WWW 5abi.com  ਪੰਨੇ ਸ਼ਬਦ ਭਾਲ (ਸਿਰਫ ਹਿੰਦਿਕ ਵਿਧੀ ਨਾਲ)

ਤੁਹਾਡੇ ਵਿਚਾਰਾਂ ਦਾ ਸੁਆਗਤ ਹੈ... ਸਾਨੂੰ ਲਿਖੋ

ਪਾਠਕਾਂ ਦੇ ਵਿਚਾਰਾਂ ਨਾਲ 5abi.com ਅਦਾਰੇ ਦਾ
ਸਹਿਮਤ ਹੋਣਾ ਕੋਈ ਜ਼ਰੂਰੀ ਨਹੀ।

5_cccccc1.gif (41 bytes)

  ਤਲਾਸ਼ - ਯਾਸਮੀਨ ਹੁਸੇਨ, ਅਮਰੀਕਾ

Dear Sir,

My name is Yasmine Hosein, I reside in the USA, I am trying to find my lost relatives in India and Pakistan, my grandfather was born in Lahore, Pakistan, in the early 1900's he migrated to Trinidad and Tobago as an indentured laborer on a boat that took Indians to the West Indies to work, his name was Geesah Meah, he met my grandmother on the boat, her name was Lacpatya, she was born in Calcutta, India. They got married on their arrival in Trinidad, my mother was born of that union, all the elders have since died including my parents, I don't know much about their history except where they were born and their names.

I was wandering if you could put an ad in your News Paper for me, maybe someone might remember my grandfather or my grandmother and they may be willing to get in touch with me, I would really appreciate it so much, my email address is:

gardenangel340@aol.com

It would be a dream come true for me if I coud find my relatives and get to know my roots.

Yasmine Hosein
USA

ਸੁਖਪਾਲਵੀਰ ਸਿੰਘ

24/10/04

Dear Friends,

All mobile users pay attention if you receive a phone call and your mobile phone displays (ACE) on the screen don't answer the call END THE CALL IMMEDIATELY if you answer the call, your phone will be infected by a virus. This virus will erase all IMEI and IMSI information from both your phone and your SIM card, which will make your phone unable to connect with the telphone network.

You will have to buy a new phone. This information has been confirmed by both Motorola and Nokia. There are over 3 Million mobile phones being infected by this virus in USA now. You can also check this news in the CNN web site.

PLEASE FORWARD THIS PIECE OF INFORMATION TO ALL YOUR friends & relatives.

Have a great day. Good luck.
regards,

ਸ਼ਮਸ਼ੇਰ ਸਿੰਘ-ਫ਼ਲੌਰੀਡਾ

20/10/04

ਸੰਪਾਦਕ ਜੀ,

ਮੇਰਾ ਖਿਆਲ ਹੈ, ਕਿ ਇਸ ਵੈਬਸਾਈਟ ਦਾ ਨਾਮ ਬਦਲ ਕੇ

ਰਾਜ ਭੂਪਿੰਦਰ ਸਿੰਘ ਡਾਟ ਕੌਮ

ਰੱਖ ਦਿਓ। ਜਿਵੇਂ ਕਿਸੇ ਬੰਦੇ ਕੋਲ ਹੋਰ ਕੋਈ ਕੰਮ ਨਹੀਂ ਹੁੰਦਾ, ਤੇ ਹਰ ਕਿਸੇ ਦਾ ਵਿਰੋਧ ਕਰਨ ਦਾ ਏਸ ਭਾਈ ਨੇ ਠੇਕਾ ਲਿਆ ਹੈ। ਕਈ ਮਹੀਨਿਆ ਤੋਂ ਸਿੰਘ / ਕੌਰ ਦਾ ਰੇੜਕਾ ਪਾਈ ਬੈਠਾ ਹੈ। ਜੇ ਇਹ ਬੰਦਾ ਕੋਈ ਕਹਿੰਦਾ ਕਹਾਉਂਦਾ ਧਰਮ ਦਾ ਪਰਚਾਰਕ ਹੈ ਤਾਂ ਓਥੇ ਜਾਕੇ ਆਪਣਾ ਵਕਤ ਬਿਤਾਵੇ, ਜਿੱਥੇ ਹਜ਼ਾਰਾਂ ਸਿੱਖ ਬੱਚੇ ਰੋਜ਼ ਪਤਿਤ ਹੋ ਰਹੇ ਹਨ।

ਉਹਨਾਂ ਲੋਕਾਂ ਵਿਚ ਏਸਦੀ ਦਾਲ ਨਹੀਂ ਜੇ ਗਲਣੀ।

ਬਾਦਲ ਵਰਗਿਆ ਨੇ ਕਹਿਣਾ ਹੈ, ਜ਼ਰਾ ਮੂੰਹ ਧੋ ਕੇ ਆ।

ਬੁਰਾ ਨਾ ਮਨਾਉਣਾ , ਕਿਧਰੇ ਏਸ ਚੁੰਝ ਚਰਚਾ ਵਿਚ ਤੁਹਾਨੂੰ ਵੀ ਚੰਗਾ ਲਗਦੈ?

ਕੀ ਤੁਹਾਡੀ ਏਸ ਸੱਥ ਦਾ ਕੋਈ ਹੋਰ ਮੰਤਵ ਨਹੀਂ ਹੈ?

ਕੀ ਤੁਸੀਂ ਇਸ ਤਰਾਂ ਦੇ ਸ਼ਖਸ ਦੇ ਫ਼ਾਲਤੂ ਪੱਤਰਾਂ ਨੂੰ ਬੰਦ ਕਰਕੇ, ਕੌਮ ਦੇ ਕਿਸੇ ਚੰਗੇ ਪਰਾਜੈਕਟ ਬਾਰੇ ਗੱਲ ਨਹੀਂ ਤੋਰ ਸਕਦੇ?

ਕਦੇ ਭਾਰਤ ਦੇ ਹੋਰ ਲੋਕਾਂ ਦੀਆਂ ਵੈਬਸਾਈਟਾਂ ਪੜੋ। ਏਨੇ ਗੂੜ ਗਿਆਨ ਦੀਆਂ, ਆਪਣੀਆਂ ਸੰਸਥਾਵਾਂ ਦੇ ਅਗਾਹਾਂ ਵਧਣ ਦੀਆਂ, ਬੱਚਿਆਂ ਦੀ ਤਾਲੀਮ ਲਈ ਵਜ਼ੀਫ਼ਆਂ ਦੀਆਂ, ਦੁਨੀਆਂ ਵਿਚ ਸ੍ਰੇਸ਼ਟਤਾ ਪ੍ਰਾਪਤ ਕਰਨ ਦੀਆਂ ਗੱਲਾਂ ਹੁੰਦੀਆਂ ਹਨ।

ਸ਼ਮਸ਼ੇਰ ਸਿੰਘ-ਫ਼ਲੌਰੀਡਾ

ਇਕ ਪਾਠਕ

20/10/04

ਰਾਜ ਭੂਪਿੰਦਰ ਸਿੰਘ ਚੱਠਾ ਸਾਬ, ਪੰਜਾਬੀ ਅਖਾਣ ਹੈ ਮੋੜ ਘੇੜ ਕੇ ਖੋਤੀ ਬੋਹੜ ਥੱਲੇ। ਤੁਹਾਡੀ ਆਖਰੀ ਸਤਰ ਹੈ “ਹਰ ਇਕ ਨੂੰ ਆਪੋ ਆਪਣੀ ਜ਼ਿੰਮੇਵਾਰੀ” ਇਹੀ ਤਾਂ ਸਾਰਾ ਰੌਲ਼ਾ ਹੈ।ਇਹੀ ਤਾਂ ਸਾਰੇ ਤੁਹਾਨੂੰ ਸਮਝਾ ਰਹੇ ਹਨ। ਪਰ ਲੱਗਦਾ ਹੈ ਨਾ ਤਾਂ ਤੁਹਾਨੂੰ ਪੰਜਾਬੀ ਸਮਝ ਆਉਂਦੀ ਹੈ ਤੇ ਨਾ ਹੀ ਲੌਜਿਕ।ਉੱਤੋਂ ਤੁਹਾਡੀਆਂ ਕੱਚ-ਘਰੜ ਯਵ੍ਹਲੀਆਂ। ਇਸੇ ਕਰਕੇ ਹੁਣ ਵੇਲ਼ਾ ਹੈ
.......................ਇਕ ਮੰਤਰ ਇਹੋ ਬੁੱਝੀਏ।

