇ ਪਾਈ ਪਰ ਮੇਰੀ ਮਦਦ ਜਰੂਰ ਆਪੇ ਹੀ ਕਰ ਦਿਤੀ.

ਬੇਨਤੀ ਹੈ ਸੰਪਾਦਕ ਜੀ ਪਾਸ ਕਿ ੳਹ ਚਿਠੀ ਵੀ ਨੇਟ ਤੇ ਪਾ ਦੇਣ।  ਤੁਸੀਂ ਮੇਨੁੰ ਪੰਜਾਬੀ ਠੀਕ ਕਰਨ ਦਾ ਜੋ ੳਪਦੇਸ਼ ਦਿਤਾ ਤਾਂ ਮੇਨੁੰ ਬਹੁਤ ਚੰਗਾ ਲਗਾ। ਮੇਰੀ ਵੀ ਭਾਵਨਾ ਆਪ ਨੁੰ ਕੋਈ ਬੁਰਾ ਬਨਾਓਣ ਦੀ ਨਹੀਂ, ਆਪਾਂ ਸਾਰੇ ਹੀ ਇਕਸਾਰਤਾ ਵਿਚ ਆ ਜਾਵਾਂ ਗੇ ਤਾਂ ਬਹੁਤ ਸਾਰੀਆਂ ਮਨ ਮਰਜੀਆਂ ,ਜਾਂ ਕੱਹ ਲਵੋ ਨਾਂਸਮਜੀਆਂ ,ਆਪੇ ਹੀ ਦੂਰ ਹੋ ਜਾਂਣਗਿਆਂ।

ਸਿੱਖ ਕੌਂਣ ਹੇ, ਯਾਂ ਕੌਣ ਨਹੀਂ ਦਾ ਫ਼ੇਂਸਲਾ ਅਸੀਂ ਆਪ ਕਰਨ ਦੀ ਬਜ਼ਾਏ ਰਹਿਤ ਮਰਯਾਦਾ ਪੜ੍ਹ ਲੇਂਦੇ ਹਾਂ।

ਸਿੱਖ ਦੀ ਤਾਰੀਫ਼

ਜੋ ਇਸਤਰੀ ਜਾਂ ਪੁਰਸ਼ ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿਂਦ ਸਿੰਘ ਸਾਹਿਬ ਤਕ), ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂਂ ਨਹੀਂ ਮੰਨਦਾ, ਉਹ ਸਿੱਖ ਹੈ :

(ਸਿੱਖ ਰਹਿਤ ਮਰਯਾਦਾ )

(ਅਕਾਲ ਤਖਤ )

ਰੁਪਿੰਦਰ ਢਿਲੋ ਮੋਗਾ , ਨਾਰਵੇ

13/09/04

ਰਾਜ ਭੁਪਿੰਦਰ ਸਿੰਘ ਜੀ,
ਸਤਿ ਸ੍ਰੀ ਅਕਾਲ,

ਇੱਕ ਵਾਰ ਫਿਰ ਤੁਹਾਡੇ ਅਨਮੋਲ ਵਿਚਾਰਾ ਲਈ ਸੁਕਰੀਆ ,ਤੁਸੀ 1699 ਦਾ ਖਾਲਸੇ ਦੇ ਸੱਜਣਾ ਦਿਵਸ ਦਾ ਜਿਕਰ ਕੀਤਾ , ਬਹੁਤ ਬਹੁਤ ਸ਼ੁਕਰੀਆ,ਪਰ ਵੀਰ ਜੀ ਜਿਥੇ ਵੀ ਤੁਸੀ ਰਹਿੰਦੇ ਹੋ ਆਪਣੇ ਇਰਦ ਗਿੱਰਦ ਝਾਕੀ ਮਾਰਨਾ ,ਤੁਹਾਨੰ ਇੱਕ ਸਿੱਖ ਵੀਰ ਦੀ ਉਹ ਦਿਖ ਨਜਰ ਆਵੇਗੀ ,ਜਿਸ ਵਿੱਚ ਉਹ ਕੇਸਧਾਰੀ ਜਰੂਰ ਹੋਵੇਗਾ ,ਦਾੜੀ ਵੀ ਖੁਲੀ ਛੱਡੀ ਹੋਵੇਗੀ ਪਰ ਉਹ ਪੰਜ ਕੱਕਾਰਾ ਤੋ ਬਿਨਾ ਅਤੇ ਅਮ੍ਰਿਤਧਾਰੀ ਨਹੀ ਹੋਵੇਗਾ ਅਤੇ ਦੁਸਰੀ ਸਿੱਖ ਵੀਰ ਦੀ ਦਿਖ ਜਿਸ ਵਿੱਚ ਉਹ ਪੂਰਨ ਰੂਪ ਵਿੱਚ ਖਾਲਸਾ ,ਪੰਜੇ ਕੱਕਾਰਾ ਵਿੱਚ ਸੰਪੂਰਨ,ਅਮ੍ਰਿਤਧਾਰੀ, ਜਾਨੀ ਕਿ ਪੂਰਨ ਖਾਲਸਾ ਰੂਪ ਵਿੱਚ ਜਿਸ ਦਾ ਤੁਸੀ 1699 ਦੇ ਖਾਲਸੇ ਦੇ ਸਥਾਪਨਾ ਦਿਵਸ ਦਾ ਖੁਲਾਸਾ ਦੇ ਕੇ ਜਿਕਰ ਕੀਤਾ ਹੈ ਦੇ ਰੂਪ ਵਿੱਚ ਵੇਖੋਗੇ ਤਾ ਤੁਹਾਨੂੰ ਖਾਲਸਾ ਦਾ ਰੂਪ ਅਤੇ ਸਿੱਖੀ ਸਰੂਪ ਚ ਫਰਕ ਸਪਸ਼ਟ ਨਜ਼ਰ ਆਵੇਗਾ, ਖਾਲਸੇ ਦੇ ਸਥਾਪਨਾ ਦਿਵਸ ਸੰਬਧੀ ਕਿਸੇ ਵੀ ਘੱਟਨਾ ਦਾਂ ਮੇਰੇ ਕਿਸੇ ਵੀ ਪੱਤਰ ਵਿੱਚ ਕੋਈ ਜਿਕਰ ਨਹੀ, ਇਹ ਤੁਹਾਡੀ ਆਪਣੀ ਹੀ ਕਿਸੇ ਕੋਈ ਸੋਚ ਨਾਲ ਜੁੜੀ ਕੋਈ ਸੋਚ ਹੈ, ਖੈਰ ਹਰ ਕਿਸੇ ਦੀ ਸੋਚ, ਵਿਚਾਰ ਅਤੇ ਪੜਨ ਦਾ ਨਜ਼ਰੀਆ ਭਿੰਨ ਹੈ ਦੂਸਰਾ ਵੈਸੇ ਵੀ ਰਾਜ ਵੀਰ ਜੀ ਡੈਨਮਾਰਕ ਤੋ ਇੱਕ ਵੀਰ ਦੇ 9,09,04 ਪੱਤਰ ਅਨੁਸਾਰ ਵਿਦੇਸ਼ਾ ਵਿੱਚ ਲੱਖਾ ਸਿੱਖ ਵੀਰ ਬਿਨ ਪਗੜੀ ਤੋ ਗੁਰੂ ਘਰ ਨਾਲ ਜੁੜੇ ਹੋਏ ਹਨ ਤਾ ਜਾਹਿਰ ਹੈ ਕਿ ਨੰਗੇ ਸਿਰ ਕੋਈ ਵੀ ਗੁਰੂ ਘਰ ਨਹੀ ਜਾਦਾ, ਵੀਰ ਜੀ ਠੀਕ ਹੈ ਮੇਰੇ ਵਰਗੇ ਇਹ ਵੀਰ ਦਸਤਾਰ ਨਹੀ ਸਜਾਉਦੇ ਪਰ ਇਹ ਨਹੀ ਕਿ ਸਾਡੀ ਗੁਰੂ ਘਰ ਲਈ ਸਰਧਾ ਤੁਹਾਡੇ ਵਰਗੇ ਵੀਰ ਨਾਲੋ ਘੱਟ ਹੈ ਮੈ ਉਹਨਾ ਗੱਲਾ ਦਾ ਜਿਕਰ ਦੁਬਾਰਾ ਨਹੀ ਕਰਨਾ ਚਾਹੁੰਦਾ ਜਿਸ ਦਾ ਜਿਕਰ ਡੈਨਮਾਰਕ ਤੋ ਇੱਕ ਵੀਰ 9,09,04 ਪੱਤਰ ਵਿੱਚ ਕਰ ਚੁਕਾ ਹੈ,ਮੇਰੀ ਸੋਚ ਉਸ ਵੀਰ ਨਾਲ ਸਹਿਮਤ ਹੈ ਊਕਤ ਪੱਤਰ ਦੁਬਾਰਾ ਜਰੂਰ ਪੜਨਾ।

2) ਹੁਣ ਗੱਲ ਆਉਦੀ ਹੈ ਕਿ ਅਸੀ ਕਿਸ ਨਜਰੀਆ ਨਾਲ ਪੜ ਕੇ ਉਸ ਨੂੰ ਸੋਚਦੇ ਹਾ ਜਿਵੇ ਕਿ ਤੁਸੀ ਵਿਚਰਆ ,ਮੇਰੇ ਪੱਤਰ ਤੋ ਸਪਸਟ ਝਲਕ ਰਿਹਾ ਹੈ ਕਿ ਮੈ ਆਪਣੇ ਪੱਤਰ ਵਿੱਚ ਇਸ ਗੱਲ ਦਾ ਜਿਕਰ ਕੀਤਾ ਹੈ ਕਿ ਕੁਝ ਸਾਡੇ ਸਿੱਖ ਵੀਰਾ ਦੀਆਂ ਜਾਨਾਂ 11 ਸੰਤਬਰ ਤੋ ਬਾਅਦ ਇਸ ਕਰਕੇ ਗਈਆ ਕਿਊ ਕਿ ਅਮਰੀਕੀ ਉਹਨਾ ਨੂੰ 11 ਸੰਤਬਰ ਦੇ ਵਾਕਿਆਂ ਦੇ ਜਿੰਮੇਵਾਰ ਟੋਲੇ ਦੇ ਭਾਈਚਾਰੇ ਵਾਲੇ ਸਮਝ ਬੈਠੇ ਅਤੇ ਜੋ ਵੀਰ ਵ,ਹਾਊਸ ਚ ਗਏ ਉਹਨਾ ਨੇ ਵ,ਹਾਊਸ ਚ ਜਾਕੇ ਮੀਡੀਆ ਚ ਆ ਕੇ ਸਿੱਖ ਕੋਮ ਬਾਰੇ ਹੀ ਦਸਿਆਂ ਹੈ ਪਰ ਤੁਸੀ ਇਸ ਨੂੰ ਮੇਰੇ ਨਾਲ ਨਿੱਜੀ ਜੋੜ ਕੇ ਇਸ ਤਰਾ ਸੌਚਿਆ ਅਤੇ ਪੜਿਆ ਕਿ ਜਿਵੇ ਮੇਰਾ ਕਹਿਣਾ ਇਹ ਹੋਵੇ ਕਿ ਮੈ ਆਪਣੇ ਕੇਸ ਇਸ ਲਈ ਕਤਲ ਕਰਵਾਏ ਹਨ ਕਿਉ ਕਿ ਮੈਨੂੰ ਆਪਣੀ ਜਾਨ ਪਿਆਰੀ ਹੈ ਅਤੇ ਮੈ ਆਪਣੀ ਦਿਖ ਅੰਗਰੇਜਾ ਵਰਗੀ ਰੱਖਣੀ ਚਾਹੁੰਦਾ ਹਾ ਤਾ ਵੀਰ ਜੀ ਤੁਹਾਨੂੰ ਇਹ ਦੱਸਣਾ ਵਾਜਬ ਸਮਝਦਾ ਹਾ, ਕਿ ਨਾ ਹੀ ਮੈ ਵਿਦੇਸ਼ ਵਿੱਚ ਜੰਮਿਆ ਹਾ ਅਤੇ ਨਾ ਹੀ ਕਾਫੀ ਅਰਸੇ ਤੋ ਵਿਦੇਸ਼ ਚ ਹਾ ਜਿਸ ਸਮੇ ਪੰਜਾਬ ਚ ਅੱਤਵਾਦ ਦੀ ਹੰਨੇਰੀ ਝੱਲ ਰਹੀ ਸੀ ਅਤੇ ਬੱਸਾ,ਟਰੇਨਾ,ਕਾਰਾ ਆਦਿ ਚੋ ਗੈਰ ਸਿੱਖ ਅਤੇ ਪਗੜੀ ਰਹਿਤ ਲੋਕਾ ਨੂੰ ਕੱਢ ਕੇ ਮਾਰਿਆ ਜਾ ਰਿਹਾ ਸੀ ਅਤੇ ਜਾਨ ਬਚਾਉਣ ਖਾਤਿਰ ਮੇਰਾ ਮਜੋੂਦਾ ਰੂਪ ਹੋਰ ਹੁੰਦਾ,ਉਸ ਵਕਤ ਵੀ ਮੈ ਗੁਰੂ ਘਰ ਚ ਅਟੁਟ ਵਿਸ਼ਵਾਸ ਰੱਖਣ ਵਾਲਾ ਪਗੜੀ ਰਹਿਤ ਸਿੱਖ ਸੀ ਅਤੇ ਅੱਜ ਵੀ ਹਾ,ਖੈਰ ਜੇ ਇਹ ਗੱਲਾ ਨੂੰ ਸੱਚ ਮਨ ਲਿਆ ਜਾਵੇ ਤਾ ਪੰਜਾਬ ਵਿੱਚ ਕਿਉ ਸਾਡੇ ਸਿੱਖ ਵੀਰ ਕੇਸ ਕੱਤਲ ਕਰਵਾ ਰਹੇ ਹਨ ਕਿਸ ਗੱਲ ਦਾ ਡਰ ਸਿੱਖ ਨੋਜਵਾਨਾ ਨੂੰ ਸਤਾ ਰਿਹਾ ਹੈ ਖੈਰ ਕੇਸ ਰੱਖਣਾ ਜਾ ਨਾ ਰੱਖਣਾ ਹਰ ਕਿਸੇ ਦੀ ਆਪਣੀ ਨਿੱਜੀ ਸੋਚ ਦਾ ਮਸਲਾ ਹੈ ਇਸ ਲਈ ਮੈ ਕੁਝ ਹੋਰ ਨਹੀ ਕਹਿਣਾ ਚਾਹੁੰਦਾ, ਦੂਜਾ ਵੀਰ ਜੀ ਅੰਗਰੇਜ ਦੀ ਦਿਖ ਲਈ ਕੇਸ ਕਤਲ ਕਰਵਾਉਣੇ ਜਰੂਰੀ ਨਹੀ ਸਾਡੇ ਲੋਕਾ ਲਈ ਚਮੜੀ ਦਾ ਰੰਗ ਹੀ ਕਾਫੀ ਹੈ।

