
|
|
ਸਾਥੀ ਲੁਧਿਆਣਵੀ ਲੰਡਨ |
|
13/10/04
ਖ਼ੁਸ਼ਵੰਤ ਸਿੰਘ ਦਾ ਲਿਖ਼ਿਆਂ ਹੋਇਆ ਮੁਲਕ ਰਾਜ ਅਨੰਦ ਜੀ ਵਾਰੇ ਲੇਖ਼
ਪ੍ਹਿੜਆ । ਖ਼ੁਸ਼ਵੰਤ ਸਿੱਘ ਵਿਚ ਇਹੋ ਖ਼ੂਬੀ ਹੈ ਕਿ ਉਹ ਜੋ ਲਿਖ਼ਦਾ ਹੈ
ਬੇਬਾਕ ਹੋ ਕੇ ਲਿਖ਼ਦਾ ਹੈ । ਉਸ ਦੀ ਚੁਸਤ ਵਾਰਤਕ ਦਾ ਮੈਂ ਬਹੁਤ ਬੜਾ
ਪ੍ਰਸੰਸਕ ਹਾਂ ।ਇਕ ਵਧੀਆ ਜਰਨਾਲਿਸਟ ਦੀ ਇਹੋ ਤਾਂ ਖ਼ੂਬੀ ਹੁੰਦੀ ਹੈ
ਕਿ ਉਹ ਉਹੋ ਕੁਝ ਲਿਖ਼ੇ ਜੋ ਉਹ ਸੱਚੇ ਦਿਲੋਂ ਮਹਿਸੂਸ ਕਰਦਾ ਹੈ ।
ਖ਼ੁਸ਼ਵੰਤ ਸਿੰਘ ਨੇ ਜੋ ਕੁਝ ਮੁਲਕ ਰਾਜ ਆਨੰਦ ਵਾਰੇ ਲਿਖ਼ਆ ਹੈ, ਉਸ ਨਾਲ
ਮੁਕੰਮਲ ਤੌਰ ਤੇ ਸਹਿਮਤ ਹੋਣਾ ਸ਼ਾਇਦ ਮੁਸ਼ਕਲ ਹੈ ਪਰ ਉਹ ਸੱਚ ਤੋਂ
ਬਹੁਤਾ ਦੂਰ ਵੀ ਨਹੀਂ ਹੈ ।
ਆਪ ਨੇ ਮੁਲਕ ਰਾਜ ਆਨੰਦ ਨੂੰ ਮਿਡੀਓਕਰ ਕਿਸਮ ਦਾ ਲੇਖ਼ਕ ਲਿਖ਼ਿਆ ਹੈ
।ਮੇਰਾ ਵੀ ਬਿਲਕੁਲ ਇਹੋ ਪ੍ਰਭਾਵ ਬਣਿਆਂ ਰਿਹਾ ਹੈ ਉਂਨ੍ਹਾਂ ਵਾਰੇ
।ਮੈਂ ਉਨ੍ਹਾਂ ਦੀਆਂ ਕੁਝ ਕਿਤਾਬਾਂ ਪੜ੍ਹੀਆਂ ਹਨ ।
ਮੈਨੂੰ ਮੁਲਕ ਰਾਜ ਆਂਨੰਦ ਨਾਲ ਮਿਲਣ ਦਾ ਸੁਭਾਗ 1980 ਵਿਚ
ਪ੍ਰਾਂਪਤ ਹੋਇਆ ਸੀ ।ਮੈਂ ਉਨ੍ਹਾਂ ਨਾਲ ਆਪਣੀ ਕਾਰ ਵਿਚ ਲ਼ੰਡਨ ਦੀਆਂ
ਗਲੀਆਂ ਵਿਚ ਵੀ ਵਾਹਵਾ ਘੁੰਮਿਆਂ ਸਾਂ । ਬਹੁਤ ਸਾਰੀਆਂ ਗੱਲਾਂ
ਉਨ੍ਹਾਂ ਨਾਲ ਕੀਤੀਆਂ ਪਰ ਜਦੋਂ ਵੀ ਮੈਂ ਕੋਈ ਗੰਭੀਰ ਗੱਲ ਕਰਨ ਲੱਗਦਾ
ਤਾਂ ਉਹ ਕੋਈ ਹੋਰ ਹੀ ਵਿਸ਼ਾ ਛੇੜ ਦਿੱਦੇ ।ਮੈਂਨੂੰ ਇੰਝ ਲੱਗਾ ਸੀ
ਜਿਵੇਂ ਉਹ ਉਸ ਵਿਸ਼ੇ ਵਾਰੇ ਬਹੁਤਾ ਨਹੀਂ ਸਨ ਜਾਣਦੇ ਤੇ ਉਸ ਤੋਂ ਬਚਣ
ਲਈ ਹੀ ਹੋਰ ਵਿਸ਼ਾ ਛੇੜ ਲੈਂਦੇ ਸਨ ।ਮੈਨੂੰ ਏਦਾਂ ਵੀ ਲੱਗਾ ਸੀ ਕਿ
ਉਨ੍ਹਾਂ ਵਾਰੇ ਬਣਿਆਂ ਦੁਨੀਆਂ ਵਿਚ ਜੋ ਉੱਚਤਾ ਦਾ ਭਰਮ ਹੈ, ਉਹ ਉਸ
ਨੂੰ ਵੀ ਵਿਗਾੜਨਾ ਨਹੀਂ ਸਨ ਚਾਹੁੰਦੇ ।
ਸਾਡੇ ਦੇਸ ਵਿਚ ਅੰਗਰੇਜ਼ੀ ਵਿਚ ਲਿਖ਼ਣ ਵਾਲਿਆਂ ਨੂੰ ਵੈਸੇ ਵੀ ਬੜੇ
ਅਕਲਮੰਦ ਸਮਝਿਆ ਜਾਂਦਾ ਹੈ ।ਇਸ ਵਾਰੇ ਖ਼ੁਸ਼ਵੰਤ ਸਿੰਘ ਨੇ ਇਕ ਵਾਰ
ਲਿਖ਼ਿਆ ਵੀ ਸੀ ।ਉਨ੍ਹਾਂ ਨੇ ਇਹ ਗੱਲ ਬਲਕਿ ਆਪਣੇ ਵਾਰੇ ਹੀ ਲਿਖ਼ੀ ਸੀ
ਤੇ ਕਿਹਾ ਸੀ ਕਿ ਜੇਕਰ ਉਹ ਪੰਜਾਬੀ ਲੇਖ਼ਕ ਹੂੰਦੇ ਤਾਂ ਉਨ੍ਹਾ ਦੀ
ਪੰਜਾਬੀਆਂ ਵਲੋਂ ਹੀ ਏਨੀ ਇੱਜ਼ਤ ਨਹੀਂ ਸੀ ਹੋਣੀ ਤੇ ਉਨ੍ਹਾਂ ਦੀਆਂ
ਏਨੀਆਂ ਕਿਤਾਬਾਂ ਨਹੀਂ ਸਨ ਵਿਕਣੀਆਂ । ਮੇਰਾ ਖ਼ਿਆਲ ਨਹੀਂ ਕਿ ਕੋਈ
ਪੰਜਾਬੀ ਇਸ ਗੱਲ ਤੋਂ ਮੁੱਕਰ ਸਕਦਾ ਹੈ ਕਿ ਪੰਜਾਬੀ ਵਿਚ ਵਧੀਆ ਲਿਖ਼ਣ
ਵਾਲੇ ਵੀ ਅਕਸਰ ਹੀ ਅਣਗੌਲੇ ਰਹਿ ਜਾਂਦੇ ਹਨ ।ਪੰਜਾਬੀ ਲੋਕ ਆਪਣੀ
ਬੋਲੀ ਅਤੇ ਸਾਹਿਤ ਪ੍ਰਤੀ ਸੁਹਿਰਦ ਨਹੀਂ ਹਨ ।
ਸਾਥੀ ਲੁਧਿਆਣਵੀ ਲੰਡਨ |
|
ਇਕ ਪਾਠਕ |
|
13/10/04
ਰਾਜ ਭੂਪਿੰਦਰ ਸਿੰਘ ਚੱਠਾ ਸਾਬ, ਕੱਖ ਭੰਨ ਕੇ ਦੂਹਰਾ ਕਰਨ ਲਈ
ਤੁਹਾਡਾ ਧੰਨਵਾਦ। ਸ਼ਰੋਮਣੀ ਕਮੇਟੀ ਜਿਸ ਦਿਨ ਤੁਹਾਡੀ ਚਿੱਠੀ ਤੇ ਅਮਲ
ਸ਼ੁਰੂ ਕਰ ਦੇਵੇਗੀ ਉਸ ਦਿਨ ਅਗਲੀ ਗੱਲ ਕਰਾਂਗੇ। ਸਾਰਥਕ ਬਹਿਸ ਦੇ
ਅਸੂਲ ਹੁੰਦੇ ਹਨ ਕਿ ਗੱਲ ਬੱਝਵੀਂ ਕੀਤੀ ਜਾਵੇ, ਆਹ ਸ਼ਿਫਟਾਂ ਵਾਲ਼ੀ
ਗੱਲ ਹਰ ਇਕ ਤੇ ਫਿੱਟ ਕਰਨ ਦੀ ਲੋੜ ਨਹੀਂ। ਗੁਰਦੁਆਰਾ, ਗੁਰਬਾਣੀ
ਕੀਰਤਨ, ਤੇ ਪੰਜਾਬੀ ਵਾਲ਼ੀ ਗੱਲ ਦਾ ਵੀ ਤੁਹਾਡਾ ਉਹੀ ਤੋਤਾ-ਰਟਣ ਹੈ।
ਮੈਂ ਕਿੱਥੇ ਲਿਖਿਆ ਕਿ ਮੈਂ ਗੁਰਦੁਆਰੇ ਨਹੀਂ ਜਾਂਦਾ ਜਾਂ ਪੰਜਾਬੀ
ਤੋਂ ਦੂਰ ਹਾਂ? ਗੱਲ ਨੂੰ ਖਲਾਰਦੇ ਕਿਉਂ ਹੋ? ਤੁਪਕੇ ਤੁਪਕੇ ਦਾ ਤਾਂ
ਤੁਹਾਨੂੰ ਬਹੁਤ ਫਿਕਰ ਹੈ ਪਰ ਪੰਜਾਬ ਵਿੱਚ ਰਿਕਾਰਡ-ਤੋੜ ਡਰੰਮ ਪੀਣ
ਦੀ ਵਾਦੀ ਬਾਰੇ ਤੁਹਾਨੂੰ ਇਕ ਅੱਖਰ ਵੀ ਨਹੀਂ ਅਹੁੜਿਆ। ਗੁਰਦੁਆਰੇ ਦੀ
ਗੱਲ ਕੀਤੀ ਹੈ, 12 ਆਨੇ ਕਥਾਕਾਰ ਤਾਂ ਕੱਚੀ ਬਾਣੀ ਮਗਰ ਲੱਗੇ ਰਹਿੰਦੇ
ਹਨ ਤੇ ਜੋ ਵੀ ਕਥਾ ਕਰਦੇ ਹਨ ਉਹ 16 ਆਨੇ ਗੁਰੂ ਗ੍ਰੰਥ ਸਾਹਿਬ ਦੇ
ਉਲਟ ਹੁੰਦੀ ਹੈ। ਨਾਲੇ ਪੱਤਿਆਂ ਤੋਂ ਤਾਂ ਦਰਖ਼ਤ ਨੂੰ ਬਹੁਤ ਘੱਟ
ਖੁਰਾਕ ਦੀ ਲੋੜ ਹੁੰਦੀ ਹੈ? ਸਗੋਂ ਪੱਤੇ ਤਾਂ ਉਸ ਤੋਂ ਕਿਤੇ ਵੱਧ ਕਰ
ਰਹੇ ਹਨ। ਜਾਲ ਤੇ ਸਿੱਖੀ ਦੇ ਸਾਰੇ ਸੋਮੇ ਹੈਨ ਹੀ ਬਾਹਰ, ਪੰਜਾਬੀ
ਦੇ ਵੀ ਬਹੁਤੇ ਸੋਮੇ ਬਖ਼ੁਦ 5ਆਬੀ ਵੀ ਬਾਹਰ ਤੇ ਕੀਰਤਨ ਦੇ ਵੀ ਸਾਰੇ
ਸੋਮੇ ਵੀ ਬਾਹਰ। |
|
ਜਸਪਾਲ ਸਿੰਘ ਬੱਲ, ਟਰਾਂਟੋ, ਕੈਨੇਡਾ |
|
12/10/04
- ਤਿਰਲੋਚਨ ਸਿੰਘ ਨੇ ਲੇਖ “ ਕੀ ਖੱਟਿਆ ਵਿਰੋਧ ਕਰ ਕੇ ? ਆਪਣੇ
ਰਾਜਸੀ ਆਕਾਵਾਂ ਨੂੰ ਖੁਸ਼ ਕਰਨ ਦੀ ਇਕ ਵਾਰ ਫਿਰ ਕੋਸ਼ਿਸ਼ ਕੀਤੀ ਹੈ ।
ਤਿਰਲੋਚਨ ਸਿੰਘ ਵਰਗੀ ਮਾਨਸਿਕਤਾ ਵਾਲੇ ਲੋਕਾਂ ਲਈ ਮੈਲਕਮ ਐਕਸ ਨੇ
“ਹਾਊਸ ਨੀਗਰੋ “ ਦਾ ਨਾਮ ਰੱਖਿਆ ਸੀ ਜਦੋਂ ਕੀ ਸਿਮਰਨਜੀਤ ਸਿੰਘ ਮਾਨ
ਵਰਗੇ ਲੋਕਾਂ ਦੀ ਤੁਲਨਾ “ ਫੀਲਡ ਨੀਗਰੋ “ ਵਜੋਂ ਕੀਤੀ ਜਾ ਸਕਦੀ ਹੈ
। ਤਿਰਲੋਚਨ ਸਿੰਘ ਨੇ ਕਦੀ ਵੀ ਕੋਈ ਅਜਿਹਾ ਮੌਕਾ ਖੁੰਝਣ ਨਹੀਂ ਦਿੱਤਾ
ਜਦੋਂ ਇਸ ਨੂੰ ਭਾਜਪਾ ਜਾਂ ਉਸ ਦਾ ਵਿੰਗ ਬਣ ਚੁੱਕੇ ਬਾਦਲ ਦਲ ਦੀ
ਜੈ-ਜੈਕਾਰ ਕਰਨ ਲਈ ਕੋਈ ਸਟੇਜ/ਵਿਸ਼ਾ/ਘਟਨਾ ਆਦਿ ਪ੍ਰਾਪਤ ਹੋਵੇ।
ਸਿਮਰਨਜੀਤ ਸਿੰਘ ਮਾਨ ਦੇ ਨਾਲ ਵਿਚਾਰਕ ਮੱਤਭੇਦ ਹੋਣੇ ਸੁਭਾਵਿਕ
ਹਨ ਕਿਉਂਕਿ ਆਖਰਕਾਰ ਆਪਾਂ ਸਾਰੇ ਜਾਣੇ ਵੱਖੋ ਵੱਖਰੀ ਸੋਚ ਦੇ ਮਾਲਕ
ਹਾਂ ਪਰ ਇਹ ਮੱਤਭੇਦ ਸਾਡੀ ਮਾਨਸਿਕਤਾ ਵਿਚ ਇਸ ਕਦਰ ਤੱਕ ਵੀ ਨਹੀਂ
ਹੋਣੇ ਚਾਹੀਦੇ ਕਿ ਸਾਨੂੰ ਵਿਰੋਧੀ ਵਿਚ ਸਿਰਫ ਨੁਕਸ ‘ਤੇ ਆਪਣੇ ਚਹੇਤੇ
ਵਿਚ ਚੰਗਿਆਈਆਂ ਹੀ ਨਜ਼ਰ ਆਉਣ । ਤਿਰਲੋਚਨ ਸਿੰਘ ਦਾ ਧਿਆਨ ਅਜੇ ਤੱਕ
ਤਾਂ ਰਾਸ਼ਟਰੀ ਸਵੰਯਮ ਸੇਵਕ ਸੰਘ ਦੇ ਲਿਟਰੇਚਰ ਸਦਕਾ ਅਜੋਕੇ
ਸਿੱਖ ਇਤਿਹਾਸ ਵੱਲ ਹੀ ਹੈ ਪਰ ਜੇਕਰ ਇਸ ਨੂੰ ਪਾਰਲੀਮੈਂਟ ਵਿਚ
ਪਹੁੰਚਾਉਣ ਜਾਂ ਘੱਟ ਗਿਣਤੀ ਕਮਿਸ਼ਨ ਦੀ ਚੇਅਰਮੈਨੀ ਤੱਕ ਪਹੁੰਚਾਉਣ
ਵਾਲਿਆਂ ਦਾ ਇਸ਼ਾਰਾ ਹੋ ਗਿਆ ਤਾਂ ਹੋ ਸਕਦਾ ਹੈ ਕਿ ਇਹ ਸੱਜਣ ਬਾਬਾ
ਬੋਤਾ ਸਿੰਘ ‘ਤੇ ਬਾਬਾ ਗਰਜਾ ਸਿੰਘ ਵਲੋਂ ਸਿੱਖਾਂ ਦੀ ਹੌਂਦ ਦਰਸਾਉਣ
ਵਾਲੇ ਇਤਿਹਾਸ ਨੂੰ ਵੀ “ ਕੀ ਖੱਟਿਆ ਵਿਰੋਧ ਕਰਕੇ ? “ ਕਹਿ ਕੇ ਇਹ
ਨਸੀਹਤ ਦੇ ਦੇਣ ਕਿ 18ਵੀਂ ਸਦੀ ਦੇ ਸਿੱਖਾਂ ਨੂੰ ਉਸ ਵਕਤ ਦੀ ਜ਼ਾਬਰ