ਰਾਜ ਭੂਪਿੰਦਰ ਸਿੰਘ, ਭਾਰਤ

20/10/04

ਸਮੂਹ ਦੇਵੀਆਂ ਦੀ ਸ਼ਕਤੀ ਦਾ ਸਰੂਪ ਹੈ ਮਾਂ ਦੁਰਗਾ -ਇਕਬਾਲ ਸਿੰਘ ਸ਼ਾਂਤ

ਸ. ਸਰਵਜੀਤ ਸਿੰਘ ਜੀ,
ਸਤਿ ਸ੍ਰੀ ਅਕਾਲ,

ਆਪ ਦੁਆਰਾ ਲਿਖਿਆ ਪੱਤਰ ਮਿਤੀ 19-10-2004 ਪੜਿਆ । ਤੁਸੀਂ ਇਸ ਵਿਚ ਦੇਵੀਆਂ ਦੇ ਲਿਖੇ ਮਿਥਿਹਾਸ ਬਾਰੇ ਕੁਝ ਪ੍ਰਸ਼ਨ ਪੁਛੇ ਹਨ ਜਿਨ੍ਹਾਂ ਦਾ ਜਵਾਬ ਲੇਖਕ ਵਲੋਂ ਦੇਣਾ ਬਣਦਾ ਹੈ । ਮੈਂ ਉਪਰੋਕਤ ਲੇਖ ਦੇਵੀਆਂ ਨਾਲ ਸਬੰਧਤ ਹੋਣ ਕਾਰਣ ਪਹਿਲਾਂ ਪੜਿਆ ਹੀ ਨਹੀਂ ਸੀ । ਤੁਹਾਡੇ ਪੱਤਰ ਤੋਂ ਬਾਦ, ਮੈਂ ਇਸ ਲੇਖ ਨੂੰ ਪੜਿਆ ਹੈ ।

ਲੇਖਕ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੁਰਗਾ ਦਾ ਉਪਾਸ਼ਕ ਦਸਿਆ ਹੈ , ਇਹ ਤੱਤ ਪੂਰਨ ਨਿੰਦਣਯੋਗ ਹੈ । ਬਾਕੀ ਗੱਲ ਆਉਂਦੀ ਹੈ ਨਾਮ ਨਾਲ ਸਿੰਘ/ਕੌਰ ਲਾਉਣ ਦੀ । ਇਸ ਨਾਮ ਦਾ ਕਈ ਵਾਰ ਦੁਰ-ਉਪਯੋਗ ਵੀ ਹੋ ਜਾਂਦਾ ਹੈ । ਜਿਵੇਂ ਕਿ ਆਰ. ਐਸ. ਐਸ. ਵਲੋਂ ਨਵੀਂ ਸਿੱਖ ਜੱਥੇਬੰਦੀ ਤਿਆਰ ਕੀਤੀ ਗਈ ਹੈ , ਜਿਸ ਦਾ ਮਕਸਦ ਸਿੱਖ ਵਿਚਾਰਧਾਰਾ ਬਾਰੇ ਕਈ ਤਰਾਂ ਦੇ ਭਰਮ ਭੁਲੇਖੇ ਪੈਦਾ ਕਰਨੇ ਹਨ । ਕਈ ਕਾਮਰੇਡ ਵੀਰ ਵੀ ਅਜਿਹਾ ਕਰ ਸਕਦੇ ਹਨ । ਉਪਰੋਕਤ ਲੇਖ ਵੀ ਇਸ ਘਟੀਆ ਕੋਸ਼ਿਸ਼ ਦਾ ਹਿੱਸਾ ਹੋ ਸਕਦਾ ਹੈ । ਤੁਸੀਂ ਇਸ ਕੋਸ਼ਿਸ਼ ਦੀ ਨਿੰਦਿਆ ਕਰ ਕੇ ਆਪਣੀ ਜਿੰਮੇਵਾਰੀ ਬਾਖੂਬੀ ਨਿਭਾ ਰਹੇ ਹੋ । ਬਾਕੀ 5ਆਬੀ.ਕਾਮ ਵਾਲਿਆਂ ਨੂੰ ਵੀ ਅਗਾਂਹ ਤੋਂ ਅਜਿਹੇ ਲੇਖ ਛਾਪਣ ਤੋਂ ਗੁਰੇਜ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ ।

ਧੰਨਵਾਦ ਸਹਿਤ ,
ਰਾਜ ਭੂਪਿੰਦਰ ਸਿੰਘ, ਭਾਰਤ ।

---------------------------------------

ਪਿਆਰੇ ਗੁਮਨਾਮ ਵੀਰ ਜੀ,

ਤੁਹਾਡੇ ਪਤਰ ਮਿਤੀ 13-10-2004 ਦੇ ਸਬੰਧ ਵਿਚ ਮੇਰਾ ਜਵਾਬ ਹੈ ਕਿ :-

1. ਅਮਲ ਅਸੀਂ ਆਪਣੇ ਆਪ ਤੋਂ ਸ਼ੁਰੂ ਕਰਨਾ ਹੈ ਤੇ ਅਮਲ ਕਰ ਕੇ ਹੋਰ ਕਿਸੇ ਦਾ ਭਲਾ ਨਹੀਂ, ਸਗੋਂ ਸਾਡਾ ਆਪਣਾ ਹੀ ਭਲਾ ਹੋਣਾ ਹੈ । ਇਹ ਕਹਿਣਾ ਕਿ ਪਹਿਲਾਂ ਸ਼ਰੋਮਣੀ ਕਮੇਟੀ ਸੁਧਰ ਜਾਵੇ ਤੇ ਫਿਰ ਅਗਲੀ ਗਲ ਕਰਾਂਗੇ; ਸਾਰਥਕ ਬਹਿਸ ਦਾ ਹਿੱਸਾ ਨਹੀਂ ਸਗੋਂ ਗੱਡੇ ਨਾਲ ਕੱਟਾ ਬਨਣ ਵਾਲੀ ਗੱਲ ਹੈ । ਤੁਸੀ ਜੇ ਕਰ ਗੁਰਦੁਆਰੇ ਜਾਂਦੇ ਹੋ ਤਾਂ ਬਹੁਤ ਚੰਗੀ ਗੱਲ ਹੈ ਪਰ ਉਥੋਂ ਸੁਣੀ ਬਾਣੀ ਨੂੰ ਸੁਣ ਕੇ ਵੀਚਾਰਦੇ ਵੀ ਹੋਵੋਗੇ ।

2. ਹੁਣ ਗੱਲ ਕਰਦੇ ਹਾਂ 'ਤੁਪਕੇ ਤੁਪਕੇ' ਦੀ । ਵੀਰ ਜੀ, ਗੱਲ 'ਤੁਪਕੇ' ਤੋਂ ਸ਼ੁਰੂ ਹੋ ਕੇ ਕਦੋਂ ਬਾਟੇ ਤੱਕ ਪਹੁੰਚ ਜਾਦੀ ਹੈ , ਇਸ ਦਾ ਤਾਂ ਪਤਾ ਵੀ ਨਹੀਂ ਲਗਦਾ ! ਪਤਾ ਉਦੋਂ ਲਗਦਾ ਏ ਜਦੋਂ ਸ਼ਰਾਬੀ ਸ਼ਰਾਟੇ ਮਾਰਦਾ ਫਿਰਦਾ ਕਿਸੇ ਗੱਲੀ ਦੀ ਨੁਕਰ ਵਿਚ ਮੂਧੇ ਮੂੰਹ ਪਿਆ ਹੁੰਦਾ ਹੈ ਤੇ ਅਵਾਰਾ ਕੁੱਤੇ ਉਸ ਦੇ ਮੂੰਹ ਨੂੰ ਸਵਾਰਨ ਵਿਚ ਕੋਈ ਕਸਰ ਨਹੀਂ ਛਡਦੇ । ਜੇ ਪੰਜਾਬ ਵਿਚ ਪੀਣ ਦਾ ਰਿਕਾਰਡ ਬਣਦਾ ਜਾ ਰਿਹਾ ਹੈ ਪਰ ਯਾਦ ਰੱਖੋ, ਤੁਸੀਂ ਵੀ ਪੰਜਾਬੀ ਹੋ ਤੇ ਦੂਜੇ ਦੀ ਵੱਡੀ ਗਲਤੀ ਦੱਸ ਕੇ , ਤੁਸੀਂ ਆਪਣੀ ਛੋਟੀ ਗਲਤੀ ਛੁਪਾ ਨਹੀਂ ਸਕਦੇ ।