3) ਤੁਹਾਡੇ ਆਪਣੇ ਕੱਥਣ ਅਨੁਸਾਰ ਹਰ ਹਵਾਈ ਜਹਾਜ ਦੀ ਯਾਤਰਾ ਦੋਰਾਨ ਕ੍ਰਿਪਾਨ ਸਾਹਿਬ ਨੂੰ ਉਤਾਰ ਕੇ ਛੋਟੀ ਸ੍ਰੀ ਸਾਹਿਬ ਗਲ ਵਿੱਚ ਪਾ ਲਈ ਜਾਦੀ ਹੈ ਅਤੇ ਯਾਤਰਾ ਤੋ ਬਾਅਦ ਫਿਰ ਕ੍ਰਿਪਾਨ ਗ੍ਰਹਿਣ ਕਰ ਲਈ ਜਾਦੀ ਹੈ ਹੋ ਸਕਦਾ ਹੈ ਕਿ ਵ. ਹਾਊਸ ਚ ਜਾਣ ਵਾਲਾ ਵੀਰਾ ਨੇ ਇਹ ਕੀਤਾ ਹੋਵੇ ਜਾ ਇਸ ਦਾ ਤੁਹਾਡੇ ਕੋਲ ਪੱਕਾ ਸਬੂਤ ਹੈਕਿ ਇਹ ਵੀਰ ਸ੍ਰੀ ਸਾਹਿਬ ਤੋ ਬਿਨਾ ਸੀ, ਤਸਵੀਰਾ ਅਨੁਸਾਰ ਜਿਆਦਾ ਤਰ ਵੀਰ ਪਗੜੀ ਧਾਰੀ ਹੀ ਸਨ ਵੈਸੇ ਵੀ ਵੀਰ ਜੀ ਜਿਵੇ ਹਰ ਮੁਸਲਮਾਨ ਮੋਲਵੀ ਨਹੀ, ਹਰ ਇਸਾਈ ਪਾਦਰੀ ਨਹੀ ਅਤੇ ਹਿੰਦੂ ਪੰਡਿਤ ਨਹੀ ਤੇ ਹਰ ਸਿੱਖ ਅਮ੍ਰਿਤਧਾਰੀ ਨਹੀ, ਤੁਹਾਡੀ ਸੋਚ ਕੁਝ ਵੀ ਕਹੇ ਪਰ ਇਸ ਨਾਲ ਅਮਰੀਕਾ ਵਿੱਚ ਵੱਸਦੇ ਲੱਖਾ ਸਿੱਖ ਭਰਾਵਾ ਦਾ ਫਾਈਦਾ ਹੀ ਹੋਇਆ ਹੈ ਦਸਤਾਰਾ ਸੱਜਾ ਕੇ ਗਏ ਵੀਰਾ ਨੇ ਮੀਡੀਏ ਵਿੱਚ ਆ ਕੇ ਸਿੱਖ ਕੋਮ ਦੀ ਪਛਾਣ ਦੱਸੀ ਹੈ ਕੁਝ ਵੀਰਾ ਨੂੰ ਇਹ ਗੱਲ ਚੰਗੀ ਨਾ ਲੱਗੇ ਜਾ ਲੱਗੇ ਪਰ ਕੁਝ ਲੋਕਾ ਦੀ ਇਹ ਸੌਚ ਕਰਨ ਸਿੱਖ ਕੋਮ ਦੀ ਬਲੀ ਸਿੱਖ ਕੋਮ ਨੂੰ ਹੀ ਮਨਜੁਰ ਨਹੀ, ਇੱਕ ਗੱਲ ਹੋਰ ਵੀਰ ਜੀ ਮੈ ਇਸ ਜੱਗ ਵਿੱਚ ਇੱਕਲਾ ਪਗੜੀ ਰਹਿਤ ਸਿੱਖ ਨਹੀ ਮੇਰੇ ਵਰਗੇ ਲੱਖਾ ਸਿੱਖ ਵੀਰ ਬਿਨ ਪਗੜੀ ਗੁਰੂ ਘਰਾ ਨਾਲ ਜੁੜੇ ਹੋਏ ਹਨ ਤੁਹਾਡੇ ਅਤੇ ਸਾਡੇ ਚ ਫਰਕ ਇਹ ਹੈ ਕਿ ਤੁਸੀ ਦਸਤਾਰ ਜਾ ਪਰੂਨ ਖਾਲਸੇ ਦੇ ਰੂਪ ਵਿੱਚ ਗੁਰੂ ਘਰ ਨਾਲ ਜੁੜੇ ਹੋਏ ਹੋ ਅਤੇ ਇਸ ਤੋ ਬਿਨਾ ਪਰ ਸਰਧਾ ਪੱਖੋ ਗੁਰੂ ਘਰ ਲਈ ਸਾਡਾ ਵਿਸਵਾਸ ਵੀ ਤੁਹਾਥੋ ਘੱਟ ਨਹੀ,

ਹੋਰ ਵੀ ਜੀ ਕੁਜ ਵੀਰਾ ਨੂੰ ਇਸ ਗੱਲ ਦਾ ਗਿੱਲਾ ਹੈ ਕਿ ਪਗੜੀ ਰਹਿਤ ਸਿੱਖ ਤਾ ਸਿੱਖੀ ਸੰਬਧੀ ਕੋਈ ਮਸਵਰਾ ਹੀਨਾ ਦੇਣ ਸੋ ਉਹਨਾ ਵੀਰਾ ਨੂੰ ਡੈਨਮਾਰਕ ਤੋ ਇੱਕ ਵੀਰ ਦੇ ਪੱਤਰ ਦਾ ਹਵਾਲਾ ਦੈ ਕੇ 9,09,04 ਦਾ ਭੁਪਿੰਦਰ ਸਿੰਘ ਹੋਣਾ ਤੋ ਦੁਬਾਰਾ ਫਿਰ ਪੁਛ ਰਿਹਾ ਹਾ , ਕਿ ਉਹਨਾ ਦੀ ਸੋਚ ਇਸ ਪ੍ਰਤੀ ਕਿ ਕਹਿੰਦੀ ਹੈ

1) ਖਾਲਸੇ ਦੀ ਸਥਾਪਨਾ ਵੇਲੇ ਤੋ ਹੀ ਹਿੰਦੂ ਬਾਹ੍ਰਮਣਾ ਦੀਆ ਜਾਤ ਪਾਤ ਦੀ ਰੀਤ ਦਾ ਅੱਜੇ ਤੱਕ ਸਿੱਖ ਕੋਮ ਚ ਪ੍ਰਚਿਲਤ ਹੋਣਾ ,ਜੋ ਕਿ ਗੁਰੂ ਜੀਆ ਦੀਆ ਪਹਿਲਾ ਹੁਕਮ ਸੀ ਕਿ ਅੱਜ ਤੋ ਬਾਅਦ ਸਿੱਖ ਦੀ ਕੋਈ ਜਾਤ ਨਹੀ ਪਰ ਉਸ ਦੇ ਉਲਟ ਅੱਜ ਵੀ

2) ਜਾਤ ਪਾਤ ਦੇ ਨਾਮ ਤੇ ਉਸਰ ਰਹੇ ਗੁਰੂ ਘਰ

3) ਸਾਡੇ ਸਿੱਖ ਸਮਾਜ ਕਾਸ ਕਰਕੇ ਪੰਜਾਬ ਚ ਨਸ਼ਾ ਦਾ ਵੱਧ ਰਿਹਾ ਰੁਝਾਣ

4) ਝੂਠੀ ਚੋਧਰ ਲਈ ਗੁਰੂ ਗਰੰਥ ਸਾਹਿਬ ਦੀ ਹਜੂਰੀ ਚ ਇੱਕ ਦੂਜੇ ਸਿੱਖ ਵੀਰਾ ਦੀਆਂ ਦਸਤਾਰਾ ਦਾ ਅਪਮਾਨ ਹੋਣਾ

5) ਸਿੱਖ ਸਮਾਜ ਦੀਆ80 _90% ਵਿਆਹ ਸ਼ਾਦੀਆ ਵਿੱਚ ਮੀਟ, ਸ਼ਰਾਬ ਦਾ ਖੱਲ ਕੇ ਸੇਵਨ

6) ਸਿੱਖ ਭਾਈਚਾਰੇ ਦੇ ਕੁਝ ਉੱਚ ਕੋਟੀ ਦੇ ਲੀਡਰਾ ਵੱਲੋ ਦੇਹ ਧਾਰੀ ਬਾਬਿਆ ਅੱਗੇ ਸ਼ੀਸ ਝੁਕਾਉਣਾ ਅਤੇ ਸਿੱਖੀ ਸਰੂਪ ਚ ਕਾਫੀ ਸੰਖਿਆ ਚ ਸਿੱਖ ਵੀਰਾ ਵੱਲੋ ਵੀ ਇਹੀ ਕਰਨਾ ਆਦਿ

