WWW 5abi.com  ਪੰਨੇ ਸ਼ਬਦ ਭਾਲ (ਸਿਰਫ ਹਿੰਦਿਕ ਵਿਧੀ ਨਾਲ)

ਤੁਹਾਡੇ ਵਿਚਾਰਾਂ ਦਾ ਸੁਆਗਤ ਹੈ... ਸਾਨੂੰ ਲਿਖੋ

ਪਾਠਕਾਂ ਦੇ ਵਿਚਾਰਾਂ ਨਾਲ 5abi.com ਅਦਾਰੇ ਦਾ
ਸਹਿਮਤ ਹੋਣਾ ਕੋਈ ਜ਼ਰੂਰੀ ਨਹੀ।

5_cccccc1.gif (41 bytes)

ਕਰਨੈਲ ਸਿੰਘ ਗਿਆਨੀ-ਫ਼ਿਲਾਡੈਲਫ਼ੀਆ

21/11/04

ਆਦਰਣੀਯ ਸੰਪਾਦਕ ਜੀ,

ਰਾਜ ਭੂਪਿੰਦਰ ਜੀ, ਗੋਇਲ ਜੀ, ਗਰੇਵਾਲ ਜੀ, ਕੰਗ ਜੀ, ਸੰਤੋਖ ਸਿੰਘ ਸਿਡਨੀ ਜੀ, ਡਾਕਟਰ ਟਾਂਡਾ ਜੀ, ਸਾਥੀ ਲੁਧਿਆਂਣਵੀ ਜੀ, ਅਤੇ ਅਮਰੀਕਾ, ਕੈਨੇਡਾ, ਇੰਗਲੈਂਡ, ਯੂਰਪ, ਆਸਟਰੇਲੀਆਂ ਆਦਿ ਮੁਲਕਾਂ ਵਿਚ ਰਹਿ ਰਹੇ ਹੋਰ ਸੁਹਿਰਦ ਪਾਠਕ ਜਨੋਂ,

ਤੁਸੀਂ ਏਨੇ ਸੋਹਣੇ ਲੇਖ ਲਿਖਦੇ ਹੋ, ਖੁਸ਼ੀ ਦੀ ਗੱਲ ਹੈ। ਪਰ ਨਿਰਾ ਲੇਖ ਲਿਖ ਕੇ ਹੀ ਪ੍ਰਭਾਵ ਪਾ ਲੈਣਾ ਹੀ ਸਾਡੀ ਜ਼ਿੰਦਗੀ ਦਾ ਮਨੋਰਥ ਨਾ ਰਹਿ ਜਾਵੇ, ਕੁਝ ਜ਼ਰੂਰੀ ਗੱਲਾਂ ਵੱਲ ਆਪ ਜੀ ਦਾ ਧਿਆਨ ਦੁਆਣਾ ਚਾਹੁੰਦਾ ਹਾਂ, ਜੀ।

ਪਿੱਛੇ ਜਿਹੇ ਅਖਬਾਰਾਂ ਵਿਚ 84 ਦੇ ਮਜ਼ਲੂਮਾਂ ਬਾਰੇ ਪੜ੍ਹ ਕੇ ਦਿਲ ਨੂੰ ਅਤਿਅੰਤ ਦੁੱਖ ਹੋਇਆ।

ਉਹਨਾਂ ਦੇ ਬੱਚੇ ਸਕੂਲਾਂ/ ਕਾਲਜਾਂ ਦੀ ਫ਼ੀਸ ਨਹੀਂ ਦੇ ਸਕਦੇ।

ਉਹ ਘਟੀਆਂ ਘਰਾਂ ਵਿਚ ਰਹਿੰਦੇ ਹਨ। ਜਾਂ ਉਹਨਾਂ ਨੂੰ ਕੋਈ ਰੁਜ਼ਗਾਰ / ਪੈਨਸ਼ਨ ਦਾ ਇੰਤਜ਼ਾਮ ਨਹੀਂ ਹੈ।

ਅਸੀਂ 20 ਸਾਲਾਂ ਤੋਂ ਲੇਖ ਹੀ ਲਿਖਦੇ ਰਹੇ ਹਾਂ, ਪਰ ਆਪਣੀ ਹੀ ਕੌਮ ਦੇ ਕੁਝ ਲੋਕਾਂ ਲਈ ਨਹੀਂ ਕੁਝ ਕਰ ਸਕੇ। ਏਡੀ ਅਮੀਰ ਵਿਰਸੇ ਵਾਲੀ ਕੌਮ ਲਈ 4000 ਪਰਿਵਾਰਾਂ ਦੀ ਦੇਖ ਭਾਲ ਕੀ ਵੱਡੀ ਗੱਲ ਹੈ?

ਜੇ ਕਿਸੇ ਕਾਂਗਰਸ / ਅਕਾਲੀ ਸਰਕਾਰ ਨੇ ਕੁਝ ਨਹੀਂ ਕਰਨਾ ਤਾਂ ਅਸੀਂ ਇਹਨਾਂ ਮੁਲਕਾਂ ਵਿਚ ਲੱਖਾ ਕਰੋੜਾਂ ਡਾਲਰ ਦਲੇਰ ਮਹਿੰਦੀ, ਗੁਰਦਾਸ ਮਾਨ, ਗੁਣਾ ਚੌਰੀਆ ਜੈਜੀ .ਬੀ., ਮਨਮੋਹਨ ਵਾਰਿਸ ਜਾਂ ਹੋਰ ਫ਼ਿਲਮ ਸਟਾਰਾਂ ਦੇ ਸ਼ੋਆਂ ਤੇ ਖਰਚ ਕਰਦੇ ਹਾਂ , ਪੰਜਾਬੋਂ ਆਉਂਦੇ ਜਥੇਦਾਰਾਂ (ਸਾਹਨਾਂ) ਦੇ ਬੱਬਰ ਭਰਦੇ ਹਾਂ ( ਜੋ ਸਿੱਖ ਕੌਮ ਲਈ ਡੱਕਾ ਵੀ ਨਹੀਂ ਤੋੜਦੇ ਤੇ ਸਿੱਖ ਰੋਜ਼ ਪਤਿਤ ਹੋਈ ਜਾਂਦੇ ਨੇ) ਤਾਂ ਕਿਓਂ ਨਾਂ ਅਸੀਂ ਇਕ ਇਕ ਮਜ਼ਲੂਮ ਪਰਿਵਾਰ ਦੇ ਵਿਦਿਆਰਥੀ (ਨੂੰ ਸਪੌਂਸਰ ਕਰਕੇ ਉਸ) ਦੀ ਕਾਲਿਜ ਦੀ ਫ਼ੀਸ ਦੇ ਕੇ ਉਸ ਪਰਿਵਾਰ ਦਾ ਦੀਵਾ ਜਗਾਣ ਵਿਚ ਮਦਦ ਕਰ ਸਕੀਏ। ਉਨਾਂ ਦੀ ਨੌਕਰੀ ਦਾ ਪ੍ਰਬੰਧ ਕਰ ਸਕੀਏ।

ਕਦੇ ਕਿਸੇ ਨੇ ਪੰਜਾਬ ਸਿੰਧ ਬੈਂਕ ਦੇ ਸਿੱਖ ਚੇਅਰਮੈਨ ਸ. ਇਦਰਜੀਤ ਸਿੰਘ ਹੋਰਾਂ ਬਾਰੇ ਨਹੀਂ ਪੜ੍ਹਿਆ, ਜਿਸ ਨੇ ਪੜ੍ਹੇ ਲਿਖੇ ਸਿੱਖ ਯੁਵਕਾਂ ਲਈ ਬੇ ਮਿਸਾਲ ਕੰਮ ਕੀਤਾ ਸੀ।

ਭਾਰਤ ਦਾ ਇਕ ਲੱਖ ਰੁਪਈਆ ਕੋਈ ਸਵਾ ਦੋ ਹਜ਼ਾਰ ਡਾਲਰ ਹੀ ਬਣਦਾ ਹੈ । ਏਨੀ ਕੁ ਰਕਮ ਤਾਂ ਇਕ ਫ਼ੇਰੀ ਵਿਚ ਜਥੇਦਾਰ / ਪਰਚਾਰਕ ਲੈ ਜਾਂਦੇ ਨੇ। ਏਨਾ ਕੁ ਤਾਂ ਅਸੀਂ ਕਿਸੇ ਬਰਥ ਡੇ ਪਾਰਟੀ ਜਾਂ ਦਸਤਾਰ ਬੰਦੀ 'ਤੇ ਖਰਚ ਕਰ ਦਿੰਦੇ ਹਾਂ। ਪਤਾ ਲੱਗਾ ਹੈ ਕਿ ਗੁਰਦਾਸ ਮਾਨ ਜਾਂ ਦਲੇਰ ਮਹਿੰਦੀ ਦਾ ਇਕ ਰਾਤ ਦਾ ਸ਼ੋਅ 50 ਜਾਂ 60 ਹਜ਼ਾਰ ਡਾਲਰ ਵਿਚ ਹੁੰਦਾ ਹੈ। ਪੱਚੀ ਤੀਹ ਲੱਖ ਰੁਪਈਆ ਕੇਵਲ ਇਕ ਰਾਤ ਦਾ।

ਸੁਣਿਆ ਹੈ ਅੱਜ ਕਲ੍ਹ, ਪੰਜਾਬ ਵਿਚ ਵੀ ਉੱਘੇ ਸਿੱਖ ਰਾਗੀਆਂ ਦੇ ਇਕ ਕੀਰਤਨ ਦਰਬਾਰ ਦੀ ਫ਼ੀਸ ਕਈ ਲੱਖ ਰੁਪਏ ਹੁੰਦੀ ਹੈ।

ਅਮਰੀਕਾ, ਕੈਨੇਡਾ, ਇੰਗਲੈਂਡ ਆਦਿ ਮੁਲਕਾਂ ਵਿਚ ਸ. ਦੀਦਾਰ ਸਿੰਘ ਜੀ, ਸੰਤ ਸਿੰਘ ਚਟਵਾਲ ਜੀ, ਕੈਲੇਫ਼ੋਰਨੀਆ ਦੇ ਸੌਗੀ ਦੇ ਬਾਦਸ਼ਾਹ, ਮਿਲਵਾਕੀ ਵਾਲੇ ਸ.ਦਰਸ਼ਨ ਸਿੰਘ ਜੀ ਜਿਹੇ ਕਿੰਨੇ ਹੀ ਧਨਾਡ ਬੈਠੇ ਹਨ, ਜਿਹੜੇ ਪੰਜਾਬ ਵਿਚ ਯੂਨੀਵਰਸਟੀਆਂ ਸਥਾਪਿਤ ਕਰਨ ਦੇ ਸਮਰੱਥ ਹਨ। ਜੇ ਉਹ ਹੱਥ ਵੀ ਝਾੜਨ ਤਾਂ ਉਹਨਾ ਬੱਚਿਆਂ ਦਾ ਕਲਿਆਣ ਕਰ ਸਕਦੇ ਹਨ। ਉਹਨਾਂ ਦੀਆਂ ਫ਼ੀਸਾਂ ਕਿਤਾਬਾਂ ਦਾ ਖਰਚਾ ਕਿੰਨਾ ਕੁ ਹੋਵੇਗਾ? ਏਨਾ ਕੁ ਹੀ ਕਰਨ ਨਾਲ ਉਹਨਾਂ ਪਰਿਵਾਰਾਂ ਦਾ ਜੀਵਨ ਰੋਸ਼ਨ ਹੋ ਸਕਦਾ ਹੈ।

ਕਿਸੇ ਨਿਸ਼ਕਾਮ ਜਾਂ ਕੋਈ ਨਿਰਪੱਖ ਸੰਸਥਾ ਰਾਹੀਂ ਜਾਂ ਆਪ ਖੁਦ ਉਹਨਾਂ ਬੱਚਿਆਂ ਦੀ ਫ਼ੀਸ ( ਭਾਵੇਂ ਉਹਨਾਂ ਦੀ ਥਾਂ, ) ਉਹਨਾਂ ਦੇ ਕਾਲਜਾਂ ਨੂੰ ਹੀ ਭੇਜਣ ਦਾ ਪ੍ਰਬੰਧ ਕਰੀਏ।

ਕੀ ਰਾਜ ਭੁਪਿੰਦਰ ਸਿੰਘ ਜਿਹੇ ਹੋਰ ਮੇਹਰਬਾਨ ਏਸ ਕੰਮ ਦਾ ਬੀੜਾ ਚੁੱਕ ਸਕਦੇ ਨੇ?

