WWW 5abi.com  ਪੰਨੇ ਸ਼ਬਦ ਭਾਲ (ਸਿਰਫ ਹਿੰਦਿਕ ਵਿਧੀ ਨਾਲ)

ਤੁਹਾਡੇ ਵਿਚਾਰਾਂ ਦਾ ਸੁਆਗਤ ਹੈ... ਸਾਨੂੰ ਲਿਖੋ

ਪਾਠਕਾਂ ਦੇ ਵਿਚਾਰਾਂ ਨਾਲ 5abi.com ਅਦਾਰੇ ਦਾ
ਸਹਿਮਤ ਹੋਣਾ ਕੋਈ ਜ਼ਰੂਰੀ ਨਹੀ।

5_cccccc1.gif (41 bytes)

ਬਲਰਾਜ ਚੀਮਾ

22/09/04

Dear Sir,

I have noticed with discomfort with pictures showing Bush and Manmohan Singh together shaking hands and smiling for the camera leaving the impression as if Manmohan gains in stature by shaking hands with Bush.

Unfortunately, the reverse is more true. It is Bush who should be honored by being close to Manmohan Singh and it should be Mr. Bush who should be the one gaining in stature by shaking hands with a man of stature higher than himself.

Manmohan Singh has, since assuming office, shown that he sticks to his noble principles contrary to those of Mr.Bush.

My head sticks high seeing Mr. Singh as a picture of confidence and assurance which Mr. Bush lacks for all his photo op. smiles.

We should be proud of ,and rightly so, Mr.Manmohan Singh who is representing India in true spirit of its tradition and culture. Bush, compared with him looks like a factitious man with factitious smile and factitious confidence. After all, he is responsible for bloody mess created by his nefarious policies and practices in relation to the people of Iraq. Whatever Mr. Bush may say, his deeds speak louder. An unelected President who has made the whole world unsafe since he turned president after 9.11 tragedy.Mr. Manmohan Singh, instead, is a person true to his salt where as Mr.. Bush has proved himself a wolf in mans' skin.

Hats off to Mr. Manmohan Singh, a man among men on the scene of world political figures.

Balraj Cheema

ਜੀਵਨ ਧਾਲੀਵਾਲ ਨਿਹਾਲੇਵਾਲੀਆ, ਡੈਨਮਾਰਕ

18/09/04

ਵਾਈਟ ਹਾਉਸ ਤੋ ਬਾਹਰ ਆ ਰਹੇ ਸਿੱਖ ਵੀਰ ਅਤੇ ਬੀਬੀਆ,ਸੁਕਰ ਕਰੋ ਇਸ ਵਿੱਚ ਗੁਰੂ ਘਰ ਨਾਲ ਜੁੜਿਆ ਕੁਈ ਪਗੜੀ ਰਹਿਤ ਸਿੱਖ ਨਹੀ ਤਾ ਕੁਝ ਵੀਰਾ ਨੇ ਆਪਣੀ ਸੋਚ ਨੂੰ ਕਲਮ ਚ ਉਤਾਰ ਕੇ ਪਰਲੋ ਲਿਆ ਦੇਣੀ ਸੀ। ਦੱਸੋ ਇਹਨਾ ਨੇ ਕੀ ਸਿੱਖ ਸਿਧਾਤਾ ਦੇ ਉਲਟ ਕੀਤਾ, ਇਹੀ ਗਲਤੀ ਕੀਤੀ ਕਿ ਮੀਡੀਆ ਚ ਆ ਕੇ ਇਹ ਦੱਸ ਤਾ ਵੇਖੋ ਅਮਰੀਕੀਉ ਅਸੀ ਮੁਸਲਮਾਨਾ ਚੌ ਨਹੀ ਬਲਕਿ ਬਾਬੇ ਨਾਨਕ ਦੇ ਸਿੱਖ ਹਾ ਅਤੇ ਜੇ ਕੁਝ ਵੀਰਾ ਨੇ ਇਹਨਾ ਦਾ ਪੱਖ ਪੂਰਿਆ ਤਾ ਕੋਈ ਗਲਤ ਨਹੀ ਕੀਤਾ।
1
ਸਤਨਾਮ ਵੀਰ ਫਤਿਹ ,ਸਾਡੀ ਖੁਸੀ ਤਾ ਸਾਡੇ ਵੀਰ ਨਾਲ ਹੀ ਹੈ ਤੁਸੀ ਖੁਸ ਤਾ ਸਾਡੀ ਵੀ ਜਿੱਤ। ਦਿਲ ਤਾ ਬਹੁਤ ਕਰਦਾ ਹੈ ਕਿ ਪੰਜਾਬ ਲਈ ਕੁਝ ਕਰ ਸਕੀਏ ਪਰ ਕਿ ਕਰੀਏ ਪੰਜਾਬ ਦੀ ਡੋਰ ਕੁਰਪਟ ਸ਼ਰਮਾਏਦਾਰਾ ਹੱਥ ਹੈ ਪੇਸ਼ ਨਹੀ ਜਾਦੀ,ਬੱਸੋ ਕੰਦੋਲਾ ਸਾਹਿਬ ਦੀ ਦਰਿਆ ਦਿੱਲੀ ਸਦਕੇ ਤੁਹਾਡੇ ਵਰਗੇ ਭਰਾਵਾ ਨਾਲ ਦਿਲ 5ਆਬੀ ਕਾਮ ਤੇ ਸਾਝਾ ਕਰ ਲਈ ਦਾ ਹੈ
ਜੀਵਨ ਧਾਲੀਵਾਲ ਨਿਹਾਲੇਵਾਲੀਆ
ਡੈਨਮਾਰਕ

ਰੁਪਿੰਦਰ ਢਿਲੋ ਮੋਗਾ, ਨਾਰਵੇ

"ilKxw myry leI ie`k iebwdq hY": iSvcrn j`gI ku`sw - ribMdr isMG rYNsI    

17/09/04

ਸਤਿ ਸ੍ਰੀ ਅਕਾਲ,

ਇਸ ਵਿੱਚ ਕੋਈ ਸ਼ਕ ਨਹੀ ,ਕਿ ਹਰ ਇੱਕ ਦੀ ਸੋਚ ,ਵਿਚਾਰ, ਅਤੇ ਪੰਸਦ ਭਿੰਨ ਹੈ। ਬਿੰਅਤ ਸਿੰਘ ਵੀਰ ਦੇ ਪੱਤਰ ਅਤੇ ਕੁਝ ਹੋਰ ਵੀਰਾ ਦੀ ਸੋਚ ਅਤੇ ਆਦਰ ਸਤਿਕਾਰ ਨੂੰ ਮੁਖ ਰੱਖਦਿਆ------------,

ਵੈਸੇ ਤਾ ਪੰਜਾਬੀ ਸਾਹਿਤ ਦਾ ਉਘਾ ਲੇਖਕ ਸਿਵਚਰਨ ਜੱਗੀ ਕੁਸਾ ਕਿਸੇ ਜਾਣਕਾਰੀ ਦਾ ਮੁਥਾਜ ਨਹੀ, ਪਰ ਪਿਛਲੇ ਦਿਨੀ ਰਬਿੰਦਰ ਸਿੰਘ ਰੈਸੀ ਨੇ ਰੂ ਬ ਰੂ ਮੁਲਾਕਾਤ ਰਾਹੀ 5
ਆਬੀ,ਕਾਮ ਦੇ ਪਾਠਕਾ ਨਾਲ ਬਾਈ ਜੱਗੀ ਦੇ ਵਿਚਾਰਾ ਨੂੰ ਸਾਝਾ ਕਰਨਾ ਬਹੁਤ ਚੰਗਾ ਲੱਗਿਆ। ਬਾਈ ਜੱਗੀ ਦਾ ਪੈਡੂ ਸ਼ੈਲੀ ਚ ਲਿਖਣ ਦਾ ਅੰਦਾਜ ਹੀ ਆਪਣਾ ਹੈ ਅਤੇ ਵਤਨ ਤੋ ਹਜ਼ਾਰਾ ਮੀਲ ਦੂਰ ਹੁੰਦੇ ਹੋਏ ਬਾਈ ਜੀਆ ਦੀ ਕਲਮ ਚੋ ਨਿਕਲੇ ਸ਼ਬਦਾ ਨੂੰ ਪੜ ਕੇ ਆਪਣੇ ਵੱਤਨ ,ਪਿੰਡ ਦੀ ਜੂਹ ਦਾ ਅਹਿਸਾਸ ਜਰੂਰ ਹੋ ਜਾਦਾ ਹੈ। ਉਮੀਦ ਹੈ ਭੱਵਿਖ ਚ ਬਾਈ ਜੱਗੀ ਦੀ ਕੁਝ ਕਹਾਣੀਆ ਜਾ ਰਚਨਾਵਾ 5ਆਬੀ ਕਾਮ ਤੇ ਜਰੁਰ ਪੜਨ ਨੂੰ ਮਿਲਣ ਗਈਆ।

ਰੁਪਿੰਦਰ ਢਿਲੋ ਮੋਗਾ
ਨਾਰਵੇ

ਜੱਗ ਲਿੱਟ, ਕਨੇਡਾ

17/09/04

ਰੰਗ ਪੰਜਾਬ ਦੇ 2004 ਦੀਆਂ ਤਿਆਰੀਆਂ ਜੋਰਾਂ ਨਾਲ……….

ਸਰ੍ਹੀ (ਜਰਨੈਲ ਸਿੰਘ ਆਰਟਿਸਟ) : ਕਮਲਜੀਤ ਨੀਲੋਂ ਵੱਲੋਂ ਲਗਾਈ ਵਿਰਸਾ ਅਤੇ ਸੱਭਿਆਚਾਰਕ ਵਰਕਸ਼ਾਪ, ਰੰਗ ਪੰਜਾਬ ਦੇ 2004 ਵਿੱਚ ਕੰਮ ਕਰ ਰਹੇ ਬੱਚਿਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਬੱਚੇ ਹਰ ਰੋਜ ਸਕੂਲੋਂ ਆ ਕੇ, ਆਪਣੇ ਸਕੂਲ ਦਾ ਕੰਮ ਮੁਕਾ ਕੇ ਵਰਕਸ਼ਾਪ ਵਿੱਚ ਸ਼ਾਮਲ ਹੋਣ ਲਈ ਉਤਾਵਲੇ ਰਹਿੰਦੇ ਹਨ।ਉਹਨਾਂ ਵੱਲੋਂ ਕੀਤੀ ਜਾ ਰਹੀ ਮਿਹਨਤ ਅਤੇ ਲਗਨ ਨਾਲ ਕੀਤੇ ਜਾ ਰਹੇ ਕੰਮ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ 3 ਅਕਤੂਬਰ 2004 ਨੂੰ ਬੈੱਲ ਪਰਫਾਰਮੈਂਸ ਸੈਂਟਰ ਵਿੱਚ 4 ਵਜੇ ਤੋਂ 6ਵਜੇ ਤੱਕ ਕੀਤਾ ਜਾ ਰਿਹਾ ਇਹ ਪ੍ਰੋਗਰਾਮ ਸਰ੍ਹੀ ਦੇ ਇਤਿਹਾਸ ਵਿੱਚ ਇੱਕ ਯਾਦਗਾਰੀ ਸ਼ੋਅ ਸਾਬਤ ਹੋਵੇਗਾ, ਜਿਸ ਵਿੱਚ ਬੱਚੇ ਗਾਉਂਦੇ ਅਤੇ ਅਦਾਕਾਰੀ ਕਰਦੇ ਦਰਸ਼ਕਾਂ ਦਾ ਮਨ ਮੋਹ ਲੈਣਗੇ।
ਲੋਕਾਂ ਵੱਲੋਂ ਫੋਨ ਕਾਲਾਂ ਰਾਹੀਂ ਦਿਖਾਈ ਜਾ ਰਹੀ ਭਾਰੀ ਦਿਲਚਸਪੀ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਇਸ ਪ੍ਰੋਗਰਾਮ ਵਾਸਤੇ ਪ੍ਰਬੰਧਕਾਂ ਵੱਲੋਂ ਬੁੱਕ ਕੀਤਾ ਹੋਇਆ ਹਾਲ ਦਰਸ਼ਕਾਂ ਦੀ ਗਿਣਤੀ ਨੂੰ ਸਾਂਭਣ ਤੋਂ ਅਸਮਰੱਥ ਹੋਵੇਗਾ। ਇਸ ਸ਼ੋਅ ਦੀ ਕੋਈ ਟਿਕਟ ਨਹੀਂ ਹੈ ਪਰ ਦਾਖਲ ਹੋਣ ਲਈ ਪ੍ਰਬੰਧਕਾਂ ਕੋਲੋਂ ਪਾਸ ਪ੍ਰਾਪਤ ਕਰਨੇ ਜਰੂਰੀ ਹਨ। ਯਾਦ ਰਹੇ ਕਿ ਪ੍ਰਬੰਧਕਾਂ ਨੇ ਇਸ ਸ਼ੋਅ ਵਿੱਚੋਂ ਬਚਦੇ ਪੈਸੇ ਬੀ ਸੀ ਚਿਲਡਰਨ ਹਸਪਤਾਲ ਨੂੰ ਦੇਣ ਦਾ ਫੈਸਲਾ ਕੀਤਾ ਹੈ।
ਹੋਰ ਜਾਣਕਾਰੀ ਲਈ ਫੋਨ ਕਰੋ:

ਜਰਨੈਲ ਸਿੰਘ ਆਰਟਿਸਟ 604-825-4659,
ਜਗਪਾਲ ਸਿੰਘ ਲਿੱਟ 604-839-7552,
ਰੁਸਤਮ ਸਿੰਘ ਗਿੱਲ 604-591-6607.

ਰਾਜ ਭੂਪਿੰਦਰ ਸਿੰਘ, ਭਾਰਤ

16/09/04

ਪਿਆਰੇ ਸੰਪਾਦਕ ਜੀਓ,

ਰੁਪਿੰਦਰ ਜੀ ਦਾ ਪਤਰ ਮਿਤੀ 13-9-04 ਦੇ ਸਬੰਧ ਵਿਚ ਮੇਰੇ ਵਿਚਾਰ ਇੰਜ ਹਨ :-

1. ਰੁਪਿੰਦਰ ਜੀ ਨੇ ਪੂਰਨ ਰੂਪ ਖਾਲਸਾ ਤੇ ਸਿੱਖੀ ਰੂਪ ਵਿਚ ਫਰਕ ਦਸਿਆ ਹੈ । ਕੀ ਰੁਪਿੰਦਰ ਜੀ ਆਪਣੇ ਬਾਰੇ ਦਸਣਗੇ ਕਿ ਉਹ ਆਪ ਕਿਸ ਰੂਪ ਵਿਚ ਵਿਚਰ ਰਹੇ ਹਨ ? ਤੁਸੀਂ ਉਨ੍ਹਾਂ ਲੱਖਾਂ ਵੀਰਾਂ ਦੀ ਗੱਲ ਕਰ ਰਹੇ ਹੋ ਜੋ ਪਗੜੀ ਨਹੀਂ ਸਜਾਉਂਦੇ ਪਰ ਕੀ ਤੁਸੀਂ ਅਜਿਹੇ ਲੱਖਾਂ ਹੋਰ ਵੀਰਾਂ ਨੂੰ ਵੀ ਵੇਖਦੇ ਹੋ ਜੋ ਕਿ ਪਗੜੀ ਵੀ ਸਜਾਉਂਦੇ ਹਨ ਤੇ ਇੰਨਾਂ ਵਿਚ ਅਮਰੀਕਨ ਵੀਰ ਵੀ ਸ਼ਾਮਲ ਹਨ ਜੋ ਕਿ ਸਿੰਘ ਸਜੇ ਹਨ, ਕਿੰਨੇ ਪਿਆਰੇ ਲਗਦੇ ਹਨ ਗੁਰੂ ਦੇ ਲਾਡਲੇ, ਪਗੜੀ ਸਜੇ ਕੇ ! ! !