7) ਕਿ ਇਸ ਪ੍ਰਤੀ ਕਿਸੀ ਸਿੱਖ ਕੋਸਲ ਨੇ ਸੋਚਿਆ ਹੈ

ਰੁਪਿੰਦਰ ਢਿਲੋ ਮੋਗਾ , ਨਾਰਵੇ

ਗੁਰਪ੍ਰੀਤ ਖਰੜ

13/09/04

hello editor ji,

sat sri akal to all readers,

thanks u for publishing views of raj bhupinder and raj bhupinder too for making me and others laugh, really i appreciate his view of thinking in which world he is living , question is not of a sikh principle but question is of sikh look and sikh who dared to go to white house have donr right choice to show people of america that sikhs are different from muslims look people and they are peacefully people , what his thinking wants to show that sikhs must go with sword in white house that we are too part of terrorism .sword is part of religious sign for u not for people of america and other world , none of country will permit any religion devootees to go with sword in any protected area due to security precautions , i would like to request raj bhupinder that please make effort , ok leave indian parliament but choose punjab high court of punjab ministrial building to enter with sword .he will realize truth in his own country.any way there is difference between theory and practice , so it is time to realize truth and to come live in 21 century . not to fight with others in words battle by raising issues of sikhs principla and sword issue

gurpreet kharar

ਸਤਿਨਾਮ ਸਿੰਘ ਸਵਿਟਜ਼ਰਲੈਡ

13/09/04

ਜੀਵਨ ਧਾਲੇਵਾਲੀਆ ਨਿਹਾਲੇਵਾਲੀਆ ਜੀ, ਸਤਿ ਸ੍ਰੀ ਅਕਾਲ।

ਆਪ ਜੀ ਨੇ ਬਹੁਤ ਲੰਬਾ ਚੌੜਾ ਲਿਖਿਆ ਹੈ ਤੇ ਬਹੁਤ ਵਧੀਆ ਲਿਖਿਆ ਹੈ। ਗੁਰੂ ਨੂੰ ਮੰਨਣ ਦਾ ਹੱਕ ਤਾਂ ਸਭ ਪਾਸ ਹੈ ਇਸ ਬਾਰੇ ਸਾਨੂੰ ਤੁਹਾਨੂ ਕਿਸ ਦੀ ਇਜਾਜਤ ਦੀ ਜਰੂਰਤ ਨਹੀ, ਪਰ ਗੂਰੂ ਗੋਬਿੰਦ ਸਿੰਘ ਜੀ ਦਾ ਦਿਤਾ ਹੋਇਆ ਨਾਮ ਅਸੀ ਛੱਡ ਵੀ ਨਹੀ ਸਕਦੇ। ਤੁਸੀ ਦੱਸੋ ਹੁਣ ਮੈ ਸਤਿਨਾਮ ਸਿੰਘ ਦੀ ਬਜਾਏ ਸਤਿਨਾਮ ਅੰਮ੍ਰਿਤਸਰੀ ਬਣ ਜਾਵਾਂ। ਅਸੀ ਅਗਾਂਹ ਵਧਣ ਨੂੰ ਛੱਡ ਕੇ ਸਿਰਫ ਨਾਮ ਨਾਲ ਸਿੰਘ ਨਾਂ ਲਿਖਣ ਤੇ ਕਿੰਨਾ ਜੋਰ ਦੇ ਰਹੇ ਹਾਂ। ਗੁਰੂ ਸਹਿਬ ਸਾਨੂੰ ਸਚ ਖੰਡ ਵਿਚੋਂ ਦੇਖ ਕੇ ਕਿੰਨੇ ਦੁਖੀ ਹੋ ਰਹੇ ਹੋਣ ਗੇ ਕੇ ਐਹ ਲੋਕਾਂ ਦੀ ਖਾਤਰ ਮੈ ਚਾਰ ਪੁਤਰ ਵਾਰ ਦਿਤੇ ਜਿਹੜੇ 5 ਕਕਾਰ ਤਾਂ ਕੀ ਧਾਰਨੀ ਕਰਨ ਗੇ ਸਗੋਂ ਸਿੰਘ ਨਾਮ ਦੀ ਵਰਤੋਂ ਕਰਨ ਤੋਂ ਹੀ ਸ਼ਰਮ ਮਹਿਸੂਸ ਕਰਦੇ ਹਨ। ਹੁਣ ਤੁਸੀ ਦੱਸੋ, ਗੁਸਾ ਨਹੀ ਕਰਨਾਂ, ਕੀ ਧਾਲੇਵਾਲੀਆ ਨਿਹਾਲੇਵਾਲੀਆ ਨੂੰ ਸਿੰਘ ਨਾਲੋ ਜਿਆਦਾ ਅੱਖਰ ਨਹੀ ਲਗਦੇ। ਜੇ ਤੁਸੀ ਜੀਵਨ ਸਿੰਘ ਲਿਖ ਲਵੋਂ ਤਾਂ ਤੁਹਾਡਾ ਵੀ ਸਮਾਂ ਬਚ ਸਕਦਾ ਹੈ। ਮੇਰੇ ਪਾਸ ਸਮੇ ਦੀ ਬਹੁਤ ਕਮੀ ਹੈ, ਹੁਣ ਦਾਸ ਹੋਰ ਨਹੀ ਲਿਖ ਸਕਦਾ, ਇਜਾਜਤ ਚਾਹੁੰਦਾ ਹਾਂ। ਪਰ ਇਹਨਾਂ ਫਜੂਲ ਦੀਆਂ ਬਹਿਸਾਂ ਤੋ ਅਸੀ ਸਮ ਬਚਾ ਕੇ ਪਾਠ ਕਰ ਸਕਦੇ ਹਾਂ, ਕੰਮ ਕਰ ਸਕਦੇ ਹਾਂ ਜਾਂ ਕੋਈ ਲੋਕ ਭਲਾਈ ਬਾਰੇ ਲਿਖ ਸਕਦੇ ਹਾਂ। ਤੁਸੀ ਜੇ ਸਿੰਘ ਨਾਮ ਦੀ ਵਰਤੋਂ ਨਹੀ ਕਰਨਾ ਚਹੁੰਦੇ ਤਾਂ ਕੋਈ ਗੱਲ ਨਹੀ, ਸੰਸਾਰ ਅੰਦਰ ਸਾਰੇ ਲੋਕਾਂ ਦੇ ਨਾਮ ਨਾਲ ਸਿੰਘ ਨਹੀ ਹੈ। ਪਰ ਉਹ ਸਾਰੇ ਗੁਰੂ ਨੂੰ ਮੰਨਦੇ ਹਨ ਤੇ ਅਕਾਲ ਪੁਰਖ ਵਿੱਚ ਵੀ ਵਿਸ਼ਵਾਸ਼ ਰੱਖਦੇ ਹਨ, ਮਸਲਾ ਸਿਰਫ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਿਤੇ ਨਾਮ ਦਾ ਹੈ।

ਤਕਰੀਬਨ ਸਭ ਸਿਰਦਾਰ ਕੜਾ ਪਹਿੰਨਦੇ ਹਨ, ਫਿਰ ਉਸਦੀ ਕੀ ਜਰੂਰਤ ਹੈ। ਪਰ ਜਰੂਰਤ ਹੈ, ਸਾਡੀ ਸ਼ਨਾਖਤ ਹੈ। ਨਾਮ ਨਾਲ ਲੱਗੇ ਸਿੰਘ ਤੋਂ ਸਾਡੀ ਸ਼ਨਾਖਤ ਹੁੰਦੀ ਹੈ। ਜੀਵਨ ਧਾਲੇਵਾਲੀਆ ਨਿਹਾਲੇਵਾਲੀਆ ਕਿਸੇ ਬੀਬੀ ਦਾ ਨਾਮ ਵੀ ਹੋ ਸਕਦਾ ਹੈ। ਫਿਰ ਅਸੀ ਭੈਣਜੀ ਕਹਿ ਕੇ ਸੰਬੋਧਨ ਕਰਾਂ ਗੇ ਤੇ ਲਿਖਾਂ ਗੇ,  ਮੁਆਫ ਕਰਨਾਂ ਹੁਣ ਮੈਨੂੰ ਪਤਾ ਨਹੀ ਕੇ ਤੁਹਾਨੂੰ ਭਾਜੀ ਜਾਂ ਭੈਣਜੀ ਕਹਾਂ। ਸਾਨੂੰ ਤੇ ਬਹੁਤ ਫਖਰ ਹੁੰਦਾ ਹੈ ਜਦ ਕੋਈ ਗੋਰਾ ਮਿਸਟਰ ਸਿੰਘ ਕਹਿੰਦਾ ਹੈ।

ਗਲਤੀਆਂ ਦੀ ਖਿਮਾਂ।

ਸਤਿਨਾਮ ਸਿੰਘ ਸਵਿਟਜ਼ਰਲੈਡ ਤੋਂ

ਰਾਜ ਭੂਪਿੰਦਰ ਸਿੰਘ, ਭਾਰਤ

12/09/04

ਪਿਆਰੇ ਸੰਪਾਦਕ ਜੀਓ,

ਵੀਰ ਰੁਪਿੰਦਰ ਜੀ ਦੇ ਮਿਤੀ 8/9/04 ਦੇ ਪਤਰ ਦੇ ਸਬੰਧ ਵਿਚ ਮੇਰਾ ਵਿਚਾਰ ਹੈ ਕਿ :-

1. ਰੁਪਿੰਦਰ ਜੀ, ਪੂਰਨ ਖਾਲਸਾ ਰੂਪ ਤੇ ਸਿੱਖੀ ਰੂਪ ਨੂੰ ਅਲੱਗ ਅਲੱਗ ਦਸ ਰਹੇ ਹਨ ਜੋ ਕਿ ਉਨ੍ਹਾਂ ਦੀ ਭੁੱਲ ਹੈ , ਕਿਉਂਕਿ ਜਦੋਂ 1699 ਦੀ ਵਿਸਾਖੀ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਜਾਇਆ ਸੀ, ਉਹ ਪੂਰਨ ਸਿੱਖ ਸਰੂਪ ਵਿਚ ਸੀ । ਜੋ ਸਿੱਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਦਸਤਾਰ ਸਜਾ ਕੇ ਗਏ ਸਨ, ਉਨਾਂ ਨੂੰ ਪਤਾ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਨੰਗੇ ਸਿਰ ਨਹੀਂ ਜਾਇਆ ਜਾ ਸਕਦਾ । ਪਰ ਜੋ ਸਿੱਖ ਅਮ੍ਰਿਤਧਾਰੀ ਹੋ ਕੇ ਵੀ ਕਿਰਪਾਨ ਨਹੀਂ ਪਹਿਨ ਕੇ ਵਾੲਹੀਟ ਹਾਊਸ ਅੰਦਰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਗਏ, ਉਨਾਂ ਨੇ ਘੋਰ ਗਲਤੀ ਕੀਤੀ ਹੈ ।

2. ਬਾਕੀ ਜੋ ਇਹ ਲਿਖਿਆ ਗਿਆ ਹੈ ਕਿ ਜੋ ਸਿੱਖ ਦਸਤਾਰਾਂ ਸਜਾਉਂਦੇ ਸਨ, ਉਨਾਂ ਦੀਆਂ 11 ਸਤਬੰਰ ਦੇ ਵਾਕਿਆ ਤੋਂ ਬਾਅਦ ਜਾਨਾਂ ਗਈਆਂ ; ਕੀ ਰੁਪਿੰਦਰ ਜੀ ਇਸ ਗਲ ਦਾ ਜਵਾਬ ਦੇਣਗੇ ਕਿ ਉਨਾਂ ਨੇ ਕੇਸ ਇਸ ਕਰਕੇ ਨਹੀਂ ਰੱਖੇ ( ਤੇ ਦਸਤਾਰ ਨਹੀਂ ਸਜਾਈ ), ਕਿਉਂਕਿ ਉਨਾਂ ਨੂੰ ਵੀ ਆਪਣੀ ਜਾਨ ਦਾ ਖਤਰਾ ਹੈ ? ਕੀ ਉਹ ਕੇਸ ਕਤਲ ਇਸ ਲਈ ਕਰਵਾ ਰਹੇ ਹਨ ਕਿ ਉਹ ਦੇਖਣ ਨੂੰ ਅੰਗਰੇਜਾਂ ਵਾਂਗ ਲਗਣ ਤੇ ਉਨਾਂ ਦੀ ਪਛਾਣ ਸਿੱਖਾਂ ਵਾਂਗ ਨਾਂ ਹੋਵੇ ? ਕੀ ਇਹ ਸਿੱਖ ਕਹਾਉਣ ਵਾਲਿਆਂ ਲਈ ਕਾਇਰਤਾ ਭਰੀ ਸੋਚ ਨਹੀਂ ?