ਹਕੂਮਤ ਦੀ ਵਿਰੋਧਤਾ ਕਰਨ ਦੀ ਬਜਾਏ ਸੋਮਨਾਥ ਦੇ ਮੰਦਿਰਾਂ ਦੇ
ਪੁਜਾਰੀਆਂ ਦੀ ਤਰ੍ਹਾਂ ਟੱਲ ਖੜਕਾ ਕੇ ਗੁਜ਼ਾਰਾ ਕਰਨਾ ਚਾਹੀਦਾ ਸੀ ।
ਸਿਮਰਨਜੀਤ ਸਿੰਘ ਮਾਨ ਦੀ ਇਹ ਵਿਰੋਧਤਾ ਜਿਥੇ ਸੰਕੇਤਕ ਸੀ ਉਥੇ ਇਹ
ਵਿਰੋਧਤਾ ਪੰਜਾਬੀ ਸੁਭਾਅ ਦੀ ਪ੍ਰਤੀਕ ਸੀ ਜਿਸ ਨੇ ਕਦੀ ਸਿੰਕਦਰ ਵਰਗੇ
‘ਤੇ ਕਦੀ ਮੁਹੰਮਦ ਗਜ਼ਨਵੀ ਵਰਗੇ ‘ਤੇ ਕਦੀ ਨਾਦਰ ਸ਼ਾਹ ਵਰਗੇ ‘ਤੇ
ਕਦੀ ਅਬਦਾਲੀ ਵਰਗੇ ‘ਤੇ ਕਦੀ ਸਾਈਮਨ ਕਮਿਸ਼ਨ ਵਰਗੇ ਹੈਵਾਨਾਂ ਦੀ
ਵਿਰੋਧਤਾ ਕੀਤੀ ਸੀ । ਤਿਰਲੋਚਨ ਸਿੰਘ ਜੀ ਦੇ ਲਈ ਤਾਂ ਹਿੰਦੁਸਤਾਨ ਦੇ
ਵਸਨੀਕਾਂ ਨੂੰ ਹਿੰਦੂ ਐਲਾਨਣ ਵਾਲੀ ਆਰ ਐਸ ਐਸ ਦੁੱਧ ਧੋਤੀ
ਹੋਵੇਗੀ ਪਰ ਹਿੰਦਸੁਤਨੀ ਨਕਸ਼ੇ ਦੀ ਕੈਦ ਤੋਂ ਬਾਹਰ ਬੈਠਾ ਸਿੱਖ ਜਗਤ
ਇਹ ਜਾਣਦਾ ਹੈ ਕਿ ਆਰ ਐਸ ਐਸ ਕੈਂਸਰ ਦੇ ਰੂਪ ਵਿਚ ਸਾਊਥ
ਏਸ਼ੀਆ ਨੂੰ ਲੱਗੀ ਹੋਈ ਹੈ ਜਿਸ ਨੇ ਆਪਣੀ ਗ੍ਰਿਫਤ ਵਿਚ
ਸ਼੍ਰੋਮਣੀ ਅਕਾਲੀ ਦਲ ਲਿਆ ਹੋਇਆ ਹੈ । ਤਿਰਲੋਚਨ ਸਿੰਘ ਨੂੰ
ਤਿਲਕ-ਧਾਰੀ ਬਦਲ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਨਜ਼ਰ ਨਹੀਂ
ਆਂਉਦੀਆਂ ਕਿਉਂਕਿ ਬਾਦਲ ‘ਤੇ ਤਿਰਲੋਚਨ ਸਿੰਘ ਆਰ ਐਸ ਐਸ ਦੇ
ਰਾਜਸੀ ਵਿੰਗ ਦੇ ਸ਼ੋਅ ਬੂਆਏ ਹਨ ।
ਧੰਨਵਾਦ ਸਹਿਤ
-ਜਸਪਾਲ ਸਿੰਘ ਬੱਲ, ਟਰਾਂਟੋ, ਕੈਨੇਡਾ |
|
ਰਾਜ ਭੂਪਿੰਦਰ ਸਿੰਘ, ਭਾਰਤ |
|
12/10/04 ਪਿਆਰੇ ਗੁਮਨਾਮ
ਪਾਠਕ ਜੀ,
ਤੁਹਾਡੀ ਲਿਖੀ ਚਿੱਠੀ ਮਿਤੀ 09-10-2004 ਪੜੀ ਤੇ ਜਵਾਬ ਪੇਸ਼ ਹੈ
ਜੀ :-
1. ਵੀਰ ਜੀ, ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਗੁਮਨਾਮ ਕਿਉਂ
ਰਹਿੰਦੇ ਹੋ ? ਕੀ ਤੁਸੀਂ ਕਿਤੇ ਨਜਾਇਜ ਤਰੀਕੇ ਨਾਲ 'ਬਾਹਰ' ਤਾਂ
ਨਹੀਂ ਗਏ ਤੇ ਡਰ ਹੈ ਕਿ ਤੁਹਾਡੀ ਪਛਾਣ ਕਿਸੇ ਨੂੰ ਨਾਂ ਪਤਾ ਲੱਗ
ਜਾਵੇ ਕਿ ਕਿਹੜੇ ਦੇਸ਼ ਵਿਚ ਰਹਿ ਰਹੇ ਹੋ !
ਕਿਉਂ ਲੁਕ ਲੁਕ ਕਰਦੇ ਏਂ ਵਾਰ ਸਜਣਾ,
ਜ਼ਰਾ ਸਾਮ੍ਹਣੇ ਆ ਕੇ, ਦੇ ਦੀਦਾਰ ਸਜਣਾ ।
2. ਤੁਸੀਂ ਇਹ ਕਹਿ ਰਹੇ ਹੋ ਕਿ ਬਾਹਰ ਲੋਕ ਰੁਜਗਾਰ ਖਾਤਰ 'ਮੋਨੇ'
ਹੁੰਦੇ ਹਨ । ਪਰ ਵੀਰ ਜੀ, ਕਈ ਸਿੱਖ ਆਪਣੀ ਪਹਿਚਾਣ ਬਨਾਈ ਰੱਖਣ ਲਈ
'ਬਾਹਰ' ਦੀਆਂ ਅਦਾਲਤਾਂ ਵਿਚ ਕੇਸ ਕਰਦੇ ਹਨ ਕਿਉਂਕਿ ਉਥੇ, ਜੇ ਕਰ
ਤੁਹਾਡੇ ਨਾਲ ਕੋਈ ਨਸਲੀ ਵਿਤਕਰਾ ਕਰਦਾ ਹੈ ਤਾਂ , ਤੁਸੀਂ ਅਦਾਲਤ
ਵਿਚੋਂ ਇਨਸਾਫ ਲੈ ਸਕਦੇ ਹੋ, ਪਰ ਕੋਈ ਵੀ ਤੁਹਾਨੂੰ ਕੇਸ ਕੱਟਣ ਲਈ
ਮਜਬੂਰ ਨਹੀਂ ਕਰ ਸਕਦਾ । ਬਾਕੀ ਕਈ ਵੀਰ ਕਹਿੰਦੇ ਹਨ ਕਿ , ਬਾਹਰ ਤਾਂ
ਟਾਈਮ ਨਹੀਂ ਮਿਲਦਾ , ਪਰ ਟਾਈਮ ਤਾਂ ਆਪਾਂ ਆਪ ਕੱਢਣਾ ਹੈ , ਜੇ ਕਰ
ਸਿੱਖੀ ਕਾਇਮ ਰੱਖਣੀ ਹੈ ਤਾਂ । ਨਹੀਂ ਤਾਂ ਢੁਚਰਾਂ, ਜਿੰਨੀਆਂ ਮਰਜੀ
ਲੱਭ ਲਓ !
3. ਵੀਰ ਜੀ, ਜੋ ਪੀਂਦੇ ਹਨ , ਭਾਵੇਂ ਤੁਪਕਾ ਤੁਪਕਾ ਤੇ ਭਾਵੇਂ
ਬੋਤਲ,ਪਰ ਪੀਂਦੇ ਤਾਂ ਹਨ । ਕੀ ਇਹ ਪੀਣ ਦੀ ਜਗਾਹ ਹੋਰ ਕੋਈ ਚੰਗਾ
ਕੰਮ ਨਹੀਂ ਕੀਤਾ ਜਾ ਸਕਦਾ । ਛੁੱਟੀ ਵਾਲੇ ਦਿਨ ਗੁਰਦੁਆਰੇ ਜਾਓ,
ਬੱਚਿਆਂ ਨੂੰ ਨਾਲ ਲੈ ਕੇ । ਉਥੇ ਆਪ ਤੇ ਆਪਣੇ ਬੱਚਿਆਂ ਨੂੰ ਗੁਰਬਾਣੀ
ਸੁਣਾਓ ਤੇ ਵਿਰਸੇ ਨਾਲ ਜੋੜੋ । (ਹੁਣ ਤੁਸੀਂ ਕਹੋਗੇ ਕਿ ਇਹਨੂੰ ਹੋਰ
ਕੋਈ ਕੰਮ ਹੀ ਨਹੀਂ । ਇਹ ਤਾਂ ਸਾਰਿਆਂ ਨੂੰ ਗੁਰਦੁਆਰੇ ਵਾੜ ਕੇ ਹੀ
ਦਮ ਲਊ । ਪਰ ਵੀਰ ਜੀ ਮੇਰੀ ਜਾਚੇ ਪੀਣ ਨਾਲੋਂ ਹੋਰ ਉਸਾਰੂ ਕੰਮ ਕਰਨੇ
ਕਈ ਗੁਣਾ ਚੰਗੇ ਹਨ )। ਕਿਸੇ ਪੰਜਾਬੀ ਸਭਿਆਚਾਰ ਕੇਂਦਰ ਵਿਚ ਬੱਚੇ ਲੈ
ਕੇ ਜਾਓ , ਭਾਵੇਂ ਕੁਝ ਦੂਰ ਵੀ ਜਾਣਾ ਪਵੇ ਪਰ ਵਿਰਸੇ ਨਾਲ ਜੁੜਿਆ
ਰਹਿਣਾ ਚੰਗਾ ਹੁੰਦਾ ਹੈ । ਹੋਰ ਨਹੀਂ ਤਾਂ ਘਰੇ ਬੈਠ ਕੇ ਗੁਰਬਾਣੀ
ਪੜੋ, ਕੀਰਤਨ ਸੁਣੋ, ਧਾਰਮਿਕ ਕਿਤਾਬਾਂ ਆਪ ਪੜੋ ਤੇ ਬੱਚਿਆਂ ਨੂੰ ਪੜ
ਕੇ ਸੁਣਾਓ । ਜੇ ਕਰ ਬੱਚੇ ਪੰਜਾਬੀ ਨਹੀਂ ਜਾਣਦੇ ਤਾਂ ਉਨਾਂ ਪੰਜਾਬੀ
ਵੀ ਸਿਖਾਈ ਜਾ ਸਕਦੀ ਹੈ । ਪਰ ਇਹ ਨਹੀਂ ਕਿ ਬਾਹਰ ਰਹਿੰਦੇ ਮਾਪਿਆਂ
ਦੀ ਜਿੰਮੇਵਾਰੀ ਦੀ ਘਾਟ ਨੂੰ , ਛੁਪਾਉਣ ਲਈ ਤੁਸੀਂ ਦਰਬਾਰ ਸਾਹਿਬ ਦੇ
ਮਸਲੇ ਅੱਗੇ ਲੈ ਆਓ । ਗੱਲ ਤਾਂ ਆਪਣੇ ਆਪ ਤੋਂ ਸ਼ੁਰੂ ਕਰੋ ਕਿ ਆਪਣਾ
ਸੁਧਾਰ ਕਿਵੇਂ ਕਰਨਾ ਹੈ , ਫਿਰ ਬਾਕੀ ਮਸਲੇ ਸਹਿਜੇ ਹੀ ਵਿਚਾਰੇ ਜਾ
ਸਕਦੇ ਹਨ ।
ਗਲ ਤਾਂ ਮਨ ਨੂੰ ਸਮਝਾ ਕੇ ਚੰਗੇ ਪਾਸੇ ਲਾਉਣ ਦੀ ਏ, ਐਂਵੇ
ਯਭਲੀਆਂ ਮਾਰਨ ਨਾਲ ਕੁਝ ਨਹੀਂ ਜੇ ਬਨਣਾ
4. ਤੁਹਾਡਾ ਇਹ ਕਹਿਣਾ ਕਿ ਬਾਹਰਲੇ ਸਿੱਖ ਉਸ ਦਰਖਤ ਦੇ ਟਾਹਣ ਹਨ,
ਜਿਸ ਦੀ ਜੜ੍ਹ ਇਥੇ ਭਾਰਤ ਵਿਚ ਹੈ । ਪਰ ਵੀਰ ਜੀ ਬਾਹਰਲੇ ਸਿੱਖਾਂ
ਨੂੰ ਵੀ ਚਾਹੀਦਾ ਹੈ ਕਿ ਜਿਸ ਟਾਹਣ ਦੇ ਉਹ ਹਿੱਸੇ ਹਨ, ਉਸ ਟਾਹਣ ਦੇ
ਪੱਤਿਆਂ ਦੀ ( ਆਪਣੇ ਸਭਿਆਚਾਰ, ਵਿਰਸੇ ਤੇ ਮੂਲ ਰੂਪ ) ਦੀ ਹਿਫਾਜ਼ਤ
ਕਰਨ, ਨਾਂ ਕਿ ਇਹ ਕਹਿ ਕੇ ਨਿਜਾਤ ਪਾਉਣ ਕਿ ਜੀ, ਕੀ ਕਰੀਏ ਟਾਈਮ ਹੀ
ਨਹੀਂ ਮਿਲਦਾ ! ਜੇ ਤੁਪਕਾ ਤੁਪਕਾ ਲਾਉਣ ਨੂੰ ਟਾਈਮ ਮਿਲ ਜਾਂਦਾ ਹੈ
ਤਾਂ ਹੋਰ ਚੰਗੇ ਕੰਮਾਂ ਲਈ ਵੀ ਟਾਈਮ ਕੱਢਿਆ ਜਾ ਸਕਦਾ ਹੈ ।
ਵੀਰ ਜੀ, ਤੁਸੀਂ ਕਹਿੰਦੇ ਹੋ ਕਿ ਜੇ ਜੜ੍ਹ ਹਰੀ ਤਾਂ ਟਾਹਣ ਹਰੇ,
ਪਰ ਇਸ ਦਾ ਉਲਟ ਵੀ ਠੀਕ ਹੈ ਕਿ ਜੇ ਟਾਹਣਾ ਤੇ ਲੱਗੇ ਪਤੇ ਹਰੇ ਹੋਣਗੇ
ਤਾਂ ਹੀ ਜੜ੍ਹ ਨੂੰ ਉਪਰੋਂ ਪਤਿਆਂ ਤੋਂ ਕੋਈ ਖੁਰਾਕ ਪਹੁੰਚੇਗੀ । ਇਹ
ਨਾਂ ਹੋਵੇ ਕਿ ਪੱਤੇ ਸਾਰੇ ਝੜ ਜਾਣ ਤਾਂ ਜੜ੍ਹ ਵਿਚ ਕਿੰਨੀ ਕੁ ਤਾਕਤ
ਹੋਵੇਗੀ ਦਰਖਤ ਨੂੰ ਬਚਾਉਣ ਲਈ । ਸੋ ਹਰ ਪੱਤੇ ਨੂੰ ਆਪਣਾ ਆਪਣਾ ਕਾਰਜ
ਚੰਗੀ ਤਰਾਂ ਤੇ ਜਿੰਮੇਵਾਰੀ ਨਾਲ ਕਰਨਾ ਪੈਣਾ ਹੈ , ਨਾਂ ਕਿ ਦੂਜੇ
ਪੱਤਿਆਂ ਤੇ ਜਿੰਮੇਵਾਰੀ ਇਹ ਕਹਿ ਕੇ ਸੁੱਟੀ ਜਾਵੇ ਕਿ ਸਾਡੇ ਕੋਲ ਤਾਂ
ਟਾਈਮ ਨਹੀਂ, ਤੁਸੀਂ ਹੀ ਸਾਰਾ ਕੰਮ ਸੰਭਾਲ ਲਓ, ਅਖੇ ਜੀ, ਸਾਡੀ ਤਾਂ
ਸ਼ਿਫਟਾਂ ਨੇ ਮੱਤ ਮਾਰੀ ਹੋਈ ਹੈ ਜਾਂ ਅਸੀਂ ਤਾਂ ਜੀ ਓਵਰ-ਟਾਈਮ ਲਾ ਲਾ
ਕੇ ਨਿਢਾਲ ਹੋ ਜਾਂਦੇ ਹਾਂ ਤੇ ਥਕਾਵਟ ਦੂਰ ਕਰਨ ਲਈ ਤੁਪਕਾ ਤੁਪਕਾ ਲਾ
ਹੀ ਲਈਦੀ ਹੈ !