3. ਜਿਥੇ ਵੀ ਕਿਤੇ ਤੁਹਾਨੂੰ ਕੱਚੀ ਬਾਣੀ ਸੁਨਣ 'ਚ ਆਉਂਦੀ ਹੈ ਤਾਂ ਉਥੋਂ ਦੇ ਪ੍ਰਬੰਕਾਂ ਨਾਲ ਇਸ ਬਾਰੇ ਗੱਲਬਾਤ ਕਰੋ । ਨਾਲੇ ਜੋ ਤੁਸੀਂ ਗਲਤ ਅਰਥਾਂ ਦੀ ਗੱਲ ਕਰਦੇ ਹੋ , ਇਸ ਤੋਂ ਮਾਲੂਮ ਹੁੰਦਾ ਹੈ ਕਿ ਤੁਹਾਨੂੰ ਗੁਰਬਾਣੀ ਦੇ ਅਰਥਾਂ ਦੀ ਵੀ ਕਾਫੀ ਸੋਝੀ ਹੈ ਤੇ ਵੀਰ ਜੀ ਗੁਰਬਾਣੀ ਵਿਚ ਇਹ ਵੀ ਲਿਖਿਆ ਹੋਇਆ ਹੈ ਕਿ -

" ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥ ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥ ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥ "

ਸੋ ਵੀਰ ਜੀ, ਉਪਰੋਕਤ ਅਨੁਸਾਰ ਤਾਂ ਤੁਪਕਾ ਤੁਪਕਾ ਪੀਣੀ ਵੀ ਗਲਤ ਹੈ, ਆਸ ਹੈ ਕਿ ਤੁਸੀਂ ਇਸ ਬਾਬਤ ਆਪਣੇ ਮਨ ਨੂੰ ਸਮਝਾਉਣ ਦੀ ਸੱਚੇ ਮਨੋਂ ਕੋਸ਼ਿਸ਼ ਜ਼ਰੂਰ ਕਰੋਗੇ । ਜੇ ਹੋ ਸਕੇ ਤਾਂ ਪੀਣੀ ਛੱਡ ਕੇ, ਚੰਗੇ ਪਾਸੇ ਲਗਣ ਦੀ ਵੀ ਖੇਚਲ ਕਰਨੀ ਤਾਂ ਕਿ ਜਿਸ ਸਮਾਜ ਵਿਚ ਤੁਸੀਂ ਵਿਚਰ ਰਹੇ ਹੋ, ਉਸ ਲਈ ਸਹਾਈ ਸਿੱਧ ਹੋ ਸਕੋ ।

4. ਹੁਣ ਗੱਲ ਕਰਦੇ ਹਾਂ ਦਰਖਤਾਂ ਦੇ ਪੱਤਿਆਂ ਦੀ ਲੋੜ ਦੀ । ਨਾਂ ਇਕੱਲੇ ਪੱਤੇ ਤੇ ਨਾਂ ਹੀ ਦਰਖਤ ਆਪਣੇ ਆਪ ਵਿਚ ਸੰਪੂਰਨ ਹੈ । ਜੇ ਕਰ ਦਰਖਤ ਦੇ ਪੱਤੇ ਝਾੜ ਦਿੱਤੇ ਜਾਣ ਤਾਂ ਕੁਦਰਤ ਹੋਰ ਪੱਤੇ ਉਗਾਉਣ ਦੀ ਖੇਚਲ ਕਰਦੀ ਹੈ ( ਬਿਲਕੁਲ ਉਸੇ ਤਰਾਂ, ਜਿਵੇਂ ਵਾਲ ਤੇ ਦਾੜੀ ਸਾਫ ਕਰਨ ਦੇ ਫਿਰ ਵਾਲ ਉਗ ਆਉਂਦੇ ਹਨ । ਪਰ ਕਈ ਭੁਲਕੜ, ਫੈਸ਼ਨ ਦੀ ਆੜ ਵਿਚ ਵਾਰ ਵਾਰ ਕੇਸਾਂ ਨੂੰ ਕਟਵਾ ਦਿੰਦੇ ਹਨ । ਪਰ ਕੁਦਰਤ ਫਿਰ ਵੀ ਵਾਲ ਉਗਾਉਣ ਦੇ ਆਪਣੇ ਯਤਨ ਜਾਰੀ ਰੱਖਦੀ ਹੈ ਕਿ ਸ਼ਾਇਦ ਕਿਸੇ ਦਿਨ ਬੰਦਾ ਸਮਝ ਹੀ ਜਾਵੇ ! )। ਜਿਵੇਂ ਪੱਤੇ ਕਲੋਰੋਫਿਲ ਰਾਹੀਂ ਦਰਖਤ ਦੀ ਖੁਰਾਕ ਬਨਾਉਂਦੇ ਹਨ ਤੇ ਜੜ੍ਹ ਧਰਤੀ 'ਚੋਂ ਪਾਣੀ ਤੇ ਹੋਰ ਤੱਤ ਪ੍ਰਾਪਤ ਕਰਨ ਵਿਚ ਸਹਾਈ ਹੁੰਦੀ ਹੈ । ਸੋ ਉਸੇ ਤਰਾਂ ਸਾਨੂੰ ਹਰ ਇੱਕ ਨੂੰ ਆਪੋ ਆਪਣੀ ਜਿੰਮੇਵਾਰੀ ਖੂਬ ਨਿਭਾਉਣੀ ਚਾਹੀਦੀ ਹੈ ਤਾਂ ਕਿ ਸਮਾਜ ਹਰ ਪੱਖੋਂ ਤਰੱਕੀ ਕਰ ਸਕੇ ।

ਰਾਜ ਭੂਪਿੰਦਰ ਸਿੰਘ, ਭਾਰਤ ।

ਇਕ ਪਾਠਕ

20/10/04

sab jhoot he! ho sakda hai , us bechare nu bharti police ne dhokhe naal marya hove. bharti police dunia di sabh to vad dhokhevaaj hai.

ਸਰਵਜੀਤ ਸਿਘ

ਸਮੂਹ ਦੇਵੀਆਂ ਦੀ ਸ਼ਕਤੀ ਦਾ ਸਰੂਪ ਹੈ ਮਾਂ ਦੁਰਗਾ
-ਇਕਬਾਲ ਸਿੰਘ ਸ਼ਾਂਤ 

19/10/04

ਇਕਬਾਲ ਸਿੰਘ ਸ਼ਾਂਤ ਜੀ ਦਾ ਲਿਖਿਆ, ਮਾਂ ਦੁਰਗਾ ਅਤੇ ਉਸ ਦੀਆ ਅੱਠ ਭੈਣਾ ਨਾਲ ਸਬੰਧਤ ਪ੍ਰਾਭੌਤਕ ਅਤੇ ਮਿਥਿਹਾਸਕ ਲੇਖ ਕਾਫੀ ਜਾਣਕਾਰੀ ਭਰਪੂਰ ਸੀ ਪਰ ਸ਼ਾਂਤ ਜੀ ਨੇ ਇਹਨਾ ਦੇ ਮਾਤਾ ਪਿਤਾ ਅਤੇ ਇਹਨਾਂ 9 ਭੈਣਾਂ ਦੇ ਜਨਮ ਵਾਰੇ ਕੋਈ ਜਾਣਕਾਰੀ ਨਹੀ ਦਿੱਤੀ। ਵੀਰ ਜੀ ਬੇਨਤੀ ਹੈ ਕਿ ਇਹ ਵੀ ਜਾਣਕਾਰੀ ਦੇਣ ਦੀ ਖੇਚਲ ਕਰਨੀ ਕਿ ਇਹਨਾ ਭੈਣਾਂ ਦੇ ਮੰਦਰ ਵੱਖ-ਵੱਖ ਪਹਾੜਾਂ ਦੇ ਉਪੱਰ ਹੀ ਕਿਉ ਤੇ ਕਿਵੇ ਬਣੇ।