ਸੁਣਿਆ ਹੈ ਗੁਰੂ ਗਰੰਥ ਸਾਹਿਬ ਦਾ 400 ਸਾਲਾ ਪ੍ਰਕਾਸ਼ ਦਿਵਸ, ਸਾਡੇ ਨੇਤਾਵਾਂ ਨੇ ਨਿਜੀ ਮਤਲਬ ਲਈ ਵਰਤ ਕੇ ਗੁਰੂ ਦੀ ਗੋਲਕ ਦਾ ਲੱਖਾ ਰੁਪਈਆ ਰੋਹੜਿਆ ਹੈ। ਅਤੇ ਗੁਰੂ ਜੀ ਦੇ ਰਥਾਂ ਤੇ ਬੈਠ ਕੇ ਆਪਣੀ ਮਸ਼ਹੂਰੀ ਕਰਨ ਲਈ ਉਹਨਾਂ ਰਥਾਂ ਨੂੰ ਤੋੜਿਆ ਹੈ । ਇਹਨਾਂ ਨੇ ਉਹਨਾਂ ਵਿਧਵਾਵਾਂ ਦੇ ਅੱਥਰੂ ਪੂੰਝਣ ਦੀ ਥਾਂ ਉਹਨਾਂ ਨੂੰ ਆਂਪਣੀਆਂ ਜ਼ਿਮਨੀ ਚੋਣਾ ਲਈ ਵਰਤਣ ਤੋਂ ਬਿਨਾ ਕੁਝ ਨਹੀਂ ਕੀਤਾ। ਅਜੇਹੇ ਅਕਿਰਤ-ਘਣਾ ਨੂੰ ਲਾਂਭੇ ਕਰਕੇ, ਦੁਖੀਆਂ ਦੇ ਦੁੱਖ ਭਰਨ ਦਾ ਬੀੜਾ, ਕੌਮ ਨੂੰ ਆਪ ਹੀ ਚੁੱਕਣਾ ਪੈਣਾ ਹੈ।

ਹੋਰ ਤਰਾਂ ਦੀਆਂ ਨਿਗੂਣੀਆਂ ਬਹਿਸਾਂ ਛੱਡ ਕੇ, ਜ਼ਰਾ ਸੋਚੋ ਅਤੇ ਏਸ ਵਿਸ਼ੇ ਤੇ ਕਾਰਗਰ ਵਾਰਤਲਾਪ ਕਰਕੇ ਕੁਝ ਕਰ ਵਿਖਾਓ।

ਕਰਨੈਲ ਸਿੰਘ ਗਿਆਨੀ-ਫ਼ਿਲਾਡੈਲਫ਼ੀਆ

ਗੁਰਮੀਤ ਸਿੰਘ

21/11/04

ਰੱਬ ਤੋਂ ਬਾਅਦ ਦੂਜੇ ਨੰਬਰ ਤੇ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ।

ਗੁਰਮੀਤ ਸਿੰਘ।

ਕੁਲਬੀਰ ਸਿੰਘ ਸ਼ੇਰਗਿੱਲ

20/11/04

Terrorism is a well known word in these days and no need explain the meaning of it. Where it came from? This is the main issue to discuss.

There are so many ways that terrorism takes birth. If we search the history and take a look at the previous kings, when they start to invade the neighbouring countries just to impose their will on others and to grab or loot something. This is the main source of terrorism. Kings become the terrorist to feed their ego, to conquer others. United Nations was come in to existence to eliminate this problem but became meaningless to some extent. This is main reason state terrorism is still well and alive in this world. People spend too much money on their forces to keep safe their country from invader.

The second type of terrorism comes from the domestic problems. Most leaders in this world don’t listen to their people. Peoples are full with their problems and they want to solve those on collective base. They form the government for this purpose. Democratic form of government was considered the best form of government to solve their all problems. This form of government has been abducted by the party system which leads to the elected king type of government of the country and don’t realize that he has some duties towards his countrymen. When he ignores those problems permanently or for long period of time, the troubles began. When people tried to solve by their own way they lead to the take the arm struggle some times. In this kind of fight, some times both the government and the leaders of that wing call each other the terrorist.

The third reason is Ism. Ism can be divided in to two. One is religion and the other is type of government. Both are very popular and powerful in their own field. Next, the type of government can be divided in to two, i.e. the communism and the imperialism.

Ism is very popular and strong view to see the man in these days. Every man is filtered by this filter on the religion and political bases. Outer appearance is a considered factor to see the man’s religion and views are the essentials to see the man’s stand on the political field. That is why politician speaks very little. Tolerance and intolerance plays major part in this area. Some people and governments have patience in this regard and some don’t. Some are very rigid and some flexible. Rigidity causes problems especially when people don’t respect other’s religion, appearance or views.

Problems start to grow when they tried to influence and impose their views on others. When the opposition comes from other side then they start to call each others the terrorist. Meaning of the terrorist always changed according to the issue, place and the nature of the parties involved.

Next type of terrorism comes from the leaders. They create the problems from inside and outside the government. Those who do not have their say in the government or in the society and want them to have their say no matter whether they have any issue or not. This type of terrorism is confusion to the general public. Sometimes they can not verify the nature of the leader easily. They put the arms in the people’s hand and sit back themselves to watch the fight. They work both from under ground and over the ground.

To end the terrorism people have so many solutions. Some times terrorist start to give solutions to divert the people’s attention. How to identify and how to end the terrorism is a big question in these days for the gentlemen of the world.

Kulbir Singh Shergill

ਰਨਵੀਰ ਸਿੰਘ ਸਹੋਤਾ, ਹਾਂਗ ਕਾਂਗ

ਗਾਥਾ ਇੱਕ ਸੋਸ਼ਲਿਸਟ ਸ਼ਹਿਜ਼ਾਦੇ ਦੀ - ਪ੍ਰੀਤਮ ਸਿੰਘ

19/11/04

Dear Readers,
Sat Sari Akaal,

While glorifying Pundit Nehru, Veer Sat Pal Goel from America has probably overlooked the point raised in Pritam Singh’s article.

Pundit Nehru, hailed by many as a great visionary of his times was clearly out of touch with the commoners of his beloved country. It is widely known that he had lived a pampered life and Pritam Singh’s article confirms that he was more of a show off-particularly the incident about Italian Honey being consumed on daily basis but not admitting it publicly. Modern Historians have found many flaws in his narration of ‘Discovery of India’. Sardar Patel found himself at odds with Nehru on more than few occasions. Present day leaders are no different to Nehru. Laloo Parsad Yadav, Ram Bilas Paswan, Chandra Shekhar, Parkash Singh Badal, Jaylalitha, Narendra Modi, Mayawati etc are all extremely rich individuals while claiming to be champions of the poor and the underprivileged.

Exceptions are leaders like Mahatma Gandhi, Subash Chandra Bose, Bhagat Singh, Lal Bahadur Shastri, Dr Radhakrishnan, Dr Zakir Hussain Sardar Patel, Manmohan Singh, Abdul Kalaam Azaad, I.K. Gujral etc who all were/are down to earth politicians and can rightly claim to be working towards the benefit of Indian population at large.

Myself along with a majority of other well informed Indian population would never include Pundit Nehru in the second list of well respected (though not very popular) and educated leaders.

Regards,

Ranveer Singh Sahota,
Hong Kong

ਜਸਪਾਲ ਸਿੰਘ

ਪੰਜਾਬੀ ਯੂਨੀਵਰਸਟੀ ਪਟਿਆਲਾ ਵਿਚ ਪੰਜਾਬੀ ਵਿਭਾਗ ਦੇ ਮੁਖੀ ਕੈਲੇਫੋਰਨੀਆ ਦੌਰੇ ਤੇ - ਸੰਦੀਪ ਸਿੰਘ ਚਾਹਲ ਕੈਲੇਫੋਰਨੀਆ 

18/11/04

Dr. Sahib .G ayaian noon.your visit remainded me of Dr. G.S.Arshi,we were together in Delhi in Deshbandhu collage,is Dr. Arshi still in patiala ?If you see him there please tell him abaut this E mail,by the way i am Jaspal Singh one of Dr. Arshi s most loving students,and please give him my Email add.which is jpsinghwireless@aol.com Thank you once again and Welcome once again

ਸਤ ਪਾਲ ਗੋਇਲ, ਅਮਰੀਕਾ

ਪੰਜਾਬੀ ਯੂਨੀਵਰਸਟੀ ਪਟਿਆਲਾ ਵਿਚ ਪੰਜਾਬੀ ਵਿਭਾਗ ਦੇ ਮੁਖੀ ਕੈਲੇਫੋਰਨੀਆ ਦੌਰੇ ਤੇ - ਸੰਦੀਪ ਸਿੰਘ ਚਾਹਲ ਕੈਲੇਫੋਰਨੀਆ 

18/11/04

Dear Sir,

I heartily welcome Dr.Jaswinder Singh,Head of Punjabi Uni Patiala and Dr.Dhanwant Kaur to their visit to California in order to participate in the Second Int' Punjabi Story Conference about which i donot know enough yet since i discovered 5abi.com site only a week back.To see great scholars from Patiala area is like going on a pilgrimage. I did my B.A from Govt.college, Malerkotla with state merit scholarship and M.A. from P.U.Chandigarh.I worked as lecurer at GC, Malerkotla under Dr.Bhagat Singh who became VC of P.U.Patiale later.My connection to the Universities of Punjab and my love for Punjabi language and culture is beyond words.I invite Dr.Singh and Mrs.D.Kaur to Ann Arbor, Michigan if possible for them to visit.We have University of Michigan in Ann Arbor. I can pursue further if our guests have time. I extend my congratulations to organisers as well. Please post website for this conference,ect.

Thanks,

sat paul goyal

ਰਜਿੰਦਰ ਸਿੰਘ, ਬੈਲਜੀਅਮ

13/11/04

ਡਾ. ਅਮਰਜੀਤ ਟਾਂਡਾ (ਸਿਡਨੀ)

13/11/04

ਦੋਸਤੋ! ਆਓ ਦਿਵਾਲੀ ਦੇ ਦੀਪਕਾਂ ਤੋਂ ਲੋਅ ਉਧਾਰੀ ਲੈ ਕੇ ‘ਨੇਰਿਆਂ ਘਰਾਂ ਦੀਆਂ ਸਰਦਲਾਂ ‘ਤੇ ਛਿੜਕ ਆਈਏ!! ਇਹੀ ਮੇਰੀ ਅਰਜ਼ ਹੈ।

-ਡਾ. ਅਮਰਜੀਤ ਟਾਂਡਾ (ਸਿਡਨੀ)

ਰਾਜਾ ਢਿੱਲੋਂ, ਹਾਂਗ ਕਾਂਗ

12/11/04

HAPPY DIWALI, Raja Dhillon(Hong Kong)

ਰੂਪ ਸਿੱਧੂ

12/11/04

ਸਮੂਹ 5ਆਬੀ ਟੀਮ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ

"ਗੱਲ ਕ੍ਰਿਸ਼ਨ ਭਗਵਾਨ ਤੋਂ ਨਰਕਾਸੁਰ ਵੱਧ ਦੀ ਹੋਵੇ ਜਾਂ ਲਕਸ਼ਮੀ ਦੇਵੀ ਦੀ ਪਤਾਲ ਵਿੱਚੋਂ ਰਾਜਾ ਛੁਡਵਾਉਣ ਦੀ, ਬਿਕ੍ਰਮਾਜੀਤ ਦੀ ਗੱਦੀ ਨਸ਼ੀਨੀ ਦਾ ਦਿਨ ਹੋਵੇ ਜਾਂ ਮਹਾਵੀਰ ਜੀ ਦਾ ਮੁਕਤੀ ਦਿਵਸ, ਗਾਥਾ ਸ੍ਰੀ ਰਾਮ ਚੰਦ੍ਰ ਜੀ ਦੀ ਅਯੁਧਿਆ ਵਾਪਸੀ ਦੀ ਹੋਵੇ ਜਾਂ ਗੁਰੂ ਹਰਿਗੋਬਿੰਦ ਰਾਏ ਜੀ ਦੀ ਬੰਦੀ ਛੋਡ ਦਿਵਸ ਵਾਲੀ, ਹਰ ਹਾਲ ਵਿੱਚ ਦੀਵਾਲੀ ਅਧਰਮ ਦੀ ਹਾਰ ਅਤੇ ਧਰਮ ਦੀ ਜਿੱਤ ਦੀ ਪ੍ਰਤੀਕ ਹੈ, ਖੁਸ਼ੀਆਂ ਭਰਿਆ ਦਿਹਾੜਾ ਹੈ, ਆਓ ਰਲ ਮਿਲ ਕੇ ਇਸ ਸੁਖਾਂ-ਲੱਦੇ ਦਿਨ ਦਾ ਅਨੰਦ ਮਾਣਦੇ ਹੋਏ ਸਰਬੱਤ ਦੇ ਭਲੇ ਦੀ ਕਾਮਨਾ ਕਰੀਏ"