5. ਜੋ ਗੱਲਾਂ ਤੁਸੀਂ ਸ਼ਰੋਮਣੀ ਕਮੇਟੀ ਦੀਆਂ ਕਰਦੇ ਹੋ , ਉਹ ਵੀ
ਠੀਕ ਹਨ । ਉਥੇ ਵੀ ਬੀਬੀਆਂ ਨੂੰ ਸੇਵਾ ਦਾ ਮੌਕਾ ਮਿਲਣਾ ਚਾਹੀਦਾ ਹੈ
। ਸਗੋਂ ਹੁਣ ਤਾਂ ਬੀਬੀ ਜਗੀਰ ਕੌਰ ਕਮੇਟੀ ਦੇ ਪ੍ਰਧਾਨ ਬਣ ਗਏ ਹਨ ਤੇ
ਇਸ ਨਾਲ ਵੀ ਬੀਬੀਆਂ ਦੀ ਸੇਵਾ ਦੇ ਮੁੱਦੇ ਨੂੰ ਹੱਲ ਕਰਵਾਉਣ ਵਿਚ ਹੋਰ
ਸਹਾਇਤਾ ਮਿਲੇਗੀ । ਆਰਤੀ ਦੇ ਸ਼ਬਦਾਂ ਵਿਚ ਕੁਦਰਤ ਦੁਆਰਾ ਕੀਤੀ ਜਾ
ਰਹੀ ਆਰਤੀ ਦਾ ਵਰਨਣ ਕੀਤਾ ਗਿਆ ਹੈ ਪਰ ਕਈ ਵੀਰ ਅਗਿਆਨਤਾ ਵੱਸ , ਇਹ
ਸ਼ਬਦ ਥਾਲਾਂ ਵਿਚ ਦੀਵੇ ਬਾਲ ਕੇ ਆਰਤੀ ਕਰਨ ਸਮੇਂ ਉਚਾਰਦੇ ਦੇਖੇ ਗਏ
ਹਨ ਜੋ ਕਿ ਸਰਾ ਸਰ ਗਲਤ ਹੈ ਤੇ ਸ਼ਰੋਮਣੀ ਕਮੇਟੀ ਨੂੰ ਇਹ ਸਭ ਰੋਕਣ ਲਈ
ਉਪਰਾਲੇ ਕਰਨੇ ਚਾਹੀਦੇ ਹਨ।
ਇਸ ਪਤਰ ਦੀ ਕਾਪੀ ਸ਼ਰੋਮਣੀ ਕਮੇਟੀ ਨੂੰ ਵੀ ਜਾਣਕਾਰੀ ਹਿਤ ਭੇਜੀ
ਜਾ ਰਹੀ ਤਾਂ ਕਿ ਉਥੋਂ ਦੇ ਪ੍ਰਬੰਕ ਵੀ ਲੋੜੀਂਦੀ ਕਾਰਵਾਈ ਕਰ ਸਕਣ ।
ਰਾਜ ਭੂਪਿੰਦਰ ਸਿੰਘ, ਭਾਰਤ ।
|
|
ਬਲਦੇਵ ਸਿੰਘ ਸਰਾ, ਕੋਟਲੀ ਲੋਹਾਰਾ |
|
11/10/04
As I cant
write punjabi,( I can write but after half hour me too cant
read ), But in Bathinda / Muktsar style speaking I am
perfect . So please write my letter in punjabi about ;KI
KHATYA VIRODH KAR KE; of Mr.Tarlochan Singh.
I like his written very
much.Mr. Mann who is showing him (only) true sikh.Ask
him where is instructed for a AM! RITDHARI sikh about
JAAT PAAT.This JAAT PAAT is poison from the britsh in
our viens to make us systematic fool.Why Mr. Maan
nominate the son of Mr. Beant Singh ( Indira Gandhi
FAME) from reserved PAKKA KALA, Bathinda seat ? as he is
harijan.what is Harijan, it is not mentioned in ADI
GRANTH . It was a SHOSHA from G andhi ( cant
say him Mahatma ) Doesn,t it mean Mr. MAAN is too
involve d in this system about JAAT PAAT ??.He must put
his veeto against it. If it make his political carrier
strong he can write Sardar Simranjit Singh ; MAAN;
Regards,
Baldev Singh Sra of
KOTLI-LOHARA
PS: Please dont think
about my long name about caste and creed as I am not
Sikh. 2 be sikh is only difficult if you are going to do
SARBAT DA BHLA.. neither it is not a matter, you can
have so many examples? |
|
ਬਲਦੇਵ ਸਿੰਘ ਸਰਾ, ਕੋਟਲੀ ਲੋਹਾਰਾ |
|
10/10/04
Respected Editor,
Nice to read about HIS MASTERS
VOICE, He was communist with
turban and as his THEORY is not more effective and he is
going to make his practical with congress. Ask
him and let me know why he is
writing NOW about indo Pak relations ?
I am Indian and like India ,as
being Punjabi staying strong for punjabs rightsit
doesn,t mean sepration.
Pakistan....may be my views can
hurt readers and e! ditor...but let me say...
Pakistan is not only the Bastard
son of Mount Betten and Jinnah, its birth accur due to
planed rape on 14th august 1947 with India.
Britsh can govern HINDU MUSLIM
SIKHS but if they r going, ( cont belive their shadows r
still here),but we cont remain 2gether.Is it not a
lesson enough for us??
With my respect for Manus Ki
JAAT..sabho eko pehchanbo,
Baldev Singh Sra of KOTLI-LOHARA |
|
ਡਾ ਚਰਨਜੀਤ ਸਿੰਘ ਗੁਮਟਾਲਾ |
|
09/10/04 9 ਅਕਤੂਬਰ
ਨੂੰ ਸ੍ਰੀ ਗੁਰੂ ਰਾਮ ਦਾਸ ਜੀ ਦਾ ਜਨਮ ਦਿਨ ਸ੍ਰੀ ਅਮ੍ਰਿਤਸਰ ਵਿਖੇ
ਮਨਾਇਆ ਗਿਆ।
 |
|
ਇਕ ਪਾਠਕ |
|
09/10/04
ਰਾਜ ਭੂਪਿੰਦਰ ਸਿੰਘ ਚੱਠਾ ਸਾਬ ਐਵੇਂ ਯਵ੍ਹਲੀਆਂ ਮਾਰੀ ਜਾਣ ਦੀ ਕੋਈ
ਲੋੜ ਨਹੀਂ। ਬਾਹਰ ਰਹਿੰਦੇ ਸਾਰੇ ਲੋਕ ਕਲੱਬਾਂ ਵਿੱਚ ਜਾ ਜਾ ਸ਼ਰਾਬ ਪੀ
ਕੇ ਨਹੀਂ ਨੱਚਦੇ। ਮਾਪਿਆਂ ਦੀ ਜ਼ਿੰਮੇਵਾਰੀ ਦੀ ਗੱਲ ਕਰਦੇ ਹੋ-ਦਰਬਾਰ
ਸਾਹਿਬ ਵਿੱਚ ਬੀਬੀਆਂ ਨੂੰ ਸਵੇਰ-ਸ਼ਾਮ ਦੀ ਪਾਲਕੀ ਦੀ ਸੇਵਾ ਲਈ ਲਾਗੇ
ਨਹੀਂ ਲੱਗਣ ਦਿੱਤਾ ਜਾਂਦਾ। ਉੱਤੋਂ ਲਾਟਾਂ ਵਾਲਾ ਥਾਲ ਲੈ ਕੇ ਸ਼ੰਖ
ਵਜਾਈ ਪਾਲਕੀ ਅੱਗੇ ਤੁਰੇ ਜਾਂਦੇ ਹਨ। ਬੱਚੇ ਅੱਗੋਂ ਸੁਆਲ ਕਰਦੇ ਹਨ
ਕਿ ਤੁਸੀਂ ਤਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਤੁਕਾਂ ਕੱਢ-ਕੱਢ ਦੱਸਦੇ
ਸੀ ਕਿ ਗੁਰੂ ਨਾਨਕ ਨੇ ਔਰਤਾਂ ਦੇ ਹੱਕ ਦੀ ਗੱਲ ਕੀਤੀ ਸੀ ਤੇ ਆਰਤੀਆਂ
ਦਾ ਖੰਡਣ ਕੀਤਾ ਸੀ ਤੇ ਆਹ ਲੋਕ ਆਰਤੀਆਂ ਦਾ ਖੰਡਣ ਵਾਲਾ ਸਲੋਕ
ਪੜ੍ਹਦੇ ਹੋਏ ਲਾਟਾਂ ਵਾਲਾ ਥਾਲ ਚੁੱਕੀ ਫਿਰਦੇ ਹਨ, ਕੀ ਇਨ੍ਹਾਂ ਦੀ
ਅਕਲ ਘਾਹ ਚਰ ਰਹੀ ਹੈ? ਜੇ ਸ਼ਰੋਮਣੀ ਕਮੇਟੀ ਵਾਲਿਆਂ ਨੂੰ ਪੁੱਛੋ ਤਾਂ
ਉਹ ਕਹਿੰਦੇ ਹਨ ਕਿ ਕੀ ਕਰੀਏ 10-15 ਪਰਿਵਾਰ ਪੁਸ਼ਤਾਂ ਤੋਂ ਸੇਵਾ
ਕਰਦੇ ਆ ਰਹੇ ਹਨ ਉਨ੍ਹਾਂ ਦੇ ਜਜ਼ਬਾਤ ਨੂੰ ਠੇਸ ਨਹੀਂ ਲਾਉਣਾ
ਚਾਹੁੰਦੇ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਕਿ ਕੀ 10-15 ਪਰਿਵਾਰਾਂ
ਖਾਤਰ ਗੁਰਬਾਣੀ ਨੂੰ ਠੇਸ ਲਾਉਣਾ ਠੀਕ ਹੈ ਤਾਂ ਇਸ ਗੱਲ ਦਾ ਕਿਸੇ ਕੋਲ
ਕੋਈ ਜੁਆਬ ਨਹੀਂ।
ਬਾਹਰ ਰਹਿੰਦੇ ਲੋਕ ਤਾਂ ਰੁਜ਼ਗਾਰ ਖਾਤਰ ਘੋਨੇ ਹੋ ਜਾਂਦੇ ਹਨ ਤੇ
ਬਹੁਤੇ ਸ਼ਰਾਬ ਵੀ ਕਿਤੇ ਛੁੱਟੀ ਵਾਲੇ ਦਿਨ ਹੀ ਪੀਂਦੇ ਹਨ ਪਰ ਪੰਜਾਬ
ਦੇ ਗਾਣੇ ਨੰਗੇਜ਼-ਭਰਪੂਰ ਹੀ ਨਹੀਂ ਸਗੋਂ ਉਨ੍ਹਾਂ ਲੋਕਾਂ ਨੂੰ ਵੀ
ਮਿਹਣੇ ਮਾਰਦੇ ਹਨ ਜੋ ਤੁਪਕਾ ਤੁਪਕਾ ਪੀਂਦੇ ਹਨ। ਕਈ ਵਾਰ ਤਾਂ
ਪੰਜਾਬੀ ਚੈਨਲ ਤੇ ਚੱਲਦਾ ਗਾਣਾ ਮਜਬੂਰ ਕਰ ਦਿੰਦਾ ਹੈ ਕਿ ਚੈਨਲ
ਬਦਲੋ।
ਰਾਜ ਭੂਪਿੰਦਰ ਸਿੰਘ ਚੱਠਾ ਸਾਬ ਬਾਹਰ ਰਹਿੰਦੇ ਸਿੱਖ ਤਾਂ ਦਰਖ਼ਤ
ਦੇ ਉਹ ਟਾਹਣ ਹਨ ਜੋ ਆਪਣੀ ਜੜ੍ਹ ਵੱਲ ਹਰ ਵੇਲੇ ਵੇਖਦੇ ਹਨ। ਜੜ੍ਹ