ਆਪ ਜੀ ਨੇ ਦੁਰਗਾ ਮਾਤਾ ਦੇ ਦੈਤਾਂ ਨਾਲ ਯੁੱਧ ਦਾ ਵੀ ਵਰਨਣ ਕੀਤਾ ਹੈ ਪਰ ਇਹ ਯੁੱਧ ਕਦੋਂ ਅਤੇ ਕਿੱਥੇ ਅਤੇ ਕਿੰਨਾ ਲੰਬਾਂ ਹੋਇਆ ਸੀ? ਇਸ ਵਾਰੇ ਵੀ ਜਾਣਕਾਰੀ ਦੇਣ ਦੀ ਖੇਚਲ ਕਰਨੀ ਜੀ। ਪਾਠਕਾਂ ਦੇ ਮਨੋਰੰਜਨ ਲਈ ਬੇਨਤੀ ਹੈ ਕਿ ਜਿਸ ਯੁੱਧ ਦਾ ਉਪੱਰ ਜਿਕਰ ਹੋਇਆ ਹੈ ਊਸ ਵਿੱਚ ਇੱਕ ਪਾਸੇ ਇਕਲੀ ਦੁਰਗਾ ਸੀ ਅਤੇ ਦੂਜੇ ਪਾਸੇ ਦੈਤਾਂ ਦੀ ਫੌਜ ਦੀ ਗਿਣਤੀ ਸੀ 90 ਪਦਮ (90,000,000,000,000,000) ਸੀ। ਬਾਕੀ ਹਾਥੀ ,ਘੋੜੇ, ਊਠ, ਰੱਥ ਅਤੇ ਅੱਸ਼ਤਰ-ਸ਼ੱਸ਼ਤਰ ਕਿੰਨੇ ਕੁ ਹੋਣਗੇ ਇਸ ਵਾਰੇ ਆਪ ਹੀ ਅੰਦਾਜਾ ਲਾ ਲੈਣਾ ਜੀ।

ਆਪ ਜੀ ਨੇ ਅਗਿਆਨਤਾ ਜਾਂ ਸਾਜਿਸ਼ ਤਹਿਤ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਦੁਰਗਾ ਦਾ ਪੁਜਾਰੀ ਸਾਬਤ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਹੈ ਵੀਰ ਜੀ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰੂ ਨਾਨਕ ਜੀ ਦੀ ਦਸਵੀਂ ਜੋਤ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਸਰੀਰਕ ਯਾਤਰਾ ਦੇ ਆਖਰੀ ਸਮੇਂ ਸ਼ਬਦ ਗੁਰੁ, ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆਪਣਾ ਬਰਕਤਾਂ ਵਾਲਾ ਸੀਸ ਝੁਕਾਇਆ ਸੀ ਜਿਸ ਵਿੱਚ ਸਿਰਫ ਅਤੇ ਸਿਰਫ ਇੱਕ ਅਕਾਲ ਪੁਰਖ ਦੀ ਹੀ ਸਿਫਤ ਸਲਾਹ ਕੀਤੀ ਗਈ ਹੈ

ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ

ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਡੇ ਵਾਸਤੇ ਵੀ ਸਪੱਸ਼ਟ ਹੁਕਮ ਹੈ

ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ॥

ਜਿਹਨਾ ਦੇਵੀ ਦੇਵਤਿਆ ਦਾ ਜਿਕਰ ਆਪ ਜੀ ਨੇ ਕੀਤਾ ਹੈ ਉਹਨਾ ਵਾਰੇ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ,

ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥
ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ॥6॥4॥9637)

ਨਾ ਦੇਵ ਦਾਨਵ ਨਰਾ ॥ ਨ ਸਿਧ ਸਾਧਿਕਾ ਧਰਾ॥
ਅਸਤ ਏਕ ਦਿਗਜ ਕੁਈ ॥ ਏਕ ਤੁਈ ਏਕ ਤੁਈ॥2॥(143)

ਆਪ ਜੀ ਦੇ ਲੇਖ ਮੁਤਾਬਕ ਤਾਂ ਬੁੱਧ ਧਰਮ ਦੇ ਸ਼ਰਧਾਲੂ ਵੀ ਦਸਭੂਜੀ ਦੇਵੀ ਦੇ ਉਪਾਸ਼ਕ ਹਨ। (ਮਹਾਤਮਾ ਬੁੱਧ ਦੀ ਗਿਣਤੀ 24 ਅਵਤਾਰਾ ਵਿੱਚ ਵੀ ਕੀਤੀ ਜਾਦੀ ਹੈ!) ਪਰ ਦੂਜੇ ਪਾਸੇ, ਇਹ ਵੀ ਸੱਚ ਹੈ ਕਿ ਮਹਾਤਮਾ ਬੁੱਧ ਨੇ ਹੀ ਸਭ ਤੋ ਪਹਿਲਾ ਇਹਨਾ ਦੇਵੀ -ਦੇਵਤਿਆ ,ਵੇਦਾ- ਪੁਰਾਣਾ ਅਤੇ ਸ਼ਾਸ਼ਤਰਾ-ਸਿਮਰਤੀਆ ਆਦਿ ਨੂੰ ਵੰਗਾਰਿਆ ਸੀ। ਇਹ ਦੋਵੇ ਆਪਾਂ ਵਿਰੋਧੀ ਗੱਲਾ ਸੱਚ ਨਹੀ ਹੋ ਸਕਦੀਆ । ਇਸ ਵਾਰੇ ਆਪ ਜੀ ਦੇ ਕੀ ਵਿਚਾਰ ਹਨ।

ਅਖੀਰ ਵਿੱਚ ਆਪ ਜੀ ਨੇ ਦੇਵੀਆ ਦੇ ਵਾਹਨਾਂ ਦਾ ਜਿਕਰ ਕੀਤਾ ਹੈ ਵੀਰ ਜੀ ਬੇਨਤੀ ਹੈ ਕਿ ਉਸ ਦੇਵੀ ਵਾਰੇ ਜਾਣਕਾਰੀ ਦੇਣ ਦੀ ਖੇਚਲ ਕਰਨੀ ਜੀ ਜਿਸ ਦਾ ਵਾਹਨ ਵਾਤਾ-ਅਨੂਕੁਲ (ਏ ਸੀ) ਸੂਰਜ ਸੀ ।

ਆਸ ਕਰਦਾ ਹਾ ਕਿ ਆਪ ਜੀ ਦਾਸ ਦੀਆਂ ਭੁੱਲਾ ਨੂੰ ਨਾ ਵਿਚਾਰਦੇ ਹੋਏ ਮਿਥਿਹਾਸਕ ਪਰ ਦਿਲਚਸਪ ਜਾਣਕਾਰੀ ਜਰੂਰ ਦਿਉ ਗੇ।

ਵੀਰ ਭੁਪਿੰਦਰ ਸਿੰਘ ਜੀ ਨੂੰ ਬੇਨਤੀ ਹੈ ਕਿ ਜੇ ਕੋਈ ਪਾਠਕ ਆਪਣੇ ਨਾਮ ਨਾਲ ਸਿੰਘ ਜਾਂ ਕੌਰ ਨਾ ਲਾਵੇ ਤਾਂ ਆਪ ਜੀ ਉਸ ਨੂੰ ਤਾ ਪੱਤਰ ਲਿਖ ਕੇ ਪੁੱਛਦੇ ਹੋ ਕਿ ਆਪ ਜੀ ਨੂੰ ਵੀਰ ਜੀ ਆਖਾਂ ਜਾ ਭੈਣ ਜੀ, ਭਾਵੇ ਉਹਨਾ ਨੇ ਆਪਣੇ ਪੱਤਰ ਵਿੱਚ ਤੱਤ ਗੁਰਮਿਤ ਦੀ ਹੀ ਗੱਲ ਕਿਉ ਨਾ ਕੀਤੀ ਹੋਵੇ। ਵੀਰ ਜੀ ਉਪਰੋਕਤ ਲੇਖ ਦੇ ਲਿਖਾਰੀ ਨੇ ਆਪਣੇ ਨਾਮ ਨਾਲ ਸਿੰਘ ਤਾਂ ਲਾਇਆ ਹੋਇਆ ਹੈ ਪਰ ਲਿਖਿਆ ਪ੍ਰਾਭੌਤਕ ਮਿਥਿਆਸਕ ਹੀ ਹੈ । ਹੁਣ ਆਪ ਜੀ ਨੇ ਕੋਈ ਟਿੱਪਣੀ ਕਿਉ ਨਹੀ ਕੀਤੀ ਕਿ ਇਕ ਸਿੱਖ ਨੂੰ ਇਹੋ ਜੇਹੇ ਲੇਖ ਲਿਖਣ ਦੀ ਲੋੜ ਕਿਉ ਪਈ। ਕੀ ਆਪ ਜੀ ਦੀ ਸਿੱਖੀ ਸਿਰਫ ਤੇ ਸਿਰਫ ਨਾਮ ਨਾਲ ਸਿੰਘ ਅਤੇ ਕੌਰ ਲਾਉਣ ਤੱਕ ਹੀ ਸੀਮਤ ਹੈ?