2. ਤੁਹਾਡਾ ਇਹ ਕਹਿਣਾ ਕਿ ਕੇਸ ਰੱਖਣਾ ਜਾਂ ਨਾਂ ਰੱਖਣਾ ਆਪਣੀ ਨਿਜੀ ਸੋਚ ਦਾ ਮਸਲਾ ਹੈ, ਵੀ ਠੀਕ ਨਹੀਂ ਹੈ । ਜੋ ਸਿੱਖ ਨਹੀਂ ਹਨ, ਉਨਾਂ ਲਈ ਤਾਂ ਕੇਸ ਰੱਖਣ ਲਈ ਨਿਜੀ ਸੋਚ ਮੰਨੀ ਜਾ ਸਕਦੀ ਹੈ ਪਰ ਸਿੱਖ ਤਾਂ ਸੰਪੂਰਨ ਕੇਸ ਰੱਖਣ ਲਈ ਗੁਰੂ ਵਲੋਂ ਪਾਬੰਦ ਹਨ । ਜੋ ਸਿੱਖ ਕੇਸ ਕਤਲ ਕਰਵਾ ਰਹੇ ਹਨ , ਉਨ੍ਹਾਂ ਵਲ ਨਾਂ ਦੇਖ ਕੇ; ਸਾਨੂੰ ਉਨਾਂ ਸਿੱਖਾਂ ਵੱਲ ਦੇਖਣਾ ਚਾਹੀਦਾ ਹੈ ਜੋ ਸੰਪੂਰਨ ਕੇਸ ਰੱਖ ਰਹੇ ਹਨ ।

3. ਤੁਹਾਡੀ ਇਹ ਗੱਲ ਕਿ ਸਿੱਖਾਂ ਨੇ ਵਾੲਹੀਟ ਹਾਊਸ ਵਿਚ ਜਾਣ ਲਗਿਆਂ ( ਹੋ ਸਕਦੇ ਹੈ ) ਛੋਟੀ ਕਿਰਪਾਨ ਗਲ ਵਿਚ ਪਾਈ ਹੋਵੇ ਬਹੁਤ ਚੰਗੀ ਗੱਲ ਹੈ, ਪਰ ਕਾਸ਼ ਅਜਿਹਾ ਹੋਇਆ ਹੁੰਦਾ !

4. ਜੋ ਅਜ ਕਲ ਜਾਤ ਪਾਤ ਦੇ ਨਾਮ ਤੇ ਗੁਰੂ ਘਰ ਉਸਰ ਰਹੇ ਹਨ, ਉਹ ਠੀਕ ਨਹੀਂ ਹਨ । ਜੋ ਸਿੱਖ ਸਮਾਜ ਵਿਚ ਨਸ਼ੇ ਦਾ ਰੁਝਾਣ ਵੱਧ ਰਿਹਾ ਹੈ , ਇਹ ਵੀ ਇਸ ਲਈ ਹੈ ਕਿ ਕਈ ਸਿੱਖ ਗੁਰਮਤਿ ਤੋਂ ਦੂਰ ਜਾ ਕੇ ਮਨਮਤਿ ਤੋਂ ਕੰਮ ਲੈ ਰਹੇ ਹਨ । ਜੋ ਸਿੱਖ ਝੂਠੀ ਚੌਧਰ ਲਈ ਇੱਕ ਦੂਜੇ ਦੀਆਂ ਦਸਤਾਰਾਂ ਅਪਮਾਨਤ ਕਰਦੇ ਹਨ ਉਹ ਵੀ ਗੁਰਮਤਿ ਤੋਂ ਕੋਹਾਂ ਦੂਰ ਹਨ । ਜੋ ਵਿਆਹਾਂ ਤੇ ਸ਼ਰਾਬਾਂ, ਮੀਟ ਦਾ ਸੇਵਨ ਕਰਦੇ / ਕਰਵਾਉਂਦੇ ਹਨ , ਉਹ ਵੀ ਮਨਮਤਿ ਦੇ ਸ਼ਿਕਾਰ ਹਨ ।

ਪਰ ਇਸ ਸਭ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੇ ਭੈੜ ਇਨਾਂ ਦੀਆਂ ਮਾੜੀਆਂ ਗੱਲਾਂ ਦੀ ਆੜ ਵਿਚ ਛੁਪਾਉਣ ਦੀ ਕੋਸ਼ਿਸ਼ ਕਰੀਏ । ਸਾਨੂੰ ਇਕੱਲੇ ਇੱਕਲੇ ਨੂੰ ਆਪਣੇ ਆਪ ਨੂੰ, ਆਪਣੇ ਮਨ ਨੂੰ ਸਿੱਖੀ ਲਈ ਤਿਆਰ ਕਰਨਾ ਹੋਵੇਗਾ । ਬਾਕੀ ਜੋ ਗਲਤ ਕਰਦੇ ਹਨ, ਉਹ ਨਾਂ ਵੇਖਦੇ ਹੋਏ, ਸਾਨੂੰ ਉਨਾਂ ਵੱਲ ਵੇਖਣਾ ਚਾਹੀਦਾ ਹੈ ਜੋ ਠੀਕ ਕਰਦੇ ਹਨ । ਸਾਡਾ ਸੁਭਾਅ ਚੰਗਿਆਂ ਵਾਲਾ ਹੋਣਾ ਚਾਹੀਦਾ ਹੈ ਤਾਂ ਹੀ ਤਾਂ ਅਸੀਂ ਚੰਗੇ ਬਣ ਸਕਦੇ ਹਾਂ ।

ਰਾਜ ਭੂਪਿੰਦਰ ਸਿੰਘ, ਭਾਰਤ

ਸ਼ਮਸ਼ੇਰ ਸਿੰਘ ਫ਼ਲੌਰੀਡਾ

16/09/04

ਬੀਬੀ ਅ.ਕੌਰ ਜੀ,

ਕੁਝ ਲੋਕਾਂ ਨੇ ਭਾਈ ਬੇਅੰਤ ਸਿੰਘ ਹਾਂਗਕਾਂਗ ਦੇ ਸੁਝਾਵਾਂ ਦਾ ਬੁਰਾ ਮਨਾਇਆ। ਜਦ ਕਿ ਉਸ ਵਿਅਕਤੀ ਨੇ ਤਾਂ ਸਮੇਂ ਦੀ ਸਾਰਥਕ ਵਰਤੋਂ ਅਤੇ ਸਾਡੇ ਰਾਜਨੀਤਕ ਨਜ਼ਰੀਏ ਨੂੰ ਸੇਧ ਦੇਣ ਲਈ ਕਿਹਾ ਜਾਪਦਾ ਹੈ। ਕੁਝ ਲੋਕਾਂ ਵੱਲੋਂ ਹਰ ਰੋਜ਼ ਇੱਕੋ ਹੀ ਗੱਲ ਨੂੰ ਦੁਹਰਾਏ ਜਾਣਾ, ਸਚਮੁੱਚ ਹਾਸੋ ਹੀਣਾ ਲਗਦੈ।

ਮੈਂ ਵੀ ਭਾਰਤੀ ਲੋਕਾਂ ਦੀਆਂ ਵੈਬਸਾਈਟਾਂ ਨੂੰ ਅਕਸਰ ਪੜ੍ਹਦਾ ਹਾਂ, ਜਿੰਨ੍ਹਾਂ ਵਿਚ ਹਰ ਰੋਜ਼ ਨਵੀਆਂ ਅਤੇ ਖੋਜ ਭਰੀਆਂ ਗੱਲਾਂ ਪੜ੍ਹਨ ਨੂੰ ਮਿਲਦੀਆਂ ਹਨ। ਸਾਡੇ ਵਾਂਗ ਇੰਜ ਨਹੀਂ ਲੱਗਦਾ ਕਿ ਅਸੀਂ ਹੀ ਅਧਿਆਤਮਕ ਵਿਸ਼ਿਆਂ ਦੇ ਮਾਸਟਰ ਹਾਂ। ਏਸੇ ਕਰਕੇ, ਸਾਡੇ ਅਸਲੀ ਧਰਮ ਦੇ ਠੇਕੇਦਾਰ, ਸਾਡੀ ਸੱਥ ਦੇ ਪਾਠਕਾਂ/ ਲੇਖਕਾਂ ਦੀ ਅਕਲ ਦੀ ਗੱਲ ਦੀ ਕਦਰ ਨਹੀਂ ਕਰਦੇ।

ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ 400 ਸਾਲਾ ਸ਼ਤਾਬਦੀ ਜਸ਼ਨਾਂ ਦੌਰਾਨ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੀ ਪੈਤਰੇਬਾਜ਼ੀ ਅਤੇ ਗੁਰੂ ਜੀ ਤੋਂ ਵੀ ਵੱਡੇ ਪੋਸਟਰ ਕੀ ਦਰਸਾਂਦੇ ਰਹੇ ਹਨ? ਭਾਰਤ ਅਤੇ ਪੰਜਾਬ ਵਿਚ ਇੱਕੋ ਗੱਲ ਜ਼ੋਰ ਫੜ੍ਹ ਰਹੀ ਹੈ। ਬੀ.ਜੇ.ਪੀ ਕੇਂਦਰ ਵਿਚ ਮਨਮੋਹਨ ਸਿੰਘ ਦੀ ਸਰਕਾਰ ਡੇਗਣਾ ਚਾਹੁੰਦੀ ਹੈ, ਔਰ ਪੰਜਾਬ ਵਿਚ ਪਰਕਾਸ਼ ਸਿੰਘ ਬਾਦਲ, ਸੁਖਬੀਰ ਨੂੰ ਮੁੱਖ ਮੰਤਰੀ ਵੇਖਣ ਲਈ ਤਰਲੋ ਮੱਛੀ ਹੋ ਰਿਹੈ। ਕੀ ਇਹਨਾਂ ਪਾਠਕਾਂ ਦੀਆਂ ਗੱਲਾਂ ਸੁਣਨ ਲਈ ਉਹ ਭ੍ਰਿਸ਼ਟ ਲੋਕ ਤਿਆਰ ਹੋਣਗੇ? ਫੇਰ ਅਮਰੀਕਾ ਦੀ ਸਿੱਖ ਰਾਜਨੀਤੀ ਵਿਚ ਇਹਨਾਂ ਦੇ ਸੁਝਾਵਾਂ ਨੂੰ ਕਿਸ ਨੇ ਕਬੂਲਣਾ ਹੈ? ਮੈਂ ਕੈਲੇਫ਼ੋਰਨੀਆਂ ਦੇ ਅਮੀਰ ਸਿੱਖਾਂ ਨੂੰ ਵੀ ਨੇੜਿਓਂ ਵੇਖਿਆਂ ਹੈ, ਜੋ ਆਪਣੇ ਮਫ਼ਾਦ ਲਈ, ਆਪਣੀ ਭੱਲ ਬਨਾਉਣ ਲਈ, ਵੱਡੇ ਵੱਡੇ ਅਮਰੀਕਣ ਲੀਡਰਾਂ ਨਾਲ ਹੱਥ ਮਿਲਾਉਣ ਲਈ, ਹਰ ਕੋਈ ਹਰਬਾ ਵਰਤਦੇ ਰਹਿੰਦੇ ਹੈਨ।

ਆਪ ਜੀ ਨੇ ਗੱਲਾਂ ਦੀ ਮੁਹਾਰ ਮੋੜਨ ਦੀ ਜੋ ਕਿਰਪਾ ਕੀਤੀ, ਉਹ ਸ਼ਲਾਘਾ ਯੋਗ ਹੈ।

ਤੁਸਾਂ ਸੂਰਜ / ਉਰਜਾ ਦੀ ਸ਼ਕਤੀ ਨਾਲ ਬਿਜਲੀ ਦੇ ਉਤਪਾਦਨ ਦੀ ਬੜੀ ਕੰਮ ਦੀ ਗੱਲ ਕੀਤੀ ਹੈ। ਕੁਝ ਦਿਨ ਪਹਿਲਾਂ ਮੈਂ ਕੈਲੇਫ਼ੋਰਨੀਆ ਵਿਚ, ਆਪਣੇ ਕਿਸੇ ਸਨੇਹੀ ਦੀ ਕਾਰ ਰਾਹੀਂ ਭਰਮਣ ਕੀਤਾ। ਜਿੱਥੇ ਹਵਾ ਦੀ ਗਤੀ ਰਾਹੀਂ ਪਾਣੀ ਦੇ ਸ੍ਰੋਤ ਅਤੇ ਬਿਜਲੀ ਉਤਪਾਦਨਾਂ ਦਾ ਫ਼ਾਇਦਾ ਉਠਾਇਆ ਜਾ ਰਿਹਾ ਹੈ। ਪੰਜਾਬ ਦੀ ਕੋਈ ਵੀ ਸਰਕਾਰ ਹੋਵੇ, ਉਹ 'ਵਿੰਡ-ਮਿੱਲਾਂ ' ਦਾ ਸਾਮਾਨ ਆਪ ਬਣਾ ਕੇ ਸਾਇੰਟਿਫ਼ਿਕ ਸਟੱਡੀ ਕਰਨ ਪਿੱਛੋਂ ਬਿਜਲੀ ਪੈਦਾ ਕਰਨ ਅਤੇ ਪਾਣੀ ਪੰਪ ਕਰਨ ਦੇ ਇਹ ਜ਼ਰੀਏ ਪੰਜਾਬ ਦੇ ਬਿਜਲੀ / ਪਾਣੀ ਸੰਕਟ ਨੂੰ ਨਜਿੱਠਣ ਲਈ ਵਰਤ ਸਕਦੇ ਹਨ। ਯੂਰਪ ਵਾਂਗ, ਅਮਰੀਕਾ ਜਿਹੇ ਦੇਸ਼ ਵਿਚ ਵੀ ਇਹਨਾਂ 'ਵਿੰਡ-ਮਿੱਲਾਂ ' ਤੋਂ ਪੈਦਾ ਹੋਈ ਬਿਜਲੀ ਇਕ ਗਰਿੱਡ ਰਾਹੀਂ ਵੱਖ ਵੱਖ ਸਟੇਟਾਂ ਨੂੰ ਦਿੱਤੀ ਜਾਣ ਮਗਰੋਂ, ਵਾਧੂ ਬਿਜਲੀ ਪੜੋਸੀ ਰਾਜਾਂ ਨੂੰ ਵੇਚੀ ਜਾਂਦੀ ਹੈ। ਵਿੰਡ-ਮਿੱਲਾਂ ਲਈ ਪੰਜਾਬ ਦੀ ਟੈਕਨੀਕਲ ਇੰਡਸਟਰੀ ਵਿਚ ਲੋਕਾਂ ਲਈ ਵਾਧੂ ਰੁਜ਼ਗਾਰ ਪੈਦਾ ਹੋਵੇਗਾ, ਕਿਓਂ ਕਿ ਆਤਮ ਨਿਰਭਰ ਹੋਣ ਮਗਰੋਂ ਇਹ ਮਸ਼ੀਨਾਂ ਹੋਰ ਸੂਬਿਆਂ / ਗੁਆਂਢੀ ਦੇਸ਼ਾਂ ਨੂੰ ਵੇਚੀਆਂ ਜਾ ਸਕਦੀਆਂ ਹਨ।

ਇਸ ਤੇ (ਸੂਰਜ ਦੀ ਗਰਮੀ ਵਾਂਗ) ਹਵਾ ਤੋਂ ਇਲਾਵਾ ਕੋਈ ਵੀ ਖਰਚ ਨਹੀਂ ਆਂਉਂਦਾ, ਜੋ ਕਿ ਕੁਦਰਤ ਵੱਲੋਂ ਮੁਫ਼ਤ ਮਿਲਦੀ ਹੈ।

ਆਸ਼ਾ ਹੈ, ਸਾਡੇ ਇੰਜੀਂਨੀਅਰਿੰਗ, ਜਾਂ ਆਰਥਿਕ ਅਦਾਰੇ ਇਹੋ ਜਿਹੀ ਜ਼ਰੂਰੀ ਗੱਲ ਦੀ ਤਰਫ਼ ਧਿਆਨ ਦੇਣਗੇ ਅਤੇ ਪੰਜਾਬ / ਭਾਰਤ ਸਰਕਾਰ ਦੇ ਮਾਹਰ, ਓਥੋਂ ਦੀ ਗੰਭੀਰ ਸਥਿੱਤੀ ਬਾਰੇ ਤੁਰੰਤ ਹੀ ਕੁਝ ਨਿਰਣਾ ਲੈਣਗੇ। ਜਾਂ ਜੇ ਪਹਿਲ਼ਾ ਕੋਈ ਗੱਲ ਕਦੇ ਚੱਲੀ ਹੈ ਤਾਂ ਉਸ 'ਤੇ ਮੁੜ ਵਿਚਾਰ ਕਰਨਗੇ।