ਹਰੀ ਤਾਂ ਟਾਹਣ ਹਰੇ। ਲੋੜ ਹੈ ਤੁਹਾਨੂੰ ਆਲੇ-ਦੁਆਲੇ ਝਾਤ ਮਾਰਣ ਦੀ।
ਅਸੀਂ ਤਾਂ ਕਦ ਦੇ ਇਹ ਖ਼ਬਰ ਉਡੀਕ ਰਹੇ ਹਾਂ ਕਿ ਰਾਜ ਭੂਪਿੰਦਰ ਸਿੰਘ
ਚੱਠਾ ਸਾਬ ਨੇ ਸ਼ਰੋਮਣੀ ਕਮੇਟੀ ਦੀਆਂ ਮਨਮੱਤਾਂ ਖਲਾਫ਼ ਮੋਰਚਾ ਸ਼ੁਰੂ ਕਰ
ਦਿੱਤਾ ਹੈ। |
|
ਸਤਨਾਮ ਸਿੰਘ ਚਾਹਲ, ਅਮਰੀਕਾ |
09/10/04
ਕੈਲੇਫੋਰਨੀਆ ਤੋਂ ਪੰਜਾਬੀ ਦੇ ਹਫਤਾਵਾਰੀ
ਅਖਬਾਰ ਦੀ ਪਰਕਾਸ਼ਨਾ ਸ਼ੁਰੂ
ਮਿਆਰੀ ਪਤਰਕਾਰੀ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ-ਸੰਪਾਦਕ
ਕੌਮੀ ਏਕਤਾ ਅਦਾਰੇ ਨੇ ਕੈਲੇਫੋਰਨੀਆ ਤੋਂ ਹਫਤਾਵਾਰੀ ਅਖਬਾਰ ਦੀ
ਪਰਕਾਸ਼ਨਾ ਆਰੰਭ ਕਰਕੇ ਪਤਰਕਾਰੀ ਦੇ ਖੇਤਰ ਵਿਚ ਸ਼ਾਨਦਾਰ ਮੀਲ ਪਥਰ ਦੀ
ਨੀਂਹ ਰਖਦਿਆਂ ਦੇਸ਼ ਵਿਦੇਸ਼ ਵਿਚ ਵਸਦੇ ਪੰਜਾਬੀਆਂ ਨੂੰ ਵਿਸ਼ਵਾਸ਼
ਦਿਵਾਇਆ ਹੈ ਕਿ ਅਖਬਾਰ ਪੰਜਾਬੀ ਪਤਰਕਾਰੀ ਦੀਆਂ ਸ਼ਾਂਨਦਾਰ
ਪਰੰਪਰਾਂਵਾਂ ਨੂੰ ਕਾਇਮ ਰਖਣ ਲਈ ਆਪਣੀ ਵਚਵਬਧਤਾ ਤੇ ਹਮੇਸ਼ਾਂ ਕਾਇਮ
ਰਹੇਗਾ।ਅਖਬਾਰ ਦੇ ਮੁਖ ਸੰਪਾਦਕ ਸ:ਹਰਜੀਤ ਸਿੰਘ ਸੰਧੂ ਨੇ ਅਜ ਇਥੇ
ਦਸਿਆ ਕਿ ਪੰਜਾਬੀ ਸਮਾਜ ਵਿਚ ਕੈਂਸਰ ਦੀ ਤਰਾਂ ਫੈਲ ਰਹੀ ਪੀਲੀ
ਪਤਰਕਾਰੀ ਨੂੰ ਠਲ ਪਾਉਣ ਲਈ ਕੌਮੀ ਏਕਤਾ ਅਖਬਾਰ ਹਮੇਸ਼ਾਂ ਯਤਨਸ਼ੀਲ
ਰਹੇਗਾ। |
|
ਰਾਜ ਭੂਪਿੰਦਰ
ਸਿੰਘ, ਭਾਰਤ |
|
08/10/04
ਪਿਆਰੇ ਸੰਪਾਦਕ ਜੀਓ,
ਸਤਿ ਸ੍ਰੀ ਅਕਾਲ,
ਸ. ਭਜਨ ਸਿੰਘ ਜੀ ਦਾ ਪਤਰ ਮਿਤੀ 07-10-2004 ਪੜਿਆ, ਜਿਸ ਬਾਬਤ ਮੈਂ
ਕਹਿਣਾ ਚਾਹੁੰਦਾ ਹਾਂ ਕਿ:-
1. ਵੀਰ ਜੀ, ਜੋ ਤੁਸੀਂ ਕਹਿ ਰਹੇ ਹੋ ਕਿ " ਕੋਈ ਵੀ ਇਨਸਾਨ ਜਦੋਂ
ਆਪਣੇ ਆਪ ਨੂੰ ਸਿੱਖੀ ਰਹਿਤਾਂ ਅਨੁਸਾਰ ਰਹਿਣ ਲਈ ਤਿਆਰ ਕਰ ਲਵੇਗਾ
ਤਾਂ ਫਿਰ ਉਸ ਨੇ ਕਿਸੇ ਦੇ ਰੋਕਿਆਂ ਨਹੀਂ ਰੁਕਣਾ । " ਤੁਸੀਂ ਗੱਲ ਕਰ
ਰਹੇ ਹੋ ਇਕ ਉਸ ਇਨਸਾਨ ਦੀ ਜੋ ਕਿ ਸਿੱਖ ਨਹੀਂ ਹੈ । ਪਰ ਮੈਂ ਗੱਲ ਕਰ
ਰਿਹਾ ਹਾਂ ਉਸ ਇਨਸਾਨ ਦੀ ਜੋ ਮੂਲ ਰੂਪ ਵਿਚ ਸਿੱਖ ਪਰਿਵਾਰ ਵਿਚੋਂ ਹੈ
ਤੇ ਪੱਛਮੀ ਸੋਚ ਦੀ ਮਾਰ ਹੇਠ, ਆਪਣਾ ਸਰੂਪ ਖਰਾਬ ਕਰੀ ਜਾ ਰਿਹਾ ਹੈ ।
ਪੰਜ ਕਕਾਰਾਂ ਦੀ ਗੱਲ ਜੋ ਤੁਸੀਂ ਕਰ ਰਹੇ ਹੋ, ਉਹ ਤਾਂ ਬਾਦ ਦੀ ਗੱਲ
ਹੈ । ਅਜੇ ਤਾਂ ਗੱਲ ਹੋ ਰਹੀ ਹੈ, ਸਿੱਖੀ ਦਿਖ ਦੀ ( ਸੰਪੂਰਨ ਕੇਸ
ਰੱਖਣੇ ਤੇ ਦਸਤਾਰਧਾਰੀ ਹੋਣਾ ) ।
2. ‘ਗਲੀ ਅਸੀਂ ਚੰਗੀਆਂ, ਅਚਾਰੀਂ ਬੁਰੀਆਂ’ ਦਾ ਵਾਕ ਉਨ੍ਹਾਂ
ਤੇ ਪੂਰੀ ਤਰਾਂ ਢੁਕਦਾ ਹੈ ਜੋ ਕਿ ਕਹਿ ਰਹੇ ਹਨ ਕਿ ਉਹ ਉਂਜ ਤਾਂ
ਸਿੱਖੀ ਵਿਚ ਪੂਰਨ ਵਿਸ਼ਵਾਸ਼ ਰੱਖਦੇ ਹਨ ਪਰ ਕੇਸ ਰੱਖਣੇ ਤੇ ਪਗੜੀਧਾਰੀ
ਹੋਣਾ ਉਨਾਂ ਦੀ ਨਿੱਜੀ ਸੋਚ ਹੈ । ਬਾਕੀ ਜੇ ਤੁਹਾਨੂੰ ਮਾੜੇ ਸਿੱਖ
ਮਿਲਦੇ ਹਨ ਤਾਂ ਧਿਆਨ ਨਾਲ ਦੇਖੋ, ਚੰਗੇ ਸਿੱਖ ਵੀ ਨਜਰ ਆਉਣ ਲੱਗ
ਜਾਣਗੇ, ਲੋੜ ਹੈ ਪਾਰਖੁ ਅੱਖ ਦੀ । ਬਾਕੀ ਵੀਰ ਜੀ 100 % ਚੰਗੇ ਤਾਂ
ਕਿਤੇ ਵੀ ਨਹੀਂ ਹੁੰਦੇ , ਹਰ ਕਿਸੇ ਵਿਚ ਕੋਈ ਨਾਂ ਕੋਈ ਕਮਜੋਰੀ ਤਾਂ
ਹੁੰਦੀ ਹੈ । ਪਰ ਫਿਰ ਵੀ ਸਾਨੂੰ ਹੋਰ ਚੰਗੇ ਬਨਣ ਦੀ ਕੋਸ਼ਿਸ਼ ਵਿਚ,
ਗੁਰ ਅੱਗੇ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ, ਨਾਂ ਕਿ ਦੂਜਿਆਂ ਦੇ
ਭੈੜ ਦੱਸ ਕੇ, ਆਪਣੇ ਭੈੜ ਉਸ ਆੜ ਵਿਚ ਛੁਪਾਉਣੇ ਚਾਹੀਦੇ ਹਨ ।
3. ਰੋਮਾਂ ਦੀ ਬੇ-ਅਦਬੀ ਬਾਰੇ ਮੇਰੇ ਵਿਚਾਰ ਸਿੱਖ ਵਿਚਾਰਧਾਰਾ
ਅਨੁਸਾਰ ਹਨ । ਸਾਰੀ ਦੁਨੀਆਂ ਦੇ ਲੋਕ ਜੋ ਕਰਦੇ ਹਨ ਉਹ ਸਿੱਖ ਨਹੀਂ
ਹਨ । ਅਸੀਂ ਬਹੁਤ ਸਾਰੇ ਕੰਮ ਆਪਣੀਆਂ ਰਸਮਾਂ ਰਿਵਾਜਾਂ ਅਨੁਸਾਰ ਕਰਦੇ
ਹਾਂ ਤੇ ਬਾਕੀ ਲੋਕ ਆਪਣੀਆਂ ਰਸਮਾਂ ਅਨੁਸਾਰ ਕਰਦੇ ਹਨ ।
4. ਕਲੀਨ ਸ਼ੇਵ ਹੋਣ ਦੀ ਮਜਬੂਰੀ, ਮੈਂ ਜੀਵਨ ਵੀਰ ਜੀ ਤੋਂ
ਪੁਛੀ ਸੀ, ਪਰ ਜਵਾਬ ਤੁਸੀਂ ਦੇ ਰਹੇ ਹੋ, ਇੰਜ ਲਗਦਾ ਹੈ ਕਿ ਤੁਸੀਂ
ਆਪਣੇ ਕਲੀਨ ਸ਼ੇਵ ਹੋਣ ਦਾ ਕਾਰਨ ਦੱਸਣ ਜਾ ਰਹੇ ਹੋ !
5. ਬਾਕੀ ਤੁਸੀਂ ਗੱਲ ਕਰ ਰਹੇ ਹੋ , ਅਜਿਹੇ ਰੋਲ ਮਾਡਲ ਦੀ
ਜਿਸ ਨੂੰ ਦੇਖ ਕੇ ਬਾਕੀ ਵੀ ਸਿੱਖੀ ਅਪਣਾ ਸਕਣ । ਵੀਰ ਜੀ , ਸਿੱਖ
ਇਤਿਹਾਸ ਫਰੋਲੋ ਤੇ ਜਿੰਨੇ ਮਰਜੀ ਰੋਲ ਮਾਡਲ ਲੱਭ ਲਵੋ । ਪਰ
ਲੋੜ ਹੈ ਉਨਾਂ ਦੀ ਜੀਵਨ-ਜਾਚ ਦੇਖਦੇ ਹੋਏ, ਆਪਣੇ ਆਪ ਨੂੰ ਉਨਾਂ
ਅਨੁਸਾਰ ਢਾਲਣ ਦੀ ।
6. ਬਾਕੀ ਤੁਸੀਂ ਕਹਿ ਰਹੇ ਹੋ ਕਿ ਬਾਹਰਲੇ ਮੁਲਕ ਦੇ ਸਕੂਲਾਂ ਵਿਚ
ਸਿੱਖੀ ਸਰੂਪ ਵਾਲੇ ਬੱਚਿਆਂ ਨੂੰ ਕਈ ਇਤਰਾਜਯੋਗ ਟਿਪਣੀਆਂ ਦਾ ਸਾਹਮਣਾ
ਕਰਨਾ ਪੈਂਦਾ ਹੈ ਤੇ ਕਈ ਬੱਚੇ ਅਜਿਹਾ ਕਰਦੇ ਹੋਏ ਵੀ ਸਿੱਖੀ ਸਰੂਪ ਤੇ
ਕਾਇਮ ਹਨ ਕਿਉਂਕਿ ਉਨਾਂ ਦਾ ਮਾਪਿਆਂ ਵਲੋਂ ਆਪਣੇ ਬੱਚਿਆਂ ਦੀ ਯੋਗ
ਅਗਵਾਈ ਹਰ ਵਕਤ ਕੀਤੀ ਜਾਂਦੀ ਤੇ ਇਸ ਤੋਂ ਵੀ ਉਪਰ ਗੁਰੂ ਦੀ ਮਿਹਰ
ਸਦਕਾ ਉਹ ਸਿੱਖੀ ਵਿਚ ਪਰਪੱਕ ਹੋ ਕੇ ਰਹਿੰਦੇ ਹਨ ।
ਕੀ ਬਾਕੀ ਸਿੱਖ ਮਾਪੇ ਅਜਿਹਾ
ਨਹੀਂ ਕਰ ਸਕਦੇ ? ਕਰ ਸਕਦੇ ਹਨ । ਪਰ ਲੋੜ ਹੈ ਕਿ ਪਹਿਲਾਂ ਉਹ ਮਾਪੇ
ਆਪਣੇ ਆਪ ਸਿੱਖੀ ਸਹੀ ਤਰੀਕੇ ਨਾਲ ਗ੍ਰਹਿਣ ਕਰਨ, ਤਾਂ ਹੀ ਤਾਂ ਬੱਚੇ,
ਉਨ੍ਹਾਂ ਦੀ ਰੀਸ ਕਰਨਗੇ । ਪਰ ਇਹ ਨਹੀਂ ਕਿ ਮਾਪੇ ਆਪ ਗੁਰਦੁਆਰਿਆਂ
ਵਿਚ ਜਾਣ ਦੀ ਥਾਂ ਕਲੱਬਾਂ ਵਿਚ ਜਾ ਕੇ ਸ਼ਰਾਬ-ਕਬਾਬ ਤੇ ਡਾਂਸ ਵਿਚ
ਰੁੱਝੇ ਰਹਿਣ ਤੇ ਜਦੋਂ ਬੱਚੇ ਅਜਿਹਾ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ
ਇਹ ਕਹਿ ਕੇ ਨਿਜਾਤ ਪਾ ਲਈ ਜਾਂਦੀ ਹੈ ਕਿ , ਕੀ ਕਰੀਏ ਜੀ, ਸ਼ਰੋਮਣੀ
ਕਮੇਟੀ ਵਾਲੇ ਕੁਝ ਕਰ ਹੀ ਨਹੀਂ ਰਹੇ । ਸਾਨੂੰ ਤਾਂ ਕੋਈ ਰੋਲ
ਮਾਡਲ ਨਹੀਂ ਲੱਭ ਰਿਹਾ, ਜਿਸ ਨੂੰ ਵੇਖ ਕੇ ਸਾਡੇ ਬੱਚੇ ਸਿੱਖੀ
ਤੋਂ ਦੂਰ ਨਾਂ ਜਾਣ । ਪਰ ਉਹ ਵਿਚਾਰੇ ਇਹ ਭੁੱਲ ਜਾਂਦੇ ਹਨ ਕਿ
ਬੱਚਿਆਂ ਲਈ ਸਭ ਤੋਂ ਵੱਡਾ ਰੋਲ ਮਾਡਲ ਉਨਾਂ ਦੇ ਮਾਪੇ ਹੁੰਦੇ ਹਨ ਤੇ
ਜੋ ਮਾਪੇ ਕਰਦੇ ਹਨ , ਉਸ ਨੂੰ ਬੱਚੇ ਸਹਿਜ ਸੁਭਾ ਹੀ ਅਪਣਾ ਲੈਂਦੇ ਹਨ
।
ਰਾਜ ਭੂਪਿੰਦਰ ਸਿੰਘ, ਭਾਰਤ । |
|
ਜੀਵਨ
ਨਿਹਾਲੇਵਾਲੀਆ, ਡੈਨਮਾਰਕ |
|
08/10/04
ਸਤਿ ਸ੍ਰ੍ਰੀ ਅਕਾਲ,
ਮੇਰੇ ਪਿੰਡਾ ਕੋਲ ਦੇ ਵੀਰਾ ਦਾ ਹੁਕਮ ਅੱਗੇ ਮੈ ਫੁਲ ਚੜਾਉਣਾ ਹਾ।
ਜੀਵਨ ਨਿਹਾਲੇਵਾਲੀਆ
ਡੈਨਮਾਰਕ |
|
ਅ ਕੌਰ |
|
08/10/04
ਵੀਰ ਭਜਨ ਸਿੰਘ ਜੀ ਦੇ ਵਿਚਾਰ ਬੜੇ ਸੁਲਝੇ ਹੋਏ ਹਨ ਕਿ ਕਿਸੇ ਵਿਸ਼ੇ
ਨੂੰ ਬਹਿਸ ਦਾ ਵਿਸ਼ਾ ਨਹੀਂ ਬਣਾਇਆ ਜਾਣਾ ਚਾਹੀਦਾ।
ਇਹ ਸੰਸਾਰ ਪਦਾਰਥਵਾਦੀ ਹੋਣ ਕਰਕੇ ਪਦਾਰਥ ਤੋਂ ਬਹੁਤ ਜਲਦੀ
ਪ੍ਰਭਾਵਿਤ ਹੁੰਦਾ ਹੈ। ਸਿੱਖੀ ਸਰੂਪ
ਆਤਮਿਕ ਹੋਣ ਕਰਕੇ ਇਸ ਤੋਂ ਸਿਰਫ ਉਹੋ ਹੀ ਪ੍ਰਭਾਵਿਤ ਹੋਏਗਾ ਜੋ ਇਸ
ਰਾਹ ਦਾ ਪਾਂਧੀ ਹੋਏਗਾ। ਵੀਰ ਜੀਓ,
ਆਪ ਨੇ ਉਦਮ ਕਰਕੇ ਸਕੂਲ ਸਿਲੇਬਸ ਵਾਸਤੇ ਇੱਕ ਕਿਤਾਬ ਦੀ
ਰਚਨਾਂ ਕੀਤੀ ਹੈ, ਜਿਸਦਾ ਸਿਰਲੇਖ ਹੈ