ਹੋਈਆ ਭੁਲਾ ਨੂੰ ਖਿਮਾ ਕਰਨ ਜੀ

ਆਦਰ ਸਹਿਤ

ਸਰਵਜੀਤ ਸਿਘ

ਗੁਰਪ੍ਰੀਤ ਸਿੰਘ ਖਰੜ

19/10/04

sat sri akal to all readers,

really i wonder sometimes why raj bhupinder is not answering the actual question which he is asked but he always picks only one meaning which he knows properly . in last letter jeewan one pathak asked him y he is not arranging tours to preach sikhism in punjab , actually this is very neccesary now days that some one like raj bhupinder can arrange tour programmes to preach sikhism but he always ignore such things to answer and like this he had also ignored many questions of others friends which they have asked him regarding last discussion . but he only nows manmati etc.

raj you have your own thinking and meaning so keep it with you or come forward to preach sikhism in punjab again by conducting tour programmes that sikh youths must stop hair cutting or stop this , cox like you every body have his own meanings. last time i asked you have u ever tried to go to punjab assembly with sword so you can realize truth in sikh state punjab but u friend ignored to answer my question . so please stop this un neccesary discussion let live and others too in there own world.

thanks

gurpreet singh kharar

ਸੰਤੋਖ ਸਿੰਘ, ਆਸਟ੍ਰੇਲੀਆ

19/10/04

ਕਈ ਦਹਾਕਿਆਂ ਤੋਂ ਮਰਜੀ ਨਾਲ਼ ਜਾਂ ਮਰਜੀ ਦੇ ਵਿਰੁਧ ਸ਼ਾਮਲ ਹੋ ਚੁਕੇ ਤਿੱਬਤ ਨੂੰ ਮੁੜ ਚੀਨ ਵਿਚ ਸ਼ਾਮਲ ਹੋਣ ਜਾਂ ਕਰਨ ਲਈ ਕਹਿਣਾ ਕਿੰਨਾ-ਕੁ ਤਰਕ ਸੰਗਤ ਹੈ ?
ਸੰਤੋਖ ਸਿੰਘ
ਆਸਟ੍ਰੇਲੀਆ

ਬਲਦੇਵ ਸਿੰਘ ਸਰਾ, ਕੋਟਲੀ-ਲੋਹਾਰਾ

ਸਮੂਹ ਦੇਵੀਆਂ ਦੀ ਸ਼ਕਤੀ ਦਾ ਸਰੂਪ ਹੈ ਮਾਂ ਦੁਰਗਾ
-ਇਕਬਾਲ ਸਿੰਘ ਸ਼ਾਂਤ 

17/10/04

OH Mr. SHANT sahnt ho jao,
let me know more about the DEVI,,,,,,,,, dont write please this kinds of.... """"??

Yours friend

Baldev Singh SRA of KOTLI-LOHARA

ਰਾਜ ਭੂਪਿੰਦਰ ਸਿੰਘ, ਭਾਰਤ

14/10/04

ਪਿਆਰੇ ਵੀਰ ਜੀਵਨਾ ( ਜਿਉਣ ਜੋਗਿਆ),

ਸਤਿ ਸ੍ਰੀ ਅਕਾਲ,

ਤੁਹਾਡਾ ਪਤਰ 7-10-2004 ਪੜਿਆ ਪਰ ਜਵਾਬ ਦੇਣੋ ਰਹਿ ਗਿਆ । ਜਵਾਬ ਹਾਜਰ ਹੈ ਜੀ :-

ਤੁਸੀਂ 1699 ਤੋਂ ਪਹਿਲਾਂ ਦੀ ਗੱਲ ਕਰਦੇ ਹੋ, ਪਰ ਮੈਂ 1699 ਤੋਂ ਬਾਦ ਦੀ ਅੱਜ ਤਕ ਦੀ ਗੱਲ ਕਰ ਰਿਹਾ ਹਾਂ । ਮੈਂ ਤੁਹਾਡੇ ਉਨਾਂ ਵੱਡੇ ਵਡੇਰਿਆਂ ਦੀ ਗੱਲ ਕਰ ਰ
ਿ ਸੀ , ਜਿਨਾਂ ਬਾਰੇ ਤੁਹਾਨੂੰ ਪਛਾਣ ਹੈ, ਜਿਵੇਂ ਕਿ ਬਾਪੂ ਜੀ, ਦਾਦਾ ਜੀ ਤੇ ਪੜਦਾਦਾ ਜੀ ਵੀ । ਪਰ ਤੁਸੀਂ ਵੱਡੇ ਵਡੇਰੇ ਸਮਝ ਲਏ 1699 ਤੋਂ ਪਹਿਲਾਂ ਦੇ ( ਕਿਤੇ ਟਰਪੱਲੀ ( ਝਕਾਨੀ) ਤਾਂ ਨਹੀਂ ਮਾਰ ਰਹੇ ? ) ।

1699 ਨੂੰ ਦਸਵੇਂ ਗੁਰੂ ਸਾਹਿਬ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਦੀ ਸਾਜਨਾ ਕਰਕੇ ਇੱਕ ਨਵਾਂ ਇਤਿਹਾਸ ਕਾਇਮ ਕੀਤਾ । ਪਰ ਅਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਨਵੀਂ ਪੀੜੀ ਫਿਰ ਸਿੱਖੀ ਤੋਂ ਦੂਰ ਜਾ ਰਹੀ ਹੈ । ਕਹਿਣ ਨੂੰ ਤਾਂ ਜੀ ਸਿੱਖ ਸ਼ਰਧਾਲੂ ਹਨ ਪਰ ਰੀਸਾਂ ਕਰਦੇ ਹਨ ਉਨਾਂ ਕੌਮਾਂ ਦੀਆਂ ਜੋ ਕਿ ਸਹਿਜਧਾਰੀ ਹਨ ਤੇ ਉਦਾਹਰਣਾਂ ਦਿੰਦੇ ਹਨ 98 % ਲੋਕਾਂ ਦੀਆਂ, ਕਿ ਜੀ ਉਹ ਵੀ ਤਾਂ ਵਾਲ ਕਟਾਉਂਦੇ ਹਨ , ਜੇ ਅਸੀਂ ਕਟਾ ਲਏ ਤਾਂ ਕੀ ਲੋੜ੍ਹਾ ਆ ਗਿਆ ! ਅੱਖੇ ਫੇਰ ਕਹਿੰਦੇ ਹਨ ਕਿ ਜੀ ਅਸੀਂ ਸਿੱਖ ਹਾਂ ਤੇ ਇਨਾਂ ਦੀ ਸਾਈਡ ਲੈਣ ਨੂੰ ਕਈ ਕਾਮਰੇਡ ਤੇ ਤਰਕਸ਼ੀਲ ਵੀ ਕਹਿੰਦੇ ਹਨ ਕਿ ਮੁੰਡਿਆਂ ਨੂੰ ਐਸ਼ ਕਰਨ ਦਿਓ ਜੀ । ਨਾਮ ਜਪਣ ਨੂੰ ਤਾਂ , ਸਾਰੀ ਜਿੰਦਗੀ ਪਈ ਹੈ ! ! !
ਪਰ ਮਿਤਰੋਂ, "ਜਿੰਦਗੀ ਦਾ ਕੀ ਭਰਵਾਸਾ, ਜਿਵੇਂ ਪਾਣੀ ਵਿਚ ਪਤਾਸਾ ।" ਪਤਾ ਨਹੀਂ ਕਦੋਂ 'ਵਾਜ ਪੈ ਜਾਣੀ , ਬਈ ਆ ਜਾਓ, ਹੁਣ ਤੁਹਾਡੀ ਵਾਰੀ ਹੈ । ਸੋ ਮੌਜੂਦਾ ਸਮਾਂ ਸੰਭਾਲੋ ।