ਜੇ ਇਸ ਵਿਚ ਭਰਿਸ਼ਟਾਚਾਰ ( ਜਾਂ ਮੁਨਾਫ਼ਾ ਕਮਾਉਣ ਦੀ ਗੱਲ) ਰੋੜਾ ਨਾ ਬਣੇ ਤਾਂ

ਇਸ ਮੁਹਿੰਮ ਨੂੰ ਸ਼ੁਰੂ ਕਰਨ ਵਿਚ ਬਾਹਲਾ ਚਿਰ ਨਹੀਂ ਲੱਗੇਗਾ। ਸ਼ੁਰੂ ਵਿਚ ਕੁਝ ਮਸ਼ੀਨਾਂ ਇੰਪੋਰਟ ਕਰਨ ਪਿੱਛੋਂ, ਇਹਨਾਂ ਨੂੰ ਐਕਸਪੈਰੀਮੈਂਟਲ ਨਜ਼ਰੀਏ ਨਾਲ ਵਰਤ ਕੇ ਵੇਖਿਆਂ ਜਾਵੇ। ਜੇ ਕਰ ਕਮਯਾਬ ਸਾਬਤ ਹੋਵੇ ਤਾਂ ਇਹਨਾਂ ਦੇ ਬਨਾਉਣ ਦਾ ਕੰਮ, ਲੁਧਿਆਣੇ, ਜਲੰਧਰ, ਫਗਵਾੜੇ, ਬਟਾਲੇ, ਅੰਮ੍ਰਿਤਸਰ ਆਦ ਸ਼ਹਿਰਾਂ ਵਿਚ ਕੁਝ ਮਹੀਨਿਆਂ ਵਿਚ ਹੀ ਜ਼ੋਰ ਫੜ੍ਹ ਸਕਦੈ।

ਇਕ ਸੁਝਾਵ,

ਸ਼ਮਸ਼ੇਰ ਸਿੰਘ ਫ਼ਲੌਰੀਡਾ

ਜੱਗ ਲਿੱਟ, ਕਨੇਡਾ

16/09/04

ਕਮਲਜੀਤ ਨੀਲੋਂ ਵੱਲੋਂ ਕੈਲਗਰੀ ਵਿਖੇ ‘ਰੰਗ ਪੰਜਾਬ ਦੇ’ ਪ੍ਰੋਗਰਾਮ ਦਾ ਸੈਂਕੜੇ ਦਰਸ਼ਕਾਂ ਨੇ ਆਨੰਦ ਮਾਣਿਆ।

ਬੱਚਿਆਂ ਨੂੰ ਆਪਣੇ ਧਰਮ ਅਤੇ ਵਿਰਸੇ ਨਾਲ ਜੋੜਨ ਦਾ ਸਫਲ ਯਤਨ ਪੰਜਾਬੀ ਸਭਿਆਚਾਰ ਨੂੰ ਵਿਦੇਸ਼ਾਂ ਵਿਚ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਕਮਲਜੀਤ ਨੀਲੋਂ ਵੱਲੋਂ ਬੀਤੇ ਦਿਨੀਂ ਕੈਲਗਰੀ ਵਿਖੇ ‘ਰੰਗ ਪੰਜਾਬ ਦੇ’ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿਚ ਸੈਂਕੜੇ ਬੱਚਿਆਂ ਅਤੇ ਕੈਲਗਰੀ ਨਿਵਾਸੀਆਂ ਨੇ ਹਿੱਸਾ ਲਿਆ। ਜਿਥੇ ਕਮਲਜੀਤ ਨੀਲੋਂ ਸ਼ਲਾਘਾ ਦਾ ਪਾਤਰ ਹੈ ਉਥੇ ਬੱਚੇ ਵੀ ਸਾਡੀ ਵਧਾਈ ਅਤੇ ਮਾਣ ਦਾ ਹਿੱਸਾ ਬਣਨਾ ਲੋਚਦੇ ਹਨ ਜਿਨ੍ਹਾਂ ਨੇ ਆਪਣੇ ਛੁੱਟੀਆਂ ਦੇ ਫੰਨ (ਪੱਛਮੀ ਜੀਵਨ) ਠੁਕਰਾ ਕੇ ਨੀਲੋਂ ਜੀ ਦੀ ਸੁਚੱਜੀ ਅਗਵਾਈ ਕਬੂਲਦਿਆਂ ਜੀਵਨ ਦੇ ਅਰਥ-ਭਰਪੂਰ ਸੰਕਲਪ ਨਾਲ ਜੁੜਨ ਦੀ ਮਾਣ-ਮੱਤੀ ਹੈਰਾਨੀਜਨਕ ਕੋਸ਼ਿਸ਼ ਕੀਤੀ ਜੋ ਭਵਿੱਖ ਦੇ ਗੌਰਵ ਦਾ ਦਸਤਕ ਹੈ। ਅਜਿਹੇ ਪ੍ਰੋਗਰਾਮਾਂ ਨੂੰ ਕੇਵਲ ਮਨੋਰੰਜਨ ਅਤੇ ਬੱਚਿਆਂ ਦੀ ਹੀ ਵਰਕਸ਼ਾਪ ਨਾ ਸਮਝਿਆ ਜਾਵੇ ਸਗੋਂ ਸਾਰੀ ਕੌਮ ਨੂੰ ਇਹ ਸੁਨੇਹਾ ਲੈਣਾ ਬਣਦਾ ਹੈ ਕਿ ਮੌਜੂਦਾ ਸਮੇਂ ਦੇ ਅਖੌਤੀ ਭੜਕੀਲੇ ਅਤੇ ਸਸਤੇ ਸ਼ੋਅ ਕਦੀ ਵੀ ਸੱਭਿਆਚਾਰ ਨਹੀਂ ਬਣ ਸਕਦੇ ਬਲਕਿ ਕਦਰਾਂ-ਕੀਮਤਾਂ ਅਤੇ ਅਰਥ ਭਰਪੂਰ ਕਰਮ ਹੀ ਸਾਡਾ ਸੱਭਿਆਚਾਰ ਹਨ।

ਨੀਲੋਂ ਜੀ ਦਾ ‘ਰੰਗ ਪੰਜਾਬ ਦੇ’ ਪ੍ਰੋਗਰਾਮ ਪੰਜਾਬੀ ਬੋਲੀ ਅਤੇ ਸੱਭਿਆਚਾਰ ਸੁਸਾਇਟੀ ਅਤੇ ਵਿਜ਼ਨ ਆਫ ਪੰਜਾਬ ਟੀ. ਵੀ. ਦੇ ਸ੍ਰੀ ਇਕਬਾਲ ਮਾਹਲ ਜੀ ਵੱਲੋਂ ਆਯੋਜਿਤ ਕੀਤਾ ਗਿਆ। ਉਨ੍ਹਾਂ ਇਸ ਵਰਕਸ਼ਾਪ ਅਤੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਟੋਰਾਂਟੋਂ ਤੋਂ ਕੈਲਗਰੀਆ ਕੇ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜੋ ਉਨ੍ਹਾਂ ਦਾ ਮਾਂ-ਬੋਲੀ ਅਤੇ ਪੰਜਾਬੀਅਤ ਲਈ ਪਿਆਰ ਅਤੇ ਲਗਨ ਦਰਸਾਉਂਦਾ ਹੈ। ਸੋ ਕੈਲਗਰੀ ਨਿਵਾਸੀ ਉਨ੍ਹਾਂ ’ਤੇ ਮਾਣ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੰਦੇ ਹਨ। ਮਾਹਲ ਜੀ ਦੇ ਨਾਲ ਬੀਬਾ ਬਲਵਿੰਦਰ ਨੀਟਾ ਨੇ ਮੰਚ ਦੀ ਸੰਚਾਲਨਾ ਨੂੰ ਬਾਖੂਬੀ ਨਿਭਾਇਆ ਅਤੇ ਦਰਸ਼ਕਾਂ ਵਿਚ ਉਨ੍ਹਾਂ ਨੇ ਆਪਣਾ ਨਿਵੇਕਲਾ ਥਾਂ ਬਣਾਇਆ। ਸ੍ਰੀ ਡੈਨ ਸਿੱਧੂ ਜੀ ਜੋ ਕੈਲਗਰੀ ਦੇ ਮਸ਼ਹੂਰ ਰੀਐਲਟਰ ਵੀ ਹਨ ਨੇ ਮਹੀਨਾ ਭਰ ਦੀ ਮਿਹਨਤ ਤੋਂ ਇਲਾਵਾ ਮੰਚ ਉਤੇ ਬੀਬਾ ਜੀ ਬਲਵਿੰਦਰ ਵਾਂਗ ਹੀ ਦਰਸ਼ਕਾਂ ਨੂੰ ਕਲਾਕਾਰਾਂ ਨਾਲ ਜੋੜੀ ਰੱਖਿਆ। ਬੀਬਾ ਰਾਣੀ ਸੰਧੂ ਅਤੇ ਹਰਮਿੰਦਰ ਢੰਡਾ ਨੇ ਮਹੀਨਾ ਭਰ ਨੀਲੋਂ ਜੀ ਦੇ ਕੰਮ ਵਿਚ ਮਿੰਟ-ਮਿੰਟ ਦਾ ਸਾਥ ਦਿੱਤਾ ਜੋ ਵਿਸ਼ੇਸ਼ ਤੌਰ ’ਤੇ ਸਲਾਹਿਆ ਜਾਣਾ ਬਣਦਾ ਹੈ। ਫੋਟੋਗ੍ਰਾਫੀ ਦਾ ਵਟੀਅਰ ਕੰਮ ਪਾਲ ਜੀ ਅਤੇ ਸ੍ਰੀ ਅਜੀਤ ਰੱਖੜਾ ਜੀ ਵੱਲੋਂ ਅਤੇ ਮੂਵੀ ਦਾ ਕੰਮ ਰਾਣਾ ਅਤੇ ਆਜ਼ਾਦ ਧਾਲੀਵਾਲ ਭਰਾਵਾਂ ਵੱਲੋਂ ਨਿਭਾਇਆ ਗਿਆ। ਪ੍ਰਬੰਧਕਾਂ ਦੇ ਤੌਰ ’ਤੇ ਰੋਮੀ ਸਿੱਧੂ (ਫੀਮੋ ਪਾਣੀ), ਤਰਨਜੀਤ ਮੰਡ, ਸੁੱਪੀ ਗਰੇਵਾਲ, ਲਾਡੀ ਗਿੱਲ, ਹਰਮੀਤ ਸਿੰਘ ਖੁੱਡੀਆਂ, ਵਿੰਨੀ ਗਿੱਲ ਅਤੇ ਹੋਰ ਪਤਵੰਤਿਆਂ ਦਾ ਰੋਲ ਅਤਿ ਸਲਾਹੁਣਯੋਗ ਹੈ। ਪਹਿਲੇ ਦਿਨ ਦੇ ਪ੍ਰੋਗਰਾਮ ਦੀ ਸ਼ੁਰੂਆਤ ਦੀ ਰਸਮ ਇਕਬਾਲ ਮਹਿਲ ਜੀ ਨੇ ਕੀਤੀ ਅਤੇ ਬਾਅਦ ਵਿਚ ਹਰਮੀਤ ਸਿੰਘ ਖੁੱਡੀਆਂ ਨੇ ਨੀਲੋਂ ਜੀ ਦਾ ਬੱਚਿਆਂ ਦਾ ਮਾਪਿਆਂ ਦਾ ਹੌਸਲਾ ਵਧਾਇਆ। ਸਪਾਂਸਰਜ਼, ਵ¦ਟੀਅਰਜ਼ ਦਰਸ਼ਕਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਜੋ ਬਹੁਤ ਹੀ ਜਜ਼ਬਾਤ ਭਰੇ ਲਹਿਜ਼ੇ ਵਿਚ ਸੀ। ਅੱਗੇ ਤੋਂ ਵੀ ਅਜਿਹੀਆਂ ਵਰਕਸ਼ਾਪਾਂ ਦਾ ਆਯੋਜਿਤ ਕਰਦੇ ਰਹਿਣ ਦਾ ਖੁੱਡੀਆਂ ਨੇ ਦਰਸ਼ਕਾਂ ਨਾਲ ਵਿਸ਼ੇਸ਼ ਵਾਅਦਾ ਕੀਤਾ।

ਰੋਮੀ ਸਿੱਧੂ ਨੇ ਜਿਥੇ ਬਾਕੀ ਪ੍ਰਬੰਧਕਾਂ ਅਤੇ ਵ¦ਟੀਅਰਾਂ ਨਾਲ ਮਹੀਨਾ-ਭਰ ਮਿਹਨਤ ਕੀਤੀ ਉਥੇ ਵਰਕਸ਼ਾਪ ਵਿਚ ਲਗਾਤਾਰ ਫੀਮੋ ਪਾਣੀ ਨਾਲ ਵੀ ਸੇਵਾ ਕੀਤੀ। ਇਨ੍ਹਾਂ ਤੋਂ ਇਲਾਵਾ ਵੱਖੋ-ਵੱਖ ਵਟੀਅਰਜ਼ ਨੇ ਆਪੋ-ਆਪਣੇ ਵਿੱਤ ਅਨੁਸਾਰ ਸਨੈਕਸ, ਜਲੇਬੀਆਂ, ਚਾਕਲੇਟ ਆਦਿ ਨਾਲ ਬੱਚਿਆਂ ਦੀ ਲਗਾਤਾਰ ਹੌਸਲਾ-ਅਫਜ਼ਾਈ ਕੀਤੀ। ਇਉਂ ਲੱਗਦਾ ਸੀ ਜਿਵੇਂ 55 ਕੈਲਗਰੀ ਨਿਵਾਸੀ ਇਸ ਉਸਾਰੂ ਕੰਮ ਵਿਚ ਹਿੱਸਾ ਪਾਉਣ ਲਈ ਪੱਬਾਂ ਭਾਰ ਹੋਇਆ ਫਿਰਦਾ ਹੈ। ਸ੍ਰੀ ਰੇਸ਼ਮ ਸਿੱਧੂ ਜੀ (ਮਿਲਫੋਰਡ ਫਾਈਨ ਫੁਡਜ਼) ਨੇ ਪਿਛੇ ਰਹਿ ਕੇ ਜਿੰਨਾ ਕੰਮ ਕੀਤਾ ਉਹ ਵਿਸ਼ੇਸ਼ ਸਲਾਹੁਣਯੋਗ ਹੈ। ਦੂਸਰੇ ਦਿਨ ਦਾ ਸ਼ੋਅ ਜਿਥੇ ਵਿੱਨੀ ਗਿੱਲ ਨੇ ਰਸਮੀ ਤੌਰ ’ਤੇ ਸ਼ੁਰੂ ਕਰਵਾਇਆ ਉਥੇ ਚਰਨਜੀਤ ਢੰਡਾ ਨੇ ਦਰਸ਼ਕਾਂ ਅਤੇ ਨੀਲੋਂ ਜੀ ਦਾ ਤਹਿ-ਦਿਲੋਂ ਅਰਥ ਭਰਪੂਰ ਸ਼ਬਦਾਂ ਨਾਲ ਧੰਨਵਾਦ ਕੀਤਾ ਅਤੇ ਰੇਸ਼ਮ ਸਿੱਧੂ ਨੇ ਕਮਲਜੀਤ ਨੂੰ ਸੋਨੇ ਦਾ ਮੈਡਲ ਦੇ ਕੇ ਉਨ੍ਹਾਂ ਨੂੰ ਮਾਣ ਬਖਸ਼ਿਆ। ਚਰਨਜੀਤ ਢੰਡਾ ਨੇ ਪ੍ਰਬੰਧਕਾਂ, ਮਾਪਿਆਂ, ਬੱਚਿਆਂ, ਸਪਾਂਸਰਜ਼ ਅਤੇ ਵ¦ਟੀਅਰਜ਼ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।