ਦੀਵੇ

ਦੀਵੇ ਦਰੋ ਦੀਵਾਰੀਂ, ਦੀਵੇ ਬਨੇਰਿਆਂ ਲਈ
ਦੀਵੇ ਮੜ੍ਹੀਂ ਮਸੀਤੀਂ,ਦੀਵੇ ਜਠੇਰਿਆਂ ਲਈ
ਇਹ ਸਾਰੀ ਦੀਪਮਾਲਾ,ਬਾਹਰ ਦਾ ਚਾਨਣਾ ਹੈ
ਸੋਚਾਂ ਦੇ ਦੀਪ ਬਾਲੋ,ਦਿਲ ਦੇ ਹਨੇਰਿਆਂ ਲਈ

ਹਿਰਦੇ ਚ ਵੱਸੇ ਜੋਤੀ,ਉਸੇ ਨੂਰ ਦਾ ਉਜਾਲਾ
ਸੰਜੀਵਨੀ ਹੈ ਬੂਟੀ, ਸੱਭ ਗ਼ਮ ਘੇਰਿਆਂ ਲਈ
ਚੰਦਰ ਨੇ ਚਾਂਦਨੀ ਵੀ , ਮੰਗੀ ਹੋਈ ਉਧਾਰੀ
ਸੂਰਜ ਜਰੂਰੀ ਹੁੰਦੈ, ਸੱਜਰੇ ਸਵੇਰਿਆਂ ਲਈ

ਦੋ ਦੀਪ ਵੀ ਦੀਵਾਲੀ ਸੌ ਦੀਪ ਵੀ ਦੀਵਾਲੀ
ਰਲਕੇ ਜਗਾ,ਨਾ ਲੜ ਤੂੰ, ਤੇਰਿਆਂ ਮੇਰਿਆਂ ਲਈ
ਸਿੱਧੂਆ ਜਗਾ ਕੇ ਜੋਤਾਂ,ਲੱਭਣੀ ਨਾ ਭਾਲਦੈ ਜੋ
ਮਿਹਨਤ ਕਿਰਤ ਜਰੂਰੀ,ਲਛਮੀ ਦੇ ਫੇਰਿਆਂ ਲਈ

ਰੂਪ ਸਿੱਧੂ

ਸ਼ਿਵਚਰਨ ਜੱਗੀ ਕੁੱਸਾ

12/11/04

ਸਤਿਕਾਰਯੋਗ ਕੰਦੋਲਾ ਸਾਹਿਬ!

ਮੇਰੇ ਵੱਲੋਂ 5ਆਬੀ ਦੇ ਪਿਆਰੇ ਪਾਠਕਾਂ ਅਤੇ ਅਦਾਰੇ ਨੂੰ ਦੀਵਾਲੀ ਦੀ ਲੱਖ ਲੱਖ ਵਧਾਈ!!

ਰੱਬ ਕਰੇ! ਸਾਡੇ ਮਨਾਂ ਅੰਦਰ ਵੀ ਦੀਵਾਲੀ ਦੇ ਦੀਵਿਆਂ ਵਾਂਗ ਆਪਣਿਆਂ ਅਤੇ 'ਦੂਜਿਆਂ' ਲਈ ਪ੍ਰੇਮ-ਭਾਵਨਾ ਅਤੇ ਅਪਣੱਤ ਜਗ ਪਵੇ!!

ਸ਼ਿਵਚਰਨ ਜੱਗੀ ਕੁੱਸਾ

ਗੁਰਮੀਤ ਸਿੱਧੂ

12/11/04

ਅਮ੍ਰਿਤ ਭਾਟੀਆ, ਆਸਟ੍ਰੀਆ

12/11/04

Dear Friends,

We wish you and your family a very happy Diwali and a healthy and prosperous New Year. Think on this day that:

“We live in deeds, not years; in thoughts, not breaths; in feelings, not in figures on a dial. We should count time by heart-throbs. He most lives Who thinks most – feels the noblest – acts the best.”

Amrit, Karin, Raoul, Amar & Amon

ਸਤਨਾਮ ਸਿੰਘ ਚਾਹਲ, ਅਮਰੀਕਾ

12/11/04

ਡਾ: ਚਰਨਜੀਤ ਸਿੰਘ ਗੁਮਟਾਲਾ

12/11/04

ਦੀਵਾਲੀ ਮੁਬਾਰਕ

ਸਤ ਪਾਲ ਗੋਇਲ, ਅਮਰੀਕਾ

12/11/04

Dear Sir,

HAPPY DIWALI TO 5ABI.COM FAMILYAND PUNJABI READERS WORLD WIDE.

DIWALI AAP SAB SANTAN NU BAHUT BAHT MUBARAK HOVEI

Shri Dalbir Singh's Devei banarian ute nahi devei mathian ute jalao was very interesting.

Please send the whole poem about candles and Diwali by Tara Singh 'Kamal.'.

Upanishad also says very similar:

Dhoop Bati bahir nahi ander parkash aur khushbu ka nivas karo. Bahir dhoop bati kane si koi masla hal nahi ho sakda.

LET US HOPE AND PRAY THAT WE ALL CELEBRATE DIWALI WITH OPEN HEARTS AND LOVE AND BHAICHARA.

sat paul goyal

ਇਕਬਾਲ ਸ਼ਾਂਤ, ਭਾਰਤ

11/11/04


Happy Diwali You & All readers & Viewer's of 5abi.com Thanks

ਰਾਜ ਭੂਪਿੰਦਰ ਸਿੰਘ, ਭਾਰਤ

11/11/04

ਵਧਾਈਆਂ, ਵਧਾਈਆਂ, ਵਧਾਈਆਂ
ਦੀਵਾਲੀ ਆਈ, ਦੀਵਾਲੀ ਆਈ ।
ਸਭਨਾਂ ਲਈ ਖੁਸ਼ੀਆਂ ਲਿਆਈ ॥

ਦੀਵਾਲੀ ਦੇ ਸ਼ੁਭ ਮੌਕੇ ਤੇ ਸਾਰੇ ਪੰਜਾਬੀਆਂ ਨੂੰ ਲੱਖ ਲੱਖ ( ਨਾਲੇ ਕਰੋੜ ਕਰੋੜ ) ਵਧਾਈ ਹੋਵੇ ।

ਰਾਜ ਭੂਪਿੰਦਰ ਸਿੰਘ, ਭਾਰਤ ।

ਰਜੇਸ਼, ਕਮਲ ਅਤੇ ਬਾਣੀ

10/11/04

Hope this Deepawali will bring peace, prosperity and happiness for you all in the family!!

Subh Deepawali!!!

Rajesh, Kamal and Bani

ਸਤ ਪਾਲ ਗੋਇਲ, ਅਮਰੀਕਾ

ਗਾਥਾ ਇੱਕ ਸੋਸ਼ਲਿਸਟ ਸ਼ਹਿਜ਼ਾਦੇ ਦੀ - ਪ੍ਰੀਤਮ ਸਿੰਘ

09/11/04

Dear Sir,

Shri Pritam Singh's article on Shri Jawaharlal Nehru as a Socialist Leader was very interesting, more because of Mr. Singh's personal and very intimately sophisticated link with the chief architect of our nation. First of all I bow and salute to Mr.Singh who has come to address us all via 5abi.com and he held one of the most important adminstrative positions as General Assissant to D.C.We can well imagine what kind of status it would have in those days ..Both the episodes at Jallandhur and Kulu Manali were narrated very beautifully which give us a clear picture of Nehru's personality and character.

Nehru certainly was a great secularist, nationalist, and a humanist devoted to democracy,human dignity, and self-determination..He also visited Punjab after the Jallianwala Bagh massacre of April 13, 1919 and went back in the train.He came to know the inhuman and ruthless policies of the British Raj after seeing the bloodshed and agony of those who had assembled peacefully. Nehru wrote many books while in jail."THE DISCOVERY OF INDIA", and GLIMPSES OF WORLD HISTORY are most important books which are like rare gems and world-class trasures from many points of view.The GLIMPSES actually are letters from a father to his daughter which Nehru wrote to Indira Gandhi.The first one is "A BIRTHDAY LETTER" on Indira's 13th birthday sent from Nainital prison on Oct26, 1930. The last chapter is a POST SCRIPT written on Nov 14, 1938. My purpose of writing this letter is to encourage all people to read these books to know our past as well as what was going on before we got freedom from the British in 1947.How many of our political leaders have written books about themselves or about our problems? It is very unfrtunate that we have very few great heroes such as Gandhi, Dr.Radhakrishnan,....who have written extensively and whse writings have influenced the whole world. When we see our leaders over the media in comparison to many other world leadres we feel small and sometimes ashamed of. Corruption, lack of education and principles, and exhibition of their community or caste rather than a sense of national pride make them look like caricatures or shadows of what they should be like. Nehru, Dr.Zakir Hussain, Dr.Radhakrishnan, Giani Zail singh came up with unique ,simple but very distinctive clothes which became popular and representative of their chrasmatic personalities ascwell as a national ethos.Nehru jacket and topi, Gandhi's dhoti,glasses,dandi, Dr.Radhakrishnan's dhoti and pagri and now Dr.Manmohan Singh's simple Punjabi kurta-pajama with an elegant pagri looks very impressive.I , like many more indians,feel very proud to have Dr.M.M Singh as our PM and Dr. Kalam a s our President.Both are great scholars and very talented and distinguished leaders.

My next issue is with you,Mr. Singh.Please allow me to ask a question with due respect and apology if i sound impolite.IS THERE ANY PROVISION IN INDIA TO OPEN AN ACADEMY TO GIVE SOME BASIC TRAINING TO OUR HONOURABLWE LEADERS as we have wonderful academies for IAS, PCS, or MILITARY PERSONAL..I get irritated when some leaders come out with weired clothes and funny paraphernalie.MR MODI is an example.He changes his head gears every now and then.Why cannot we have a dress code to appear in Parliament or dtate assemblies.Why do so many fools stand behind a leader when the press is taking pictures? If invited, i would love to come to India to give a crash course on DRESS, ADDRESS, WRITING, SPEAKING,BASIC TABLE MANNERS,HEALTHY OUTLOOK, ect.Many American political leadres go back to teach in universities.Mr Blackbill is back to teaching after finishing his tenure as America's Ambassodor to India.Most of our leaders do visit USA and other countries.Do they ever learn anything to take back home to implement? I would request persons of your standing to look into this matter and many NRI's will be willing to help to teach our national leaders if they are ready to sit in a class.IT IS NEVER TOO LATE TO LEARN.

Once again i express my gratitude to Shri Pritam Singh ji.

PS: I am reminded of a great adminstrator, Shri Bhagat Singh Ji who was the Principal of Govt college , Malerkotla around 1973 or so.Mr. Pavte, the then Governor of Punjab were to visit Malerkotla and the Police Commissioner took the decision of cutting many old trees at the back of college and State Guest Hose.When Principal Bhagat Singh came to know about this decision he refused to allow cutting the age old trees to make a helipad for a visiting vip.Mr Pavte's visit was cancelled and nobody could dare transfer mr.Singh.He was such a strong and philosophical person that such leaders are rare to be found.My admiration and my sense of honour to Mr.Singh.