ਜੇ ਅਸੀਂ ਵਾਕਿਆ ਹੀ ਆਪਣੇ ਆਪ ਨੂੰ ਗੁਰੂ ਘਰ ਦੇ ਕਰਿੰਦੇ ਸਮਝਦੇ ਹਾਂ ਤਾਂ ਗੁਰਮਤਿ ਅਨੁਸਾਰ ਚਲੀਏ । ਕਈ ਵੀਰ ਇਹ ਵੀ ਕਹਿੰਦੇ ਹਨ ਕਿ ਜੀ, ਪਗੜੀਧਾਰੀ ਤੇ ਕੇਸਾਧਾਰੀ ਹੋਣਾ ਉਨਾਂ ਦੀ ਨਿੱਜੀ ਸੋਚ ਹੈ । ਹੋ ਗਈ ਨਾਂ 'ਮਨਮਤਿ' ! ਜੋ ਮਨ ਕਹਿ ਰਿਹਾ ਹੈ, ਤੁਸੀਂ ਉਹੀ ਕਰ ਰਹੇ ਹੋ । ਇਹ ਸਾਰੀ ਪੱਛਮੀ ਸੋਚ ਦਾ ਨਤੀਜਾ ਹੈ , ਜਿਥੇ ਪੁੱਤ ਬਾਪ ਦੀ ਨੀਂ ਸੁਣਦਾ ਤੇ ਧੀ ਮਾਂ ਦੀ ਨਹੀਂ ਸੁਣਦੀ । ਅੱਖੇ ਜੀ, ਹਮ ਅਜ਼ਾਦ ਹੈਂ । ( ਯੇ ਹਮਾਰੀ ਨਿਜੀ ਸੋਚ ਹੈ ) । ਭੱਠ 'ਚ ਪਾਉਣਾ ਅਜਿਹੀ ਅਜਾਦੀ ਨੂੰ , ਜੇ ਬਾਦ ਵਿਚ ਪਛਤਾਉਣਾ ਪਵੇ ।

ਬਾਕੀ ਜੀਵਨ ਵੀਰਾ, ਮੇਰੀ ਦਿਖ ਦਾ ਜਿਕਰ ਸ. ਭਜਨ ਸਿੰਘ ਜੀ ਨੇ ਆਪਣੇ ਪਤਰ ਮਿਤੀ 07-10-2004 ਵਿਚ ਕਰ ਦਿਤਾ ਹੈ । ਗੱਲ ਰਹੀ ਫੋਟੋ ਦੀ , ਪਹਿਲਾਂ ਆਪਣੀ ਭੇਜੋ, ਫੇਰ ਮੇਰੀ ਵੀ ਆ ਜਾਊਗੀ ।

ਰਾਜ ਭੂਪਿੰਦਰ ਸਿੰਘ, ਭਾਰਤ ।

ਸਾਥੀ ਲੁਧਿਆਣਵੀ ਲੰਡਨ

ਮੁਲਕ ਰਾਜ ਆਨੰਦ ਨੂੰ ਭਾਰਤੀ ਹੋਣ ਤੇ ਬਹੁਤ ਮਾਣ ਸੀ
- ਖੁਸਵੰਤ ਸਿੰਘ

13/10/04

ਖ਼ੁਸ਼ਵੰਤ ਸਿੰਘ ਦਾ ਲਿਖ਼ਿਆਂ ਹੋਇਆ ਮੁਲਕ ਰਾਜ ਅਨੰਦ ਜੀ ਵਾਰੇ ਲੇਖ਼ ਪ੍ਹਿੜਆ । ਖ਼ੁਸ਼ਵੰਤ ਸਿੱਘ ਵਿਚ ਇਹੋ ਖ਼ੂਬੀ ਹੈ ਕਿ ਉਹ ਜੋ ਲਿਖ਼ਦਾ ਹੈ ਬੇਬਾਕ ਹੋ ਕੇ ਲਿਖ਼ਦਾ ਹੈ । ਉਸ ਦੀ ਚੁਸਤ ਵਾਰਤਕ ਦਾ ਮੈਂ ਬਹੁਤ ਬੜਾ ਪ੍ਰਸੰਸਕ ਹਾਂ ।ਇਕ ਵਧੀਆ ਜਰਨਾਲਿਸਟ ਦੀ ਇਹੋ ਤਾਂ ਖ਼ੂਬੀ ਹੁੰਦੀ ਹੈ ਕਿ ਉਹ ਉਹੋ ਕੁਝ ਲਿਖ਼ੇ ਜੋ ਉਹ ਸੱਚੇ ਦਿਲੋਂ ਮਹਿਸੂਸ ਕਰਦਾ ਹੈ । ਖ਼ੁਸ਼ਵੰਤ ਸਿੰਘ ਨੇ ਜੋ ਕੁਝ ਮੁਲਕ ਰਾਜ ਆਨੰਦ ਵਾਰੇ ਲਿਖ਼ਆ ਹੈ, ਉਸ ਨਾਲ ਮੁਕੰਮਲ ਤੌਰ ਤੇ ਸਹਿਮਤ ਹੋਣਾ ਸ਼ਾਇਦ ਮੁਸ਼ਕਲ ਹੈ ਪਰ ਉਹ ਸੱਚ ਤੋਂ ਬਹੁਤਾ ਦੂਰ ਵੀ ਨਹੀਂ ਹੈ ।

ਆਪ ਨੇ ਮੁਲਕ ਰਾਜ ਆਨੰਦ ਨੂੰ ਮਿਡੀਓਕਰ ਕਿਸਮ ਦਾ ਲੇਖ਼ਕ ਲਿਖ਼ਿਆ ਹੈ ।ਮੇਰਾ ਵੀ ਬਿਲਕੁਲ ਇਹੋ ਪ੍ਰਭਾਵ ਬਣਿਆਂ ਰਿਹਾ ਹੈ ਉਂਨ੍ਹਾਂ ਵਾਰੇ ।ਮੈਂ ਉਨ੍ਹਾਂ ਦੀਆਂ ਕੁਝ ਕਿਤਾਬਾਂ ਪੜ੍ਹੀਆਂ ਹਨ ।

ਮੈਨੂੰ ਮੁਲਕ ਰਾਜ ਆਂਨੰਦ ਨਾਲ ਮਿਲਣ ਦਾ ਸੁਭਾਗ 1980 ਵਿਚ ਪ੍ਰਾਂਪਤ ਹੋਇਆ ਸੀ ।ਮੈਂ ਉਨ੍ਹਾਂ ਨਾਲ ਆਪਣੀ ਕਾਰ ਵਿਚ ਲ਼ੰਡਨ ਦੀਆਂ ਗਲੀਆਂ ਵਿਚ ਵੀ ਵਾਹਵਾ ਘੁੰਮਿਆਂ ਸਾਂ । ਬਹੁਤ ਸਾਰੀਆਂ ਗੱਲਾਂ ਉਨ੍ਹਾਂ ਨਾਲ ਕੀਤੀਆਂ ਪਰ ਜਦੋਂ ਵੀ ਮੈਂ ਕੋਈ ਗੰਭੀਰ ਗੱਲ ਕਰਨ ਲੱਗਦਾ ਤਾਂ ਉਹ ਕੋਈ ਹੋਰ ਹੀ ਵਿਸ਼ਾ ਛੇੜ ਦਿੱਦੇ ।ਮੈਂਨੂੰ ਇੰਝ ਲੱਗਾ ਸੀ ਜਿਵੇਂ ਉਹ ਉਸ ਵਿਸ਼ੇ ਵਾਰੇ ਬਹੁਤਾ ਨਹੀਂ ਸਨ ਜਾਣਦੇ ਤੇ ਉਸ ਤੋਂ ਬਚਣ ਲਈ ਹੀ ਹੋਰ ਵਿਸ਼ਾ ਛੇੜ ਲੈਂਦੇ ਸਨ ।ਮੈਨੂੰ ਏਦਾਂ ਵੀ ਲੱਗਾ ਸੀ ਕਿ ਉਨ੍ਹਾਂ ਵਾਰੇ ਬਣਿਆਂ ਦੁਨੀਆਂ ਵਿਚ ਜੋ ਉੱਚਤਾ ਦਾ ਭਰਮ ਹੈ, ਉਹ ਉਸ ਨੂੰ ਵੀ ਵਿਗਾੜਨਾ ਨਹੀਂ ਸਨ ਚਾਹੁੰਦੇ ।