ਸੁਚੇਤ ਸਿੰਘ ਖਾਲਸਾ ਕੇਨੈਡਾ

16/09/04

 ਫਤਿਹ ਪ੍ਰਵਾਨ ਕਰਨੀ,
ਇੱਕ ਹੋਰ ਪੰਜਾਬੀ ਸਾਈਟ ਤੇ ਪਿਹੇਵੇ ਵਾਲੇ ਸੰਤਾ ਦੇ ਨਾਮ ਨਾਲ ਮਸ਼ਹੂਰ ਇੱਕ ਢੋਗੀ ਸਾਧ ਦੇ ਕਾਰਨਾਮਿਆ ਨੂੰ ਚਿੱਟਾ ਖੁਲਾਸਾ ਪੜਨ ਨੂੰ ਮਿਲਿਆ,ਪੜ ਕੇ ਸਿਰ ਸ਼ਰਮ ਨਾਲ ਝੁਕ ਗਿਆ ਕਿ ਪ੍ਰੇਮ ਰੂਪੀ ਸਿੱਖੀ ਅਤੇ ਗੁਰਮਤਿ ਦੀਆ ਉਪਦੇਸ਼ ਵੰਡਣ ਵਾਲੇ ਦਾ ਇਹ ਰੂਪ ਵੀ ਹੋ ਸਕਦਾ ਹੈ । ਉਸ ਅਖੋਤੀ ਸਾਧ ਜੋ ਆਪਣੇ ਆਪ ਨੂੰ ਦਸਮੇਸ਼ ਪਿਤਾ ਦਾ ਰੂਪ ਦੱਸਦਾ ਹੈ ਦੇ ਚੇਲਿਆ ਅਨੁਸਾਰ ਇਸ ਸਾਧ ਦੇਸ਼ ਅਤੇ ਵਿਦੇਸ਼ ਵਿੱਚ ਕਈ ਭੋਲੀ ਭਾਲੀ ਲੜਕੀਆ ਨੂੰ ਆਪਣੀ ਹਵਸ ਦਾ ਸਿਕਾਰ ਬਣਾਇਆ।
ਇਸ ਪਰੂਨ ਖਾਲਸਾ ਦੇ ਰੂਪ ਚ ਸੱਜੇ ਸਿੰਘ ਅਤੇ ਗੁਰਮਤਿ ਦੀਆ ਗੱਲਾ ਕਰਨ ਵਾਲੇ ਨੂੰ ਦੱਸੋ ਕਿ ਆਖੀਏ
ਗੁਰੂ ਦਾਸ ਸੁਚੇਤ ਸਿੰਘ ਖਾਲਸਾ ਕੇਨੈਡਾ

ਅਮਲੋਕ ਸਿੰਘ ਰੰਧਾਵਾ, ਅਮਰੀਕਾ

15/09/04

ਸੰਪਾਦਕ ਜੀ,
ਸਤਿ ਸ੍ਰੀ ਅਕਾਲ,

ਸਭ ਤੋ ਪਹਿਲਾ ਮੈ ਇਹ ਕਹਿਣਾ ਚਾਹੁੰਦਾ ਹਾ ,ਕਿ ਤੁਸੀ ਵਧਾਈ ਦੇ ਪਾਤਰ ਹੋ ਕਿ ਇੰਨੀ ਸਹੋਣੀ ਸਾਈਟ ਬਣਾ ਕੇ ਪੰਜਾਬੀਅਤ ਦੀ ਸੇਵਾ ਕਰ ਰਹੇ ਹੋ ਤੇ ਪੰਜਾਬੀਆ ਨੂੰ ਮੋਕਾ ਦਿੱਤਾ ਕਿ ਚਾਹੇ ਤੁਸੀ ਦੁਨੀਆ ਵਿੱਚ ਕਿੱਤੇ ਵੀ ਹੋ ਇਸ ਮੰਚ 5ਆਬੀ ਕਾਮ ਤੇ ਇੱਕਠੇ ਹੋ ਆਪਣੀ ਸੋਚ ,ਵਿਚਾਰਾ  ਨੂੰ ਹੋਰ ਪੰਜਾਬੀਆ ਨਾਲ ਸਾਝੇ ਕਰ ਸਕਦੇ ਹੋ।

ਸੁਚੇਤ ਸਿੰਘ ਖਾਲਸਾ ਜੀ ਦਾ ਪੱਤਰ ਬੰਐਤ ਸਿੰਘ ਹਾਗਕਾਗ ਨੂੰ ਲਿਖਿਆ ਕਾਬਿਲ ਤਾਰੀਫ ਹੈ। ਤੇ ਜੀਵਨ ਨਿਹਾਲੇਵਾਲੀਆ ਦਾ ਮਜ਼ਾਕੀਆ ਅੰਦਾਜ ਚ ਲਿਖਣਾ ਕਾਫੀ ਚੰਗਾ ਲੱਗਿਆ।

 ਰਾਜ ਭੁਪਿੰਦਰ ਜੀ ਤੁਹਾਡੇ ਪੱਤਰ ਵਿੱਚਲੇ ਗੁਰਬਾਣੀ ਵਿਚਾਰ ਕਾਫੀ ਪ੍ਰਭਾਵਸਾਲੀ ਅਤੇ ਮੈ ਤੁਹਾਡੀ ਸੋਚ ਦੀ ਕਦਰ ਕਰਦਾ ਹਾ ਪਰ ਜਿਵੇ ਕਹਿੰਦੇ ਹਨ ਜਿਸ ਤੇ ਬੀਤੀ ਉਹੀ ਜਾਣੇ ਸੋ ਰੁਪਿੰਦਰ ਵੀਰ ਦਾ ਕਹਿਣਾ ਵੀ ਗੱਲਤ ਨਹੀ ਕਿ ਜੋ ਸਿੱਖ ਵਾਈਟ ਹਾਉਸ ਚ ਗਏ ,ਉਹਨਾ ਨੇ ਕੋਈ ਗਲਤ ਨਹੀ ਕੀਤਾ ।
ਇਸ ਦਾ ਫਾਈਦਾ ਸਾਨੂੰ ਅਮਰੀਕਾ ਰਹਿੰਦੇ ਸਿੱਖਾ ਨੂੰ ਜਰੂਰ ਹਾ ਕਿ ਅਮਰੀਕੀ ਸਿੱਖਾ ਨੂੰ ਇੱਕ ਵੱਖਰੀ ਕੋਮ ਦੀ ਨਜਰ ਨਾਲ ਵੇਖਣ ਲੱਗ ਗਏ ਹਨ ਪਰ ਅੱਜੇ ਹੋਰ ਸਮਾ ਜਰੂਰ ਲੱਗੇਗਾ ਅਮਰੀਕਾ ਵਿੱਚ ਪਰੂਨ ਵੱਖਰੀ ਸਿੱਖ ਪਹਿਚਾਣ ਬਣਾਉਣ ਲਈ।

ਅਮਲੋਕ ਸਿੰਘ ਰੰਧਾਵਾ
ਯੂਬਾ ਸਿਟੀ, ਯੂ ਐਸ ਏ

ਤਰਨਬੀਰ ਸਿੰਘ ਲਾਲੀ
jatt_itihas1_134.jpg (4781 bytes)

15/09/04

hi

this is taranbir singh lalli here.i am writing regarding my caste lalli.i m not surprised that you have not included it in your list because it is a very rare caste in jatt sikhs but with presence in villages of jalandhar, gurdaspur and hoshiarpur.there is a village in distt. jalandhar named lallian .there is one member of legislative assembly in punjab named kanwaljit singh lalli.some people use it as lally and some as lali.

please do your investiagation and act accordingly.

thanks

taranbir singh lalli

ਰਣਜੀਤ ਸਿੰਘ, ਜਰਮਨੀ

ਵਿਦੇਸ਼ਾਂ ਵਿਚ ਅਕਾਲੀ ਦਲ ਨੂੰ ਜਥੇਬੰਦਕ ਤੌਰ ’ਤੇ ਹੋਰ ਮਜ਼ਬੂਤ ਕਰਨਾ ਸਮੇਂ ਦੀ ਲੋੜ
 -
ਸਤਨਾਮ ਸਿੰਘ ਚਾਹਲ ਕੈਲੇਫੋਰਨੀਆ

15/09/04

ਸਤਨਾਮ ਸਿੰਘ ਚਾਹਲ ਜੀ ਨੇ ਅਕਾਲੀ ਦਲ ਬਾਰੇ ਜੋ ਲਿਖਿਆ ਹੇ ੳਸ ਬਾਰੇ ਕੁਝ ਵਿਚਾਰ :-

Congress Party ਅਤੇ ਅਕਾਲੀ ਦਲ ਵਿਚ ਕੋਈ ਫ਼ਰਕ ਨਹੀਂ, ਦੋਵੇਂ ਹੀ ਰਾਜਨੀਤਕ ਪਾਰਟੀਆਂ ਹੀ ਹਨ, ਦੋਵਾਂ ਦਾ ਕੰਮ ਮੋਕਾ ਪਰਸਤੀ ਹੀ ਹੇ, ਜਿਥੋਂ ਤਕ ਕੇਂਦਰ ਨਾਲ ਸਮਬਂਦਾਂ ਦੀ ਗਲ ਹੇ, ਦੋਵੇਂ ਹੀ ਪਾਰਟੀਆ ਆਪੋ ਆਪਨੇ ਮਾਲਕਾਂ ਦਾ ਹੁਕਮ ਮਨਨਾਂ ਅਪਨਾ ਪਹਿਲਾ ਫ਼ਰਜ਼ ਸਮਝਦੇ ਹਨ, ਅਤੇ ਓਹੀ ਕੁਝ ਕਰਦੇ ਹਨ ਜੋ ਓਹਨਾਂ ਨੁਂ ਕਰਨ ਨੂਂ ਦਿਤਾ ਜਾਂਦਾ ਹੇ, ਕਾਂਗਰਸ ਕੋਮੀ ਪਾਰਟੀ ਹੇ ਅਤੇ ਪੰਜਾਬ ਵਿਚ ਵੀ ੳਸਦਾ ਰਾਜ ਹੇ ਪਰ ਫੇਰ ਵੀ ਪਾਣੀਆਂ ਬਾਰੇ ਮਤਾ ਪਾਸ ਕਰਵਾ ਕੇ ਓਹ ਕੰਮ ਕੀਤਾ ਜੋ ਅਕਾਲੀ ਕਦੇ ਵੀ ਨਾਂ ਕਰਦੇ, ਬਾਦਲ ਜਿਥੇ ੳਪਰੋਂ ਤਾਂ ਏਸ ਬਾਰੇ ਸਮਰਥਨ ਦਿਂਦਾ ਨਜ਼ਰ ਆਉਂਦਾ ਹੇ ੳਥੇ ਅੰਦਰੋਂ ਦੂਖੀ ਵੀ ਬਹੂਤ ਹੇ , ੳਸਦੀ ਜ਼ਮੀਨ ਹਰਿਆਣੇਂ ਵਿਚ ਵੀ ਹੇ, ਓਹ ਤਾਂ ਵਿਚ ਹੀ ਫਸਗਿਆ ਨਾਂ. ਚੋਣਾਂ ਜਿਤਨ ਤੋਂ ਬਾਹਦ BJP ਝੋਲੀ ਜਾ ਪੇਂਣ ਵਾਲਾ ਬਾਦਲ ਕਿਵੇਂ Congress ਤੋ ਅਲਗ ਕੁਝ ਕਰਕੇ ਦਿਖਾ ਸਕਦਾ ਹੇ.

ਸਤਨਾਮ ਸਿੰਘ ਜੀ, ਜੇ ਤੁਸੀਂ ਪੰਜਾਬ ਵਿਚ ਸਚ ਹੀ ਬਦਲਾਵ ਚਾਹੁਦੇ ਹੋ ਤਾਂ ਕੋਈ ਅਸਰਦਾਇਕ ਹਲ ਦਸੋ ਜੀ.

ਰਣਜੀਤ ਸਿੰਘ, ਜਰਮਨੀ

ਸਤਿਨਾਮ ਸਿੰਘ, ਸਵਿਟਜ਼ਰਲੈਂਡ

15/09/04

ਵੀਰ ਜੀਵਨ ਸਿੰਘ ਜੀ,
ਫਤਹਿ ਪ੍ਰਵਾਨ ਕਰਨਾਂ।

ਆਪ ਜੀ ਨੇ ਫਿਲਮੀ ਐਕਟਰੈੱਸ ਅੰਮ੍ਰਿਤਾ ਸਿੰਘ ਦੀ ਉਦਾਹਰਣ ਦਿਤੀ ਹੈ, ਇਹਨਾਂ ਦੀ ਉਦਾਹਰਣ ਤੁਸੀ ਨਾਂ ਹੀ ਦਿੰਦੇ ਤਾਂ ਠੀਕ ਸੀ।

ਸਮਾਂ ਜਿਆਦਾ ਨਹੀ ਹੈ, ਪਰ ਕਿੰਨਾ ਚੰਗਾ ਹੁੰਦਾ ਜੇ ਅੰਮ੍ਰਿਤਾ ਸਿੰਘ ਦੀ ਬਿਜਾਏ ਉਹ ਅੰਮ੍ਰਿਤਾ ਕੌਰ ਲਿਖ ਲੈਂਦੀ। ਮੈ ਤਾਂ ਇਹਨਾਂ ਹੀ ਜਾਣਦਾ ਹਾਂ ਕੇ ਗੁਰੂ ਸਾਹਿਬ ਨੇ ਬੀਬੀਆਂ ਨੂੰ ਕੌਰ ਤੇ ਪੁਰਸ਼ਾਂ ਨੂੰ ਸਿੰਘ ਨਾਂਮ ਦਿਤਾ ਹੈ। ਦੁਜੀ ਰਹੀ ਗੱਲ ਅਮਰੀਕਾ ਦੀ ਉਥੇ ਜੇ ਸਿੰਘ ਨਾਮ ਤੇ ਦਸਤਾਰ ਪੈਹਨੇਂ ਸਰਦਾਰ ਨੂੰ ਮਾਰਿਆ ਗਿਆ ਹੈ ਤਾਂ ਕਿਸੇ ਗੁਰਪ੍ਰੀਤ ਗਿਲ ਜਾਂ ਜੀਵਨ ਧਾਲੀਵਾਲ ਨੂੰ ਵੀ ਨਹੀ ਬਖਸ਼ਿਆ ਗਿਆ, ਅਮਰੀਕਾ ਵਿੱਚ ਸਿਰਫ ਦਸਤਾਰ ਵਾਲੇ ਨੂੰ ਮਾਰਿਆ ਗਿਆ ਹੈ, ਜਿਸ ਨੂੰ ਕੇ ਉਹ ਅਫਗਾਨੀ ਸਮਝਦੇ ਸੀ। ਸਿੰਘ ਨਾਲ ਇਸ ਗੱਲ ਦਾ ਕੋਈ ਤਲੋਕਾਤ ਨਹੀ ਹੈ।

ਵੀਰ ਜੀਵਨ ਸਿੰਘ ਜੀ ਆਪ ਜੀ ਨਾਮ ਕਿੰਨਾ ਮਹਾਨ ਹੈ, ਬਾਬਾ ਜੀਵਨ ਸਿੰਘ ਜੀ ਕਿੰਨੇ ਮਹਾਨ ਸ਼ਖਸ਼ੀਅਅਤ ਦੇ ਮਾਲਕ ਸਨ । ਪਰ ਜਦ ਆਪ ਜੀ ਸਿੰਘ ਨਾਲੋਂ ਲਾਹ ਕੇ ਦੂਜੇ ਨਾਮ ਦਾ ਇਸਤੇਮਾਲ ਕਰਦੇ ਹੋ ਤਾਂ ਕਿੰਨੇ ਅਧੂਰੇ ਜਿਹੇ ਲਗਦੇ ਹੋ।

ਮੇਰੀ ਤਰਫੋਂ ਆਪ ਜੀ ਸਭ ਕੁਝ ਕਰ ਸਕਦੇ ਹੋ, ਤੁਹਾਡੇ ਤੇ ਕਿਸੇ ਦਾ ਕੋਈ ਪ੍ਰੈਸ਼ਰ ਨਹੀ ਹੈ, ਪਰ ਜੀਵਨ ਸਿੰਘ ਕਿੰਨਾ ਸੋਹਣਾ ਨਾਮ ਹੈ।

ਇਹਨਾਂ ਫਜੂਲ਼ ਦੀਆਂ ਬਹਿਸਾਂ ਵਿੱਚ ਨਾਂ ਪਈਏ।

ਹੁਣ ਤੇ ਮਨਮੋਹਨ ਸਿੰਘ ਦੇ ਪ੍ਰਾਈਮ ਮਨਿਸਟਰ ਬਣਨ ਨਾਲ ਅਮਰੀਕਾ ਵਿੱਚ ਵੀ ਲੋਕਾਂ ਨੂੰ ਪਤਾ ਲੱਗ ਗਿਆ ਹੈ ਕੇ ਦਸਤਾਰ ਪਹਿੰਨਣ ਵਾਲੇ ਅਫਗਾਨ ਨਹੀ ਹਨ।