I wish 5abi.com brings more people on board to write inspiring essays like Shri Pritam singh's personal encounter with Pt. Nehru.

THANKS.

SAT PAUL GOYAL

ANN ARBOR, MICHIGAN

ਸਤ ਪਾਲ ਗੋਇਲ, ਅਮਰੀਕਾ

08/11/04

Dear Sir,

I endorse Shri Kulbir Singh Gill's remedy to bring an awakening to our masses. We need more schools,hospitals,real learnig & training centers at all villages and cities..My Gurdwara was my school as well.Gurdwara was only institution my village had.One teacher brought all learning to young minds.What we had was only takhti or fati ,kalam, ink, paper, chalk, a mat to sit. Black-board was our only media.Path -seva, jan-seva, gyan-seva,immnuization ( polio,smallpox,fever..), poetry, kabaddi,kho-kho,village hockey, raas, kavishry(raagi-jathas), and SANGRAND( deg,teg,...tere bhane sarwat da bhala).Gurudwara offered SARWAT DA BHALA.

Then corruption took over Punjab as anywhere else.NOW WHAT CAN BE DONE?

( 1) Our gurdwaras or schools should have OPEN CENTERS to transform our youth by providing simple education in languages,computers, math,and all other trades,sports.

Classes should run on week ends as well. Schools should celebrate all holidays at school for half day and half day should be devoted to teaching.

Example; USA WENT TO VOTING ON NOV 02 without holiday.NO VIOLENCE.NO SLOGANS,NO PAMPHLETS STUCK AT WALLS, BUSES, SCHOOLS, OFFICES WORKED NORMALLY.

(2)All strikes,pad yatras,rath yatras,should be banned.( at least for one year.)

(3) All youth play sports and be trained to excell. HONOUR MILKHA SINGH AND OTHERS EVERY WEEK AT DIFFERENT VILLAGES. STOP HONOURING ONLY ONCE.START HONOURING OUR TEACHERS, SOCIAL WORKERS, GRANTHIS.MAJDOORS .ALL WORKERS EVERY DAY TO SHOW WHO IS WORKING WHO IS NOT. CALL DC's SDO's PATWARIS TO VILLAGE MORNING SABHAS TO ANSWER WHAT THEIR AGENDAS ARE.THAT IS WHAT GANDHI AND NEHRU DID TO BRITISH OFFICERS>

.(4)Collect funds from rich business class.Stop wasting money on stupid ceremonies.EDUCATION and LEARNING SPECIAL SKILLS SHOULD BECOME PRIORITY NUMBER ONE.

ANDHAR PRADESH IS LIVING EXAMPLE.COMPUTER TRAINING CENTERS OPENED BY STATES'S CM, MR.CHANDER BABU is a living example.Thousands of young graguates with coputer traing have occupied thousands of jobs in USA and other countries.

PUNJAB should open CALL CENTERS after training our youth.

OUR YOUTH should take over adminstration of our villages.

Sardar Ranuk Singh of BST Industries is an other example.HE used to put punctures on bikes but had an ambition to open a factory.Now he owens many companies.

Punjabis have extraordinary mechanical and technical skills.I remember illitrate guys buildind peter engines,sophisticated machines,pumping sets, tracters,and many tools.

Punjab Universities should open camps in villages to help such innovative men and women to show their skills.

Punjabi girls and women should be equally encouraged to participate in all educational and technical ventures.They should make cooperative centers to bring Punjabi art and design on commercial basis.Examples are FULKARI, CARPET MAKING,EMBROIDERY,FANCY SHOE MAKING

KALPANA CHAWLA CAME FROM KARNAL, they should know about such celebraties.

Our citizens should start demanding our leaders to come and answers quesions as Bush and democratic leaders were shown debating.

OUR citizens should stop coperting with foolish and corrupt leaders lwhen they come out for YATRAS or STRIKES.

WE, the people,not Government should make our destinies.

If the masses kept on sitting cross-legged, these politians will continue exploiting them.

IT is high time to come to terms with the relities of life.

Thanks,

sat paul goyal

ਕੁਲਬੀਰ ਸਿੰਘ ਸ਼ੇਰਗਿੱਲ

ਵਿਦੇਸ਼ ਜਾਣ ਵਾਲੇ ਨੌਜਵਾਨਾਂ ਦੀ ਮਾੜੀ ਹਾਲਤ ਲਈ ਜਿੰਮ੍ਹੇਵਾਰ ਕੌਣ ?
- ਪ੍ਰੋ: ਚਰਨਪ੍ਰੀਤ ਸਿੰਘ ਦੁਆ 

07/11/04

In today’s time every government is trying to lesson their responsibility towards people. Now is the time to take the responsibilities of our own. Our youngsters have no exceptions. World in changing very fast and we are still looking towards the governments to look for us. We should find our own ways to stand. Our young men should keep in mind those in western countries have only the economic life to some extant. Social life have no exception. All Indians and especially the Punjabis should go for the physical jobs that most Punjabis are doing in the western countries at lower rates and low categories of jobs. Put the women at work. Do the hard works then see if they still can’t make ends meet then they should try the job in different areas or they should change the job? Same thing Punjabis are doing in western countries. Why don’t apply the same formula in Punjab? Change the way we are learning in colleges and universities. Make tough to enter in the university, above 80% after high school. Train the students for factory jobs and others technical jobs so they can learn from the beginning what to do for living, not after the university when he can’t learn any thing in reality, except to run for foreign country. They are wasting the parent’s money without reason in universities. Look at the south India, compete with them in technology and other areas if you can? If Doctors are ready to drive taxi, Generals are ready to work as a security guard, Police officers are ready to sweep the buildings, Teacher are ready to work in the farms then Punjab can become Canada. I think we all lost the confidence and we want every thing ready made?

 Kulbir Singh Shergill

ਅਮਰਜੀਤ ਕੌਰ

07/11/04

ਡਰਾਈਵੰਗ ਲਾਇਸੈਂਸ

ਅੱਜਕਲ ਮਸ਼ੀਨੀ ਯੁੱਗ ਹੈ। ਹਰ ਪਾਸੇ ਸੜਕਾਂ ਵਾਹਨਾਂ ਨਾਲ ਭਰੀਆਂ ਜਾ ਰਹੀਆਂ ਹਨ। ਸਿਆਣੇ ਪਰਬੰਧਕ ਕਿਸੇ ਮਾੜੀ ਘਟਨਾ ਨੂੰ ਵਾਪਰਨ ਤੌ ਰੋਕਣ ਵਾਸਤੇ ਹਰ ਰੋਜ ਕੁਝ ਨਾਂ ਕੁਝ ਉਪਰਾਲੇ ਜਰੂਰ ਕਰਦੇ ਰਹਿੰਦੇ ਹਨ। ਇਸੇ ਤਰ੍ਹਾਂ ਦੇ ਉਪਰਾਲੇ ਤਹਿਤ ਪੰਜਾਬ ਟਰਾਂਸਪੋਰਟ ਵਿਭਾਗ ਨੇ ਵੀ ਹਿਲਜੁਲ ਸ਼ੁਰੂ ਕੀਤੀ। ਪਰ ਉਹਨਾਂ ਦਾ ਇਹ ਉਪਰਾਲਾ ਮੇਰੀ ਸਮਝ ਵਿੱਚ ਨਹੀਂ ਆ ਰਿਹਾ। ਅਧਿਕਾਰੀ ਵਰਗ ਦਾ ਕਹਿਣਾ ਸੀ ਕਿ ਪਿੰਡਾ ਪਿੰਡਾਂ ਵਿੱਚ ਜਾਕੇ ਉਹ ਲੋਕਾਂ ਦੀ ਸਹੂਲਤ ਵਾਸਤੇ ਡਰਾਈਵਿੰਗ ਲਾਇਸੈਂਸ ਬਣਾ ਕੇ ਦੇ ਰਹੇ ਹਨ ਤਾਂ ਕਿ ਵਾਹਨਾਂ ਦੀਆਂ ਦੁਰਘਟਨਾਵਾਂ ਉਪਰ ਕਾਬੂ ਪਾਇਆ ਜਾ ਸਕੇ।ਵਾਹਨ ਤਾਂ ਲੋਕਾਂ ਨੇ ਚਲਾਉਣੇ ਹੁੰਦੇ ਹਨ ਨਾਂ ਕਿ ਲਾਇਸੈਂਸ ਨੇ। ਲਾਇਸੈਂਸ ਤਾਂ ਇੱਕ ਸਬੂਤ ਹੁੰਦੇ ਹਨ ਕਿ ਲਾਇਸੈਂਸ ਹੋਲਡਰ ਸਿਖਲਾਈ ਪ੍ਰਾਪਤ ਕਰਕੇ ਹੁਣ ਵਾਹਨ ਨੂੰ ਚਲਾਉਣ ਦੇ ਯੋਗ ਹੋ ਗਿਆ ਹੈ। ਪਰ ਬਿਨਾਂ ਸਿਖਲਾਈ ਦਿੱਤਿਆਂ ਇਹਨਾਂ ਲਾਇਸੈਂਸਾਂ ਦਾ ਕੀ ਫਾਇਦਾ?

ਮੇਰੀ ਟਰਾਂਸਪੋਰਟ ਵਿਭਾਗ ਨੂੰ ਬੇਨਤੀ ਹੈ ਕਿ ਜੇਕਰ ਅਸਲ ਵਿੱਚ ਐਕਸੀਡੈਂਟ ਘਟਾਉਣੇ ਹਨ ਤਾਂ ਵੱਧ ਤੋਂ ਵੱਧ ਡਰਾਈਵਿੰਗ ਸਕੂਲਾਂ ਰਾਹੀ ਮੁਫਤ ਸਿਖਲਾਈ ਦੇਕੇ ਫਿਰ ਲਾਇਸੈਂਸ ਦਿੱਤੇ ਜਾਣ, ਤਾਂ ਕਿ ਵਾਹਨ ਚਾਲਕ ਸਾਰੇ ਨਿਯਮਾਂ ਤੋਂ ਭਲੀ ਭਾਂਤ ਜਾਣੂ ਹੋ ਸਕੇ। ਇਸ ਦੇ ਨਾਲ ਹੀ ਸੜਕਾਂ ਉਪਰ ਵੀ ਢੁਕਵੇਂ ਨਿਰਦੇਸ਼ ਬੋਰਡ ਚਾਲਕ ਦੀ ਸਹੂਲਤ ਵਾਸਤੇ ਲਾਏ ਜਾਣ। ਸੜਕਾਂ ਦੀ ਹਾਲਤ ਵਾਹਨ ਚਲਾਉਣ ਦੇ ਯੋਗ ਬਣਾਈ ਜਾਏ।ਸੜਕਾਂ ਤੇ ਚਲਣ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਯੋਗ ਜੁਰਮਾਨਾ ਹੋਏ ਤਾਂ ਕਿਧਰੇ ਜਾਕੇ ਕੁਝ ਸਵਰ ਸਕਦਾ ਹੈ। ਬਿਨਾਂ ਸਿਖਲਾਈ ਤੋਂ ਲਾਇਸੈਂਸ ਦੇਣੇ ਮੌਤ ਨੂੰ ਸੱਦਾ ਦੇਣ ਦੇ ਸਮਾਨ ਹੈ।