The Boy with Long
Hair
ਕੀ ਇਹ ਕਿਤਾਬ ਇੰਟਰਨੈੱਟ ਉਪਰ ਛਾਪੀ ਜਾ ਸਕਦੀ ਹੈ
ਤਾਂ ਕਿ ਬਾਕੀ ਦੇ ਪੱਛਮੀਂ ਦੇਸ਼ਾਂ ਦੇ ਸਕੂਲਾਂ ਵਿੱਚ ਵੀ
ਲਾਗੂ ਕਰਵਾਈ ਜਾ ਸਕੇ। ਇੱਥੇ ਵੀ ਤਾਂ
ਉਹੋ ਹੀ ਸਮੱਸਿਆ ਹੈ। ਭਾਵੇਂ ਦੁਨੀਆਂ
ਨੇ ਤਰੱਕੀ ਕਰ ਲਈ ਹੈ ਪਰ ਸਿੱਖਾਂ ਦੇ ਹਿੱਸੇ ਮੁਸ਼ਕਲਾਂ ਦਾ ਸਾਹਮਣਾ
ਕਰਨਾ ਹੀ ਆਇਆ ਹੈ।
ਅ ਕੌਰ |
|
ਰੁਪਿੰਦਰ ਢਿਲੋਂ ਮੋਗਾ,
ਨਾਰਵੇ |
|
07/10/04
ਜੀਵਨ ਵੀਰ ਸਤਿ ਸਰੀ ਅਕਾਲ,
ਵੀਰ ਮੋਗਾ ਜਿਲਾ ਦੇ ਅਤੇ ਹੋਰ ਕੁਝ ਪੰਜਾਬੀ ਵੀਰ ਜੋ ਦੇਸ਼ ਵਿਦੇਸ਼
ਵਿੱਚ ਹਨ ਅਤੇ ਜੋ 5.ਆਬੀ ਕੋਮ ਦੇ ਪਾਠਕ ਵੀ ਹਨ, ਹੋਣਾ ਨਾਲ ਮੇਰੀ ਈ
ਮੇਲ ਜਾ ਫੋਨ ਰਾਹੀ ਗੱਲ ਹੁੰਦੀ ਰਹਿੰਦੀ ਹੈ ਅਤੇ ਇਹਨਾ ਚੋ ਕੁਝ ਵੀਰ
ਬੁਧੀਜੀਵੀ ਸੋਚ ਵਾਲੇ ਹਨ, ਅਕਸਰ ਹੋਰ ਗੱਪ ਸ਼ਾਪ ਤੋ ਇਲਾਵਾ ਪਾਠਕਾ ਦੇ
ਪੱਤਰਾ ਦਾ ਜਿਕੱਰ ਵੀ ਕਰ ਲਈ ਦਾ ਹੈ ਸੋ ਜੀਵਨ ਵੀਰ ਨਾ ਤਾ ਵੀਰ ਸਾਡਾ
ਗੁਰੂ ਗਰੰਥ ਸਾਹਿਬ ਚ ਵਿਸ਼ਵਾਸ ਰੱਖਣ ਵਾਲਾ ਪਹਿਲਾ ਪਗਡੀ ਰਹਿਤ ਸਿੱਖ
ਹਾ ਅਤੇ ਨਾ ਹੀ ਹੋਰ ਦੇਸ਼ ਵਿਦੇਸ਼ ਵੱਸਦੇ ਗੁਰੂ ਘਰ ਨਾਲ ਜੁਡੇ ਲੱਖਾ
ਦਸਤਾਰ ਰਹਿਤ ਸਿੱਖ ਵੀਰ ਆਖਰੀ. ਹਰ ਕੋਈ ਆਪਣੀ ਸੋਚ ਦਾ ਮਾਲਕ ਹੈ ਅਤੇ
ਹਰ ਇੱਕ ਦੀ ਸੋਚ ਵਿਚਾਰ ਵੱਖਰੇ ਹਨ, ਸੋ ਵੀਰ ਆਪਣੇ ਇਲਾਕੇ ਦੇ ਵੀਰ
ਨੂੰ ਸਾਡੀ ਬੇਨਤੀ ਹੈ ਕਿ ਇਸ ਬਹਿਸ ਨੂੰ ਹੋਰ ਨਾ ਖਿੱਚੇ . ਕਿੱਸੇ ਦੇ
ਕਹਿਣ ਨਾਲ ਤੇਰਾ ਜਾ ਮੇਰਾ ਜਾ ਹੋਰ ਪਗਡੀ ਰਹਿਤ ਸਿੱਖ ਭਰਾਵਾ ਦਾ
ਗੁਰੂ ਘਰ ਚ ਵਿਸਵਾਸ਼ ਨਹੀ ਘੱਟ ਜਾਣਾ ,ਮੈ ਵੀ ਕੁਝ ਵੀਰਾ ਦੀ ਨਸੀਹਤ
ਨੂੰ ਮੁਖ ਰੱਖਦੇ ਹੋਏ ,,,,,,,,,,,,,,,, ਅੱਗੇ ਵੀਰ ਤੇਰੀ ਮਰਜੀ
ਰੁਪਿੰਦਰ ਢਿਲੋਂ ਮੋਗਾ
ਨਾਰਵੇ |
|
ਭਜਨ ਸਿੰਘ, ਯੂਬਾ
ਸਿਟੀ (ਕੈਲੀਫੋਰਨੀਆ) |
|
07/10/04
ਰਾਜ ਭੁਪਿੰਦਰ ਸਿੰਘ ਜੀ,
ਤੁਸੀਂ ‘ਸਿੰਘ/ਕੌਰ’ ਦਾ ਅਲਾਪ ਫਿਰ ਸ਼ੁਰੂ ਕਰ ਲਿਆ ਹੈ । ਬੜੀ ਖੁਸ਼ੀ
ਅਤੇ ਮਾਣ ਦੀ ਗੱਲ ਹੈ ਕਿ ਤੁਸੀਂ ਸਾਬਤ-ਸੂਰਤ ਸਿੱਖ ਹੋ ਪਰ ਤੁਸੀਂ
ਬੜੇ ਜ਼ੋਰ-ਸ਼ੋਰ ਨਾਲ ਦੂਸਰਿਆਂ ਨੂੰ ਵੀ ਇਸ ਬਾਰੇ ਲਗਭਗ ਹਰ ਰੋਜ਼ ਚੇਤੇ
ਕਰਵਾ ਰਹੇ ਹੋ । ਜਿਵੇਂ ਕਿ ਤੁਹਾਨੂੰ ਕੋਈ ਜ਼ੋਰ ਨਹੀਂ ਪਾ ਰਿਹਾ ਕਿ
ਤੁਸੀਂ ਸਮਾਜ ਵਿਚ ਕਿਵੇਂ ਵਿਚਰਣਾ ਹੈ, ਇਸੇ ਤਰਾਂ ਤੁਹਾਨੂੰ ਵੀ ਕਿਸੇ
ਤੇ ਆਪਣੀ ਵਿਚਾਰਧਾਰਾ ਠੋਸਣੀ ਨਹੀਂ ਚਾਹੀਦੀ।
ਸੰਪੂਰਨ ਸਿੱਖੀ ਸਰੂਪ ਗੁਰੂ
ਘਰ ਤੋਂ ਸ਼ਰਧਾ ਸਹਿਤ ਮੰਗਣ ਤੇ ਬਖ਼ਸ਼ਿਆ ਜਾਂਦਾ ਹੈ ਨਾ ਕਿ ਜ਼ਬਰਦਸਤੀ
ਥੋਪਿਆ ਜਾਂਦਾ ਹੈ । ਜਦ ਵੀ ਕੋਈ ਇਨਸਾਨ ਸਿੱਖੀ ਰਹਿਤਾਂ ਦੇ ਅਨੁਸਾਰ
ਰਹਿਣ ਲਈ ਆਪਣੇ ਆਪ ਨੂੰ ਤਿਆਰ ਕਰ ਲਵੇਗਾ ਤਾਂ ਫਿਰ ਉਸ ਨੇ ਕਿਸੇ ਦੇ
ਰੋਕਿਆਂ ਰੁਕਣਾ ਵੀ ਨਹੀਂ । ਸਿਰਫ ਜਰੂਰਤ ਹੈ ਇਹ ਦੇਖਣ ਦੀ ਕਿ ਜਿਹੜੇ
ਲੋਕ ਪੰਜ ਕਕਾਰ ਧਾਰਨ ਕਰ ਚੁੱਕੇ ਹਨ, ਉਹ ਦੂਸਰਿਆਂ ਲਈ ਕੀ ਮਿਸਾਲ
ਛੱਡ ਰਹੇ ਹਨ । ਕਿਤੇ ਉਹ ਲੋਕ ‘ਗਲੀ
ਅਸੀਂ ਚੰਗੀਆਂ, ਅਚਾਰੀਂ ਬੁਰੀਆਂ’
ਦੇ ਮਹਾਵਾਕ ਤੇ ਤਾਂ ਨਹੀਂ ਚੱਲ ਰਹੇ? ਕਿਤੇ ਉਹਨਾ ਦੀ
ਕਥਨੀ ਅਤੇ ਕਰਨੀ ਵਿਚ ਕੋਈ ਫਰਕ ਤਾਂ ਨਹੀਂ? ਜੇ ਇਸ ਤਰਾਂ ਹੈ ਤਾਂ
ਫਿਰ ਉਹਨਾ ਲਈ ਕੋਈ ਧਾਰਮਿਕ ਜਾਂ ਸਮਾਜਿਕ ਸਜ਼ਾ ਹੈ? ਕੀ ਇਹ ਜਰੂਰੀ
ਨਹੀਂ ਕਿ ਜੋ ਲੋਕ (ਸੰਪੂਰਨ ਸਿੱਖ ਹੋ ਕੇ ਵੀ) ਸਿੱਖੀ ਨੂੰ ਢਾਹ ਲਾ
ਰਹੇ ਹਨ, ਉਹਨਾ ਨੂੰ ਇਸ ਤਰਾਂ ਕਰਨ ਤੋਂ ਵਰਜਿਆ ਜਾਵੇ? ਜੇ ਕੋਈ
ਕਕਾਰਾਂ ਨੂੰ ਧਾਰਨ ਕਰਕੇ ਵੀ ਇਹਨਾ ਦਾ ਨਿਰਾਦਰ ਕਰਦਾ ਹੈ ਤਾਂ ਇਸ
ਹਾਲਤ ਵਿਚ ਸਿੱਖੀ ਦੀ ਸਰਵਉਚ ਸੰਸਥਾ ਕੀ ਕਾਰਵਾਈ ਕਰ ਸਕਦੀ ਹੈ? ਕੀ
ਇਸ ਸਰਵਉਚ ਸੰਸਥਾ ਦੇ ਨਿਯੁਕਤ ਪ੍ਰਬੰਧਕ ਇਸ ਯੋਗ ਹਨ ਕਿ ਉਹ ਕਿਸੇ
ਨੂੰ ਕੋਈ ਸੇਧ ਦੇ ਸਕਣ? ਕੀ ਪੰਜਾਂ ਤਖਤਾਂ ਦੇ ਜੱਥੇਦਾਰ ਇਕ-ਜੁੱਟ ਹੋ
ਕੇ ਸਿੱਖੀ ਵਾਸਤੇ ਕੋਈ ਸਾਂਝਾ ਫੈਸਲਾ ਲੈ ਸਕਦੇ ਹਨ? ਫੈਸਲਾ ਤਾਂ
ਦੂਰ, ਕੀ ਪੰਜੇ ਜੱਥੇਦਾਰ ਇੱਕ ਥਾਂ ਇਕੱਠੇ ਬੈਠ ਵੀ ਸਕਦੇ ਹਨ? ਜੇ
ਨਹੀਂ ਤਾਂ ਫਿਰ ਤੁਸੀਂ ਅਤੇ ਤੁਹਾਡੇ ਵਰਗੇ ਹੋਰ ਸੰਪੂਰਨ ਸਿੱਖ ਕੀ
ਕਰਦੇ ਹਨ? ਕੀ ਤੁਹਡੇ ਹੱਥ-ਵੱਸ ਕੁਝ ਹੈ? ਸਿੱਖ ਸੰਗਤ ਨੂੰ ਸੇਧ ਦੇਣ
ਲਈ ਨਿਰਧਾਰਤ ਕੀਤੇ ਸੇਵਾਦਾਰ ਕੀ ਕਿਸੇ ਨੂੰ ਜਵਾਬਦੇਹ ਹਨ? ਜੇ ਨਹੀਂ
ਤਾਂ ਫਿਰ ਸੰਘ ਪਾੜ ਪਾੜ ਕੇ ਮ੍ਹਾਤੜਾਂ ਨੂੰ ਭਾਸ਼ਣ ਦੇਣਾ ਫ਼ਜੂਲ ਜਿਹਾ
ਨਹੀਂ ਲਗਦਾ? ਗੁਰੁ ਘਰਾਂ ਦੇ ਸੇਵਾਦਾਰ/ਜੱਥੇਦਾਰ ਜਦ ਛਿੱਤਰੀਂ ਦਾਲ਼
ਵੰਡਦੇ ਹਨ ਤਾਂ ਉਹ ਨਵੀਂ ਪੀੜੀ ਨੂੰ ਕੀ ਸਬਕ ਦੇ ਰਹੇ ਹੁੰਦੇ ਹਨ?
ਤੁਸੀਂ ਆਪਣੇ ਆਲ਼ੇ-ਦੁਆਲੇ ਨਿਗਾਹ ਮਾਰੋ ਅਤੇ ਦੇਖੋ ਕਿ ਕਿੰਨੇ ਸਿੱਖਾਂ
ਦੇ ਲਾਡਲੇ ਕੇਸ ਕਤਲ ਕਰ ਚੁੱਕੇ ਹਨ ਅਤੇ ਕਰਵਾ ਰਹੇ ਹਨ। ਜੇ ਤੁਸੀਂ
ਕਿਸੇ ਪਿੰਡ ਨਾਲ ਸਬੰਧਤ ਹੋ ਤਾਂ ਬਹੁਤੀ ਦੂਰ ਜਾਣ ਦੀ ਵੀ ਲੋੜ ਨਹੀਂ
ਪੈਣੀ । ਉਹਨਾ ਨੂੰ ਆਪਣੇ ਦੇਸ਼ ਵਿਚ ਰਹਿੰਦਿਆਂ ਕੀ ਮਜਬੂਰੀ ਹੈ? ਕਿਤੇ
ਉਹ ਵੀ ‘ਮਾਡਰਨ’ ਤਾਂ ਨਹੀਂ ਬਣ ਗਏ? ਮਿਹਰਬਾਨੀ ਕਰਕੇ ਇਹ ਪਤਾ ਜ਼ਰੂਰ
ਕਰਨਾ ਅਤੇ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ।
ਤੁਹਾਡੀ ਟਿੱਪਣੀ “ਰੋਮਾਂ ਦੀ ਬੇਅਦਬੀ
ਕਰਕੇ ਕੁਦਰਤ ਦੇ ਨਿਯਮਾ ਦੀ ਉਲੰਘਣਾ ਤਾਂ ਨਹੀਂ ਕਰ ਰਹੇ?”
ਨਾਲ ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਦੁਨੀਆਂ ਦੇ
(ਲਗਭਗ 98%) ਲੋਕ ਜੋ ਅੰਮ੍ਰਿਤਧਾਰੀ ਨਹੀਂ ਹਨ, ਅਤੇ ਸਾਬਤ-ਸੂਰਤ
ਸਿੱਖ ਦੀ ਦਿੱਖ ਨਾਲ ਮੇਲ ਨਹੀਂ ਖਾਂਦੇ, ਸੱਭ ਬੇਵਕੂਫ਼ ਹਨ । ਜਿਵੇਂ
ਕਿ ਕਈ ਸੱਜਣ ਆਪ ਜੀ ਨੂੰ ਪਹਿਲਾਂ ਵੀ ਬੇਨਤੀ ਕਰ ਚੁੱਕੇ ਹਨ ਕਿ
ਤੁਸੀਂ ਆਪਣੀ ਜਗ੍ਹਾ ਬਿਲਕੁਲ ਸਹੀ ਹੋ ਤੇ ਦੁਨੀਆ ਤੇ ਵਸਣ ਵਾਲੇ
(ਜ਼ਿਆਦਾਤਰ) ਬਾਕੀ ਲੋਕ ਵੀ ਗਲਤ ਨਹੀਂ ਹਨ ।
ਕਿਸੇ ਦੀ ‘ਕਲੀਨ ਸ਼ੇਵ’
ਹੋਣ ਦੀ ਕੀ ਮਜ਼ਬੂਰੀ ਹੈ, ਇਸ ਤਾਂ ਉਹੀ ਬਿਹਤਰ ਜਾਣਦੇ ਹਨ । ਜਦ ਕੋਈ
ਸਿੱਖੀ ਸਰੂਪ ਵਿਚ ਕਿਸੇ ਉੱਚ ਸੰਸਥਾ ਦਾ ਅਧਿਕਾਰੀ ਨਿਯੁਕਤ ਹੁੰਦਾ ਹੈ
ਤਾਂ ਇੱਧਰ ਇਹ ਬੜੀ ਅਹਿਮ ਖ਼ਬਰ ਮੰਨੀ ਜਾਂਦੀ ਹੈ । ਇਸ ਤੋਂ ਇਹ
ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਿੱਖੀ ਸਰੂਪ ਪੱਛਮੀ ਮੁਲਕਾਂ ਵਿਚ ਇਕ
ਆਮ ਜਿਹੀ ਗੱਲ ਨਹੀਂ ਹੈ । ਲੋੜ ਹੈ ਕਿਸੇ ਅਜਿਹੇ ਸਿੱਖ
‘ਰੋਲ ਮਾਡਲ’ ਦੀ ਜਿਸ ਦੇ
ਕਰਮਾਂ ਤੋਂ ਦੁਨੀਆਂ ਪ੍ਰਭਾਵਿਤ ਹੋਵੇ, ਜਿਸ ਨੂੰ ਕਥਨੀ ਦੀ ਲੋੜ ਨਾ
ਪਵੇ, ਜਿਸ ਦੇ ਕੰਮ ਹੀ ਉਸ ਦੀ ਜ਼ੁਬਾਨ ਬਣ ਜਾਣ, ਜਿਸ ਨੂੰ ਦੇਖ ਕੇ
ਦੁਨੀਆਂ ਲੋਚੇ ਕਿ ਮੈਂ ਵੀ ਇਸ ਵਰਗਾ ਬਣਾ । ਮੇਰੀ ਦਿੱਖ ਵੀ ਇਸ
ਕੇਸਧਾਰੀ ਵਰਗੀ ਹੋਵੇ ।
ਕੋਈ ਹੈ ਇਹੋ ਜਿਹਾ ਸਿੱਖੀ ਦਾ
ਸੇਵਾਦਾਰ?