ਸੱਚੇ ਪਾਤਸ਼ਾਹ ਮੇਹਰ ਕਰਨ ਕੇ ਮਨਮੋਹਨ ਸਿੰਘ, ਮਨਮੋਹਨ ਸਿੰਘ ਹੀ ਬਣੇ ਰਹਿਣ. ਕਿਤੇ ਮਨਮੋਹਨ ਅੰਮ੍ਰਿਤਸਰੀ ਨਾਂ ਬਣ ਜਾਣ।

ਵੀਰ ਜੀਵਨ ਸਿੰਘ ਜੀ ਆਪ ਜੀ ਬਹੁਤ ਜਿਆਦਾ ਸਮਝਦਾਰ ਹੋ ਤੇ ਬਹੁਤ ਵਧੀਆ ਉਦਾਹਰਣਾਂ ਦੇ ਸਕਦੇ ਹੋ, ਇਹ ਜਿਹੜੀ ਕਲਮ ਹੈ ਇਸ ਨੂੰ ਸਿੰਘ ਵਾਲੇ ਪਾਸੇ ਤੋਂ ਜਰਾ ਹਟਾ ਕੇ ਪੰਜਾਬ ਦੀ ਲੋਕ ਭਲਾਈ ਵੱਲ ਜੋੜੋ ਤਾਂ ਬੱਸ.........................ਬੱਲੇ ਬੱਲੇ।

ਸਤਿਨਾਮ ਸਿੰਘ

ਅ ਕੌਰ

15/09/04

 ਕਲਾ ਕਲੰਦਰ ਵਸੈ, ਘੜਿਓਂ ਪਾਣੀ ਨਸੈ

ਅੱਜਕਲ ਭਾਰਤ ਅੰਦਰ ਹਰ ਪਾਸੇ ਹਾਏ ਪਾਣੀ,ਹਾਏ ਬਿਜਲੀ ਦਾ ਹੀ ਰਾਮ ਰੌਲਾ ਸੁਨਣ ਨੂੰ ਮਿਲ ਰਿਹਾ ਹੈ। ਆਮ ਬੰਦੇ ਦੀ ਕੀਮਤੀ ਜਿੰਦਗੀ ਦੇ ਪਲ ਇਸ ਰੌਲੇ ਵਿੱਚ ਰੁਲਦੇ ਨਜਰ ਆ ਰਹੇ ਹਨ। ਪਾਣੀ ਦੀ ਘਾਟ ਹੋ ਸਕਦੀ ਹੈ,ਕਿਉਂਕਿ ਇਹ ਮੀਂਹ ਤੇ ਨਿਰਭਰ ਕਰਦੀ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਇਸ ਵਿਗਿਆਨਕ ਯੁੱਗ ਅੰਦਰ ਕਿਸੇ ਨੂੰ ਸੂਰਜ ਨਜਰ ਕਿਉਂ ਨਹੀਂ ਆ ਰਿਹਾ? ਸੂਰਜ ਨੇ ਵਿਅਕਤੀ ਦੀ ਲੋੜ ਨੂੰ ਆਪਣੀ ਊਰਜਾ ਨਾਲ ਹੱਲ ਕਰਨਾਂ ਸ਼ੁਰੂ ਕਰ ਦਿੱਤਾ ਹੈ। ਇਹ ਇੱਕ ਜਪਾਨੀ ਤਕਨੀਕ ਹੈ,ਜਿਸ ਦੀ ਵਰਤੋਂ ਹਰ ਆਮ ਤੇ ਖਾਸ ਲੋੜ ਦੀ ਪੂਰਤੀ ਲਈ ਹੋਣ ਲੱਗ ਪਈ ਹੈ। ਭਾਰਤ ਖਾਸ ਕਰਕੇ ਪੰਜਾਬ ਅੰਦਰ ਕੁਝ ਕੁ ਪ੍ਰੋਜੈਕਟ ਕਾਮਯਾਬੀ ਨਾਲ ਚਲ ਵੀ ਰਹੇ ਹਨ,ਫਿਰ ਇਸ ਮੁਫਤ ਦੇ ਸੋਮੇ ਨੂੰ ਵਰਤ ਕੇ ਕਿਉਂ ਨਹੀਂ ਆਮ ਜਨਤਾ ਨੂੰ ਰਾਹਤ ਦਿਲਵਾਈ ਜਾਂਦੀ। ਸਰਕਾਰ ਨੂੰ ਇਸ ਪਾਸੇ ਧਿਆਨ ਦੇਕੇ ਦੇਸ਼ ਅੰਦਰ ਖੁਸ਼ਹਾਲੀ ਲਿਆਉਣੀ ਚਾਹੀਦੀ ਹੈ ਨਾਂ ਕਿ ਸੁਪਰੀਮ ਕੋਰਟ ਦਾ ਸਹਾਰਾ ਲੈਕੇ ਪੰਜਾਬ ਦਾ ਖੂਨ ਪੀਣਾ ਚਾਹੀਦਾ ਹੈ।

ਦੂਸਰੇ ਪਾਸੇ ਹਰ ਸੁਲਝੇ ਹੋਏ ਨਾਗਰਿਕ ਦਾ ਫਰਜ ਬਣਦਾ ਹੈ ਕਿ ਵੋਟਾਂ ਨਾਲ ਸੇਵਾ ਦਾ ਹੱਕ ਸੰਭਾਲੀ ਇਹਨਾਂ ਮੰਤਰੀ ਜਨਾਂ ਨੂੰ ਉਹਨਾਂ ਦੀ ਕੁੰਭਕਰਨੀ ਨੀਂਦ ਤੋਂ ਜਗਾਈ ਰੱਖਣ। ਮੀਡੀਆ ਇਸ ਪਾਸੇ ਬਹੁਤ ਹੀ ਮਹੱਤਵ ਪੂਰਨ ਰੋਲ ਨਿਭਾ ਸਕਦਾ ਹੈ,ਚਾਹੇ ਇਹ ਦੂਰ ਦਰਸ਼ਨ ਹੋਵੇ ਜਾਂ ਪੇਪਰ ਦਰਸ਼ਨ ਭਾਵ ਅਖਬਾਰ।

ਆਓ,ਆਪਾਂ ਵਿਅਰਥ ਦੀਆਂ ਬਹਿਸਾਂ ਤੋਂ ਵਿਹਲੇ ਹੋਕੇ ਇਹਨਾਂ ਮੁਸ਼ਕਲਾਂ ਨਾਲ ਦੋ ਚਾਰ ਹੋਣ ਵਾਸਤੇ ਹਰ ਹੀਲਾ ਵਸੀਲਾ ਜੁਟਾ ਦਈਏ। ਵਧੀਆ ਵਧੀਆ ਸੁਝਾਵਾਂ ਰਾਹੀਂ ਉਨੱਤੀ ਦੀਆਂ ਮੰਜਲਾਂ ਨੂੰ ਛੂਹਣਾ ਕਰੀਏ।

ਨਾਮ ਹਰ ਵਿਆਕਤੀ ਦੀ ਵਿਚਾਰਧਾਰਾ ਦਾ ਪਰਤੀਕ ਹੁੰਦਾ ਹੈ। ਜੇਕਰ ਅਸੀਂ ਅਜੇ ਕੋਈ ਵਿਚਾਰਧਾਰਾ ਅਪਨਾਈ ਹੀ ਨਹੀਂ ਤਾਂ ਨਾਮ ਧਾਰਨ ਦਾ ਕੋਈ ਫਾਇਦਾ ਹੀ ਨਹੀਂ। ਸਿੰਘ ਨਾਮ ਗੁਰੂ ਨਾਨਕ ਦੀ ਚਲਾਈ ਹੋਈ ਵਿਚਾਰਧਾਰਾ ਦਾ ਪਰਤੀਕ ਹੈ। ਜੇਕਰ ਕੋਈ ਇਸ ਨੂੰ ਆਪਣੇ ਨਾਮ ਨਾਲ ਨਹੀਂ ਧਾਰਨ ਕਰਨਾਂ ਚਾਹੁੰਦਾ ਤਾਂ ਨਾਂ ਕਰੇ। ਕਿਉਂਕਿ ਉਸ ਨੂੰ ਗੁਰੂ ਨਾਨਕ ਸਾਹਿਬ ਨਾਲ ਕੋਈ ਸਰੋਕਾਰ ਹੀ ਨਹੀਂ। ਜਿਹੜਾ ਪ੍ਰਾਣੀ ਗੁਰੂ ਸਾਹਿਬ ਨਾਲ ਪਿਆਰ ਕਰੇਗਾ ਉਹ ਕਿਸੇ ਦੇ ਕਹਿਣ ਤੋਂ ਬਿਨਾਂ ਹੀ ਗੁਰੂ ਸਾਹਿਬ ਦੀਆਂ ਸਿਖਿਆਵਾਂ ਤੇ ਅਮਲ ਵੀ ਕਰਨ ਲੱਗ ਜਾਏਗਾ,ਭਾਵੇਂ ਭਾਈ ਮੰਝ ਜੀ ਵਾਂਗ ਉਸ ਨੂੰ ਆਪਣਾ ਸਭ ਕੁਝ ਵੀ ਕਿਉਂ ਨਾਂ ਗਵਾਉਣਾ ਪਏ। ਪਰ ਫਿਰ ਉਹ ਗੁਰੂ ਜੀ ਦਾ ਬੋਹਿਥਾ ਵੀ ਅਖਵਾ ਲਏਗਾ। ਸੋ ਭਾਈਓ, ਲੜੋ ਨਾਂ, ਸਗੋਂ ਗੁਰੂ ਪਿਆਰ ਦੀਆਂ ਕਥਾ ਕਹਾਣੀਆਂ ਕਰਿਆ ਕਰੋ ਤਾਂ ਕਿ ਉਹਨਾਂ ਦੇ ਮਨਾਂ ਅੰਦਰ ਵੀ ਪਿਆਰ ਜਾਗ ਜਾਏ ਜੋ ਇਸ ਦਾਤ ਤੋਂ ਅਜੇ ਵਿਹੂਣੇ ਹਨ।ਜਦੋਂ ਗੁਰੂ ਦੇ ਪਿਆਰ ਦਾ ਰੰਗ ਚੜ੍ਹ ਗਿਆ ਤਾਂ ਨਾਮ ਵੀ ਗੁਰੂ ਦਾ ਹੋਏਗਾ ਤੇ ਸਰੂਪ ਵੀ ਗੁਰੂ ਦਾ ਹੀ ਹੋਏਗਾ।ਸਾਡਾ ਅਹੰਕਾਰ ਭਾਵ ਆਪਾ ਸਭ ਖਤਮ ਹੋ ਜਾਏਗਾ।ਫਿਰ ਗਿਆਨ ਹੋ ਜਾਏਗਾ ਕਿ ਸਿੱਖ ਦੀ ਪਛਾਣ ਸਿਰਫ ਉਸਦਾ ਗੁਰੂ ਹੀ ਹੈ।ਦੋ ਪਛਾਣਾਂ ਹੋ ਹੀ ਨਹੀਂ ਸਕਦੀਆਂ।ਅੱਜ ਇਹੋ ਹੀ ਮੁਸ਼ਕਲ ਹੈ।ਆਪਣੀ ਪਛਾਣ ਦੇ ਉਪਰ ਗੁਰੂ ਦੀ ਪਛਾਣ ਰੱਖਦੇ ਹਾਂ ਜਿਸ ਕਰਕੇ ਕੁਝ ਵੀ ਨਜਰ ਨਹੀਂ ਆਉਂਦਾ।ਮਿਲਗੋਭਾ ਹੀ ਦਿਸਦਾ ਹੈ।ਆਓ ਆਪਾਂ ਇਸ ਮੀਡੀਏ ਰਾਹੀਂ ਆਪਣੀ ਹਾਉਮੈਂ ਦੀ ਮੈਲ ਨੂੰ ਗੁਰ ਸ਼ਬਦ ਨਾਲ ਧੋਕੇ ਗੁਰੂ ਦੀ ਪਛਾਣ ਦੀ ਮੋਹਰ ਲਾਉਣ ਦੀ ਕੋਸ਼ਿਸ਼ ਕਰੀਏ,ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਸਕਣ।

ਅ ਕੌਰ

ਰੁਪਿੰਦਰ ਢਿਲੋ ਮੋਗਾ, ਨਾਰਵੇ

14/09/04

ਬਿੰਅਤ ਸਿੰਘ ਜੀ,

ਸਤਿ ਸ੍ਰੀ ਅਕਾਲ,

ਮੇਰਾ ਮੱਕਸਦ ਆਪਣੀ ਸੋਚ ਨੂੰ 5ਆਬੀ.ਕਾਮ ਦਾ ਪਾਠਕਾ ਨਾਲ ਸਾਝਾ ਕਰਨਾ ਹੈ ਨਾ ਕਿ ਤੁਹਾਡੇ ਪੱਤਰ ਵਿੱਚ ਦੀਆ ਗੱਲਾ ਨੂੰ ਸਾਬਿਤ ਕਰਨਾ, ਕਿਸੇ ਕਾਰਨ ਜੇ ਤੁਹਾਡੀ ਨਿੱਜੀ ਸੋਚ ਨੂੰ ਕੋਈ ਨੁਕਸਾਨ ਪਹੁੰਚਿਆ ਹੋਵੇ ਤਾ ਛਮਾ ਚਾਹੁੰਦਾ ਹਾ ,ਵੈਸੇ ਵੀ ਕੰਦੋਲਾ ਸਾਹਿਬ ਦਾ ਮਕਸਦ ਪੰਜਾਬੀ ਸੋਚ ਨੂੰ ਪੰਜਾਬੀ ਸੱਥ ਵਿੱਚ ਸਾਝਾ ਕਰਨਾ ਹੀ ਹੈ