ਸਾਡੇ ਦੇਸ ਵਿਚ ਅੰਗਰੇਜ਼ੀ ਵਿਚ ਲਿਖ਼ਣ ਵਾਲਿਆਂ ਨੂੰ ਵੈਸੇ ਵੀ ਬੜੇ ਅਕਲਮੰਦ ਸਮਝਿਆ ਜਾਂਦਾ ਹੈ ।ਇਸ ਵਾਰੇ ਖ਼ੁਸ਼ਵੰਤ ਸਿੰਘ ਨੇ ਇਕ ਵਾਰ ਲਿਖ਼ਿਆ ਵੀ ਸੀ ।ਉਨ੍ਹਾਂ ਨੇ ਇਹ ਗੱਲ ਬਲਕਿ ਆਪਣੇ ਵਾਰੇ ਹੀ ਲਿਖ਼ੀ ਸੀ ਤੇ ਕਿਹਾ ਸੀ ਕਿ ਜੇਕਰ ਉਹ ਪੰਜਾਬੀ ਲੇਖ਼ਕ ਹੂੰਦੇ ਤਾਂ ਉਨ੍ਹਾ ਦੀ ਪੰਜਾਬੀਆਂ ਵਲੋਂ ਹੀ ਏਨੀ ਇੱਜ਼ਤ ਨਹੀਂ ਸੀ ਹੋਣੀ ਤੇ ਉਨ੍ਹਾਂ ਦੀਆਂ ਏਨੀਆਂ ਕਿਤਾਬਾਂ ਨਹੀਂ ਸਨ ਵਿਕਣੀਆਂ । ਮੇਰਾ ਖ਼ਿਆਲ ਨਹੀਂ ਕਿ ਕੋਈ ਪੰਜਾਬੀ ਇਸ ਗੱਲ ਤੋਂ ਮੁੱਕਰ ਸਕਦਾ ਹੈ ਕਿ ਪੰਜਾਬੀ ਵਿਚ ਵਧੀਆ ਲਿਖ਼ਣ ਵਾਲੇ ਵੀ ਅਕਸਰ ਹੀ ਅਣਗੌਲੇ ਰਹਿ ਜਾਂਦੇ ਹਨ ।ਪੰਜਾਬੀ ਲੋਕ ਆਪਣੀ ਬੋਲੀ ਅਤੇ ਸਾਹਿਤ ਪ੍ਰਤੀ ਸੁਹਿਰਦ ਨਹੀਂ ਹਨ ।

ਸਾਥੀ ਲੁਧਿਆਣਵੀ ਲੰਡਨ

ਇਕ ਪਾਠਕ

13/10/04

ਰਾਜ ਭੂਪਿੰਦਰ ਸਿੰਘ ਚੱਠਾ ਸਾਬ, ਕੱਖ ਭੰਨ ਕੇ ਦੂਹਰਾ ਕਰਨ ਲਈ ਤੁਹਾਡਾ ਧੰਨਵਾਦ। ਸ਼ਰੋਮਣੀ ਕਮੇਟੀ ਜਿਸ ਦਿਨ ਤੁਹਾਡੀ ਚਿੱਠੀ ਤੇ ਅਮਲ ਸ਼ੁਰੂ ਕਰ ਦੇਵੇਗੀ ਉਸ ਦਿਨ ਅਗਲੀ ਗੱਲ ਕਰਾਂਗੇ। ਸਾਰਥਕ ਬਹਿਸ ਦੇ ਅਸੂਲ ਹੁੰਦੇ ਹਨ ਕਿ ਗੱਲ ਬੱਝਵੀਂ ਕੀਤੀ ਜਾਵੇ, ਆਹ ਸ਼ਿਫਟਾਂ ਵਾਲ਼ੀ ਗੱਲ ਹਰ ਇਕ ਤੇ ਫਿੱਟ ਕਰਨ ਦੀ ਲੋੜ ਨਹੀਂ। ਗੁਰਦੁਆਰਾ, ਗੁਰਬਾਣੀ ਕੀਰਤਨ, ਤੇ ਪੰਜਾਬੀ ਵਾਲ਼ੀ ਗੱਲ ਦਾ ਵੀ ਤੁਹਾਡਾ ਉਹੀ ਤੋਤਾ-ਰਟਣ ਹੈ। ਮੈਂ ਕਿੱਥੇ ਲਿਖਿਆ ਕਿ ਮੈਂ ਗੁਰਦੁਆਰੇ ਨਹੀਂ ਜਾਂਦਾ ਜਾਂ ਪੰਜਾਬੀ ਤੋਂ ਦੂਰ ਹਾਂ? ਗੱਲ ਨੂੰ ਖਲਾਰਦੇ ਕਿਉਂ ਹੋ? ਤੁਪਕੇ ਤੁਪਕੇ ਦਾ ਤਾਂ ਤੁਹਾਨੂੰ ਬਹੁਤ ਫਿਕਰ ਹੈ ਪਰ ਪੰਜਾਬ ਵਿੱਚ ਰਿਕਾਰਡ-ਤੋੜ ਡਰੰਮ ਪੀਣ ਦੀ ਵਾਦੀ ਬਾਰੇ ਤੁਹਾਨੂੰ ਇਕ ਅੱਖਰ ਵੀ ਨਹੀਂ ਅਹੁੜਿਆ। ਗੁਰਦੁਆਰੇ ਦੀ ਗੱਲ ਕੀਤੀ ਹੈ, 12 ਆਨੇ ਕਥਾਕਾਰ ਤਾਂ ਕੱਚੀ ਬਾਣੀ ਮਗਰ ਲੱਗੇ ਰਹਿੰਦੇ ਹਨ ਤੇ ਜੋ ਵੀ ਕਥਾ ਕਰਦੇ ਹਨ ਉਹ 16 ਆਨੇ ਗੁਰੂ ਗ੍ਰੰਥ ਸਾਹਿਬ ਦੇ ਉਲਟ ਹੁੰਦੀ ਹੈ। ਨਾਲੇ ਪੱਤਿਆਂ ਤੋਂ ਤਾਂ ਦਰਖ਼ਤ ਨੂੰ ਬਹੁਤ ਘੱਟ ਖੁਰਾਕ ਦੀ ਲੋੜ ਹੁੰਦੀ ਹੈ? ਸਗੋਂ ਪੱਤੇ ਤਾਂ ਉਸ ਤੋਂ ਕਿਤੇ ਵੱਧ ਕਰ ਰਹੇ ਹਨ।

ਜਾਲ ਤੇ ਸਿੱਖੀ ਦੇ ਸਾਰੇ ਸੋਮੇ ਹੈਨ ਹੀ ਬਾਹਰ, ਪੰਜਾਬੀ ਦੇ ਵੀ ਬਹੁਤੇ ਸੋਮੇ ਬਖ਼ੁਦ 5ਆਬੀ ਵੀ ਬਾਹਰ ਤੇ ਕੀਰਤਨ ਦੇ ਵੀ ਸਾਰੇ ਸੋਮੇ ਵੀ ਬਾਹਰ।

ਜਸਪਾਲ ਸਿੰਘ ਬੱਲ, ਟਰਾਂਟੋ, ਕੈਨੇਡਾ

ਕੀ ਖੱਟਿਆ ਵਿਰੋਧ ਕਰ ਕੇ?
- ਤਰਲੋਚਨ ਸਿੰਘ

12/10/04

- ਤਿਰਲੋਚਨ ਸਿੰਘ ਨੇ ਲੇਖ “ ਕੀ ਖੱਟਿਆ ਵਿਰੋਧ ਕਰ ਕੇ ? ਆਪਣੇ ਰਾਜਸੀ ਆਕਾਵਾਂ ਨੂੰ ਖੁਸ਼ ਕਰਨ ਦੀ ਇਕ ਵਾਰ ਫਿਰ ਕੋਸ਼ਿਸ਼ ਕੀਤੀ ਹੈ । ਤਿਰਲੋਚਨ ਸਿੰਘ ਵਰਗੀ ਮਾਨਸਿਕਤਾ ਵਾਲੇ ਲੋਕਾਂ ਲਈ ਮੈਲਕਮ ਐਕਸ ਨੇ “ਹਾਊਸ ਨੀਗਰੋ “ ਦਾ ਨਾਮ ਰੱਖਿਆ ਸੀ ਜਦੋਂ ਕੀ ਸਿਮਰਨਜੀਤ ਸਿੰਘ ਮਾਨ ਵਰਗੇ ਲੋਕਾਂ ਦੀ ਤੁਲਨਾ “ ਫੀਲਡ ਨੀਗਰੋ “ ਵਜੋਂ ਕੀਤੀ ਜਾ ਸਕਦੀ ਹੈ । ਤਿਰਲੋਚਨ ਸਿੰਘ ਨੇ ਕਦੀ ਵੀ ਕੋਈ ਅਜਿਹਾ ਮੌਕਾ ਖੁੰਝਣ ਨਹੀਂ ਦਿੱਤਾ ਜਦੋਂ ਇਸ ਨੂੰ ਭਾਜਪਾ ਜਾਂ ਉਸ ਦਾ ਵਿੰਗ ਬਣ ਚੁੱਕੇ ਬਾਦਲ ਦਲ ਦੀ ਜੈ-ਜੈਕਾਰ ਕਰਨ ਲਈ ਕੋਈ ਸਟੇਜ/ਵਿਸ਼ਾ/ਘਟਨਾ ਆਦਿ ਪ੍ਰਾਪਤ ਹੋਵੇ।