ਅ ਕੌਰ

06/11/04

ਪਛਾਣ

ਅੱਜ ਦਾ ਯੁੱਗ ਪਛਾਣ ਦਾ ਯੁੱਗ ਹੈ।ਆਮ ਤੋਂ ਆਮ ਚੀਜ ਵੀ ਜੇਕਰ ਵਧੀਆ ਲੇਬਲ ਲਾ ਕੇ ਬਜ਼ਾਰ ਵਿੱਚ ਵੇਚੀ ਜਾਏ ਤਾਂ ਗਾਹਕ ਬੜੀ ਤਸੱਲੀ ਨਾਲ ਵੱਧ ਪੈਸੇ ਦੇਕੇ ਵੀ ਖ੍ਰੀਦ ਲੈਂਦਾ ਹੈ,ਕਿਉਂਕਿ ਉਸ ਨੂੰ ਲੇਬਲ ਤੇ ਪੂਰੀ ਤਸੱਲੀ ਹੁੰਦੀ ਹੈ। ਇਹ ਪਛਾਣ ਦੀ ਕੀਮਤ ਹੀ ਹੈ ਜਿਸ ਕਰਕੇ ਅੱਜ ਦੇ ਸਮੇਂ ਵਿੱਚ ਐਨਾ ਰੌਲਾ ਪੈ ਰਿਹਾ ਹੈ।ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਪਛਾਣ ਕਾਇਮ ਰਹੇ ਭਾਵੇਂ ਦੂਸਰਿਆਂ ਦੀਆਂ ਭਾਵਨਾਵਾਂ ਦਾ ਖੂਨ ਹੀ ਕਿਉਂ ਨਾ ਕਰਨਾ ਪਏ।ਇਸ ਅੱਗੇ ਲੰਘਣ ਦੀ ਦੌੜ ਨੇ ਸੰਸਾਰ ਵਿੱਚ ਕਈ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਹਨ।ਇਸੇ ਹੀ ਮੁਸ਼ਕਲ ਤੋਂ ਪੀੜਿਤ ਹੈ ਸਿੱਖ ਸਮਾਜ।

ਬਿਨਾ ਸ਼ੱਕ ਦਸਤਾਰ ਸਿੱਖਾਂ ਦੀ ਬੜੀ ਵੱਡੀ ਅਤੇ ਅਹਿਮ ਪਛਾਣ ਹੈ।ਪਰ ਮੈਂ ਇੱਕ ਗੱਲ ਸਭ ਨਾਲ ਸਾਂਝੀ ਕਰਨਾਂ ਚਾਹਾਂਗੀ।ਮੇਰੀ ਇਹ ਵਿਚਾਰ ਜੇਕਰ ਕਿਸੇ ਨੂੰ ਚੰਗੀ ਨਾਂ ਲੱਗੇ ਤਾਂ ਮਾਫੀ ਦੀ ਜਾਚਕ ਹੋਵਾਂਗੀ।ਬੜੇ ਠਰੰਮੇ ਨਾਲ ਮੇਰੀ ਇਸ ਵਿਚਾਰ ਨੂੰ ਸਰਵਣ ਕਰਨਾ ਪਰ ਕੋਸ਼ਿਸ ਕਰਨਾ ਕਿ ਆਪ ਜੇਕਰ ਸਹਿਮਤ ਨਹੀਂ ਹੋ ਤਾਂ ਗੁੱਸੇ ਨੂੰ ਮਨ ਵਿੱਚ ਨਾਂ ਆਉਣ ਦੇਣਾ।

ਸਿੱਖ ਧਰਮ ਵਿੱਚ ਨਰ ਅਤੇ ਨਾਰੀ ਨੂੰ ਇੱਕੋ ਜਿਹਾ ਦਰਜਾ ਹਾਸਲ ਹੈ।ਸੰਸਾਰ ਦੇ ਬਾਕੀ ਧਰਮਾਂ ਵਿਚ ਕਿਸੇ ਨਾਂ ਕਿਸੇ ਰੂਪ ਵਿੱਚ ਨਾਰੀ ਨਾਲ ਵਿਤਕਰਾ ਜਰੂਰ ਹੀ ਕੀਤਾ ਜਾਂਦਾ ਹੈ।ਮੇਰਾ ਸਵਾਲ ਹੈ ਕਿ ਜੇਕਰ ਸਿੱਖ ਧਰਮ ਨਰ ਅਤੇ ਨਾਰੀ ਨੂੰ ਸਮਾਨ ਹੱਕ ਪ੍ਰਦਾਨ ਕਰਦਾ ਹੈ ਤਾਂ ਇਹਨਾਂ ਦੀ ਪਛਾਣ ਕਿਉਂ ਵੱਖੋ ਵੱਖ ਹੈ? ਭਾਵ ਇੱਕ ਘਰ ਵਿੱਚ ਮਾਂ ਆਪਣੇ ਬੇਟੇ ਨੂੰ ਬੜੇ ਹੀ ਸਲੀਕੇ ਨਾਲ ਕੇਸਕੀ ਬੰਨ ਕੇ ਸਕੂਲ ਭੇਜਦੀ ਹੈ ਪਰ ਆਪਣੀ ਬੇਟੀ ਨੂੰ ਗੁੱਤਾਂ ਨਾਲ ਸਜਾ ਕੇ ਨੰਗੇ ਸਿਰ ਭੇਜ ਦਿੰਦੀ ਹੈ।ਇਹ ਹੀ ਬੇਟੀ ਜਦੋਂ ਬੜੀ ਹੋ ਕੇ ਖੁਦ ਮਾਂ ਬਣਦੀ ਹੈ,ਤਾਂ ਸਿਰ ਨੂੰ ਢੱਕ ਕੇ ਰਖਣ ਤੋਂ ਅਣਜਾਣ ਹੋਣ ਕਰਕੇ ਆਪਣੇ ਬੇਟੇ ਨੂੰ ਕੇਸਾਂ ਤੋਂ ਹੀਣ ਕਰ ਦਿੰਦੀ ਹੈ।ਕਿਉਂ ਕਿ ਉਸ ਨੂੰ ਇਸ ਗੱਲ ਦੀ ਕਦੇ ਸਮਝ ਹੀ ਨਹੀਂ ਦਿੱਤੀ ਗਈ ਕਿ ਕੇਸਾਂ ਨੂੰ ਢੱਕਣ ਦਾ ਕੀ ਮਤਲਬ ਹੈ।ਕੇਸਾਂ ਨੂੰ ਢੱਕ ਕੇ ਰੱਖਣ ਨਾਲ ਕੀ ਹਾਸਲ ਹੁੰਦਾ ਹੈ।ਜੇਕਰ ਇੱਕ ਲੜਕੀ ਨੰਗੇ ਸਿਰ ਬਾਹਰ ਘੁੰਮ ਸਕਦੀ ਹੈ ਤਾਂ ਲੜਕਾ ਕਿਉਂ ਨਹੀਂ?ਤੇ ਅੱਜਕਲ ਇਹੋ ਕੁਝ ਤਾਂ ਹੋ ਰਿਹਾ ਹੈ।ਸਿੱਖ ਸਮਾਜ ਦੀਆਂ ਧੀਆਂ ਭੈਣਾ ਨੰਗੇ ਸਿਰ ਪੈਂਟ ਕਮੀਜ ਦੇ ਨਾਲ ਖੁਲੇ ਆਮ ਵਿਚਰ ਰਹੀਆਂ ਹਨ।ਕਾਰਣ ਕੀ ਹੈ?ਕੌਣ ਕਸੂਰਵਾਰ ਹੈ?---------ਇਸ ਸੱਭ ਦੀ ਜਿੰਮੇਵਾਰ ਹੈ ਇਕ ਸਿੱਖ ਮਾਂ

ਮਾਂ ਹੀ ਬੱਚੇ ਦੀ ਸੱਭ ਤੋਂ ਵੱਡੀ ਉਸਤਾਦ ਹੋਇਆ ਕਰਦੀ ਹੈ।ਪਰ ਮਾਂ ਨੂੰ ਸਿੱਖ ਸਮਾਜ ਨੇ ਇਹ ਛੋਟ ਕਿਉਂ ਦੇ ਰੱਖੀ ਹੈ ਕਿ ਉਹ ਮਰਜੀ ਦਸਤਾਰ ਕਰੇ ਅਤੇ ਮਰਜੀ ਨਾਂ ਕਰੇ।ਜਿਹਨਾਂ ਜਿਹਨਾ ਜਥੇਬੰਦੀਆਂ ਨੇ ਦਸਤਾਰ ਦੀ ਅਹਿਮੀਅਤ ਨੂੰ ਜਾਣ ਲਿਆ ਉਨ੍ਹਾਂ ਨੇ ਸਖਤੀ ਨਾਲ ਲਾਗੂ ਕਰਕੇ ਬੜਾ ਵਧੀਆ ਕੰਮ ਕੀਤਾ ।ਦਸਤਾਰ ਕਿਸੇ ਇੱਕ ਜਥੇਬੰਦੀ ਦੀ ਮਲਕੀਅਤ ਨਹੀਂ ਹੈ ,ਸਗੋਂ ਦਸਮ ਪਾਤਸ਼ਾਹ ਵਲੋਂ ਬਖਸ਼ੀ ਸਿੱਖੀ ਦੀ ਪਛਾਣ ਹੈ।ਚੁੰਨੀਆਂ ਮੁਸਲਮਾਨੀ ਸਮਾਜ ਦੀ ਦੇਣ ਪਰਦੇ ਦਾ ਅਧੁਨਿਕ ਰੂਪ ਹੈ।ਚੁੰਨੀਆਂ ਨਾਲ ਕਦੇ ਵੀ ਨਾਂ ਕੇਸਾਂ ਦੀ ਸੰਭਾਲ ਹੋ ਸਕਦੀ ਹੈ,ਨਾਂਹੀ ਸੁਤੰਤਰ ਰੂਪ ਵਿੱਚ ਕੋਈ ਕੰਮ ਕੀਤਾ ਜਾ ਸਕਦਾ ਹੈ।ਸੋ ਅਜਕਲ ਜੇ ਕਰ ਆਪਣੀ ਪਛਾਣ ਨੂੰ ਅਸੀ ਬਣਾਈ ਰਖਣਾ ਹੈ,ਤਾਂ ਜਿੱਥੇ ਸਮੇਂ ਦੀਆਂ ਸਰਕਾਰਾਂ ਨਾਲ ਦੋ ਚਾਰ ਹੋਣਾ ਹੈ ਉਥੇ ਸਿੱਖ ਮਾਂ ਦਸਤਾਰਧਾਰੀ ਹੋਣੀ ਚਾਹੀਦੀ ਹੈ।ਜੇਕਰ ਮਾਂ ਆਪਣੇ ਬੱਚਿਆਂ ਦੇ ਸਿਰ ਉਪਰ ਦਸਤਾਰ ਸਜਾ ਦਏ ਤਾਂ ਦੁਨੀਆਂ ਦੀ ਕੋਈ ਤਾਕਤ ਇਸ ਨੂੰ ਮਿਟਾ ਨਹੀਂ ਸਕਦੀ ।

ਸੋ ਸਮੁੱਚੀ ਸਿੱਖ ਨਾਰੀ ਨੂੰ ਮੇਰੀ ਅਪੀਲ ਹੈ ਦਸਮ ਪਾਤਸ਼ਾਹ ਦੀ ਬਖਸ਼ੀ ਇਸ ਸਿੱਖ ਪਛਾਣ ਨੂੰ ਬਚਾਉਣ ਵਾਸਤੇ ਆਓ ਅੱਗੇ ਹੋ ਕੇ ਜੂਝੀਏ।

ਅ ਕੌਰ

ਸਤ ਪਾਲ ਗੋਇਲ, ਅਮਰੀਕਾ

06/11/04

Sriman Sampadak Sahib / Anil Kumar Ji,

Shri Anil Kumar Ji ne Dr.Kang Sahib ji de Rumi uper lekh di charcha kiti hei. Coleman Barks ne english vich bahut kitaba likhian han. Me bhi is intzar wich ha ki koi pathak or likhari sanu ih dasi ki punjabi or hindi which bhi Rumi upar kam kita hi. Mei hali punjabi da font load nahi kar paya. Badi jaldi Rumi di kavita da Punjabi which mei anuvad karan lai bahut utavala ha. 2 kavitava da anuvad hazir hi aap sab pathaka di nazar;

(i)

Childhood, youth, and maturity,
and now old age.
Every guest agrees to stay
three days, no more.
Master,you told me to
remind you.Time to go.

HAR INSAN
TIN DIN DA MEHMAN
BACHPAN, JAWANI, BUDHAPA
WAQUAT HOYA PURA
AIE MUSAFAR
TU CHOK LE APNA SAMAN

(2) LOVE IS LIGHTENING

............................................

PYAR IK BIJLI
DARSHAN KARAEI AMBRAN DIE
JADON IH CHAMKEI

(3) A ROAD MIGHT END AT A SINGLE HOUSE,
BUT IT'S NOT LOVE'S ROAD.
LOVE IS A RIVER.
DRINK FROM IT.

..........................................