3. ਰੁਪਿੰਦਰ ਜੀ ਇਹ ਵੀ ਕਹਿ ਰਹੇ ਹਨ ਕਿ ਭਾਰਤ ਵਿਚ ਲੱਖਾਂ ਲੋਕ ਅਜਿਹੇ ਹਨ ਜੋ ਕਿ ਕੇਸਾਧਾਰੀ ਨਹੀਂ ਹਨ ਪਰ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵਿਸ਼ਵਾਸ਼ ਰੱਖਦੇ ਹਨ । ਪਰ ਵੀਰ ਜੀ ਆਪ ਤਾਂ ਸਿੱਖ ਹੋ । ਜਿਨਾਂ ਲੱਖਾਂ ਲੋਕਾਂ ਦੀ ਗਲ ਤੁਸੀਂ ਕਰ ਰਹੇ ਹੋ, ਉਹ ਸਿੱਖ ਨਹੀਂ ਹਨ ਸਗੋਂ ਹੋਰ ਧਰਮਾਂ ਨਾਲ ਸਬੰਧਤ ਹਨ ਤੇ ਫਿਰ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਵਿਚ ਵਿਸ਼ਵਾਸ਼ ਰੱਖਦੇ ਹਨ । ਕੀ ਤੁਸੀਂ ਆਪਣੇ ਆਪ ਨੂੰ ਸਿੱਖ ਨਾਂ ਮੰਨ ਕੇ ਹੋਰਨਾਂ ਧਰਮਾਂ ਨਾਲ ਸਬੰਧਤ ਕਹਿ ਸਕਦੇ ਹੋ ?

ਆਸ ਹੈ ਕਿ ਤੁਸੀਂ ਆਪਣੇ ਸਿੱਖ ਹੋਣ, ਸਿੱਖੀ ਵਿਚਾਰਧਾਰਾ ਵਿਚ ਰਹਿਣ ਅਤੇ ਸਿੱਖੀ ਰੂਪ ਵਿਚ ਵਿਚਰਣ ਬਾਰੇ ਆਪਣੇ ਮਨ ਅੰਦਰ ਦੁਬਾਰਾ ਝਾਤ ਮਾਰਨ ਦੀ ਕੋਸ਼ਿਸ਼ ਕਰੋਗੇ ।

ਤੁਹਾਡੇ ਪਤਰਾਂ ਵਿਚ ਲਿਖੀ ਜਾਣ ਵਾਲੀ ਪੰਜਾਬੀ ਦਿਨੋ ਦਿਨ ਨਿਖਰਦੀ ਜਾ ਰਹੀ ਹੈ, ਇਸ ਲਈ ਤੁਸੀਂ ਵਧਾਈ ਦੇ ਪਾਤਰ ਹੋ ।

ਰਾਜ ਭੂਪਿੰਦਰ ਸਿੰਘ, ਭਾਰਤ ।

ਸਾਥੀ ਲੁਧਿਆਣਵੀ ਲੰਡਨ

10/09/04

ਪਿਆਰੇ ਸੰਪਾਦਕ ਜੀ,

ਅੱਜ ਕਲ ਪੰਜਾਬ ਦੇ ਚੀਫ਼ ਮਨਿਸਟਰ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀਓਂ ਲਾਹੁਣ ਦੇ ਚਰਚੇ ਫ਼ਿਰ ਗ਼ਰਮ ਹੋ ਗਏ ਹਨ । ਮੈਂ ਕੋਈ ਕਾਂਗਰਸ ਪਾਰਟੀ ਦਾ ਮੈਂਬਰ ਨਹੀਂ ਹਾਂ ਪਰ ਮੈਂ ਮਹਿਸੂਸ ਕਰਦਾ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਅਕਾਲੀਆਂ ਨਾਲੋਂ ਚੰਗਾ ਪ੍ਰਸ਼ਾਸਨ ਦੇ ਰਹੇ ਹਨ ।

ਦੋ ਕਿਸਮ ਦੇ ਲੋਕ ਉਨ੍ਹਾਂ ਤੋਂ ਵਧੇਰੇ ਖ਼ਫ਼ਾ ਹਨ ।

ਇਕ ਤਾਂ ਉਹ ਅਕਾਲੀ ਹਨ ਜਿਨ੍ਹਾਂ ਦੇ ਅਨੇਕਾਂ ਲੀਡਰਾਂ (ਬਾਦਲ ਪਰਵਾਰ ਸਮੇਤ) ਉੱਤੇ ਮੌਜੂਦਾ ਸਰਕਾਰ ਨੇ ਰਿਸ਼ਵਤਖ਼ੋਰੀ ਦੇ ਦੋਸ਼ ਲਗਾ ਰੱਖੇ ਹਨ ਤੇ ਦੂਜੇ ਉਹ ਗੈਰ -ਅਕਾਲੀ ਲੋਕ ਹਨ ਜਿਨ੍ਹਾ ਦਾ ਤੋਰੀ ਫੁਲਕਾ ਰਿਸ਼ਵਤਖ਼ੋਰੀ ਉਤੇ ਹੀ ਚਲਦਾ ਸੀ। ਇਨ੍ਹਾਂ ਵਿਚ ਕੁਝ ਕਾਂਗਰਸੀ ਵੀ ਸ਼ਾਮਲ ਹਨ। ਰਿਸ਼ਵਤਖ਼ੋਰੀ ਨੂੰ ਰੋਕਣਾ ਬਹੁਤ ਸਾਰੇ ਲੋਕਾਂ ਨੂੰ ਨਰਾਜ਼ ਕਰ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਪਾਣੀਆਂ ਵਾਰੇ ਜਿਹੜਾ ਸਟੈਂਡ ਲਿਆ ਹੈ ਉਸ ਨੇ ਕੇਂਦਰ ਨੂੰ ਵੀ ਨਰਾਜ਼ ਕਰ ਲਿਆ ਹੈ । ਹੁਣ ਫੈਸਲਾ ਪੰਜਾਬੀਆਂ ਨੇ ਕਰਨਾ ਹੈ ਕਿ ਵਰਤਮਾਨ ਪੰਜਾਬੀ ਸਰਕਾਰ ਕੈਪਟਨ ਸਾਹਿਬ ਦੀ ਅਗਵਾਈ ਵਿਚ ਚੱਲਣੀ ਚਾਹੀਦੀ ਹੈ ਕਿ ਨਹੀਂ? ਮੇਰੀ ਜਾਚੇ ਉਨ੍ਹਾ ਨੂੰ ਪੂਰਾ ਪੂਰਾ ਮੌਕਾ ਦੇਣਾ ਚਾਹੀਦਾ ਹੈ ।

ਇਹ ਗੱਲ ਵੀ ਨੋਟ ਕਰਨੀਂ ਚਾਹੀਦੀ ਹੈ ਕਿ ਪੰਜਾਬ ਦੇ ਮਸਲੇ ਇਕੱਲੇ ਕੈਪਟਨ ਤੌਂ ਹੀ ਹੱਲ ਨਹੀਂ ਹੋਣੇ । ਉਨ੍ਹਾਂ ਨੂੰ ਲੋਕਾਂ ਵਲ੍ਹੋਂ ਵੀ ਸਹਿਯੋਗ ਮਿਲਨਾ ਚਾਹੀਦਾ ਹੈ । ਆਮ ਲੋਕ ਵੀ ਤਾਂ ਰਿਸ਼ਵਤ ਦੇਣ ਤੋਂ ਗੁਰੇਜ਼ ਨਹੀਂ ਕਰਦੇ ।