ਖਿਮਾ ਦਾ ਯਾਚਕ

ਰੁਪਿੰਦਰ ਢਿਲੋ ਮੋਗਾ, ਨਾਰਵੇ

ਸੁਚੇਤ ਸਿੰਘ ਖਾਲਸਾ, ਕੇਨੈਡਾ
14/09/04

ਸਤਿ ਸ੍ਰੀ ਅਕਾਲ,

ਬੜੇ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਜੇ ਮੇਰੇ ਕੁਝ ਵੀਰ ਆਪਣੇ ਵਿਚਾਰ ਦੂਜਿਆ ਨਾਲ ਸਾਝਾ ਕਰ ਰਹੇ ਹਨ ਤਾ ਕੁਝ ਇੱਕ ਨੂੰ ਇਹ ਇਰਖਾ ਹੋ ਰਹੀ ਹੈ ਕਿ ਇਹਨਾ ਦਾ ਨਾਮ ਦੁਨੀਆ ਭਰ ਵਿੱਚ 5ਆਬੀ.ਕਾਮ ਪੜਨ ਵਾਲੇ ਪਾਠਕਾ ਵਿੱਚ ਕਿਉ ਪੜਿਆ ਜਾ ਰਿਹਾ ਹੈ, ਵੈਸੇ ਤੁਸੀ ਵੀ ਬੰਐਤ ਸਿੰਘ ਹਾਗਕਾਗ ਲਿਖ ਕੇ ਆਪਣੀ ਕਿਸ ਸੋਚ ਨੂੰ ਉਜਾਗਰ ਕੀਤਾ ਹੈ, ਇਹੀ ਕਿ ਤੁਹਾਡਾ ਨਾਮ ਵੀ ਦੁਨੀਆ ਭਰ ਵਿੱਚ ਇਸ ਵੈਬ ਸਾਈਟ ਪੜਨ ਵਾਲਿਆ ਵਿੱਚ ਪੜਿਆ ਜਾ ਸਕੇ ਕਿ ਹਾਗਕਾਗ ਵਿੱਚ ਬੰਐਤ ਸਿੰਘ ਨਾਮੀ ਸੱਜਣ ਪੁਰਸ ਵੱਸਦਾ ਹੈ। ਤੁਸੀ ਖੁਦ ਤਾ ਸਿੱਖ ਸਮਾਜ ਚ ਫੈਲ ਰਹੀਆ ਬੁਰਾਈਆ ਨੂੰ ਸਿੱਖ ਭਾਈਚਾਰੇ ਅੱਗੇ ਰੱਖਣ ਦੀ ਹਿੰਮਤ ਨਹੀ ਰੱਖਦੇ ਅਤੇ ਲਿੱਖਣ ਲਈ ਗੁਰੇਜ ਕਰ ਰਹੇ ਹੋ, ਪਰ ਹਾ ਦੂਜਿਆ ਦੀ ਬੁਰਾਈਆ ਅਤੇ ਨਿੰਦਾ ਜਰੂਰ ਕਰ ਰਹੇ ਹੋ। ਜੇ ਇਹੀ ਸੋਚ ਇਸ ਵੈਬ ਸਾਈਟ ਦੇ ਸੰਪਾਦਕ ਦੀ ਹੁੰਦੀ ਤਾ ਸ਼ਾਈਦ ਇਹ ਵੈਬ ਸਾਈਟ ਕੱਦੋ ਦਾ ਬੰਦ ਹੋ ਗਿਆਂ ਹੁੰਦਾ,  ਸ਼ੁਕਰ ਕਰੋ ਇਸ ਅਖਬਾਰ ਦੇ ਸੰਪਾਦਕ ਦਾ ਜਿਹਨਾ ਨੇ ਇਸ ਦਾ ਨਾਮ 5ਆਬੀ.ਕਾਮ ਰੱਖ ਕੇ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆ ਨੂੰ ਇਹ ਮੋਕਾ ਦਿੱਤਾ ਕਿ ਤੁਸੀ ਇੱਕ ਮੰਚ ਤੇ ਇੱਕਠੇ ਹੋ ਕੇ ਇਸ ਵੈਬ ਸਾਈਟ ਰਾਹੀ ਆਪਣੇ ਵਿਚਾਰ ਦੂਸਰਿਆ ਨਾਲ ਸਾਝੇ ਕਰ ਸੱਕਦੇ ਹੋ ਅਤੇ ਵਿਚਾਰ ਪ੍ਰਗਟ ਕਰਨ ਵੇਲੇ ਇਹ ਜਰੂਰੀ ਹੈ ਕਿ ਇਹ ਵਿਚਾਰ ਕੋਣ ਕਿੱਥੋ ਲਿਖ ਰਿਹਾ ਹੈ ਜੇ ਸੰਪਾਦਕ ਦੀ ਸੋਚ ਤੁਹਾਡੇ ਨਾਲ ਮੇਲ ਕਰਦੀ ਹੁੰਦੀ ਤਾ ਇਸ ਦਾ ਨਾਮ ਜਰੂਰ ਉਹਨਾ ਦੇ ਨਾਮ ਤੇ ਜਾ ਫਿਰ ਬੰਐਤ.ਕਾਮ,  ਸੁਚੇਤ.ਕਾਮ ਆਦਿ ਆਦਿ ਹੁੰਦਾ ਅਤੇ ਜੇ ਇਹੀ ਸੋਚ ਹੋਰ ਅਖਬਾਰਾ ਵਾਲਿਆ ਦ ਹੁੰਦੀ ਤਾ ਸ਼ਾਇਦ ਕੋਈ ਅਖਬਾਰ ਹੀ ਨਾ ਨਿੱਕਲਦਾ ਕਿਉ ਕਿ ਹਰ ਰਿਪੋਰਟ , ਖਬਰ ਭੇਜਣ ਵੇਲੇ ਸੰਬਧਤ ਦਾ ਨਾਮ ਜਰੂਰੀ ਹੈ। ਵੈਸੇ ਵੀ ਹਿੰਦੂਸਤਾਨ ਦੇ ਵੈਬ ਸਾਈਟਾ ਤੇ ਅਜਿਹੇ ਘੱਟ ਹੀ ਵੇਬ ਸਾਈਟ ਹਨ ਜਿੱਥੇ ਸਿੱਖ ਭਾਈਚਾਰਾ ਇਸ 5ਆਬੀ.ਕਾਮ ਵਾਗ ਆਪਣੇ ਵਿਚਾਰ ਰੱਖ ਸਕਦਾ ਹੋਵੇ।

ਮੇਰੀ ਬਨੇਤੀ ਹੈ ਵੀਰਾ ਨੂੰ ਕਿ ਇਸ ਵੀਰ ਦੇ ਪੱਤਰ ਨੂੰ ਜਜਬਾਤੀ ਤੋਰ ਤੇ ਨਾ ਲੈਦੇ ਹੋਏ ਆਪਣੇ ਵਿਚਾਰ ਲਿੱਖਣੇ ਜਾਰੀ ਰੱਖਣ।

ਖਿਮਾ ਦਾ ਯਾਚਕ

ਸੁਚੇਤ ਸਿੰਘ ਖਾਲਸਾ, ਕੇਨੈਡਾ

 
14/09/04

ਸਾਰੇ ਪਾਠਕਾ ਨੂੰ ਸਤਿ ਸ੍ਰੀ ਅਕਾਲ,

ਰਣਜੀਤ ਜੀ ਤੁਸੀ ਵਧਾਈ ਦੇ ਹੱਕਦਾਰ ਹੋ ਇਸ ਵਾਰ ਆਪਣੇ ਵਿਚਾਰ ਮਾ ਬੋਲੀ ਚ ਲਿਖ ਕੇ, ਪੜਨ ਦਾ ਵੀ ਅੱਲਗ ਹੀ ਮੱਜਾ ਆਇਆ ,ਮਾ ਬੋਲੀ ਸਾਡੀ ਆਪਣੀ ਹੈ ਅਤੇ ਰੋਮਨ ਲਿੱਪੀ ਚ ਇਸ ਦੀ ਸਕਲ ਵਿਗਾੜ ਕੇ ਇੰਝ ਲੱਗਦਾ ਹੈ ਕਿਵੇ ਆਪਾ ਆਪਣੀ ਮਾ ਨੂੰ ਕੋਸ ਰਹੇ ਹੋਇਆ ਪਰ ਸਾਝੀ ਵਾਲਤਾ ਦਾ ਊਪਦੇਸ ਦੇਣ ਵਾਲਾ ਸਿੱਖ ਧਰਮ ਕਿਸੇ ਦੀ ਜਾਗੀਰ ਨਹੀ ਨਾ ਤੁਹਾਡੀ ਨਾ ਮੇਰੀ, ਜੇ ਹੁੰਦਾ ਤਾ ਅੱਜ ਸਿੱਖ ਇਤਿਹਾਸ ਹੋਰ ਹੀ ਹੁੰਦਾ , ਨਾ ਹੀ ਸਾਡੇ ਗੁਰੁਆ ਦੀ ਸੋਚ ਸੀ ਅਤੇ ਨਾ ਹੀ ਇਹ ਗੁਰੂ ਦੇ ਸਿੱਖ ਦੀ ਹੋਣੀ ਚਾਹਿਦੀ ਹੈ ਜੇ ਸਾਡੇ ਗੁਰੂਆ ਦੀ ਸੋਚ ਹੁੰਦੀ ਤਾ ਸਾਡੇ ਗੁਰੂ ਮੁਸਲਮਾਨ ਮੀਆ ਮੀਰ ਤੋ ਹਰਿਮਮੰਦਰ ਸਾਹਿਬ ਦੀ ਪਹਿਲੀ ਇੱਟ ਨਾ ਰੱਖਵਾਉਦੇ, ਬਾਬੇ ਫਰੀਦ ਦੀ ਬਾਣੀ ਤੋ ਵਾਝੇ ਹੁੰਦੇ, ਭਾਈ ਮਤੀ ਦਾਸ ਦੀ ਕੁਰਬਾਨੀ ਨਾ ਹੁੰਦੀ ਆਦਿ ਸੋ ਵੀਰ ਤੁਹਾਡੇ ਪੱਤਰ ਦੇ ਇੱਖ ਭਾਗ ਨਾਲ ਮੈ ਸਹਿਮਤ ਨਹੀ ਕਿ ਸਿੱਖ ਵਿਰਸਾ ਸਿੱਖੀ ਸਰੂਪ ਵਾਲੇ ਤੋ ਹੋਰ ਕੋਈ ਸਿੱਖ ਇਸ ਬਾਰੇ ਆਪਣੀ ਰਾਏ ਨਹੀ ਦੇ ਸਕਦਾ,

ਸਤਿ ਨਾਮ ਵੀਰ ਨੂੰ ਫਤਿਹ,

ਵੀਰ ਜੀ ਮੈ ਭਾਈ ਜੀ ਹੀ ਹਾ ਪਰ ਪੱਤਰਕਾਰ ਲਵਲੀਨ ਕੋਰ, ਐਕਟਰ ਪ੍ਰਿਆ ਸਿੰਘ, ਅਰਚਨਾ ਪਰੂਨ ਸਿੰਘ, ਅਮ੍ਰਿਤਾ ਸਿੰਘ ਅਰੋਤਾ ਹਨ ਆਪਣੇ ਨਾਮ ਮੱਗਰ ਸਿੰਘ ਲਾਉਦੀਆ ਹਨ, ਵੀਰ ਜੀ ਤੁਹਾਡਾ ਅਖਾਨ ਕਿ ਜਦ ਗੋਰਾ ਮਿਸਟਰ ਸਿੰਘ ਕਹਿੰਦਾ ਹੈ ਤਾ ਫਖਰ ਮਹਿਸੂਸ ਹੁੰਦਾ ਹੈ

ਬਾਈ ਜੀ ਜੇ ਗੋਰਿਆਂ ਨੂੰ ਮਿਸਟਰ ਸਿੰਘ ਦਾ ਪਤਾ ਹੁੰਦਾ ਤਾ ਅਮਰੀਕਾ ਚ ਮੁਸਲਮਾਨਾ ਦਾ ਗੁਸਾ ਸਾਡੀ ਕੋਮ ਤੇ ਨਾ ਨਿੱਕਲਦਾ ,ਇਹ ਮਿਸਟਰ ਸਿੰਘ ਆਦਿ ਗੱਲਾ ਪੰਜਾਬ ਫੇਰੀ ਦੋਰਾਨ ਪਿੰਡ ਦੇ ਥੜੇ ਤੇ ਹੀ ਸਹੋਣੀਆ ਲੱਗਦੀਆ ਹੈ। ਜੇ ਕੁਝ ਵੀਰ ਇਸ ਗੱਲ ਦੀ ਹਮਾਇਤ ਕਰ ਰਹਾ ਹਨ ਕਿ ਸਿੱਖਾ ਨੇ ਵ, ਹਾਉਸ ਚ ਜਾ ਕੇ ਅਮਰੀਕਾ ਚ ਸਿੱਖੀ ਬਾਰੇ ਦਸਿਆ ਹੈ ਤਾ ਕੁਝ ਵੀਰ ਇਸ ਨੂੰ ਸਿੱਖ ਸਿਧਾਤਾ ਦੇ ਉਲਟ ਅਤੇ ਕੁਝ ਇਸ ਪੱਖ ਨੂੰ ਹਮਾਇਤ ਚ ਲਿੱਖਣ ਵਾਲਿਆ ਦੀ ਬੁਰਾਈ ਕਰ ਰਹੇ ਹਨ ਕਿ ਇਹ ਆਪਣਾ ਨਾਮ ਵੈਬ 5ਆਬੀ.ਕਾਮ ਤੇ ਪੜ ਕੇ ਆੜੀਆ ਚ ਟੋਰ ਮਾਰਦੇ ਹਨ ਜਿਵੇ ਅੱਜ ਹਾਗਕਾਗੀਆ ਨੇ ਲਿਖਿਆ।

ਚੱਲ ਭਾਈ ਧਰਮ ਸਿੰਘਾ ,,,,,,,ਖੜ ਜਾ ਕਿੱਤੇ ਭਾਊ ਅਮ੍ਰਿਤਸਰੀਆ ਗੁੱਸਾ ਨਾ ਮਨ ਜਾਵੇ , ਇਸ ਵਾਰ ਮੈ ਆਪਣੇ ਨੂੰ,,,,

ਜੀਵਨ ਸਿੰਘ ਨਿਹਾਲੇ ਵਾਲੀਆ , ਡੈਨਮਾਰਕ..... ਖੁਸ਼ ਵੀਰ ਸਤਨਾਮ ਸਵਿਟਜੈਰਲੈਡ

ਚਰਨਜੀਤ ਸਿੰਘ, ਨਾਰਵੇ

14/09/04

Hello beant singh(Hong kong) ji,

sat sri akal.

i dont think see any wrong in the brevet(letters) of B.SINGH\R.SINGH.I am very happy that some of my sikhs brothers are daring to discuss current events of sikh politics openly and it is very interesting to follow the debatt .

Please try to read in positive way , ja phir yaar beant chiniyya ch rehda rehda dil wich irkha bhar gayyi ki q dusra likhda rehda han. take it easy .

from

charanjit singh, norway

ਗੋਪਾਲ ਸ ਹੰਸ

14/09/04

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮਿਹਰਵਾਨੀ ਕਰਕੇ ਹੇਠ ਲਿਖੇ ਸ਼ਬਦ ਦੀ ਖੋਜ ਕਰੋ ਜੀ ਹੋਰ ਵੀ ਅਜੇਹੇ ਸ਼ਬਦ ਹਨ ਜੋ ਗੁਰੁ ਦੀ ਕਹੀ ਗਲ ਵਾਰੇ ਦਸਦਾ ਹਨ, ਸੋਚਣ ਵਾਲੀ ਗਲ ਇਹ ਹੈ ਕਿ ਕੌਣ ਅਮਲ ਕਰਦਾ ਹੈ.

ਧਨਾਸਰੀ ਮਹਲਾ 4 ॥

ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ ਕਿਉ ਚਾਲਹ ਗੁਰ ਚਾਲੀ ॥ ਸਤਗੁਰੁ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ ॥1॥ ਗੁਰਸਿਖ ਮੀਤ ਚਲਹੁ ਗੁਰ ਚਾਲੀ ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥1॥ ਰਹਾਉ ॥ ਹਰਿ ਕੇ ਸੰਤ ਸੁਣਹੁ ਜਨ ਭਾਈ ਗੁਰੁ ਸੇਵਿਹੁ ਬੇਗਿ ਬੇਗਾਲੀ ॥ ਸਤਗੁਰੁ ਸੇਵਿ ਖਰਚੁ ਹਰਿ ਬਾਧਹੁ ਮਤ ਜਾਣਹੁ ਆਜੁ ਕਿ ਕਾਲੀ ॥2॥ ਹਰਿ ਕੇ ਸੰਤ ਜਪਹੁ ਹਰਿ ਜਪਣਾ ਹਰਿ ਸੰਤੁ ਚਲੈ ਹਰਿ ਨਾਲੀ ॥ ਜਿਨ ਹਰਿ ਜਪਿਆ ਸੇ ਹਰਿ ਹੋਏ ਹਰਿ ਮਿਲਿਆ ਕੇਲ ਕੇਲਾਲੀ ॥3॥ ਹਰਿ ਹਰਿ ਜਪਨੁ ਜਪਿ ਲੋਚ ਲੁਚਾਨੀ ਹਰਿ ਕਿਰਪਾ ਕਰਿ ਬਨਵਾਲੀ ॥ ਜਨ ਨਾਨਕ ਸੰਗਤਿ ਸਾਧ ਹਰਿ ਮੇਲਹੁ ਹਮ ਸਾਧ ਜਨਾ ਪਗ ਰਾਲੀ ॥4॥4॥

ਬਿਅੰਤ ਸਿੰਘ ਹਾਂਗਕਾਂਗ

13/09/04

ਪਿਆਰੇ ਸੰਪਾਦਕ ਜੀ,

ਸ਼ਾਇਦ ਇਸ ਸੈਕਸ਼ਨ ਵਿਚ ਲੋਕੀਂ ਕੋਈ ਵਧੇਰੇ ਕੰਮ ਦੀ ਗੱਲ ਲਿਖਣ ਤੋਂ ਗੁਰੇਜ਼ ਕਰ ਰਹੇ ਹਨ, ਜਦੋਂ ਤੋਂ ਇਹ ਭੂਪਿੰਦਰ ਸਿੰਘ / ਰੂਪਿੰਦਰ ਸਿੰਘ ਆਦਿ ਕੁਝ ਕੁ ਸੱਜਨਾਂ ਨੇ, ਨਾ ਖਤਮ ਹੋਣ ਵਾਲੀ ਬਹਿਸ ਕਰਨ ਲਈ ਇਸ ਨੂੰ ਮੋਨੋਪੋਲਾਈਜ਼ ਕੀਤਾ ਹੋਇਆ ਹੈ। ਇਹਨਾਂ ਦੀ ਬਹਿਸ ਦਾ ਅਮਰੀਕਾ ਦੇ ਉਹਨਾਂ ਲੋਕਾਂ ਤੇ ਕੋਈ ਫ਼ਰਕ ਨਹੀਂ ਪੈਂਦਾ ਜਿੰਨ੍ਹਾਂ ਨੇ ਉਹ ਕੁਝ ਕੀਤਾ, ਜਿਸ ਵਿਰੁੱਧ ਇਹ ਐਨੀ ਦੂਰ ਬੈਠੇ ਫ਼ੈਸਲੇ ਸੁਣਾਈ ਜਾਂਦੇ ਨੇ। ਜਿੰਨ੍ਹਾਂ ਬਾਰੇ ਇਹ ਵਿਦਵਤਾ ਝਾੜ ਕੇ ਸਾਰੇ ਲੋਕਾਂ ਵਿਚ ਆਪਣਾ ਤੇ ਕੌਮ ਦਾ ਤਮਾਸ਼ਾ ਬਨਾਉਣ ਡਹੇ ਨੇ।

ਕੀ ਇਹਨਾਂ ਨੂੰ ਕੋਈ ਹੋਰ ਕੰਮ ਨਹੀਂ ਹੈ? ਕੀ ਇਹਨਾਂ ਨੇ ਦੂਸਰੀਆਂ ਹਿੰਦੋਸਤਾਨੀ ਵੈਬ ਸਾਈਟਾਂ ਵਿਚ ਇੰਜ ਹੁੰਦਾ ਵੇਖਿਆ ਹੈ?