ਸਿਮਰਨਜੀਤ ਸਿੰਘ ਮਾਨ ਦੇ ਨਾਲ ਵਿਚਾਰਕ ਮੱਤਭੇਦ ਹੋਣੇ ਸੁਭਾਵਿਕ ਹਨ ਕਿਉਂਕਿ ਆਖਰਕਾਰ ਆਪਾਂ ਸਾਰੇ ਜਾਣੇ ਵੱਖੋ ਵੱਖਰੀ ਸੋਚ ਦੇ ਮਾਲਕ ਹਾਂ ਪਰ ਇਹ ਮੱਤਭੇਦ ਸਾਡੀ ਮਾਨਸਿਕਤਾ ਵਿਚ ਇਸ ਕਦਰ ਤੱਕ ਵੀ ਨਹੀਂ ਹੋਣੇ ਚਾਹੀਦੇ ਕਿ ਸਾਨੂੰ ਵਿਰੋਧੀ ਵਿਚ ਸਿਰਫ ਨੁਕਸ ‘ਤੇ ਆਪਣੇ ਚਹੇਤੇ ਵਿਚ ਚੰਗਿਆਈਆਂ ਹੀ ਨਜ਼ਰ ਆਉਣ । ਤਿਰਲੋਚਨ ਸਿੰਘ ਦਾ ਧਿਆਨ ਅਜੇ ਤੱਕ ਤਾਂ ਰਾਸ਼ਟਰੀ ਸਵੰਯਮ ਸੇਵਕ ਸੰਘ ਦੇ ਲਿਟਰੇਚਰ ਸਦਕਾ ਅਜੋਕੇ ਸਿੱਖ ਇਤਿਹਾਸ ਵੱਲ ਹੀ ਹੈ ਪਰ ਜੇਕਰ ਇਸ ਨੂੰ ਪਾਰਲੀਮੈਂਟ ਵਿਚ ਪਹੁੰਚਾਉਣ ਜਾਂ ਘੱਟ ਗਿਣਤੀ ਕਮਿਸ਼ਨ ਦੀ ਚੇਅਰਮੈਨੀ ਤੱਕ ਪਹੁੰਚਾਉਣ ਵਾਲਿਆਂ ਦਾ ਇਸ਼ਾਰਾ ਹੋ ਗਿਆ ਤਾਂ ਹੋ ਸਕਦਾ ਹੈ ਕਿ ਇਹ ਸੱਜਣ ਬਾਬਾ ਬੋਤਾ ਸਿੰਘ ‘ਤੇ ਬਾਬਾ ਗਰਜਾ ਸਿੰਘ ਵਲੋਂ ਸਿੱਖਾਂ ਦੀ ਹੌਂਦ ਦਰਸਾਉਣ ਵਾਲੇ ਇਤਿਹਾਸ ਨੂੰ ਵੀ “ ਕੀ ਖੱਟਿਆ ਵਿਰੋਧ ਕਰਕੇ ? “ ਕਹਿ ਕੇ ਇਹ ਨਸੀਹਤ ਦੇ ਦੇਣ ਕਿ 18ਵੀਂ ਸਦੀ ਦੇ ਸਿੱਖਾਂ ਨੂੰ ਉਸ ਵਕਤ ਦੀ ਜ਼ਾਬਰ ਹਕੂਮਤ ਦੀ ਵਿਰੋਧਤਾ ਕਰਨ ਦੀ ਬਜਾਏ ਸੋਮਨਾਥ ਦੇ ਮੰਦਿਰਾਂ ਦੇ ਪੁਜਾਰੀਆਂ ਦੀ ਤਰ੍ਹਾਂ ਟੱਲ ਖੜਕਾ ਕੇ ਗੁਜ਼ਾਰਾ ਕਰਨਾ ਚਾਹੀਦਾ ਸੀ ।

ਸਿਮਰਨਜੀਤ ਸਿੰਘ ਮਾਨ ਦੀ ਇਹ ਵਿਰੋਧਤਾ ਜਿਥੇ ਸੰਕੇਤਕ ਸੀ ਉਥੇ ਇਹ ਵਿਰੋਧਤਾ ਪੰਜਾਬੀ ਸੁਭਾਅ ਦੀ ਪ੍ਰਤੀਕ ਸੀ ਜਿਸ ਨੇ ਕਦੀ ਸਿੰਕਦਰ ਵਰਗੇ ‘ਤੇ ਕਦੀ ਮੁਹੰਮਦ ਗਜ਼ਨਵੀ ਵਰਗੇ ‘ਤੇ ਕਦੀ ਨਾਦਰ ਸ਼ਾਹ ਵਰਗੇ ‘ਤੇ ਕਦੀ ਅਬਦਾਲੀ ਵਰਗੇ ‘ਤੇ ਕਦੀ ਸਾਈਮਨ ਕਮਿਸ਼ਨ ਵਰਗੇ ਹੈਵਾਨਾਂ ਦੀ ਵਿਰੋਧਤਾ ਕੀਤੀ ਸੀ । ਤਿਰਲੋਚਨ ਸਿੰਘ ਜੀ ਦੇ ਲਈ ਤਾਂ ਹਿੰਦੁਸਤਾਨ ਦੇ ਵਸਨੀਕਾਂ ਨੂੰ ਹਿੰਦੂ ਐਲਾਨਣ ਵਾਲੀ ਆਰ ਐਸ ਐਸ ਦੁੱਧ ਧੋਤੀ ਹੋਵੇਗੀ ਪਰ ਹਿੰਦਸੁਤਨੀ ਨਕਸ਼ੇ ਦੀ ਕੈਦ ਤੋਂ ਬਾਹਰ ਬੈਠਾ ਸਿੱਖ ਜਗਤ ਇਹ ਜਾਣਦਾ ਹੈ ਕਿ ਆਰ ਐਸ ਐਸ ਕੈਂਸਰ ਦੇ ਰੂਪ ਵਿਚ ਸਾਊਥ ਏਸ਼ੀਆ ਨੂੰ ਲੱਗੀ ਹੋਈ ਹੈ ਜਿਸ ਨੇ ਆਪਣੀ ਗ੍ਰਿਫਤ ਵਿਚ ਸ਼੍ਰੋਮਣੀ ਅਕਾਲੀ ਦਲ ਲਿਆ ਹੋਇਆ ਹੈ । ਤਿਰਲੋਚਨ ਸਿੰਘ ਨੂੰ ਤਿਲਕ-ਧਾਰੀ ਬਦਲ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਨਜ਼ਰ ਨਹੀਂ ਆਂਉਦੀਆਂ ਕਿਉਂਕਿ ਬਾਦਲ ‘ਤੇ ਤਿਰਲੋਚਨ ਸਿੰਘ ਆਰ ਐਸ ਐਸ ਦੇ ਰਾਜਸੀ ਵਿੰਗ ਦੇ ਸ਼ੋਅ ਬੂਆਏ ਹਨ ।

ਧੰਨਵਾਦ ਸਹਿਤ

-ਜਸਪਾਲ ਸਿੰਘ ਬੱਲ, ਟਰਾਂਟੋ, ਕੈਨੇਡਾ

5_cccccc1.gif (41 bytes)

 ਪੱਤਰ 2003  

1 2 3 4 5 6 7 8 9 10 11 12 13  14 15 16 17 18 19 20 21 22 23 24 25 26 27 28

ਪੱਤਰ 2004

1 2 3 4 5 6 7 8  9  10  11 12  13  14  15  16 17 18 19 20 | 21 22 23 24 25 26 27
28 29 30 31

Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com