ਸਾਥੀ ਲੁਧਿਆਣਵੀ ਲੰਡਨ

ਜੀਵਨ ਧਾਲੀਵਾਲ ਨਿਹਾਲੇਵਾਲੀਆ (ਜਿਲਾ ਮੋਗਾ) ਡੈਨਮਾਰਕ

09/09/04

5ਆਬੀ.ਕਾਮ ਦੇ ਪਾਠਕਾ ਨੂੰ ਸਤਿ ਸ੍ਰੀ ਅਕਾਲ,

ਹਾਏ ਨੀ ਸਾਡੀ ਮਾਂ ਬੋਲੀ ਪੰਜਾਬੀਆਂ ਅਪਾਹਜ ਤਾ ਤਾਂ 47 ਵਿੱਚ ਹੋ ਗਈ ਸੀ। ਜਰਮਨੀ ਤੋ ਇੱਕ ਵੀਰ ਰਣਜੀਤ ਨੇ ਤਾ ਇਸ ਗੁਰਮੁਖੀ ਬੋਲੀ ਨੂੰ ਅੰਗਰੇਜੀ ਚ ਰਿੱਲਾ ਕੇ ਇਸ ਦੀ ਸ਼ਕਲ ਹੀ ਵਿਗਾੜ ਤੀ, ਜੇ ਆਪਣੇ ਮਨ ਦੀ ਭੜਾਸ ਹੀ ਕੱਢਨੀ ਸੀ ਤਾ ਭਰਾ ਜੀ ਇਸ ਨੂੰ ਸੁੱਧ ਅੰਗਰੇਜੀ ਚ ਹੀ ਲਿਖ ਦਿੰਦੇ ਕੰਮ ਸੇ ਕੰਮ ਇਸ ਬੋਲੀ ਦਾ ਇਹ ਹਾਲ ਤਾ ਨਾ ਹੁੰਦਾ, ਪਤਾ ਨਹੀ ਕਿਉ ਕੁਝ ਸਾਡਾ ਸਿੱਖ ਵੀਰਾ ਨੇ ਸਾਝੀਵਾਲਤਾ ਦਾ ਉਪਦੇਸ ਦੇਣ ਵਾਲੇ ਸਾਡੇ ਇਸ ਧਰਮ, ਗੁਰੂ ਘਰ, ਪਵਿੱਤਰ ਗਰੰਥ ਸਾਹਿਬ ਨੂੰ ਖੁਦ ਦੀ ਜਾਗੀਰ ਬਣਾ ਲਿਆ ਹੈ ਕਿ ਜੇ ਕੋਈ ਦਸਤਾਰ ਤੋ ਬਿਨਾ ਸਿੱਖ ਜਾ ਸਿੱਖ ਧਰਮ ਚ ਵਿਸ਼ਵਾਸ ਰੱਖਣ ਵਾਲਾ ਸਿੱਖੀ ਬਾਰੇ ਗੱਲ ਕਰੇ ਤਾ ਇਹ ਉਸ ਨੂੰ ਬੁਰੀ ਸੋਚ ਨਾਲ ਚਾਰੋ ਹੱਥੀ ਲੈਦੇ ਹਨ, ਜੇ ਇਹਨਾ ਦਾ ਵੱਸ ਚੱਲੇ ਤਾ ਇਹ ਸਿੱਖ ਕੋਮ ਦੇ ਸ਼ਹੀਦ ਭਾਈ ਮਤੀ ਦਾਸ ਜੀ ਨੂੰ ਵੀ ਭੁਲ ਜਾਣ ਕਿਉ ਕਿ ਉਹਨਾ ਦਾ ਮਜੋਦਾ ਵੰਸ਼ (ਪੰਜਾਬ ਦੇ ਸਾਬਕਾ ਰਾਜਪਾਲ ਸ੍ਰੀ ਛਿੱਬਰ ਜੀ ਗੁਰੂ ਗਰੰਥ ਸਾਹਿਬ ਚ ਅਟੁਟ ਵਿਸ਼ਵਾਸ ਰੱਖਣ ਵਾਲੇ ਪਗੜੀ ਰਹਿਤ ਹਿੰਦੂ ਪਰਿਵਾਰ ਨਾਲ ਸੰਬਧਤ ਹਨ, ਤੇ ਭਗਤ ਨਾਮਦੇਵ ਜੀ ਦੀ ਬਾਣੀ ਨੂੰ ਵੀ ਠੁਕਰਾ ਦੇਣ ਕਿਉ ਕਿ ਉਹਨਾ ਦਾ ਮਜੋਦਾ ਵੰਸ਼ ਜੋ ਕਿ 400 ਸਾਲਾ ਦੇ ਜਸਨਾ ਵਿੱਚ ਸਾਮਲ ਹੋਣ ਲਈ ਗੁਰ ਕੀ ਨਗਰੀ ਵਿੱਚ ਪਧਾਰੇ ਸਨ ਹਿੰਦੂ ਹਨ, ਹਾਲ ਦੀ ਘੜੀ ਜੇ ਇਹ ਕਹਿ ਲਿਆ ਜਾਵੇ ਕਿ ਸਿੱਖ ਕੇਸਧਾਰੀ ਵੀ ਹਨ ਅਤੇ ਸਹਿਜਧਾਰੀ(ਪਗੜੀ ਤੋ ਬਿਨਾ) ਤੇ ਇਸ ਵਿੱਚ ਕੋਈ ਸ਼ਕ ਨਹੀ,ਇਸ ਦਾ ਇਹ ਮਤਲਬ ਨਹੀ ਕਿ ਕੇਸ ਤੋ ਬਿਨਾ ਕਿਸੇ ਦੀ ਸਰਧਾ ਗੁਰੂ ਘਰ ਲਈ ਘੱਟ ਜਾਦੀ ਹੈ,ਅਤੇ ਇਹਨਾ ਨੂੰ ਸਿੱਖ ਧਰਮ ਬਾਰੇ ਬੋਲਣ ਦਾ ਹੱਕ ਨਹੀ, ਠੀਕ ਹੈ ਕੇਸ ਸਿੱਖ ਦੀ ਮਹੋਰ ਹੈ ਪਰ ਕੁਝ ਵੀਰਾ ਵੱਲੋ ਕਿ ਸਾਨੂੰਸਿੰਘ ਲੈਕੇ ਸੰਬਧੋਨ ਕਰੋ ਕਿਉ ਕਿ ਅਸੀ ਸਿੱਖ ਹਾ ਕੁਝ ਜੱਚੀ ਨਹੀ ,ਸਿੰਘ ਨਾਮ ਨਾਲ ਲਾਉਣਾ ਕੋਈ ਇਸ ਗੱਲ ਦਾ ਪ੍ਰਮਾਣ ਪੱਤਰ ਨਹੀ ਕਿ ਉਕਤ ਨਾਮ ਵਾਲਾ ਸਿੱਖ ਹੀ ਹੈ ,ਸਾਬਕਾ ਪ੍ਰਧਾਨ ਮੰਤਰੀ ਵੀ ਪੀ ਸਿੰਘ,ਚਰਨ ਸਿੰਘ, ਹਿਮਾਚਲ ਮੁਖ ਮੰਤਰੀ ਵੀਰ ਭੱਦਰ ਸਿੰਘ, ਮਜੋਦਾ ਇੱਕ ਮੰਤਰੀ ਨਟਵਰ ਸਿੰਘ,ਜੰਮੂ ਦੇ ਸਾਬਕਾ ਰਾਜਾ ਕਰਨ ਸਿੰਘ,ਜੈਪੁਰ ਦੇ ਸਵਾਈ ਮਾਧੋ ਸਿੰਘ, ਆਦਿ ਦੇ ਨਾਮ ਪਿੱਛੇ ਸਿੰਘ ਜਰੂਰ ਹਨ ਪਰ ਕੋਈ ਸਿੱਖ ਨਹੀ, ਯੂ ਪੀ, ਐਮ ਪੀ, ਹਰਿਆਣਾ, ਬਿਹਾਰੀ ਆਦਿ ਵੀ ਨਾਮ ਮੱਗਰ ਸਿੰਘ ਇਸਤੇਮਾਲ ਕਰਦੇ ਹਨ ਪਰ ਹਰ ਕੋਈ ਸਿੱਖ ਨਹੀ,ਕਿੰਨੀ ਹਾਸੋ ਹੱਸੀਨ ਗੱਲ ਹੈ ਕਿ ਇੱਕ ਵੀਰ ਹਰ ਕਿਸੇ ਨੂੰ ਬਨੇਤੀ ਕਰਦਾ ਰਹਿੰਦਾ ਹੈ ਕਿ ਮੈ ਸਿੱਖ ਹਾ ਮੈਨੂੰ ਸਿੰਘ ਲਾਕੇ ਸੰਬਧੋਨ ਕਰੋ।

ਇੱਕ ਵੀਰ ਨੇ ਤਾ ਅਨਿਲ ਕੁਮਾਰ ਘੱਗਾ ਜੋ ਅਕਸਰ 5 ਕਾਮ ਚ ਲਿਖਦੇ ਸਨ ਅਤੇ ਜਿੰਨਾ ਦੀ ਹਰ ਗੱਲ ਚ ਗੁਰਬਾਣੀ ਦੇ ਅਰੱਥ ਹੁੰਦੇ ਸਨ ਨੂੰ ਇਹ ਕਹਿ ਕੇ ਸ਼ਰਮਿੰਦਾ ਕਰਨ ਦੀ ਕੋਸ਼ਿਸ ਕੀਤੀ ਕਿ ਤੂੰ ਸਿੱਖ ਨਹੀ ਤੂੰ ਸਿੱਖੀ ਅਤੇ ਪੰਜਾਬੀਅਤ ਨੂੰ ਕੀ ਜਾਣੇ, ਜਿਵੇ ਸਿੱਖੀ ਸਿਰਫ ਪੱਗੜੀ ਧਾਰੀ ਲਈ ਹੀ ਰਹਿ ਗਈ ਹੋਵੇ, ਆਸਟਰੀਆ 'ਚ ਰਹਿੰਦੇ ਇੱਕ ਸਿੱਖ ਲੇਖਕ ਜੋ ਪੱਗੜੀ ਧਾਰੀ ਨਹੀ ਦੀ ਹਰ ਕਹਾਣੀ ਅਤੇ ਨਾਵਲ ਗੁਰਬਾਣੀ ਦੇ ਅਰਥਾ ਨਾਲ ਭਰਿਆ ਹੁੰਦਾ ਹੈ ਕਿ ਜੇ ਉਹ ਪਗੜੀ ਨਹੀ ਬੰਨਦਾ ਤਾਕਿ ਉਸ ਨੂੰ ਗੁਰਬਾਣੀ ਦਾ ਗਿਆਨ ਨਹੀ, ਰੁਪਿੰਦਰ ਵੀਰ ਨੇ ਮਜੂਦਾ ਹਾਲਤਾ ਨੂੰ  ਮੁਖ ਰੱਖ ਕੇ ਇਹ ਕਹਿ ਦਿੱਤਾ ਕਿ ਜੋ ਵੀਰ ਵਾਈਟ ਹਾਉਸ ਚ ਗਏ ਉਹਨਾ ਨੇ ਮੀਡੀਆ ਵਿੱਚ ਆ ਕੇ ਅਮਰੀਕੀਆ ਨੂੰ ਸਿੱਖ ਕੋਮ ਪ੍ਰਤੀ ਦਸਿੱਆ ਜਿਸ ਕੋਮ ਬਾਰੇ ਅਮਰੀਕੀਆ ਨੂੰ ਜਿਆਦਾ ਨਹੀ ਸੀ ਪਤਾ ਤੇ ਇਸ ਵਿੱਚ ਸਿੱਖ ਸਿਧਾਤਾ ਦੈ ਕੋਈ ਉਲਟ ਨਹੀ ਅਤੇ ਆਪਣਾ ਇੱਕ ਪੱਤਰ ਜਿਕਰ ਕੀਤਾ ਕਿ ਸਿੱਖ ਕੌਮ ਚ ਕਾਫੀ ਕੁਝ ਸਿੱਖ ਸਿਧਾਤਾ ਦੇ ਉਲਟ ਹੋ ਰਿਹਾ ਕਿਸੇ ਸਿੱਖ ਕੋਸਲ ਨੂੰ ਇਸ ਬਾਰੇ ਜਰੂਰ ਚਾਹਿਦਾ ਹੈ ਜੋ ਕਿ100% ਸੱਚ ਹੈ ਤਾ ਕੁਝ ਵੀਰ ਉਸ ਦਾ ਇਹ ਇੰਤਰਾਜ ਕੀਤਾ ਕਿ ਊਹ ਪੱਗੜੀ ਨਹੀ ਬੰਨਦਾ ਉਹ ਸਿਧਾਤਾ ਦੀ ਗੱਲ ਨਾ ਕਰੇ, ਜਿਵੇ ਗੁਰੂ ਘਰ ਅਤੇ ਸਿੱਖੀ ਸਿਰਫ ਇਹਨਾ ਲਈ ਹੀ ਰਹਿ ਗਈ ਹੋਵੇ,ਇਹ ਵੀਰ ਇਹ ਨਾ ਭਲਣ ਕਿ ਵਿਦੇਸਾ ਚ ਲੱਖਾ ਸਿੱਖ ਬਿਨ ਪਗੜੀ ਦੇ ਗੁਰੂ ਘਰਾ ਨਾਲ ਜੁੜੇ ਹੋਏ ਹਨ।

ਧਰਮ ਸਿੰਘਾ ਆਪਣੀ ਜਾਵੇਨ ਕੋਲ ਰੱਖੀ ,ਇਸ ਵਾਰ ਮੇਰੀ ਵਾਰੀ ਹੈ ਇਹ ਵੀਰ ਹੁਣ ਮੈੰਨੂ ਵੀ ਆਪਣੇ ਵਿਚਾਰ ਨਾਲ ਨਿਹਾਲ ਕਰਨ ਗੇ

ਜੀਵਨ ਧਾਲੀਵਾਲ ਨਿਹਾਲੇਵਾਲੀਆ(ਜਿਲਾ ਮੋਗਾ) ਡੈਨਮਾਰਕ

ਸਾਥੀ ਲੁਧਿਆਣਵੀ, ਲੰਡਨ

ਸੋਕੇ ਅਤੇ ਹੜਾਂ ਦੀ ਦੋਹਰੀ ਮਾਰ ਕਿਉਂ ? - ਦਰਸ਼ਨ ਸਿੰਘ ਖਟਕੜ

09/09/04

I read Mr Darshan Singh Khatker’s article on shortage of water with great interest. He touched on the situation of floods also. The article seems to be well researched and nicely written. I agree with him that these kinds of atrocities are not only committed by nature, the man is equally responsible although this theory does not apply in all the cases. For example the state of Florida’s problems of floods and hurricanes are not man made.

India is in a different league. Reason of lack of rain can directly be attributed to the destruction of forests and trees in general. The wood is still being used as a fuel for cooking and other daily necessities. Until and unless the govt of the day takes necessary steps to eradicate the problem of fuel for the poor and needy, the trees will be carried on to be destroyed and the shortage of water will carry on to escalate.