PYAR KOI RASTA NAHI
GHAR NU JANDI PAGDANDI NAHI
PYAR IK NADI HEI ( DOSTO)
VAHNDI JAVEI TAN PYAS BHUJAVEI

I HOPE YOU ALL ENJOY IT.

Inspired by 5bi.com, i composed a poem and registered with POETRY . COM T today.

I AM DEDICATING THIS POEM TO 5abi.com and ITS READERS:

HANGOVER OF WILD ECSTASY

I visted the bazar
where you sell flowers.
There was nothing but
an intimate emptiness
and a spread blanket.

When i bowed your fragrance
rose to me.....
I was out of myself and
drowsy with wild ecstasy.

Punjabi Version

KHUMARI DA NASHA
JITHI TU PHUL VECHDI HEI
US BAZAR WHICH MEI GAYA
UTHEI KUCH BHI NAHI SI NAZAR AUNDA
SEVAI IK KHALIPAN DE
AUR IK BICHHI HOI DARI DE
JADON ME JHUKYA
TERI KHUSHBU MANU CHAD GAI
ME BEHOSH HO GAYA
TERI KHUSHBU DI KHUMARI CHAD GAI

sat paul goyal

ਰਾਜ ਭੂਪਿੰਦਰ ਸਿੰਘ, ਭਾਰਤ

ਨੀ ਪੰਜਾਬੀ ਬੋਲੀਏ ਤੇਰਾ ਕੋਇ ਨਾ ਬੇਲੀ ਕਰਮਜੀਤ ਸਿੰਘ

04/11/04

ਨੀ ਪੰਜਾਬੀ ਬੋਲੀਏ ਤੇਰਾ ਕੋਇ ਨਾ ਬੇਲੀ ਕਰਮਜੀਤ ਸਿੰਘ

ਇਸ ਲੇਖ ਵਿਚ ਪੰਜਾਬੀ ਨਾਲ ਹੋ ਰਹੀ ਬੇ-ਇਨਸਾਫੀ ਬਿਆਨ ਕੀਤੀ ਗਈ ਹੈ । ਪੰਜਾਬੀ ਹਰ ਖੇਤਰ ਵਿਚ ਲਾਗੂ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਤੋਂ ਸ਼ੁਰੂਆਤ ਹੋਣੀ ਚਾਹੀਦੀ ਹੈ ਤਾਂ ਹੀ ਹੇਠਲੇ ਸਤੱਰ ਤੇ ਕੋਈ ਕਾਰਵਾਈ ਹੋ ਸਕਣੀ ਸੰਭਵ ਹੋਵੇਗੀ । ਪੰਜਾਬੀ ਨੂੰ ਫਿਰਕੂ ਰੰਗਤ ਦੇਣੀ ਬਿਲਕੁਲ ਉਸੇ ਤਰਾਂ ਹੈ ਜਿਵੇਂ ਕੋਈ ਆਪਣੀ ਮਾਂ ਦੇ ਕਿਸੇ ਹੋਰ ਨਾਲ 'ਸਬੰਧਾਂ' ਬਾਰੇ ਕੁਝ ਕਹਿ ਰਿਹਾ ਹੋਵੇ । ਅਕਾਲੀ ਆਪਣੇ ਆਪ ਨੂੰ ਪੰਜਾਬ ਦੇ ਖਾਸ ਪਹਿਰੇਦਾਰ ਕਹਾਉਂਦੇ ਨਹੀਂ ਥੱਕਦੇ ਪਰ ਉਨਾਂ ਨੇ ਵੀ ਸਕੂਲ ਪੱਧਰ ਤੇ ਪੰਜਾਬੀ ਨੂੰ ਉਤਸ਼ਾਹਿਤ ਕਰਨ ਦੀ ਜਗਾਹ ਤੇ ਅੰਗਰੇਜੀ ਲਾਗੂ ਕਰਨ ਤੇ ਹੀ ਜੋਰ ਦਿਤਾ ।

ਕਈ ਪੰਜਾਬੀਆਂ ਨੂੰ ਵੀ ਕਿਸੇ ਦੀ ਦਿਤੀ ਬਸ-ਅਸੀਸ ਹੀ ਲੱਗ ਗਈ ਹੈ ਕਿ "ਜਾ ਤੈਨੂੰ, ਤੇਰੀ ਮਾਂ-ਬੋਲੀ ਭੱਲ ਜਾਏ " । ਪਰ ਉਹ ਇਸ ਤੇ ਅਫਸੋਸ ਕਰਨ ਦੀ ਜਗਾਹ ਸਗੋਂ ਅੰਗਰੇਜੀ ਵਿਚ ਕੰਮ ਕਾਰ ਕਰ ਕੇ ਝੂਠਾ ਹੰਕਾਰ ਜਤਾਉਂਦੇ ਹਨ । ਪਤਾ ਨਹੀਂ ਕਦੋਂ ਸਮਝਣਗੇ ?

5ਆਬੀ.ਕਾਮ ਤੇ ਵੀ ਕਈ ਪੰਜਾਬੀ ਵਿਦਵਾਨ ਆਪਣੇ ਵਿਚਾਰ ਅੰਗਰੇਜੀ ਵਿਚ ਲਿਖਦੇ ਹਨ ਤੇ ਅੰਤ ਵਿਚ ਇਹ ਕਹਿ ਕੇ ਮੁਕਤ ਹੋ ਗਏ ਸਮਝਦੇ ਹਨ ਕਿ ਜੀ , ਪੰਜਾਬੀ ਦੀ ਟਾਈਪ ਉਨਾਂ ਸਮਝ ਨਹੀਂ ਆਉਂਦੀ । ਉਹ ਭਲਿਓ ਲੋਕੋ , ਜੇ ਤੁਸੀਂ ਅੰਗਰੇਜੀ ਟਾਈਪ ਕਰ ਸਕਦੇ ਹੋ ਤੇ ਪੰਜਾਬੀ ( ਜੋ ਤੁਹਾਡੀ ਮਾਂ-ਬੋਲੀ ਹੈ ) ਦੀ ਟਾਈਪ ਸਿੱਖਣੀ ਕਿਹੜੀ ਮੁਸ਼ਕਿਲ ਹੈ ?

ਆਓ ਸਾਰੇ ਪੰਜਾਬੀ ਰਲ ਕੇ ਪੰਜਾਬੀ ਦਿਵਸ ਤੇ ਸੌਂਹ ਖਾਈਏ ਕਿ ਪਹਿਲਾਂ ਆਪ ਤੇ ਫਿਰ ਦੂਜੇ ਪੰਜਾਬੀਆਂ ਨੂੰ ਪੰਜਾਬੀ ਵਿਚ ਪੜਣ, ਲਿਖਣ, ਬੋਲਣ ਤੇ 'ਸੋਚਣ' ਲਈ ਵੀ ਪਰੇਰਾਂਗੇ ।

ਰਾਜ ਭੂਪਿੰਦਰ ਸਿੰਘ, ਭਾਰਤ ।

ਸਰਵਜੀਤ ਸਿੰਘ

ਮਹਾਰਿਸ਼ੀ ਭਗਵਾਨ ਵਾਲਮੀਕਿ ਜਯੰਤੀ ’ਤੇ ਵਿਸ਼ੇਸ਼ ਭਾਰਤਾ ਦਾ ਆਦਿ ਕਵੀ-ਮਹਾਰਿਸ਼ੀ - ਸੁਰਜੀਤ ਸਿੰਘ ਮਿਨਹਾਸ  
04/11/04

ਭਾਰਤ ਦਾ ਆਦਿ ਕਵੀ -ਮਹਾਰਿਸ਼ੀ ਵਾਲਮੀਕਿ

ਸੁਰਜੀਤ ਸਿੰਘ ਮਿਨਹਾਸ ਜੀ ਦਾ ਜਾਣਕਾਰੀ ਭਰਪੂਰ ਲੇਖ ਪੜ੍ਹਿਆ ,ਜਿਸ ਵਿੱਚ ਵਿਦਵਾਨ ਲੇਖਕ ਨੇ ਮਹਾਰਿਸ਼ੀ ਬਾਲਮੀਕ ਜੀ ਦੀ ਰਚਨਾ ‘ਰਾਮਾਇਣ’ ਵਾਰੇ ਤਾਂ ਕਾਫੀ ਜਾਣਕਾਰੀ ਦਿਤੀ ਹੈ ਪਰ ਮਹਾਰਿਸ਼ੀ ਵਾਲਮੀਕ ਜੀ ਦੇ ਜੀਵਨ ਵਾਰੇ ਬੁਹਤੀ ਜਾਣਕਾਰੀ ਨਹੀ ਦਿਤੀ। ਜਦਕਿ ਲੇਖ ਮਹਾਰਿਸ਼ੀ‘ਬਾਲਮੀਕ’ ਜੀ ਵਾਰੇ ਹੈ ਨਾ ਕੇ ‘ਰਮਾਇਣ’ ਵਾਰੇ। ਮਿਨਹਾਸ ਜੀ ਆਪ ਜੀ ਨੇ ਰਮਾਇਣ ਵਾਰੇ ਤਾਂ ਪ੍ਰਸਿੱਧ ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਜੀ ਦੀ ਮਹਾਨ ਕ੍ਰਿਤ ਮਹਾਨ ਕੋਸ਼ ਦਾ ਹਵਾਲਾ ਦਿਤਾ ਹੈ ਪਰ ੳਸ ਤੋਂ ਅਗਲੀਆ ਪੰਗਤੀਆਂ ਵਿੱਚ ਭਾਈ ਕਾਨ ਸਿੰਘ ਜੀ ਨੇ ਮਹਾਰਿਸੀ ਬਾਲਮੀਕ ਜੀ ਦੇ ਜਨਮ ਵਾਰੇ ਵੀ ਜਾਣਕਾਰੀ ਦਰਜ ਕੀਤੀ ਹੈ ,ਪਰ ਆਪ ਜੀ ਨੇ ਉਸ ਦਾ ਕੋਈ ਜਿਕਰ ਨਹੀ ਕੀਤਾ , ਇਹ ਕਿਵੇ ਮੰਨ ਲਿਆ ਜਾਵੇ ਕੇ ਆਪ ਜੀ ਨੇ ਉਹਨਾ ਪੰਗਤੀਆ ਨੂੰ ਨਹੀ ਪੜ੍ਹਿਆ ਹੋਵੈਗਾ, ਕੀ ਇਸ ਤਰਾਂ ਅਧੂਰੀ ਜਾਣਕਾਰੀ ਦੇਣੀ, ਆਪ ਜੀ ਵਰਗੇ ਵਿਦਵਾਨਾ ਨੂੰ ਸ਼ੋਭਾ ਦਿੰਦੀ ਹੈ?