ਮੈਂ ਕੁਝ ਅਰਸੇ ਤੋਂ ਇੱਥੇ ਸਥਾਨਕ ਸਕੂਲ ਡਿਸਟਰਿਕਟ ਵਿਚ ਪੜ੍ਹਾ ਰਿਹਾ
ਹਾਂ ਅਤੇ ਅਕਸਰ ਪੰਜਾਬ ਤੋਂ ਨਵੇਂ ਆਏ (ਕੇਸਧਾਰੀ) ਵਿਦਿਆਰਥੀਆਂ ਨਾਲ
ਵਾਹ ਪੈਂਦਾ ਹੈ । ਇਹਨਾ ਨਵੇਂ ਵਿਦਿਆਰਥੀਆਂ ‘ਚੋਂ ਲਗਭਗ ਸਾਰੇ ਹੀ
ਕੁਝ ਮਹੀਨਿਆਂ ਦੇ ਵਿਚ-ਵਿਚ ਹੀ ‘ਮੋਨੇ’ ਹੋ ਜਾਂਦੇ ਹਨ । ਜਦ ਉਹਨਾ
ਨੂੰ ਪੁੱਛੀਦਾ ਹੈ ਕਿ ਕੀ ਵਜ੍ਹਾ ਹੋ ਗਈ ਕਿ ਤੁਸੀਂ ਬਚਪਨ ਤੋਂ ਸਾਂਭ
ਕੇ ਰੱਖੇ ਕੇਸ ਹੁਣ ਕਤਲ ਕਰਵਾ ਦਿੱਤੇ? ਉਹਨਾ ਸਾਰਿਆਂ ਦਾ ਇੱਕੋ ਹੀ
ਜਵਾਬ ਹੁੰਦਾ ਹੈ ਕਿ ਜਮਾਤੀਆਂ ਵਲੋਂ ਹਰ ਰੋਜ਼ ਦੀਆਂ ਇਤਰਾਜ਼ਯੋਗ
ਟਿੱਪਣੀਆਂ ਸਹਿਣ ਦੀ ਉਹਨਾ ਵਿਚ ਹਿੰਮਤ ਨਹੀਂ । ਭਾਵੇਂ ਅਧਿਆਪਕ ਅਤੇ
ਸਕੂਲ ਕਿਸੇ ਵੀ ਵਿਦਿਆਰਥੀ ਵਲੋਂ ਦੂਸਰੇ ਵਿਦਿਆਰਥੀ ਬਾਰੇ ਕਿਸੇ ਤਰਾਂ
ਦੀ ਵੀ ਨਸਲੀ ਜਾਂ ਧਾਰਮਿਕ ਟਿੱਪਣੀ ਸਹਿਣ ਨਹੀਂ ਕਰਦੇ ਅਤੇ ਸਖਤ ਕਦਮ
ਚੁੱਕੇ ਜਾਂਦੇ ਹਨ, ਮਾਤਾ-ਪਿਤਾ ਨੂੰ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ
ਕਿ ਆਪਣੇ ਬੱਚੇ ਨੂੰ ਆ ਰਹੀ ਕਿਸੇ ਵਿਤਕਰੇ ਦੀ ਸ਼ਿਕਾਇਤ ਸਕੂਲ ਨਾਲ
ਸਾਂਝੀ ਕੀਤੀ ਜਾਵੇ ਪਰ ਫਿਰ ਵੀ ਇੱਕ ਵੱਖਰੇਪਣ ਦਾ ਅਹਿਸਾਸ ਬੱਚੇ ਨੂੰ
ਲਗਾਤਾਰ ਜਾਰੀ ਰਹਿੰਦਾ ਹੈ। ਹੀਣ ਭਾਵਨਾ ਵਿਚ ਰਹਿ ਕੇ ਜਦ ਉਹ
ਵਿਦਿਆਰਥੀ ਪੜ੍ਹਾਈ ਤੋਂ ਅਤੇ ਸਕੂਲ ਤੋਂ ਦੂਰ ਹੋਣ ਲਗਦੇ ਹਨ ਤਾਂ
ਮਾਤਾ-ਪਿਤਾ ਵਾਸਤੇ ਸਿਰਫ ਦੋ ਹੀ ਰਸਤੇ ਬਚਦੇ ਹਨ:
ਪੜ੍ਹਾਈ ਤੋਂ ਪਛੜ ਰਿਹਾ ਹੀਣ ਭਾਵਨਾ ਦਾ ਸ਼ਿਕਾਰ ਕੇਸਧਾਰੀ ਬੱਚਾ ਜਾਂ
ਬਾਕੀ ਵਿਦਿਆਰਥੀਆਂ ਵਿਚ ਘੁਲ਼ਿਆ-ਮਿਲ਼ਿਆ ਪੜ੍ਹਾਈ ‘ਚੋਂ ਅਵੱਲ ਰਹਿਣ
ਵਾਲਾ ‘ਮੋਨਾ’ ਬੱਚਾ ।
ਕੁਝ ਸਿਰੜੀ ਅਤੇ ਪ੍ਰਪੱਕ ਮਾਪੇ ਲਗਾਤਾਰ ਵਿਦਿਆਰਥੀਆਂ ਨੂੰ ਮਿਲ ਕੇ,
ਉਹਨਾ ਦੇ ਮਾਪਿਆਂ ਨਾਲ ਮਿੱਤਰਤਾ ਬਣਾ ਕੇ ਅਤੇ ਸਕੂਲ ਦੀ ਹਰੇਕ
ਪ੍ਰਕਿਰਿਆ ਵਿਚ ਸ਼ਾਮਲ ਹੋ ਕੇ ਸਮਾਜ ਨੂੰ ਆਪਣੇ ਬਾਰੇ ਅਤੇ ਸਿੱਖੀ
ਬਾਰੇ ਬਾਖੂਬੀ ਜਾਣੂ ਕਰਵਾਂਉਦੇ ਹਨ ਅਤੇ ਉਹ ਨਾ ਸਿਰਫ ਆਪਣੇ ਬੱਚੇ ਦਾ
ਵੱਖਰੇਪਣ ਦਾ ਅਹਿਸਾਸ ਹੀ ਦੂਰ ਕਰਦੇ ਹਨ ਬਲਕਿ ਉਹਨਾ ਅੰਦਰ ਅਜਿਹਾ
ਆਤਮ-ਵਿਸ਼ਵਾਸ਼ ਭਰ ਦਿੰਦੇ ਹਨ ਕਿ ਉਹ ਬੱਚੇ ਜਮਾਤਾਂ ਦੇ ਮੋਹਰੀ ਬਣ
ਜਾਂਦੇ ਹਨ ਪਰ ਇਸ ਤਰਾਂ ਦੇ ਖੁਸ਼ਕਿਸਮਤ ਮਾਪੇ ਅਤੇ ਬੱਚੇ ਗਿਣੇ-ਚੁਣੇ
ਹੀ ਹਨ। ਬਹੁਗਿਣਤੀ ਆਪਣੀ ਰੋਜ਼ੀ-ਰੋਟੀ ਵਿਚ ਇੰਨੀ ਫ਼ਸੀ ਹੁੰਦੀ ਹੈ ਕਿ
ਉਹ ਇਹ ਸਭ ਕਰਨ ਤੋਂ ਅਸਮਰਥ ਹੈ ।
‘ਪੰਜਾਬੀ ਅਮਰੀਕਨ ਹੈਰੀਟੇਜ਼ ਸੋਸਾਇਟੀ’
ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਹੁਣ ਯੂਬਾ ਸਿਟੀ ਸਕੂਲ ਡਿਸਟਰਕਿਟ ਵਿਚ
ਸਿੱਖੀ ਨੂੰ ਪ੍ਰਦਰਸ਼ਿਤ ਅਤੇ ਉਤਸ਼ਾਹਿਤ ਕਰਦੀ ਇਕ ਕਿਤਾਬ
‘ਦ ਬੁਆਏ ਵਿਦ ਲੌਂਗ ਹੇਅਰ’
ਵੀ ਸਕੂਲੀ ਪਾਠਕ੍ਰਮ ਦਾ ਹਿੱਸਾ ਬਣ ਗਈ ਹੈ ਜੋ ਹੋਰਨਾ ਵਿਚਾਰਧਾਰਾਵਾਂ
ਵਾਲੇ ਬਚਿੱਆਂ ਨੂੰ ਸਿੱਖ/ਕੇਸਧਾਰੀ ਵਿਦਿਆਰਥੀਆਂ ਬਾਰੇ ਜਾਗ੍ਰਿਤ
ਕਰੇਗੀ । ਇਸ ਸਫਲਤਾ ਲਈ ਡਾ. ਕੰਗ ਅਤੇ ਉਹਨਾ ਦੇ ਨਿਸ਼ਕਾਮ ਸਾਥੀ ਵਧਾਈ
ਦੇ ਹੱਕਦਾਰ ਹਨ । ਕਾਸ਼ ਇਸ ਤਰਾਂ ਦੀਆਂ ਕੋਸ਼ਿਸ਼ਾਂ ਵਿਚ ਸਿੱਖੀ ਦੇ
ਧੁਰੇ ਤੋਂ ਵੀ ਕੋਈ ਯੋਗਦਾਨ ਹੁੰਦਾ ।
ਭਜਨ ਸਿੰਘ
ਯੂਬਾ ਸਿਟੀ (ਕੈਲੀਫੋਰਨੀਆ) |
|
ਜੀਵਨ
ਨਿਹਾਲੇਵਾਲੀਆ, ਡੈਨਮਾਰਕ |
|
07/10/04
ਪਾਠਕ ਵੀਰੋ ਸਤਿ ਸ੍ਰੀ ਅਕਾਲ,
ਰਾਜ ਬਾਈ ਦੇ ਵਿਚਾਰਾ ਪ੍ਰਤੀ ਮੇਰਾ ਇਹ ਉਤਰ ਹੈ ਕਿ ਤੁਸੀ ਮੇਰੀ ਦਿਖ
ਅਤੇ ਮੇਰੇ ਬਾਰੇ ਪੁਛਿਆ ਸੀ ਸੋ ਮੈ ਤੁਹਾਨੂੰ ਦੱਸਣ ਦੀ ਕੋਸ਼ਿਸ਼
ਕੀਤੀ ਹੈ ਕਿ ਮੈ ਜੱਟ ਪਰਿਵਾਰ ਨਾਲ ਸੰਬਿਧਤ ਜਰੂਰ ਹਾ ਪਰ ਜਾਤ- ਪਾਤ
ਚ ਨਾ ਵਿਸ਼ਵਾਸ ਰੱਖਣ ਵਾਲਾ ਆਪਣੇ ਪਗੜੀ ਰਹਿਤ ਰੂਪ ਚ ਗੁਰੂ ਘਰ ਚ
ਵਿਸਵਾਸ ਰੱਖਣ ਵਾਲਾ ਪਗੜੀ ਰਹਿਤ ਸਿੱਖ ਹਾ ਅਤੇ ਮੈ ਉਸ ਤਰਾ ਹੀ
ਵੇਰਵਾ ਦਿੱਤਾ ਜਿੱਸ ਤਰਾ ਤੁਸੀ ਇੱਕ ਵੀਰ ਦੇ ਪੱਤਰ ਦੇ ਜਵਾਬ ਵਿੱਚ
ਆਪਣੇ ਵਿਚਾਰ ਦਿੱਤਾ ਸੀ, ਕਿ ਮੈ ਚੱਠਾ ਜੱਟ ਖਾਨਦਾਨ ਨਾਲ ਸੰਬਿਧਤ ਹਾ
ਅਤੇ ਪਿਛੋਕੜ ਸਾਡੀ ਪਾਕਿਸਤਾਨ ਤੋ ਹੈ
ਕਿ ਗੁਰੂ ਦੀ ਦਿੱਤੀ ਸਿੱਖੀ ਚ ਤੁਸੀ ਆਪਣੇ ਜੱਟ ਹੋਣ ਦਾ ਪ੍ਰਗਟਾਵਾ
ਜਰੂਰੀ ਸਮਝਿਆ ਸੀ , ਸੋ ਜਾਣਕਾਰੀ ਲਈ ਮੈ ਇਹ ਦੱਸਿਆ
ਕਿ ਮੈ ਜੱਟ ਪਰਿਵਾਰ ਨਾਲ ਸੰਬਿਧੱਤ ਜਰੂਰ ਹਾ ਪਰ ਜਾਤ ਪਾਤ ਦੀ ਕੁਰਿਤ
ਤੋ ਦੂਰ ।
ਰਹੀ ਗੱਲ ਜੇ ਇਤਿਹਾਸ ਨੂੰ ਨਜਰ ਮਾਰੋ ਤਾ
ਤੁਹਾਨੂੰ ਆਪਣੇ ਵੱਡੇ ਵੱਡਰੇ ਵੀ ਪਗੜੀ ਰਹਿਤ ਹੀ ਨਜਰ ਆਉਣਗੇ , ਇੱਸ
ਵਿੱਚ ਕੋਈ ਸ਼ਕ ਨਹੀ , ਵੈਸੇ ਵੀ 1699 ਤੋ ਪਹਿਲਾ ਜਿਆਦਾ ਕਰ ਰਾਜ
ਮੱਲ ਜਾ ਜੀਵਨ ਦਾਸ ਹੀ ਸੀ ਅਤੇ
ਸਿੱਖੀ ਦਾ ਜਨਮ ਜੁਲਮ ਦੇ ਖਤਮੇ ਲਈ ਹੋਇਆ ਅਤੇ ਮੌਜੂਦਾ
ਹਰ ਇੱਕ ਦੀ ਸੋਚ ਆਪਣੀ ਹੈ ਸੋ ਮੈ ਤੁਹਾਡੀ ਸੋਚ ਨਾਲ ਸਹਿਮਤ ਨਹੀ,
ਸੋਚ ਤਾ ਪਿਉ ਪੁਤ ਦੀ ਨਹੀ ਮਿੱਲਦੀ ਤੁਸੀ ਕਿੱਸ ਜਮਾਨੇ ਚ ਫਿਰਦੇ ਹੋ
। ਵੈਸੇ ਚਾਹੇ ਮੈ ਪੱਗੜੀ
ਰਹਿੱਤ ਹਾ ਪਰ ਮੈ ਆਪਣੇ ਗੁਰੂ ਪਰੇਮ ਨਾਲ ਸੁੰਨਤੂੰਟ ਹਾ ਰਹੀ ਗੱਲ
ਚਮੜੀ ਦੀ ਬੀਮਾਰੀ ਦੀ ਸੋ ਤੁਸੀ ਮੇਰੀ ਸੋਚ ਨੂੰ ਚਾਹੇ ਕੋਈ ਵੀ
ਬੀਮਾਰੀ ਦਾ ਨਾਮ ਦੈਵੋ , ਤੁਹਾਡੇ ਤੇ ਨਿੱਰਭਰ ਹੈ।
ਵੈਸੇ ਰਾਜ ਜੀ,
ਮੌਜੂਦਾ ਸਮੇ ਸਿੱਖ ਕੋਮ ਨੂੰ ਤੁਹਾਡੇ ਵੱਰਗੇ ਪ੍ਰਚਾਰਕ ਦੀ ਲੋੜ ਹੈ
ਕਿਉ ਕਿ ਤੁਹਾਡਾ ਦਿੱਤਾ ਨਾਮ 'ਚਮੜੀ
ਦੀ ਬੀਮਾਰੀ' ਪੰਜਾਬ ਚ ਜਿਆਦਾ ਹੀ
ਵੱਧ ਗਈ। ਸਾਡੇ ਸਿੱਖ ਲੀਡਰਾ ਨੇ ਤਾ
ਅੱਜੇ ਤੱਕ ਆਪਣੀਆ ਜੇਬਾ ਭਰਨ ਤੋ ਇਲਾਵਾ ਸਿੱਖੀ ਪ੍ਰਤੀ ਘੱਟ ਹੀ
ਸੋਚਿਆ ਹੈ ਕੰਮ ਸੇ ਕੰਮ ਤੁਸੀ ਵੀਰ ਜੀ ਇਹ ਕੋਸ਼ਿਸ਼
ਹੁਣ ਜਰੂਰ ਕਰੋ ਕਿ ਪੰਜਾਬ ਚ ਆਪਣੇ ਪ੍ਰਚਾਰ
ਟੂਰਾ ਦੀ ਟੀਮ ਬਣਾਉ ਅਤੇ ਇੱਸ ਵੱਧ ਰਹੀ 'ਚਮੜੀ
ਦੀ ਬੀਮਾਰੀ' ਦਾ ਇਲਾਜ ਕਰੋ। ਵੈਸੇ
ਕੁਦਰਤ ਦਾ ਨਿੱਯਮ ਇਹ ਵੀ ਹੈ ਕਿ ਜੋ ਆਪਣੇ ਆਪ ਚ ਰਾਜੀ ਹੈ ਉਸ ਵੱਰਗਾ
ਕਿਹੜਾ (ਚਾਹੇ ਉਹ ਗੁਰੂ ਪ੍ਰੇਮੀ
ਹੋਵੇ ਜਾ ਫਿਰ ਪੋਸਤੀ ਵੀਰ)।
ਰਹੀ ਗੱਲ ਸਕੂਲ ਦੀ ਵੱਰਦੀ ਦੀ,
ਸੋ ਵੀਰ ਜੀ ਮੈ ਗੁਰੂ ਘਰ ਸਕੂਲ ਦਾ ਵਿਦਿਆਰਥੀ
ਨਾ ਹੋ ਕੇ ਮਾਮੂਲੀ ਕਰਿੰਦਾ ਹੀ ਹਾ ਜੋ ਕਿ ਆਪਣੀ ਗੁਰੂ ਘਰ ਰੂਪੀ
ਸਕੂਲ ਚੋ ਮਿੱਲ ਰਹੀ ਤਨਖਾਹ ਨਾਲ ਖੁਸ਼ ਹਾ। ਬਾਕੀ ਦੋ ਬੇੜੀਆ ਪ੍ਰਤੀ
,,,,,,,,,, ਮੈ ਗੁਰੂ ਪ੍ਰੇਮ ਦੇ ਜਹਾਜ ਚ ਹਾ ਨਾ
ਕਿ ਦੋ ਬੇੜੀਆ ਚ, ਤੁਹਾਡੀ ਸੋਚ ਹੋ ਸੱਕਦੀ
ਮੇਰੇ ਪ੍ਰਤੀ ਕਿ ਮੈ ਦੋ ਬੇੜੀ,,,,,,,,, ਪਰ ਮੈ ਖੁਦ ਗੁਰੂ ਪਰੇਮ ਦੇ
ਜਹਾਜ ਦਾ ਹੀ ਮੁਸਾਫਰ ਹਾ ।
ਬਾਈ ਭੁਲ ਹੀ ਗਿਆ ਸੀ ਤੁਸੀ ਆਪਣੇ ਰੂਪ ਨੂੰ ਵੀ ਪਾਠਕਾ ਨਾਲ ਸਾਝਾ
ਕਰੋ ਕਿ ਤੁਹਾਡੀ ਦਿੱਖ ਵਾਕਿਆ ਹੀ ਪਰੂਨ ਸਿੱਖ ਦੀ ਹੈ।
ਜੀਵਨ ਨਿਹਾਲੇਵਾਲੀਆ (ਮੋਗਾ ਡਿੱਪੂ ਜਿਲਾ ਮਿੱਤਰਾ ਦਾ)
ਡੈਨਮਾਰਕ |
|
ਨਿਮ ਸਰਕਾਰ, ਬਰਤਾਨੀਆ |
|
07/10/04
Something must be done with
what happened on 26 September in Coventry - We will be
having members of the Coventry City Council shake hands
with Jagdesh Singh (34) and his 10 year old nephew to
show solidarity and good will -
PRESS RELEASE
1 October 04 Headline
News - Sardar Jagdeesh Singh (34) from Slough, East
Berkshire, was visiting his parents in Coventry on 26
September when two men in their early 20s taunted him
abut 9/11 and the Ken Bigley hostage crisis, attacking
him brutally with over 30 punches in the head, yelling
"Bin Ladin" and "Paki" in front of his 10 year old
nephew. The man was wearing a turban, beard and wheat
colored. Apart from a case of racial profiling, verbal
abuse and physical attacks - it left the 10 year old
child a complete emotional wreck.