SATHI LUDHIANVI LONDON

ਰੁਪਿੰਦਰ ਢਿਲੋ ਮੋਗਾ, ਨਾਰਵੇ

08/09/04

ਵੀਰ ਰਣਜੀਤ ਸਿਂਘ ਜੀ,

ਸਤਿ ਸ੍ਰੀ ਅਕਾਲ,

ਖੈਰ ਜਾ ਤਾ ਤੁਹਾਡਾ ਖਤ ਪੜਨ ਦਾ ਨਜ਼ਰੀਆ ਹੋਰ ਹਾ ਜਾ ਵੀਰ ਜੀ ਤੁਸੀ ਪਿਛਲੇ 5ਆਬੀ.ਕੋਮ ਦੇ ਕੁਝ ਅੰਕ ਨਹੀ ਪਡੇ। ਰਹੀ ਗੱਲ ਮੈ ਕੋਈ ਕਿੱਸੇ ਨੂੰ ਗੁਰਮਤ ਸਿਖਿੱਆ ਦੇਣ ਦੀ ਗੱਲ ਨਹੀ ਕੀਤੀ, ਗੱਲ ਤੁਰੀ ਸੀ ਕਿ ਕੁਝ ਵੀਰਾ ਨੇ ਗਿੱਲਾ ਕੀਤਾ ਕਿ ਵਰਲਡ ਸਿੱਖ ਕੋਸਲ ਨੇ ਜਦ ਵਾਈਟ ਹਾਉਸ ਦਾ ਬਾਈਕਾਟ ਕੀਤਾ ਤੇ ਜੋ ਵੀਰ ਅੰਦਰ ਗਿਆ ਉਹਨਾ ਦਾ ਅੰਦਰ ਜਾਣਾ ਸਿੱਖ ਸਿਧਾਤਾ ਦੇ ਉਲਟ ਹੈ ਕਿਉ ਕਿ ਉਹ ਆਪਣਾ ਸ਼ਾਸਤਰ ਕਿਰਪਾਨ ਨਾਲ ਲੇਕੇ ਨਹੀ ਗਿਆ। ਵੀਰ ਜੀ ਗੁਰੂ ਦੇ ਸਿੱਖ ਕਹਾਉਣ ਚ ਜੋ ਖੁਸੀ ਹੈ ਉਹੀ ਆਨੰਦ ਉਸ ਗੁਰੂ ਗਰੰਥ ਸਾਹਿਬ ਜੀ ਅੱਗੇ ਸ਼ੀਸ ਨਿਵਾਉਣ ਦਾ ਹੈ, ਸੋ ਉਹਨਾ ਨੇ ਉਹੀ ਕੀਤਾ, ਪਰੂਨ ਖਾਲਸਾ ਦੇ ਰੂਪ ਚ ਅਤੇ ਸਿੱਖੀ ਬਾਣਾ ਅੱਲਗ ਹੈ। ਵ.ਹਾਊਸ 'ਚ ਗੁਰੂ ਗਰੰਥ ਸਾਹਿਬ ਜੀ ਅੱਗੇ ਸ਼ੀਸ ਝੁਕਾਉਣ ਵਾਲੇ ਦਸਤਾਰਾ ਸੱਜਾ ਕੇ ਗਏ ਸਨ ਇਸੇ ਸੰਬਧ ਵਿੱਚ ਕਈ ਵੀਰਾ ਨੇ ਆਪਣੀ ਆਪਣੀ ਸੋਚ ਨੂੰ ਦੂਜਿਆ ਨਾਲ 5ਆਬੀ.ਕਾਮ ਤੇ ਸਾਝਾ ਕੀਤਾ, ਮੇਰੇ 30,8,04 ਪੱਤਰ ਚ ਸਿਰਫ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਕਿੱਸੇ ਸਾਡੀ ਸਿੱਖ ਕੋਸਲ ਮੋਜੂਦਾ ਸਮੇ ਸਿੱਖ ਸਿਧਾਤਾ ਦੇ ਉਲਟ ਹੋ ਰਹੀਆ ਗੱਲਾ ਪ੍ਤੀ ਵਿਚਾਰਿਆ ਹੈ 30,8,04 ਦਾ ਖਤ ਜਰੂਰ ਪੜਨਾ, ਮੇਰਾ ਇਹ ਇੱਕ ਪ੍ਸ਼ਨ ਸੀ ਨਾ ਕਿ ਗੁਰਮਤ ਸਿੱਖਿਆ, ਤੁਸੀ ਖੁਦ ਜਰਮਨੀ ਹੋ, ਤੁਸੀ ਦੱਸੋ ਕਿ ਤੁਹਾਨੂੰ ਅਜੋਕੋ ਸਮੇ ਜਦ ਅੱਤਵਾਦ ਦਾ ਪ੍ਛਾਵਾ ਹਰ ਮੁਲਕ ਤੇ ਮੰਡਰਾ ਰਿਹਾ ਹੈ ਸਰਕਾਰੀ ਅਸਥਾਨਾ ਤੇ ਸੁਰਖਿਆ ਪੱਖੋ ਕਿਰਪਾਨ ਲਿਜਾਣ ਦੀ ਇਜਾਜਤ ਮਿੱਲੇਗੀ ਜਾ ਨਹੀ, ਬਾਕੀ ਤੁਹਾਨੂੰ ਵੀ ਪਤਾ ਹੈ ਕਿ 11 ਸੰਤਬਰ ਦੇ ਵਾਕਿਆ ਤੋ ਬਾਅਦ ਕੁਝ ਸਿੱਖ ਵੀਰਾ ਜੋ ਕਿ ਦਸਤਾਰ ਸਜਾਉਦੇ ਸੀ ਦੀਆ ਜਾਨਾ ਇਸ ਕਰ ਕੇ ਗਈਆ ਕਿ ਅਮਰੀਕੀ ਉਹਨਾ ਨੂੰ 11 ਸੰਤਬਰ ਦੇ ਵਾਕਿਆ ਦੇ ਜਿੰਮੇਵਾਰ ਟੋਲੇ ਦੇ ਭਾਈਚਾਰੇ ਵਾਲੇ ਸਮਝ ਬੈਠੇ,ਖੈਰ ਦਸਤਾਰਾ ਸੱਜਾ ਕੇ ਵਾਈਟ ਹਾਉਸ ਚ ਗਏ ਲੋਕਾ ਨੇ ਮੀਡੀਆ ਅੱਗੇ ਆ ਕੇ ਸਿੱਖ ਕੋਮ ਬਾਰੇ ਹੀ ਦੱਸਿਆ ਹੈ,

ਭਾਰਤ ਵਿੱਚ ਵੀ ਲੱਖਾ ਗੁਰੂ ਗਰੰਥ ਸਾਹਿਬ ਜੀ ਚ ਅਟੁਟ ਵਿਸ਼ਵਾਸ ਰੱਖਣ ਵਾਲੇ ਨਾਨਕ ਪੰਥੀ ਲੋਕੀ ਹਨ ਖਾਸ ਕਰਕੇ ਸਿੰਧੀ ਲੋਕੀ ਪਰ ਉਹ ਲੋਕੀ ਕੇਸਧਾਰੀ ਨਹੀ , ਕੁਝ ਲੋਕੀ ਉਹਨਾ ਪ੍ਤੀ ਗੱਲਤ ਸੋਚਦੇ ਹਨ ਪਰ ਕਿੱਸੇ ਦੇ ਸੋਚਣ ਨਾ ਸੋਚਣ ਨਾਲ ਇਹਨਾ ਲੋਕਾ ਦੀ ਸ਼ਰਧਾ ਗੁਰੂ ਘਰ ਲਈ ਘੱਟ ਨਹੀ ਰਹੀ,ਗੁਰੂ ਗਰੰਥ ਸਾਹਿਬ ਜੀ ਪ੍ਤੀ ਉਹਨਾ ਦਾ ਵਿਸ਼ਵਾਸ ਮੱਧਮ ਨਹੀ ਹੋ ਰਿਹਾ,ਗੁਰੂ ਦੀਆਂ ਨਜ਼ਰਾ ਵਿੱਚ ਉਹ ਉਸ ਦੇ ਬੱਚੇ ਹੀ ਹਨ

ਰਣਜੀਤ ਵੀਰ ਜੀ 30,8,04 ਦਾ ਖਤ ਜਰੂਰ ਪਡ੍ਨਾ , ਮੇਰੇ ਪ੍ਸ਼ਨ ਨੂੰ ਗੁਰਮਤ ਸਿੱਖਿਆ ਦੇ ਰੂਪ ਚ ਨਾ ਪਡੋ

ਰੁਪਿੰਦਰ ਢਿਲੋ ਮੋਗਾ, ਨਾਰਵੇ

ਪ੍ਰੋ.ਪ੍ਰੀਤਮ ਸਿੰਘ ਗਰੇਵਾਲ

07/09/04

ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦੀ ਯਾਦ ਵਿਚ ਲੀਨ ਸਮੂਹ ਸੰਗਤਾਂ ਨੂੰ ਹਾਰਦਿਕ ਮੁਬਾਰਕਾਂ!

ਆਓ ਅਰਦਾਸ ਕਰੀਏ ਕਿ ਗੁਰੂ ਸਾਨੂੰ ਸੁਮਤ ਬਖ਼ਸ਼ੇ ਅਸੀਂ ਬਾਹਰਲੀ ਛਿਨ-ਭੰਗਰੀ ਸੁਨਹਿਰੀ ਸਜ ਧਜ ਤੋਂ ਅਗਾਂਹ ਲੰਘ, ਪਿਓ ਦਾਦੇ ਦੇ ਇਸ ਅਮੁਲ ਖ਼ਜ਼ਾਨੇ ਨੂੰ ਖੋਲ੍ਹ ਕੇ ਗੁਰਸ਼ਬਦ ਦੇ ਅਟਲਾਧੇ ਗੁਰਮਤ ਲਾਲਾਂ ਜਵਾਹਰਾਂ ਦੇ ਸਾਂਝੀਵਾਲ ਬਣ ਸਕੀਏ। ਇਹੀ ਪਰਉਪਕਾਰੀ ਸਤਿਗੁਰੂ ਜੀ ਦੀ ਆਗਿਆ ਤੇ ਇੱਛਾ ਹੈ।

ਇਸ ਗੁਰਪੁਰਬ ਸੰਬੰਧੀ ਝਲਕੀਆਂ ਪ੍ਰਕਾਸ਼ਤ ਕਰਨ ਲਈ 5ਆਬੀ ਦਾ ਸ਼ੁਕਰੀਆ।

ਪ੍ਰੋ.ਪ੍ਰੀਤਮ ਸਿੰਘ ਗਰੇਵਾਲ

ਰਨਜੀਤ ਸਿੰਘ, ਜਰਮਨੀ

07/09/04

Rupinder ji, app ji de pichhle pttran vich, koi vee, GURMAT noon nikharn wali gal nahin he.

appna pakh rakhn joge tan ho javo, phir kise noon sikhia vee dinde change lagoge, asal vich tusin khud tan sikhi sidantan te pehra dena nahin chahunde, atte iss giravat nu dujean ton, nazarandaz karan waste, horan de, awgun ginwai jande ho. jo galtian derean walean wich han, oho har suchet sikh janda he, jo kami shiromni cometi wich atte kali dal wich he, oh wi sab jande han. (40% pol hoian votan das dian han ki sikh is sari lider ship ate voting system noo na psand krde han). mera maksad, na te aap nu niwean krna he, atte na he, app nu nirash, meri benti he ki guru de, HUKAM noon mano, ate mera wishwash he, ki guru de hukma noo mann ton bad, ap de vichar kuz hor hi honge.

Wahe Guru age app ji di chadi kala di ardas he ji.

ranjeet singh germany

ਰੁਪਿੰਦਰ ਢਿਲੋਂ ਮੋਗਾ, ਨਾਰਵੇ

07/09/04

ਨਾਰਵੇ ਦੇ ਸਹਿਰ ਦਰਾਮਨ ਨਜਦੀਕ ਪੈਦੇ ਗੁਰੂ ਘਰ ਗੁਰੂ ਨਾਨਕ ਨਿਵਾਸ ,ਲੀਅਰ ਦੀ ਗੁਰੂ ਘਰ ਦੀ ਕਮੇਟੀ ਦੀ ਚੋਣ ਚ ਕ੍ਮਵਾਰ ਇੰਦਰਜੀਤ ਸਿੰਘ ਪ੍ਧਾਨ,ਹਰਿੰਦਰ ਪਾਲ ਸਿੰਘ ਮੀਤ ਪ੍ਧਾਨ,ਕੁਲਵੰਤ ਸਿੰਘ ਸੱਕਤਰ,ਜਗਜੀਤ ਸਿੰਘ ਖਜ਼ਾਨਚੀ,ਬੀਬੀ ਸੁਖਰਾਜ ਕੋਰ ਨੂੰ ਸਲਾਹਾਕਾਰ ਚੁਣਿਆ ਗਿਆ.