ਸੁਣਿਆ ਹੈ ਕਿ ਕੁਝ ਸਮਾਂ ਪਹਿਲਾਂ ਅਕਾਲ ਤਖਤ ਦੇ ਜਥੇਦਾਰ, ਹਾਂਗਕਾਂਗ ਆਉਣ ਵੇਲੇ ਆਪਣੀ ਕਿਰਪਾਨ ਜਹਾਜ਼ ਦੀ ਕੈਬਨ ਵਿਚ ਨਹੀਂ ਸੀ ਲਿਜਾ ਸਕੇ। ਅਤੇ ਸਹਿਜ ਧਾਰੀਆਂ ਨੂੰ ਵੋਟਾਂ ਪਾਉਣ ਤੋਂ ਮਨਾਹੀ ਦੇ ਬਾਵਜੂਦ ਕਲੀਨ ਸ਼ੇਵਡ ਲੋਕਾਂ ਨੇ ਕਮੇਟੀ ਚੋਣਾ ਵਿਚ ਵੋਟਾਂ ਪਾਈਆਂ ਹਨ।

ਜੇ ਇਹ ਗੱਲਾਂ ਸਹੀ ਹਨ, ਤਾਂ ਇਹਨਾਂ ਨੂੰ ਕਹੋ, ਪੰਜਾਬ ਵਿਚ ਸਿੱਖੀ ਦੇ ਉਹਨਾਂ ਠੇਕੇਦਾਰਾਂ ਨਾਲ ਪਹਿਲੇ ਜਾਕੇ ਸਿੱਝਣ। ਐਂਵੇਂ ਲੱਸੀ ਰਿੜਕੀ ਜਾਣ ਲਈ ਤੁਸੀਂ ਆਪਣੀ ਵੈਬ ਸਾਈਟ ਨੂੰ ਕਿਉਂ ਇਕ ਅਖਾੜਾ ਬਨਣ ਦੇਈ ਜਾ ਰਹੇ ਹੋ। ਕੀ ਇਹਨਾਂ ਦੇ ਖਤ ਛਾਪਣੇ ਜ਼ਰੂਰੀ ਹਨ? ਜਾਂ ਤੁਹਾਡੇ ਕੋਲ ਕੋਈ ਕੰਮ ਦੇ ਖਤ ਆ ਹੀ ਨਹੀਂ ਰਹੇ, ਇਹਨਾਂ ਦੀ ਵਜਾਹ ਕਰਕੇ। ਜਾਂ ਫਿਰ ਇਸ ਵੈਬਸਾਈਟ ਦਾ ਨਾਮ ਬਦਲ ਕੇ ਡਬਲਯੂ ਡਬਲਯੂ. ਭੂਪਿੰਦਰ _ਰੂਪਿੰਦਰ.ਕਾਮ ਰੱਖ ਦੇਣਾ ਚਾਹੀਦੈ?

ਜੇ ਇਹ ਢੀਠ ਨਹੀਂ ਤਾਂ ਅੱਗੇ ਤੋਂ ਕੋਈ ਕੰਮ ਦੀ ਗੱਲ ਲਿਖਣ। ਸ਼ਾਇਦ ਇਹ ਆਪਣਾ ਨਾਮ ਦੁਨੀਆਂ ਭਰ ਨੂੰ ਛਪਿਆ ਵਿਖਾ ਕੇ, ਆਪਣੇ ਆੜੀਆਂ ਵਿਚਕਾਰ ਡੀਂਗਾਂ ਮਾਰਦੇ ਹੋਣ ਗੇ। ਕਿ ਪੰਜ-ਆਬੀ ਸੱਥ ਇਹਨਾਂ ਬਿਨਾ ਨਹੀ ਚਲਦੀ।

ਬਿਅੰਤ ਸਿੰਘ ਹਾਂਗਕਾਂਗ

ਰਣਜੀਤ ਸਿੰਘ, ਜਰਮਨੀ

13/09/04

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੁ ਜੀ ਕੀ ਫ਼ਤਿਹ

ਜੀਵਨ ਧਾਲੀਵਾਲ ਜੀ , ਜਿਵੇਂ ਆਪ ਜੀ ਰੋਮਨ ਲੀਪੀ ਵਿਚ ਲਿਖੀ ਹੋਈ ਪੰਜਾਬੀ ਪਸੰਦ ਨਹੀਂ ਕਰਦੇ, ੳਦਾਂ ਹੀ ਸਿੱਖੀ ਸਿਧਾਂਤਾਂ ਤੇ ਪਹਿਰਾ ਨਾਂ ਦੇਣ ਵਾਲਾ ਜਾਦੋਂ ਗੁਰੂਮਤਿ ਦੀਆਂ ਗਲਾਂ ਕਰਦਾ ਹੈ ਤਾਂ ਗੁਰਮਤਿ ਤੋਂ ਅਣਜਾਣੀਂਆਂ ਗੱਲਾਂ ਹੀ ਕਰਦਾ ਹੈ।

ਮੇਰੀ ਦੁਜੀ ਚਿੱਠੀ (09-09-04) ਵੀ ਰੋਮਾਨ ਲੀਪੀ ਵਿਚ ਹੀ ਲਿਖੀ ਹੋਈ ਸੀ, ਜਿਸ ਵਿਚ ਮੈਂ ਰੁਪਿੰਦਰ ਜੀ ਨੂੰ ਬੇਂਨਤੀ ਕੀਤੀ ਸੀ ਕਿ ਮੇਨੂੰ ਦੱਸੋ ਪੰਜਾਬੀ ਵਿਚ ਕਿਵੇਂ ਲਿਖ ਸਕੀਦਾ ਹੈ। ਸੰਪਾਦਕ ਜੀ ਨੇਂ ਚਿਠੀ ਤਾਂ ਨਹੀਂ ਨੇਟ ਤੇ ਪਾਈ ਪਰ ਮੇਰੀ ਮਦਦ ਜਰੂਰ ਆਪੇ ਹੀ ਕਰ ਦਿਤੀ.

ਬੇਨਤੀ ਹੈ ਸੰਪਾਦਕ ਜੀ ਪਾਸ ਕਿ ੳਹ ਚਿਠੀ ਵੀ ਨੇਟ ਤੇ ਪਾ ਦੇਣ।  ਤੁਸੀਂ ਮੇਨੁੰ ਪੰਜਾਬੀ ਠੀਕ ਕਰਨ ਦਾ ਜੋ ੳਪਦੇਸ਼ ਦਿਤਾ ਤਾਂ ਮੇਨੁੰ ਬਹੁਤ ਚੰਗਾ ਲਗਾ। ਮੇਰੀ ਵੀ ਭਾਵਨਾ ਆਪ ਨੁੰ ਕੋਈ ਬੁਰਾ ਬਨਾਓਣ ਦੀ ਨਹੀਂ, ਆਪਾਂ ਸਾਰੇ ਹੀ ਇਕਸਾਰਤਾ ਵਿਚ ਆ ਜਾਵਾਂ ਗੇ ਤਾਂ ਬਹੁਤ ਸਾਰੀਆਂ ਮਨ ਮਰਜੀਆਂ ,ਜਾਂ ਕੱਹ ਲਵੋ ਨਾਂਸਮਜੀਆਂ ,ਆਪੇ ਹੀ ਦੂਰ ਹੋ ਜਾਂਣਗਿਆਂ।

ਸਿੱਖ ਕੌਂਣ ਹੇ, ਯਾਂ ਕੌਣ ਨਹੀਂ ਦਾ ਫ਼ੇਂਸਲਾ ਅਸੀਂ ਆਪ ਕਰਨ ਦੀ ਬਜ਼ਾਏ ਰਹਿਤ ਮਰਯਾਦਾ ਪੜ੍ਹ ਲੇਂਦੇ ਹਾਂ।

ਸਿੱਖ ਦੀ ਤਾਰੀਫ਼

ਜੋ ਇਸਤਰੀ ਜਾਂ ਪੁਰਸ਼ ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿਂਦ ਸਿੰਘ ਸਾਹਿਬ ਤਕ), ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂਂ ਨਹੀਂ ਮੰਨਦਾ, ਉਹ ਸਿੱਖ ਹੈ :

(ਸਿੱਖ ਰਹਿਤ ਮਰਯਾਦਾ )

(ਅਕਾਲ ਤਖਤ )

ਰੁਪਿੰਦਰ ਢਿਲੋ ਮੋਗਾ , ਨਾਰਵੇ

13/09/04

ਰਾਜ ਭੁਪਿੰਦਰ ਸਿੰਘ ਜੀ,
ਸਤਿ ਸ੍ਰੀ ਅਕਾਲ,

ਇੱਕ ਵਾਰ ਫਿਰ ਤੁਹਾਡੇ ਅਨਮੋਲ ਵਿਚਾਰਾ ਲਈ ਸੁਕਰੀਆ ,ਤੁਸੀ 1699 ਦਾ ਖਾਲਸੇ ਦੇ ਸੱਜਣਾ ਦਿਵਸ ਦਾ ਜਿਕਰ ਕੀਤਾ , ਬਹੁਤ ਬਹੁਤ ਸ਼ੁਕਰੀਆ,ਪਰ ਵੀਰ ਜੀ ਜਿਥੇ ਵੀ ਤੁਸੀ ਰਹਿੰਦੇ ਹੋ ਆਪਣੇ ਇਰਦ ਗਿੱਰਦ ਝਾਕੀ ਮਾਰਨਾ ,ਤੁਹਾਨੰ ਇੱਕ ਸਿੱਖ ਵੀਰ ਦੀ ਉਹ ਦਿਖ ਨਜਰ ਆਵੇਗੀ ,ਜਿਸ ਵਿੱਚ ਉਹ ਕੇਸਧਾਰੀ ਜਰੂਰ ਹੋਵੇਗਾ ,ਦਾੜੀ ਵੀ ਖੁਲੀ ਛੱਡੀ ਹੋਵੇਗੀ ਪਰ ਉਹ ਪੰਜ ਕੱਕਾਰਾ ਤੋ ਬਿਨਾ ਅਤੇ ਅਮ੍ਰਿਤਧਾਰੀ ਨਹੀ ਹੋਵੇਗਾ ਅਤੇ ਦੁਸਰੀ ਸਿੱਖ ਵੀਰ ਦੀ ਦਿਖ ਜਿਸ ਵਿੱਚ ਉਹ ਪੂਰਨ ਰੂਪ ਵਿੱਚ ਖਾਲਸਾ ,ਪੰਜੇ ਕੱਕਾਰਾ ਵਿੱਚ ਸੰਪੂਰਨ,ਅਮ੍ਰਿਤਧਾਰੀ, ਜਾਨੀ ਕਿ ਪੂਰਨ ਖਾਲਸਾ ਰੂਪ ਵਿੱਚ ਜਿਸ ਦਾ ਤੁਸੀ 1699 ਦੇ ਖਾਲਸੇ ਦੇ ਸਥਾਪਨਾ ਦਿਵਸ ਦਾ ਖੁਲਾਸਾ ਦੇ ਕੇ ਜਿਕਰ ਕੀਤਾ ਹੈ ਦੇ ਰੂਪ ਵਿੱਚ ਵੇਖੋਗੇ ਤਾ ਤੁਹਾਨੂੰ ਖਾਲਸਾ ਦਾ ਰੂਪ ਅਤੇ ਸਿੱਖੀ ਸਰੂਪ ਚ ਫਰਕ ਸਪਸ਼ਟ ਨਜ਼ਰ ਆਵੇਗਾ, ਖਾਲਸੇ ਦੇ ਸਥਾਪਨਾ ਦਿਵਸ ਸੰਬਧੀ ਕਿਸੇ ਵੀ ਘੱਟਨਾ ਦਾਂ ਮੇਰੇ ਕਿਸੇ ਵੀ ਪੱਤਰ ਵਿੱਚ ਕੋਈ ਜਿਕਰ ਨਹੀ, ਇਹ ਤੁਹਾਡੀ ਆਪਣੀ ਹੀ ਕਿਸੇ ਕੋਈ ਸੋਚ ਨਾਲ ਜੁੜੀ ਕੋਈ ਸੋਚ ਹੈ, ਖੈਰ ਹਰ ਕਿਸੇ ਦੀ ਸੋਚ, ਵਿਚਾਰ ਅਤੇ ਪੜਨ ਦਾ ਨਜ਼ਰੀਆ ਭਿੰਨ ਹੈ ਦੂਸਰਾ ਵੈਸੇ ਵੀ ਰਾਜ ਵੀਰ ਜੀ ਡੈਨਮਾਰਕ ਤੋ ਇੱਕ ਵੀਰ ਦੇ 9,09,04 ਪੱਤਰ ਅਨੁਸਾਰ ਵਿਦੇਸ਼ਾ ਵਿੱਚ ਲੱਖਾ ਸਿੱਖ ਵੀਰ ਬਿਨ ਪਗੜੀ ਤੋ ਗੁਰੂ ਘਰ ਨਾਲ ਜੁੜੇ ਹੋਏ ਹਨ ਤਾ ਜਾਹਿਰ ਹੈ ਕਿ ਨੰਗੇ ਸਿਰ ਕੋਈ ਵੀ ਗੁਰੂ ਘਰ ਨਹੀ ਜਾਦਾ, ਵੀਰ ਜੀ ਠੀਕ ਹੈ ਮੇਰੇ ਵਰਗੇ ਇਹ ਵੀਰ ਦਸਤਾਰ ਨਹੀ ਸਜਾਉਦੇ ਪਰ ਇਹ ਨਹੀ ਕਿ ਸਾਡੀ ਗੁਰੂ ਘਰ ਲਈ ਸਰਧਾ ਤੁਹਾਡੇ ਵਰਗੇ ਵੀਰ ਨਾਲੋ ਘੱਟ ਹੈ ਮੈ ਉਹਨਾ ਗੱਲਾ ਦਾ ਜਿਕਰ ਦੁਬਾਰਾ ਨਹੀ ਕਰਨਾ ਚਾਹੁੰਦਾ ਜਿਸ ਦਾ ਜਿਕਰ ਡੈਨਮਾਰਕ ਤੋ ਇੱਕ ਵੀਰ 9,09,04 ਪੱਤਰ ਵਿੱਚ ਕਰ ਚੁਕਾ ਹੈ,ਮੇਰੀ ਸੋਚ ਉਸ ਵੀਰ ਨਾਲ ਸਹਿਮਤ ਹੈ ਊਕਤ ਪੱਤਰ ਦੁਬਾਰਾ ਜਰੂਰ ਪੜਨਾ।