On 19 October 2004 we are
premiering the 40 min docudrama film "MISTAKEN IDENTITY"
at the Coventry University under the banner of the
Coventry PEACE Month and request the pleasure of your
company between 5-7 PM. It will be held on the 1st Floor
Lecture Theatre, Ellen Terry Building - the Art Deco
Cinema Hall, Jordan Well (Opp. Herbert Museum). We would
like to present the Sikh gentleman who was attacked, his
10 year old nephew and the Sikh population in Coventry
that the citizens of Coventry are honorable peace loving
citizens ...
representing members of
the Coventry City Council and Coventry University
students ...
New York Independent
Filmmaker, Vinanti Sarkar, flew across the Atlantic in
peace and friend to commemorate the 3rd anniversary of
9/11 in September with major screenings across the UK.
We had a successful media premiere of "MISTAKEN
IDENTITY" at the invitation of the British Women in Film
& TV and are now invited by over two hundred
organizations in Britain for screenings across the
country. Our British organizations feel, if there is a
terrorist attack in Britain, it may result in civil
unrest. The film is but a drop in the ocean -- about one
ethnic community and promoting the Sikh Identity ...
It is the first film (six
part series) produced by two non-Sikh women, a young
American and a New York Baptist filmmaker from India,
who have been producing dramatic culturally diversified
films to inform and educate. It shows 22-year old Host
Amanda Gesine (who conceived the idea of the TV program)
discovering her Sikh neighbors five days after 9/11.
Never having had a Sikh friend in school or college, she
saw how Sikhs were racially profiled, verbally abused
and physically assaulted simply because they wore
turbans and beards and mistaken for terrorists.
A white American girl,
sheltered like so much of society, behind a white picket
fence, she immediately saw the light at the end of the
tunnel and sought to break new grounds in promoting
films of cultural diversity to mainstream populations,
because she felt they are more relevant now than ever.
The film demystifies the enigma of Sikhs (first ethnic
group) and shares the hopes and desires of people from
all walks of life who seek to close ranks against
bigotry and hate, and take a united stand against
terrorism which results from fear and ignorance.
This film focuses
directly on the concerns of multicultural diversity and
tries to educate people about new strange immigrants -
and asks for tolerance, respect and understanding of
next door neighbors.
Six months after its
release, the film won three first prize awards (The
Golden Lion Award for best documentary, The Remi
Statuette for creative excellence competing with 4,300
entries and the debut director's for documentary) at
American Film Festivals, so the filmmakers declared the
"global media event," in Hollywood, Los Angeles in Sept
03.
Screenings are still
being scheduled across the USA (over 22 States have been
completed); Canada (Toronto, Vancouver, Montreal and
Ottawa), and now it has moved across the Atlantic ... to
United Kingdom. This will be followed by invitations for
screenings in Holland, Belgium, France, Germany, Africa,
India to Australia and New Zealand through 2005. In the
month of June and July 2004, the film had successful
screenings at the 2004 Parliament of the Council of
World Religions (7-13 July) in Barcelona, Spain,
attended by 8,000 people worldwide. It is being screened
at the first-ever Hollywood Spiritual & Film Festival in
Los Angeles (ending 21 September 2004).
Major screenings have
taken place in London, Huddersfield, Bedford, etc. from
September to November 04 ... as "A Celebration of
Cultural Diversity."
Within this time frame,
British Sikhs are celebrating the 400th year of their
Guru Granth Sahab - the holy scriptures and the birthday
of Guru Nanak - the founder of Sikhism (in the third
week of November).
We are organizing
screenings in schools, colleges, libraries, museums and
the University halls of Cambridge, Oxford, Birmingham,
etc., as we move from London's European Social Forum
Film Festival (14-17 Oct) to Cardiff and Swansea
(Wales), Glasgow (Scotland) to Belfast (Ireland).
Let's share in the effort
of distancing ignorance and fear of our fellow neighbors
...
For more information,
Visit
www.cultural-diversity.co.uk/presentation.htm - You
can review 3-4 min of the film on streaming video ...
sponsored by Jean Bartlett, Managing Director of The Bag
Lady
www.bagladyit.com in Cardiff, Wales.
For more information
contact:
Ms Vinanti Sarkar,
Producer & Director of MISTAKEN IDENTITY (New York, USA)
Email:
culturaldiversityfilms@msn.com &
Ms Nims Sarkar, Managing
Director, Celebrating Cultural Diversity (CCD)
59 Vicarage Road,
Harborne, Birmingham B17 0SR Tel: 0121-427-5991
Email: nimsarkar@aol.com
|
|
ਰਾਜ ਭੂਪਿੰਦਰ
ਸਿੰਘ, ਭਾਰਤ |
|
07/10/04
ਬੀਬੀ ਗੁਰਸ਼ਰਨਜੀਤ ਕੌਰ ਜੀ,
ਵਾਹਿਗੁਰੂ ਜੀ ਕਾ ਖਾਲਸਾ ! ਵਾਹਿਗੁਰੂ ਜੀ ਕੀ ਫਤਿਹ ! !
ਆਪ ਦਾ ਪਤਰ ਮਿਤੀ 04-10-2004 ਪੜਿਆ , ਜੋ ਕਿ ਪੰਜਾਬੀ ਵਿਚ ਲਿਖਿਆ
ਹੋਇਆ ਸੀ । ਤੁਸੀਂ ਜਾਪਾਨ ਵਿਚ ਰਹਿੰਦੇ ਹੋਏ, ਪੰਜਾਬੀ ਮਾਂ ਬੋਲੀ
ਨਾਲ ਜੁੜੇ ਹੋਏ, ਬਹੁਤ ਹੀ ਚੰਗਾ ਲਗਦਾ ਹੈ । ਆਸ ਕਰਦਾ ਹਾਂ ਕਿ
ਤੁਸੀਂ ਅੱਗੇ ਤੋਂ ਹਮੇਸ਼ਾ ਪੰਜਾਬੀ ਵਿਚ ਹੀ ਪਤਰ ਲਿਖਿਆ ਕਰੋਗੇ !
ਇੰਟਰਨੈੱਟ ਦੀ ਕਾਢ ਨੇ ਸਾਰੀ ਦੁਨੀਆਂ ਦੇ ਪੰਜਾਬੀਆਂ ਨੂੰ ਇੱਕ
ਪਲੇਟਫਾਰਮ ਤੇ ਲਿਆ ਖੜਾ ਕੀਤਾ ਹੈ, ਭਾਵੇਂ ਉਹ ਅਮਰੀਕਾ, ਭਾਵੇਂ
ਆਸਟਰੇਲੀਆ, ਭਾਵੇਂ ਜਪਾਨ, ਜਾਂ ਕਿਸੇ ਹੋਰ ਦੇਸ਼ ਵਿਚ ਰਹਿੰਦਾ ਹੋਵੇ ,
ਸਾਰੇ ਆਪੋ ਆਪਣੇ ਕੰਪਿਊਟਰਾਂ ਦੀ ਸਕਰੀਨ ਤੇ ਦੂਜਿਆਂ ਦੇ ਵਿਚਾਰ ਤੇ
ਲੇਖ, ਕਹਾਣੀਆਂ ਆਰਾਮ ਨਾਲ ਹਰ ਰੋਜ ਪੜ੍ਹ ਸਕਦੇ ਹਨ ।
5ਆਬੀ.ਕਾਮ ਤੇ ਹੋਰ ਪੰਜਾਬੀ ਵੈਬਸਾਈਟਾਂ 'ਬਾਹਰ' ਰਹਿ ਰਹੇ ਪੰਜਾਬੀਆਂ
ਨੂੰ ਪੰਜਾਬੀ ਵਿਰਸੇ ਤੇ ਬੋਲੀ ਨਾਲ ਜੋੜਨ ਵਿਚ ਇੱਕ ਅਹਿਮ ਰੋਲ ਅਦਾ
ਕਰਦੀਆਂ ਹਨ , ਜਿਸ ਲਈ ਇਹਨਾਂ ਵੈਬਸਾਈਟਾਂ ਦੇ ਪ੍ਰਬੰਧਕ ਵਧਾਈ ਦੇ
ਹੱਕਦਾਰ ਹਨ ।
ਜਾਪਾਨ ਵਿਚ ਕਿੰਨੇ ਕੁ ਸਿੱਖ ਪਰਿਵਾਰ ਰਹਿੰਦੇ ਹੋਣਗੇ ? ਕੀ ਜਾਪਾਨ
ਵਿਚ ਕਿੰਨੇ ਕੁ ਗੁਰਦੁਆਰਾ ਸਾਹਿਬ ਸ਼ਸ਼ੋਭਿਤ ਹਨ । ਕੀ ਸ਼ਰਧਾਲੂ ਸਿੱਖ
ਆਪਣੇ ਘਰਾਂ ਵਿਚ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ
ਹਨ ?
ਮੈਂ ਬਾਬਾ ਮਾਨ ਸਿੰਘ ਪਿਹੋਵੇ ਵਾਲੇ ( ਇਥੇ ਅਸੀਂ ਭੇਵੇ ਵਾਲੇ
ਕਹਿੰਦੇ ਹਾਂ) ਬਾਰੇ ਸਾਰੀਆਂ ਪੰਜਾਬੀ ਵੈਬਸਾਈਟਾਂ ਨੂੰ ਪਤਰ ਲਿਖਿਆ
ਸੀ ਜੋ ਕਿ ਹੋਰ ਪੰਜਾਬੀ ਵੈਬਸਾਈਟ ਤੇ ਛਪਿਆ ਸੀ, ਪਰ 5ਆਬੀ.ਕਾਮ
ਵਾਲਿਆਂ ਨੇ ਇਹ ਪਤਰ ਨਹੀਂ ਛਾਪਿਆ। ਪਤਾ ਨਹੀਂ ਕਿਉਂ ?
ਇਸ ਬਾਰੇ ਮੈਂ ਉਦੋਂ ਵੀ ਕਿਹਾ ਸੀ ਤੇ ਹੁਣ ਵੀ ਕਹਿ ਰਿਹਾ ਹਾਂ ਕਿ
ਪੰਜਾਬ ਵਿਚ ਕਿਸੇ ਵੀ ਅਖਬਾਰ ਨੇ ਇਸ ਬਾਰੇ ਖਬਰ ਨਹੀਂ ਛਾਪੀ । ਜੇ ਕਰ
ਇਹ ਘਟਨਾ ਸੱਚੀ ਹੁੰਦੀ ਤਾਂ ਲੋਕਲ ਅਖਬਾਰਾਂ ਵਿਚ ਜਰੂਰ ਆਉਂਦੀ । ਪਰ
ਇਹ ਝੂਠੀ ਖਬਰ, ਜੋ ਕਿ ਬਾਬਾ ਮਾਨ ਸਿੰਘ ਜੀ ਦੇ ਕਿਸੇ ਦੋਖੀ ਵਲੋਂ
ਫੋਨ ਕਰ ਕੇ , ਕਿਸੇ ਬਾਹਰਲੇ ਦੇਸ਼ ਦੇ ਅਖਬਾਰ ਵਿਚ ਫਰਜੀ ਨਾਵਾਂ ਹੇਠ
(ਅਗਿਆਨਤਾ ਵਸ) ਮਨਘੜਤ ਕਹਾਣੀ ਬਣਾ ਕੇ ਲਗਾਈ ਗਈ, ਜੋ ਕਿ ਬਾਦ ਵਿਚ
ਮਹਿਜ ਇੱਕ ਕੋਝੀ ਸਾਜਿਸ਼ ਸਾਬਤ ਹੋਈ ।
ਹੁਣ ਆਉਂਦੇ ਹਾਂ ਕਰੋੜਾਂ ਰੁਪਏ ਦੀ ਜਾਇਦਾਦ ਸਬੰਧੀ । ਇਹ ਦੋਸ਼ ਕਿਸੇ
ਤੇ ਵੀ ਲਾਏ ਜਾ ਸਕਦੇ ਹਨ, ਪਰ ਇਹ ਦੋਸ਼ ਸਾਬਤ ਕਰਨ ਲਈ ਪੁਖਤਾ ਸਬੂਤ
ਵੀ ਚਾਹੀਦੇ ਹੁੰਦੇ ਹਨ ਜੋ ਕਿ ਅਕਸਰ ਗਾਇਬ ਹੁੰਦੇ ਹਨ । ਇਹ ਅਫਵਾਹਾਂ
ਬਹੁਤ ਜਲਦੀ ਜੰਗਲ ਦੀ ਅੱਗ ਵਾਂਗ ਫੈਲਦੀਆਂ ਹਨ ਤੇ ਆਮ ਲੋਕ ਇਨਾਂ ਤੇ
ਵਿਸ਼ਵਾਸ਼ ਕਰ ਕੇ, ਬਾਬਿਆਂ ਨੂੰ ਬੁਰਾ ਭਲਾ ਕਹਿਣ ਲਗ ਜਾਂਦੇ ਹਨ । ਇਹ
ਬੁਰਾ ਭਲਾ ਕਹਿਣ ਵਿਚ, ਕਾਮਰੇਡ ਤੇ ਤਰਕਸ਼ੀਲ ਵਾਲੇ ਸਭ ਤੋਂ ਅੱਗੇ
ਹੁੰਦੇ ਹਨ , ਜਿਵੇਂ ਕਿ ਤੁਸੀਂ ਉਸ ਪੰਜਾਬੀ ਵੈਬਸਾਈਟ ਤੇ ਪੜਿਆ ਹੀ
ਹੋਵੇਗਾ ।
ਰਾਜ ਭੂਪਿੰਦਰ ਸਿੰਘ, ਭਾਰਤ । |
|
ਰਾਜ ਭੂਪਿੰਦਰ
ਸਿੰਘ, ਭਾਰਤ |
|
06/10/04
ਪਿਆਰੇ ਵੀਰ ਜੀਵਨ ਜੀ,
ਸਤਿ ਸ੍ਰੀ ਅਕਾਲ,
ਤੁਸੀਂ ਆਪਣੇ ਪਤਰ ਮਿਤੀ 04-10-2004 ਵਿਚ ਆਪਣੀ ਫੋਟੋ ਨਹੀਂ ਭੇਜੀ,
ਪਰ ਆਪਣੀ 'ਦਿਖ' ਦਾ ਵੇਰਵਾ ਦੇ ਦਿਤਾ ਹੈ, ਚਲੋ ਇਕੋ ਹੀ ਗਲ ਹੈ !
ਪਰ ਤੁਹਾਡਾ ਦਾ ਇਹ ਕਹਿਣਾ ਬੜਾ ਅਜੀਬ ਲਗ ਰਿਹਾ ਹੈ ਕਿ ਉਹ ਇੱਕ
ਤੁਸੀਂ 'ਪਗੜੀ ਰਹਿਤ' ( ਤੇ ਮੋਨੇ ਵੀ ?) ਜੱਟ ਸਿੱਖ ਹੋ ਪਰ ਸਿੱਖੀ
ਵਿਚ ਵੀ ਅਟੁੱਟ ਵਿਸ਼ਵਾਸ਼ ਰੱਖਦੇ ਹੋ ।
1. ਜੀਵਨ ਜੀ, ਤੁਸੀਂ ਇੱਕ ਸਿੱਖ ਪਰਿਵਾਰ ਨਾਲ ਸਬੰਧ ਰੱਖਦੇ ਹੋ । ਕੀ
ਤੁਹਾਡੇ ਵੱਡੇ ਵਡੇਰੇ ਕੇਸਾਧਾਰੀ ਤੇ ਪਗੜੀਧਾਰੀ ਨਹੀਂ ਸਨ ? ਜੇ ਸਨ
ਤਾਂ ਤੁਹਾਡੀ ਪਗੜੀ-ਰਹਿਤ ਹੋਣ ਦੀ ਕੀ ਮਜਬੂਰੀ ਹੈ ?
2. ਇਕ ਪਾਸੇ ਤੁਸੀਂ ਆਪਣੇ ਨਾਂ ਨਾਲ ਆਪਣੀ ਗੋਤ, ਜੱਦੀ ਪਿੰਡ, ਜਿਲਾਂ
ਤੇ ਮੌਜੂਦਾ ਦੇਸ਼ ਲਗਾ ਰਹੇ ਹੋ, ਪਰ ਦੂਜੇ ਪਾਸੇ ਸ਼੍ਰੀ ਗੁਰੂ ਗੋਬਿੰਦ
ਸਿੰਘ ਜੀ ਦੀ ਬਖਸ਼ੀ ਹੋਈ ਦਾਤ "ਸਿੰਘ" ਲਗਾਉਣ ਤੋਂ ਪਰਹੇਜ ਕਰ ਰਹੇ ਹੋ
। ਕੀ ਕਾਰਨ ਹੈ ?