ਰੁਪਿੰਦਰ ਢਿਲੋਂ ਮੋਗਾ, ਨਾਰਵੇ

ਅ. ਕੌਰ

07/09/04

ਪਾਣੀ ਤੋਂ ਬਿਨਾ ਹੋਰ ਸਾਧਨਾਂ ਤੋਂ ਬਿਜਲੀ ਪ੍ਰਾਪਤ ਕਰਨਾ ਅੱਜ ਦੇ ਸਮੇਂ ਦੀ ਡਾਢੀ ਲੋੜ ਹੈ।ਕਚਰੇ ਤੋਂ ਬਿਜਲੀ ਬਣਾ ਲੈਣ ਨਾਲ ਵਾਤਾਵਰਣ ਨੂੰ ਵੀ ਸਾਫ ਸੁਥਰਾ ਰੱਖਿਆ ਜਾ ਸਕਦਾ ਹੈ,ਜੋ ਕਚਰਾ ਐਧਰ ਉਧਰ ਸੁੱਟਣ ਨਾਲ ਗੰਦਗੀ ਦਾ ਕਾਰਣ ਬਣ ਰਿਹਾ ਹੈ, ਉਹ ਸਮਾਜ ਭਲਾਈ ਦੇ ਕੰਮ ਆ ਸਕਦਾ ਹੈ। ਸੋਲਰ ਸਿਸਟਮ ਨਾਲ ਬਿਜਲੀ ਪੈਦਾ ਕਰਨਾ ਬਹੁਤ ਹੀ ਵਧੀਆ ਤਰੀਕਾ ਹੈ। ਇਸ ਦੀ ਵਰਤੋਂ ਨਿੱਜੀ ਰੂਪ ਵਿੱਚ ਹਰ ਸਰਦੇ ਪੁਜਦੇ ਨਾਗਰਿਕ ਨੂੰ ਕਰਨੀ ਚਾਹੀਦੀ ਹੈ।ਬੈਲਜੀਅਮ ਇੱਕ ਅਜਿਹਾ ਦੇਸ਼ ਹੈ ਜਿੱਥੇ ਸਰਕਾਰ ਇਸ ਕੰਮ ਵਾਸਤੇ 50%ਸਬਸਿਡੀ ਦਿੰਦੀ ਹੈ। ਜਿਸ ਤੋਂ ਪਰੇਰਿਤ ਹੋਕੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਉਪਰ ਘਰੇਲ਼ੂ ਲੋੜ ਅਨੁਸਾਰ ਛੋਟਾ ਜਿਹਾ ਪਲਾਂਟ ਲਾ ਰਹੇ ਹਨ।ਇਸ ਪਲਾਂਟ ਦਾ ਸਬੰਧ ਬਿਜਲੀ ਮਹਿਕਮੇਂ ਦੇ ਮੀਟਰ ਨਾਲ ਜੁੜਿਆ ਹੁੰਦਾ ਹੈ। ਜਦੋਂ ਕਦੇ ਘੱਟ ਸੂਰਜ ਚਮਕੇ ਤਾਂ ਬਿਜਲੀ ਮਹਿਕਮੇਂ ਦੀ ਬਿਜਲੀ ਵਰਤ ਲਈ ਨਹੀਂ ਤਾਂ ਆਪਣੀ ਨਿੱਜੀ ਬਿਜਲੀ।ਇਸ ਦਾ ਇੱਕ ਇਹ ਵੀ ਫਾਇਦਾ ਹੈ ਕਿ ਜੇਕਰ ਪਲਾਂਟ ਲੋੜ ਨਾਲੋਂ ਵੱਧ ਬਿਜਲੀ ਪੈਦਾ ਕਰੇ ਤਾਂ ਇਹ ਮੀਟਰ ਨੂੰ ਪੁੱਠਾ ਘੁਮਾਉਣ ਲੱਗ ਜਾਂਦਾ ਹੈ।ਪਰ ਪੰਜਾਬ ਵਿੱਚ ਜਿਆਦਾ ਧੁੱਪ ਹੋਣ ਕਰਕੇ ਇਹ ਸਿਸਟਮ ਬਹੁਤ ਹੀ ਕਾਮਯਾਬ ਹੈ ਕਿਤੋਂ ਕੁਝ ਲਿਆਉਣ ਦੀ ਲੋੜ ਨਹੀਂ।ਇੱਕ ਵਾਰ ਪਲਾਂਟ ਫਿੱਟ ਕਰ ਦੇਣ ਤੋਂ ਬਾਦ ਕੁਝ ਵੀ ਹੋਰ ਕਰਨ ਦੀ ਲੋੜ ਨਹੀਂ ਰਹਿ ਜਾਂਦੀ।ਸੋ ਇਹੋ ਜਿਹੇ ਸਸਤੇ ਸਾਧਨ ਨੂੰ ਵਰਤੋਂ ਵਿੱਚ ਲਿਆਉਣ ਤੋਂ ਜਰਾ ਵੀ ਹਿਕਚਾਹਟ ਨਹੀਂ ਕਰਨੀ ਚਾਹੀਦੀ।ਸਰਕਾਰ ਨੂੰ ਇਧੱਰ ਛੇਤੀਂ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਪੰਜਾਬ ਵੀ ਚਾਨਣ ਨਾਲ ਜਗਮਗਾ ਉੱਠੇ।

ਅ.ਕੌਰ

ਰੁਪਿੰਦਰ ਢਿਲੋ , ਨਾਰਵੇ

06/09/04

ਰਾਜ ਭੁਪਿੰਦਰ ਸਿੰਘ ਜੀ,

ਤੁਹਾਡੇ ਬਹੁਮੁਲੇ ਵਿਚਾਰਾ ਲਈ ਬਹੁਤ 2 ਸ਼ੁਕਰੀਆ, ਮਾਫ ਕਰਨਾ ਕਿ ਤੁਹਾਡਾ ਉਤਰ ਮੇਰੇ ਕੇਸ ਰੱਖਣ ਜਾ ਨਾ ਰੱਖਣ ਤੇ ਖਤਮ ਹੁੰਦਾ ਹੈ., ਮੈ ਆਪਣਾ ਪੱਤਰ ਵਿੱਚ ਸਿੱਖ ਸਿਧਾਤਾ ਦੇ ਉਲਟ ਹੋ ਰਹੀ ਕੁਝ ਗੱਲਾ ਦਾ ਜਿੱਕਰ ਕੀਤਾ ਸੀ ਤੁਹਾਡਾ ਹੀ ਇੱਕ ਪੱਤਰ ਦੇ ਜਵਾਬ ਵਿੱਚ ਕਿ ਕਿਸੇ ਸਾਡੀ ਸਿੱਖ ਕੋਸਲ ਨੇ ਉਸ ਪ੍ਤੀ ਸੋਚਿਆ ਹੈ................,

ਰੁਪਿੰਦਰ ਢਿਲੋ , ਨਾਰਵੇ

ਸਰਵਜੀਤ ਸਿੰਘ

ਕਿੰਨਾ ਪ੍ਰਚਾਰ-ਪ੍ਰਸਾਰ ਕੀਤਾ ਹੈ ਸਿੱਖ ਧਰਮ ਦਾ ਅਕਾਲੀਆਂ ਨੇ?
-
ਕੁਲਦੀਪ ਨਈਅਰ

05/09/04

ਕਿੰਨਾ ਪ੍ਰਚਾਰ-ਪ੍ਰਸਾਰ ਕੀਤਾ ਹੈ ਸਿੱਖ ਧਰਮ ਦਾ ਅਕਾਲੀਆਂ ਨੇ?

- ਕੁਲਦੀਪ ਨਈਅਰ ਜੀ ਦਾ ਲੇਖ ‘ਕਿੰਨਾ ਪ੍ਰਚਾਰ-ਪ੍ਰਸਾਰ ਕੀਤਾ ਹੈ ਸਿੱਖ ਧਰਮ ਦਾ ਅਕਾਲੀਆਂ ਨੇ?’ ਜਿਸ ਵਿੱਚ ਵਿਦਵਾਨ ਪੱਤਰਕਾਰ ਨੇ ਅਕਾਲੀਆਂ ਦੀ ਅਸਲੀ ਤਸਵੀਰ ਪੇਸ਼ ਕੀਤੀ ਹੈ ,ਆਪ ਜੀ ਨੂੰ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਵਾਰੇ ਵੀ ਕਾਫੀ ਜਾਣਕਾਰੀ ਹੈ ਪਰ ਹੈਰਾਨੀ ਹੋਈ ਆਪ ਜੀ ਦੇ ਹੇਠ ਲਿਖੇ ਸ਼ਬਦ ਪੜ੍ਹਕੇ , ਕਿ ਆਪ ਜੀ ਨੂੰ ਗੁਰਬਾਣੀ ਦੇ ਅਸਲ ਭਾਵ ਨੂੰ ਸਮਝਣ ਵਿੱਚ ਭੁਲੇਖਾ ਲੱਗ ਗਿਆ ਹੈ, ਆਪ ਜੀ ਲਿਖਦੇ ਹੋ, “ਸਿੱਖਾਂ ਨੇ ਆਪਣੀਆਂ ਮਰਿਆਦਾਵਾਂ ਨੂੰ ਸਮਝਿਆ ਹੈ ਪਰ ਅਕਾਲੀ ਦਲ ਦੀ ਸਿਆਸਤ ਦੇ ਸਿੱਟੇ ਵਜੋਂ ਧਰਮ ਨੂੰ ਉਸ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਤੋਂ ਦੂਰ ਕੀਤਾ ਹੈ। ਉਸ ਨਾਲ ਗੁੱਸਾ ਹੀ ਉਭਰਦਾ ਹੈ।

ਇਥੋਂ ਤਕ ਕਿ ਇਹ ਪ੍ਰਗਟਾਉਣ ਦੇ ਵੀ ਯਤਨ ਹੋਏ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਿਸ ਭਗਵਾਨ ਰਾਮ ਦਾ ਜਿਕਰ ਹੋਇਆ ਹੈ। ਉਸ ਭਗਵਾਨ ਰਾਮ ਤੋਂ ਵੱਖਰੇ ਹਨ ਜਿਨ੍ਹਾਂ ਦੀ ਹਿੰਦੂ ਪੂਜਾ ਕਰਦੇ ਹਨ। ਇਰਾਦਾ ਹਿੰਦੂਆਂ ਅਤੇ ਸਿੱਖਾਂ ਵਿਚਾਲੇ ਫੁੱਟ ਪਾ ਕੇ ਸਿਆਸੀ ਲਾਹਾ ਲੈਣਾ ਹੈ।”

ਕੁਲਦੀਪ ਨਈਅਰ ਜੀ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਮ ਸ਼ਬਦ 1758 ਵਾਰੀ ਆਇਆ ਹੈ ਜਿਸ ਵਿੱਚੋ ਬੁਹਤ ਜਿਆਦਾ ਵਾਰੀ ਅਕਾਲ ਪੁਰਖ ਵਾਰੇ ਆਇਆ ਹੈ ਪਰ ਕੁਝ ਵਾਰੀ ਸੀਤਾ ਦੇ ਪਤੀ ਰਾਮ ਵਾਰੇ ਵੀ ਆਇਆ ਹੈ ਜਿਸ ਦਾ ਆਪ ਜੀ ਨੇ ਜਿਕਰ ਕੀਤਾ ਹੈ ।

ਗੁਰੂ ਗ੍ਰੰਥ ਸਾਹਿਬ ਜੀ ਦਾ ਰਾਮ ਉਹ ਹੈ ਜੋ ਘਟ-ਘਟ ਵਿੱਚ ਰਮਿਆ ਹੋਇਆ ਹੈ

ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥
ਰਾਮ ਬਿਨਾ ਕੋ ਬੋਲੈ ਰੇ ॥1॥ ਰਹਾਉ ॥
ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ ॥
ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ ॥1॥
ਏਕਲ ਚਿੰਤਾ ਰਾਖੁ ਅਨੰਤਾ ਅਉਰ ਤਜਹੁ ਸਭ ਆਸਾ ਰੇ ॥
ਪ੍ਰਣਵੈ ਨਾਮਾ ਭਏ ਨਿਹਕਾਮਾ ਕੋ ਠਾਕੁਰੁ ਕੋ ਦਾਸਾ ਰੇ ॥2॥3॥ (988)