ਰਚਨਾ ਕਾਲ ਵਾਰੇ ਆਪ ਜੀ ਲਿਖਦੇ ਹੋ, “ਸੁਤੰਤਰਤਾ ਸੈਨਾਨੀ ਤੇ ਆਜ਼ਾਦ ਭਾਰਤ ਦੇ ਪਹਿਲੇ ਹਿੰਦੋਸਤਾਨੀ ਗਵਰਨਰ ਜਨਰਲ ਸ੍ਰੀ ਰਾਜ ਗੋਪਾਲਾਚਾਰੀ (ਰਾਜਾ ਜੀ) ਆਪਣੇ ਅੰਗ੍ਰੇਜ਼ੀ ਪੁਸਤਕ ਰਾਮਾਇਣ ਵਿਚ ਲਿਖਿਆ ਹੈ ਕਿ ਵਾਲਮੀਕਿ ਜੀ ਨੇ ਰਾਮ ਚੰਦਰ ਜੀ ਦੇ ਜੀਵਨ ਕਾਲ ਵਿਚ ਹੀ ਰਾਮਾਇਣ ਦੀ ਰਚਨਾ ਕੀਤੀ”। ਅਤੇ ਅੱਗੇ ਲਿਖਦੇ ਹੋ, “ਬਹੁਤੇ ਵਿਦਵਾਨ ਇਸ ਨੂੰ ਸਾਢੇ ਪੰਜ ਹਜ਼ਾਰ ਸਾਲ ਪੁਰਾਣਾ ਗ੍ਰੰਥ ਦੱਸਦੇ ਹਨ”।

ਪਰ! ਇਹ ਵੀ ਘੋੜੇ ਚੜੀ ਸਚਾਈ ਹੈ ਕਿ ਰਾਮ ਚੰਦਰ ਤ੍ਰੈਤੇ ਯੁਗ ਵਿਚ ਹੋਇਆ ਸੀ। ਜੇ ਇਹ ਵੀ ਮੰਨ ਲਿਆ ਜਾਵੇ ਕੇ ਰਾਮ ਚੰਦਰ ਜੀ ਤ੍ਰੇਤੇ ਯੁਗ ਦੇ ਅਖੀਰ ਵਿੱਚ ਹੀ ਹੋਏ ਸਨ ਅਤੇ ਹੁਣ ਕਲਯੁਗ ਦਾ ਅਰੰਭ ਹੀ ਹੈ ਤਾਂ ਵੀ ਵਿਚਕਾਰ ਪੂਰੇ ਦਾ ਪੂਰਾ ਦੁਆਪਰ ਆ ਜਾਦਾ ਹੈ ਜਿਸ ਦੀ ਉਮਰ ਬਾਲਮੀਕ ਜੀ ਦੀ ਰਮਾਇਣ ਦੇ ਮੁਤਾਬਕ 864000 ਸਾਲ ਹੈ। ਇਹ ਦੋਵੇ ਆਪਾ ਵਿਰੋਧੀ ਗੱਲਾ ਸੱਚ ਨਹੀ ਹੋ ਸਕਦੀਆਂ ,ਇਸ ਵਾਰੇ ਵਿਸਥਾਰ ਪੂਰਕ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ ਜੀ। ( ਅੱਜ ਜੇਹੜੀ ਰਮਾਇਣ ਦਾ ਜਿਆਦਾ ਪ੍ਰਚਾਰ ਹੋ ਰਿਹਾ ਹੈ ਊਹ ਹੈ ਤੁਲਸੀਦਾਸ ਦੀ ਲਿਖੀ ਹੋਈ ਹੈ, ਜਿਸ ਦਾ ਜੀਵਨ ਕਾਲ 1589-1680 ਸੀ)

ਆਪ ਜੀ ਦੇ ਲਿਖਦੇ ਹੋ ਕਿ , ਰਿਸ਼ੀ ਨਾਰਦ ਜੀ ਤੋਂ ਰਾਮ ਜੀ ਬਾਰੇ ਜਾਣ ਕੇ ਉਨ੍ਹਾਂ ਸ਼੍ਰੀ ਰਾਮ ਨੂੰ ਆਪਣੇ ਮਹਾਕਾਵਿ ਦਾ ਨਾਇਕ ਬਣਾਇਆ। ਵੀਰ ਜੀ ਕੀ ਕੋਈ ਨਾਰਦ ਨਾਮ ਦਾ ਵਿਅਕਤੀ ਇਸ ਦੁਨੀਆ ਵਿੱਚ ਹੋਇਆ ਵੀ ਹੈ ? ਜੇ ਇਹ ਸੱਚ ਹੈ ਕੇ ਨਾਰਦ ਹੋਇਆ ਸੀ ਤਾਂ ਫੇਰ ਇਹ ਵੀ ਸੱਚ ਹੈ ਕਿ ਨਾਰਦ ਦੀ ਮਾਤਾ ਦੇ ਨਾਰਦ ਦੇ ਪਿਤਾ (ਬ੍ਰਹਮਾ) ਨਾਲ ਦੋ ਰਿਸ਼ਤੇ ਸਨ ਇਕ ਰਿਸ਼ਤਾ ਸੀ ਪਤਨੀ ਦਾ ਅਤੇ ਦੂਜਾ ਸੀ ………ਦਾ । ਵੀਰ ਜੀ ਇਹ ਖਾਲੀ ਥਾਂ ਭਰਨ ਦੀ ਖੇਚਲ ਕਰਨੀ ਜੀ

ਆਪ ਜੀ ਦੇ ਬਚਨ, “ ਸਰਬੰਸ਼ਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ‘ਚੋਬੀਸ ਅਵਤਾਰ’ ਰਚਨਾ ਵਿਚ ਰਾਮ ਅਵਤਾਰ ਬਾਣੀ ਇਸ ਸਿਲਸਿਲੇ ‘ਚ ਲਿਖੀ ਹੈ”। ਮਿਨਹਾਸ ਜੀ ਮੈਨੂੰ ਤਾਂ ਇਉ ਮਹਿਸੁਸ ਹੁੰਦਾ ਹੈ ਕਿ ਆਪ ਜੀ ਨੇ ‘ਚੋਬੀਸ ਅਵਤਾਰ’ ਨੂੰ ਪੜਿਆ ਹੀ ਨਹੀ ਹੈ, ਜੇ ਆਪ ਜੀ ਨੇ ਇਸ ਨੂੰ ਪੜਿਆ ਹੁੰਦਾ ਤਾਂ ਆਪ ਜੀ ਨੂੰ ਪਤਾ ਹੋਣਾ ਸੀ ਕਿ ਚੋਬੀਸ ਆਵਤਾਰ ਦਾ ਲੇਖਕ ਕੌਣ ਹੈ। ਅਤੇ ਉਸ ਵਿੱਚ ਅਵਤਾਰਾ ਵਾਰੇ ਕੀ ਲਿਖਿਆ ਹੋਇਆ ਹੈ

ਅਬ ਚਾਉਬੀਸ ਉਚਰੌ ਅਵਤਾਰਾ ਜਿਹ ਬਿਧਿ ਤਿਨ ਕਾ ਲਖਾਂ ਆਖਾਰਾਂ।
ਸੁਨੀਅਹੁ ਸੰਤ ਸਬੈ ਚਿਤ ਲਾਈ ਬਰਨਤ ‘ਸਾਯਮ’ ਜਥਾ ਮਤ ਭਾਈ ।1।

ਪ੍ਰੇਮ ਬਿਨਾ ਕਬਿ ’ਸਯਾਮ’ ਭਨੈ ਕਰਿ ਕਾਹੂ ਕੇ ਮੈ ਬ੍ਰਿਜਨਾਇਕ ਆਯੋ।

ਜੋ ਚਉਬੀਸ ਅਵਤਾਰ ਕਹਾਏ ਤਿਨ ਭੀ ਤੁਮ ਤਨਿਕ ਨ ਪਾਏ।
ਸਭ ਹੀ ਜਗ ਭਰਨੇ ਭਵਰਾਯੰ । ਆ ਤੇ ਨਾਮ ਬਿਅੰਤ ਕਹਾਯੰ । 7। (ਚੋਬੀਸ ਅਵਤਾਰ)

ਸੁਰਜੀਤ ਸਿੰਘ ਮਿਨਹਾਸ ਜੀ , ਜੇ ਇਹ ਰਚਨਾ ਸਰਬੰਸ਼ਦਾਨੀ ਗੁਰੂ ਗੋਬਿੰਦ ਸਿੰਘ ਜੀ ਦੀ ਹੁੰਦੀ ਤਾਂ ਇਥੇ , ‘ਕਬਿ ਸਾਯਮ’ ਨਹੀ ਸਗੋ ਸਲੋਕ ਮਹੱਲਾ ਦਸਵਾਂ ਹੋਣਾ ਸੀ ਕਿੳਕਿ ਗੁਰੁ ਗੋਬਿੰਦ ਸਿੰਘ ਜੀ ,ਗੁਰੁ ਨਾਨਕ ਜੀ ਦੀ ਦਸਵੀ ਜੋਤ ਸਨ ਅਤੇ ਗੁਰੁ ਨਾਨਕ ਸਾਹਿਬ ਜੀ ਤੋ ਗੁਰੁ ਤੇਗ ਬਹਾਦਰ ਸਾਹਿਬ ਤੱਕ ਸਾਰੀ ਬਾਣੀ ਨਾਨਕ ਨਾਮ ਨਾਲ ਲਿਖੀ ਗਈ ਹੈ, ਗੁਰੁ ਨਾਨਕ ਜੀ ਦੀ ਦਸਵੀ ਜੋਤ ਗੁਰੁ ਗੋਬਿੰਦ ਸਿੰਘ ਜੀ ਉਪਰ ਵੀ ਉਸੇ ਜੁਗਿਤ ਦੀ ਪਾਬੰਦੀ ਸੀ।

ਲਹਣੇ ਦੀ ਫੇਰਾਈਐ ਨਾਨਕ ਦੋਹੀ ਖਟੀਐ
ਜੋਤਿ ੳਹਾ ਜੁਗਿਤ ਸਾਇ ਸਹਿ ਕਾਇਆਂ ਫੇਰਿ ਪਲਟੀਐ॥(966)

ਵੀਰ ਜੀ, ਅਵਤਾਰ ਪੁਰਾਣਾ ਦੀ ਦੇਣ ਹੈ ਜਿਸ ਦਾ ਅਰਥ ਹੈ ਜਨਮ ਲੈਣਾ ,ਪਰ ਗੁਰਬਾਣੀ ਜਿਸ ਪ੍ਰਭੂ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੀ ਉਹ ਜਨਮ-ਮਰਨ ਤੋ ਰਹਿਤ ਹੈ ਇਸੇ ਲਈ ਅਕਾਲਪੁਰਖ ਨੂੰ ‘ਅੰਜੂਨੀ’ ਕਿਹਾ ਗਿਆ ਹੈ ਅਵਤਾਰਵਾਦ ਦਾ ਗੁਰਮਿਤ ਨਾਲ ਕੋਈ ਸਬੰਧ ਨਹੀ ਹੈ ਸਗੋ ਗੁਰਮਤਿ ਤਾਂ ਇਸ ਦਾ ਸਪੱਸ਼ਟ ਖੰਡਨ ਕਰਦੀ ਹੈ

ਸਗਲੀ ਥੀਤਿ ਪਾਸਿ ਡਾਰਿ ਰਾਖੀ ॥ ਅਸਟਮ ਥੀਤਿ ਗੋਵਿੰਦ ਜਨਮਾਸੀ ॥1॥
ਭਰਮਿ ਭੂਲੇ ਨਰ ਕਰਤ ਕਚਰਾਇਣ ॥ ਜਨਮ ਮਰਣ ਤੇ ਰਹਤ ਨਾਰਾਇਣ ॥1॥ ਰਹਾਉ ॥
ਕਰਿ ਪੰਜੀਰੁ ਖਵਾਇਓ ਚੋਰ ॥ ਓਹੁ ਜਨਮਿ ਨ ਮਰੈ ਰੇ ਸਾਕਤ ਢੋਰ ॥2॥
ਸਗਲ ਪਰਾਧ ਦੇਹਿ ਲੋਰੋਨੀ ॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥3॥
ਜਨਮਿ ਨ ਮਰੈ ਨ ਆਵੈ ਨ ਜਾਇ ॥ ਨਾਨਕ ਕਾ ਪ੍ਰਭੁ ਰਹਿਓ ਸਮਾਇ ॥4॥1॥ (ਪੰਨਾ 1136)

ਅਵਤਾਰ ਤਾਂ ਖੁਦ ਸਰਬਸ਼ਕਤੀਮਾਨ ਅਕਾਲ ਪੁਰਖ ਦੇ ਸੇਵਕ ਹਨ

ਬ੍ਰਹਮਾ ਬਿਸਨੁ ਮਹੇਸੁ ਦੁਆਰੈ ॥ ਊਭੇ ਸੇਵਹਿ ਅਲਖ ਅਪਾਰੈ ॥
ਹੋਰ ਕੇਤੀ ਦਰਿ ਦੀਸੈ ਬਿਲਲਾਦੀ ਮੈ ਗਣਤ ਨ ਆਵੈ ਕਾਈ ਹੇ ॥14॥(1022)

ਇਹ 24 ਅਵਤਾਰ ਤਾ ਅਕਾਲ-ਪੁਰਖ ਸਾਹਮਣੇ ਬੁਹਤ ਹੀ ਮਾਮੂਲੀ ਹਨ।

ਜੁਗਹ ਜੁਗਹ ਕੇ ਰਾਜੇ ਕੀਏ ਗਾਵਿਹ ਕਰਿ ਅਵਤਾਰੀ।
ਤਿਨ ਭੀ ਅੰਤੁ ਨ ਪਾਇਤਾ ਤਾ ਕਾ ਕਿਆ ਕਰ ਆਖਿ ਵੀਚਾਰੀ.॥ 7॥ (423)