2) ਹੁਣ ਗੱਲ ਆਉਦੀ ਹੈ ਕਿ ਅਸੀ ਕਿਸ ਨਜਰੀਆ ਨਾਲ ਪੜ ਕੇ ਉਸ ਨੂੰ ਸੋਚਦੇ ਹਾ ਜਿਵੇ ਕਿ ਤੁਸੀ ਵਿਚਰਆ ,ਮੇਰੇ ਪੱਤਰ ਤੋ ਸਪਸਟ ਝਲਕ ਰਿਹਾ ਹੈ ਕਿ ਮੈ ਆਪਣੇ ਪੱਤਰ ਵਿੱਚ ਇਸ ਗੱਲ ਦਾ ਜਿਕਰ ਕੀਤਾ ਹੈ ਕਿ ਕੁਝ ਸਾਡੇ ਸਿੱਖ ਵੀਰਾ ਦੀਆਂ ਜਾਨਾਂ 11 ਸੰਤਬਰ ਤੋ ਬਾਅਦ ਇਸ ਕਰਕੇ ਗਈਆ ਕਿਊ ਕਿ ਅਮਰੀਕੀ ਉਹਨਾ ਨੂੰ 11 ਸੰਤਬਰ ਦੇ ਵਾਕਿਆਂ ਦੇ ਜਿੰਮੇਵਾਰ ਟੋਲੇ ਦੇ ਭਾਈਚਾਰੇ ਵਾਲੇ ਸਮਝ ਬੈਠੇ ਅਤੇ ਜੋ ਵੀਰ ਵ,ਹਾਊਸ ਚ ਗਏ ਉਹਨਾ ਨੇ ਵ,ਹਾਊਸ ਚ ਜਾਕੇ ਮੀਡੀਆ ਚ ਆ ਕੇ ਸਿੱਖ ਕੋਮ ਬਾਰੇ ਹੀ ਦਸਿਆਂ ਹੈ ਪਰ ਤੁਸੀ ਇਸ ਨੂੰ ਮੇਰੇ ਨਾਲ ਨਿੱਜੀ ਜੋੜ ਕੇ ਇਸ ਤਰਾ ਸੌਚਿਆ ਅਤੇ ਪੜਿਆ ਕਿ ਜਿਵੇ ਮੇਰਾ ਕਹਿਣਾ ਇਹ ਹੋਵੇ ਕਿ ਮੈ ਆਪਣੇ ਕੇਸ ਇਸ ਲਈ ਕਤਲ ਕਰਵਾਏ ਹਨ ਕਿਉ ਕਿ ਮੈਨੂੰ ਆਪਣੀ ਜਾਨ ਪਿਆਰੀ ਹੈ ਅਤੇ ਮੈ ਆਪਣੀ ਦਿਖ ਅੰਗਰੇਜਾ ਵਰਗੀ ਰੱਖਣੀ ਚਾਹੁੰਦਾ ਹਾ ਤਾ ਵੀਰ ਜੀ ਤੁਹਾਨੂੰ ਇਹ ਦੱਸਣਾ ਵਾਜਬ ਸਮਝਦਾ ਹਾ, ਕਿ ਨਾ ਹੀ ਮੈ ਵਿਦੇਸ਼ ਵਿੱਚ ਜੰਮਿਆ ਹਾ ਅਤੇ ਨਾ ਹੀ ਕਾਫੀ ਅਰਸੇ ਤੋ ਵਿਦੇਸ਼ ਚ ਹਾ ਜਿਸ ਸਮੇ ਪੰਜਾਬ ਚ ਅੱਤਵਾਦ ਦੀ ਹੰਨੇਰੀ ਝੱਲ ਰਹੀ ਸੀ ਅਤੇ ਬੱਸਾ,ਟਰੇਨਾ,ਕਾਰਾ ਆਦਿ ਚੋ ਗੈਰ ਸਿੱਖ ਅਤੇ ਪਗੜੀ ਰਹਿਤ ਲੋਕਾ ਨੂੰ ਕੱਢ ਕੇ ਮਾਰਿਆ ਜਾ ਰਿਹਾ ਸੀ ਅਤੇ ਜਾਨ ਬਚਾਉਣ ਖਾਤਿਰ ਮੇਰਾ ਮਜੋੂਦਾ ਰੂਪ ਹੋਰ ਹੁੰਦਾ,ਉਸ ਵਕਤ ਵੀ ਮੈ ਗੁਰੂ ਘਰ ਚ ਅਟੁਟ ਵਿਸ਼ਵਾਸ ਰੱਖਣ ਵਾਲਾ ਪਗੜੀ ਰਹਿਤ ਸਿੱਖ ਸੀ ਅਤੇ ਅੱਜ ਵੀ ਹਾ,ਖੈਰ ਜੇ ਇਹ ਗੱਲਾ ਨੂੰ ਸੱਚ ਮਨ ਲਿਆ ਜਾਵੇ ਤਾ ਪੰਜਾਬ ਵਿੱਚ ਕਿਉ ਸਾਡੇ ਸਿੱਖ ਵੀਰ ਕੇਸ ਕੱਤਲ ਕਰਵਾ ਰਹੇ ਹਨ ਕਿਸ ਗੱਲ ਦਾ ਡਰ ਸਿੱਖ ਨੋਜਵਾਨਾ ਨੂੰ ਸਤਾ ਰਿਹਾ ਹੈ ਖੈਰ ਕੇਸ ਰੱਖਣਾ ਜਾ ਨਾ ਰੱਖਣਾ ਹਰ ਕਿਸੇ ਦੀ ਆਪਣੀ ਨਿੱਜੀ ਸੋਚ ਦਾ ਮਸਲਾ ਹੈ ਇਸ ਲਈ ਮੈ ਕੁਝ ਹੋਰ ਨਹੀ ਕਹਿਣਾ ਚਾਹੁੰਦਾ, ਦੂਜਾ ਵੀਰ ਜੀ ਅੰਗਰੇਜ ਦੀ ਦਿਖ ਲਈ ਕੇਸ ਕਤਲ ਕਰਵਾਉਣੇ ਜਰੂਰੀ ਨਹੀ ਸਾਡੇ ਲੋਕਾ ਲਈ ਚਮੜੀ ਦਾ ਰੰਗ ਹੀ ਕਾਫੀ ਹੈ।

3) ਤੁਹਾਡੇ ਆਪਣੇ ਕੱਥਣ ਅਨੁਸਾਰ ਹਰ ਹਵਾਈ ਜਹਾਜ ਦੀ ਯਾਤਰਾ ਦੋਰਾਨ ਕ੍ਰਿਪਾਨ ਸਾਹਿਬ ਨੂੰ ਉਤਾਰ ਕੇ ਛੋਟੀ ਸ੍ਰੀ ਸਾਹਿਬ ਗਲ ਵਿੱਚ ਪਾ ਲਈ ਜਾਦੀ ਹੈ ਅਤੇ ਯਾਤਰਾ ਤੋ ਬਾਅਦ ਫਿਰ ਕ੍ਰਿਪਾਨ ਗ੍ਰਹਿਣ ਕਰ ਲਈ ਜਾਦੀ ਹੈ ਹੋ ਸਕਦਾ ਹੈ ਕਿ ਵ. ਹਾਊਸ ਚ ਜਾਣ ਵਾਲਾ ਵੀਰਾ ਨੇ ਇਹ ਕੀਤਾ ਹੋਵੇ ਜਾ ਇਸ ਦਾ ਤੁਹਾਡੇ ਕੋਲ ਪੱਕਾ ਸਬੂਤ ਹੈਕਿ ਇਹ ਵੀਰ ਸ੍ਰੀ ਸਾਹਿਬ ਤੋ ਬਿਨਾ ਸੀ, ਤਸਵੀਰਾ ਅਨੁਸਾਰ ਜਿਆਦਾ ਤਰ ਵੀਰ ਪਗੜੀ ਧਾਰੀ ਹੀ ਸਨ ਵੈਸੇ ਵੀ ਵੀਰ ਜੀ ਜਿਵੇ ਹਰ ਮੁਸਲਮਾਨ ਮੋਲਵੀ ਨਹੀ, ਹਰ ਇਸਾਈ ਪਾਦਰੀ ਨਹੀ ਅਤੇ ਹਿੰਦੂ ਪੰਡਿਤ ਨਹੀ ਤੇ ਹਰ ਸਿੱਖ ਅਮ੍ਰਿਤਧਾਰੀ ਨਹੀ, ਤੁਹਾਡੀ ਸੋਚ ਕੁਝ ਵੀ ਕਹੇ ਪਰ ਇਸ ਨਾਲ ਅਮਰੀਕਾ ਵਿੱਚ ਵੱਸਦੇ ਲੱਖਾ ਸਿੱਖ ਭਰਾਵਾ ਦਾ ਫਾਈਦਾ ਹੀ ਹੋਇਆ ਹੈ ਦਸਤਾਰਾ ਸੱਜਾ ਕੇ ਗਏ ਵੀਰਾ ਨੇ ਮੀਡੀਏ ਵਿੱਚ ਆ ਕੇ ਸਿੱਖ ਕੋਮ ਦੀ ਪਛਾਣ ਦੱਸੀ ਹੈ ਕੁਝ ਵੀਰਾ ਨੂੰ ਇਹ ਗੱਲ ਚੰਗੀ ਨਾ ਲੱਗੇ ਜਾ ਲੱਗੇ ਪਰ ਕੁਝ ਲੋਕਾ ਦੀ ਇਹ ਸੌਚ ਕਰਨ ਸਿੱਖ ਕੋਮ ਦੀ ਬਲੀ ਸਿੱਖ ਕੋਮ ਨੂੰ ਹੀ ਮਨਜੁਰ ਨਹੀ, ਇੱਕ ਗੱਲ ਹੋਰ ਵੀਰ ਜੀ ਮੈ ਇਸ ਜੱਗ ਵਿੱਚ ਇੱਕਲਾ ਪਗੜੀ ਰਹਿਤ ਸਿੱਖ ਨਹੀ ਮੇਰੇ ਵਰਗੇ ਲੱਖਾ ਸਿੱਖ ਵੀਰ ਬਿਨ ਪਗੜੀ ਗੁਰੂ ਘਰਾ ਨਾਲ ਜੁੜੇ ਹੋਏ ਹਨ ਤੁਹਾਡੇ ਅਤੇ ਸਾਡੇ ਚ ਫਰਕ ਇਹ ਹੈ ਕਿ ਤੁਸੀ ਦਸਤਾਰ ਜਾ ਪਰੂਨ ਖਾਲਸੇ ਦੇ ਰੂਪ ਵਿੱਚ ਗੁਰੂ ਘਰ ਨਾਲ ਜੁੜੇ ਹੋਏ ਹੋ ਅਤੇ ਇਸ ਤੋ ਬਿਨਾ ਪਰ ਸਰਧਾ ਪੱਖੋ ਗੁਰੂ ਘਰ ਲਈ ਸਾਡਾ ਵਿਸਵਾਸ ਵੀ ਤੁਹਾਥੋ ਘੱਟ ਨਹੀ,

ਹੋਰ ਵੀ ਜੀ ਕੁਜ ਵੀਰਾ ਨੂੰ ਇਸ ਗੱਲ ਦਾ ਗਿੱਲਾ ਹੈ ਕਿ ਪਗੜੀ ਰਹਿਤ ਸਿੱਖ ਤਾ ਸਿੱਖੀ ਸੰਬਧੀ ਕੋਈ ਮਸਵਰਾ ਹੀਨਾ ਦੇਣ ਸੋ ਉਹਨਾ ਵੀਰਾ ਨੂੰ ਡੈਨਮਾਰਕ ਤੋ ਇੱਕ ਵੀਰ ਦੇ ਪੱਤਰ ਦਾ ਹਵਾਲਾ ਦੈ ਕੇ 9,09,04 ਦਾ ਭੁਪਿੰਦਰ ਸਿੰਘ ਹੋਣਾ ਤੋ ਦੁਬਾਰਾ ਫਿਰ ਪੁਛ ਰਿਹਾ ਹਾ , ਕਿ ਉਹਨਾ ਦੀ ਸੋਚ ਇਸ ਪ੍ਰਤੀ ਕਿ ਕਹਿੰਦੀ ਹੈ

1) ਖਾਲਸੇ ਦੀ ਸਥਾਪਨਾ ਵੇਲੇ ਤੋ ਹੀ ਹਿੰਦੂ ਬਾਹ੍ਰਮਣਾ ਦੀਆ ਜਾਤ ਪਾਤ ਦੀ ਰੀਤ ਦਾ ਅੱਜੇ ਤੱਕ ਸਿੱਖ ਕੋਮ ਚ ਪ੍ਰਚਿਲਤ ਹੋਣਾ ,ਜੋ ਕਿ ਗੁਰੂ ਜੀਆ ਦੀਆ ਪਹਿਲਾ ਹੁਕਮ ਸੀ ਕਿ ਅੱਜ ਤੋ ਬਾਅਦ ਸਿੱਖ ਦੀ ਕੋਈ ਜਾਤ ਨਹੀ ਪਰ ਉਸ ਦੇ ਉਲਟ ਅੱਜ ਵੀ

2) ਜਾਤ ਪਾਤ ਦੇ ਨਾਮ ਤੇ ਉਸਰ ਰਹੇ ਗੁਰੂ ਘਰ

3) ਸਾਡੇ ਸਿੱਖ ਸਮਾਜ ਕਾਸ ਕਰਕੇ ਪੰਜਾਬ ਚ ਨਸ਼ਾ ਦਾ ਵੱਧ ਰਿਹਾ ਰੁਝਾਣ

4) ਝੂਠੀ ਚੋਧਰ ਲਈ ਗੁਰੂ ਗਰੰਥ ਸਾਹਿਬ ਦੀ ਹਜੂਰੀ ਚ ਇੱਕ ਦੂਜੇ ਸਿੱਖ ਵੀਰਾ ਦੀਆਂ ਦਸਤਾਰਾ ਦਾ ਅਪਮਾਨ ਹੋਣਾ

5) ਸਿੱਖ ਸਮਾਜ ਦੀਆ80 _90% ਵਿਆਹ ਸ਼ਾਦੀਆ ਵਿੱਚ ਮੀਟ, ਸ਼ਰਾਬ ਦਾ ਖੱਲ ਕੇ ਸੇਵਨ

6) ਸਿੱਖ ਭਾਈਚਾਰੇ ਦੇ ਕੁਝ ਉੱਚ ਕੋਟੀ ਦੇ ਲੀਡਰਾ ਵੱਲੋ ਦੇਹ ਧਾਰੀ ਬਾਬਿਆ ਅੱਗੇ ਸ਼ੀਸ ਝੁਕਾਉਣਾ ਅਤੇ ਸਿੱਖੀ ਸਰੂਪ ਚ ਕਾਫੀ ਸੰਖਿਆ ਚ ਸਿੱਖ ਵੀਰਾ ਵੱਲੋ ਵੀ ਇਹੀ ਕਰਨਾ ਆਦਿ

7) ਕਿ ਇਸ ਪ੍ਰਤੀ ਕਿਸੀ ਸਿੱਖ ਕੋਸਲ ਨੇ ਸੋਚਿਆ ਹੈ

ਰੁਪਿੰਦਰ ਢਿਲੋ ਮੋਗਾ , ਨਾਰਵੇ

ਗੁਰਪ੍ਰੀਤ ਖਰੜ

13/09/04

hello editor ji,

sat sri akal to all readers,

thanks u for publishing views of raj bhupinder and raj bhupinder too for making me and others laugh, really i appreciate his view of thinking in which world he is living , question is not of a sikh principle but question is of sikh look and sikh who dared to go to white house have donr right choice to show people of america that sikhs are different from muslims look people and they are peacefully people , what his thinking wants to show that sikhs must go with sword in white house that we are too part of terrorism .sword is part of religious sign for u not for people of america and other world , none of country will permit any religion devootees to go with sword in any protected area due to security precautions , i would like to request raj bhupinder that please make effort , ok leave indian parliament but choose punjab high court of punjab ministrial building to enter with sword .he will realize truth in his own country.any way there is difference between theory and practice , so it is time to realize truth and to come live in 21 century . not to fight with others in words battle by raising issues of sikhs principla and sword issue

gurpreet kharar

5_cccccc1.gif (41 bytes)

 ਪੱਤਰ 2003  

1 2 3 4 5 6 7 8 9 10 11 12 13  14 15 16 17 18 19 20 21 22 23 24 25 26 27 28

ਪੱਤਰ 2004

1 2 3 4 5 6 7 8  9  10  11 12  13  14  15  16 17 18 19 20 | 21 22 23 24 25 26 27

Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com