2. ਇੱਕ ਪਾਸੇ ਤੁਸੀਂ ਕਹਿ ਰਹੇ ਹਨ ਕਿ ਤੁਸੀਂ ਜਾਤ ਪਾਤ ( ਜਿਵੇਂ ਕਿ
ਜੱਟ, ਬਾਣੀਆ, ਨਾਈ, ਸ਼ੀਬਾਂ, ਤਰਖਾਣ ) ਵਿਚ ਵਿਸ਼ਵਾਸ਼ ਨਹੀਂ ਰੱਖਦੇ ਤੇ
ਨਾਲ ਹੀ ਆਪਣੀ ਪਛਾਣ ਬਤੌਰ 'ਜੱਟ' ਸਿੱਖ ਕਰਵਾ ਰਹੇ ਹਨ ! ਬੜਾ ਅਜੀਬ
ਲੱਗ ਰਿਹਾ ਹੈ ਨਾ !
3. ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿ ਗਏ ਹਨ ਕਿ -
" ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ "
ਤੁਸੀਂ ਸਿੱਖੀ ਵਿਚ ਅਟੁੱਟ ਵਿਸ਼ਵਾਸ਼ ਰੱਖਦੇ ਹੋਏ, ਸਿੱਖਾਂ ਵਾਲੀ
ਰਹਿਣੀ ( ਸਰੂਪ) ਰੱਖਣ ਵਿਚ ਵਿਸ਼ਵਾਸ਼ ਕਿਉਂ ਨਹੀਂ ਰੱਖਦੇ ?
ਕੀ ਲੋੜ ਪੈ ਗਈ ਸੀ, ਕਲੀਨ ਸ਼ੇਵ ਹੋਣ ਦੀ ? ਕੀ ਤੁਹਾਨੂੰ ਕਿਸੇ ਡਾਕਟਰ
ਨੇ ਕਿਹਾ ਹੈ ਕਿ , ਜੀ ਤੁਹਾਨੂੰ ਚਮੜੀ ਦੀ ਬੀਮਾਰੀ ਹੈ ਤਾਂ ਜੋ ਕਲੀਨ
ਸ਼ੇਵ ਹੋ ਜਾਵੋ ! ਕਿਤੇ ਮਾਡਰਨ ਬਨਣ ਦੀ ਚਾਹਤ ਤਾਂ ਨਹੀਂ ਪਾਲ ਲਈ,
ਤੁਸੀਂ ਆਪਣੇ ਮਨ ਵਿਚ ?
4. ਕੀ ਤੁਸੀਂ ਕੁਦਰਤ ਤੋਂ ਜਿਆਦਾ ਸਿਆਣਪ ਰੱਖਦੇ ਹੋ ਕਿ ਜਿਸ ਨੇ
ਸਰੀਰ ਦੇ ਉਨਾਂ ਹਿਸਿਆਂ ਤੇ ਵਾਲ ਦਿਤੇ ਹਨ, ਜਿਥੇ ਲੋੜ ਹੈ ?
ਪਰ ਤੁਸੀਂ ਵਾਲਾਂ/ ਰੋਮਾਂ ਦੀ ਬੇਅਦਬੀ ਕਰ ਕੇ ਕੁਦਰਤ ਦੇ ਨਿਯਮਾਂ ਦੀ
ਉਲਘੰਣਾ ਤਾਂ ਨਹੀਂ ਕਰ ਰਹੇ ?
ਵੀਰ ਜੀ, ਸਿੱਖ ਹੋ ਕੇ ਗੈਰ-ਸਿੱਖਾਂ ਵਾਲੀਆਂ ਗੱਲਾਂ ਨਾਂ ਕਰੋ ਅਤੇ
ਸਿੱਖ ਵਿਚਾਰਧਾਰਾ ਨੂੰ ਅਪਨਾਉਣ ਤੋਂ ਗੁਰੇਜ ਨਾਂ ਕਰੋ । ਗੁਮਰਾਹ ਕਰਨ
ਵਾਲੇ ਬਹੁਤ ਹੁੰਦੇ ਹਨ, ਪਰ ਸਹੀ ਰਾਹ ਦਸਣ ਵਾਲੇ ਘੱਟ ਹੀ ਮਿਲਦੇ ਹਨ
।
ਤੁਹਾਡੇ ਲਈ ਇੱਕ ਉਦਾਹਰਣ ਹੋਰ ਦੇ ਰਿਹਾ ਹਾਂ । ਇੱਕ ਬੱਚਾ ਕਿਸੇ
ਸਕੂਲ ਵਿਚ ਪੜਦਾ ਹੈ ਤੇ ਅਚਾਨਕ ਇੱਕ ਦਿਨ ਉਹ ਕਹਿੰਦਾ ਹੈ ਕਿ ,
ਮਾਸਟਰ ਜੀ , ਮੈਂ ਹੁਣ ਸਕੂਲ ਦੀ ਵਰਦੀ ਨਹੀਂ ਪਾਵਾਂਗਾ ਪਰ ਸਕੂਲ ਦੇ
ਹੋਰ ਸਾਰੇ ਕਾਇਦੇ ਕਾਨੂੰਨ ਮਨਾਂਗਾ । ਚੰਗੀ ਤਰਾਂ ਪੜ੍ਹਾਂਗਾਂ ਵੀ ਤੇ
ਖੇਡਾਂ ਵਿਚ ਵੀ ਭਾਗ ਲਵਾਂਗਾ । ਪਰ ਮਾਸਟਰ ਜੀ, ਮੈਂ ਸਕੂਲ ਦੀ ਵਰਦੀ
ਨਹੀਂ ਪਾਵਾਂਗਾ । ਮਾਸਟਰ ਜੀ ਇਸ ਦਾ ਕਾਰਨ ਪੁਛਦੇ ਹਨ ਤਾਂ ਬੱਚਾ
ਕਹਿੰਦਾ ਹੈ ਕਿ ਦੂਜੇ ਸਕੂਲ ਵਿਚ ਤਾਂ ਵਰਦੀ ਪਾਉਣੀ ਜਰੂਰੀ ਨਹੀਂ ਹੈ
। (ਪਰ ਉਸ ਬੇਸਮਝ ਨੂੰ ਇਹ ਨਹੀਂ ਪਤਾ ਕਿ ਜਿਸ ਸਕੂਲ ਵਿਚ ਉਹ ਪੜ੍ਹਦਾ
ਹੈ , ਉਸ ਸਕੂਲ ਵਿਚ ਵਰਦੀ ਪਾਉਣਾ ਵੀ ਸਕੂਲ਼ ਦੇ ਨਿਯਮਾਂ ਵਿਚ ਸ਼ਾਮਲ
ਹੈ) । ਮਾਸਟਰ ਜੀ ਕਹਿੰਦੇ ਹਨ ਕਿ ਜੇ ਦੂਜੇ ਸਕੂਲ ਦੇ ਨਿਯਮ ਮੰਨਣੇ
ਹਨ ਤਾਂ ਉਸ ਸਕੂਲ ਵਿਚ ਚਲਾ ਜਾ । ਪਰ ਬੱਚਾ ਕਹਿੰਦਾ ਹੈ ਕਿ , ਨਹੀਂ
ਜੀ, ਰਹਿਣਾ ਵੀ ਇਸੇ ਸਕੂਲ ਵਿਚ ਤੇ ਵਰਦੀ ਵੀ ਨਹੀਂ ਪਾਉਣੀ । ਤੁਹਾਡੀ
ਵੀ ਤਾਂ ਉਹੀ ਗੱਲ ਹੈ ਕਿ ਸਿੱਖੀ ਵਿਚ ਅਟੁੱਟ ਵਿਸ਼ਵਾਸ਼ ਵੀ ਰੱਖਣਾ ਹੈ
ਤੇ ਰਹਿਣਾ ਵੀ ਪਗੜੀ-ਰਹਿਤ ( ਤੇ ਮੋਨਾ ਵੀ ?) । ( ਗੈਰ-ਸਿੱਖਾ ਦੀ
ਨਕਲ ਕਰਦੇ ਹੋਏ )
ਸੋ ਵੀਰ ਜੀ, ਜੇ ਸਿੱਖ ਕਹਾਉਣਾ ਹੈ ਤਾਂ ਸਿੱਖਾਂ ਵਾਂਗ ਹੀ ਬਣ ਕੇ
ਰਹੋ । ਗੈਰ ਸਿੱਖਾਂ ਦੀ ਨਕਲ ਨਾ ਕਰੋ । ਦੋ ਬੇੜੀਆਂ ਦਾ ਸਵਾਰ ਹਮੇਸ਼ਾ
ਡੁਬਦਾ ਹੀ ਹੈ, ਸਿਰੇ ਨਹੀਂ ਲਗਦਾ ।
ਤੁਹਾਡੇ ਵਿਚਾਰਾਂ ਦੀ ਉਡੀਕ ਵਿਚ ,
ਰਾਜ ਭੂਪਿੰਦਰ ਸਿੰਘ, ਭਾਰਤ । |
|
ਰਬਿੰਦਰ ਰੈਂਸੀ,
ਆਸਟਰੀਆ |
|
06/10/04
ਸਾਲਜ਼ਬਰਗ (ਆਸਟਰੀਆ) ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 400
ਸਾਲਾ ਪ੍ਰਕਾਸ਼ ਉਤਸਵ ਮਨਾਇਆ
ਸਾਲਜ਼ਬਰਗ ਗੁਰੂ ਘਰ ਵਿਖੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ 400
ਸਾਲਾ ਪ੍ਰਕਾਸ਼ ਉਤਸਵ ਸੰਗਤਾਂ ਵੱਲੋਂ ਪੂਰਾ ਮਹੀਨਾ ਹੀ ਬੜੀ ਧੂਮ-ਧਾਮ
ਨਾਲ ਮਨਾਇਆ ਗਿਆ। ਗੁਰਦੁਆਰਾ ਸਾਂਝੀਵਾਲ ਸਿੰਘ ਸਭਾ ਵੱਲੋਂ ਇਸ ਉਤਸਵ
ਦੀਆਂ ਤਿਆਰੀਆਂ ਇੱਕ ਮਹੀਨਾ ਪਹਿਲਾਂ ਹੀ ਜੋਰ-ਸ਼ੋਰ ਨਾਲ ਆਰੰਭ ਕਰ
ਦਿੱਤੀਆਂ ਗਈਆਂ ਸਨ।
ਸਤੰਬਰ ਮਹੀਨੇ ਦੀ 5 ਤਾਰੀਕ ਤੋਂ ਲੈ ਕੇ ਇੱਕ ਹਫ਼ਤਾ ਗਿਆਨੀ
ਅਮਰਜੀਤ ਸਿੰਘ ਜੀ ਚਾਕਰ, ਸ੍ਰੀ ਆਨੰਦਪੁਰ ਸਾਹਿਬ ਵਾਲਿਆਂ ਨੇ ਗੁਰੂ
ਦੀ ਉਸਤਿਤ ਨਾਲ ਸੰਗਤ ਨੂੰ ਜੋੜੀ ਰੱਖਿਆ। ਫਿਰ 12 ਤਾਰੀਕ ਨੂੰ
ਇੰਗਲੈਂਡ ਤੋਂ ਗਿਆਨੀ ਸਰਵਣ ਸਿੰਘ 'ਅੰਮ੍ਰਿਤ ਬਾਣੀ ਰੇਡੀਓ'
ਵਾਲੇ ਵਿਸ਼ੇਸ਼ ਸੱਦੇ ਉੱਪਰ ਇੱਥੇ ਪਧਾਰੇ ਅਤੇ ਉਹਨਾਂ ਨੇ ਤਿੰਨ ਦਿਨ
ਗੁਰਬਾਣੀ ਅਤੇ ਕਥਾ ਦਾ ਪ੍ਰਵਾਹ ਚਲਾਇਆ। ਉਸ ਤੋਂ ਤੀਸਰੇ ਹਫ਼ਤੇ ਭਾਈ
ਅਜੀਤ ਸਿੰਘ ਜੀ ਕਾਹਨਪੁਰ ਵਾਲਿਆਂ ਦੇ ਕੀਰਤਨੀ ਜੱਥੇ ਨੇ ਦਰਸ਼ਣ
ਦਿੱਤੇ ਅਤੇ ਤਿੰਨੇ ਦਿਨ ਸਮੂਹ ਸੰਗਤ ਦੇ ਹਿਰਦੇ ਸੀਤਲ ਕੀਤੇ।
ਇਸ 400 ਸਾਲਾ ਪ੍ਰਕਾਸ਼ ਉਤਸਵ ਦੀ ਖੁਸ਼ੀ ਵਿਚ ਭਾਈ ਹਰਮੇਲ ਸਿੰਘ
ਬੈਂਸ ਦੇ ਪ੍ਰੀਵਾਰ ਵੱਲੋਂ ਸ੍ਰੀ ਆਖੰਡ ਪਾਠ ਪ੍ਰਕਾਸ਼ ਕਰਵਾਇਆ ਗਿਆ।
ਆਖਰੀ ਹਫ਼ਤੇ ਗੁਰੂ-ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ-ਘਰ ਵਿਚ
ਸ਼ਬਦ ਬੋਲਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਬੱਚਿਆਂ ਦੇ
ਸਬੰਧ ਵਿਚ ਗੁਰਦੁਆਰਾ ਸਾਂਝੀਵਾਲ ਸਿੰਘ ਸਭਾ ਦੇ ਪ੍ਰਧਾਨ ਭਾਈ
ਬਲਵਿੰਦਰ ਸਿੰਘ ਰੰਧਾਵਾ (ਬੱਲੀ) ਨੇ ਕਿਹਾ ਕਿ ਜੇ ਅਸੀਂ ਸਾਡੇ
ਬੱਚਿਆਂ ਜਾਂ ਅਗਲੀ ਪੀੜ੍ਹੀ ਨੂੰ ਗੁਰੂ ਘਰ ਨਾਲ ਜੋੜਨ ਵਿਚ ਸਫ਼ਲ ਹੋ
ਗਏ ਤਾਂ ਸਮਝੋ ਸਾਡੀ ਘਾਲ ਥਾਏਂ ਪੈ ਗਈ। ਬੱਚਿਆਂ ਨੂੰ ਉਤਸ਼ਾਹਿਤ,
ਸਨਮਾਨਿਤ ਇਸ ਕਰਕੇ ਕੀਤਾ ਗਿਆ ਹੈ ਕਿ ਇਸ ਨਾਲ ਦੂਜੇ ਬੱਚਿਆਂ ਨੂੰ ਵੀ
ਗੁਰੂ-ਘਰ ਅਤੇ ਸ਼ਬਦ-ਗੁਰੂ ਨਾਲ ਲਗਾਉ ਹੋਵੇ।
ਇਸ ਪ੍ਰਕਾਸ਼ ਉਤਸਵ ਦੇ ਸ਼ੁਭ ਮੌਕੇ 'ਤੇ ਨਾਵਲਕਾਰ ਸ਼ਿਵਚਰਨ ਜੱਗੀ
ਕੁੱਸਾ ਨੇ "ਮੋਹਿਨ ਤੇਰੇ ਊਚੇ ਮੰਦਿਰ ਮਹਿਲ ਅਪਾਰਾ॥" ਤੋਂ ਸ਼ੁਰੂ
ਕਰਕੇ "ਪੋਥੀ ਪ੍ਰਮੇਸਰ ਕਾ ਥਾਨੁ॥" ਤੋਂ ਲੈ ਕੇ "ਹਮ ਧਨਵੰਤ ਭਾਗਠ ਸਚ
ਨਾਇ।। ਹਰ ਗੁਣਿ ਗਾਵਹ ਸਹਜਿ ਸੁਭਾਇ।।" ਤੱਕ ਅਰਥਾਤ ਪੋਥੀਆਂ ਇਕੱਤਰ
ਕਰਨ ਦੇ ਸਮੇਂ ਤੋਂ ਲੈ ਕੇ ਪ੍ਰਕਾਸ਼ ਕਰਨ ਅਤੇ ਹੁਕਮਨਾਮਾ ਲੈਣ ਤੱਕ
ਬੜੇ ਲੰਬੇ ਵਿਸਥਾਰ ਸਹਿਤ ਚਾਨਣਾ ਪਾਇਆ।
ਗੁਰੂ-ਘਰ ਦੇ ਪ੍ਰਧਾਨ ਸ੍ਰ: ਬਲਵਿੰਦਰ ਸਿੰਘ ਰੰਧਾਵਾ ਅਤੇ
ਚੇਅਰਮੈਨ ਸ੍ਰ: ਹਰਜਿੰਦਰ ਸਿੰਘ ਸਰਾਂ ਨੇ ਸਮੂਹ ਸੰਗਤਾਂ, ਕੀਰਤਨੀ
ਜੱਥੇ ਅਤੇ ਕਥਾਕਾਰਾਂ ਦਾ ਦਿਲੀ ਧੰਨਵਾਦ ਕੀਤਾ। |
|

|
|
|