ਜਿਸ ਪਤੀ ਪ੍ਰਮਾਤਮਾ ਦਾ ਗੁਰੁ ਗੋਬਿੰਦ ਸਿੰਘ ਜੀ ਜਿਕਰ ਕਰਦੇ ਹਨ ਊਹ ਬੁਹਤ ਹੀ ਮਹਾਨ ਹੈ ਉਸ ਦਾ ਭੇਦ ਇਹ ਅਵਤਾਰ ਨਹੀ ਜਾਣਦੇ।

ਮਹਿਮਾ ਨ ਜਾਨਹਿ ਬੇਦ ॥ ਬ੍ਰਹਮੇ ਨਹੀ ਜਾਨਹਿ ਭੇਦ
ਅਵਤਾਰ ਨ ਜਾਨਹਿ ਅੰਤੁ ॥ ਪਰਮੇਸਰੁ ਪਾਰਬ੍ਰਹਮ ਬੇਅੰਤੁ ॥1 (894)

ਵੀਰ ਜੀ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰੂ ਨਾਨਕ ਜੀ ਦੀ ਦਸਵੀਂ ਜੋਤ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਸਰੀਰਕ ਯਾਤਰਾ ਦੇ ਆਖਰੀ ਸਮੇਂ ਸ਼ਬਦ ਗੁਰੁ, ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆਪਣਾ ਬਰਕਤਾਂ ਵਾਲਾ ਸੀਸ ਝੁਕਾਇਆ ਸੀ ਜਿਸ ਵਿੱਚ ਸਿਰਫ ਅਤੇ ਸਿਰਫ ਇੱਕ ਅਕਾਲ ਪੁਰਖ ਦੀ ਹੀ ਸਿਫਤ ਸਲਾਹ ਕੀਤੀ ਗਈ ਹੈ

ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ

ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਡੇ ਵਾਸਤੇ ਵੀ ਸਪੱਸ਼ਟ ਹੁਕਮ ਹੈ

ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ॥

ਜਿਹਨਾ ਅਵਤਾਰਾ ਦਾ ਜਿਕਰ ਆਪ ਜੀ ਨੇ ਕੀਤਾ ਹੈ ਉਹਨਾ ਵਾਰੇ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ,

ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥
ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ॥6॥4॥9637)

ਨਾ ਦੇਵ ਦਾਨਵ ਨਰਾ ॥ ਨ ਸਿਧ ਸਾਧਿਕਾ ਧਰਾ॥
ਅਸਤ ਏਕ ਦਿਗਜ ਕੁਈ ॥ ਏਕ ਤੁਈ ਏਕ ਤੁਈ॥2॥(143)

ਗੁਰੂ ਗ੍ਰੰਥ ਸਾਹਿਬ ਜੀ ਦਾ ਰਾਮ ਉਹ ਹੈ ਜੋ ਘਟ-ਘਟ ਵਿੱਚ ਰਮਿਆ ਹੋਇਆ ਹੈ

ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥
ਰਾਮ ਬਿਨਾ ਕੋ ਬੋਲੈ ਰੇ ॥1॥ ਰਹਾਉ ॥ (988)

ਮਨ ਰੇ ਰਾਮ ਜਪਹੁ ਸੁਖੁ ਹੋਇ ॥
ਬਿਨੁ ਗੁਰ ਪ੍ਰੇਮੁ ਨ ਪਾਈਐ ਸਬਦਿ ਮਿਲੈ ਰੰਗੁ ਹੋਇ ॥1॥ ਰਹਾਉ ॥
(58)

ਮੈ ਬਨਜਾਰਨਿ ਰਾਮ ਕੀ ॥
ਤੇਰਾ ਨਾਮੁ ਵਖਰੁ ਵਾਪਾਰੁ ਜੀ ॥1॥ ਰਹਾਉ ॥ (157)

ਰਾਮ ਨਾਮ ਧਨੁ ਪੂੰਜੀ ਸੰਚੀ ਨਾ ਡੂਬੈ ਨਾ ਜਾਈ ॥
ਰਾਮ ਨਾਮੁ ਇਸੁ ਜੁਗ ਮਹਿ ਤੁਲਹਾ ਜਮਕਾਲੁ ਨੇੜਿ ਨ ਆਵੈ ॥
ਨਾਨਕ ਗੁਰਮੁਖਿ ਰਾਮੁ ਪਛਾਤਾ ਕਰਿ ਕਿਰਪਾ ਆਪਿ ਮਿਲਾਵੈ ॥7॥ (442)

ਕਹਤ ਕਬੀਰ ਰਾਮ ਗੁਨ ਗਾਵਉ ॥
ਹਿੰਦੂ ਤੁਰਕ ਦੋਊ ਸਮਝਾਵਉ ॥4॥4॥13॥ (478)

ਹੁਣ ਕਰੋ ਦਰਸ਼ਨ ਉਸ ਰਾਮ ਦੇ ਜਿਸ ਦਾ ਆਪ ਜੀ ਨੇ ਜਿਕਰ ਕੀਤਾ ਹੈ

ਮ: 1 ॥
ਵਾਇਨਿ ਚੇਲੇ ਨਚਨਿ ਗੁਰ ॥
ਪੈਰ ਹਲਾਇਨਿ ਫੇਰਨ੍‍ ਸਿਰ ॥
ਉਡਿ ਉਡਿ ਰਾਵਾ ਝਾਟੈ ਪਾਇ ॥
ਵੇਖੈ ਲੋਕੁ ਹਸੈ ਘਰਿ ਜਾਇ ॥
ਰੋਟੀਆ ਕਾਰਣਿ ਪੂਰਹਿ ਤਾਲ ॥
ਆਪੁ ਪਛਾੜਹਿ ਧਰਤੀ ਨਾਲਿ ॥
ਗਾਵਨਿ ਗੋਪੀਆ ਗਾਵਨਿ ਕਾਨ੍‍ ॥
ਗਾਵਨਿ ਸੀਤਾ ਰਾਜੇ ਰਾਮ ॥ (465)

ਸਲੋਕੁ ਮ: 1 ॥
ਸਹੰਸਰ ਦਾਨ ਦੇ ਇੰਦ੍ਰੁ ਰੋਆਇਆ ॥
ਪਰਸ ਰਾਮੁ ਰੋਵੈ ਘਰਿ ਆਇਆ ॥
ਅਜੈ ਸੁ ਰੋਵੈ ਭੀਖਿਆ ਖਾਇ ॥
ਐਸੀ ਦਰਗਹ ਮਿਲੈ ਸਜਾਇ ॥
ਰੋਵੈ ਰਾਮੁ ਨਿਕਾਲਾ ਭਇਆ ॥
ਸੀਤਾ ਲਖਮਣੁ ਵਿਛੁੜਿ ਗਇਆ ॥
ਰੋਵੈ ਦਹਸਿਰੁ ਲੰਕ ਗਵਾਇ ॥ ਜਿਨਿ ਸੀਤਾ ਆਦੀ ਡਉਰੂ ਵਾਇ ॥ (953)

ਰਾਮੁ ਝੁਰੈ ਦਲ ਮੇਲਵੈ ਅੰਤਰਿ ਬਲੁ ਅਧਿਕਾਰ ॥
ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝੁ ਅਪਾਰੁ ॥
ਸੀਤਾ ਲੈ ਗਇਆ ਦਹਸਿਰੋ ਲਛਮਣੁ ਮੂਓ ਸਰਾਪਿ ॥
ਨਾਨਕ ਕਰਤਾ ਕਰਣਹਾਰੁ ਕਰਿ ਵੇਖੈ ਥਾਪਿ ਉਥਾਪਿ ॥25॥

ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣ ਜੋਗੁ ॥
ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ ॥
ਭੂਲਾ ਦੈਤੁ ਨ ਸਮਝਈ ਤਿਨਿ ਪ੍ਰਭ ਕੀਏ ਕਾਮ ॥
ਨਾਨਕ ਵੇਪਰਵਾਹੁ ਸੋ ਕਿਰਤੁ ਨ ਮਿਟਈ ਰਾਮ ॥26॥ (1412)

ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥
ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥50॥ (1429)

ਬਿਲਾਵਲੁ ਗੋਂਡ ॥
ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ ਰਹਾਉ ॥
ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ ॥
ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥1॥
ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥
ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥2॥
ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥
ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥3॥
ਹਿੰਦੂ ਅੰਨ੍ਹਾ ਤੁਰਕੂ ਕਾਣਾ ॥
ਦੁਹਾਂ ਤੇ ਗਿਆਨੀ ਸਿਆਣਾ ॥
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥4॥3॥7॥ (874)

ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ ॥
ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ॥5॥6॥ (659)

ਸੁਰਜੀਤ ਸਿੰਘ ਮਿਨਹਾਸ ਜੀ , ਕੀ ਤੁਸੀ ਸੋਚਦੇ ਹੋ ਕਿ ਭਗਤ ਰਵਿਦਾਸ ਜੀ ਨੇ ਉਸੇ ਉਚ ਜਾਤੀ ਵਾਲੇ ਰਾਜਾ ਰਾਮ ਚੰਦਰ ਦਾ ਜਿਕਰ ਕੀਤਾ ਹੋਵੇਗਾ ਜਿਸ ਰਾਮ ਨੇ 132 ਸਾਲਾ ਬਜੁਰਗ ਰਿਸ਼ੀ ਸ਼ੰਭੂਕ ਦਾ ਕਤਲ ਸਿਰਫ ਇਸ ਕਰਕੇ ਹੀ ਕਰ ਦਿੱਤਾ ਸੀ ਕੇ ਉਹ ਨੀਵੀ ਜਾਤੀ ਵਿੱਚੋ ਸੀ ਅਤੇ ਉਸ ਨੂੰ ਭਗਤੀ ਕਰਨ ਦਾ ਕੋਈ ਅਧਿਕਾਰ ਨਹੀ ਸੀ?

ਸੁਰਜੀਤ ਸਿੰਘ ਮਿਨਹਾਸ ਜੀ, ਇਕ ਹੋਰ ਗੱਲ ਪੁਛਾ ! ਰਾਮ ਦਾ ਜਨਮ ਕਿਵੇ ਹੋਇਆ ਸੀ ,ਕੀ ਊਹ ਖੀਰ ਵਾਲੀ ਕਹਾਣੀ ਸੱਚੀ ਹੈ , ਕੀ ਰਾਮ ਚੰਦਰ ਆਪਣੇ ਪਿਤਾ ਦੀ ਬਿੰਦੀ ਔਲਾਦ ਨਹੀ ਸੀ? ਇਸ ਵਾਰੇ ਆਪ ਜੀ ਦਾ ਕੀ ਖਿਆਲ ਹੈ ।

ਪਰ ਜਦੋ ਮੈ ਇਹ ਸਵਾਲ ਗੁਰੁ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਹਾਜਰ ਹੋ ਕੇ ਪੁਛਿਆ ਤਾਂ ਹੇਠ ਲਿਖਿਆ ਵਿਗਿਆਨਕ ਜਵਾਬ ਮਿਲਿਆ
ਮਾ ਕੀ ਰਕਤੁ ਪਿਤਾ ਬਿਦੁ ਧਾਰਾ ॥ ਮੂਰਤਿ ਸੂਰਤਿ ਕਰਿ ਆਪਾਰਾ ॥
ਜੋਤਿ ਦਾਤਿ ਜੇਤੀ ਸਭ ਤੇਰੀ ਤੂ ਕਰਤਾ ਸਭ ਠਾਈ ਹੇ ॥4॥

ਹੋਈਆ ਭੁਲਾ ਲਈ ਖਿਮਾ ਕਰਨਾ ਜੀ
ਆਦਰ ਸਹਿਤ
ਸਰਵਜੀਤ ਸਿੰਘ

5_cccccc1.gif (41 bytes)

 ਪੱਤਰ 2003  

1 2 3 4 5 6 7 8 9 10 11 12 13  14 15 16 17 18 19 20 21 22 23 24 25 26 27 28

ਪੱਤਰ 2004

1 2 3 4 5 6 7 8  9  10  11 12  13  14  15  16 17 18 19 20 | 21 22 23 24 25 26 27
28 29 30 31 32 33

Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com