ਮਨ ਰੇ ਰਾਮ ਜਪਹੁ ਸੁਖੁ ਹੋਇ ॥
ਬਿਨੁ ਗੁਰ ਪ੍ਰੇਮੁ ਨ ਪਾਈਐ ਸਬਦਿ ਮਿਲੈ ਰੰਗੁ ਹੋਇ ॥1॥ ਰਹਾਉ ॥ (58)

ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ॥
ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ॥ (133)

ਮੈ ਬਨਜਾਰਨਿ ਰਾਮ ਕੀ ॥
ਤੇਰਾ ਨਾਮੁ ਵਖਰੁ ਵਾਪਾਰੁ ਜੀ ॥1॥ ਰਹਾਉ ॥ (157)

ਮੈ ਮੂਰਖ ਕੀ ਗਤਿ ਕੀਜੈ ਮੇਰੇ ਰਾਮ ॥
ਗੁਰ ਸਤਿਗੁਰ ਸੇਵਾ ਹਰਿ ਲਾਇ ਹਮ ਕਾਮ ॥1॥ ਰਹਾਉ ॥ (166)

ਰਾਮ ਨਾਮ ਧਨੁ ਪੂੰਜੀ ਸੰਚੀ ਨਾ ਡੂਬੈ ਨਾ ਜਾਈ ॥
ਰਾਮ ਨਾਮੁ ਇਸੁ ਜੁਗ ਮਹਿ ਤੁਲਹਾ ਜਮਕਾਲੁ ਨੇੜਿ ਨ ਆਵੈ ॥
ਨਾਨਕ ਗੁਰਮੁਖਿ ਰਾਮੁ ਪਛਾਤਾ ਕਰਿ ਕਿਰਪਾ ਆਪਿ ਮਿਲਾਵੈ ॥7॥ (442)

ਕਹਤ ਕਬੀਰ ਰਾਮ ਗੁਨ ਗਾਵਉ ॥
ਹਿੰਦੂ ਤੁਰਕ ਦੋਊ ਸਮਝਾਵਉ ॥4॥4॥13॥ (478)

ਹੁਣ ਕਰੋ ਦਰਸ਼ਨ ਹਿੰਦੂਆ ਦੇ ਰਾਮ ਦੇ ਗੁਰੁ ਗ੍ਰੰਥ ਸਾਹਿਬ ਜੀ ਵਿੱਚ,

ਮ 1 ॥
ਵਾਇਨਿ ਚੇਲੇ ਨਚਨਿ ਗੁਰ ॥
ਪੈਰ ਹਲਾਇਨਿ ਫੇਰਨ੍‍ ਸਿਰ ॥
ਉਡਿ ਉਡਿ ਰਾਵਾ ਝਾਟੈ ਪਾਇ ॥
ਵੇਖੈ ਲੋਕੁ ਹਸੈ ਘਰਿ ਜਾਇ ॥
ਰੋਟੀਆ ਕਾਰਣਿ ਪੂਰਹਿ ਤਾਲ ॥
ਆਪੁ ਪਛਾੜਹਿ ਧਰਤੀ ਨਾਲਿ ॥
ਗਾਵਨਿ ਗੋਪੀਆ ਗਾਵਨਿ ਕਾਨ੍‍ ॥
ਗਾਵਨਿ ਸੀਤਾ ਰਾਜੇ ਰਾਮ ॥ (465)

ਸਲੋਕੁ ਮ : 1 ॥
ਸਹੰਸਰ ਦਾਨ ਦੇ ਇੰਦ੍ਰੁ ਰੋਆਇਆ ॥
ਪਰਸ ਰਾਮੁ ਰੋਵੈ ਘਰਿ ਆਇਆ ॥
ਅਜੈ ਸੁ ਰੋਵੈ ਭੀਖਿਆ ਖਾਇ ॥
ਐਸੀ ਦਰਗਹ ਮਿਲੈ ਸਜਾਇ ॥
ਰੋਵੈ ਰਾਮੁ ਨਿਕਾਲਾ ਭਇਆ ॥
ਸੀਤਾ ਲਖਮਣੁ ਵਿਛੁੜਿ ਗਇਆ ॥
ਰੋਵੈ ਦਹਸਿਰੁ ਲੰਕ ਗਵਾਇ ॥ ਜਿਨਿ ਸੀਤਾ ਆਦੀ ਡਉਰੂ ਵਾਇ ॥ (953)

ਰਾਮੁ ਝੁਰੈ ਦਲ ਮੇਲਵੈ ਅੰਤਰਿ ਬਲੁ ਅਧਿਕਾਰ ॥
ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝੁ ਅਪਾਰੁ ॥
ਸੀਤਾ ਲੈ ਗਇਆ ਦਹਸਿਰੋ ਲਛਮਣੁ ਮੂਓ ਸਰਾਪਿ ॥
ਨਾਨਕ ਕਰਤਾ ਕਰਣਹਾਰੁ ਕਰਿ ਵੇਖੈ ਥਾਪਿ ਉਥਾਪਿ ॥25॥

ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣ ਜੋਗੁ ॥
ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ ॥
ਭੂਲਾ ਦੈਤੁ ਨ ਸਮਝਈ ਤਿਨਿ ਪ੍ਰਭ ਕੀਏ ਕਾਮ ॥
ਨਾਨਕ ਵੇਪਰਵਾਹੁ ਸੋ ਕਿਰਤੁ ਨ ਮਿਟਈ ਰਾਮ ॥26॥ (1412)

ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥
ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥50॥ (1429)

ਬਿਲਾਵਲੁ ਗੋਂਡ ॥
ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ ਰਹਾਉ ॥
ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ ॥
ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥1॥
ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥
ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥2॥
ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥
ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥3॥
ਹਿੰਦੂ ਅੰਨਾ ਤੁਰਕੂ ਕਾਣਾ ॥
ਦੁਹਾਂ ਤੇ ਗਿਆਨੀ ਸਿਆਣਾ ॥
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥4॥3॥7॥ (874)

ਨਈਅਰ ਜੀ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਸਿਰਫ ਰਾਮ ਦਾ ਜਿਕਰ ਹੀ ਨਹੀ ਆਇਆ , ਬਾਣੀ ਵਿੱਚ ਤਾਂ ਰਾਵਣ ਦਾ ਜਿਕਰ ਵੀ ਹੈ

ਸੂਹੀ ਮਹਲਾ 5 ॥
ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ ॥
ਅਨਦ ਬਿਨੋਦ ਮੰਗਲ ਸੁਖ ਤਾਹਾ ॥1॥
ਚਲੁ ਸਖੀਏ ਪ੍ਰਭੁ ਰਾਵਣ ਜਾਹਾ ॥
ਸਾਧ ਜਨਾ ਕੀ ਚਰਣੀ ਪਾਹਾ ॥1॥ ਰਹਾਉ ॥ (742)

ਸਲੋਕੁ ਮ: 3 ॥
ਸੂਹੈ ਵੇਸਿ ਦੋਹਾਗਣੀ ਪਰ ਪਿਰੁ ਰਾਵਣ ਜਾਇ ॥
ਪਿਰੁ ਛੋਡਿਆ ਘਰਿ ਆਪਣੈ ਮੋਹੀ ਦੂਜੈ ਭਾਇ ॥ (785)

ਅਤੇ ਰਾਮ ਅਤੇ ਰਾਵਣ ਦਾ ਇਕੱਠਾ ਵੀ

ਮਾਣਸ ਜਨਮਿ ਹਰਿ ਪਾਈਐ ਹਰਿ ਰਾਵਣ ਵੇਰਾ ਰਾਮ ॥
ਗੁਰਮੁਖਿ ਮਿਲੁ ਸੋਹਾਗਣੀ ਰੰਗੁ ਹੋਇ ਘਣੇਰਾ ਰਾਮ ॥
ਜਿਨ ਮਾਣਸ ਜਨਮਿ ਨ ਪਾਇਆ ਤਿਨ੍‍ ਭਾਗੁ ਮੰਦੇਰਾ ਰਾਮ ॥
ਹਰਿ ਹਰਿ ਹਰਿ ਹਰਿ ਰਾਖੁ ਪ੍ਰਭ ਨਾਨਕੁ ਜਨੁ ਤੇਰਾ ਰਾਮ ॥3॥ (844)

ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ ॥
ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ॥5॥6॥ (659)

ਕੁਲਦੀਪ ਨਈਅਰ ਜੀ ਕੀ ਤੁਸੀ ਸੋਚਦੇ ਹੋ ਕਿ ਭਗਤ ਰਵਿਦਾਸ ਜੀ ਨੇ ਉਸੇ ਉਚ ਜਾਤੀ ਵਾਲੇ ਰਾਜਾ ਰਾਮ ਚੰਦਰ ਦਾ ਜਿਕਰ ਕੀਤਾ ਹੋਵੇਗਾ ਜਿਸ ਰਾਮ ਨੇ 132 ਸਾਲਾ ਬਜੁਰਗ ਰਿਸ਼ੀ ਸ਼ੰਭੂਕ ਦਾ ਕਤਲ ਸਿਰਫ ਇਸ ਕਰਕੇ ਹੀ ਕਰ ਦਿੱਤਾ ਸੀ ਕੇ ਉਹ ਨੀਵੀ ਜਾਤੀ ਵਿੱਚੋ ਸੀ ਅਤੇ ਉਸ ਨੂੰ ਭਗਤੀ ਕਰਨ ਦਾ ਕੋਈ ਅਧਿਕਾਰ ਨਹੀ ਸੀ?

ਇਥੇ ਇਹ ਸਾਰਾ ਵੇਰਵਾ ਦੇਣ ਤੋ ਮੇਰਾ ਮਕਸੱਦ ਕਿਸੇ ਦੀਆਂ ਭਾਵਨਾਮਾਂ ਨੂੰ ਠੇਸ ਪੁਹਚਾਉਣਾ ਨਹੀ ਹੈ, ਸਗੋ ਇਹ ਦੱਸਣ ਤੋਂ ਹੈ ਕਿ ਗੁਰਬਾਣੀ ਸਿਰਫ ਅਕਾਲੀਆਂ ਵਾਸਤੇ ਨਹੀ ਹੈ ਬਲਕਿ ਇਹ ਤਾਂ ਸਾਰੀ ਮਨੁਖਤਾ ਵਾਸਤੇ ਹੈ । ਗੁਰੂ ਜੀ ਨੇ ਤਾਂ ਸਾਰੀ ਮਾਨਵਤਾਂ ਨੂੰ ਉਪਦੇਸ਼ ਦਿੱਤਾ ਹੈ ਕਿ ਥਾਂ-ਥਾਂ ਦੀ ਭਟਕਣਾਂ ਅਤੇ ਫੋਕੇ ਕਰਮਕਾਡਾਂ ਨੂੰ ਛੱਡ ਕਿ ਇਕ ਪ੍ਰਮਾਤਮਾਂ, ਰਾਮ, ਦੇ ਲੜ ਲੱਗੋ। ਇਸ ਵਿੱਚ ਹੀ ਸਾਡਾ ਭਲਾ ਹੈ।

ਹੋਈਆ ਭੁੱਲਾਂ ਲਈ ਖਿਮਾ ਕਰਨਾ ਜੀ

ਆਦਰ ਸਹਿਤ
ਸਰਵਜੀਤ ਸਿੰਘ

5_cccccc1.gif (41 bytes)

 ਪੱਤਰ 2003  

1 2 3 4 5 6 7 8 9 10 11 12 13  14 15 16 17 18 19 20 21 22 23 24 25 26 27 28

ਪੱਤਰ 2004

1 2 3 4 5 6 7 8  9  10  11 12  13  14  15  16 17 18 19 20 | 21 22 23 24 25 26

Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com